Voice - Sach Kahoon Punjabi
ਬਹੁਪੱਖੀ ਸੰਸਥਾਵਾਂ ’ਚ ਸੁਧਾਰ ਦੀ ਅਵਾਜ਼ ਬਣੇਗਾ ਜੀ-20
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ’ਚ ਨਿਆਂਸੰਗਤ ਅਗਵਾਈ ਅਤੇ ਮੈਂਬਰਸ਼ਿਪ ’ਚ ਵਾਧੇ ਦਾ ਮੁੱਦਾ ਇੱਕ ਵਕਫ਼ੇ ਤੋਂ ਬਾਅਦ ਮੁੜ ਚਰਚਾ ’ਚ ਆ ਗਿਆ ਹੈ ਜੀ-20 ਦੀ ਦਿੱਲੀ ਸਿਖ਼ਰ ਬੈਠਕ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਯੂਐਨਐਸਸੀ ਦੇ ਅੰਦਰ ਸੁਧਾਰਾਂ ਨੂੰ ਲੈ ਕੇ ਜਿਸ ਤਰ੍ਹਾਂ ਸੰਸਾਰਿਕ ਆਗੂਆਂ ਦੀ ਪ੍ਰਤੀਕਿਰਿਆ ਆ ਰਹੀ ਹੈ ਉਸ ਤੋਂ ਲੱਗਦਾ ਹੈ ਵਰਲਡ ਲੀਡਰ ਇਸ ਸਬੰਧੀ ਗੰਭੀਰ ਹਨ ਜੀ-20 ਸਮਿਟ ’ਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਆਏ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਪੀਐਮ ਮੋਦੀ ਨਾਲ ਹੋਈ ਦੁਵੱਲੀ ਬੈਠਕ ਦੌਰਾਨ ਕਿਹਾ ਕਿ ਗਲੋਬਲ ਗਵਰਨੈਂਸ ਵਿਚ ਜਿਆਦਾ ਲੋਕਾਂ ਦੀ ਸਾਂਝੇਦਾਰੀ ਅਤੇ ਅਗਵਾਈ ਹੋਣੀ ਚਾਹੀਦੀ ਹੈ। (G-20)
ਅਸੀਂ ਯੂਐਨਐਸਸੀ ’ਚ ਭਾਰਤ ਨੂੰ ਪਰਮਾਨੈਂਟ ਮੈਂਬਰ ਬਣਾਏ ਜਾਣ ਦੀ ਹਮਾਇਤ ਕਰਦੇ ਹਾਂ ਬੈਠਕ ਤੋਂ ਪਹਿਲਾਂ ਯੂਐਨ ਚੀਫ਼ ਐਂਟੋਨੀਓ ਗੁਟੇਰੇਸ ਨੇ ਵੀ ਕਿਹਾ ਕਿ ਯੂਐਨਐਸਸੀ ਦੀ ਮੈਂਬਰਸ਼ਿਪ ਦਾ ਫੈਸਲਾ ਉਨ੍ਹਾਂ ਦੇ ਹੱਥ ’ਚ ਨਹੀਂ ਹੈ, ਪਰ ਉਹ ਚਾਹੁੰਦੇ ਹਨ ਕਿ ਯੂਐਨਐਸਸੀ ’ਚ ਸੁਧਾਰ ਹੋਵੇ ਅਤੇ ਇਸ ’ਚ ਭਾਰਤ ਵੀ ਸ਼ਾਮਲ ਹੋਵੇ ਅਤੇ ਹੁਣ ਬੈਠਕ ਤੋਂ ਬਾਅਦ ਜਿਸ ਤਰ੍ਹਾਂ ਪਾਕਿਸਤਾਨ ਦੇ ਖਾਸ ਮਿੱਤਰ ਤੁਰਕੀਏ ਨੇ ਭਾਰਤ ਦੀ ਹਮਾਇਤ ਕੀਤੀ ਹੈ, ਉਸ ਨਾਲ ਮਾਮਲੇ ਦੀ ਗੰਭੀਰਤਾ ਨੂੰ ਸਮਝਿਆ ਜਾ ਸਕਦਾ ਹੈ ਤੁਰਕੀਏ ਦੇ ਰਾਸ਼ਟਰਪਤੀ ਤੈਅਪ ਏਰਦੋਗਨ ਨੇ ਕਿਹਾ ਜੇਕਰ ਭਾਰਤ ਵਰਗਾ ਦੇਸ਼ ਯੂਐਨਐਸਸੀ ਦਾ ਸਥਾਈ ਮੈਂਬਰ ਬਣਦਾ ਹੈ, ਤਾਂ ਤੁਰਕੀਏ ਨੂੰ ਮਾਣ ਹੋਵੇਗਾ ਦੁਨੀਆ ਪੰਜ ਤੋਂ ਵੀ ਵੱਡੀ ਹੈ ਅਸੀਂ ਸੁਰੱਖਿਆ ਪ੍ਰੀਸ਼ਦ ’ਚ ਸਿਰਫ਼ ਇਨ੍ਹਾਂ ਪੰਜਾਂ ਨੂੰ ਹੀ ਨਹੀਂ ਰੱਖਣਾ ਚਾਹੁੰਦੇ ਹਾਂ। (G-20)
ਇਹ ਵੀ ਪੜ੍ਹੋ : ਰਾਸ਼ਟਰ ਭਾਸ਼ਾ ਬਨਾਮ ਸੰਪਰਕ ਭਾਸ਼ਾ
ਪਿਛਲੇ ਡੇਢ-ਦੋ ਦਹਾਕਿਆਂ ਤੋਂ ਇਸ ਗੱਲ ਦੀ ਚਰਚਾ ਲਗਾਤਾਰ ਜ਼ੋਰ ਫੜ ਰਹੀ ਹੈ ਕਿ ਸੰਯੁਕਤ ਰਾਸ਼ਟਰ ਦੀ ਅਗਵਾਈ ’ਚ ਕਈ ਬਹੁਪੱਖੀ ਸੰਸਥਾਨ ਬਦਲਦੇ ਹੋਏ ਭੂ-ਰਾਜਨੀਤਿਕ ਪਰਿਦਿ੍ਰਸ਼ ’ਚ ਤਾਲਮੇਲ ਬਿਠਾਉਣ ’ਚ ਨਾਕਾਮ ਹੋਏ ਹਨ ਇਹ ਸੰਸਥਾਨ ਵੱਡੀਆਂ ਸ਼ਕਤੀਆਂ ਵਿਚਕਾਰ ਆਮ ਸਹਿਮਤੀ ਵਿਕਸਿਤ ਕਰਨ ਅਤੇ ਸੰਘਰਸ਼ ਨੂੰ ਰੋਕਣ ’ਚ ਨਾਕਾਮ ਰਹੇ ਹਨ ਅਜਿਹੀ ਹੀ ਇੱਕ ਸੰਸਥਾ ਸੰਯੁਕਤ ਰਾਸ਼ਟਰ ਪ੍ਰੀਸ਼ਦ ਅਰਥਾਤ ਯੂਐਨਐਸਸੀ ਹੈ ਗਲੋਬਲ ਪ੍ਰਸਪੈਕਟਿਵ ’ਚ ਇਸ ਸਪੇਸ ਨੂੰ ਭਰਨ ਲਈ ਹਾਲ ਦੇ ਦੌਰ ’ਚ ਕਈ ਬਦਲਵੇਂ ਗਰੁੱਪਾਂ ਦਾ ਉਭਾਰ ਹੋਇਆ ਹੈ ਇਨ੍ਹਾਂ ’ਚੋਂ ਕਈ ਅਜਿਹੇ ਸਮੂਹ ਹਨ। (G-20)
ਜਿਨ੍ਹਾਂ ’ਚ ਭਾਰਤ ਨਾ ਸਿਰਫ਼ ਸ਼ਾਮਲ ਹੈ, ਸਗੋਂ ਅਹਿਮ ਭੂਮਿਕਾ ’ਚ ਹੈ ਹੁਣ ਕਿਉਂਕਿ, ਜੀ-20 ਸਿਖ਼ਰ ਬੈਠਕ ਦੀ ਮੇਜ਼ਬਾਨੀ ਭਾਰਤ ਕੋਲ ਸੀ, ਅਤੇ ਭਾਰਤ ਲੰਮੇ ਸਮੇਂ ਤੋਂ ਯੂਐਨਐਸਸੀ ਦੀ ਪਰਮਾਨੈਂਟ ਸੀਟ ਲਈ ਦਾਅਵਾ ਕਰ ਰਿਹਾ ਹੈ ਭਾਰਤ ਤੋਂ ਇਲਾਵਾ ਬ੍ਰਾਜੀਲ , ਜਰਮਨੀ ਅਤੇ ਜਾਪਾਨ ਵੀ ਸਥਾਈ ਮੈਂਬਰਸ਼ਿਪ ਦਾ ਦਾਅਵਾ ਕਰ ਰਹੇ ਹਨ, ਪਰ ‘ਕੌਫ਼ੀ ਕਲੱਬ’ (ਯੂਐਨਐਸਸੀ ’ਚ ਸੁਧਾਰ ਦਾ ਵਿਰੋਧ ਕਰਨ ਵਾਲੇ ਰਾਸ਼ਟਰਾਂ ਦਾ ਗੈਰ-ਰਸਮੀ ਸਮੂਹ) ਦੇ ਅੜੀਅਲ ਰੁਖ ਕਾਰਨ ਇਨ੍ਹਾਂ ਦੇਸ਼ਾਂ ਨੂੰ ਪਰਮਾਨੈਂਟ ਸੀਟ ਨਹੀਂ ਮਿਲ ਰਹੀ ਹੈ ਅਜਿਹੇ ’ਚ ਇਹ ਪਹਿਲਾਂ ਤੋਂ ਹੀ ਤੈਅ ਸੀ ਕਿ ਦਿੱਲੀ ਸਿਖ਼ਰ ਬੈਠਕ ਦੌਰਾਨ ਭਾਰਤ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਏਗਾ ਭਾਰਤ ਨੇ ਅਜਿਹਾ ਕੀਤਾ ਵੀ ਦਰਅਸਲ, 1945 ’ਚ ਜਿਸ ਸਮੇਂ ਸੰਯੁਕਤ ਰਾਸ਼ਟਰ ਦੀ ਸਥਾਪਨਾ ਹੋਈ ਸੀ। (G-20)
ਇਹ ਵੀ ਪੜ੍ਹੋ : ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ
ਉਸ ਸਮੇਂ ਸੰਯੁਕਤ ਰਾਸ਼ਟਰ ’ਚ 51 ਅਤੇ ਸੁਰੱਖਿਆ ਪ੍ਰੀਸ਼ਦ ’ਚ ਪੰਜ ਸਥਾਈ ਅਤੇ ਛੇ ਚੁਣੇ ਅਸਥਾਈ ਕੁੱਲ 11 ਮੈਂਬਰ ਸਨ ਸਾਲ 1965 ’ਚ ਮਹਾਂਸਭਾ ਨੇ ਸੰਕਲਪ 1991 ਪਾਸ ਕਰਕੇ ਚਾਰਟਰ ’ਚ ਸੋਧ ਕਰਦਿਆਂ ਅਸਥਾਈ ਮੈਂਬਰਾਂ ਦੀ ਗਿਣਤੀ 6 ਤੋਂ ਵਧਾ ਕੇ 10 ਕਰ ਦਿੱਤੀ ਅਤੇ ਮੈਂਬਰ ਦੇਸ਼ਾਂ ਨੂੰ ਭੂਗੋਲਿਕ ਆਧਾਰ ’ਤੇ ਅਗਵਾਈ ਦੇਣ ਦੀ ਤਜਵੀਜ਼ ਕੀਤੀ ਗਈ ਇਹ ਬਦਲਾਅ ਇੱਕ ਸੀਮਾ ਤੱਕ ਤਾਂ ਉਪਯੋਗੀ ਸਾਬਤ ਹੋਇਆ ਪਰ ਪੀ-5 (ਪੰਜ ਪਰਮਾਨੈਂਟ ਮੈਂਬਰ) ਦੀ ਵੀਟੋ ਪਾਵਰ ’ਚ ਸੋਧ ਨਾ ਕੀਤੇ ਜਾਣ ਕਾਰਨ ਸੁਧਾਰ ਦੀ ਪੂਰੀ ਕਵਾਇਦ ਬੇਕਾਰ ਹੋ ਗਈ ਯੂਐਨਐਸਸੀ ’ਚ ਬਰਾਬਰ ਦੀ ਨੁਮਾਇੰਦਗੀ ਦਾ ਸਵਾਲ ਅਤੇ ਮੈਂਬਰਸ਼ਿਪ ’ਚ ਵਾਧੇ ਦਾ ਮੁੱਦਾ ਯੂਐਨ ਦੀਆਂ ਸਾਲਾਨਾ ਬੈਠਕਾਂ ’ਚ ਹਮੇਸ਼ਾ ਉੱਠਦਾ ਰਿਹਾ ਹੈ। (G-20)
ਭਾਰਤ ਸਮੇਤ ਦੁਨੀਆ ਦੇ ਕਈ ਹੋਰ ਦੇਸ਼ ਇਸ ਗੱਲ ਦੀ ਮੰਗ ਕਰਦੇ ਆਏ ਹਨ ਕਿ ਬਦਲਦੀ ਸੰਸਾਰਿਕ ਵਿਵਸਥਾ ਦੇ ਅਨੁਸਾਰ ਯੂਐਨਐਸਸੀ ’ਚ ਸੁਧਾਰ ਕਰਕੇ ਭਾਰਤ, ਬ੍ਰਾਜੀਲ, ਜਾਪਾਨ ਤੇ ਜਰਮਨੀ ਨੂੰ ਸਥਾਈ ਮੈਂਬਰ ਬਣਾਇਆ ਜਾਵੇ ਪਰ ਮਹਾਂਸਭਾ ਅੱਜ ਤੱਕ ਕਿਸੇ ਨਤੀਜੇ ਤੱਕ ਨਹੀਂ ਪਹੰੁਚ ਸਕੀ ਹੈ ਇਸ ਦਾ ਨਤੀਜਾ ਇਹ ਹੋਇਆ ਕਿ ਪਿਛਲੇ ਛੇ ਦਹਾਕਿਆਂ ’ਚ ਚਾਰਟਰ ’ਚ ਸੁਧਾਰ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕਿਆ ਜਾ ਸਕਿਆ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀ ਵਾਇਸ ਆਫ਼ ਦ ਗਲੋਬਲ ਸਾਊਥ ਸਮਿਟ ’ਚ ਕਿਹਾ ਸੀ ਕਿ ਸੰਯੁਕਤ ਰਾਸ਼ਟਰ 1945 ’ਚ ਬਣਾਇਆ ਗਿਆ ਇੱਕ ‘ਫੋ੍ਰਜੇਨ ਮੈਕੇਨਿਜ਼ਮ’ ਬਣ ਕੇ ਰਹਿ ਗਿਆ ਹੈ ਐਸ. ਜੈਸ਼ੰਕਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਯੂਐਨਐਸਸੀ ਪੰਜ ਲੋਕਾਂ ਵਾਂਗ ਹੈ। (G-20)
ਇਹ ਵੀ ਪੜ੍ਹੋ : ਹਰਪਾਲ ਸਿੰਘ ਦਾ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਕੀਤਾ ਰੱਦ : ਡਾ. ਬਲਜੀਤ ਕੌਰ
ਜੋ ਰੇਲ ਦੀ ਪਹਿਲੀ ਸ਼੍ਰੇਣੀ ਦੇ ਡੱਬੇ ’ਚ ਬੈਠੇ ਹਨ, ਅਤੇ ਨਹੀਂ ਚਾਹੰੁਦੇ ਕਿ ਹੋਰ ਲੋਕ ਉਸ ’ਚ ਪ੍ਰਵੇਸ਼ ਕਰਨ ਉਨ੍ਹਾਂ ਨੇ ਟਿਕਟ ਦੀ ਕੀਮਤ ਵਧਾਉਣ ਤੇ ਹੋੋਰ ਪਾਬੰਦੀਆਂ ਵਰਗੀਆਂ ਰੁਕਾਵਟਾਂ ਪਾ ਦਿੱਤੀਆਂ ਹਨ ਸੱਚ ਤਾਂ ਇਹ ਹੈ ਕਿ ਯੂਐਨ ’ਚ ਸੁਧਾਰ ਦੀ ਭਾਰਤ ਦੀ ਮੰਗ ਨੂੰ ਯੂਐਨਐਸਸੀ ਦੀ ਸਥਾਈ ਮੈਂਬਰਸ਼ਿਪ ਪਾਉਣ ਦੀ ਇੱਛਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਇਸ ਦਾ ਨਤੀਜਾ ਇਹ ਹੋਇਆ ਕਿ ਵੱਖ-ਵੱਖ ਮੌਕਿਆਂ ’ਤੇ ਵੱਖ-ਵੱਖ ਦੇਸ਼ ਸੰਯੁਕਤ ਰਾਸ਼ਟਰ ਦੀ ਸਥਾਈ ਮੈਂਬਰਸ਼ਿਪ ਦਿਵਾਉਣ ’ਚ ਭਾਰਤ ਨੂੰ ਹਮਾਇਤ ਦਾ ਭਰੋਸਾ ਤਾਂ ਦੇ ਰਹੇ ਹਨ, ਪਰ ਉਹ ਇਸ ਮਾਮਲੇ ’ਤੇ ਗੰਭੀਰ ਨਹੀਂ ਹੋਏ ਹਨ ਜਿੱਥੋਂ ਤੱਕ ਯੂਐਨਐਸਸੀ ’ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਸਵਾਲ ਹੈ, ਮੈਂ ਸਮਝਦਾ ਹਾਂ ਭਾਰਤ ਨੂੰ ਇਸ ਮਾਮਲੇ ’ਚ ਜ਼ਿਆਦਾ ਲਾਮਬੰਦੀ ਦੀ ਜ਼ਰੂਰਤ ਨਹੀਂ ਹੈ। (G-20)
ਕਿਉਂਕਿ ਅੱਜ ਜਿੱਥੇ ਭਾਰਤ ਖੜ੍ਹਾ ਹੈ, ਉੱਥੇ ਉਸ ਨੂੰ ਯੂਐਨਐਸਸੀ ਦੀ ਨਹੀਂ ਸਗੋਂ ਯੂਐਨਐਸਸੀ ਨੂੰ ਭਾਰਤ ਦੀ ਜ਼ਰੂਰਤ ਹੋਣੀ ਚਾਹੀਦੀ ਹੈ ਅੱਜ ਭਾਰਤ 1945 ਵਾਲਾ ਭਾਰਤ ਨਹੀਂ ਹੈ ਅੱਜ ਉਹ ਦੁਨੀਆ ਦੀ ਸਭ ਤੋਂ ਵੱਡੀ ਅਬਾਦੀ ਦੀ ਅਗਵਾਈ ਕਰਦਾ ਹੈ ਅਰਥਵਿਵਸਥਾ ਦੇ ਮੋਰਚੇ ’ਤੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਤਾਕਤ ਅਤੇ ਚੰਦ ਦੇ ਦੱਖਣੀ ਧਰੁਵ ’ਤੇ ਪਹਿਲਕਦਮੀ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ ਅੰਤਰਰਾਸ਼ਟਰੀ ਮੰਚਾਂ ’ਤੇ ਭਾਰਤ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ ਸਾਰਕ, ਆਸਿਆਨ, ਬਿਮਸਟੇਕ, ਐਸਸੀਓ, ਈਬਸਾ, ਬਿ੍ਰਕਸ, ਕਵਾਡ, ਜੀ-20 ਵਰਗੇ ਸੰਗਠਨ ਵਰਤਮਾਨ ਸੰਸਾਰਿਕ ਵਿਵਸਥਾ ਨੂੰ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵਿਤ ਕਰਦੇ ਹਨ, ਭਾਰਤ ਇਨ੍ਹਾਂ ਸੰਗਠਨਾਂ ’ਚ ਅਹਿਮ ਭੂਮਿਕਾ ’ਚ ਹੈ। (G-20)
ਯੂਐਨਐਸਸੀ ਦੀ ਪਰਮਾਨੈਂਟ ਸੀਟ ’ਤੇ ਭਾਰਤ ਦੇ ਹੋਣ ਦਾ ਮਤਲਬ ਯੂਐਨਐਸਸੀ ਦੇ ਸਨਮਾਨ ’ਚ ਵਾਧਾ
ਅਜਿਹੇ ’ਚ ਯੂਐਨਐਸਸੀ ਦੀ ਪਰਮਾਨੈਂਟ ਸੀਟ ’ਤੇ ਭਾਰਤ ਦੇ ਹੋਣ ਦਾ ਮਤਲਬ ਯੂਐਨਐਸਸੀ ਦੇ ਸਨਮਾਨ ’ਚ ਵਾਧਾ ਹੋਣਾ ਹੈ ਦੂਜਾ, ਜਿਸ ਤਰ੍ਹਾਂ ਪੂਰੀ ਯੂਐਨਐਸਸੀ ’ਤੇ ਪੀ-5 ਦੇਸ਼ਾਂ ਦਾ ਕੰਟਰੋਲ ਹੈ, ਉਸ ਨੂੰ ਦੇਖਦਿਆਂ ਵੀ ਭਾਰਤ ਵਰਗੇ ਵੱਡੇ ਦੇਸ਼ ਲਈ ਇਹ ਖਿੱਚ ਦਾ ਕੋਈ ਖਾਸ ਕੇਂਦਰ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਯੂਐਨ ਚਾਰਟਰ ’ਚ ਬਦਲਾਅ ਕਰਕੇ ਵੀਟੋ ਪ੍ਰਕਿਰਿਆ ਨੂੰ ਵੋਟਿੰਗ ਪ੍ਰਕਿਰਿਆ ’ਚ ਨਹੀਂ ਬਦਲਿਆ ਜਾਂਦਾ ਉਦੋਂ ਤੱਕ ਸੁਰੱਖਿਆ ਪ੍ਰੀਸ਼ਦ ਤੋਂ ਉਸ ਦੀ ਅਸਲ ਭੂਮਿਕਾ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ ਯੂਕਰੇਨ ਜੰਗ ਨੇ ਇਸ ਅੰਤਰਰਾਸ਼ਟਰੀ ਸੰਸਥਾ ਦੀ ਵਧਦੀ ਹੋਈ ਅਪ੍ਰਾਸੰਗਿਕਤਾ ਨੂੰ ਇੱਕ ਝਟਕੇ ’ਚ ਉਜਾਗਰ ਕਰ ਦਿੱਤਾ ਪੂਰੀ ਦੁਨੀਆ ਗਵਾਹ ਹੈ ਕਿ ਕਿਵੇਂ ਯੂਐਨਐਸਸੀ ਦੇ ਇੱਕ ਪਰਮਾਨੈਂਟ ਮੈਂਬਰ ਰੂਸ ਨੇ ਆਪਣੇ ਗੁਆਂਢੀ ਦੇਸ਼ ’ਤੇ ਹਮਲਾ ਕੀਤਾ। (G-20)
ਉਸ ਦੀ ਖੇਤਰੀ ਅਖੰਡਤਾ ਨਾਲ ਖਿਲਵਾੜ ਕੀਤਾ ਅਤੇ ਦੁਨੀਆ ਦੀ ‘ਪੁਲਿਸ ਮੈਨ’ ਕਹਾਉਣ ਵਾਲੀ ਸੰਸਥਾ ਮੂਕਦਰਸ਼ਕ ਬਣੀ ਰਹੀ ਸੰਖੇਪ ’ਚ ਕਹੀਏ ਤਾਂ ਬਹੁਧਰੁਵੀ ਵਿਸ਼ਵ ਵਿਵਸਥਾ ’ਚ ਅੱਜ ਵੀ ਕੁਝ ਦੇਸ਼ ਇਸ ਵਹਿਮ ਚ ਹਨ ਕਿ ਦੁਨੀਆ ਉਨ੍ਹਾਂ ਦੀ ਜੇਬ੍ਹ ’ਚ ਹੈ, ਅਤੇ ਉਹ ਇਸ ਨੂੰ ਜਿਵੇਂ ਚਾਹੁਣ ਚਲਾ ਸਕਦੇ ਹਨ ਪਰ ਹੁਣ ਜੀ-20 ਦੇ ਨਵੇਂ ਪ੍ਰਧਾਨ ਬ੍ਰਾਜੀਲ ਨੇ ਯੂਐਨਐਸਸੀ ’ਚ ਸੁਧਾਰ ਸਬੰਧੀ ਕਿਸੇ ਰੋਡਮੈਪ ਤੱਕ ਪਹੁੰਚਣ ਦੀ ਗੱਲ ਕਹੀ ਹੈ, ਉਸ ਨੂੰ ਦੇਖਦਿਆਂ ਲੱਗਦਾ ਹੈ ਕਿ ਨੇੜਲੇ ਭਵਿੱਖ ’ਚ ਸ਼ਾਇਦ ਯੂਐਨਐਸਸੀ ਲੋਕਤੰਤਰਿਕ ਪ੍ਰਕਿਰਿਆ ਅਨੁਸਾਰ ਵਿਹਾਰ ਕਰਦਾ ਦਿਸੇ। (G-20)
ਰਾਣੂ ਦੀ ਸੁਰੀਲੀ ਆਵਾਜ਼ ਦੀ ਖਿੱਚ ’ਚ ਗੁਆਚੀ ਦੁਨੀਆ
ਪ੍ਰਭੂਨਾਥ ਸ਼ੁਕਲ
ਕਿਸਮਤ ਨੂੰ ਘੜਨਾ ਬੇਹੱਦ ਮੁਸ਼ਕਲ ਹੈ ਜ਼ਿੰਦਗੀ ’ਚ ਕਦੇ-ਕਦੇ ਤੁਹਾਡੀਆਂ ਲੱਖ ਕੋਸ਼ਿਸ਼ਾ ਮੁਕਾਮ ਨਹੀਂ ਦੁਆਉਂਦੀਆਂ ਪਰ ਕਦੇ ਮੰਜਿਲ ਅਰਾਮ ਨਾਲ ਮਿਲ ਜਾਂਦੀ ਹੈ ਉਸ ਲਈ ਕੋਈ ਜ਼ਿਆਦਾ ਯਤਨ ਵੀ ਨਹੀਂ ਕਰਦੇ ਪੈਂਦੇ ਅਜਿਹਾ ਵੀ ਹੁੰਦਾ ਹੈ ਕਿ ਜਦੋਂ ਕਿਸਮਤ ਨੂੰ ਘੜਨ ਅਤੇ ਤਰਾਸ਼ਣ ’ਚ ਕਾਫ਼ੀ ਕੁਝ ਲੁੱਟਿਆ ਜਾਂਦਾ ਹੈ ਤੇ ਸਭ ਕੁਝ ਪਿੱਛੇ ਛੁੱਟ ਜਾਂਦਾ ਹੈ ਇਹ ਵੀ ਸੱਚ ਹੈ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ ਹਰ ਇਨਸਾਨ ਦੀ ਕਾਮਯਾਬੀ ਦੇ ਪਿੱਛੇ ਇੱਕ ਸਬੱਬ ਹੁੰਦਾ ਹੈ ਉਹ ਚਾਹੇ ਇਨਸਾਨ ਦੇ ਰੂਪ ’ਚ ਕਿਉਂ ਨਾ ਹੋਵੇ ਇਸ ਲਈ ਜਿੰਦਗੀ ’ਚ ਰਿਆਜ਼ ਅਤੇ ਯਤਨ ਨੂੰ ਕਦੇ ਅਲਵਿਦਾ ਨਾ ਕਹੋ।
ਪੱਛਮੀ ਬੰਗਾਲ ਦੇ ਰਾਣਾਘਾਟ ਦੀ ਰਾਨੂ ਮੰਡਲ ਅੱਜ ਗੂਗਲ ਅਤੇ ਇੰਟਰਨੈੱਟ ਦੀ ਦੁਨੀਆ ਦੀ ਸਟਾਰ ਬਣ ਗਈ ਹੈ ਰਾਣਾਘਾਟ ਰੇਲਵੇ ਸਟੇਸ਼ਨ ’ਤੇ ਕੁਝ ਦਿਨ ਪਹਿਲਾਂ ਗੁੰਮਨਾਮ ਜ਼ਿੰਦਗੀ ਜਿਉਣ ਵਾਲੀ ਰਾਣੂ ਵਿਕੀਪੀਡੀਆ ’ਚ ਸੰਗੀਤਕਾਰ ਦਰਜ਼ ਹੋ ਗਈ ਹੈ ਦੁਨੀਆ ਭਰ ’ਚ ਕਰੋੜਾਂ ਲੋਕ ਇੰਟਰਨੈੱਟ ’ਤੇ ਉਸਨੂੰ ਸਰਚ ਕਰ ਰਹੇ ਹਨ ਇੱਕ ਬੇਹੱਦ ਗਰੀਬ ਪਰਿਵਾਰ ਦੀ ਮਹਿਲਾ ਨੇ ਆਪਣੀ ਆਵਾਜ਼ ਦੀਆਂ ਬੁਲੰਦੀਆਂ ਦੀ ਬਦੌਲਤ ਸਿਨੇਮਾਈ ਦੁਨੀਆ ’ਚ ਤਹਿਲਕਾ ਮਚਾ ਦਿੱਤਾ ਹੈ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਬਾਲੀਵੁੱਡ ਦਾ ਹਰ ਨਾਮੀ ਸੰਗੀਤਕਾਰ ਉਸ ਨਾਲ ਆਪਣੀ ਆਵਾਜ਼ ਦੇਣਾ ਚਾਹੁੰਦੈ।
ਸਵਰ ਕੋਕਿਲਾ ਲਤਾ ਮੰਗੇਸ਼ਕਰ ਦੇ ਗਾਏ ਗੀਤ ‘ਇੱਕ ਪਿਆਰ ਕਾ ਨਗਮਾ ਹੈ…’ ਨੇ ਰਾਣੂ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੱਤਾ ਕਦੇ ਉਹ ਇਹੀ ਗੀਤ ਗਾ ਕੇ ਰਾਣਾਘਾਟ ਰੇਲਵੇ ਸਟੇਸ਼ਨ ’ਤੇ ਦੋ ਵਕਤ ਦੀ ਰੋਟੀ ਦਾ ਹੀਲਾ ਕਰਦੀ ਸੀ ਕਹਿੰਦੇ ਹਨ ਕਿ ਸਮਾਂ ਬਦਲਦਿਆਂ ਦੇਰ ਨਹੀਂ ਲੱਗਦੀ ਰਾਣੂ ਦੀ ਜ਼ਿੰਦਗੀ ਬਦਲਣ ’ਚ ਸਭ ਤੋਂ ਵੱਡਾ ਹੱਥ ਤਾਂ ਰੱਬ ਦਾ ਹੈ ਪਰ ਇਸਦਾ ਜਰੀਆ ਬਣਿਆ ਸਾਫ਼ਟਵੇਅਰ ਇੰਜੀਨੀਅਰ ਯਤੀਂਦਰ ਚੱਕਰਵਤੀ, ਜਿਸਨੇ ਉਸਦਾ ਵੀਡੀਓ ਵਾਇਰਲ ਕਰਕੇ ਹਿਮੇਸ਼ ਰੇਸ਼ਮੀਆ ਤੱਕ ਪਹੁੰਚਾਇਆ  ਹਿਮੇਸ਼ ਰੇਸ਼ਮੀਆ ਬਾਲੀਵੁੱਡ ਦੀਆਂ ਨਾਮੀ ਹਸਤੀਆਂ ’ਚ ਸ਼ੁਮਾਰ ਹਨ ਹਿੰਦੀ ਫ਼ਿਲਮਾਂ ’ਚ ਅੱਜ ਉਨ੍ਹਾਂ ਦੇ ਗੀਤ ਅਤੇ ਸੰਗੀਤ ਦਾ ਜਲਵਾ ਹੈ ਸੋਸ਼ਲ ਮੀਡੀਆ ’ਤੇ ਰਾਨੂ ਮੰਡਲ ਦਾ ਵਾਇਰਲ ਹੋਇਆ ਵੀਡੀਓ ਹਿਮੇਸ਼ ਨੂੰ ਏਨਾ ਪਸੰਦ ਆਇਆ ਕਿ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਹੈਪੀ ਹਾਰਡੀ ਅਤੇ ਹੀਰ’ ਲਈ ਦੋ ਗਾਣੇ ਫ਼ਿਲਮ ਲਈ ਗਵਾਏ ਜਿਸਦੀ ਵਜ੍ਹਾ ਨਾਲ ਉਸਦੀ ਪ੍ਰਸਿੱਧੀ ਹੋਰ ਵਧ ਗਈ ਹਿਮੇਸ਼ ਵੱਲੋਂ ਲਾਂਚ ਕੀਤੇ ਜਾਣ ਤੋਂ ਬਾਦ ਹੁਣ ਪੂਰਾ ਬਾਲੀਵੁੱਡ ਉਸਨੂੰ ਹੱਥੋ-ਹੱਥ ਲੈਣਾ ਚਾਹੁੰਦਾ ਹੈ ਸੰਗੀਤਕਾਰ ਏ. ਆਰ. ਰਹਿਮਾਨ ਅਤੇ ਸੋਨੂੰ ਨਿਗਮ ਵੀ ਉਸ ਨਾਲ ਗਾਉਣਾ ਚਾਹੁੰਦੇ ਹਨ ਇਸ ਨੂੰ ਕਹਿੰਦੇ ਹਨ ਤਕਦੀਰ।
ਕਭੀ ਮੈਂ ਆਪਨੇ ਹਾਥੋਂ ਕੀ ਲਕੀਰੋਂ ਸੇ ਨਹੀਂ ਉਲਝਾ  ਮੁਝੇ ਮਾਲੂਮ ਹੈ ਕਿ ਕਿਸਮਤ ਕਾ ਲਿਖਾ ਭੀ ਬਦਲਦਾ ਹੈ’ ਮਸ਼ਹੂਰ ਸ਼ਾਇਰ ਵਸ਼ੀਰ ਵਦਰ ਦਾ ਇਹ ਸ਼ੇਅਰ ਰਾਨੂ ਦੀ ਜ਼ਿੰਦਗੀ ’ਤੇ ਫਿੱਟ ਬੈਠਦਾ ਹੈ ਹੱਥ ਦੀਆਂ ਸਾਰੀਆਂ ਲਕੀਰਾਂ ਕਦੇ ਮਿਟਣ ਤੋਂ ਬਾਦ ਉੱਗ ਆਉਂਦੀਆਂ ਹਨ ਸ਼ਾਇਦ ਰਾਨੂ ਮੰਡਲ ਦੇ ਨਾਲ ਵੀ ਇਹੀ ਹੋਇਆ ਹਾਲਾਂਕਿ ਬਾਲੀਵੁੱਡ ਦੀ ਦੁਨੀਆ ’ਚ ਉਸਦਾ ਕਰੀਅਰ ਬਹੁਤ ਲੰਮਾ ਨਹੀਂ ਹੈ ਕਿਉਂਕਿ ਰਾਨੂ ਜ਼ਿੰਦਗੀ ਦੇ 60ਵੇਂ ਮੋੜ ’ਤੇ ਪਹੁੰਚ ਚੁੱਕੀ ਹੈ।
ਉਹ 1960 ’ਚ ਪੈਦਾ ਹੋਈ ਉਸਨੇ ਕਿਹਾ ਹੈ ਕਿ ਉਸਦੀ ਜ਼ਿੰਦਗੀ ’ਚ ਐਨੇ ਮੋੜ ਹਨ ਕਿ ਉਸ ’ਤੇ ਪੂਰੀ ਫ਼ਿਲਮ ਬਣ ਸਕਦੀ ਹੈ ਰਾਨੂ ਜਦੋਂ ਛੇ ਮਹੀਨਿਆਂ ਦੀ ਸੀ ਉਦੋਂ ਉਸਦਾ ਸਾਥ ਮਾਤਾ-ਪਿਤਾ ਤੋਂ ਛੁੱਟ ਗਿਆ ਦਾਦੀ ਨੇ ਕਿਸੇ ਤਰ੍ਹਾਂ ਪਾਲਣ-ਪੋਸ਼ਣ ਕੀਤਾ ਬਾਦ ’ਚ ਉਸਦਾ ਵਿਆਹ ਬਾਲੀਵੁੱਡ ਸਟਾਰ ਫ਼ਿਰੋਜ਼ ਖਾਨ ਦੇ ਰਸੋਈਏ ਬਾਬੂ ਮੰਡਲ ਨਾਲ ਹੋ ਗਿਆ ਜਿਸ ਤੋਂ ਬਾਦ ਉਹ ਮੁੰਬਈ ਆ ਗਈ ਪਰ ਵਿਆਹ ਤੋਂ ਬਾਦ ਉਸਦੇ ਜੀਵਨ ਦਾ ਸੰਘਰਸ਼ ਸ਼ੁਰੂ ਹੋ ਗਿਆ ਪਰਿਵਾਰ ’ਚ ਦਰਾਰ ਵਧਣ ਲੱਗੀ ਬਾਦ ’ਚ ਉਸਦੇ ਪਤੀ ਦੀ ਮੌਤ ਹੋ ਗਈ ਤੇ ਜ਼ਿੰਦਗੀ ਚਲਾਉਣ ਲਈ ਉਸਨੇ ਰਾਣਾਘਾਟ ਨੂੰ ਆਪਣੀ ਮੰਜਿਲ ਬਣਾ ਲਿਆ ਸਟੇਸ਼ਨ ’ਤੇ ਰਫ਼ੀ ਸਾਹਿਬ ਦੇ ਗੀਤ ਜਿਸਨੂੰ ਲਤਾ ਮੰਗੇਸ਼ਕਰ ਨੇ ਅਵਾਜ਼ ਦਿੱਤੀ ਸੀ ਉਸ ਸਦਾਬਹਾਰ ਗੀਤ ‘ਇੱਕ ਪਿਆਰ ਕਾ ਨਗਮਾ ਹੈ..’ ਨੂੰ ਗਾ ਕੇ ਰੋਜ਼ੀ-ਰੋਟੀ ਕਮਾਉਣ ਲੱਗੀ ਉਸ ਨਗਮੇ ਨੇ ਉਸਨੂੰ ਨਗਮਾ ਬਣਾ ਦਿੱਤਾ।
ਰਾਨੂ ਮੰਡਲ ਦੀ ਆਵਾਜ਼ ’ਚ ਗਜ਼ਬ ਦੀ ਖਿੱਚ ਹੈ ਜਿਸ ਆਵਾਜ ਨੂੰ ਹੁਣ ਤੱਕ ਕੋਈ ਨਹੀਂ ਪੜ੍ਹ ਸਕਿਆ ਸੀ ਉਸਨੂੰ ਯਤਿੰਦਰ ਚੱਕਰਵਰਤੀ ਨੇ ਪੜਿ੍ਹਆ ਅਤੇ ਵੀਡੀਓ ਸ਼ੂਟ ਕਰ ਕਰਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਜਿਸ ’ਤੇ ਹਿਮੇਸ਼ ਰੇਸ਼ਮੀਆ ਦੇ ਨਾਲ ਕਈ ਨਾਮੀ ਹਸਤੀਆਂ ਦੀ ਨਿਗ੍ਹਾ ਪਈ ਪਰ ਕਹਿੰਦੇ ਹਨ ਹੀਰੇ ਦੀ ਪਹਿਚਾਣ ਜੌਹਰੀ ਹੀ ਕਰਦਾ ਹੈ ਆਖ਼ਰ ਹਿਮੇਸ਼ ਸਭ ਤੋਂ ਪਹਿਲਾਂ ਬਾਜੀ ਮਾਰ ਗਏ ਹਿਮੇਸ਼ ਦੇ ਨਾਲ ਗਾਏ ਰਾਨੂ ਦੇ ਵੀਡੀਓ ਐਨੇ ਵਾਇਰਲ ਹੋਏ ਕਿ ਉਹ ਬਾਲੀਵੁੱਡ ਦੀ ਸਟਾਰ ਸੰਗੀਤਕਾਰ ਬਣ ਗਈ ਜਦੋਂ ਕਿ ਉਸਦਾ ਕਿਸਮਤ ਘਾੜਾ ਯਤਿੰਦਰ ਚੱਕਰਵਰਤੀ ਰਾਨੂ ਦਾ ਮੈਨੇਜਰ ਬਣ ਕੇ ਉਸਦਾ ਕੰਮਕਾਰ ਸੰਭਾਲਣ ਲੱਗਾ ਹੈ ।
ਸੋਸ਼ਲ ਮੀਡੀਆ ਅੱਜ ਇਸ ਸਥਿਤੀ ’ਚ ਹੈ ਕਿ ਉਹ ਚਾਹੇ ਜਿਸਨੂੰ ਆਮ ਤੋਂ ਖਾਸ ਬਣਾ ਦੇਵੇ ਰਾਨੂ ਦੀ ਸਫ਼ਲਤਾ ’ਚ ਸਭ ਤੋਂ ਵੱਡਾ ਹੱਥ ਸੋਸ਼ਲ ਮੀਡੀਆ ਦਾ ਹੈ ਅੱਜ ਨੌਜਵਾਨ ਪੀੜ੍ਹੀ ਇਸਦੀ ਤਾਕਤ ਨੂੰ ਪਛਾਣਦੀ ਹੈ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਸ਼ਾਇਦ ਹਿ ਰਾਣਾਘਾਟ ਸ਼ਟੇਸ਼ਨ ’ਤੇ ਹੀ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰਦੀ ਦਿਸਦੀ ਉਸਦੀ ਪ੍ਰਤਿਭਾ ਦਾ ਸਾਹਮਣਾ ਕਿਵੇਂ ਹੁੰਦਾ ਲੋਕ ਉਸਨੂੰ ਕਿਵੇਂ ਜਾਣਦੇ।
ਜੇਕਰ ਤੁਹਾਡੇ ਕੋਲ ਟੈਲੇਂਟ ਹੈ ਤਾਂ ਤੁਸੀਂ ਵੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਆਪਣੀ ਪ੍ਰਤਿਭਾ ਨੂੰ ਪੂਰੀ ਦੁਨੀਆ ’ਚ ਨਵੀਂ ਪਹਿਚਾਣ ਦੁਆ ਸਕਦੇ ਹੋ ਅਜਿਹੇ ਲੱਖਾਂ ਲੋਕ ਹਨ ਜੋ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਆਪਣੀ ਜ਼ਿੰਦਗੀ ਨੂੰ ਬਦਲ ਰਹੇ ਹਨ ਇਸ ’ਚ ਕੋਈ ਦੋ ਰਾਇ ਨਹੀਂ ਹੈ ਕਿ ਉਸਨੇ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਪ੍ਰਰਿਭਾਸ਼ਿਤ ਕੀਤਾ ਹੈ ਰਾਨੂ ਆਪਣੀ ਪ੍ਰਭਿਤਾ ਅਤੇ ਮਿਹਨਤ ਦੇ ਜ਼ੋਰ ’ਤੇ ਜਲਦ ਦੀ ਭਾਰਤੀ ਫ਼ਿਲਮ ਉਦਯੋਗ ’ਚ ਨਵਾਂ ਮੁਕਾਮ ਹਾਸਲ ਕਰੇਗੀ ਸਮਾਜ ’ਚ ਉਸ ਵਰਗੇ ਲੱਖਾਂ ਲੋਕ ਹਨ, ਪਰ ਅਸੀਂ ਜਿੰਦਗੀ ਦੀ ਜੱਦੋ-ਜਹਿਦ ’ਚੋਂ ਨਿੱਕਲ ਦੂਜਿਆਂ ਲਈ ਸੋਚਦੇ ਹੀ ਨਹੀਂ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਰਬੀ ਭਾਸ਼ਾ ਦੀ ਪ੍ਰਸਿੱਧ ਨਿਊਜ਼ ਚੈਨਲ ‘ਅਲਜਜੀਰਾ’ ਸਬੰਧੀ ਸਾਊਦੀ ਅਰਬ ਨੇ ਦੁਨੀਆ ਨੂੰ ਸਾਵਧਾਨ ਕੀਤਾ ਹੈ, ਸਾਊਦੀ ਅਰਬ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਅਰਬੀ ਨਿਊਜ਼ ਚੈਨਲ ‘ਅਲਜਜੀਰਾ’ ਦੇ ਅੱਤਵਾਦੀ ਚਿਹਰੇ ਨੂੰ ਬੇਨਕਾਬ ਕਰ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਸਵੈ-ਪ੍ਰਗਟਾਵੇ ਦਾ ਜ਼ਰੀਆ ਨਾ ਹੋ ਕੇ ਅੱਤਵਾਦੀਆਂ ਦੀ ਸੋਚ ਅਤੇ ਹਿੰਸਕ ਉਦੇਸ਼ ਦੀ ਪੂਰਤੀ ਦਾ ਇੱਕ ਹੱਥਕੰਡਾ ਹੈ
ਇੰਨਾ ਹੀ ਨਹੀਂ, ਸਗੋਂ ਸਾਊਦੀ ਅਰਬ ਨੇ ਕਤਰ ਖਿਲਾਫ ਆਰਥਿਕ ਘੇਰਾਬੰਦੀ ਨੂੰ ਸਮਾਪਤ ਕਰਨ ਲਈ ਜੋ ਦਸ ਸੂਤਰੀ ਸ਼ਰਤਾਂ ਪੂਰੀਆਂ ਕਰਨ ਦੀ ਮੰਗ ਕੀਤੀ ਹੈ, ਉਸ ‘ਚ ਅਲਜਜੀਰਾ ਦੇ ਵਿੱਤ ਪੋਸ਼ਕ ਹੋਣ ਦੀ ਗਲਤੀ ਸਵੀਕਾਰ ਕਰਨ ਅਤੇ ਅਲਜਜੀਰਾ ਨੂੰ ਸਾਰੇ ਤਰ੍ਹਾਂ ਦੀਆਂ ਮਿਲ ਰਹੀਆਂ ਸਹੂਲਤਾਂ ਬੰਦ ਕਰਨ ਨੂੰ ਕਿਹਾ ਹੈ ਅਲਜਜੀਰਾ ਅਰਬੀ ਨਿਊਜ਼ ਚੈਨਲ ਦੀ ਧਾਕ ਕੁਝ ਜਿਆਦਾ ਹੈ ਅਤੇ ਅਰਬ ਦੁਨੀਆ ਦਾ ਉਹ ਸਭ ਤੋਂ ਜਿਆਦਾ ਵੇਖਿਆ ਜਾਣ ਵਾਲਾ ਨਿਊਜ਼ ਚੈਨਲ ਹੈ
ਯੂਰਪ ਅਤੇ ਅਮਰੀਕਾ ਦਾ ਮੀਡੀਆ ਬਹੁਤ ਪਹਿਲਾਂ ਤੋਂ ਹੀ ਅਲਜਜੀਰਾ ਨੂੰ ਨਿਊਜ਼ ਚੈਨਲ ਜਾਂ ਫਿਰ ਸਵੈ-ਪ੍ਰਗਟਾਵੇ ਦੀ ਸਵਤੰਤਰਾ ਦਾ ਜ਼ਰੀਆ ਮੰਨਣ ਤੋਂ ਇਨਕਾਰ ਕਰਦਾ ਰਿਹਾ ਹੈ ਅਤੇ ਅਮਰੀਕਾ ਤੇ ਯੂਰਪ ਦੇ ਸ਼ਾਸਨ ਤੇ ਮੀਡੀਆ ਵਰਗ ਦਾ ਕਹਿਣਾ ਹੈ ਕਿ ਅਲਜਜੀਰਾ ਕਿਸੇ ਵੀ ਹਾਲਤ ‘ਚ ਸਵੈ-ਪ੍ਰਗਟਾਵੇ ਦੀ ਸਵਤੰਤਰਾ ਦਾ ਰੱਖਿਅਕ ਨਹੀ ਹੈ ਉਹ ਸਿਰਫ ਅੱਤਵਾਦੀਆਂ ਦੇ ਹਿਤ ਪੋਸ਼ਕ ਹੈ, ਜਿਸ ਦੀ ਆਖਰੀ ਇੱਛਾ ਇਸਲਾਮਿਕ ਹਿੰਸਾ ਦੀ ਰੱਖਿਆ ਹੈ ਜਦੋਂ ਕਿ ਅਲਜਜੀਰਾ ਯੂਰਪ ਅਤੇ ਅਮਰੀਕਾ ਦੇ ਇਸ ਵਿਚਾਰ ਦਾ ਖੰਡਨ ਕਰਦਾ ਰਿਹਾ ਹੈ ਅਤੇ ਕਹਿੰਦਾ ਰਿਹਾ ਹੈ ਕਿ ਉਸ ਨੇ ਯੂਰਪ ਅਤੇ ਅਮਰੀਕਾ ਦੇ ਮੀਡੀਆ ਨੂੰ ਚੁਣੌਤੀ ਦਿੱਤੀ ਹੈ, ਇਸ ਲਈ ਉਸ ਖਿਲਾਫ ਇੱਕ ਸਾਜ਼ਿਸ਼ ਤਹਿਤ ਅਜਿਹਾ ਦੁਰਪ੍ਰਚਾਰ ਹੁੰਦਾ ਰਿਹਾ ਹੈ
ਹੁਣ ਅਰਬ ਜਗਤ ‘ਚ ਵੀ ਅਲਜਜੀਰਾ ਨੂੰ ਲੈ ਕੇ ਵਿਰੋਧ ਦਾ ਸੁਰ ਉੱਠਿਆ ਹੈ ਅਤੇ ਉਸ ‘ਤੇ ਪਾਬੰਦੀ ਲਾਉਣ ਦੀ ਮੰਗ ਹੋ ਰਹੀ ਹੈ ਕੀ ਸਹੀ ‘ਚ ਸਾਊਦੀ ਅਰਬ ਦੇ ਦੋਸ਼ ਸਹੀ ਹਨ? ਕੀ ਆਪਣੀ ਤਾਨਾਸ਼ਾਹੀ ਖਿਲਾਫ ਉੱਠ ਰਹੇ ਬਵਾਲ ਨੂੰ ਰੋਕਣ ਲਈ ਅਲਜਜੀਰਾ ਨੂੰ ਸਾਊਦੀ ਅਰਬ ਨੇ ਨਿਸ਼ਾਨਾ ਬਣਾਇਆ ਹੈ? ਕੀ ਉਹ ਸਹੀ ਹੈ ਕਿ ਸਾਊਨੂੰਦੀ ਅਰਬ ਦੀ ਵੰਸ਼ਵਾਦੀ ਤਾਨਾਸ਼ਾਹੀ ਖਿਲਾਫ ਅਲਜਜੀਰਾ ਐਕਟਿਵ ਰਿਹਾ ਹੈ? ਸਾਊਦੀ ਅਰਬ ‘ਚ ਹੀ ਨਹੀਂ, ਸਗੋਂ ਅਰਬ ਦੇ ਕਈ ਦੇਸ਼ਾਂ ‘ਚ ਅਲਜਜੀਰਾ ਨੂੰ ਲੈ ਕੇ ਪ੍ਰਸ਼ਨ ਕਿਉਂ ਖੜ੍ਹੇ ਹੋ ਰਹੇ ਹਨ? ਸਹੀ ਤਾਂ ਇਹ ਹੈ ਕਿ ਅਮਰੀਕਾ ਅਤੇ ਯੂਰਪ ‘ਚ ਅਲਜਜੀਰਾ ਦਾ ਪ੍ਰਸਾਰਨ ਅਰਬੀ ਮੂਲ ਦੀ ਮੁਸਲਿਮ ਆਬਾਦੀ ਉਤਸੁਕਤਾ ਅਤੇ ਸਮਰਪਣ ਨਾਲ ਵੇਖਦੀ ਹੈ
ਅਮਰੀਕਾ ਅਤੇ ਯੂਰਪ ਦੇ ਰਾਸ਼ਟਰਵਾਦੀਆਂ ਦਾ ਕਹਿਣਾ ਹੈ  ਕਿ ਅਮਰੀਕਾ ਅਤੇ ਯੂਰਪ ‘ਚ ਆਈਐੱਸ ਦੀ ਪੈਂਠ ਵਧਾਉਣ ‘ਚ ਅਲਜਜੀਰਾ ਦੇ ਪ੍ਰਸਾਰਨ ਦਾ ਮੁੱਖ ਰੂਪ ਨਾਲ ਜਿੰਮੇਵਾਰ ਰਿਹਾ ਹੈ ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਯੂਰਪ ਦੇ ਹਜ਼ਾਰਾਂ ਮੁਸਲਿਮ ਲੜਕੇ-ਲੜਕੀਆਂ ਆਈਐੱਸ ਵੱਲ ਲੜਨ ਲਈ ਸੀਰੀਆ ਅਤੇ ਇਰਾਕ ਗਏ ਹੋਏ ਹਨ ,ਜ੍ਹਿਨਾਂ ‘ਤੇ ਅਲਜਜੀਰਾ ਦਾ ਪ੍ਰਭਾਵ ਵੀ ਮੁੱਖ ਤੌਰ ਨਾਲ ਸੀ ਸਵੈ-ਪ੍ਰਗਟਾਵੇ ਦੀ ਆਜ਼ਾਦੀ ‘ਤੇ ਨਜ਼ਰ ਰੱਖਣ ਵਾਲਿਆਂ ਨੂੰ ਅਲਜਜੀਰਾ ਵਰਗੇ ਇਸਲਾਮਿਕ ਪ੍ਰਸਾਰਨ ਜ਼ਰੀਆ ਦੀ ਸੱਚਾਈ ਜ਼ਰੂਰ ਮਾਲੂਮ ਹੈ ਜ਼ਾਹਿਰ ਤੌਰ ‘ਤੇ ਅਲਜਜੀਰਾ ਵਰਗੇ ਇਸਲਾਮਿਕ ਪ੍ਰਸਾਰਨ ਜ਼ਰੀਏ ਸਵੈ-ਪ੍ਰਗਟਾਵੇ ਦੀ ਅਜਾਦੀ ਨਾਲ ਜੁੜੇ ਹੋਏ ਨਹੀਂ, ਸਗੋਂ ਅਜਿਹੇ ਸੰਗਠਨਾ ਤਾਂ ਇਸਲਾਮ ਦੀ ਉਸ ਸੋਚ ਨਾਲ ਜੁੜੇ ਹੋਏ ਹਨ ਜਿਸ ਸੋਚ ਸਬੰਧੀ ਅਲਕਾਇਦਾ, ਆਈਐੱਸ, ਹਿਜ਼ਬੁਲਾਹ, ਹਮਾਸ ਵਰਗੇ ਸੰਗਠਨ ਦੁਨੀਆ ਨੂੰ ਆਪਣੀ ਹਿੰਸਾ ਨਾਲ ਮਾਨਵਤਾ ਨੂੰ ਸ਼ਰਮਸਾਰ ਕਰ ਰਹੇ ਹਨ ਤੇ ਨਿਰਦੋਸ਼ ਲੋਕਾਂ ਦੀਆਂ ਜਿੰਦਗੀਆਂ ਅੱਤਵਾਦ ਤੇ ਖੂਨੀ ਹਿੰਸਾ ‘ਤੇ ਸਵਾਹ ਕਰ ਰਹੇ ਹਨ
ਅਲਜਜੀਰਾ ਨੇ ਕਦੇ ਅਲਕਾਇਦਾ ਸਰਗਨਾ ਓਸਾਮਾ-ਬਿਨ-ਲਾਦੇਨ ਨੂੰ ਇਸਲਾਮ ਦਾ ਹੀਰੋ ਮੰਨਿਆ ਸੀ ਜਦੋਂ ਅਮਰੀਕਾ ਨੇ ਅਫਗਾਨਿਸਤਾਨ ‘ਤੇ ਹਮਲਾ ਕਰਕੇ ਤਾਲਿਬਾਨ ਸ਼ਾਸਨ ਵਿਸਵਥਾ ਨੂੰ ਉਖਾੜ ਸੁੱਟਿਆ ਸੀ ਅਤੇ ਅਲਕਾਇਦਾ ਸਰਗਨਾ ਓਸਾਮਾ-ਬਿਨ-ਲਾਦੇਨ ਨੂੰ ਪਾਕਿਸਤਾਨ ‘ਚ ਛੁਪਣ ਲਈ ਮਜ਼ਬੂਰ ਕੀਤਾ ਸੀ, ਉਦੋਂ ਅਲਜਜੀਰਾ ਨੇ ਅਮਰੀਕਾ ਦੇ ਖਿਲਾਫ ਅਭਿਆਨ ਛੱਡਿਆ ਸੀ ਅਤੇ ਅਲਕਾਇਦਾ ਸਰਗਨਾ ਓਸਾਮਾ-ਬਿਨ-ਲਾਦੇਨ ਨੂੰ ਹੀਰੋ ਦੱਸਿਆ ਸੀ ਅਤੇ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਸਹੀ ‘ਚ ਅਲਕਾਇਦਾ ਵਰਗੇ ਸੰਗਠਨ ਅਮਰੀਕਾ ਤੇ ਯੂਰਪ ਦੇ ਊਪਨਿਵੇਸ਼ਵਾਦ ਖਿਲਾਫ ਲੜ ਰਹੇ ਹਨ , ਜਿਵੇਂ ਮੁਸਲਿਮ ਜਗਤ ਨੂੰ ਸਮਰਥਨ ਦੀ ਜ਼ਰਰੂਤ ਹੈ ਮੁਸਲਿਮ ਬਦਰਹੁਡ, ਹਮਾਸ ਅਤੇ ਹਿਜੱਬੁਲਾਹ ਵਰਗੇ ਸੰਗਠਨ ਅਰਬ ਜਗਤ ਅਤੇ ਮੁਸਲਿਮ ਦੁਨੀਆ ‘ਚ ਐਕਟਿਵ ਹਨ ਤੇ ਆਪਣੇ ਆਪ ਨੂੰ ਇਸਲਾਮ ਦਾ ਹਿੱਤਪੋਸ਼ਕ ਸਮਝ ਰਹੇ ਹਨ ਮੁਸਲਿਮ ਬਦਰਹੁਡ ਨੇ ਜਿੱਥੇ ਮਿਸ਼ਰ ਅਤੇ ਸਾਊਦੀ ਅਰਬ ‘ਚ ਪੈਠ ਬਣਾਈ ਅਤੇ ਸੱਤਾ ਵੀ ਹਾਸਲ ਕੀਤੀ ਸੀ, ਉੱਥੇ ਹਿਜਬੁਲਾਹ ਲੇਬਨਾਨ ਅਤੇ ਹਮਾਸ ਫਿਲਿਸਤੀਨ ‘ਚ ਅੱਤਵਾਦ ਦੀ ਭਾਸ਼ਾ ਬੋਲਣ ਦਾ ਕੰਮ ਕਰਦੇ ਹਨ ਅਤੇ ਅੱਤਵਾਦ ਨੂੰ ਪ੍ਰਸਾਰਿਤ ਕਰਦੇ ਹਨ ਖਾਸ ਕਰਕੇ ਹਮਾਸ ਇਜ਼ਰਾਈਲ ਖਿਲਾਫ ਅੱਤਵਾਦੀ ਗਤੀਵਿਧੀਆਂ ਖਿਲਾਫ ਖੜ੍ਹਾ ਰਿਹਾ ਹੈ
ਇਜ਼ਰਾਇਲ ਵੀ ਹਮਾਸ ਦੀ ਪੂਰੀ ਸੰਰਚਨਾ ਨੂੰ ਢਾਉਣ ਲਈ ਅਭਿਆਨ ਚਲਾਉਂਦਾ ਰਿਹਾ ਹੈ ਮੁਸਲਿਮ ਬਦਰਹੁਡ ਨੇ ਲੋਕਤੰਤਰ ਦੇ ਨਾਂਅ ‘ਤ ਹੋਏ ਅੰਦੋਲਨ ‘ਚ ਸੱਤਾ ਤਾਂ ਜ਼ਰੂਰ ਪਾਈ ਸੀ, ਫਿਰ Àਸ ਨੇ ਮਿਸ਼ਰ ‘ਚ ਤਾਨਾਸ਼ਾਹੀ ਕਾਇਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ ਮੁਸਲਿਮ ਬਦਰਹੁਡ ਨੂੰ ਕਤਰ ਅਤੇ ਇਰਾਨ ਤੋਂ ਇਸਲਾਮਿਕ ਫੰਡਿੰਗ ਮਿਲਦੀ ਰਹੀ ਹੈ ਅਲਜਜੀਰਾ ਆਪਣੇ ਪ੍ਰਸਾਰਨ ‘ਚ ਇਹ ਵਿਖਾ ਰਿਹਾ ਹੈ ਕਿ ਉਹ ਇਜ਼ਰਾਈਲ ਖਿਲਾਫ ਹਮਾਸ ਅਜਾਦੀ ਦੀ ਲੜਾਈ ਲੜ ਰਿਹਾ ਹੈ ਅਤੇ ਇਜ਼ਰਾਈਲ ਮੁਸਲਿਮ ਦੁਨੀਆ ਨੂੰ ਤਬਾਹ ਕਰਨਾ ਚਾਹੁੰਦਾ ਹੈ ਇੰਨਾ ਹੀ ਨਹੀਂ, ਸਗੋਂ ਮਿਸ਼ਰ ਦੀ ਫੌਜੀ ਸਰਕਾਰ ਖਿਲਾਫ ਵੀ ਅਲਜਜੀਰਾ ਵਿਦਰੋਹ ਕਰਨ ਵਰਗਾ ਪ੍ਰਸਾਰਨ ਕਰਦਾ ਰਿਹਾ ਹੈ
ਅਲਕਾਇਦਾ ਦੀ ਇਸਲਾਮਿਕ ਹਿੰਸਕ ਦੀ ਸੋਚ ਨਾਲ ਅਲਜਜੀਰਾ ਦਾ ਜਨਮ ਹੋਇਆ ਸੀ ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਅਲਕਾਇਦਾ ਦੀ ਸੋਚ ਕੀ ਸੀ? ਅਲਕਾਇਦਾ ਦੀ ਸੋਚ ਸਿਰਫ ਅਤੇ ਸਿਰਫ ਅੱਤਵਾਦੀ ਸੋਚ ਸੀ, ਜਦੋਂ ਅਰਬ ਜਗਤ ਦੇ ਮੁੱਖ ਦੇਸ਼ਾਂ ‘ਚ ਅਲਜਜੀਰਾ ਦੇ ਪ੍ਰਸਾਰਨ ‘ਤੇ ਪਾਬੰਦੀ ਲੱਗੇਗੀ , ਤਾਂ ਫਿਰ ਅਲਜਜੀਰਾ ਦੀ ਸ਼ਕਤੀ ਕਿਵੇਂ ਨਹੀਂ ਕਮਜੋਰ ਪਵੇਗੀ ਭਾਰਤ ‘ਚ ਵੀ ਅਲਜਜੀਰਾ ਦੀ ਪੂਰੀ ਗਤੀਵਿਧੀ ਨੂੰ ਪਰਖਣ ਦੀ ਜ਼ਰੂਰਤ ਹੈ
ਵਿਸ਼ਣੂ ਗੁਪਤ