Narender Modi - Sach Kahoon Punjabi

ਪੀਐਮ ਸੁਰੱਖਿਆ ਚੂਕ ਮਾਮਲੇ ਵਿੱਚ ਭਾਜਪਾ ਦਾ ਵੱਡਾ ਇਲਜ਼ਾਮ, ਸੀਐਮ ਚੰਨੀ ਨੇ ਕੀਤੀ ਸੀ ਸਾਜ਼ਿਸ
ਪੀਐਮ ਸੁਰੱਖਿਆ ਚੂਕ ਮਾਮਲੇ ਵਿੱਚ ਭਾਜਪਾ ਦਾ ਵੱਡਾ ਇਲਜ਼ਾਮ, ਸੀਐਮ ਚੰਨੀ ਨੇ ਕੀਤੀ ਸੀ ਸਾਜ਼ਿਸ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਕੁਤਾਹੀ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਇਸ ਮਾਮਲੇ ’ਤੇ ਚੰਨੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਭਾਜਪਾ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾ ਰਹੀ ਹੈ। ਅੱਜ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ। ਦੂਜੇ ਪਾਸੇ ਭਾਜਪਾ ਆਗੂ ਪ੍ਰਵੇਸ਼ ਵਰਮਾ ਨੇ ਚੰਨੀ ਸਰਕਾਰ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚੰਨੀ ਵੱਲੋਂ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਸਾਜ਼ਿਸ ਰਚੀ ਗਈ ਹੈ। ਦੂਜੇ ਪਾਸੇ ਭਾਜਪਾ ਆਗੂ ਲਾਕੇਟ ਚੈਟਰਜੀ ਨੇ ਕਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਸਾਜ਼ਿਸ ਰਚੀ ਗਈ ਸੀ। ਇਸ ਮਾਮਲੇ ਵਿੱਚ ਸਖ਼ਤ ਕਰਵਾਈ ਕੀਤੀ ਜਾਣੀ ਚਾਹੀਦੀ ਹੈ। ਹੁਣ ਇਸ ਮਾਮਲੇ ’ਤੇ ਸਿਆਸਤ ਵੀ ਤੇਜ਼ ਹੋ ਗਈ ਹੈ। ਭਾਜਪਾ ਨੇਤਾ ਕਾਂਗਰਸ ’ਤੇ ਹਮਲਾਵਰ ਹਨ। ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ ਨੇ ਵੀ ਇਸ ਮਾਮਲੇ ’ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਸੋਚੀ-ਸਮਝੀ ਸਾਜ਼ਿਸ ਸੀ।

ਮੁੱਖ ਮੰਤਰੀ ਅਤੇ ਉੱਪ ਮੰਤਰੀ ਦੋਵੇਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ: ਅਮਰਿੰਦਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕਮੀ ਹੋਈ ਹੈ ਜਿਸ ਦੀ ਜ਼ਿੰਮੇਵਾਰੀ ਉਹਨਾਂ ਨੂੰ ਲੈਣੀ ਚਾਹੀਦੀ ਹੈ। ਕੁਝ ਕਾਂਗਰਸੀ ਆਗੂਆਂ ਨੂੰ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਕਰਨ ਤੋਂ ਬਾਅਦ ਜ਼ਿਲ੍ਹੇ ਦੇ ਸਮਾਣਾ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕੈਪਟਨ ਸਿੰਘ ਨੇ ਕਿਹਾ ਕਿ ਅਸਲ ਆਗੂ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਦੇ ਨਹੀਂ। ਇਹ ਲੀਡਰਸ਼ਿਪ ਨਹੀਂ ਸਗੋਂ ਕਾਇਰਤਾ ਦੀ ਨਿਸ਼ਾਨੀ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਇੱਕ ਗੰਭੀਰ ਮਾਮਲਾ ਹੈ ਅਤੇ ਉਹ ਇਸ ਕੁਤਾਹੀ ਲਈ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਉਹਨਾਂ ਕਿਹਾ ਕਿ ਚੰਨੀ ਨੂੰ ਬਠਿੰਡਾ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਦਾ ਨਿੱਜੀ ਤੌਰ ’ਤੇ ਸਵਾਗਤ ਕਰਨਾ ਚਾਹੀਦਾ ਸੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਅਤੇ ਰੇਲਵੇ ਟਰੈਕ ਜਾਮ ਕਰਨ ਤੋਂ ਗੁਰੇਜ਼ ਕਰਨ ਅਤੇ ਪੰਜਾਬ ਅਤੇ ਆਪਣੇ ਹਿੱਤਾਂ ਵੱਲ ਧਿਆਨ ਦੇ ਕੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਣ। ਉਹ ਮੁੱਖ ਮੰਤਰੀ ਹੁੰਦਿਆਂ ਵੀ ਉਹਨਾਂ ਦਾ ਸਮਰਥਨ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। ਉਹਨਾਂ ਕਿਸਾਨ ਅੰਦੋਲਨ ਵਿੱਚ ਜਾਨਾਂ ਗੁਆਉਣ ਵਾਲੇ ਕਿਸਾਨ ਪਰਿਵਾਰਾਂ ਪੰਜ-ਪੰਜ ਲੱਖ ਰੁਪਏ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਕੈਪਟਨ ਸਿੰਘ ਨੇ ਕਿਹਾ ਕਿ ਕੱਲ੍ਹ ਦੀ ਘਟਨਾ ਨਾਲ ਪੰਜਾਬ ਦੇ ਅਕਸ ਨੂੰ ਢਾਹ ਲੱਗੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ ਕੁਝ ਦੇਣ ਆ ਰਹੇ ਸਨ ਪਰ ਸਾਡੇ ਲੋਕ ਨਹੀਂ ਲੈ ਸਕੇ।

ਪ੍ਰਧਾਨ ਮੰਤਰੀ ਨੂੰ ਜਾਨ ਦੇ ਖਤਰੇ ਪਿੱਛੇ ਅਸਲ ਮਕਸਦ ਉਨ੍ਹਾਂ ਦੀ ਸਰਕਾਰ ਨੂੰ ਡੇਗਣਾ ਹੈ: ਚੰਨੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋ-ਟੁੱਕ ਸ਼ਬਦਾਂ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਜਾਨ ਨੂੰ ਖ਼ਤਰਾ’ ਦੀ ਗੱਲ ਕਰਨ ਪਿੱਛੇ ਅਸਲ ਮਕਸਦ ਉਹਨਾਂ ਦੀ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਨੂੰ ਡੇਗਣ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਦੀ ਨਵੀਂ ਦਾਣਾ ਮੰਡੀ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਜਨ ਸਭਾ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਸੀ। ਉਹਨਾਂ ਨੇ ਬੁੱਧਵਾਰ ਦੀ ਰੈਲੀ ਵਿੱਚ ਸ਼ਾਮਲ ਹੋਣ ਦਾ ਆਪਣਾ ਪ੍ਰੋਗਰਾਮ ਇਸ ਲਈ ਰੱਦ ਕਰ ਦਿੱਤਾ ਸੀ ਕਿਉਂਕਿ ਭਾਜਪਾ ਦੀ ਰੈਲੀ ਵਿੱਚ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ। ਉਹਨਾਂ ਕਿਹਾ ਕਿ ਫਿਰੋਜ਼ਪੁਰ ਰੈਲੀ ਵਿੱਚ ਉਹਨਾਂ ਦੀ ਗੈਰ-ਹਾਜ਼ਰੀ ਦਾ ਕਾਰਨ ਖਾਲੀ ਕੁਰਸੀਆਂ ਬਣੀਆਂ। ਇਸ ਕਾਰਨ ਉਹ ਰੈਲੀ ਵਿੱਚ ਆਉਣ ਦੀ ਬਜਾਏ ਸੁਰੱਖਿਆ ਨੂੰ ਖ਼ਤਰਾ ਹੋਣ ਦੀ ਗੱਲ ਕਹਿ ਕੇ ਦਿੱਲੀ ਚਲੇ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਕਰੋਨਾ ਨਾਲ ਮੁਕਾਬਲਾ ਯੁੱਧ ਦੇ ਬਰਾਬਰ : ਮੋਦੀ
ਇਸ ਚੁਣੌਤੀ ਨੂੰ ਜਿੱਤਾਂਗੇ ਜ਼ਰੂਰ

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ Narender Modi ਨੇ ਕਰੋਨਾ ਵਾਇਰਸ (ਕੋਵਿਡ-19) ਦੇ ਖਿਲਾਫ਼ ਯੁੱਧ ਨੂੰ ਅਭੁਤਪੂਰਵ ਚੁਣੌਤੀ ਵਾਲਾ ਦੱਸਦੇ ਹੋਏ ਐਤਵਾਰ ਨੂੰ ਕਿਹਾ ਕਿ ਇਸ ਮਹਾਂਮਾਰੀ ਨਾਲ ਮੁਕਾਬਲੇ ਲਈ ਫੈਸਲੇ ਲਏ ਜਾ ਰਹੇ ਹਨ ਜੋ ਦੁਨੀਆ ਦੇ ਇਤਿਹਾਸ ‘ਚ ਕਦੇ ਦੇਖਣ ਤੇ ਸੁਨਣ ਨੂੰ ਨਹੀਂ ਮਿਲੇ ਤੇ ਇਨ੍ਹਾਂ ਦੇ ਜ਼ੋਰ ‘ਤੇ ਭਾਰਤ ਇਸ ਮਹਾਂਮਾਰੀ ‘ਤੇ ਜਿੱਤ ਹਾਸਲ ਕਰੇਗਾ। ਮੋਦੀ ਨੇ ਅਕਾਸ਼ਵਾਣੀ ‘ਤੇ ਪ੍ਰਸਾਰਿਤ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਡਾਕਟਰਾਂ, ਨਰਸਾਂ ਤੇ ਕਰੋਨਾ ਸੰਕ੍ਰਮਣ ਤੋਂ ਨਿਜ਼ਾਤ ਪਾ ਚੁੱਕੇ ਲੋਕਾਂ ਨੂੰ ਸੰਬੋਧਨ ਕਰਕੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿਤਾ ਕਿ ਇਹ ਇੱਕ ਯੁੱਧ ਵਰਗੀ ਸਥਿਤੀ ਹੈ ਅਤੇ ਇਸ ਨੂੰ ਰੋਕਣ ਲਈ ਜੋ ਯਤਨ ਹੋ ਰਹੇ ਹਨ ਉਹੀ ਭਾਰਤ ਨੂੰ ਇਸ ਮਹਾਂਮਾਰੀ ‘ਤੇ ਜਿੱਤ ਦਿਵਾਉਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋਨਾ ਦੇ ਖਿਲਫਾ ਇਹ ਯੁੱਧ ਅਭੂਤਪੂਰਵ ਵੀ ਹੈ ਅਤੇ ਚੁਣੌਤੀਪੂਰਨ ਵੀ ਇਸ ਲਈ ਇਸ ਕਦੌਰਾਨ ਲਏ ਜਾ ਰਹੇ ਫੈਸਲੇ ਵੀ ਅਜਿਹੇ ਹਨ ਜੋ ਦੁਨੀਆਂ ਕਦੇ ਇਤਿਹਾਸ ‘ਚ ਕਦੇ ਦੇਖਣ ਤੇ ਸੁਨਣ ਨੂੰ ਨਹੀਂ ਮਿਲੇ। ਕਰੋਨਾ ਨੂੰ ਰੋਕਣ ਲਈ ਜੋ ਤਮਾਮ ਕਦਮ ਭਾਰਤ ਵਾਸੀਆਂ ਨੇ ਚੁੱਕੇ ਹਨ ਜੋ ਯਤਨ ਹੁਣ ਅਸੀਂ ਕਰ ਰਹੇ ਹਾਂ ਉਹ ਹੀ ਭਾਰਤ ਨੂੰ ਕਰੋਨਾ ਮਹਾਂਮਾਰੀ ‘ਤੇ ਜਿੱਤ ਦਿਵਾਏਗਾ। ਇੱਕ-ਇੱਕ ਭਾਰਤੀ ਦਾ ਸੰਯਮ ਤੇ ਸੰਕਲਪ ਵੀ ਸਾਨੂੰ ਮੁਸਕਿਲ ਸਥਿਤੀ ‘ਚੋਂ ਬਾਹਰ ਕੱਢੇਗਾ। ਪ੍ਰਧਾਨ ਮੰਤਰੀ ਨੇ ਗਰੀਬਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਕਿਸੇ ਦਾ ਵੀ ਮਨ ਨਹੀਂ ਕਰਦਾ ਅਜਿਹੇ ਕਦਮਾਂ ਲਈ ਪਰ ਦੁਨੀਆ ਦੀ ਹਾਲਤ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਇਹੀ ਇੱਕ ਰਸਤਾ ਬਚਿਆ ਹੈ।

ਭਾਰਤੀ ਸੰਸਕ੍ਰਿਤੀ ਸਭ ਤੋਂ ਉੱਤਮ : ਮੋਦੀ

ਤੁਸੀਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਹੈ।

ਉਨ੍ਹਾਂ ਦੇਸ਼ ਵਾਸੀਆਂ ਨੂੰ ਕਿਹਾ ਕਿ ਗਰੀਬਾਂ ਦੇ ਪ੍ਰਤੀ ਸਾਦੀਆਂ ਸੰਵੇਦਨਾਵਾਂ ਹੋ ਜ਼ਿਆਦਾ ਗੂੜ੍ਹੀਆਂ ਹੋਣੀਆਂ ਚਾਹੀਦੀਆਂ ਹਨ।

ਸਾਡੀ ਮਾਨਵਤਾ ਦਾ ਵਾਸ ਇਸ ਗੱਲ ‘ਚ ਹੈ ਕਿ ਕਿਤੇ ਵੀ ਕੋਈ ਗਰੀਬ,

ਦੁਖੀ-ਭੁੱਖਾ ਦਿਸਦਾ ਹੈ ਤਾ ਇਸ ਸੰਕਟ ਦੀ ਘੜੀ ‘ਚ ਅਸੀਂ ਪਹਿਲਾਂ ਉਸ ਦਾ ਪੇਟ ਭਰਾਂਗੇ,

ਉਸ ਦੀ ਜ਼ਰੂਰਤ ਦੀ ਚਿਤਾ ਕਰਾਂਗੇ ਅਤੇ ਇਹ ਹਿੰਦੋਸਤਾਨ ਕਰ ਸਕਦਾ ਹੈ।

ਇਹ ਹੀ ਸਾਡਾ ਸੱਭਿਆਚਾਰ ਹੈ, ਇਹ ਹੀ ਸਾਡੀ ਸੰਸਕ੍ਰਿਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮੋਦੀ ਨੇ ਲਾਕ ਡਾਊਨ ਕਾਰਨ ਗਰੀਬਾਂ ਨੂੰ ਹੋਈ ਪ੍ਰੇਸ਼ਾਨੀ ਲਈ ਮਾਫ਼ੀ ਮੰਗੀ
ਮੋਦੀ ਨੇ ਲਾਕ ਡਾਊਨ ਕਾਰਨ ਗਰੀਬਾਂ ਨੂੰ ਹੋਈ ਪ੍ਰੇਸ਼ਾਨੀ ਲਈ ਮਾਫ਼ੀ ਮੰਗੀ

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ Narender Modi ਨੇ ਕਿਹਾ ਹੈ ਕਿ ਕਰੋਨਾ ਨੇ ਪੂਰੀ ਦੁਨੀਆਂ ਨੂੰ ਸੰਕਟ ‘ਚ ਪਾ ਦਿੱਤਾ ਹੈ ਅਤੇ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਸ਼ ‘ਚ ਲਾਕਡਾਊੁਨ ਕਰਨਾ ਪਿਆ ਜਿਸ ਕਾਰਨ ਕਈ ਲੋਕਾਂ, ਖਾਸ ਕਰਕੇ ਗਰੀਬਾਂ ਨੂੰ ਦਿੱਕਤ ਹੋ ਰਹੀ ਹੈ ਇਸ ਲਈ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ। ਉਹਨਾਂ ਐਤਵਾਰ ਨੂੰ ਅਕਾਸ਼ਵਾਣੀ ਤੋਂ ਪ੍ਰਸਾਰਿਤ ਆਪਣੇ ਮਹੀਨੇਵਾਰ ਪ੍ਰੋਗਰਾਮ ‘ਮਨ ਕੀ ਬਾਤ’ Mann Ki Baat ‘ਚ ਕਿਹਾ ਕਿ ਇਹ ਜ਼ਿੰਦਗੀ ਤੇ ਮੌਤ ਦੀ ਲੜਾਈ ਹੈ ਅਤੇ ਕਰੋਨਾ ਨੂੰ ਹਰਾਉਣਾ ਹੈ ਇਸ ਲਈ ਸਮੇਂ ‘ਤੇ ਲਾਕ ਡਾਊਨ ਦਾ ਫੈਸਲਾ ਲੈਣ ਤੋਂ ਇਲਾਵਾ ਕੋਈ ਦੂਜਾ ਰਸਤਾ ਨਹੀਂ ਸੀ ਇਸ ਲਈ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਕਿਹਾ ਕਿ ਲਾਕ ਡਾਊਨ ਸਖ਼ਤ ਕਦਮ ਹੈ ਪਰ ਜੇਕਰ ਇਹ ਕਦਮ ਨਾ ਚੁੱਕਿਆ ਜਾਂਦਾ ਤਾਂ ਸੰਕਟ ਹੋਰ ਤੇਜ਼ੀ ਨਾਲ ਵਧਦਾ। ਇਸ ਰੋਕ ਦੇ ਸੰਕ੍ਰਮਣ ਤੋਂ ਬਚਾਅ ਦਾ ਇਹੀ ਇੱਕ ਤਰੀਕਾ ਸੀ।

ਉਹਨਾਂ ਕਿਹਾ ਕਿ ਇਸ ਕਦਮ ਨਾਲ ਗਰੀਬ ਬਹੁਤ ਪ੍ਰਭਾਵਿਤ ਹੋਇਆ ਹੈ।

ਉਨ੍ਹਾਂ ਦੇ ਸਾਹਮਣੇ ਵੱਡਾ ਸੰਕਟ ਪੈਦਾ ਹੋਇਆ ਹੈ ਪਰ ਕਰੋਨਾ ਨੂੰ ਹਰਾਉਣਾ ਹੈ ਤਾਂ ਸਖ਼ਤ ਕਦਮ ਜ਼ਰੂਰੀ ਹਨ।

ਸਮੇਂ ‘ਤੇ ਲੋਕਾਂ ਨੂੰ ਬਚਾਉਣ ਲਈ ਇਹ ਫੈਸਲਾ ਜ਼ਰੂਰੀ ਸੀ ਇਸ ਲਈ ਲਾਕਡਾਊਨ ਕੀਤਾ ਗਿਆ।

ਇਸ ਕਦਮ ਕਾਰਨ ਗਰੀਬ ਜ਼ਿਆਦਾ ਪ੍ਰੇਸ਼ਾਨ ਹਨ ਇਸ ਲਈ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮੋਦੀ ਨੇ ਸਾਂਝੀਆਂ ਕੀਤੀਆਂ ਸੂਰਜ ਗ੍ਰਹਿ ਦੀਆਂ ਤਸਵੀਰਾਂ
ਮੋਦੀ ਨੇ ਸਾਂਝੀਆਂ ਕੀਤੀਆਂ ਸੂਰਜ ਗ੍ਰਹਿ ਦੀਆਂ ਤਸਵੀਰਾਂ

ਤਕਨੀਕੀ ਮਾਹਿਰਾਂ ਨਾਲ ਕੀਤੀ ਸੂਰਜ ਗ੍ਰਹਿਣ ਬਾਰੇ ਚਰਚਾ

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੂਰਜ ਗ੍ਰਹਿਣ Solar ਦੇਖਿਆ ਅਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਸ੍ਰੀ ਮੋਦੀ ਨੇ ਆਪਣੇ ਟਵੀਟ ‘ਚ ਕਿਹਾ ਕਿ ਮੈਂ ਵੀ ਹੋਰ ਭਾਰਤੀਆਂ ਵਾਂਗ ਸੂਰਜ ਗ੍ਰਹਿਣ ਦੇਣ ਲਈ ਉਤਸ਼ਾਹਿਤ ਸੀ। ਮੈਂ ਸੂਰਜ ਨਹੀਂ ਦੇਖ ਸਕਿਆ ਕਿਉਂਕਿ ਇੱਥੇ ਪੂਰੀ ਤਰ੍ਹਾਂ ਬੱਦਲ ਛਾਇਆ ਹੋਇਆ ਸੀ, ਪਰ ਮੈਂ ਲਾਈਵ ਸਟ੍ਰੀਮ ਦੇ ਜ਼ਰੀਏ ਕੋਝੀਕੋਡ ‘ਚ ਦਿਖਾਈ ਦਿੱਤੇ ਸੂਰਜ ਗ੍ਰਹਿਣ ਦਾ ਨਜ਼ਾਰਾ ਦੇਖਿਆ। ਇਸ ਦੇ ਨਾਲ ਹੀ ਮੈਂ ਮਾਹਿਰਾਂ ਦੇ ਨਾਲ ਇਸ ਬਾਰੇ ਚਰਚਾ ਕੀਤੀ।

Like many Indians, I was enthusiastic about #solareclipse2019.

Unfortunately, I could not see the Sun due to cloud cover but I did catch glimpses of the eclipse in Kozhikode and other parts on live stream. Also enriched my knowledge on the subject by interacting with experts. pic.twitter.com/EI1dcIWRIz

— Narendra Modi (@narendramodi) December 26, 2019

ਉਨ੍ਹਾਂ ਸੂਰਜ ਗ੍ਰਹਿਣ ਦੇ ਅਪਲੋਕਨ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਤਸਵੀਰਾਂ ‘ਚ ਕੁਝ ਮਾਹਿਰਾਂ ਨਾਲ ਉਹ ਗੱਲਬਾਤ ਕਰ ਰਹੇ ਹਨ।

ਇੱਕ ਤਸਵੀਰ ‘ਚ ਉਨ੍ਹਾਂ ਗ੍ਰਹਿਣ ਦੇਖਣ ਲਈ ਵਿਸ਼ੇਸ਼ ਚਸ਼ਮਾ ਵੀ ਲਾ ਰੱਖਿਆ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਬੱਦਲ ਛਾਏ ਰਹਿਣ ਕਾਰਨ ਸੂਰਜ ਗ੍ਰਹਿਣ ਨਹੀਂ ਦੇਖਿਆ ਜਾ ਸਕਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Solar #solareclipse2019

ਮਨ ਕੀ ਬਾਤ/ਆਦਿਵਾਸੀ ਜੋੜੇ ਨੂੰ ਪੰਚਾਇਤ ਨੇ ਕੱਢਿਆ ਪਿੰਡੋਂ ਬਾਹਰ
ਮਨ ਕੀ ਬਾਤ/ਆਦਿਵਾਸੀ ਜੋੜੇ ਨੂੰ ਪੰਚਾਇਤ ਨੇ ਕੱਢਿਆ ਪਿੰਡੋਂ ਬਾਹਰ

ਤਿਰੁਵੰਤਪੁਰਮ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ‘ਚ ਕੇਰਲ ਦੇ ਜਿਸ ਆਦਿਵਾਸੀ ਬਜ਼ੁਰਗ ਜੋੜੇ ਦੀ ਪ੍ਰਸ਼ੰਸਾ ਕੀਤੀ ਸੀ, ਉਸ ਨੂੰ ਉਸ ਦੇ ਭਾਈਚਾਰੇ ਨੇ ਸਮਾਜ ਤੋਂ ਬਾਈਕਾਟ ਕਰ ਦਿੱਤਾ ਹੈ। ਇਸ ਜੋੜੇ ‘ਤੇ ਦੋਸ਼ ਲਾਏ ਗਏ ਕਿ ਉਸ ਨੇ ਇੱਕ ਅਜਿਹੀ ਪੁਸਤਕ ਲਿਖਣ ‘ਚ ਮੱਦਦ ਕੀਤੀ ਜਿਸ ਨੂੰ ਉਸ ਭਾਈਚਾਰੇ ਦੀ ਛਵ੍ਹੀ ਖ਼ਰਾਬ ਹੋਈ।  ਇਸ ਮਹੀਨੇ ਦੀ ਸ਼ੁਰੂਆਤ ‘ਚ ਪਿੰਡ ਦੀ ਬੈਠਕ ‘ਓਰੁਕੋਟੱਮ’ ਨੇ ਪੀਵੀ ਚਿੰਨਾਥੰਪੀ (77) ਅਤੇ ਮਣਿਅੱਮਾ (62) ਨੂੰ ਐਡਮਾਲਕੁੱਟੀ ਪਿੰਡ ਤੋਂ ਬਾਹਰ ਜਾਣ ਦਾ ਆਦੇਸ਼ ਸੁਣਾਇਆ ਸੀ। ਵਿਵਾਦ ਲੇਖਕ ਪੀਕੇ ਮੁਲੀਧਰਨ ਦੀ ਕਿਤਾਬ ‘ਐਡਮਾਲਕੁੰਡੀ : ਓਰੁਮ, ਪੋਰੂਲੁਮ’ ਨੂੰ ਲੈ ਕੇ ਹੋਇਆ, ਜੋ ਉਨ੍ਹਾਂ ਨੇ 2014 ‘ਚ ਲਿਖੀ ਸੀ। ਚਿੰਨਾਥੰਪੀ ਨੇ ਇਸ ਕਿਤਾਬ ਨੂੰ ਲਿਖਣ ‘ਚ ਮੁਰਲੀਧਰਨ ਦੀ ਮੱਦਦ ਕੀਤੀ ਸੀ। ਜੋੜਾ ਵੀਰਵਾਰ ਨੂੰ ਅਧਿਆਪਕ-ਲੇਖਕ ਪੀ ਕੇ ਮੁਰਲੀਧਰਨ ਦੇ ਨਾਲ ਏਸੀਸੀ/ਐੱਸਟੀ ਕਲਿਆਣ ਰਾਜ ਮੰਤਰੀ ਏਕੇ ਬਾਲਨ ਨਾਲ ਮੁਲਾਕਾ ਅਤੇ ਇਸ ‘ਚ ਦਖ਼ਲਅੰਦਾਜ਼ੀ ਦੀ ਮੰਗ ਕੀਤੀ।

ਉਨ੍ਹਾਂ ਜੋੜੇ ਨੂੰ ਹਰ ਸੰਭਵ ਮੱਦਦ ਕਰਨ ਨੂੰ ਲੈ ਕੇ ਭਰੋਸਾ ਦਿਵਾਇਆ। ਮੁਰਲੀਧਰਨ ਨੇ ਦੱਸਿਆ ਕਿ  ਮੰਤਰੀ ਨੇ ਦੇਵੀਕੁਲਮ ਦੇ ਵਿਧਾਇਕ ਐੱਸ ਰਾਜੇਂਦਰਨ ਨਾਲ ਗੱਲਬਾਤ ਕਰਨਗੇ। ਫਿਲਹਾਲ ਉਹ ਆਪਣੇ ਪਿੰਡ ਨਹੀਂ ਜਾ ਸਕਦੇ। ਜੋੜਾ ਮੁਰਲੀਧਰਨ ਦੇ ਦੋਸਤ ਦੇ ਘਰ ਰਹਿ ਰਿਹਾ ਹੈ। ਜੋੜੇ ਨੇ ਮੁਰਲੀਧਰਨ ਦੀ ਮੱਦਦ ਨਾਲ ਪਿੰਡ ‘ਚ ਇੱਕ ਲਾਇਬਰੇਰੀ ਬਣਾਈ ਸੀ। ਇਸ ਨੂੰ ਲੈ ਕੇ ਮੋਦੀ ਨੇ ਇਸ ਸਾਲ ਜੂਨ ‘ਚ ਆਪਣੇ ਮਨ ਕੀ ਬਾਤ ਪ੍ਰੋਗਰਾਮ ‘ਚ ਪ੍ਰਸ਼ੰਸਾ ਕੀਤੀ ਸੀ।

ਚਾਹ ਦੀ ਦੁਕਾਨ ‘ਚ ਖੋਲ੍ਹੀ ਸੀ ਲਾਇਬਰੇਰੀ

ਬਜ਼ੁਰਗ ਜੋੜੇ ਨੇ ਇੱਕ ਚਾਹ ਦੀ ਦੁਕਾਨ ‘ਚ ਲਾਇਬਰੇਰੀ ਖੋਲ੍ਹੀ ਸੀ। 2017 ‘ਚ ਉਨ੍ਹਾਂ ਨੇ ਕਿਤਾਬਾਂ ਨੂੰ ਨੇੜੇ ਦੇ ਇੱਕ ਮਿਡਲ ਸਕੂਲ ‘ਚ ਪਹੁੰਚਾ ਦਿੱਤਾ। ਮੁਰਲੀਧਰਨ ਨੇ ਦੱਸਿਆ ਕਿ ‘ਐਡਮਾਕੁੰਡੀ: ਓਰੂਮ, ਪੋਰੁਲੁਮ’ ਨਾਂਅ ਦੀ ਕਿਤਾਬ 2014 ‘ਚ ਲਿਖੀ ਗਈ ਸੀ ਪਰ ਅਜੇ ਤੱਕ ਇਸ ਨੂੰ ਲੈ ਕੇ ਕਿਸੇ ਨੂੰ ਵੀ ਸਮੱਸਿਆ ਨਹੀਂ ਸੀ। ਮੈਂ ਆਦਿਵਾਸੀਆਂ ਲਈ ਚਲਾਏ ਜਾ ਰਹੇ ਕਲਿਆਣਕਾਰੀ ਯੋਜਨਾਵਾਂ ‘ਚ ਹੋ ਰਹੇ ਭ੍ਰਿਸ਼ਟਾਚਾਰ ਅਤੇ ਉਨ੍ਹਾਂ ਦੇ ਸੋਸ਼ਣ ਨੂੰ ਲੈ ਕੇ ਆਵਾਜ਼ ਚੁੱਕਦਾ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਇਸ ਜੋੜੇ ਨੂੰ ਬਾਹਰ ਕੱਢਣ ਪਿੱਛੇ ਕੁਝ ਲੋਕ ਸਾਜਿਸ਼ ਕਰ ਰਹੇ ਹਨ।

ਕਿਸੇ ਨੂੰ ਵੀ ਪਿੰਡ ‘ਚੋਂ ਬਾਈਕਾਟ ਕਰਨ ਦਾ ਅਧਿਕਾਰ ਨਹੀਂ: ਵਿਧਾਇਕ

ਉਨ੍ਹਾਂ ਦੱਸਿਆ ਕਿ ਜਦੋਂ ਮੈਂ ਵਿਧਾਇਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪਿੰਡ ‘ਚੋਂ ਬਾਈਕਾਟ ਕਰਨ ਦਾ ਅਧਿਕਾਰ ਨਹੀਂ ਹੈ। ਉਹ ਪਿੰਡ ਦੇ ਪੰਚਾਇਤ ਨਾਲ ਇਸ ਸਬੰਧੀ ਗੱਲਬਾਤ ਕਰਨਗੇ। ਵਿਧਾਇਕ ਨੇ ਕਿਹਾ ਕਿ ਮੈਂ ਇਸ ਮੁੱਦੇ ਬਾਰੇ ਸੁਣਿਆ ਹੈ। ਉਸ ਭਾਈਚਾਰੇ ਦਾ ਕਹਿਣਾ ਸੀ ਕਿ ਮੁਰਲੀ ਨੇ ਇੱਕ ਕਿਤਾਬ ਲਿਖੀ ਜਿਸ ਨੂੰ ਆਦਿਵਾਸੀਆਂ ਦੀ ਦਿੱਖ ਗਲਤ ਤਰੀਕੇ ਨਾਲ ਪੇਸ਼ ਕੀਤੀ ਹੈ। ਮੈਂ ਚਿੰਨਾਪੰਥੀ ਨੂੰ ਲੰਮੇਂ ਸਮੇਂ ਤੋਂ ਜਾਣਦਾ ਹਾਂ। ਮੈਨੂੰ ਭਰੋਸਾ ਹੈ ਕਿ ਉਹ ਕਦੇ ਅਜਿਹਾ ਕੰਮ ਨਹੀਂ ਕਰੇਗਾ ਜਿਸ ਨਾਲ ਆਦਿਵਾਸੀਆਂ ਦੀ ਦਿੱਖ ਖਰਾਬ ਹੋਵੇ। ਮੈਂ ਪੰਚਾਇਤ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ‘ਚ ਕੇਰਲ ਦੇ ਜਿਸ ਆਦਿਵਾਸੀ ਬਜ਼ੁਰਗ ਜੋੜੇ ਦੀ ਕੀਤੀ ਸੀ ਪ੍ਰਸ਼ੰਸਾ।

ਭਾਈਚਾਰੇ ਨੇ ਸਮਾਜ ਤੋਂ ਬਾਈਕਾਟ ਕਰ ਦਿੱਤਾ ਹੈ।

ਇਸ ਜੋੜੇ ‘ਤੇ ਦੋਸ਼ ਲਾਏ ਗਏ ਕਿ ਉਸ ਨੇ ਇੱਕ ਅਜਿਹੀ ਪੁਸਤਕ ਲਿਖਣ ‘ਚ ਮੱਦਦ ਕੀਤੀ ਜਿਸ ਨੂੰ ਉਸ ਭਾਈਚਾਰੇ ਦੀ ਛਵ੍ਹੀ ਖ਼ਰਾਬ ਹੋਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।