Situation - Sach Kahoon Punjabi
-ਕਸ਼ਮੀਰ ‘ਚ ਹਾਲਾਤ ਚੰਗੇ ਨਹੀਂ: ਮਰਕੇਲ
-ਕਿਹਾ, ਇਹ ਹਾਲਾਤ ਲੰਬੇ ਸਮੇਂ ਤੱਕ ਸਥਾਈ ਰਹਿਣ ਵਾਲੇ ਨਹੀਂ
ਨਵੀਂ ਦਿੱਲੀ, ਏਜੰਸੀ। ਜਰਮਨ ਚਾਂਸਲਰ ਏਜੇਂਲਾ ਮਰਕੇਲ ਦੋ ਦਿਨ ਦੇ ਭਾਰਤ ਦੌਰੇ ‘ਤੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਜਰਮਨ ਮੀਡਿਆ ਨੂੰ ਕਿਹਾ ਕਿ ਕਸ਼ਮੀਰ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਹਨ , ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸਥਾਈ ਰਹਿਣ ਵਾਲਾ ਕਰਾਰ ਨਹੀਂ ਦਿੱਤਾ ਜਾ ਸਕਦਾ। ਹਾਲਾਂਕਿ Kashmir ਮੁੱਦੇ ‘ਤੇ ਦੋਵਾਂ ਦੇਸ਼ਾਂ ਵਿੱਚ ਹੋਈ ਇੰਟਰ – ਗਵਰਮੈਂਟਲ ਕੰਸਲਟੇਸ਼ਨ (ਆਈਜੀਸੀ) ਬੈਠਕ ਵਿੱਚ ਚਰਚਾ ਨਹੀਂ ਹੋਈ। ਮਰਕੇਲ ਨੂੰ ਉਮੀਦ ਸੀ ਕਿ ਮੋਦੀ ਕਸ਼ਮੀਰ ਮੁੱਦੇ ‘ਤੇ ਕੋਈ ਗੱਲ ਜਰੂਰ ਕਰਨਗੇ। ਮਰਕੇਲ ਦੇ ਹਵਾਲੇ ਤੋਂ ਜਰਮਨ ਮੀਡੀਆ ਨੇ ਕਿਹਾ , ‘ਅੱਜ ਜੋ ਕਸ਼ਮੀਰ ਦੀ ਹਾਲਤ ਹੈ , ਉਸਨੂੰ ਚੰਗਾ ਨਹੀਂ ਕਿਹਾ ਜਾ ਸਕਦਾ। ਮੈਨੂੰ ਉਮੀਦ ਹੈ ਕਿ ਇਸ ਵਿੱਚ ਬਦਲਾਅ ਹੋਵੇਗਾ।’ ਇਸ ਤੋਂ ਪਹਿਲਾਂ ਅਮਰੀਕਾ ਸਮੇਤ ਕੁੱਝ ਵਿਦੇਸ਼ੀ ਸਾਂਸਦਾਂ ਨੇ ਵੀ ਅਨੁਛੇਦ 370 ਹਟਾਉਣ ਤੋਂ ਬਾਅਦ ਜੰਮੂ – ਕਸ਼ਮੀਰ ਵਿੱਚ ਲੱਗੀਆਂ ਪਾਬੰਦੀਆਂ ‘ਤੇ ਚਿੰਤਾ ਪ੍ਰਗਟਾਈ ਸੀ। ਭਾਰਤ ਸਰਕਾਰ ਨੇ 5 ਅਗਸਤ ਨੂੰ ਜੰਮੂ – ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਦਾ ਐਲਾਨ ਕੀਤਾ ਸੀ। (Kashmir)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਹੀ ਨਹੀਂ ਪੂਰੇ ਵਿਸ਼ਵ ਅਰਥਚਾਰੇ ਦੀ ਹਾਲਤ ਬੇਹੱਦ ਚਿੰਤਾਜਨਕ
ਦਰਬਾਰਾ ਸਿੰਘ ਕਾਹਲੋਂ
ਸਾਬਕਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਡਾ. ਮਨਮੋਹਨ ਸਿੰਘ ਨੇ ਬਹੁਤ ਹੀ ਨਪੇ-ਤੁਲੇ ਸ਼ਬਦਾਂ ਨਾਲ ਤੱਥਾਂ ਅਧਾਰਿਤ ਆਪਣੀ  ਪੇਸ਼ੇਵਰਾਨਾ ਸੂਝ-ਬੂਝ ਰਾਹੀਂ ਭਾਰਤ ਦੀ ਮੌਜੂਦਾ ਆਰਥਿਕ ਮੰਦਹਾਲੀ ਨੂੰ ਪੂਰੇ ਦੇਸ਼, ਭਾਰਤੀ ਲੋਕਾਂ ਤੇ ਕੇਂਦਰ ਸਰਕਾਰ ਸਨਮੁਖ ਪੂਰੀ ਬੇਬਾਕੀ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਇਸ ਆਰਥਿਕ ਮੰਦਹਾਲੀ ਦੇ ਕਾਰਨਾਂ ਦੀਆਂ ਜਿੱਥੇ ਸਪੱਸ਼ਟਤਾ ਨਾਲ ਪਰਤਾਂ ਖੋਲ੍ਹੀਆਂ, ਇਸ ਬਿਪਤਾ ਦੇ ਹੱਲ ਸਬੰਧੀ ਠੋਸ ਸੁਝਾਅ ਵੀ ਦਿੱਤੇ ਹਨ।
ਅੱਜ ਪੂਰੇ ਵਿਸ਼ਵ ਦੇ ਸਾਰੇ ਦੇਸ਼ ਆਰਥਿਕ ਮੰਦਹਾਲੀ ਦੀ ਲਪੇਟ ਵਿਚ ਆਏ ਹੋਏ ਹਨ 20ਵੀਂ ਸਦੀ ਦੇ ਅੱਧ ਬਾਅਦ ਹਰ ਸਾਢੇ 8-9 ਸਾਲ ਬਾਅਦ ਵਿਸ਼ਵ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੁੰਦਾ ਆਇਆ ਹੈ। ਸੰਨ 1970 ਵੇਂ ਦਹਾਕੇ ਦੇ ਅੱਧ ਤੋਂ ਵਿਸ਼ਵ ਆਰਥਿਕਤਾ ਮੱਠੀ ਰਫਤਾਰ ਦੀ ਸ਼ਿਕਾਰ ਹੁੰਦੀ ਆ ਰਹੀ ਹੈ। ਸੰਨ 1991-92, 2000-01 ਤੇ 2008-09 ਆਦਿ ਸਮੇਂ ਵਿਚ ਵਿਸ਼ਵ ਨੂੰ ਆਰਥਿਕ ਮੰਦੀਆਂ ਦਾ ਸ਼ਿਕਾਰ ਹੋਣਾ ਪਿਆ। ਸੰਨ 1991-92 ਆਰਥਿਕ ਮੰਦੀ ਸਨਮੁਖ ਭਾਰਤ ਨੂੰ ਆਪਣਾ ਸੋਨਾ ਬਦੇਸ਼ੀ ਬੈਂਕਾਂ ਵਿਚ ਵਿਦੇਸ਼ੀ ਮੁਦਰਾ ਦੀ ਘਾਟ ਕਰਕੇ ਗਹਿਣੇ ਰੱਖਣਾ ਪਿਆ ਸੀ। ਪਰ ਅਰਥਸ਼ਾਸਤਰੀ ਸ. ਮਨਮੋਹਨ ਸਿੰਘ ਦੀ ਸਿਆਣਪ ਕਹੋ ਜਾਂ ਭਾਰਤ ਦੀ ਕਿਸਮਤ ਕਿ ਭਾਰਤ ਇਨ੍ਹਾਂ ਆਰਥਿਕ ਮੰਦੀਆਂ ਦੀ ਮਾਰ ਤੋਂ ਬਚ ਜਾਂਦਾ ਰਿਹਾ।
ਦਰਅਸਲ ਸੰਨ 2008-09 ਦੀ ਆਰਥਿਕ ਮੰਦੀ ਵਿਚੋਂ ਪੂਰਾ ਵਿਸ਼ਵ ਅਤੇ ਵੱਖ-ਵੱਖ ਦੇਸ਼ ਪੂਰੀ ਤਰ੍ਹਾਂ ਬਾਹਰ ਨਹੀਂ ਨਿੱਕਲ ਸਕੇ ਸਨ। ਸਿਰਫ਼ ਆਰਥਿਕ ਓਹੜਾਂ-ਪੋਹੜਾਂ ਨਾਲ ਇਸ ਨੂੰ ਦਬਾਅ ਕੇ ਰੱਖਿਆ ਗਿਆ ਸੀ ਜੋ ਹੁਣ ਮੁੜ ਬਾਹਰ ਆ ਗਈ ਹੈ। ਸੰਨ 1988 ਤੋਂ ਹੁਣ ਤੱਕ ਉਂਜ ਵਿਸ਼ਵ ਆਰਥਚਾਰੇ ਨੂੰ 469 ਵਾਰ ਡੁਬਕੀਆਂ ਲੱਗਦੀਆਂ ਵੇਖੀਆਂ ਗਈਆਂ ਹਨ। ਅਜੋਕੀ ਵਿਸ਼ਵ ਆਰਥਿਕ ਮੰਦੀ ਲਈ ਅਮਰੀਕੀ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਵੱਲੋਂ ਚੀਨ ਸਮੇਤ ਵੱਖ-ਵੱਖ ਦੇਸ਼ਾਂ ਨਾਲ ਛੇੜੀ ਗਈ ਟੈਰਿਫ ਜੰਗ ਹੈ। ਅਮਰੀਕਾ ਫਰਸਟ ਦੀ ਨੀਤੀ ‘ਤੇ ਚੱਲਦਿਆਂ ਉਹ ਹਰ ਦੇਸ਼ ਦੇ ਅਮਰੀਕਾ ਅੰਦਰ ਅਯਾਤਾਂ ‘ਤੇ ਟੈਕਸ ਠੋਕ ਰਿਹਾ ਹੈ। ਅਜਿਹੀ ਉਸ ਨੇ ਭਾਰਤ ਨੂੰ ਚੁਣੌਤੀ ਦਿੱਤੀ ਹੈ। ਸ਼ੁਰੂ ਵਿਚ ਜਦੋਂ ਉਸ ਨੇ ਕੈਨੇਡਾ ਸਮੇਤ ਪੱਛਮੀ ਦੇਸ਼ਾਂ ਦੀ ਅਲਮੂਨੀਅਮ ਅਤੇ ਸਟੀਲ ਆਯਾਤ ‘ਤੇ ਡਿਊਟੀ 20 ਪ੍ਰਤੀਸ਼ਤ ਠੋਕੀ ਤਾਂ ਬਦਲੇ ਵਿਚ ਇਨ੍ਹਾਂ ਦੇਸ਼ਾਂ ਨੇ ਅਮਰੀਕੀ ਆਯਾਤਾਂ ‘ਤੇ ਏਨੀ ਹੀ ਡਿਊਟੀ ਠੋਕ ਦਿੱਤੀ। ਕੈਨੇਡਾ ਅਤੇ ਮੈਕਸੀਕੋ ਨਾਲ ਇਸ ਨੇ ਪ੍ਰਧਾਨ ਮੰਮਰੀ ਬਿੱਲ ਕਲਿੰਟਨ ਵੇਲੇ ਤੋਂ ਕੀਤੀ ਤ੍ਰੈਪੱਖੀ ਵਪਾਰਕ ਸੰਧੀ ‘ਨਾਫਟਾ’ ਨੂੰ ਤੋੜ ਸੁੱਟਿਆ। ਉਸਦਾ ਕਹਿਣਾ ਸੀ ਕਿ ਇਹ ਸੰਧੀ ਅਮਰੀਕੀ ਵਪਾਰਕ ਹਿੱਤਾਂ ਵਿਰੋਧੀ ਹੈ। ਮੁੜ ਉਸਨੇ ਦੋਹਾਂ ਦੇਸ਼ਾਂ ਨਾਲ ਵੱਖ-ਵੱਖ ਵਪਾਰਕ ਸੰਧੀ ਕੀਤੀ ਜਿਸ ਵਿਚ ਅਮਰੀਕਾ ਦੇ ਹਿੱਤ ਪੂਰੇ ਗਏ। ਇਸ ਨੇ ਜਲਵਾਯੂ ਸਬੰਧੀ ਪੈਰਿਸ ਸੰਧੀ ਅਤੇ ਇਰਾਨ ਨਾਲ ਪ੍ਰਮਾਣੂ ਸੰਧੀ ਨਾਲੋਂ ਵੀ ਅਮਰੀਕਾ ਨੂੰ ਅਲਗ ਕਰ ਲਿਆ। ਹੁਣ ਇਸ ਨੇ ਚੀਨ ਤੋਂ ਬਰਾਮਦ ਵਸਤਾਂ ‘ਤੇ 25 ਪ੍ਰਤੀਸ਼ਤ ਟੈਰਿਫ ਠੋਕ ਕੇ ਵਪਾਰਕ ਜੰਗ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਨਤੀਜੇ ਵਜੋਂ ਚੀਨ ਨੇ ਵੀ ਅਮਰੀਕੀ ਬਰਾਮਦਾਂ ‘ਤੇ ਟੈਕਸ ਠੋਕ ਦਿੱਤਾ ਹੈ।
ਆਰਥਿਕ ਮੰਦੀ ਕੌਮਾਂਤਰੀ ਪੱਧਰ ‘ਤੇ ਆਪਣਾ ਰੰਗ ਵਿਖਾਉਣ ਲੱਗ ਪਈ ਹੈ ਜਰਮਨੀ, ਬ੍ਰਿਟੇਨ ਅਤੇ ਇਟਲੀ ਆਦਿ ਵਿਕਸਿਤ ਦੇਸ਼ਾਂ ਦੀ ਵਿਕਾਸ ਦਰ ਖੜੋਤ ਦਾ ਸ਼ਿਕਾਰ ਹੋਈ ਪਈ ਹੈ। ਪੂਰੇ ਵਿਸ਼ਵ ਅੰਦਰ ਸਨਅਤਾਂ ਅਤੇ ਵੱਖ-ਵੱਖ ਉਤਪਾਦਕ ਫੈਕਟਰੀਆਂ ਵਿਚ ਉਤਪਾਦਨ ਦੀ ਗਤੀ ਬਹੁਤ ਮੱਧਮ ਹੋ ਗਈ ਹੈ। ਚੀਨ ਅੰਦਰ ਹਾਂਗਕਾਂਗ, ਜੋ ਵਿਸ਼ਵ ਦੀ 36ਵੀਂ ਵੱਡੀ ਆਰਥਿਕਤਾ ਹੈ, ਲਗਾਤਾਰ ਸੰਘਰਸ਼ ਅਤੇ ਹਿੰਸਾ ਦੇ ਚਲਦਿਆਂ ਚੀਨ ਦੀ ਆਰਥਿਕਤਾ ਨੂੰ ਹੀ ਨਹੀਂ ਸਗੋਂ ਵਿਸ਼ਵ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਹੀ ਹੈ। ਬ੍ਰੈਗਜਿਟ ਸੰਧੀ ਦੇ ਲਟਕਾਅ ਨੇ ਨਾ ਸਿਰਫ਼ ਬ੍ਰਿਟਿਸ਼ ਪ੍ਰਧਾਨ ਮੰਤਰੀ ਥਰੇਸਾ ਮੇਅ ਦੀ ਬਲੀ ਲਈ ਬਲਕਿ ਨਵੇਂ ਪ੍ਰਧਾਨ ਮੰਤਰੀ ਬੋਰਿਸ ਜਾਹਨਸਨ ਲਈ ਵੀ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਰੱਖੀਆਂ ਹਨ। ਯੂਰਪੀਅਨ ਯੂਨੀਅਨ ਦੀ ਆਰਥਿਕਤਾ ਨੂੰ ਅਸਥਿਰਤਾ ਦਾ ਸ਼ਿਕਾਰ ਬਣਾਇਆ ਹੋਇਆ ਹੈ। ਰੂਸ ਦੇ ਪਰਮਾਣੂ ਤਜ਼ਰਬੇ ਦੀ ਅਸਫਲਤਾ ਨੇ ਰੂਸੀ ਵਿਸ਼ਵ ਸਬੰਧਾਂ ਅਤੇ ਆਰਥਿਕਤਾ ਨੂੰ ਅਸਰ-ਅੰਦਾਜ਼ ਕੀਤਾ ਹੋਇਆ ਹੈ। ਦੱਖਣੀ ਅਮਰੀਕਾ ਅੰਦਰ ਵੈਨੇਜੁਏਲਾ ਆਰਥਿਕ ਬਰਬਾਦੀ ਦੀ ਕਗਾਰ ‘ਤੇ ਖੜ੍ਹਾ ਹੈ। ਬ੍ਰਾਜ਼ੀਲ ਅੰਦਰ ਅਮੈਜੋਨ ਜੰਗਲਾਂ ਦੀ ਅੱਗ ਪੂਰੇ ਵਿਸ਼ਵ ਦੀ ਜਲਵਾਯੂ ਤੇ ਮੰਦ-ਪ੍ਰਭਾਵ ਰਾਹੀਂ ਆਰਥਿਕਤਾ ‘ਤੇ ਚੋਟ ਮਾਰ ਰਹੀ ਹੈ। ਭਾਰਤ-ਪਾਕਿਸਤਾਨ ਦਾ ਕਸ਼ਮੀਰ ਮਸਲੇ ਨੂੰ ਲੈ ਕੇ ਆਹਮੋ-ਸਾਹਮਣੇ ਹੋਣਾ, ਦੋਹਾਂ ਦੇਸ਼ਾਂ ਦੀ ਆਰਥਿਕਤਾ ਲਈ ਅਤਿ ਮੰਦਭਾਗਾ ਹੈ। ਜਦੋਂ ਕੈਨੇਡਾ ਵਰਗੇ ਵਿਕਸਿਤ ਦੇਸ਼ ਦੇ ਹਰ ਡਾਲਰ ‘ਤੇ 1081 ਡਾਲਰ, ਅਮਰੀਕਾ ਦੇ ਹਰ ਡਾਲਰ ‘ਤੇ 1.09 ਡਾਲਰ ਕਰਜ਼ਾ ਹੋਵੇ ਫਿਰ ਆਰਥਿਕ ਸਥਿਤੀ ਕਿਵੇਂ ਬਿਹਤਰ ਹੋ ਸਕਦੀ ਹੈ? ਵਿਸ਼ਵ ਪੱਧਰ ‘ਤੇ ਐਸੀ ਆਰਥਿਕ ਮੰਦੀ ਅਤੇ ਖੜੋਤ ਵਿਚ ਭਾਰਤ ਦਾ ਲਾਂਭੇ ਰਹਿ ਸਕਣਾ ਸੰਭਵ ਨਹੀਂ। ਪਰ ਇਸੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਸ੍ਰੀ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੇ ਅਤੇ ਕੀਤੇ ਜਾ ਰਹੇ ਯਤਨਾਂ ਨੂੰ ਨਾਕਾਫ਼ੀ ਦੱਸਿਆ। ਪਰ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਭਾਰਤ ਕੋਲ ਇਸ ਸਥਿਤੀ ਨਾਲ ਨਜਿੱਠਣ ਲਈ ਸ਼ਕਤੀ, ਹੁਨਰ ਅਤੇ ਸਹੀ ਪਹੁੰਚ, ਅਮਲ ਸਹਿਤ ਮੌਜੂਦ ਹੈ। ਇਸ ਲਈ ਰਾਜਨੀਤਕ ਇੱਛਾ-ਸ਼ਕਤੀ ਅਤੇ ਸਰਕਾਰ ਵੱਲੋਂ ਆਰਥਿਕ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ। ਉਨ੍ਹਾਂ ਦੀ ਅਗਵਾਈ ਲੈਣੀ ਚਾਹੀਦੀ ਹੈ।
ਦੇਸ਼ ਅੰਦਰ ਲੋੜ ਹੈ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਉੱਦਮੀਆਂ ਅਤੇ ਸਾਧਨਹੀਣ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਨ ਅਤੇ ਮਿਆਰੀ ਰੋਜ਼ਾਨਾ ਜੀਵਨ ਦੀਆਂ ਸਹੂਲਤਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਦੀ।
ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 431 ਬਿਲੀਅਨ ਡਾਲਰ ਹੈ। ਦੇਸ਼ ਸਿਰ ਕਰਜ਼ਾ 500 ਟ੍ਰਿਲੀਅਨ ਡਾਲਰ ਹੈ। ਦੇਣਦਾਰੀਆਂ ਕਰੀਬ ਇੱਕ ਮਿਲੀਅਨ ਡਾਲਰ ਦੀਆਂ ਹਨ। ਮੌਜੂਦਾ ਸਰਕਾਰ ਨੂੰ ਇਸ ਸਥਿਤੀ ਨੂੰ ਸੁਧਾਰਨਾ ਚਾਹੀਦਾ ਹੈ। ਇਹ ਸਥਿਤੀ ਉਨ੍ਹਾਂ ਦਿਨਾਂ ਤੋਂ ਭਿੰਨ ਹੈ ਜਦੋਂ ਭਾਰਤ ਕੋਲ ਵਿਦੇਸ਼ੀ ਮੁਦਰਾ ਭੰਡਾਰ 310 ਬਿਲੀਅਨ ਡਾਲਰ ਹੁੰਦਾ ਸੀ। ਕੁੱਲ ਕਰਜ਼ਾ 224 ਬਿਲੀਅਨ ਡਾਲਰ ਅਤੇ ਵਿਦੇਸ਼ੀ ਦੇਣਦਾਰੀਆਂ 426 ਬਿਲੀਅਨ ਡਾਲਰ ਹੁੰਦੀਆਂ ਸਨ।
ਭਾਰਤ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਮੁੱਖ ਆਰਥਿਕ ਸਲਾਹਕਾਰ ਅਜੋਕੀ ਭਾਰਤੀ ਆਰਥਿਕਤਾ ਦੀ ਮੱਠੀ ਰਫ਼ਤਾਰ ਨੂੰ ਵਿਕਾਸ ਲਈ ਨੁਕਸਾਨਦਾਇਕ ਅਤੇ ਆਰਥਿਕ ਮੰਦਹਾਲੀ ਭਰੀ ਨਹੀਂ ਮੰਨਦੇ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਕਈ ਸੈਕਟਰਾਂ ਵਿਚ ਸਥਿਤੀ ਵਿਚ ਸੁਧਾਰ ਵੱਲ ਵਧ ਰਿਹਾ ਹੈ। ਅਜੋਕੀ ਮੱਠੀ ਰਫ਼ਤਾਰ ਕੌਮਾਂਤਰੀ ਪੱਧਰ ‘ਤੇ ਵਪਾਰਕ ਜੰਗ ਕਰਕੇ ਹੈ। ਮਹਿੰਗਾਈ ਅਤੇ ਵਿੱਤੀ ਘਾਟਾ ਕੰਟਰੋਲ ਵਿਚ ਹੈ। ਮਾਨਸੂਨ ਦੇਸ਼ ਵਿਚ ਠੀਕ ਰਹੀ ਹੈ। ਵਿੱਤ ਮੰਤਰੀ ਬੈਂਕਾਂ ਦੇ ਰਲੇਵੇਂ ਨੂੰ ਸਹੀ ਮੰਨਦੇ ਹਨ ਜਦਕਿ ਪੂਰੇ ਰਲੇਵੇਂ ਅਤੇ ਸਹੀ ਗਤੀ ਫੜਨ ਵਿਚ ਅਜੇ 12 ਤੋਂ 18 ਮਹੀਨੇ ਲੱਗਣਗੇ ਜਿਵੇਂ ਕਿ ਪਿਛਲਾ ਤਜ਼ਰਬਾ ਦਰਸਾਉਂਦਾ ਹੈ। ਭਾਵੇਂ ਬੈਂਕ ਯੂਨੀਅਨਾਂ ਐਸੇ ਰਲੇਵੇਂ ਨੂੰ ਮੁਲਾਜ਼ਮਾਂ ਅਤੇ ਆਰਥਿਕਤਾ ਲਈ ਘਾਤਕ ਦਰਸਾ ਰਹੀਆਂ ਹਨ ਪਰ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਇਸ ਨਾਲ ਇੱਕ ਵੀ ਮੁਲਾਜ਼ਮ ਦੀ ਨੌਕਰੀ ਪ੍ਰਭਾਵਿਤ ਨਹੀਂ ਹੋਵੇਗੀ।
ਪ੍ਰਧਾਨ ਮੰਤਰੀ ਇੱਕ ਦਲੇਰ ਅਤੇ ਦੇਸ਼ ਦੇ ਉਚੇਰੇ ਹਿੱਤਾਂ ਲਈ ਸਕਾਰਾਤਮਕ ਸੋਚ ਰੱਖਦੇ ਹਨ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੇ ਡਾ. ਮਨਮੋਹਨ ਸਿੰਘ ਦਾ ਮਾਣ-ਸਤਿਕਾਰ ਰੱਖਦੇ ਰਾਜਸਥਾਨ ਤੋਂ ਉਨ੍ਹਾਂ ਦੀ ਰਾਜ ਸਭਾ ਲਈ ਚੋਣ ਸਮੇਂ ਆਪਣਾ ਕੋਈ ਉਮੀਦਾਵਾਰ ਖੜ੍ਹਾ ਨਹੀਂ ਕੀਤਾ ਸੀ। ਉਨ੍ਹਾਂ ਨੂੰ ਡਾ. ਸਾਹਿਬ ਦੀ ਦੇਸ਼ ਦੀ ਆਰਥਿਕ ਮੰਦਹਾਲੀ ਬਾਰੇ ਚਿੰਤਾ ਅਤੇ ਵਿਚਾਰਾਂ ਦੀ ਕਦਰ ਕਰਦੇ ਹੋਏ ਉਨ੍ਹਾਂ ਅਤੇ ਐਸੇ ਹੀ ਹੋਰ ਪ੍ਰਬੰਧ ਆਰਥਿਕ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਐਸੀਆਂ ਨੀਤੀਆਂ ਅਤੇ ਆਰਥਿਕ ਸੁਧਾਰਾਂ ‘ਤੇ ਅਮਲ ਕਰਨਾ ਚਾਹੀਦਾ ਜੋ ਇਸ ਨੂੰ ਅਤੇ ਇਸਦੇ 130 ਕਰੋੜ ਲੋਕਾਂ ਨੂੰ ਚੱਲ ਰਹੀ ਵਿਸ਼ਵ ਵਿਆਪੀ ਆਰਥਿਕ ਮੰਦੀ ਦੇ ਸੇਕ ਤੋਂ ਬਚਾਅ ਸਕਣ।
ਸਾਬਕਾ ਰਾਜ ਸੂਚਨਾ ਕਮਿਸ਼ਨ, ਪੰਜਾਬ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੀਂਹ ਦੇ ਮੁੜ ਸ਼ੁਰੂ ਹੋਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰਾਂ ਨੂੰ ਚੌਕਸੀ ਵਰਤਣ ਦੇ ਨਿਰਦੇਸ਼ | Flood
ਪਾਣੀ ਪੱਧਰ ਘਟਿਆ ਅਤੇ ਪਾੜ ਪੂਰੇ, ਰਾਹਤ ਅਤੇ ਬਚਾਅ ਕਾਰਜ ਜ਼ੋਰਾਂ ‘ਤੇ | Flood
ਹੜ੍ਹਾਂ ਤੋਂ ਬਾਅਦ ਦੀਆਂ ਗਤੀਵਿਧੀਆਂ ਜਾਰੀ | Flood
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੇ ਇੱਕ ਹਫ਼ਤੇ ਤੋਂ ਹੜ ਦੀ ਸਥਿਤੀ ਨਾਲ ਬੁਰੀ ਤਰ੍ਹਾਂ ਜੂਝ ਰਹੇ ਪੰਜਾਬ ਦੇ ਕਈ ਇਲਾਕੇ ਵਿੱਚ ਹੁਣ ਸਥਿਤੀ ਕੰਟਰੋਲ ਵਿੱਚ ਆਉਣੀ ਸ਼ੁਰੂ ਹੋ ਗਈ ਹੈ ਅਤੇ ਹਾਲਾਤ ਕਾਫ਼ੀ ਜਿਆਦਾ ਸੁਧਰਨ ਲਗ ਪਏ ਹਨ। ਹਾਲਾਂਕਿ ਪਾਣੀ ਦਾ ਪੱਧਰ ਕੁਝ ਕੁਝ ਘਟਣ ਦੇ ਬਾਵਜੂਦ ਸੈਕੜੇ ਪਿੰਡਾਂ ਵਿੱਚ ਅੱਜੇ ਤੱਕ ਆਵਾਜਾਈ ਸ਼ੁਰੂ ਨਹੀਂ ਹੋਈ ਹੈ ਤਾਂ ਬਿਜਲੀ ਦੀ ਸਪਲਾਈ ਕਾਫ਼ੀ ਹੱਦ ਤੱਕ ਟੁੱਟੀ ਪਈ ਹੈ। ਕਈ ਪਿੰਡਾਂ ਵਿੱਚ ਤਾਂ ਅਜੇ ਵੀ ਖਾਣ ਪੀਣ ਦੇ ਸਮਾਨ ਦੀ ਦਿੱਕਤ ਹੈ ਅਤੇ ਲੋਕ ਆਪਣੇ ਘਰਾਂ ਦੇ ਕੋਠੇ ‘ਤੇ ਹੀ ਬੈਠ ਕੇ ਹੀ ਦਿਨ ਰਾਤ ਗੁਜ਼ਾਰ ਰਹੇ ਹਨ। ਇਸ ਨਾਲ ਹੀ ਮੀਂਹ ਦੇ ਮੁੜ ਸ਼ੁਰੂ ਹੋਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਘਟ ਰਿਹਾ ਹੈ। ਇਸਦੇ ਹਰੀਕੇ ਹੈੱਡ ਵਿਖੇ ਮੌਜੂਦਾ ਪੱਧਰ 82532 ਕਿਊਸਿਕ ਹੈ ਜੋ ਸ਼ਾਮ ਤੱਕ ਹੋਰ ਘਟਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਭੂਚਾਲ ਨਾਲ ਕੰਬੀ ਧਰਤੀ, ਲੋਕ ਘਰਾਂ ’ਚੋਂ ਨਿੱਕਲੇ ਬਾਹਰ
ਭੋਲੇਵਾਲ ਵਿਖੇ 170 ਫੁੱਟ ਚੌੜੇ ਅਤੇ 45 ਫੁੱਟ ਡੂੰਘੇ ਪਾੜ ਨੂੰ ਪੂਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਮੱਤੇਵਾੜਾ ਖੇਤਰ ਵਿੱਚ ਵੀ ਛੋਟੇ ਪਾੜ ਦੀ ਸ਼ਨਾਖ਼ਤ ਕੀਤੀ ਗਈ ਸੀ ਜਿਸਨੂੰ ਸਮੇਂ ਸਿਰ ਪੂਰ ਦਿੱਤਾ ਗਿਆ। ਇਸ ਦੇ ਨਾਲ ਹੀ ਮਾਓ ਸਾਹਿਬ ਵਿਖੇ ਪਏ ਪਾੜ ਨੂੰ ਵੀ ਪੂਰ ਦਿੱਤਾ ਗਿਆ ਹੈ ਅਤੇ ਮਿਓਂਵਾਲ ਵਿਖੇ 320 ਫੁੱਟ ਵਿੱਚੋਂ 180 ਫੁੱਟ ਪਾੜ ਨੂੰ ਪੂਰਨ ਦਾ ਕੰਮ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਜਨੀਆਂ ਚਾਹਲ ਪਿੰਡ ਵਿਖੇ 500 ਫੁੱਟ ਚੌੜੇ ਪਾੜ ਨੂੰ ਪੂਰਨ ਦਾ ਕੰਮ ਫੌਜ ਵੱਲੋਂ ਸ਼ੁਰੂ ਕੀਤਾ ਗਿਆ ਹੈ।
ਬੁਲਾਰੇ ਨੇ ਕਿਹਾ ਕਿ ਰਹਿੰਦੇ ਪਾੜ ਵੀ ਜਲਦੀ ਹੀ ਪੂਰ ਲਏ ਜਾਣਗੇ। ਉਨਾਂ ਕਿਹਾ ਕਿ ਪਿੰਡ ਟੇਂਡੀਵਾਲਾ ਬੰਨ ਦੀ ਮਜ਼ਬੂਤੀ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਕਪੂਰਥਲਾ ਵਿੱਚ ਟਿੱਬੀ ਵਿਖੇ ਕਿਨਾਰੇ ਖੁਰਨ ਦੀ ਸਮੱਸਿਆ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਇਸ ਤਰਾਂ ਸਥਿਤੀ ਕਾਬੂ ਹੇਠ ਹੈ। ਆਹਲੀ ਕਲਾਂ ਧੂਸੀ ਬੰਨ ਵਿਖੇ ਤੁਰੰਤ ਮੁਰੰਮਤ ਕਾਰਜਾਂ ਅਤੇ ਰੇਤ ਦੀਆਂ ਬੋਰੀਆਂ ਲਗਾ ਪਾੜ ਪੈਣ ਦੀ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਹੈ। ਫਿਰੋਜ਼ਪੁਰ ਵਿਖੇ ਬਚਾਅ ਕਾਰਜ ਜਾਰੀ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ। ਲੁਧਿਆਣਾ ਵਿਖੇ ਵੀ ਸਥਿਤੀ ਕਾਬੂ ਹੇਠ ਹੈ। ਹੜਾਂ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਸਾਰੇ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਜਲੰਧਰ ਵਿਖੇ 4 ਐਨ.ਡੀ.ਆਰ.ਐਫ. ਟੀਮਾਂ, ਐਸ.ਡੀ.ਆਰ.ਐਫ. ਦੀਆਂ 3 ਟੀਮਾਂ, 4 ਫੌਜੀ ਦਲ ਅਤੇ 15 ਕਿਸ਼ਤੀਆਂ ਦੀ ਮੱਦਦ ਨਾਲ ਬਚਾਅ ਅਤੇ ਰਾਹਤ ਕਾਰਜ ਪੂਰੇ ਜ਼ੋਰਾਂ ‘ਤੇ ਹਨ। ਹਵਾਈ ਸੇਵਾ ਜ਼ਰੀਏ ਹੁਣ ਤੱਕ 36000 ਫੂਡ ਪੈਕੇਟ ਪਹੁੰਚਾਏ ਗਏ ਹਨ।
ਇਹ ਵੀ ਪੜ੍ਹੋ : ਵੱਡੀ ਖਬਰ : ਪਨਬਸ ਅਤੇ ਪੀਆਰਟੀਸੀ ਦਾ ਅੱਜ ਚੱਕਾ ਜ਼ਾਮ, ਯਾਤਰੀ ਪਰੇਸ਼ਾਨ
ਕਪੂਰਥਲਾ ਵਿੱਚ, 87 ਪਿੰਡ ਪ੍ਰਭਾਵਿਤ ਹੋਏ ਹਨ ਅਤੇ 20 ਪਿੰਡ ਇਲਾਕੇ ਤੋਂ ਸੰਪਰਕ ਟੁੱਟ ਗਿਆ ਹੈ ਇਨਾਂ ਪਿੰਡਾਂ ਵਿੱਚ 4800 ਫੂਡ ਪੈਕੇਟ ਹਵਾਈ ਸੇਵਾ ਰਾਹੀਂ ਪਹੁੰਚਾਏ ਗਏ ਹਨ। ਹੜਾਂ ਤੋਂ ਬਾਅਦ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿÎਭਾਗ ਦੁਆਰਾ ਫੌਗਿੰਗ ਕੀਤੀ ਜਾ ਰਹੀ ਹੈ। ਹੜਾਂ ਦੀ ਮਾਰ ਵਾਲੇ ਪਿੰਡਾਂ ਵਿੱਚ ਫਸੇ ਲੋਕਾਂ ਨੂੰ ਕਿਸ਼ਤਰੀਆਂ ਜ਼ਰੀਏ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਮੋਬਾਇਲ ਮੈਡੀਕਲ ਟੀਮਾਂ ਨੂੰ ਸਥਿਤੀ ਆਮ ਵਰਗੀ ਹੋਣ ਤੱਕ ਪੱਕੇ ਤੌਰ ‘ਤੇ ਇਨਾਂ ਪਿੰਡਾਂ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸਥਿਤੀ ਦਾ ਜਾਇਜ਼ਾ ਅੱਜ ਲਏਗੀ ਸਰਕਾਰ, ਸਕੱਤਰਾਂ ਦੇ ਗਰੁੱਪ ਦੀ ਮੀਟਿੰਗ ਅੱਜ
ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਸੋਮਵਾਰ ਨੂੰ ਪੰਜਾਬ ਸਰਕਾਰ ਲਵੇਗੀ, ਇਸ ਲਈ ਹੜ ਅਤੇ ਆਫ਼ਤ ਪ੍ਰਬੰਧਨ ‘ਚ ਲਗੇ ਸਕੱਤਰਾਂ ਦੇ ਗਰੁੱਪ ਦੀ ਮੀਟਿੰਗ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਚੰਡੀਗੜ੍ਹ ਵਿਖੇ ਲੈਣਗੇ, ਜਦੋਂ ਕਿ ਕਈ ਜਿਲੇ ਦੇ ਡਿਪਟੀ ਕਮਿਸ਼ਨਰ ਇਸ ਮੀਟਿੰਗ ਵਿੱਚ ਵੀਡੀਓ ਕਾਨਫਰੰਸ ਰਾਹੀਂ ਭਾਗ ਲੈਣਗੇ। ਮੀਟਿੰਗ ਦੌਰਾਨ ਮੁੱਖ ਸਕੱਤਰ ਸੂਬੇ ਦੇ ਵੱਖ-ਵੱਖ ਹਿੱਸਿਆ ਵਿਚ ਚਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣਗੇ। ਇਸ ਦੌਰਾਨ ਉਹ ਸਥਿਤੀ ਨਾਲ ਨਿਪਟਣ ਅਤੇ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਵਿਚਾਰ ਚਰਚਾ ਵੀ ਕਰਨਗੇ। (Flood)
ਚੰਡੀਗੜ੍ਹ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖਰੜ ਵਿਖੇ ਇਕ ਮਹਿਲਾ ਡਰੱਗ ਇੰਸਪੈਕਟਰ ਦੀ ਦਿਨ ਦਿਹਾੜੇ ਹੋਈ ਹੱਤਿਆ ‘ਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਸੂਬੇ ਦੀ ਕਾਨੂੰਨ-ਵਿਵਸਥਾ ਬਦ ਤੋਂ ਬਦਤਰ ਹੋ ਚੁੱਕੀ ਹੈ, ਇਸ਼ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਸਗੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਹਨ, ਜੋ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ। ‘ਆਪ’ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਅੰਦਰ ਅਪਰਾਧੀ ਬੇਖ਼ੌਫ ਘੁੰਮ ਰਹੇ ਹਨ। ਬੇਲੋੜੇ ਸਿਆਸੀ ਦਖ਼ਲ ਅਤੇ ਅੱਤ ਦਰਜੇ ਦੇ ਭ੍ਰਿਸ਼ਟਾਚਾਰ ਕਾਰਨ ਸਮੁੱਚਾ ਪ੍ਰਸ਼ਾਸਨ ਅਤੇ ਪੁਲਸ ਤੰਤਰ ਨਕਾਰਾ ਹੋ ਚੁੱਕਿਆ ਹੈ। ਚੀਮਾ ਨੇ ਕਿਹਾ ਹੈਰਾਨੀਜਨਕ ਤਾਂ ਇਹ ਹੈ ਜਿੱਥੇ ਅਪਰਾਧੀ ਬੇਖ਼ੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਉੱਥੇ ਕਾਨੂੰਨ ਨੂੰ ਮੰਨਣ ਵਾਲਾ ਆਮ ਨਾਗਰਿਕ ਡਰ ਅਤੇ ਭੈਅ ਦੇ ਮਾਹੌਲ ਵਿਚ ਜੀਅ ਰਿਹਾ ਹੈ। ਸ਼ਰੇਆਮ ਚੇਨੀਆਂ ਝਪਟੀਆਂ ਜਾ ਰਹੀਆਂ ਹਨ, ਕਾਰਾਂ ਖੋਹੀਆਂ ਜਾ ਰਹੀਆਂ ਹਨ, ਬੈਂਕ ਲੁੱਟੇ ਜਾ ਰਹੇ ਹਨ, ਡਕੈਤੀਆਂ ਹੋ ਰਹੀਆਂ ਹਨ, ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਦਿਨ-ਦਿਹਾੜੇ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। ਇੰਝ ਜਾਪਦਾ ਹੈ ਜਿਵੇਂ ਸੂਬੇ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਘੇਰਦੇ ਹੋਏ ਚੀਮਾ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਵਾਂਗ ਕਾਂਗਰਸ ਸਰਕਾਰ ਵੀ ਅਪਰਾਧੀਆਂ ਨੂੰ ਸਰਪ੍ਰਸਤੀ ਦੇ ਰਹੀ ਹੈ। ਸੈਂਕੜੇ ਭਗੌੜੇ ਕਰਾਰ ਅਪਰਾਧੀ ਪੁਲਸ ਦੀਆਂ ਅੱਖਾਂ ਸਾਹਮਣੇ ਸਿਆਸੀ ਪੁਸ਼ਤ-ਪਨਾਹੀ ਮਾਣ ਰਹੇ ਹਨ। ਇਸ ਲਈ ਕੋਈ ਹੋਰ ਨਹੀਂ ਬਲਕਿ ਖ਼ੁਦ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੀਸੀ ਵੱਲੋਂ ਘੱਗਰ ਦਰਿਆ ਦਾ ਦੌਰਾ, ਸਥਿਤੀ ਦਾ ਲਿਆ ਜਾਇਜ਼ਾ
ਘੱਗਰ ‘ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ, ਲੋਕਾਂ ਨੂੰ ਡਰਨ ਦੀ ਲੋੜ ਨਹੀਂ: ਕੁਮਾਰ ਅਮਿਤ
ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਨੁਕਸਾਨੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਸ਼ੁਰੂ
ਪਟਿਆਲਾ,  ਸੱਚ ਕਹੂੰ ਨਿਊਜ
ਘੱਗਰ ਦਰਿਆ ‘ਚ ਪਾਣੀ ਹੁਣ ਲਗਾਤਾਰ ਘੱਟ ਰਿਹਾ ਅਤੇ ਇਹ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਵਹਿ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਕੀਤਾ। ਉਨ੍ਹਾਂ ਨੇ ਅੱਜ ਫਿਰ ਜਲ ਨਿਕਾਸ ਮਹਿਕਮੇ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਘੱਗਰ ਦਰਿਆ ਦਾ ਬਾਦਸ਼ਾਹਪੁਰ ਅਤੇ ਖਨੌਰੀ ਵਾਲੇ ਪਾਸੇ ਖ਼ੁਦ ਜਾ ਕੇ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਸਥਾਨਕ ਵਸਨੀਕਾਂ ਨਾਲ ਮੁਲਾਕਾਤ ਕਰਕੇ ਗੱਲਬਾਤ ਵੀ ਕੀਤੀ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਜਾਣੂੰ ਕਰਵਾਇਆ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਨੌਰੀ ਵਾਲੇ ਪਾਸੇ ਪਾਣੀ ਦਾ ਚੜ੍ਹਾਉ ਟਾਂਗਰੀ ਤੇ ਮਾਰਕੰਡਾ ਦਰਿਆਵਾਂ ਦਾ ਪਿਛੋਂ ਆਉਣ ਕਰਕੇ ਹੈ ਪਰ ਸਥਿਤੀ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਿਦਾਇਤਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਖ਼ਤਰੇ ਵਾਲੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀਆਂ ਨੁਕਸਾਨੀਆਂ ਗਈਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਵੀ ਸ਼ੁਰੂ ਕਰਵਾਈ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਟਾਂਗਰੀ ਨਦੀ ‘ਤੇ ਪਿੰਡ ਖਤੌਲੀ ਨੇੜੇ ਪਏ ਪਾੜ ਸਮੇਤ ਘੱਗਰ ਦਰਿਆ ਦੇ ਰਸੌਲੀ ਅਤੇ ਬਾਦਸ਼ਾਹਪੁਰ ਨੇੜੇ ਪਏ ਪਾੜ ਨੂੰ ਸਥਾਨਕ ਵਸਨੀਕਾਂ, ਪਿੰਡ ਪੰਚਾਇਤਾਂ, ਕਿਸਾਨਾਂ, ਬੇਲਦਾਰਾਂ ਅਤੇ ਮਗਨਰੇਗਾ ਮਜ਼ਦੂਰਾਂ ਦੀ ਮਦਦ ਨਾਲ ਜਲ ਨਿਕਾਸ ਵਿਭਾਗ ਵੱਲੋਂ ਸਮੇਂ ਸਿਰ ਕਾਰਵਾਈ ਕਰਦਿਆਂ ਪੂਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮਾਂ ਰਹਿੰਦੇ ਕੀਤੀ ਕਾਰਵਾਈ ਕਰਕੇ ਨੇੜਲੇ ਪਿੰਡ ਅਤੇ ਫ਼ਸਲਾਂ ਨੂੰ ਕੋਈ ਖ਼ਤਰਾ ਨਹੀਂ ਹੈ।  ਉਨ੍ਹਾਂ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ, ਇਸ ਲਈ ਲੋਕਾਂ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਡਰਨ ਦੀ ਲੋੜ ਨਹੀਂ ਪਰੰਤੂ ਫਿਰ ਵੀ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸੰਭਾਵਤ ਖ਼ਤਰੇ ਨਾਲ ਨਜਿੱਠਣ ਦੇ ਸਮਰੱਥ ਹੈ।
ਇਸੇ ਦੌਰਾਨ ਕੁਮਾਰ ਅਮਿਤ ਨੇ ਦੱਸਿਆ ਕਿ ਘੱਗਰ ਦਰਿਆ ‘ਚ ਭਾਂਖਰਪੁਰ ਵਿਖੇ ਪਾਣੀ ਅੱਜ ਘੱਟਕੇ ਡੇਢ ਫੁੱਟ ‘ਤੇ ਵਗ ਰਿਹਾ ਹੈ, ਸਰਾਲਾ ਹੈਡ ‘ਤੇ ਪਾਣੀ ਵੀ ਪਾਣੀ ਦਾ ਪੱਧਰ ਬੀਤੇ ਦਿਨ ਨਾਲੋਂ ਘਟਿਆ ਹੈ। ਜਦੋਂਕਿ ਖਨੌਰੀ ਵਿਖੇ ਘੱਗਰ 747.6 ਫੁਟ ਗੇਜ਼ ‘ਤੇ ਖ਼ਤਰੇ ਦੇ ਨਿਸ਼ਾਨ ਤੋਂ 5.4 ਫੁੱਟ ਹੇਠਾਂ ਵੱਗ ਰਿਹਾ ਹੈ। ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਬਰਸਾਤੀ ਨਦੀਆਂ ਤੇ ਨਾਲਿਆਂ ਸਮੇਤ ਦਰਿਆਵਾਂ ‘ਚ ਪਾਣੀ ਦੇ ਵਹਾਅ ‘ਤੇ ਉਨ੍ਹਾਂ ਦੇ ਵਿਭਾਗ ਵੱਲੋਂ ਪੂਰੀ ਚੌਕਸੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਕੋਈ ਢਿੱਲ ਨਹੀਂ ਵਰਤੀ ਜਾ ਰਹੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਨੂੰ ਨਸ਼ੀਲੀ ਚੀਜ਼ ਪਿਆਈ ਗਈ : ਸੀਆਈਏ ਇੰਚਾਰਜ਼ | Sangrur News
ਔਰਤ ਨੇ ਵੀ ਇਸ ਕੰਮ ਲਈ ਆਪਣੇ ਪਤੀ ਨੂੰ ਜ਼ਿੰਮੇਵਾਰ ਠਹਿਰਾਇਆ | Sangrur News
ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਸੰਗਰੂਰ ਸੀਆਈਏ ਸਟਾਫ ਬਹਾਦਰ ਸਿੰਘ ਵਾਲਾ ਦੇ ਇੰਚਾਰਜ਼ ਦੇ ਬੁਰੀ ਤਰ੍ਹਾਂ ਨਸ਼ੇ ਦੀ ਹਾਲਤ ‘ਚ ਇੱਕ ਮਹਿਲਾ ਨਾਲ ਵਾਇਰਲ ਹੋਈ ਵੀਡੀਓ ‘ਤੇ ਕਈ ਦਿਨਾਂ ਤੋਂ ਹੋ ਰਹੀ ਚਰਚਾ ਪਿੱਛੋਂ ਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ। ਸੀਆਈਏ ਮੁਖੀ ਅਤੇ ਉਕਤ ਔਰਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਨਸ਼ੀਲੀ ਚੀਜ਼ ਪਿਆ ਕੇ ਉਨ੍ਹਾਂ ਦਾ ਵੀਡੀਓ ਬਣਾਈ ਗਈ ਹੈ ਜਿਸ ਵਿੱਚ ਡੇਢ ਸਾਲ ਪਿੱਛੋਂ ਵਾਇਰਲ ਕੀਤਾ ਗਿਆ ਦੋਵਾਂ ਨੇ ਇਸ ਕੰਮ ਲਈ ਔਰਤ ਦੇ ਪਤੀ ਨੂੰ ਦੋਸ਼ੀ ਠਹਿਰਾਇਆ ਹੈ।
ਅੱਜ ਸੰਗਰੂਰ ਵਿਖ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਔਰਤ ਨੇ ਦੱਸਿਆ ਕਿ ਉਸਦਾ ਆਪਣੇ ਪਤੀ ਸਾਬਕਾ ਫੌਜ਼ੀ ਗੁਰਜੰਟ ਸਿੰਘ ਨਾਲ ਵਿਵਾਦ ਚੱਲ ਰਿਹਾ ਹੈ ਅਤੇ ਨਿੱਜੀ ਰੰਜਿਸ਼ ਕੱਢਣ ਲਈ ਗੁਰਜੰਟ ਸਿੰਘ ਨੇ ਇਹ ਵੀਡਿਓ ਵਾਈਰਲ ਕੀਤੀ ਹੈ। ਸੀਆਈਏ ਸਟਾਫ਼ ਦੇ ਇੰਚਾਰਜ਼ ਨਾਲ ਉਨ੍ਹਾਂ ਦੇ ਪਰਿਵਾਰਕ ਸਬੰਧ ਹਨ ਅਤੇ ਇਹ ਵੀਡਿਓ ਕਰੀਬ ਡੇਢ ਸਾਲ ਪੁਰਾਣੀ ਹੈ। ਉਸ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਗੁਰਜੰਟ ਸਿੰਘ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ, ਜਿਸ ਨੂੰ ਅਦਾਲਤ ਨੇ ਬਰਖਾਸਤ ਕਰ ਦਿੱਤਾ ਸੀ।
ਔਰਤ ਦੇ ਪਤੀ ਨੇ ਕਿਹਾ ਕਿ ਉਸ ਵੱਲੋਂ ਲਾਏ ਦੋਸ਼ ਸਹੀ ਹਨ | Sangrur News
ਇਸ ਤੋਂ ਬਾਅਦ ਪਿੰਡ ਹਰਿਆਊ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਦੇ ਘਰ ਰਾਜੀਨਾਮੇ ਲਈ ਬੁਲਾਇਆ ਗਿਆ ਸੀ ਜਿਸ ਵਿਚ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ। ਰਾਜੀਨਾਮਾ ਹੋਣ ਮਗਰੋਂ ਉਸਦੇ ਪਤੀ ਨੇ ਸ਼ਰਾਬ ਦੀ ਬੋਤਲ ਅਤੇ ਕੋਲਡ ਡਰਿੰਕ ਵਿਚ ਕੁਝ ਮਿਲਾ ਕੇ ਸਾਰਿਆਂ ਨੂੰ ਪਿਲਾ ਦਿੱਤਾ ਜਿਸ ਨਾਲ ਉਹ ਬੇਹੋਸ਼ ਹੋ ਗਈ ਤੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਉੱਥੇ ਪਹਿਲਾਂ ਹੀ ਪਏ ਸੀਆਈਏ ਇੰਚਾਰਜ ਦੇ ਬੈੱਡ ‘ਤੇ ਪਾ ਦਿੱਤਾ ਉਨ੍ਹਾਂ ਦੱਸਿਆ ਕਿ ਉਸਦੇ ਪਤੀ ਨੇ ਸੀਆਈਏ ਇੰਚਾਰਜ ‘ਤੇ ਜੋ ਨਸ਼ੇ ਦਾ ਆਦੀ ਬਨਾਉਣ ਦੇ ਦੋਸ਼ ਲਾਏ ਹਨ, ਉਹ ਸਰਾਸਰ ਝੂਠੇ ਅਤੇ ਬੇਬੁਨਿਆਦ ਹਨ। (Sangrur News)
ਉਹ ਪੂਰੇ ਮਾਮਲੇ ਦੀ ਜਾਂਚ ਲਈ ਤਿਆਰ ਹਨ। ਉਨ੍ਹਾਂ ਦੇ ਨਾਲ ਆਏ ਸੁਰਿੰਦਰ ਸਿੰਘ ਨਿਵਾਸੀ ਹਰਿਆਊ ਨੇ ਦੱਸਿਆ ਕਿ ਉਕਤ ਔਰਤ ਅਤੇ ਉਸਦੇ ਪਤੀ ਦਾ ਰਾਜੀਨਾਮਾ ਕਰਵਾਉਣ ਵਾਸਤੇ ਉਸ ਦੇ ਘਰ ਬੁਲਾਇਆ ਸੀ, ਜਿਥੇ ਗੁਰਜੰਟ ਸਿੰਘ ਨੇ ਆਪਣੇ ਮੋਬਾਇਲ ਵਿਚ ਇਹ ਵੀਡਿਓ ਬਣਾਈ। ਇਸ ਸਬੰਧੀ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਉਕਤ ਪਰਿਵਾਰ ਨਾਲ ਦੋਸਤਾਨਾ ਸੰਬੰਧ ਹਨ। ਪਹਿਲਾਂ ਵੀ ਹਰਿਆਣਾ ਪੁਲਿਸ ਨੂੰ ਗੁਰਜੰਟ ਸਿੰਘ ਨੇ ਉਨ੍ਹਾਂ ਖਿਲਾਫ ਸ਼ਿਕਾਇਤ ਕੀਤੀ ਸੀ ਜਿਸਦੀ ਜਾਂਚ ਵਿਚ ਉਹ ਸ਼ਾਮਲ ਹੋਏ ਸਨ, ਜੋ ਝੂਠੀਆਂ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਵਿਰੁੱਧ ਮੁਹਿੰਮ ਦਾ ਲਾਹਾ ਲੈਣ ਦੇ ਮਾਰਿਆ ਨੇ ਗੁਰਜੰਟ ਸਿੰਘ ਨੇ ਇਹ ਵੀਡਿਓ ਵਾਇਰਲ ਕੀਤੀ ਹੈ। ਉਹ ਹੁਣ ਵੀ ਹਰ ਤਰਾਂ ਦੀ ਜਾਂਚ ਲਈ ਤਿਆਰ ਹਨ। (Sangrur News)
ਵਿਜੈ ਕੁਮਾਰ ‘ਤੇ ਲਾਏ ਦੋਸ਼ ਸਹੀ : ਗੁਰਜੰਟ ਸਿੰਘ | Sangrur News
ਦੂਜੇ ਪਾਸੇ, ਉਕਤ ਔਰਤ ਦੇ ਪਤੀ ਗੁਰਜੰਟ ਸਿੰਘ ਜੋ ਹਰਿਆਣਾ ਵਿਚ ਹੋਮਗਾਰਡ ਵਿਚ ਤਾਇਨਾਤ ਹੈ ਨੇ ਗੱਲਬਾਤ ਦੌਰਾਨ ਆਪਣੇ ਵੱਲੋਂ ਲਾਏ ਦੋਸ਼ ਨੂੰ ਸਹੀ ਕਰਾਰ ਦਿੰਦਿਆਂ ਦੱਸਿਆ ਕਿ 2009 ਵਿਚ ਉਸਦੀ ਪਤਨੀ ਨੇ ਕੁਲਵਿੰਦਰ ਸਿੰਘ ਨਾਮਕ ਵਿਅਕਤੀ ‘ਤੇ ਵਿਦੇਸ਼ ਭੇਜਣ ਦੇ ਨਾਮ ‘ਤੇ ਮਾਰੀ ਠੱਗੀ ਖ਼ਿਲਾਫ਼ ਸ਼ਿਕਾਇਤ ਐਸਐਸਪੀ ਮੁਹਾਲੀ ਨੂੰ ਦਿੱਤੀ ਸੀ, ਜਿਸਦੀ ਪੜਤਾਲ ਖਰੜ ਦੇ ਇੰਚਾਰਜ਼ (ਜੋ ਮੌਜੂਦਾ ਸੀਆਈਏ ਸਟਾਫ਼) ਵਿਜੈ ਕੁਮਾਰ ਕਰ ਰਿਹਾ ਸੀ। ਇਸਤੋਂ ਬਾਅਦ ਉਸਦੀ ਪਤਨੀ ਅਤੇ ਸੀਆਈਏ ਇੰਚਾਰਜ਼ ਵਿਜੈ ਕੁਮਾਰ ਦੀ ਨੇੜਤਾ ਵਧ ਗਈ। ਇਸਦਾ ਪਤਾ ਉਸਨੂੰ ਬਾਅਦ ਵਿਚ ਲੱਗਾ। ਉਸ ਕੋਲ ਦੋਵਾਂ ਦੇ ਅਸ਼ਲੀਲ ਵੀਡਿਓ ਅਤੇ ਫੋਟੋ ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਸੀਆਈਏ ਇੰਚਾਰਜ਼ ਵਿਜੈ ਕੁਮਾਰ ਨੇ ਉਸਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। (Sangrur News)
ਗੁਜਰਾਤ ‘ਚ ਮੀਂਹ ਤੇ ਹੜ੍ਹ ਨਾਲ 22 ਮੌਤਾਂ, ਕਈ ਸੂਬਿਆਂ ‘ਚ ਭਾਰੀ ਤਬਾਹੀ | Floods
ਰਾਜਸਥਾਨ, ਮਹਾਂਰਾਸ਼ਟਰ, ਬਿਹਾਰ ਤੇ ਜੰਮੂ ਕਸ਼ਮੀਰ ਸਮੇਤ ਕਈ ਸੂਬਿਆਂ ‘ਚ ਵੀ ਹੜ੍ਹ ਵਰਗੇ ਹਾਲਾਤ | Floods
ਨਵੀਂ ਦਿੱਲੀ, (ਏਜੰਸੀ)। ਮੀਂਹ ਤੇ ਹੜ੍ਹ ਨੇ ਅੱਧੇ ਹਿੰਦੁਤਸਾਨ ‘ਚ ਭਾਰੀ ਤਬਾਹੀ ਮਚਾ ਰੱਖੀ ਹੈ ਗੁਜਰਾਤ ‘ਚ ਹੜ੍ਹ ਤੇ ਮੀਂਹ ਨਾਲ 22 ਵਿਅਕਤੀਆਂ ਦੀ ਮੌਤ ਹੋ ਗਈ ਹੈ। ਰਾਜਸਥਾਨ, ਮਹਾਂਰਾਸ਼ਟਰ, ਬਿਹਾਰ ਤੇ ਜੰਮੂ ਕਸ਼ਮੀਰ ਸਮੇਤ ਕਈ ਸੂਬਿਆਂ ‘ਚ ਹੜ੍ਹ ਵਰਗੇ ਹਾਲਾਤ ਹਨ। ਸ਼ਨਿੱਚਰਵਾਰ ਨੂੰ ਇੱਕ ਘੰਟੇ ਦੇ ਮੀਂਹ ਨਾਲ ਦਿੱਲੀ ਦਾ ਹਾਲ ਬੇਹਾਲ ਹੋ ਗਿਆ ਸੀ। ਦਿੱਲੀ ਦੇ ਕਨਾਟ ਪਲੇਸ ਕੋਲ ਮਿੰਟੋ ਰੋਡ ‘ਤੇ 10 ਫੁੱਟ ਉੱਚੀ ਬੱਸ ਦਾ 8 ਫੁੱਟ ਹਿੱਸਾ ਪਾਣੀ ‘ਚ ਡੁੱਬ ਗਿਆ ਸੀ। ਉਤਰਾਖੰਡ ਦੇ ਚੰਪਾਵਤ ਜ਼ਿਲ੍ਹੇ ‘ਚ ਰੁਕ-ਰੁਕ ਕੇ ਮੀਂਹ ਜਾਰੀ ਹੈ। ਮੀਂਹ ਨਾਲ ਹੋਈ ਲੈਂਡਸਲਾਈਡ ਦੇ ਚੱਲਦੇ ਮਲਬਾ ਨੈਸ਼ਨਲ ਹਾਈਵੇ 125 ‘ਤੇ ਆ ਗਿਆ, ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ‘ਤੇ ਆਵਾਜਾਈ ਬੰਦ ਹੈ।
ਉੱਤਰਾਖੰਡ ‘ਚ ਵੀ ਹੜ੍ਹ ਦਾ ਅਲਰਟ | Floods
ਮੀਂਹ ‘ਚ ਜ਼ਮੀਨ ਖਿਸਕਣ ਦੀ ਸੰਭਾਵਨਾ ਦੇ ਚੱਲਦੇ ਕੁਝ ਥਾਵਾਂ ‘ਤੇ ਆਵਾਜਾਈ ‘ਤੇ ਫਿਲਹਾਲ ਰੋਕ ਲਾ ਦਿੱਤੀ ਹੈ। ਰਾਜਸਥਾਨ ਦੇ ਫਤੇਹਪੁਰ ਸੇਖਾਵਟੀ ‘ਚ ਪਏ ਮੀਂਹ ਨਾਲ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ। ਸ਼ਹਿਰ ‘ਚ ਪਏ ਪਹਿਲੇ ਮੀਂਹ ਨੇ ਹੀ ਨਗਰਪਾਲਿਕਾ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਥੋੜ੍ਹੀ ਦੇਰ ਪਏ ਮੀਂਹ ਤੋਂ ਬਾਅਦ ਸੜਕਾਂ ‘ਤੇ ਗੋਡਿਆਂ ਤੱਕ ਪਾਣੀ ਭਰ ਗਿਆ। ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ‘ਚ ਲਗਾਤਾਰ ਮੀਂਹ ਤੋਂ ਬਾਅਦ ਹੁਣ ਤੱਟੀ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਸਮੁੰਦਰੀ ਆਫਤ ਵੀ ਝੱਲਣੀ ਪੈ ਰਹੀ ਹੈ। ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਦੇ ਚੱਲਦੇ ਨਵਸਾਰੀ ਦੇ ਤਟ ‘ਤੇ 35 ਤੋਂ 40 ਫੁੱਟ ਉੱਚੀਆਂ ਲਹਿਰਾਂ ਉਠੀਆਂ ਹਾਈਟਾਈਡ ਦੇ ਚੱਲਦੇ ਸਮੁੰਦਰ ਨਾਲ ਲੱਗਦੇ ਪਿੰਡਾਂ ‘ਚ ਰਹਿਣ ਵਾਲਿਆਂ ਦੀਆਂ ਮੁਸ਼ਕਲਾਂ ਹੋਰ ਵੀ ਜ਼ਿਆਦਾ ਵਧ ਗਈਆਂ ਹਨ। ਸੂਬੇ ‘ਚ ਹੁਣ ਤੱਕ 22 ਵਿਅਕਤੀਆਂ ਦੀ ਮੌਤ ਹੋ ਗਈ ਹੈ। (Floods)
ਪੀਡੀਪੀ ਨੂੰ ਤੋੜਿਆ ਤਾਂ ਹਾਲਾਤ ਹੋਰ ਬਦਤਰ ਹੋਣਗੇ : ਮਹਿਬੂਬਾ
ਮਹਿਬੂਬਾ ਮੁਫੀ ਨੇ ਕੇਂਦਰ ਸਰਕਾਰ ‘ਤੇ ਪੀਡੀਪੀ ‘ਚ ਤੋੜਫੋੜ ਕਰਨ ਦਾ ਲਗਾਇਆ ਆਰੋਪ | Mehbooba Mufti
ਸ੍ਰੀਨਗਰ, (ਏਜੰਸੀ)। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਪੀਡੀਪੀ (ਪੀਪਲਜ਼ ਡੈਮੋਕ੍ਰੇਟਿਕ ਪਾਰਟੀ) ‘ਚ ਤੋੜਫੋੜ ਕਰਨ ਦਾ ਆਰੋਪ ਲਗਾਇਆ। ਮਹਿਬੂਬਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਅਜਿਹਾ ਕੀਤਾ ਤਾਂ ਰਾਜ ਦੇ ਹਾਲਾਤ 1987 ਵਰਗੇ ਬਦਤਰ ਹੋ ਜਾਣਗੇ। ਕਈ ਸਲਾਹੁਦੀਨ ਅਤੇ ਯਾਸੀਨ ਮਲਿਕ ਪੈਦਾ ਹੋਣਗੇ। ਪਿਛਲੇ ਦਿਨੀਂ ਭਾਜਪਾ ਨੇ ਮਹਿਬੂਬਾ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ। (Mehbooba Mufti)
ਇਸ ਤੋਂ ਬਾਅਦ ਪੀਡੀਪੀ ‘ਚ ਪੰਜ ਵਿਧਾਇਕ ਬਾਗੀ ਹੋ ਗਏ। ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਆਪਣੇ ਵਿਧਾਇਕਾਂ ਦਾ ਸਨਮਾਨ ਕਰ ਰਹੀ ਹੈ। ਹਾਰਨ ਵਾਲੇ ਲੋਕ ਪੀਡੀਪੀ ਨੂੰ ਚਲਾ ਰਹੇ ਹਨ। 1 ਜੁਲਾਈ ਨੂੰ ਪੀਡੀਪੀ ਦੇ ਚਾਰ ਵਿਧਾਇਕਾਂ ਨੇ ਪਾਰਟੀ ਅਗਵਾਈ ‘ਤੇ ਸਵਾਲ ਉਠਾਏ ਸਨ। ਇਹਨਾਂ ਵਿੱਚ ਵਿਧਾਇਕ ਆਬਿਦ ਹੁਸੈਨ ਅੰਸਾਰੀ, ਉਹਨਾਂ ਦੇ ਭਤੀਜੇ ਇਮਰਾਨ ਹੁਸੈਨ ਅੰਸਾਰੀ, ਤੰਗਮਾਰਗ ਤੋਂ ਵਿਧਾਇਕ ਮੁਹੰਮਦ ਅੱਬਾਸ ਵਾਨੀ ਅਤੇ ਪਟਨ ਤੋਂ ਵਿਧਾਇਕ ਇਮਰਾਨ ਅੰਸਾਰੀ ਸਨ। (Mehbooba Mufti)
ਵਾਨੀ ਨੇ ਪਾਰਟੀ ਨੂੰ ਦੱਸਿਆ ‘ਪਰਿਵਾਰ ਡੈਮੋਕ੍ਰੇਟਿਕ ਪਾਰਟੀ’ | Mehbooba Mufti
ਇਸ ਤੋਂ ਬਾਅਦ ਬਾਰਾਮੂਲਾ ਦੇ ਵਿਧਾਇਕ ਜਾਵੇਦ ਹਸਨ ਬੇਗ ਨੇ ਵੀ ਪਾਰਟੀ ਆਲਾਕਮਾਨ ਖਿਲਾਫ਼ ਖੜ੍ਹੇ ਹੋ ਗਏ ਸਨ। ਵਾਨੀ ਨੇ ‘ਪਰਿਵਾਰ ਡੈਮੋਕ੍ਰੇਟਿਕ ਪਾਰਟੀ’ ਦੱਸਿਆ ਸੀ। ਬੇਗ ਨੇ ਕਿਹਾ ਸੀ ਕਿ ਪਾਰਟੀ ਆਪਣੇ ਵਿਧਾਇਕਾਂ ਦਾ ਸਨਮਾਨ ਨਹੀਂ ਕਰ ਰਹੀ ਹੈ। ਹਾਰਨ ਵਾਲੇ ਲੋਕ ਪੀਡੀਪੀ ਨੂੰ ਚਲਾ ਰਹੇ ਹਨ। ਰਿਪੋਰਟ ਅਨੁਸਾਰ ਉਹਨਾਂ ਕਿਹਾ ਕਿ ਲੀਡਰਸ਼ਿਪ ਵਿਧਾਇਕਾਂ ਨੂੰ ਤਵੱਜੋ ਹੀ ਨਹੀਂ ਦਿੰਦੀ ਅਤੇ ਪਾਰਟੀ ਲਈ ਮੈਂ ਆਪਣੇ 20 ਸਾਲ ਬਰਬਾਦ ਕਰ ਦਿੱਤੇ। (Mehbooba Mufti)
ਚੰਡੀਗੜ੍ਹ (ਏਜੰਸੀ)। ਗੁਰਦਾਸ ਮਾਨ, ਪੰਜਾਬ ਦੀ ਉਹ ਸ਼ਖ਼ਸੀਅਤ ਜਿਸ ਨਾਲ ਖ਼ੁਦ ਪੰਜਾਬ ਵੀ ਪਛਾਣਿਆ ਜਾਂਦਾ ਹੈ। ਜਿਨ੍ਹਾਂ ਨਾਲ ਜੁੜਿਆ ਹਰ ਮਾਮਲਾ ਦਿਲ ਦਾ ਮਾਮਲਾ ਹੈ। ਮਿਟੀ ਨਾਲ ਜੁੜੀ ਅਜਿਹੀ ਹਰਫ਼ਨਮੌਲਾ ਸ਼ਕਸੀਅਤ ਜਿਸਨੂੰ ਕਦੇ ਇਸ਼ਕ ਦਾ ਵਾਰਿਸ ਕਿਹਾ ਗਿਆ, ਕਦੇ ਮਾਨ ਸਾਹਿਬ ਤੇ ਇਨ੍ਹਾਂ ਦੇ ਛੱਲੇ ਨੇ ਤਾਂ ਜਿਵੇਂ ਦੁਨੀਆਂ ਤੇ ਜਾਦੂ ਹੀ ਕਰ ਦਿੱਤਾ ਸੀ।
ਓਹੀ ਜਾਦੂ ਇਕ ਵਾਰ ਫ਼ੇਰ ਵੱਡੇ ਪਰਦੇ ਤੇ 6 ਜੁਲਾਈ 2018 ਚੱਲੇਗਾ, ਕਿਓਂਕਿ ਮਾਨ ਸਾਹਿਬ ਲੈਕੇ ਆ ਰਹੇ ਹਨ ‘ਨਨਕਾਣਾ’। ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਗੁਰਦਾਸ ਮਾਨ ਦੀ ਫਿਲਮ ‘ਨਨਕਾਣਾ’ ਦਾ ਟਰੇਲਰ ਆਖਿਰਕਾਰ ਰਿਲੀਜ਼ ਹੋ ਚੁੱਕਾ ਹੈ। ਫਿਲਮ ਦਾ ਜਦੋਂ ਅਧਿਕਾਰਕ ਪੋਸਟਰ ਰਿਲੀਜ਼ ਹੋਇਆ ਸੀ, ਓਦੋਂ ਤੋਂ ਹੀ ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਤੇ ਇਸ ਬੇਸਬਰੀ ਦਾ ਪੂਰਾ ਮੁੱਲ ਅੱਜ ਪਿਆ ਹੈ ਜਦੋਂ ਇੱਕ ਵਾਰ ਫੇਰ ਮਾਨ ਸਾਹਿਬ ਦੇ ਫੈਨਜ਼ ਨੇ ਉਨ੍ਹਾਂ ਨੂੰ ਟਰੇਲਰ ‘ਚ ਦੇਖਿਆ। ਹਾਲਾਂਕਿ ਇਸਤੋਂ ਬਾਅਦ ਫ਼ਿਲਮ ਲਈ ਉਤਸੁਕਤਾ ਹੋਰ ਵੀ ਵੱਧ ਗਈ ਹੈ।
ਦੱਸਣਯੋਗ ਹੈ ਕਿ ਫ਼ਿਲਮ ‘ਨਨਕਾਣਾ’ 6 ਜੁਲਾਈ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ‘ਚ ਗੁਰਦਾਸ ਮਾਨ ਤੋਂ ਇਲਾਵਾ ਕਵਿਤਾ ਕੌਸ਼ਿਕ ਤੇ ਮਸ਼ਹੂਰ ਟੀਵੀ ਅਦਾਕਾਰ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਓਂਦੇ ਨਜ਼ਰ ਆਉਣਗੇ। ਫ਼ਿਲਮ ਨੂੰ ਮਨਜੀਤ ਮਾਨ ਨੇ ਡਾਇਰੈਕਟ ਕੀਤਾ ਹੈ ਤੇ ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਹੋਰਾਂ ਵੱਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ।
ਵੰਡ ਤੋਂ ਪਹਿਲਾਂ ਦਾ ਪੰਜਾਬ, ਤੇ ਵੰਡ ਵੇਲੇ ਦਾ ਕਹਿਰ ਦਰਸ਼ਾਉਂਦੀ ਇਹ ਫ਼ਿਲਮ ਸੱਭ ਦੇ ਦਿਲ ਚੀਰ ਜਾਣ ਵਾਲੀ ਹੈ। ਟਰੇਲਰ ਦੇ ਅੰਤ ਵਿਚ ਬੱਚੇ ਦੇ ਗਾਇਬ ਹੋਣ ਵਾਲਾ ਦ੍ਰਿਸ਼ ਜਿੱਦਾਂ ਦਿਲ ‘ਚ ਇਕ ਕਮਬਣੀ ਜਿਹੀ ਛੇੜ ਜਾਂਦਾ ਹੈ। ਇਸ ਫ਼ਿਲਮ ਦੀ ਖਾਸ ਗੱਲ ਇਹ ਹੈ ਕਿ ਪੰਜਾਬ ਦੀ ਰੂਹ ਦੇ ਨੇੜੇ ਤੇ ਪੰਜਾਬ ਦੇ ਸੰਤਾਪ ਨਾਲ ਜੁੜੀ ਇਸ ਫ਼ਿਲਮ ਨੂੰ ਪਰਦੇ ਤੇ ਪੇਸ਼ ਵੀ ਉਹ ਕਰਨ ਜਾ ਰਹੇ ਹਨ, ਪੰਜਾਬ ਜਿਨ੍ਹਾਂ ਦੇ ਦਿਲ ‘ਚ ਵੱਸਦਾ ਹੈ। ਸਾਨੂੰ ਪੂਰੀ ਉੱਮੀਦ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੇ ਦਿਲਾਂ ਉੱਤੇ ਡੂੰਘੀ ਛਾਪ ਛੱਡੇਗੀ ਤੇ ਜਾਂਦੀ ਜਾਂਦੀ ਸਭਦੀਆਂ ਅੱਖਾਂ ਵੀ ਨਮ ਜ਼ਰੂਰ ਕਰੇਗੀ।
ਟਲ ਸਕਦੀ ਐ ਟਰੰਪ ਤੇ ਕਿੰਮ ਦੀ ਮੁਲਾਕਾਤ
ਅਮਰੀਕਾ-ਉੱਤਰ ਕੋਰੀਆ ਵਿਚਕਾਰ ਵਿਗੜੇ ਹਾਲਾਤ | Trump And Kim
ਵਾਸਿੰਗਟਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿੰਗ ਜੋਂਗ ਵਿਚਕਾਰ 12 ਜੂਨ ਨੂੰ ਸਿੰਗਾਪੁਰ ‘ਚ ਹੋਣ ਵਾਲੀ ਮੁਲਾਕਾਤ ਰੱਦ ਹੋ ਸਕਦੀ ਹੈ। ਟਰੰਪ ਨੇ ਇਸ ਦੇ ਸੰਕੇਤ ਮੰਗਲਵਾਰ ਨੂੰ ਦਿੱਤੇ। ਟਰੰਪ ਦਾ ਕਹਿਣਾ ਹੈ ਕਿ ਮੌਜ਼ੂਦਾ ਹਾਲਾਤ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਲਈਂ ਕਿ 12 ਜੂਨ ਨੂੰ ਸਿੰਗਾਪੁਰ ‘ਚ ਮੀਟਿੰਗ ਹੋ ਸਕਦੀ ਹੈ। ਟਰੰਪ ਨੇ ਕਿਹਾ ਕਿ ਜੇਕਰ ਇਹ ਬੈਠਕ ਤੈਅ ਸਮੇਂ ‘ਤੇ ਨਹੀਂ ਹੋ ਪਾਉਂਦੀ ਤਾਂ ਇਹ ਬਾਅਦ ‘ਚ ਹੋਵੇਗੀ ਪਰ ਇਸ ਗੱਲ ਦੀ ਕਾਫ਼ੀ ਸੰਭਾਵਨਾ ਹੈ ਕਿ ਇਹ 12 ਜੂਨ ਨੂੰ ਨਹੀਂ ਹੋਵੇਗੀ। (Trump And Kim)
ਇਸ ਤੋਂ ਪਹਿਲਾਂ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਆਪਣੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨੂੰ ਮਿਲਣ ਲਈ ਮੰਗਲਵਾਰ ਨੂੰ ਵਾਈਟ ਹਾਊਸ ਪਹੁੰਚ ਗਏ। ਦੋਵਾਂ ਨੇਤਾਵਾਂ ਵਿਚਕਾਰ ਹੋਣ ਵਾਲੀ ਇਸ ਬੈਠਕ ‘ਚ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਵਿਚਕਾਰ ਪ੍ਰਤਾਵਿਤ ਮੁਲਾਕਾਤ ‘ਤੇ ਚਰਚਾ ਹੋਈ। ਉੱਤਰ ਕੋਰੀਆ ਦੀ ਚਿਤਾਵਨੀ ਨੂੰ ਲੈ ਕੇ 12 ਜੂਨ ਨੂੰ ਸਿੰਗਾਪੁਰ ‘ਚ ਹੋਣ ਵਾਲੀ ਇਸ ਸ਼ਿਖਰ ਵਾਰਤਾ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਸਨ।
ਅਮਰੀਕਾ ਨੇ ਉੱਤਰ ਕੋਰੀਆ ਦੇ ਨਾਲ ਪ੍ਰਸਤਾਵਿਤ ਸ਼ਿਖਰ ਵਾਰਤਾ ਤੋਂ ਪਹਿਲਾਂ ਜਪਾਨ ਕੋਲ ਆਪਣਾ ਵਿਧਵੰਸਤ ਯੁੱਧ ਬੇੜਾ ਯੂਐੱਸਐੱਸ ਮਿਲੀਅਸ ਤੈਨਾਤ ਕਰ ਦਿੱਤਾ ਹੈ। ਇਹ ਬੇੜਾ ਮੰਗਲਵਾਰ ਨੂੰ ਜਪਾਨ ਪਹੁੰਚਿਆ। ਇਸ ਦੀ ਗਿਣਤੀ ਅਮਰੀਕੀ ਨੌਸੈਨਾ ਦੇ ਸਭ ਤੋਂ ਵੱਧ ਉੱਨਤ ਗਾਈਡੇਡ ਮਿਸਾਈਲ ਵਿਧਵੰਸਕ ਬੇੜਿਆਂ ‘ਚ ਹੁੰਦੀ ਹੈ। ਇਹ ਉੱਤਰ ਕੋਰੀਆ ਵੱਲੋਂ ਆਉਣ ਵਾਲੀ ਕਿਸੇ ਵੀ ਬੈਲਿਸਟਿਕ ਮਿਸਾਈਲ ਤੋਂ ਰੱਖਿਆ ਕਰ ਸਕਦਾ ਹ। ਅਮਰੀਕਾ ਦੇ ਇਨ੍ਹਾਂ ਕਦਮਾਂ ਨੂੰ ਉੱਤਰ ਕੋਰੀਆ ‘ਤੇ ਦਬਾਅ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।
ਜਨਰਲ ਰਾਵਤ ਦੀ ਟਿੱਪਣੀ ਤੋਂ ਚਿੜਿਆ ਚੀਨ
ਕਿਹਾ, ਸਰਹੱਦ ‘ਤੇ ਵਿਗੜ ਸਕਦੇ ਹਨ ਹਾਲਾਤ
ਬੀਜਿੰਗ (ਏਜੰਸੀ)। ਭਾਰਤ ਦੇ ਫੌਜ ਮੁਖੀ ਜਨਰਲ ਬਿਪਨ ਰਾਵਤ ਵੱਲੋਂ ਅੱਜ ਦਿੱਤੇ ਗਏ ਸਖ਼ਤ ਬਿਆਨ ਤੋਂ ਬਾਅਦ ਚੀਨ ਦਾ ਪਾਰਾ ਚੜ੍ਹ ਗਿਆ ਹੈ। ਚੀਨ ਨੇ ਗੁੱਸੇ ਵਿੱਚ ਲਾਲ-ਪੀਲਾ ਹੁੰਦਿਆਂ ਕਿਹਾ ਕਿ ਭਾਰਤੀ ਫੌਜ ਮੁਖੀ ਦਾ ਬਿਆਨ ਦੋਵੇਂ ਦੇਸ਼ਾਂ ਦਰਮਿਆਨ ਤਣਾਅ ਨੂੰ ਹੋਰ ਵਧਾਏਗਾ। ਚੀਨ ਨੇ ਦੋਸ਼ ਲਾਇਆ ਕਿ ਅਜਿਹੇ ਬਿਆਨਾਂ ਨਾਲ ਸਰਹੱਦ ‘ਤੇ ਹਾਲਾਤ ਹੋਰ ਤਣਾਅਪੂਰਨ ਹੋਣਗੇ। ਸ੍ਰੀ ਰਾਵਤ ਨੇ ਆਪਣੀ ਟਿੱਪਣੀ ਵਿੱਚ ਡੋਕਲਾਮ ਨੂੰ ਵਿਵਾਦਿਤ ਇਲਾਕਾ ਦੱਸਿਆ ਸੀ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬਲਾਰੇ ਲੂ ਕਾਂਗ ਨੇ ਜਨਰਲ ਬਿਪਨ ਰਾਵਤ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬੀਤੇ ਇੱਕ ਸਾਲ ਵਿੱਚ ਭਾਰਤ ਅਤੇ ਚੀਨ ਦੇ ਰਿਸ਼ਤਿਆਂ ਵਿੱਚ ਕਾਫ਼ੀ ਉਥਲ-ਪੁਥਲ ਰਹੀ ਹੈ। ਪਿਛਲੇ ਸਾਲ ਭਾਰਤ-ਚੀਨ ਦੇ ਰਿਸ਼ਤਿਆਂ ਨੇ ਕੁਝ ਉਤਰਾਅ-ਚੜ੍ਹਾਅ ਵੇਖੇ ਹਨ। ਪਰ ਪਿਛਲੇ ਸਾਲ ਸਤੰਬਰ ਵਿੱਚ ਬ੍ਰਿਕਸ ਸਮਾਰੋਹ ਤੋਂ ਇਲਾਵਾ ਚੀਨੀ ਰਾਸ਼ਟਰਪਤੀ ਸ਼ੀ ਚਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਵਿੱਚ ਰਿਸ਼ਤਿਆਂ ਨੂੰ ਮੁੜ ਲੀਹ ‘ਤੇ ਲਿਆਉਣ ਲਈ ਉਨ੍ਹਾਂ ‘ਚ ਆਮ ਰਾਇ ਬਣੀ ਸੀ।
ਇਹ ਵੀ ਪੜ੍ਹੋ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜੇਪੀ ਨੱਡਾ ਨੇ ਪੰਜਾਬ ਲਈ ਲਿਆ ਫ਼ੈਸਲਾ, ਤਿਆਰੀਆਂ ਸ਼ੁਰੂ
ਦਰਅਸਲ, ਦੋ ਦਿਨ ਪਹਿਲਾਂ ਫੌਜ ਮੁਖੀ ਨੇ ਇਹ ਵੀ ਕਿਹਾ ਸੀ ਕਿ ਭਾਰਤ ਨੂੰ ਆਪਣਾ ਫੋਕਸ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਹਟਾ ਕੇ ਚੀਨ ਸਰਹੱਦ ‘ਤੇ ਕੇਂਦਰਿਤ ਕਰਨ ਦੀ ਲੋੜ ਹੈ। ਇਸ ‘ਤੇ ਚੀਨ ਨੇ ਕਿਹਾ ਕਿ ਆਰਮੀ ਚੀਫ਼ ਦਾ ਬਿਆਨ ਦੋਵੇਂ ਦੇਸ਼ਾਂ ਦੇ ਨੇਤਾਵਾਂ ਦਰਮਿਆਨ ਰਿਸ਼ਤਿਆਂ ਨੂੰ ਵਾਪਸ ਲੀਹ ‘ਤੇ ਲਿਆਉਣ ਅਤੇ ਸਰਹੱਦ ‘ਤੇ ਸ਼ਾਂਤੀ ਕਾਇਮ ਰੱਖਣ ਲਈ ਬਣੀ ਆਮ ਸਹਿਮਤੀ ਦੇ ਖਿਲਾਫ਼ ਹੈ।
ਜ਼ਿਕਰਯੋਗ ਹੈ ਕਿ ਫੌਜ ਮੁਖੀ ਰਾਵਤ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਚੀਨ ਤਾਕਤਵਰ ਦੇਸ਼ ਹੋਵੇਗਾ, ਪਰ ਭਾਰਤ ਵੀ ਕਮਜ਼ੋਰ ਦੇਸ਼ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤ ਕਿਸੇ ਨੂੰ ਵੀ ਆਪਣੇ ਇਨਾਕੇ ਵਿੱਚ ਘੁਸਪੈਠ ਦੀ ਆਗਿਆ ਨਹੀਂ ਦੇਵੇਗਾ। ਆਰਮੀ ਚੀਫ਼ ਨੇ ਚੀਨ ਵੱਲੋਂ ਮਿਲਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤੀ ਫੌਜ ਦੀ ਰਣਨੀਤੀ ‘ਤੇ ਵੀ ਜ਼ੋਰ ਦਿੱਤਾ ਸੀ। ਜਨਰਲ ਰਾਵਤ ਨੇ ਇਹ ਵੀ ਕਿਹਾ ਸੀ ਕਿ ਅਸਲ ਕੰਟਰੋਲ ਲਾਈਨ ‘ਤੇ ਚੀਨ ਵੱਲੋਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਾਇਦ, ਇਸੇ ਬਿਆਨ ਤੋਂ ਚੀਨ ਦੀ ਬੌਖਲਾਹਟ ਵਧ ਗਈ।
ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਡੋਕਲਾਮ ਵਿੱਚ ਚੀਨੀ ਫੌਜੀਆਂ ਦੀ ਸੜਕ ਬਣਾਉਣ ਦੀ ਕੋਸ਼ਿਸ਼ ਨੂੰ ਭਾਰਤ ਫੌਜ ਨੇ ਨਾਕਾਮ ਕਰ ਦਿੱਤਾ ਸੀ। ਇਸ ਤੋਂ ਬਾਅਦ ਪਿਛਲੇ ਮਹੀਨੇ ਹੀ ਫੌਜ ਨੇ ਅਰੁਣਾਚਲ ਪ੍ਰਦੇਸ਼ ਵਿੱਚ ਵੜ ਆਏ ਚੀਨੀ ਫੌਜੀਆਂ ਨੂੰ ਵਾਪਸ ਜਾਣ ਲਈ ਮਜ਼ਬੂਰ ਕੀਤਾ ਸੀ। ਅਜਿਹੇ ਵਿੱਚ ਆਰਮੀ ਚੀਫ਼ ਨੇ ਚੀਨ ਨੂੰ ਸਖ਼ਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ।
ਮੋਹਲੇਧਾਰ ਬਾਰਸ਼ ਕਾਰਨ ਬਠਿੰਡਾ ਵਿੱਚ ਹੜ੍ਹਾਂ ਵਰਗੇ ਹਾਲਾਤ
ਜਿਲ੍ਹਾ ਪ੍ਰਸ਼ਾਸ਼ਨ ਨੇ ਐਨ.ਡੀ.ਆਰ.ਐਫ ਨੂੰ ਚੌਕਸ ਰਹਿਣ ਲਈ ਆਖਿਆ
ਅਸ਼ੋਕ ਵਰਮਾ, ਬਠਿੰਡਾ: ਬੀਤੀ ਅੱਧੀ ਰਾਤ ਤੋਂ ਬਾਅਦ ਸ਼ੁਰੂ ਹੋਈ ਬਾਰਸ਼ ਨੇ ਸਮੁੱਚੀ ਮਾਲਵਾ ਪੱਟੀ ਨੂੰ ਜਲਥਲ ਕਰ ਦਿੱਤਾ ਹੈ ਬਠਿੰਡਾ ‘ਚ ਤਾਂ ਕਰੰਟ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮੋਹਲੇਧਾਰ ਮੀਂਹ ਨੇ ਹੜ੍ਹਾਂ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ
ਜਿਲ੍ਹਾ ਪ੍ਰਸ਼ਾਸ਼ਨ ਨੇ ਐਨ.ਡੀ.ਆਰ.ਐਫ ਨੂੰ ਚੌਕਸ ਰਹਿਣ ਲਈ ਆਖ ਦਿੱਤਾ ਹੈ ਮੀਂਹ ਕਾਰਨ ਤਾਪਮਾਨ ਵੀ ਕਾਫੀ ਹੇਠਾਂ ਚਲਾ ਗਿਆ ਹੈ ਅੱਜ ਘੱਟ ਤੋਂ ਘੱਟ ਤਾਪਮਾਨ 23.8 ਡਿਗਰੀ ਅਤੇ ਵੱਧ ਤੋਂ ਵੱਧ 27 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਬਠਿੰਡਾ ‘ਚ 77.2 ਮਿਲੀਮੀਟਰ ਵਰਖਾ ਰਿਕਾਰਡ ਕੀਤੀ ਗਈ ਜੋ ਪਿਛਲੇ ਦਸ ਵਰ੍ਹਿਆਂ ਦਾ ਰਿਕਾਰਡ ਹੈ
ਨੌਜਵਾਨ ਦੀ ਮੌਤ
ਸਿਰਕੀ ਬਜਾਰ ਚੋਂ ਆਪਣੇ ਘਰ ਹੀਰਾ ਸਿੰਘ ਚੌਂਕ ਜਾ ਰਹੇ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਜੋਂ ਹੋਈ ਹੈ ਮ੍ਰਿਤਕ ਨੌਜਵਾਨ ਜਦੋਂ ਨਿੰਮ ਵਾਲਾ ਚੌਂਕ ‘ਚ ਪੁੱਜਿਆ ਤਾਂ ਪਾਣੀ ‘ਚ ਆਏ ਕਰੰਟ ਨੇ ਉਸ ਨੂੰ ਆਪਣੀ ਲਪੇਟ ‘ਚ ਲੈ ਲਿਆ ਸੂਚਨਾ ਮਿਲਣ ਤੇ ਨੌਜਵਾਨ ਨੂੰ ਸਹਾਰਾ ਵਰਕਰਾਂ ਨੇ ਹਸਪਤਾਲ ਲਿਆਂਦਾ ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਮਿਤਕ ਨੌਜਵਾਨ ਲੱਕੜ ਦਾ ਮਿਸਤਰੀ ਸੀ ਜਿਸ ਦੀ ਮੌਤ ਕਾਰਨ ਅੱਜ ਸਿਰਕੀ ਬਜ਼ਾਰ ‘ਚ ਸੋਗ ਦਾ ਮਹੌਲ ਰਿਹਾ