Bathinda - Sach Kahoon Punjabi
Body Donation: ਬਲਾਕ ਬਠਿੰਡਾ ਦੇ 125ਵੇਂ ਸਰੀਰਦਾਨੀ ਬਣੇ ਮਾਤਾ ਮਨਜੀਤ ਕੌਰ ਇੰਸਾਂ
Body Donation: (ਸੁਖਨਾਮ) ਬਠਿੰਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 168 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ’ਚ 125ਵਾਂ ਸਰੀਰਦਾਨ ਹੋਇਆ। ਬਲਾਕ ਬਠਿੰਡਾ ਦੇ ਏਰੀਆ ਪੁਰਾਣਾ ਥਾਣਾ/ਮਹਿਣਾ ਚੌਂਕ ਦੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।
ਪ੍ਰਾਪਤ ਵੇਰਵਿਆਂ ਅਨੁਸਾਰ ਸੇਵਾਦਾਰ ਮਾਤਾ ਮਨਜੀਤ ਕੌਰ ਇੰਸਾਂ (81) ਗਲੀ ਨੰ. 16, ਪੁੱਜਾਂ ਵਾਲਾ ਮੁਹੱਲਾ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸਦੇ ਪੁੱਤਰ ਜਸਵੰਤ ਸਿੰਘ ਇੰਸਾਂ, ਭਗਵੰਤ ਸਿੰਘ ਇੰਸਾਂ, ਧੀ ਜਸਪ੍ਰੀਤ ਕੌਰ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਐਫ ਐੱਚ ਮੈਡੀਕਲ ਕਾਲਜ, ਆਗਰਾ (ਉੱਤਰ ਪ੍ਰਦੇਸ਼) ਨੂੰ ਦਾਨ ਕੀਤਾ। ‘ਮਾਤਾ ਮਨਜੀਤ ਕੌਰ ਇੰਸਾਂ ਅਮਰ ਰਹੇ’, ‘ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਮਨਜੀਤ ਕੌਰ ਇੰਸਾਂ ਤੇਰਾ ਨਾਮ ਰਹੇਗਾ’ ਦੇ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਤੇ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕਾ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। Body Donation
ਇਹ ਵੀ ਪੜ੍ਹੋ: Coronavirus: ਸਿਹਤ ਮੰਤਰਾਲੇ ਨੇ ਕੋਰੋਨਾ ਸੰਬੰਧੀ ਐਡਵਾਈਜ਼ਰੀ ਕੀਤੀ ਜਾਰੀ, ਪਿਛਲੇ 20 ਦਿਨਾਂ ਤੋਂ ਬੰਗਲੁਰੂ ’ਚ ਮਾਮਲੇ …
ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ। ਇਸ ਮੌਕੇ ਪ੍ਰੇਮੀ ਸੰਮਤੀ 15 ਮੈਂਬਰ ਸੇਵਾਦਾਰ ਸੁਨੀਲ ਇੰਸਾਂ ਅਤੇ ਏਰੀਆ ਪ੍ਰੇਮੀ ਸੇਵਕ ਭੈਣ ਨੀਤੂ ਇੰਸਾਂ ਨੇ ਦੱਸਿਆ ਕਿ ਮਾਤਾ ਮਨਜੀਤ ਕੌਰ ਇੰਸਾਂ ਨੇ ਅੱਜ ਤੋਂ ਲਗਭਗ 30 ਸਾਲ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਅਤੇ ਉਹ ਡੇਰਾ ਸੱਚਾ ਸੌਦਾ ਦਰਬਾਰ ਦੇ ਅਣਥੱਕ ਸੇਵਾਦਾਰ ਸਨ।
ਇਸ ਮੌਕੇ ਬਲਾਕ ਪ੍ਰੇਮੀ ਸੇਵਕ ਇੰਜ. ਗੁਰਤੇਜ ਸਿੰਘ ਇੰਸਾਂ, ਪ੍ਰੇਮੀ ਸੰਮਤੀ 15 ਮੈਂਬਰ ਸੇਵਾਦਾਰ ਕੇਵਲ ਸ਼ਮੀਰੀਆ ਇੰਸਾਂ, ਐਡਵੋਕੇਟ ਸੁਖਮੰਦਰ ਸੋਹੀ ਇੰਸਾਂ , ਗੌਰਵ ਇੰਸਾਂ, ਨੀਰਜ ਇੰਸਾਂ, ਭੈਣਾਂ ਕਿਰਨਾ ਇੰਸਾਂ, ਸੋਨੀ ਇੰਸਾਂ, ਸੀਨੀਅਰ ਪ੍ਰੇਮੀ ਸੰਮਤੀ 15 ਮੈਂਬਰ ਸੇਵਾਦਾਰ ਮੰਗਲ ਇੰਸਾਂ, ਵਿਜੈ ਇੰਸਾਂ, ਭੈਣ ਸੰਤੋਸ਼ ਇੰਸਾਂ, ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਦੇ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਸਾਧ-ਸੰਗਤ ਹਾਜ਼ਰ ਸੀ।
Canada News: ਕੈਨੇਡਾ ’ਚ ਬਠਿੰਡਾ ਦੇ ਨੌਜਵਾਨ ਗਗਨਦੀਪ ਦੀ ਨਦੀ ’ਚ ਡੁੱਬਣ ਕਾਰਨ ਮੌਤ
ਪਰਿਵਾਰ ਲਾਸ਼ ਪੰਜਾਬ ਲਿਆਉਣ ਦੀ ਕਰ ਰਿਹਾ ਹੈ ਅਪੀਲ | Canada News
Canada News: (ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ ਦੇ ਸੰਗਤ ਮੰਡੀ ਨੇੜੇ ਪਿੰਡ ਦੁਨੇਵਾਲਾ ਦੇ 25 ਸਾਲਾ ਗਗਨਦੀਪ ਦੀ ਕੈਨੇਡਾ ਦੇ ਬ੍ਰੈਂਪਟਨ ਵਿਚ ਨਦੀ ’ਚ ਡੁੱਬਣ ਕਾਰਨ ਮੌਤ ਹੋ ਗਈ। ਇਸ ਖ਼ਬਰ ਨਾਲ ਪੂਰੇ ਪਿੰਡ ਅਤੇ ਮ੍ਰਿਤਕ ਦੇ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਗਗਨਦੀਪ ਪੜ੍ਹਾਈ ਲਈ ਕੈਨੇਡਾ ਗਿਆ ਸੀ ਅਤੇ ਵਰਤਮਾਨ ਵਿਚ ਵਰਕ ਪਰਮਿਟ ’ਤੇ ਉੱਥੇ ਰਹਿ ਰਿਹਾ ਸੀ। ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਬਿਹਤਰ ਭਵਿੱਖ ਦੀ ਭਾਲ ਵਿਚ ਵਿਦੇਸ਼ ਗਿਆ ਸੀ।
ਇਹ ਵੀ ਪੜ੍ਹੋ: Majitha Liquor Scandal: ਮਜੀਠਾ ਸ਼ਰਾਬ ਕਾਂਡ ’ਚ ਮੌਤਾਂ ਦੀ ਗਿਣਤੀ ਹੋਈ 23, ਦਿੱਲੀ ਦੇ ਦੋ ਧੰਦੇਬਾਜ਼ ਕਾਬੂ
ਨੌਜਵਾਨ ਗਗਨਦੀਪ ਦੀ ਅਚਾਨਕ ਮੌਤ ਨਾਲ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਹੈ। ਮ੍ਰਿਤਕ ਦੇ ਪਰਿਵਾਰ ਵਾਲੇ ਹੁਣ ਗਗਨਦੀਪ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਪੰਜਾਬ ਵਾਪਸ ਲਿਆਉਣ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਮੁਸ਼ਕਲ ਘੜੀ ਵਿਚ ਉਨ੍ਹਾਂ ਦੀ ਮੱਦਦ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣੇ ਬੇਟੇ ਦਾ ਅੰਤਿਮ ਸੰਸਕਾਰ ਆਪਣੇ ਰੀਤੀ-ਰਿਵਾਜਾਂ ਅਨੁਸਾਰ ਕਰ ਸਕਣ। ਗਗਨਦੀਪ ਦੀ ਮੌਤ ਨਾਲ ਇਲਾਕੇ ਵਿਚ ਗ਼ਮ ਦਾ ਮਾਹੌਲ ਹੈ ਅਤੇ ਹਰ ਕੋਈ ਇਸ ਦੁਖਦਾਈ ਘਟਨਾ ’ਤੇ ਦੁੱਖ ਪ੍ਰਗਟ ਕਰ ਰਿਹਾ ਹੈ। Canada News
Welfare: ਸਰੀਰਦਾਨ ਕਰ ਮੈਡੀਕਲ ਖੋਜਾਂ ’ਚ ਯੋਗਦਾਨ ਪਾ ਰਹੇ ਬਲਾਕ ਬਠਿੰਡਾ ਦੇ ਡੇਰਾ ਸ਼ਰਧਾਲੂ
ਬਲਾਕ ਬਠਿੰਡਾ ਵਿਚ ਹੁਣ ਤੱਕ ਹੋ ਚੁੱਕੇ ਹਨ 123 ਸਰੀਰਦਾਨ | Welfare Work
Welfare: (ਸੁਖਨਾਮ ਰਤਨ ਇੰਸਾਂ) ਬਠਿੰਡਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਦੇਸ਼-ਵਿਦੇਸ਼ ਵਿਚ 168 ਬੇਮਿਸਾਲ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਨ੍ਹਾਂ ਕਾਰਜਾਂ ’ਚ ਸ਼ੁਮਾਰ ਲੜੀ ਨੰਬਰ 13 ’ਤੇ ਦਰਜ ਮਾਨਵਤਾ ਭਲਾਈ ਦੇ ਕਾਰਜ ਅਮਰ ਸੇਵਾ (ਚਿਕਿਤਸਾ ਅਤੇ ਸ਼ੋਧ ਕਾਰਜਾਂ ਦੇ ਲਈ ਦੇਹਾਂਤ ਉਪਰੰਤ ਸਰੀਰਦਾਨ ਕਰਨਾ) ਮੁਹਿੰਮ ਸਮਾਜ ਨੂੰ ਨਵੀਂ ਸੇਧ ਪ੍ਰਦਾਨ ਕਰ ਕਰ ਰਹੀ ਹੈ।
ਡੇਰਾ ਸ਼ਰਧਾਲੂ ਰੂੜੀਵਾਦੀ ਸੋਚ ਨੂੰ ਤਿਲਾਂਜ਼ਲੀ ਦੇ ਕੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ’ਤੇ ਫੁੱਲ ਚੜ੍ਹਾ ਕੇ ਆਪਣੇ ਆਪ ਨੂੰ ਧੰਨ ਕਰ ਰਹੇ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਜਿਉਂਦੇ ਜੀਅ ਪ੍ਰਣ ਕੀਤਾ ਹੋਇਆ ਹੈ ਕਿ ਦੇਹਾਂਤ ਉਪਰੰਤ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਵੇ। ਜਦੋਂ ਕਿਸੇ ਡੇਰਾ ਸ਼ਰਧਾਲੂ ਦਾ ਦੇਹਾਂਤ ਹੋ ਜਾਂਦਾ ਹੈ ਤਾਂ ਪਰਿਵਾਰਕ ਮੈਂਬਰ ਵਿਹੜੇ ’ਚ ਲਾਸ਼ ਪਈ ਹੋਣ ਦੇ ਬਾਵਜ਼ੂਦ ਗਮਗੀਨ ਮਹੌਲ ’ਚ ਵੀ ਇਨਸਾਨੀਅਤ ਦੇ ਰਾਹ ’ਤੇ ਚਲਦਿਆਂ ਸਰੀਰਦਾਨ ਕਰਨਾ ਨਹੀਂ ਭੁੱਲਦੇ। ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਫੁੱਲ ਚੜ੍ਹਾਉਂਦਿਆਂ ਬਲਾਕ ਬਠਿੰਡਾ ਵਿਚ ਹੁਣ ਤੱਕ 123 ਸਰੀਰਦਾਨ ਹੋ ਚੁੱਕੇ ਹਨ।
ਇਹਵੀ ਪੜ੍ਹੋ: Indian Army: ਫੌਜ ਨੇ ਪ੍ਰੈਸ ਕਾਨਫਰੰਸ ਦੌਰਾਨ ‘ਆਪ੍ਰੇਸ਼ਨ ਸਿੰਦੂਰ’ ਬਾਰੇ ਦਿੱਤੀ ਇਹ ਵੱਡੀ ਜਾਣਕਾਰੀ, ਜਾ…
ਜੇਕਰ ਗੱਲ ਕਰੀਏ ਵਰ੍ਹੇ 2025 ਦੀ ਤਾਂ ਪਿਛਲੇ 4 ਮਹੀਨਿਆਂ ਵਿਚ 4 ਸਰੀਰਦਾਨ ਹੋਏ ਹਨ ਜਿਸ ਵਿਚ ਜਨਵਰੀ ’ਚ 3 ਅਤੇ ਅਪਰੈਲ ਮਹੀਨੇ ਵਿਚ 1 ਸਰੀਰਦਾਨ ਹੋਇਆ ਹੈ। ਕੁਲਵੰਤ ਰਾਏ ਇੰਸਾਂ ਨੂੰ ਬਠਿੰਡਾ ਦਾ ਪਹਿਲਾ ਸਰੀਰਦਾਨੀ ਹੋਣ ਦਾ ਮਾਣ ਹਾਸਿਲ ਹੈ, ਜੋ 15 ਫਰਵਰੀ 2009 ਨੂੰ ਆਦੇਸ਼ ਹਸਪਤਾਲ ਬਠਿੰਡਾ ਨੂੰ ਦਾਨ ਕੀਤਾ ਗਿਆ ਸੀ। ਡੇਰਾ ਸੱਚਾ ਸੌਦਾ ਦੀ ਇਸ ਸਰੀਰਦਾਨ ਮੁਹਿੰਮ ਨਾਲ ਮੈਡੀਕਲ ਖੇਤਰ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਮ੍ਰਿਤਕ ਦੇਹਾਂ ਰਾਹੀਂ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਅਨੇਕਾਂ ਬਿਮਾਰੀਆਂ ਦੇ ਇਲਾਜ ਦੀਆਂ ਖੋਜ਼ਾਂ ਕਰ ਰਹੇ ਹਨ। Welfare
ਡੇਰਾ ਸ਼ਰਧਾਲੂ ਵੱਡੀ ਗਿਣਤੀ ਵਿਚ ਮੌਤ ਉਪਰੰਤ ਸਰੀਰਦਾਨ ਕਰ ਰਹੇ ਹਨ ਜੋ ਕਿ ਮੈਡੀਕਲ ਖੇਤਰ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਵਿਗਿਆਨਕ ਸੋਚ ਦੇ ਧਾਰਨੀ ਡੇਰਾ ਸੱਚਾ ਸੌਦਾ ਦੀ ਇਸ ਮੁਹਿੰਮ ਦੀ ਜਿੰਨਾਂ ਸ਼ਲਾਘਾ ਕੀਤੀ ਜਾਵੇ ਘੱਟ ਹੈ। ਡੇਰਾ ਸ਼ਰਧਾਲੂ ਪੂਰੇ ਸਰੀਰਦਾਨ ਦੇ ਨਾਲ-ਨਾਲ ਵੱਖਰੇ ਤੌਰ ਤੇ ਅੱਖਾਂ ਵੀ ਦਾਨ ਕਰ ਰਹੇ ਹਨ ਜਿਸ ਨਾਲ ਹਨ੍ਹੇਰੀਆਂ ਜਿੰਦਗੀਆਂ ’ਚ ਉਜਾਲਾ ਪੈਦਾ ਹੋ ਰਿਹਾ ਹੈ।
ਡਾ. ਗੌਰਵ ਗੁਪਤਾ, ਆਈ ਸ਼ਿਓਰ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਜਿਉਂਦੇ ਜੀਅ ਵੀ ਬੜੀ ਸ਼ਿੱਦਤ ਨਾਲ ਕਰਦੇ ਹਨ ਅਤੇ ਜਾਂਦੇ-ਜਾਂਦੇ ਆਪਣਾ ਸਰੀਰ ਮਾਨਵਤਾ ਦੇ ਲੇਖੇ ਲਾ ਜਾਂਦੇ ਹਨ। ਕਈ ਪਰਿਵਾਰ ਅਜਿਹੇ ਵੀ ਹਨ ਜਿੰਨ੍ਹਾਂ ਦੇ ਕਈ ਮੈਂਬਰਾਂ ਦਾ ਮੌਤ ਉਪਰੰਤ ਸਰੀਰਦਾਨ ਹੋਇਆ ਹੈ। ਡੇਰਾ ਸੱਚਾ ਸੌਦਾ ਦੀ ਇਹ ਮੁਹਿੰਮ ਮੈਡੀਕਲ ਕਾਲਜਾਂ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ। ਪਹਿਲਾਂ ਮੈਡੀਕਲ ਦੇ ਵਿਦਿਆਰਥੀਆਂ ਨੂੰ ਮਾਡਲਾਂ ਤੇ ਜਾਂ ਜਾਨਵਰਾਂ ਤੇ ਪ੍ਰੈਕਟੀਕਲ ਕਰਨੇ ਪੈਂਦੇ ਸਨ ਪ੍ਰੰਤੂ ਹੁਣ ਮ੍ਰਿਤਕ ਦੇਹਾਂ ਮਿਲਣ ਨਾਲ ਉਹ ਮਨੁੱਖੀ ਸਰੀਰ ਤੇ ਪ੍ਰੈਕਟੀਕਲ ਕਰ ਸਕਦੇ ਹਨ, ਜੋ ਨਵੀਆਂ ਖੋਜਾਂ ’ਚ ਸਹਾਈ ਸਿੱਧ ਹੋ ਰਹੇ ਹਨ।
ਸਮੂਹ ਜਿੰਮੇਵਾਰ ਬਲਾਕ ਬਠਿੰਡਾ
Punjab Congress: ਬਠਿੰਡਾ ਪੁੱਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਤਿੱਖਾ ਬਿਆਨ
Punjab Congress: (ਸੁਖਜੀਤ ਮਾਨ) ਬਠਿੰਡਾ। ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ‘ਚ ਪੁੱਜੇ 50 ਬੰਬਾਂ ਵਾਲੇ ਬਿਆਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਾਰਵਾਈ ਦੀ ਚਿਤਾਵਨੀ ਦੇਣ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਥੇ ਸਖ਼ਤ ਟਿੱਪਣੀ ਕੀਤੀ ਹੈ । ਵੜਿੰਗ ਨੇ ਕਿਹਾ ਕਿ ਜੇਕਰ ਬਾਜਵਾ ਖਿਲਾਫ਼ ਕੋਈ ਕਰਵਾਈ ਕੀਤੀ ਤਾਂ ਪੰਜਾਬ ਪੁਲਿਸ ਤੇ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਾਜਵਾ ਵੱਲੋਂ ਬੰਬਾਂ ਵਾਲੇ ਦਿੱਤੇ ਬਿਆਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਖ਼ਤ ਕਾਰਵਾਈ ਦੀ ਗੱਲ ਤਾਂ ਕਹੀ ਜਾ ਰਹੀ ਹੈ ਪਰ ਆਈਬੀ ਦੀ ਰਿਪੋਰਟ ਸੀ ਕਿ ਹਿੰਦੂ ਨੇਤਾ ’ਤੇ ਹਮਲਾ ਹੋ ਸਕਦਾ ਹੈ ਅਤੇ ਮਨੋਰੰਜਨ ਕਾਲੀਆ ਦੇ ਘਰ ਤੇ ਗਰਨੇਡ ਅਟੈਕ ਵੀ ਹੋਇਆ, ਇਸਦੇ ਬਾਵਜੂਦ ਖੁਫੀਆ ਵਿਭਾਗ ਚੌਕਸ ਨਹੀਂ ਹੋਇਆ ਇਸ ਕਰਕੇ ਮੁੱਖ ਮੰਤਰੀ ਆਪਣੇ ਫੇਲ੍ਹ ਚੁੱਕੇ ਖੁਫੀਆ ਵਿਭਾਗ ਵੱਲ ਧਿਆਨ ਦੇਣ ਨਾ ਕਿ ਵਿਰੋਧੀ ਧਿਰ ਦੇ ਆਗੂ ਸਮੇਤ ਪਾਰਟੀਆਂ ਨੂੰ ਧਮਕਾਉਣ ਦੀ ਬਿਆਨਬਾਜੀ ਕਰਨ।
ਇਹ ਵੀ ਪੜ੍ਹੋ: Punjab News: ਪੰਜਾਬ ’ਚ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ, ਅੱਗ ਲੱਗਣ ਦੀਆਂ ਘਟਨਾਵਾਂ ’ਤੇ ਲੱਗ…
ਉਹਨਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤਾ ਬਿਆਨ ਇੱਕ ਅਖਬਾਰ (ਸੱਚ ਕਹੂੰ ਨਹੀਂ) ‘ਚ ਛਪੀ ਖ਼ਬਰ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ 50 ਬੰਬਾਂ ਵਿੱਚੋਂ 9 ਬੰਬ ਕਿੱਥੇ ਹਨ ਇਸਦਾ ਖੁਲਾਸਾ ਵੀ ਹਾਲੇ ਤੱਕ ਪੰਜਾਬ ਪੁਲਿਸ ਨਹੀਂ ਕਰ ਸਕੀ। ਬਾਜਵਾ ਵੱਲੋਂ ਖ਼ਬਰ ਦੇ ਮੱਦੇਨਜ਼ਰ ਬਿਆਨ ਦਿੱਤਾ ਗਿਆ ਹੈ ਕਿ ਲਗਾਤਾਰ 18 ਬੰਬ ਬਲਾਸਟ ਹੋ ਚੁੱਕੇ ਹਨ ਜਿਨਾਂ ਵਿੱਚੋਂ ਕਈ ਹਾਲੇ ਹੋਣ ਵਾਲੇ ਵੀ ਹੋ ਸਕਦੇ ਹਨ, ਜਿਸ ਕਰਕੇ ਖੁਫੀਆ ਵਿਭਾਗ ਨੂੰ ਚੌਕਸੀ ਰੱਖਣੀ ਚਾਹੀਦੀ ਹੈ ਤੇ ਮੁੱਖ ਮੰਤਰੀ ਨੂੰ ਆਪਣੇ ਵਿਭਾਗ ਨੂੰ ਚੌਕਸ ਕਰਨਾ ਚਾਹੀਦਾ ਹੈ।
ਰਾਜਾ ਵੜਿੰਗ ਨੇ ਦੋਸ਼ ਲਾਏ ਕਿ ਸਿੱਧੂ ਮੂਸੇ ਵਾਲਾ ਦੀ ਸੁਰੱਖਿਆ ਵਾਪਸ ਲੈਣ ਕਰਕੇ ਉਸ ਦਾ ਕਤਲ ਹੋਇਆ ਪਰ ਇਸ ਮਾਮਲੇ ’ਤੇ ਵੀ ਹਾਲੇ ਤੱਕ ਪੰਜਾਬ ਸਰਕਾਰ ਕੋਈ ਕਾਰਵਾਈ ਨਹੀਂ ਕਰ ਸਕੀ ਅਤੇ ਨਾ ਹੀ ਲਗਾਤਾਰ ਹੋ ਰਹੇ ਬੰਬ ਬਲਾਸਟਾਂ ’ਤੇ ਕੋਈ ਠੋਸ ਕਦਮ ਉਠਾ ਸਕੀ ਹੈ।  ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਬਾਜਵਾ ਖਿਲਾਫ਼ ਕਾਰਵਾਈ ਕੀਤੀ ਤਾਂ ਸਰਕਾਰ ਅਤੇ ਪੁਲਿਸ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ । Punjab Congress
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਵਿਸਾਖੀ ਮੌਕੇ ਕੀਤੀ ਰੈਲੀ ਦੌਰਾਨ ਸਰਕਾਰ ਬਣਾਉਣ ਦੇ ਕੀਤੇ ਦਾਅਵੇ ’ਤੇ ਤੰਜ ਕਸਦਿਆਂ ਵੜਿੰਗ ਨੇ ਕਿਹਾ ਕਿ 25 ਸਾਲ ਰਾਜ ਕਰਨ ਦਾ ਵੀ ਸੁਖਬੀਰ ਬਾਦਲ ਨੇ ਸੁਪਨਾ ਦੇਖਿਆ ਸੀ ਹੁਣ ਇਹ ਬੀਤ ਚੁੱਕੇ ਹਨ ,ਇਹਨਾਂ ਦੇ ਕੋਲ ਕੁਝ ਵੀ ਨਹੀਂ।
ਮੁੱਖ ਮੰਤਰੀ ਗੁਰਪਤਵੰਤ ਪੰਨੂ ਖਿਲਾਫ ਕਾਰਵਾਈ ਕਰਨ
ਗੁਰਪਤਵੰਤ ਸਿੰਘ ਪੰਨੂ ਵੱਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ’ਤੇ ਕਰਵਾਏ ਹਮਲੇ ਦੇ ਮਾਮਲੇ ’ਤੇ ਬੋਲਦਿਆਂ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਗੁਰਪਤਵੰਤ ਪੰਨੂ ਖਿਲਾਫ ਕਾਰਵਾਈ ਕਰਨ। ਇਸ ਮੌਕੇ ਰਾਜਾ ਵੜਿੰਗ ਦੇ ਨਾਲ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ, ਡਾਇਰੈਕਟਰ ਮਾਰਕਫੈਡ ਟਹਿਲ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਅਰਨ ਵਧਾਵਣ, ਬਲਾਕ ਪ੍ਰਧਾਨ ਹਰਵਿੰਦਰ ਲੱਡੂ, ਬਲਵੰਤ ਰਾਏ ਨਾਥ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
Wedding News: ਸ਼ਾਦੀ ਕਰਵਾਉਣ ਲਈ ਨੌਜਵਾਨ ਪਹੁੰਚਿਆ ਫੁੱਲਾਂ ਵਾਲੀ ਕਾਰ ’ਤੇ ਘਰ ਪਰਤਿਆ ਬੇਰੰਗ
Wedding News: (ਅਸ਼ੋਕ ਗਰਗ) ਬਠਿੰਡਾ। ਬਠਿੰਡਾ ਸ਼ਹਿਰ ਵਿੱਚ ਇੱਕ ਨਾਬਾਲਗ ਲੜਕੀ ਦੀ ਸ਼ਾਦੀ ਹੋਣ ਦਾ ਪਤਾ ਲੱਗਣ ’ਤੇ ਪੁਲਿਸ ਅਤੇ ਸ਼ੋਸਲ ਵੈਲਫੇਅਰ ਦੇ ਅਧਿਕਾਰੀਆਂ ਵੱਲੋਂ ਲੜਕੀ ਦੀ ਸ਼ਾਦੀ ਰੋਕ ਕੇ ਲਾੜੇ ਨੂੰ ਬੇਰੰਗ ਭੇਜਣ ਦਾ ਪਤਾ ਲੱਗਿਆ ਹੈ। ਸਥਾਨਕ ਵਰਧਮਾਨ ਪੁਲਿਸ ਚੌਂਕੀ ਦੇ ਇੰਚਾਰਜ ਮਨਜੀਤ ਸਿੰਘ ਅਤੇ ਸ਼ੋਸਲ ਵੈਲਫੇਅਰ ਦੇ ਅਧਿਕਾਰੀ ਰਾਜਵਿੰਦਰ ਸਿੰਘ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਥੇ ਬਲਰਾਜ ਨਗਰ ਵਿਖੇ ਇੱਕ ਨਾਬਾਲਗ ਲੜਕੀ ਜਿਸ ਦੀ ਉਮਰ ਕਰੀਬ 16 ਸਾਲ ਸੀ ਦੀ ਸ਼ਾਦੀ ਹੋ ਰਹੀ ਸੀ ਜਿਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਜਿਲ੍ਹੇ ਵਿੱਚੋਂ ਬਰਾਤ ਆਈ ਹੋਈ ਸੀ ਅਤੇ ਲੜਕੇ ਦੀ ਉਮਰ ਕਰੀਬ 25 ਸਾਲ ਸੀ।
ਇਹ ਵੀ ਪੜ੍ਹੋ:Motivational Story: ਹੌਸਲਾ ਹੋਵੇ ਤਾਂ ਕੋਈ ਪ੍ਰੇਸ਼ਾਨੀ ਵੱਡੀ ਨਹੀਂ, ਅਪੰਗਤਾ ਨੂੰ ਨਕਾਰ ਕਿਰਤ ਨੂੰ ਬਣਾਇਆ ਜਿਉਣ ਦਾ ਸਹ…
ਇਸ ਦੌਰਾਨ ਉਨ੍ਹਾਂ ਨੇ ਵਿਆਹ ਵਾਲੇ ਘਰ ਪੁੱਜ ਕੇ ਦੋਵੇਂ ਪਰਿਵਾਰਾਂ ਨੂੰ ਸਮਝਾਇਆ ਅਤੇ ਸ਼ਾਦੀ ਰੋਕ ਦਿੱਤੀ ਜਿਸ ਤੋਂ ਬਾਅਦ ਲਾੜੇ ਨੂੰ ਬਰਾਤ ਸਮੇਤ ਵਾਪਸ ਭੇਜ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਸ਼ਾਦੀ ਕਰਨਾ ਜੁਰਮ ਹੈ ਜੇਕਰ ਇਹ ਸ਼ਾਦੀ ਸਿਰੇ ਚੜ੍ਹ ਜਾਂਦੀ ਤਾਂ ਦੋਵੇਂ ਪਰਿਵਾਰਾਂ ਖਿਲਾਫ ਬਾਲ ਵਿਆਹ ਐਕਟ ਤਹਿਤ ਮੁਕੱਦਮਾ ਦਰਜ ਹੋ ਸਕਦਾ ਸੀ। Wedding News
Punjab Vigilance Bureau: ਡਰਿੱਲ ਅਫਸਰ ਵਾਸਤੇ ਰਿਸ਼ਵਤ ਲੈਂਦਾ ਹੌਲਦਾਰ ਆਇਆ ਵਿਜੀਲੈਂਸ ਅੜਿੱਕੇ
ਮੁੱਖ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚ ਕੇ ਹੋਇਆ ਫਰਾਰ | Punjab Vigilance Bureau
Punjab Vigilance Bureau: (ਸੁਖਜੀਤ ਮਾਨ) ਬਠਿੰਡਾ। ਪੰਜਾਬ ਵਿਜੀਲੈਂਸ ਬਿਊਰੋ ਦੀ ਬਠਿੰਡਾ ਟੀਮ ਨੇ 5ਵੀਂ ਕਮਾਂਡੋ ਬਟਾਲੀਅਨ, ਬਠਿੰਡਾ ਵਿੱਚ ਤਾਇਨਾਤ ਹੌਲਦਾਰ (ਐਚਸੀ) ਨਛੱਤਰ ਸਿੰਘ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਉਕਤ ਪੁਲਿਸ ਮੁਲਾਜ਼ਮ ਰਿਸ਼ਵਤ ਦੀ ਇਹ ਰਕਮ ਮੁੱਖ ਮੁਲਜ਼ਮ ਕਮਾਂਡੋ ਡਰਿੱਲ ਅਫਸਰ (ਸੀ.ਡੀ.ਓ.) ਹੌਲਦਾਰ ਤਰਸੇਮ ਸਿੰਘ ਦੇ ਨਾਂ ’ਤੇ ਲੈ ਰਿਹਾ ਸੀ, ਜੋ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਾਰ ਹੋ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਿੱਤੀ।
ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ 5ਵੀਂ ਕਮਾਂਡੋ ਬਟਾਲੀਅਨ ਵਿੱਚ ਤਾਇਨਾਤ ਇੱਕ ਹੋਰ ਹੌਲਦਾਰ ਪਰਮਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਕਤ ਸੀ.ਡੀ.ਓ. ਤਰਸੇਮ ਸਿੰਘ ਨੇ ਉਸ ਨੂੰ ਇੱਕ ਪੁਲਿਸ ਕੇਸ ਕਰਕੇ ਨੌਕਰੀ ਤੋਂ ਦੋ ਸਾਲ ਦੀ ਸਥਾਈ ਬਰਖ਼ਾਸਤਗੀ ਸਬੰਧੀ ਵਿਭਾਗੀ ਜਾਂਚ ਵਿੱਚ ਸ਼ਿਕਾਇਤਕਰਤਾ ਦੀ ਮੱਦਦ ਕਰਨ ਬਦਲੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: Viral News: ਰੂਸੀ ਵਿਗਿਆਨੀਆਂ ਨੇ ਸੂਰਜ ‘ਤੇ ਦੇਖਿਆ ‘ਰਹੱਸਮਈ’ ਕਾਲਾ ਧੱਬਾ
ਸ਼ਿਕਾਇਤ ਅਨੁਸਾਰ ਤਰਸੇਮ ਸਿੰਘ ਨੇ ਸ਼ਿਕਾਇਤਕਰਤਾ ਨੂੰ ਰਿਸ਼ਵਤ ਦੀ ਰਕਮ ਉਸ ਨਾਲ ਤਾਇਨਾਤ ਸਹਾਇਕ ਹੌਲਦਾਰ ਨਛੱਤਰ ਸਿੰਘ ਨੂੰ ਸੌਂਪਣ ਲਈ ਕਿਹਾ ਸੀ ਕਿਉਂਕਿ ਉਹ ਖੁਦ ਇਹ ਪੈਸੇ ਲੈਣ ਲਈ ਮੌਜ਼ੂਦ ਨਹੀਂ ਸੀ। ਬੁਲਾਰੇ ਨੇ ਦੱਸਿਆ ਕਿ ਇਸ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਨੇ ਮੁੱਢਲੀ ਜਾਂਚ ਕਰਕੇ ਜਾਲ ਵਿਛਾਇਆ, ਜਿਸ ਦੌਰਾਨ ਹੌਲਦਾਰ ਨਛੱਤਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ । ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਦੋਵਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਵਿਜੀਲੈਂਸ ਵੱਲੋਂ ਫਰਾਰ ਚੱਲ ਰਹੇ ਤਰਸੇਮ ਸਿੰਘ ਨੂੰ ਫੜਨ ਦੇ ਯਤਨ ਜਾਰੀ ਹਨ ਅਤੇ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। Punjab Vigilance Bureau
Murder Case: ਚਿੱਟੇ ਦੀ ਓਵਰਡੋਜ਼ ਦਾ ਟੀਕਾ ਲਗਵਾ ਕੇ ਹੱਤਿਆ ਕਰਵਾਉਣ ਵਾਲੀ ਨਰਸ ਸਮੇਤ ਤਿੰਨ ਕਾਬੂ
Murder Case: (ਅਸ਼ੋਕ ਗਰਗ) ਬਠਿੰਡਾ। ਭੁੱਚੋ ਮੰਡੀ ਵਿਖੇ ਨੌਜਵਾਨ ਦਾ ਕਤਲ ਕਰਕੇ ਲਾਸ਼ ਨੂੰ ਟੋਆ ਪੁੱਟ ਕੇ ਧਰਤੀ ਹੇਠ ਦੱਬਣ ਦੇ ਮਾਮਲੇ ਵਿਚ ਪੁਲਿਸ ਨੇ ਨਰਸ ਸਮੇਤ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਮ੍ਰਿਤਕ ਨੌਜਵਾਨ ਦਾ ਚਿੱਟੇ ਦਾ ਟੀਕਾ ਲਗਾ ਕੇ ਕਤਲ ਕੀਤਾ ਗਿਆ ਸੀ। Murder Case
ਅੱਜ ਬੁੱਧਵਾਰ ਨੂੰ ਐਸਪੀ ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ 15 ਦਸੰਬਰ ਨੂੰ ਮੇਲਾ ਸਿੰਘ ਵਾਸੀ ਗਿੱਲ ਖੁਰਦ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਸ ਦਾ ਲੜਕਾ ਬਲਜਿੰਦਰ ਸਿੰਘ ਉਰਫ ਲੱਭੀ 2 ਦਸੰਬਰ ਨੂੰ ਆਪਣੇ ਘਰੋਂ ਨਾਨਕੇ ਜਾਣ ਦਾ ਕਹਿ ਕੇ ਗਿਆ ਸੀ, ਪਰ ਮੁੜ ਵਾਪਸ ਨਹੀਂ ਆਇਆ ਜਿਸ ਦੀ ਕਾਫੀ ਭਾਲ ਕਰਨ ਦੇ ਬਾਵਜੂਦ ਨਹੀਂ ਮਿਲਿਆ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਬੇਟਾ ਅਕਸਰ ਹੀ ਭੁੱਚੋ ਮੰਡੀ ਵਿਖੇ ਰਹਿ ਰਹੀ ਨਰਸ ਮੀਨਾਕਸ਼ੀ ਭੱਟੀ ਪਤਨੀ ਗੁਰਪ੍ਰੀਤਪਾਲ ਭੱਟੀ ਦੇ ਘਰ ਆਉਂਦਾ ਰਹਿੰਦਾ ਸੀ। ਉਸ ਨੂੰ ਸ਼ੱਕ ਹੈ ਕਿ ਮੀਨਾਕਸ਼ੀ ਅਤੇ ਉਸਦੇ ਸਾਥੀਆਂ ਨੇ ਹੀ ਬਲਜਿੰਦਰ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਕਿਧਰੇ ਲੁਕਾ ਦਿੱਤਾ ਹੈ।
ਇਹ ਵੀ ਪੜ੍ਹੋ: Ludhiana News: ਇਨਕਮ ਟੈਕਸ ਵਿਭਾਗ ਨੇ ਡਾ. ਸੁਮਿਤਾ ਸੋਫ਼ਤ ਦੇ ਹਸਪਤਾਲ ਅਤੇ ਘਰ ’ਤੇ ਮਾਰਿਆ ਛਾਪਾ
ਐਸਪੀ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਨੇ ਤਫਤੀਸ਼ ਦੌਰਾਨ ਭੁੱਚੋ ਮੰਡੀ ਦੀਆਂ ਰੇਲਵੇ ਲਾਈਨਾਂ ਨੇੜਿਓਂ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਜ਼ਮੀਨ ਵਿਚ ਦੱਬੀ ਇਕ ਲਾਸ਼ ਨੂੰ ਕੱਢਿਆ ਜੋ ਕਿ ਗੁੰਮ ਹੋਏ ਬਲਜਿੰਦਰ ਸਿੰਘ ਲੱਭੀ ਦੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮੀਨਾਕਸ਼ੀ ਭੱਟੀ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਪੁਲਿਸ ਦੀ ਟੀਮ ਤਿਆਰ ਕੀਤੀ ਜਿਸ ਨੇ ਜਾਂਚ ਦੌਰਾਨ ਮੀਨਾਕਸ਼ੀ ਭੱਟੀ ਵਾਸੀ ਕਪੂਰਥਲਾ ਹਾਲ ਅਬਾਦ ਭੁੱਚੋ ਮੰਡੀ ਅਤੇ ਉਸ ਦੇ ਸਾਥੀਆਂ ਨਛੱਤਰ ਸਿੰਘ ਉਰਫ ਸ਼ਿੰਗਾਰਾ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਲਹਿਰਾ ਮੁਹੱਬਤ ਹਾਲ ਆਬਾਦ ਭੁੱਚੋ ਮੰਡੀ ਅਤੇ ਯਾਦਵਿੰਦਰ ਸਿੰਘ ਉਰਫ ਯਾਦੂ ਪੁੱਤਰ ਤੇਜਾ ਸਿੰਘ ਵਾਸੀ ਭੈਣੀ ਮਹਿਰਾਜ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਮੀਨਾਕਸ਼ੀ ਭੱਟੀ ਨੇ ਮੰਨਿਆ ਕਿ 2 ਦਸੰਬਰ ਸ਼ਾਮ ਨੂੰ ਬਲਜਿੰਦਰ ਸਿੰਘ ਲੱੱਭੀ ਉਸਦੇ ਘਰ ਆਇਆ ਸੀ ਅਤੇ ਉਸ ਦੇ ਆਉਣ ਤੇ ਘਰ ਵਿੱਚ ਲੜਾਈ ਝਗੜਾ ਰਹਿੰਦਾ ਸੀ। ਇਸ ਵਜ੍ਹਾ ਕਾਰਨ ਉਸ ਨੇ ਬਲਜਿੰਦਰ ਸਿੰਘ ਉਰਫ ਲੱਭੀ ਦੇ ਚਿੱਟੇ ਦਾ ਟੀਕਾ ਲਾ ਕੇ ਉਸਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਭੱਟੀ ਨੇ ਆਪਣੇ ਸਾਥੀਆਂ ਯਾਦਵਿੰਦਰ ਸਿੰਘ ਅਤੇ ਨਛੱਤਰ ਸਿੰਘ ਦੀ ਮਦਦ ਨਾਲ ਘਰ ਦੇ ਨਾਲ ਲੱਗਦੇ ਖਾਲੀ ਪਲਾਟ ਵਿਚ ਟੋਆ ਪੁੱਟ ਕੇ ਲਾਸ਼ ਨੂੰ ਉਸ ਵਿਚ ਦਬਾ ਦਿੱਤਾ। ਉਨ੍ਹਾਂ ਦੱਸਿਆ ਕਿ ਸਾਰੇ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਇਸ ਮਾਮਲੇ ਵਿਚ ਹੋਰ ਪੁੱਛਗਿੱਛ ਕੀਤੀ ਜਾ ਸਕੇ।
Central Government Onion Scheme: ਕੇਂਦਰ ਸਰਕਾਰ ਦੀ ਸਕੀਮ ਤਹਿਤ ਸਸਤਾ ਵਿਕਣ ਵਾਲਾ ਪਿਆਜ਼ ਮਹਿੰਗੇ ਭਾਅ ਵਿਕਣ ਲਈ ਬਠਿੰਡਾ ਪੁੱਜਾ
ਸਬਜ਼ੀ ਮੰਡੀ ’ਚ ਭਾਰੀ ਮਾਤਰਾ ’ਚ ਪੁੱਜੇ ਪਿਆਜ਼ਾਂ ਨੂੰ ਲੈ ਕੇ ਜ਼ਿਲ੍ਹਾ ਅਧਿਕਾਰੀਆਂ ਨੇ ਮੂੰਹ ‘ਗੰਢੇ’
Central Government Onion Scheme: (ਅਸ਼ੋਕ ਗਰਗ) ਬਠਿੰਡਾ। ਬਠਿੰਡਾ ਸਬਜ਼ੀ ਮੰਡੀ ਵਿੱਚ ਅੱਜ ਪਿਆਜਾਂ ਨੂੰ ਲੈ ਕੇ ਭਾਰੀ ਰੌਲਾ ਰੱਪਾ ਦੇਖਣ ਨੂੰ ਮਿਲਿਆ। ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਐਨਸੀਸੀਐਫ (ਨੈਸ਼ਨਲ ਕੋਅਪਰੇਟਿਵ ਖਪਤਕਾਰ ਫੈਡਰੇਸ਼ਨ ਆਫ ਇੰਡੀਆ ਲਿਮ.) ਅਤੇ ਐਨਏਐਫ ਈਡੀ ਸਕੀਮ ਤਹਿਤ ਗਰੀਬ ਲੋਕਾਂ ਨੂੰ ਆਧਾਰ ਕਾਰਡਾਂ ’ਤੇ ਪਿਆਜ਼ਾਂ ਦੀ ਵੰਡ ਕਰਨ ਲਈ ਨਿਯਮ ਬਣਾਏ ਹਨ ਪਰ ਇਹ ਪਿਆਜ਼ ਹਾਲੇ ਤੱਕ ਗਰੀਬ ਲੋਕਾਂ ਕੋਲ ਨਹੀਂ ਪੁੱਜ ਸਕੇ ਜਦੋਂ ਕਿ ਕਾਲਾਬਜਾਰੀ ਕਰਨ ਵਾਲੇ ਲੋਕਾਂ ਕੋਲ ਇਹ ਪਿਆਜ਼ ਅਸਾਨੀ ਨਾਲ ਪਹੁੰਚ ਰਹੇ ਹਨ।
ਅੱਜ ਸਬਜ਼ੀ ਮੰਡੀ ਵਿੱਚ ਪੁੱਜੇ ਪਿਆਜਾਂ ਦੇ ਟਰੱਕ ਸਬੰਧੀ ਆੜਤ ਦਾ ਕੰਮ ਕਰਨ ਵਾਲੇ ਮਹਿੰਦਰ ਕੁਮਾਰ, ਸਿਵ ,ਗੋਰਵ ਵਰਮਾ, ਭੀਮ ਚੰਦ ਅਤੇ ਰੋਸਨ ਗਿਆਨਾ ਨੇ ਦੱਸਿਆ ਕਿ ਪਿਆਜ਼ ਦਾ ਰੇਟ ਅਸਮਾਨ ’ਤੇ ਚੜ੍ਹਿਆ ਹੋਇਆ ਹੈ ਜੋ ਕਿ ਅੱਜ ਹੋਲਸੇਲ ਵਿੱਚ 52 ਰੁਪਏ ਤੋਂ 54 ਰੁਪਏ ਕਿੱਲੋ ਤੱਕ ਵਿਕ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਪਿਆਜ ਤਿੰਨ ਰਾਜਾਂ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਵਿੱਚੋਂ ਆਉਂਦੇ ਹਨ ਜੋ ਕਿ ਇੱਥੋ ਤੱਕ ਪੁੱਜਦੇ ਹੋਏ ਇਸ ਰੇਟ ’ਤੇ ਪਹੁੰਚ ਜਾਂਦੇ ਹਨ।
ਇਹ ਵੀ ਪੜ੍ਹੋ: DAP Embezzlement Case: ਡੀਏਪੀ ਦੀ ਜ਼ਮ੍ਹਾਂਖੋਰੀ ਮਾਮਲੇ ’ਚ ਮਾਰਕਫੈੱਡ ਫਿਰੋਜ਼ਪੁਰ ਦੀ ਡੀਐਮ ਤੇ ਐੱਫਐੱਸਓ ਮੁਅੱਤਲ
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਤਰਾਂ ਸ਼ੋਸਲ ਮੀਡੀਆ ਤੋਂ ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਨੇ ਗਰੀਬ ਲੋਕਾਂ ਨੂੰ ਸਸਤੇ ਪਿਆਜ਼ ਦੇਣ ਲਈ ਐਨਸੀਸੀਐਫ ਅਤੇ ਐਨਏਐਫਈਡੀ ਅਧੀਨ ਨਿਯਮ ਬਣਾਏ ਗਏ ਹਨ ਜੋ ਕਿ ਇੱਕ ਡੀਲਰ ਨੂੰ 28 ਰੁਪਏ ਪ੍ਰਤੀ ਕਿਲੋ ਪਿਆਜ਼ ਦੀ ਵੰਡ ਕੀਤੀ ਜਾਂਦੀ ਹੈ ਜੋ ਅੱਗੇ ਇੱਕ ਵਿਅਕਤੀ ਨੂੰ ਰਿਟੇਲ ਵਿੱਚ ਅਧਾਰ ਕਾਰਡ ’ਤੇ 35 ਰੁਪਏ ਪ੍ਰਤੀ ਕਿਲੋ ਪਿਆਜ਼ ਦੇਣੇ ਬਣਦੇ ਹਨ ਪਰ ਹਾਲੇ ਤੱਕ ਇਹ ਪਿਆਜ਼ ਕਿਸੇ ਵੀ ਰਾਜ ਵਿੱਚ ਕਿਸੇ ਗਰੀਬ ਨੂੰ ਨਹੀਂ ਮਿਲ ਰਹੇ ਜਦੋਂ ਕਿ ਇਥੇ ਪੁੱਜੇ। ਇਨ੍ਹਾਂ ਪਿਆਜ਼ਾਂ ਦੀਆਂ ਬੋਰੀਆਂ ’ਤੇ ਬਕਾਇਦਾ ਐਨਸੀਸੀਐਫ ਦੀਆਂ ਪਰਚੀਆਂ ਵੀ ਲੱਗੀਆਂ ਹੋਈਆਂ ਹਨ ਜੋ ਕਾਲਾ ਬਾਜਾਰੀ ਕਰਨ ਵਾਲੇ ਲੋਕਾਂ ਕੋਲ ਸ਼ਰੇਆਮ ਪੁੱਜ ਰਹੇ ਹਨ।
ਕਾਲਾਬਜਾਰੀ ਕਰਨ ਵਾਲੇ ਲੋਕਾਂ ਅਤੇ ਅਫਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ
ਆੜਤੀਆਂ ਨੇ ਦੱਸਿਆ ਕਿ ਇਸ ਦੀ ਕਾਲਾਬਜਾਰੀ ਕਾਫੀ ਸਮੇਂ ਤੋਂ ਚੱਲ ਰਹੀ ਹੈ ਪਰ ਪ੍ਰਸਾਸ਼ਨ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ ਅਤੇ ਨਾ ਹੀ ਕੋਈ ਅਫਸਰ ਮੂੰਹ ਖੋਲ੍ਹਣ ਲਈ ਤਿਆਰ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਬਾਰੀਕੀ ਨਾਲ ਜਾਂਚ ਕਰਕੇ ਕਾਲਾਬਜਾਰੀ ਕਰਨ ਵਾਲੇ ਲੋਕਾਂ ਅਤੇ ਅਫਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਗਰੀਬ ਲੋਕਾਂ ਨੂੰ ਮਿਲਣ ਵਾਲੀਆਂ ਵਸਤਾਂ ਉਨ੍ਹਾਂ ਕੋਲ ਪੁੱਜਦੀਆਂ ਹੋ ਸਕਣ। ਜਦੋਂ ਇਸ ਬਾਰੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਰੀਡਰ ਨੇ ਆਖਿਆ ਕਿ ਡਿਪਟੀ ਕਮਿਸ਼ਨਰ ਕਿਸੇ ਕੰਮ ’ਚ ਰੁਝੇ ਹੋਏ ਹਨ ਅਤੇ ਇਸ ਬਾਰੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਧਿਆਨ ਵਿੱਚ ਲਿਆ ਕੇ ਪਤਾ ਕਰਵਾਇਆ ਜਾਵੇਗਾ। Central Government Onion Scheme
ਓਧਰ ਜਿਲ੍ਹਾ ਫੂਡ ਸਪਲਾਈ ਅਫਸਰ ਮੈਡਮ ਰਵਿੰਦਰ ਕੌਰ ਦਾ ਕਹਿਣਾ ਸੀ ਕਿ ਇਸ ਬਾਰੇ ਮੰਡੀ ਬੋਰਡ ਦੇ ਅਫਸਰ ਹੀ ਕੁਝ ਦੱਸ ਸਕਦੇ ਹਨ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਦੱਸ ਦਈਏ ਕਿ ਇਸ ਬਾਰੇ ਜਦੋਂ ਨੈੱਟ ’ਤੇ ਸਰਚ ਕੀਤਾ ਤਾਂ ਇਹ ਸਕੀਮ ਦਿੱਲੀ ਅਤੇ ਮੁੰਬਈ ਵਿੱਚ ਦਿਖਾਈ ਜਾ ਰਹੀ ਹੈ ਪਰ ਇਹ ਪਿਆਜ ਬਠਿੰਡਾ ਵਿਖੇ ਵਪਾਰੀਆਂ ਕੋਲ ਕਿੱਥੋਂ ਤੇ ਕਿਵੇਂ ਪੁੱਜੇ ਹਨ ਇਹ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਅਤੇ ਕੋਈ ਅਧਿਕਾਰੀ ਦੱਸਣ ਨੂੰ ਤਿਆਰ ਨਹੀਂ ਹੈ।
Snake News: ਸੇਵਾ ਕਾਰਜਾਂ ਦੌਰਾਨ ਨਿੱਕਲੇ ਜ਼ਹਿਰੀਲੇ ਜਾਨਵਰ ਨੂੰ ਫੜ੍ਹ ਕੇ ਦੂਰ ਜੰਗਲ ’ਚ ਛੱਡਿਆ
Snake News: (ਸੁਖਨਾਮ) ਬਠਿੰਡਾ। ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਮਲੋਟ ਰੋਡ ਵਿਖੇ ਰੋਜ਼ਾਨਾ ਹੀ ਸਾਧ-ਸੰਗਤ ਸੇਵਾ ਕਾਰਜ ਕਰਕੇ ਸਤਿਗੁਰੂ ਜੀ ਦੀਆਂ ਅਪਾਰ ਖੁਸ਼ੀਆਂ ਦੀ ਪਾਤਰ ਬਣਦੀ ਹੈ ਇਸ ਦੌਰਾਨ ਕਈ ਵਾਰ ਖੇਤਾਂ ਵਿਚੋਂ ਜ਼ਹਿਰੀਲੇ ਜਾਨਵਰ ਨਿਕਲ ਕੇੇ ਸਾਧ-ਸੰਗਤ ਵਿਚਕਾਰ ਆ ਜਾਂਦੇ ਹਨ ਜਿੰਨ੍ਹਾਂ ਨੂੰ ਸੇਵਾਦਾਰ ਕਾਬੂ ਕਰਕੇ ਦੂਰ ਜੰਗਲ ਵਿਚ ਛੱਡ ਦਿੰਦੇੇ ਹਨ।
ਇਹ ਵੀ ਪੜ੍ਹੋ: Trending News: ਭਾਰਤੀ ਅਮੀਰਾਂ ’ਚ ਦਾਨ ਦੇਣ ’ਚ ਸਭ ਤੋਂ ਅੱਗੇ ਹੈ ਇਹ ਸਖਸ਼
85 ਮੈਂਬਰ ਪੰਜਾਬ ਮੇਘ ਰਾਜ ਇੰਸਾਂ ਨੇ ਦੱਸਿਆ ਕਿ ਇੱਕ ਜ਼ਹਿਰੀਲਾ ਸੱਪ ਸੇਵਾਦਾਰ ਭੈਣ ਨੇ ਦੇਖਿਆ ਅਤੇ ਸੇਵਾਦਾਰਾਂ ਨੂੰ ਸੂਚਿਤ ਕੀਤਾ। ਇਸ ਮੌਕੇ ਸੇਵਾਦਾਰ ਸੋਨੂੰ ਤਨੇਜਾ ਇੰਸਾਂ ਨੇ ਬਿਨਾਂ ਕਿਸੇ ਡਰ ਭੈਅ ਦੇ ਬੜੇ ਹੀ ਲਹਿਜੇ ਨਾਲ ਸੱਪ ਨੂੰ ਕਾਬੂ ਕਰਕੇ ਦੂਰ ਜੰਗਲ ਵਿਚ ਛੱਡ ਦਿੱਤਾ। ਇਸ ਮੌਕੇ ਸੇਵਾਦਾਰਾਂ ਨੇ ਦੱਸਿਆ ਕਿ ਜਦੋਂ ਸੰਨ 1948 ’ਚ ਪੂਜਨੀਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਰਸਾ ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਉਸ ਮੌਕੇ ਡੇਰੇ ਦੇ ਨਿਰਮਾਣ ਕਾਰਜਾਂ ਦੌਰਾਨ ਉੱਥੇ ਬਹੁਤ ਸਾਰੇ ਬਿੱਛੂ, ਸੱਪ ਅਤੇ ਹੋਰ ਜ਼ਹਿਰੀਲੇ ਜਾਨਵਰ ਨਿਕਲੇ ਸਨ। ਸ਼ਹਿਨਸ਼ਾਹ ਜੀ ਦੇ ਬਚਨਾਂ ਅਨੁਸਾਰ ਸੇਵਾਦਾਰ ਜ਼ਹਿਰੀਲੇ ਜਾਨਵਰਾਂ ਨੂੰ ਫੜ੍ਹ ਕੇ ਦੂਰ ਛੱਡ ਆਉਂਦੇ ਸਨ। 1948 ਤੋਂ ਸ਼ੁਰੂ ਹੋਈ ਇਹ ਪ੍ਰੰਪਰਾ ਅੱਜ ਵੀ ਡੇਰਾ ਸੱਚਾ ਸੌਦਾ ਵਿਚ ਜਿਉਂ ਦੀ ਤਿਉਂ ਕਾਇਮ ਹੈ। Snake News
Bathinda News: ਡੀਸੀ ਤੇ ਐੱਸਐੱਸਪੀ ਵੱਲੋਂ ਵੱਖ-ਵੱਖ ਪਿੰਡਾਂ ਦੇ ਖੇਤਾਂ ਦਾ ਦੌਰਾ
(ਸੱਚ ਕਹੂੰ ਨਿਊਜ਼) ਬਠਿੰਡਾ। ਜ਼ਿਲ੍ਹੇ ’ਚ 4 ਹਜ਼ਾਰ ਦੇ ਕਰੀਬ ਸੁਪਰ ਸੀਡਰ ਆਧੁਨਿਕ ਮਸ਼ੀਨਰੀ ਕਿਸਾਨਾਂ ਲਈ ਉਪਲੱਬਧ ਹੈ ਤਾਂ ਜੋ ਉਹ ਪਰਾਲੀ ਨੂੰ ਬਿਨਾ ਸਾੜਨ ਤੋਂ ਹੀ ਕਣਕ ਦੀ ਬਿਜਾਈ ਕਰ ਸਕਣ। ਇਹਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਖੇਤਾਂ ਦਾ ਦੌਰਾ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। Bathinda News
ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਮਨੀਤ ਕੌਂਡਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਪਿੰਡ ਕੋਟ ਸ਼ਮੀਰ ’ਚ ਪਿਛਲੇ ਸਾਲ ਲਗਭਗ 34 ਦੇ ਕਰੀਬ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ, ਪਰ ਇਸ ਵਾਰ 4-5 ਕੇਸ ਸਾਹਮਣੇ ਆਏ ਹਨ। ਉਹਨਾਂ ਕਿਹਾ ਕਿ ਕਿਸਾਨ ਸੁਪਰ ਸੀਡਰ ਮਸ਼ੀਨ ਨਾਲ ਹੀ ਕਣਕ ਦੀ ਬਿਜਾਈ ਨੂੰ ਤਰਜ਼ੀਹ ਦੇਣ। Bathinda News
ਇਹ ਵੀ ਪੜ੍ਹੋ: School Timings Changed: ਠੰਢ ਦਾ ਮੌਸਮ ਸ਼ੁਰੂ ਹੁੰਦੇ ਹੀ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ
ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਮਸ਼ੀਨਰੀ ਉਪਲੱਬਧ ਨਹੀਂ ਹੁੰਦੀ ਤਾਂ ਉਹ ਜ਼ਿਲ੍ਹੇ ਭਰ ’ਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ’ਚ ਲਗਾਈਆਂ ਗਈਆਂ ਵੱਖ-ਵੱਖ ਟੀਮਾਂ ਨਾਲ ਸੰਪਰਕ ਕਰਕੇ ਮਸ਼ੀਨਰੀ ਲੈ ਸਕਦਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਅਗਾਂਹ ਵਧੂ ਕਿਸਾਨ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਜੋ ਕਿ ਮੌਕੇ ’ਤੇ ਹੀ ਸੁਪਰਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕਰ ਰਿਹਾ ਸੀ, ਉਹਨਾਂ ਕਿਸਾਨ ਦੀ ਸੋਚ ਨੂੰ ਸਲਾਮ ਕਰਦਿਆਂ ਉਸ ਦੀ ਹੌਸਲਾ-ਅਫਜਾਈ ਵੀ ਕੀਤੀ। ਇਸ ਮੌਕੇ ਡਾ. ਜਗਸੀਰ ਸਿੰਘ ਮੁੱਖ ਖੇਤੀਬਾੜੀ ਅਫਸਰ, ਗੁਰਜੀਤ ਵਿਰਕ ਸਹਾਇਕ ਖੇਤੀਬਾੜੀ ਇੰਜੀਨੀਅਰ ਅਤੇ ਨਵਜੀਤ ਸਿੰਘ ਨੋਡਲ ਅਫਸਰ ਤੋਂ ਇਲਾਵਾ ਹੋਰ ਅਧਿਕਾਰੀ ਆਦਿ ਹਾਜ਼ਰ ਸਨ।
Suit Beautiful Design: ਟਵਿਨ ਸਿਸਟਰਜ ਡਿਜ਼ਾਇਨਰ ਸਟੂਡੀਓ ਦਾ ਸ਼ੁੱਭ ਉਦਘਾਟਨ, ਸੁੰਦਰ ਡਿਜ਼ਾਇਨ ’ਚ ਸੂਟਾਂ ਦੀ ਵੱਡੀ ਰੇਂਜ ਉਪਲੱਬਧ
ਕੈਨੇਡਾ ਅਤੇ ਭਾਰਤ ਤੋਂ ਦੇਸ਼-ਵਿਦੇਸ਼ ’ਚ ਦਿੱਤੀਆਂ ਜਾਣਗੀਆਂ ਸੇਵਾਵਾਂ | Suit Beautiful Design
Suit Beautiful Design: (ਸੁਖਨਾਮ) ਬਠਿੰਡਾ। ਸੁੰਦਰ ਡਿਜ਼ਾਇਨਾਂ ਨਾਲ ਫੈਸ਼ਨ ਨੂੰ ਨਵੀਂ ਪਛਾਣ ਦੇਣ ਲਈ ਟਵਿਨ ਸਿਸਟਰਜ਼ ਡਿਜ਼ਾਇਨਰ ਸਟੂਡੀਓ ਦਾ ਸ਼ੁੱਭ ਮਹੂਰਤ ਅੱਜ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲ ਕੇ ਕੀਤਾ ਗਿਆ। ਇਸ ਮੌਕੇ ਪਹੁੰਚੇ ਵੱਡੀ ਗਿਣਤੀ ਰਿਸ਼ਤੇਦਾਰਾਂ, ਡੇਰਾ ਸ਼ਰਧਾਲੂਆਂ, ਸਨੇਹੀਆਂ ਅਤੇ ਇਲਾਕਾ ਨਿਵਾਸੀਆਂ ਨੇ ਟਵਿਨ ਸਿਸਟਰਜ ਡਿਜ਼ਾਇਨਰ ਸਟੂਡੀਓ ਦੇ ਮਾਲਕ ਨੈਬ ਸਿੰਘ ਇੰਸਾਂ, ਕਰਮਜੀਤ ਕੌਰ ਇੰਸਾਂ, ਲਵਲੀਨ ਇੰਸਾਂ, ਲਵਪ੍ਰੀਤ ਇੰਸਾਂ ਅਤੇ ਹਰਦਿਲਮੀਤ ਇੰਸਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।
ਇਹ ਵੀ ਪੜ੍ਹੋ: Share Market: ਵੱਡੀਆਂ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦਾ ਬਾਜ਼ਾਰ ‘ਤੇ ਪਵੇਗਾ ਅਸਰ
ਇਸ ਮੌਕੇ ਜਾਣਕਾਰੀ ਦਿੰਦਿਆਂ ਕਰਮਜੀਤ ਕੌਰ ਇੰਸਾਂ ਨੇ ਦੱਸਿਆ ਕਿ ਸਾਡੇ ਇੱਥੇ ਹੱਥ ਦੀ ਕਢਾਈ, ਆਰੀ ਵਰਕ, ਮਸ਼ੀਨੀ ਕਢਾਈ, ਹੈਂਡ ਪ੍ਰਿੰਟਿੰਗ, ਬਲੌਕ ਪ੍ਰਿੰਟਿੰਗ, ਸਕਰੀਨ ਪ੍ਰਿੰਟਿੰਗ ਵਾਲੇ ਸੁੰਦਰ ਡਿਜ਼ਾਇਨ ਵਿਚ ਸੂਟਾਂ ਦੀ ਵੱਡੀ ਰੇਂਜ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਅਨੰਦ ਕਾਰਜ ਸੂਟ, ਦੁਲਹਨ ਦੇ ਸੂਟ, ਲਹਿੰਗਾ, ਵਰੀ ਸੂਟ, ਲੈਣ-ਦੇਣ ਵਾਲੇ ਸੂਟ, ਕਢਾਈ ਵਾਲੇ 999 ਰੁਪਏ ਤੋਂ ਸ਼ੁਰੂ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਫੈਸ਼ਨ ਨੂੰ ਦੇਖਦਿਆਂ ਬਹੁਤ ਸਾਰੀ ਵੈਰਾਇਟੀ ਵਧੀਆ ਕੁਆਲਿਟੀ ਦਾ ਕੱਪੜਾ ਵਾਜਬ ਕੀਮਤਾਂ ’ਤੇ ਮਿਲੇਗਾ। ਉਨ੍ਹਾਂ ਦੀ ਬੇਟੀ ਲਵਲੀਨ ਇੰਸਾਂ ਅਤੇ ਲਵਪ੍ਰੀਤ ਇੰਸਾਂ ਜੋ ਕਿ ਕੈਨੈਡਾ ਵਿੱਚ ਪੱਕੇ ਤੌਰ ’ਤੇ ਰਹਿ ਰਹੇ ਹਨ, ਦੇਸ਼-ਵਿਦੇਸ਼ ਵਿੱਚ ਆਪਣੀਆਂ ਸੇਵਾਵਾਂ ਦੇਣਗੀਆਂ।
Body Donation: ਮਾਤਾ ਮੁਖਤਿਆਰੋ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
Body Donation: ਬਲਾਕ ਬਠਿੰਡਾ ਦੇ ਬਣੇ 117ਵੇਂ ਸਰੀਰਦਾਨੀ | Body Donation
(ਸੱਚ ਕਹੂੰ ਨਿਊਜ਼) ਬਠਿੰਡਾ। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਬਲਾਕ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ-ਬੀ ਦੇ ਮਾਤਾ ਮੁਖਤਿਆਰੋ ਇੰਸਾਂ (83) ਪਤਨੀ ਬੰਸੀ ਲਾਲ ਇੰਸਾਂ ਨੇ ਬਲਾਕ ਬਠਿੰਡਾ ਦੇ 117ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਿਲ ਕੀਤਾ ਹੈ। ਉਹਨਾਂ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ।
ਇਹ ਵੀ ਪੜ੍ਹੋ: Kisan News: ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੁਰੂਹਰਸਹਾਏ ਦਾ ਰੇਲਵੇ ਟਰੈਕ ਜਾਮ
ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਪ੍ਰੇਮੀ ਸੇਵਕ ਇੰਜੀ. ਗੁਰਤੇਜ ਸਿੰਘ ਇੰਸਾਂ ਨੇ ਦੱਸਿਆ ਕਿ ਮਾਤਾ ਮੁਖਤਿਆਰੋ ਇੰਸਾਂ ਲੰਮੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ। ਉਹਨਾਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਡੇਰਾ ਸੱਚਾ ਸੌਦਾ ਨਾਲ ਜੋੜਿਆ ਅਤੇ ਹਮੇਸ਼ਾ ਮਾਨਵਤਾ ਭਲਾਈ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਮਾਤਾ ਮੁਖਤਿਆਰੋ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ।
ਉਹਨਾਂ ਦੇ ਇਸ ਪ੍ਰਣ ਨੂੰ ਪੂਰਾ ਕਰਦਿਆਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਜਿੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮਨੁੱਖੀ ਸਰੀਰ ’ਤੇ ਮੈਡੀਕਲ ਖੋਜਾਂ ਕਰਨਗੇ। ਉਹਨਾਂ ਦੇ ਪੁੱਤਰਾਂ ਨਰੇਸ਼ ਕੁਮਾਰ ਇੰਸਾਂ, ਨੰਦ ਕਿਸ਼ੋਰ ਇੰਸਾਂ, ਨੂੰਹਾਂ ਸਰੋਜ ਰਾਣੀ, ਕੋਮਲ ਇੰਸਾਂ, ਪੁੱਤਰੀਆਂ ਕਮਲੇਸ਼ ਰਾਣੀ ਇੰਸਾਂ, ਪੁਸ਼ਪਾ ਰਾਣੀ ਇੰਸਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਕੇਐੱਨਐੱਸ ਮੈਮੋਰੀਅਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਲਖਨਾਊ ਅਯੁੱਧਿਆ ਰੋਡ, ਗਾਡੀਆ, ਨੇੜੇ ਸਫੀਦਾਬਾਦ ਰੇਲਵੇ ਕਰਾਸਿੰਗ, ਬਾਰਾਂਬੰਕੀ, ਲਖਨਊ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। Body Donation
ਮ੍ਰਿਤਕ ਦੇ ਨਿਵਾਸ ਸਥਾਨ ਤੋਂ ਵੱਡੀ ਗਿਣਤੀ ਰਿਸ਼ਤੇਦਾਰਾਂ, ਸਾਧ-ਸੰਗਤ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬਰਾਂ ਵੱਲੋਂ ‘ਮਾਤਾ ਮੁਖਤਿਆਰੋ ਅਮਰ ਰਹੇ’ ਅਤੇ ਸਰੀਰਦਾਨ ਮਹਾਂਦਾਨ ਦੇ ਆਕਾਸ਼ ਗੁੰਜਾਊਂ ਨਾਅਰਿਆਂ ਨੇ ਨਾਲ ਫੁੱਲਾਂ ਨਾਲ ਸਜੀ ਐਂਬੂਲੈਸ ਰਾਹੀਂ ਕਾਫਲੇ ਦੇ ਰੂਪ ਵਿੱਚ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਪ੍ਰੇਮੀ ਸੇਵਕ ਹਰੀ ਕ੍ਰਿਸ਼ਨ ਇੰਸਾਂ, ਪ੍ਰੇਮੀ ਸੇਵਕ ਭੈਣ ਕਰਮਜੀਤ ਕੌਰ ਇੰਸਾਂ, ਪ੍ਰੇਮੀ ਸੰਮਤੀ ਸੇਵਾਦਾਰ ਬਲਵਿੰਦਰ ਸਿੰਘ ਇੰਸਾਂ, ਭੈਣ ਰਜਨੀ ਇੰਸਾਂ, ਵੱਖ-ਵੱਖ ਏਰੀਆ ਦੇ ਪ੍ਰੇਮੀ ਸੰਮਤੀ ਸੇਵਾਦਾਰ ਅਤੇ ਵੱਡੀ ਗਿਣਤੀ ਸਾਧ ਸੰਗਤ ਹਾਜ਼ਰ ਸੀ। Body Donation