Vijay Inder Singla - Sach Kahoon Punjabi
ਲਗਭਗ ਤਿੰਨ ਘੰਟੇ ਘਰ ਅੰਦਰ ਕੀਤੀ ਚੈਕਿੰਗ | vijay inder singla
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ (vijay inder singla) ਦੇ ਘਰ ਪਟਿਆਲਾ ਵਿਖੇ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਰੇਡ ਕੀਤੀ ਗਈ । ਇਸ ਦੌਰਾਨ ਵਿਜੀਲੈਂਸ ਦੀ ਟੀਮ ਵੱਲੋਂ ਲੱਗਭਗ ਤਿੰਨ ਘੰਟੇ ਘਰ ਅੰਦਰ ਫਰੋਲਾ-ਫਰਾਲੀ ਕੀਤੀ ਗਈ। ਘਰ ਅੰਦਰ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਮੌਜੂਦ ਨਹੀਂ ਸਨ। ਇਸ ਦੌਰਾਨ ਵਿਜੀਲੈਂਸ ਦੀ ਟੀਮ ਵੱਲੋਂ ਚੈਕਿੰਗ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ।
ਇਹ ਵੀ ਪੜ੍ਹੋ : ਨਿਊਯਾਰਕ ’ਚ ਹੋਏ ਵਿਰੋਧ ’ਤੇ ਬੋਲੇ ਰਾਜਾ ਵੜਿੰਗ, ਨਾ ਖਾਲਿਸਤਾਨ ਬਣਿਆ ਨਾ ਬਣੇਗਾ
ਵਿਜੇਇੰਦਰ ਸਿੰਗਲਾ ਦੇ ਘਰ ਅੰਦਰ 11 ਵਜੇ ਸ਼ੁਰੂ ਹੋਈ ਇਹ ਰੇਡ ਲਗਭਗ 1 ਵਜੇ ਖ਼ਤਮ ਹੋਈ ਅਤੇ ਇਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਚੁੱਪ-ਚੁਪੀਤੇ ਆਪਣੀਆ ਗੱਡੀਆ ਵਿੱਚ ਬਹਿ ਕੇ ਚੱਲਦੀ ਬਣੀ। ਦੱਸਣਯੋਗ ਹੈ ਕਿ ਸਿੰਗਲਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਘਿਰੇ ਹੋਏ ਹਨ ਅਤੇ ਪਿਛਲੇ ਸਮੇਂ ਤੋਂ ਇਸ ਮਾਮਲੇ ਤੇ ਕਾਰਵਾਈ ਠੱਪ ਵਰਗੀ ਦਿਖਾਈ ਦੇ ਰਹੀ ਸੀ। ਇਸ ਚੈਕਿੰਗ ਤੋਂ ਬਾਅਦ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।
ਵਿਜੈਇੰਦਰ ਸਿੰਗਲਾ ਵੀ ਹੁਣ ਸਰਕਾਰ ਦੀ ਰਡਾਰ ’ਤੇ, ਕਰੋੜਾ ਰੁਪਏ ਦੇ ਟੈਂਡਰ ਵਿੱਚ ਘਪਲਾ ਹੋਣ ਦਾ ਸ਼ੱਕ
ਪੰਜਾਬ ਵਿਜੀਲੈਂਸ ਕੋਲ ਪੁੱਜੀ ਐ ਸ਼ਿਕਾਇਤ, ਵਿਜੀਲੈਂਸ ਸ਼ੁਰੂ ਕਰ ਸਕਦੀ ਐ ਜਾਂਚ !
ਦੋ ਕੈਬਨਿਟ ਮੰਤਰੀਆਂ ਦੇ ਜੇਲ ਵਿੱਚ ਬੰਦ ਹੋਣ ਤੋਂ ਬਾਅਦ ਤੀਜੇ ਖ਼ਿਲਾਫ਼ ਵੀ ਹੋ ਸਕਦੀ ਐ ਕਾਰਵਾਈ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ (Vijay Inder Singla) ਵੀ ਹੁਣ ਸਰਕਾਰ ਦੀ ਰਡਾਰ ’ਤੇ ਆ ਗਏ ਹਨ, ਕਿਉਂਕਿ ਵਿਜੈ ਇੰਦਰ ਸਿੰਗਲਾ ਦੇ ਖ਼ਿਲਾਫ਼ ਇੱਕ ਸ਼ਿਕਾਇਤ ਮਿਲਣ ਦੀ ਜਾਣਕਾਰੀ ਮਿਲ ਰਹੀ ਹੈ। ਜਿਸ ਵਿੱਚ ਕਰੋੜ ਰੁਪਏ ਦੇ ਟੈਂਡਰ ਵਿੱਚ ਘਪਲਾ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਇਹ ਸ਼ਿਕਾਇਤ ਪੰਜਾਬ ਵਿਜੀਲੈਂਸ ਕੋਲ ਪੁੱਜੀ ਹੈ ਪਰ ਹੁਣ ਤੱਕ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋ ਪਾਈ ਹੈ ਪਰ ਸੂਤਰ ਇਸ ਸਬੰਧੀ ਜਾਣਕਾਰੀ ਦੇ ਰਹੇ ਹਨ ਕਿ ਜਲਦ ਹੀ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਹੋ ਸਕਦੀ ਹੈ। ਪੰਜਾਬ ਵਿਜੀਲੈਂਸ ਜੇਕਰ ਕੋਈ ਸ਼ਿਕਾਇਤ ਪੁੱਜੀ ਹੈ ਤਾਂ ਉਹ ਸ਼ਿਕਾਇਤ ਕਰਨ ਵਾਲਾ ਕੌਣ ਹੈ, ਇਸ ਬਾਰੇ ਵੀ ਕੁਝ ਨਹੀਂ ਦੱਸਿਆ ਜਾ ਰਿਹਾ ਹੈ।
ਮਾਮਲੇ ਵਿੱਚ ਕੁਲ 5 ਲੋਕਾਂ ਨੂੰ ਕੀਤਾ ਤਲਬ
ਦੱਸਿਆ ਜਾ ਰਿਹਾ ਹੈ ਕਿ ਵਿਜੈ ਇੰਦਰ ਸਿੰਗਲਾ (Vijay Inder Singla) ਜਿਸ ਸਮੇਂ ਪੀਡਬਲੂਡੀ ਵਿਭਾਗ ਦੇ ਮੰਤਰੀ ਸਨ ਤਾਂ ਉਨਾਂ ਵੱਲੋਂ 5 ਕਰੋੜ ਰੁਪਏ ਦੇ ਟੈਂਡਰ ਵਿੱਚ ਨਿਯਮਾਂ ਦੇ ਉਲਟ ਕਾਰਵਾਈ ਕੀਤੀ ਗਈ ਅਤੇ ਚਹੇਤੇ ਠੇਕੇਦਾਰਾਂ ਨੂੰ ਇਹ ਟੈਂਡਰ ਅਲਾਟ ਕੀਤੇ ਗਏ। ਜਿਸ ਤੋਂ ਬਾਅਦ ਇਸ ਟੈਂਡਰ ਵਿੱਚ ਕਾਫ਼ੀ ਜਿਆਦਾ ਗੜਬੜੀ ਵੀ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਤਰ੍ਹਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਮਾਮਲੇ ਵਿੱਚ ਸੁਰੂਆਤੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਆਖ਼ਰਕਾਰ ਘਪਲਾ ਕਿੰਨੇ ਕਰੋੜਾਂ ਰੁਪਏ ਦਾ ਹੋਇਆ ਜਾਂ ਫਿਰ ਹੋਇਆ ਹੀ ਨਹੀਂ ਹੈ ?
ਸੂਤਰ ਦੱਸਦੇ ਹਨ ਕਿ ਇਸ ਮਾਮਲੇ ਵਿੱਚ ਕੁਲ 5 ਲੋਕਾਂ ਨੂੰ ਤਲਬ ਵੀ ਕੀਤਾ ਗਿਆ ਹੈ ਤਾਂ ਕਿ ਉਨਾਂ ਦੇ ਬਿਆਨ ਲੈਣ ਤੋਂ ਬਾਅਦ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ ਪਰ ਹੁਣ ਤੱਕ ਮੀਡੀਆ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਜਾਂ ਫਿਰ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ।
ਇਥੇ ਦੱਸਣ ਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹੁਣ ਤੱਕ ਕਾਂਗਰਸ ਸਰਕਾਰ ਵਿੱਚ ਕੰਮ ਕਰਨ ਵਾਲੇ 3 ਕੈਬਨਿਟ ਮੰਤਰੀਆਂ ਦੇ ਖ਼ਿਲਾਫ਼ ਅਧਿਕਾਰਤ ਤੌਰ ’ਤੇ ਜਾਂਚ ਕਰਦੇ ਹੋਏ ਕਾਰਵਾਈ ਕੀਤੀ ਹੈ। ਜਿਸ ਵਿੱਚ ਭਾਰਤ ਭੂਸ਼ਨ ਆਸ਼ੂ ਅਤੇ ਸਾਧੂ ਸਿੰਘ ਧਰਮਸੋਤ ਨੂੰ ਗਿ੍ਰਫ਼ਤਾਰ ਕਰਦੇ ਹੋਏ ਜੇਲ ਵਿੱਚ ਕੀਤਾ ਹੋਇਆ ਹੈ ਤਾਂ ਸੰਗਤ ਸਿੰਘ ਗਿਲਚਿਆ ਇਸ ਸਮੇਂ ਜ਼ਮਾਨਤ ’ਤੇ ਚਲ ਰਹੇ ਹਨ। ਹੁਣ ਵਿਜੈ ਇੰਦਰ ਸਿੰਗਲਾ ਚੌਥੇ ਕੈਬਨਿਟ ਮੰਤਰੀ ਬਣ ਸਕਦੇ ਹਨ, ਜਿਨਾਂ ਖ਼ਿਲਾਫ਼ ਇਸ ਤਰਾਂ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਕਾਰਵਾਈ ਹੋ ਸਕਦੀ ਹੈ !
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਿਕਾਸ ਕਰਵਾਉਣਾ ਮੇਰਾ ਫਰਜ ਸੀ ਹੁਣ ਲੋਕ ਮੇਰੀ ਸੇਵਾ ਦਾ ਪੂਰਾ ਮੁੱਲ ਮੋੜਨਗੇ : ਵਿਜੈ ਇੰਦਰ ਸਿੰਗਲਾ
ਸਿੰਗਲਾ ਦੇ ਚੋਣ ਸਮਾਗਮਾਂ ਵਿੱਚ ਹੋ ਰਹੀ ਹੈ ਲੋਕਾਂ ਦੀ ਭਰਵੀਂ ਇਕੱਤਰਤਾ Vijay Inder Singla
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਕਾਂਗਰਸ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ (Vijay Inder Singla) ਦੇ ਚੋਣ ਸਮਾਗਮਾਂ ’ਚ ਲੋਕਾਂ ਦੀ ਭਰਵੀਂ ਇਕੱਤਰਤਾ ਵੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਉਨ੍ਹਾਂ ਦੀ ਸਥਿਤੀ ਦਿਨ-ਬ-ਦਿਨ ਮਜ਼ਬੂਤੀ ਵੱਲ ਵਧ ਰਹੀ ਹੈ। ਸ਼ਹਿਰ ਦੇ ਲੇਬਰ ਚੌਂਕ, ਸ਼ਬਜੀ ਮੰਡੀ ਅਤੇ ਹੋਰ ਵੱਖ-ਵੱਖ ਖੇਤਰਾਂ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਲਾਕੇ ਦਾ ਸਰਬਪੱਖੀ ਵਿਕਾਸ ਕਰਵਾਉਣ ਨੂੰ ਉਨ੍ਹਾਂ ਨੇ ਆਪਣਾ ਮੁਢਲਾ ਫਰਜ਼ ਸਮਝਿਆ ਹੈ ਜਿਸ ਤਹਿਤ ਇਲਾਕੇ ਵਿੱਚ ਸਿਹਤ ਸਹੂਲਤਾਂ ਸਿੱਖਿਆ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਵੀ ਉਪਰਾਲੇ ਕੀਤੇ ਗਏ ਹਨ।
ਉਨ੍ਹਾਂ ਕਿਹਾ  ਕਿ ਸੰਗਰੂਰ ਦੇ ਨੇੜਲੇ ਪਿੰਡ ਦੇਹ ਕਲਾਂ ’ਚ ਲੱਗਣ ਵਾਲੀ ਸੀਮਿੰਟ ਫੈਕਟਰੀ ਨਾਲ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ’ਤੇ ਇਲਾਕੇ ’ਚ ਤਿੰਨ ਦਹਾਕਿਆਂ ਬਾਅਦ ਕੋਈ ਵੱਡੀ ਫੈਕਟਰੀ ਆਈ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਸਾਰੇ ਸਕੂਲਾਂ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਨਵੀਆਂ ਇਮਾਰਤਾਂ ਬਣਾਈਆਂ ਹਨ ਤੇ ਸਕੂਲਾਂ ’ਚ ਕੰਪਿਊਟਰ ਸਿੱਖਿਆ ਸ਼ੁਰੂ ਕੀਤੀ ਗਈ ’ਤੇ ਹੁਣ ਕੋਈ ਵੀ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਹੈ ਇਸ ਦੇ ਨਾਲ-ਨਾਲ ਇਲਾਕੇ ਦੀ ਹਰ ਸੜਕ ਨੂੰ ਨਵਾਂ ਅਤੇ ਚੌੜਾ ਬਣਾ ਕੇ ਚਿੱਟੀ ਪੱਟੀ ਲਾਈ ਗਈ ਹੈ ਤਾਂ ਜੋ ਧੁੰਦ ’ਚ ਤੇ ਰਾਤ ਸਮੇਂ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਅਪਣਾ ਫਰਜ਼ ਸਮਝ ਕੇ ਇਲਾਕੇ ’ਚ ਵਿਕਾਸ ਕਰਵਾਇਆ ਤੇ ਹੁਣ ਲੋਕ ਉਨ੍ਹਾਂ ਦੀ ਸੇਵਾ ਦਾ ਪੂਰਾ ਮੁੱਲ ਮੋੜਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਮੁੱਚੇ ਹਲਕੇ ’ਚੋਂ ਵੋਟਰਾਂ ਦੇ ਉਤਸ਼ਾਹ ਤੋਂ ਕਾਂਗਰਸ ਦੀ ਜਿੱਤ ਸਾਫ਼ ਚਮਕ ਰਹੀ ਹੈ : ਸਿੰਗਲਾ
ਡੋਰ ਟੂ ਡੋਰ ਰਾਹੀਂ ਸੰਗਰੂਰ ਦੇ ਲੋਕਾਂ ਤੋਂ ਮੁੜ ਪੰਜ ਸਾਲ ਲਈ ਮੰਗਿਆ ਸਹਿਯੋਗ
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ (Vijay Inder Singla) ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਕੱਲ੍ਹ ਤੋਂ ਆਰੰਭ ਕੀਤੇ ਡੋਰ ਟੂ ਡੋਰ ਮੁਹਿੰਮ ਤਹਿਤ ਅੱਜ ਉਨ੍ਹਾਂ ਦਾ ਕਾਫ਼ਲਾ ਸੰਗਰੂਰ ਵਿਖੇ ਪੁੱਜਿਆ ਅਤੇ ਉਨ੍ਹਾਂ ਸੰਗਰੂਰ ਸ਼ਹਿਰ ਵਾਸੀਆਂ ਤੋਂ ਮੁੜ ਪੰਜ ਸਾਲਾਂ ਲਈ ਸਹਿਯੋਗ ਮੰਗਿਆ। ਸੰਗਰੂਰ ਦੇ ਲੋਕਾਂ ਵੱਲੋਂ ਜਿੱਥੇ ਵਿਜੈ ਇੰਦਰ ਸਿੰਗਲਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ, ਉਥੇ ਇਹ ਪੱਕਾ ਵਿਸ਼ਵਾਸ ਦਿਵਾਇਆ ਕਿ 20 ਫਰਵਰੀ ਵਾਲੇ ਦਿਨ ਸਮੁੱਚੇ ਹਲਕੇ ਵਿੱਚੋਂ ਕਾਂਗਰਸ ਨੂੰ ਬੇਅਥਾਹ ਵੋਟਾਂ ਪੈਣਗੀਆਂ ਅਤੇ ਸਿੰਗਲਾ ਵੱਲੋਂ ਹਲਕੇ ਵਿੱਚ ਕਰਵਾਏ ਵਿਕਾਸ ਕਾਰਜਾਂ ਦੀ ਸ਼ਾਹਦੀ ਭਰਨਗੀਆਂ। ਸ੍ਰੀ ਸਿੰਗਲਾ ਨੇ ਵੋਟਰਾਂ ਨਾਲ ਸੰਪਰਕ ਸਾਧਦਿਆਂ ਕਿਹਾ ਕਿ ਪਿਛਲੇ ਪੰਜ ਸਾਲ ਜਿਸ ਤਰ੍ਹਾਂ ਉਹਨਾਂ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਹੈ, ਲੋਕ ਵੀ ਉਸ ਸੇਵਾ ਦਾ ਮੁੱਲ ਮੋੜਨਗੇ ਜਿਸਦਾ ਉਨ੍ਹਾਂ ਨੂੰ ਇਸ ਅਭਿਆਨ ਵਿੱਚ ਅਹਿਸਾਸ ਵੀ ਹੋ ਰਿਹਾ ਹੈ ਕਿਉਂਕਿ ਹਲਕੇ ਵਿੱਚ ਵੱਡੀ ਗਿਣਤੀ ਲੋਕ ਆਪ ਮੁਹਾਰੇ ਹੀ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਚਲਾ ਰਹੇ ਹਨ।
ਸ੍ਰੀ ਸਿੰਗਲਾ (Vijay Inder Singla) ਨੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇਹ ਪਾਰਟੀਆਂ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗ ਰਹੀਆਂ ਹਨ। ਮੈਂਬਰ ਪਾਰਲੀਮੈਂਟ ਹੁੰਦਿਆਂ ਭਗਵੰਤ ਮਾਨ ਨੇ ਪਿਛਲੇ ਅੱਠ ਸਾਲ ਵਿੱਚ ਸੰਗਰੂਰ ਲਈ ਕੀ ਕੁਝ ਕੀਤਾ, ਇਹ ਜ਼ਰੂਰ ਦੱਸਿਆ ਜਾਵੇ। ਅਕਾਲੀ ਦਲ ਨੇ ਆਪਣੇ ਸਮੇਂ ਜਿਸ ਨਾਲ ਲੋਕਾਂ ਨੂੰ ਲੁੱਟਿਆ, ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ। ਲੋਕਾਂ ਨੇ ਅਕਾਲੀ ਸਰਕਾਰ ਤੋਂ ਮਸਾਂ ਖਹਿੜਾ ਛੁਡਵਾਇਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਜਿਸ ਤਰ੍ਹਾਂ ਦਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ, ਉਸ ਤੋਂ ਅਹਿਸਾਸ ਹੋ ਰਿਹਾ ਹੈ ਕਿ ਹਲਕਾ ਸੰਗਰੂਰ ਵਿੱਚ ਕਾਂਗਰਸ ਇੱਕ ਵੱਡੀ ਜਿੱਤ ਵੱਲ ਵਧ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਸੰਗਰੂਰ ਦੇ ਵੱਡੀ ਗਿਣਤੀ ਕਾਂਗਰਸੀ ਵੀ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਲੋਕਾਂ ਵੱਲੋਂ ਮਿਲ ਰਿਹਾ ਸਮੱਰਥਨ ਅਤੇ ਪਿਆਰ ਹੀ ਮੇਰੀ ਤਾਕਤ : ਵਿਜੈ ਇੰਦਰ ਸਿੰਗਲਾ
ਲੋਕਾਂ ਵੱਲੋਂ ਮਿਲ ਰਿਹਾ ਸਮੱਰਥਨ ਅਤੇ ਪਿਆਰ ਹੀ ਮੇਰੀ ਤਾਕਤ : ਵਿਜੈ ਇੰਦਰ ਸਿੰਗਲਾ Vijay Inder Singla
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਲੋਕਾਂ ਵੱਲੋਂ ਮਿਲ ਰਹੇ ਭਰਪੂਰ ਸਮੱਰਥਨ ਦਾ ਧੰਨਵਾਦ ਕਰਦਿਆਂ ਵਿਜੈ ਇੰਦਰ ਸਿੰਗਲਾ (Vijay Inder Singla) ਨੇ ਕਿਹਾ ਕਿ ਲੋਕਾਂ ਵੱਲੋਂ ਮਿਲ ਰਿਹਾ ਭਰਪੂਰ ਸਮੱਰਥਨ ਅਤੇ ਪਿਆਰ ਹੀ ਉਹਨਾਂ ਦੀ ਅਸਲ ਤਾਕਤ ਹੈ ਤੇ ਇਸੇ ਪਿਆਰ ਦੀ ਬਦੌਲਤ 2009 ਵਿੱਚ ਉਹ ਲੋਕ ਸਭਾ ਚੋਣਾਂ ਵਿੱਚ ਸਫਲ ਹੋ ਕੇ ਲੋਕਾਂ ਦੀ ਸੇਵਾ ਕਰਨ ਦੇ ਸਮਰੱਥ ਹੋਏ ਤੇ ਫੇਰ ਲੋਕਾਂ ਨੇ ਉਹਨਾਂ ਨੂੰ ਵਿਧਾਨ ਸਭਾ ਵਿੱਚ ਜਾਣ ਦਾ ਮੌਕਾ ਬਖਸ਼ਿਸ ਕੀਤਾ ਇੱਕ ਵਿਧਾਇਕ ਦੇ ਤੌਰ ’ਤੇ ਕੰਮ ਕਰਦਿਆਂ ਉਹਨਾਂ ਨੇ ਇਲਾਕੇ ਦੀ ਤਰੱਕੀ ਲਈ ਹਰ ਸੰਭਵ ਯਤਨ ਕੀਤਾ ਤੇ ਇਲਾਕੇ ਦਾ ਵਿਕਾਸ ਕਰਵਾਇਆ।
ਉਹਨਾਂ ਕਿਹਾ ਕਿ ਅੱਜ ਉਹਨਾਂ ਦੀ ਚੋਣ ਮੁਹਿੰਮ ਵਿੱਚ ਦੂਜੀਆਂ ਪਾਰਟੀ ਦੇ ਲੋਕ ਵੀ ਵੱਡੀ ਗਿਣਤੀ ਸਮੱਰਥਨ ਦੇ ਰਹੇ ਹਨ ਜਿਸ ਦਾ ਕਾਰਨ ਇਹ ਹੈ ਕਿ ਲੋਕ ਸਮਝ ਚੁੱਕੇ ਹਨ ਕਿ ਕਿਹੜਾ ਵਿਅਕਤੀ ਇਲਾਕੇ ਦੀ ਨੁਹਾਰ ਬਦਲ ਸਕਦਾ ਹੈ ਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦਾ ਹੈ। ਉਹਨਾਂ ਕਿਹਾ ਕਿ ਅੱਜ ਉਹਨਾਂ ਦੇ ਵਿਰੋਧੀ ਉਮੀਦਵਾਰ ਵੱਲੋਂ ਪੈਸੇ ਅਤੇ ਤਾਕਤ ਦੇ ਜ਼ੋਰ ’ਤੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ ਪਰ ਲੋਕ ਇਹਨਾਂ ਲੀਡਰਾਂ ਦੀ ਹਕੀਕਤ ਨੂੰ ਹੁਣ ਭਲੀ ਭਾਂਤ ਸਮਝ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਰਬਪੱਖੀ ਵਿਕਾਸ ਕਰਵਾਉਣਾ ਮੇਰਾ ਫਰਜ਼ : ਵਿਜੈ ਇੰਦਰ ਸਿੰਗਲਾ
ਸਿੰਗਲਾ ਦੇ ਚੋਣ ਸਮਾਗਮਾਂ ਵਿੱਚ ਹੋ ਰਹੀ ਹੈ ਲੋਕਾਂ ਦੀ ਭਰਵੀਂ ਇਕੱਤਰਤਾ
(ਗੁਰਪ੍ਰੀਤ ਸਿੰੰਘ/ਨਰੇਸ਼ ਕੁਮਾਰ) ਸੰਗਰੂਰ। ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ (Vijay Inder Singla) ਵਿਜੈ ਇੰਦਰ ਸਿੰਗਲਾ ਦੇ ਚੋਣ ਸਮਾਗਮਾਂ ਵਿੱਚ ਲੋਕਾਂ ਦੀ ਭਰਵੀਂ ਇਕੱਤਰਤਾ ਵੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਉਨ੍ਹਾਂ ਦੀ ਸਥਿਤੀ ਦਿਨ ਬ ਦਿਨ ਮਜ਼ਬੂਤੀ ਵੱਲ ਵੱਧ ਰਹੀ ਹੈ। ਸ਼ਹਿਰ ਦੇ ਰਵਿਦਾਸ ਨਗਰ ਵਿੱਚ ਹੋਏ ਇੱਕ ਚੋਣ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਲਾਕੇ ਦਾ ਸਰਬਪੱਖੀ ਵਿਕਾਸ ਕਰਵਾਉਣ ਨੂੰ ਉਨ੍ਹਾਂ ਨੇ ਆਪਣਾ ਮੁੱਢਲਾ ਫਰਜ਼ ਸਮਝਿਆ ਹੈ ਜਿਸ ਤਹਿਤ ਇਲਾਕੇ ਵਿੱਚ ਸਿਹਤ ਸਹੂਲਤਾਂ ਸਿੱਖਿਆ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਵੀ ਉਪਰਾਲੇ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸੰਗਰੂਰ ਦੇ ਨੇੜਲੇ ਪਿੰਡ ਦੇਹ ਕਲਾਂ ਵਿੱਚ ਲੱਗਣ ਵਾਲੀ ਸੀਮਿੰਟ ਫੈਕਟਰੀ ਨਾਲ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਇਲਾਕੇ ਵਿੱਚ ਤਿੰਨ ਦਹਾਕਿਆਂ ਬਾਅਦ ਕੋਈ ਵੱਡੀ ਫੈਕਟਰੀ ਆਈ ਹੈ।
ਉਹਨਾਂ (Vijay Inder Singla) ਕਿਹਾ ਕਿ ਇਲਾਕੇ ਦੇ ਸਾਰੇ ਸਕੂਲਾਂ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਨਵੀਆਂ ਇਮਾਰਤਾਂ ਬਣਾਈਆਂ ਹਨ ਤੇ ਸਕੂਲਾਂ ਵਿੱਚ ਕੰਪਿਊਟਰ ਸਿੱਖਿਆ ਸ਼ੁਰੂ ਕੀਤੀ ਗਈ ਤੇ ਹੁਣ ਕੋਈ ਵੀ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਹੈ ਇਸ ਦੇ ਨਾਲ-ਨਾਲ ਇਲਾਕੇ ਦੀ ਹਰ ਸੜਕ ਨੂੰ ਨਵਾਂ ਅਤੇ ਚੌੜਾ ਬਣਾਕੇ ਚਿੱਟੀ ਪੱਟੀ ਲਗਾਈ ਗਈ ਹੈ ਤਾਂ ਜੋ ਧੁੰਦ ਵਿੱਚ ਅਤੇ ਰਾਤ ਸਮੇਂ ਲੋਕਾਂ ਨੂੰ ਰਾਹਤ ਮਿਲ ਸਕੇ। ਉਹਨਾਂ ਕਿਹਾ ਕਿ ਇਲਾਕੇ ਦੇ ਸਰਬਪੱਖੀ ਵਿਕਾਸ ਕਰਵਾਉਣ ਲਈ ਉਹ ਆਪਣੇ ਯਤਨ ਜਾਰੀ ਰੱਖਣਗੇ ਤੇ ਇਲਾਕਾ ਨਿਵਾਸੀਆਂ ਦੀ ਹਰ ਉਮੀਦ ’ਤੇ ਖਰਾ ਉਤਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਗਰਵਾਲ ਸਮਾਜ ਵੱਲੋਂ ਵਿਜੈ ਇੰਦਰ ਸਿੰਗਲਾ ਨੂੰ ਹਮਾਇਤ ਦਾ ਭਰੋਸਾ
ਅਗਰਵਾਲ ਸਮਾਜ ਦਾ ਨਾਂਅ ਰੌਸਨ ਕਰਨ ਲਈ ਯੂਨੀਵਰਸਿਟੀ ਵਿੱਚ ਮਹਾਰਾਜਾ ਅਗਰਸੈਨ ਚੇਅਰ ਸਥਾਪਤ ਕਰਵਾਈ : ਵਿਜੈ ਇੰਦਰ ਸਿੰਗਲਾ
(ਨਰੇਸ਼ ਕੁਮਾਰ) ਸੰਗਰੂਰ। ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ (Vijay Inder Singla) ਵਿਜੈ ਇੰਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਹਰ ਵਰਗ ਦੇ ਲੋਕਾਂ ਵੱਲੋਂ ਭਰਪੂਰ ਮਿਲ ਰਿਹਾ ਹੇੈ ਜਿਸ ਕਾਰਨ ਉਨ੍ਹਾਂ ਦੀ ਸਥਿਤੀ ਦਿਨੋਂ-ਦਿਨ ਮਜਬੂਤ ਹੋ ਰਹੀ ਹੈ ਇਸੇ ਲੜੀ ਤਹਿਤ ਅਗਰਵਾਲ ਸਮਾਜ ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ ਵਿਜੈ ਇੰਦਰ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਵਿਜੈ ਇੰਦਰ ਸਿੰਗਲਾ (Vijay Inder Singla) ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਹਰ ਵਰਗ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕੀਤਾ ਗਿਆ ਹੈ ਜਿਸ ਦੀ ਬਦੌਲਤ ਅੱਜ ਹਰ ਵਰਗ ਦੇ ਲੋਕਾਂ ਵੱਲੋਂ ਉਹਨਾਂ ਨੂੰ ਸਮਰਥਨ ਮਿਲ ਰਿਹਾ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਜਿੱਥੇ ਅਗਰਵਾਲ ਸਮਾਜ ਦੀ ਬਿਹਤਰੀ ਲਈ ਹਰ ਸੰਭਵ ਯਤਨ ਕੀਤਾ ਗਿਆ ਉੱਥੇ ਪੰਜਾਬੀ ਯੁੂਨੀਵਰਸਿਟੀ ਵਿੱਚ ਮਹਾਰਾਜਾ ਅਗਰਸੈਨ ਦੇ ਨਾਂਅ ਦੀ ਚੇਅਰ ਦੀ ਸਥਾਪਤੀ ਕੀਤੀ ਗਈ ਤਾਂ ਅਗਰਸੈਨ ਸਮਾਜ ਦਾ ਨਾਂਅ ਹਰ ਤਰਫ ਰੌਸ਼ਨ ਹੋਵੇ ਉਨ੍ਹਾਂ ਕਿਹਾ ਕਿ ਅੱਜ ਕੁੱਝ ਅਜਿਹੇ ਲੋਕ ਵੀ ਤੁਹਾਡੇ ਕੋਲੋਂ ਵੋਟਾਂ ਮੰਗ ਰਹੇ ਹਨ ਜਿਹੜੇ ਕਦੇ ਵੀ ਤੁਹਾਡੇ ਦੁੱਖ ਸੁੱਖ ਵਿੱਚ ਸਰੀਕ ਨਹੀਂ ਹੋਏ ਤੇ ਦੂਜੇ ਪਾਸੇ ਮੈਂ ਤੇ ਮੇਰਾ ਪਰਿਵਾਰ ਹਰ ਵੇਲੇ ਲੋਕ ਸੇਵਾ ਵਿੱਚ ਹਾਜ਼ਰ ਰਿਹਾ ਹੈ। ਇਸ ਮੌਕੇ ਵਿਜੈ ਇੰਦਰ ਸਿੰਗਲਾ ਨੂੰ ਆਪਣੇ ਵੱਲੋਂ ਭਰਪੂਰ ਸਮਰਥਨ ਦਾ ਵਿਸ਼ਵਾਸ ਦਿਵਾਉਂਦਿਆਂ ਅਗਰਵਾਲ ਸਮਾਜ ਦੇ ਆਗੂਆਂ ਨੇ ਕਿਹਾ ਕਿ ਵਿਜੈ ਸਿੰਗਲਾ ਵੱਲੋਂ ਅਗਰਵਾਲ ਸਮਾਜ ਲਈ ਅਜਿਹੇ ਉਪਰਾਲੇ ਕੀਤੇ ਗਏ ਹਨ ਜੋ ਕਿ ਭਲਾਉਣਯੋਗ ਨਹੀਂ ਹਨ ਜਿਸ ਕਰਕੇ ਸਾਡਾ ਸਮਾਜ ਇਨ੍ਹਾਂ ਦੇ ਨਾਲ ਖੜ੍ਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਿਜੈ ਇੰਦਰ ਸਿੰਗਲਾ ਨੇ ਲਾਭਪਾਤਰੀਆਂ ਨੂੰ 54 ਲੱਖ ਰੁਪਏ ਦੀ ਕਰਜ਼ਾ ਰਾਸ਼ੀ ਮਾਫ਼ ਕਰਨ ਦੇ ਸਰਟੀਫ਼ਿਕੇਟ ਸੌਂਪੇ
ਵਿਜੈ ਇੰਦਰ ਸਿੰਗਲਾ ਨੇ ਲਾਭਪਾਤਰੀਆਂ ਨੂੰ 54 ਲੱਖ ਰੁਪਏ ਦੀ ਕਰਜ਼ਾ ਰਾਸ਼ੀ ਮਾਫ਼ ਕਰਨ ਦੇ ਸਰਟੀਫ਼ਿਕੇਟ ਸੌਂਪੇ
(ਗੁਰਪ੍ਰੀਤ ਸਿੰਘ) ਸੰਗਰੂਰ। ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਵਿਧਾਨ ਸਭਾ ਹਲਕਾ ਸੰਗਰੂਰ ਦੇ 128 ਲਾਭਪਾਤਰੀਆਂ ਨੂੰ ਐੱਸ.ਸੀ., ਬੀ.ਸੀ. ਕਾਰਪੋਰੇਸ਼ਨਾਂ ਨਾਲ ਸਬੰਧਿਤ ਕਰਜ਼ਾ ਰਾਸ਼ੀ ਮੁਆਫ਼ ਕਰਨ ਦੇ ਸਰਟੀਫ਼ਿਕੇਟ ਸੌਂਪੇ। ਰੈਸਟ ਹਾਊਸ ਵਿਖੇ ਇੱਕ ਇਕੱਤਰਤਾ ਦੌਰਾਨ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਲੋੜਵੰਦ ਵਿਅਕਤੀਆਂ ਦੇ 50 ਹਜ਼ਾਰ ਤੱਕ ਦੇ ਕਰਜ਼ੇ ਮਾਫ਼ ਕਰਕੇ ਸਰਕਾਰ ਵੱਲੋਂ ਇਸ ਵਰਗ ਨੂੰ ਵੱਡਾ ਵਿੱਤੀ ਲਾਭ ਪ੍ਰਦਾਨ ਕੀਤਾ ਹੈ ਅਤੇ ਇਨ੍ਹਾਂ ਪਰਿਵਾਰਾਂ ਉਤੋਂ ਕਰਜ਼ੇ ਦਾ ਬੋਝ ਉਤਰ ਸਕਿਆ ਹੈ।
ਉੁਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਹਿੱਤਾਂ ਵਿੱਚ ਵੱਡੇ ਫ਼ੈਸਲੇ ਕੀਤੇ ਗਏ ਹਨ ਜਿਸ ਨਾਲ ਵੱਡੀ ਗਿਣਤੀ ਲੋਕਾਂ ਨੂੰ ਰਾਹਤ ਮਿਲੀ ਹੈ ਅਤੇ ਅਜਿਹੀਆਂ ਲੋਕ ਪੱਖੀ ਯੋਜਨਾਵਾਂ ਵਿੱਚ ਬਸੇਰਾ ਸਕੀਮ ਤਹਿਤ ਲੋੜਵੰਦ ਪਰਿਵਾਰਾਂ ਨੂੰ ਘਰਾਂ ਦੇ ਮਾਲਕਾਨਾ ਹੱਕ ਦਿੱਤੇ ਗਏ ਅਤੇ ਬਿਜਲੀ ਦੀਆਂ ਦਰਾਂ ’ਚ ਕਟੌਤੀ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ ਪੰਜ ਵਰਿਆਂ ਦੌਰਾਨ ਹਲਕੇ ਦਾ ਹਰ ਪੱਖੋਂ ਵਿਕਾਸ ਕਰਨ ਲਈ ਢੁਕਵੇਂ ਕਦਮ ਪੁੱਟੇ ਗਏ ਹਨ ਜਿਨ੍ਹਾਂ ਤਹਿਤ ਸਿੱਖਿਆ, ਖੇਡਾਂ, ਸਿਹਤ, ਸੜਕੀ ਨੈਟਵਰਕ, ਸੀਵਰੇਜ, ਪੀਣ ਲਈ ਸਾਫ਼ ਪਾਣੀ ਸਮੇਤ ਹੋਰ ਬੁਨਿਆਦੀ ਸੁਵਿਧਾਵਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਦੀਆਂ ਵਿਰਾਸਤੀ ਇਮਾਰਤਾਂ ਦੀ ਦਿੱਖ ਨੂੰ ਸੰਵਾਰਿਆ ਗਿਆ ਹੈ ਅਤੇ ਹਰ ਵਰਗ ਦੀਆਂ ਲੋੜਾਂ ਨੂੰ ਅੱਗੇ ਰੱਖਦੇ ਹੋਏ ਕਾਰਜ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਇਸ ਦੌਰਾਨ ਕੁਝ ਔਰਤਾਂਲਾਭਪਾਤਰੀਆਂ ਨੂੰ ਪੈਨਸ਼ਨਾਂ ਦੇ ਮੰਜੂਰੀ ਪੱਤਰਾਂ ਦੀ ਵੰਡ ਵੀ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਰਹਿੰਦ-ਫਤਹਿਗੜ੍ਹ ਸਾਹਿਬ-ਬੇਲਾ ਸੜਕ ਦਾ ਨਾਂਅ ਮਾਤਾ ਗੁਜਰ ਕੌਰ ਜੀ ਦੇ ਨਾਂਅ ’ਤੇ ਰੱਖਿਆ: ਵਿਜੈ ਇੰਦਰ ਸਿੰਗਲਾ
ਸਰਹਿੰਦ-ਫਤਹਿਗੜ੍ਹ ਸਾਹਿਬ-ਬੇਲਾ ਸੜਕ ਦਾ ਨਾਂਅ ਮਾਤਾ ਗੁਜਰ ਕੌਰ ਜੀ ਦੇ ਨਾਂਅ ’ਤੇ ਰੱਖਿਆ: ਵਿਜੈ ਇੰਦਰ ਸਿੰਗਲਾ
(ਗੁਰਪ੍ਰੀਤ ਸਿੰਘ) ਸੰਗਰੂਰ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਰਹਿੰਦ-ਫਤਿਹਗੜ੍ਹ ਸਾਹਿਬ-ਬੇਲਾ ਸੜਕ ਦਾ ਨਾਂਅ ਮਾਤਾ ਗੁਜਰ ਕੌਰ ਜੀ ਦੇ ਨਾਂਅ ’ਤੇ ਰੱਖ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਸਿੱਖਾਂ ਨਾਲ ਸਬੰਧਤ ਤਿੰਨ ਇਤਿਹਾਸਕ ਸ਼ਹਿਰਾਂ ਸ੍ਰੀ ਫਤਹਿਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਨੂੰ ਜੋੜਨ ਵਾਲੀ ਇਸ ਸੜਕ ਨੂੰ ਹੁਣ ਮਾਤਾ ਗੁਜਰੀ ਮਾਰਗ ਵਜੋਂ ਜਾਣਿਆ ਜਾਵੇਗਾ।
ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮਾਤਾ ਗੁਜਰ ਕੌਰ ਜੀ ਦੀ ਦੇ ਲਾਸਾਨੀ ਬਲੀਦਾਨ ਨੂੰ ਪੰਜਾਬ ਸਰਕਾਰ ਵੱਲੋਂ ਸਤਿਕਾਰ ਭੇਂਟ ਕਰਨ ਦਾ ਇਹ ਇੱਕ ਛੋਟਾ ਜਿਹਾ ਉਪਰਾਲਾ ਹੈ, ਜਿਨ੍ਹਾਂ ਨੇ ਬਿਨ੍ਹਾਂ ਕਿਸੇ ਸ਼ੰਕੇ ਤੋਂ ਆਪਣੇ ਪੂਰੇ ਪਰਿਵਾਰ ਨੂੰ ਧਰਮ ਹਿੱਤ ਸ਼ਹੀਦੀ ਪ੍ਰਾਪਤ ਕਰਨ ਲਈ ਭੇਜਿਆ ਸੀ। ਉੁਨ੍ਹਾਂ ਦੱਸਿਆ ਕਿ ਇਹ ਉਹ ਸੜਕ ਹੈ ਜਿਸ ਦੀ ਇਤਿਹਾਸ ਵਿਚ ਬਹੁਤ ਮਹੱਤਤਾ ਹੈ ਕਿਉਂਕਿ ਇਹ ਸੜਕ ਉਨ੍ਹਾਂ ਸ਼ਹਿਰਾਂ ਨੂੰ ਜੋੜਦੀ ਹੈ ਜਿੱਥੇ ਮੁਗਲਾਂ ਦੇ ਜੁਲਮਾਂ ਨਾਲ ਆਢਾ ਲੈਂਦਿਆਂ ਚਾਰੇ ਸਾਹਿਬਜ਼ਾਦਿਆਂ ਅਤੇ ਖੁਦ ਮਾਤਾ ਗੁਜਰੀ ਜੀ ਨੇ ਮਾਣ ਨਾਲ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਨ। ਸ੍ਰੀ ਸਿੰਗਲਾ ਨੇ ਕਿਹਾ ਕਿ 6 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਤਹਿਗੜ੍ਹ ਸਾਹਿਬ-ਬੇਲਾ ਸੜਕ ਦਾ ਨਾਂਅ ਮਾਤਾ ਗੁਜਰ ਕੌਰ ਜੀ ਦੇ ਨਾਂਅ ’ਤੇ ਰੱਖਣ ਦਾ ਐਲਾਨ ਕੀਤਾ ਸੀ ਤੇ 10 ਦਿਨਾਂ ਦੇ ਅੰਦਰ-ਅੰਦਰ ਲੋਕ ਨਿਰਮਾਣ ਵਿਭਾਗ ਨੇ ਇਸ ਫੈਸਲੇ ਨੂੰ ਅਮਲੀ ਜਾਮਾ ਪਹਿਨਾ ਦਿੱਤਾ। ਉਨ੍ਹਾਂ ਦੱਸਿਆ ਕਿ 44.53 ਕਿਲੋਮੀਟਰ ਲੰਬਾ ਇਹ ਮਾਰਗ ਸਰਹਿੰਦ, ਫਤਹਿਗੜ੍ਹ ਸਾਹਿਬ, ਮੋਰਿੰਡਾ ਤੇ ਸ੍ਰੀ ਚਮਕੌਰ ਸਾਹਿਬ ਸ਼ਹਿਰਾਂ ਨੂੰ ਆਪਸ ਵਿੱਚ ਜੋੜਦਾ ਹੈ।
ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਦੂਰਅੰਦੇਸ਼ ’ਤੇ ਗਤੀਸ਼ੀਲ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਲੋਕ ਨਿਰਮਾਣ ਵਿਭਾਗ ਵੀ ਰਾਜ ਦੇ ਲੋਕਾਂ ਨੂੰ ਬਿਹਤਰ ਸੜਕੀ ਸੰਪਰਕ ਪ੍ਰਦਾਨ ਕਰਨ ਲਈ ਲਗਾਤਾਰ ਯਤਨਸੀਲ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਵਿੱਚ ਕਈ ਪ੍ਰੋਜੈਕਟ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ ਸੜਕਾਂ ’ਤੇ ਹੋਰ ਪ੍ਰੋਜੈਕਟਾਂ ਨੂੰ ਵੀ ਸੁਚੱਜੇ ਢੰਗ ਨਾਲ ਪੂਰਾ ਕਰਵਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਿਜੈ ਇੰਦਰ ਸਿੰਗਲਾ ਵੱਲੋਂ ਭਾਖੜਾ ਨਹਿਰ ’ਤੇ 4.50 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਨਵਾਂ ਪੁਲ ਲੋਕ ਅਰਪਿਤ
ਕੇਜਰੀਵਾਲ ਨੇ ਕੁਝ ਸੈਂਕੜੇ ਸਕੂਲਾਂ ਦੇ ਪ੍ਰਚਾਰ ਲਈ ਹੀ 600 ਕਰੋੜ ਰੁਪਏ ਖਰਚੇ -ਵਿਜੈ ਇੰਦਰ ਸਿੰਗਲਾ
ਪੰਜਾਬ ਸਰਕਾਰ ਤੋਂ ਲੋਕ ਖੁਸ਼, ਸੂਬੇ ’ਚ ਅਗਲੀ ਸਰਕਾਰ ਵੀ ਕਾਂਗਰਸ ਦੀ ਹੀ ਬਣੇਗੀ- ਵਿਧਾਇਕ ਰਜਿੰਦਰ ਸਿੰਘ
(ਸੁਨੀਲ ਚਾਵਲਾ) ਸਮਾਣਾ। ਪੰਜਾਬ ਦੇ ਲੋਕ ਨਿਰਮਾਣ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਇਥੇ ਭਾਖੜਾ ਨਹਿਰ ’ਤੇ 4.50 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ 45 ਮੀਟਰ ਪੁਲ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਦੀ ਮੌਜੂਦਗੀ ਵਿੱਚ ਲੋਕ ਅਰਪਣ ਕੀਤਾ। ਇਸੇ ਮੌਕੇ ਉਨ੍ਹਾਂ ਨੇ 12.75 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਸਮਾਣਾ ਬਾਈਪਾਸ, ਸ਼ਹਿਰ ਦੀ ਮੁੱਖ ਸੜਕ ਨੂੰ ਅਪਗ੍ਰੇਡ ਕਰਨ ਸਮੇਤ ਸਮਾਣਾ-ਪਟਿਆਲਾ ਰੋਡ ’ਤੇ ਫ਼ਤਹਿਪੁਰ ਵਿਖੇ ਸੜਕ ਦਾ ਵਿੰਗ ਕੱਢਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਈ।
ਇਸ ਦੌਰਾਨ ਲੋਕਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਭਾਖੜਾ ਦੇ ਇਸ ਪੁਲ ਦੇ ਬਨਣ ਸਮੇਤ ਫਤਿਹਪੁਰ ਨੇੜੇ ਸੜਕ ਦਾ ਵਿੰਗ ਕੱਢੇ ਜਾਣ ਨਾਲ ਰਾਹਗੀਰਾਂ ਨੂੰ ਸੜਕ ਹਾਦਸਿਆਂ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਦਿੱਲੀ ਦੀ ਕੇਜਰੀਵਾਲ ਸਰਕਾਰ ਹੈ, ਜਿਸ ਨੇ ਆਪਣੇ ਕੁਲ 1250 ਦੇ ਕਰੀਬ ਸਕੂਲਾਂ ’ਚੋਂ 400 ਦੇ ਕਰੀਬ ਸਕੂਲਾਂ ’ਚ ਕੁਝ ਸੁਧਾਰ ਕਰਕੇ ਇਨ੍ਹਾਂ ਦੇ ਪ੍ਰਚਾਰ ਉਪਰ ਹੀ 6 ਸੌ ਕਰੋੜ ਰੁਪਏ ਖ਼ਰਚ ਦਿੱਤੇ। ਜਦਕਿ ਪੰਜਾਬ ਸਰਕਾਰ ਨੇ ਰਾਜ ਦੇ 19 ਹਜਾਰ ਸਕੂਲਾਂ ’ਚੋਂ 13 ਹਜਾਰ ਸਕੂਲਾਂ ਦੀ ਨੁਹਾਰ ਬਦਲੀ ਅਤੇ ਸਿੱਖਿਆ ਦੇ ਖੇਤਰ ’ਚ ਦੇਸ਼ ’ਚੋਂ ਪਹਿਲੇ ਸਥਾਨ ’ਤੇ ਆਇਆ ਪਰੰਤੂ ਅਸੀਂ ਆਪਣੀ ਇਸ ਪ੍ਰਾਪਤੀ ਨੂੰ ਆਮ ਆਦਮੀ ਪਾਰਟੀ ਦੀ ਤਰ੍ਹਾਂ ਨਹੀਂ ਪ੍ਰਚਾਰਿਆ।
ਵਿਜੈ ਇੰਦਰ ਸਿੰਗਲਾ ਨੇ ਆਪਣੇ ਪਿਤਾ ਮਰਹੂਮ ਸੰਤ ਰਾਮ ਸਿੰਗਲਾ, ਜਿਨ੍ਹਾਂ ਦਾ ਅੱਜ 87ਵਾਂ ਜਨਮ ਦਿਨ ਮਨਾਇਆ ਗਿਆ ਹੈ, ਦਾ ਜਿਕਰ ਕਰਦਿਆਂ, ਭਾਵੁਕਤਾ ਨਾਲ ਆਖਿਆ ਕਿ, ਲੋਕਾਂ ਨੇ ਉਨ੍ਹਾਂ ਨੂੰ ਪਿਆਰ ਦੇ ਕੇ ਆਪਣੇ ਪਿਤਾ ਦੇ ਟੀਚੇ ਪੂਰੇ ਕਰਨ ਲਈ ਭਰਪੂਰ ਸਹਿਯੋਗ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਸੰਗਰੂਰ ਵਿਖੇ ਦੇਸ਼ ਦਾ ਪਹਿਲਾ ਯਾਦਗਾਰੀ ਸਮਾਰਕ ਬਣਾਇਆ ਹੈ।
ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਕੈਬਿਨਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪੂਰੇ ਪੰਜਾਬ ’ਚੋਂ ਇਕੱਲਾ ਸਮਾਣਾ ਹਲਕਾ ਹੀ ਇਕਲੌਤਾ ਹਲਕਾ ਹੈ, ਜਿੱਥੇ ਸਭ ਤੋਂ ਵੱਧ ਵਿਕਾਸ ਕਾਰਜ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪੁਲ ਸਮਾਣਾ ਤੇ ਇਲਾਕੇ ਦੇ ਲੋਕਾਂ ਦੇ ਨਾਲ ਨਾਲ ਹਰਿਆਣਾ ਤੇ ਦਿਲੀ ਆਦਿ ਜਾਣ ਵਾਲੇ ਰਾਹਗੀਰਾਂ ਲਈ ਵੀ ਬਹੁਤ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗੁਪਤਾ, ਚੇਅਰਮੈਨ ਮਾਰਕੀਟ ਕਮੇਟੀ ਪ੍ਰਦੁਮਨ ਸਿੰਘ ਵਿਰਕ, ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਜੀਵਨ ਗਰਗ, ਬਲਾਕ ਪ੍ਰਧਾਨ ਸ਼ਿਵ ਘੱਗਾ, ਰਤਨ ਸਿੰਘ ਸਿੰਘ ਚੀਮਾ, ਪੀ.ਏ. ਸਚਿਨ ਕੰਬੋਜ, ਡਾ. ਸਤਪਾਲ ਜੌਹਰੀ, ਰਾਜ ਸਚਦੇਵਾ, ਲਾਭ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਕੌਂਸਲਰ ਆਦਿ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਭਵਾਨੀਗੜ੍ਹ ਵਿਚ ਸਿੱਖਿਆ ਮੰਤਰੀ ਦਾ ਵਿਰੋਧ
ਭਵਾਨੀਗੜ੍ਹ ਵਿਚ ਸਿੱਖਿਆ ਮੰਤਰੀ ਦਾ ਵਿਰੋਧ
ਸੰਗਰੂਰ, (ਗੁਰਪ੍ਰੀਤ ਸਿੰਘ)। ਅੱਜ ਭਵਾਨੀਗੜ੍ਹ ਨੇੜਲੇ ਪਿੰਡ ਫੱਗੂਵਾਲਾ ਦੇ ਸਰਕਾਰੀ ਸਕੂਲ ਵਿਖੇ ਪਹੁੰਚੇ ਸਿਖਿਆ ਮੰਤਰੀ ਸਿੰਗਲਾ ਦੇ ਪ੍ਰੋਗਰਾਮ ਦੇ ਬਾਹਰ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਿੰਗਲਾ ਦੇ ਪ੍ਰੋਗਰਾਮ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ
ਜਿਨ੍ਹਾਂ ਨੂੰ ਪੁਲਸ ਨੇ ਸਕੂਲ ਅੰਦਰ ਦਾਖਲ ਨਹੀਂ ਹੋਣ ਦਿੱਤਾ ਤੇ ਉਨ੍ਹਾਂ ਦੀ ਖਿੱਚ ਧੂਅ ਕਰਦੇ ਹੋਏ ਪ੍ਰਦਰਸ਼ਨਕਾਰੀ 8 ਅਧਿਆਪਕਾਂ ਨੂੰ ਪੁਲਸ ਨੇ ਆਪਣੇ ਹਿਰਾਸਤ ’ਚ ਲੈ ਲਿਆ ਤੇ ਭਵਾਨੀਗੜ੍ਹ ਥਾਣੇ ਵਿੱਚ ਡੱਕ ਦਿੱਤਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਪੰਜਾਬ ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਸੂਚੀ ਜਾਰੀ, ਮਿਲੇਗਾ ਲੱਖ ਰੁਪਏ ਦਾ ਇਨਾਮ
ਓਵਰਆਲ ਗ੍ਰੇਡਿੰਗ ਸਰਕਾਰੀ ਸਕੂਲਾਂ ‘ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ‘ਚ ਮਦਦਗਾਰ ਸਿੱਧ ਹੋਵੇਗੀ: ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਸੈਸਨ 2020-21 ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਜਿਲ੍ਹਾਵਾਰ ਸੂਚੀ ਜਾਰੀ ਕੀਤੀ। ਇਨ੍ਹਾਂ ਸਕੂਲਾਂ ਦੀ ਦਰਜਾਬੰਦੀ ਨੂੰ ਤਿੰਨ ਸ੍ਰੇਣੀਆਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਜਿਲ੍ਹੇ ਦੇ ਚੋਟੀ ਦਾ ਪ੍ਰਦਰਸਨ ਕਰਨ ਵਾਲੇ ਸਕੂਲਾਂ ਨੂੰ ਕ੍ਰਮਵਾਰ 5 ਲੱਖ, 7.5 ਲੱਖ ਅਤੇ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸਕੂਲਾਂ ਦੀ ਦਰਜਾਬੰਦੀ (ਗਰੇਡਿੰਗ) ਦਾ ਆਧਾਰ ਨਤੀਜਿਆਂ, ਬੁਨਿਆਦੀ ਢਾਂਚੇ, ਸਹਿ-ਵਿੱਦਿਅਕ ਗਤੀਵਿਧੀਆਂ, ਸਕੂਲ ਪ੍ਰਬੰਧਨ ਕਮੇਟੀਆਂ ਤੇ ਲੋਕਾਂ ਦਾ ਯੋਗਦਾਨ ਅਤੇ ਵਿਦਿਆਰਥੀਆਂ ਦੀ ਹਾਜਰੀ ਮੰਨਿਆ ਗਿਆ ਹੈ। ਜਿਨ੍ਹਾਂ ਜਿਲਿ੍ਹਆਂ ਵਿੱਚ ਇੱਕ ਤੋਂ ਵੱਧ ਸਕੂਲ ਬਰਾਬਰ ਅੰਕ ਲੈ ਕੇ ਸਿਖਰਲੇ ਸਥਾਨ ‘ਤੇ ਰਹੇ ਹਨ ਉੱਥੇ ਐਵਾਰਡ ਦੀ ਰਕਮ ਨੂੰ ਉਨ੍ਹਾਂ ਸਕੂਲਾਂ ਵਿਚ ਬਰਾਬਰ ਵੰਡਿਆ ਗਿਆ ਹੈ ।
5 ਲੱਖ ਦਾ ਪੁਰਸਕਾਰ ਲੈਣ ਵਾਲੇ ਮਿਡਲ ਸਕੂਲਾਂ
ਸਰਕਾਰੀ ਮਿਡਲ ਸਕੂਲ ਫੈਜਪੁਰਾ (ਅੰਮਿ੍ਰਤਸਰ), ਸਰਕਾਰੀ ਮਿਡਲ ਸਕੂਲ ਲੋਹਗੜ੍ਹ (ਬਰਨਾਲਾ), ਸਰਕਾਰੀ ਮਿਡਲ ਸਕੂਲ ਬਾਠ (ਬਠਿੰਡਾ), ਸਰਕਾਰੀ ਮਿਡਲ ਸਕੂਲ ਵੀਰੇ ਵਾਲਾ ਖੁਰਦ ਅਤੇ ਸਰਕਾਰੀ ਮਿਡਲ ਸਕੂਲ ਰਣ ਸਿੰਘ ਵਾਲਾ ਦੋਵੇਂ ਫਰੀਦਕੋਟ ਤੋਂ ਅਤੇ ਦੋਵਾਂ ਸਕੂਲਾਂ ‘ਚ ਇਨਾਮੀ ਰਕਮ ਬਰਾਬਰ ਰਾਸੀ ਵੰਡੀ ਗਈ, ਸਰਕਾਰੀ ਮਿਡਲ ਸਕੂਲ ਸਰਹਿੰਦ ਬਾੜਾ ਐਸਐਸਏ (ਫਤਿਹਗੜ੍ਹ ਸਾਹਿਬ), ਫਾਜਲਿਕਾ ਦੇ ਸਰਕਾਰੀ ਮਿਡਲ ਸਕੂਲ ਬੇਗਾਂ ਵਾਲੀ ਅਤੇ ਸਰਕਾਰੀ ਮਿਡਲ ਸਕੂਲ ਲੱਖਾ ਮੁਸਾਹਿਬ; ਦੋਵਾਂ ਸਕੂਲਾਂ ‘ਚ ਇਨਾਮੀ ਰਕਮ ਬਰਾਬਰ ਤਕਸੀਮ ਕੀਤੀ, ਫਿਰੋਜਪੁਰ ਤੋਂ ਸਰਕਾਰੀ ਮਿਡਲ ਸਕੂਲ ਤਾਰਾ ਸਿੰਘ ਵਾਲਾ ਅਤੇ ਸਰਕਾਰੀ ਮਿਡਲ ਸਕੂਲ ਲੋਹਗੜ੍ਹ ਦੋਵਾਂ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡੀ, ਗੁਰਦਾਸਪੁਰ ਤੋਂ ਸਾਲੋ ਚਹਿਲ ਐਸਐਸਏ ਅਤੇ ਸਰਕਾਰੀ ਮਿਡਲ ਸਕੂਲ ਪੰਡੋਰੀ ਬੈਂਸਾਂ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡੀ ਗਈ।
ਸਰਕਾਰੀ ਮਿਡਲ ਸਕੂਲ ਹੈਲੇਰ (ਹੁਸ਼ਿਆਰਪੁਰ), ਸਰਕਾਰੀ ਮਿਡਲ ਸਕੂਲ ਲੋਹਾਰਾ ਛਾਹੜਕੇ (ਜਲੰਧਰ), ਸਰਕਾਰੀ ਮਿਡਲ ਸਕੂਲ ਆਰ.ਸੀ.ਐਫ. ਹੁਸੈਨ ਪੁਰ (ਕਪੂਰਥਲਾ), ਸਰਕਾਰੀ ਮਿਡਲ ਸਕੂਲ ਬਿਰਕ ਅਤੇ ਜੀਐਮਐਸ ਜਾਂਗਪੁਰ ਦੋਵੇਂ ਲੁਧਿਆਣਾ ਤੋਂ ਤੇ ਦੋਵਾਂ ਨੂੰ ਇਨਾਮੀ ਰਕਮ ਬਰਾਬਰ ਵੰਡੀ, ਸਰਕਾਰੀ ਮਿਡਲ ਸਕੂਲ ਗੋਰਖਨਾਥ (ਮਾਨਸਾ), ਸਰਕਾਰੀ ਮਿਡਲ ਸਕੂਲ ਬੀਰ ਬੱਧਨੀ (ਮੋਗਾ), ਸਰਕਾਰੀ ਮਿਡਲ ਸਕੂਲ ਉੜੰਗ (ਮੁਕਤਸਰ), ਪਠਾਨਕੋਟ ਦੇ ਸਰਕਾਰੀ ਮਿਡਲ ਸਕੂਲ ਸਿੰਬਲੀ ਗੁੱਜਰਾਂ ਐਸਐਸਏ ਅਤੇ ਸਰਕਾਰੀ ਮਿਡਲ ਸਕੂਲ ਜਸਵਾਲੀ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡਦੇ ਹੋਏ, ਜੀਐਮਐਸ ਦੇਧਨਾ (ਪਟਿਆਲਾ), ਸਰਕਾਰੀ ਮਿਡਲ ਸਕੂਲ ਸਾਖਪੁਰ (ਰੂਪਨਗਰ), ਜੀਐਮਐਸ ਭੰਗਾਲ ਖੁਰਦ ਅਮਰਗੜ੍ਹ (ਐਸਬੀਐਸ ਨਗਰ), ਜੀਐਮਐਸ ਰਟੋਲਾਂ (ਸੰਗਰੂਰ), ਜੀਐਮਐਸ ਬਠਲਾਣਾ ਯੂਜੀ (ਐਸਐਸ ਨਗਰ), ਜੀਐਮਐਸ ਚੱਕ ਕਰੇ ਖਾਨ ਅਤੇ ਸਰਕਾਰੀ ਮਿਡਲ ਸਕੂਲ ਦੀਨੇਵਾਲ, ਦੋਵੇਂ ਤਰਨ ਤਾਰਨ ਜਲਿ੍ਹੇ ਤੋਂ ਤੇ ਦੋਵਾਂ ਨੂੰ ਇਨਾਮ ਦੀ ਰਕਮ ਬਰਾਬਰ ਦਿੱਤੀ ਗਈ।
7.5 ਲੱਖ ਦਾ ਪੁਰਸਕਾਰ ਲੈਣ ਵਾਲੇ ਹਾਈ ਸਕੂਲ
ਜੀਐਚਐਸ ਮਾਲੋਵਾਲ (ਅੰਮਿ੍ਰਤਸਰ), ਜੀਐਚਐਸ ਮੌੜਾਂ (ਬਰਨਾਲਾ), ਜੀਐਚਐਸ ਬਹਿਮਣ ਜੱਸਾ ਸਿੰਘ ਰਮਸਾ (ਬਠਿੰਡਾ), ਜੀਐਚਐਸ ਧੀਮਾਨ ਵਾਲੀ (ਫਰੀਦਕੋਟ), ਜੀਐਚਐਸ ਲਟੌਰ (ਫਤਿਹਗੜ੍ਹ ਸਾਹਿਬ), ਜੀਐਚਐਸ ਹੀਰਾ ਵਾਲੀ ਰਮਸਾ (ਫਾਜਲਿਕਾ), ਜੀਐਚਐਸ ਛਾਂਗਰਾਈ ਉੱਤਰ (ਫਿਰੋਜਪੁਰ), ਜੀਐਚਐਸ ਧਰਮਕੋਟ ਬੱਗਾ (ਗੁਰਦਾਸਪੁਰ), ਜੀਐਚਐਸ ਘੋਗੜਾ (ਹੁਸ਼ਿਆਰਪੁਰ), ਜੀਐਚਐਸ ਰਾਏਪੁਰ ਰਸੂਲਪੁਰ (ਜਲੰਧਰ), ਜੀਐਚਐਸ ਲੜਕੀਆਂ ਦਿਆਲ ਪੁਰ (ਕਪੂਰਥਲਾ), ਜੀਐਚਐਸ ਰਾਜੋਵਾਲ (ਲੁਧਿਆਣਾ), ਜੀਐਚਐਸ ਮਾਖਾ (ਮਾਨਸਾ), ਜੀਐਚਐਸ ਪੱਤੋ ਹੀਰਾ ਸਿੰਘ (ਮੋਗਾ), ਜੀਐਚਐਸ ਪਾਰਕ (ਮੁਕਤਸਰ), ਜੀਐਚਐਸ ਥਰਿਆਲ (ਪਠਾਨਕੋਟ), ਜੀਐਚਐਸ ਮਜਾਲ ਕਲਾਂ (ਪਟਿਆਲਾ), ਜੀਐਚਐਸ ਰਾਏਪੁਰ (ਰੂਪਨਗਰ), ਜੀਐਚਐਸ ਕੋਟ ਰਾਂਝਾ (ਐਸਬੀਐਸ ਨਗਰ), ਜੀਐਚਐਸ ਖੇੜੀ (ਸੰਗਰੂਰ), ਜੀਐਚਐਸ ਮੌਲੀ ਬੈਦਵਾਨ (ਐਸਏਐਸ ਨਗਰ) ਅਤੇ ਸਹੀਦ ਨਾਇਕ ਕਰਮਜੀਤ ਸਿੰਘ ਸੈਨਾ ਮੈਡਲ ਜੀ.ਐੱਚ.ਐੱਸ ਚੂਸਲੇਵਾੜ (ਤਰਨ ਤਾਰਨ)
10 ਲੱਖ ਦਾ ਐਵਾਰਡ ਪ੍ਰਾਪਤ ਕਰਨ ਵਾਲੇ ਸੀਨੀਅਰ ਸੈਕੰਡਰੀ ਸਕੂਲ
ਜੀਐਸਐਸਐਸ ਨਾਗ ਕਲਾਂ (ਅੰਮਿ੍ਰਤਸਰ), ਜੀਐਸਐਸ ਸੰਧੂ ਪੱਟੀ (ਬਰਨਾਲਾ), ਜੀਐਸਐਸਐਸ ਮਲੂਕਾ ਲੜਕੇ (ਬਠਿੰਡਾ), ਜੀਐਸ.ਐਸਐਸ ਪੱਖੀ ਕਲਾਂ (ਫਰੀਦਕੋਟ), ਜੀਐਸਐਸਐਸ ਸਰਹਿੰਦ ਗਰਲਜ (ਫਤਿਹਗੜ ਸਾਹਿਬ), ਜੀਐਸਐਸਐਸ ਬਾਘੇ ਕੇ ਉੱਤਰ (ਫਾਜਿਲਕਾ), ਜੀਐਸਐਸਐਸ ਖਾਈ ਫੇਮੇ ਕੀ (ਫਿਰੋਜਪੁਰ), ਸਰਕਾਰੀ ਸੀਨੀ.ਸੈਕੰ. ਸਮਾਰਟ ਸਕੂਲ ਸੇਖਪੁਰ (ਗੁਰਦਾਸਪੁਰ), ਜੀਐਸਐਸਐਸ ਰੇਲਵੇ ਮੰਡੀ ਲੜਕੀਆਂ (ਹੁਸ਼ਿਆਰਪੁਰ), ਜੀਐਸਐਸਐਸ ਜਮਸੇਰ ਲੜਕੇ (ਜਲੰਧਰ), ਜੀਐਸਐਸਐਸ ਤਲਵੰਡੀ ਚੌਧਰੀਆਂ (ਕਪੂਰਥਲਾ), ਜੀਐਸਐਸ ਜਗਰਾਉਂ ਲੜਕੀਆਂ (ਲੁਧਿਆਣਾ), ਜੀ ਐਸ ਐਸ ਆਲਮਪੁਰ ਮੰਦਰਾਂ (ਮਾਨਸਾ), ਜੀਐਸਐਸ ਖੋਸਾ ਕੋਟਲਾ (ਮੋਗਾ), ਜੀਐਸਐਸ ਉਦੇਕਰਨ (ਮੁਕਤਸਰ), ਜੀਐਸਐਸ ਦਤਿਆਲ ਫਿਰੋਜਾ (ਪਠਾਨਕੋਟ), ਜੀਐਸਐਸ ਸਮਾਰਟ ਸਕੂਲ ਮਾਡਲ ਟਾਊਨ (ਪਟਿਆਲਾ), ਜੀਐਸਐਸ ਕਾਹਨਪੁਰ ਖੂਹੀ (ਰੂਪਨਗਰ), ਜੀਐਸਐਸ ਮੱਲੇਵਾਲ (ਐਸਬੀਐਸ ਨਗਰ), ਜੀਐਸਐਸ ਛਾਜਲੀ (ਸੰਗਰੂਰ), ਜੀਐਸਐਸ ਮੁਬਾਰਕਪੁਰ (ਐਸਏਐਸ ਨਗਰ) ਅਤੇ ਸਹੀਦ ਨਾਇਬ ਸੂਬੇਦਾਰ ਪਰਮਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਕੀ ਸਕੂਲ, ਵੇਈਂ ਪੋਈਂ (ਤਰਨ ਤਾਰਨ)।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।