DirectTalk - Sach Kahoon Punjabi

ਮੇਰੀ ਸੀਐੱਮ ਨਾਲ ਸਿੱਧੀ ਗੱਲ ਐ!
ਅੰਕੁਰ ਤਾਂਗੜੀ

‘ਮੇਰੀ ਸੀਐੱਮ ਨਾਲ ਸਿੱਧੀ ਗੱਲ ਹੈ’ ਇਹ ਬੋਲ ਅੱਜ-ਕੱਲ੍ਹ ਹਰ ਤੀਜਾ-ਚੌਥਾ ਆਦਮੀ ਕਹਿੰਦਾ ਹੈ। ਅਸੀਂ ਕਿਸੇ ਵੀ ਬੈਠਕ ਵਿਚ ਇਹ ਆਮ ਸੁਣਦੇ ਹਾਂ ਕਿ ਮੇਰੇ ਚਾਚੇ, ਮਾਮੇ, ਮਾਸੜ ਆਦਿ ਦੀ ਸੀਐੱਮ ਨਾਲ ਸਿੱਧੀ ਗੱਲ ਹੈ, ਪਰ ਜਦੋਂ ਕਿਸੇ ਆਪਣੇ ਖਾਸ ਨੂੰ ਕਹਿਦੋ ਕਿ ਸਾਨੂੰ ਸੀਐੱਮ ਲੈਵਲ ‘ਤੇ ਇੱਕ ਛੋਟਾ ਜਿਹਾ ਕੰਮ ਹੈ ਤਾਂ ਉਸੇ ਮਾਮੇ, ਚਾਚੇ, ਮਾਸੜ ਨੂੰ ਹੱਥਾਂ-ਪੈਰਾਂ ਦੀ ਪੈ ਜਕਦੀ ਹੈ।  ਅਜਿਹੇ ਇਨਸਾਨ ਇੱਕ-ਇੱਕ ਮਹੀਨਾ ਫੋਨ ਨਹੀਂ ਚੁੱਕਦੇ। ਅਜਿਹੀ ਹੀ ਮਿਲਦੀ-ਜੁਲਦੀ ਘਟਨਾ ਸਾਡੇ ਗੁਆਂਢ ‘ਚ ਵਾਪਰੀ। ਮੇਰਾ ਦੋਸਤ, ਜੋ ਉਮਰ ‘ਚ ਮੇਰੇ ਤੋਂ ਵੱਡਾ ਸੀ, ਹਰ ਗੱਲ ਵਿੱਚ ਕਹਿ ਦਿੰਦਾ ਕਿ ਮੇਰੇ ਚਾਚੇ ਦੀ ਡੀਜੀਪੀ ਨਾਲ ਸਿੱਧੀ ਗੱਲਬਾਤ ਹੈ। ਡੀਜੀਪੀ ਹਰ ਕੰਮ ਮੇਰੇ ਚਾਚੇ ਕੋਲੋਂ ਪੁੱਛ ਕੇ ਕਰਦਾ ਹੈ।

ਇੱਕ ਦਿਨ ਗਲੀ ‘ਚ ਜਾਂਦੇ ਇੱਕ ਪਤੀ-ਪਤਨੀ ਵਿੱਚ ਉਸ ਦਾ ਮੋਟਰਸਾਈਕਲ ਵੱਜ ਗਿਆ। ਝਗੜਾ ਸ਼ੁਰੂ ਹੋ ਗਿਆ। ਗੱਲ ਹੱਥੋਪਾਈ ਤੱਕ ਪਹੁੰਚ ਗਈ। ਪਤੀ-ਪਤਨੀ ਨੇ ਪੁਲਿਸ ‘ਚ ਰਿਪੋਰਟ ਲਿਖਾ ਦਿੱਤੀ ਹਾਲੇ ਤੱਕ ਥਾਣੇ ਤੋਂ ਚਾਚੇ ਦੇ ਭਤੀਜੇ ਨੂੰ ਕੋਈ ਫੋਨ ਨਹੀਂ ਆਇਆ ਸੀ ਉਹ ਸਾਰੇ ਲੋਕਾਂ ਨੂੰ ਦੱਸਦਾ ਫਿਰਦਾ ਸੀ ਕਿ ਕੱਲ੍ਹ ਰੇਸ਼ਮਾ (ਬਦਲਿਆ ਨਾਂਅ) ਦੇ ਪਤੀ ਦੀ ਚੰਗੀ ਖੜਕਾਈ ਕੀਤੀ। ਸਾਨੂੰ ਵੀ ਦੱਸ ਰਿਹਾ ਸੀ ਕਿ ਰੇਸ਼ਮਾ ਦੇ ਘਰ ਵਾਲੇ ਦੀ ਤਸੱਲੀ ਕਰਾ ਦਿੱਤੀ। ਮੁਹੱਲੇ ‘ਚ ਚਾਮ੍ਹਲ਼ਿਆ ਫਿਰਦਾ ਸੀ ਲਓ ਜੀ ਥਾਣੇ ਤੋਂ ਸਾਡੇ ਸਾਹਮਣੇ ਹੀ ਫੋਨ ਆਉਂਦਾ ਹੈ ਤੁਹਾਡੇ ਖਿਲਾਫ ਸ਼ਿਕਾਇਤ ਆਈ ਹੈ ਠਾਣੇ ਆ ਜਾਓ। ਹਾਲੇ ਤੱਕ ਚਾਚੇ ਦੇ ਭਤੀਜੇ ਦੇ ਹੋਸ਼ ਟਿਕਾਣੇ ਨਹੀਂ ਆਏ ਸਨ ਉਹ ਕਹਿਣ ਲੱਗਾ, ਇਨ੍ਹਾਂ ਪਤੀ-ਪਤਨੀ ਨੂੰ ਮਜ਼ਾ ਚਖਾਉਣਾ ਪੂਰਾ ਚਾਚੇ ਦੇ ਭਤੀਜੇ ਨੇ ਦੋ-ਤਿੰਨ ਫੋਨ ਕੀਤੇ ਅਤੇ ਉਸ ਤੋਂ ਬਾਅਦ ਕਹਿੰਦਾ, ਮੈਨੂੰ ਪਟਿਆਲੇ ਜਾਣਾ ਪੈਣਾ ਹੈ ਪਰ ਜਦੋਂ ਉਹ ਪੁਲਿਸ ਥਾਣੇ ਨਾ ਪਹੁੰਚ ਪਟਿਆਲੇ ਚਲੇ ਗਿਆ ਤਦ ਤੱਕ ਪਰਚਾ ਕੱਟਿਆ ਗਿਆ ਤੇ ਸਾਨੂੰ ਫ਼ੋਨ ਕਰਕੇ ਕਹਿੰਦਾ, ਅੱਜ ਪਤੀ-ਪਤਨੀ ਦੀ ਪੂਰੀ ਤਸੱਲੀ ਹੋਣੀ ਥਾਣੇ ‘ਚ ਅਸੀਂ ਜਦੋਂ ਉਸ ਨੂੰ ਦੱਸਿਆ ਕਿ ਤੇਰੇ ਖਿਲਾਫ ਪਰਚਾ ਕੱਟਿਆ ਗਿਆ ਹੈ। ਕੇਸ ਕੋਰਟ ‘ਚ ਜਾਊਗਾ ਤੁਰੰਤ ਹੀ ਮੇਰੇ ਦੂਸਰੇ ਦੋਸਤਾਂ ਤੋਂ ਸਲਾਹ ਲੈਣ ਲੱਗਾ ਕਿ ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈ?

ਅਸੀਂ ਕਿਹਾ, ਚਾਚਾ ਜੀ ਨੂੰ ਕਹੋ, ਤਾਂ ਕਹਿੰਦਾ, ਇਹ ਸ਼ਿਕਾਇਤ ਔਰਤ ਵੱਲੋਂ ਹੈ। ਉੱਥੇ ਚਾਚਾ ਜੀ ਸਾਹਮਣੇ ਬਦਨਾਮੀ ਹੋਵੇਗੀ ਸਾਡੇ ਸਾਹਮਣੇ ਚਾਚੇ ਦਾ ਭਤੀਜਾ ਰੋਣ ਲੱਗਾ ਤੇ ਕਹਿੰਦਾ, ਮੇਰਾ ਫ਼ੈਸਲਾ ਕਰਵਾਓ ਅਸੀਂ ਸ਼ਹਿਰ ਦੇ ਕੁਝ ਬੰਦਿਆਂ ਨੂੰ ਵਿੱਚ ਪਾਇਆ ਤੇ ਸ਼ਰਤ ਤਹਿਤ ਫੈਸਲਾ ਹੋਇਆ ਕਿ ਉਸ ਪਤੀ-ਪਤਨੀ ਤੋਂ ਪੈਰਾਂ ਨੂੰ ਹੱਥ ਲਾ ਕੇ ਮੁਆਫੀ ਮੰਗਣੀ ਪਵੇਗੀ।  ਭਤੀਜਾ ਜੀ ਤਿਆਰ ਹੋ ਗਏ। ਫੈਸਲਾ ਤਾਂ ਹੋ ਗਿਆ ਕਾਗਜ਼ੀ ਕਾਰਵਾਈ ਬਾਕੀ ਸੀ। ਆਉਂਦਿਆਂ ਹੀ ਕਹਿਣ ਲੱਗਾ, ਜੇਕਰ ਕੇਸ ਰੇਸ਼ਮਾ ਨਾ ਕਰਦੀ ਤਾਂ ਇਨ੍ਹਾਂ ਨੂੰ ਦੱਸਦਾ… ਅਸੀਂ ਸਾਰੇ ਜ਼ੋਰ-ਜ਼ੋਰ ਨਾਲ ਹੱਸਣ ਲੱਗੇ

ਪਿਛਲੇ ਸਮਿਆਂ ‘ਚ ਅਜਿਹਾ ਘੱਟ ਹੁੰਦਾ ਸੀ ਅੱਜ ਸੀਐੱਮ ਤੋਂ ਥੱਲੇ ਕੋਈ ਗੱਲ ਹੀ ਨਹੀਂ ਕਰਦਾ ਪਹਿਲੇ ਸਮੇਂ ‘ਚ ਸਰਪੰਚ, ਡੀਸੀ, ਐਸਐਸਪੀ ਨਾਲ ਸਿੱਧੀ ਗੱਲ ਕਹਿੰਦੇ ਸਨ। ਸਕੂਲਾਂ ਵਿੱਚ ਬੱਚਿਆਂ ਨੂੰ ਮਾਸਟਰ ਤੱਕ ਦਾ ਡਰ ਹੁੰਦਾ ਸੀ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪਹਿਲਾਂ ਤੋਲੋ ਫਿਰ ਬੋਲੋ ਲੋਕਾਂ  ‘ਚ ਮੈਂ-ਮੈਂ ਇੰਨੀ ਹੈ ਕਿ ਉਹ ਬੋਲਣ ਵੇਲੇ ਨਹੀਂ ਸੋਚਦੇ ਕਿ ਅਸੀਂ ਕੀ ਬੋਲਦੇ ਹਾਂ। ਮੇਰੀ ਸੀਐੱਮ ਨਾਲ ਸਿੱਧੀ ਗੱਲ ਹੈ ਕਹਿ ਤਾਂ ਦਿੰਦੇ ਹਨ ਪਰ ਦੇਖਿਆ ਜਾਵੇ ਤਾਂ ਸੀਐੱਮ ਦੇ ਮੰਤਰੀ, ਵਿਧਾਇਕ ਵੀ ਪਹਿਲਾਂ ਸੌ ਵਾਰੀ ਸੋਚਦੇ ਹਨ ਕਿ ਸੀਐੱਮ ਸਾਹਿਬ ਨੂੰ ਕਿਵੇਂ ਮਿਲਿਆ ਜਾਵੇ! ਵਿਧਾਇਕ ਆਪ ਤਾਂ ਓਐੱਸਡੀ ਜਾਂ ਪੀ ਏ ਕੋਲ ਬੈਠ ਕੇ ਆ ਜਾਂਦੇ ਹਨ। ਸੀਐੱਮ ਸਾਹਿਬ ਮੰਤਰੀਆਂ ਤੇ ਵਿਧਾਇਕਾਂ ਨੂੰ ਤਾਂ ਬਹੁਤ ਮੁਸ਼ਕਲ ਨਾਲ ਟਾਈਮ ਦਿੰਦੇ ਹਨ ਅਜਿਹੀ ਹਾਲਤ ਵਿੱਚ ਉਹ ਆਮ ਬੰਦੇ ਨੂੰ ਕਿਵੇਂ ਬੜੀ ਆਸਾਨੀ ਨਾਲ ਮਿਲ ਸਕਦੇ ਹਨ? ਇਹ ਇੱਕ ਵੱਡਾ ਸਵਾਲ ਹੈ।

ਖਾਸਕਰ ਪੰਜਾਬ ਵਿੱਚ… ਪਹਿਲੇ ਸਮੇਂ ਮਾਂ-ਪਿਓ ਇਹ ਨਹੀਂ ਦੱਸਦੇ ਸਨ ਕਿ ਸਾਡੀ ਸੋਚ ਕੀ ਹੈ ਤਾਂ ਕਿ ਸਾਡਾ ਬੱਚਾ ਹੰਕਾਰੇ ਨਾ, ਪਰ ਅੱਜ ਦੇ ਸਮੇਂ ਵਿੱਚ ਲੋਕਾਂ ਨੇ ਰੁਝਾਨ ਬਣਾ ਲਿਆ ਹੈ ਕਿ ਸਾਡੀ ਸੋਚ ਬਾਰੇ ਹਰ ਬੰਦੇ ਨੂੰ ਪਤਾ ਹੋਵੇ। ਸਕੂਲ ਕਾਲਜ ਦੇ ਬਾਹਰ ਅਸੀਂ ਆਮ ਦੇਖਦੇ ਹਾਂ ਕਿ ਕਿਸੇ ਵੱਡੇ ਅਧਿਕਾਰੀ ਨੂੰ ਸਰਕਾਰ ਨੇ ਜੋ  ਸਹੂਲਤਾਂ ਦਿੱਤੀਆਂ ਹਨ ਉਨ੍ਹਾਂ ਦਾ ਉਪਯੋਗ ਜ਼ਿਆਦਾਤਰ ਉਨ੍ਹਾਂ ਦੇ ਬੱਚੇ ਕਰਦੇ ਹਨ। ਬੱਚਿਆਂ ਨੂੰ ਸਕੂਲਾਂ ‘ਚ ਗੰਨਮੈਨ ਛੱਡਣ ਆਉਂਦੇ ਹਨ ਸੋਸ਼ਲ ਮੀਡੀਆ ‘ਤੇ ਹਰ ਦੂਜਾ ਵਿਅਕਤੀ ਆਪਣੀਆਂ ਫੋਟੋਆਂ ਵੱਡੇ ਅਧਿਕਾਰੀ, ਸੈਲੀਬ੍ਰਿਟੀਜ਼ ਜਾਂ ਮੰਤਰੀਆਂ ਨਾਲ ਪਾਉਂਦਾ ਹੈ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੇਰੀ ਕਿੰਨੀ ਚੜ੍ਹਾਈ ਹੈ। ਇਹ ਬਿਲਕੁਲ ਸੱਚ ਹੈ ਕਿ ਜਿਹੜੇ ਬੰਦੇ ਦੀ ਸੱਚਮੁੱਚ ਹੀ ਸੀਐੱਮ ਜਾਂ ਪੀਐੱਮ ਨਾਲ ਸਿੱਧੀ ਗੱਲਬਾਤ ਹੋਵੇ ਉਹ ਸ਼ੋਅ ਨਹੀਂ ਕਰਦਾ ਉਹ ਕਤਰਾਉਂਦਾ ਹੈ ਕਿ ਜੇਕਰ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਉਹ ਜ਼ਿਆਦਾਤਰ ਵਗਾਰਾਂ ਹੀ ਪਾਉਣਗੇ।

ਚੰਡੀਗੜ੍ਹ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।