Department - Sach Kahoon Punjabi
ਦੇਰ ਰਾਤ ਭਰਿਆ ਜਾਂਦਾ ਸੀ ਫਾਰਮ ਤਾਂ ਕਿ ਨਕਲ ਕਰਨ ਤੇ ਕਰਵਾਉਣ ਵਾਲੇ ਦਾ ਰੋਲ ਨੰਬਰ ਆਏ ਇਕੱਠਾ
ਜਿਹੜੇ ਅਧਿਆਪਕਾਂ ਨੇ ਭਰਿਆ ਹੋਇਐ ਟੈੱਟ ਉਨ੍ਹਾਂ ਖ਼ਿਲਾਫ਼ ਹੋਵੇਗੀ ਧਾਰਾ 144 ਤਹਿਤ ਕਾਰਵਾਈ
ਅਸ਼ਵਨੀ ਚਾਵਲਾ/ਚੰਡੀਗੜ੍ਹ। ਸਿੱਖਿਆ ਵਿਭਾਗ ਵਿੱਚ ਬੈਠੇ ਨਟਵਰ ਲਾਲ ਅਧਿਆਪਕ ਇਸ ਵਾਰ ਪੰਜਾਬ ਅਧਿਆਪਕ ਯੋਗਤਾ ਟੈਸਟ (ਪੀਟੈੱਟ) ਵਿੱਚ ਨਕਲ ਨਹੀਂ ਕਰਵਾ ਸਕਣਗੇ, ਕਿਉਂਕਿ ਇਨ੍ਹਾਂ ਦੀ ਚਲਾਕੀ ਤੋਂ ਸਿੱਖਿਆ ਵਿਭਾਗ ਨਾ ਸਿਰਫ਼ ਜਾਣੂੰ ਹੋ ਗਿਆ ਹੈ, ਸਗੋਂ ਇਨ੍ਹਾਂ ਨਟਵਰ ਲਾਲ ਅਧਿਆਪਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਵੀ ਸਿੱਖਿਆ ਵਿਭਾਗ ਮਨ ਬਣਾ ਚੁੱਕਾ ਹੈ। ਸਿੱਖਿਆ ਵਿਭਾਗ ਵਿੱਚ ਨਟਵਰ ਲਾਲ ਅਧਿਆਪਕਾਂ ਦਾ ਗੋਰਖ ਧੰਦਾ ਅੱਜ ਤੋਂ ਨਹੀਂ ਸਗੋਂ ਕਾਫ਼ੀ ਪੁਰਾਣੇ ਸਮੇਂ ਤੋਂ ਚੱਲ ਰਿਹਾ ਸੀ ਪਰ ਸਿੱਖਿਆ ਵਿਭਾਗ ਦੀ ਪਕੜ ਵਿੱਚ ਇਸ ਸਾਲ ਆਏ ਹਨ ਕਿਉਂਕਿ ਕਿਸੇ ਵਿਅਕਤੀ ਵੱਲੋਂ ਸਿੱਖਿਆ ਵਿਭਾਗ ਨੂੰ ਗੁਪਤ ਰੂਪ ਵਿੱਚ ਸ਼ਿਕਾਇਤ ਭੇਜੀ ਗਈ ਹੈ।
ਸਿੱਖਿਆ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕਰਦੇ ਹੋਏ ਸਖ਼ਤ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਜਿਹੜੇ ਅਧਿਆਪਕਾਂ ਨੇ ਕਿਸੇ ਨੂੰ ਵੀ ਟੈਸਟ ਪਾਸ ਕਰਵਾਉਣ ਲਈ ਪੀ-ਟੈੱਟ ਅਪਲਾਈ ਕੀਤਾ ਹੈ, ਉਨ੍ਹਾਂ ਦੇ ਅਧਾਰ ਕਾਰਡ ਨੂੰ ਵਿਭਾਗੀ ਦਸਤਾਵੇਜ਼ ਨਾਲ ਚੈੱਕ ਕਰਦੇ ਹੋਏ ਉਨ੍ਹਾਂ ਖ਼ਿਲਾਫ਼ ਧਾਰਾ 144 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ, ਹਾਲਾਂਕਿ ਸਿੱਖਿਆ ਵਿਭਾਗ ਅੰਦਰ ਧਾਰਾ 144 ਤਹਿਤ ਕਿਹੜੀ ਕਾਰਵਾਈ ਹੋ ਸਕਦੀ ਹੈ, ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ।  ਇੱਥੇ ਹੀ ਨਕਲ ਕਰਵਾਉਣ ਮੌਕੇ ਫੜੇ ਗਏ ਅਧਿਆਪਕ ਜਾਂ ਫਿਰ ਹੋਰ ਸਟਾਫ਼ ਨੂੰ ਸਿੱਧਾ ਨੌਕਰੀ ਤੋਂ ਹੀ ਬਰਖ਼ਾਸਤ ਕਰ ਦਿੱਤਾ ਜਾਏਗਾ, ਜਿਸ ਵਿੱਚ ਨਾ ਹੀ ਕੋਈ ਅਪੀਲ ਚੱਲੇਗੀ ਅਤੇ ਨਾ ਹੀ ਕੋਈ ਦਲੀਲ ਲਈ ਜਾਵੇਗੀ।
ਨਹੀਂ ਚੱਲੇਗੀ ਅਪੀਲ ਤੇ ਨਾ ਹੀ ਸੁਣੀ ਜਾਵੇਗੀ ਕੋਈ ਦਲੀਲ
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਪੰਜਾਬ ਭਰ ਦੇ ਬੀਐਡ ਪਾਸ ਨੌਜਵਾਨਾਂ ਤੋਂ ਨੌਕਰੀ ਪ੍ਰਾਪਤ ਕਰਨ ਲਈ ਅਧਿਆਪਕ ਯੋਗਤਾ ਟੈਸਟ ਲਿਆ ਜਾਂਦਾ ਹੈ, ਇਸ ਟੈਸਟ ਨੂੰ ਪਾਸ ਕਰਨ ਵਾਲੇ ਨੌਜਵਾਨ ਹੀ ਸਿੱਖਿਆ ਵਿਭਾਗ ਵਿੱਚ ਅਧਿਆਪਕ ਦੀ ਨੌਕਰੀ ਲਈ ਅਪਲਾਈ ਕਰ ਸਕਦੇ ਹਨ। ਇਸ ਟੈਸਟ ਨੂੰ ਪਾਸ ਕਰਨ ਵਾਲੇ ਕੁਝ ਅਧਿਆਪਕਾਂ ਨੇ ਨਟਵਰ ਲਾਲ ਬਣਦੇ ਹੋਏ ਸਿੱਖਿਆ ਵਿਭਾਗ ਨਾਲ ਹੀ ਠੱਗੀ ਦਾ ਕੰਮ ਸ਼ੁਰੂ ਕਰ ਲਿਆ ਹੈ। ਸਿੱਖਿਆ ਵਿਭਾਗ ਵਿੱਚ ਕੰਮ ਕਰਨ ਵਾਲੇ ਅਧਿਆਪਕ ਉਨ੍ਹਾਂ ਨੌਜਵਾਨਾਂ ਦੇ ਨਾਲ ਮੁੜ ਤੋਂ ਹਰ ਸਾਲ ਪੀ-ਟੈਟ ਲਈ ਅਪਲਾਈ ਕਰਦੇ ਸਨ, ਜਿਹੜੇ ਨੌਜਵਾਨ ਟੈਸਟ ਪਾਸ ਹੀ ਨਹੀਂ ਕਰ ਪਾ ਰਹੇ ਸਨ। ਸਿੱਖਿਆ ਵਿਭਾਗ ਵੱਲੋਂ ਮੁੜ ਤੋਂ ਟੈਸਟ ਲਈ ਅਪਲਾਈ ਕਰਨ ਲਈ ਕੋਈ ਮਨਾਹੀ ਨਹੀਂ ਹੈ
ਜਿਸ ਕਾਰਨ ਇਹ ਨਟਵਰ ਲਾਲ ਅਧਿਆਪਕ ਇੱਕ ਵਾਰੀ ਨਹੀਂ ਸਗੋਂ ਹਰ ਸਾਲ ਟੈਸਟ ਲਈ ਅਪਲਾਈ ਕਰਦੇ ਹੋਏ ਆਪਣੇ ਅੱਗੇ ਅਤੇ ਪਿੱਛੇ ਬੈਠਣ ਵਾਲੇ ਵਿਦਿਆਰਥੀਆਂ ਨੂੰ ਟੈਸਟ ਵਿੱਚ ਨਕਲ ਕਰਵਾਉਂਦੇ ਸਨ। ਨਟਵਰਲਾਲ ਅਧਿਆਪਕਾਂ ਦਾ ਰੋਲ ਨੰਬਰ ਨਕਲ ਕਰਵਾਉਣ ਵਾਲੇ ਨੌਜਵਾਨਾਂ ਦੇ ਨਾਲ ਆਏ, ਇਸ ਲਈ ਅੱਧੀ ਰਾਤ ਤੋਂ ਬਾਅਦ ਹੀ ਟੈਸਟ ਲਈ ਅਪਲਾਈ ਕੀਤਾ ਜਾਂਦਾ ਸੀ, ਜਿਸ ਕਾਰਨ ਸੀਰੀਅਲ ਨੰਬਰ ਇੱਕ ਆਉਣ ਦੌਰਾਨ ਰੋਲ ਨੰਬਰ ਅਤੇ ਸੈਂਟਰ ਵੀ ਇੱਕੋ ਹੀ ਆਉਂਦਾ ਸੀ  ਜਿਸ ਤੋਂ ਬਾਅਦ ਨਟਵਰ ਲਾਲ ਅਧਿਆਪਕ ਬਹੁਤ ਹੀ ਚਲਾਕੀ ਨਾਲ ਅੱਗੇ ਪਿੱਛੇ ਬੈਠਣ ਵਾਲੇ ਨੌਜਵਾਨਾਂ ਨੂੰ ਟੈਸਟ ਪਾਸ ਕਰਵਾਉਣ ਵਿੱਚ ਮਦਦ ਕਰਦੇ ਸਨ।
ਪੈਸੇ ਲਈ ਨਹੀਂ ਕੁਝ ਅਧਿਆਪਕ ਬਣੇ ਰਿਸ਼ਤੇਦਾਰੀ ਲਈ ਨਟਵਰ ਲਾਲ
ਸਿੱਖਿਆ ਵਿਭਾਗ ਵਿੱਚ ਪੀ-ਟੈੱਟ ਪਾਸ ਕਰਵਾਉਣ ਲਈ ਕੁਝ ਅਧਿਆਪਕ ਨਟਵਰ ਲਾਲ ਪੈਸਾ ਕਮਾਉਣ ਲਈ ਬਣੇ ਤਾਂ ਕੁਝ ਅਧਿਆਪਕ ਰਿਸ਼ਤੇਦਾਰੀ ਦੀ ਸ਼ਰਮ ਵਿੱਚ ਹੀ ਨਟਵਰ ਲਾਲ ਬਣ ਗਏ। ਇੱਕ ਰਿਸ਼ਤੇਦਾਰ ਨੂੰ ਟੈਸਟ ਪਾਸ ਕਰਵਾਉਣ ਤੋਂ ਬਾਅਦ ਹੋਰ ਰਿਸ਼ਤੇਦਾਰਾਂ ਦਾ ਵੀ ਹਰ ਸਾਲ ਟੈਸਟ ਪਾਸ ਕਰਵਾਉਣ ਲਈ ਦਬਾਅ ਹੁੰਦਾ ਸੀ, ਜਿਸ ਕਾਰਨ ਹਰ ਸਾਲ ਨਟਵਰ ਲਾਲ ਆਪਣੇ ਰਿਸ਼ਤੇਦਾਰਾਂ ਨੂੰ ਟੈਸਟ ਪਾਸ ਕਰਵਾਉਣ ਲਈ ਖੁਦ ਵੀ ਆਪਣਾ ਫਾਰਮ ਭਰਦੇ ਸਨ।
ਕੁਝ ਅਧਿਆਪਕਾਂ ਨੂੰ ਸਿਰਫ਼ ਸ਼ੌਂਕ ਪਰ ਹੁਣ ਆਉਣਗੇ ਗੇੜ ‘ਚ
ਪੰਜਾਬ ਅਧਿਆਪਕ ਯੋਗਤਾ ਟੈਸਟ ਨੂੰ ਭਰਨ ਵਾਲੇ ਹਰ ਅਧਿਆਪਕ ਨੂੰ ਨਟਵਰ ਲਾਲ ਨਹੀਂ ਕਿਹਾ ਜਾ ਸਕਦਾ ਹੈ, ਕਿਉਂਕਿ ਪੀ-ਟੈੱਟ ਦੀ ਪ੍ਰੀਖਿਆ ਵਿਭਾਗ ਵਿੱਚ ਹਰ ਸਾਲ ਆਪਣੇ ਆਪ ਦੀ ਯੋਗਤਾ ਨੂੰ ਚੈੱਕ ਕਰਨ ਲਈ ਕੁਝ ਅਧਿਆਪਕ ਸਿਰਫ਼ ਸ਼ੌਂਕ ਅਤੇ ਖੁਦ ਨੂੰ ਹੋਰ ਨਿਖਾਰਨ ਲਈ ਵੀ ਟੈਸਟ ਦਿੰਦੇ ਆ ਰਹੇ ਹਨ ਪਰ ਇਨ੍ਹਾਂ ਨਟਵਰਲਾਲ ਅਧਿਆਪਕਾਂ ਦੇ ਚੱਕਰ ਵਿੱਚ ਇਹ ਸ਼ੌਂਕੀਨ ਅਧਿਆਪਕ ਵੀ ਸਿੱਖਿਆ ਵਿਭਾਗ ਦੇ ਗੇੜ ਵਿੱਚ ਆਉਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਂ ਬੋਲੀ ਪੰਜਾਬੀ ਨੂੰ ਛੱਡ ਕੇ ਹਿੰਦੀ ‘ਚ ਥੀਏਟਰ ਸ਼ੁਰੂ ਕਰਵਾਉਣ ਜਾ ਰਿਹਾ ਐ ਸਿੱਖਿਆ ਵਿਭਾਗ
ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਹੋਣਗੇ ਪੰਜਾਬ ਦੇ ਸਾਰੇ ਸਕੂਲਾਂ ‘ਚ ਇਕਾਂਗੀਆਂ ਦੇ ਮੰਚਨ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ‘ਚ ਪੰਜਾਬੀ ਭਾਸ਼ਾ ਨੂੰ ਹੀ ਨੁੱਕਰੇ ਲਾਉਣ ਲਈ ਸੂਬੇ ਦੇ ਸਿੱਖਿਆ ਵਿਭਾਗ ਨੇ ਇੱਕ ਨਵਾਂ ਆਦੇਸ਼ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਪੰਜਾਬ ਦੇ ਸਾਰੇ ਸਕੂਲ ਮੁਖੀਆ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਨਾਂ ਨੇ ਥੀਏਟਰ ਦੀ ਸ਼ੁਰੂਆਤ ਆਪਣੇ ਸਕੂਲਾਂ ਵਿੱਚ ਕਰਵਾਉਂਦੇ ਹੋਏ ਇਕਾਂਗੀਆਂ ਦਾ ਮੰਚਨ ਕਰਵਾਉਣਾ ਹੈ।  ਇਹ ਇਕਾਂਗੀ ਨਾਟਕ ਸਿਰਫ਼ ਵਿੱਚ ਨਹੀਂ ਸਗੋਂ ਹਿੰਦੀ ਭਾਸ਼ਾ ਵਿੱਚ ਹੀ ਖੇਡੇ ਜਾਣਗੇ। ਇਸ ਲਈ ਬਕਾਇਦਾ ਸਮਾਂ ਤੱਕ ਤੈਅ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਹਰ ਸਕੂਲ ਵਿੱਚ ਇਕਾਂਗੀਆਂ ਦਾ ਮੰਚਨ ਕਰਵਾਇਆ ਜਾਣਾ ਜਰੂਰੀ ਹੈ, ਜਿਸ ਸਬੰਧੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਰਿਪੋਰਟ ਵੀ ਭੇਜਣੀ ਪਏਗੀ।
ਪੰਜਾਬ ਵਿੱਚ ਪੰਜਾਬੀ ਭਾਸ਼ਾ ਸਬੰਧੀ ਸ਼ੁਰੂ ਤੋਂ ਹੀ ਪੰਜਾਬ ਸਰਕਾਰ ਵਲੋਂ ਕੋਈ ਜਿਆਦਾ ਫਿਕਰਮੰਦ ਨਹੀਂ ਦਿਖਾਈ ਗਈ ਹੈ ਅਤੇ ਹੁਣ ਪੰਜਾਬ ਦਾ ਸਿੱਖਿਆ ਵਿਭਾਗ ਵੀ ਇਸੇ ਰਾਹ ‘ਤੇ ਤੁਰਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਕਾਬਲੀਅਤ ਨੂੰ ਉਭਾਰਨ ਲਈ ਨਾਟਕਾਂ ਦਾ ਮੰਚਨ ਕੀਤਾ ਜਾਏਗਾ ਤਾਂ ਕਿ ਹਰ ਵਿਦਿਆਰਥੀ ਭਾਗ ਲੈਂਦੇ ਹੋਏ ਆਪਣੇ ਆਪ ਵਿੱਚ ਆਤਮ ਵਿਸ਼ਵਾਸ ਨਾਲ ਸਟੇਜ ‘ਤੇ ਆਪਣੀ ਗੱਲ ਨੂੰ ਚੰਗੇ ਢੰਗ ਨਾਲ ਰੱਖ ਸਕੇ। Education
ਹਾਲਾਂਕਿ ਪੰਜਾਬੀ ਭਾਸ਼ਾ ਵਿੱਚ ਪੰਜਾਬੀ ਦੇ ਸਿਲੇਬਸ ਵਿੱਚ ਵੀ ਇਕਾਂਗੀਆਂ ਹਨ ਪਰ ਸਿਰਫ਼ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਦੀ ਥਾਂ ‘ਤੇ ਹਿੰਦੀ ਭਾਸ਼ਾ ਦੀਆਂ ਇਕਾਂਗੀਆਂ ਹੀ ਖੇਡੀਆਂ ਜਾਣਗੀਆਂ ਜੇਕਰ ਪੰਜਾਬੀ ਇਕਾਂਗੀਆਂ ਕਰਵਾਈਆਂ ਜਾਣ ਤਾਂ ਮਾਂ ਬੋਲੀ ਹੋਣ ਕਰਕੇ ਬੱਚੇ ਹੋਰ ਵੀ ਵਧੀਆਂ ਪ੍ਰਦਰਸ਼ਨ ਕਰ ਸਕਦੇ ਹਨ ਉਧਰ ਵਿਦਵਾਨਾਂ ਦਾ ਕਹਿਣਾ ਹੈ ਕਿ ਉਹ ਹਿੰਦੀ ਦੇ ਵਿਰੋਧੀ ਨਹੀਂ ਪਰ ਇਹ ਪੰਜਾਬ ਦੇ ਸਿਖਿਆ ਵਿਭਾਗ ਦੀ ਜਿੰਮੇਵਾਰੀ ਹੈ ਕਿ ਉਹ ਸੂਬੇ ਦੀ ਭਾਸ਼ਾ ਨੂੰ ਤਰਜੀਹ ਦੇ ਕੇ ਪੰਜਾਬੀ ਇਕਾਂਗੀ ਨਾਟਕ ਵੀ ਕਰਵਾ ਸਕਦਾ ਹੈ ਇਸ ਨੂੰ ਸਿਖਿਆ ਵਿਭਾਗ ਦੀ ਅਧਿਕਾਰੀਆਂ ਦੀ ਸੁਸਤੀ ਹੀ ਕਹੀਏ ਕਿ ਪੰਜਾਬੀ ‘ਚ ਕਰਵਾਏ ਜਾ ਸਕਦੇ ਇਕਾਂਗੀ ਕਰਵਾਉਣਾ ਵੀ ਬੋਝ ਸਮਝਿਆ ਜਾ ਰਿਹਾ ਹੈ Education
ਸਿੱਖਿਆ ਵਿਭਾਗ ਵੱਲੋਂ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ ਕਿ ਹਰ ਸਕੂਲ ਦੇ ਹਿੰਦੀ ਅਧਿਆਪਕ ਨੇ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਆਪਣੇ ਆਪਣੇ ਸਕੂਲ ਵਿੱਚ ਹਿੰਦੀ ਵਿੱਚ ਇਕਾਂਗੀਆਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਹੈ। ਇਸ ਹਿੰਦੀ ਭਾਸ਼ਾ ਵਿੱਚ ਨਾਟਕ ਦੇ ਮੰਚਨ ਦੀ ਸਾਰੀ ਰਿਪੋਰਟ ਸਕੂਲ ਮੁੱਖੀ ਖ਼ੁਦ ਤਿਆਰ ਕਰੇਗਾ ਤਾਂ ਕਿ ਸਿੱਖਿਆ ਵਿਭਾਗ ਨੂੰ ਇਸ ਸਬੰਧੀ ਜਾਣਕਾਰੀ ਮਿਲਦੀ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਲੇਬਸ ਅਧਾਰਿਤ ਅਭਿਆਸ ਪੁਸਤਕਾਂ ਵਿਭਾਗ ਦਾ ਲਾਹੇਵੰਦ ਉਪਰਾਲਾ
ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਗੁਣਾਤਮਕ ਅਤੇ ਗਿਆਨਾਤਮਕ ਸਿੱਖਿਆ ਦੇਣ ਲਈ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਲਾਗੂ ਕੀਤਾ ਹੋਇਆ ਹੈ, ਜਿਸਦੇ ਤਹਿਤ ਅਧਿਆਪਕਾਂ ਨੂੰ ਸਿਲੇਬਸ ਪੜ੍ਹਾਉਣ ਲਈ ਵੱਖ-ਵੱਖ ਖੇਡ ਵਿਧੀਆਂ, ਪਾਠ ਸਹਾਇਕ ਕਿਰਿਆਵਾਂ ਕਰਵਾਉਣ ਦੀ ਟਰੇਨਿੰਗ ਕਰਵਾਈ ਜਾਂਦੀ ਹੈ। ਅਧਿਆਪਕ ਵਰਗ ਵੀ ਆਪਣਾ ਕੰਮ ਤਨਦੇਹੀ ਨਾਲ ਕਰਕੇ ਵਿਭਾਗ ਨੂੰ ਵਧੀਆ ਨਤੀਜਿਆਂ ਰਾਹੀਂ ਆਪਣਾ ਸਹਿਯੋਗ ਦੇ ਰਿਹਾ ਹੈ ਜੋ ਕਿ ਸਿੱਖਿਆ ਖੇਤਰ ਲਈ ਇੱਕ ਚੰਗਾ ਸੰਕੇਤ ਹੈ। ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਸਿੱਖਿਆ ਵਿਭਾਗ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ।
ਇਸਦੀ ਤਾਜ਼ਾ ਮਿਸਾਲ ਸੈਸ਼ਨ ਦੌਰਾਨ ਵਿਭਾਗ ਦੁਆਰਾ ਛੇਵੀਂ ਤੋਂ ਦਸਵੀਂ ਜਮਾਤ ਤੱਕ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਲਈ ਸਿਲੇਬਸ ਅਧਾਰਿਤ ਅਭਿਆਸ ਪੁਸਤਕਾਂ ਜਾਰੀ ਕਰਨਾ ਹੈ। ਇਸ ਕਦਮ ਦੀ ਮਕਬੂਲੀਅਤ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਇਹਨਾਂ ਅਭਿਆਸ ਪੁਸਤਕਾਂ ਨੂੰ ਸਲਾਹਿਆ ਗਿਆ ਹੈ।ਸਿੱਖਣ ਅਤੇ ਸਿਖਾਉਣ ਦੀ ਪ੍ਰਕਿਰਿਆ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵਰਕ ਬੁੱਕ ਬੜੀ ਲਾਹੇਵੰਦ ਸਿੱਧ ਹੋ ਰਹੀ ਹੈ। ਅਭਿਆਸ ਪੁਸਤਕ ਵਿਦਿਆਰਥੀਆਂ ਦੇ ਵਿੱਚ ਪੜ੍ਹਨ ਸਬੰਧੀ ਔਕੜਾਂ, ਵਿਸ਼ੇ ਸਬੰਧੀ ਦਿਲਚਸਪੀ ਪੈਦਾ ਕਰਨ ਆਦਿ ਵਿੱਚ ਮੱਦਦਗਾਰ ਸਿੱਧ ਹੋਰ ਹੀ ਹੈ।
ਇਹ ਵੀ ਪੜ੍ਹੋ : Dera Sacha Sauda ਤੋਂ Live | ਪਵਿੱਤਰ ਭੰਡਾਰੇ ’ਤੇ ਸ਼ਾਹ ਸਤਿਨਾਮ ਜੀ ਧਾਮ ’ਚ ਲੱਗੀਆਂ ਰੌਣਕਾਂ
ਵਿਸ਼ਾ ਮਾਹਿਰ ਅਧਿਆਪਕਾਂ ਦੁਆਰਾ ਤਿਆਰ ਅਭਿਆਸ ਪੁਸਤਕਾਂ ਨੂੰ ਬੱਚਿਆਂ ਦੇ ਪੱਧਰ ਮੁਤਾਬਿਕ ਬਣਾਇਆ ਗਿਆ ਹੈੈ। ਇਸ ਵਿੱਚ ਪਾਠ ਨਾਲ ਸਬੰਧਿਤ ਪ੍ਰਸ਼ਨ ਉੱਤਰਾਂ ਨੂੰ ਸੰਖੇਪ ਵਿੱਚ ਲਿਖਣਾ, ਠੀਕ ਗਲਤ, ਬਹੁ ਵਿਕਲਪੀ ਪ੍ਰਸ਼ਨ, ਵਧੀਆ ਛਪਾਈ, ਰੰਗਦਾਰ ਤਸਵੀਰਾਂ, ਆਪਸੀ ਮਿਲਾਨ, ਖਾਲੀ ਸਥਾਨ ਭਰਨਾ, ਜੰਬਲਵਰਡਜ਼, ਸਹੀ ਵਾਕ ਬਣਾਉਣਾ, ਸਪੈਲਿੰਗ ਨੂੰ ਦਰੁਸਤ ਕਰਨਾ, ਵਿਆਕਰਨ ਦਾ ਅਭਿਆਸ, ਮਾਈਂਡਮੈਪ, ਅਨੁਵਾਦ ਕਰਨਾ ਆਦਿ ਨੂੰ ਸੁਚੱਜੇ ਢੰਗ ਨਾਲ ਸ਼ਾਮਿਲ ਕੀਤਾ ਗਿਆ ਹੈ। ਇਸ ਦੀ ਪ੍ਰਿੰਟਿੰਗ, ਲੈਮੀਨੇਟਿਡ ਕਵਰ ਆਦਿ ਬਾ-ਕਮਾਲ ਹੈ। (Books Department)
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਸਿੱਖਿਆ ਵਿਭਾਗ ਦੂਰ ਅੰਦੇਸ਼ੀ ਸੋਚ ਦਾ ਹੀ ਨਤੀਜਾ ਹੈ ਕਿਉਂ ਜੋ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਪੇਪਰ ਅੱਗੇ ਹੋਣਾ ਹੈੈ ਜਿਸਦੇ ਪ੍ਰਦਰਸ਼ਨ ਦੇ ਅਧਾਰ ’ਤੇ ਸੂਬੇ ਦੀ ਰੈਂਕਿੰਗ ਹੁੰਦੀ ਹੈ। ਅਜਿਹੇ ਵਿੱਚ ਸਮਾਜਿਕ ਵਿਗਿਆਨ ਦੀ ਅਭਿਆਸ ਪੁਸਤਿਕਾ ਵਿਦਿਆਰਥੀਆਂ ਨੂੰ ਪਾਠਾਂ ਦੇ ਲਰਨਿੰਗ ਆਊਟਕਮ ਸਿੱਖਣ ਵਿੱਚ ਮੱਦਦ ਕਰਨ ਦੇ ਨਾਲ ਹੋਰ ਪ੍ਰਤਿਯੋਗੀ ਪ੍ਰੀਖਿਆਵਾਂ ਨੂੰ ਪਾਸ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰੇਗੀ। ਇਹ ਵਿਦਿਆਰਥੀਆਂ ਨੂੰ ਵਧੀਆ ਲਿਖਾਈ ਕਰਨ ਨੂੰ ਉਤਸ਼ਾਹਿਤ ਕਰ ਰਹੀ ਹੈ। (Books Department)
ਜਮਾਤ ਵਿੱਚ ਔਸਤ ਤੋਂ ਨੀਚੇ ਬੱਚੇ ਹਮੇਸ਼ਾ ਹੀ ਅਧਿਆਪਕ ਲਈ ਚੁਣੌਤੀ ਹੁੰਦੇ ਹਨ। ਅਧਿਆਪਕ ਆਪਣੇ ਪੱਧਰ ’ਤੇ ਬੜੀ ਕੋਸ਼ਿਸ਼ ਕਰਦੇ ਹਨ ਪਰ ਸਿਲੇਬਸ ਨੂੰ ਕਰਵਾਉਣ ਅਤੇ ਸਮੇਂ ਦੀ ਘਾਟ ਸਦਕਾ ਇਹਨਾਂ ਬੱਚਿਆਂ ਸਬੰਧੀ ਉਨੀ ਕਾਮਯਾਬੀ ਨਹੀਂ ਮਿਲਦੀ। ਅਭਿਆਸ ਪੁਸਤਿਕਾ ਵਿੱਚ ਦਰਜ ਕੀਤੇ ਗਏ ਸੰਖੇਪ ਪ੍ਰਸ਼ਨ ਉੱਤਰ ਅਤੇ ਹੋਰ ਕਿਰਿਆਵਾਂ ਆਦਿ ਨਾਲ ਇਹ ਸਮੱਸਿਆ ਦਾ ਹੱਲ ਹੋਣਾ ਲਾਜ਼ਮੀ ਹੈ। ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀਆਂ ਅੰਦਰ ਪੜ੍ਹਨ ਦੀ ਰੁਚੀ ਪੈਦਾ ਹੋਣ ਨਾਲ ਡਰਾਪਆਊਟ ਦਾ ਖਾਤਮਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। (Books Department)
ਇਹ ਵੀ ਪੜ੍ਹੋ : ਸੁਫ਼ਨਿਆਂ ਦੇ ਬੋਝ ਹੇਠ ਦਬ ਰਹੀ ਨੌਜਵਾਨ ਪੀੜ੍ਹੀ
ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਆਰਥਿਕ ਹਾਲਾਤਾਂ ਬਾਰੇ ਆਪਾਂ ਸਾਰੇ ਹੀ ਵਾਕਿਫ਼ ਹਾਂ, ਜਿਸ ਕਰਕੇ ਉਹ ਮਹਿੰਗੀਆਂ ਕਾਪੀਆਂ, ਕਿਤਾਬਾਂ ਖਰੀਦਣ ਤੋਂ ਅਸਮਰੱਥ ਹੁੰਦੇ ਹਨ। ਸੋ ਇਹ ਅਭਿਆਸ ਪੁਸਤਕਾਂ ਬਿਲਕੁਲ ਮੁਫਤ ਵਿਦਿਆਰਥੀਆਂ ਨੂੰ ਦੇਣ ਲਈ ਵਿਭਾਗ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਹ ਘੱਟ ਹੈ। ਉਮੀਦ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ ਤਾਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਸੁਪਨਾ ਜੋ ਸਰਕਾਰ ਨੇ ਵੇਖਿਆ ਹੈ ਉਹ ਸਾਕਾਰ ਹੋ ਸਕੇ।
ਬਿੰਦਰ ਸਿੰਘ ਖੁੱਡੀ ਕਲਾਂ
ਸੂਬੇ ਦੇ ਸਕੂਲ ਸਿੱਖਿਆ ਵਿਭਾਗ ਨੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਕਾਰਜ ਕਰਦਿਆਂ ਅਧਿਆਪਕਾਂ ਦੀਆਂ ਬਦਲੀਆਂ ‘ਚ ਸਿਆਸੀ ਦਖਲਅੰਦਾਜ਼ੀ ਅਤੇ ਸਿਫਾਰਿਸ਼ ਆਦਿ ਨਾਲ ਬਦਲੀਆਂ ਹੋਣ ਦੇ ਗਹਿਰੇ ਦਾਗ ਧੋਣ ਵਿੱਚ ਵੀ ਕਾਮਯਾਬੀ ਹਾਸਲ ਕਰ ਲਈ ਹੈ। ਕਿਸੇ ਸਮੇਂ ਸਿਰਫ ਰਾਜਸੀ ਸਿਫਾਰਿਸ਼ਾਂ ਨਾਲ ਬਦਲੀਆਂ ਕਰਨ ਲਈ ਮਸ਼ਹੂਰ ਸਿੱਖਿਆ ਵਿਭਾਗ ਹੁਣ ਪਾਰਦਰਸ਼ੀ ਤਰੀਕੇ ਨਾਲ ਬਦਲੀਆਂ ਕਰਨ ‘ਚ ਨਾਮਣਾ ਖੱਟ ਗਿਆ ਹੈ। ਵਰਨਣਯੋਗ ਹੈ ਕਿ ਅਧਿਆਪਕ ਬਦਲੀਆਂ ‘ਚ ਰਾਜਸੀ ਦਖਲਅੰਦਾਜ਼ੀ ਅਤੇ ਹੋਰ ਗਲਤ ਤਰੀਕਿਆਂ ਦੇ ਇਸਤੇਮਾਲ ‘ਤੇ ਰੋਕ ਲਾਉਣਾ ਸਿੱਖਿਆ ਸਕੱਤਰ ਦੇ ਏਜੰਡੇ ‘ਤੇ ਸੀ ਅਤੇ ਉਹਨਾਂ ਪਿਛਲੇ ਦਿਨੀਂ ਅਧਿਆਪਕਾਂ ਦੇ ਤਬਾਦਲਿਆਂ ਦੀ ਨੀਤੀ ਤਿਆਰ ਕੀਤੀ ਸੀ ਜਿਸ ਨੂੰ ਕਾਫੀ ਜੱਦੋ-ਜਹਿਦ ਉਪਰੰਤ ਸੂਬਾ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਸੀ।
ਕੈਬਨਿਟ ਦੀ ਮਨਜ਼ੂਰੀ ਉਪਰੰਤ ਲਾਗੂ ਹੋਈ ਅਧਿਆਪਕ ਤਬਾਦਲਾ ਨੀਤੀ ਤਹਿਤ ਪਿਛਲੇ ਦਿਨੀਂ ਵੱਖ-ਵੱਖ ਵਰਗਾਂ ਦੇ ਅਧਿਆਪਕਾਂ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਸੀ। ਜਿਸ ਦੌਰਾਨ 11063 ਅਧਿਆਪਕਾਂ ਨੇ ਬਦਲੀਆਂ ਲਈ ਬੇਨਤੀਆਂ ਦਿੱਤੀਆਂ ਸਨ। ਅਪਲਾਈ ਕਰਨ ਲਈ ਕਿਸੇ ਵੀ ਅਧਿਆਪਕ ਨੂੰ ਕੋਈ ਫਾਰਮ ਨਹੀਂ ਸੀ ਭਰਨਾ ਪਿਆ ਬਲਕਿ ਇੱਛੁਕ ਅਧਿਆਪਕਾਂ ਨੇ ਬਦਲੀਆਂ ਲਈ ਵਿਭਾਗੀ ਪੋਰਟਲ ‘ਤੇ ਆਨਲਾਈਨ ਹੀ ਅਪਲਾਈ ਕੀਤਾ ਸੀ। ਅਪਲਾਈ ਕਰਨ ਸਮੇਂ ਅਧਿਆਪਕਾਂ ਨੇ ਆਪਣੀ ਸਾਰੀ ਸੇਵਾ ਦਾ ਰਿਕਾਰਡ ਦੇਣ ਦੇ ਨਾਲ-ਨਾਲ ਸਾਲਾਨਾ ਨਤੀਜੇ, ਗੁਪਤ ਰਿਪੋਰਟਾਂ ਅਤੇ ਹੋਰ ਜਾਣਕਾਰੀ ਆਨਲਾਈਨ ਹੀ ਭਰੀ ਸੀ। ਵਿਭਾਗ ਵੱਲੋਂ ਪ੍ਰਾਪਤ ਅਰਜੀਆਂ ਦੀ ਕੁੱਲ 255 ਅੰਕਾਂ ਵਿੱਚੋਂ ਮੈਰਿਟ ਬਣਾਈ ਗਈ ਸੀ। ਪ੍ਰਾਪਤ ਅਰਜੀਆਂ ਦੀ ਵਿਭਾਗ ਨੇ ਰਿਕਾਰਡ ਸਮੇਂ ‘ਚ ਘੋਖ ਕਰਨ ਉਪਰੰਤ ਪੰਤਾਲੀ ਸੌ ਤੋਂ ਉੱਪਰ ਅਧਿਆਪਕਾਂ ਦੀਆਂ ਬਦਲੀਆਂ ਦੇ ਹੁਕਮ ਬੀਤੀ 30 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਟਨ ਦਬਾ ਕੇ ਪੋਰਟਲ ‘ਤੇ ਹੀ ਜਾਰੀ ਕਰ ਦਿੱਤੇ ਗਏ ਹਨ।
ਵਿਭਾਗ ਵੱਲੋਂ ਜਾਰੀ ਬਦਲੀ ਨੀਤੀ ਨੂੰ ਲੈ ਕੇ ਰਾਜਸੀ ਹਲਕਿਆਂ ‘ਚ ਕਾਫੀ ਘਬਰਾਹਟ ਵੀ ਵੇਖੀ ਗਈ ਸੀ। ਕਈ ਹਲਕਿਆਂ ਵੱਲੋਂ ਇਸ ਨੀਤੀ ਦਾ ਦੱਬਵੀਂ ਆਵਾਜ਼ ‘ਚ ਵਿਰੋਧ ਵੀ ਹੋਇਆ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੁਦ ਇਸ ਨੀਤੀ ਪੱਖੀ ਹੋਣ ਕਾਰਨ ਉੱਠਣ ਵਾਲੀਆਂ ਆਵਾਜ਼ਾਂ ਦੱਬ ਕੇ ਰਹਿ ਗਈਆਂ ਅਤੇ ਵਿਭਾਗ ਵੱਲੋਂ ਨਵੀਂ ਨੀਤੀ ਤਹਿਤ ਪਾਰਦਰਸ਼ੀ ਤਰੀਕੇ ਨਾਲ ਬਦਲੀਆਂ ਕਰਨ ਦਾ ਕੀਰਤੀਮਾਨ ਸਥਾਪਿਤ ਕਰ ਦਿੱਤਾ ਗਿਆ। ਨਵੀਂ ਤਬਾਦਲਾ ਨੀਤੀ ਤਹਿਤ ਬਦਲੀਆਂ ਦੇ ਹੁਕਮ ਜਾਰੀ ਹੋਣ ਤੱਕ ਵੀ ਨੀਤੀ ਦੇ ਸਹੀ ਤਰੀਕੇ ਨਾਲ ਲਾਗੂ ਹੋ ਸਕਣ ਬਾਰੇ ਤੌਖਲੇ ਪ੍ਰਗਟਾਏ ਜਾ ਰਹੇ ਸਨ।
ਕਿਸੇ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਜ਼ਬਰਦਸਤ ਤਰੀਕੇ ਨਾਲ ਸਿਆਸੀ ਅਤੇ ਸਿਫਾਰਿਸ਼ੀ ਜਕੜਨ ਵਿੱਚ ਆਈਆਂ ਅਧਿਆਪਕ ਬਦਲੀਆਂ ਇਸ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਹੋ ਜਾਣਗੀਆਂ। ਨਵੀਂ ਬਦਲੀ ਨੀਤੀ ਤਹਿਤ ਬਦਲੀਆਂ ਦੇ ਹੁਕਮ ਪੜ੍ਹ ਕੇ ਅਧਿਆਪਕਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਹਕੀਕਤ ਹੈ ਜਾਂ ਸੁਪਨਾ। ਨਾ ਕਿਸੇ ਦਫਤਰ ਦੇ ਚੱਕਰ ਮਾਰਨੇ ਪਏ ਨਾ ਕਿਸੇ ਸਿਆਸੀ ਆਗੂ ਤੋਂ ਸਿਫਾਰਿਸ਼ਾਂ ਕਰਵਾਉਣੀਆਂ ਪਈਆਂ ਅਤੇ ਨਾ ਹੀ ਕਿਸੇ ਹੋਰ ਏਜੰਟ ਦੀਆਂ ਮਿੰਨਤਾਂ ਕਰਨੀਆਂ ਪਈਆਂ। ਬੱਸ ਵੇਖਦਿਆਂ ਹੀ ਵੇਖਦਿਆਂ ਬਦਲੀਆਂ ਦੇ ਹੁਕਮ ਅਧਿਆਪਕਾਂ ਦੇ ਨਿੱਜੀ ਪੋਰਟਲ ‘ਤੇ ਅੱਪਲੋਡ ਹੋ ਗਏ। ਇਸ ਨਵੀਂ ਬਦਲੀ ਨੀਤੀ ਦੇ ਲਾਗੂ ਹੋ ਜਾਣ ਨਾਲ ਅਧਿਆਪਕ ਜਥੇਬੰਦੀਆਂ ਵੱਲੋਂ ਬਦਲੀਆਂ ‘ਚ ਸਿਆਸੀ ਦਖਲਅੰਦਾਜ਼ੀ ਰੋਕੇ ਜਾਣ ਦੀ ਚਿਰੋਕਣੀ ਮੰਗ ਵੀ ਪੂਰੀ ਹੋ ਗਈ ਹੈ। ਅਧਿਆਪਕ ਜਥੇਬੰਦੀਆਂ ਅਧਿਆਪਕ ਬਦਲੀਆਂ ‘ਚ ਸਿਆਸੀ ਦਖਲਅੰਦਾਜ਼ੀ ਤੋਂ ਕਾਫੀ ਖਫ਼ਾ ਸਨ। ਜਥੇਬੰਦੀਆਂ ਦੀ ਮੰਗ ਹੈ ਵੀ ਜਾਇਜ਼ ਸੀ।
ਆਮ ਅਧਿਆਪਕ ਤਾਂ ਬਦਲੀ ਲਈ ਤਰਸਦਾ ਹੀ ਰਹਿ ਜਾਂਦਾ ਸੀ। ਬਦਲੀ ਤਾਂ ਜਿਵੇਂ ਸਿਆਸੀ ਅਸਰ-ਰਸੂਖ ਦੀ ਗੁਲਾਮ ਜਾਂ ਫਿਰ ਰਿਸ਼ਵਤਖੋਰਾਂ ਦੀ ਖੇਡ ਬਣ ਕੇ ਰਹਿ ਗਈ ਸੀ। ਪਰ ਹੁਣ ਆਮ ਅਧਿਆਪਕ ਵੀ ਆਪਣੇ ਮਨਪਸੰਦ ਸਕੂਲ ‘ਚ ਸੇਵਾ ਕਰਨ ਦਾ ਸੁਪਨਾ ਵੇਖ ਅਤੇ ਪੂਰਾ ਕਰ ਸਕਦਾ ਹੈ। ਅਧਿਆਪਕ ਬਦਲੀਆਂ ਦੌਰਾਨ ਰਿਸ਼ਵਤ ਦੇ ਸਕੈਂਡਲਾਂ ਦਾ ਵੀ ਸਮੇਂ-ਸਮੇਂ ‘ਤੇ ਪਰਦਾਫਾਸ਼ ਹੁੰਦਾ ਰਿਹਾ ਹੈ। ਨਵੀਂ ਨੀਤੀ ਦੇ ਲਾਗੂ ਹੋ ਜਾਣ ਨਾਲ ਸਕੈਂਡਲਬਾਜ਼ਾਂ ਦੀਆਂ ਵੀ ਧਰੀਆਂ-ਧਰਾਈਆਂ ਹੀ ਰਹਿ ਗਈਆਂ ਹਨ। ਇਸ ਨਵੀਂ ਨੀਤੀ ਨਾਲ ਅਧਿਆਪਕ ਵਰਗ ‘ਚ ਵਿਭਾਗ ਪ੍ਰਤੀ ਵਿਸ਼ਵਾਸ ਵਿੱਚ ਇਜ਼ਾਫਾ ਹੋਵੇਗਾ ਅਤੇ ਅਧਿਆਪਕ ਮਿਹਨਤ ਨਾਲ ਆਪਣੀ ਮੈਰਿਟ ਉੱਚੀ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਬਦਲੀ ਦੀ ਮੈਰਿਟ ਦੌਰਾਨ ਉਹਨਾਂ ਦੇ ਵੱਧ ਤੋਂ ਵੱਧ ਨੰਬਰ ਬਣ ਸਕਣ। ਨਵੀਂ ਬਦਲੀ ਨੀਤੀ ਲਾਗੂ ਕਰਨ ਦੇ ਇਤਿਹਾਸਕ ਫੈਸਲੇ ਲਈ ਸੂਬਾ ਸਰਕਾਰ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਸਮੇਤ ਵਿਭਾਗ ਦੇ ਸਮੂਹ ਅਧਿਕਾਰੀ ਮੁਬਾਰਕਬਾਦ ਦੇ ਹੱਕਦਾਰ ਹਨ।
ਸ਼ਕਤੀ ਨਗਰ, ਬਰਨਾਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਖਿਆ ਵਿਭਾਗ ਨੇ ਬੰਦ ਕੀਤੀ ਦਰਿਆ-ਦਿਲੀ, ਨਹੀਂ ਹੋਏ ਦਰੁਸਤ ਦਾਅਵੇ ਤਾਂ ਰੱਦ ਹੋਣਗੇ ਤਬਾਦਲੇ
ਅਧਿਆਪਕਾਂ ਵੱਲੋਂ ਸਹੀ ਫਾਰਮ ਨਾ ਭਰਨ ਕਰਕੇ ਹੋਈ ਦੇਰੀ
ਸਿੱਖਿਆ ਵਿਭਾਗ ਨੇ ਦਿੱਤਾ ਦੋ ਵਾਰੀ ਫਾਰਮ ਠੀਕ ਕਰਨ ਦਾ ਸਮਾਂ, ਹੁਣ ਬੰਦ ਕਰ ਦਿੱਤਾ ਪੋਰਟਲ
ਅੱਜ ਭਲਕ ਸ਼ੁਰੂ ਹੋਏਗਾ ਤਬਾਦਲੇ ਦਾ ਕੰਮ, ਕਿਸੇ ਨੂੰ ਮਿਲੇਗੀ ਨਿਰਾਸ਼ਾ ਤਾਂ ਕਿਸੇ ਨੂੰ ਮਿਲੇਗਾ ਤਬਾਦਲੇ ਦਾ ਤੋਹਫ਼ਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪਿਛਲੇ ਇੱਕ ਹਫ਼ਤੇ ਤੋਂ ਅਧਿਆਪਕਾਂ ਦੇ ਪ੍ਰਤੀ ਚਲਦੀ ਆ ਰਹੀਂ ਸਿੱਖਿਆ ਵਿਭਾਗ ਦੀ ਦਰਿਆਦਿਲੀ ਨੂੰ ਹੁਣ ਵਿਭਾਗੀ ਅਧਿਕਾਰੀਆਂ ਨੇ ਬੰਦ ਕਰ ਦਿੱਤਾ ਹੈ, ਜਿਸ ਕਾਰਨ ਹੁਣ ਸਿਰਫ਼ ਉਨਾਂ ਦੇ ਹੀ ਤਬਾਦਲੇ ਹੋਣਗੇ, ਜਿਨਾਂ ਨੇ ਆਨਲਾਈਨ ਆਪਣੇ ਸਾਰੇ ਵੇਰਵੇ ਦਰੁਸਤ ਕਰਕੇ ਅਰਜ਼ੀਆਂ ਦਾਖ਼ਲ ਕੀਤੀਆਂ ਹਨ। ਵਿਭਾਗ ਵੱਲੋਂ 2 ਵਾਰ ਅਧਿਆਪਕਾਂ ਨੂੰ ਅਰਜ਼ੀਆਂ ਦਰੁਸਤ ਕਰਨ ਦਾ ਸਮਾਂ ਦੇਣ ਤੋਂ ਬਾਅਦ ਹੁਣ ਪੋਰਟਲ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਜਿਹੜੇ ਵੀ ਅਧਿਆਪਕ ਦੀ ਅਰਜ਼ੀ ਅਤੇ ਦਾਅਵੇ ਨਹੀਂ ਦਰੁਸਤ ਹੋਣਗੇ, ਉਹ ਭਾਵੇਂ ਤਬਾਦਲੇ ਲਈ ਮੈਰਿਟ ਵਿੱਚ ਸਭ ਤੋਂ ਉੱਪਰ ਹੋਣ ਪਰ ਉਨਾਂ ਦਾ ਤਬਾਦਲਾ ਨਹੀਂ ਹੋਏਗਾ।
ਸਿੱਖਿਆ ਵਿਭਾਗ ਵਲੋਂ ਕੀਤੀ ਗਈ ਇਸ ਦਰਿਆਦਿਲੀ ਦੇ ਕਾਰਨ ਹੀ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਤਬਾਦਲੇ 8 ਦਿਨ ਲੇਟ ਹੋ ਗਏ ਹਨ। ਹੁਣ ਅਧਿਕਾਰੀਆਂ ਨੇ ਤਬਾਦਲੇ ਕਰਨ ਵਾਲੇ ਪਾਸੇ ਕੰਮ ਸ਼ੁਰੂ ਕਰ ਦਿੱਤਾ ਹੈ। ਉਮੀਦ ਜਤਾਈ ਜਾ ਰਹੀਂ ਹੈ ਕਿ ਬੁੱਧਵਾਰ ਦੇਰ ਸ਼ਾਮ ਤੱਕ ਤਬਾਦਲੇ ਦੀ ਇੱਕ ਲਿਸਟ ਆ ਜਾਏਗੀ, ਜਿਸ ਵਿੱਚ 2 ਤੋਂ 3 ਹਜ਼ਾਰ ਤੋਂ ਜ਼ਿਆਦਾ ਤਬਾਦਲੇ ਹੋ ਸਕਦੇ ਹਨ। ਸਿੱਖਿਆ ਵਿਭਾਗ ਵਿੱਚ ਆਨ ਲਾਈਨ ਤਬਾਦਲੇ ਦੇ ਕੰਮ ਨੂੰ ਦੇਖ ਰਹੇ ਡਿਪਟੀ ਐਸ.ਪੀ.ਡੀ. ਮਨੋਜ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਹੀ ਵਿਭਾਗ ਦੇ ਅਧਿਕਾਰੀ ਤਬਾਦਲੇ ਦੇ ਕੰਮ ਵਿੱਚ ਲੱਗੇ ਹੋਏ ਹਨ ਪਰ ਪਹਿਲਾਂ ਕੁਝ ਤਕਨੀਕੀ ਦਿੱਕਤ ਆਉਣ ਕਾਰਨ ਕੰਮ ਰੁਕਿਆ ਰਿਹਾ ਤੇ ਹੁਣ ਅਧਿਆਪਕਾਂ ਵਲੋਂ ਕਈ ਤਰਾਂ ਦੀਆਂ ਗਲਤੀਆਂ ਕਰਦੇ ਹੋਏ ਤਬਾਦਲੇ ਦੀ ਅਰਜ਼ੀ ਹੀ ਗਲਤ ਭੇਜ ਦਿੱਤੀਆਂ ਸਨ।
ਉਨਾਂ ਦੱਸਿਆ ਕਿ ਜਿੱਥੇ ਕਿਸੇ ਦਾ ਸਰਵਿਸ ਰਿਕਾਰਡ ਦਾ ਮਿਲਾਣ ਨਹੀਂ ਹੋ ਰਿਹਾ ਸੀ ਉੱਥੇ ਕਈ ਅਧਿਆਪਕਾਂ ਨੇ ਅੰਗਹੀਣ ਜਾਂ ਫਿਰ ਬਿਮਾਰੀ ਸਬੰਧੀ ਜਾਂ ਵਿਆਹੁਤਾ ਹੋਣ ਦਾ ਸਰਟੀਫਿਕੇਟ ਨਹੀਂ ਲਾਇਆ ਹੋਇਆ ਸੀ। ਜਿਸ ਕਾਰਨ ਇੱਕ ਵਾਰੀ ਨਹੀਂ ਸਗੋਂ 2-2 ਵਾਰੀ ਅਧਿਆਪਕਾਂ ਨੂੰ ਸਮਾਂ ਦਿੱਤਾ ਗਿਆ ਹੈ। ਜਿਸ ਕਾਰਨ ਆਨ ਲਾਈਨ ਤਬਾਦਲੇ ਕਰਨ ਵਿੱਚ ਦੇਰੀ ਹੋਈ ਹੈ। ਉਨਾਂ ਦੱਸਿਆ ਕਿ ਹੁਣ ਅਧਿਆਪਕਾਂ ਨੂੰ ਦਿੱਤਾ ਗਿਆ ਆਖ਼ਰੀ ਵਾਰ ਸਮਾਂ ਵੀ ਖ਼ਤਮ ਹੋ ਗਿਆ ਹੈ, ਇਸ ਲਈ ਹੁਣ ਸਿਰਫ਼ ਤਬਾਦਲਾ ਕਰਨ ਵੱਲ ਹੀ ਧਿਆਨ ਦਿੱਤਾ ਜਾਏਗਾ। ਉਨਾਂ ਦੱਸਿਆ ਕਿ ਜੇਕਰ ਹੁਣ ਕਿਸੇ ਅਧਿਆਪਕ ਦੀ ਗਲਤੀ ਸਾਫ਼ਟਵੇਅਰ ਵਿੱਚ ਡਾਟਾ ਫੀਡ ਕਰਨ ਵਿੱਚ ਰਹਿ ਗਈ ਤਾਂ ਉਸ ਨੂੰ ਤਬਾਦਲਾ ਕਰਵਾਉਣ ਦਾ ਇਸ ਵਾਰ ਮੌਕਾ ਨਹੀਂ ਮਿਲੇਗਾ, ਜਦੋਂ ਕਿ ਇਨਾਂ ਤਬਾਦਲੇ ਦੇ ਹੋਣ ਤੋਂ ਬਾਅਦ ਉਹ ਆਪਣੀ ਅਰਜ਼ੀ ਇੱਕ ਵਾਰ ਫਿਰ ਤੋਂ ਪਾ ਸਕਣਗੇ। ਉਨਾਂ ਦੱਸਿਆ ਕਿ ਆਨ ਲਾਈਨ ਤਬਾਦਲੇ ਇਸੇ ਹਫ਼ਤੇ ਬੁੱਧਵਾਰ ਜਾਂ ਫਿਰ ਵੀਰਵਾਰ ਤੱਕ ਮੁੰਕਮਲ ਹੋਣ ਦੀ ਉਮੀਦ ਜਤਾਈ ਜਾ ਰਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਖ ਮੰਤਰੀ ‘ਵਰਸਿਟੀ ਦੇ ਸੰਕਟ ਨੂੰ ਕਰਨਗੇ ਦੂਰ, ਅਗਲੇ ਹਫ਼ਤੇ ਸੱਦੀ ਮੀਟਿੰਗ
ਪੰਜਾਬੀ ਯੂਨੀਵਰਸਿਟੀ ਚਲ ਰਹੀ ਐ 160 ਕਰੋੜ ਰੁਪਏ ਦੇ ਘਾਟੇ ‘ਚ ਤਾਂ ਭਾਸ਼ਾ ਵਿਭਾਗ ਬੰਦ ਹੋਣ ਦੀ ਕਗਾਰ ‘ਤੇ
ਸਟੇਟ ਲਾਈਬ੍ਰੇਰੀ ਦੀ ਹਾਲਤ ਹੋਈ ਖ਼ਸਤਾ, ਕਿਤਾਬਾਂ ਤਾਂ ਦੂਰ ਬਿਲਡਿੰਗ ਨੇੜੇ ਨਹੀਂ ਆਉਂਦੇ ਲੋਕ
ਅਸ਼ਵਨੀ ਚਾਵਲਾ, ਚੰਡੀਗੜ
ਪਿਛਲੇ ਕਈ ਸਾਲਾਂ ਤੋਂ ਘਾਟੇ ਦਾ ਸ਼ਿਕਾਰ ਹੋ ਰਹੀ ਪੰਜਾਬੀ ਯੂਨੀਵਰਸਿਟੀ ਦੀ ਜਲਦ ਹੀ ਲਾਟਰੀ ਲੱਗਣ ਵਾਲੀ ਹੈ ਤਾਂ ਭਾਸ਼ਾ ਵਿਭਾਗ ਨੂੰ ਮੁੜ ਤੋਂ ਖ਼ੁਸ਼ਹਾਲ ਹੋ ਸਕਦਾ ਹੈ, ਜਦੋਂ ਕਿ ਪਟਿਆਲਾ ਵਿਖੇ ਸਥਿਤ ਸਟੇਟ ਲਾਈਬ੍ਰੇਰੀ ‘ਚ ਜਲਦ ਹੀ ਪਹਿਲਾਂ ਵਾਂਗ ਰੌਣਕ ਦਿਸੇਗੀ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇਨਾਂ ਤਿੰਨੇ ਵਿਭਾਗਾਂ ਨੂੰ ਮੁੜ ਤੋਂ ਆਪਣੇ ਪੈਰਾ ‘ਤੇ ਖੜਾ ਕਰਨ ਲਈ ਮੀਟਿੰਗ ਸੱਦ ਲਈ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹਲਕੇ ਪਟਿਆਲਾ ਸ਼ਹਿਰ ਵਿੱਚ ਪੰਜਾਬ ਦੇ ਤਿੰਨ ਵੱਡੇ ਅਦਾਰੇ ਬਹੁਤ ਹੀ ਜਿਆਦਾ ਪੁਰਾਣੇ ਸਮੇਂ ਤੋਂ ਚਲਦੇ ਆ ਰਹੇ ਹਨ। ਜਿਸ ਵਿੱਚ ਸਭ ਤੋਂ ਜਿਆਦਾ ਅਹਿਮ ਭੂਮਿਕਾ ਪੰਜਾਬੀ ਯੂਨੀਵਰਸਿਟੀ ਦੀ ਹੈ, ਜਿਹੜੀ ਕਿ ਪੰਜਾਬ ਭਰ ਦੇ ਨੌਜਵਾਨਾ ਨੂੰ ਵੱਡੇ ਵੱਡੇ ਕੋਰਸ ਕਰਵਾਉਂਦੇ ਹੋਏ ਉਨਾਂ ਨੂੰ ਪੈਰਾ ‘ਤੇ ਖੜਾ ਕਰ ਰਹੀਂ ਹੈ, ਜਦੋਂ ਕਿ ਪਿਛਲੇ ਕੁਝ ਸਾਲਾਂ ਤੋਂ ਘਾਟਾ ਜਿਆਦਾ ਹੋਣ ਦੇ ਕਰਨ ਪੰਜਾਬੀ ਯੂਨੀਵਰਸਿਟੀ ਖ਼ੁਦ ਬੰਦ ਹੋਣ ਦੇ ਕੰਢੇ ਪੁੱਜ ਗਈ ਹੈ।
ਪੰਜਾਬੀ ਯੂਨੀਵਰਸਿਟੀ ਇਸ ਸਮੇਂ 160 ਕਰੋੜ ਰੁਪਏ ਦੇ ਘਾਟੇ ‘ਚ ਚਲ ਰਹੀਂ ਹੈ ਅਤੇ ਇਸ ਸਮੇਂ ਵੀ ਯੂਨੀਵਰਸਿਟੀ ਨੂੰ ਚਲਾਉਣ ਅਤੇ ਸਿਰ ‘ਤੇ ਚੜੇ ਕਰਜ਼ੇ ਕਾਰਨ ਹਰ ਮਹੀਨੇ ਕਰੋੜਾ ਰੁਪਏ ਵਿਆਜ ਦੇ ਰੂਪ ਵਿੱਚ ਹੀ ਅਦਾਇਗੀ ਵਿੱਚ ਚਲ ਜਾਂਦਾ ਹੈ। ਇਸ ਨਾਲ ਹੀ ਅਮਰਿੰਦਰ ਸਿੰਘ ਦੇ ਬਜ਼ੁਰਗਾ ਵਲੋਂ ਹੀ ਪਟਿਆਲਾ ਵਿਖੇ ਭਾਸ਼ਾ ਵਿਭਾਗ ਸਥਾਪਿਤ ਕੀਤਾ ਗਿਆ ਸੀ, ਜਿਹੜਾ ਕਿ ਹੁਣ ਬੰਦ ਹੋਣ ਦੇ ਕਗਾਰ ‘ਤੇ ਪੁੱਜ ਚੁੱਕਾ ਹੈ। ਇਸ ਵਿਭਾਗ ਵਿੱਚ ਜਿਥੇ ਕਰਮਚਾਰੀਆਂ ਦੀ ਭਾਰੀ ਘਾਟ ਹੈ ਤਾਂ ਸਰਕਾਰੀ ਮਦਦ ਨਾ ਮਿਲਣ ਕਾਰਨ ਭਾਸ਼ਾ ਵਿਭਾਗ ਹੁਣ ਚੱਲਣਾ ਫਿਰਨਾ ਵੀ ਬੰਦ ਕਰ ਗਿਆ ਹੈ। ਭਾਸ਼ਾ ਵਿਭਾਗ ਨੂੰ ਪੰਜਾਬ ‘ਚ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਅਤੇ ਪੰਜਾਬੀ ਲੇਖਕਾ ਨੂੰ ਉਤਸ਼ਾਹਿਤ ਕਰਨ ਦਾ ਕੰਮ ਦਿੱਤਾ ਗਿਆ ਸੀ ਪਰ  ਵਿਭਾਗ ਨੂੰ ਕੋਈ ਜਿਆਦਾ ਫੰਡ  ਨਾ ਮਿਲਣ ਕਰਕੇ ਇਹ ਵਿਭਾਗ ਬੰਦ ਹੋਣ ਦੀ ਕੰਢੇ ਪੁੱਜ ਗਿਆ ਹੈ। ਇਨਾਂ ਤਿੰਨੇ ਵੱਡੇ ਅਦਾਰਿਆਂ ਦੀ ਹੁਣ ਕਿਸਮਤ ਖੁਲ ਗਈ ਹੈ ਕਿਉਂਕਿ ਇਹ ਤਿੰਨੇ ਅਦਾਰੇ ਪਟਿਆਲਾ ਵਿਖੇ ਹੋਣ ਦੇ ਕਾਰਨ ਅਮਰਿੰਦਰ ਸਿੰਘ ਨੂੰ ਹੁਣ ਲਗ ਰਿਹਾ ਹੈ ਕਿ ਉਨਾਂ ਦੀ ਨਾ ਸਿਰਫ਼ ਬਤੌਰ ਮੁੱਖ ਮੰਤਰੀ, ਸਗੋਂ ਬਤੌਰ ਵਿਧਾਇਕ ਵੀ ਇਨਾਂ ਅਦਾਰਿਆਂ ਨੂੰ ਬਚਾਉਣ ਦੀ ਕੋਸ਼ਸ਼ ਕੀਤੀ ਜਾਣੀ ਚਾਹੀਦੀ ਹੈ।
ਖਰਚੇ ਜਾਣਗੇ 200 ਕਰੋੜ
ਇਸ ਮੀਟਿੰਗ ਦਾ ਪ੍ਰੋਗਰਾਮ ਬਣਾਉਣ ਅਤੇ ਸਾਰੇ ਅਧਿਕਾਰੀਆਂ ਨੂੰ ਸੱਦਾ ਭੇਜਣ ਲਈ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਡਿਊਟੀ ਲਗਾਈ ਗਈ ਹੈ ਤਾਂਕਿ ਪਹਿਲੀ ਮੀਟਿੰਗ ਵਿੱਚ ਕੋਈ ਫੈਸਲਾ ਲਿਆ ਜਾ ਸਕੇ। ਇਸ ਮੀਟਿੰਗ ਦੌਰਾਨ ਖਜਾਨਾ ਵਿਭਾਗ ਨੂੰ ਵੀ ਮੌਕੇ ‘ਤੇ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ, ਕਿਉਂਕਿ ਇਨਾਂ ਤਿੰਨੇ ਵਿਭਾਗਾਂ ਨੂੰ ਆਪਣੇ ਪੈਰਾ ‘ਤੇ ਮੁੜ ਤੋਂ ਖੜਾ ਕਰਨ ਲਈ ਖਜਾਨਾ ਵਿਭਾਗ ਦਾ ਸਭ ਤੋਂ ਅਹਿਮ ਰੋਲ ਰਹੇਗਾ, ਕਿਉਂਕਿ ਇਸ ਲਈ ਖ਼ਰਚ 200 ਕਰੋੜ ਤੋਂ ਜਿਆਦਾ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਸਟੇਟ ਲਾਇਬ੍ਰੇਰੀ ‘ਚ ਲੱਗੇਗੀ ਰੌਣਕ
ਪੰਜਾਬ ਦੀ ਸਟੇਟ ਲਾਈਬ੍ਰੇਰੀ ਪਟਿਆਲਾ ਵਿਖੇ ਹੀ ਸਥਿਤ ਹੈ, ਜਿਹੜੀ ਕਿ ਨਾ ਸਿਰਫ਼ ਪੰਜਾਬ ਦੀ ਸਭ ਤੋਂ ਵੱਡੀ ਸਰਕਾਰੀ ਲਾਈਬ੍ਰੇਰੀ ਹੈ, ਸਗੋਂ ਇਹ ਭਾਰਤ ਦੀਆਂ ਮੁੱਖ ਲਾਈਬ੍ਰੇਰੀ ਵਿੱਚੋਂ ਇੱਕ ਵੀ ਹੈ। ਇਸ ਲਾਈਬ੍ਰੇਰੀ ਨੂੰ ਪੰਜਾਬ ਸਰਕਾਰ ਵਲੋਂ 1956 ਵਿੱਚ ਖੋਲ ਤਾਂ ਦਿੱਤਾ ਗਿਆ ਨਾ ਹੀ ਇਸ ਨੂੰ ਚਲਾਉਣ ਵਿੱਚ ਜਿਆਦਾ ਸਹਾਇਤਾ ਕੀਤੀ ਅਤੇ ਨਾ ਹੀ ਪਿਛਲੇ ਕਾਫ਼ੀ ਸਮੇਂ ਤੋਂ ਇਮਾਰਤ ਦੀ ਮੁਰੰਮਤ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਧਿਆਪਕਾਂ ਦੇ ਤਬਾਦਲੇ ਦੀ ਤਰਜ਼ ‘ਤੇ ਸਾਰੇ ਵਿਭਾਗਾਂ ਵਿੱਚ ਆਨਲਾਈਲ ਤਬਾਦਲਾ ਨੀਤੀ ਲਾਗੂ ਕਰਨ ਦੇ ਹੁਕਮ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੌਰੀ ਅਧਾਰ ‘ਤੇ ਪੁਰ ਕਰਨ ਵਾਲੀਆਂ ਅਤਿ ਲੋੜੀਂਦੀਆਂ ਅਸਾਮੀਆਂ ਦੀ ਸ਼ਨਾਖਤ ਕਰਕੇ ਇਨ੍ਹਾਂ ਦੀ ਸੂਚੀ ਤਿਆਰ ਕਰਨ ਲਈ ਵੱਖ-ਵੱਖ ਵਿਭਾਗਾਂ ਵਾਸਤੇ 10 ਦਿਨਾਂ ਦੀ ਸਮਾਂ-ਸੀਮਾ ਨਿਰਧਾਰਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖਿਆ ਵਿਭਾਗ ਦੀ ਤਰਜ਼ ‘ਤੇ ਸਾਰੇ ਵਿਭਾਗਾਂ ਵਿੱਚ ਆਨਲਾਈਨ ਤਬਾਦਲਾ ਨੀਤੀ ਲਾਗੂ ਕਰਨ ਦੇ ਵੀ ਹੁਕਮ ਦਿੱਤੇ। ਇੱਕ ਹੋਰ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਨੇ ਗੁਰਦਾਸਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਦੇ ਸਰਹੱਦੀ ਜ਼ਿਲ੍ਹਿਆਂ ਦੇ ਸਾਰੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ 9ਵੀਂ, 11ਵੀਂ ਅਤੇ ਕਾਲਜ ਦੇ ਪਹਿਲੇ ਤੇ ਦੂਜੇ ਸਾਲ ਦੇ ਵਿਦਿਆਰਥੀਆਂ ਲਈ ਐਨ.ਸੀ.ਸੀ. ਦੀ ਲਾਜ਼ਮੀ ਸਿਖਲਾਈ ਮੁਹੱਈਆ ਕਰਵਾਉਣ ਦਾ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।
ਇਨ੍ਹਾਂ ਜ਼ਿਲ੍ਹਿਆਂ ਵਿੱਚ 365 ਹਾਈ ਸਕੂਲ ਅਤੇ 365 ਸੀਨੀਅਰ ਸੈਕੰਡਰੀ ਸਕੂਲ ਹਨ। ਇਹ ਫੈਸਲਾ ਡੀ.ਈ.ਓਜ਼ ਵੱਲੋਂ ਵਿੱਤ ਵਿਭਾਗ ਨੂੰ ਪੇਸ਼ ਕੀਤੇ ਰਸਮੀ ਪ੍ਰਸਤਾਵ ਦੇ ਆਧਾਰ ‘ਤੇ ਲਿਆ ਗਿਆ ਹੈ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਪ੍ਰਵਾਨ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਨੌਜਵਾਨਾਂ ਨੂੰ ਹਥਿਆਰਬੰਦ ਅਤੇ ਨੀਮ ਫੌਜੀ ਬਲਾਂ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਵਿੱਚ ਅਨੁਸ਼ਾਸਨ ਦੀ ਸਖਤ ਭਾਵਨਾ ਵੀ ਪੈਦਾ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਬਾਅਦ ਇਹ ਸਿਖਲਾਈ ਸੂਬੇ ਦੇ ਸਾਰੇ ਸਕੂਲਾਂ ਵਿੱਚ ਲਾਜ਼ਮੀ ਬਣਾਈ ਜਾਵੇਗੀ। ਇਸ ਸਬੰਧ ਵਿੱਚ ਜ਼ਰੂਰੀ ਵਿਧੀ-ਵਿਧਾਨ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਭਰਤੀ ਅਤੇ ਹੋਰ ਅਹਿਮ ਮੁੱਦਿਆਂ ਬਾਰੇ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਤਕਰੀਬਨ 29 ਹਜ਼ਾਰ ਅਸਾਮੀਆਂ ਪਹਿਲੇ ਪੜਾਅ ਦੌਰਾਨ ਅਤੇ ਹੋਰ 15000 ਦੂਜੇ ਪੜਾਅ ਵਿੱਚ ਪੁਰ ਕੀਤੀਆਂ ਜਾਣ।
ਇਨ੍ਹਾਂ ਪੜਾਵਾਂ ਵਿੱਚ ਅਤਿ-ਲੋੜੀਂਦੀਆਂ ਅਸਾਮੀਆਂ ਨੂੰ ਪਹਿਲ ਦੇ ਆਧਾਰ ‘ਤੇ ਭਰਨ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਵਿਭਾਗਾਂ ਨੂੰ ਡਾਕਟਰਾਂ, ਨਰਸਾਂ, ਅਧਿਆਪਕਾਂ ਆਦਿ ਵਰਗੀਆਂ ਤਕਨੀਕੀ/ਹੁਨਰਮੰਦ ਕਾਡਰ ਦੀਆਂ ਅਸਾਮੀਆਂ ਨੂੰ ਘੋਖਣ ਲਈ ਆਖਿਆ ਹੈ ਜਿੱਥੇ ਹਰ ਸਾਲ ਦੋ ਫੀਸਦੀ ਸੇਵਾਮੁਕਤੀ ਹੁੰਦੀ ਹੈ। ਮੀਟਿੰਗ ਦੌਰਾਨ ਵੱਖ-ਵੱਖ ਢੰਗ-ਤਰੀਕਿਆਂ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਨ੍ਹਾਂ ਵਿੱਚ ਪੁਨਰਗਠਨ, ਵਿਭਾਗਾਂ ਦੇ ਕੰਮਕਾਜ ਨੂੰ ਸਰਲ ਬਣਾਉਣ ਅਤੇ ਹੋਰ ਕੁਸ਼ਲਤਾ ਲਿਆ ਕੇ ਖਰਚੇ ਘਟਾਉਣ ਵਰਗੇ ਕਦਮ ਸ਼ਾਮਲ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਦਿੱਤੇ ਸੁਝਾਅ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਪ੍ਰਸੋਨਲ ਵਿਭਾਗ ਨੂੰ ਛੇ ਹਫ਼ਤਿਆਂ ਦੇ ਅੰਦਰ ਪ੍ਰਸਤਾਵ ਲਿਆਉਣ ਲਈ ਆਖਿਆ। ਉਨ੍ਹਾਂ ਨੇ ਵਿਭਾਗ ਦੇ ਸਕੱਤਰ ਨੂੰ ਇਸ ਸਬੰਧ ਵਿੱਚ ਮੁੱਖ ਸਕੱਤਰ ਨਾਲ ਵਿਚਾਰ ਕਰਨ ਤੋਂ ਬਾਅਦ ਅੰਤਮ ਪ੍ਰਸਤਾਵ ਤਿਆਰ ਕਰਨ ਲਈ ਆਖਿਆ। ਮੁਲਾਜ਼ਮਾਂ ਦੇ ਤਬਾਦਲਿਆਂ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਅਧਿਆਪਕਾਂ ਲਈ ਆਨਲਾਈਨ ਤਬਾਦਲਾ ਨੀਤੀ ਨੂੰ ਸਫ਼ਲਤਾ ਨਾਲ ਲਾਗੂ ਕੀਤਾ ਗਿਆ ਹੈ, ਇਸੇ ਤਰ੍ਹਾਂ ਬਾਕੀ ਸਾਰੇ ਵਿਭਾਗਾਂ ਵਿੱਚ ਵੀ ਇਹੋ ਨੀਤੀ ਲਾਜ਼ਮੀ ਹੋਣੀ ਚਾਹੀਦੀ ਹੈ ਤਾਂ ਕਿ ਹੋਰ ਵਧੇਰੇ ਪਾਰਦਰਸ਼ਤਾ ਲਿਆਂਦੀ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਖਿਆ ਵਿਭਾਗ ਦਾ ਨਿੱਗਰ ਫੈਸਲਾ
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲੈਂਦਿਆਂ ਤਬਾਦਲਿਆਂ ਸਬੰਧੀ ਨਵੀਂ ਨੀਤੀ ਤਿਆਰ ਕੀਤੀ ਹੈ ਜਿਸ ਦੇ ਤਹਿਤ ਅਧਿਆਪਕਾਂ ਦੇ ਤਬਾਦਲੇ ਬਿਨਾਂ ਕਿਸੇ ਸਿਆਸੀ ਦਖ਼ਲਅੰਦਾਜ਼ੀ ਦੇ ਹੋ ਸਕਣਗੇ ਅਧਿਆਪਕ ਆਨ-ਲਾਈਨ ਅਰਜੀ ਦੇਵੇਗਾ ਤੇ ਤੈਅ ਨਿਯਮਾਂ ਅਨੁਸਾਰ ਅੰਕਾਂ ਦੇ ਅਧਾਰ ‘ਤੇ ਬਦਲੀ ਹੋਵੇਗੀ ਪਿਛਲੇ ਲੰਮੇ ਸਮੇਂ ਤੋਂ ਤਬਾਦਲਿਆਂ ਸਬੰਧੀ ਨੀਤੀ ਦੀ ਕਾਫ਼ੀ ਅਲੋਚਨਾ ਹੁੰਦੀ ਰਹੀ ਹੈ ਸਿਆਸੀ ਪਹੁੰਚ ਵਾਲੇ ਲੋਕ ਆਪਣੀ ਬਦਲੀ ਕਰਵਾ ਜਾਂਦੇ ਸਨ ਤੇ ਜਾਇਜ਼ ਕੇਸਾਂ ਵਾਲੇ ਜਾਂ ਤਾਂ ਦਫ਼ਤਰਾਂ ਦੇ ਚੱਕਰ ਕੱਟਦੇ ਰਹਿੰਦੇ ਜਾਂ ਫਿਰ ਕਿਸੇ ਅਧਿਕਾਰੀ ਜਾਂ ਸਿਆਸੀ ਆਗੂ ਹੱਥੋਂ ਲੁੱਟੇ ਵੀ ਜਾਂਦੇ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਬਦਲੀਆਂ ਦਾ ਸਮਾਂ ਤੈਅ ਕੀਤਾ ਸੀ ਪਰ ਕਾਂਗਰਸ ਸਰਕਾਰ ਦੇ ਆਉਂਦਿਆਂ ਹੀ ‘ਸਦਾਬਹਾਰ ਬਦਲੀਆਂ’ ਦਾ ਕੰਮ ਸ਼ੁਰੂ ਹੋ ਗਿਆ ਕਾਂਗਰਸ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ‘ਚ  ਦੋ ਸਿੱਖਿਆ ਮੰਤਰੀ ਬਦਲ ਚੁੱਕੇ ਹਨ ਹੁਣ ਮੌਜ਼ੂਦਾ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਵਿਭਾਗ ਦੇ ਸੀਨੀਅਰ ਅਫ਼ਸਰਾਂ ਵੱਲੋਂ ਸਿੱਖਿਆ ਮਹਿਕਮੇ ‘ਚ ‘ਸਿੱਖਿਆ’ ਨੂੰ ਤਵੱਜੋਂ ਦਿੱਤੀ ਜਾਣ ਲੱਗੀ ਹੈ ਮੰਤਰੀ ਨੇ ਆਉਂਦਿਆਂ ਹੀ ਜਿੱਥੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਫੈਸਲਾ ਲਿਆ, ਉੱਥੇ ਅਧਿਆਪਕਾਂ ਨੂੰ ਤਬਾਦਲਿਆਂ ਸਮੇਂ ਹੋਣ ਵਾਲੀ ਖੱਜਲ-ਖੁਆਰੀ ਤੇ ਆਰਥਿਕ ਲੁੱਟ ਤੋਂ ਵੀ ਬਚਾਇਆ ਹੈ ਨਵੀਂ ਨੀਤੀ ‘ਚ ਤਬਾਦਲਿਆਂ ਲਈ ਤੱਕ ਅਰਜ਼ੀ ਦੇਣ ਦਾ ਸਮਾਂ ਤੈਅ ਕੀਤਾ ਗਿਆ ਹੈ ਸਮਾਂ ਤੈਅ ਹੋਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਰੁਕੇਗਾ ਪਿਛਲੇ ਸਾਲਾਂ ‘ਚ ਸਾਲ ਭਰ ਤਬਾਦਲੇ ਹੁੰਦੇ ਰਹੇ ਇੱਕ ਵਾਰ ਤਾਂ ਤਬਾਦਲਿਆਂ ‘ਚ 60 ਫੀਸਦੀ ਤਬਾਦਲੇ ਇੱਕ ਸਿੱਖਿਆ ਮੰਤਰੀ ਦੇ ਆਪਣੇ ਜਿਲ੍ਹੇ ਨਾਲ ਹੀ ਸਬੰਧਿਤ ਸਨ ਜ਼ਰੂਰਤ ਇਸ ਗੱਲ ਦੀ ਹੈ ਕਿ ਸਿੱਖਿਆ ਮੰਤਰੀ ਨੂੰ ਸਿੱਖਿਆ ਦੀ ਬਿਹਤਰੀ ਵਾਸਤੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਉਹ ਸਿਰਫ਼ ਬਦਲੀਆਂ ਦਾ ਮੰਤਰੀ ਬਣ ਕੇ ਰਹਿ ਜਾਵੇ ਕਿਸੇ ਵੇਲੇ ਬਦਲੀਆਂ ਦੀਆਂ ਸਿਫ਼ਾਰਸ਼ਾਂ ਤੋਂ ਸਤਾਏ ਸਿੱਖਿਆ ਮੰਤਰੀ ਹੁੰਦਿਆਂ ਤੋਤਾ ਸਿੰਘ ਨੇ ਵੀ ਕਿਹਾ ਸੀ ਕਿ ਉਹ (ਤੋਤਾ ਸਿੰਘ) ਤਾਂ ਸਿਰਫ਼ ਬਦਲੀਆਂ ਦੇ ਮੰਤਰੀ ਬਣ ਕੇ ਰਹਿ ਗਏ ਹਨ ਪਾਰਦਰਸ਼ਿਤਾ ਤੇ ਸੁਵਿਧਾ ਅੱਜ ਪ੍ਰਸ਼ਾਸਨਿਕ ਕੰਮਾਂ ਦੀ ਸਭ ਤੋਂ ਵੱਡੀ ਜਰੂਰਤ ਹੈ ਅਧਿਆਪਕ ਪੜ੍ਹਾਉਣ ਦਾ ਹੀ ਕੰਮ ਕਰੇ ਨਾ ਕਿ ਉਸ ਨੂੰ ਬਦਲੀਆਂ ਦੇ ਚੱਕਰਵਿਊ ‘ਚ ਪੈਣਾ ਪਵੇ ਸਿੱਖਿਆ ਨੀਤੀ ਯੋਜਨਾਬੰਦੀ ‘ਤੇ ਆਧਾਰਿਤ ਹੋਣੀ ਚਾਹੀਦੀ ਹੈ ਜਿਸ ਅੰਦਰ ਤਰਕ ਤੇ ਜ਼ਰੂਰਤ ਨੂੰ ਦਰਕਿਨਾਰ ਨਾ ਕੀਤਾ ਜਾਵੇ  ਸਿੱਖਿਆ ਨੂੰ ਸਿਆਸੀ ਬੁਰਾਈਆਂ ਤੋਂ ਰਹਿਤ ਰੱਖਣ ਨਾਲ ਹੀ ਸਿੱਖਿਆ ਵਧੇ ਫੁੱਲੇਗੀ ਭ੍ਰਿਸ਼ਟ ਵਾਤਾਵਰਨ ‘ਚ ਕੋਈ ਨੇਕ ਤੇ ਦਰੁਸਤ ਫੈਸਲਾ ਲੈਣਾ ਬਹਾਦਰੀ ਭਰਿਆ ਤੇ ਲੋਕ ਸੇਵਾ ਵਾਲਾ ਕਦਮ ਹੈ ਅਜਿਹੇ ਫੈਸਲਿਆਂ ਨੂੰ ਦ੍ਰਿੜਤਾ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਖਿਆ ਵਿਭਾਗ ਵੱਲੋਂ ਕਰਮਚਾਰੀਆਂ ਨੂੰ ਸਨਮਾਨਿਤ ਕਰਨਾ ਸ਼ਲਾਘਾਯੋਗ
ਬਿੰਦਰ ਸਿੰਘ ਖੁੱਡੀ ਕਲਾਂ
ਸੂਬੇ ਦਾ ਸਿੱਖਿਆ ਵਿਭਾਗ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਨਿੱਤ ਨਵੇ ਦਿਸਹੱਦੇ ਸਿਰਜ ਰਿਹਾ ਹੈ।ਕਦੇ ਖਸਤਾ ਹਾਲ ਇਮਾਰਤਾਂ ਲਈ ਜਾਣੇ ਜਾਂਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅੱਜਕੱਲ ਨਿੱਜੀ ਸਕੂਲਾਂ ਦਾ ਭੁਲੇਖਾ ਪਾਉਣ ਲੱਗੀਆਂ ਹਨ।ਸਰਕਾਰੀ ਅਤੇ ਸਮਾਜਿਕ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਤਬਦੀਲ ਹੋਈ ਦਿੱਖ ਵੇਖਿਆਂ ਹੀ ਬਣਦੀ ਹੈ।ਸਰਕਾਰੀ ਸਕੂਲਾਂ ਦੀਆਂ ਗੁਣਾਤਮਕ ਪ੍ਰਾਪਤੀਆਂ ‘ਚ ਆਇਆ ਸੁਧਾਰ ਵੀ ਆਪਣੀ ਕਹਾਣੀ ਆਪ ਬਿਆਨ ਕਰ ਰਿਹਾ ਹੈ।ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੱਖ ਵੱਖ ਖੇਤਰਾਂ ‘ਚ ਮਹਿੰਗੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਟੱਕਰ ਦੇ ਰਹੇ ਹਨ।ਕਿਸੇ ਸਮੇਂ ਤਾਲਾਬੰਦੀ ਦੀ ਕਾਗਾਰ ‘ਤੇ ਪੁੱਜੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੇ ਦਾਖਲਿਆਂ ‘ਚ ਹੈਰਾਨੀਜਨਕ ਦਰ ਨਾਲ ਇਜ਼ਾਫਾ ਹੋਇਆ ਹੈ।ਸੂਬੇ ਦੇ ਸਿੱਖਿਆ ਵਿਭਾਗ ‘ਚ ਨਿੱਤ ਨਵੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ।ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸਖਸ਼ੀਅਤ ਦੇ ਸਰਵਪੱਖੀ ਵਿਕਾਸ ਲਈ ਨਿੱਤ ਨਵੇਂ ਪ੍ਰੋਗਰਾਮ ਉਲੀਕੇ ਜਾ ਰਹੇ ਹਨ।ਜੂਨ ਮਹੀਨੇ ਦੀਆਂ ਛੁੱਟੀਆਂ ਦੌਰਾਨ ਅਧਿਆਪਕਾਂ ਵੱਲੋਂ ਸਵੈ ਇੱਛਾ ਨਾਲ ਲਗਾਏ ਸਮਰ ਕੈਂਪਾਂ ਦੀ ਚੁਫੇਰੇ ਚਰਚਾ ਰਹੀ ਹੈ।ਸਰਕਾਰੀ ਸਕੂਲਾਂ ‘ਚ ਲਗਾਏ ਜਾਂਦੇ ਮੇਲਿਆਂ ਅਤੇ ਕੈਂਪਾਂ ਦੌਰਾਨ ਬਾਲ ਮਨਾਂ ਅੰਦਰ ਛੁਪੀਆਂ ਕਲਾਵਾਂ ਨੂੰ ਵਿਕਸਤ ਹੋਣ ਦਾ ਮੌਕਾ ਮਿਲਦਾ ਹੈ।
ਸਿੱਖਿਆ ਵਿਭਾਗ ਜਿੱਥੇ ਵਿਦਿਆਰਥੀਆਂ ਨੂੰ ਉੱਚ ਪਾਏ ਦੀ ਸਿੱਖਿਆ ਦੇਣ ਲਈ ਨਿੱਤ ਨਵੇਂ ਪ੍ਰੋਗਰਾਮ ਅਮਲ ਵਿੱਚ ਲਿਆ ਰਿਹਾ ਉੱਥੇ ਇਸ ਅਮਲ ਦਾ ਧੁਰਾ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਮਾਣ ਸਨਮਾਨ ਦੇਣ ‘ਚ ਵੀ ਕਾਬਲੇ ਤਾਰੀਫ ਕਾਰਜ਼ ਕਰ ਰਿਹਾ ਹੈ।ਵਿਭਾਗ ਵੱਲੋਂ ਬਿਹਤਰ ਨਤੀਜੇ ਦੇਣ ਵਾਲੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਹਰ ਖੇਤਰ ‘ਚ ਵਿਲੱਖਣ ਕਾਰਜ ਕਰਨ ਵਾਲੇ ਅਧਿਆਪਕਾਂ ਨੂੰ ਸਿੱਖਿਆ ਸਕੱਤਰ ਵੱਲੋਂ ਖੁਦ ਸਨਮਾਨਿਤ ਕੀਤਾ ਜਾ ਰਿਹਾ ਹੈ।ਬਿਹਤਰ ਕਾਰਜ ਕਰਨ ਵਾਲੇ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਹਰ ਮਹੀਨੇ ਸੇਵਾ ਮੁਕਤ ਹੋਣ ਵਾਲੇ ਅਧਿਕਾਰੀਆਂ ਅਤੇ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ।ਉੱਚ ਅਧਿਕਾਰੀਆਂ ਵੱਲੋਂ ਦਿੱਤਾ ਮਾਣ ਸਨਮਾਨ ਜਿੱਥੇ ਇੱਕ ਮੁਲਾਜ਼ਮ ਨੂੰ ਹੋਰ ਵਧੇਰੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ Àੁੱਥੇ ਸੇਵਾ ਮੁਕਤ ਹੋਣ ਵਾਲੇ ਮੁਲਾਜ਼ਮ ਨੂੰ ਦਿਲੀ ਸਕੂਨ ਦਿੰਦਾ ਹੈ।ਕਿਸੇ ਵੀ ਸਰਕਾਰੀ ਵਿਭਾਗ ‘ਚ ਨੌਕਰੀ ਕਰਨ ਵਾਲੇ ਅਧਿਕਾਰੀ ਅਤੇ ਕਰਮਚਾਰੀ ਨੇ ਨਿਸ਼ਚਤ ਉਮਰ ਸੀਮਾਂ ‘ਤੇ ਪੁੱਜ ਕੇ ਸੇਵਾ ਮੁਕਤ ਹੋਣਾ ਹੁੰਦਾ ਹੈ।ਹਰ ਵਿਭਾਗ ‘ਚੋਂ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਲਈ ਜਿੱਥੇ ਸਰਕਾਰ ਵੱਲੋਂ ਵਿੱਤੀ ਲਾਭਾਂ ਦੀ ਵਿਵਸਥਾ ਕੀਤੀ ਗਈ ਹੈ,ਉੱਥੇ ਹੀ ਸਹਿਕਰਮੀਆਂ ਵੱਲੋਂ ਸਨਮਾਨ ਦੀ ਸਮਾਜਿਕ ਵਿਵਸਥਾ ਕਾਇਮ ਕੀਤੀ ਗਈ ਹੈ।ਸਿੱਖਿਆ ਵਿਭਾਗ ‘ਚ ਵੀ ਸੇਵਾ ਮੁਕਤ ਹੋਣ ਵਾਲੇ ਅਧਿਕਾਰੀ ਅਤੇ ਅਧਿਆਪਕ ਨੂੰ ਉਸਦੇ ਵਿਦਿਆਰਥੀਆਂ ਅਤੇ ਸਹਿਕਰਮੀਆਂ ਵੱਲੋਂ ਮਾਣ ਸਤਿਕਾਰ ਦਿੱਤਾ ਜਾਂਦਾ ਹੈ।ਪਰ ਸਿੱਖਿਆ ਵਿਭਾਗ ਦੀ ਸਾਰਥਿਕ ਪਹਿਲ ਕਦਮੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਲਈ ਸੇਵਾ ਮੁਕਤੀ ਦੇ ਪਲ ਵਧੇਰੇ ਯਾਦਗਾਰੀ ਬਣਨ ਲੱਗੇ ਹਨ।ਆਪਣੀ ਜਿੰਦਗੀ ਦਾ ਕੀਮਤੀ ਸਮਾਂ ਵਿਦਿਆਰਥੀਆਂ ਦੇ ਲੇਖੇ ਲਗਾਉਣ ਵਾਲਾ ਇਨਸਾਨ ਵਾਕਯ ਹੀ ਸਨਮਾਨ ਦਾ ਹੱਕਦਾਰ ਹੁੰਦਾ ਹੈ।ਇੱਕ ਯੋਗ ਅਧਿਆਪਕ ਆਪਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਲਈ ਆਪਣੇ ਬੱਚਿਆਂ ਨਾਲੋਂ ਵੀ ਜਿਆਦਾ ਫਿਕਰਮੰਦ ਰਹਿੰਦਾ ਹੈ।ਕਈ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਕਿ ਇੱਕ ਅਧਿਆਪਕ ਨੂੰ ਆਪਣੇ ਬੱਚੇ ਦਾ ਫਿਕਰ ਭੁਲਾ ਕੇ ਵਿਦਿਆਰਥੀਆਂ ਲਈ ਜਿਆਦਾ ਫਿਕਰਮੰਦ ਹੋਣਾ ਪੈਂਦਾ ਹੈ।
ਜਿੰਦਗੀ ਦੇ ਕੀਮਤੀ ਵਰੇ ਵਿਦਿਆਰਥੀਆਂ ਦੇ ਲੇਖੇ ਲਗਾਉਣ ਵਾਲੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਵਿਭਾਗ ਵੱਲੋਂ ਜਿੱਥੇ ਸੇਵਾ ਦੌਰਾਨ ਤਨਖਾਹ ਦਿੱਤੀ ਜਾਂਦੀ ਹੈ ਉੱਥੇ ਹੀ ਸੇਵਾ ਨਵਿਰਤੀ ਉਪਰੰਤ ਪੈਨਸਨ ਵੀ ਦਿੱਤੀ ਜਾਂਦੀ ਹੈ।ਪਰ ਵਿਭਾਗੀ ਸਨਮਾਨ ਇਹਨਾਂ ਸਭ ਲਾਭਾਂ ਅਤੇ ਪ੍ਰਾਪਤੀਆਂ ਤੋਂ ਉੱਪਰ ਹੁੰਦਾ ਹੈ ਕਿਉਂਕਿ ਇਨਸਾਨ ਲਈ ਪੈਸਾ ਹੀ ਸਭ ਕੁੱਝ ਨਹੀਂ ਹੁੰਦਾ।ਵਧੀਆ ਜਿੰਦਗੀ ਜੀਣ ਲਈ ਇਨਸਾਨ ਪੈਸਾ ਕਮਾਉਣ ਦੇ ਨਾਲ ਨਾਲ ਇੱਜ਼ਤ ਅਤੇ ਮਾਣ ਸਤਿਕਾਰ ਕਮਾਉਣ ਲਈ ਵੀ ਯਤਨ ਕਰਦਾ ਹੈ।ਇੱਕ ਅਧਿਆਪਕ ਨੂੰ ਉਸ ਦੇ ਕੀਤੇ ਕਾਰਜ਼ ਲਈ ਉਸ ਦੇ ਵਿਦਿਆਰਥੀ ਸਾਰੀ ਉਮਰ ਇੱਜ਼ਤ ਅਤੇ ਮਾਣ ਸਤਿਕਾਰ ਬਖਸ਼ਦੇ ਹਨ।ਪਰ ਵਿਭਾਗ ਦੇ ਸਰਵ ਉੱਚ ਅਧਿਕਾਰੀ ਵੱਲੋਂ ਦਿੱਤਾ ਜਾਂਦਾ ਮਾਣ ਸਤਿਕਾਰ ਅਤੇ ਇੱਜ਼ਤ ਸੇਵਾ ਮੁਕਤ ਹੋਣ ਵਾਲੇ ਅਧਿਕਾਰੀ ਅਤੇ ਅਧਿਆਪਕ ਲਈ ਯਾਦਗਾਰੀ ਬਣ ਜਾਂਦਾ ਹੈ।ਸਨਮਾਨਿਤ ਹੋਣ ਵਾਲੇ ਅਧਿਕਾਰੀ ਅਤੇ ਅਧਿਆਪਕ ਲਈ ਵਿਭਾਗ ਵੱਲੋਂ ਦਿੱਤਾ ਕਾਗਜ਼ ਦਾ ਟੁਕੜਾ ਬੇਸ਼ੱਕ ਕੀਮਤੀ ਹੁੰਦਾ ਹੈ।ਸੇਵਾ ਮੁਕਤ ਹੋ ਕੇ ਘਰ ਬੈਠਾ ਕਰਮਚਾਰੀ ਜਦੋਂ ਵਿਭਾਗ ਵੱਲੋਂ ਬਖਸ਼ੇ ਇਸ ਕਾਗਜ਼ ਦੇ ਟੁਕੜੇ ਵੱਲ ਨਿਗਾਹ ਮਾਰਦਾ ਹੈ ਤਾਂ ਉਸ ਦਾ ਸੀਨਾ ਮਾਣ ਨਾਲ ਤਣ ਜਾਂਦਾ ਹੈ।ਵਿਭਾਗ ਵੱਲੋਂ ਦਿੱਤਾ ਇਹ ਕਾਗਜ਼ ਦਾ ਟੁਕੜਾ ਸੇਵਾ ਮੁਕਤ ਕਰਮਚਾਰੀ ਲਈ ਗੌਰਵ ਬਣ ਜਾਂਦਾ ਹੈ।ਸਿੱਖਿਆ ਵਿਭਾਗ ਵੱਲੋਂ ਸੇਵਾ ਮੁਕਤ ਹੋਣ ਵਾਲੇ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿੱਤਾ ਜਾ ਰਿਹਾ ਇਸ ਪ੍ਰਕਾਰ ਦਾ ਸਨਮਾਨ ਉਸ ਨੂੰ ਸਦਾ ਵਿਭਾਗ ਨਾਲ ਜੋੜੀ ਰੱਖਦਾ ਹੈ ਸਿੱਖਿਆਂ ਵਿਭਾਗ ਸੇਵਾ ਮੁਕਤ ਹੋਣ ਵਾਲੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਤਮਾਮ ਹੋਰ ਲਾਭਾਂ ਨਾਲ ਨਿਵਾਜ਼ਣ ਦੇ ਨਾਲ ਨਾਲ ਇਸ ਤਰਾ ਦਾ ਸਨਮਾਨ ਦੇਣ ਲਈ ਸਾਬਾਸ਼ ਦਾ ਹੱਕਦਾਰ ਹੈ।ਸਿੱਖਿਆ ਵਿਭਾਗ ‘ਚੋਂ ਸੇਵਾ ਮੁਕਤੀ ਪਾ ਕੇ ਸ਼ਾਨਾਮੱਤੇ ਤਰੀਕੇ ਨਾਲ ਸਨਮਾਨਿਤ ਹੋਣ ਵਾਲੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ।
ਗਲੀ ਨੰਬਰ 1, ਸ਼ਕਤੀ ਨਗਰ ,ਬਰਨਾਲਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਿਡਾਰੀਆਂ ਦੀ ਨੌਕਰੀ ਹੜੱਪ ਰਹੇ ਹਨ ਵਿਭਾਗ, ਖੇਡ ਵਿਭਾਗ ਹੋਇਆ ਔਖਾ
ਪਿਛਲੇ 5 ਸਾਲਾਂ ਦੌਰਾਨ ਨਾ ਮਾਤਰ ਖਿਡਾਰੀਆਂ ਨੂੰ ਦਿੱਤੀ ਨੌਕਰੀ, ਬਿਨਾਂ ਪ੍ਰਵਾਨਗੀ ਪੋਸਟਾਂ ਹੋ ਰਹੀਆਂ ਹਨ ਡੀ-ਰਿਜ਼ਰਵ
ਖੇਡ ਵਿਭਾਗ ਪਿਛਲੇ ਕਈ ਸਾਲਾਂ ਤੋਂ ਕੱਢ ਰਿਹਾ ਐ ਵਿਭਾਗਾਂ ਨੂੰ ਪੱਤਰ, ਨਹੀਂ ਦੇ ਰਿਹਾ ਕੋਈ ਵਿਭਾਗ ਜਾਣਕਾਰੀ
ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਮੁੱਦਾ ਚੁੱਕਣ ਦੀ ਤਿਆਰੀ, ਕੀਤੀ ਜਾਵੇਗੀ ਸ਼ਿਕਾਇਤ
ਅਸ਼ਵਨੀ ਚਾਵਲਾ, ਚੰਡੀਗੜ੍ਹ
ਖਿਡਾਰੀਆਂ ਦੀ ਸਰਕਾਰੀ ਨੌਕਰੀ ਦਾ ਕੋਟਾ ਪੰਜਾਬ ਦੇ ਜ਼ਿਆਦਾਤਰ ਵਿਭਾਗ ਹੜੱਪਣ ਲੱਗੇ ਹੋਏ ਹਨ। ਕਈ-ਕਈ ਮੈਡਲ ਜਿਤਣ ਤੋਂ ਬਾਅਦ ਖਿਡਾਰੀ ਤਾਂ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਜਦੋਂ ਕਿ ਸਰਕਾਰੀ ਵਿਭਾਗ ਆਪਣੇ ਚਹੇਤਿਆਂ ਨੂੰ ਨੌਕਰੀ ਦੇਣ ਲਈ 3 ਫੀਸਦੀ ਖੇਡ ਕੋਟੇ ਨੂੰ ਡੀ-ਰਿਜ਼ਰਵ ਕਰਨ ਵਿੱਚ ਲੱਗਿਆ ਹੋਇਆ ਹੈ। ਪਿਛਲੇ 5 ਸਾਲਾਂ ਵਿੱਚ ਪੰਜਾਬ ਦੇ 4 ਦਰਜਨ ਤੋਂ ਜ਼ਿਆਦਾ ਵਿਭਾਗ ਸੈਂਕੜੇ ਖਿਡਾਰੀਆਂ ਦੀ ਨੌਕਰੀ ਨੂੰ ਡਕਾਰ ਗਏ ਹਨ। ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਖੇਡ ਕੋਟੇ ‘ਚ ਆਉਂਦੀਆਂ ਪੋਸਟਾਂ ਨੂੰ ਖ਼ਤਮ ਜਾਂ ਫਿਰ ਡੀ ਰਿਜ਼ਰਵ ਕਰਨ ਲਈ ਖੇਡ ਵਿਭਾਗ ਤੋਂ ਪ੍ਰਵਾਨਗੀ ਲੈਣ ਲਾਜ਼ਮੀ ਹੈ ਪਰ ਕਿਸੇ ਵੀ ਵਿਭਾਗ ਨੇ ਇਸ ਤਰ੍ਹਾਂ ਦੀ ਪ੍ਰਵਾਨਗੀ ਖੇਡ ਵਿਭਾਗ ਤੋ ਲਈ ਹੀ ਨਹੀਂ । ਸਗੋਂ ਖੇਡ ਵਿਭਾਗ ਵਲੋਂ ਸਮੇਂ ਸਮੇਂ ਅਨੁਸਾਰ ਕਿਸੇ ਵੀ ਪੋਸਟ ਨੂੰ ਡੀ ਰਿਜ਼ਰਵ ਨਾ ਕਰਨ ਲਈ ਆਦੇਸ਼ ਤੱਕ ਜਾਰੀ ਕੀਤੇ ਗਏ ਸਨ। ਬਾਵਜੂਦ ਇਸ ਦੇ ਪੰਜਾਬ ਦੇ ਸਰਕਾਰੀ ਵਿਭਾਗ ਇਸ ਗਲਤ ਪ੍ਰੈਕਟਿਸ ਵਿੱਚ ਲੱਗੇ ਹੋਏ ਹਨ।
ਜਾਣਕਾਰੀ ਅਨੁਸਾਰ ਲਗਭਗ 30-35 ਸਾਲ ਪਹਿਲਾਂ ਪੰਜਾਬ ਵਿੱਚੋਂ ਤਿਆਰ ਹੋਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਲਈ ਮੌਕੇ ਦੀ ਸਰਕਾਰ ਨੇ ਇੱਕ ਆਦੇਸ਼ ਜਾਰੀ ਕਰਦੇ ਹੋਏ ਹਰ ਵਿਭਾਗ ਵਿੱਚ ਖਿਡਾਰੀਆਂ ਲਈ 3 ਫੀਸਦੀ ਕੋਟਾ ਤੈਅ ਕਰ ਦਿੱਤਾ ਸੀ, ਜਿਸ ਤੋਂ ਬਾਅਦ ਜਦੋਂ ਵੀ ਨਵੀਂ ਭਰਤੀ ਹੋਈ ਹੈ ਤਾਂ ਖਿਡਾਰੀਆਂ ਦੇ 3 ਫੀਸਦੀ ਕੋਟੇ ਅਨੁਸਾਰ ਪੋਸਟਾਂ ਨੂੰ ਰੱਖਿਆ ਜਾਂਦਾ ਰਿਹਾ ਹੈ। ਇਸ ਖੇਡ ਕੋਟੇ ਦੀ ਵਰਤੋਂ ਕਰਦੇ ਹੋਏ ਵੱਡੇ ਪੱਧਰ ‘ਤੇ ਸ਼ੁਰੂਆਤ ਵਿੱਚ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਵੀ ਮਿਲੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਖਿਡਾਰੀਆਂ ਦੇ ਇਸ ਕੋਟੇ ਨੂੰ ਸਰਕਾਰੀ ਵਿਭਾਗਾਂ ਵਲੋਂ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀਂ ਹੈ, ਜਿਸ ਬਾਰੇ ਸਮੇਂ-ਸਮੇਂ ਸਿਰ ਖੇਡ ਵਿਭਾਗ ਨੂੰ ਵੀ ਜਾਣਕਾਰੀ ਮਿਲਦੀ ਰਹੀ ਹੈ।
ਨਵੀਂ ਭਰਤੀ ਦੌਰਾਨ ਖਿਡਾਰੀਆਂ ਵੱਲੋਂ ਅਰਜ਼ੀ ਨਾ ਦੇਣ ਜਾਂ ਫਿਰ ਸ਼ੁਰੂਆਤੀ ਟੈਸਟ ਵਿੱਚ ਪਾਸ ਨਾ ਹੋਣ ਕਾਰਨ ਵਿਭਾਗ ਵਲੋਂ ਹੋਰ ਖਿਡਾਰੀਆਂ ਨੂੰ ਮੌਕਾ ਦੇਣ ਦੀ ਥਾਂ ‘ਤੇ ਉਨ੍ਹਾਂ ਪੋਸਟਾਂ ਨੂੰ ਡੀ ਰਿਜ਼ਰਵ ਕੀਤਾ ਜਾ ਰਿਹਾ ਹੈ ਅਤੇ ਖੇਡ ਕੋਟੇ ਦੀਆਂ 3 ਫੀਸਦੀ ਨੌਕਰੀਆਂ ਨੂੰ ਜਨਰਲ ਵਰਗ ਦੇ ਉਮੀਦਵਾਰਾਂ ਨੂੰ ਨੌਕਰੀ ਦਿੱਤੀ ਜਾ ਰਹੀਂ ਹੈ। ਜਿਸ ਕਾਰਨ ਖੇਡ ਵਿਭਾਗ ਵੱਲੋਂ ਨਾ ਸਿਰਫ਼ ਸਾਰੇ ਸਰਕਾਰੀ ਵਿਭਾਗਾਂ ਨੂੰ ਖੇਡ ਕੋਟ ਦੀਆਂ ਪੋਸਟਾਂ ਨੂੰ ਡੀ ਰਿਜ਼ਰਵ ਨਾ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਸਗੋਂ ਪਿਛਲੇ ਸਮੇਂ ਤੋਂ ਡੀ ਰਿਜ਼ਰਵ ਕੀਤੀਆਂ ਗਈਆਂ ਪੋਸਟਾਂ ਦੀ ਜਾਣਕਾਰੀ ਤੱਕ ਮੰਗੀ ਗਈ ਹੈ ਪਰ ਪਿਛਲੇ ਸਮੇਂ ਤੋਂ ਇਨ੍ਹਾਂ ਪੱਤਰਾਂ ਨੂੰ ਵਾਰ-ਵਾਰ ਭੇਜਣ ਦੇ ਬਾਵਜੂਦ ਕੋਈ ਵਿਭਾਗ ਆਪਣੇ ਵੱਲੋਂ ਕੀਤੀਆਂ ਗਈਆਂ ਡੀ ਰਿਜ਼ਰਵ ਪੋਸਟਾਂ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਿਹਾ।
ਇੱਕ ਵੀ ਨਹੀਂ ਬਖ਼ਸ਼ਿਆ ਜਾਵੇਗਾ ਵਿਭਾਗ : ਅੰਮ੍ਰਿਤ ਕੌਰ
ਖੇਡ ਵਿਭਾਗ ਦੀ ਸਪੈਸ਼ਲ ਸਕੱਤਰ ਅੰਮ੍ਰਿਤ ਕੌਰ ਨੇ ਦੱਸਿਆ ਕਿ ਸਰਕਾਰੀ ਵਿਭਾਗ ਪਿਛਲੇ ਸਮੇਂ ਤੋਂ ਖਿਡਾਰੀ ਕੋਟੇ ਨੂੰ ਡੀ ਰਿਜ਼ਰਵ ਕਰਦੇ ਹੋਏ ਜਨਰਲ ਉਮੀਦਵਾਰਾਂ ਨੂੰ ਨੌਕਰੀ ਦੇਣ ਵਿੱਚ ਲੱਗੇ ਹੋਏ ਹਨ ਅਤੇ ਖੇਡ ਵਿਭਾਗ ਤੋਂ ਪ੍ਰਵਾਨਗੀ ਤੱਕ ਨਹੀਂ ਲਈ ਜਾ ਰਹੀ ਹੈ। ਇਹ ਕਾਫ਼ੀ ਜ਼ਿਆਦਾ ਗੰਭੀਰ ਮਾਮਲਾ ਹੈ ਅਤੇ ਇਸ ਮਾਮਲੇ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਜਲਦ ਹੀ ਚੁੱਕਿਆ ਜਾਵੇਗਾ ਅਤੇ ਉਨ੍ਹਾਂ ਵਿਭਾਗਾਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ, ਜਿਨ੍ਹਾਂ ਨੇ ਖੇਡ ਕੋਟੇ ਦੀਆਂ ਪੋਸਟਾਂ ਨੂੰ ਡੀ ਰਿਜ਼ਰਵ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਗਲਤ ਕਾਰਵਾਈ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਐਸ.ਐਸ.ਐਸ. ਬੋਰਡ ਤੋਂ ਖ਼ਾਸਾ ਨਰਾਜ਼ ਖੇਡ ਵਿਭਾਗ
ਖੇਡ ਵਿਭਾਗ ਪੰਜਾਬ ਦੇ ਕਈ ਦਰਜ਼ਨਾਂ ਵਿਭਾਗਾਂ ਦੇ ਨਾਲ ਹੀ ਐਸ.ਐਸ.ਐਸ. ਬੋਰਡ ਤੋਂ ਖ਼ਾਸਾ ਨਰਾਜ਼ ਹੈ। ਖੇਡ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਸ.ਐਸ.ਐਸ. ਬੋਰਡ ਖ਼ਿਲਾਫ਼ ਕਾਫ਼ੀ ਜ਼ਿਆਦਾ ਸ਼ਿਕਾਇਤਾਂ ਹਨ ਕਿ ਉਨ੍ਹਾਂ ਵੱਲੋਂ ਖੇਡ ਵਿਭਾਗ ਦੀਆਂ ਪੋਸਟਾਂ ਨੂੰ ਡੀ ਰਿਜ਼ਰਵ ਕਰਦੇ ਹੋਏ ਜਨਰਲ ਉਮੀਦਵਾਰਾਂ ਨੂੰ ਨੌਕਰੀ ਦਿੱਤੀ ਹੈ। ਇਸ ਸਬੰਧੀ ਐਸ.ਐਸ.ਐਸ. ਬੋਰਡ ਨੂੰ ਮੁੜ ਤੋਂ ਪੱਤਰ ਭੇਜਦੇ ਹੋਏ ਜਾਣਕਾਰੀ ਮੰਗੀ ਗਈ ਹੈ ਅਤੇ ਜੇਕਰ ਸ਼ਿਕਾਇਤਾਂ ਅਨੁਸਾਰ ਜਾਣਕਾਰੀ ਦਰੁਸਤ ਹੋਈ ਤਾਂ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੌਸਮ ਵਿਭਾਗ ਅਨੁਸਾਰ 6 ਜੂਨ ਨੂੰ ਆਵੇਗਾ ਮਾਨਸੂਨ
ਮਾਨਸੂਨ : ਕੇਰਲ ਪਹੁੰਚਣ ਦਾ ਆਮ ਸਮਾਂ ਇੱਕ ਜੂਨ ਹੁੰਦਾ ਹੈ
ਇਸ ਸਾਲ ਮਾਨਸੂਨ ਦੇ ਕੇਰਲ ਪਹੁੰਚਣ ‘ਚ ਹੋਵੇਗੀ ਥੋੜ੍ਹੀ ਦੇਰੀ
ਨਵੀਂ ਦਿੱਲੀ, ਏਜੰਸੀ
ਮੌਸਮ ਵਿਭਾਗ ਅਨੁਸਾਰ ਇਸ ਸਾਲ ਦੱਖਣ-ਪੱਛਮੀ ਮਾਨਸੂਨ 6 ਜੂਨ ਨੂੰ ਕੇਰਲ ਤਟ ‘ਤੇ ਪਹੁੰਚੇਗਾ ਵਿਭਾਗ ਨੇ ਅੱਜ ਇੱਕ ਪ੍ਰੈੱਸ ਨੋਟਿਸ ‘ਚ ਕਿਹਾ, ਅੰਕੜਿਆਂ ਦੇ ਮਾਡਲਾਂ ਦੇ ਅਧਾਰ ‘ਤੇ ਇਹ ਸੰਕੇਤ ਮਿਲ ਰਿਹਾ ਹੈ ਕਿ ਇਸ ਸਾਲ ਮਾਨਸੂਨ ਦੇ ਕੇਰਲ ਪਹੁੰਚਣ ‘ਚ ਥੋੜ੍ਹੀ ਦੇਰੀ ਹੋਵੇਗੀ ।
ਦੱਖਣੀ-ਪੱਛਮੀ ਮਾਨਸੂਨ ਦੇ ਛੇ ਜੂਨ ਨੂੰ ਕੇਰਲ ਪਹੁੰਚਣ ਦਾ ਅਨੁਮਾਨ ਹੈ ਉਸ ਨੇ ਕਿਹਾ ਕਿ ਇਸ ‘ਚ ਚਾਰ ਦਿਨ ਅੱਗੇ-ਪਿੱਛੇ ਹੋ ਸਕਦੇ ਹਨ ਸਾਲ 2005 ਤੋਂ 2018 ਦਰਮਿਆਨ ਸਿਰਫ਼ ਇੱਕ ਵਾਰ 2015 ‘ਚ ਅਜਿਹਾ ਹੋਇਆ ਹੈ ਜਦੋਂ ਮੌਸਮ ਵਿਭਾਗ ਨੇ ਮਾਨਸੂਨ ਦੇ ਆਉਣ ਦਾ ਜੋ ਅਗੇਤਾ ਅਨੁਮਾਨ ਜਾਰੀ ਕੀਤਾ ਹੈ ਅਸਲ ਆਗਮਨ ਉਸ ਤੋਂ ਬਹੁਤ ਜ਼ਿਆਦਾ ਅੱਗੇ-ਪਿੱਛੇ ਰਿਹਾ ਹੋਵੇ ਮਾਨਸੂਨ ਦੇ ਕੇਰਲ ਪਹੁੰਚਣ ਦਾ ਆਮ ਸਮਾਂ ਇੱਕ ਜੂਨ ਹੁੰਦਾ ਹੈ।
22 ਮਈ ਨੂੰ ਅੰਡੇਮਾਨ ਨਿਕੋਬਾਰ ਦੀਪ ਸਮੂਹ ਪਹੁੰਚਣ ਦਾ ਅਗੇਤਾ ਅਨੁਮਾਨ
ਇਸ ਤੋਂ ਪਹਿਲਾਂ ਮੌਸਮ ਅਗੇਤਾ ਅਨੁਮਾਨ ਜਾਰੀ ਕਰਨ ਵਾਲੀ ਨਿੱਜੀ ਕੰਪਨੀ ਸਕਾਈਮੇਟ ਨੇ ਅੱਜ ਕਿਹਾ ਸੀ ਕਿ ਮਾਨਸੂਨ ਚਾਰ ਜੂਨ ਨੂੰ ਕੇਰਲ ਪਹੁੰਚੇਗਾ ਉਸ ਨੇ ਉਸ ‘ਚ ਦੋ ਦਿਨ ਅੱਗੇ ਪਿੱਛੇ ਹੋਣ ਦੀ ਗੁੰਜਾਇਸ਼ ਦੱਸੀ ਸੀ ਮੌਸਮ ਵਿਭਾਗ ਨੇ ਕਿਹਾ ਕਿ 18 ਤੇ 19 ਮਈ ਦਰਮਿਆਨ ਮਾਨਸੂਨ ਦੇ ਅੰਡੇਮਾਨ ਸਾਗਰ ਦੇ ਦੱਖਣੀ ਹਿੱਸੇ, ਨਿਕੋਬਾਰ ਦੀਪ ਤੇ ਦੱਖਣ-ਪੂਰਬੀ ਬੰਗਾਲ ਦੀ ਖਾੜੀ ਸਥਿਤ ਆਸ-ਪਾਸ ਦੇ ਇਲਾਕਿਆਂ ‘ਚ ਅੱਗੇ ਵਧਣ ਲਈ ਅਨੁਕੂਲ ਹਾਲਾਤ ਬਣ ਰਹੇ ਹਨ ਸਕਾਈਮੇਟ ਨੇ ਮਾਨਸੂਨ ਦੇ ਦੋ ਦਿਨਾਂ ਦੀ ਦੇਰੀ ਨਾਲ 22 ਮਈ ਨੂੰ ਅੰਡੇਮਾਨ ਨਿਕੋਬਾਰ ਦੀਪ ਸਮੂਹ ਪਹੁੰਚਣ ਦਾ ਅਗੇਤਾ ਅਨੁਮਾਨ ਪ੍ਰਗਟ ਕੀਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਗਲੇ 4 ਦਿਨ ਰਹੇਗਾ ਮੌਸਮ ਖ਼ਰਾਬ : ਮੌਸਮ ਵਿਭਾਗ
ਨਵੀਂ ਦਿੱਲੀ: ਪੱਛਮੀ ਗੜਬੜੀ ਕਰਕੇ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ। ਇਸ ਬਾਰੇ ਮੌਸਮ ਵਿਭਾਗ ਨੇ ਇੱਕ ਵਾਰ ਫੇਰ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਤਕ ਮੌਸਮ ਖ਼ਰਾਬ ਰਹੇਗਾ। ਪੱਛਮੀ ਗੜਬੜੀ ਕਰਕੇ ਤੇਜ਼ ਹਵਾਵਾਂ ਤੇ ਬਾਰਸ਼ ਦੀ ਉਮੀਦ ਹੈ। ਮੌਸਮ ਵਿਭਾਗ ਨੇ ਅੱਜ ਦਿਨ ‘ਚ 60-70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚਲਣ ਤੇ ਦੂਜੇ ਦਿਨ ਯਾਨੀ 18 ਅਪਰੈਲ ਨੂੰ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਹੈ। ਤੇਜ਼ ਹਵਾਵਾਂ ਦੇ ਨਾਲ-ਨਾਲ ਬਾਰਸ਼ ਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ। ਪੱਛਮੀ ਗੜਬੜੀ ਕਾਰਨ ਬਾਰਸ਼ ਤੇ ਤੇਜ਼ ਹਵਾਵਾਂ ਚੱਲਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਬਾਰਸ਼ ਤੇ ਹਵਾ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ। ਹਵਾਵਾਂ ਪੱਛਮ ਤੋਂ ਪੂਰਬ ਵੱਲ ਜਾਂਦੀ ਹੈ। ਇਸ ਲਈ ਇਸ ਨੂੰ ਪੱਛਮੀ ਗੜਬੜ ਦਾ ਨਾਂ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।