Rains - Sach Kahoon Punjabi
Weather Update: ਤੇਲੰਗਾਨਾ ’ਚ ਬੇਮੌਸਮੀ ਮੀਂਹ ਨਾਲ ਫਸਲਾਂ ਨੂੰ ਭਾਰੀ ਨੁਕਸਾਨ, ਗੜੇਮਾਰੀ ਨੇ ਵਧਾਈ ਕਿਸਾਨਾਂ ਦੀਆਂ ਮੁਸ਼ਕਲਾਂ
ਮੱਕੀ ਅਤੇ ਅੰਬ ਦੀਆਂ ਪੱਕੀਆਂ ਫਸਲਾਂ ਨੂੰ ਭਾਰੀ ਨੁਕਸਾਨ | Weather Update
Weather Update: ਹੈਦਰਾਬਾਦ, (ਆਈਏਐਨਐਸ)। ਤੇਲੰਗਾਨਾ ਵਿੱਚ ਬੇਮੌਸਮੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਪ੍ਰਭਾਵਿਤ ਕਿਸਾਨ ਹੁਣ ਸਰਕਾਰ ਤੋਂ ਮੁਆਵਜ਼ੇ ਦੀ ਉਮੀਦ ਕਰ ਰਹੇ ਹਨ। ਪਿਛਲੇ ਦੋ ਦਿਨਾਂ ਵਿੱਚ ਉੱਤਰੀ ਤੇਲੰਗਾਨਾ ਦੇ ਜ਼ਿਲ੍ਹਿਆਂ ਵਿੱਚ ਗੜੇਮਾਰੀ ਹੋਈ, ਜਿਸ ਕਾਰਨ ਝੋਨਾ, ਮੱਕੀ ਅਤੇ ਅੰਬ ਦੀਆਂ ਪੱਕੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ।
ਕੁਝ ਦਿਨ ਪਹਿਲਾਂ, ਸਿੰਚਾਈ ਵਾਲੇ ਪਾਣੀ ਦੀ ਘਾਟ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਕਾਰਨ ਕਈ ਜ਼ਿਲ੍ਹਿਆਂ ਵਿੱਚ ਫਸਲਾਂ ਸੁੱਕ ਰਹੀਆਂ ਸਨ। ਪਰ ਹੁਣ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀਆਂ ਬਾਕੀ ਫ਼ਸਲਾਂ ਨੂੰ ਵੀ ਤਬਾਹ ਕਰ ਦਿੱਤਾ ਹੈ। 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਉਨ੍ਹਾਂ ਦੀਆਂ ਖੜ੍ਹੀਆਂ ਫ਼ਸਲਾਂ ਡੁੱਬ ਗਈਆਂ। ਕੁਝ ਜ਼ਿਲ੍ਹਿਆਂ ਵਿੱਚ ਗੜੇਮਾਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ। ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਕਾਰਨ ਅੰਬ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਤੇਜ਼ ਹਵਾਵਾਂ ਕਾਰਨ ਦਰੱਖਤ ਜੜ੍ਹਾਂ ਤੋਂ ਉੱਖੜ ਗਏ ਹਨ।
ਇਹ ਵੀ ਪੜ੍ਹੋ: Road Accident: ਸੜਕ ਹਾਦਸੇ ’ਚ ਤਿੰਨ ਦੋਸਤਾਂ ਦੀ ਮੌਤ
ਕਿਸਾਨਾਂ ਦਾ ਕਹਿਣਾ ਹੈ ਕਿ ਗੜੇਮਾਰੀ ਕਾਰਨ ਅੰਬ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ, ਫ਼ਸਲ ਲਗਭਗ ਪੂਰੀ ਤਰ੍ਹਾਂ ਤਿਆਰ ਸੀ। ਕੁਝ ਥਾਵਾਂ ‘ਤੇ, ਮਾਰਕੀਟ ਯਾਰਡ ਵਿੱਚ ਵਿਕਰੀ ਲਈ ਰੱਖਿਆ ਝੋਨਾ ਵੀ ਬੇਮੌਸਮੀ ਬਾਰਿਸ਼ ਵਿੱਚ ਗਿੱਲਾ ਹੋ ਗਿਆ। ਤੇਜ਼ ਹਵਾਵਾਂ ਕਾਰਨ ਬਿਜਲੀ ਦੇ ਖੰਭੇ ਅਤੇ ਟ੍ਰਾਂਸਫਾਰਮਰ ਵੀ ਨੁਕਸਾਨੇ ਗਏ, ਜਿਸ ਕਾਰਨ ਬਿਜਲੀ ਸਪਲਾਈ ਵਿੱਚ ਵਿਘਨ ਪਿਆ। ਸੰਗਾਰੇਡੀ ਦੇ ਮਾਰਕੀਟ ਯਾਰਡ ਵਿੱਚ ਸਟੋਰ ਕੀਤੇ ਝੋਨੇ ਅਤੇ ਮੱਕੀ ਦੇ ਸੈਂਕੜੇ ਬੋਰੇ ਮੀਂਹ ਵਿੱਚ ਭਿੱਜ ਗਏ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ।
30 ਮਿੰਟਾਂ ਦੇ ਗੜੇਮਾਰੀ ’ਚ ਸਭ ਕੁਝ ਖਤਮ | Weather Update
ਜ਼ਿਲ੍ਹੇ ਵਿੱਚ ਭਾਰੀ ਮੀਂਹ ਪਿਆ, ਬਿਜਲੀ ਡਿੱਗੀ ਅਤੇ ਤੇਜ਼ ਹਵਾਵਾਂ ਵੀ ਚੱਲੀਆਂ। ਕਾਮਰੇਡੀ ਜ਼ਿਲ੍ਹੇ ਵਿੱਚ ਬੇਮੌਸਮੀ ਬਾਰਿਸ਼ ਕਾਰਨ ਮੱਕੀ ਦੀਆਂ ਫ਼ਸਲਾਂ ਡੁੱਬ ਗਈਆਂ। ਇੱਕ ਕਿਸਾਨ ਨੇ ਕਿਹਾ ਕਿ 30 ਮਿੰਟਾਂ ਦੇ ਗੜੇਮਾਰੀ ਵਿੱਚ ਉਸਦਾ ਸਭ ਕੁਝ ਖਤਮ ਹੋ ਗਿਆ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ। ਮੁੱਖ ਸਕੱਤਰ ਏ. ਸ਼ਾਂਤੀ ਕੁਮਾਰੀ ਉੱਤਰੀ ਤੇਲੰਗਾਨਾ ਵਿੱਚ ਗੜੇਮਾਰੀ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ। Weather Update
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸੁਚੇਤ ਰਹਿਣ ਅਤੇ ਲੋਕਾਂ ਤੱਕ ਪਹੁੰਚਣ ਦੇ ਨਿਰਦੇਸ਼ ਦਿੱਤੇ। ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਦੋ ਦਿਨਾਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਗਰਜ਼ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਉੱਤਰੀ ਤੇਲੰਗਾਨਾ ਦੇ ਜ਼ਿਲ੍ਹਿਆਂ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੇ ਅਨੁਸਾਰ, ਕੁਮਾਰਮ ਭੀਮ ਆਸਿਫ਼ਾਬਾਦ, ਮਨਚੇਰੀਆਲ, ਪੇੱਡਾਪੱਲੀ, ਜੈਸ਼ੰਕਰ ਭੂਪਾਲਪੱਲੀ, ਮੁਲੂਗੂ, ਮਹਬੂਬਾਬਾਦ, ਵਾਰੰਗਲ, ਹਨਮਕੋਂਡਾ, ਜੰਗਾਓਂ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਬਿਜਲੀ ਡਿੱਗਣ, ਤੇਜ਼ ਹਵਾਵਾਂ ਅਤੇ ਗਰਜ ਦੇ ਨਾਲ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਹੈ।
ਪੰਜਾਬ, ਹਰਿਆਣਾ ਵਿੱਚ ਤੇਜ਼ ਹਨ੍ਹੇਰੀ ਦੇ ਨਾਲ ਮੀਂਹ, ਕਿਸਾਨ ਚਿਤੰਤ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ, ਪੰਜਾਬ, ਰਾਜਸਥਾਨ ਦੇ ਕਈ ਇਲਾਕਿਆਂ ਵਿਚ ਦੇਰ ਸ਼ਾਮ ਤੇਜ਼ ਹਨ੍ਹੇਰੀ ਨਾਲ ਮੀਂਹ ਪਿਆ। ਕਈ ਥਾਵਾਂ ’ਤੇ ਦਰੱਖਤ ਡਿੱਗਣ ਕਾਰਨ ਨੁਕਸਾਨ ਦੀਆਂ ਖਬਰਾਂ ਹਨ। ਦੂਜੇ ਪਾਸੇ ਬੇਮੌਸੀ ਪੈ ਰਹੇ ਇਸ ਮੀਂਹ ਨੇ ਕਿਸਾਨਾਂ ਦੀ ਇੱਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ। ਪਹਿਲਾਂ ਹੀ ਭਾਰੀ ਮੀਂਹ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ ਜਦੋਕਿ ਹੁਣ ਇੱਕ ਵਾਰ ਫਿਰ ਮੌਸਮ ਖਰਾਬ ਹੋਣ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਣਾ ਲਾਜ਼ਮੀ ਹੈ। ਕਣਕ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ ਮੌਸਮ ਦੀ ਖਰਾਬੀ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ, ਜਿਸ ਕਰਕੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ।
ਬੇਮੌਸਮੀ ਪਏ ਮੀਂਹ ਅਤੇ ਤੇਜ਼ ਹਵਾਵਾਂ ਨੇ ਉਨ੍ਹਾਂ ਦੀ ਖੜ੍ਹੀ ਫਸਲ ਦਾ ਭਾਰੀ ਨੁਕਸਾਨ ਕੀਤਾ ਅਤੇ ਹੁਣ ਬੀਤੀ ਰਾਤ ਹੋਈ ਗੜੇਮਾਰੀ ਕਾਰਨ ਖੇਤਾਂ ਵਿਚਲੀ ਕਣਕ ਦੀਆਂ ਬੱਲੀਆਂ ਨੁਕਸਾਨੀਆਂ ਗਈਆਂ ਹਨ ਜਿਸ ਕਾਰਨ ਫਸਲ ਦੇ ਝਾੜ ’ਤੇ ਵੀ ਅਸਰ ਪਵੇਗਾ ਅਤੇ ਵਾਢੀ ਸਮੇਂ ਵੀ ਮੁਸ਼ਕਿਲ ਹੋਵੇਗੀ।
ਬੇਮੌਸਮੀ ਬਰਸਾਤ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਛੇਤੀ ਭੇਜੀ ਜਾਵੇ
ਦੂਜੇ ਪਾਸੇ ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ਼ੰਕਰ ਜ਼ਿੰਪਾ ਨੇ ਬੁੱਧਵਾਰ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਬੇਮੌਸਮੀ ਬਰਸਾਤ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਬਿਨਾਂ ਕਿਸੇ ਪੱਖਪਾਤ ਅਤੇ ਸਿਫ਼ਾਰਸ਼ਾਂ ਦੇ ਜਲਦੀ ਤੋਂ ਜਲਦੀ ਭੇਜੀ ਜਾਵੇ। ਪੰਜਾਬ ਸਿਵਲ ਸਕੱਤਰੇਤ ਵਿਖੇ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿੰਪਾ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੇ ਕੰਮਕਾਜ ਵਿੱਚ ਸੁਧਾਰ ਅਤੇ ਪਾਰਦਰਸ਼ਤਾ ਲਿਆਉਣ ਲਈ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।
ਮੀਂਹ ਪੈਣ ਕਾਰਨ ਆਸਮਾਨ ’ਚੋਂ ਵੱਗ ਰਹੀ ਅੱਗ ਹੋਈ ਠੰਢੀ, ਲੋਕਾਂ ਨੂੰ ਮਿਲੀ ਰਾਹਤ
ਹਰਿਆਣਾ-ਪੰਜਾਬ ‘ਚ ਅਗਲੇ ਤਿੰਨ ਦਿਨਾਂ ਤੱਕ ਹਲਕੀ ਬਾਰਿਸ਼ Rains
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੱਛਮੀ ਮੌਨਸੂਨ ਦੇ ਕਾਰਨ ਸ਼ਨਿੱਚਰਵਾਰ ਸ਼ਾਮ ਹਰਿਆਣਾ ਦੇ ਕੁਝ ਇਲਾਕਿਆਂ ‘ਚ ਪਏ ਮੀਂਹ (Rains) ਨੇ ਲੋਕਾਂ ਨੂੰ ਗਰਮੀ ਤੋਂ ਕਾਫੀ ਹੱਦ ਤੱਕ ਰਾਹਤ ਦਿੱਤੀ ਹੈ। ਦੁਪਹਿਰ ਤੱਕ ਕੜਾਕੇ ਦੀ ਗਰਮੀ ਅਤੇ ਤੇਜ਼ ਹਵਾਵਾਂ ਨਾਲ ਲੋਕ ਪ੍ਰੇਸ਼ਾਨ ਹੋ ਗਏ ਸਨ। ਮੀਂਹ ਪੈਣ ਕਾਰਨ ਲੋਕਾਂ ਨੁੰ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਕਾਰਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਚਾਰ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਰਾਤ ਨੂੰ ਮੌਸਮ ਸਾਫ਼ ਰਿਹਾ। ਸ਼ਨਿੱਚਰਵਾਰ ਨੂੰ ਦਿਨ ਦੀ ਸ਼ੁਰੂਆਤ ਤੇਜ਼ ਧੁੱਪ ਨਾਲ ਹੋਈ। ਦਿਨ ਚੜ੍ਹਦੇ ਹੀ ਅਸਮਾਨ ਵਿੱਚ ਧੂੜ ਦੇ ਕੁਝ ਬੱਦਲ ਛਾਏ ਰਹੇ। ਦੁਪਹਿਰ ਤੱਕ ਮੌਸਮ ਗਰਮ ਰਿਹਾ। ਅਠਾਰਾਂ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧੂੜ ਭਰੀ ਹਵਾ ਚੱਲੀ, ਜਿਸ ਤੋਂ ਬਾਅਦ ਮੌਸਮ ਨੇ ਕਰਵਟ ਲੈ ਲਈ। ਬੱਦਲਾਂ ਨੇ ਅਸਮਾਨ ਨੂੰ ਢੱਕ ਲਿਆ ਅਤੇ ਜ਼ੋਰਦਾਰ ਮੀਂਹ ਪੈਣ ਲੱਗਾ। ਇਸ ਦੌਰਾਨ ਹਵਾ ਦੀ ਰਫ਼ਤਾਰ 28 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਹੱਦ ਤੱਕ ਰਾਹਤ ਮਿਲੀ।
24 ਮਈ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ
ਅਗਲੇ ਤਿੰਨ ਦਿਨਾਂ ਤੱਕ ਉੱਤਰ-ਪੱਛਮੀ ਖੇਤਰ ਦੇ ਵੱਖ-ਵੱਖ ਥਾਵਾਂ ‘ਤੇ ਹਲਕੀ ਬਾਰਿਸ਼, ਗਰਜ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ ਅਤੇ 23 ਮਈ ਨੂੰ ਕੁਝ ਥਾਵਾਂ ‘ਤੇ ਭਾਰੀ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਹੈ। ਅੱਜ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ। ਇਸ ਤੋਂ ਬਾਅਦ ਕਈ ਥਾਵਾਂ ‘ਤੇ ਚੰਗੀ ਬਾਰਿਸ਼ ਅਤੇ 24 ਮਈ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਖੇਤਰ ‘ਚ ਕੁਝ ਥਾਵਾਂ ‘ਤੇ ਗਰਜ, ਤੂਫਾਨ ਅਤੇ ਗੜੇ ਪੈਣ ਦੀ ਸੰਭਾਵਨਾ ਹੈ।
25 ਮਈ ਤੱਕ ਮੌਸਮ ਵਿੱਚ ਬਦਲਾਅ ਰਹੇਗਾ। 23 ਮਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਮੌਸਮ ਦੇ ਮੱਦੇਨਜ਼ਰ ਨਰਮੇ ਵਾਲੀਆਂ ਫ਼ਸਲਾਂ ਦੀ ਬਿਜਾਈ ਅਤੇ ਫ਼ਸਲਾਂ ਦੀ ਸਿੰਚਾਈ ਬੰਦ ਕਰਨ ਦੀ ਸਲਾਹ ਦਿੱਤੀ। ਸ਼ੁੱਕਰਵਾਰ ਸ਼ਾਮ ਨੂੰ ਮੌਸਮ ਨੇ ਕਰਵਟ ਲੈਣਾ ਸ਼ੁਰੂ ਕਰ ਦਿੱਤਾ ਅਤੇ ਧੂੜ ਭਰੀ ਹਨੇਰੀ ਤੋਂ ਬਾਅਦ ਬਾਰਿਸ਼ ਨੇ ਲੋਕਾਂ ਨੂੰ ਕੁਝ ਰਾਹਤ ਦਿੱਤੀ।
ਮੌਸਮ ਵਿਗਿਆਨੀਆਂ ਅਨੁਸਾਰ 23 ਤੋਂ 25 ਮਈ ਤੱਕ ਮੌਸਮ ਬਦਲ ਜਾਵੇਗਾ, ਜਿਸ ਕਾਰਨ ਆਸਮਾਨ ‘ਚ ਬੱਦਲ ਛਾਏ ਰਹਿਣ ਅਤੇ ਧੂੜ ਭਰੀ ਹਵਾ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਲਗਾਤਾਰ ਪੈ ਰਹੀ rain ਨੇ ਆਮ ਜਨਜੀਵਨ ਕੀਤਾ ਪ੍ਰਭਾਵਿਤ
rain | ਲੋਕ ਮੁੜ ਘਰਾਂ ਅੰਦਰ ਵੜਨ ਲਈ ਮਜ਼ਬੂਰ
ਦਿਹਾੜੀ ਮਜ਼ਦੂਰੀ ਕਰਨ ਵਾਲਿਆਂ ਨੂੰ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ
ਬਰਨਾਲਾ, (ਮਾਲਵਿੰਦਰ ਸਿੰਘ) ਲਗਭਗ ਪੂਰੇ ਪੰਜਾਬ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੀ ਹਲਕੀ ਤੋਂ ਦਰਮਿਆਨੀ ਬਾਰਸ਼ (rain) ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੁੱਝ ਦਿਨ ਸਾਫ਼ ਰਹਿਣ ਤੇ ਧੁੱਪ ਨਿਕਲਣ ਕਰਕੇ ਪਿੰਡਾਂ/ ਸ਼ਹਿਰਾਂ ਤੇ ਗਲੀਆਂ ਅੰਦਰ ਕੜਾਕੇ ਦੀ ਠੰਢ ਤੋਂ ਬਾਅਦ ਰੌਣਕ ਪਰਤ ਆਈ ਸੀ। ਪਰ ਹੁਣ ਦੁਬਾਰਾ ਬਾਰਸ਼ ਪੈਣ ਨਾਲ ਲੋਕਾਂ ਨੂੰ ਮੁੜ ਘਰਾਂ ਅੰਦਰ ਵੜਨ ਲਈ ਮਜ਼ਬੂਰ ਕਰ ਦਿੱਤਾ ਹੈ। ਨਿੱਤ ਦਿਹਾੜੇ ਮਜ਼ਦੂਰੀ ਕਰਕੇ ਆਪਣਾ ਪੇਟ ਭਰਨ ਵਾਲੇ ਅਤੇ ਬੱਚਿਆਂ ਨੂੰ ਪਾਲਣ ਵਾਲੇ ਅਤੇ ਕਾਮਿਆਂ ਦੇ ਕੰਮਾਂ ਨੂੰ ਮੁੜ ਲੱਗਭਗ ਫੁੱਲਸਟਾਪ ਹੀ ਲਗਾ ਦਿੱਤਾ ਹੈ। ਬਜ਼ਾਰਾਂ ‘ਚ ਦੁਕਾਨਦਾਰਾਂ ਅਤੇ ਰੇੜੀਆਂ ਲਗਾ ਕੇ ਆਪਣਾ ਕੰਮ ਚਲਾਉਣ ਵਾਲੇ ਮਜ਼ਦੂਰ ਦੂਰ ਤੱਕ ਸੁੰਨੇ ਸੁੰਨੇ ਰਾਹਾਂ ‘ਚੋਂ ਆਪਣੇ ਗਾਹਕਾਂ ਦੀ ਉਡੀਕ ਕਰ ਰਹੇ ਹਨ। ਪਰ ਬਾਰਸ਼ ਕਰਕੇ ਪਿੰਡਾਂ ਬਜਾਰਾਂ ਦੇ ਵਿੱਚ ਗਲੀਆਂ, ਮੁਹੱਲਿਆਂ ‘ਚ ਸੁੰਨਸ਼ਾਨ ਪੱਸਰੀ ਪਈ ਹੈ।
ਇਸ ਬਾਰੇ ਰੇਸ਼ਮ ਸਿੰਘ, ਸੁਖਦੇਵ ਸਿੰਘ, ਬੂਟਾ ਸਿੰਘ ਆਦਿ ਮਜ਼ਦੂਰਾਂ ਦਾ ਕਹਿਣਾ ਹੈ ਕਿ ਬਾਰਸ਼ ਤੋਂ ਪਹਿਲਾਂ ਦੋ ਕੁ ਦਿਨ ਧੁੱਪ ਲੱਗਣ ਕਾਰਨ ਕੰਮਕਾਰ ਚੱਲ ਪਏ ਸਨ
ਹੁਣ ਦੁਬਾਰਾ ਮੀਂਹ ਨੇ ਉਨਾਂ ਦੇ ਕੰਮਾਂ ‘ਚ ਰੁਕਾਵਟ ਪਾ ਦਿੱਤੀ ਹੈ
ਉਨਾਂ ਨੂੰ ਮੁੜ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ।
ਘਰਾਂ ਦੀ ਸੁਆਣੀਆਂ ਦਾ ਕਹਿਣਾ ਹੈ ਕਿ ਮੀਂਹ ਕਣੀ ਵਿੱਚ ਚੌਂਕੇ ਚੁੱਲ੍ਹੇ ਅਤੇ ਡੰਗਰ ਪਸ਼ੂਆਂ ਦਾ ਕੰਮ ਕਰਨ ਵਿੱਚ ਬੜਾ ਵਿਗਨ ਪੈਂਦਾ ਹੈ।
ਰੋਟੀ ਟੁੱਕ ਬਾਹਰ ਚੌਂਕੇ ਦੀ ਬਜਾਇ ਅੰਦਰ ਛੱਤ ਹੇਠਾਂ ਹੀ ਕਰਨਾ ਪੈਂਦਾ ਹੈ।
ਡੰਗਰ ਪਸ਼ੂਆਂ ਨੂੰ ਬਾਹਰ ਨਹੀਂ ਕੱਢ ਸਕਦੇ ਜਿਸ ਕਾਰਨ ਅੰਦਰ ਗੋਹਾ ਕੂੜਾ ਖਿੰਡਿਆ ਪਿਆ ਹੈ।
ਡੰਗਰਾਂ ਹੇਠਾਂ ਸ਼ੁੱਕ ਨਾ ਰਹਿਣ ਕਾਰਨ ਧਾਰਾਂ ਕੱਢਣੀਆਂ ਵੀ ਔਖੀਆ ਹੋਈਆਂ ਪਈਆਂ ਹਨ।
ਕਣਕ ਲਈ ਲਾਹੇਵੰਦ ਹੈ ਬਾਰਸ਼
ਕਿਸਾਨ ਭੋਲਾ ਸਿੰਘ, ਜੱਗਾ ਸਿੰਘ ਅਤੇ ਗੁਰਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਇਹ ਬਾਰਸ ਭਾਂਵੇਂ ਕਣਕ ਲਈ ਲਾਹੇਵੰਦ ਹੈ ਪਰ ਇਹੋ ਜਿਹੇ ਮਾਹੌਲ ਵਿੱਚ ਖੇਤ ਗੇੜਾ ਮਾਰਨਾ ਵੀ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰਸ਼ ਨਾਲ ਜੋ ਠੰਢ ਹੋਵੇਗੀ ਉਹ ਕਣਕ ਲਈ ਫਾਇਦੇਮੰਦ ਤਾਂ ਹੇ ਪਰ ਇਸ ਨੂੰ ਝਾੜ ਲਈ ਹਾਲੇ ਇਸ ਕਰਕੇ ਲਾਹੇਵੰਦ ਕਹਿਣਾ ਮੁਸ਼ਕਿਲ ਹੈ ਕਿਉਕਿਂ ਫ਼ਸਲ ਪੱਕਣ ਵਿੱਚ ਕਈ ਤਰਾਂ ਦੇ ਉਤਰਾਅ- ਚੜਾਅ ਆਉਣੇ ਹਨ।
ਖੇਤੀ ਮਾਹਿਰਾਂ ਨੇ ਵੀ ਇਸ ਬਾਰਸ ਨੂੰ ਫਸਲਾਂ ਲਈ ਵਧੀਆ ਕਰਾਰ ਦਿੱਤਾ ਹੈ।
ਖੇਤੀਬਾੜੀ ਅਫ਼ਸਰ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਬਾਰਸ਼ ਸਾਰੀਆਂ ਫਸਲਾਂ ਲਈ ਬਹੁਤ ਹੀ ਲਾਹੇਵੰਦ ਹੈ।
ਉਨ੍ਹਾਂ ਨੇ ਸਲਾਹ ਦਿੰਦਿਆਂ ਕਿਹਾ ਕਿ ਕਿਸਾਨ ਖੇਤੀਬਾੜੀ  ਮਾਹਿਰਾਂ ਦੀ ਸਲਾਹ ਤੋਂ ਬਿਨਾਂ ਹੁਣ ਯੂਰੀਆਂ ਨਾ ਪਾਉਣ
ਮੀਂਹ ਦੇ ਪਾਣੀ ਵਿੱਚ ਵੀ ਨਾਈਟ੍ਰੋਜ਼ਨ ਦੀ ਮਾਤਰਾ ਹੁੰਦੀ ਹੈ ਅਤੇ ਵਾਧੂ ਯੂਰੀਆ ਪਾਉਣਾ ਨੁਕਸਾਨਦਾਇਕ ਹੋ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੰਬਈ ‘ਚ ਬਾਰਸ਼ ਦਾ ਕਹਿਰ, 22 ਲੋਕਾਂ ਦੀ ਮੌਤ
ਮੁੰਬਈ, ਏਜੰਸੀ। ਦੇਸ਼ ਦੀ ਵਪਾਰ ਨਗਰੀ ਮੁੰਬਈ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ‘ਚ ਬਾਰਸ਼ ਕਹਿਰ ਢਾਹ ਰਹੀ ਹੈ। ਮੰਗਲਵਾਰ ਸਵੇਰੇ ਬਾਰਸ਼ ਕਾਰਨ ਦੀਵਾਰ ਡਿੱਗਣ ਦੀਆਂ ਘਟਨਾਵਾਂ ‘ਚ ਘੱਟੋ ਘੱਟ 22 ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋ ਗਏ ਹਨ। ਮੌਸਮ ਵਿਭਾਗ ਦੇ 24 ਘੰਟਿਆਂ ਦੇ ਅੰਦਰ ਹੋਰ ਬਾਰਸ਼ ਹੋਣ ਦੇ ਅਨੁਮਾਨ ਨਾਲ ਲੋਕਾਂ ਨੂੰ ਲੋੜ ਪੈਣ ‘ਤੇ ਹੀ ਘਰੋਂ ਬਾਹਰ ਨਿੱਕਲਣ ਦੀ ਸਲਾਹ ਦਿੱਤੀ ਗਈ ਹੈ। ਮੁੰਬਈ, ਨਵੀਂ ਮੁੰਬਈ, ਠਾਣੇ ਅਤੇ ਕੋਂਕਣ ਇਲਾਕੇ ‘ਚ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ‘ਚ ਛੁੱਟੀ ਐਲਾਨੀ ਗਈ ਹੈ।
ਪੁਣੇ ਦੇ ਅੰਬੇਗਾਂਵ ਸਥਿਤ ਇੱਕ ਕਾਲਜ ਦੀ ਦੀਵਾਰ ਡਿੱਗਣ ਨਾਲ ਛੇ ਲੋਕਾਂ ਦੀ ਦੱਬ ਕੇ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਹਨ। ਮੁੰਬਈ ਦੇ ਪੂਰਬੀ ਮਲਾਡ ‘ਚ ਇੱਕ ਦੀਵਾਰ ਦੇ ਝੌਂਪੜੀਆਂ ‘ਤੇ ਡਿੱਗਣ ਨਾਲ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਮਲਾਡ ਦੀ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਸ੍ਰੀ ਫਡਨਵੀਸ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਹੈ। ਕਲਿਆਣ ‘ਚ ਵੀ ਤਿੰਨ ਲੋਕਾਂ ਦੇ ਮਰਨ ਦੀ ਰਿਪੋਰਟ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਠੰਡ ਵਧਣ ਦੇ ਆਸਾਰ
ਲੁਧਿਆਣਾ : ਅੱਜ ਪੰਜਾਬ ‘ਚ ਠੰਡ ਨੇ ਆਪਣਾ ਜ਼ੋਰ ਫੜ ਲਿਆ ਹੈ। ਸੋਮਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ‘ਚ ਭਾਰੀ ਬਾਰਸ਼ ਹੋਈ, ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਵੀ ਸੂਬੇ ‘ਚ ਹਲਕੀ ਬਾਰਸ਼ ਦੇ ਆਸਾਰ ਹਨ ਅਤੇ 13 ਦਸੇਬਰ ਨੂੰ ਸੰਘਣੀ ਧੁੰਦ ਪੈ ਸਕਦੀ ਹੈ। ਇਸ ਖਬਰ ਨਾਲ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕ ਆ ਗਈ ਹੈ, ਬਾਰਸ਼ ਨਾਲ ਫਸਲਾਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਬਾਰੇ ਮੌਸਮ ਦੇ ਮਾਹਿਰ ਮੈਡਮ ਕੇ.ਕੇ. ਗਿੱਲ ਨੇ ਕਿਹਾ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਵੀ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ, ਜੋ ਕਣਕ ਦੀ ਫਸਲ ਲਈ ਕਾਫੀ ਲਾਭਦਾਇਕ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤੇਜ਼ ਹਵਾਵਾਂ ਦਰਮਿਆਨ ਭਾਰੀ ਮੀਂਹ ਕਾਰਨ ਵਿਛੀ ਝੋਨੇ ਦੀ ਫਸਲ
ਅਗਲੇ 48 ਘੰਟਿਆਂ ‘ਚ ਹਰਿਆਣਾ ਤੇ ਪੰਜਾਬ ‘ਚ ਕਈ ਥਾਈਂ ਮੀਂਹ ਦੀ ਸੰਭਾਵਨਾ
ਸੱਚ ਕਹੂੰ ਨਿਊਜ਼
ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਅਤੇ ਹਰਿਆਣਾ ‘ਚ ਪਿੱਛੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਝੋਨੇ ਦੀ ਖੜ੍ਹੀ ਫਸਲ ਵਿਛ ਗਈ ਤੇ ਨਰਮਾ ਕਪਾਹ ਦੇ ਫੁੱਲ ਟੁੱਟ ਗਏ, ਜਿਸ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ ਮੌਸਮ ਕੇਂਦਰ ਦੇ ਅਨੁਸਾਰ ਅਗਲੇ 48 ਘੰਟਿਆਂ ‘ਚ ਵੀ ਹਰਿਆਣਾ ਅਤੇ ਪੰਜਾਬ ‘ਚ ਅਨੇਕਾਂ ਥਾਵਾਂ ‘ਤੇ ਮੀਂਹ ਪੈਣ ਤੇ ਹਰਿਆਣਾ ‘ਚ ਕਿਤੇ-ਕਿਤੇ ਭਾਰੀ ਮੀਂਹ ਦੀ ਸੰਭਾਵਨਾ ਹੈ ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਕਾਰਨ ਆਮ ਜਨਜੀਵਨ ‘ਤੇ ਅਸਰ ਪਿਆ ਅਤੇ ਚੋਟੀਆਂ ਨੇ ਬਰਫ ਦੀ ਸਫੇਦ ਚਾਦਰ ਓੜ ਲਈ
ਚੰਡੀਗੜ੍ਹ ਸਮੇਤ ਇਲਾਕੇ ਦੇ ਅਨੇਕਾਂ ਹਿੱਸਿਆਂ ‘ਚ ਰਾਤ ਤੋਂ ਲੈ ਕੇ ਦੁਪਹਿਰ ਤੱਕ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਜਿਸ ਕਾਰਨ ਤਾਪਮਾਨ ‘ਚ ਕਈ ਡਿਗਰੀ ਦੀ ਗਿਰਾਵਟ
ਆ ਗਈ
ਚੰਡੀਗੜ੍ਹ ‘ਚ ਪਿਛਲੇ 24 ਘੰਟਿਆਂ ‘ਚ 77 ਮਿਲੀਮੀਟਰ, ਅੰਬਾਲਾ 43 ਮਿਮੀ, ਅੰਮ੍ਰਿਤਸਰ 54 ਮਿਮੀ, ਲੁਧਿਆਣਾ 75 ਮਿਮੀ, ਪਟਿਆਲਾ 62 ਮਿਮੀ, ਪਠਾਨਕੋਟ 79 ਮਿਮੀ, ਹਲਵਾਰਾ ਸਭ ਤੋਂ ਜ਼ਿਆਦਾ 136 ਮਿਮੀ, ਆਦਮਪੁਰ 154, ਬਠਿੰਡਾ 24, ਸਰਸਾ 24 ਮਿਮੀ, ਫਰੀਦਕੋਟ 26 ਮਿਮੀ, ਗੁਰਦਾਸਪੁਰ 38 ਮਿਮੀ ਸਮੇਤ ਕਈ ਥਾਵਾਂ ‘ਤੇ ਹਲਕਾ ਮੀਂਹ ਪਿਆ ਦਿੱਲੀ ‘ਚ ਦੋ ਮਿਮੀ,ਸ੍ਰੀਨਗਰ ਇੱਕ ਮਿਮੀ, ਜੰਮੂ ‘ਚ 88 ਮਿਮੀ ਤੱਕ ਮੀਂਹ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇਰਲ ‘ਚ 8000 ਕਰੋੜ ਤੋਂ ਵੱਧ ਦਾ ਨੁਕਸਾਨ, ਦਰਕੇ ਪਹਾੜ, ਸੈਂਕੜੇ ਸੈਲਾਨੀ ਫਸੇ
ਹਿਮਾਚਲ ‘ਚ ਭਾਰੀ ਮੀਂਹ ਨਾਲ ਕਈ ਮੌਤਾਂ, ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਬੰਦ
ਭਾਰਤ-ਚੀਨ ਸਰਹੱਦ ਦੇ ਅੰਤਿਮ ਪਿੰਡ ਕਰਛਮ ਦਾ ਟੁੱਟਿਆ ਸੰਪਰਕ
ਸ਼ਿਮਲਾ, ਏਜੰਸੀ
ਹਿਮਾਚਲ ਪ੍ਰਦੇਸ਼ ‘ਚ ਭਾਰੀ ਵਰਖਾ ਦੌਰਾਨ ਪਿਛਲੇ 24 ਘੰਟਿਆਂ ‘ਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਲਾਪਤਾ ਹਨ। 100 ਤੋਂ ਵੱਧ ਸੈਲਾਨੀ ਧਰਤੀ ਖਿਸਕਣ ਨਾਲ ਪ੍ਰਭਾਵਿਤ ਮਾਗਰਾਂ ‘ਤੇ ਫਸੇ ਰਹੇ। ਮੀਂਹ ਕਾਰਨ ਸੂਬੇ ਹਮੀਰਪੁਰ ਜ਼ਿਲ੍ਹੇ ਦੇ ਭੋਰੰਜ ਦੀ ਜਰਲੋਕ ਪੰਚਾਇਤ ਤਹਿਤ ਇੱਕ ਪਿੰਡ ‘ਚ ਧਰਤੀ ਖਿਸਕਣ ਨਾਲ ਇੱਕ ਮਹਿਲਾ ਤੇ ਉਸਦੀ ਪੋਤੀ ਦੀ ਮਲਬੇ ਹੇਠ ਦੱਬਣ ਕਾਰਨ ਮੌਤ ਹੋ ਗਈ।
ਇਨ੍ਹਾਂ ਦੀ ਸ਼ਿਨਾਖਤ ਲਾਜੋ ਦੇਵੀ ਤੇ ਤਨੂ ਵਜੋਂ ਕੀਤੀ ਗਈ ਹੈ। ਕੁੱਲੂ ਜ਼ਿਲ੍ਹੇ ਦੇ ਮਣੀਕਰਨ ਦੇ ਨੇੜੇ ਕੋਟਲਾਗਾ ਪਿੰਡ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹ ‘ਚ ਤਿੰਨ ਘਰ ਵਹਿ ਗਏ ਹਨ। ਇਨ੍ਹਾਂ ਘਰਾਂ ‘ਚ ਰਹਿਣ ਵਾਲੇ ਤਿੰਨ ਪਰਿਵਾਰਾਂ ਦੇ ਮੈਂਬਰਾਂ ਦਾ ਕੋਈ ਅਤਾ-ਪਤਾ ਨਹੀਂ ਹੈ।
ਸੋਲਨ ਜ਼ਿਲ੍ਹੇ ਦੇ ਬਰੋਟੀਵਾਲਾ ਤਕਨੀਕੀ ਕਸਬੇ ‘ਚ ਬੀਤੇ ਐਤਵਾਰ ਨੂੰ ਇੱਕ ਫੈਕਟਰੀ ਦੀ ਬਾਊਂਡਰੀ ਦੀ ਦੀਵਾਰ ਡਿੱਗਣ ਨਾਲ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਕੇਰਲ ‘ਚ ਪੰਜ ਦਿਨਾਂ ਤੋਂ ਜਾਰੀ ਮੀਂਹ ਹੜ੍ਹ ਦੀ ਵਜ੍ਹਾ ਕਾਰਨ 8316 ਕਰੋੜ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। 10 ਹਜ਼ਾਰ ਕਿਲੋਮੀਟਰ ਤੋਂ ਵੱਧ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਹਨ। ਮੁੱਖ ਮੰਤਰੀ ਦਫਤਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਧਰਤੀ ਖਿਸਕਣ ਨਾਲ ਸੜਕ ਮਾਰਗ ਬੰਦ
ਸੂਬੇ ਦੇ ਕਿਨੌਰ ਜ਼ਿਲ੍ਹੇ ‘ਚ ਬੱਦਲ ਫੱਟਣ ਨਾਲ ਆਏ ਹੜ੍ਹ ‘ਚ ਰਿਸਪਾ ਪਿੰਡ ‘ਚ ਵੱਡੀ ਤਬਾਹੀ ਹੋਈ ਹੈ ਤੇ ਚੇਰਾਂਗ ਨਾਲੇ ‘ਚ ਪਾਣੀ ਦੇ ਤੇਜ਼ ਵਹਾਅ ਕਾਰਨ ਪਿੰਡ ਨੂੰ ਜੋੜਨ ਵਾਲਾ ਇੱਕ ਪੁੱਲ ਤੇ ਜਨ ਸਿਹਤ ਵਿਭਾਗ ਪੇਜਲ ਸਹੂਲਤਾਂ ਵਹਿ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਧਰਤੀ ਖਿਸਕਣ ਕਾਰਨ ਭਾਰਤ-ਤਿੱਬਤ ਕੌਮੀ ਰਾਜਮਾਰਗ ਦਾ ਕਾਜਾ-ਚਾਂਗੋ, ਕਿਨੋਰ ਵੀ ਮਾਲਿੰਗ ਨਾਲਾ ਦੇ ਨੇੜੇ ਅੜਿੱਕਾ ਹੋਣ ਤੋਂ ਇਲਾਵਾ ਇਸ ਮਾਰਗ ‘ਤੇ ਸਥਿੱਤ ਭਾਰਤ-ਚੀਨ ਹੱਦ ਦਾ ਅੰਤਿਮ ਪਿੰਡ ਕਰਛਮ ਦਾ ਸ਼ੇਸ਼ ਭਾਰਤ ਨਾਲ ਸੰਪਰਕ ਟੁੱਟ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜ਼ਮੀਨ ਖਿਸਕਣ ਨਾਲ  15 ਮਰੇ, 9 ਜਖਮੀ
ਕੋਚੀ, ਏਜੰਸੀ।
ਕੇਰਲ ਦੇ ਸਲਾਪੁਰਮ ਅਤੇ ਇਡੁਕੀ ਜਿਲ੍ਹੇ ‘ਚ ਪਿਛਲੇ 24 ਘੰਟਿਆਂ ਤੋਂ ਜਾਰੀ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਚ 15 ਲੋਕ ਮਾਰੇ ਗਏ ਅਤੇ 9 ਹੋਰ ਜਖਮੀ ਹੋ ਗਏ। ਇਨ੍ਹਾਂ ਹਾਦਸਿਆਂ ਤੋਂ ਬਾਅਦ ਚਾਰ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਆਪਦਾ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਮਲਾਪੁਰਮ ਜਿਲ੍ਹੇ ਦੇ ਨਿਲਾਬੁਰ ‘ਚ ਵੀਰਵਾਰ ਸਵੇਰੇ ਜ਼ਮੀਨ ਖਿਸਕਣ ਦੀ ਇੱਕ ਘਟਨਾ ‘ਚ ਇਕ ਹੀ ਪਰਿਵਾਰ ਦੇ 5 ਜੀਅ ਦਫਨ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਨ੍ਹਾਂ ਸਾਰਿਆ ਨੂੰ ਮਲਬੇ ਤੋਂ ਬਾਹਰ ਕੱਢਿਆ ਗਿਆ ਅਤੇ ਇਨ੍ਹਾਂ ਪਹਿਚਾਣ ਕੁਨਹੀ (55), ਗੀਤਾ (24), ਮਿਧੁਨ (17), ਨਵਨੀਤ (6) ਅਤੇ ਨਿਵੇਧ (4) ਦੇ ਤੌਰ ‘ਤੇ ਕੀਤੀ ਗਈ ਹੈ। ਪਰਿਵਾਰ ਦਾ ਇਕ ਹੋਰ ਮੈਂਬਰ ਸੁਬਰਮਿਆਨ (30) ਲਾਪਤਾ ਦੱਸਿਆ ਜਾ ਰਿਹਾ ਹੈ।
ਸੂਤਰਾਂ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਇਦੁਕੀ ਜਿਲ੍ਹੇ ‘ਚ ਜ਼ਮੀਨ ਖਿਸਕਣ ਦੀਆਂ ਦੋ ਘਟਨਾਵਾਂ ‘ਚ 10 ਲੋਕ ਮਾਰੇ ਗਏ ਹਨ ਅਤੇ 9 ਜਖਮੀ ਹੋਏ ਹਨ ਅਤੇ ਤਿੰਨ ਹੋਰ ਲਾਪਤਾ ਹਨ।ਪਿਛਲੇ 24 ਘੰਟਿਆਂ ‘ਚ ਜਿਲ੍ਹੇ ‘ਚ ਪਹਾੜੀ ਖੇਤਰਾਂ ‘ਚ ਭਾਰੀ ਮੀਂਹ ਪਿਆ ਹੈ ਜਿਸਦੀ ਵਜ੍ਹਾ ਨਾਲ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਧੀਆਂ ਹਨ। ਮੀਂਹ ਕਾਰਨ ਇਦੁਕੀ ਸਰੋਵਰ ਦਾ ਪਾਣੀ ਵਧ ਗਿਆ ਹੈ ਅਤੇ ਸਰਕਾਰ ਵਾਧੂ ਪਾਣੀ ਨੂੰ ਛੱਡਣ ਦਾ ਵਿਚਾਰ ਬਣਾ ਰਹੀ ਹੈ।
ਕੇਰਲ ਦੇ ਬਿਜਲੀ ਮੰਤਰੀ ਐਮਐਮ ਮਣੀ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਹੈ। ਬਿਜਲੀ ਬੋਰਡ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਪਹਿਲਾ ਹੀ ਕਹਿ ਦਿੱਤਾ ਹੈ ਕਿ ਉਹ ਨਦੀ ਕਿਨਾਰੇ ਰਹਿ ਰਹੇ ਲੋਕਾਂ ਨੂੰ ਮਾਮਲੇ ਦੀ ਜਾਣਕਾਰੀ ਦੇ ਕੇ ਪਾਣੀ ਛੱਡਣ ਦੀ ਸਥਿਤੀ ‘ਚ ਉਨ੍ਹਾਂ ਨੂੰ ਕੀ-ਕੀ ਸਾਵਧਾਨੀਆਂ ਵਰਤੀਆਂ ਚਾਹੀਦੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਭਰ ‘ਚ ਮੀਂਹ ਦਾ ਕਹਿਰ ਜਾਰੀ, ਓੜੀਸ਼ਾ ‘ਚ 4 ਟ੍ਰੇਨਾਂ ਫਸੀਆਂ | Weather Update
ਨਵੀਂ ਦਿੱਲੀ, (ਏਜੰਸੀ)। ਦੇਸ਼ ‘ਚ ਮੀਂਹ ਦਾ ਕਹਿਰ ਜਾਰੀ ਹੈ ਜਿੱਥੇ ਓੜੀਸ਼ਾ ‘ਚ ਚਾਰ ਟ੍ਰੇਨਾਂ ਮੀਂਹ ‘ਚ ਫਸ ਗਈਆਂ ਉੱਥੇ ਸ਼ਨਿੱਚਰਵਾਰ ਨੂੰ ਦਿੱਲੀ-ਐਨਸੀਆਰ ‘ਚ ਵੀ ਭਾਰੀ ਮੀਂਹ ਪਿਆ ਹੈ ਓੜੀਸ਼ਾ ਦੇ ਰਾਅਗੜਾ ‘ਚ ਭਾਰੀ ਮੀਂਹ ‘ਚ ਹੀਰਾਖੰਡ ਐਕਸਪ੍ਰੈਸ ਦੇ ਫਸਣ ਦੀ ਖਬਰ ਆਈ ਹੈ ਉਥੇ ਦਿੱਲੀ-ਐਨਸੀਆਰ ‘ਚ ਮੀਂਹ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਦਿੱਲੀ ‘ਚ ਝਮਾਝਮ ਮੋਹਲੇਧਾਰ ਮੀਂਹ ਦੀ ਸੰਭਾਵਨਾ ਪਹਿਲਾਂ ਹੀ ਪ੍ਰਗਟਾਈ ਸੀ ਦਿੱਲੀ ‘ਚ ਲਗਾਤਾਰ 2 ਘੰਟੇ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ ਉੱਥੇ ਉੱਤਰਾਖੰਡ ਦੇ ਕੁਝ ਹਿੱਸਿਆਂ ‘ਚ ਅਤੇ ਗਾਂਗੇਅ ਪੱਛਮੀ ਬੰਗਾਲ, ਝਾਰਖੰਡ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਰਾਜਸਥਾਨ, ਪੂਰਬੀ ਮੱਧ ਪ੍ਰਦੇਸ਼, ਗੁਜਰਾਤ, ਕੋਂਕਣ, ਗੋਅ ਦੇ ਵੱਖ-ਵੱਖ ਸਥਾਨਾਂ ‘ਤੇ ਤੇਜ਼ ਤੋਂ ਤੇਜ਼ ਮੀਂਹ ਪੈ ਸਕਦਾ ਹੈ।
ਅਗਲੇ 7 ਦਿਨ ਉੱਤਰਾਖੰਡ ‘ਚ ਭਾਰੀ ਮੀਂਹ ਦੇ ਸੰਕੇਤ
ਮੌਸਮ ਵਿਭਾਗ ਅਨੁਸਾਰ ਉੱਤਰਾਖੰਡ ‘ਚ ਸ਼ਨਿੱਚਰਵਾਰ ਰਾਤ ਤੋਂ 27 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ ਵਿਭਾਗ ਨੇ 22 ਜੁਲਾਈ ਨੂੰ ਭਾਰੀ ਮੀਂਹ ਦਾ ਅਨੁਮਾਨ ਲਾਇਆ ਹੈ ਉੱਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਅੱਜ ਸਵੇਰ ਤੋਂ ਬੱਦਲ ਛਾਏ ਹੋਏ ਹਨ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ।
ਕੱਲ ਰਾਜਧਾਨੀ ਭੋਪਾਲ ਸਮੇਤ ਪ੍ਰਦੇਸ਼ ਦੇ ਵੱਡੇ ਹਿੱਸਿਆਂ ‘ਚ ਭਾਰੀ ਮੀਂਹ ਪਿਆ
ਭੋਪਾਲ, (ਏਜੰਸੀ)। ਮੱਧ ਪ੍ਰਦੇਸ਼ ਦੇ ਭੋਪਾਲ-ਇਦੌਰ ਸਮੇਤ ਪੰਜ ਹਿੱਸਿਆਂ ‘ਚ ਵੀ ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਪ੍ਰਦੇਸ਼ ਦੇ ਭੋਪਾਲ, ਇਦੌਰ, ਉਜੈਨ, ਹੋਸ਼ਗਾਬਾਦ ਤੇ ਜਬਲਪੁਰ ਦੇ ਕਈ ਜ਼ਿਲ੍ਹਿਆਂ ‘ਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ਬਣੇ ਘੱਟ ਦਬਾਅ ਵਾਲੇ ਖੇਤਰ ਦੇ ਉਤਰੀ ਛਤੀਸਗੜ੍ਹ ‘ਚ ਆਕੇ ਘੱਟ ਦਬਾਅ ਦੇ ਖੇਤਰ ਰੂਪ ‘ਚ ਬਦਲਣ ਕਾਰਨ ਪ੍ਰਦੇਸ਼ ‘ਚ ਮਾਨਸੂਨ ‘ਚ ਸਰਗਰਮ ਆ ਗਈ ਹੈ। (Weather Update)
ਇਸ ਤੋਂ ਇਲਾਵਾ ਮਾਨਸੂਨ ਦੀ ਧੁਰੀ ਸਾਗਰ, ਉਮਰਿਆ ਅਤੇ ਰਾਜਸਥਾਨ ਦੇ ਜੈਸਲਮੇਰ ਤੇ ਕੋਟਾ ‘ਤੇ ਬਣੀ ਹੋਈ ਹੈ, ਜਿਸ ਨਾਲ ਪ੍ਰਦੇਸ਼ ਦੇ ਵੱਡੇ ਹਿੱਸਿਆਂ ‘ਚ ਮਾਨਸੂਨ ਸਰਗਰਮ ਹੈ। ਇਸ ਤੋਂ ਪਹਿਲਾਂ ਕੱਲ੍ਹ ਰਾਜਧਾਨੀ ਭੋਪਾਲ ਸਮੇਤ ਪ੍ਰਦੇਸ਼ ਦੇ ਵੱਡੇ ਹਿੱਸਿਆਂ ‘ਚ ਭਾਰੀ ਮੀਂਹ ਪਿਆ। ਭੋਪਾਲ ‘ਚ ਕੱਲ੍ਹ ਸਵੇਰੇ ਪੰਜ ਘੰਟੇ ‘ਚ ਕਰੀਬ ਪੌਣੇ ਪੰਜ ਇੰਚ ਮੀਂਹ ਦਰਜ ਹੋਇਆ, ਜਿਸ ਵਿਚ ਬਸਤੀਆਂ ਸਮੇਤ ਨਵੇਂ ਸ਼ਹਿਰ ਦੀ ਵੀ ਕਈ ਕਲੌਨੀਆਂ ‘ਚ ਜਲ-ਥਲ  ਦੀ ਸਥਿਤੀ ਬਣ ਗਈ। ਕਈ ਸਥਾਨਾਂ ‘ਤੇ ਹੁਣ ਵੀ ਪਾਣੀ ਭਰੇ ਹੋਣ ਦੀ ਸਮੱਸਿਆ ਕਾਇਮ ਹੈ। ਰਾਜਧਾਨੀ ਭੋਪਾਲ ਦੇ ਪੰਚਸ਼ੀਲ ਨਗਰ ਇਲਾਕੇ ‘ਚ ਚਾਰ ਸਾਲ ਦਾ ਇੱਕ ਬੱਚਾ ਨਾਲੇ ‘ਚ ਡਿੱਗ ਗਿਆ, ਜਿਸ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ।
ਭਾਰੀ ਮੀਂਹ ਤੇ ਝੱਖੜ ਪੰਜ ਜ਼ਿੰਦਗੀਆਂ ਲਈ ਬਣਿਆ ਕਾਲ
ਮਕਾਨ ਦੀ ਛੱਤ ਡਿੱਗਣ ਨਾਲ ਪਿਤਾ ਤੇ ਦੋ ਬੱਚੀਆਂ ਦੀ ਮੌਤ | Heavy Rain
ਮਲੋਟ, (ਮਨੋਜ/ ਸੱਚ ਕਹੂ ਨਿਊਜ਼)। ਮੰਗਲਵਾਰ ਨੂੰ ਦੇਰ ਰਾਤ ਪਏ ਮੀਂਹ ਕਾਰਨ ਵਾਰਡ ਨੰਬਰ 14 ਦੇ ਐਸਏਐਸ ਨਗਰ ‘ਚ ਮਕਾਨ ਦੀ ਛੱਤ ਡਿੱਗਣ ਨਾਲ ਪਿਤਾ ਅਤੇ ਉਸਦੀਆਂ ਦੋ ਬੱਚੀਆਂ ਦੀ ਮੌਤ ਹੋ ਗਈ ਜਦਕਿ ਦੂਸਰੇ ਪਾਸੇ ਉਸ ਦੀ ਗਰਭਵਤੀ ਪਤਨੀ ਨੇ ਦੋ ਜੁੜਵਾ ਬੇਟਿਆਂ ਨੂੰ ਜਨਮ ਦਿੱਤਾ। ਇਲਾਕੇ ਦੇ ਲੋਕਾਂ ‘ਚ ਇਸ ਗੱਲ ਨੂੰ ਲੈ ਕੇ ਚਰਚਾ ਬਣੀ ਹੋਈ ਹੈ। ਇੱਕ ਪਾਸੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹਾਦਸੇ ‘ਚ ਮੌਤ ਹੋ ਗਈ ਤੇ ਦੂਸਰੇ ਪਾਸੇ ਦੋ ਲੜਕਿਆਂ ਨੂੰ ਜਨਮ ਦੇ ਦਿੱਤਾ। (Heavy Rain)
ਘਰ ਵਿੱਚ ਮੌਜੂਦ ਰਿਸ਼ਤੇਦਾਰ ਨੇ ਦੱਸਿਆ ਕਿ ਬੀਤੀ ਰਾਤ ਲੈਬੋਰੇਟਰੀ ਦਾ ਕੰਮ ਕਰਨ ਵਾਲਾ ਅੰਮ੍ਰਿਤਪਾਲ ਸਿੰਘ (33 ਸਾਲ) ਆਪਣੀ ਗਰਭਵਤੀ ਪਤਨੀ ਤੇਜਿੰਦਰ ਕੌਰ, ਬੇਟੀ ਮਨਸੀਰਤ ਕੌਰ (8 ਸਾਲ) ਅਤੇ ਬੇਟੀ ਅਗਮਜੋਤ ਕੌਰ (5 ਸਾਲ) ਨਾਲ ਕਮਰੇ ਵਿੱਚ ਸੌਂ ਰਹੇ ਸਨ ਕਿ ਅਚਾਨਕ ਮੀਂਹ ਦੌਰਾਨ ਛੱਤ ਡਿੱਗ ਗਈ ਅਤੇ ਸਾਰੇ ਮੈਂਬਰ ਉਸ ਵਿੱਚ ਦਬ ਗਏ। ਆਸਪਾਸ ਦੇ ਲੋਕਾਂ ਨੇ ਜਦੋਂ ਛੱਤ ਡਿੱਗਣ ਦੀ ਅਵਾਜ਼ ਸੁਣੀ ਤਾਂ ਤੁਰੰਤ ਲੋਕਾਂ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮਲਬੇ ਵਿੱਚੋਂ ਬਾਹਰ ਕੱਢ ਕੇ ਸਥਾਨਕ ਸਰਕਾਰੀ ਹਸਪਤਾਲ ਵਿੱਚ ਲੈ ਗਏ।
ਪਿਤਾ ਦੀ ਮੌਤ ਤੇ ਦੋ ਜੁੜਵਾ ਪੁੱਤਰਾਂ ਨੇ ਲਿਆ ਜਨਮ | Heavy Rain
ਉਥੇ ਐਮਰਜੰਸੀ ਵਿੱਚ ਭਾਰੀ ਪਾਣੀ ਭਰ ਜਾਣ ਕਾਰਨ ਉਨਾਂ ਨੂੰ ਕਿਸੇ ਹੋਰ ਹਸਪਤਾਲ ਵਿੱਚ ਲੈ ਕੇ ਜਾਣ ਲਈ ਕਿਹਾ ਤਾਂ ਉਹ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਏ ਜਿੱਥੇ ਡਾਕਟਰ ਨੇ ਪਿਤਾ ਅਤੇ ਦੋਨਾਂ ਬੱਚੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਦੋਂਕਿ ਗਰਭਵਤੀ ਪਤਨੀ ਨੂੰ ਕਮਰਾ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਜਿੱਥੇ ਉਸ ਨੇ ਦੋ ਜੁੜਵਾਂ ਬੇਟਿਆਂ ਨੂੰ ਜਨਮ ਦਿੱਤਾ। ਇਸੇ ਤਰ੍ਹਾਂ ਮਲੋਟ ਪਿੰਡ ਦੀ ਹਿੰਮਤਪੁਰਾ ਬਸਤੀ ਵਿੱਚ ਇੱਕ ਨਵਵਿਆਹੁਤਾ ਰਜਿੰਦਰ ਕੌਰ (33 ਸਾਲ) ਜਿਸ ਦਾ ਪਤੀ ਕੰਮ ਲਈ ਬਾਹਰ ਗਿਆ ਹੋਇਆ ਸੀ ਕਿ ਰਾਤ ਮੀਂਹ ਦੇ ਦੌਰਾਨ ਕਮਰੇ ਦੀ ਛੱਤ ਡਿੱਗਣ ਨਾਲ ਉਸ ਵਿੱਚ ਸੌ ਰਹੀ ਨਵਵਿਆਹੁਤਾ ਦੀ ਮੌਤ ਹੋ ਗਈ। (Heavy Rain)
ਡਰਾਈਵਿੰਗ ਲਾਇਸੰਸ ਬਣਵਾਉਣ ਆਇਆ ਇੱਕ ਚੜ੍ਹਿਆ ਮੀਂਹ ਦੀ ਭੇਂਟ, 5 ਜਖ਼ਮੀ
ਲੰਬੀ/ਮਲੋਟ, (ਮੇਵਾ ਸਿੰਘ/ਮਨੋਜ)। ਬੀਤੀ ਦੇਰ ਰਾਤ ਆਏ ਤੇਜ ਝੱਖੜ, ਹਨੇਰੀ ਅਤੇ ਬਰਸਾਤ ਕਾਰਨ ਪਿੰਡ ਮਾਹੂਆਣਾ ਦੇ ਡਰਾਈਵਿੰਗ ਸਕਿਲਜ਼ ਦੇ ਬਾਹਰਲੇ ਪਾਸੇ ਬਣੇ ਇਕ ਢਾਬੇ ਦੇ ਮਕਾਨ ਦੀ ਛੱਤ ਦੇ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਉਸ ਦੇ ਕਰੀਬ 4-5 ਸਾਥੀਆਂ ਦੇ ਕਾਫੀ ਸੱਟਾਂ ਲੱਗਣ ਦਾ ਪਤਾ ਚੱਲਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਤੇ ਪਿੰਡ ਦੇ ਹੋਰ ਮੋਹਤਬਾਰਾਂ ਨੇ ਦੱਸਿਆ ਬੀਤੀ ਦੇਰ ਰਾਤ ਜਦੋਂ ਹਨ੍ਹੇਰੀ ਤੇ ਝੱਖੜ ਕਾਰਨ ਉਕਤ ਮਕਾਨ ਦੀ ਛੱਡ ਡਿੱਗ ਪਈ ਤਾਂ ਢਾਬਿਆਂ ਵਾਲਿਆਂ ਨੇ ਨਾਲੋ-ਨਾਲ ਇਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਕਰ ਦਿੱਤੀ। (Heavy Rain)
ਉਸੇ ਟਾਈਮ ਤੇਜ ਮੀਂਹ ਤੇ ਹਨੇਰੀ ਦੀ ਪ੍ਰਵਾਹ ਕੀਤੇ ਬਿਨਾ ਆਪਣੀ ਜਾਨ ਨੂੰ ਜੋਖ਼ਮ ਵਿਚ ਪਾਕੇ ਪਿੰਡ ਵਾਸੀਆਂ ਨੇ ਡਿੱਗੇ ਮਕਾਨ ਦੀ ਛੱਤ ਹੇਠ ਦੱਬੇ ਵਿਅਕਤੀ ਨੂੰ ਬਾਹਰ ਕੱਢਿਆ। ਜਿੰਨਾਂ ਦੀ ਪਛਾਣ ਤਰਸੇਮ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਨਾਗਰੀ, ਜ਼ਿਲ੍ਹਾ ਪਟਿਆਲਾ, ਕਰਮ ਸਿੰਘ, ਹਰੀ ਸਿੰਘ, ਲਖਵੀਰ ਸਿੰਘ ਅਤੇ ਬੋਹੜ ਸਿੰਘ ਵਾਸੀ ਸਾਰੇ ਸਮਾਣਾ ਵਜੋਂ ਹੋਈ। ਸਰਪੰਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਤਰਸੇਮ ਸਿੰਘ ਪੁੱਤਰ ਬਚਨ ਸਿੰਘ ਦੇ ਗੰਭੀਰ ਸੱਟਾਂ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੇ ਦੂਸਰੇ ਸਾਥੀ ਸੁਰੱਖਿਅਤ ਹਨ। (Heavy Rain)
ਜਿਕਰਯੋਗ ਹੈ ਕਿ ਇਹ ਸਾਰੇ ਡਰਾਈਵਿੰਗ ਸਕਿਲਜ਼ ਮਾਹੂਆਣਾ ਵਿਖੇ 2 ਦਿਨਾਂ ਡਰਾਈਵਿੰਗ ਰਿਫਰੈਸ਼ਰ ਕੋਰਸ ਕਰਨ ਵਾਸਤੇ ਇਥੇ ਆਏ ਸਨ, ਤੇ ਰਾਤ ਉਕਤ ਢਾਬੇ ਦੇ ਮਕਾਨ ਵਿਚ ਰੁਕੇ ਸਨ। ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਥਾਣਾ ਲੰਬੀ ਦੇ ਬਲਰਾਜ ਸਿੰਘ ਹੈਡ ਕਾਂਸਟੇਬਲ ਨੇ ਮ੍ਰਿਤਕ ਤਰਸੇਮ ਸਿੰਘ ਦੇ ਸਾਥੀਆਂ ਤੇ ਸਰਪੰਚ ਮਨਪ੍ਰੀਤ ਸਿੰਘ ਤੇ ਹੋਰ ਪਿੰਡ ਵਾਸੀਆਂ ਦੇ ਬਿਆਨਾਂ ਮੁਤਾਬਿਕ ਤਰਸੇਮ ਸਿੰਘ ਦੀ ਹੋਈ ਮੌਤ ਸਬੰਧੀ ਧਾਰਾ 174 ਦੀ ਕਾਰਵਾਈ ਮੁਕੰਮਲ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਲੋਟ ਭੇਜ ਦਿੱਤਾ।