Deterioration - Sach Kahoon Punjabi
ਤੀਸਰੇ ਹਫ਼ਤੇ ਬਾਜ਼ਾਰ ‘ਚ ਗਿਰਾਵਟ , ਨਿਵੇਸ਼ਕਾਂ ਨੂੰ ਚੌਕਸੀ ਵਰਤਣ ਦੀ ਸਲਾਹ
ਮੁੰਬਈ, ਏਜੰਸੀ। ਵਿਸ਼ਵਕ ਪੱਧਰ ‘ਤੇ ਰਲਿਆ-ਮਿਲਿਆ ਰੁਖ਼ ਰਹਿਣ ਦਰਮਿਆਨ ਘਰੇਲੂ ਪੱਧਰ ‘ਤੇ ਵਿਦੇਸ਼ੀ ਨਿਵੇਸ਼ਕਾਂ ਦੇ ਅਮੀਰਾਂ ‘ਤੇ ਲਗਾਏ ਗਏ ਆਇਕਰ ਅਧਿਭਾਰ ਦੇ ਦਾਇਰੇ ਵਿੱਚ ਆਉਣ ਦੇ ਦਬਾਅ ਵਿੱਚ ਜਾਰੀ ਬਿਕਵਾਲੀ ਦਾ ਰੁਖ਼ ਬੀਤੇ ਹਫ਼ਤੇ ਵੀ ਬਣਿਆ ਰਿਹਾ ਜਿਸ ਨਾਲ ਸ਼ੇਅਰ ਬਾਜ਼ਾਰ ਬਜਟ ਪੇਸ਼ ਕੀਤੇ ਜਾਣ ਦੇ ਬਾਅਦ ਤੋਂ ਲਗਾਤਾਰ ਤੀਸਰੇ ਹਫ਼ਤੇ ਗਿਰਾਵਟ ਲੈ ਕੇ ਬੰਦ ਹੋਇਆ ਹੈ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੇਂਸੇਕਸ 454. 22 ਅੰਕ ਅਰਥਾਤ ਕਰੀਬ 1. 20 ਫ਼ੀਸਦੀ ਡਿੱਗ ਕੇ 38 ਹਜਾਰ ਅੰਕ ਦੇ ਮਨੋਵਿਗਿਆਨਕ ਪੱਧਰ ਤੋਂ ਹੇਠਾਂ 37882.79 ਅੰਕ ‘ਤੇ ਆ ਗਿਆ। ਇਸ ਦੌਰਾਨ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 1.18 ਫ਼ੀਸਦੀ ਅਰਥਾਤ 134.95 ਅੰਕ ਉਤਰ ਕੇ 11284.30 ਅੰਕ ‘ਤੇ ਰਿਹਾ।
ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦਾ ਜੋ ਰੁਖ਼ ਬਣਾ ਹੋਇਆ ਹੈ ਉਸਦੇ ਮੱਦੇਨਜਰ ਨਿਵੇਸ਼ਕਾਂ ਨੂੰ ਗਿਰਾਵਟ ਵਿੱਚ ਨਿਵੇਸ਼ ਲਈ ਤੇਜੀ ਨਹੀਂ ਦਿਖਾਉਣੀ ਚਾਹੀਦੀ ਕਿਉਂਕਿ ਅਜੇ ਚੌਕਸੀ ਵਰਤਦੇ ਹੋਏ ਬਾਜ਼ਾਰ ਦੀ ਚਾਲ ‘ਤੇ ਨੂੰ ਪਹਿਚਾਣਨ ਅਤੇ ਫਿਰ ਨਿਵੇਸ਼ ਕਰਨ ਦਾ ਸਮਾਂ ਹੈ। ਬਾਜ਼ਾਰ ਅਧਿਐਨ ਕਰਨ ਵਾਲੀ ਕੰਪਨੀ ਏਪਿਕ ਰਿਸਰਚ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਸਤਫਾ ਨਦੀਮ ਨੇ ਨਿਵੇਸ਼ਕਾਂ ਨੂੰ ਚੌਕਸੀ ਦੇ ਨਾਲ ਬਾਜ਼ਾਰ ਦੀ ਚਾਲ ‘ਤੇ ਨਜ਼ਰ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਵਰਤਮਾਨ ਮਾਹੌਲ ਵਿੱਚ ਖੁਦਰਾ ਨਿਵੇਸ਼ਕਾਂ ਨੂੰ ਵਿਸ਼ੇਸ਼ ਚੌਕਸੀ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਵਿਦੇਸ਼ੀ ਨਿਵੇਸ਼ਕ ਅਜੇ ਵੀ ਨਿਕਾਸੀ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਘਰੇਲੂ ਪੱਧਰ ‘ਤੇ ਕਈ ਕਾਰਕਾਂ ਦੇ ਨਾਲ ਹੀ ਸੰਸਾਰਿਕ ਪੱਧਰ ਦੇ ਕਮਜੋਰ ਰੁਖ਼ ਦੇ ਕਾਰਨ ਬਿਕਵਾਲੀ ਹਾਵੀ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਅਜੇ ਜਿਸ ਪੱਧਰ ‘ਤੇ ਹੈ ਉਸ ਵਿੱਚ ਲਿਵਾਲੀ ਦੀ ਜਿਆਦਾ ਸੰਭਾਵਨਾ ਹੈ ਲੇਕਿਨ ਇਸ ਸਮੇਂ ਜ਼ਿਆਦਾਤਰ ਮੁਨਾਫਾਵਸੂਲੀ ਦੇ ਉਦੇਸ਼ ਨਾਲ ਨਿਵੇਸ਼ ਕੀਤਾ ਜਾਂਦਾ ਹੈ ਜੋ ਜਿਆਦਾ ਸਮਾਂ ਤੱਕ ਟਿਕਦਾ ਨਹੀਂ ਅਤੇ ਇਸ ਕਾਰਨ ਫਿਰ ਤੋਂ ਬਿਕਵਾਲੀ ਹੋਣ ਲੱਗਦੀ ਹੈ। ਇਸਦੇ ਮੱਦੇਨਜਰ ਖੁਦਰਾ ਨਿਵੇਸ਼ਕਾਂ ਨੂੰ ਬਾਜ਼ਾਰ ਵਿੱਚ ਚੌਕਸ ਰਹਿਣ ਦੀ ਲੋੜ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਮਲਾ ਜ਼ਮੀਨੀ ਵਿਵਾਦ ‘ਚ ਪਿਓ-ਪੁੱਤ ਦੀ ਹੋਈ ਮੌਤ ਦਾ
ਸੱਚ ਕਹੂੰ ਨਿਊਜ,ਪੱਟੀ: ਬੀਤੇ ਦਿਨ ਪਿੰਡ ਸੀਤੋ ਮਹਿ ਝੁੱਗੀਆ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜੇ ਦੌਰਾਨ ਗੋਲੀ ਚੱਲਣ ਨਾਲ ਪਿਤਾ-ਪੁੱਤਰ ਦੀ ਹੋਈ ਮੌਤ ਦੇ ਮਾਮਲੇ ‘ਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਪੱਟੀ ਸਦਰ ਪੁਲਿਸ ‘ਤੇ ਕਾਰਵਾਈ ਨਾ ਕਰਨ ਤੇ ਢਿੱਲ ਵਰਤਣ ਦੇ ਦੋਸ਼ ਲਗਾਉਂਦੇ ਵਰ੍ਹਦੇ ਮੀਂਹ ‘ਚ ਸਿਵਲ ਹਸਪਤਾਲ ਪੱਟੀ ਵਿਖੇ ਪ੍ਰਸ਼ਾਸਨ ਤੇ ਪੁਲਿਸ ਖਿਲਾਫ ਧਰਨਾ ਦਿੱਤਾ ਅਤੇ ਪੋਸਟਮਾਰਟਮ ਨਾ ਕਰਵਾਉਣ ਤੇ ਅੰਤਿਮ ਸਸਕਾਰ ਨਾ ਕਰਨ ਬਾਰੇ ਅੜੇ ਰਹੇ।
ਇਸ ਮੌਕੇ ਗੁਰਵੇਲ ਸਿੰਘ, ਕਾਮਰੇਡ ਮਹਾਂਬੀਰ ਸਿੰਘ, ਮਲਕੀਤ ਸਿੰਘ, ਮ੍ਰਿਤਕ ਦਵਿੰਦਰ ਸਿੰਘ ਦੀ ਪਤਨੀ ਰਜਵੰਤ ਕੌਰ, ਰਿਸ਼ਤੇਦਾਰ ਪਾਲ ਕੌਰ, ਮਲਕੀਤ ਕੌਰ, ਮਨਪ੍ਰੀਤ ਕੌਰ ਨੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਜਿਨ੍ਹੀ ਦੇਰ ਤੱਕ ਦੋਸ਼ੀ ਕਾਬੂ ਨਹੀ ਕੀਤੇ ਜਾਂਦੇ, ਓਨੀ ਦੇਰ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ ਅਤੇ ਨਾ ਹੀ ਮ੍ਰਿਤਕਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਨੇ ਇਨਸਾਫ ਦੀ ਮੰਗ ਕਰਦੇ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਕਰਕੇ ਜੇਲ੍ਹ ਭੇਜਿਆ ਜਾਵੇ ।
ਕੋਈ ਕਰਾਸ ਪਰਚਾ ਨਹੀਂ ਦਰਜ ਹੋਵੇਗਾ : ਵਿਧਾਇਕ ਗਿੱਲ
ਘਟਨਾ ਦੀ ਸੂਚਨਾ ਮਿਲਦੇ ਡੀ ਐਸ ਪੀ ਪੱਟੀ ਸੋਹਣ ਸਿੰਘ ਤੇ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ, ਪਰ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਗੱਲ ਨਾ ਮੰਨੀ ਤੇ ਆਪਣੀ ਜ਼ਿੱਦ ‘ਤੇ ਅੜੇ ਰਹੇ। ਇਸ ਸਬੰਧੀ ਮੌਕੇ ‘ਤੇ ਆਏ ਹਲਕਾ ਵਿਧਾਇਕ ਪੱਟੀ ਹਰਮਿੰਦਰ ਗਿੱਲ ਨੇ ਪਰਿਵਾਰਕ ਮੈਬਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਪੱਟੀ ਪੁਲਿਸ ਨੂੰ ਸਖਤ ਕਾਰਵਾਈ ਕਰਨ ਲਈ ਕਿਹਾ।
ਵਿਧਾਇਕ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਕੋਈ ਕਰਾਸ ਕੇਸ ਦਰਜ ਨਹੀਂ ਕੀਤਾ, ਬਲਕਿ ਚਸ਼ਮਦੀਦ ਗੁਰਵੇਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਸੀਤੋ-ਮਹਿ ਝੁੱਗੀਆਂ ਦੇ ਬਿਆਨਾ ‘ਤੇ ਕਥਿਤ ਮੁਲਜ਼ਮਾਂ ਖਿਲਾਫ  ਮੁਕੱਦਮਾ ਨੰ: 104 ਧਾਰਾ 302/307/148/149/25/27/ 54/59 ਅਸਲਾ ਐਕਟ ਅਧੀਨ ਪਰਚਾ ਦਰਜ ਕਰ ਲਿਆ ਹੈ। ਇਸ ਮੌਕੇ ਡੀ ਐਸ ਪੀ ਪੱਟੀ ਸੋਹਣ ਸਿੰਘ ਨੇ ਕਿਹਾ ਕਿ ਪੁਲਿਸ ਨੇ ਕਾਰਵਾਈ ਕਰਦੇ 2 ਨੂੰ ਕਾਬੂ ਕਰ ਲਿਆ ਤੇ ਬਾਕੀ ਵੀ ਜਲਦ ਕਾਬੂ ਕਰ ਲਏ ਜਾਣਗੇ। ਵਿਧਾਇਕ ਹਰਮਿੰਦਰ ਗਿੱਲ ਦੇ ਭਰੋਸਾ ਤੋਂ ਬਾਅਦ 5 ਘੰਟੇ ਧਰਨਾ ਲੱਗਣ ਉਪਰੰਤ ਪਰਿਵਾਰਕ ਮੈਂਬਰ ਪੋਸਟਮਾਰਟਮ ਲਈ ਰਾਜ਼ੀ ਹੋ ਗਏ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮ੍ਰਿਤਕਾਂ ਦਾ ਅੰਤਿਮ ਸਸਕਾਰ ਵੀਰਵਾਰ 29 ਜੂਨ ਨੂੰ ਹੋਵੇਗਾ