Shopkeepers - Sach Kahoon Punjabi
Sunam News: ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰ ਸਿਰਫ਼ ਤਾਜ਼ੀਆਂ ਅਤੇ ਗੁਣਵੱਤਾਪੂਰਨ ਚੀਜ਼ਾਂ ਹੀ ਵੇਚਣ : ਐਸਡੀਐਮ
ਦੁਕਾਨਦਾਰਾਂ ਨੂੰ ਤਾਜ਼ੀਆਂ ਅਤੇ ਗੁਣਵੱਤਾਪੂਰਨ ਚੀਜ਼ਾਂ ਵੇਚਣ ਦੀ ਹਦਾਇਤ
ਤਿਉਹਾਰੀ ਮੌਸਮ ਨੂੰ ਧਿਆਨ ’ਚ ਰੱਖਦਿਆਂ ਦੁਕਾਨਦਾਰ ਗੁਣਵੱਤਾ ਅਤੇ ਸਫਾਈ ਨੂੰ ਯਕੀਨੀ ਬਣਾਉਣ : ਐੱਸਡੀਐੱਮ
ਉਲੰਘਣਾ ਕਰਦੇ ਪਾਏ ਜਾਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਗੱਲ ਆਖੀ
Sunam News: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਤਿਉਹਾਰਾਂ ਦੇ ਚਲਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਦੁਕਾਨਦਾਰਾਂ, ਵਪਾਰੀਆਂ ਅਤੇ ਖਾਣ-ਪੀਣ ਨਾਲ ਸਬੰਧਤ ਕਾਰੋਬਾਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਿਕਰੀ ਸਥਾਨਾਂ ‘ਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ, ਸਫਾਈ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ।
ਇਹ ਵੀ ਪੜ੍ਹੋ: Punjab Holidays: ਪੰਜਾਬ ’ਚ ਰੱਦ ਹੋਈਆਂ ਛੁੱਟੀਆਂ, ਨਵੇਂ ਆਦੇਸ਼ ਜਾਰੀ
ਜਾਣਕਾਰੀ ਦਿੰਦਿਆਂ ਸੁਨਾਮ ਦੇ ਐੱਸ ਡੀ ਐੱਮ ਸ਼੍ਰੀ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਮਿਠਾਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਮੰਗ ਵਧ ਜਾਂਦੀ ਹੈ, ਇਸ ਲਈ ਇਹ ਸਾਰੇ ਵਪਾਰੀਆਂ ਅਤੇ ਪ੍ਰਸ਼ਾਸਨ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਤਾਜ਼ਾ, ਸਾਫ਼-ਸੁਥਰੀ ਅਤੇ ਸੁਰੱਖਿਅਤ ਚੀਜ਼ਾਂ ਹੀ ਪ੍ਰਾਪਤ ਹੋਣ। ਉਹਨਾਂ ਇਸ ਸਬੰਧ ਵਿੱਚ ਸਾਰੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਤਾਜ਼ੀਆਂ ਅਤੇ ਗੁਣਵੱਤਾਪੂਰਨ ਚੀਜ਼ਾਂ ਹੀ ਵੇਚਣ, ਮਿਲਾਵਟ ਜਾਂ ਘਟੀਆ ਸਮੱਗਰੀ ਦੇ ਵਰਤੋਂ ਤੋਂ ਬਚਣ, ਦੁਕਾਨਾਂ ਦੇ ਅੰਦਰ ਤੇ ਬਾਹਰ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਕੂੜਾ-ਕਰਕਟ ਦਾ ਢੰਗ ਨਾਲ ਨਿਪਟਾਰਾ ਕਰਨਾ, ਕੀਮਤਾਂ ਦੀ ਸੂਚੀ ਤੇ ਬਣਾਉਣ/ਮਿਆਦ ਖ਼ਤਮ ਹੋਣ ਦੀ ਤਾਰੀਖ਼ ਸਪੱਸ਼ਟ ਤੌਰ ‘ਤੇ ਦਰਸਾਉਣ ਅਤੇ ਸਿਹਤ ਵਿਭਾਗ ਅਤੇ ਫੂਡ ਸੇਫ਼ਟੀ ਵਿਭਾਗ ਦੀਆਂ ਟੀਮਾਂ ਨਾਲ ਪੂਰਾ ਸਹਿਯੋਗ ਦੇਣ।
ਉਹਨਾਂ ਕਿਹਾ ਕਿ ਉਲੰਘਣਾ ਕਰਦੇ ਪਾਏ ਜਾਣ ਵਾਲਿਆਂ ਵਿਰੁੱਧ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ ਅਤੇ ਹੋਰ ਲਾਗੂ ਕਾਨੂੰਨਾਂ ਅਧੀਨ ਕਾਰਵਾਈ ਕੀਤੀ ਜਾਵੇਗੀ। ਉਹਨਾਂ ਸਾਰੇ ਵਪਾਰੀਆਂ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਤਿਉਹਾਰੀ ਮੌਸਮ ਨੂੰ ਸਿਹਤਮੰਦ, ਖੁਸ਼ਹਾਲ ਅਤੇ ਸੁਰੱਖਿਅਤ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਉਣ।
ਲੁਧਿਆਣਾ ’ਚ ਕੁੱਝ ਦੁਕਾਨਦਾਰਾਂ ਵੱਲੋਂ ਵਰਤੀ ਜਾ ਰਹੀ ਹੈ ‘ਤਿਰੰਗੇ’ ਦੀ ਸ਼ਾਨ ’ਚ ਘੋਰ ਲਾਹਪ੍ਰਵਾਹੀ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਰਾਸ਼ਟਰੀ ਝੰਡੇ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਣਗਿਣਤ ਮਾਵਾਂ ਦੇ ਲਾਲ ਉਨਾਂ ਤੋਂ ਸਦਾ ਲਈ ਦੂਰ ਹੋ ਗਏ ਤੇ ਅਨੇਕਾਂ ਹੀ ਇਸ ਨੂੰ ਉੱਚਾ ਰੱਖਣ ਲਈ ਆਪਣੀ ਜਾਨ ਦਾਅ ’ਤੇ ਲਾਉਣ ਲਈ ਤਿਆਰ ਬਰ- ਤਿਆਰ ਹਨ ਪਰ ਬਾਵਜੂਦ ਇਸਦੇ ਕੁੱਝ ਲੋਕ ਤਿਰੰਗੇ ਝੰਡੇ ਦੀ ਸ਼ਾਨ ’ਚ ਘੋਰ ਲਾਹਪ੍ਰਵਾਹੀ ਵਰਤ ਰਹੇ ਹਨ। (Ludhiana News)
ਮਾਮਲਾ ਲੁਧਿਆਣਾ ਦਾ ਹੈ। ਜਿੱਥੋਂ ਦੀ ਘੁਮਾਰ ਮੰਡੀ ’ਚ ਕੁੱਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ’ਤੇ ਤਿਰੰਗਾ ਝੰਡਾ ਲਹਿਰਾ ਕੇ ਉਸਦਾ ਸਨਮਾਨ ਕਰਨ ਦੀ ਥਾਂ ਅਪਮਾਨ ਕੀਤਾ ਜਾ ਰਿਹਾ ਹੈ। ਇਸ ਵਿੱਚ ਇੱਕ ਤਿਰੰਗੇ ਦਾ ਰੰਗ ਬਹੁਤ ਜ਼ਿਆਦਾ ਫਿੱਕਾ ਪੈ ਚੁੱਕਾ ਹੈ ਜੋ ਬਾਵਜੂਦ ਇਸਦੇ ਲਹਿਰਾ ਰਿਹਾ ਹੈ। ਜਦੋਂਕਿ ਦੂਜਾ ਦੁਕਾਨ ਦੀ ਛੱਤ ’ਤੇ ਲੱਗੀ ਇੱਕ ਫਲੈਕਸ ਦੀ ਪਾਇਪ ਨਾਲ ਲਟਕਦਾ ਹੋਇਆ ਹਵਾ ਚੱਲਣ ’ਤੇ ਇੱਧਰ ਉੱਧਰ ਟਕਰਾ ਰਿਹਾ ਹੈ। ਨਾਲ ਹੀ ਇੱਕ ਤਿਰੰਗਾ ਵੀ ਖੜੀ ਐਂਗਲ ’ਚ ਫਸਾਇਆ ਨਜ਼ਰ ਆ ਰਿਹਾ ਹੈ। ਸਬੰਧਿਤ ਦੁਕਾਨਦਾਰ ਸ਼ਾਇਦ ਤਿਰੰਗੇ ਝੰਡੇ ਦੇ ਸਬੰਧ ’ਚ ਬਣੇ ਕਾਨੂੰਨ ਤਹਿਤ ਅਪਮਾਨਿਤ ਕੀਤੇ ਜਾਣ ਦੇ ਦੋਸ਼ ’ਚ ਹੋਣ ਵਾਲੀ ਸਜ਼ਾ ਤੋਂ ਅਣਜਾਣ ਹਨ ਜਾਂ ਫ਼ਿਰ ਜਾਣਬੁੱਝ ਕੇ ਤਿਰੰਗੇ ਦਾ ਅਪਮਾਨ ਕਰ ਰਹੇ ਹਨ। (Ludhiana News)
ਇਹ ਵੀ ਪੜ੍ਹੋ : ਅਜ਼ਾਦੀ ਦਿਵਸ ਮੌਕੇ ਭਗਵੰਤ ਮਾਨ ਪਟਿਆਲਾ ਵਿਖੇ ਲਹਿਰਾਉਣਗੇ ਤਿਰੰਗਾ ਝੰਡਾ
ਇਸ ਬਾਰੇ ਕੁੱਝ ਵੀ ਕਹਿਣਾ ਮੁਨਾਸਿਬ ਨਹੀ ਪਰ ਇੰਨਾਂ ਸਪੱਸ਼ਟ ਹੈ ਕਿ ਤਿਰੰਗੇ ਝੰਡੇ ਦੀ ਸ਼ਾਨ ਉਕਤ ਦੋਵੇਂ ਦੁਕਾਨਦਾਰਾਂ ਦੁਆਰਾ ਘੋਰ ਲਾਹਪ੍ਰਵਾਹੀ ਵਰਤੀ ਜਾ ਰਹੀ ਹੈ। ਤਿਰੰਗੇ ਝੰਡੇ ਸਬੰਧੀ ਕਾਨੂੰਨ ਮੁਤਾਬਿਕ ਝੰਡਾ ਲਾਗਲੀਆਂ ਬਿਲਡਿੰਗਾਂ ਤੋਂ ਉੱਚੀ ਜਗਾ ’ਤੇ ਲਹਿਰਾਉਣਾ ਚਾਹੀਦਾ ਹੈ। ਕਿਸੇ ਵੀ ਹਾਲਾਤਾਂ ’ਚ ਪਾਟਿਆ ਹੋਇਆ ਜਾਂ ਰੰਗ ਫਿੱਕਾ ਪਿਆ ਝੰਡਾ ਨਹੀਂ ਲਹਿਰਾਇਆ ਜਾ ਸਕਦਾ। ਜੇਕਰ ਅਜਿਹਾ ਕੋਈ ਕਰ ਰਿਹਾ ਹੈ ਤਾਂ ਫਲੈਗ ਕੋਡ ਦੇ ਉਪਬੰਧਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਤਿੰਨ ਸਾਲ ਦੀ ਸਜ਼ਾ, ਜੁਰਮਾਨਾ ਜਾਂ ਫ਼ਿਰ ਦੋਵੇਂ ਵੀ ਹੋ ਸਕਦੇ ਹਨ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਸੰਪਰਕ ਕਰਨ ’ਤੇ ਆਖਿਆ ਕਿ ਲੁਕੇਸ਼ਨ ਸਾਂਝੀ ਕੀਤੀ ਜਾਵੇ। ਉਹ ਅੱਗੇ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਭੇਜ ਕੇ ਮਾਮਲੇ ਦੀ ਜਾਂਚ ਕਰਵਾਉਣਗੇ। ਇਸ ਤੋਂ ਬਾਅਦ ਹੀ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦੁਕਾਨਦਾਰਾਂ ਕੋਲੋਂ 175 ਕਿਲੋ ਪਲਾਸਟਿਕ ਜਬਤ, ਕੀਤੇ 3 ਚਲਾਨ
ਨਜਾਇਜ ਕਬਜੇ ਕਰਨ ਵਾਲਿਆਂ ਨੂੰ ਨਗਰ ਕੌਂਸਲ ਵੱਲੋਂ ਚੇਤਾਵਨੀ
ਫਾਜ਼ਿਲਕਾ (ਰਜਨੀਸ਼ ਰਵੀ)। ਨਗਰ ਕੌਂਸਲ ਫਾਜ਼ਿਲਕਾ ਦੇ ਸਟਾਫ ਵੱਲੋਂ ਗਤੀਵਿਧੀਆਂ ਦੀ ਲੜੀ ਤਹਿਤ ਪਲਾਸਟਿਕ ਅਤੇ ਪਲਾਸਟਿਕ ਦੇ ਸਮਾਨ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ (Shopkeepers) ਖਿਲਾਫ ਕਾਰਵਾਈ ਕੀਤੀ ਗਈ। ਇਸ ਮੌਕੇ 175 ਕਿਲੋ ਪਲਾਸਟਿਕ/ਪੋਲੀਥੀਨ ਜਬਤ ਕਰਕੇ ਮੌਕੇ *ਤੇ ਨਸ਼ਟ ਕੀਤਾ ਗਿਆ ਅਤੇ 3 ਚਲਾਨ ਵੀ ਕੀਤੇ ਗਏ।
ਕਾਰਜ ਸਾਧਕ ਅਫਸਰ ਸ੍ਰੀ ਮੰਗਤ ਕੁਮਾਰ ਦੀ ਅਗਵਾਈ ਹੇਠ ਪਾਬੰਦੀਸ਼ੁਦਾ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਲਿਫਾਫੇ ਜ਼ੋ ਕਿ ਗਲਦੇ ਨਹੀਂ, ਇਸ ਦੀ ਵਰਤੋਂ ਵਾਤਾਵਰਣ ਦੇ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਕਰਨ ਉਪਰੰਤ ਸੜਕਾਂ ‘ਤੇ ਸੁੱਟ ਦਿੱਤਾ ਜਾਂਦਾ ਹੈ ਜ਼ੋ ਗਲੀਆਂ ਨਾਲੀਆਂ ਵਿਖੇ ਪਾਣੀ ਦੀ ਨਿਕਾਸੀ ਤੇ ਸੀਵਰੇਜ ਸਿਸਟਮ ਦੇ ਕਾਰਜ ਵਿਚ ਰੁਕਵਾਟ ਦਾ ਕਾਰਨ ਬਣਦੇ ਹਨ।
ਪਲਾਸਟਿਕ ਦੀ ਵਰਤੋਂ  | Shopkeepers
ਸੁਪਰਡੰਟ ਸ੍ਰੀ ਨਰੇਸ਼ ਖੇੜਾ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਦੀ ਬਜਾਏ ਕਪੜੇ ਦੇ ਬਣੇ ਕੇਰੀ ਬੈਗ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਲਾਸਟਿਕ ਦੀ ਵਰਤੋਂ ਕਰਨ ‘ਤੇ ਪੂਰਨ ਤੌਰ *ਤੇ ਪਾਬੰਦੀ ਲਗਾਈ ਗਈ ਹੈ ਨਾ ਹੀ ਇਸਨੂੰ ਕੋਈ ਵੇਚੇ ਅਤੇ ਨਾ ਹੀ ਖਰੀਦੇ।ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਅਗਾਉ ਤੌਰ *ਤੇ ਸੂਚਿਤ ਕੀਤਾ ਗਿਆ ਹੈ ਕਿ ਪਲਾਸਟਿਕ ਜਾਂ ਪਲਾਸਟਿਕ ਤੋਂ ਬਣੇ ਸਮਾਨ ਨੂੰ ਵਰਤੋਂ ਵਿਚ ਨਾ ਲਿਆਂਦਾ ਜਾਵੇ, ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ।
ਇਸ ਤੋਂ ਇਲਾਵਾ ਦੁਕਾਨਦਾਰਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਦੁਕਾਨਾਂ ਦੇ ਤੈਅ ਘੇਰੇ ਅੰਦਰ ਹੀ ਸਮਾਨ ਰੱਖਿਆ ਜਾਵੇ। ਦੁਕਾਨਾਂ ਤੋਂ ਬਾਹਰ ਸਮਾਨ ਰੱਖ ਕੇ ਜਿੰਨ੍ਹਾਂ ਦੁਕਾਨਦਾਰਾਂ ਵੱਲੋਂ ਨਜਾਇਜ ਕਬਜਾ ਕੀਤਾ ਗਿਆ ਉਨ੍ਹਾਂ ਨੂੰ ਵੀ ਸਮਾਨ ਦੁਕਾਨ ਅੰਦਰ ਰੱਖਣ ਬਾਰੇ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਨਜਾਇਜ ਕਬਜਾ ਕਰਨ ਨਾਲ ਜਿਥੇ ਆਵਾਜਾਈ ‘ਚ ਵਿਘਨ ਪੈਂਦਾ ਹੈ ਉਥੇ ਸਫਾਈ ਸੇਵਕਾਂ ਵੱਲੋਂ ਦੁਕਾਨ ਤੋਂ ਬਾਹਰ ਵਧੇ ਹੋਏ ਥੜਿਆਂ ਹੇਠਾਂ ਸਫਾਈ ਕਰਨ ਵਿਚ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਮੌਕੇ ਸੈਨੇਟਰੀ ਇਸੰਪੈਕਟਰ ਜਗਦੀਪ ਅਰੋੜਾ, ਸੀ.ਐਫ. ਪਵਨ ਤੇ ਗੁਰਵਿੰਦਰ ਸਿੰਘ, ਮੋਟੀਵੇਟਰ ਦਵਿੰਦਰ ਤੇ ਸਾਹਿਲ, ਓਮ ਪ੍ਰਕਾਸ਼, ਸੰਜੈ, ਨਾਨਕ ਚੰਦ, ਸੰਦੀਪ, ਲਵਲੀ, ਸੁੰਦਰ ਲਾਲ ਤੇ ਹੋਰ ਸਟਾਫ ਮੌਜੂਦ ਸੀ।
ਦੁਕਾਨਦਾਰ ਨੇ ਲਾਇਆ ਤੀਹ ਹਜ਼ਾਰ ਦੀ ਲੁੱਟ ਦਾ ਦੋਸ਼
ਭਜਨ ਸਮਾਘ, ਸ੍ਰੀ ਮੁਕਤਸਰ ਸਾਹਿਬ
ਪਿੰਡ ਅਟਾਰੀ ਵਿਖੇ ਬੀਤੇ ਦਿਨੀਂ ਕਰਿਆਣੇ ਦਾ ਕੰਮ ਕਰਦੇ ਦੁਕਾਨਦਾਰ ‘ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਦੁਕਾਨ ‘ਤੇ ਕੰਮ ਕਰ ਰਹੇ ਦੁਕਾਨ ਮਾਲਕ ਤੇ ਉਸ ਦੀ ਮਾਤਾ ਨੂੰ ਜ਼ਖਮੀ ਕਰ ਦਿੱਤਾ ਦੁਕਾਨਦਾਰ ਨੇ ਆਖਿਆ ਕਿ ਹਮਲਾਵਰ ਲਗਭਗ ਤੀਹ ਹਜ਼ਾਰ ਰੁਪਏ ਵੀ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸੰਦੀਪ ਕੁਮਾਰ ਪੁੱਤਰ ਮਨੋਹਰ ਲਾਲ ਪਿੰਡ ਅਟਾਰੀ ਨੇ ਦੱਸਿਆ ਕਿ ਉਹ ਤੇ ਉਸ ਦੀ ਮਾਤਾ ਸੁਨੀਤਾ ਰਾਣੀ ਪਤਨੀ ਮਨੋਹਰ ਲਾਲ ਆਪਣੀ ਕਰਿਆਣੇ ਦੀ ਦੁਕਾਨ ‘ਤੇ ਗਾਹਕਾਂ ਨੂੰ ਸੌਦਾ ਦੇ ਰਹੇ ਸਨ ਇਸੇ ਦੌਰਾਨ ਦੋ ਵਿਆਕਤੀ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ ਉਸਦੀ ਦੁਕਾਨ ‘ਤੇ ਆਏ ਤੇ ਹਮਲਾ ਕਰਕੇ ਉਸਦੀ ਮਾਤਾ ਸੁਨੀਤਾ ਰਾਣੀ ਤੇ ਉਸਨੂੰ ਜ਼ਖਮੀ ਕਰ ਦਿੱਤਾ
ਉਨ੍ਹਾਂ ਦੱਸਿਆ ਕਿ ਹਮਲਾਵਰਾਂ ‘ਚੋਂ ਇੱਕ ਵਿਅਕਤੀ ਗੱਲੇ ‘ਚ ਪਏ ਲਗਭਗ 30000 ਰੁਪਏ ਲੈ ਕੇ ਭੱਜ ਗਿਆ ਦੁਕਾਨ ‘ਤੇ ਰੌਲਾ ਪੈਂਦਾ ਦੇਖ ਪਿੰਡ ਦੇ ਲੋਕ ਇਕੱਠੇ ਹੋ ਗਏ ਪਿੰਡ ਵਾਲਿਆਂ ਦੀ ਮਦਦ ਨਾਲ ਦੂਸਰੇ ਨੂੰ ਫੜ੍ਹ ਕੇ ਹਥਿਆਰਾਂ ਸਮੇਤ ਪੁਲਿਸ ਦੇ ਹਵਾਲੇ ਕਰ ਦਿੱਤਾ। ਦੋਵੇਂ ਧਿਰਾਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਹਨ ਅਤੇ ਪੁਲਿਸ ਕਾਰਨਾਂ ਦਾ ਪਤਾ ਲਗਾਉਣ ‘ਚ ਜੁੱਟੀ ਹੋਈ ਹੈ ਮੁਦਈ ਧਿਰ ਇਸਨੂੰ ਲੁੱਟ ਦਾ ਮਾਮਲਾ ਦੱਸ ਰਹੀ ਹੈ। ਦੂਜੇ ਪਾਸੇ ਉਕਤ ਨੌਜਵਾਨ ਵੀ ਹਸਪਤਾਲ ਵਿਖੇ ਜੇਰੇ ਇਲਾਜ ਹੈ ਉਸ ਦਾ ਕਹਿਣਾ ਹੈ
ਉਨ੍ਹਾਂ ਕੋਈ ਲੁੱਟ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਕੋਲ ਕੋਈ ਹਥਾਅਰ ਹਨ ਉਨ੍ਹਾਂ ਕਿਹਾ ਕਿ ਇੱਕ ਤਾਂ ਉਨ੍ਹਾਂ ਨੂੰ ਕੁੱਟਿਆ ਗਿਆ ਹੈ ਤੇ ਦੂਜਾ ਝੂਠਾ ਚੋਰੀ ਦਾ ਦੋਸ਼ ਲਗਾਇਆ ਜਾ ਰਿਹਾ ਹੈ ਜੋ ਸਰਾਸਾਰ ਗਲਤ ਹੈ ਐੱਸਐੱਚਓ ਅਸ਼ੋਕ ਕੁਮਾਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਨਾਲ ਜਦ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕੋਈ ਲੁੱਟ ਦੀ ਵਾਰਦਾਤ ਨਹੀਂ ਇਹ ਝਗੜਾ ਮੂੰਗਫਲੀ ਨੂੰ ਲੈ ਕੇ ਹੋਇਆ ਹੈ। ਦੁਕਾਨਦਾਰ ਸ਼ਹਿਰੋਂ ਸਮਾਨ ਲੈ ਕੇ ਜਾ ਰਿਹਾ ਸੀ ਅਕਸਰ ਹੀ ਉਸ ਤੋਂ ਸਮਾਨ ਲੈ ਕੇ ਜਾਂਦੇ ਹਨ ਤਾਂ ਉਸੇ ਵਹੀਕਲ ‘ਤੇ ਉਹ ਵਿਅਕਤੀ ਪਿੰਡ ਜਾਇਆ ਕਰਦੇ ਸਨ। ਉਸ ਦਿਨ ਉਨ੍ਹਾਂ ਨੇ ਸਾਧਨ ‘ਤੇ ਪਏ ਸਮਾਨ ‘ਚੋਂ ਮੂੰਗਫਲੀ ਕੱਢ ਲਈ ਸੀ, ਜਿਸ ਕਰਕੇ ਝਗੜਾ ਹੋਇਆ ਹੈ ਜਿਸਦੀ ਉਹ ਜਾਂਚ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਤੋਂ ਅਸੰਤੁਸ਼ਟ ਦੁਕਾਨਦਾਰਾਂ ਤੇ ਪੱਤਰਕਾਰਾਂ ਨੇ ਮਾਰਕੀਟ ਬੰਦ ਕਰਕੇ ਜਤਾਇਆ ਵਿਰੋਧ
ਸੱਚ ਕਹੂੰ ਨਿਊਜ਼, ਚਰਖੀ ਦਾਦਰੀ: ਦਾਦਰੀ ਸ਼ਹਿਰ ‘ਚ ਬੇਖੌਫ ਬਦਮਾਸ਼ਾਂ ਦੀ ਦਹਿਸ਼ਤ ਲਗਾਤਾਰ ਵਧਦੀ ਜਾ ਰਹੀ ਹੈ ਬਦਮਾਸ਼ਾਂ ਨੇ ਦਾਦਰੀ ਬੱਸ ਸਟੈਂਡ ਸਾਹਮਣੇ ਸਥਿਤ ਪੂਰਣ ਮਾਰਕੀਟ ‘ਚ ਇੱਕ ਦੁਕਾਨਦਾਰ ਤੇ ਪੱਤਰਕਾਰ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ
ਸ਼ਹਿਰ ‘ਚ ਬਦਮਾਸ਼ਾਂ ਦੀ  ਗੁੰਡਾਗਰਦੀ ਦੇ ਵਿਰੋਧ ‘ਚ ਪੂਰਣ ਮਾਰਕੀਟ ਦੇ ਦੁਕਾਨਦਾਰਾਂ ਤੇ ਪੱਤਰਕਾਰਾਂ ਨੇ ਮਾਰਕੀਟ ਬੰਦ ਕਰਕੇ ਵਿਰੋਧ ਪ੍ਰਗਟਾਇਆ ਬਾਅਦ ‘ਚ ਸ਼ਹਿਰ ‘ਚ ਪ੍ਰਦਰਸ਼ਨ ਕਰਦੇ ਹੋਏ ਐੱਸਪੀ ਦਫ਼ਤਰ ਪਹੁੰਚੇ ਤੇ ਐੱਸਪੀ ਨੂੰ ਮੰਗ-ਪੱਤਰ ਸੌਂਪਿਆ ਐੱਸਪੀ ਨੇ ਇਸ ਸਬੰਧੀ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਤੇ ਪੀਸੀਆਰ ਨਿਯੁਕਤ ਕਰਨ ਦਾ ਵਿਸ਼ਵਾਸ ਦਿਵਾਇਆ ਦਾਦਰੀ ਬੱਸ ਸਟੈਂਡ ਸਾਹਮਣੇ ਕੁਝ ਵਿਅਕਤੀਆਂ ਨੇ ਗੁੰਡਾਗਰਦੀ ਕਰਦੇ ਹੋਏ ਦੁਕਾਨਦਾਰ ‘ਤੇ ਹਮਲਾ ਕਰ ਦਿੱਤਾ
ਸ਼ਹਿਰ ‘ਚ ਪ੍ਰਦਰਸ਼ਨ ਕਰਕੇ ਐੱਸਪੀ ਨੂੰ ਸੌਂਪਿਆ ਮੰਗ-ਪੱਤਰ
ਦੁਕਾਨਦਾਰ ਵੱਲੋਂ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਉਣ ਤੋਂ ਕੁਝ ਦੇਰ ਬਾਅਦ ਹੀ ਬਦਮਾਸ਼ ਫਿਰ ਤੋਂ ਮਾਰਕੀਟ ‘ਚ ਪਹੁੰਚੇ ਤੇ ਦੁਕਾਨਦਾਰ ਤੇ ਇੱਕ ਪੱਤਰਕਾਰ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹਮਲੇ ਦੇ ਵਿਰੋਧ ‘ਚ ਮਾਰਕੀਟ ਦੇ ਦੁਕਾਨਦਾਰ ਤੇ ਸ਼ਹਿਰ ਦੇ ਪੱਤਰਕਾਰਾਂ ਨੇ ਮਾਰਕੀਟ ਬੰਦ ਕਰਕੇ ਵਿਰੋਧ ਪ੍ਰਗਟਾਇਆ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਐੱਸਪੀ ਦਫ਼ਤਰ ਪਹੁੰਚੇ ਇੱਥੇ ਦੁਕਾਨਦਾਰਾਂ ਤੇ ਪੱਤਰਕਾਰਾਂ ਨੇ ਐੱਸਪੀ ਸੁਨੀਲ ਦਲਾਲ ਨਾਲ ਗੱਲਬਾਤ ਕੀਤੀ ਤੇ ਮੰਗ-ਪੱਤਰ ਸੌਂਪਿਆ
ਮਾਰਕੀਟ ਪ੍ਰਧਾਨ ਸੰਦੀਪ ਫੌਗਾਟ ਨੇ ਦੱਸਿਆ ਕਿ ਆਏ ਦਿਨ ਮਾਰਕੀਟ ‘ਚ ਬੇਖੌਫ ਬਦਮਾਸਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਇਸ ਬਾਰੇ ਪਹਿਲਾਂ ਵੀ ਪੁਲਿਸ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਬਦਮਾਸ਼ ਘਟਨਾ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਜਾਂਦੇ ਹਨ ਤੇ ਪੁਲਿਸ ਹਮੇਸ਼ਾ ਦੇਰੀ ਨਾਲ ਪਹੁੰਚਦੀ ਹੈ ਇਸ ਵਿਰੋਧ ਦੇ ਚਲਦਿਆਂ ਮਾਰਕੀਟ ਬੰਦ ਰਹੀ
ਐੱਸਪੀ ਸੁਨੀਲ ਦਲਾਲ ਨੇ ਦੱਸਿਆ ਕਿ ਦੁਕਾਨਦਾਰਾਂ ਤੇ ਪੱਤਰਕਾਰਾਂ ਨੇ ਲਿਖਤ ‘ਚ ਸ਼ਿਕਾਇਤ ਦਿੱਤੀ ਹੈ ਸ਼ਿਕਾਇਤ ‘ਤੇ ਤੁਰੰਤ ਪ੍ਰਭਾਵ ਨਾਲ ਐਕਸ਼ਨ ਲੈਂਦੇ ਹੋਏ ਸਬੰਧਿਤ ਪੁਲਿਸ ਥਾਣਾ ਇੰਚਾਰਜ਼ ਨੂੰ ਐੱਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ ਜਲਦ ਹੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ