Innocent - Sach Kahoon Punjabi
ਪਤੀ-ਪਤਨੀ ਤੇ ਮਾਸੂਮ ਬੱਚੀ ਲਾਪਤਾ ਮਾਮਲੇ ਸਬੰਧੀ ਇੱਕ ਨਾਮਜਦ
ਪੈਸਿਆਂ ਸਬੰਧੀ ਤੰਗ ਪ੍ਰੇਸ਼ਾਨ ਕਰਨ ਤੇ ਪਤੀ-ਪਤਨੀ ਅਤੇ ਮਾਸੂਮ ਬੱਚੀ ਦੇ ਭੇਦਭਰੀ ਹਾਲਤ ਵਿੱਚ ਲਾਪਤਾ
ਜ਼ੀਰਾ (ਸੁਭਮ ਖੁਰਾਣਾ ) |  ਪੈਸਿਆਂ ਸਬੰਧੀ ਤੰਗ ਪ੍ਰੇਸ਼ਾਨ ਕਰਨ ਤੇ ਪਤੀ-ਪਤਨੀ ਅਤੇ ਮਾਸੂਮ ਬੱਚੀ ਦੇ ਭੇਦਭਰੀ ਹਾਲਤ ਵਿੱਚ ਲਾਪਤਾ ਹੋਣ ਤੇ ਥਾਣਾ ਸਦਰ ਜੀਰਾ ਦੀ ਪੁਲਿਸ ਨੇ ਇੱਕ ਵਿਅਕਤੀ ਦੇ ਖਿਲਾਫ਼ ਮੁਕੱਦਮਾ ਦਰਜ਼ ਕੀਤਾ ਹੈ । ਬੇਅੰਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਬਹਿਕ ਗੁੱਜਰਾਂ ਨੇ ਥਾਣਾ ਸਦਰ ਜ਼ੀਰਾ ਦੀ ਪਿਲਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਉਸਦਾ ਪੁੱਤਰ ਅੰਗਰੇਜ਼ ਸਿੰਘ ਆਪਣੀ ਪਤਨੀ ਰੁਪਿੰਦਰ ਕੌਰ ਅਤੇ ਆਪਣੀ 2 ਮਹੀਨੇ ਦੀ ਬੱਚੀ ਪ੍ਰਭਨੂਰ ਕੌਰ ਸਮੇਤ ਆਪਣੇ ਘਰ ਤੋਂ ਇੰਡੀਕਾ ਕਾਰ ਨੰਬਰ ਪੀ ਬੀ 47 -6978 ਕਾਰ ਤੇ ਸਵਾਰ ਹੋ ਕੇ ਸ੍ਰੀ ਦਰਬਾਰ ਸਾਹਿਬ , ਅਮ੍ਰਿਤਸਰ ਸਾਹਿਬ ਮੱਥਾ ਟੇਕਣ ਦਾ ਕਹਿ ਕੇ ਗਏ ਪਰ ਵਾਪਿਸ ਨਹੀ ਆਏ ।
ਬੇਅੰਤ ਸਿੰਘ ਨੇ ਅੱਗੇ ਦੱਸਿਆ ਕਿ ਉਹ ਜਾਂਦੇ ਸਮੇਂ ਆਪਣੇ ਦੋਸਤ ਦਰਪਨ ਪੁੱਤਰ ਨਾਮਾਲੂਮ ਵਾਸੀ ਮੱਲਾਂਵਾਲਾ ਰੋਡ, ਜ਼ੀਰਾ ਨੂੰ ਇੱਕ ਬੰਦ ਚਿੱਠੀ ਦੇ ਕੇ ਗਿਆ ਸੀ ਜਿਸ ਵਿੱਚ ਉਸ ਨੇ ਸੁਸਾਈਡ ਨੋਟ ਲਿਖਿਆ ਸੀ ਕਿ ਨਵਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਵਲਟੋਹਾ ਜੋਧ ਸਿੰਘ , ਥਾਣਾ ਤਰਨਤਾਰਨ ਪੈਸੇ ਲੈਣ ਲਈ ਉਸ ਨੂੰ ਬਹੁਤ ਤੰਗ ਪ੍ਰੇਸ਼ਾਨ ਕਰ ਰਿਹਾ ਹੈ । ਥਾਣਾ ਸਦਰ ਜ਼ੀਰਾ ਦੀ ਪਿਲਸ ਨੇ ਮਿਲੇ ਸੁਸਾਈਡ ਨੋਟ ਦੇ ਅਧਾਰ ਤੇ ਕਥਿਤ ਦੋਸ਼ੀ ਨਵਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਵਲਟੋਹਾ ਜੋਧ ਸਿੰਘ ਵਾਲਾ ਦੇ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੰਤੀ ਹੈ । Missing
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭੇਦਭਰੀ ਹਾਲਤ ਵਿੱਚ ਲਾਪਤਾ ਪਤੀ-ਪਤਨੀ ਅਤੇ ਮਾਸੂਮ ਬੱਚੀ ਦਾ ਕੋਈ ਸੁਰਾਗ ਨਹੀ
ਸ੍ਰੀ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਦਾ ਕਹਿ ਕੇ ਗਏ ਪਰ ਵਾਪਿਸ ਨਹੀ ਪਰਤੇ
ਜ਼ੀਰਾ (ਸੁਭਮ ਖੁਰਾਣਾ) |  ਕਰੀਬ 10 ਦਿਨ ਪਹਿਲਾਂ ਭੇਦਭਰੀ ਹਾਲਤ ਵਿੱਚ ਲਾਪਤਾ ਹੋਏ ਜ਼ੀਰਾ ਦੇ ਨਜਦੀਕੀ ਇੱਕ ਪਿੰਡ ਦੇ ਪਤੀ ਪਤਨੀ ਅਤੇ ਉਹਨਾਂ ਦੀ ਬੱਚੀ ਦਾ ਜ਼ੀਰਾ ਪੁਲਿਸ ਵੱਲੋਂ ਅਜੇ ਤੱਕ ਕੋਈ ਸੁਰਾਗ ਲਗਾਉਣਾ ਤਾਂ ਦੂਰ ਦੀ ਗੱਲ, ਬਲਕਿ ਅਜੇ ਤੱਕ ਇਸ ਸਬੰਧ ਵਿੱਚ ਕੋਈ ਮਾਮਲਾ ਵੀ ਦਰਜ਼ ਨਹੀ ਕੀਤਾ ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁਤਰ ਬੇਅੰਤ ਸਿੰਘ ਵਾਸੀ ਪਿੰਡ ਬਹਿਕ ਗੁੱਜਰਾ ,ਤਹਿਸੀਲ ਜ਼ੀਰਾ ਆਪਣੀ ਪਤਨੀ ਰੁਪਿੰਦਰ ਕੌਰ ਪੁੱਤਰੀ ਸ਼ਮਸ਼ੇਰ ਸਿੰਘ ਵਾਸੀ ਪਿੰਡ ਲੰਢੇ ਕੇ , ਮੋਗਾ ਆਪਣੀ 4 ਮਹੀਨੇ ਦੀ ਬੱਚੀ ਪ੍ਰਭਨੂਰ ਕੌਰ ਸਮੇਤ ਕਰੀਬ 10 ਦਿਨ ਪਹਿਲਾਂ ਮਿਤੀ 16 ਨਵੰਬਰ ਦਿਨ ਸ਼ਨੀਵਾਰ ਨੂੰ ਆਪਣੇ ਘਰ ਤੋਂ ਇੰਡੀਕਾ ਕਾਰ ਨੰਬਰ ਪੀ ਬੀ 47 -6978 ਕਾਰ ਤੇ ਸਵਾਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਦਾ ਕਹਿ ਕੇ ਗਏ ਪਰ ਵਾਪਿਸ ਨਹੀ ਆਏ । ਉਹਨਾਂ ਦੇ ਪਰਿਵਾਰਿਕ ਮੇਂਬਰਾਂ ਨੇ ਉਹਨਾਂ ਦੀ ਰਿਸ਼ਤੇਦਾਰੀਆਂ ਵਿੱਚ ਅਤੇ ਆਸੇ ਪਾਸੇ ਬਹੁਤ ਤਲਾਸ਼ ਕੀਤੀ ਪਰ ਉਹ ਕਿਤੇ ਨਹੀ ਮਿਲੇ । ਭਰੋਸੇਯੋਗ ਸੂਤਰਾਂ ਅਨੁਸਾਰ ਲਾਪਤਾ ਉਕਤ ਪਤੀ ਪਤਨੀ ਕਿਸੇ ਨਾਲ ਪੈਸਿਆ ਦੇ ਲੈਣ ਦੇਣ ਕਰਕੇ ਕਾਫ਼ੀ ਪ੍ਰੇਸ਼ਾਨ ਸਨ।
ਇਸ ਤੋਂ ਇਲਾਵਾ ਉਕਤ ਮਾਮਲੇ ਦੇ ਸਬੰਧ ਵਿੱਚ ਥਾਣਾ ਸਦਰ ਜੀਰਾ ਦੀ ਪਿਲਸ ਨੂੰ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ , ਪਰ ਇਸ ਦੇ ਬਾਵਜੂਦ ਕਰੀਬ 10 ਦਿਨ ਦਾ ਸਮਾਂ ਬੀਤ ਜਾਣ ਤੇ ਵੀ ਪੁਲਿਸ ਅਜੇ ਤੱਕ ਇਸ ਮਾਮਲੇ ਦਾ ਸੁਰਾਗ ਨਹੀ ਲਗਾ ਸਕੀ । ਇਸ ਸਬੰਧ ਵਿੱਚ ਜਦੋਂ ਥਾਣਾ ਸਦਰ ਜ਼ੀਰਾ ਦੇ ਐਸ ਐਚ ਓ ਜਸਵਿੰਦਰ ਸਿੰਘ ਨਾਲ ਫ਼ੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਉਕਤ ਭੇਦਭਰੀ ਹਾਲਤ ਵਿੱਚ ਲਾਪਤਾ ਹੋਏ ਪਰਿਵਾਰ ਸਬੰਧੀ ਪੁਲਿਸ ਨੇ ਭਾਵੇਂ ਅਜੇ ਤੱਕ ਕੋਈ ਮਾਮਲਾ ਦਰਜ਼ ਨਹੀ ਕੀਤਾ ਪਰ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ । ਉਹਨਾਂ ਦਆਵਾ ਕੀਤਾ ਕਿ ਉਕਤ ਮਾਮਲੇ ਸਬੰਧੀ ਉਹਨਾਂ ਨੂੰ ਕੌਨਫ਼ੀਡੀਐਂਸ਼ਲੀ ਜਾਣਕਾਰੀ ਪ੍ਰਾਪਤ ਹੋਈ ਹੈ ਜਿਸ ਦਾ ਸਮਾਂ ਆਉਣ ਤੇ ਖੁਲਾਸਾ ਕੀਤਾ ਜਾਵੇਗਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਝੂਠੀ ਸੀ ਪੁਲਿਸ ਦੀ ਥਿਊਰੀ, ਡੇਰਾ ਸ਼ਰਧਾਲੂ ਬੇਕਸੂਰ
ਬੇਅਦਬੀ ਮਾਮਲੇ ‘ਚ ਸੀਬੀਆਈ ਦੀ ਕਲੋਜਰ ਰਿਪੋਰਟ ‘ਚ ਹੋਇਆ ਖੁਲਾਸਾ
ਪੁਲਿਸ ਵੱਲੋਂ ਦਿੱਤੇ ਗਏ ਸਾਰੇ ਸਬੂਤ ਸੀਬੀਆਈ ਨੇ ਸਾਬਤ ਕੀਤੇ ਝੂਠੇ, ਨਹੀਂ ਮਿਲਿਆ ਕੋਈ ਮੌਕੇ ਦਾ ਗਵਾਹ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੇ ਗੰਭੀਰ ਦੋਸ਼ ਵਿੱਚ ਡੇਰਾ ਸ਼ਰਧਾਲੂਆਂ ਨੂੰ ਫਸਾਉਣ ਲਈ ਪੰਜਾਬ ਪੁਲਿਸ ਦੀ ਕੋਸ਼ਿਸ਼ ਨੂੰ ਸੀਬੀਆਈ ਨੇ ਨਾਕਾਮ ਕਰਦੇ ਹੋਏ ਨਾਮਜ਼ਦ ਤਿੰਨਾਂ ਸ਼ਰਧਾਲੂਆਂ ਨੂੰ ਕਲੀਨ ਚਿੱਟ ਦੇਣ ਨਾਲ ਹੀ ਇਸ ਗੰਭੀਰ ਦੋਸ਼ ਦਾ ਦਾਗ ਵੀ ਉਨ੍ਹਾਂ ਦੇ ਮੱਥੇ ਤੋਂ ਹਟਾ ਦਿੱਤਾ ਹੈ। ਸੀਬੀਆਈ ਵੱਲੋਂ ਆਪਣੀ ਕਲੋਜਰ ਰਿਪੋਰਟ ਵਿੱਚ ਸਾਫ਼ ਕਿਹਾ ਗਿਆ ਹੈ ਕਿ ਇਸ ਘਟਨਾ ਨੂੰ ਹੁੰਦਾ ਦੇਖਣ ਵਾਲਾ ਕੋਈ ਵੀ ਗਵਾਹ ਸੀਬੀਆਈ ਜਾਂ ਫਿਰ ਪੰਜਾਬ ਪੁਲਿਸ ਨੂੰ ਅੱਜ ਤੱਕ ਨਹੀਂ ਮਿਲਿਆ ਹੈ, ਅਤੇ ਪੰਜਾਬ ਪੁਲਿਸ ਵੱਲੋਂ ਜਿਹੜੀ ਥਿਊਰੀ ਤਿਆਰੀ ਕੀਤੀ ਗਈ ਸੀ, ਉਸ ਵਿੱਚ ਕੁਝ ਵੀ ਸੱਚਾਈ ਨਹੀਂ ਹੈ
ਸੀਬੀਆਈ ਵੱਲੋਂ ਆਪਣੀ ਰਿਪੋਰਟ ਵਿੱਚ ਸਾਫ਼ ਤੌਰ ‘ਤੇ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਵਲੋਂ ਫੜੇ ਗਏ ਤਿੰਨੇ ਡੇਰਾ ਸ਼ਰਧਾਲੂਆਂ ਦੇ ਹਰ ਤਰ੍ਹਾਂ ਦਾ ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ ਟੈਸਟ ਕਰਵਾ ਕੇ ਦੇਖ ਲਿਆ ਹੈ, ਜਿਸ ਵਿੱਚ ਉਹ ਪਾਸ ਹੁੰਦੇ ਗਏ ਸਨ। ਜਿਸ ਕਾਰਨ ਸੀਬੀਆਈ ਨੂੰ ਹੁਣ ਤੱਕ ਨਾ ਹੀ ਇਹੋ ਜਿਹਾ ਕੋਈ ਸਬੂਤ ਮਿਲਿਆ ਹੈ, ਜਿਹੜਾ ਕਿ ਹਲਕੀ ਜਿਹੀ ਸ਼ੱਕ ਦੀ ਸੂਈ ਵੀ ਇਨ੍ਹਾਂ ਵੱਲ ਘੁੰਮਾਉਂਦਾ ਹੋਵੇ। ਸੀਬੀਆਈ ਨੇ ਆਪਣੇ ਕਲੋਜਰ ਰਿਪੋਰਟ ਵਿੱਚ ਦੱਸਿਆ ਹੈ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ 1 ਜੁਲਾਈ 2015 ਨੂੰ ਚੋਰੀ ਕਰ ਲਿਆ ਜਾਂਦਾ ਹੈ। ਜਿਸ ਬਾਰੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਜਾਂਦੀ ਹੈ ਅਤੇ ਐਫ.ਆਈ.ਆਰ. ਵੀ ਇਸ ਮਾਮਲੇ ਵਿੱਚ ਦਰਜ਼ ਹੈ। ਇਸ ਤੋਂ ਬਾਅਦ 24-25 ਸਤੰਬਰ 2015 ਦੀ ਰਾਤ ਨੂੰ ਬਰਗਾੜੀ ਗੁਰੂਦੁਆਰਾ ਸਾਹਿਬ ਦੇ ਗੇਟ ਦੇ ਬਾਹਰ ਕੁਝ ਪੋਸਟਰ ਚਿਪਕਾਏ ਜਾਂਦੇ ਹਨ, ਜਿਹੜੇ ਕਿ ਹੱਥਾ ਨਾਲ ਲਿਖੇ ਹਨ ਅਤੇ ਉਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਬਿਰਾਦਰੀ ਬਾਰੇ ਕਾਫ਼ੀ ਕੁਝ ਗਲਤ ਲਿਖਿਆ ਹੋਇਆ ਸੀ।
ਇਸ ਤੋਂ ਬਾਅਦ ਇਸ ਸਾਰੇ ਮਾਮਲੇ ਦੀ ਪੜਤਾਲ ਕਰਨ ਬਾਰੇ ਸੀਬੀਆਈ ਨੂੰ ਮਾਮਲਾ ਦੇ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਸੀਬੀਆਈ ਪੜਤਾਲ ਕਰ ਰਹੀ ਹੁੰਦੀ ਹੈ ਕਿ ਮਾਰਚ 2011 ਦੌਰਾਨ ਸਰਕਾਰੀ ਪ੍ਰਾਪਰਟੀ ਦੀ ਭੰਨ ਤੋੜ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਮਹਿੰਦਰਪਾਲ ਬਿੱਟੂ ਨੂੰ 10 ਜੁਲਾਈ 2018 ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਅਤੇ ਇਸ ਦੌਰਾਨ ਪੁਲਿਸ ਦਾ ਦਾਅਵਾ ਹੈ ਕਿ ਮਹਿੰਦਰਪਾਲ ਬਿੱਟੂ ਵਲੋਂ ਬਰਗਾੜੀ ਬੇਅਦਬੀ ਮਾਮਲੇ ਨੂੰ ਕਬੂਲ ਕਰਦੇ ਹੋਏ ਸਾਰੀ ਕਹਾਣੀ ਦੱਸੀ ਜਾਂਦੀ ਹੈ। ਪੰਜਾਬ ਪੁਲਿਸ ਉਸ ਸਾਰੀ ਫਿਲਮੀ ਕਹਾਣੀ ਨੂੰ ਤਿਆਰ ਕਰਦੇ ਹੋਏ ਮਾਮਲੇ ਦੀ ਪੜਤਾਲ ਸੀਬੀਆਈ ਨੂੰ ਦੇ ਦਿੰਦੀ ਹੈ।  ਸੀਬੀਆਈ ਦਾ ਕਹਿਣਾ ਹੈ ਕਿ 18 ਸਤੰਬਰ ਨੂੰ ਐਮ.ਐਸ.ਜੀ.-2 ਰਲੀਜ ਹੁੰਦੀ ਹੈ, ਜਿਸ ਵਿੱਚ ਮਹਿੰਦਰਪਾਲ ਬਿੱਟੂ ਕਾਫ਼ੀ ਜਿਆਦਾ ਰੁੱਝਿਆ ਹੁੰਦਾ ਹੈ, ਕਿਉਂਕਿ ਪੰਜਾਬ ਵਿੱਚ ਫਿਲਮ ‘ਤੇ ਪਾਬੰਦੀ ਲੰਗਣ ਦੇ ਕਾਰਨ 3 ਦਿਨਾਂ ਦਾ ਧਰਨਾ ਦਿੱਤਾ ਜਾਂਦਾ ਹੈ, ਜਿਸ ਦੀ ਅਗਵਾਈ ਵੀ ਮਹਿੰਦਰਪਾਲ ਬਿੱਟੂ ਹੀ ਕਰਦਾ ਹੈ। ਇਥੇ ਹੀ ਫੰਨ ਪਲਾਜਾ ਮਾਲ ਫਰੀਦਕੋਟ ਵਿਖੇ ਮਹਿੰਦਰਪਾਲ ਬਿੱਟੂ ਅਤੇ ਉਨਾਂ ਦੇ ਸਾਥੀ ਫਿਲਮ ਨੂੰ ਲੈ ਕੇ ਲਗਾਤਾਰ ਰਹਿੰਦੇ ਹਨ। 24 ਸਤੰਬਰ ਦੀ ਰਾਤ ਤੱਕ ਮਹਿੰਦਰਪਾਲ ਬਿੱਟੂ ਫਨ ਸਿਨੇਮਾ ਵਿਖੇ ਹੀ ਹੁੰਦਾ ਤਾਂ 24 ਸਤੰਬਰ ਦੀ ਸ਼ਾਮ ਨੂੰ ਮਹਿੰਦਰਪਾਲ ਬਿੱਟੂ ਕਿਵੇਂ ਪੋਸਟਰ ਲਗਾ ਸਕਦਾ ਹੈ।
ਮਹਿੰਦਰ ਪਾਲ ਬਿੱਟੂ, ਸੰਨੀ ਸਿੰਘ ਅਤੇ ਭੋਲਾ ਸਣੇ ਹੋਰ ਵਿਅਕਤੀ 25 ਸਤੰਬਰ 2015 ਤੋਂ ਲੈ ਕੇ 14 ਅਕਤੂਬਰ 2016 ਤੱਕ ਫਿਲਮ ਨੂੰ ਚਲਾਉਣ ਵਿੱਚ ਰੁੱਝੇ ਰਹਿੰਦੇ ਹਨ। ਜਦੋਂ ਕਿ 12 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹੋਏ ਅੰਗ ਬਰਗਾੜੀ ਵਿਖੇ ਕਿਵੇਂ ਇਨਾਂ ਵਲੋਂ ਸੁੱਟੇ ਜਾ ਸਕਦੇ ਹਨ।
ਕਾਰ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਚੋਰੀ ਕਰਨ ਦੀ ਕਹਾਣੀ ਵੀ ਝੂਠੀ
ਪੁਲਿਸ ਜਾਂਚ ਦੌਰਾਨ ਦੱਸਿਆ ਗਿਆ ਕਿ ਸ਼ਕਤੀ ਸਿੰਘ ਵੱਲੋਂ ਆਲਟੋ ਕਾਰ ਨੰਬਰ ਪੀ.ਬੀ. 30 ਆਰ 6484 ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕੀਤਾ ਜਾਂਦਾ ਹੈ, ਜਦੋਂ ਕਿ ਇਹ 28 ਅਗਸਤ 2016 ਨੂੰ ਦਿੱਲੀ ਨੰਬਰ ਵਾਲੀ ਆਲਟੋ ਕਾਰ ਨੂੰ ਘੱਗਾ ਮੋਟਰ ਮਲੋਟ ਰਾਹੀਂ ਖ਼ਰੀਦਿਆ ਜਾਂਦਾ ਹੈ ਅਤੇ 4 ਅਕਤੂਬਰ 2016 ਨੂੰ ਇਸ ਦੀ ਆਰ.ਸੀ. ਸ਼ਕਤੀ ਸਿੰਘ ਦੇ ਭਾਈ ਰਵਿੰਦਰ ਸਿੰਘ ਦੇ ਨਾਅ ‘ਤੇ ਚੜ੍ਹਦੇ ਹੋਏ ਪੰਜਾਬ ਦਾ ਨੰਬਰ ਮਿਲਦਾ ਹੈ ਤਾਂ ਇਹ ਲੋਕ ਇਸ ਕਾਰ ਰਾਹੀਂ 2015 ਵਿੱਚ ਵਾਰਦਾਤ ਨੂੰ ਕਿਵੇਂ ਅੰਜਾਮ ਦੇ ਸਕਦੇ ਹਨ। ਇਥੇ ਹੀ ਮਹਿੰਦਰਪਾਲ ਬਿੱਟੂ ਦੀ ਗੱਡੀ ਨੰਬਰ ਪੀ.ਬੀ. 11 ਡਬਲੂ 7114 ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਵਿੱਚ ਸਾਲ 2015 ਦੌਰਾਨ ਇਸਤੇਮਾਲ ਕਰਨ ਬਾਰੇ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਸੀ, ਜਦੋਂ ਕਿ ਇਹ ਗੱਡੀ ਜਨਵਰੀ 2017 ‘ਚ ਰਾਜੇਂਦਰ ਕੁਮਾਰ ਤੋਂ ਮਹਿੰਦਰਪਾਲ ਬਿੱਟੂ ਇੰਸਾਂ ਵੱਲੋਂ ਖਰੀਦੀ ਗਈ ਸੀ।
ਫਿੰਗਰ ਪ੍ਰਿੰਟਸ ਦਾ ਵੀ ਨਹੀਂ ਹੋ ਸਕਿਆ ਮਿਲਾਣ
ਸੀਬੀਆਈ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 25 ਸਤੰਬਰ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਚਿਪਕਾਏ ਗਏ ਪੋਸਟਰ ਸਮੇਂ ਮਿਲੇ ਫਿੰਗਰ ਪ੍ਰਿੰਟਸ ਦਾ ਮਿਲਾਣ ਮਹਿੰਦਰਪਾਲ ਬਿੱਟੂ, ਸੁਖਜਿੰਦਰ ਸਿੰਘ ਉਰਫ਼ ਸੰਨੀ ਅਤੇ ਸ਼ਕਤੀ ਸਿੰਘ ਦੇ ਫਿੰਗਰ ਪ੍ਰਿੰਟਸ ਨਾਲ ਨਹੀਂ ਹੋ ਸਕਿਆ ਹੈ। ਇਸ ਸਬੰਧੀ ਦਿੱਲੀ ਵਿਖੇ ਸਭ ਤੋਂ ਵੱਡੀ ਲੈਬਾਰਟਰੀ ਦੀ ਸੀਐਫਐਸਐਲ ਦੀ ਰਿਪੋਰਟ ਰਾਹੀਂ ਇਹ ਸਾਬਤ ਹੁੰਦਾ ਹੈ।
ਬ੍ਰੈਨ ਮੈਪਿੰਗ ਅਤੇ ਪੋਲੀਗ੍ਰਾਫੀ ਟੈਸਟ ਵਿੱਚ ਵੀ ਨਹੀਂ ਸਾਬਤ ਹੋਏ ਦੋਸ਼
ਸੀਬੀਆਈ ਨੇ ਆਪਣੀ ਰਿਪੋਰਟ ਵਿੱਚ ਜਿਕਰ ਕੀਤਾ ਹੈ ਕਿ ਮਹਿੰਦਰਪਾਲ ਬਿੱਟੂ, ਸੁਖਜਿੰਦਰ ਸਿੰਘ ਉਰਫ਼ ਸੰਨੀ ਅਤੇ ਸ਼ਕਤੀ ਸਿੰਘ ਦਾ ਪੋਲੀਗ੍ਰਾਫ਼ੀ ਟੈਸਟ (ਝੂਠ ਫੜੇ ਜਾਣ ਵਾਲਾ ਟੈਸਟ) ਦਿੱਲੀ ਵਿਖੇ ਮਾਨਯੋਗ ਅਦਾਲਤ ਦੀ ਇਜਾਜ਼ਤ ਨਾਲ ਕਰਵਾਇਆ ਗਿਆ ਸੀ, ਜਿਸ ਵਿੱਚ ਇਨ੍ਹਾਂ ਤਿੰਨਾਂ ‘ਤੇ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ ਹੈ। ਸੀਬੀਆਈ ਵੱਲੋਂ ਬ੍ਰੈਨ ਮੈਪਿੰਗ ਬਾਰੇ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਤਿੰਨਾਂ ਮਹਿੰਦਰਪਾਲ ਬਿੱਟੂ, ਸੁਖਜਿੰਦਰ ਸਿੰਘ ਉਰਫ਼ ਸੰਨੀ ਅਤੇ ਸ਼ਕਤੀ ਸਿੰਘ ਦਾ ਬ੍ਰੈਨ ਮੈਪਿੰਗ ਟੈਸਟ ਵੀ ਕਰਵਾਇਆ ਗਿਆ, ਜਿਸ ਵਿੱਚ ਕੁਝ ਵੀ ਗਲਤ ਨਹੀਂ ਮਿਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿੰਦਰਪਾਲ ਬਿੱਟੂ ਤੇ ਹੋਰ ਡੇਰਾ ਪ੍ਰੇਮੀ ਨਿਰਦੋਸ਼
ਕੇਂਦਰੀ ਜਾਂਚ ਏਜੰਸੀ ਵੱਲੋਂ ਕਲੋਜਰ ਰਿਪੋਰਟ ਮੁਹਾਲੀ ਅਦਾਲਤ ‘ਚ ਪੇਸ਼
ਬਰਗਾੜੀ ਇਲਾਕੇ ‘ਚ 2015 ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ‘ਚ ਕੀਤਾ ਗਿਆ ਸੀ ਨਾਮਜ਼ਦ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਵਿੱਚ ਬੇਅਦਬੀ ਦੇ ਮਾਮਲਿਆਂ ਵਿੱਚ ਆਖ਼ਰਕਾਰ ਸੱਚ ਬਾਹਰ ਆ ਹੀ ਗਿਆ ਹੈ। ਡੇਰਾ ਸ਼ਰਧਾਲੂ ਮਹਿੰਦਰ ਪਾਲ ਬਿੱਟੂ ਇੰਸਾਂ ਨੇ ਇਸ ਤਰ੍ਹਾਂ ਦਾ ਕੋਈ ਗੁਨਾਹ ਨਹੀਂ ਕੀਤਾ ਸੀ ਅਤੇ ਉਸ ਦੇ ਸਣੇ ਸਾਰੇ ਡੇਰਾ ਸ਼ਰਧਾਲੂ ਨਿਰਦੋਸ਼ ਹਨ, ਜਿਨ੍ਹਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ ਲਾਇਆ ਗਿਆ ਸੀ। ਇਸ ਮਾਮਲੇ ਵਿੱਚ ਜਾਂਚ ਕਰ ਰਹੀ ਸੀਬੀਆਈ ਨੇ ਮੁਹਾਲੀ ਅਦਾਲਤ ਵਿੱਚ ਕਲੋਜਰ ਰਿਪੋਰਟ ਦਾਖ਼ਲ ਕਰਦੇ ਹੋਏ ਇਸ ਗੱਲ ਦੀ ਪੁਸ਼ਟੀ ਤੱਕ ਕਰ ਦਿੱਤੀ ਹੈ ਕਿ ਮਹਿੰਦਰ ਪਾਲ ਬਿੱਟੂ ਅਤੇ ਹੋਰਨਾਂ ਖ਼ਿਲਾਫ਼ ਕੋਈ ਵੀ ਇਹੋ ਜਿਹੇ ਸਬੂਤ ਜਾਂਚ ਦੌਰਾਨ ਉਨ੍ਹਾਂ ਨੂੰ ਨਹੀਂ ਮਿਲੇ, ਜਿਨ੍ਹਾਂ ਰਾਹੀਂ ਇਹ ਸਾਬਤ ਹੋ ਸਕੇ ਕਿ ਬੇਅਦਬੀ ਦੇ ਮਾਮਲੇ ਵਿੱਚ ਉਨ੍ਹਾਂ ਦਾ ਕੋਈ ਹੱਥ ਵੀ ਹੋ ਸਕੇ।
ਮੁਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਵਿੱਚ ਇਹ ਕਲੋਜਰ ਰਿਪੋਰਟ ਦਾਖ਼ਲ ਕਰਨ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਹੁਣ 23 ਜੁਲਾਈ ਨੂੰ ਹੋਵੇਗੀ ਅਤੇ ਅਦਾਲਤ ਵਿੱਚ ਸਾਰਾ ਰਿਕਾਰਡ ਪੇਸ਼ ਕੀਤਾ ਜਾਵੇਗਾ। ਇਥੇ ਦੱਸਣਯੋਗ ਹੈ ਕਿ ਸੀਬੀਆਈ ਨੂੰ ਪੰਜਾਬ ਸਰਕਾਰ ਵੱਲੋਂ ਲਗਭਗ ਸਾਢੇ ਤਿੰਨ ਸਾਲ ਪਹਿਲਾਂ 2 ਨਵੰਬਰ 2015 ਨੂੰ ਬਰਗਾੜੀ ਅਤੇ ਹੋਰਨਾਂ ਥਾਂਵਾਂ ‘ਤੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਜਾਂਚ ਸੌਂਪੀ ਗਈ ਸੀ ਅਤੇ ਪੰਜਾਬ ਪੁਲਿਸ ਨੇ ਇਸ ਮਾਮਲੇ ਦਾ ਦੋਸ਼ ਮਹਿੰਦਰ ਪਾਲ ਬਿੱਟੂ ‘ਤੇ ਲਾਉਂਦੇ ਹੋਏ ਉਨ੍ਹਾਂ ਨੂੰ ਹਿਮਾਚਲ ਵਿੱਚੋਂ 7 ਜੂਨ 2018 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਿਸ ਤੋ ਬਾਅਦ ਲਗਾਤਾਰ ਮਹਿੰਦਰਪਾਲ ਬਿੱਟੂ ਇੰਸਾਂ ਅਤੇ ਉਸ ਦਾ ਪਰਿਵਾਰ ਵਾਰ ਵਾਰ ਕਹਿੰਦਾ ਆਇਆ ਸੀ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਕੋਈ ਵੀ ਗੁਨਾਹ ਨਹੀਂ ਕੀਤਾ ਹੈ ਅਤੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਪਹਿਲਾਂ ਤੋਂ ਹੀ ਸੀਬੀਆਈ ਕੋਲ ਹੋਣ ਕਰਕੇ ਸੀਬੀਆਈ ਨੇ ਵੀ ਮਹਿੰਦਰ ਪਾਲ ਬਿੱਟੂ ਅਤੇ ਹੋਰਨਾਂ ਨੂੰ 14 ਦਿਨ ਤੱਕ ਰਿਮਾਂਡ ‘ਤੇ ਲੈਂਦੇ ਹੋਏ ਜਾਂਚ ਕੀਤੀ ਸੀ। ਇਸ ਦੌਰਾਨ ਸੀਬੀਆਈ ਵੱਲੋਂ ਲਾਈ ਡਿਡੈਕਟਰ ਟੈਸਟ ਅਤੇ ਬ੍ਰੇਨ ਮੈਪਿੰਗ ਵੀ ਕਰਵਾਈ ਗਈ ਸੀ। ਇਨਾਂ ਦੋਵਾਂ ਟੈਸਟ ਕਰਵਾਉਣ ਤੋਂ ਬਾਅਦ ਇਹ ਸਾਰੇ ਦੋਸ਼ੀ ਨਹੀਂ ਪਾਏ ਗਏ ਸਨ। ਜਿਸ ਕਾਰਨ ਹੁਣ ਸੀਬੀਆਈ ਨੇ ਇਸ ਮਾਮਲੇ ਵਿੱਚ ਕਲੋਜਰ ਰਿਪੋਰਟ ਦਾਖ਼ਲ ਕਰ ਦਿੱਤੀ ਹੈ। ਇੱਥੇ ਹੀ ਦੱਸਣਯੋਗ ਹੈ ਕਿ ਇਸ ਮਾਮਲੇ ‘ਚ ਮਹਿੰਦਰ ਪਾਲ ਬਿੱਟੂ ਨਾਭਾ ਜੇਲ ਵਿੱਚ ਬੰਦ ਸਨ, ਜਿਥੇ ਕਿ ਦੋ ਕੈਦੀਆਂ ਉਨ੍ਹਾਂ ਦਾ 22 ਜੂਨ ਨੂੰ ਕਤਲ ਕਰ ਦਿੱਤਾ ਸੀ।
ਡੇਰਾ ਸ਼ਰਧਾਲੂਆਂ ਖਿਲਾਫ਼ ਦੋਵੇਂ ਟੈਸਟਾਂ ‘ਚ ਵੀ ਕੁਝ ਨਹੀਂ ਮਿਲਿਆ
ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਕੋਲ ਹੋਣ ਕਰਕੇ ਜਾਂਚ ਏਜੰਸੀ ਨੇ ਮਹਿੰਦਰਪਾਲ ਬਿੱਟੂ ਇੰਸਾਂ ਤੇ ਹੋਰਨਾਂ ਨੂੰ 14 ਦਿਨਾਂ ਤੱਕ ਰਿਮਾਂਡ ‘ਤੇ ਲੈ ਕੇ ਜਾਂਚ ਕੀਤੀ ਸੀ ਇਸ ਦੌਰਾਨ ਸੀਬੀਆਈ ਵੱਲੋਂ ਲਾਈ ਡਿਟੈਕਟਰ ਟੈਸਟ ਤੇ ਬ੍ਰੇਨ ਮੈਪਿੰਗ ਵੀ ਕਰਵਾਈ ਗਈ ਇਨ੍ਹਾਂ ਦੋਵਾਂ ਟੈਸਟਾਂ ‘ਚ ਡੇਰਾ ਸ਼ਰਧਾਲੂਆਂ ਖਿਲਾਫ਼ ਕੁਝ ਨਹੀਂ ਮਿਲਿਆ ਸੀ ਇਸ ਦੌਰਾਨ ਹੁਣ ਸੀਬੀਆਈ ਨੇ ਮਾਮਲੇ ‘ਚ ਕਲੋਜਰ ਰਿਪੋਰਟ ਦਾਖਲ ਕਰ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਿਰਦੋਸ਼ ਸੀ ਮਹਿੰਦਰਪਾਲ ਬਿੱਟੂ, ਨਹੀਂ ਕੀਤੀ ਬੇਅਦਬੀ, ਸੀਬੀਆਈ ਵਲੋਂ ਕਲੋਜਰ ਰਿਪੋਰਟ ਦਾਖ਼ਲ
ਬ੍ਰੇਨ ਮੈਪਿੰਗ ਵਿੱਚ ਵੀ ਨਹੀਂ ਆਇਆ ਕੁਝ, ਸੀਬੀਆਈ ਨੇ ਇਸੇ ਕਰਕੇ ਨਹੀਂ ਕੀਤਾ ਸੀ ਜ਼ਮਾਨਤ ਦਾ ਵਿਰੋਧ
ਲਾਈ ਡਿਡੈਕਟਰ ਟੈਸਟ ਵਿੱਚ ਵੀ ਮਹਿੰਦਰਪਾਲ ਬਿੱਟੂ ਪਾਇਆ ਗਿਆ ਸੀ ਨਿਰਦੋਸ਼
ਚੰਡੀਗੜ੍ਹ (ਅਸ਼ਵਨੀ ਚਾਵਲਾ) । ਪੰਜਾਬ ਵਿੱਚ ਬੇਅਦਬੀ ਦੇ ਮਾਮਲੇ ਵਿੱਚ ਆਖ਼ਰਕਾਰ ਸੱਚ ਬਾਹਰ ਆ ਹੀ ਗਿਆ ਹੈ। ਡੇਰਾ ਪ੍ਰੇਮੀ ਮਹਿੰਦਰ ਪਾਲ ਬਿਟੂ ਨੇ ਇਸ ਤਰ੍ਹਾਂ ਦਾ ਕੋਈ ਗੁਨਾਹ ਨਹੀਂ ਕੀਤਾ ਸੀ ਅਤੇ ਉਸ ਦੇ ਸਣੇ ਸਾਰੇ ਡੇਰਾ ਪ੍ਰੇਮੀ ਨਿਰਦੋਸ਼ ਹਨ। ਜਿਨ੍ਹਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ ਲਗਾਇਆ ਗਿਆ ਸੀ।
ਇਸ ਮਾਮਲੇ ਵਿੱਚ ਜਾਂਚ ਕਰ ਰਹੀਂ ਸੀਬੀਆਈ ਨੇ ਮੁਹਾਲੀ ਅਦਾਲਤ ਵਿੱਚ ਕਲੋਜਰ ਰਿਪੋਰਟ ਦਾਖ਼ਲ ਕਰਦੇ ਹੋਏ ਇਸ ਗਲ ਦੀ ਪੁਸ਼ਟੀ ਤੱਕ ਕਰ ਦਿੱਤੀ ਹੈ ਕਿ ਮਹਿੰਦਰ ਪਾਲ ਬਿੱਟੂ ਅਤੇ ਹੋਰਣਾ ਦੇ ਖ਼ਿਲਾਫ਼ ਕੋਈ ਵੀ ਇਹੋ ਜਿਹੇ ਸਬੂਤ ਜਾਂਚ ਦੌਰਾਨ ਉਨ੍ਹਾਂ ਨੂੰ ਨਹੀਂ ਮਿਲੇ ਹਨ, ਜਿਸ ਰਾਹੀਂ ਇਹ ਸਾਬਤ ਹੋ ਸਕੇ ਕਿ ਬੇਅਦਬੀ ਦੇ ਮਾਮਲੇ ਵਿੱਚ ਉਨ੍ਹਾਂ ਦਾ ਕੋਈ ਹੱਥ ਵੀ ਹੋ ਸਕੇ।
ਮੁਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਵਿੱਚ ਇਹ ਕਲੋਜਰ ਰਿਪੋਰਟ ਦਾਖ਼ਲ ਕਰਨ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਹੁਣ 23 ਜੁਲਾਈ ਨੂੰ ਹੋਏਗੀ, ਜਿਥੇ ਕਿ ਅਦਾਲਤ ਵਿੱਚ ਸਾਰਾ ਰਿਕਾਰਡ ਪੇਸ਼ ਕੀਤਾ ਜਾਏਗਾ।
ਸੀਬੀਆਈ ਨੂੰ ਪੰਜਾਬ ਸਰਕਾਰ ਵਲੋਂ ਲਗਭਗ ਸਾਢੇ ਤਿੰਨ ਸਾਲ ਪਹਿਲਾਂ ਸੌਂਪੀ ਗਈ ਸੀ ਜਾਂਚ
ਇਥੇ ਦੱਸਣ ਯੋਗ ਹੈ ਕਿ ਸੀਬੀਆਈ ਨੂੰ ਪੰਜਾਬ ਸਰਕਾਰ ਵਲੋਂ ਲਗਭਗ ਸਾਢੇ ਤਿੰਨ ਸਾਲ ਪਹਿਲਾਂ 2 ਨਵੰਬਰ 2015 ਨੂੰ ਬਰਗਾੜੀ ਅਤੇ ਹੋਰਣਾ ਥਾਂਵਾਂ ’ਤੇ ਹੋਈ ਬੇਅਦਬੀ ਦੀਆਂ ਘਟਨਾਵਾਂ ਬਾਰੇ ਜਾਂਚ ਸੌਂਪੀ ਗਈ ਸੀ ਅਤੇ ਪੰਜਾਬ ਪੁਲਿਸ ਨੇ ਇਸ ਮਾਮਲੇ ਦਾ ਦੋਸ਼ ਮਹਿੰਦਰ ਪਾਲ ਬਿੱਟੂ ’ਤੇ ਲਗਾਉਂਦੇ ਹੋਏ ਹਿਮਾਚਲ ਵਿੱਚੋਂ 7 ਜੂਨ 2018 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋ ਬਾਅਦ ਲਗਾਤਾਰ ਮਹਿੰਦਰਪਾਲ ਬਿੱਟੂ ਅਤੇ ਉਸ ਦਾ ਪਰਿਵਾਰ ਵਾਰ ਵਾਰ ਕਹਿੰਦਾ ਆਇਆ ਸੀ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਕੋਈ ਵੀ ਗੁਨਾਹ ਨਹੀਂ ਕੀਤਾ ਹੈ ਅਤੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ।
ਇਸ ਮਾਮਲੇ ਦੀ ਜਾਂਚ ਪਹਿਲਾਂ ਤੋਂ ਹੀ ਸੀਬੀਆਈ ਕੋਲ ਹੋਣ ਦੇ ਚਲਦੇ ਸੀਬੀਆਈ ਨੇ ਵੀ ਮਹਿੰਦਰ ਪਾਲ ਬਿੱਟੂ ਅਤੇ ਹੋਰਣਾ ਨੂੰ 14 ਦਿਨ ਤੱਕ ਰਿਮਾਂਡ ’ਤੇ ਲੈਂਦੇ ਹੋਏ ਜਾਂਚ ਕੀਤੀ ਸੀ। ਇਸ ਦੌਰਾਨ ਸੀਬੀਆਈ ਵਲੋਂ ਲਾਈ ਡਿਡੈਕਟਰ ਟੈਸਟ ਅਤੇ ਬ੍ਰੇਨ ਮੈਪਿੰਗ ਵੀ ਕਰਵਾਈ ਗਈ ਸੀ। ਜਿਸ ਰਾਹੀਂ ਸੱਚ ਬਾਹਰ ਆ ਜਾਂਦਾ ਹੈ। ਇਨ੍ਹਾਂ ਦੋਹੇ ਟੈਸਟ ਕਰਵਾਉਣ ਤੋਂ ਬਾਅਦ ਇਹ ਸਾਰੇ ਦੋਸ਼ੀ ਨਹੀਂ ਪਾਏ ਗਏ ਸਨ। ਜਿਸ ਕਾਰਨ ਹੁਣ ਸੀਬੀਆਈ ਨੇ ਇਸ ਮਾਮਲੇ ਵਿੱਚ ਕਲੋਜਰ ਰਿਪੋਰਟ ਦਾਖ਼ਲ ਕਰ ਦਿੱਤੀ ਹੈ।
ਇਥੇ ਹੀ ਦੱਸਣ ਯੋਗ ਹੈ ਕਿ ਇਨ੍ਹਾਂ ਕਥਿਤ ਦੋਸ਼ ਦੇ ਦੌਰਾਨ ਮਹਿੰਦਰ ਪਾਲ ਬਿੱਟੂ ਨਾਭਾ ਜੇਲ੍ਹ ਵਿੱਚ ਬੰਦ ਸੀ, ਜਿਥੇ ਕਿ ਇੱਕ ਸਾਜ਼ਿਸ਼ ਦੇ ਤਹਿਤ ਉਨ੍ਹਾਂ ਦਾ 22 ਜੂਨ ਨੂੰ ਕਤਲ ਕਰ ਦਿੱਤਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਂ ਨੇ ਗੁਆਂਢੀ ਤੋਂ ਬਦਲਾ ਲੈਣ ਲਈ ਮਾਸੂਮ ਧੀ ਨੂੰ ਬਣਾਇਆ ਮੋਹਰਾ
ਪੰਜ ਸਾਲ ਦੀ ਮਾਸੂਮ ਧੀ ਨੂੰ ਪਾਣੀ ਵਾਲੀ ਟੈਂਕੀ ‘ਚ ਸੁੱਟਿਆ
ਤੀਸਰੀ ਮੰਜ਼ਿਲ ‘ਤੇ ਪਾਣੀ ਵਾਲੀ ਟੈਂਕੀ ‘ਚੋਂ ਜਿਉਂਦਾ ਮਿਲੀ ਲੜਕੀ
ਪਟਿਆਲਾ ਪੁਲਿਸ ਵੱਲੋਂ 20 ਘੰਟਿਆਂ ‘ਚ ਸੁਲਝਾਇਆ ਗਿਆ ਮਸਲਾ
ਖੁਸ਼ਵੀਰ ਤੂਰ/ਸੁਨੀਲ ਚਾਵਲਾ, ਪਟਿਆਲਾ/ਸਮਾਣਾ
ਸਮਾਣਾ ਨੇੜਲੇ ਪਿੰਡ ਆਲਮਪੁਰ ਵਿਖੇ ਬੀਤੀ ਰਾਤ ਲਾਪਤਾ ਹੋਈ ਪਿੰਡ ਦੀ 5 ਸਾਲਾ ਦੋਹਤੀ ਨੂੰ ਪਟਿਆਲਾ ਪੁਲਿਸ ਨੇ ਮੁਸਤੈਦੀ ਵਰਤਦਿਆਂ 20 ਘੰਟਿਆਂ ਦੇ ਅੰਦਰ ਹੀ ਇੱਕ ਘਰ ਦੀ ਤੀਸਰੀ ਮੰਜ਼ਿਲ ‘ਤੇ ਪਈ ਪਾਣੀ ਦੀ ਟੈਂਕੀ ‘ਚੋਂ ਜਿਉਂਦਾ ਬਰਾਮਦ ਕਰ ਲਿਆ ਹੈ ਪੰਜ ਸਾਲਾ ਲੜਕੀ ਨੂੰ ਮਾਂ ਵੱਲੋਂ ਹੀ ਆਪਣੇ ਗੁਆਂਢੀਆਂ ਤੋਂ ਬਦਲਾ ਲੈਣ ਲਈ ਗੁਆਂਢੀਆਂ ਦੀ ਹੀ ਪਾਣੀ ਵਾਲੀ ਟੈਂਕੀ ਵਿੱਚ ਸੁੱਟ ਦਿੱਤਾ ਸੀ।
ਇਸ ਦਿਲ ਕੰਬਾਊ ਘਟਨਾ ਬਾਰੇ ਪਟਿਆਲਾ ਦੇ ਐੱਸਐੱਸਪੀ ਸ੍ਰ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ  8 ਜੁਲਾਈ ਨੂੰ ਗੁਰਪ੍ਰੀਤ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਰੋਗਲਾ ਥਾਣਾ ਦਿੜ੍ਹਬਾ ਜ਼ਿਲ੍ਹਾ ਸੰਗਰੂਰ ਨੇ ਐੱਸ. ਆਈ. ਸਾਧਾ ਸਿੰਘ ਇੰਚਾਰਜ ਚੌਂਕੀ ਗਾਜੇਵਾਸ ਕੋਲ ਆਪਣਾ ਬਿਆਨ ਲਿਖਵਾਇਆ ਕਿ ਉਸ ਦੀ ਪਤਨੀ ਸੁਮਨ ਰਾਣੀ ਬੱਚਿਆਂ ਨੂੰ ਛੁੱਟੀਆਂ ਹੋਣ ਕਰਕੇ, ਬੱਚਿਆਂ ਸਮੇਤ ਆਪਣੇ ਪੇਕੇ ਘਰ ਪਿੰਡ ਆਲਮਪੁਰ ਪਿਛਲੇ ਇੱਕ ਮਹੀਨੇ ਤੋਂ ਆਈ ਹੋਈ ਸੀ ਉਸ ਅਨੁਸਾਰ 8 ਜੁਲਾਈ ਨੂੰ ਸਵੇਰੇ ਕਰੀਬ 5 ਵਜੇ ਉਸ ਦੀ ਪਤਨੀ ਨੇ, ਉਸ ਨੂੰ ਫੋਨ ਕੀਤਾ ਕਿ ਉਹ ਰਾਤ ਨੂੰ ਰੋਟੀ ਖਾਕੇ ਬੱਚਿਆਂ ਨੂੰ ਨਾਲ ਲੈ ਕੇ ਇੱਕ ਮੰਜੇ ‘ਤੇ ਵਿਹੜੇ ‘ਚ ਪੱਖਾ ਲਾ ਕੇ ਸੁੱਤੇ ਸੀ, ਸੁਬ੍ਹਾ ਉੱਠਣ ‘ਤੇ ਦੇਖਿਆ ਕਿ ਉਸ ਦੀ ਲੜਕੀ ਮੰਜੇ ‘ਤੇ ਨਹੀਂ ਸੀ ਉਹ ਤੁਰੰਤ ਆਪਣੇ ਸਹੁਰੇ ਘਰ ਪੁੱਜਾ ਤੇ ਆਪਣੀ ਲੜਕੀ ਦੀ ਭਾਲ ਕੀਤੀ ਜੋ ਨਹੀਂ ਮਿਲੀ, ਜਿਸ ਉਪਰੰਤ ਥਾਣਾ ਸਦਰ ਸਮਾਣਾ ‘ਚ ਸੂਚਨਾ ਦਿੱਤੀ
ਐੱਸਐੱਸਪੀ ਸ੍ਰ. ਸਿੱਧੂ ਨੇ ਦੱਸਿਆ ਕਿ ਲਾਪਤਾ ਲੜਕੀ ਦੀ ਭਾਲ ਲਈ ਪੁਲਿਸ ਵੱਲੋਂ ਪਿੰਡ ਆਲਮਪੁਰ ਦੇ ਘਰਾਂ ਦੀ ਤਲਾਸ਼ੀ ਲਈ ਗਈ ਤੇ ਪਿੰਡ ਦੇ ਸੀ.ਸੀ.ਟੀ.ਵੀ. ਕੈਮਰੇ, ਰੂੜੀਆਂ ਤੇ ਤੂੜੀ ਵਾਲੇ ਕੁੱਪਾਂ, ਪਾਣੀ ਵਾਲੇ ਟੋਭੇ ਦੀ ਚੰਗੀ ਤਰ੍ਹਾਂ ਸ਼ਾਮ ਤੱਕ ਛਾਣਬੀਣ ਕੀਤੀ ਗਈ ਐੱਸਐੱਸਪੀ ਨੇ ਦੱਸਿਆ ਕਿ ਰਾਤ ਸਮੇਂ ਪਿੰਡ ‘ਚ ਠੀਕਰੀ ਪਹਿਰਾ ਲਗਵਾਇਆ ਗਿਆ ਤੇ ਪੁਲਿਸ ਫੋਰਸ ਨਾਲ ਪਿੰਡ ਆਲਮਪੁਰ ਆਉਣ ਵਾਲੀਆਂ ਸਾਰੀਆਂ ਸੜਕਾਂ ‘ਤੇ ਰਾਤ ਸਮੇਂ ਨਾਕਾਬੰਦੀ ਕੀਤੀ ਗਈ ਉਨ੍ਹਾਂ ਦੱਸਿਆ ਕਿ 9 ਜੁਲਾਈ ਨੂੰ ਸਵੇਰੇ 5 ਤੋਂ 6 ਵਜੇ ਗੁਰਪ੍ਰੀਤ ਸਿੰਘ ਦੇ ਸਹੁਰਿਆਂ ਦੇ ਘਰ ਦੇ ਨਾਲ ਵਾਲੇ ਇੱਕ ਘਰ ਨੂੰ ਛੱਡਕੇ, ਨਾਲ ਲੱਗਦੇ ਗੁਰਨਾਮ ਸਿੰਘ ਪੁੱਤਰ ਚਰਨਾਂ ਰਾਮ ਦੇ ਘਰ ਦੀ ਤੀਜੀ ਮੰਜਿਲ ‘ਤੇ ਰੱਖੀ ਪਾਣੀ ਵਾਲੀ ਇੱਕ ਹਜ਼ਾਰ ਲੀਟਰ ਦੀ ਟੈਂਕੀ ‘ਚੋਂ ਕੁਝ ਅਵਾਜ਼ਾਂ ਆਉਣ ਕਾਰਨ ਇਸ ਦੀ ਇਤਲਾਹ ਪੁਲਿਸ ਨੂੰ ਮਿਲੀ, ਜਿਸ ‘ਤੇ ਪੁਲਿਸ ਵੱਲੋਂ ਮੌਕੇ ‘ਤੇ ਜਾ ਕੇ ਲਾਪਤਾ ਲੜਕੀ ਨੂੰ ਪਾਣੀ ਵਾਲੀ ਟੈਂਕੀ ‘ਚੋਂ ਜਿਉਂਦਾ ਬਰਾਮਦ ਕਰਵਾਕੇ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਦਾਖਲ ਕਰਵਾਇਆ ਗਿਆ
ਸ੍ਰ. ਸਿੱਧੂ ਨੇ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਤੋਂ ਕੀਤੀ ਗਈ ਮੁੱਢਲੀ ਪੁੱਛਗਿਛ ਤੋਂ ਇਹ ਗੱਲ ਸਾਹਮਣੇ ਆਈ ਕਿ ਲਾਪਤਾ ਲੜਕੀ ਦੀ ਮਾਤਾ ਸੁਮਨ ਰਾਣੀ ਪਤਨੀ ਗੁਰਪ੍ਰੀਤ ਸਿੰਘ ਨੇ ਕਰੀਬ ਇੱਕ ਹਫਤਾ ਪਹਿਲਾਂ ਗੁਰਨਾਮ ਸਿੰਘ ਪੁੱਤਰ ਚਰਨਾਂ ਰਾਮ ਦੇ ਘਰੋਂ 4,000 ਰੁਪਏ ਚੋਰੀ ਕੀਤੇ ਸੀ, ਜਿਸ ਬਾਰੇ ਪਤਾ ਲੱਗਣ ਕਰਕੇ ਉਸ ਨੇ ਇਹ ਪੈਸੇ ਵਾਪਸ ਕਰ ਦਿੱਤੇ ਪਰ ਲੜਕੀ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਜੇ ਤੂੰ ਚੋਰੀ ਕੀਤੀ ਹੈ ਤਾਂ ਉਹ ਬੱਚਿਆਂ ਨੂੰ ਨਾਲ ਲੈਕੇ ਜਾਵੇਗਾ ਪਰ ਉਸਨੂੰ ਵਾਪਸ ਨਹੀਂ ਲਿਜਾਵੇਗਾ ਇਸ ਕਰਕੇ ਲੜਕੀ ਦੀ ਮਾਤਾ ਸੁਮਨ ਰਾਣੀ ਨੇ ਆਪਣੀ ਬੇਇਜਤੀ ਦਾ ਬਦਲਾ ਲੈਣ ਲਈ ਆਪਣੀ ਲੜਕੀ ਨੂੰ ਗੁਰਨਾਮ ਸਿੰਘ ਦੇ ਘਰ ਦੀ ਤੀਜੀ ਮੰਜਿਲ ‘ਤੇ ਬਣੀ ਪਾਣੀ ਵਾਲੀ ਟੈਂਕੀ ‘ਚ ਸੁੱਟ ਦਿੱਤਾ ਸੀ, ਕਿ ਜੇਕਰ ਲੜਕੀ ਮਰ ਗਈ ਤਾਂ ਇਸ ਦਾ ਸਾਰਾ ਇਲਜਾਮ ਗੁਰਨਾਮ ਸਿੰਘ ਤੇ ਉਸ ਦੇ ਪਰਿਵਾਰ ‘ਤੇ ਲਾਕੇ, ਉਨ੍ਹਾਂ ਨੂੰ ਫਸਾਇਆ ਜਾ ਸਕੇ
ਸ੍ਰ. ਸਿੱਧੂ ਨੇ ਦੱਸਿਆ ਕਿ ਇਹ ਸਾਰਾ ਓਪਰੇਸ਼ਨ ਬਹੁਤ ਹੀ ਸੁਚੱਜੇ ਢੰਗ ਨਾਲ ਤੇ ਬੜੀ ਹੀ ਮੁਸਤੈਦੀ ਨਾਲ ਨੇਪਰੇ ਚਾੜ੍ਹਿਆ ਗਿਆ ਤੇ ਲਾਪਤਾ 5 ਸਾਲਾ ਮਾਸੂਮ ਲੜਕੀ ਨੂੰ 20 ਘੰਟੇ ਦੇ ਅੰਦਰ ਅੰਦਰ ਸਹੀ ਸਲਾਮਤ ਬਰਾਮਦ ਕਰਵਾਇਆ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਸੂਮ ਲਈ ਦਿਨ-ਰਾਤ ਜੁਟੇ ਰਹੇ ਸੇਵਾਦਾਰ
ਵੱਡੀ ਗਿਣਤੀ ‘ਚ ਪੁੱਜੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ
ਸੁਨਾਮ ਊਧਮ ਸਿੰਘ ਵਾਲਾ (ਗੁਰਪ੍ਰੀਤ ਸਿੰਘ/ਕਰਮ ਥਿੰਦ)  ਨੇੜਲੇ ਪਿੰਡ ਭਗਵਾਨਪੁਰਾ ‘ਚ ਬੀਤੇ ਦਿਨ 140 ਫੁੱਟ ਦੇ ਕਰੀਬ ਡੂੰਘੇ ਬੋਰ ਵਿੱਚ ਡਿੱਗੇ ਦੋ ਸਾਲਾ ਮਾਸੂਮ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਅੱਜ ਦੁਪਹਿਰ ਬਾਅਦ ਬੋਰਵੈੱਲ ਦੇ ਬਰਾਬਰ ਹੀ ਇੱਕ ਵੱਡਾ ਬੋਰ ਕੀਤਾ ਜਾ ਰਿਹਾ ਹੈ ਤਾਂ ਕਿ ਬੱਚੇ ਤੱਕ ਪਹੁੰਚਿਆ ਜਾ ਸਕੇ ਸੈਂਕੜਿਆਂ ਦੀ ਗਿਣਤੀ ‘ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਬੀਤੀ ਸ਼ਾਮ ਤੋਂ ਹੀ ਪ੍ਰਸ਼ਾਸਨ ਨਾਲ ਲਗਾਤਾਰ ਡਟੇ ਹੋਏ ਹਨ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਬਚਾਅ ਕਾਰਜ ਜਾਰੀ ਸੀ
ਪ੍ਰਸ਼ਾਸਨ ਦੀ ਸਹਿਮਤੀ ਤੋਂ ਬਾਅਦ ਹੁਣ ਜੇਸੀਬੀ ਰਾਹੀਂ ਮਿੱਟੀ ਪੁੱਟਣ ਦਾ ਕੰਮ ਬੰਦ ਕਰਕੇ ਦੇਸੀ ਤਰੀਕੇ ਨਾਲ ਸੀਮਤ ਦਾਇਰੇ ਵਿੱਚ ਮਿੱਟੀ ਪੁੱਟ ਕੇ ਤਕਰੀਬਨ 48 ਇੰਚ ਪਾਈਪਾਂ (ਭੜੋਲੀਆਂ) ਪਾਈਆਂ ਜਾ ਰਹੀਆਂ ਹਨ ਤਾਂ ਜੋ ਹੌਲੀ-ਹੌਲੀ ਬੱਚੇ ਤੱਕ ਪਹੁੰਚਿਆ ਜਾ ਸਕੇ ਫਿਲਹਾਲ 50 ਕੁ ਫੁੱਟ ਤੱਕ ਹੀ ਪਾਈਪਾਂ ਦੱਬੀਆਂ ਜਾ ਚੁੱਕੀਆਂ ਹਨ ਹਾਲੇ ਵੀ ਫਤਹਿ ਤੱਕ ਪਹੁੰਚਣ ਲਈ ਕਈ ਘੰਟਿਆਂ ਦਾ ਵਕਤ ਲੱਗਣ ਦੀ ਸੰਭਾਵਨਾ ਹੈ
ਉੱਧਰ ਦੂਜੇ ਪਾਸੇ ਫਤਹਿਵੀਰ ‘ਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਇਹ ਵੀ ਪਤਾ ਲੱਗਿਆ ਹੈ ਕਿ ਅੱਜ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਬੱਚੇ ਨੇ ਆਪਣਾ ਹੱਥ ਹਿਲਾਇਆ ਸੀ ਜਿਸ ਤੋਂ ਬਾਹਰ ਬੈਠੇ ਸਾਰਿਆਂ ਨੂੰ ਆਸ ਦੀ ਕਿਰਨ ਜਾਗੀ ਹੈ ਇਸ ਤੋਂ ਇਲਾਵਾ ਇਸ ਗੱਲ ਦੀ ਫ਼ਿਕਰ ਜ਼ਰੂਰ ਹੈ ਕਿ ਬੱਚੇ ਨੇ ਪਿਛਲੇ 22 ਘੰਟਿਆਂ ਤੋਂ ਕੁਝ ਖਾਧਾ ਪੀਤਾ ਨਹੀਂ, ਉਪਰੋਂ ਗਰਮੀ ਦਾ ਮੌਸਮ ਵੀ ਸਿਖ਼ਰ ‘ਤੇ ਹੈ ਅਜਿਹੇ ਹਾਲਾਤਾਂ ਦੇ ਬਾਵਜ਼ੂਦ ਫਤਹਿ ਦੇ ਮਾਂ ਬਾਪ ਤੇ ਆਮ ਲੋਕਾਂ ਨੂੰ ਆਸ ਹੈ ਕਿ ਫਤਹਿ ਜ਼ਰੂਰ ਵਾਪਿਸ ਪਰਤੇਗਾ
ਰਾਹਤ ਕਾਰਜਾਂ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਐਨ.ਡੀ.ਆਰ.ਐਫ. ਬਠਿੰਡਾ, ਫੌਜ ਦੇ ਮਾਹਿਰ ਤੇ ਹੋਰ ਤਕਨੀਕੀ ਮਾਹਿਰ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ ਇਸ ਤੋਂ ਇਲਾਵਾ ਸੰਗਰੂਰ, ਸੁਨਾਮ, ਧਰਮਗੜ੍ਹ, ਲਹਿਰਾ, ਮੂਣਕ, ਲੌਂਗੋਵਾਲ, ਚੀਮਾ ਆਦਿ ਥਾਵਾਂ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਜੀਅ ਜਾਨ ਨਾਲ ਜੁਟੇ ਹੋਏ ਹਨ ਦੂਜੇ ਪਾਸੇ ਆਮ ਲੋਕ ਫਤਹਿਵੀਰ ਨੂੰ ਬਚਾਉਣ ਲਈ ਅਰਦਾਸਾਂ ਵੀ ਕਰ ਰਹੇ ਹਨ ਸੋਸ਼ਲ ਮੀਡੀਆ ‘ਤੇ ਵੀ ਲੋਕ ਫਤਹਿ ਦੀ ਜਾਨ ਦੀ ਖ਼ੈਰ ਮੰਗ ਰਹੇ ਹਨ
ਮੌਕੇ ਤੇ ਮੌਜ਼ੂਦ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 22 ਘੰਟਿਆਂ ਤੋਂ ਬਚਾਅ ਕਾਰਜ ਲਗਾਤਾਰ ਜਾਰੀ ਹਨ ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਰਾਹੀਂ ਅੱਜ ਸਵੇਰੇ 5 ਕੁ ਵਜੇ ਫਤਹਿਵੀਰ ਦੇ ਹਿਲਜੁਲ ਹੋਣ ਬਾਰੇ ਪਤਾ ਲੱਗਿਆ ਸੀ ਉਨ੍ਹਾਂ ਕਿਹਾ ਕਿ ਫਤਹਿਵੀਰ ਬੇਹੋਸ਼ ਤਾਂ ਹੈ ਪਰ ਜ਼ਿੰਦਾ ਹੈ ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਐਫ. ਵੱਲੋਂ ਰੱਸੀਆਂ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋਏ ਉਨ੍ਹਾਂ ਕਿਹਾ ਛੋਟੇ ਬੱਚਾ ਹੋਣ ਕਾਰਨ ਕਾਫ਼ੀ ਸਾਵਧਾਨੀਆਂ ਵਰਤਣੀਆਂ ਪੈ ਰਹੀਆਂ ਹਨ ਉਨ੍ਹਾਂ ਕਿਹਾ ਕਿ ਜੇਸੀਬੀ ਮਸ਼ੀਨਾਂ ਰਾਹੀਂ ਮਿੱੱਟੀ ਪੁੱਟਣ ਦਾ ਕੰਮ ਕਰਨ ਦੀ ਬਜਾਏ ਹੁਣ 48 ਇੰਚ ਦੇ ਪਾਈਪ ਤਕਨੀਕੀ ਮਾਹਿਰਾਂ ਵੱਲੋਂ ਪਾਏ ਜਾ ਰਹੇ ਹਨ ਜਿਹੜੇ 1 ਘੰਟੇ ਤੱਕ 8 ਤੋਂ 10 ਫੁੱਟ ਤੱਕ ਪਹੁੰਚ ਜਾਂਦੇ ਹਨ ਉਨ੍ਹਾਂ ਕਿਹਾ ਕਿ ਅਗਲੇ ਕੁਝ ਘੰਟਿਆਂ ਤੱਕ ਸਮਾਂਤਰ ਡੂੰਘਾਈ ਤੱਕ ਪਹੁੰਚ ਜਾਣਗੇ ਉਨ੍ਹਾਂ ਕਿਹਾ ਕਿ ਬੱਚਾ ਲਗਭਗ 110 ਫੁੱਟ ਦੀ ਦੂਰੀ ਤੇ ਹੈ ਜਿਸ ਤੱਕ ਪਹੁੰਚਣ ਲਈ 8 ਤੋਂ 10 ਘੰਟੇ ਦਾ ਸਮਾਂ ਹੋਰ ਲੱਗ ਸਕਦਾ ਹੈ
ਦੂਜੇ ਪਾਸੇ ਫੌਜ ਦੇ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਸਮੂਹਿਕ ਤੌਰ ‘ਤੇ ਯਤਨ ਕਰ ਰਹੇ ਹਨ ਕਿ ਬੱਚਾ ਸਹੀ ਸਲਾਮਤ ਬਾਹਰ ਆ ਸਕੇ ਉਨ੍ਹਾਂ ਕਿਹਾ ਕਿ ਪਾਈਪ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਏਨਾ ਜ਼ਿਆਦਾ ਸਮਾਂ ਲੱਗ ਰਿਹਾ ਹੈ ਮੌਕੇ ‘ਤੇ ਮੌਜ਼ੂਦਾ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਕਿਹਾ ਕਿ ਕੱਲ੍ਹ ਤੋਂ ਬਚਾਅ ਟੀਮਾਂ ਨੇ ਉਨ੍ਹਾਂ ਨੂੰ ਆਕਸੀਜ਼ਨ, ਸੀਸੀਟੀਵੀ ਕੈਮਰਿਆਂ ਆਦਿ ਦਾ ਪ੍ਰਬੰਧ ਪਹਿਲਾਂ ਕਰਨ ਲਈ ਕਿਹਾ ਸੀ, ਸ਼ਾਮ ਛੇ ਵਜੇ ਦੇ ਕਰੀਬ ਟੀਮਾਂ ਪਹੁੰਚੀਆਂ ਤਾਂ ਉਸ ਤੋਂ ਪਹਿਲਾਂ ਆਕਸੀਜਨ ਤੇ ਹੋਰ ਸਮਾਨ ਤਿਆਰ ਸੀ ਜਿਸ ਕਾਰਨ ਟੀਮ ਫੁਰਤੀ ਨਾਲ ਕੰਮ ਵਿੱਚ ਜੁਟ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੌਜ ਅਤੇ ਐਨਡੀਆਰਐਫ ਦੀ ਟੀਮ ਨੇ ਚਲਾਈ ਸੀ ਸਾਂਝੀ ਮੁਹਿੰਮ
ਹਿਸਾਰ | ਹਿਸਾਰ-ਭਾਦਰਾ ਮਾਰਗ ‘ਤੇ ਸਥਿਤ ਰਾਜਸਥਾਨ ਸਰਹੱਦ ਨਾਲ ਲੱਗਦੇ ਬਾਲਸਮੰਦ ਪਿੰਡ ‘ਚ ਬੁੱਧਵਾਰ ਦੇਰ ਸ਼ਾਮ 60 ਫੁੱਟ ਡੂੰਘੇ ਬੋਰਵੇਲ ‘ਚ ਡਿੱਗੇ ਡੇਢ ਸਾਲ ਦੇ ਮਾਸੂਮ ਨਦੀਮ ਨੂੰ 48 ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਆਖਰਕਾਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਆਪ੍ਰੇਸ਼ਨ  ਨਦੀਮ ਨੂੰ ਸਫਲ ਬਣਾਉਣ ‘ਚ ਭਾਰਤੀ ਫੌਜ ਅਤੇ ਐਨਡੀਆਰਐਫ ਜਵਾਨਾਂ ਨੇ ਸਾਂਝੇ ਤੌਰ ‘ਤੇ ਹਿੱਸੇਦਾਰੀ ਨਿਭਾਈ ਘਟਨਾ ਸਥਾਨ ‘ਤੇ ਹਰ ਸੰਭਵ ਸੁਵਿਧਾ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਪੁਲਿਸ, ਨਰਸਿੰਗ ਸਟਾਫ ਸਮੇਤ ਮੈਡੀਕਲ ਟੀਮ ਨੂੰ ਐਂਬੂਲੈਂਸ ਨਾਲ ਮੁਸ਼ਤੈਦ ਰੱਖਿਆ ਗਿਆ ਸੀ ਬੱਚੇ ਦੀ ਸਿਹਤ ‘ਤੇ ਨਜ਼ਰ ਬਣਾਈ ਰੱਖਣ ਲਈ ਬੋਰਵੇਲ ‘ਚ ਹਾਈ ਕਵਾਲਿਟੀ ਨਾਈਟ ਵਿਜਨ ਕੈਮਰਾ ਲਾਇਆ ਗਿਆ ਸੀ ਇਸ ਤੋਂ ਪਹਿਲਾਂ 10 ਇੰਚ ਚੌੜੇ ਅਤੇ ਲਗਭਗ 60 ਫੁੱਟ ਡੂੰਘੇ ਬੋਰਵੇਲ ‘ਚ ਬੱਚੇ ਨੂੰ ਸਾਹ ਲੈਣ ਲਈ ਪਾਈਪ ਰਾਹੀਂ ਆਕਸੀਜਨ ਦਿੱਤੀ ਗਈ ਸੀ ਉਂਜ  ਤਾਂ ਨਦੀਮ ਨੂੰ ਬਚਾਉਣ ਲਈ ਆਪ੍ਰੇਸ਼ਨ ਹੋਲੀ ਦੀ ਦੇਰ ਸ਼ਾਮ ਲਗਭਗ 7 ਵਜੇ ਸ਼ੁਰੂ ਕਰ ਦਿੱਤਾ ਗਿਆ ਸੀ, ਪਰ ਦੇਰ ਰਾਤ ਲਗਭਗ 12 ਵਜੇ ਗਾਜੀਆਬਾਦ ਤੋਂ ਐਨਡੀਆਰਐਫ ਦੀ ਟੀਮ ਪਹੁੰਚਣ ਤੋਂ ਬਾਅਦ ਇਸ ਕੰਮ ‘ਚ ਹੋਰ ਤੇਜ਼ੀ ਲਿਆਂਦੀ ਗਈ ਪੂਰੀ ਰਾਤ ਬੋਰਵੇਲ ਦੇ ਪੈਰਲਲ 12 ਫੁੱਟ ਦੀ ਦੂਰੀ ‘ਤੇ ਰੈਸਕਿਊ ਮੁਹਿੰਮ ਤਹਿਤ ਜੇਸੀਬੀ ਰਾਹੀਂ ਪੁਟਾਈ ਦਾ ਕੰਮ ਚਲਦਾ ਰਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਰਸ-ਤਰਸ ਕੇ ਰੱਬ ਤੋਂ ਲਏ ਮਾਸੂਮ ਪੁੱਤਰ ਤੋਂ ਸਦਾ ਲਈ ਦੂਰ ਹੋਇਆ ਸੁਖਜਿੰਦਰ
ਵਿਲਕਦੇ ਰਹਿ ਗਏ ਮਾਸੂਮ ਪੁੱਤਰ, ਲਾਚਾਰ ਮਾਪੇ, ਬੇਵੱਸ ਪਤਨੀ
ਸਰਹਾਲੀ (ਸੱਚ ਕਹੂੰ ਨਿਊਜ਼) | 8 ਮਹੀਨਿਆਂ ਦੇ ਮਾਸੂਮ ਗੁਰਜੋਤ ਸਿੰਘ ਨੂੰ ਇਲਮਵੀ ਨਹੀਂ ਸੀ ਕਿ ਉਸ ਉੱਤੇ ਕਿੰਨਾ ਵੱਡਾ ਕਹਿਰ ਵਾਪਰਿਆ ਹੈ ਦੇਸ਼ ਦੀ ਰਾਖੀ ਕਰਦਾ ਉਸ ਦਾ ਪਿਤਾ ਸੁਖਜਿੰਦਰ ਸਿੰਘ ਅੱਜ ਜੱਗ ਉੱਤੇ ਨਹੀਂ ਰਿਹਾ ਸ੍ਰੀਨਗਰ ਦੇ ਪੁਲਵਾਮਾ ਵਿਖੇ ਦਹਿਸ਼ਤਗਰਦਾਂ ਨੇ ਉਸ ਦਾ ਪਿਤਾ ਉਸ ਤੋਂ ਸਦਾ ਲਈ ਖੋਹ ਲਿਆ ਹੈ ਸ਼ਹੀਦ ਸੁਖਜਿੰਦਰ ਸਿੰਘ ਪਿੰਡ ਗੰਡੀਵਿੰਡ ਧੱਤਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਸੀ ਸੁਖਜਿੰਦਰ ਲੰਘੀ 28 ਜਨਵਰੀ ਨੂੰ ਹੀ ਛੁੱਟੀ ਕੱਟ ਕੇ ਗਿਆ ਸੀ
ਚੰਦ ਕੁ ਮਹੀਨਿਆਂ ਦੇ ਆਪਣੇ ਪੁੱਤਰ ਨਾਲ ਵਾਅਦਾ ਵੀ ਕਰਕੇ ਗਿਆ ਸੀ ਕਿ ਜਦੋਂ ਅਗਲੀ ਵਾਰ ਛੁੱਟੀ ਆਵਾਂਗਾ ਤਾਂ ਪੁੱਤ ਲਈ ਗੱਡੀ ਲਵੇਗਾ ਆਖਰ ਤਰਸ ਤਰਸ ਕੇ ਤਾਂ ਰੱਬ ਕੋਲੋਂ ਪੁੱਤਰ ਲਿਆ ਸੀ ਵਿਆਹ ਤੋਂ 8 ਸਾਲਾਂ ਬਾਅਦ ਤੇ ਸਾਥ ਸੀ ਸਿਰਫ 8 ਮਹੀਨਿਆਂ ਦਾ ਰੱਬ ਦੀਆਂ ਲਿਖੀਆਂ ਕੁਝ ਹੋਰ ਹੀ ਸਨ  ਕੋਈ ਵਾਅਦਾ ਵਫ਼ਾ ਹੀ ਨਹੀਂ ਹੋਇਆ ਗੁਰਜੋਤ ਅੱਜ ਆਪਣੇ ਘਰ ਆਉਣ ਜਾਣ ਵਾਲੇ ਹਰਬੰਦੇ ਵੱਲ ਬੜੀਆਂ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ ਖਬਰੇ ਇੰਨੇ ਲੋਕ ਕਿਉਂ ਉਹਨਾਂ ਦੇ ਘਰ ਆ ਰਹੇ ਹਨ ਵੱਡਾ ਹੋਵੇਗਾ ਤਾਂ ਇਤਿਹਾਸ ਬੜੇ ਮਾਣ ਨਾਲ ਵੇਖੇਗਾ ਸੀਨਾ ਤਾਣ ਕੇ ਆਖੇਗਾ ਕਿ ਉਸ ਦਾ ਪਿਤਾ ਵੀ ਹਿੰਦੁਸਤਾਨ ਦੀ ਰਾਖੀ ਕਰਦਾ ਸ਼ਹੀਦ ਹੋਇਆ ਹੈ ਪਿਤਾ ਗੁਰਮੇਜ ਸਿੰਘ ਤੇ ਮਾਤਾ ਹਰਭਜਨ ਕੌਰ ਲਈ ਸੁਖਜਿੰਦਰ ਦਾ ਸਦਮਾ ਅਸਹਿ ਹੋ ਗਿਆ  ਪਤਨੀ ਸਰਬਜੀਤ ਨੂੰ ਗਸ਼ਾਂ ਪੈ ਰਹੀਆਂ ਸਨ ਵੱਡਾ ਵੀਰ ਗੁਰਜੰਟ ਗੁੰਮਸੁੰਮ ਸੀ ਲੋਕ ਗੱਲਾਂ ਕਰ ਰਹੇ ਸਨ ਸੁਖਜਿੰਦਰ ਦੇ ਜ਼ਿਗਰੇ ਦੀਆਂ ਉਸ ਦੇ ਮਿਲਣਸਾਰ ਸੁਭਾਅ ਦੀ ਹਰ ਕੋਈ ਤਾਰੀਫ.ਕਰ ਰਿਹਾ ਸੀ
ਇੱਕ ਦਰਮਿਆਨੇ ਵਰਗ ਨਾਲ ਸਬੰਧ ਰੱਖਦਾ ਸੁਖਜਿੰਦਰ ਸਿੰਘ ਤੋਂ ਪਰਿਵਾਰ ਦੀਆਂ ਵੱਡੀਆਂ ਆਸਾਂ ਸਨ ਮਾਪਿਆਂ ਦੀ ਜ਼ਿੰਦਗੀ ਮੁਹਾਲ ਹੋ ਗਈ ਹੈ ਸ਼ਾਮੀ 7 ਕੁ ਵਜੇ ਆਏ ਫੋਨ ਉੱਤੇ ਜਦ ਸਾਹਮਣੇ ਵਾਲੇ ਨੇ ਕਿਹਾ ਕਿ ਤੁਹਾਡਾ ਪੁੱਤਰ ਇਸ ਦੁਨੀਆਂ ਉੱਤੇ ਨਹੀਂ ਰਿਹਾ ਤਾਂ ਉਹਨਾਂ ਲਈ ਜਿਵੇਂ ਧਰਤੀ ਹੀ ਪਲਟ ਗਈ ਘਰਦਾ ਸਾਰਾ ਖਰਚ ਹੀ ਸੁਖਜਿੰਦਰ ਦੇ ਸਿਰੋਂ ਚੱਲਦਾ ਸੀ 2 ਕੁ ਏਕੜ ਦੀ ਵਾਹੀ ਨਾਲ ਘਰ ਦਾ ਗੁਜ਼ਾਰਾ ਬੜਾ ਮੁਸ਼ਕਲ ਚੱਲਦਾ ਹੈ ਹੋਰ ਕੋਈ ਆਮਦਨ ਦਾ ਵਸੀਲਾ ਨਹੀਂ ਵੱਡਾ ਭਰਾ ਕੁਆਰਾ ਰਹਿ ਗਿਆ ਪਿਤਾ ਗੁਰਮੇਜ ਸਿੰਘ ਦੀਆਂ ਅੱਖਾਂ ਦਾ ਤਾਰਾ ਅੱਜ ਜ਼ਿੰਦਗੀ ਦੇ ਆਕਾਸ਼ ਤੋਂ ਸਦਾ ਲਈ ਟੁੱਟ ਗਿਆ
ਸ਼ਹੀਦ ਸੁਖਜਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਹਮਲੇ ਤੋਂ ਅੱਧਾ ਘੰਟਾ ਪਹਿਲਾਂ ਹੀ ਉਸ ਦੀ ਵਟਸਐਪ ‘ਤੇ ਸੁਖਜਿੰਦਰ ਨਾਲ ਵੀਡੀਓ ਕਾਲ ਹੋਈ ਸੀ ਸੁਖਜਿੰਦਰ ਉਸ ਨੂੰ ਜੰਮੂ ਵਿੱਚ ਹੋ ਰਹੀ ਬਰਫ਼ਬਾਰੀ ਦਿਖਾ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਉਹ ਜਲਦੀ ਹੀ ਅਗਲੇ ਮੁਕਾਮ ‘ਤੇ ਰਵਾਨਾ ਹੋ ਰਹੇ ਹਨ ਪਰ ਉਸ ਨੂੰ ਨਹੀਂ ਪਤਾ ਸੀ ਕਿ ਸ਼ਾਇਦ ਹੁਣ ਮੁਕਾਮ ਹੋਰ ਕੋਈ ਹੈ ਸਰਬਜੀਤ ਕੌਰ ਭੁੱਬਾਂ ਮਾਰ ਕੇ ਰੋ ਰਹੀ ਸੀ ਕਿ ਉਸ ਨੂੰ ਕੀ ਪਤਾ ਸੀ ਉਹ ਪਤੀ ਨਾਲ ਆਖਰੀ ਵਾਰ ਘਰ ਗੱਲ ਕਰ ਰਹੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੇਲ ਹਾਦਸੇ ਸਬੰਧੀ ਅਕਾਲੀ-ਭਾਜਪਾ ਵਰਕਰ ਸੜਕਾਂ ‘ਤੇ ਉਤਰੇ, ਸਿੱਧੂ ਜੋੜੀ ਦੇ ਫੂਕੇ ਗਏ ਪੁਤਲੇ
ਅੰਮ੍ਰਿਤਸਰ ਹਾਦਸੇ ‘ਚ ਮਾਰੇ ਗਏ ਸਨ 59 ਵਿਅਕਤੀ ਅਤੇ 57 ਵਿਅਕਤੀ ਹੋਏ ਸਨ ਜ਼ਖ਼ਮੀ
ਰਾਜਨ ਮਾਨ, ਅਮ੍ਰਿਤਸਰ
ਦਰਦਨਾਕ ਰੇਲ ਹਾਦਸੇ ਤੋਂ ਬਾਅਦ ਅੱਜ ਤੀਸਰੇ ਦਿਨ ਵੀ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਮਾਸੂਮਾਂ ਦੇ ਸਿਵਿਆਂ ਦੀ ਅੱਗ ‘ਤੇ ਸਿਆਸੀ ਰੋਟੀਆਂ ਸੇਕਣ ਦਾ ਕੰਮ ਜਾਰੀ ਰਿਹਾ ਲੋਕਾਂ ਦੇ ਹੰਝੂਆਂ ਨਾਲ ਆਪਣੀ ਸਿਆਸੀ ਫਸਲ ਨੂੰ ਲੀਡਰਾਂ ਵੱਲੋਂ ਪੂਰਾ ਪਾਣੀ ਦਿੱਤਾ ਜਾ ਰਿਹਾ ਹੈ ਅਕਾਲੀ-ਭਾਜਪਾ ਦੇ ਆਗੂਆਂ ਵੱਲੋਂ ਇਹਨਾਂ ਲਾਸ਼ਾਂ ‘ਤੇ ਕੀਤੀ ਜਾ ਰਹੀ ਸਿਆਸਤ ਦਿਨ ਵਧਦੀ ਜਾ ਰਹੀ ਹੈ ਇੱਕ ਪਾਸੇ ਲੋਕ ਮਾਤਮ ਮਨਾ ਰਹੇ ਹਨ, ਦੂਸਰੇ ਪਾਸੇ ਇਹ ਨੇਤਾ ਇਸ ਦਰਦਨਾਕ ਹਾਦਸੇ ‘ਤੇ ਆਪਣੀ ਹੋਂਦ ਬਣਾਉਣ ਵਿੱਚ ਲੱਗੇ ਹਨ
ਲਾਸ਼ਾਂ ‘ਤੇ ਰਾਜਨੀਤੀ ਕਰਦਿਆਂ ਅੱਜ ਕੈਬਨਿਤ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਸ ਦੀ ਪਤਨੀ ਡਾ: ਨਵਜੋਤ ਸਿੱਧੂ ਖਿਲਾਫ ਸੜਕਾਂ ‘ਤੇ ਉਤਰਦਿਆਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਵਰਕਰਾਂ ਵੱਲੋਂ ਰੇਲ ਹਾਦਸੇ ਲਈ ਸਿੱਧੂ ਜੋੜੀ ਨੂੰ ਕਸੂਰਵਾਰ ਠਹਿਰਾਉਂਦਿਆਂ ਰੋਸ ਮਾਰਚ ਉਪਰੰਤ ਸਿੱਧੂ ਜੋੜੀ ਦੇ ਪੁਤਲੇ ਫੂਕੇ ਗਏ
ਗੋਲਡਨ ਐਵੀਨਿਊ ਰਾਮਤਲਾਈ ਤੋਂ ਜੋੜਾ ਫਾਟਕ ਤੱਕ ਚਲੇ ਇਸ ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਸਿੱਧੂ ਜੋੜੀ ਖਿਲਾਫ ਹੱਥਾਂ ‘ਚ ਬੈਨਰ ਉਠਾਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਪੁਲਿਸ ਵੱਲੋਂ ਰੋਕੇ ਜਾਣ ਕਾਰਨ ਰੇਲ ਹਾਦਸੇ ਵਾਲੀ ਸਥਾਨ ‘ਤੇ ਪਹੁੰਚਣ ਤੋਂ ਪਹਿਲਾਂ ਹੀ ਸਿੱਧੂ ਜੋੜੀ ਦੇ ਪੁਤਲੇ ਫੂਕਣੇ ਪਏ ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਨਵਜੋਤ ਸਿੱਧੂ ਨੂੰ ਮੰਤਰੀ ਮੰਡਲ ‘ਤੋਂ ਬਰਖਾਸਤ ਕਰਦਿਆਂ ਤੁਰੰਤ ਗ੍ਰਿਫਤਾਰ ਕਰਨ, ਪੀੜਤ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਮੁਆਵਜ਼ਾ ਅਤੇ ਪਰਿਵਾਰਕ ਮੈਬਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਮੰਗ ਕੀਤੀ ਗਈ
ਇਸ ਮੌਕੇ  ਭਾਜਪਾ ਆਗੂ ਅਨਿਲ ਜੋਸ਼ੀ, ਗਿੱਲ ਅਤੇ ਟਿਕਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਦਰਦਨਾਕ ਹਾਦਸਾ ਭੁਲਣਯੋਗ ਨਹੀਂ ਹੈ ਪ੍ਰਭਾਵਿਤ ਪਰਿਵਾਰਾਂ ਨੂੰ ਇਨਸਾਫ ਦਿਵਾਉਣਾ ਅਕਾਲੀ-ਭਾਜਪਾ ਦਾ ਫਰਜ਼ ਹੈ ਕਾਤਲਾਂ ਦੀ ਗ੍ਰਿਫਤਾਰੀ ਲਈ ਗਰੀਬਾਂ ਦੀ ਅਵਾਜ਼ ਬਣ ਕੇ ਡਟਿਆ ਜਾਵੇਗਾ ਉਹਨਾਂ ਰੇਲ ਹਾਦਸੇ ਸਬੰਧੀ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਮੈਜਿਸਟਰੇਟੀ ਜਾਂਚ ਨੂੰ ਰੱਦ ਕਰਦਿਆਂ ਹਾਈਕੋਰਟ ਦੇ ਮੌਜੂਦਾ ਜੱਜ ਰਾਹੀਂ ਜੁਡੀਸ਼ੀਅਲ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਉਨ੍ਹਾਂ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਭਾਰਤੀ ਰੇਲਵੇ ਨੂੰ ਦੋਸ਼ੀ ਦੱਸ ਕੇ ਸਿੱਧੂ ਜੋੜੀ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਹੈ
ਉਹਨਾਂ ਕਿਹਾ ਕਿ ਗਰੀਬ ਲੋਕਾਂ ਦੀ ਆਵਾਜ਼ ਨੂੰ ਕੁਚਲਣ ਨਹੀਂ ਦਿੱਤਾ ਜਾਵੇਗਾ ਉਹਨਾਂ ਹਰ ਤਰ੍ਹਾਂ ਸਬੂਤ ਮੌਜੂਦ ਹੋਣ ਦੇ ਬਾਵਜੂਦ ਦੋਸ਼ੀ ਕਾਂਗਰਸ ਆਗੂਆਂ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕਰਨ ਲਈ ਸਰਕਾਰ ਨੂੰ ਆੜੇ ਹਥੀਂ ਲਿਆ ਉਹਨਾਂ ਕਿਹਾ ਕਿ ਪੀੜਤਾਂ ਨੂੰ ਇਨਸਾਫ ਨਾ ਮਿਲਿਆ ਤਾਂ ਅਕਾਲੀ ਦਲ ਇਸ ਮੁੱਦੇ ‘ਤੇ ਅੰਦੋਲਨ ਤੇਜ ਕਰਗਾ ਇਸ ਮੌਕੇ ਭਾਜਪਾ ਆਗੂ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ, ਯੂਥ ਅਕਾਲੀ ਦਲ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਜਨਰਲ ਸਕਤਰ ਤਲਬੀਰ ਸਿੰਘ ਗਿੱਲ, ਅਕਾਲੀ ਦਲ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ, ਮੰਨਜੀਤ ਸਿੰਘ ਮੰਨਾ ਸਾਬਕਾ ਵਿਧਾਇਕ, ਡਾ: ਦਲਬੀਰ ਸਿੰਘ ਵੇਰਕਾ, ਮੌਜੂਦ ਸਨ
ਰੇਲਵੇ ਦੀ ਕਲੀਨ ਚਿੱਟ ਦਿੰਦੀ ਹੈ ਕਈ ਸਵਾਲਾਂ ਨੂੰ ਜਨਮ
ਸਿੱਧੂ ਨੇ ਚੁੱਕਿਆ ਪੀੜਤ ਪਰਿਵਾਰਾਂ ਦੇ ਬੱਚਿਆਂ ਅਤੇ ਬਜ਼ੁਰਗ ਦੀ ਸੰਭਾਲ ਦਾ ਜ਼ਿੰਮਾ
ਰੇਲਵੇ ਤੋਂ ਕੀਤੀ ਹਾਦਸੇ ਦੀ ਨਿਰਪੱਖ ਜਾਂਚ ਦੀ ਮੰਗ
ਅੰਮ੍ਰਿਤਸਰ|
ਅੰਮ੍ਰਿਤਸਰ ਰੇਲ ਹਾਦਸੇ ਵਿਚ ਮਾਰੇ ਗਏ 58 ਵਿਅਕਤੀਆਂ ਅਤੇ ਇੰਨੀ ਹੀ ਤਦਾਦ ਵਿੱਚ ਜ਼ਖਮੀ ਹੋਏ ਲੋਕਾਂ ‘ਤੇ ਕੁੱਝ ਆਗੂਆਂ ਵੱਲੋਂ ਖੇਡੀ ਜਾ ਰਹੀ ਰਾਜਨੀਤੀ ਨੂੰ ਸਿਰੇ ਦੀ ਘਟੀਆ ਕਰਾਰ ਦਿੰਦੇ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਉਹ ਰੇਲਵੇ, ਜੋ ਇੱਕ ਆਦਮੀ ਦੀ ਮੌਤ ‘ਤੇ ਜਾਂਚ ਕਰਵਾਉਂਦਾ ਹੈ, ਵੱਲੋਂ ਇੰਨੇ ਵੱਡੇ ਹਾਦਸੇ ਲਈ ਰਾਤੋ-ਰਾਤ ਕਲੀਨ ਚਿੱਟ ਦਿੱਤੇ ਜਾਣ ‘ਤੇ ਕਈ ਸਵਾਲ ਪੈਦਾ ਹੁੰਦੇ ਹਨ ਸ. ਸਿੱਧੂ ਦੀ ਰਿਹਾਇਸ਼ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਸ੍ਰੀ ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਰੇਲਵੇ ਦੇ ਰਾਜ ਮੰਤਰੀ ਅਤੇ ਰੇਲਵੇ ਦੇ ਚੇਅਰਮੈਨ ਵੱਲੋਂ ਘਟਨਾ ਸਥਾਨ ਦਾ ਦੌਰਾ ਕਰਕੇ ਆਪਣੇ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ ਗਿਆ ਹੈ, ਉਹ ਕਈ ਸਵਾਲ ਖੜ੍ਹੇ ਕਰਦਾ ਹੈ
ਇਸ ਮੌਕੇ ਸਥਾਨਕ ਸਰਕਾਰਾਂ ਮੰੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਮੈਂ ਤੇ ਮੇਰੀ ਪਤਨੀ ਨੇ ਫੈਸਲਾ ਕੀਤਾ ਹੈ ਕਿ ਪੀੜਤ ਪਰਿਵਾਰ ਦੇ ਉਹ ਬੱਚੇ, ਜਿੰਨਾ ਦੇ ਮਾਪੇ ਇਸ ਘਟਨਾ ਵਿਚ ਮਾਰੇ ਗਏ ਹਨ, ਉਨ੍ਹਾਂ ਦਾ ਪਾਲਣ-ਪੋਸ਼ਣ ਤੇ ਪੜ੍ਹਾਈ ਸਾਡੇ ਪਰਿਵਾਰ ਦੀ ਨਿੱਜੀ ਜਿੰਮੇਵਾਰੀ ਹੈ ਇਸ ਤੋਂ ਇਲਾਵਾ ਜੋ ਬੁਜ਼ਰਗ ਕਮਾਊ ਪੁੱਤਰਾਂ ਤੋਂ ਵਿਰਵੇ ਹੋ ਗਏ ਹਨ, ਉਨ੍ਹਾਂ ਦੀ ਸੰਭਾਲ ਵੀ ਮੈਂ ਖ਼ੁਦ ਕਰਾਂਗਾ
ਜਾਖੜ ਨੇ ਕਿਹਾ ਕਿ ਅੱਜ ਰੇਲ ਗੱਡੀ ਦੇ ਡਰਾਇਵਰ ਵੱਲੋਂ ਕੀਤਾ ਗਿਆ ਖੁਲਾਸਾ, ਜਿਸ ਵਿੱਚ ਉਸਨੇ ਗੱਡੀ ਦੀ ਬਰੇਕ ਲਗਾਉਣ ਤੇ ਫਿਰ ਗੱਡੀ ਹੌਲੀ ਕਰਨ ‘ਤੇ ਪੱਥਰ ਵੱਜਣ ਦੀ ਗੱਲ ਕੀਤੀ ਹੈ, ਉਸ ਹਜ਼ਮ ਨਹੀਂ ਹੁੰਦੀ ਅਤੇ ਨਾ ਹੀ ਇਹ ਘਟਨਾ ਕਿਸੇ ਵੀਡੀਓ ਕਲਿਪ ਵਿਚ ਕੈਦ ਹੋਈ ਹੈ ਉਨ੍ਹਾਂ ਕਿਹਾ ਕਿ ਗੱਡੀ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਸਾਰਾ ਕੁੱਝ 2-3 ਸਕਿੰਟਾਂ ਵਿਚ ਵਾਪਰ ਗਿਆ ਅਤੇ ਪੀੜਤ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਲਗ ਸਕਿਆ ਕਿ ਕੀ ਹੋ ਗਿਆ? ਪਰ ਡਰਾਇਵਰ ਪੱਥਰ ਮਾਰਨ ਦੀ ਗੱਲ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਰੇਲਵੇ ਦਾ ਫਾਟਕ ਘਟਨਾ ਸਥਾਨ ਤੋਂ ਕੁਝ ਮੀਟਰ ਦੂਰੀ ‘ਤੇ ਸੀ ਜਿਥੋਂ ਰੇਲਵੇ ਟਰੈਕ ‘ਤੇ ਖਲੋਤੇ ਵਿਅਕਤੀ ਸਾਫ ਵਿਖਾਈ ਦਿੰਦੇ ਹਨ
ਦੁਸਹਿਰੇ ਦੀ ਤਿਆਰੀ ਘਟਨਾ ਸਥਾਨ ‘ਤੇ ਇੱਕ ਦਿਨ ਪਹਿਲਾਂ ਸ਼ੁਰੂ ਹੋਈ, ਕੀ ਉਸਦਾ ਜੀ ਆਰ ਪੀ ਨੂੰ ਪਤਾ ਨਹੀਂ ਲੱਗਾ ਜਾਂ ਗੇਟਮੈਨ ਨੂੰ ਪਤਾ ਨਹੀਂ ਲੱਗਾ? ਰਿਹਾਇਸ਼ੀ ਇਲਾਕੇ ਵਿਚੋਂ ਗੱਡੀ ਦੀ ਸਪੀਡ ਇੰਨੀ ਤੇਜ਼ ਕਿਉਂ ਹੋਈ? ਜੇ ਪੁਲਿਸ ਕੋਲੋਂ ਆਗਿਆ ਲਈ ਤਾਂ ਰੇਲਵੇ ਨੂੰ ਸੂਚਿਤ ਕਿਉਂ ਨਹੀਂ ਕੀਤਾ ਗਿਆ? ਅਜਿਹੇ ਉਹ ਸਵਾਲ ਹਨ, ਜਿਨ੍ਹਾਂ ਦੀ ਰੇਲਵੇ ਨੂੰ ਜਾਂਚ ਕਰਨੀ ਚਾਹੀਦੀ ਹੈ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਿਸ਼ੇ ਦੀ ਗੰਭੀਰਤਾ ਨੂੰ ਲੈਂਦੇ ਹੋਏ ਕਿਸੇ ‘ਤੇ ਦੋਸ਼ ਨਹੀਂ ਲਗਾਏ, ਸਗੋਂ ਪੀੜਤ ਪਰਿਵਾਰਾਂ ਦੀ ਮੱਦਦ ਦਾ ਐਲਾਨ ਕੀਤਾ ਅਤੇ ਘਟਨਾ ਦੀ ਸੱਚਾਈ ਸਾਹਮਣੇ ਲਿਆਉਣ ਲਈ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਹਨ ਉਨ੍ਹਾਂ ਮੰਗ ਕੀਤੀ ਕਿ ਰੇਲਵੇ ਇਸ ਘਟਨਾ ਦੀ ਜਾਂਚ ਕਰਵਾਏ ਅਤੇ ਸੱਚਾਈ ਨੂੰ ਸਾਹਮਣੇ ਲਿਆਵੇ, ਜੋ ਵੀ ਦੋਸ਼ੀ ਸਾਬਤ ਹੁੰਦਾ ਹੈ, ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ
ਅੰਮ੍ਰਿਤਸਰ ਰੇਲ ਹਾਦਸੇ ਨਾਲ ਸਬੰਧਤ ਰੇਲ ਚਾਲਕ ਸੁਰੱਖਿਅਤ, ਖੁਦਕੁਸ਼ੀ ਦੀ ਉਡਾਈ ਅਫ਼ਵਾਹ
ਸੱਤਪਾਲ ਥਿੰਦ, ਫਿਰੋਜ਼ਪੁਰ ਅੰਮ੍ਰਿਤਸਰ ‘ਚ ਦੁਸਹਿਰੇ ਮੌਕੇ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਸੋਮਵਾਰ ਨੂੰ ਕੁਝ ਅਨਸਰਾਂ ਵੱਲੋਂ ਸ਼ੋਸਲ ਮੀਡੀਆ ‘ਤੇ ਇੱਕ ਅਫਵਾਹ ਫੈਲਾਈ ਗਈ ਹੈ ਕਿ ਹਾਦਸੇ ਨਾਲ ਸਬੰਧਿਤ ਰੇਲ ਦੇ ਚਾਲਕ ਨੇ ਖ਼ੁਦਕੁਸ਼ੀ ਕਰ ਲਈ ਹੈ ਜੋ ਗਲਤ ਹੈ ਦਰਅਸਲ ਵਾਇਰਲ ਤਸਵੀਰਾਂ ‘ਚ ਜਿਸ ਨੌਜਵਾਨ ਵੱਲੋਂ ਫਾਹਾ ਲਿਆ ਗਿਆ ਹੈ ਉਹ ਭਿਖੀਵਿੰਡ ਦੇ ਰਹਿਣ ਵਾਲਾ ਹਰਪਾਲ ਸਿੰਘ ਨਾਂਅ ਦਾ ਨੌਜਵਾਨ ਹੈ , ਜੋ ਦਿਮਾਗੀ ਤੌਰ ‘ਤੇ ਠੀਕ ਨਹੀਂ ਸੀ, ਜਿਸ ਨੇ ਨਹਿਰ ਦੇ ਪੁੱਲ ‘ਤੇ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ ਪਰ ਹਾਦਸੇ ਨਾਲ ਸਬੰਧਤ ਰੇਲ ਚਾਲਕ ਸੁਰੱਖਿਅਤ ਹੈ। ਇਸ ਦੀ ਪੁਸ਼ਟੀ ਕਰਦਿਆਂ ਰੇਲ ਮੰਡਲ ਪ੍ਰਬੰਧਕ ਵਿਵੇਕ ਕੁਮਾਰ ਫਿਰੋਜ਼ਪੁਰ ਡਿਵੀਜ਼ਨ ਨੇ ਦੱਸਿਆ ਕਿ ਇਹ ਇੱਕ ਝੂਠੀ ਅਫਵਾਹ ਹੈ ਅਤੇ ਰੇਲ ਦਾ ਚਾਲਕ ਸੁਰੱਖਿਅਤ ਹੈ। ਇਸ ਤੋਂ ਇਲਾਵਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਫਾਟਕ ਬੰਦ ਹੋਣ ‘ਤੇ ਰੇਲਵੇ ਲਾਇਨ ਕ੍ਰਾਸ ਨਾ ਕਰਨ ਅਤੇ ਰੇਲ ਦੀ ਪੱਟੜੀ ਅਤੇ ਰੇਲ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਨੇ ਵੀਡੀਓ ਜਾਰੀ ਕਰਕੇ ਆਪਣੇ-ਆਪ ਨੂੰ ਦੱÎਸਿਆ ਬੇਕਸੂਰ
ਮਾਮਲਾ ਔਰਤ ਨੂੰ ਗੱਡੀ?’ਤੇ ਬੰਨ੍ਹ ਕੇ ਘੁੰਮਾਉਣ ਦਾ
ਅੰਮ੍ਰਿਤਸਰ, ਏਜੰਸੀ
ਪੰਜਾਬ ‘ਚ ਅੰਮ੍ਰਿਤਸਰ ਦੇ ਸ਼ਹਿਜ਼ਾਦਾ ਪਿੰਡ ਦੀ ਇੱਕ ਔਰਤ ਜਸਵਿੰਦਰ ਕੌਰ ਨੂੰ ਪੁਲਿਸ ਵੱਲੋਂ ਵੱਡੀ ਦੀ ਛੱਤ ‘ਤੇ ਬਿਠਾ ਕੇ ਪੂਰੇ ਪਿੰਡ ‘ਚ ਘੁੰਮਾਉਣ ਦੇ ਮਾਮਲੇ ‘ਚ ਨਵਾਂ ਮੋੜ ਉਸ ਸਮੇਂ ਆ ਗਿਆ ਜਦੋਂ ਪੁਲਿਸ ਅਧਿਕਾਰੀ ਨੇ ਘਟਨਾ ਦੀ ਵੀਡੀਓ ਜਾਰੀ ਕਰਕੇ ਖੁਦ ਨੂੰ ਬੇਕਸੂਰ ਦੱਸਿਆ ਉਕਤ ਘਟਨਾ ਦੇ ਵਿਰੋਧ ‘ਚ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਪੁਲਿਸ ਥਾਣਾ ਕਤਥੁਨੰਗਲ ਸਾਹਮਣੇ ਵੀਰਵਾਰ ਸਵੇਰੇ ਧਰਨੇ ‘ਤੇ ਬੈਠ ਗਏ ਹਨ   ਧਰਨਾ ਸਥਾਨ ‘ਤੇ ਪਹੁੰਚੇ ਕਾਂਗਰਸ ਦੇ ਕੁਝ ਆਗੂਆਂ ਨੇ ਕਾਰਵਾਈ ਦਾ ਭਰੋਸਾ ਦੇਣ ‘ਤੇ ਇੱਕ ਵਾਰ ਤਾਂ ਪਿੰਡ ਵਾਸੀਆਂ ਨੇ ਧਰਨਾ ਖਤਮ ਕਰ ਦਿੱਤਾ ਸੀ ਪਰ ਪੁਲਿਸ ‘ਤੇ ਬੇਭਰੋਸਗੀ ਕਾਰਨ ਉਹ ਫਿਰ ਤੋਂ ਧਰਨੇ ‘ਤੇ ਬੈਠ ਗਏ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਹ ਧਰਨੇ ‘ਤੇ ਬੈਠੇ ਰਹਿਣਗੇ
ਪੁਲਿਸ ਦੀ ਅਪਰਾਧ ਬ੍ਰਾਂਚ ਦੇ ਅਧਿਕਾਰੀ ਪਲਵਿੰਦਰ ਸਿੰਘ ਨੇ ਘਟਨਾ ਦਾ ਵੀਡੀਓ ਜਾਰੀ ਕਰਕੇ ਪੁਲਿਸ ਨੂੰ ਬੇਕਸੂਰ ਦੱਸਦਿਆਂ ਦੋਸ਼ ਲਾਇਆ ਕਿ ਔਰਤ ਖੁਦ ਹੀ ਗੱਡੀ ਉੱਪਰ ਚੜ੍ਹ ਕੇ ਬੈਠ ਗਈ ਸੀ ਇਸ ਦੌਰਾਨ ਪਿੰਡ ਵਾਸੀਆਂ ਨੇ ਵੀ ਪੁਲਿਸ ‘ਤੇ ਹਮਲਾ ਕੀਤਾ ਤੇ ਗੱਡੀ ‘ਚ ਤੋੜ-ਭੰਨ ਕੀਤੀ ਉਨ੍ਹਾਂ ਦੱਸਿਆ ਕਿ ਪੁਲਿਸ ਜਾਨ ਬਚਾ ਕੇ ਘਟਨਾ ਸਥਾਨ ਤੋਂ ਭੱਜੀ ਸੀ ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਮਾਮਲੇ ‘ਚ ਉਚਿਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਪੀੜਤ ਮਹਿਲਾ ਨੂੰ ਪੂਰਾ ਇਨਸਾਫ਼ ਮਿਲੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਤ ਸਾਲਾਂ ਦੀ ਮਾਸੂਮ ਬੱਚੀ ਨਾਲ ਜਬਰ-ਜਨਾਹ
ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਇਆ ਪਰਚਾ ਦਰਜ, ਮੁਲਜ਼ਮ ਗ੍ਰਿਫ਼ਤਾਰ
ਗੁਰੂਹਰਸਹਾਏ, (ਵਿਜੈ ਹਾਂਡਾ/ਸੱਚ ਕਹੂੰ ਨਿਊਜ਼)। ਹਲਕਾ ਗੁਰੂਹਰਸਹਾਏ ਦੇ ਪਿੰਡ ਮੋਹਨ ਕੇ ਉਤਾੜ ਵਿਖੇ ਇੱਕ ਕਰਿਆਨਾ ਦੁਕਨਾਦਾਰ ਵੱਲੋਂ ਲਗਭਗ ਸੱਤ ਸਾਲ ਦੀ ਬੱਚੀ, ਜੋ ਕਿ ਦੂਜੀ ਕਲਾਸ ਦੀ ਵਿਦਿਆਰਥਣ ਹੈ, ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਜਬਰ-ਜਨਾਹ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਲਜ਼ਮ ਖਿਲਾਫ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਸਬੰਧੀ ਡੀਐੱਸਪੀ ਜਸਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 10 ਵਜੇ ਦੇ ਲਗਭਗ ਕੁਝ ਵਿਅਕਤੀ ਆਏ ਜਿਨ੍ਹਾਂ ਨੇ ਆਪਣੇ ਹੀ ਪਿੰਡ ਦੇ ਇੱਕ ਦੁਕਾਨਦਾਰ ਵੱਲੋਂ ਬੱਚੀ ਨਾਲ ਦੁਰਾਚਾਰ ਕਰਨ ਦੀ ਵੀਡੀਓ ਦਾ ਹਵਾਲਾ ਦੇ ਕੇ ਸ਼ਿਕਾਇਤ ਦਿੱਤੀ। ਪੀੜਤ ਦੇ ਰਿਸ਼ਤੇਦਾਰ ਵੱਲੋਂ ਪੁਲਿਸ ਨੂੰ ਦਿੱਤੀ ਇਤਲਾਹ ਅਨੁਸਾਰ ਉਹਨਾਂ ਦੱਸਿਆ ਕਿ ਬੱਚੀ ਉਸ ਕੋਲ ਪਿੰਡ ਰਹਿੰਦੀ ਹੈ ਅਤੇ ਥੋੜ੍ਹੀ ਦੂਰੀ ‘ਤੇ ਸਥਿਤ ਕਰਿਆਨਾ ਦੁਕਾਨਦਾਰ ਰਜੇਸ਼ ਧਵਨ (46) ਉਰਫ ਬਿੱਟੂ ਧਵਨ ਪੁੱਤਰ ਜਨਕ ਰਾਜ ਵਾਸੀ ਮੋਹਨ ਕੇ ਉਤਾੜ ਵੱਲੋਂ ਬੱਚੀ ਨਾਲ ਜਬਰ-ਜਨਾਹ ਕੀਤਾ ਹੈ। (Rape)
ਇਤਲਾਹ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਡੀ ਐਸ ਪੀ ਜਸਬੀਰ ਸਿੰਘ, ਐਸ ਆਈ ਸ਼ਿਮਲਾ ਰਾਣੀ ਅਤੇ ਏ ਐਸ ਆਈ ਦਰਸ਼ਨ ਸਿੰਘ ਨੇ ਰਾਤ ਨੂੰ ਬੱਚੀ ਦਾ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਮੈਡੀਕਲ ਕਰਵਾਇਆ। ਇਸ ਮਾਮਲੇ ਸਬੰਧੀ ਜਦੋਂ ਗੁਰੂਹਰਸਹਾਏ ਦੇ ਡੀਐਸਪੀ ਜਸਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਸਬੰਧੀ ਮੁਲਜ਼ਮ ਰਜੇਸ਼ ਧਵਨ ਉਰਫ ਬਿੱਟੂ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। (Rape)