Across - Sach Kahoon Punjabi
ਭਰੀਆਂ ਅੱਖਾਂ ਨਾਲ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀ ਅੰਤਿਮ ਵਿਦਾਈ
ਧੀ ਬਾਂਸੁਰੀ ਸਵਰਾਜ ਨੇ ਮਾਂ ਦੀ ਚਿਖਾ ਨੂੰ ਦਿੱਤੀ ਅਗਨੀ
ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ
ਨਵੀਂ ਦਿੱਲੀ (ਏਜੰਸੀ)। ਕਰੀਬ ਪੰਜ ਦਹਾਕਿਆਂ ਤੱਕ ਭਾਰਤੀ ਸਿਆਸਤ ‘ਚ ਛਾਈ ਰਹੀ ਉੱਘੀ ਸਿਆਸੀ ਮਾਹਿਰ, ਮੁੱਖ ਬੁਲਾਰਨ ਤੇ ਉੱਘੀ ਸ਼ਖਸ਼ੀਅਤ ਦੀ ਧਨੀ ਭਾਜਪਾ ਦੀ ਸੀਨੀਅਰ ਆਗੂ ਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ  ਉਨ੍ਹਾਂ ਦਾ ਮੰਗਲਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ ਉਹ 67 ਸਾਲਾਂ ਦੇ ਸਨ ਰਾਜਧਾਨੀ ‘ਚ ਲੋਧੀ ਰੋਡ ਸਥਿੱਤ ਬਿਜਲਈ ਸਮਸ਼ਾਨਘਾਟ ‘ਚ ਸ੍ਰੀਮਤੀ ਸਵਰਾਜ ਨੂੰ ਉਨ੍ਹਾਂ ਦੇ ਹਜ਼ਾਰਾਂ ਪ੍ਰਸੰਸਕਾਂ, ਹਿਮਾਇਤੀਆਂ ਤੇ ਪਰਿਵਾਰਕ ਮੈਂਬਰਾਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਸ੍ਰੀਮਤੀ ਸਵਰਾਜ ਦੀ ਪੁੱਤਰੀ ਬਾਂਸੁਰੀ ਸਵਰਾਜ ਨੇ ਰਵਾਇਤ ਅਨੁਸਾਰ ਅੰਤਿਮ ਸਸਕਾਰ ਦੀਆਂ ਕਿਰਿਆਵਾਂ ਪੂਰੀਆਂ ਕੀਤੀਆਂ ਇਸ ਤੋਂ ਬਾਅਦ ਸ੍ਰੀਮਤੀ ਸਵਰਾਜ ਨੂੰ ਸ਼ਰਧਾਂਜਲੀ ਦੇਣ ਲਈ ਮਾਤਮੀ ਧੁਨ ਵਜਾਈ ਗਈ ਤੇ ਉਨ੍ਹਾਂ ਦੇ ਸਨਮਾਨ ‘ਚ ਹਥਿਆਰ ਉਲਟੇ ਕੀਤੇ ਗਏ।
ਇਸ ਮੌਕੇ ਉਪ ਰਾਸ਼ਟਰਪਤੀ ਐਮ ਵੈਂਕੱਇਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਅਜ਼ਾਦ, ਭਾਜਪਾ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ, ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਸਮੇਤ ਕਹੀ ਕੇਂਦਰੀ ਮੰਤਰੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਕਈ ਸੂਬਿਆਂ ਦੇ ਮੁੱਖ ਮੰਤਰੀ ਮੌਜ਼ੂਦ ਸਨ ਇਸ ਤੋਂ ਇਲਾਵਾ ਕੌਮੀ ਜ਼ਮਹੂਰੀ ਗਠਜੋੜ ਦੀਆਂ ਘਟਕ ਪਾਰਟੀਆਂ ਦੇ ਮੁਖੀ ਆਗੂ ਸੰਜੈ ਰਾਉਤ ਤੇ ਰਾਮਦਾਸ ਆਠਵਲੇ ਵੀ ਮੌਜ਼ੂਦ ਸਨ ਮੁੱਖ ਵਿਰੋਧੀ ਪਾਰਟੀਆਂ ਦੇ ਆਗੂ ਵੀ ਇਸ ਮੌਕੇ ਮੌਜ਼ੂਦ ਸਨ ਭੂਟਾਨ ਦੇ ਸਾਬਕਾ ਪ੍ਰਧਾਨ ਮੰਤਰੀ ਸੇਰਿੰਗ ਟੋਬਗੇ ਸਮੇਤ ਕਈ ਦੇਸ਼ਾਂ ਦੇ ਨੁਮਾਇੰਦੇ ਇਸ ਮੌਕੇ ਮੌਜ਼ੂਦ ਰਹੇ। ਇਸ ਤੋਂ ਪਹਿਲਾਂ ਤਿਰੰਗੇ ‘ਚ ਲਪੇਟ ਕੇ ਸਾਬਕਾ ਵਿਦੇਸ਼ ਮੰਤਰੀ ਦੀ ਮ੍ਰਿਤਕ ਦੇਹ ਪਹਿਲਾਂ ਉਨ੍ਹਾਂ ਦੀ ਰਿਹਾਇਸ਼ ਜੰਤਰ-ਮੰਤਰ ਰੋਡ ਤੇ ਬਾਅਦ ‘ਚ ਭਾਜਪਾ ਦਫ਼ਤਰ ਦੀਨ ਦਿਆਲ ਉਪਾਧਿਆਏ ਮਾਰਗ ‘ਤੇ ਰੱਖੀ ਗਈ ਸੀ।
ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਹਜ਼ਾਰਾਂ ਲੋਕਾਂ ਦੀ ਭੀੜ ਉਮੜ ਪਈ ਸ੍ਰੀਮਤੀ ਸਵਰਾਜ ਦੀ ਮ੍ਰਿਤਕ ਦੇਹ ਨੂੰ ਫੁੱਲ ਮਾਲਾਵਾਂ ਨਾਲ ਸਜਾ ਕੇ ਇੱਕ ਵੱਡੇ ਵਾਹਨ ‘ਚ ਰੱਖਿਆ ਗਿਆ ਵਾਹਨ ਨੂੰ ਫੁੱਲ ਮਾਲਾਵਾਂ ਨਾਲ ਸਜਾਇਆ ਗਿਆ ਸੀ ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਭਾਰੀ ਇਕੱਠ ਸੀ ਦਿੱਲੀ ਸਰਕਾਰ ਨੇ ਉਨ੍ਹਾਂ ਦੇ ਦੇਹਾਂਤ ‘ਤੇ 2 ਦਿਨਾਂ ਦਾ ਸਰਕਾਰੀ ਸੋਗ ਐਲਾਨਿਆ ਹੈ ਦੇਹਾਂਤ ਦੇ ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਟਵੀਟ ਕਰਕੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਸਮਾਪਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਸੀ ਤੇ ਕਿਹਾ ਸੀ ਕਿ ਉਹ ਆਪਣੇ ਜੀਵਨ ‘ਚ ਇਸ ਦਿਨ ਨੂੰ ਦੇਖਣ ਦੀ ਉਡੀਕ ਕਰ ਰਹੀ ਸੀ।
ਭਰ ਆਈਆਂ ਪੀਐਮ ਨਰਿੰਦਰ ਮੋਦੀ ਦੀਆਂ ਅੱਖਾਂ
ਆਪਣੀ ਸਾਬਕਾ ਸਹਿਯੋਗੀ ਦੀ ਮ੍ਰਿਤਕ ਦੇਹ ਦੇਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਹੱਦ ਭਾਵੁਕ ਹੋ ਗਏ ਤੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ ਪ੍ਰਧਾਨ ਮੰਤਰੀ ਨੇ ਬੇਹੱਦ ਗਮਗੀਨ ਮਾਹੌਲ ‘ਚ ਸੁਸ਼ਮਾ ਦੀ ਬੇਟੀ ਬਾਂਸੁਰੀ ਸਵਰਾਜ ਦੇ ਸਿਰ ‘ਤੇ ਹੱਥ ਫੇਰ ਕੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਕੁਝ ਦੇਰ ਬਾਅਦ ਪਹੁੰਚੇ ਭਾ੍ਰਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਸੁਸ਼ਮਾ ਦੀ ਮ੍ਰਿਤਕ ਦੇਹ ਨੂੰ ਸ਼ਾਂਤ ਖੜ੍ਹੇ ਨਿਹਾਰਦੇ ਰਹੇ ਸਮਾਜਵਾਦੀ ਪਾਰਟੀ ਆਗੂ ਰਾਮਗੋਪਾਲ ਯਾਦਵ ਤਾਂ ਸੁਸ਼ਮਾ ਨੂੰ ਸ਼ਰਧਾਂਜਲੀ ਦਿੰਦਿਆਂ ਬੇਹੱਦ ਭਾਵੁਕ ਹੋ ਗਏ ਤੇ ਰੋਣ ਲੱਗੇ।
ਭ੍ਰਿਸ਼ਟਾਚਾਰ ਖਿਲਾਫ਼ ਸੀਬੀਆਈ ਦੀ ਵੱਡੀ ਕਾਰਵਾਈ
ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ‘ਚ ਛਾਪੇਮਾਰੀ
ਏਜੰਸੀ, ਨਵੀਂ ਦਿੱਲੀ
ਅੱਜ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਹੈ ਸੀਬੀਆਈ ਨੇ 19 ਸੂਬਿਆਂ ‘ਚ 110 ਥਾਵਾਂ ‘ਤੇ ਛਾਪੇਮਾਰੀ ਕੀਤੀ ਇਹ ਛਾਪੇਮਾਰੀ ਭ੍ਰਿਸ਼ਟਾਚਾਰ, ਹਥਿਆਰਾਂ ਦੀ ਤਸਕਰੀ ਸਮੇਤ 30 ਵੱਖ-ਵੱਖ ਮਾਮਲਿਆਂ ‘ਚ ਕੀਤੀ ਜਾ ਰਹੀ ਹੈ ਖਬਰਾਂ ਅਨੁਸਾਰ ਇਸ ਛਾਪੇਮਾਰੀ ਭ੍ਰਿਸ਼ਟਾਚਾਰ, ਅਪਰਾਧਿਕ ਕਾਰੇ ਤੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ 30 ਵੱਖ-ਵੱਖ ਨਵੇਂ ਮਾਮਲੇ ਦਰਜ ਕੀਤੇ ਗਏ ਹਨ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੀਬੀਆਈ ਨੇ 2 ਜੁਲਾਈ ਨੂੰ 12 ਸੂਬਿਆਂ ਦੇ 50 ਸ਼ਹਿਰਾਂ ‘ਚ 50 ਵੱਖ-ਵੱਖ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ ਇਸ ਛਾਪੇਮਾਰੀ ‘ਚ 16 ਨਵੇਂ ਬੈਂਕ ਫਰਾਡ ਕੇਸ ਨਾਲ ਜੁੜੇ ਸਨ ਸੀਬੀਆਈ ਅਨੁਸਾਰ ਦਿੱਲੀ, ਮੁੰਬਈ, ਲੁਧਿਆਣਾ, ਥਾਣੇ, ਵਾਲਸਾਡ, ਪੂਨੇ, ਪਲਨੀ, ਗਿਆ, ਗੁਰੂਗ੍ਰਾਮ, ਚੰਡੀਗੜ੍ਹ, ਭੋਪਾਲ, ਸੂਰਤ, ਕੋਲਾਰ ਤੇ ਹੋਰ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਕਈ ਕੰਪਨੀਆਂ ਫਰਮਸ, ਪ੍ਰਮੋਟਰਸ, ਡਾਇਰੈਕਟਰ, ਬੈਂਕ ਅਧਿਕਾਰੀਆਂ ਤੇ ਕੁਝ ਨਿੱਜੀ ਲੋਕਾਂ ਖਿਲਾਫ਼ 30 ਨਵੀਂਆਂ ਐਫਆਈਆਰਜ਼ ਦਰਜ ਵੀ ਕੀਤੀਆਂ ਗਈਆਂ ਜਾਣਕਾਰੀ ਅਨੁਸਾਰ ਸੀਬੀਆਈ ਨੇ ਮੁੰਬਈ, ਦਿੱਲੀ, ਐਨਸੀਆਰ, ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ‘ਚ ਛਾਪੇਮਾਰੀ ਕੀਤੀ ਹੈ ਮੋਦੀ ਸਰਕਾਰ ਦੇ ਇੱਕ ਵਾਰ ਫਿਰ ਸੱਤਾ ‘ਚ ਆਉਣ ਤੋਂ ਬਾਅਦ ਸੀਬੀਆਈ ਦੀ ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ ਵਧ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
24 ਹਸਪਤਾਲ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਵੱਲੋਂ ਪੰਜਾਬ ਦੇ ਲਗਭਗ 100 ਹਸਪਤਾਲਾਂ ‘ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਚੈਕਿੰਗ ਦੌਰਾਨ ਦੋ ਦਰਜ਼ਨ ਹਸਪਤਾਲ ਨਿਯਮਾਂ ਦੀ ਉਲੰਘਨਾ ਕਰਦੇ ਪਾਏ ਗਏ। ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 40 ਟੀਮਾਂ ਵੱਲੋਂ ਪੰਜਾਬ ਭਰ ਦੇ 95 ਹਸਪਤਾਲਾਂ ਦਾ ਪੂਰੀ ਡੂੰਘਾਈ ਨਾਲ ਮੁਆਇਨਾ ਕੀਤਾ ਗਿਆ। ਇਸ ਤਹਿਕੀਕਾਤ ਦੌਰਾਨ 71 ਹਸਪਤਾਲ ਅਜਿਹੇ ਸਨ ਜੋ ਬਾਇਓ ਮੈਡੀਕਲ ਵੇਸਟ ਰੂਲਜ਼-2016 ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਸਨ ਜਦਕਿ ਬਾਕੀ 24 ਹਸਪਤਾਲਾਂ ‘ਚ ਉਣਤਾਈਆਂ ਦੇਖਣ ਨੂੰ ਮਿਲੀਆਂ।
ਉਲੰਘਨਾ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਪੰਨੂ
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਨ੍ਹਾਂ 24 ਹਸਪਤਾਲਾਂ ਖਿਲਾਫ਼ ਵਾਤਾਵਰਨ ਸੁਰੱਖਿਆ ਐਕਟ-1986 ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਤੰਦਰੁਸਤ ਪੰਜਾਬ ਦੇ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਦੇ 7400 ਦੇ ਕਰੀਬ ਹਸਪਤਾਲ, ਕਲੀਨਿਕ ਅਤੇ ਸਿਹਤ ਕੇਂਦਰ ਹਰ ਰੋਜ਼ 15-16 ਟਨ ਬਾਇਓ ਮੈਡੀਕਲ ਕਚਰਾ ਪੈਦਾ ਕਰ ਰਹੇ ਹਨ, ਜਿਸ ਨੂੰ ਪੰਜਾਬ ‘ਚ ਮੌਜ਼ੂਦ 4 ਬਾਇਓ-ਮੈਡੀਕਲ ਵੇਸਟ ਟਰੀਟਮੈਂਟ ਪਲਾਂਟ ਜਿਹੜੇ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ ਤੇ ਮੋਹਾਲੀ ਵਿਖੇ ਸਥਿੱਤ ਹਨ, ‘ਚ ਸੋਧ ਕੇ ਇਸ ਕਚਰੇ ਦਾ ਵਿਗਿਆਨਕ ਨਿਪਟਾਰਾ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਬਾਇਓ ਮੈਡੀਕਲ ਕਚਰੇ ਦਾ ਜੇ ਵਿਗਿਆਨਕ ਨਿਪਟਾਰਾ ਨਾ ਕੀਤਾ ਜਾਵੇ ਤਾਂ ਇਹ ਭਿਆਨਕ ਬਿਮਾਰੀਆਂ ਫੈਲਾਊਣ ਦਾ ਜ਼ਰੀਆ ਬਣਦਾ ਹੈ ਜੋ ਸਮੁੱਚੇ ਪੰਜਾਬੀਆਂ ਦੀ ਸਿਹਤ ਲਈ ਖਤਰਾ ਹੈ। ਮਿਸ਼ਨ ਤੰਦਰੁਸਤ ਪੰਜਾਬ, ਪੰਜਾਬੀਆਂ ਨੂੰ ਸਾਫ਼-ਸੁਥਰਾ ਤੇ ਨਰੋਆ ਵਾਤਾਵਰਨ ਦੇਣ ਲਈ ਪ੍ਰਤੀਬੱਧ ਹੈ। ਉਨ੍ਹਾਂ ਦੱਸਿਆ ਕਿ ਅਜਿਹੀ ਅਚਾਨਕ ਛਾਪੇਮਾਰੀ ਕਰਕੇ ਉਲੰਘਣਾ ਕਰਨ ਵਾਲੇ ਹਸਪਤਾਲਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।
ਨਵੀਂ ਦਿੱਲੀ: ਜੀਐਸਟੀ ਦਾ ਦੇਸ਼ ਭਰ ‘ਚ ਜਬਰਦਸਤ ਵਿਰੋਧ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਆਮ ਲੋਕਾਂ ‘ਤੇ ਵੱਡੀ ਮਾਰ ਪਵੇਗੀ ਤੇ ਸਰਕਾਰ ਨੂੰ ਇਹ ਟੈਕਸ ਕਾਨੂੰਨ ‘ਚ ਸੋਧ ਕਰਨੀ ਚਾਹੀਦੀ ਹੈ। ਅੱਜ ਉਤਰ ਪ੍ਰਦੇਸ਼ ‘ਚ ਜੀ.ਐਸ.ਟੀ. ਦੇ ਵਿਰੋਧ ‘ਚ ਵਪਾਰੀਆਂ ਨੇ ਕਾਨਪੁਰ ‘ਚ ਝਾਂਸੀ ਐਕਸਪ੍ਰੈਸ ਟਰੇਨ ਨੂੰ ਰੋਕ ਦਿੱਤਾ ਹੈ ਤੇ ਸਰਕਾਰ ਖ਼ਿਲਾਫ਼ ਡਟ ਕੇ ਨਾਅਰੇਬਾਜ਼ੀ ਕੀਤੀ।
ਜੀਐੱਸਟੀ ਨੂੰ ਵਪਾਰੀਆਂ ਨੇ ਦੱਸਿਆ ਘਾਟੇ ਦਾ ਸੌਦਾ
ਵਪਾਰੀਆਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਮੇਤ ਪੂਰੇ ਭਾਰਤ ਦੇ ਵਪਾਰੀਆਂ ਨੂੰ ਇਸ ਨਾਲ ਵੱਡਾ ਘਾਟਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ‘ਤੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਰੱਖਣਗੇ। ਚੰਡੀਗੜ੍ਹ ਦੇ 22 ਸੈਕਟਰ ‘ਚ ਵੀ ਵਪਾਰੀਆਂ ਤੇ ਦੁਕਾਨਦਾਰਾਂ ਨੇ ਜੀਐਸਟੀ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਮਾਜਿਕ ਕਾਰਕੁਨ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਇਸ ਟੈਕਸ ਨਾਲ ਛੋਟੇ ਵਪਾਰੀਆਂ ਨੂੰ ਬਿਲਕੁਲ ਮਾਰ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਟੈਕਸ ਫੈਡਰਲ ਢਾਂਚੇ ਦੇ ਵੀ ਖ਼ਿਲਾਫ਼ ਹੈ ਤੇ ਇਸ ਦਾ ਰਾਜ ਸਰਕਾਰਾਂ ਨੂੰ ਵੀ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ  ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਾਡੇ ਕਾਰੋਬਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਵੇਗਾ।
34 ਥਾਵਾਂ ‘ਤੇ ਕੀਤੀ ਛਾਪੇਮਾਰੀ, ਕਿਹਾ ਜਾਰੀ ਰਹੇਗੀ ਮੁਹਿੰਮ
16 ਬਿਜਲੀ ਚੋਰੀ ਦੇ ਕੇਸ ਫੜੇ, ਕੀਤਾ 4 ਲੱਖ ਰੁਪਏ ਦਾ ਜ਼ੁਰਮਾਨਾ
ਸੱਚ ਕਹੂੰ ਨਿਊਜ਼,ਭਿਵਾਨੀ:ਪੂਰੇ ਸੂਬੇ ਸਹਿਤ ਭਿਵਾਨੀ ਜ਼ਿਲ੍ਹੇ ‘ਚ ਵੀ ਸੀਐੱਮ ਫਲਾਇੰਗ ਨੇ 34 ਥਾਵਾਂ ‘ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ‘ਚ ਸ਼ਰਾਬ, ਬਿਜਲੀ ਚੋਰੀ, ਗੈਸ ਸਿਲੰਡਰ ਫੜ ਕੇ 7 ਬੱਸਾਂ ਨੂੰ ਬਿਨਾਂ ਪਰਮਿਟ ਦੇ ਅਤੇ 3 ਛੋਟੇ ਸਾਧਨਾਂ ਨੂੰ ਜ਼ਬਤ ਕੀਤਾ ਗਿਆ ਸੀਐੱਮ ਫਲਾਇੰਗ ਇਸਪੈਕਟਰ ਆਜਾਦ ਢਾਂਡਾ ਨੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਸੂਬਾ ਸਰਕਾਰ ਦੁਆਰਾ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਦੇ ਅਭਿਆਨ ਤਹਿਤ ਭਿਵਾਨੀ ‘ਚ ਸੀਐੱਮ ਫਲਾਇੰਗ ਨੇ ਜ਼ਿਲ੍ਹੇ ਭਰ  ‘ਚ ਛਾਪੇਮਾਰੀ ਕੀਤੀ  ਛਾਪੇਮਾਰੀ ਤੋਂ ਬਾਅਦ ਛੋਟੇ ਵੱਡੇ ਕਾਰੋਬਾਰੀਆਂ ‘ਚ ਹੜਕੰਪ ਮੱਚ ਗਿਆ
ਸੀਐੱਮ ਫਲਾਇੰਗ ਨੇ ਇੱਕ ਤੋਂ ਬਾਅਦ ਇੱਕ ਟ੍ਰਾਂਸਪੋਰਟ ਬਿਜਲੀ ਚੋਰੀ, ਸ਼ਰਾਬ ਅਤੇ ਗੈਸ ਸਿਲੰਡਰਾਂ ਦਾ ਕਾਲਾ ਧੰਦਾ ਰੋਕਣ ਲਈ ਛਾਪੇਮਾਰੀ ਕੀਤੀ ਛਾਪੇਮਾਰੀ ਦੌਰਾਨ ਲੋਕ ਭੱਜਦੇ ਹੋਏ ਦਿਸੇ ਅਤੇ ਕਈ ਆਪਣੀਆਂ ਦੁਕਾਨਾਂ ਨੂੰ ਜਿੰਦੇ ਲਾ ਕੇ ਫ਼ਰਾਰ ਹੋ ਗਏ ਸੀਐੱਮ ਫਲਾਇੰਗ ਨੇ ਸਭ ਤੋਂ ਪਹਿਲਾਂ ਆਟੋ ਮਾਰਕੀਟ ਸਥਿਤ ਸ਼ਰਾਬ ਦੇ ਠੇਕਿਆਂ ‘ਤੇ ਛਾਪੇਮਾਰੀ ਕੀਤੀ ਖਾਸ ਗੱਲ ਤਾਂ ਇਹ ਰਹੀ ਕਿ ਸ਼ਰਾਬ ਵੇਚਣ ਵਾਲਾ ਦੁਕਾਨ ਨੂੰ ਜ਼ਿੰਦਰਾ ਲਾ ਕੇ ਭੱਜ ਗਿਆ ਛਾਪੇਮਾਰੀ ਦੌਰਾਨ ਸੀਐੱਮ ਫਲਾਇੰਗ ਨੇ ਇੱਥੋਂ ਅੰਗਰੇਜ਼ੀ ਸ਼ਰਾਬ ਦੀਆਂ 20 ਪੇਟੀਆਂ ਬਰਾਮਦ ਕੀਤੀਆਂ ਇਸਤੋਂ ਬਾਦ ਇੱਕ-ਇੱਕ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਇਸ ਦੌਰਾਨ ਕੁੱਲ 44 ਵਾਹਨਾਂ ਦੇ ਚਲਾਨ ਕੱਟੇ ਗਏ, ਜਿਸ ਵਿੱਚ 7 ਬੱਸਾਂ ਅਤੇ ਤਿੰਨ ਛੋਟੇ ਵਾਹਨਾਂ ਨੂੰ ਜ਼ਬਤ ਕੀਤਾ ਗਿਆ
ਬਿਨਾਂ ਪਰਮਿਟ ਦੇ 7 ਬੱਸਾਂ ਅਤੇ ਤਿੰਨ ਛੋਟੇ ਵਾਹਨ ਕੀਤੇ ਜ਼ਬਤ : ਢਾਂਡਾ
ਸੀਐੱਮ ਫਲਾਇੰਗ ਇੰਸਪੈਕਟਰ ਆਜ਼ਾਦ ਸਿੰਘ ਢਾਂਡਾ ਨੇ ਦੱਸਿਆ ਕਿ ਡੀਐੱਸਪੀ ਸੀਆਈਡੀ ਰੋਹਤਕ ਦੇ ਨਿਰਦੇਸ਼ਾਂ ਤਹਿਤ ਸਬੰਧਿਤ ਵਿਭਾਗਾਂ ਤੇ ਅਧਿਕਾਰੀਆਂ ਦੇ ਨਾਲ ਸ਼ਰਾਬ ਦੀ ਵਿਕਰੀ ਅਤੇ ਗੈਰ ਕਾਨੂੰਨੀ ਤੌਰ ‘ਤੇ ਚੱਲ ਰਹੇ ਵਾਹਨਾਂ ਤੋਂ ਇਲਾਵਾ ਜ਼ਿਲ੍ਹੇ ਭਰ ਦੇ 15-16 ਬਿਜਲੀ ਚੋਰੀ ਦੇ ਕੇਸ ਫੜ ਕੇ ਤਕਰੀਬਨ ਚਾਰ ਲੱਖ ਰੁਪਏ ਜੁਰਮਾਨਾ ਕੀਤਾ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜ ਗੈਰ-ਕਾਨੂੰਨੀ ਗੈਸ ਸਿਲੰਡਰ ਬਰਾਮਦ ਵੀ ਕੀਤੇ ਹਨ ਇੰਸਪੈਕਟਰ ਆਜਾਦ ਸਿੰਘ ਨੇ ਕਿਹਾ ਕਿ ਸਾਰੇ ਲੋਕਾਂ ਅਤੇ ਕਾਰੋਬਾਰੀਆਂ ਨੂੰ ਨਿਯਮਾਂ ਮੁਤਾਬਿਕ ਕੰਮ ਕਰਨਾ ਚਾਹੀਦਾ ਹੈ ਤੇ ਸਮੇਂ ‘ਤੇ ਟੈਕਸ ਦਾ ਭੁਗਤਾਨ ਕਰਨਾ ਚਾਹੀਦਾ ਹੈ ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦਾ ਮੰਤਵ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਦਾ ਹੈ ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਅੱਜ ਨਵੀਨ, ਸੁਨੀਲ, ਕ੍ਰਿਸ਼ਨ, ਵਿਨੋਦ, ਰਾਜਵੀਰ, ਰਾਜਿੰਦਰ, ਜੋਗਿੰਦਰ ਸਿੰਘ ਹਾਜ਼ਰ ਰਹੇ, ਜਿਸ ਵਿੱਚ ਵਿਨੋਦ ਦਾ ਅਹਿਮ ਯੋਗਦਾਨ ਰਿਹਾ
ਨਿਸ਼ਚਿਤ ਤੌਰ ‘ਤੇ ਸੀਐੱਮ ਫਲਾਇੰਗ ਇਹ ਵੱਡੀ ਕਾਰਵਾਈ ਜ਼ਿਲ੍ਹੇ ਭਰ ਵਿੱਚ ਹੋ ਰਹੇ ਗੈਰ-ਕਾਨੂੰਨੀ ਧੰਦੇ, ਬਿਜਲੀ ਚੋਰੀ ਅਤੇ ਟੈਕਸ ਦੀ ਚੋਰੀ ਰੋਕਣ ‘ਚ ਕਾਰਗਰ ਹੋਵੇਗੀ ਅਤੇ ਜ਼ਰੂਰਤ ਹੈ ਇਸ ਤਰ੍ਹਾਂ ਦੀ ਮੁਹਿੰਮ ਸਮੇਂ-ਸਮੇਂ ‘ਤੇ ਚੱਲਣ ਦੀ ਤਾਂ ਕਿ ਨਿਯਮਾਂ ਦੇ ਉਲਟ ਅਤੇ ਗੈਰ-ਕਾਨੂੰਨੀ ਕਾਰੋਬਾਰੀਆਂ ‘ਤੇ ਰੋਕ ਲੱਗ ਸਕੇ