Ready - Sach Kahoon Punjabi
ਘੱਟ ਗਿਣਤੀ ਖਿਲਾਫ ਬੁਣੀਆਂ ਜਾ ਰਹੀਆਂ ਫਿਰਕੂ ਗੋਂਦਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਲੋਕ ਤਿਆਰ : ਸਵਾਤੀ
CAA ਤੇ ਐਨ.ਆਰ.ਸੀ. ਖਿਲਾਫ ਹਜਾਰਾਂ ਔਰਤਾਂ ਵੱਲੋਂ ਮਲੇਰਕੋਟਲਾ ‘ਚ ਵਿਸ਼ਾਲ ਰੋਸ਼ ਮਾਰਚ
ਸਰਹਿੰਦੀ ਗੇਟ ਤੋਂ ਕਮਲ ਸਿਨੇਮਾ ਤੱਕ ਉਮੜਿਆ ਔਰਤਾਂ ਦਾ ਜਨ ਸੈਲਾਬ
ਮਾਲੇਰਕੋਟਲਾ (ਗੁਰਤੇਜ ਜੋਸੀ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਅੰਦਰ ਲਾਗੂ ਕੀਤੇ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਐਨ.ਆਰ.ਸੀ. ਖਿਲਾਫ ਅੱਜ ਸੰਵਿਧਾਨ ਬਚਾਓ ਸੰਘਰਸ਼ ਮੋਰਚਾ ਦੇ ਝੰਡੇ ਹੇਠ ਹਜਾਰਾਂ ਔਰਤਾਂ ਨੇ ਸਥਾਨਕ ਸਰਹਿੰਦੀ ਗੇਟ ਤੋਂ ਕਮਲ ਸਿਨੇਮਾ ਤੱਕ ਵਿਸ਼ਾਲ ਰੋਸ਼ ਮਾਰਚ ਕਰਕੇ ਕੇਂਦਰੀ ਹਕੂਮਤ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਮਲੇਰਕੋਟਲਾ ਵਿਖੇ ਨਿਰੋਲ ਔਰਤਾਂ ਦਾ ਇਹ ਦੂਜਾ ਵਿਸ਼ਾਲ ਰੋਸ ਮਾਰਚ ਸੀ, ਇਸ ਤੋਂ ਪਹਿਲਾਂ 22 ਦਸੰਬਰ ਨੂੰ ਵੀ ਹਜਾਰਾਂ ਔਰਤਾਂ ਮੋਦੀ ਦੀ ਕੇਂਦਰੀ ਹਕੂਮਤ ਖਿਲਾਫ ਸਰਹਿੰਦੀ ਗੇਟ ਤੋਂ ਸੱਟਾ ਚੌਕ ਤੱਕ ਰੋਸ਼ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦੇ ਚੁੱਕੀਆਂ ਹਨ
ਕਰੀਬ ਦੋ ਵਜੇ ਸਰਹਿੰਦੀ ਗੇਟ ਵਿਖੇ ਇਕੱਠੀਆ ਹੋਈਆਂ ਹਜਾਰਾਂ ਔਰਤਾਂ ਨੇ ਮੋਦੀ ਸਰਕਾਰ ਖਿਲਾਫ ਜੋਰਦਾਰ ਕੀਤੀ
ਮਾਰਚ ਸ਼ੁਰੂ ਕੀਤਾ ਤਾਂ ਵੱਡੀ ਗਿਣਤੀ ਤਾਇਨਾਤ ਪੁਲਿਸ ਫੋਰਸ ਵੀ ਹਰਕਤ ਵਿਚ ਆ ਗਈ
ਬਾਅਦ ਦੁਪਹਿਰ ਕਰੀਬ ਦੋ ਵਜੇ ਸਰਹਿੰਦੀ ਗੇਟ ਵਿਖੇ ਇਕੱਠੀਆ ਹੋਈਆਂ ਹਜਾਰਾਂ ਔਰਤਾਂ ਨੇ ਮੋਦੀ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆ ਜਿਉਂ ਹੀ ਮਾਰਚ ਸ਼ੁਰੂ ਕੀਤਾ ਤਾਂ ਵੱਡੀ ਗਿਣਤੀ ਤਾਇਨਾਤ ਪੁਲਿਸ ਫੋਰਸ ਵੀ ਹਰਕਤ ਵਿਚ ਆ ਗਈ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਔਰਤਾਂ ਦੇ ਇਸ ਕਾਫਲੇ ਨੂੰ ਹਜਾਰਾਂ ਲੋਕ ਸੜਕਾਂ ਦੁਆਲੇ ਤੇ ਘਰਾਂ ਅਤੇ ਦੁਕਾਨਾਂ ਦੀਆਂ ਛੱਤਾਂ ਉਪਰੋਂ ਸਮੱਰਥਨ ਦੇਣ ਲਈ ਨਾਅਰੇਬਾਜੀ ਕਰਦੇ ਵੇਖੇ ਗਏ
ਕਮਲ ਸਿਨੇਮਾ ਨੇੜੇ ਔਰਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ
ਗੈਰ ਸੰਵਿਧਾਨਿਕ ਤੇ ਫਿਰਕੂ ਕਾਨੂੰਨ ਲਾਗੂ ਕਰਨ ‘ਤੇ ਤੁਲੀ ਕੇਂਦਰੀ ਹਕੂਮਤ ਨੂੰ ਚੇਤਾਵਨੀ ਦਿੱਤੀ
ਭਾਰਤੀ ਲੋਕ ਸੰਘਰਸਾਂ ਰਾਹੀਂ ਹਕੂਮਤ ਨੂੰ ਫਿਰਕੂ ਤੇ ਗੈਰ ਸੰਵਿਧਾਨਕ ਕਨੂੰਨ ਵਾਪਿਸ ਲੈਣ ਲਈ ਮਜਬੂਰ ਕਰ ਦੇਣਗੇ
ਕਮਲ ਸਿਨੇਮਾ ਨੇੜੇ ਔਰਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮਿਸ ਸਵਾਤੀ (ਦਿੱਲੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਵਿਦਿਆਰਥਣ), ਜ਼ੁਲੇਖਾ ਜਾਬੀਨ (ਦਿੱਲੀ ਤੋਂ ਮਨੁੱਖੀ ਅਧਿਕਾਰਾਂ ਦੀ ਐਕਟੀਵਿਟ), ਪੰਜਾਬ ਸਟੂਡੈਂਟਸ ਯੂਨੀਅਨ ਦੀ ਮੀਤ ਪ੍ਰਧਾਨ ਹਰਦੀਪ ਕੌਰ, ਦਿੱਲੀ ਹਾਈਕੋਰਟ ਤੋਂ ਵਕੀਲ ਮੈਡਮ ਤਨਵੀਰ ਖਾਨ ਅਤੇ ਬੀਬੀ ਹਰਸ਼ਰਨ ਕੌਰ ਚੰਡੀਗੜ੍ਹ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ. ਵਰਗੇ ਗੈਰ ਸੰਵਿਧਾਨਿਕ ਤੇ ਫਿਰਕੂ ਕਾਨੂੰਨ ਲਾਗੂ ਕਰਨ ‘ਤੇ ਤੁਲੀ ਕੇਂਦਰੀ ਹਕੂਮਤ ਨੂੰ ਚੇਤਾਵਨੀ ਦਿੱਤੀ ਕਿ ਜਾਗਦੀ ਜਮੀਰ ਵਾਲੇ ਜੁਝਾਰੂ ਭਾਰਤੀ ਲੋਕ ਸੰਘਰਸਾਂ ਰਾਹੀਂ ਕੇਂਦਰੀ ਹਕੂਮਤ ਨੂੰ ਅਜਿਹੇ ਫਿਰਕੂ ਤੇ ਗੈਰ ਸੰਵਿਧਾਨਕ ਕਨੂੰਨ ਵਾਪਿਸ ਲੈਣ ਲਈ ਮਜਬੂਰ ਕਰ ਦੇਣਗੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸਾਹ ਦੀ ਜੋੜੀ ਵੱਲੋਂ ਮੁਸਲਮਾਨਾਂ ਖਿਲਾਫ ਫਿਰਕੂ ਗੋਂਦਾਂ ਗੁੰਦਣ ਦਾ ਦੋਸ਼
ਇਹ ਮੁਲਕ ਕਿਸੇ ਦੇ ਬਾਪ ਦੀ ਜਗੀਰ ਨਹੀਂ ਹੈ
ਦੇਸ਼ ਨੂੰ ਇਕ ਸਾਜਿਸ਼ ਤਹਿਤ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ
ਦੇਸ਼ ਦੇ ਇਨਸਾਫ ਪਸੰਦ ਜੁਲਮਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹਨ
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸਾਹ ਦੀ ਜੋੜੀ ਵੱਲੋਂ ਮੁਸਲਮਾਨਾਂ ਖਿਲਾਫ ਫਿਰਕੂ ਗੋਂਦਾਂ ਗੁੰਦਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਰਤ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਮੁਸਲਮਾਨਾਂ ਤੇ ਸਿੱਖਾਂ ਨੇ ਦਿੱਤੀਆਂ ਹਨ
ਕੇਂਦਰੀ ਹਕੂਮਤ ਵੱਲੋਂ ਢਾਹੇ ਜਾ ਰਹੇ ਜੁਲਮਾਂ ਦੀ ਘੋਰ ਨਿੰਦਾ ਕੀਤੀ
ਸੈਕੂਲਰ ਲੋਕ ਅਜਿਹੇ ਜੁਲਮਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹਨ
ਇਹ ਮੁਲਕ ਕਿਸੇ ਦੇ ਬਾਪ ਦੀ ਜਗੀਰ ਨਹੀਂ ਹੈ ਉਨ੍ਹਾਂ ਕੇਂਦਰੀ ਭਾਜਪਾ ਸਰਕਾਰ ਵੱਲੋਂ ਆਰ.ਐਸ.ਐਸ. ਦੇ ਇਸਾਰੇ ‘ਤੇ ਆਪਣੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਦੇ ਇਰਾਦੇ ਨਾਲ ਲਿਆਂਦੇ ਨਾਗਰਿਕਤਾ ਸੋਧ ਬਿਲ ਤੇ ਐਨ.ਆਰ.ਸੀ. ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਕਾਨੂੰਨ ਲਾਗੂ ਕਰਕੇ ਭਾਜਪਾ ਦੇਸ਼ ਦੇ ਘੱਟ ਗਿਣਤੀ ਭਾਈਚਾਰਿਆਂ ਖਾਸ ਕਰਕੇ ਮੁਸਲਮਾਨਾਂ ਅੰਦਰ ਖੌਫ ਪੈਦਾ ਕਰ ਰਹੀ ਹੈ ਅਤੇ ਦੇਸ਼ ਨੂੰ ਇਕ ਸਾਜਿਸ਼ ਤਹਿਤ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ ਉਨ੍ਹਾਂ ਸੰਘਰਸ਼ ਦੇ ਰਾਹ ਪਏ ਦੇਸ਼ ਦੇ ਵਿਦਿਆਰਥੀਆਂ ‘ਤੇ ਕੇਂਦਰੀ ਹਕੂਮਤ ਵੱਲੋਂ ਢਾਹੇ ਜਾ ਰਹੇ ਜੁਲਮਾਂ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਦੇ ਇਨਸਾਫ ਪਸੰਦ ਤੇ ਸੈਕੂਲਰ ਲੋਕ ਅਜਿਹੇ ਜੁਲਮਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਇਹ ਸੈਸ਼ਨ ਰਾਜ ਸਭਾ ਦਾ 250 ਸੈਸ਼ਨ ਹੋਵੇਗਾ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਸੰਸਦ ਦੇ ਸਰਦ ਰੁੱਤ ਇਜਲਾਸ ਵਿਚ ਸਾਰੇ ਮੁੱਦਿਆਂ ‘ਤੇ ਖੁੱਲ੍ਹ ਕੇ ਵਿਚਾਰ ਕਰਨ ਲਈ ਤਿਆਰ ਹੈ ਅਤੇ ਉਮੀਦ ਕੀਤੀ ਕਿ ਇਹ ਸੈਸ਼ਨ ਦੇਸ਼ ਨੂੰ ਵਿਕਾਸ ਦੇ ਰਾਹ ‘ਤੇ ਲੈ ਜਾਵੇਗਾ। ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੋਦੀ ਨੇ ਇਥੇ ਸੰਸਦ ਭਵਨ ਕੰਪਲੈਕਸ ਵਿਚ ਕਿਹਾ, ”ਅਸੀਂ ਸਾਰੇ ਮੁੱਦਿਆਂ ‘ਤੇ ਖੁੱਲ੍ਹ ਕੇ ਵਿਚਾਰ-ਵਟਾਂਦਰੇ ਕਰਨਾ ਚਾਹੁੰਦੇ ਹਾਂ। Modi
ਸਭ ਤੋਂ ਵਧੀਆ ਦਲੀਲ ਹੋਣਾ ਜ਼ਰੂਰੀ ਹੈ। ਵਾਦ- ਵਿਵਾਦ, ਸੰਵਾਦ ਹੋਵੇ। ਹਰ ਕੋਈ ਆਪਣੀ ਸੂਝ ਦੀ ਤਾਕਤ ਦੀ ਵਰਤੋਂ ਕਰੇ ਤੇ ਸਦਨ ਦੀ ਵਿਚਾਰ-ਵਟਾਂਦਰੇ ਨੂੰ ਉੱਤਮ ਬਣਾਉਣ ‘ਚ ਯੋਗਦਾਨ ਦੇਵੇ।” ਉਨ੍ਹਾਂ ਕਿਹਾ ਕਿ ਇਹ ਸਾਲ 2019 ਦਾ ਆਖਰੀ ਅਤੇ ਬਹੁਤ ਮਹੱਤਵਪੂਰਨ ਸੈਸ਼ਨ ਹੈ। ਰਾਜ ਸਭਾ ਦਾ ਇਹ 250 ਵਾਂ ਸੈਸ਼ਨ ਵੀ ਹੈ। ਆਉਣ ਵਾਲੀ 26 ਨਵੰਬਰ ਨੂੰ ਸੰਵਿਧਾਨ ਦਿਵਸ ਹੈ। ਉਨ੍ਹਾਂ ਨੇ ਸਾਰੇ ਸੰਸਦ ਮੈਂਬਰਾਂ ਨੂੰ ਸੈਸ਼ਨ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਖਰੀ ਸੈਸ਼ਨ ਬੇਮਿਸਾਲ ਪ੍ਰਾਪਤੀਆਂ ਨਾਲ ਭਰਪੂਰ ਸੀ। ਇਹ ਪ੍ਰਾਪਤੀਆਂ ਪੂਰੇ ਸਦਨ ਨਾਲ ਸਬੰਧ ਰੱਖਦੇ ਹਨ। Modi
ਸਾਰੇ ਸੰਸਦ ਮੈਂਬਰ ਇਸ ਦੇ ਹੱਕਦਾਰ ਹਨ। ਉਨ੍ਹਾਂ ਉਮੀਦ ਜਤਾਈ ਕਿ ਇਹ ਸੈਸ਼ਨ ਦੇਸ਼ ਦੇ ਵਿਕਾਸ ਨੂੰ ਤੇਜ਼ ਕਰੇਗਾ। ਪ੍ਰਧਾਨ ਮੰਤਰੀ ਨੇ ਸਾਰੇ ਸੰਸਦ ਮੈਂਬਰਾਂ ਦੀ ਸਕਾਰਾਤਮਕ ਭੂਮਿਕਾ ਲਈ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਇਹ ਸੈਸ਼ਨ ਦੇਸ਼ ਦੀ ਵਿਕਾਸ ਯਾਤਰਾ ਨੂੰ ਤੇਜ਼ ਕਰਨ ਵਿੱਚ ਵੀ ਮਹੱਤਵਪੂਰਣ ਭੂਮਿਕਾ ਅਦਾ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੂਬੇ ਦੀ ਸਾਰੀ ਪਰਾਲੀ ਖਰੀਦਣ ਲਈ ਤਿਆਰ ਹਾਂ: ਅੰਮ੍ਰਿਤਾਨੰਦ
‘ਦੇਸ਼ ਦੇ ਭੁੱਖੇ ਮਰ ਰਹੇ ਪਸ਼ੂਆਂ ਨੂੰ ਪਰਾਲੀ ਦਾ ਚਾਰਾ ਘਿਓ ਵਾਂਗ ਲੱਗੇਗਾ’
ਗੁਰਪ੍ਰੀਤ ਸਿੰਘ/ਸੰਗਰੂਰ।’ਇਨ੍ਹੀਂ ਦਿਨੀਂ ਪੰਜਾਬ ਸਮੇਤ ਹਰਿਆਣਾ, ਰਾਜਸਥਾਨ ਤੇ ਦਿੱਲੀ ਵਿਖੇ ਵਾਤਾਵਰਨ ਹੱਦ ਦਰਜ਼ੇ ਤੱਕ ਦੂਸ਼ਿਤ ਹੋ ਚੁੱਕਿਆ ਹੈ, ਜਿਸ ਦਾ ਸਿੱਧਾ ਸਬੰਧ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਜੁੜਿਆ ਹੋਇਆ ਹੈ। ਅਸੀਂ ਦੇਸ਼ ਦੇ ਲੋਕਾਂ ਨੂੰ ਇਸ ਸਮੱਸਿਆ ਨੂੰ ਪੱਕੇ ਤੌਰ ‘ਤੇ ਨਿਜਾਤ ਦਿਵਾ ਸਕਦੇ ਹਾਂ ਅਤੇ ਇਸ ਲਈ ਅਸੀਂ ਆਪਣੇ ਪੱਧਰ ‘ਤੇ ਯਤਨ ਵੀ ਆਰੰਭ ਕੀਤੇ ਹਨ।’ ਇਹ ਦਾਅਵਾ ਸੰਗਰੂਰ ਵਿਖੇ ਸਮਾਜ ਸੇਵੀ ਤੇ ਧਾਰਮਿਕ ਸਖਸ਼ੀਅਤ ਸਵਾਮੀ ਅੰਮ੍ਰਿਤਾਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਦੂਸ਼ਿਤ ਹੋਣ ਤੋਂ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਇਹ ਹੈ ਕਿ ਕਿਸਾਨਾਂ ਤੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਤੁਰੰਤ ਹੀ ਖਰੀਦਿਆ ਜਾਵੇ। ਬੇਸ਼ੱਕ ਇਹ ਚੁਣੌਤੀ ਪੂਰਨ ਕੰਮ ਹੈ ਪਰ ਅਸੀਂ ਇਸ ‘ਤੇ ਕੰਮ ਸ਼ੁਰੂ ਕਰ ਚੁੱਕੇ ਹਾਂ। Straw
ਅਸੀਂ ਪੰਜਾਬ ਦੇ ਸਭ ਤੋਂ ਵੱਧ ਝੋਨਾ ਪੈਦਾ ਕਰਨ ਵਾਲੇ ਜ਼ਿਲ੍ਹਾ ਸੰਗਰੂਰ ਵਿੱਚ ਇੱਕ ਪਰਾਲੀ ਬੈਂਕ ਖੋਲ੍ਹਿਆ ਹੈ, ਜਿੱਥੇ ਕਿਸਾਨਾਂ ਤੋਂ ਝੋਨੇ ਦੀ ਪਰਾਲੀ ਖਰੀਦ ਕੇ ਉਸ ਨੂੰ ਵੱਖ-ਵੱਖ ਥਾਈਂ ਗਊਸ਼ਾਲਾਵਾਂ ਵਿੱਚ ਪਹੁੰਚਾ ਰਹੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਗਊਸ਼ਾਲਾਵਾਂ ਵਿੱਚ ਪਰਾਲੀ ਦੀ ਬਹੁਤ ਵੱਡੇ ਪੱਧਰ ‘ਤੇ ਲੋੜ ਹੈ ਜਿੱਥੇ ਪੰਜਾਬ ਦੀ ਸਾਰੀ ਪਰਾਲੀ ਦਿੱਤੀ ਜਾ ਸਕਦੀ ਹੈ ਪਰ ਪੰਜਾਬ ਸਰਕਾਰ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਟਰਾਂਸਪੋਰਟ ਦੀ ਹੈ, ਜੇਕਰ ਸਰਕਾਰ ਇਹ ਹੱਲ ਕਰਵਾ ਦੇਵੇ ਤਾਂ ਕੁਝ ਹੀ ਸਮੇਂ ਵਿੱਚ ਪੰਜਾਬ ਵਿੱਚੋਂ ਸਾਰੀ ਪਰਾਲੀ ਚੁੱਕ ਕੇ ਦੂਜੇ ਸੂਬਿਆਂ ਵਿੱਚ ਅਸਾਨੀ ਨਾਲ ਭੇਜੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਇੱਕ ਵੱਡੀ ਮਸ਼ੀਨ ਉਪਲਬਧ ਹੈ, ਜਿਹੜੀ ਇੱਕ ਦਿਨ ਵਿੱਚ ਕਈ-ਕਈ ਏਕੜਾਂ ਦੀ ਪਰਾਲੀ ਇਕੱਠੀ ਕਰਕੇ ਉਨ੍ਹਾਂ ਨੂੰ ਗੱਠਾਂ ਦਾ ਰੂਪ ਦੇ ਸਕਦੀ ਹੈ। ਉਨ੍ਹਾਂ ਹੋਰ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਇੱਕ ਏਕੜ ਵਿੱਚੋਂ ਲਗਭਗ 30 ਕਵਿੰਟਲ ਪਰਾਲੀ ਨਿੱਕਲਦੀ ਹੈ, ਜਿਹੜੀ ਡੇਢ ਰੁਪਏ ਕਿੱਲੋ ਦੇ ਹਿਸਾਬ ਨਾਲ ਕਿਸਾਨ ਤੋਂ ਖਰੀਦ ਕੇ ਉਸ ਨੂੰ ਅੱਗੇ ਗਊਸ਼ਾਲਾਵਾਂ ਵਿੱਚ ਢਾਈ ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾ ਸਕਦਾ ਹੈ। ਮੁਨਾਫ਼ੇ ਨਾਲ ਇਸ ਦੇ ਟਰਾਂਸਪੋਰਟ ਤੇ ਹੋਰ ਖਰਚੇ ਨਿੱਕਲ ਸਕਦੇ ਹਨ।
ਮਥਰਾ (ਯੂਪੀ) ਦੇ ਰਹਿਣ ਵਾਲੇ ਅੰਮ੍ਰਿਤਾਨੰਦ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਵੀ ਲਿਖਿਆ ਹੈ, ਜਿਸ ਵਿੱਚ ਲਿਖਿਆ ਗਿਆ ਕਿ ਜਿਹੜੀ ਪਰਾਲੀ ਫੂਕੀ ਜਾ ਰਹੀ ਹੈ ਉਹ ਪਰਾਲੀ ਨਹੀਂ ਪਸ਼ੂਆਂ ਦਾ ਚਾਰਾ ਹੈ ਕਿਉਂਕਿ ਅੱਜ ਦੇਸ਼ ਦੀਆਂ 10 ਲੱਖ ਗਊਆਂ ਭੁੱਖ ਨਾਲ ਮਰ ਰਹੀਆਂ ਹਨ, ਉਨ੍ਹਾਂ ਨੂੰ ਚਾਰੇ ਦਾ ਪ੍ਰਬੰਧ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਇਹ ਚਾਰਾ ਉਨ੍ਹਾਂ ਗਊਆਂ ਤੱਕ ਪਹੁੰਚਦਾ ਹੋ ਜਾਵੇ ਤਾਂ ਦੇਸ਼ ਵਿੱਚ ਦੁੱਧ, ਦਹੀਂ, ਮੱਖਣ ਆਮੋ ਆਮ ਹੋ ਜਾਵੇਗਾ। ਉਨ੍ਹਾਂ ਤਾਂ ਇਹ ਵੀ ਕਿਹਾ ਕਿ ਮੈਂ ਪੰਜਾਬ ਸਰਕਾਰ ਨਾਲ ਸਮਝੌਤਾ (ਐਗਰੀਮੈਂਟ) ਕਰਨਾ ਚਾਹੁੰਦਾ ਹਾਂ ਕਿ ਜੇਕਰ ਪੰਜਾਬ ਸਰਕਾਰ ਸਹਿਯੋਗ ਕਰੇ ਤਾਂ ਅਸੀਂ ਇਹ ਪਰਾਲੀ ਪੰਜਾਬ ਤੋਂ ਗੁਜਰਾਤ, ਰਾਜਸਥਾਨ ਅਤੇ ਦਿੱਲੀ ਆਦਿ ਦੇ ਸੂਬਿਆਂ ਵਿੱਚ ਲਿਜਾ ਕੇ ਚਾਰੇ ਦੀ ਵਰਤੋਂ ਲਈ ਵੱਖ-ਵੱਖ ਗਊਸ਼ਾਲਾਵਾਂ ਵਿੱਚ ਭੇਜ ਸਕਦੇ ਹਾਂ।
ਇਸ ਮੌਕੇ ਉਨ੍ਹਾਂ ਨਾਲ ਮੌਜ਼ੂਦ ਡਾ. ਏ.ਐਸ. ਮਾਨ ਸਮਾਜ ਸੇਵੀ ਸੰਗਰੂਰ ਨੇ ਕਿਹਾ ਕਿ ਜਿਹੜਾ ਅਸੀਂ ਪਰਾਲੀ ਬੈਂਕ ਬਣਾਇਆ ਹੈ, ਉਸ ਵਿੱਚ 700 ਏਕੜ ਤੋਂ ਜ਼ਿਆਦਾ ਰਕਬੇ ਦੀ ਪਰਾਲੀ ਪਹੁੰਚ ਚੁੱਕੀ ਹੈ, ਜਿਨ੍ਹਾਂ ਨੂੰ ਗੱਠਾਂ ਬਣਵਾ ਕੇ ਵੱਖ-ਵੱਖ ਗਊਸ਼ਾਲਾਵਾਂ ਵਿੱਚ ਭੇਜ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸ਼ੁਰੂਆਤ ਕਰ ਦਿੱਤੀ ਹੈ ਅਤੇ ਇਸ ਦੇ ਨਤੀਜੇ ਵਧੀਆ ਨਿੱਕਲਣਗੇ। ਇਸ ਮੌਕੇ ਉਨ੍ਹਾਂ ਨਾਲ ਸ: ਗੌਂਸਲ ਤੋਂ ਇਲਾਵਾ ਹੋਰ ਵੀ ਸਮਾਜ ਸੇਵੀ ਤੇ ਕਿਸਾਨ ਵੀ ਮੌਜ਼ੂਦ ਸਨ।
ਪਰਾਲੀ ਪਸ਼ੂਆਂ ਦੀ ਸਿਹਤ ਲਈ ਬਹੁਤ ਵਧੀਆ : ਅੰਮ੍ਰਿਤਾਨੰਦ
ਇਸ ਸਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਾਨੰਦ ਨੇ ਕਿਹਾ ਕਿ ਪਰਾਲੀ ਦਾ ਚਾਰਾ ਪਸ਼ੂਆਂ ਦੀ ਸਿਹਤ ਲਈ ਬਹੁਤ ਵਧੀਆ ਹੈ ਮੈਂ ਆਪਣੇ ਕੋਲ ਇੱਕ ਗਾਂ ਰੱਖੀ ਹੋਈ ਹੈ ਜਿਹੜੀ ਬਾਰਾਂ ਸਾਲ ਤੋਂ ਪਰਾਲੀ ਦਾ ਚਾਰਾ ਖਾ ਕੇ ਚੰਗਾ ਦੁੱਧ ਦੇ ਰਹੀ ਹੈ ਇਸ ਬਾਰੇ ਸਿਰਫ਼ ਗੱਲਾਂ ਹੀ ਹਨ ਕਿ ਪਰਾਲੀ ਵਿੱਚ ਜ਼ਹਿਰੀਲੇ ਪਦਾਰਥ ਮਿਲੇ ਹੁੰਦੇ ਹਨ ਭੁੱਖੇ ਪਸ਼ੂ ਕਵਿੰਟਲਾਂ ਦੇ ਹਿਸਾਬ ਨਾਲ ਪਰਾਲੀ ਦਾ ਚਾਰਾ ਇੱਕ ਦਿਨ ਵਿੱਚ ਖਾ ਸਕਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰਿੰਦਰ ਦੇ ਬਿਆਨ ਨੇ ਪਾਰਟੀ ਅੰਦਰਲੇ ਵਿਰੋਧੀਆਂ ਨੂੰ ਲਿਆਂਦੀਆਂ ਤਰੇਲੀਆਂ
ਅਸ਼ਵਨੀ ਚਾਵਲਾ/ਚੰਡੀਗੜ। ਵਿਧਾਨ ਸਭਾ 2017 ਵਿੱਚ ਆਪਣੀ ਆਖਰੀ ਚੋਣ ਦਾ ਐਲਾਨ ਕਰਨ ਵਾਲੇ ਅਮਰਿੰਦਰ ਸਿੰਘ ਹੁਣ ਆਪਣੇ ਇਸ ਐਲਾਨ ਤੋਂ ਪਲਟ ਗਏ ਹਨ ਅਤੇ ਉਨ੍ਹਾਂ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਉਹ ਅਗਲੀ ਚੋਣ ਲੜਨ ਲਈ ਵੀ ਤਿਆਰ ਹਨ, ਇਥੇ ਤੱਕ ਕਿ ਉਹ ਉਸ ਸਮੇਂ ਤੱਕ ਚੋਣ ਮੈਦਾਨ ਵਿੱਚ ਡਟੇ ਰਹਿਣਗੇ, ਜਦੋਂ ਤੱਕ ਕਿ ਪੰਜਾਬ ਪਹਿਲੇ ਨੰਬਰ ‘ਤੇ ਨਹੀਂ ਆ ਜਾਂਦਾ ਹੈ। ਅਮਰਿੰਦਰ ਸਿੰਘ ਨੇ ਇਹ ਐਲਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਅਤੇ ਫੇਸਬੁੱਕ ‘ਤੇ ਕੀਤਾ ਹੈ। ਅਮਰਿੰਦਰ ਸਿੰਘ ਵਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਭਵਿੱਖ ਦੇ ਮੁੱਖ ਮੰਤਰੀਆਂ ਲਈ ਬੁਰੀ ਖ਼ਬਰ ਹੈ, ਕਿਉਂਕਿ ਹੁਣ ਜਦੋਂ ਤੱਕ ਅਮਰਿੰਦਰ ਸਿੰਘ ਚੋਣ ਲੜਦੇ ਰਹਿਣਗੇ ਤਾਂ ਉਸ ਸਮੇਂ ਤੱਕ ਉਹ ਮੁੱਖ ਮੰਤਰੀ ਦੇ ਦਾਅਵੇਦਾਰ ਨਹੀਂ ਬਣ ਸਕਣਗੇ।
ਮੇਰੇ ਪੰਜਾਬ ਵਾਸੀਆਂ ਨੂੰ ਮੇਰੀ ਲੋੜ ਹੈ : ਅਮਰਿੰਦਰ
ਅਮਰਿੰਦਰ ਸਿੰਘ ਨੇ ਲਿਖਿਆ ਹੈ ਕਿ ” ਮੈ ਉਦੋਂ ਤੱਕ ਅਰਾਮ ਨਾਲ ਨਹੀਂ ਬੈਠ ਸਕਦਾ ਹਾਂ, ਜਦੋਂ ਤੱਕ ਕਿ ਮੇਰੇ ਪੰਜਾਬ ਵਾਸੀਆਂ ਨੂੰ ਮੇਰੀ ਲੋੜ ਹੈ। ਜਦੋਂ ਸਾਲ 2017 ਵਿੱਚ ਮੈਂ ਮੁੱਖ ਮੰਤਰੀ ਦੇ ਤੌਰ ‘ਤੇ ਦੂਜੀ ਵਾਰ ਪੰਜਾਬ ਦੀ ਕਮਾਨ ਸੰਭਾਲੀ ਤਾਂ ਮੈਂ ਸੂਬੇ ਦੇ ਹਰ ਇੱਕ ਵਾਸੀ ਨੂੰ ਉਹ ਸੁਵਿਧਾ, ਉਹ ਹੱਕ ਦੇਣ ਦਾ ਵਾਅਦਾ ਕੀਤਾ, ਜਿਸ ਦੇ ਉਹ ਹੱਕਦਾਰ ਹਨ।
ਮੈਂ ਉਦੋਂ ਤੱਕ ਹਾਰ ਨਹੀਂ ਮੰਨਾਂਗਾ ਜਿੰਨੀ ਦੇਰ ਤੱਕ ਮੈਂ ਆਪਣਾ ਕੰਮ ਪੂਰਾ ਨਹੀਂ ਕਰ ਲੈਂਦਾ। ਅਮਰਿੰਦਰ ਸਿੰਘ ਨੇ ਅੱਗੇ ਲਿਖਿਆ ਹੈ ਕਿ ਪੰਜਾਬ ਤੇ ਪੰਜਾਬ ਵਾਸੀਆਂ ਨੇ ਪਿਛਲੇ 10 ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਬਹੁਤ ਬੁਰਾ ਸਮਾਂ ਦੇਖਿਆ ਹੈ, ਬਹੁਤ ਕੁਝ ਝੱਲਿਆ ਹੈ। ਇਹ ਮੇਰਾ ਵਾਅਦਾ ਹੈ ਕਿ ਮੈਂ ਅਕਾਲੀ ਦਲ ਦੇ ਰਾਜ ਦੇ 10 ਸਾਲਾਂ ਦੌਰਾਨ ਪੰਜਾਬ ਉੱਤੇ ਆਏ ਕਾਲੇ ਦਿਨਾਂ ਤੇ ਕਾਲੀਆਂ ਯਾਦਾਂ ਨੂੰ ਮਿਟਾਉਣ ‘ਤੇ ਕੰਮ ਕਰ ਰਿਹਾ ਹਾਂ ਤੇ ਉਦੋਂ ਤੱਕ ਕਰਦਾ ਰਹਾਂਗਾ ਜਦੋਂ ਤੱਕ ਪੰਜਾਬ ਪਹਿਲੇ ਨੰਬਰ ‘ਤੇ ਨਹੀਂ ਪਹੁੰਚ ਜਾਂਦਾ। ਜੇਕਰ ਉਸ ਲਈ ਮੈਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵੀ ਲੜਨੀਆਂ ਪੈਣ ਤਾਂ ਮੈਂ ਲੜਾਗਾਂ।
ਭਵਿੱਖ ‘ਚ ਮੁੱਖ ਮੰਤਰੀ ਦੇ ਦਾਅਵੇਦਾਰ ਦੇ ਤੌਰ ‘ਤੇ ਦੇਖ ਰਹੇ ਕਈ ਕਾਂਗਰਸੀਆਂ ਨੂੰ ਵੱਡਾ ਝਟਕਾ
ਅਮਰਿੰਦਰ ਸਿੰਘ ਵੱਲੋਂ ਇਹ ਸੋਸ਼ਲ ਮੀਡੀਆ ‘ਤੇ ਐਲਾਨ ਕਰਨ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਬਾਹਰ ਆ ਰਹੀਆਂ ਹਨ, ਇਸ ਐਲਾਨ ਨਾਲ ਉਨਾਂ ਕਾਂਗਰਸ ਦੇ ਵੱਡੇ ਚਿਹਰਿਆਂ ਨੂੰ ਧੱਕਾ ਲੱਗਿਆ ਹੈ, ਜਿਹੜੇ ਭਵਿੱਖ ਵਿੱਚ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਦੇ ਤੌਰ ‘ਤੇ ਦੇਖ ਰਹੇ ਸਨ। ਹਾਲਾਂਕਿ ਅਮਰਿੰਦਰ ਸਿੰਘ ਦੇ ਇਸ ਐਲਾਨ ਸਬੰਧੀ ਕਾਂਗਰਸ ਕੁਝ ਵੀ ਨਹੀਂ ਕਹਿ ਰਹੇ ਹਨ, ਪਰ ਅਮਰਿੰਦਰ ਸਿੰਘ ਖ਼ਿਲਾਫ਼ ਚਲਣ ਵਾਲੇ ਕਾਂਗਰਸੀ ਵੀ ਹੁਣ ਕੁਝ ਵੀ ਕਰਨ ਤੋਂ ਪਹਿਲਾਂ ਸੋਚ ਵਿਚਾਰ ਕੇ ਹੀ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀਆਰਪੀਐਫ 40 ਜਵਾਨ ਖੋਹਣ ਤੋਂ ਬਾਅਦ ਵੀ ਕਸ਼ਮੀਰੀਆਂ ਦੀ ਮਦਦ ਲਈ ਤਿਆਰ
ਸ੍ਰੀ ਨਗਰ। ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਪੁਲਵਾਮਾ ਹਮਲੇ ‘ਚ 40 ਜਵਾਨ ਖੋਹਣ ਤੋਂ ਬਾਅਦ ਵੀ ਬਾਵਜੂਦਾ ਕਸ਼ਮੀਰ ਤੋਂ ਬਾਹਰ ਵੀ ਕਸ਼ਮੀਰੀਆਂ ਦੀ ਮਦਦ ਲਈ ਤਿਆਰ ਹਨ। ਸੀਆਰਪੀਐਫ ਨੇ ਸੂਬੇ ਤੋਂ ਬਾਅਰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਰਹਿ ਰਹੇ ਕਸ਼ਮੀਰੀ ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਹੋਰ ਕਸ਼ਮੀਰੀਆਂ ਦੀ ਮਦਦ ਲਈ ‘ਸੀਆਰਪੀਐਫ ਮਦਦਗਾਰ’ ਨਾਂਅ ਤੋਂ 24 ਘੰਟੇ ਦੀ ਹੈਲਪਲਾਈਨ ਸ਼ੁਰੂ ਕੀਤੀ ਹੈ। ਵੀਰਵਾਰ ਨੂੰ ਪੁਲਵਾਮਾ ‘ਚ ਹੋਏ ਹਮਲੇ ‘ਚ 40 ਜਵਾਨ ਸ਼ਹੀਦਾ ਹੋ ਜਾਣ ਤੋਂ ਬਾਅਦ ਦੇਸ਼ਭਰ ‘ਚ ਹੋ ਰਹੇ ਪ੍ਰਦਰਸ਼ਨਾਂ ਤੋਂ ਬਾਅਦ ਸੀਆਰਪੀਐਫ ਨੇ ਇਹ ਹੈਲਪਨਾਈਨ ਜਾਰੀ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਵੀ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਆਦੇਸ਼ ਜਾਰੀ ਕਰਕੇ ਕਿਹਾ ਕਿ ਸੂਬਾ ਸਰਕਾਰ ਆਪਣੇ-ਆਪਣੇ ਸੂਬਿਆਂ ‘ਚ ਕਸ਼ਮੀਰੀ ਲੋਕਾਂ ਦੀ ਸੁਰਿੱਖਆ ਕਰੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭੁਲੱਥ ਅਤੇ ਦਾਖ਼ਾ ਸੀਟ ਹੋਣ ਜਾ ਰਹੀ ਐ ਖ਼ਾਲੀ
ਚੰਡੀਗੜ੍ਹ| ਪੰਜਾਬ ‘ਚ 2 ਜਿਮਨੀ ਚੋਣਾਂ ਇੱਕ ਵਾਰ ਫਿਰ ਤੋਂ ਤਿਆਰ ਹਨ। ਪੰਜਾਬ ‘ਚ ਜਲਦ ਹੀ ਲੁਧਿਆਣਾ ਦੀ ਦਾਖ਼ਾ ਤੇ ਕਪੂਰਥਲਾ ਜ਼ਿਲ੍ਹੇ ਦੀ ਭੁਲੱਥ ਸੀਟ ਖ਼ਾਲੀ ਹੋ ਸਕਦੀ ਹੈ, ਕਿਉਂਕਿ ਇਨ੍ਹਾਂ ਦੋਵੇ ਸੀਟਾਂ ਦੇ ਵਿਧਾਇਕਾਂ ਨੇ ਆਪਣੀ ਪਾਰਟੀ ਤੋਂ ਅਸਤੀਫ਼ਾ ਦਿੰਦੇ ਹੋਏ ਆਪਣਾ ਵੱਖਰਾ ਫਰੰਟ ਤੇ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਦਾਖ਼ਾ ਤੋਂ ਵਿਧਾਇਕ ਐੱਚ. ਐੱਸ. ਫੁਲਕਾ ਤਾਂ ਵਿਧਾਨ ਸਭਾ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਹਨ ਪਰ ਦੋਵੇਂ ਵਾਰ ਆਪਣੇ ਅਸਤੀਫ਼ੇ ਦੀ ਸ਼ਬਦਾਵਲੀ ਨੂੰ ਇਸ ਤਰੀਕੇ ਨਾਲ ਲਿਖਿਆ ਗਿਆ ਸੀ, ਜਿਸਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਸੀ। ਹੁਣ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਫੂਲਕਾ ਦੀ ਮੈਂਬਰਸ਼ਿਪ ਖ਼ਾਰਜ ਹੋਣੀ ਵੀ ਤੈਅ ਹੋ ਗਈ ਹੈ।
ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸਭ ਤੋਂ ਅੱਗੇ ਚੱਲ ਰਹੇ ਬਾਗੀ ਸੁਖਪਾਲ ਖਹਿਰਾ ਦਾ ਅਸਤੀਫ਼ਾ ਮਨਜ਼ੂਰ ਕਰਦੇ ਹੋਏ ਉਨ੍ਹਾਂ ਦੀ ਮੈਂਬਰਸ਼ਿਪ ਨੂੰ ਵੀ ਖਾਰਜ ਕਰਨ ਲਈ ਖੁਦ ਆਮ ਆਦਮੀ ਪਾਰਟੀ ਵਿਧਾਨ ਸਭਾ ਤੱਕ ਪਹੁੰਚ ਕਰ ਸਕਦੀ ਹੈ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਹ ਮਨ ਬਣਾ ਲਿਆ ਹੈ ਕਿ ਖਹਿਰਾ ਨੂੰ ਹੁਣ ਹੋਰ ਜ਼ਿਆਦਾ ਰਾਹਤ ਨਾ ਦਿੰਦੇ ਹੋਏ ਉਸ ਦਾ ਅਸਤੀਫਾ ਤੁਰੰਤ ਪ੍ਰਵਾਨ ਕਰਦੇ ਹੋਏ ਇਸ ਸਬੰਧੀ ਜਾਣਕਾਰੀ ਵਿਧਾਨ ਸਭਾ ਸਕੱਤਰੇਤ ਨੂੰ ਭੇਜ ਦਿੱਤੀ ਜਾਏਗੀ ਤਾਂ ਕਿ ਦਲ ਬਦਲ ਕਾਨੂੰਨ ਤਹਿਤ ਸੁਖਪਾਲ ਖਹਿਰਾ ਦੀ ਵਿਧਾਇਕ ਦੇ ਤੌਰ ‘ਤੇ ਮੈਂਬਰਸ਼ਿਪ ਖ਼ਾਰਜ ਕੀਤੀ ਜਾ ਸਕੇ।
ਆਮ ਆਦਮੀ ਪਾਰਟੀ ਸੁਖਪਾਲ ਖਹਿਰਾ ਦੇ ਨਾਲ ਹੀ ਐੱਚ. ਐੱਸ. ਫੂਲਕਾ ਦਾ ਅਸਤੀਫ਼ਾ ਵੀ ਮਨਜ਼ੂਰ ਕਰਨ ਬਾਰੇ ਵਿਚਾਰ ਕਰ ਰਹੀ ਹੈ, ਕਿਉਂਕਿ ਫੁਲਕਾ ਨੇ ਵੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਕਾਰਨ ਪਾਰਟੀ ਹੁਣ ਫੂਲਕਾ ਤੋਂ ਵੀ ਦੂਰੀਆਂ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ।
ਆਮ ਆਦਮੀ ਪਾਰਟੀ ਵੱਲੋਂ ਦੋਵਾਂ ਵਿਧਾਇਕਾਂ ਦਾ ਅਸਤੀਫ਼ਾ ਮਨਜ਼ੂਰ ਕਰਨ ਤੋਂ ਬਾਅਦ ਵਿਧਾਨ ਸਭਾ ਸਕੱਤਰੇਤ ਵਿਖੇ ਭੇਜਦੇ ਹੋਏ ਇਨ੍ਹਾਂ ਦੋਵੇਂ ਵਿਧਾਇਕਾਂ ਦੀ ਮੈਂਬਰਸ਼ਿਪ ਖਾਰਜ ਕਰਨ ਸਬੰਧੀ ਅਰਜੀ ਪਾਈ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੌਜ ਮੁਖੀ ਬਿਪਿਨ ਰਾਵਤ ਦਾ ਵਿਵਾਦਿਤ ਬਿਆਨ!
ਨਵੀਂ ਦਿੱਲੀ | ਭਾਰਤ ਦੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਔਰਤਾਂ ਸਬੰਧੀ ਵਿਵਾਦਿਤ ਟਿੱਪਣੀ ਕੀਤੀ ਹੈ ਰਾਵਤ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਔਰਤਾਂ ਜੰਗ ਵਾਲੀ ਭੂਮਿਕਾ (ਕਾਂਮਬੈਟ ਰੋਲਸ) ਲਈ ਤਿਆਰ ਨਹੀਂ ਹਨ ਕਿਉਂਕਿ ਉਨ੍ਹਾਂ ਦੇ ਉੱਪਰ ਬੱਚੇ ਪਾਲਣ ਦੀ ਜ਼ਿੰਮੇਵਾਰੀ ਹੁੰਦੀ ਹੈ ਬਿਪਿਨ ਰਾਵਤ ਨੇ ਇਹ ਵੀ ਕਿਹਾ ਕਿ ਅਜਿਹੀ ਸਥਿਤੀ ‘ਚ ਔਰਤਾਂ ਨੂੰ ਕੱਪੜੇ ਬਦਲਣ ‘ਚ ਅਸੁਵਿਧਾ ਹੋ ਸਕਦੀ ਹੈ ਤੇ ਉਹ ਹੋਰ ਜਵਾਨਾਂ ‘ਤੇ ਤਾਂਕ-ਝਾਂਕ ਦਾ ਦੋਸ਼ ਲਾ ਸਕਦੀਆਂ ਹਨ
ਜਨਰਲ ਰਾਵਤ ਨੇ ਕਿਹਾ ਕਿ ਉਹ ਔਰਤਾਂ ਨੂੰ ਜੰਗ ਵਾਲੀ ਭੂਮਿਕਾਵਾਂ ਦੇ ਸਕਦੇ ਹਨ ਪਰ ਫੌਜ ਇਸ ਸਬੰਧੀ ਤਿਆਰ ਨਹੀਂ ਹੋ ਸਕਦੀ ਹੈ ਕਿਉਂਕਿ ਜ਼ਿਆਦਾਤਰ ਜਵਾਨ ਪੇਂਡੂ ਇਲਾਕਿਆਂ ਤੋਂ ਆਉਂਦੇ ਹਨ ਤੇ ਉਹ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਸਕਣਗੇ ਕਿ ਇੱਕ ਔਰਤ ਉਨ੍ਹਾਂ ਨੂੰ ਲੀਡ ਕਰ ਰਹੀ ਹੈ ਬਿਪਿਨ ਰਾਵਤ ਨੇ ਇਸ ਮਾਮਲੇ ‘ਚ ਜਣੇਪਾ ਛੁੱਟੀ (ਮੈਟਰਨਿਟੀ ਲੀਵ) ਦੀ ਵੀ ਗੱਲ ਕੀਤੀ ਤੇ ਕਿਹਾ ਕਿ ਜੇਕਰ ਕੋਈ ਔਰਤ ਜੰਗ ਵਾਲੀ ਭੂਮਿਕਾ ‘ਚ ਹੈ ਤਾਂ ਉਸ ਜਣੇਪਾ ਛੁੱਟੀ ਨਹੀਂ ਦਿੱਤੀ ਜਾ ਸਕਦੀ ਹੈ ਕਿਉਂਕਿ ਛੇ ਮਹੀਨਿਆਂ ਤੱਕ ਉਹ ਆਪਣੀ ਯੂਨਿਟ ਛੱਡ ਕੇ ਨਹੀਂ ਜਾ ਸਕਦੀ ਹੈ
ਉਨ੍ਹਾਂ ਕਿਹਾ ਕਿ ਜਣੇਪਾ ਛੁੱਟੀ ‘ਤੇ ਇਤਰਾਜ਼ ਖੜਾ ਕਰਨ ‘ਤੇ ਵਿਵਾਦ ਹੋ ਸਕਦਾ ਹੈ ਬਿਪਿਨ ਰਾਵਤ ਨੇ ਕਿਹਾ, ਕੀ ਮੈਂ ਉਨ੍ਹਾਂ ‘ਤੇ ਇਹ ਪਾਬੰਦੀ ਲਾ ਸਕਦਾ ਹਾਂ ਕਿ ਜੰਗ ਵਾਲੀ ਭੂਮਿਕਾ ਦੌਰਾਨ ਉਨ੍ਹਾਂ ਜਣੇਪਾ                                  ਛੁੱਟੀ ਨਹੀਂ ਦਿੱਤੀ ਜਾਵੇਗੀ? ਜੇਕਰ ਮੈਂ ਅਜਿਹਾ ਕਹਿੰਦਾ ਹਾਂ, ਤਾਂ ਹੰਗਾਮਾ ਖੜਾ ਹੋ ਜਾਵੇਗਾ’ ਫੌਜ ਮੁਖੀ ਬਿਪਨ ਰਾਵਤ ਦੀ ਇਨ੍ਹਾਂ ਬਿਆਨਾਂ ਸਬੰਧੀ ਕਾਫ਼ੀ ਆਲੋਚਨਾ ਹੋਈ ਸੋਸ਼ਲ ਮੀਡੀਆ ‘ਤੇ ਬਿਪਿਨ ਰਾਵਤ ਨੂੰ ਉਨ੍ਹਾਂ ਦੇ ਬਿਆਨਾਂ ਸਬੰਧੀ ਕਾਫ਼ੀ ਟਰੋਲ ਕੀਤਾ ਗਿਆ
ਜ਼ਿਕਰਯੋਗ ਹੈ ਕਿ ਇਸ ਸਮੇਂ ਲਗਭਗ 3700 ਔਰਤਾਂ ਲਘੂ ਸੇਵਾ ਕਮਿਸ਼ਨ ‘ਤੇ ਫੌਜ ‘ਚ ਕੰਮ ਕਰ ਰਹੀਆਂ ਹਨ ਹੋਰਨਾਂ ਦੇਸ਼ਾਂ ਦੀਆਂ ਫੌਜਾਂ ‘ਚ ਜੰਗ ਦੀ ਭੂਮਿਕਾ ‘ਚ ਔਰਤਾਂ ਨੂੰ ਦੇਖਣਾ ਆਮ ਗੱਲ ਹੈ, ਹਾਲਾਂਕਿ ਭਾਰਤ ਨੇ ਉਨ੍ਹਾਂ ਹਾਲੇ ਤੱਕ ਫ੍ਰੰਟਲਾਈਨ ਇਕਾਈਆਂ ਜਿਵੇਂ ਕਿ ਪੈਦਲ ਫੌਜ (ਇੰਫੈਨਟ੍ਰੀ) ਜਾਂ ਬਖਤਰਬੰਦ ਕੋਰ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੰਡੀਜ਼ ਵਿਰੁੱਧ ਕਲੀਨ ਸਵੀਪ ਲਈ ਨਿੱਤਰੇਗਾ ਭਾਰਤ,ਅੰਕੜੇ ਭਾਰਤ ਦੇ ਹੱਕ ਂਚ
ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤ ਨੇ ਇਸ ਮੈਦਾਨ ‘ਤੇ ਹੁਣ ਤੱਕ ਚਾਰ ਮੈਚ ਖੇਡੇ ਹਨ ਜਿਸ ਵਿੱਚ ਤਿੰਨ ਜਿੱਤੇ ਹਨ ਅਤੇ ਇੱਕ ਮੈਚ ਡਰਾਅ ਰਿਹਾ ਹੈ
ਹੈਦਰਾਬਾਦ, 11 ਅਕਤੂਬਰ
ਵੈਸਟਇੰਡੀਜ਼ ਵਿਰੁੱਧ ਦੋ ਟੈਸਟ ਮੈਚਾਂ ਦੀ ਚੱਲ ਰਹੀ ਲੜੀ ਦੇ ਪਹਿਲੇ ਮੈਚ ‘ਚ ਆਪਣੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਨੰਬਰ ਇੱਕ ਭਾਰਤੀ ਕ੍ਰਿਕਟ ਟੀਮ ਅੱਜ ਹੈਦਰਾਬਾਦ ‘ਚ ਸ਼ੁਰੂ ਹੋਣ ਜਾ ਰਹੇ ਦੂਸਰੇ ਕ੍ਰਿਕਟ ਟੈਸਟ ‘ਚ ਵੀ ਜਿੱਤ ਨਾਲ ਵਿੰਡੀਜ਼ ‘ਤੇ 2-0 ਦੀ ਕਲੀਨ ਸਵੀਪ ਦੇ ਇਰਾਦੇ ਨਾਲ ਨਿੱਤਰੇਗੀ ਵੈਸਟਇੰਡੀਜ਼ ਪਹਿਲੇ ਟੈਸਟ ‘ਚ ਪਾਰੀ ਅਤੇ 272 ਦੌੜਾਂ ਦੀ ਬੁਰੀ ਹਾਰ ਤੋਂ ਪਹਿਲਾਂ ਹੀ ਢਹਿਆ ਹੋਇਆ ਹੈ ਅਤੇ ਜੇਸਨ ਹੋਲਡਰ ਦਾ ਇਹ ਕਹਿਣਾ ਕਿ ਬ੍ਰਾਇਨ ਲਾਰਾ ਦੀ ਟੀਮ ਵੀ ਭਾਰਤ ‘ਤੇ ਜਿੱਤ ਨਹੀਂ ਦਿਵਾ ਸਕੀ ਸੀ ਸਾਫ਼ ਕਰਦਾ ਹੈ ਕਿ ਟੀਮ ‘ਚ ਮਨੋਬਲ ਦੀ ਵੱਡੀ ਕਮੀ ਹੈ ਜਿਸ ਤੋਂ ਸਾਫ਼ ਹੈ ਕਿ ਮੈਚ ‘ਚ ਭਾਰਤ ਜਿੱਤ ਦੀ ਵੱਡੀ ਦਾਅਵੇਦਾਰ ਹੈ ਹਾਲਾਂਕਿ ਵੈਸਟਇੰਡੀਜ਼ ਨੂੰ ਹਰਫਨਮੌਲਾ ਕਪਤਾਨ ਜੇਸਨ ਹੋਲਡਰ ਅਤੇ ਤੇਜ਼ ਗੇਂਦਬਾਜ਼ ਕੇਮਾਰ ਰੋਚ ਦੀ ਵਾਪਸੀ ਤੋਂ ਬਿਹਤਰ ਪ੍ਰਦਰਸ਼ਨ ਦੀ ਆਸ ਬੱਝੀ ਹੈ ਹਾਲਾਂਕਿ ਤਜ਼ਰਬੇਕਾਰ ਸਪਿੱਨਰ ਦਵਿੰਦਰ ਬਿਸ਼ੂ ਰਾਜਕੋਟ ‘ਚ ਭਾਰਤੀ ਬੱਲੇਬਾਜ਼ਾਂ ‘ਤੇ ਦਬਾਅ ਨਹੀਂ ਬਣਾ ਸਕੇ ਸਨ ਅਤੇ ਆਸ ਹੈ ਕਿ ਉਹਨਾਂ ਦੀ ਜਗ੍ਹਾ ਜੋਮੇਲ ਵਾਰਿਕਨ ਨੂੰ ਆਖ਼ਰੀ ਇਕਾਦਸ਼ ‘ਚ ਮੌਕਾ ਦਿੱਤਾ ਜਾਵੇ
ਭਾਰਤੀ ਚੋਣਕਰਤਾਵਾਂ ਨੇ ਮੈਚ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਰਾਜਕੋਟ ‘ਚ ਖੇਡੀ ਪਹਿਲੇ ਟੇਸਟ ਮੈਚ ਦੀ ਟੀਮ ਨੂੰ ਬਿਨਾ ਬਦਲਾਅ ਦੇ ਦੂਸਰੇ ਮੈਚ ‘ਚ ਵੀ ਉਤਾਰਨ ਦਾ ਐਲਾਨ ਕਰ ਦਿੱਤਾ ਹੈ ਅਜਿਹੇ ‘ਚ ਆਸ ਹੈ ਕਿ ਕਪਤਾਨ ਵਿਰਾਟ ਕੋਹਲੀ ਆਪਣੇ 42 ਟੈਸਟਾਂ ਦੀ ਕਪਤਾਨੀ ‘ਚ ਦੂਸਰੀ ਵਾਰ ਬਿਨਾਂ ਬਦਲਾਅ ਦੇ ਆਖ਼ਰੀ ਇਕਾਦਸ਼ ਨੂੰ ਹੈਦਰਾਬਾਰਦ ‘ਚ ਉਤਾਰਨ
ਕਪਤਾਨ ਵਿਰਾਟ ਕੋਲ ਇਸ ਮੈਚ ‘ਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜ਼ਮਾਮ ਉਲ ਹੱਕ ਦੇ 25 ਟੈਸਟ ਸੈਂਕੜਿਆਂ ਦੀ ਬਰਾਬਰੀ ਕਰਨ ਦਾ ਮੌਕਾ ਹੋਵੇਗਾ ਹਾਲਾਂਕਿ ਟੀਮ ‘ਚ ਕਈ ਬੱਲੇਬਾਜ਼ ਹਨ ਜਿੰਨ੍ਹਾਂ ਦਾ ਪ੍ਰਦਰਸ਼ਨ ਸਵਾਲਾਂ ਦੇ ਘੇਰੇ ‘ਚ ਹੈ ਉਪਕਪਤਾਨ ਰਹਾਣੇ ਅਤੇ ਓਪਨਿੰਗ ਬੱਲੇਬਾਜ਼ ਰਾਹੁਲ ਦੀ ਲੈਅ ਖ਼ਰਾਬ ਚੱਲ ਰਹੀ ਹੈ ਪਰ ਜਿਸ ਤਰ੍ਹਾਂ ਸਲਾਮੀ ਬੱਲੇਬਾਜ਼ ਮਯੰਕ ਨੂੰ ਬਾਹਰ ਕਰਕੇ ਇਹਨਾਂ ਦੋਵਾਂ ਨੂੰ ਰਿਟੇਨ ਕੀਤਾ ਗਿਆ ਹੈ ਉਸ ਤੋਂ ਬਾਅਦ ਇਹਨਾਂ ‘ਤੇ ਖ਼ੁਦ ਨੂੰ ਸਾਬਤ ਕਰਨ ਦਾ ਸਭ ਤੋਂ ਜ਼ਿਆਦਾ ਦਬਾਅ ਰਹੇਗਾ
ਵੈਸਟਇੰਡੀਜ਼ ਲੜੀ ਨੂੰ ਆਸਟਰੇਲੀਆ ਦੌਰੇ ਤੋਂ ਪਹਿਲਾਂ ਭਾਰਤ ਲਈ ਅਹਿਮ ਅਭਿਆਸ ਮੰਨਿਆ ਜਾ ਰਿਹਾ ਹੈ ਅਤੇ ਟੀਮ ਪ੍ਰਬੰਧਕਾਂ ਦੀਆਂ ਨਜ਼ਰਾਂ ਵੀ ਆਪਣੇ ਚੰਗੇ ਤਾਲਮੇਲ ਨੂੰ ਲੱਭਣ ਅਤੇ ਖਿਡਾਰੀਆਂ ਦੇ ਨਿੱਜੀ ਪ੍ਰਦਰਸ਼ਨ ‘ਤੇ ਲੱਗੀਆਂ ਹੋਣਗੀਆਂ ਵਿਦੇਸ਼ੀ ਦੌਰਿਆਂ ‘ਚ ਭਾਰਤ ਨੂੰ ਹਾਲ ਹੀ ‘ਚ ਦੱਖਣੀ ਅਫ਼ਰੀਕਾ ਅਤੇ ਇੰਗਲੈਂਡ ‘ਚ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਾਰਨ ਆਸਟਰੇਲੀਆ ਦੌਰਾ ਵਿਰਾਟ ਅਤੇ ਟੀਮ ਲਈ ਅਗਨੀ ਪ੍ਰੀਖਿਆ ਮੰਨਿਆ ਜਾ ਰਿਹਾ ਹੈ
ਹਰ ਵਾਰ ਚੱਲਿਆ ਹੈ ਪੁਜਾਰਾ ਦਾ ਬੱਲਾ
ਚੇਤੇਸ਼ਵਰ ਪੁਜਾਰਾ ਇਸ ਸਮੇਂ ਸ਼ਾਨਦਾਰ ਲੈਅ ‘ਚ ਹਨ ਅਤੇ ਪੁਜਾਰਾ ਦਾ ਇਸ ਮੈਦਾਨ’ਤੇ ਰਿਕਾਰਡ ਵੀ ਸ਼ਾਨਦਾਰ ਹੈ ਜੋ ਵਿੰਡੀਜ਼ ਟੀਮ ਲਈ ਚਿੰਤਾ ਦਾ ਵਿਸ਼ਾ ਬਣੇਗਾ 2012 ‘ਚ ਨਿਊਜ਼ੀਲੈਂਡ ਵਿਰੁੱਧ ਭਾਰਤ ਜਦੋਂ ਲੜਖੜਾ ਰਿਹਾ ਸੀ ਪੁਜਾਰਾ ਨੇ 159 ਦੌੜਾਂ ਦੀ ਪਾਰੀ ਖੇਡੀ ਸੀ 2013 ‘ਚ ਆਸਟਰੇਲੀਆ ਵਿਰੁੱਧ ਪਹਿਲੀ ਪਾਰੀ ‘ਚ ਦੂਹਰਾ ਸੈਂਕੜੇ ਜੜਿਆ ਸੀ 2017 ‘ਚ ਬੰਗਲਾਦੇਸ਼ ਵਿਰੁੱਧ ਪਹਿਲੀ ਪਾਰੀ ‘ਚ 83 ਅਤੇ ਦੂਸਰੀ ਪਾਰੀ ‘ਚ ਨਾਬਾਦ 54 ਦੌੜਾਂ ਬਣਾਈਆਂ ਸਨ ਹਾਲਾਂਕਿ ਰਾਹੁਲ ਇੱਥੇ ਬੰਗਲਾਦੇਸ਼ ਵਿਰੁੱਧ ਖੇਡੇ ਆਪਣੇ ਇੱਕੋ ਇੱਕ ਮੈਚ ਦੀਆਂ ਦੋਵਾਂ ਪਾਰੀਆਂ ‘ਚ ਕੁੱਲ 12 ਦੌੜਾਂ ਬਣਾ ਸਕੇ ਸਨ
ਜਡੇਜਾ-ਅਸ਼ਵਿਨ ਦੀ ਜੋੜੀ ਘਾਤਕ
ਭਾਰਤ ਦੀ ਬੱਲੇਬਾਜ਼ੀ ਹੀ ਨਹੀਂ ਇਸ ਮੈਦਾਨ ‘ਤੇ ਰਵਿੰਦਰ ਜਡੇਜਾ ਅਤੇ ਆਰ ਅਸ਼ਵਿਨ ਦੀ ਜੋੜੀ ਦੇ ਨਾਂਅ ਵੀ ਇਸ ਮੈਦਾਨ ‘ਤੇ ਕਈ ਰਿਕਾਰਡ ਹਨ ਨਿਊਜ਼ੀਲੈਂਡ ਵਿਰੁੱਧ 2012 ‘ਚ ਮੈਨ ਆਫ਼ ਦ ਮੈਚ ਰਹੇ ਅਸ਼ਵਿਨ ਨੇ ਉਸ ਮੈਚ ‘ਚ 12 ਵਿਕਟਾਂ ਲਈਆਂ ਸਨ ਆਸਟਰੇਲੀਆ ਵਿਰੁੱਧ ਜਡੇਜਾ ਅਤੇ ਅਸ਼ਵਿਨ ਦੀ ਜੋੜੀ ਨੇ ਕੁੱਲ 12 ਵਿਕਟਾਂ ਲਈਆਂ ਸਨ ਬੰਗਲਾਦੇਸ਼ ਵਿਰੁੱਧ ਅਸ਼ਵਿਨ ਅਤੇ ਜਡੇਜਾ ਦੋਵਾਂ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਕਮਾਲ ਦਿਖਾਇਆ ਪਹਿਲੀ ਪਾਰੀ ‘ਚ ਅਸ਼ਵਿਨ ਨੇ 34(2 ਵਿਕਟਾਂ) ਅਤੇ ਜਡੇਜਾ ਨੇ ਨਾਬਾਦ 60 ਦੌੜਾਂ(ਦੋ ਵਿਕਟਾਂ) ਬਣਾਈਆਂ ਦੂਸਰੀ ਪਾਰੀ ‘ਚ ਅਸ਼ਵਿਨ ਅਤੇ ਜਡੇਜਾ ਨੇ 4-4 ਵਿਕਟਾਂ ਲਈਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ਪੁਤਿਨ ਨਾਲ ਮਹੱਤਵਪੂਰਨ ਬੈਠਕ ਲਈ ਤਿਆਰ
ਖੇਤਰੀ ਤੇ ਅਹਿਮ ਵਿਸ਼ਵਿਕ ਮਸਲਿਆਂ ‘ਤੇ ਹੋ ਸਕਦੀ ਹੈ ਚਰਚਾ
ਨਵੀਂ ਦਿੱਲੀ, ਏਜੰਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੌਰੇ ‘ਤੇ ਆਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸ਼ੁੱਕਰਵਾਰ ਨੂੰ ਮਹੱਤਵਪੂਰਨ ਦੋਪੱਖੀ ਬੈਠਕ ਕਰਨਗੇ। ਸ੍ਰੀ ਮੋਦੀ ਨੇ ਵੀਰਵਾਰ ਸ਼ਾਮ ਟਵੀਟ ਕਰਕੇ ਕਿਹਾ ਕਿ ਭਾਰਤ ‘ਚ ਤੁਹਾਡਾ ਸਵਾਗਤ ਹੈ। ਆਪਸੀ ਵਿਚਾਰ ਵਟਾਂਦਰੇ ਲਈ ਉਤਸ਼ਾਹਿਤ ਹਾਂ ਅਤੇ ਇਸ ਨਾਲ ਭਾਰਤ ਅਤੇ ਰੂਸ ਦੀ ਦੋਸਤੀ ਹੋਰ ਮਜਬੂਤ ਹੋਵੇਗੀ। ਜਿਕਰਯੋਗ ਹੈ ਕਿ ਕੱਲ੍ਹ ਪ੍ਰਧਾਨ ਮੰਤਰੀ ਆਵਾਸ ‘ਤੇ ਦੋਵਾਂ ਆਗੂਆਂ ਦੀ ਗੈਰ ਰਸਮੀ ਬੈਠਕ ਹੋਈ ਸੀ। ਇਸ ਦੌਰਾਨ ਦੋਵੇਂ ਪੱਖ ਦੋਪੱਖੀ ਸਬੰਧਾਂ ਅਤੇ ਰੱਖਿਆ ਸਹਿਯੋਗ ‘ਤੇ ਚਰਚਾ ਕਰ ਸਕਦੇ ਹਨ। ਇਸ ਤੋਂ ਇਲਾਵਾ ਖੇਤਰੀ ਅਤੇ ਅਹਿਮ ਵਿਸ਼ਵਿਕ ਮਸਲਿਆਂ ‘ਤੇ ਵੀ ਚਰਚਾ ਕੀਤੀ ਜਾ ਸਕਦੀ ਹੈ।
ਸ੍ਰੀ ਪੁਤਿਨ ਦੀ ਇਸ ਯਾਤਰਾ ਦੌਰਾਨ ਕਈ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਪੰਜ ਅਰਬ ਡਾਲਰ ਦੇ ਉਸ ਸਮਝੌਤੇ ‘ਤੇ ਹਨ ਜਿਸ ‘ਚ ਰੂਸ ਤੋਂ ਉੱਨਤ ਵਾਯੂ ਰੱਖਿਆ ਪ੍ਰਣਾਲੀ-ਐਸ 400 ਟ੍ਰਿਮਫ ਹਾਸਲ ਕੀਤੀ ਜਾ ਸਕਦੀ ਹੈ। ਸ੍ਰੀ ਪੁਤਿਨ ਰਾਸ਼ਟਰਪਤੀ ਭਵਨ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ ਅਤੇ ਭਾਰਤ-ਰੂਸ ਕਾਰੋਬਾਰੀ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਪਿਛਲੇ ਕੁਝ ਸਮੇਂ ਤੋਂ ਭਾਰਤ ਨੇ ਰੂਸ ਨਾਲ ਆਪਣੇ ਸਬੰਧਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਈ ਕੋਰਟ ਵਿੱਚ ਪਟੀਸ਼ਨ ਪਾਉਣ ਲਈ ਤਿਆਰ ਵਕੀਲ ਭੱਟੀ, ਨੋਟੀਫਿਕੇਸ਼ਨ ਹੋਣ ਦਾ ਇੰਤਜ਼ਾਰ
ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਕੋਲ ਲਟਕਿਆ ਪਿਆ ਐ ਇਸ ਸਮੇਂ ਬਿੱਲ
ਪੰਜਾਬ ਅਤੇ ਹਰਿਆਣਾ ਦੇ ਮੁੱਖ ਸੰਸਦੀ ਸਕੱਤਰਾਂ ਨੂੰ ਹਟਵਾਉਣ ਦਾ ਮੁੱਖ ਰੋਲ ਨਿਭਾਇਆ ਸੀ ਭੱਟੀ ਨੇ
ਚੰਡੀਗੜ੍ਹ
ਕਾਂਗਰਸੀ ਵਿਧਾਇਕਾਂ ਨੂੰ ਚੇਅਰਮੈਨ ਲਗਾਉਣ ਲਈ ਤਿਆਰੀ ਵਿੱਚ ਅਮਰਿੰਦਰ ਸਿੰਘ ਦੀ ਸਰਕਾਰ ਦੇ ਬੂਹੇ ‘ਤੇ ਇੱਕ ਵਕੀਲ ਜਗਮੋਹਨ ਸਿੰਘ ਭੱਟੀ ਆਪਣਾ ਕੁੰਡਾ ਫਸਾਉਂਦੇ ਹੋਏ ਕਾਨੂੰਨੀ ਤਲਵਾਰ ਲੈ ਕੇ ਬੈਠ ਗਏ ਹਨ ਕਿ ਜਿਵੇਂ ਹੀ ਪੰਜਾਬ ਸਰਕਾਰ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਉਂਦੇ ਹੋਏ ਸਰਕਾਰ ਦੇ ਇਸ ਬਿੱਲ ਨੂੰ ਵੀ ਉਸੇ ਤਰ੍ਹਾਂ ਖ਼ਾਰਜ ਕਰਵੇ ਦੇ ਮੂਧੇ ਮੂੰਹ ਡੇਗ ਦੇਣ, ਜਿਵੇਂ ਮੁੱਖ ਸੰਸਦੀ ਸਕੱਤਰਾਂ ਦਾ ਉਨ੍ਹਾਂ ਨੇ ਡੇਗਿਆ ਸੀ। ਜਗਮੋਹਨ ਸਿੰਘ ਭੱਟੀ ਸੰਵਿਧਾਨ ਦੇ ਉਲਟ ਦਿੱਤੇ ਜਾ ਰਹੇ ਵਿਧਾਇਕਾਂ ਨੂੰ ਲਾਭ ਖ਼ਿਲਾਫ਼ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇਸ ਸਬੰਧੀ ਲੜਾਈ ਲੜਦੇ ਆ ਰਹੇ ਹਨ। ਵਿਧਾਇਕਾਂ ਨੂੰ ਚੇਅਰਮੈਨ ਲਗਾਉਣ ਦੀ ਇਜਾਜ਼ਤ ਦੇਣ ਵਾਲੇ ਬਿੱਲ ਆਫਿਸ ਆਫ਼ ਪ੍ਰਾਫਿਟ ਇਸ ਸਮੇਂ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਕੋਲ ਪ੍ਰਵਾਨਗੀ ਲਈ ਲਟਕਿਆ ਪਿਆ ਹੈ, ਜਿਥੋਂ ਆਉਣ ਤੋਂ ਬਾਅਦ ਹੀ ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ।
ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਪਿਛਲੇ ਲਗਭਗ 1 ਸਾਲ ਤੋਂ ਹੀ ਕਾਫ਼ੀ ਜ਼ਿਆਦਾ ਵਿਧਾਇਕ ਇਸ ਗੱਲ ਸਬੰਧੀ ਨਰਾਜ਼ ਹੋ ਗਏ ਸਨ ਕਿ ਉਨ੍ਹਾਂ ਨੂੰ ਸਰਕਾਰ ਵਿੱਚ ਨੁਮਾਇੰਦਗੀ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਦੀ ਸੁਣਵਾਈ ਵੀ ਨਹੀਂ ਹੋ ਰਹੀਂ ਹੈ। ਇਨ੍ਹਾਂ ਨਰਾਜ਼ ਵਿਧਾਇਕਾਂ ਨੂੰ ਖੁਸ਼ ਕਰਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਮੁੱਖ ਸੰਸਦੀ ਸਕੱਤਰ ਲਗਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ ਪਰ ਪੰਜਾਬ ਤੋਂ ਬਾਅਦ ਹਰਿਆਣਾ ਸਰਕਾਰ ਵੀ ਹਾਈਕੋਰਟ ਵਿੱਚ ਕੇਸ ਹਾਰ ਗਈ ਅਤੇ ਮੁੱਖ ਸੰਸਦੀ ਸਕੱਤਰਾਂ ਦਾ ਅਹੁਦਾ ਹੀ ਖ਼ਤਮ ਹੋ ਗਿਆ। ਜਿਸ ਤੋਂ ਬਾਅਦ ਅਮਰਿੰਦਰ ਸਿੰਘ ਨੇ ਮੰਤਰੀਆਂ ਦੇ ਨਾਲ ਸਕੱਤਰ ਲਗਾਉਣ ਸਬੰਧੀ ਗੱਲਬਾਤ ਚਲਾਈ ਤਾਂ ਵਿਧਾਇਕ ਇਸ ਗੱਲ ਲਈ ਵੀ ਨਹੀਂ ਮੰਨੇ ਕਿ ਹੁਣ ਉਹ ਮੰਤਰੀ ਨਾਲ ਸਕੱਤਰ ਲੱਗਣਗੇ।
ਇਸ ਤੋਂ ਬਾਅਦ ਅਮਰਿੰਦਰ ਸਿੰਘ ਵਲੋਂ ਵਿਧਾਇਕਾਂ ਨੂੰ ਵੱਖ-ਵੱਖ ਕਾਰਪੋਰੇਸ਼ਨ ਅਤੇ ਬੋਰਡਾਂ ਦੇ ਚੇਅਰਮੈਨ ਲਗਾਉਣ ਦਾ ਐਲਾਨ ਕਰਦੇ ਹੋਏ ਪਿਛਲੇ ਮਹੀਨੇ ਅਗਸਤ ਦੌਰਾਨ ਵਿਧਾਨ ਸਭਾ ਵਿੱਚ ਇੱਕ ਬਿੱਲ ਪੇਸ਼ ਕਰਦੇ ਹੋਏ ਰਸਤਾ ਸਾਫ਼ ਕਰ ਦਿੱਤਾ, ਜਿਸ ਰਾਹੀਂ ਵਿਧਾਇਕਾਂ ਨੂੰ ਚੇਅਰਮੈਨ ਲਗਾਇਆ ਜਾ ਸਕਦਾ ਹੈ। ਇਸ ਸਮੇਂ ਇਹ ਬਿੱਲ ਪੰਜਾਬ ਦੇ ਰਾਜਪਾਲ ਕੋਲ ਜ਼ਰੂਰੀ ਮਨਜ਼ੂਰੀ ਲਈ ਪਿਆ ਹੈ। ਜਿਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਸ ਬਿੱਲ ਨੂੰ ਐਕਟ ਦਾ ਰੂਪ ਦੇਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ।
ਪੰਜਾਬ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਵਿਧਾਇਕਾਂ ਨੂੰ ਚੇਅਰਮੈਨ ਲਗਾਏ, ਇਸ ਤੋਂ ਪਹਿਲਾਂ ਹੀ ਵਕੀਲ ਜਗਮੋਹਨ ਸਿੰਘ ਭੱਟੀ ਆਪਣੀ ਕਾਨੂੰਨੀ ਤਲਵਾਰ ਲੈ ਕੇ ਸਰਕਾਰ ਦੇ ਬੂਹੇ ‘ਤੇ ਖੜ੍ਹ ਗਏ ਹਨ। ਵਿਧਾਨ ਸਭਾ ਵਿੱਚ ਪਾਸ ਹੋਏ ਬਿਲ ਸਬੰਧੀ ਉਨ੍ਹਾਂ ਨੇ ਹਾਈ ਕੋਰਟ ਲਈ ਮੁਕੰਮਲ ਪਟੀਸ਼ਨ ਤਿਆਰ ਕਰ ਲਈ ਹੈ ਬਸ ਉਹ ਨੋਟੀਫਿਕੇਸ਼ਨ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਕਿਉਂਕਿ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਹੀ ਕੋਈ ਕਾਨੂੰਨ ਬਣ ਸਕਦਾ ਹੈ, ਜਿਸ ਤੋਂ ਬਾਅਦ ਹੀ ਅਦਾਲਤ ਵਿੱਚ ਪਟੀਸ਼ਨ ਪਾਈ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੀਐੱਚਡੀ ਯੋਗਤਾ ਵਾਲੇ ਵੀ ਚਪੜਾਸੀ ਲੱਗਣ ਨੂੰ ਤਿਆਰ
ਇਹ ਖ਼ਬਰ ਭਾਵੇਂ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਆਈ ਹੋਵੇ ਅਤੇ ਸਾਡੀ ਵਿਵਸਥਾ ਨੂੰ ਸ਼ਰਮਸਾਰ ਕਰਨ ਨੂੰ ਕਾਫੀ ਹੋਵੇ ਪਰ ਲਗਭਗ ਇਹ ਹਾਲਾਤ ਸਮੁੱਚੇ ਦੇਸ਼ ‘ਚ ਵੇਖਣ ਨੂੰ ਮਿਲ ਰਹੇ ਹਨ। ਲਖਨਊ ਤੋਂ ਪ੍ਰਾਪਤ ਸਮਾਚਾਰ ਅਨੁਸਾਰ ਚਪੜਾਸੀ ਦੀਆਂ 62 ਅਸਾਮੀਆਂ ਲਈ ਇਹੀ ਕੋਈ 93 ਹਜ਼ਾਰ ਅਰਜ਼ੀਆਂ ਆਈਆਂ ਹਨ। ਉਨ੍ਹਾਂ ‘ਚੋਂ ਚਪੜਾਸੀ ਦੀ ਅਸਾਮੀ ਲਈ ਯੋਗਤਾ ਵਾਲੇ ਭਾਵ ਕਿ ਪੰਜਵੀਂ ਤੋਂ 12ਵੀਂ ਤੱਕ ਦੇ 7422 ਬਿਨੈਕਾਰ ਹਨ ਜਦੋਂਕਿ ਚਪੜਾਸੀ ਦੀ ਅਸਾਮੀ ਲਈ ਬਿਨੈਕਾਰਾਂ ‘ਚ ਸਾਢੇ ਤਿੰਨ ਹਜ਼ਾਰ ਤਾਂ ਪੀਐੱਚਡੀ ਦੀ ਡਿਗਰੀ ਪ੍ਰਾਪਤ ਨੌਜਵਾਨ ਹਨ।
ਮਜ਼ੇ ਵਾਲੀ ਗੱਲ ਇਹ ਹੈ ਕਿ ਬਿਨੈਕਾਰਾਂ ‘ਚ ਤਕਨੀਕੀ ਸਿੱਖਿਆ ਪ੍ਰਾਪਤ ਨੌਜਵਾਨਾਂ ਦੀ ਵੀ ਚੰਗੀ  ਗਿਣਤੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ ਅਤੇ ਨਾ ਹੀ ਅਜ਼ੂਬਾ ਕਿਉਂਕਿ ਕੁਝ ਸਮਾਂ ਪਹਿਲਾਂ ਰਾਜਸਥਾਨ ‘ਚ ਸਕੱਤਰੇਤ ‘ਚ ਚਪੜਾਸੀ ਦੀ ਅਸਾਮੀ ਲਈ ਵੀ ਕਈ ਹਜ਼ਾਰ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਅਤੇ ਉਨ੍ਹਾਂ ਦੀ ਇੰਟਰਵਿਊ ਲੈਣਾ ਵੀ ਔਖਾ ਹੋ ਗਿਆ ਸੀ। ਇਸੇ ਤਰ੍ਹਾਂ ਨਗਰ ਪਾਲਿਕਾਵਾਂ ਅਤੇ ਨਗਰ ਨਿਗਮਾਂ ‘ਚ ਸਫਾਈ ਕਰਮਚਾਰੀਆਂ ਦੀਆਂ ਅਸਾਮੀਆਂ ਲਈ ਵੀ ਤਕਨੀਕੀ ਸਿੱਖਿਆ ਪ੍ਰਾਪਤ ਨੌਜਵਾਨਾਂ ਦੀਆਂ ਅਰਜ਼ੀਆਂ ਆਮ ਹੁੰਦੀਆਂ ਜਾ ਰਹੀਆਂ ਹਨ। ਇੰਜੀਨੀਅਰਿੰਗ ਤੇ ਮੈਨੇਜ਼ਮੈਂਟ ‘ਚ ਡਿਗਰੀ ਪ੍ਰਾਪਤ ਨੌਜਵਾਨਾਂ ਦਾ ਚਪੜਾਸੀ ਜਾਂ ਸਫਾਈ ਕਰਮਚਾਰੀ ਦੀ ਨੌਕਰੀ ਲਈ ਬਿਨੈ ਕਰਨਾ ਦੇਸ਼ ਦੇ ਸਿੱਖਿਆ ਢਾਚੇ ਅਤੇ ਸਰਕਾਰੀ ਨੌਕਰੀ ਦੀ ਇੱਛਾ ਦੀ ਸਥਿਤੀ ਦੋਵਾਂ ਤੋਂ ਹੀ ਜਾਣੂੰ ਕਰਵਾਉਣ ਲਈ ਕਾਫੀ ਹੈ।
ਪਿਛਲੇ ਦਿਨੀਂ ਮੁਰਾਦਾਬਾਦ ਨਗਰ ਨਿਗਮ ‘ਚ ਸਫਾਈ ਕਰਮਚਾਰੀਆਂ ਦੀਆਂ ਅਸਾਮੀਆਂ ਦੀ ਭਰਤੀ ਸਮੇਂ ਇਨ੍ਹਾਂ ਤਕਨੀਕੀ ਅਤੇ ਮਾਹਿਰ ਨੌਜਵਾਨਾਂ ਨੂੰ ਇੰਟਰਵਿਊ ਦੌਰਾਨ ਸਫਾਈ ਲਈ ਨਾਲੇ ‘ਚ ਉਤਾਰਨ ਦੀਆਂ ਖ਼ਬਰਾਂ ਸੁਰਖੀਆਂ ‘ਚ ਆ ਚੁੱਕੀਆਂ ਹਨ। ਇਨ੍ਹਾਂ ਨੌਜਵਾਨਾਂ ਨੂੰ ਭਰਤੀ ਦੌਰਾਨ ਫਿਜ਼ੀਕਲ ਟੈਸਟ ‘ਚ ਭੌੜਾ, ਬੱਠਲ ਆਦਿ ਦੇ ਕੇ ਸੁਰੱਖਿਆ ਸਾਧਨਾਂ ਤੋਂ ਬਿਨਾ ਹੀ ਨਾਲੇ ਦੀ ਸਫਾਈ ਲਈ ਉਤਾਰ ਦੇਣ ਨਾਲ ਮੀਡੀਆ ਨੂੰ ਇੱਕ ਖ਼ਬਰ ਮਿਲ ਗਈ ਹਾਲਾਂਕਿ ਅੱਜ ਹਾਲਾਤ ਇਹ ਹੁੰਦੇ ਜਾ ਰਹੇ ਹਨ ਕਿ ਇੱਕ ਅਸਾਮੀ ਦੇ ਹਜ਼ਾਰਾਂ ਦਾਅਵੇਦਾਰ ਹਨ।
ਅਜਿਹੇ ‘ਚ ਘੱਟ ਅਸਾਮੀਆਂ ਲਈ ਭਰਤੀ ਵੀ ਮੁਸ਼ਕਲ ਕੰਮ ਹੋ ਗਿਆ ਹੈ। ਵਰਗ ਚਾਰ ਜਾਂ ਕਲਰਕ ਦੀਆਂ ਅਸਾਮੀਆਂ ਲਈ ਵੀ ਇੰਜੀਨੀਅਰਿੰਗ, ਐਮਬੀਏ, ਪੋਸਟ ਗ੍ਰੈਜੂਏਟ ਤੱਕ ਪਾਸ ਨੌਜਵਾਨਾਂ ਦੀਆਂ ਅਰਜੀਆਂ ਆਉਣਾ ਆਮ ਹੁੰਦਾ ਜਾ ਰਿਹਾ ਹੈ। ਡਿਗਰੀ ਪ੍ਰਾਪਤ ਨੌਜਵਾਨਾਂ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਦੇ ਚਲਦੇ ਉਨ੍ਹਾਂ ਦੀ ਮਜ਼ਬੂਰੀ ਹੈ। ਦੂਜੇ ਪਾਸੇ ਹੁਨਰਮੰਦ ਅਤੇ ਯੋਗ ਨੌਜਵਾਨਾਂ ਲਈ ਨੌਕਰੀ ਇੱਕ ਲੱਭੋ ਹਜ਼ਾਰ ਮੌਕੇ ਵਾਲੀ ਸਥਿਤੀ ਵੀ ਸਾਡੇ ਦੇਸ਼ ‘ਚ ਉਪਲੱਬਧ ਹੈ।
ਇੱਕ ਸਮਾਂ ਸੀ ਜਦੋਂ ਲੋਕਾਂ ‘ਚ ਪ੍ਰਾਈਵੇਟ ਨੌਕਰੀ ਵੱਲ ਖਿੱਚ ਸੀ ਤੇ ਉਸ ਦਾ ਕਾਰਨ ਵੀ ਚੰਗੀ ਤਨਖਾਹ ਤੇ ਚੰਗੀਆਂ ਸਹੂਲਤਾਂ ਸੀ ਪਰ ਤਨਖਾਹ ਕਮਿਸ਼ਨਾਂ ਦੌਰਾਨ ਹੁਣ ਸਰਕਾਰੀ ਨੌਕਰੀ ‘ਚ ਵੀ ਦਿਲਖਿੱਚਵੀਂ ਤਨਖਾਹ ਅਤੇ ਬਿਹਤਰ ਸਹੂਲਤਾਂ ਮਿਲਣ ਲੱਗੀਆਂ ਹਨ। ਇਸ ਦੇ ਨਾਲ ਹੀ ਸਰਕਾਰੀ ਨੌਕਰੀ ‘ਚ ਬੰਦਿਸ਼ਾਂ ਘੱਟ ਅਤੇ ਇੱਕ ਤਰੀਕ ਨੂੰ ਪੂਰੀ ਤਨਖਾਹ ਵਾਲੀ ਸਥਿਤੀ ਦੇ ਨਾਲ ਹੀ ਰਿਟਾਇਰਮੈਂਟ ਤੋਂ ਬਾਅਦ ਦੀ ਪੈਨਸ਼ਨ ਵੀ ਸਰਕਾਰੀ ਨੌਕਰੀ ਵੱਲ ਖਿੱਚ ਰਹੀ ਹੈ।
ਅਜਿਹੇ ‘ਚ ਹੁਣ ਨਿੱਜੀ ਨਾਲੋਂ ਵੀ ਬਿਹਤਰ ਤਨਖਾਹ ਅਤੇ ਸਹੂਲਤਾਂ ਅਤੇ ਉਹ ਵੀ ਬਿਨਾ ਜਵਾਬਦੇਹੀ ਦੇ ਤਾਂ ਸਰਕਾਰੀ ਨੌਕਰੀ ਦਾ ਖਿਚਾਅ ਹੋਰ ਜ਼ਿਆਦਾ ਵਧਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਸਰਕਾਰੀ ਨੌਕਰੀ ਦੀ ਖਿੱਚ ਦੀ ਇਹ ਤਸਵੀਰ ਪੂਰੇ ਦੇਸ਼ ‘ਚ ਵੇਖਣ ਨੂੰ ਮਿਲ ਜਾਵੇਗੀ। ਸਰਕਾਰੀ ਨੌਕਰੀ ਦੀ ਇੱਕ-ਇੱਕ ਅਸਾਮੀ ਲਈ ਇੰਨੀਆਂ ਜ਼ਿਆਦਾ ਅਰਜ਼ੀਆਂ ਆਉਂਦੀਆਂ ਹਨ ਤੇ ਇਸ ‘ਚ ਘੱਟੋ-ਘੱਟ ਯੋਗਤਾ ਤਾਂ ਹੁਣ ਕੋਈ ਮਾਇਨੇ ਹੀ ਨਹੀਂ ਰੱਖਦੀ, ਇੱਕ ਨਾਲੋਂ ਇੱਕ ਉੱਚ ਯੋਗਤਾ ਪ੍ਰਾਪਤ  ਬਿਨੈਕਾਰ ਮਿਲ ਜਾਂਦੇ ਹਨ।
ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਕੀ ਬੇਰੁਜ਼ਗਾਰੀ ਦੀ ਸਮੱਸਿਆ ਵਾਕਈ ਇੰਨੀ ਗੰਭੀਰ ਹੈ? ਜਾਂ ਕਿਤੇ ਸਾਡੇ ਸਿੱਖਿਆ ਢਾਂਚੇ ‘ਚ ਹੀ ਖੋਟ ਹੈ? ਜਾਂ ਹੋਰ ਕੋਈ ਕਾਰਨ ਹੈ? ਦਰਅਸਲ ਇਸ ਦੇ ਕਈ ਕਾਰਨਾਂ ‘ਚੋਂ ਇੱਕ ਸਾਡਾ ਸਿੱਖਿਆ ਢਾਂਚਾ, ਦੂਜੀ ਸਾਡੀ ਸਿੱਖਿਆ ਦਾ ਪੱਧਰ, ਤੀਜਾ ਸਰਕਾਰੀ ਨੌਕਰੀ ਪ੍ਰਤੀ ਅੱਜ ਵੀ ਨੌਜਵਾਨਾਂ ਦਾ ਝੁਕਾਅ ਆਦਿ ਹੈ। ਪਿਛਲੇ ਦਹਾਕਿਆਂ ‘ਚ ਦੇਸ਼ ‘ਚ ਸਿੱਖਿਆ ਦਾ ਤੇਜ਼ੀ ਨਾਲ ਵਿਸਥਾਰ ਹੋਇਆ ਹੈ ਸਿੱਖਿਆ ਅਦਾਰੇ ਬਹੁਤ ਖੁੱਲ੍ਹ ਗਏ ਹਨ। ਅੱਜ ਸਥਿਤੀ ਇੱਥੋਂ ਤੱਕ ਆ ਗਈ ਹੈ ਕਿ ਦੇਸ਼ ਦੇ ਇੰਜੀਨੀਅਰਿੰਗ ਕਾਲਜਾਂ ਅਤੇ ਮੈਨੇਜ਼ਮੈਂਟ ਸੰਸਥਾਵਾਂ ਦੀਆਂ ਸੀਟਾਂ ਵੀ ਪੂਰੀਆਂ ਨਹੀਂ ਭਰਦੀਆਂ ਹਨ।
ਨੌਜਵਾਨਾਂ ਦਾ ਹੌਲੀ-ਹੌਲੀ ਐੱਮਬੀਏ ਆਦਿ ਤੋਂ ਮੋਹਭੰਗ ਹੁੰਦਾ ਜਾ ਰਿਹਾ ਹੈ, ਜਿਸ ਇੰਜੀਨੀਅਰਿੰਗ ‘ਚ ਦਾਖਲੇ ਲਈ ਨੌਜਵਾਨਾਂ ਨੂੰ ਸਖ਼ਤ ਮਿਹਨਤ ਤੋਂ ਬਾਅਦ ਵੀ ਮੁਸ਼ਕਲ ਨਾਲ ਦਾਖਲਾ ਮਿਲਦਾ ਸੀ। ਅੱਜ ਦਾਖਲਾ ਪ੍ਰੀਖਿਆ ‘ਚ ਘੱਟ ਅੰਕ ਲਿਆਉਣ ‘ਤੇ ਦਾਖਲਾ ਹੋ ਜਾਂਦਾ ਹੈ। ਇੱਥੋਂ ਤੱਕ ਕਿ ਸੀਨੀਅਰ ਸੈਕੰਡਰੀ ਦੇ ਪ੍ਰਾਪਤ ਅੰਕਾਂ ਦੇ ਅਧਾਰ ‘ਤੇ ਵੀ ਦਾਖਲਾ ਹੋਣ ਲੱਗਾ ਹੈ। ਤਸਵੀਰ ਦਾ ਇੱਕ ਪਹਿਲੂ ਇਹ ਵੀ ਹੈ ਕਿ ਕਈ ਤਕਨੀਕੀ ਅਤੇ ਮੈਨੇਜ਼ਮੈਂਟ ਸਿੱਖਿਆ ਸੰਸਥਾਨਾਂ ‘ਚ ਤਾਂ ਪੱਧਰੀ ਸਟਰੀਮ ਮੈਂਬਰਾਂ ਦੀ ਕਮੀ ਆਮ ਹੈ।
ਸਭ ਤੋਂ ਜ਼ਿਆਦਾ ਗੰਭੀਰ ਗੱਲ ਇਹ ਹੈ ਕਿ ਕੁਝ ਪੈਸਿਆਂ ਦੇ ਲਾਲਚ ‘ਚ ਸਿੱਖਿਆ ਅਦਾਰਿਆਂ ‘ਚ ਸਟਰੀਮ ਮੈਂਬਰਾਂ ਨੂੰ ਫਰਜ਼ੀ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਹਾਲ ਹੀ ਜਾਰੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਲਗਭਗ 80 ਹਜ਼ਾਰ ਅਧਿਆਪਕ ਇੱਕ ਤੋਂ ਜ਼ਿਆਦਾ ਸੰਸਥਾਨਾਂ ‘ਚ ਆਪਣਾ ਪਲੇਸਮੈਂਟ ਦਿਖਾ ਕੇ ਤਨਖਾਹ ਪ੍ਰਾਪਤ ਕਰ ਰਹੇ ਹਨ। ਯੂਜੀਸੀ ਨੇ ਅਜਿਹੇ 80 ਹਜ਼ਾਰ ਅਧਿਆਪਕਾਂ ਨੂੰ ਨੌਕਰੀ ਤੋਂ ਹਟਾਉਣ ਲਈ ਸਾਫ-ਸਾਫ ਕਹਿ ਦਿੱਤਾ ਹੈ।
ਇਸ ਦਾ ਮਤਲਬ ਸਾਫ ਹੈ ਕਿ ਇਨ੍ਹਾਂ ਅਦਾਰਿਆਂ ‘ਚ ਪੜ੍ਹਾਈ ਦੀ ਕੀ ਸਥਿਤੀ ਹੋਵੇਗੀ। ਇਸ ਦੱਸਣ ਦੀ ਲੋੜ ਨਹੀਂ ਇੰਜੀਨੀਅਰਿੰਗ ‘ਚ ਚੰਗੀ ਯੋਗਤਾ ਪ੍ਰਾਪਤ ਨੌਜਵਾਨਾਂ ਨੂੰ ਤਾਂ ਕੋਈ ਵੀ ਅਦਾਰਾ ਆਪਣੇ ਇੱਥੇ ਪਲੇਸਮੈਂਟ ਦੇ ਦਿੰਦਾ ਹੈ। ਲਗਭਗ ਸਾਰੀਆਂ ਕੰਪਨੀਆਂ ਵੱਲੋਂ ਅੱਜ-ਕੱਲ੍ਹ ਸਿੱਧੇ ਅਦਾਰਿਆਂ ‘ਚ ਪਲੇਸਮੈਂਟ ਲਈ ਇੰਟਰਵਿਊ ਕਰਕੇ ਚੁਣ ਲਿਆ ਜਾਂਦਾ ਹੈ।
ਬੇਸ਼ੱਕ ਸਰਕਾਰੀ ਇੰਜੀਨੀਅਰਿੰਗ, ਮੈਨੇਜ਼ਮੈਂਟ, ਮੈਡੀਕਲ ਅਤੇ ਇਸੇ ਤਰ੍ਹਾਂ ਦੇ ਹੋਰ ਸਿੱਖਿਆ ਅਦਾਰਿਆਂ ਦਾ ਜਾਲ ਫੈਲਾਉਣ, ਨਿੱਜੀ ਖੇਤਰ ਨੂੰ ਜ਼ਿਆਦਾ ਤੋਂ ਜ਼ਿਆਦਾ ਹੱਲਾਸ਼ੇਰੀ ਦੇਣ, ਨਿੱਜੀ ਯੂਨੀਵਰਸਿਟੀਆਂ ਨੂੰ ਮਾਨਤਾ ਦੇਣ ‘ਤੇ ਇਹ ਸਾਫ ਹੋ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਅਦਾਰਿਆਂ ਦੇ ਸਿੱਖਿਆ ਪੱਧਰ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ ਹੈ। ਜੇਕਰ ਸਾਡੇ ਸਿੱਖਿਆ ਅਦਾਰੇ ਹੁਨਰਮੰਦ, ਯੋਗ ਅਤੇ ਪ੍ਰਤਿਭਾਸ਼ਾਲੀ ਮਾਹਿਰ ਤਿਆਰ ਕਰਨ ‘ਚ ਸਮਰੱਥ ਨਹੀਂ ਹਨ ਤਾਂ ਅਜਿਹੀ ਸਿੱਖਿਆ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਹੈ।
ਸਰਕਾਰ ਨੂੰ ਸਿੱਖਿਆ ਅਦਾਰਿਆਂ ਦੇ ਸਿੱਖਿਆ ਪੱਧਰ ਅਤੇ ਗੁਣਵੱਤਾ ‘ਤੇ ਕਿਸੇ ਤਰ੍ਹਾਂ ਦੀ ਆਂਚ ਨਹੀਂ ਆਉਣ ਦੇਣੀ ਹੋਵੇਗੀ ਨਹੀਂ ਤਾਂ ਬਦਕਿਸਮਤੀ ਅਤੇ ਸ਼ਰਮਸਾਰ ਕਰਨ ਵਾਲੀ ਸਥਿਤੀ ਭਾਵ ਕਿ ਬੇਰੁਜ਼ਗਾਰਾਂ ਦੀ ਭੀੜ ਅਤੇ ਸਰਕਾਰੀ ਨੌਕਰੀ ਦੀ ਇੱਛਾ ‘ਚ ਚਪੜਾਸੀ ਵਰਗੀ ਅਸਾਮੀ ਦੀ ਇੱਛਾ ਅਤੇ ਨੌਜਵਾਨਾਂ ‘ਚ ਨਿਰਾਸ਼ਾ ਤੇ ਅਪਰਾਧਿਕ ਰੁਝਾਨ ਨੂੰ ਕਿਸੇ ਵੀ ਹਾਲਤ ‘ਚ ਰੋਕਿਆ ਜਾਣਾ ਸੰਭਵ ਨਹੀਂ ਹੋਵੇਗਾ, ਸਰਕਾਰ ਨੂੰ ਸਮਾਂ ਰਹਿੰਦੇ ਕਾਰਗਰ ਯਤਨ ਕਰਨੇ ਹੋਣਗੇ।
ਡਾ. ਰਾਜਿੰਦਰ ਪ੍ਰਸਾਦ ਸ਼ਰਮਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਧਿਕਾਰੀਆਂ ਦੀ ਤਿਆਰ ਹੋ ਰਹੀ ਐ ਜਨਮ ਕੁੰਡਲੀ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦਫ਼ਤਰ ਨੇ ਸ਼ੁਰੂ ਕੀਤੀ ਲਿਸਟ ਬਣਾਉਣੀ | Authorities
ਸੂਚੀ ਤੇ ਪੁਲਿਸ ਅਧਿਕਾਰੀਆਂ ਦੀ ਤਿਆਰ ਹੋ ਰਹੀ ਐ ਲਿਸਟ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਮੋਗਾ ਐੱਸਐੱਸਪੀ ਲਾਉਣ ਮੌਕੇ ਹੋਈ ਗਲਤੀ ਮੁੜ ਤੋਂ ਨਾ ਹੋਵੇ, ਇਸ ਲਈ ਮੁੱਖ ਮੰਤਰੀ ਦਫ਼ਤਰ ਇਮਾਨਦਾਰ ਅਫ਼ਸਰਾਂ ਦੀ ਖ਼ੁਦ ਲਿਸਟ ਤਿਆਰ ਕਰਨ ‘ਚ ਜੁਟ ਗਿਆ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਨਾ ਸਿਰਫ਼ ਇਮਾਨਦਾਰ ਅਫ਼ਸਰਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ, ਸਗੋਂ ਉਨ੍ਹਾਂ ਨੂੰ ਸੀਨੀਅਰਤਾ ਅਨੁਸਾਰ ਰੈਕਿੰਗ ਵੀ ਦਿੱਤੀ ਜਾ ਰਹੀ ਹੈ ਤਾਂ ਕਿ ਤੈਨਾਤੀ ਕਰਨ ਮੌਕੇ ਮੁੜ ਤੋਂ ਕੋਈ ਵੱਡੀ ਭੁੱਲ ਨਾ ਹੋਵੇ, ਜਿਸ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣੇ ਹੀ ਆਦੇਸ਼ਾਂ ਨੂੰ ਵਾਪਸ ਲੈਣਾ ਪਏ। ਇਹ ਸੂਚੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਤਿਆਰ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੇ ਹਫ਼ਤੇ ਮੋਗਾ ਦੇ ਐੱਸਐੱਸਪੀ ਰਾਜਜੀਤ ਸਿੰਘ ਗੰਭੀਰ ਦੋਸ਼ ਲੱਗਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਰਾਜਜੀਤ ਦਾ ਤਬਾਦਲਾ ਮੋਹਾਲੀ ਬਟਾਲੀਅਨ ਵਿਖੇ ਕਰਦੇ ਹੋਏ ਕਮਲਜੀਤ ਸਿੰਘ ਢਿੱਲੋਂ ਨੂੰ ਮੋਗਾ ਦਾ ਐੱਸਐੱਸਪੀ ਲਾ ਦਿੱਤਾ ਗਿਆ ਸੀ ਪਰ ਕਮਲਜੀਤ ਸਿੰਘ ਢਿੱਲੋਂ ਖ਼ਿਲਾਫ਼ ਵੀ ਭ੍ਰਿਸ਼ਟਾਚਾਰ ਤੇ ਹੋਰ ਮਾਮਲੇ ਬਾਹਰ ਆਉਣ ਤੋਂ ਬਾਅਦ ਸਰਕਾਰ ਦੀ ਜੰਮ ਕੇ ਨਾਮੋਸ਼ੀ ਹੋਣੀ ਸ਼ੁਰੂ ਹੋ ਗਈ ਸੀ ਕਿ ਅਮਰਿੰਦਰ ਸਿੰਘ ਕੋਲ ਕੋਈ ਇਮਾਨਦਾਰ ਅਫ਼ਸਰ ਨਹੀਂ ਹੈ, ਜਿਹੜਾ ਕਿ ਉਨ੍ਹਾਂ ਨੇ ਇੱਕ ਕਥਿਤ ਦੋਸ਼ੀ ਅਧਿਕਾਰੀ ਨੂੰ ਹਟਾ ਕੇ ਇਸੇ ਤਰ੍ਹਾਂ ਦੇ ਦੋਸ਼ਾਂ ਨਾਲ ਜੁੜੇ ਹੋ ਅਧਿਕਾਰੀ ਨੂੰ ਤੈਨਾਤ ਕਰ ਦਿੱਤਾ ਹੈ।
ਸੀਨੀਅਰਤਾ ਦੇ ਨਾਲ ਹੀ ਹਰ ਤਰ੍ਹਾਂ ਦੇ ਲੱਗੇ ਦੋਸ਼ਾਂ ਤੇ ਜਾਂਚ ਰਿਪੋਰਟ ਦਾ ਲਿਸਟ ‘ਚ ਹੋਵੇਗਾ ਜਿਕਰ
ਕਮਲਜੀਤ ਸਿੰਘ ਖ਼ਿਲਾਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਰਿਪੋਰਟ ਮਿਲਣ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਮੋਗਾ ਤੋਂ ਤਾਂ ਕਰ ਦਿੱਤਾ ਗਿਆ ਹੈ ਫਿਰ ਇਸ ਮਾਮਲੇ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਦਫ਼ਤਰ ਅਗਲੇ ਕਦਮ ਫੂਕ-ਫੂਕ ਕੇ ਧਰ ਰਿਹਾ ਹੈ ਮੁੱਖ ਮੰਤਰੀ ਦਫ਼ਤਰ ਹੁਣ ਆਪਣੇ ਪੱਧਰ ‘ਤੇ ਇਮਾਨਦਾਰੀ ਤੇ ਸੀਨੀਅਰਤਾ ਅਨੁਸਾਰ ਆਪਣੇ ਕੋਲ ਇੱਕ ਵੱਖਰੀ ਸੂਚੀ ਤਿਆਰ ਕਰਨ ‘ਚ ਜੁਟ ਗਿਆ ਹੈ, ਜਿਸ ‘ਚ ਆਈਏਐੱਸ., ਪੀਸੀਐੱਸ, ਆਈਪੀਐੱਸ ਤੇ ਪੀਪੀਐੱਸ ਸ਼ਾਮਲ ਕੀਤੇ ਗਏ ਹਨ।
ਇਸ ਸੂਚੀ ‘ਚ ਸੀਨੀਅਰਤਾ ਦੇ ਨਾਲ ਹੀ ਹਰ ਅਧਿਕਾਰੀ ਦੀ ਜਨਮ ਪੱਤਰੀ ਤਿਆਰ ਕੀਤੀ ਜਾ ਰਹੀ ਹੈ ਕਿ ਕਿਤੇ ਉਸ ਖ਼ਿਲਾਫ਼ ਕੋਈ ਦੋਸ਼ ਤਾਂ ਨਹੀਂ ਲੱਗੇ ਹੋਏ ਜਾਂ ਫਿਰ ਉਸ ਖ਼ਿਲਾਫ਼ ਕੋਈ ਜਾਂਚ ਤਾਂ ਨਹੀਂ ਚੱਲ ਰਹੀ ਹੈ। ਇਸ ਨਾਲ ਹੀ ਪਿਛਲੀਆਂ ਸਰਕਾਰਾਂ ਦੌਰਾਨ ਉਕਤ ਅਧਿਕਾਰੀ ਦਾ ਵਿਹਾਰ ਤੇ ਕੰਮ ਕਰਨ ਦਾ ਤਰੀਕਾ ਕਿਸ ਕਿਸਮ ਦਾ ਸੀ। ਮੁੱਖ ਮੰਤਰੀ ਦਫ਼ਤਰ ਇਹ ਸੂਚੀ ਇਸ ਲਈ ਤਿਆਰ ਕਰ ਰਿਹਾ ਹੈ ਤਾਂ ਕਿ ਤਬਾਦਲਿਆਂ ਮੌਕੇ ਉੱਚ ਅਧਿਕਾਰੀਆਂ ਵੱਲੋਂ ਭੇਜੀ ਗਈ ਸੂਚੀ ਦੇ ਨਾਲ ਹੀ ਮੁੱਖ ਮੰਤਰੀ ਨੂੰ ਦਫ਼ਤਰ ਵੱਲੋਂ ਤਿਆਰ ਕੀਤੀ ਗਈ ਸੂਚੀ ਵੀ ਦੇ ਦਿੱਤੀ ਜਾਵੇ। ਮੁੱਖ ਮੰਤਰੀ ਦਫ਼ਤਰ ਵੱਲੋਂ ਤਿਆਰ ਕੀਤੀ ਗਈ ਲਿਸਟ ਨੂੰ ਦੇਖਣ ਤੋਂ ਬਾਅਦ ਹੀ ਕਿਸੇ ਅਧਿਕਾਰੀ ਦੀ ਵੱਡੇ ਅਹੁਦੇ ‘ਤੇ ਤੈਨਾਤੀ ਕੀਤੀ ਜਾਏਗੀ। (Authorities)
ਡੀਜੀਪੀਜ਼ ਦੀ ਵੀ ਤਿਆਰ ਹੋ ਰਹੀ ਐ ਜਨਮ ਕੁੰਡਲੀ | Authorities
ਮੁੱਖ ਮੰਤਰੀ ਦਫ਼ਤਰ ਵੱਲੋਂ ਨਵੇਂ ਡੀਜੀਪੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦਫ਼ਤਰ ਵੱਲੋਂ ਮੌਜੂਦਾ ਆਈਪੀਐੱਸ ਅਧਿਕਾਰੀਆਂ ਦੀ ਸੀਨੀਅਰਤਾ ਸੂਚੀ ਨੂੰ ਲੈਂਦੇ ਹੋਏ ਉਸ ਨਾਲ ਉਨ੍ਹਾਂ ਦੇ ਕਾਰਜਕਾਲ ਦੀ ਰਿਪੋਰਟ ਨੱਥੀ ਕੀਤੀ ਜਾ ਰਹੀ ਹੈ ਤਾਂ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੰਗਣ ਤੋਂ ਬਾਅਦ ਤੁਰੰਤ ਹੀ ਸੀਨੀਅਰ ਆਈਪੀਐੱਸ ਅਧਿਕਾਰੀਆਂ ਦੀ ਸੀਨੀਅਰਤਾ ਸੂਚੀ ਦੇ ਨਾਲ ਹੀ ਉਨ੍ਹਾਂ ਦੀ ਜਨਮ ਕੁੰਡਲੀ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦੇ ਸਕਣ। ਮੌਜ਼ੂਦਾ ਡੀਪੀਜੀ ਸੁਰੇਸ਼ ਅਰੋੜਾ 30 ਸਤੰਬਰ ਨੂੰ ਰਿਟਾਇਰ ਹੋਣ ਜਾ ਰਹੇ ਹਨ। ਉਨ੍ਹਾਂ ਤੋਂ ਬਾਅਦ 1984 ਕੈਡਰ ਦੇ ਸੰਮਤ ਕੁਮਾਰ ਗੋਇਲ, 1985 ਕੈਡਰ ਦੇ ਮੁਹੰਮਦ ਮੁਸਤਫ਼ਾ, 1985 ਕੈਡਰ ਹਰਦੀਪ ਸਿੰਘ ਢਿੱਲੋਂ, 1986 ਕੈਡਰ ਦੇ ਜਸਮਿੰਦਰ ਸਿੰਘ, 1986 ਕੈਡਰ ਦੇ ਐੱਸ. ਚਟੋਪਧਿਆਏ ਤੇ 1986 ਕੈਡਰ ਦੇ ਦਿਨਕਰ ਗੁਪਤਾ ਸੀਨੀਅਰ ਅਧਿਕਾਰੀ ਹਨ।