Cricket. sports - Sach Kahoon Punjabi

ਕਾਰਨੇਵਾਰ ਦੇ ਪਹਿਲੇ ਸੈਂਕੜੇ ਨਾਲ ਵਿਦਰਭ ਮਜ਼ਬੂਤ
ਕਾਰਨੇਵਾਰ ਨੇ ਬਣਾਈਆਂ 102 ਦੌੜਾਂ, ਸ਼ੇਸ਼ ਭਾਰਤ ਨੇ ਦੂਜੀ ਪਾਰੀ ‘ਚ ਦੋ ਵਿਕਟਾਂ ਗੁਆ ਕੇ 102 ਦੌੜਾਂ ਬਣਾਈਆਂ

ਨਾਗਪੁਰ | ਅਕਸ਼ੈ ਕਾਰਨੇਵਾਰ (102) ਦੇ ਪਹਿਲੇ ਫਸਟ ਕਲਾਸ ਸੈਂਕੜੇ ਨਾਲ ਰਣਜੀ ਚੈਂਪੀਅਨ ਵਿਦਰਭ ਨੇ ਸੇਸ਼ ਭਾਰਤ ਖਿਲਾਫ ਇਰਾਨੀ ਕੱਪ ਮੈਚ ਦੇ ਤੀਜੇ ਦਿਨ ਵੀਰਵਾਰ ਨੂੰ ਪਹਿਲੀ ਪਾਰੀ ‘ਚ 425 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਸ਼ੇਸ਼ ਭਾਰਤ ਨੇ ਪਹਿਲੀ ਪਾਰੀ ‘ਚ 330 ਦੌੜਾਂ ਬਣਾਈਆਂ ਸਨ, ਜਦੋਂਕਿ ਵਿਦਰਭ ਨੇ 425 ਦੌੜਾਂ ਬਣਾ ਕੇ 95 ਦੌੜਾਂ ਦਾ ਵਾਧਾ ਹਾਸਲ ਕੀਤਾ ਕਾਰਨੇਵਾਰ ਨੇ 133 ਗੇਂਦਾਂ ‘ਤੇ 102 ਦੌੜਾਂ ‘ਤੇ 13 ਚੌਕੇ ਅਤੇ ਦੋ ਛੱਕੇ ਲਾਏ ਉਨ੍ਹਾਂ ਨੈ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨਾਲ ਅਸਰਦਾਰ ਸਾਂਝੇਦਾਰੀ ਕਰਦਿਆਂ ਰਣਜੀ ਚੈਂਪੀਅਨ ਵਿਦਰਭ ਨੂੰ ਛੇ ਵਿਕਟਾਂ ‘ਤੇ 226 ਦੌੜਾ ਦੀ ਨਾਜ਼ੁਕ ਸਥਿਤੀ ਤੋਂ ਉਭਾਰ ਲਿਆ ਵਿਦਰਭ ਨੇ ਕੱਲ੍ਹ ਦੀਆਂ ਛੇ ਵਿਕਟਾਂ ‘ਤੇ 245 ਦੌੜਾ ਤੋਂ ਅੰਗੇ ਖੇਡਣਾ ਸ਼ੁਰੂ ਕੀਤਾ ਅਕਸ਼ੈ ਵਾਡਕਰ ਨੇ 50 ਤੇ ਕਾਰਨੇਵਾਰ ਨੇ 15 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ

ਵਾਡਕਰ 139 ਗੇਂਦਾਂ ‘ਚ 14 ਚੌਕਿਆਂ ਦੀ ਮੱਦਦ ਨਾਲ 73 ਦੌੜਾਂ ਬਣਾ ਕੇ ਲੈੱਗ ਸਪਿੱਨਰ ਰਾਹੁਲ ਚਾਹਰ ਦੀ ਗੇਂਦ ‘ਤੇ ਬੋਲਡ ਹੋਏ ਵਿਦਰਭ ਦੀ ਸੱਤਵੀਂ ਵਿਕਟ 305 ਦੌੜਾ ਦੇ ਸਕੋਰ ‘ਤੇ ਡਿੱਗੀ ਵਾਡਕਰ ਤੇ ਕਾਰਨੇਵਾਰ ਨੇ ਸੱਤਵੀਂ ਵਿਕਟ ਲਈ 79 ਦੌੜਾਂ ਦੀ ਸਾਂਝੇਦਾਰੀ ਕੀਤੀ ਕਾਰਨੇਵਾਰ ਨੇ ਫਿਰ ਅਕਸ਼ੈ ਵਖਾਰੇ (20) ਨਾਲ ਅੱਠਵੀਂ ਵਿਕਟ ਲਈ 76 ਦੌੜਾਂ ਜੋੜੀਆਂ ਕਾਰਨੇਵਾਰ ਆਪਣੇ 12ਵੇਂ ਪਹਿਲੇ ਸ਼੍ਰੇਣੀ ਮੈਚ ‘ਚ ਸੈਂਕੜਾ ਪੂਰਾ ਕਰਨ ਤੋਂ ਬਾਦਅ ਰਹੁਲ ਚਾਹਰ ਦੀ ਗੇਂਦ ‘ਤੇ ਲੱਤ ਅੜਿੱਕਾ ਹੋਏ ਕਾਰਨੇਵਾਰ ਦੀ ਵਿਕਟ 381 ਦੌੜਾਂ ਦੇ ਸਕੋਰ ‘ਤੇ ਡਿੱਗੀ ਕਾਰਨੇਵਾਰ ਨੂੰ ਆਊਟ ਕਰਨ ਤੋਂ ਬਾਅਦ ਚਾਹਰ ਨੇ ਅਕਸ਼ੈ ਵਖਾਰੇ ਨੂੰ ਵੀ ਬੋਲਡ ਕੀਤਾ

ਵਖਾਰੇ ਨੇ 75 ਗੇਂਦਾਂ ‘ਤੇ 20 ਦੌੜਾਂ ‘ਚ ਦੋ ਚੌਕੇ ਲਾਏ ਰਜਨੀਸ਼ ਗੁਰਬਾਨੀ ਤੇ ਯਸ਼ ਠਾਕੁਰ ਨੇ ਆਖਰੀ ਵਿਕਟ ਲਈ 39 ਦੌੜਾਂ ਦੀ ਸਾਂਝੇਦਾਰੀ ਕਰਕੇ ਵਿਦਰਭ ਨੂੰ 425 ਦੌੜਾਂ ਤੱਕ ਪਹੁੰਚਾਇਆ ਅੰਕਿਤ ਰਾਜਪੂਤ ਨੇ ਠਾਕੁਰ ਨੂੰ ਲੱਤ ਅੜਿੱਕਾ ਕਰਕੇ ਵਿਦਰਭ ਦੀ ਪਾਰੀ 142.1  ਓਵਰਾਂ ‘ਚ ਸਮਾਪਤ ਕੀਤੀ ਠਾਕੁਰ ਨੇ 28 ਗੇਂਦਾਂ ‘ਤੇ 10 ਦੌੜਾਂ ਬਣਾਈਆਂ ਜਦੋਂਕਿ ਰਜਨੀਸ਼ 49 ਗੇਂਦਾਂ ‘ਤੇ 28 ਦੌੜਾਂ ਬਣਾ ਕੇ ਨਾਬਾਦ ਪਵੇਲੀਅਨ ਪਰਤੇ ਸ਼ੇਸ਼ ਭਾਰਤ ਵੱਲੋਂ ਚਾਹਰ 40 ਓਵਰਾਂ ‘ਓ 112 ਦੌੜਾਂ ‘ਤੇ ਚਾਰ ਵਿਕਟਾਂ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਰਹੇ ਰਾਜਪੂਤ ਨੇ 84 ਦੋੜਾਂ ‘ਤੇ ਦੋ ਵਿਕਟਾਂ, ਕ੍ਰਿਸ਼ਨੱਪਾ ਗੌਤਮ ਨੇ 33 ਦੌੜਾਂ ‘ਤੇ ਦੋ ਵਿਕਟਾਂ ਤੇ ਧਰਮਿੰਦਰ ਸਿੰ ਜਡੇਜਾ ਨੇ 111  ਦੌੜਾਂ ‘ਤੇ ਦੋ ਵਿਕਟਾਂ ਲਈਆਂ

ਸ਼ੇਸ਼ ਭਾਰਤ ਨੇ ਆਪਣੀ ਦੂਜੀ ਪਾਰੀ ‘ਚ ਤੀਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਦੋ ਵਿਕਟਾਂ ਗੁਆ ਕੇ 102 ਦੌੜਾਂ ਬਣਾ ਲਈਆਂ ਹਨ ਤੇ ਉਸ ਕੋਲ ਹੁਣ ਸੱਤ ਦੌੜਾਂ ਦਾ ਵਾਧਾ ਹੈ ਅਨਮੋਲਪ੍ਰੀਤ ਸਿੰਘ ਛੇ ਤੇ ਮਿਅੰਕ ਅਗਰਵਾਲ 27 ਦੌੜਾਂ ਬਣਾ ਕੇ ਆਊਟ ਹੋਏ ਪਹਿਲੀ ਪਾਰੀ ਦੇ ਸੈਂਕੜੇਧਾਰੀ ਹਨੁਮਾ ਵਿਹਾਰੀ 85 ਗੇਂਦਾਂ ‘ਚ ਚਾਰ ਚੌਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 40 ਦੌੜਾਂ ਅਤੇ ਕਪਤਾਨ ਅਜਿੰਕਿਆ ਰਹਾਨੇ 65 ਗੇਂਦਾਂ ‘ਚ ਇੱਕ ਚੌਕੇ ਦੇ ਸਹਾਰੇ 25 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ ਹਨੁਮਾ ਤੇ ਰਹਾਨੇ ਨੇ ਤੀਜੀ ਵਿਕਟ ਲਈ ਅਜਿੱਤ ਸਾਂਝੇਦਾਰੀ ‘ਚ 56 ਦੌੜਾਂ ਜੋੜ ਦਿੱਤੀਆਂ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕ੍ਰਿਕਟ ਨੂੰ ਚੁਣੌਤੀ ਦੇਣ ਲਈ ਤਿਆਰ ਪ੍ਰੋ ਕਬੱਡੀ
ਕਬੱਡੀ ਲੀਗ ਨੇ ਇੰਨੀ ਪ੍ਰਸਿੱਧੀ ਹਾਸਲ ਕਰ ਲਈ ਕਿ ਉਹ ਕ੍ਰਿਕਟ ਨੂੰ ਹੀ ਚੁਣੌਤੀ ਦੇਵੇਗਾ

ਏਜੰਸੀ, ਮੁੰਬਈ: ਕ੍ਰਿਕਟ ਬੇਸ਼ੱਕ ਦੇਸ਼ ਦਾ ਨੰਬਰ ਇੱਕ ਖੇਡ ਮੰਨਿਆ ਜਾਂਦਾ ਹੈ ਪਰ ਪ੍ਰੋ ਕਬੱਡੀ ਲੀਗ ਨੇ ਸਿਰਫ ਚਾਰ ਸਾਲਾਂ ‘ਚ ਇੰਨੀ ਪ੍ਰਸਿੱਧੀ ਹਾਸਲ ਕਰ ਲਈ ਹੈ ਕਿ ਉਹ ਕ੍ਰਿਕਟ ਨੂੰ ਹੀ ਚੁਣੌਤੀ ਦੇਣ ਲਈ ਤਿਆਰ ਹੋ ਗਿਆ ਹੈ

ਵੀਵੋ ਪ੍ਰੋ ਕਬੱਡੀ ਲੀਗ ਦਾ ਪੰਜਵਾਂ ਸੈਸ਼ਨ ਜੁਲਾਈ ‘ਚ ਵੱਡੇ ਅਤੇ ਸ਼ਾਨਦਾਰ ਪੈਮਾਨੇ ‘ਤੇ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਦੇ ਪ੍ਰਬੰਧਕਾਂ ਨੇ ਪੰਜਵੇਂ ਸੈਸ਼ਨ ਦੀ ਤਿਆਰੀ ਲਈ ਬੁੱੱਧਵਾਰ ਨੂੰ ਇੱਥੇ ਕਰਵਾਏ ਇੱਕ ਸੰਮੇਲਨ ‘ਚ ਪੂਰੀ ਜਾਣਕਾਰੀ ਲਈ ਇਸ ਦੌਰਾਨ ਲੀਗ ਨਾਲ ਜੁੜੇ ਹੋਏ ਸ਼ੇਅਰ ਹੋਲਡਰ ਤਜ਼ਰਬੇਕਾਰ ਅਤੇ ਨੌਜਵਾਨ ਖਿਡਾਰੀ ਵੀ ਮੌਜ਼ੂਦ ਸਨ ਲੀਗ ਕਮਿਸ਼ਨਰ ਅਨੁਪਮ ਗੋਸਵਾਮੀ ਨੇ ਦੱਸਿਆ ਕਿ ਇਸ ਵਾਰ ਟੂਰਨਾਮੈਂਟ ਜੁਲਾਈ ਤੋਂ ਅਕਤੂਬਰ ਚੱਲੇਗਾ ਜਿਸ ‘ਚ 12 ਟੀਮਾਂ 130 ਤੋਂ ਜਿਆਦਾ ਮੈਚ ਖੇਡਣਗੀਆਂ ਪਿਛਲੇ ਚੌਥੇ ਸੈਸ਼ਨ ‘ਚ ਅੱਠ ਟੀਮਾਂ ਸਨ ਅਤੇ ਪੰਜ ਹਫਤੇ ਤੱਕ 65 ਮੈਚ ਖੇਡੇ ਗਏ ਸਨ ਇਸ ਵਾਰ ਟੂਰਨਾਮੈਂਟ ‘ਚ ਤਾਮਿਲਨਾਡੂ, ਗੁਜਰਾਤ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਚਾਰ ਨਵੀਆਂ ਟੀਮਾਂ ਨੂੰ ਜੋੜਿਆ ਗਿਆ ਹੈ

ਸੰਮੇਲਨ ਦੌਰਾਨ ਦਿੱਤੇ ਕਈ ਦਿਲਚਸਪ ਅੰਕੜੇ

ਪ੍ਰਬੰਧਕਾਂ ਨੇ ਸੰਮੇਲਨ ਦੌਰਾਨ ਕਈ ਦਿਲਚਸਪ ਅੰਕੜੇ ਦਿੱਤੇ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਇਹ ਖੇਡ ਕ੍ਰਿਕਟ ਤੋਂ ਬਾਅਦ ਦੇਸ਼ ‘ਚ ਟੀਵੀ ‘ਤੇ ਵੇਖੀ ਜਾਣ ਵਾਲੀ ਦੂਜੀ ਸਭ ਤੋਂ ਪ੍ਰਸਿੱਧ ਖੇਡ ਬਣ ਗਈ ਹੈ ਇਹ ਵੀ ਦਿਲਚਸਪ ਹੈ ਕਿ ਪ੍ਰੋ ਕਬੱਡੀ ਲੀਗ ਦੇ ਅਗਲੇ ਪੰਜ ਸਾਲ ਦਾ ਟਾਈਟਲ ਚੀਨੀ ਮੋਬਾਈਲ ਨਿਰਮਾਤਾ ਕੰਪਨੀ ਵੀਵੋ ਹੈ ਅਤੇ ਇਸੇ ਵੀਵੋ ਕੰਪਨੀ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਅਗਲੇ ਪੰਜ ਸਾਲ ਲਈ ਟਾਈਟਲ ਅਧਿਕਾਰ ਖਰੀਦੇ ਹਨ ਕ੍ਰਿਕਟ ਅਤੇ ਕਬੱਡੀ ਦੇ ਅੰਕੜਿਆਂ ਦੀ ਤੁਲਨਾ ਦਾ ਅਧਿਐਨ ਕੀਤਾ ਜਾਵੇ ਤਾਂ ਆਈਪੀਐੱਲ ‘ਚ ਅੱਠ ਟੀਮਾਂ ਨੇ ਆਪਣੇ 10 ਸੈਸ਼ਨਾਂ ‘ਚ ਲਗਭਗ 60 ਮੈਚ ਖੇਡੇ ਜਦੋਂ ਕਿ ਪ੍ਰੋ ਕਬੱਡੀ ਦੇ ਪਿਛਲੇ ਸੈਸ਼ਨ ‘ਚ ਅੱਠ ਟੀਮਾਂ ਨੇ 65 ਮੈਚ ਖੇਡੇ ਸਨ

ਟੀਮਾਂ ਦੀ ਗਿਣਤੀ ਵਧ ਕੇ 12 ਪਹੁੰਚੀ

ਪ੍ਰੋ ਕਬੱਡੀ ਦੇ ਪੰਜਵੇਂ ਸੈਸ਼ਨ ‘ਚ ਜਿੱਥੇ ਟੀਮਾਂ ਦੀ ਗਿਣਤੀ ਵਧ ਕੇ 12 ਪਹੁੰਚ ਗਈ ਹੈ ਉੱਥੇ ਵੇਖਣਾ ਦਿਲਚਸਪ ਹੋਵੇਗਾ  ਕਿ ਆਈਪੀਐੱਲ ਦੇ ਅਗਲੇ ਸੈਸ਼ਨ ‘ਚ ਜਦੋਂ ਚੇਨੱਈ, ਰਾਜਸਥਾਨ ਦੀ ਮੁਅੱਤਲ ਟੀਮਾਂ ਵਾਪਸ ਪਰਤਣਗੀਆਂ ਤਾਂ ਟੀਮਾਂ ਦੀ ਗਿਣਤੀ ਕਿੰਨੀ ਰੱਖੀ ਜਾਵੇਗੀ ਅਤੇ ਉਨ੍ਹਾਂ ਦੇ ਕਿੰਨੇ ਮੈਚ ਹੋਣਗੇ ਪ੍ਰੋ ਕਬੱਡੀ ਲੀਗ ਦੇ ਪ੍ਰਬੰਧਕਾਂ ਨੇ ਦਰਸ਼ਕ ਸਮਰੱਥਾ ਅਤੇ ਪ੍ਰਾਯੋਜਕਾਂ ਨੂੰ ਲੈ ਕੇ ਕੁਝ ਅੰਕੜੇ ਵੀ ਜਾਰੀ ਕੀਤੇ ਹਨ ਟੂਰਨਾਮੈਂਟ ਦੇ ਦੂਜੇ ਸੈਸ਼ਨ ‘ਚ ਜਿੱਥੇ ਲੀਗ ਕੋਲ ਨੌਂ ਪ੍ਰਾਯੋਜਕ ਸਨ ਉੱਥੇ ਪੰਜਵੇਂ ਸੈਸ਼ਨ ‘ਚ ਉਨ੍ਹਾਂ ਦੇ ਪ੍ਰਯੋਜਕਾਂ ਦੀ ਗਿਣਤੀ ਵਧ ਕੇ 24 ਪਹੁੰਚ ਗਈ ਹੈ ਜੋ ਆਈਪੀਐੱਲ ਦੀ ਬਰਾਬਰੀ ਕਰਦੀ ਹੈ

ਪਿਛਲੇ ਸਾਲ ਹੋਈ ਮਹਿਲਾ ਕਬੱਡੀ ਲੀਗ ਦਾ ਟੀਵੀ ‘ਤੇ ਦਰਸ਼ਕ ਸਮਰੱਥਾ 2016 ਦੇ ਯੂਰੋ ਕੱਪ ਫੁੱਟਬਾਲ ਤੋਂ ਕਿਤੇ ਜਿਆਦਾ ਸੀ ਇਸ ਤੋਂ ਇਲਾਵਾ ਪਿਛਲੇ ਸਾਲ ਅਹਿਮਦਾਬਾਦ ‘ਚ ਹੋਏ ਕਬੱਡੀ ਵਿਸ਼ਵ ਕੱਪ ਨੂੰ 11 ਕਰੋੜ 40 ਲੱਖ ਲੋਕਾਂ ਨੇ ਟੀਵੀ ‘ਤੇ ਵੇਖਿਆ ਸੀ ਜਿਸ ਨਾਲ ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਖੇਡ ਬਣ ਗਿਆ ਹੈ

ਇਸ ਮੌਕੇ ਮੌਜ਼ੂਦ ਪੁਣੇਰੀ ਪਲਟਨ ਦੇ ਕਪਤਾਨ ਦੀਪਕ ਹੁੱਡਾ, ਨਵੀਂ ਟੀਮ ਉੱਤਰ ਪ੍ਰਦੇਸ਼ ਦੇ ਰਿਸ਼ਾਂਕ ਡੇਵਾਡਿਗਾ ਅਤੇ ਜੈਪੁਰ ਪਿੰਕ ਪੈਂਥਰਸ ਦੇ ਸੇਲਵਾ ਮਣੀ ਕੇ ਨੇ  ਪ੍ਰੋ ਕਬੱਡੀ ਨਾਲ ਉਨ੍ਹਾਂ ਦੇ ਜੀਵਨ ‘ਚ ਆਏ ਵੱਡੇ ਬਦਲਾਅ ਦੇ ਤਜ਼ਰਬਿਆਂ ਨੂੰ ਸਾਂਝਾ ਕੀਤਾ  ਕਿ ਕਿਵੇਂ ਉਹ ਹੇਠਲੇ ਪੱਧਰ ਤੋਂ ਉੱਠ ਕੇ ਸਟਾਰਡਮ ਦੀ ਪੌੜੀ ‘ਤੇ ਪਹੁੰਚ ਗਏ ਹਨ ਜਿੱਥੇ ਲੋਕ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਂਦੇ ਹਨ