Challenge - Sach Kahoon Punjabi
Pollution: ਮਹਾਂਨਗਰਾਂ ’ਚ ਵਧਦਾ ਪ੍ਰਦੂਸ਼ਣ ਗੰਭੀਰ ਚੁਣੌਤੀ
Pollution : ਮੈਡੀਕਲ ਵਿਗਿਆਨ ਨਾਲ ਜੁੜੀ ਮਸ਼ਹੂਰ ਅੰਤਰਰਾਸ਼ਟਰੀ ਪੱਤ੍ਰਿਕਾ ਲਾਸੇਂਟ ਦੇ ਹਾਲ ਹੀ ਦੇ ਸਰਵੇ ’ਚ ਵਾਯੂ ਪ੍ਰਦੂਸ਼ਣ ਦੀ ਵਧਦੀ ਵਿਨਾਸ਼ਕਾਰੀ ਸਥਿਤੀਆਂ ਦੇ ਅੰਕੜੇ ਨਾ ਕੇਵਲ ਹੈਰਾਨ ਕਰਨ ਵਾਲੇ ਹਨ ਸਗੋਂ ਬੇਹੱਦ ਚਿੰਤਾਜਨਕ ਹਨ ਭਾਰਤ ਦੇ ਦਸ ਵੱਡੇ ਸ਼ਹਿਰਾਂ ’ਚ ਹਰ ਦਿਨ ਹੋਣ ਵਾਲੀਆਂ ਮੌਤਾਂ ’ਚ ਸੱਤ ਫੀਸਦੀ ਤੋਂ ਜਿਆਦਾ ਦਾ ਮੁੱਖ ਕਾਰਨ ਹਵਾ ’ਚ ਪ੍ਰਚੱਲਿਤ ਪ੍ਰਦੂਸ਼ਣ ਹੈ ਉਥੇ ਦੁਨੀਆ ’ਚ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦਿੱਲੀ ’ਚ ਇਹ ਅੰਕੜਾ ਸਾਢੇ ਗਿਆਰਾ ਫੀਸਦੀ ਹੈ ਭਾਰਤ ਦੇ ਮਹਾਂਨਗਰਾਂ ’ਚ ਵਾਯੂ ਪ੍ਰਦੂਸ਼ਣ ਦੇ ਰੂਪ ’ਚ ਪਸਰ ਰਹੀ ਮੌਤ ਲਈ ਸਰਕਾਰ ਅਤੇ ਉਨ੍ਹਾਂ ਨਾਲ ਸਬੰਧਿਤ ਏਜੰਸੀਆਂ ਦੀ ਲਾਪਰਵਾਹੀ ਅਤੇ ਕੋਤਾਹੀ ਸ਼ਰਮਨਾਕ ਹੈ।
ਸਰਕਾਰ ਵੱਲੋਂ 131 ਸ਼ਹਿਰਾਂ ਨੂੰ ਵੰਡੀ ਧਨਰਾਸ਼ੀ ਦਾ ਮਹਿਜ਼ 60 ਫੀਸਦੀ ਹੀ ਖਰਚ ਕੀਤਾ ਜਾਂਦਾ ਹੈ
ਕਿਉਂਕਿ ਸਰਕਾਰ ਵੱਲੋਂ 131 ਸ਼ਹਿਰਾਂ ਨੂੰ ਵੰਡੀ ਧਨਰਾਸ਼ੀ ਦਾ ਮਹਿਜ਼ 60 ਫੀਸਦੀ ਹੀ ਖਰਚ ਕੀਤਾ ਜਾਂਦਾ ਹੈ ਗੰਭੀਰ ਤੋਂ ਗੰਭੀਰ ਹੁੰਦੀਆਂ ਵਾਯੂ ਪ੍ਰਦੂਸ਼ਣ ਦੀਆਂ ਸਥਿਤੀਆਂ ਦੇ ਬਾਵਜੂਦ ਸਮੱਸਿਆ ਦੇ ਹੱਲ ’ਚ ਕੋਤਾਹੀ ਚਿੰਤਾ ’ਚ ਪਾ ਰਹੀ ਹੈ ਅਤੇ ਆਮ ਜਨਜੀਵਨ ਦੀ ਸਿਹਤ ਨੂੰ ਚੌਪਟ ਕਰ ਰਹੀ ਹੈ ਮਹਾਂਨਗਰਾਂ ’ਚ ਪ੍ਰਦੂਸ਼ਣ ਦਾ ਅਜਿਹਾ ਭਿਆਨਕ ਜਾਲ ਹੈ ਜਿਸ ’ਚ ਮਨੁੱਖ ਸਮੇਤ ਸਾਰੇ ਜੀਵ-ਜੰਤੂ ਫਸ ਕੇ ਸੰਘਰਸ਼ ਕਰ ਰਹੇ ਹਨ, ਸਾਹਾਂ ’ਤੇ ਛਾਏ ਸੰਕਟ ਨਾਲ ਜੂਝ ਰਹੇ ਹਨ ਕੇਂਦਰ ਸਰਕਾਰ ਨੇ ਵਾਯੂ ਪ੍ਰਦੂਸ਼ਣ ਅਤੇ ਹਵਾ ’ਚ ਘੁਲਦੇ ਜਹਿਰੀਲੇ ਤੱਤਾਂ ਦੀ ਚੁਣੌਤੀ ਦੇ ਮੁਕਾਬਲੇ ਲਈ ਰਾਸ਼ਟਰੀ ਵਾਯੂ ਸਵੱਛਤਾ ਪ੍ਰੋਗਰਾਮ ਲਾਗੂ ਕਰਨ ਦਾ ਐਲਾਨ 2019 ’ਚ ਕੀਤਾ ਸੀ। Pollution
Read This : NEET: ਨੀਟ ਨਾਲ ਸਬੰਧਤ ਨਵਾਂ ਅਪਡੇਟ, ਇਹ ਸੂਬਾ ਵੀ ਖਤਮ ਕਰ ਸਕਦੈ ਨੀਟ…
ਜਿਸ ਦਾ ਮਕਸਦ ਸੀ ਕਿ ਖਰਾਬ ਹਵਾ ਕਾਰਨ ਨਾਗਰਿਕਾਂ ਦੀ ਸਿਹਤ ’ਤੇ ਪੈਣ ਵਾਲੇ ਖਤਰਨਾਕ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ ਸਰਕਾਰ ਦੀ ਕੋਸ਼ਿਸ਼ ਸੀ ਕਿ ਦੇਸ਼ ਦੇ ਚੁਣਵੇਂ ਇੱਕ ਸੌ ਤੀਹ ਸ਼ਹਿਰਾਂ ’ਚ ਸਾਲ 2017 ਦੇ ਮੁਕਾਬਲੇ ਸਾਲ 2024 ਤੱਕ ਖਤਰਨਾਕ ਧੂੜ ਕਣਾਂ ਦੀ ਮੌਜੂਦਗੀ ਨੂੰ ਵੀਹ ਤੋਂ ਤੀਹ ਫੀਸਦੀ ਘੱਟ ਕੀਤਾ ਜਾ ਸਕੇ ਪਰ ਵਿਡੰਬਨਾ ਹੈ ਕਿ ਤੈਅ ਟੀਚਾ ਹਾਸਲ ਨਹੀਂ ਹੋ ਸਕਿਆ ਮਹਾਂਨਗਰਾਂ-ਨਗਰਾਂ ਨੂੰ ਰਹਿਣ ਲਾਈਕ ਬਣਾਉਣ ਦੀ ਜਿੰਮੇਵਾਰੀ ਕੇਵਲ ਸਰਕਾਰਾਂ ਦੀ ਨਹੀਂ ਹੈ, ਸਗੋਂ ਸਾਡੀ ਸਾਰਿਆਂ ਦੀ ਹੈ ਹਲਾਂਕਿ ਲੋਕਾਂ ਨੂੰ ਸਿਰਫ ਇੱਕ ਜਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਉਣੀ ਹੈ। Pollution
ਐਂਟੀਡਸਟ ਮੁਹਿੰਮ ਨੂੰ ਲਗਾਤਾਰ ਜੀਵਨ ਦਾ ਹਿੱਸਾ ਬਣਾਉਣਾ ਪਵੇਗਾ
ਐਂਟੀਡਸਟ ਮੁਹਿੰਮ ਨੂੰ ਲਗਾਤਾਰ ਜੀਵਨ ਦਾ ਹਿੱਸਾ ਬਣਾਉਣਾ ਪਵੇਗਾ ਲੋਕਾਂ ਨੂੰ ਖੁਦ ਵੀ ਪੂਰੀ ਚੌਕਸੀ ਵਰਤਣੀ ਪਵੇਗੀ ਲੋਕਾਂ ਨੂੰ ਖੁੱਲ੍ਹੀ ਥਾਂ ’ਚ ਕੂੜਾ ਨਹੀਂ ਸੁੱਟਣਾ ਚਾਹੀਦਾ ਨਾ ਹੀ ਉਸ ਨੂੰ ਸਾੜਿਆ ਜਾਵੇ ਵਾਹਨਾਂ ਦਾ ਪ੍ਰਦੂਸ਼ਣ ਲੇਵਲ ਚੈਕ ਕਰਨਾ ਚਾਹੀਦਾ ਹੈ ਕੋਸ਼ਿਸ਼ ਕਰੀਏ ਕਿ ਅਸੀਂ ਨਿੱਜੀ ਵਾਹਨਾਂ ਦੀ ਵਰਤੋਂ ਘੱਟੋ ਘੱਟ ਕਰੀਏ ਅਤੇ ਜਨਤਕ ਵਾਹਨਾਂ ਦੀ ਵਰਤੋਂ ਕਰੀਏ ਆਮ ਜਨਤਾ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਪਟਾਕੇ ਸਾੜਨ ਦੀ ਭੌਤਿਕਤਾਵਾਦੀ ਮਾਨਸਿਕਤਾ ਨੂੰ ਰੋਕਣਾ ਜ਼ਰੂਰੀ ਹੈ ਪ੍ਰਦੂਸ਼ਣ ਮੁਕਤ ਵਾਤਾਵਰਨ ਦੀ ਵਿਸ਼ਵੀ ਧਾਰਨਾ ਨੂੰ ਠੋਸ ਰੂਪ ਦੇਣ ਲਈ ਈਕੋ ਫ੍ਰੇਂਡਲੀ ਦੀਵਾਲੀ ਮਨਾਉਣ ਦੀ ਦਿਸ਼ਾ ’ਚ ਬੀਤੇ ਦੋ ਤਿੰਨ ਸਾਲ ’ਚ ਕਈ ਪੌੜੀਆਂ ਅਸੀਂ ਉਪਰ ਚੜ੍ਹੇ ਹਾਂ, ਇੱਕ ਸਕਾਰਾਤਮਕ ਵਾਤਾਵਰਨ ਬਣੇ ਪਰ ਪਟਾਕਿਆਂ ਤੋਂ ਜਿਆਦਾ ਖਤਰਨਾਕ ਹੈ। Pollution
ਪਰਾਲੀ ਦਾ ਪ੍ਰਦੂਸ਼ਣ ਪਰਾਲੀ ਅੱਜ ਇੱਕ ਸਿਆਸੀ ਪ੍ਰਦੂਸ਼ਣ ਬਣ ਗਿਆ ਹੈ
ਪਰਾਲੀ ਦਾ ਪ੍ਰਦੂਸ਼ਣ ਪਰਾਲੀ ਅੱਜ ਇੱਕ ਸਿਆਸੀ ਪ੍ਰਦੂਸ਼ਣ ਬਣ ਗਿਆ ਹੈ ਪ੍ਰਦੂਸ਼ਣ ਨਾਲ ਠੀਕ ਉਸੇ ਤਰ੍ਹਾਂ ਲੜਨਾ ਹੋਵੇਗਾ ਜਿਵੇਂ ਇੱਕ ਨੰਨ੍ਹਾ ਜਿਹਾ ਦੀਵਾ ਭਿਆਨਕ ਹਨ੍ਹੇਰੇ ’ਚ ਲੜਦਾ ਹੈ ਛੋਟੀ ਔਕਾਤ, ’ਤੇ ਹਨ੍ਹੇਰੇ ਨੂੰ ਕੋਲ ਨਹੀਂ ਆਉਣ ਦਿੰਦਾ ਪਲ-ਪਲ ਅਗਨੀ ਪ੍ਰੀਖਿਆ ਦਿੰਦਾ ਹੈ ਪਰ ਹਾਂ! ਅਗਨੀ ਪ੍ਰੀਖਿਆ ਨਾਲ ਕੋਈ ਆਪਣੇ ਸਰੀਰ ’ਤੇ ਫੂਸ ਲਪੇਟ ਕੇ ਨਹੀਂ ਨਿਕਲ ਸਕਦਾ ਇਸ ਲਈ ਸ਼ਹਿਰਾਂ ’ਚ ਪੌਦੇ ਲਾਉਣ ਕਰਕੇ ਹਰਿਆਲੀ ਦਾ ਦਾਇਰਾ ਵਧਾਉਣਾ, ਕਚਰੇ ਦਾ ਵਿਗਿਆਨਿਕ ਪ੍ਰਬੰਧਨ, ਇਲੈਕਟ੍ਰਾਨਿਕ ਵਾਹਨਾਂ ਨੂੰ ਉਤਸ਼ਾਹਿਤ ਅਤੇ ਇਨ੍ਹਾਂ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਬਣਾਉਣ ਵਰਗੇ ਯਤਨ ਕਰਨ ਦੇ ਸੁਝਾਵਾਂ ਨੂੰ ਚਲਾਉਣ ਦੀ ਉਮੀਦ ਹੈ। Pollution
ਇਸ ਲਈ ਜੋ ਪ੍ਰੋਗਰਾਮ ਪ੍ਰਦੂਸ਼ਣ ਨਾਲ ਗ੍ਰਸ਼ਤ ਚੁਣਵੇਂ ਸ਼ਹਿਰਾਂ ’ਚ ਚਲਾਏ ਜਾਣੇ ਸਨ, ਪਰ ਸਥਾਨਕ ਪ੍ਰਸ਼ਾਸਨ ਵੱਲੋਂ ਇਸ ਦਿਸ਼ਾ ’ਚ ਕੋਈ ਗੰਭੀਰ ਯਤਨ ਨਹੀਂ ਕੀਤਾ ਗਿਆ ਜਿਸ ਨਾਲ ਸਮੱਸਿਆ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਇਸ ਕਾਰਨ ਦੇਸ਼ ਦੇ ਜਿਆਦਾਤਰ ਸ਼ਹਿਰ ਗੰਭੀਰ ਵਾਯੂ ੍ਰਪ੍ਰਦੂਸ਼ਣ ਦੀ ਚਪੇਟ ’ਚ ਹਨ ਪਰ ਸਥਾਨਕ ਨਿਗਮਾਂ ਅਤੇ ਪ੍ਰਸ਼ਾਸਨ ਨੇ ਸੰਕਟ ਦੀ ਗੰਭੀਰਤਾ ਨੂੰ ਨਹੀਂ ਸਮਝਿਆ ਇਸ ਦਿਸ਼ਾ ’ਚ ਉਮੀਦ ਨਾਲ ਸਰਗਰਮੀ ਨਜ਼ਰ ਨਹੀਂ ਆਈ ਸਵਾਲ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਇਸ ਮਹਾਂਸੰਕਟ ਨਾਲ ਜੂਝ ਰਹੇ ਮਹਾਂਨਗਰਾਂ ਨੂੰ ਕੋਈ ਹੱਲ ਦੀ ਰੌਸ਼ਨੀ ਕਿਉਂ ਨਹੀਂ ਮਿਲਦੀ? Pollution
ਜਲਵਾਯੂ ਪਰਿਵਰਤਨ ਮੰਤਰਾਲੇ ਨੇ ਵੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਰੀਬ ਸਾਢੇ ਦਸ ਹਜ਼ਾਰ ਕਰੋੜ ਰੁਪਏ ਰਾਸ਼ੀ ਦੀ ਵੰਡ ਕੀਤੀ ਸੀ
ਸਰਕਾਰਾਂ ਅਤੇ ਸਿਆਸੀ ਆਗੂ ਇੱਕ ਦੂਜੇ ’ਤੇ ਜਿੰਮੇਵਾਰੀ ਲਾਉਣ ਦੀ ਬਜਾਇ ਹੱਲ ਲਈ ਤਿਆਰ ਕਿਉਂ ਨਹੀਂ ਹੁੰਦੇ ? ਪ੍ਰਸ਼ਾਸਨ ਆਪਣੀ ਜਿੰਮੇਵਾਰੀ ਕਿਉਂ ਨਹੀਂ ਨਿਭਾ ਰਿਹਾ ਹੈ? ਨੈਸ਼ਨਲ ਗਰੀਨ ਅਥਾਰਟੀ ਵਧਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਰਗਰਮ ਹੈ, ਕੇਂਦਰੀ ਵਾਤਾਵਰਨ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਵੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਰੀਬ ਸਾਢੇ ਦਸ ਹਜ਼ਾਰ ਕਰੋੜ ਰੁਪਏ ਰਾਸ਼ੀ ਦੀ ਵੰਡ ਕੀਤੀ ਸੀ ਪਰ ਵਿਡੰਬਨਾ ਹੈ ਕਿ ਵਾਧੂ ਫੰਡ ਹੋਣ ਦੇ ਬਾਵਜੂਦ ਸਿਰਫ ਸੱਠ ਫੀਸਦੀ ਰਾਸ਼ੀ ਹੀ ਇਸ ਮਕਸਦ ਲਈ ਖਰਚ ਕੀਤੀ ਗਈ ਸਤਾਈ ਨੇ ਬਜਟ ਦਾ ਤੀਹ ਫੀਸਦੀ ਹੀ ਖਰਚ ਕੀਤਾ ਕੁਝ ਸ਼ਹਿਰਾਂ ਨੇ ਤਾਂ ਇਸ ਮਕਸਦ ਲਈ ਵੰਡ ਧਨ ਦੀ ਬਿਲਕੁਲ ਵਰਤੋਂ ਨਹੀਂ ਕੀਤੀ ਕਿਵੇਂ ਸਮੱਸਿਆ ਤੋਂ ਮੁਕਤੀ ਮਿਲੇਗੀ? Pollution
ਜੈਵਿਕ ਬਾਲਣ ਦੀ ਵਰਤੋਂ, ਸੜਕਾਂ ’ਤੇ ਲਗਾਤਾਰ ਵਧਦੇ ਪੈਟਰੋਲ-ਡੀਜਲ ਵਾਹਨ, ਜਨਤਕ ਆਵਾਜਾਈ ਦੀ ਬਦਹਾਲੀ ਅਤੇ ਕਚਰੇ ਦਾ ਠੀਕ ਤਰ੍ਹਾਂ ਨਿਪਟਾਰਾ ਨਾ ਹੋਣ ਨਾਲ ਵਾਯੂ ਪ੍ਰਦੂਸ਼ਣ ’ਤੇ ਕੰਟਰੋਲ ਦੇ ਟੀਚੇ ਹਾਸਲ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਹੁਣ ਸਮੱਸਿਆ ਦੀ ਭਿਆਨਕਤਾ ਨੂੰ ਦੇਖਦਿਆਂ ਕੇਂਦਰ ਸਰਕਾਰ ਇਸ ਦਿਸ਼ਾ ’ਚ ਨਵੇਂ ਸਿਰੇ ਤੋਂ ਗੰਭੀਰਤਾ ਨਾਲ ਪਹਿਲ ਕਰ ਰਹੀ ਹੈ, ਜਿਸ ਨਾਲ ਪ੍ਰਦੂਸ਼ਿਤ ਸ਼ਹਿਰਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਦਾ ਯਥਾ ਸਮਾਂ ਜਿਆਦਾਤਰ ਵਰਤੋਂ ਹੋ ਸਕੇ ਪਰਾਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਵੱਲੋਂ 1347 ਕਰੋੜ ਰੁਪਏ ਅਤੇ ਉਪਕਰਨ ਦਿੱਤੇ ਗਏ। Pollution
ਬੱਚਿਆਂ ਨੂੰ ਸਾਹ ਦੀ ਬਿਮਾਰੀ ਅਤੇ ਦਿਲ ਦੇ ਰੋਗਾਂ ਵੱਲ ਧੱਕ ਰਹੀ ਹੈ
ਜੇਕਰ ਇਸ ’ਤੇ ਰਾਜਨੀਤੀ ਕਰਨ ਦੀ ਥਾਂ ਇਮਾਨਦਾਰੀ ਨਾਲ ਕੰਮ ਹੁੰਦਾ ਤਾਂ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਦਿਸ਼ਾ ’ਚ ਅਸੀਂ ਕੁਝ ਕਦਮ ਵਧੇ ਲੈਂਦੇ ਵਾਯੂ ਪ੍ਰਦੂਸ਼ਣ ਬੱਚਿਆਂ, ਮਹਿਲਾਵਾਂ ਅਤੇ ਬਜ਼ੁਰਗਾਂ ਲਈ ਵਿਸੇਸ਼ ਰੂਪ ਨਾਲ ਖਤਰਨਾਕ ਹੋਣ ਲੱਗਦੀ ਹੈ ਮਹਾਂਨਗਰਾਂ ਦੀ ਹਵਾ ’ਚ ਜਿਆਦਾ ਧਿਆਨ ਲਾਉਣਾ ਹੈ, ਜੋ ਬੱਚਿਆਂ ਨੂੰ ਸਾਹ ਦੀ ਬਿਮਾਰੀ ਅਤੇ ਦਿਲ ਦੇ ਰੋਗਾਂ ਵੱਲ ਧੱਕ ਰਹੀ ਹੈ ਸ਼ੋਧ ਅਤੇ ਸਰਵੇ ’ਚ ਇਹ ਵੀ ਪਾਇਆ ਗਿਆ ਹੈ ਕਿ ਦਿੱਲੀ ਵਰਗੇ ਮਹਾਂਨਗਰਾਂ ’ਚ ਰਹਿਣ ਵਾਲੇ 75. 4 ਫੀਸਦੀ ਬੱਚਿਆਂ ਨੂੰ ਘੁੱਟਣ ਮਹਿਸੂਸ਼ ਹੁੰਦੀ ਹੈ 24. 2 ਫੀਸਦੀ ਬੱਚਿਆਂ ਦੀਆਂ ਅੱਖਾਂ ’ਚ ਖਾਜ ਦੀ ਸ਼ਿਕਾਇਤ ਹੁੰਦੀ ਹੈ ਸਰਦੀਆਂ ’ਚ ਬੱਚਿਆਂ ਨੂੰ ਖੰਘ ਦੀ ਸ਼ਿਕਾਇਤ ਵੀ ਹੁੰਦੀ ਹੈ ਬਜ਼ੁਰਗਾਂ ਦੀ ਸਿਹਤ ਤਾਂ ਬਹੁਤ ਜਿਆਦਾ ਪ੍ਰਭਾਵਿਤ ਹੁੰਦੀ ਹੀ ਹੈ। Pollution
300 ਤੋਂ ਜਿਆਦਾ ਇੱਕਯੂਆਈ ਵਾਲੇ ਸ਼ਹਿਰਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ
ਹਵਾ ’ਚ ਕੈਡਮੀਅਮ ਅਤੇ ਆਸੇਨਿਕ ਦੀ ਮਾਤਰਾ ’ਚ ਵਾਧੇ ਨਾਲ ਕੈਂਸਰ, ਗੁਰਦੇ ਦੀ ਸਮੱਸਿਆ ਅਤੇ ਉਚ ਬਲੱਡ ਪ੍ਰੈਸ਼ਰ, ਸੂਗਰ ਅਤੇ ਦਿਲ ਦੇ ਰੋਗਾਂ ਦਾ ਖਤਰਾ ਵਧ ਜਾਂਦਾ ਹੈ 300 ਤੋਂ ਜਿਆਦਾ ਇੱਕਯੂਆਈ ਵਾਲੇ ਸ਼ਹਿਰਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ ਰਾਸ਼ਟਰੀ ਰਾਜਧਾਨੀ ਸਮੇਤ ਕਈ ਮਹਾਂਨਗਰ ਖੇਤਰ ’ਚ ਰਹਿਣ ਵਾਲੇ ਸਾਹ ਦੇ ਰੂਪ ’ਚ ਜ਼ਹਿਰ ਖਿੱਚਣ ਨੂੰ ਕਿਉਂ ਮਜ਼ਬੂਰ ਹਨ, ਇਸ ਦੇ ਕਾਰਨਾਂ ’ਤੇ ਐਨੀ ਵਾਰ ਚਰਚਾ ਹੋ ਗਈ ਹੈ ਕਿ ਉਨ੍ਹਾਂ ਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ ਨਾਗਰਿਕਾਂ ਦੀ ਜਾਗਰੂਕਤਾ ਅਤੇ ਜਵਾਬਦੇਹੀ ਵਧਾ ਕੇ ਵਾਯੂ ਪ੍ਰਦੂਸ਼ਣ ’ਤੇ ਕੰਟਰੋਲ ਕੀਤਾ ਜਾ ਸਕਦਾ ਹੈ ਸਮੱਸਿਆ ਤੋਂ ਮੁਕਤੀ ਲਈ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਸੰਵੇਦਨਸ਼ੀਲ ਅਤੇ ਅੰਤਰਦ੍ਰਿਸ਼ਟੀ ਸੰਪੰਨ ਬਣਨਾ ਹੋਵੇਗਾ। Pollution
ਲਲਿਤ ਗਰਗ
ਇਹ ਲੇਖਕ ਦੇ ਆਪਣੇ ਵਿਚਾਰ ਹਨ
ਨਸ਼ੇ ਦੀ ਇੱਕ ਹੋਰ ਵੱਡੀ ਚੁਣੌਤੀ
ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਪਾਕਿਸਤਾਨੋ ਆਈ ਨਸ਼ੀਲੀ ਡਰੱਗ ਆਈਸ ਮੈਥਾਫਿਟਾਮਿਨ ਬਰਾਮਦ ਕੀਤੀ ਹੈ ਇਹ ਘਟਨਾ ਆਪਣੇ-ਆਪ ’ਚ ਇੱਕ ਨਵੀਂ ਤੇ ਵੱਡੀ ਚੁਣੌਤੀ ਹੈ ਪੰਜਾਬ ਸਮੇਤ ਦੇਸ਼ ਦੇ ਕਈ ਸੂਬੇ ਹੈਰੋਇਨ ਦੀ ਤਸਕਰੀ ਦਾ ਘਾਤਕ ਡੰਗ ਪਹਿਲਾਂ ਹੀ ਭੋਗ ਰਹੇ ਹਨ ਆਈਸ ਦਾ ਸਰਹੱਦ ਪਾਰੋਂ ਆਉਣਾ ਇਸ ਕਰਕੇ ਖਤਰਨਾਕ ਹੈ ਕਿ ਇਹ ਬਹੁਤ ਵੱਡੇ ਨੈੱਟਵਰਕ ਦਾ ਹਿੱਸਾ ਹੋ ਸਕਦਾ ਹੈ ਡਰ ਇਹ ਹੈ ਕਿ ਕਿਤੇ ਇਹ ਨਸ਼ਾ ਵੀ ਹੈਰੋਇਨ ਵਾਂਗ ਬੇਰੋਕ ਆਉਣਾ ਜਾਰੀ ਨਾ ਰਹੇ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਹੈਰੋਇਨ ਦੀਆਂ ਖੇਪਾਂ ਸਰਹੱਦ ਪਾਰੋਂ ਆ ਰਹੀਆਂ ਹਨ ਭਾਵੇਂ ਹੈਰੋਇਨ ਤਸਕਰ ਫੜ੍ਹੇ ਜਾ ਰਹੇ ਹਨ। (Drugs)
ਪਰ ਤਸਕਰੀ ਦਾ ਨਾ ਰੁਕਣਾ ਆਪਣੇ-ਆਪ ’ਚ ਕਈ ਸਵਾਲ ਖੜੇ੍ਹ ਕਰਦਾ ਹੈ ਕਿਉਂਕਿ ਜੇਕਰ ਸਾਰੀਆਂ ਖੇਪਾਂ ਫੜ੍ਹੀਆਂ ਗਈਆਂ ਹਨ ਤਾਂ ਨਸ਼ੇ ਦੀ ਸਪਲਾਈ ਪਿੰਡ-ਪਿੰਡ ਕਿਉਂ ਹੈ? ਇਸ ਦਾ ਸਿੱਧਾ ਜਿਹਾ ਮਤਲਬ ਇਹੋ ਹੈ ਕਿ ਬਹੁਤ ਸਾਰੀਆਂ ਖੇਪਾਂ ਪੁਲਿਸ ਦੀ ਪਕੜ ਤੋਂ ਬਾਹਰ ਰਹਿ ਜਾਂਦੀਆਂ ਹਨ ਆਈਸ ਦਾ ਕਹਿਰ ਇਸ ਕਰਕੇ ਵੀ ਜ਼ਿਆਦਾ ਹੈ ਕਿ ਜਿੱਥੇ ਇਹ ਨਸ਼ਾ ਸਿਹਤ ’ਤੇ ਹੈਰੋਇਨ ਨਾਲੋਂ ਜਿਆਦਾ ਖਤਰਨਾਕ ਅਸਰ ਕਰਦਾ ਹੈ, ਉੱਥੇ ਇਸ ਦੀ ਕੀਮਤ ਵੀ ਹੈਰੋਇਨ ਨਾਲੋਂ ਤਿੰਨ-ਚਾਰ ਗੁਣਾ ਜ਼ਿਆਦਾ ਹੁੰਦੀ ਹੈ ਇਹ ਨਸ਼ਾ ਸਮਾਜ ’ਤੇ ਕਈ ਬੁਰੇ ਅਸਰ ਪਾ ਸਕਦਾ ਹੈ ਨਸ਼ਾ ਜਿੰਨਾ ਮਹਿੰਗਾ ਹੋਵੇਗਾ ਅਪਰਾਧ ਵੀ ਓਨੇ ਜ਼ਿਆਦਾ ਹੋਣਗੇ। (Drugs)
ਇਹ ਵੀ ਪੜ੍ਹੋ : ਇਸ ਜ਼ਿਲ੍ਹੇ ’ਚ ਧਾਰਾ 144 ਤਹਿਤ ਲੱਗੀਆਂ ਪਾਬੰਦੀਆਂ
ਮਹਿੰਗਾ ਨਸ਼ਾ ਖਰੀਦਣ ਲਈ ਪੈਸਾ ਨਾ ਹੋਣ ’ਤੇ ਨਸ਼ੇ ਦੇ ਆਦੀ ਲੋਕ ਚੋਰੀ, ਡਾਕੇ ਸਮੇਤ ਕਈ ਹੋਰ ਅਪਰਾਧਾਂ ’ਚ ਸ਼ਾਮਲ ਹੋਣਗੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਰਲ਼ ਕੇ ਆਈਸ ਸਮੇਤ ਬਾਕੀ ਨਸ਼ਿਆਂ ਦੀ ਰੋਕਥਾਮ ਲਈ ਠੋਸ ਰਣਨੀਤੀ ਬਣਾਉਣੀ ਚਾਹੀਦੀ ਹੈ ਨਸ਼ੇ ਦੀ ਤਸਕਰੀ ਦਾ ਮਸਲਾ ਅੱਤਵਾਦ ਨਾਲ ਵੀ ਜੁੜਿਆ ਹੋਇਆ ਹੈ ਨਸ਼ਾ ਤਸਕਰੀ ਦਾ ਪੈਸਾ ਅੱਤਵਾਦ ਵਾਸਤੇ ਵਰਤਣ ਦੀਆਂ ਖ਼ਬਰਾਂ ਵੀ ਆਮ ਰਹਿ ਚੁੱਕੀਆਂ ਹਨ। (Drugs)
ਮੁੱਖ ਮੰਤਰੀ ਮਾਨ ਦਾ ਸੁਨੀਲ ਜਾਖੜ ਨੂੰ ਚੈਲੇਂਜ
ਕਿਹਾ, ਝਾਂਕੀ ਵਿੱਚ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਤਸਵੀਰ ਵਿਖਾ ਦੇਵੇ ਤਾਂ ਸਿਆਸਤ ਛੱਡ ਦੇਵਾਂਗਾ
(ਸੱਚ ਕਹੂੰ ਨਿਊਜ਼ ) ਚੰਡੀਗੜ੍ਹ੍। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਰਕਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ‘ਤੇ ਜੰਮ ਕੇ ਵਰ੍ਹੇ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਵਿੱਚ ਜਾਖੜ ਕਹਿ ਰਹੇ ਹਨ ਕਿ 26 ਜਨਵਰੀ ਦੇ ਕੌਮੀ ਸਮਾਗਮ ਵਿੱਚੋਂ ਪੰਜਾਬ ਦੀ ਝਾਂਕੀ ਨੂੰ ਬਾਹਰ ਰੱਖਿਆ ਗਿਆ ਹੈ ਕਿਉਂਕਿ ਉਸ ਝਾਂਕੀ ਵਿੱਚ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਤਸਵੀਰ ਲੱਗੀ ਹੈ। ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਜਾਖੜ ਨੂੰ ਚੈਲੰਜ ਕਰਦੇ ਹਨ ਕਿ ਉਹ ਝਾਂਕੀ ‘ਚ ਜੇਕਰ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਸਿੰਘ ਮਾਨ ਦੀ ਤਸਵੀਰ ਵਿਖਾ ਦੇਣ।  ਉਹ ਰਾਜਨੀਤੀ ਛੱਡ ਦੇਣਗੇ। (Bhagwant Mann)
ਇਹ ਵੀ ਪੜ੍ਹੋ : ਗਰੀਨ ਐਸ ਦੇ ਸੇਵਾਦਾਰ ਨੇ ਕੜਾਕੇ ਦੀ ਠੰਢ ’ਚ ਭਾਖੜਾ ਨਹਿਰ ’ਚ ਡੁੱਬਦੇ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਿਆ
ਮੁੱਖ ਮੰਤਰੀ (Bhagwant Mann) ਨੇ ਜਾਖਡ਼ ’ਤੇ ਵਰ੍ਹਦਿਆਂ ਕਿਹਾ ਕਿ ਕਿਹਾ ਝਾਕੀ ’ਚ ਸਾਡੀ ਤਸਵੀਰ ਕਿਵੇਂ ਲੱਗ ਸਕਦੀ ਹੈ। ਉਨਾਂ ਕਿਹਾ ਜਾਖੜ ਹੁਣੇ-ਹੁਣੇ ਭਾਜਪਾ ’ਚ ਗਏ ਹਨ ਉਨਾਂ ਨੂੰ ਪੂਰੀ ਤਰ੍ਹਾਂ ਹਾਲੇ ਝੂਠ ਬੋਲਣਾ ਨਹੀਂ ਆਉਂਦਾ। ਇਸ ਲਈ ਇਹ ਬਿਆਨ ਦਿੰਦਿਆਂ ਉਨਾਂ ਦੇ ਬੁੱਲ੍ਹ ਕੰਬ ਰਹੇ ਹਨ। ਮਾਨ ਨੇ ਜਾਖੜ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਜੇਕਰ ਫੋਟੋ ਨਾ ਲੱਗੀ ਹੋਈ ਤਾਂ ਸੁਨੀਲ ਜਾਖਡ਼ ਪੰਜਾਬ ’ਚ ਨਾ ਵੜਨ।
ਵਿਸ਼ਵ ਨੂੰ ਅੱਤਵਾਦ ਦੀ ਚੁਣੌਤੀ ਨਾਲ ਨਜਿੱਠਣ ਲਈ ਮੁਲਾਂਕਨ ਕਰਨਾ ਪਵੇਗਾ : ਜੈਸ਼ੰਕਰ
ਵਿਸ਼ਵ ਨੂੰ ਅੱਤਵਾਦ ਦੀ ਚੁਣੌਤੀ ਨਾਲ ਨਜਿੱਠਣ ਲਈ ਮੁਲਾਂਕਨ ਕਰਨਾ ਪਵੇਗਾ : ਜੈਸ਼ੰਕਰ
ਨਵੀਂ ਦਿੱਲੀ (ਏਜੰਸੀ)। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ‘ਚ ਅੱਤਵਾਦ ਦੇ ਕਾਰਨ ਪਰੇਸ਼ਾਨੀ (Jaishankar) ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੁਨੀਆਂ ਨੂੰ ਇਸ ਸਮੱਸਿਆ ਨਾਲ ਕਿਵੇਂ ਨਜਿੱਠਣਾ ਹੈ ਇਸ ਦਾ ਮੁਲਾਂਕਨ ਕਰਨ ਹੋਵੇਗਾ। ਜੈਸ਼ੰਕਰ Jaishankar ਨੇ ਰਾਇਸਿਨਾ ਡਾਇਲਾਗ ‘ਚ ਕਿਹਾ ਕਿ ਦੁਨੀਆਂ ਭਰ ‘ਚ ਕੋਈ ਬਰਾਬਰ ਚੁਣੌਤੀ ਹੈ ਜਿਸ ‘ਚ ਅੱਤਵਾਦ, ਵੱਖਵਾਦ ਅਤੇ ਪ੍ਰਵਾਸੀ ਇੱਕ ਆਮ ਚੁਣੌਤੀ ਹੈ। ਇਸ ਲਈ ਇਹ ਨਾ ਸੋਚੋ ਕਿ ਸਮੱਸਿਆਵਾਂ ਭਾਰਤ ਲਈ ਅਨੋਖੀਆਂ ਹਨ।
ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹਟਾਉਣ ਅਤੇ ਕਸ਼ਮੀਰ ਨੀਤੀ ਦੇ ਹੋਰ ਪਹਿਲੂਆਂ ‘ਤੇ ਮੋਦੀ ਸਰਕਾਰ ਦੇ ਰੁਖ ‘ਤੇ ਵਿਸ਼ਵੀ ਪ੍ਰਤੀਕਿਰਿਆ ਨੂੰ ਲੈ ਕੇ ਸਵਾਲ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਹ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ‘ਚ ਝੱਲੀਆਂ ਜਾ ਰਹੀਆਂ ਚੁਣੌਤੀਆਂ ਦਾ ਇੱਕ ਹਿੱਸਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਜਦੋਂ ਲੋਕ ਇਸ ਨੂੰ ਦੇਖਦੇ ਹਨ, ਇਸ ਦਾ ਮੁਲਾਂਕਰਨ ਕਰਦੇ ਹਨ ਅਤੇ ਇਸ ਦਾ ਵਿਸ਼ਲੇਸ਼ਣ ਕਰਦੇ ਹਨ ਤਾਂ ਉਨ੍ਹਾਂ ਨੂੰ ਵਿਰੋਧੀਆਂ ਨੂੰ ਖੁਦ ਨੂੰ ਪੁੱਛਣਾ ਚਾਹੀਦਾ ਕਿ ਉਸ ਦਸ ਦਾ ਕਿਸ ਤਰ੍ਹਾਂ ਜਵਾਬ ਦੇਣਗੇ।
ਵਿਦੇਸ਼ ਮੰਤਰੀ ਨੇ ਕਿਹਾ ਕਿ ਕਈ ਵੱਡੇ ਦੇਸ਼ ਹਨ ਜਿਨ੍ਹਾਂ ਦੇ ਗੁਆਂਢ ‘ਚ ਅਸ਼ਾਂਤੀ ਹੈ।
ਜਿਵੇਂ ਯੂਰਪ ਨੇ ਇਸ ਨੂੰ ਉੱਤਰੀ ਅਫ਼ਰੀਕਾ ‘ਚ ਦੇਖਿਆ ਹੈ।
ਜ਼ਿਆਦਾਤਰ ਲੋਕਾਂ ਨੇ ਇਸ ਨੂੰ 9/11 ਦੇ ਸਮੇਂ ਦੇਖਿਆ ਤਾਂ ਉਨ੍ਹਾਂ ਸਾਰਿਆਂ ਨੇ ਇਸ ‘ਤੇ ਕੀ ਪ੍ਰਤੀਕਿਰਿਆ ਦਿੱਤੀ।
ਜਦੋਂ ਤੁਸੀਂ ਭਾਰਤੀ ਵਰਗੇ ਦੇਸ਼ ਨੂੰ ਦੇਖਦੇ ਹੋ ਜੋ ਇਨ੍ਹਾਂ ਆਮ ਚੁਣੌਤੀਆਂ ਨਾਲ ਨਜਿੱਠ ਰਿਹਾ ਹੈ,
ਤਾਂ ਇਸ ਨੂੰ ਸੰਭਾਲਣ ਦੇ ਆਪਣੇ ਪੂਰੇ ਤਰੀਕੇ ਨਾਂਲ ਵਿਚਾਰ ਕਰਨਾ ਮਹੱਤਵਪੂਰਨ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਰਥਿਕ ਮੋਰਚੇ ‘ਤੇ ਨਵਾਂ ਸਾਲ ਚੁਣੌਤੀਪੂਰਨ
ਕੀ ਨਵੇਂ ਸਾਲ ‘ਚ ਇੱਕ ਦ੍ਰਿੜ੍ਹ ਵਿਕਾਸ ਨਿਯੋਜਨ ਅਤੇ ਪ੍ਰਕਿਰਿਆ ਦੇਖਣ ਨੂੰ ਮਿਲੇਗੀ ਜਿਸ ਨਾਲ ਜਨਤਾ ਦੀ ਭਾਗੀਦਾਰੀ ਹੋਵੇ ਅਤੇ ਜੋ ਕਰੋੜਾਂ ਵਾਂਝੇ ਲੋਕਾਂ ਨੂੰ ਖੁਸ਼ਹਾਲੀ ਦੇ ਰਸਤੇ ‘ਤੇ ਅੱਗੇ ਵਧਾ ਸਕੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸਮੁੱਚੇ ਵਿਕਾਸ ਲਈ ਜ਼ਰੂਰੀ ਹੈ ਕਿ ਸਹੀ ਰਣਨੀਤੀ ਦੀ ਚੋਣ ਕੀਤੀ ਜਾਵੇ।
ਧੁਰਜਤੀ ਮੁਖ਼ਰਜੀ। ਦੇਸ਼ ‘ਚ ਜ਼ਿਆਦਾਤਰ ਲੋਕਾਂ ਲਈ ਬੁਨਿਆਦੀ ਮੁੱਦਾ ਆਮਦਨ ਨਾਲ ਜੁੜੇ ਹੋਏ, ਰੋਟੀ, ਕੱਪੜਾ ਅਤੇ ਮਕਾਨ ਹਨ ਅਤੇ ਹਰੇਕ ਸਰਕਾਰ ਜਾਣਦੀ ਹੈ ਕਿ ਇਨ੍ਹਾਂ ਗੱਲਾਂ ਦਾ ਲੋਕਾਂ ਦੇ ਜੀਵਨ ‘ਤੇ ਪ੍ਰਭਾਵ ਪੈਂਦਾ ਹੈ ਇਸ ਲਈ ਇਹ ਮੰਦਭਾਗਾ ਹੈ ਕਿ ਭਾਜਪਾ ਸਰਕਾਰ ਨੇ ਅਰਥਵਿਵਸਥਾ ‘ਤੇ ਧਿਆਨ ਦੇਣ ਦੀ ਬਜਾਇ ਹਿੰਦੂਤਵ ਦੇ ਮੁੱਦੇ ‘ਤੇ ਜ਼ੋਰ ਦਿੱਤਾ ਹੈ ਜਦੋਂਕਿ ਸਰਕਾਰ ਨੂੰ ਅਰਥਵਿਵਸਥਾ ਨੂੰ ਉਭਾਰਨ ‘ਤੇ ਪੁਰਾ ਧਿਆਨ ਦੇਣਾ ਚਾਹੀਦਾ ਸੀ ਪਰੰਤੂ ਨਾਗਰਿਕਤਾ ਸੋਧ ਕਾਨੂੰਨ ਲਿਆ ਕੇ ਉਸਨੇ ਇੱਕ ਅਜਿਹਾ ਸੰਕਟ ਪੈਦਾ ਕਰ ਦਿੱਤਾ ਜਿਸ ਤੋਂ ਬਚਿਆ ਜਾ ਸਕਦਾ ਸੀ ਰੇਟਿੰਗ ਏਜੰਸੀ ਫਿੰਚ ਅਨੁਸਾਰ ਕੁੱਲ ਘਰੇਲੂ ਉਤਪਾਦ ਦੀ ਵਾਧਾ ਦਰ 4.6 ਫੀਸਦੀ ਰਹਿਣ ਦੀ ਸੰਭਾਵਨਾ ਹੈ ਹਾਲ ਹੀ ‘ਚ ਇੱਕ ਰਾਸ਼ਟਰੀ ਦੈਨਿਕ ਨੂੰ ਦਿੱਤੀ ਗਈ ਇੰਟਰਵਿਊ ‘ਚ ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ ਮੁਖੀ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਕਿਹਾ ਕਿ ਹਾਲਾਂਕਿ ਸਾਲ 2020 ਸਾਲ 2019 ਤੋਂ ਚੰਗਾ ਰਹੇਗਾ ਪਰੰਤੂ ਉਨ੍ਹਾਂ ਨੇ ਅਪੀਲ ਕੀਤੀ ਕਿ ਇਸ ਔਖੀ ਘੜੀ ਨਾਲ ਨਜਿੱਠਣ ‘ਚ 5-6 ਸਾਲ ਲੱਗ ਜਾਣਗੇ।
ਗੀਤਾ ਗੋਪੀਨਾਥ ਅਨੁਸਾਰ ਵਿੱਤੀ ਖੇਤਰ ‘ਚ ਗੈਰ-ਨਿਕਾਸੀ ਅਸਤੀਆਂ ਬਹੁਤ ਜਿਆਦਾ ਹਨ ਇਸ ਲਈ ਇਨ੍ਹਾਂ ‘ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਹਾਲਾਂਕਿ ਦੀਵਾਲੀਅਪਣ ਨਾਲ ਸਬੰਧਿਤ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਗੈਰ-ਨਿਕਾਸੀ ਅਸਤੀਆਂ ਦੀ ਸਥਿਤੀ ‘ਚ ਸੁਧਾਰ ਹੋਇਆ ਹੈ ਫਿਰ ਵੀ ਸਭ ਤੋਂ ਵੱਡੀ ਚਿੰਤਾ ਨਿਵੇਸ਼ ਦੀ ਘਾਟ ਹੈ ਜੋ ਮੰਦੀ ਦੇ ਦੌਰ ‘ਚੋਂ ਲੰਘ ਰਹੀ ਅਰਥਵਿਵਸਥਾ ਨੂੰ ਉਭਾਰਨ ਲਈ ਜ਼ਰੂਰੀ ਹੈ ਇਸ ਸਬੰਧੀ ਮੋਦੀ ਦੀ ਉਸ ਗੱਲ ਦਾ ਜ਼ਿਕਰ ਕਰਨਾ ਜ਼ਰੁਰੀ ਹੈ ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਅਰਥਵਿਵਸਥਾ ਵਰਤਮਾਨ ਮੰਦੀ ਦੇ ਦੌਰ ‘ਚ ਮਜ਼ਬੂਤ ਹੋ ਕੇ ਉੱਭਰੇਗੀ ਐਸੋਚੈਮ ਦੇ ਸ਼ਤਾਬਦੀ ਸਮਾਰੋਹ ‘ਚ ਉਨ੍ਹਾਂ ਨੇ ਨਿੱਜੀ ਖੇਤਰ ਨੂੰ ਅਪੀਲ ਕੀਤੀ ਕਿ ਵਾਧਾ ਦਰ ਨੂੰ ਉਭਾਰਨ ਲਈ ਦਲੇਰਾਨਾ ਨਿਵੇਸ਼ ਫੈਸਲੇ ਲੈਣ ਅਤੇ ਆਸ ਪ੍ਰਗਟ ਕੀਤੀ ਕਿ ਭਾਰਤ ਵਰਤਮਾਨ ਸਥਿਤੀ ‘ਚ ਇੱਕ ਮਜ਼ਬੂਤ ਰਾਸ਼ਟਰ ਦੇ ਰੂਪ ‘ਚ ਉੱਭਰੇਗਾ ਉਨ੍ਹਾਂ ਦੱਸਿਆ ਕਿ ਢਾਂਚਿਆਂ ਦੇ ਨਿਰਮਾਣ ‘ਤੇ 100 ਲੱਖ ਕਰੋੜ ਰੁਪਏ ਅਤੇ ਪੇਂਡੂ ਅਰਥਵਿਵਸਥਾ ਦੇ ਸੁਧਾਰ ਲਈ 25 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਨਾਲ ਸਾਲ 2024 ਤੱਕ ਸਾਡੀ ਅਰਥਵਿਵਸਥਾ ਦੁੱਗਣੀ ਹੋ ਕੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਜਾਵੇਗੀ।
ਮੋਦੀ ਦੇ ਇਸ ਬਿਆਨ ਨਾਲ ਜੋ ਗੱਲ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਸਰਕਾਰ ਇਹ ਨਿਵੇਸ਼ ਤਿੰਨ ਸਾਲ ਦੀ ਮਿਆਦ ‘ਚ ਕਰੇਗੀ ਅਤੇ ਨਿੱਜੀ ਖੇਤਰ ਨਿਵੇਸ਼ ਕਰਨ ਦਾ ਇੱਛੁਕ ਨਹੀਂ ਹੈ ਸਵਾਲ ਇਹ ਵੀ ਉੱਠਦਾ ਹੈ ਕਿ ਇਸ ਰਾਸ਼ੀ ‘ਚੋਂ 2020-21 ‘ਚ ਕਿੰਨੀ ਰਾਸ਼ੀ ਖਰਚ ਕੀਤੀ ਜਾਵੇਗੀ ਤੇ ਨਿੱਜੀ ਖੇਤਰ ਨਿਵੇਸ਼ ਕਰਨ ਦਾ ਇਛੁੱਕ ਕਿਉਂ ਨਹੀਂ ਹੈ ਇਹ ਵੀ ਸਪੱਸ਼ਟ ਹੈ ਕਿ ਇਸ ਵਿੱਤੀ ਸਾਲ ‘ਚ ਵਸੀਲਿਆਂ ਦੀ ਘਾਟ ਕਾਰਨ ਸਰਕਾਰ ਨੂੰ ਲਾਭ ਕਮਾਉਣ ਵਾਲੀਆਂ ਬੀਪੀਸੀਐਲ ਵਰਗੀਆਂ ਕੰਪਨੀਆਂ ਦਾ ਮੁੜ-ਨਿਵੇਸ਼ ਕਰਨਾ ਪਿਆ ਕੰਪਨੀ ਦੇ ਵਿਸਥਾਰ ਪ੍ਰੋਗਰਾਮ ਨੂੰ ਦੇਖਦੇ ਹੋਏ ਇਹ ਇੱਕ ਗਲਤ ਕਦਮ ਹੈ ਹੁਣ ਇਸ ਦੇ ਨਿੱਜੀਕਰਨ ਨਾਲ ਇੱਕ ਲਾਭ ਕਮਾਉਣ ਵਾਲੀ ਕੰਪਨੀ ਤੋਂ ਸਰਕਾਰ ਹੱਥ ਧੋ ਬੈਠੇਗੀ ਫਿਰ ਵੀ ਵਰਤਮਾਨ ਆਰਥਿਕ ਸਥਿਤੀ ‘ਚ ਵੀ ਪ੍ਰਤੱਖ ਵਿਦੇਸ਼ੀ ਨਿਵੇਸ਼ ‘ਚ ਸੁਧਾਰ ਆਇਆ ਹੈ।
ਸਰਕਾਰ ਨੂੰ ਅਹਿਸਾਸ ਹੋ ਗਿਆ ਹੈ ਕਿ ਸਰਕਾਰੀ ਬੈਂਕਾਂ ਦੇ ਮਾਮਲਿਆਂ ‘ਚ
ਵਿਦੇਸ਼ੀ ਮੁਦਰਾ ਭੰਡਾਰ ਰਿਕਾਰਡ ਪੱਧਰ ‘ਤੇ ਹੈ ਸਰਕਾਰੀ ਖੇਤਰ ਦੇ ਬੈਂਕ ਹੌਲੀ-ਹੌਲੀ ਪੈਸ਼ੇਵਰ ਰੁਝਾਨ ਅਪਣਾ ਰਹੇ ਹਨ ਸ਼ਾਇਦ ਸਰਕਾਰ ਨੂੰ ਅਹਿਸਾਸ ਹੋ ਗਿਆ ਹੈ ਕਿ ਸਰਕਾਰੀ ਬੈਂਕਾਂ ਦੇ ਮਾਮਲਿਆਂ ‘ਚ ਵਧੇਰੇ ਦਖ਼ਲਅੰਦਾਜ਼ੀ ਬੇਲੋਡੀ ਹੈ ਤੇ ਉਨ੍ਹਾਂ ਨੂੰ ਜ਼ਿਆਦਾ ਅਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ    ਨਵੀਕਰਨ ਤੇ ਉਤਸ਼ਾਹਿਤ ਕਰਨ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਹਨ ਨਵੀਕਰਨ ਸਬੰਧੀ ਕੋਈ ਵੱਡਾ ਪ੍ਰਾਜੈਕਟ ਸਾਹਮਣੇ ਨਹੀਂ ਆਇਆ ਹੈ ਪਰੰਤੂ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅਜਿਹੀਆਂ ਛੋਟੀਆਂ-ਛੋਟੀਆਂ ਯੋਜਨਾਵਾਂ ਚੱਲ ਰਹੀਆਂ ਹਨ ਜੋ ਅਰਥਵਿਵਸਥਾ ਨੂੰ ਅੱਗੇ ਵਧਣ ਲਈ ਲੋੜੀਂਦੀਆਂ ਹਨ ਸੂਬਿਆਂ ਨੂੰ ਵੀ ਪੇਂਡੂ ਵਿਕਾਸ, ਰੁਜ਼ਗਾਰ ਸਿਰਜਣ ਅਤੇ ਸਥਾਨਕ ਖੇਤਰ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਧਿਆਨ ‘ਚ ਰੱਖਦੇ ਹੋਏ 5-7 ਜਿਲ੍ਹਿਆਂ ਨੂੰ ਸਮੁੱਚੇ ਵਿਕਾਸ ਲਈ ਚੁਣਨਾ ਹੋਵੇਗਾ ਨਾਲ ਹੀ ਵਿਸ਼ੇਸ਼ ਕਰਕੇ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ‘ਚ ਸੂਖ਼ਮ, ਲਘੂ ਤੇ ਮੱਧਮ ਅਦਾਰਿਆਂ ‘ਤੇ ਧਿਆਨ ਦੇਣਾ ਹੋਵੇਗਾ ਕਿਉਂਕਿ ਇਨ੍ਹਾਂ ਅਦਾਰਿਆਂ ‘ਚ ਰੁਜ਼ਗਾਰ ਪੈਦਾ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਇਹ ਪੇਂਡੂ ਵਿਕਾਸ ਦੀ ਪ੍ਰਕਿਰਿਆ ‘ਚ ਤੇਜ਼ੀ ਲਿਆ ਸਕਦੇ ਹਨ ਸਰਕਾਰ ਵੱਡੇ ਉਦਯੋਗਪਤੀਆਂ ਨੂੰ ਕਈ ਸੁਵਿਧਾਵਾਂ ਦੇ ਰਹੀ ਹੈ ਪਰੰਤੂ ਇਸ ਰਣਨੀਤੀ ‘ਚ ਬਦਲਾਅ ਕਰਨਾ ਹੋਵੇਗਾ ਅਤੇ ਸੂਖ਼ਮ, ਲਘੂ ਅਤੇ ਮੱਧਮ ਅਦਾਰਿਆਂ ਨੂੰ ਵਿੱਤੀ ਅਤੇ ਤਕਨੀਕੀ ਸਹਾਇਤਾ ਉਪਲੱਬਧ ਕਰਵਾਉਣੀ ਹੋਵੇਗੀ।
ਸਿਧਾਂਤਕ ਤੌਰ ‘ਤੇ ਇਸ ਸਰਕਾਰ ਨੇ ਪੇਂਡੂ ਵਿਕਾਸ ‘ਤੇ ਜ਼ੋਰ ਦਿੱਤਾ ਹੈ ਪਰੰਤੂ ਵਿਵਹਾਰਕ ਤੌਰ ‘ਤੇ ਦੇਖਣਾ ਹੈ ਕਿ ਇਹ ਕਿੰਨਾ ਸਫ਼ਲ ਹੁੰਦਾ ਹੈ ਅਤੇ ਕਿਸ ਤਰ੍ਹਾਂ ਇਹ ਪੇਂਡੂ ਖੇਤਰਾਂ ਦੀ ਸਥਿਤੀ ‘ਚ ਸੁਧਾਰ ਲਿਆਉਂਦਾ ਹੈ ਅਤੇ ਲੋਕਾਂ ਨੂੰ ਆਮਦਨ ਦੇ ਮੌਕੇ ਉਪਲੱਬਧ ਕਰਾਉਂਦਾ ਹੈ ਸੂਬਿਆਂ ਨੂੰ ਵੀ ਕੁਸ਼ਾਸਨ ਅਤੇ ਭ੍ਰਿਸ਼ਟਾਚਾਰ ‘ਤੇ ਰੋਕ ਲਾ ਕੇ ਆਪਣੀ ਭੂਮਿਕਾ ਨਿਭਾਉਣੀ ਹੋਵੇਗੀ ਪਰੰਤੂ ਇਸ ‘ਚ ਸਭ ਤੋਂ ਵੱਡਾ ਅੜਿੱਕਾ ਸਰਕਾਰ ਦੇ ਸਾਹਮਣੇ ਵਸੀਲਿਆਂ ਦੀ ਘਾਟ ਹੈ ਆਰਥਿਕ ਵਿਕਾਸ ‘ਤੇ ਚਰਚਾ ਕਰਦੇ ਹੋਏ ਅਸੀਂ ਅਕਸਰ ਖੇਤੀ ਖੇਤਰ ਦੀ ਮਹੱਤਵਪੂਰਨ ਭੂਮਿਕਾ ਨੂੰ ਭੁੱਲ ਜਾਂਦੇ ਹਾਂ ਜੋ ਕਿਸਾਨ ਭਾਈਚਾਰੇ ਨੂੰ ਆਮਦਨੀ ਦੇ ਮੌਕੇ ਦਿੰਦਾ ਹੈ ਨਾਲ ਹੀ ਖੇਤੀ ਉਤਪਾਦਨ 130 ਕਰੋੜ ਲੋਕਾਂ ਨੂੰ ਭੋਜਨ ਮੁਹੱਈਆ ਕਰਾਉਣ ਅਤੇ ਮਹਿੰਗਾਈ ‘ਤੇ ਰੋਕ ਲਾਉਣ ਲਈ ਜ਼ਰੁਰੀ ਹੈ ।
ਖੇਤੀ ਉਤਪਾਦਾਂ ਦਾ ਵੰਨ-ਸੁਵੰਨੀਕਰਨ ਕੀਤਾ ਜਾਣਾ ਚਾਹੀਦਾ ਹੈ ਅਤੇ ਅਜਿਹੀਆਂ ਫਸਲਾਂ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਜਿਨ੍ਹਾਂ ‘ਚ ਨਿਰਯਾਤ ਦੇ ਮੌਕੇ ਹੋਣ ਵਰਤਮਾਨ ‘ਚ ਅਰਥਵਿਵਸਥਾ ਦੀ ਚੁਣੌਤੀ ਇੱਕ ਗੰਭੀਰ ਚੁਣੌਤੀ ਹੈ ਅਤੇ ਇਸ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ ਸਾਰੇ ਸਬੰਧਿਤ ਪੱਖਾਂ ਵਿਸ਼ੇਸ਼ ਕਰਕੇ ਹੇਠਲੇ ਪੱਧਰ ‘ਤੇ ਪੰਚਾਇਤਾਂ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਬਦਲਾਅ ਆਵੇ ਜੋ ਕਿ ਰਾਜਨੀਤਿਕ ਅਤੇ ਆਰਥਿਕ ਵਿਕੇਂਦਰੀਕਰਨ ਲਈ ਜ਼ਰੂਰੀ ਹੈ ਸਮਾਜ ‘ਚ ਵੀ ਹਲਚਲ ਮੱਚੀ ਹੋਈ ਹੈ ਅਤੇ ਇਸ ‘ਚ ਸਥਿਰਤਾ ਲਿਆਉਣ ਦੀ ਜ਼ਰੂਰਤ ਹੈ ਨਾਲ ਹੀ ਸੰਸਥਾਵਾਂ ਅਤੇ ਸੰਗਠਨਾਂ ਨੂੰ ਮਜ਼ਬੂਤ ਕਰਕੇ ਵਿਕਾਸ ਦੀ ਪ੍ਰਕਿਰਿਆ ‘ਚ ਤੇਜ਼ੀ ਲਿਆਂਦੀ ਜਾ ਸਕਦੀ ਹੈ ਅਤੇ ਇਹ ਜਿੰਮੇਦਾਰੀ ਸੱਤਾਧਿਰ ਰਾਜਨੀਤਿਕ ਪਾਰਟੀਆਂ ਦੀ ਹੈ ਕਿ ਉਹ ਸਮਾਜਿਕ, ਆਰਥਿਕ ਵਿਕਾਸ ਯਕੀਨੀ ਕਰਨ ਅਤੇ ਅਜਿਹਾ ਬਦਲਾਅ ਲਿਆਂਦਾ ਜਾਵੇ ਜਿਸ ਨਾਲ ਦੇਸ਼ ‘ਚ ਗਰੀਬ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੀ ਸਥਿਤੀ ‘ਚ ਸੁਧਾਰ ਹੋਵੇ ਕਿਉਂਕਿ ਵਧਦੀ ਨਾਬਰਾਬਰੀ ਸਮੁੱਚੇ ਅਤੇ ਸੰਤੁਲਿਤ ਵਿਕਾਸ ਦੇ ਮਾਰਗ ‘ਚ ਅੜਿੱਕਾ ਬਣਦੀ ਜਾ ਰਹੀ ਹੈ।
ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸਮੁੱਚੇ ਵਿਕਾਸ ਲਈ ਜ਼ਰੂਰੀ
ਅੱਜ ਦਾ ਨੌਜਵਾਨ ਚਾਹੁੰਦਾ ਹੈ ਕਿ ਸਾਡਾ ਦੇਸ਼ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ‘ਚ ਆਵੇ ਜਿੱਥੇ ਹਰ ਕਿਸੇ ਨੂੰ ਬਰਾਬਰ ਮੌਕਾ ਅਤੇ ਬਿਹਤਰ ਜੀਵਨ ਹਾਲਾਤ ਮਿਲਣ ਪਰੰਤੂ ਜਿਵੇਂ ਕਿ ਹਰ ਸਾਲ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਰਾਜਨੀਤਿਕ ਵਰਗ ਵੱਲੋਂ ਗਰੀਬ ਅਤੇ ਪੱਛੜੇ ਵਰਗਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਤੇ ਉਹ ਵੱਡੇ ਉਦਯੋਗਪਤੀਆਂ ਅਤੇ ਉੱਚ ਮੱਧਮ ਵਰਗਾਂ ਦੇ ਹਿੱਤਾਂ ‘ਤੇ ਧਿਆਨ ਦਿੰਦੀ ਹੈ ਆਸ ਕੀਤੀ ਜਾਂਦੀ ਹੈ ਕਿ ਸਾਲ 2020 ਦੀ ਸ਼ੁਰੂਆਤ ਸ਼ੁੱਭ ਹੋਵੇਗੀ ਕੀ ਨਵੇਂ ਸਾਲ ‘ਚ ਇੱਕ ਦ੍ਰਿੜ੍ਹ ਵਿਕਾਸ ਨਿਯੋਜਨ ਅਤੇ ਪ੍ਰਕਿਰਿਆ ਦੇਖਣ ਨੂੰ ਮਿਲੇਗੀ ਜਿਸ ਨਾਲ ਜਨਤਾ ਦੀ ਭਾਗੀਦਾਰੀ ਹੋਵੇ ਅਤੇ ਜੋ ਕਰੋੜਾਂ ਵਾਂਝੇ ਲੋਕਾਂ ਨੂੰ ਖੁਸ਼ਹਾਲੀ ਦੇ ਰਸਤੇ ‘ਤੇ ਅੱਗੇ ਵਧਾ ਸਕੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸਮੁੱਚੇ ਵਿਕਾਸ ਲਈ ਜ਼ਰੂਰੀ ਹੈ ਕਿ ਸਹੀ ਰਣਨੀਤੀ ਦੀ ਚੋਣ ਕੀਤੀ ਜਾਵੇ ਵਿਕਾਸ ਪ੍ਰਕਿਰਿਆ ‘ਚ ਅੱਗੇ ਵਧਣ ਲਈ ਸਮਾਜਿਕ ਨਿਆਂ ਵੀ ਇੱਕ ਮੁੱਖ ਕਾਰਨ ਹੈ ਸਰਕਾਰ ਨੂੰ ਮਹਾਤਮਾ ਗਾਂਧੀ ਦੀ ਇਸ ਚਿਤਾਵਨੀ ‘ਤੇ ਧਿਆਨ ਦੇਣਾ ਚਾਹੀਦਾ ਹੈ ਕਿ ‘ਭਾਰਤ ਉਦੋਂ ਤੱਕ ਸੱਚੇ ਰੂਪ ‘ਚ ਅਜ਼ਾਦ ਨਹੀਂ ਹੋਵੇਗਾ ਜਦੋਂ ਤੱਕ ਰਾਜ ਦੇ ਸਵਰੂਪ ‘ਚ ਹੀ ਬਦਲਾਅ ਨਾ ਕੀਤਾ ਜਾਵੇ’।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Sukhdev Singh Dhindsa ਅਕਾਲੀ ਦਲ ਨੂੰ ਸੰਭਾਲਣਗੇ ਜਾਂ ਵੰਗਾਰਨਗੇ
ਸੁਖਦੇਵ ਸਿੰਘ ਢੀਂਡਸਾ ਖੋਲ੍ਹ ਸਕਦੇ ਨੇ ਆਪਣੇ ਸਿਆਸੀ ਪੱਤੇ
ਸੰਗਰੂਰ (ਗੁਰਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ (ਬ) ਤੋਂ ਬਾਗੀ ਹੋਏ ਸੀਨੀਅਰ ਅਕਾਲੀ ਆਗੂ ਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਭਲਕੇ ਸ਼ਨਿੱਚਰਵਾਰ ਨੂੰ ਆਪਣੇ ਸਿਆਸੀ ਪੱਤੇ ਖੋਲ੍ਹ ਸਕਦੇ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਲਾਈਆਂ ਜਾ ਰਹੀਆਂ ਕਿਆਸਰਾਈਆਂ ‘ਤੇ ਵੀ ਵਿਰਾਮ ਲੱਗ ਸਕਦਾ ਹੈ ਚਰਚਾ ਇਸ ਗੱਲ ਦੀ ਹੈ ਕਿ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਹੋਰ ਵੱਖ ਵੱਖ ਸਿਆਸੀ ਪਾਰਟੀਆਂ ਦੀ ਕਾਨਫਰੰਸ ਵਿੱਚ ਢੀਂਡਸਾ ਸ਼ਾਮਿਲ ਹੋ ਕੇ ਅਕਾਲੀ ਦਲ ਬਾਦਲ ਵਿਰੁਧ ਕੋਈ ਵੱਡਾ ਐਲਾਨ ਕਰ ਸਕਦੇ ਹਨ ਸ੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਅੰਮ੍ਰਿਤਸਰ ਵਿਖੇ ਸ੍ਰੋਮਣੀ ਅਕਾਲੀ ਦਲ (ਬ) ਤੇ ਬਾਗੀ ਅਕਾਲੀ ਵੱਖ-ਵੱ ਪ੍ਰੋਗਰਾਮ ਕਰ ਰਹੇ ਹਨ
ਪਿਛਲੇ ਦਿਨੀਂ ਇੱਕ ਨਿੱਜੀ ਟੈਲੀਵਿਜ਼ਨ ਨੂੰ ਦਿੱਤੀ ਇੰਟਰਵਿਊ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਸਪੱਸ਼ਟ ਕਿਹਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਚੱਲ ਰਹੀ ਤਾਨਾਸ਼ਾਹੀ ਦੇ ਖਿਲਾਫ਼ ਹਨ ਜਿਸ ਕਾਰਨ ਉਹ ਬਾਦਲ ਦਲ ਵੱਲੋਂ ਨੁੱਕਰੇ ਲਾਏ ਹੋਏ ਸਾਰੇ ਅਕਾਲੀ ਆਗੂਆਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਦਾ ਯਤਨ ਕਰਨਗੇ ਸ: ਢੀਂਡਸਾ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਯਤਨਾਂ ਵਿੱਚ ਲੱਗੇ ਹੋਏ ਸਨ ਕਿ ਕਿਵੇ ਨਾ ਕਿਵੇਂ ਉਹ ਅਕਾਲੀ ਦਲ ਤੋਂ ਪਾਸੇ ਹੋਏ ਆਗੂਆਂ  ਇਕੱਠ ਕਰਕੇ ਬਾਦਲ ਦਲ ਦੇ ਵਿਰੁੱਧ ਸਿਆਸੀ ਜੰਗ ਛੇੜਨ ਸ: ਢੀਂਡਸਾ ਨੇ ਦਾਅਵਾ ਕੀਤਾ ਸੀ ਕਿ ਵੱਡੇ-ਵੱਡੇ ਆਗੂ ਜਿਨ੍ਹਾਂ ਦਾ ਪਿਛੋਕੜ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ, ਉਹ ਇਕੱਠੇ ਹੋਣ ਲਈ ਰਾਜ਼ੀ ਹੋ ਗਏ ਹਨ ਉਨ੍ਹਾਂ ਸਾਬਕਾ ਮੈਂਬਰ ਪਾਰਲੀਮੈਂਟ ਬਲਵੰਤ ਸਿੰਘ ਰਾਮੂਵਾਲੀਆ, ਵਿਧਾਇਕ ਬੈਂਸ ਭਰਾਵਾਂ, ਸਾਬਕਾ ਸਪੀਕਰ ਰਵੀਇੰਦਰ ਸਿੰਘ, ਅਕਾਲੀ ਜਥੇਦਾਰ ਸੁਖਦੇਵ ਸਿੰਘ ਭੌਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਨਾਂਅ ਲਿਆ ਸੀ
ਅੰਮ੍ਰਿਤਸਰ ‘ਚ ਹੋਣ ਵਾਲੀ ਕਾਨਫਰੰਸ ਵਿੱਚ ਹੋ ਸਕਦਾ ਹੈ ਕੋਈ ਵੱਡਾ ਐਲਾਨ
ਅੱਜ ਹੋਣ ਵਾਲੀ ਇਸ ਕਾਨਫਰੰਸ ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਵੀ ਬਾਗੀਆਂ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ ਇਹ ਵੀ ਪਤਾ ਲੱਗਿਆ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਮਨਾਉਣ ਲਈ ਬਾਦਲ ਦਲੀਆਂ ਵੱਲੋਂ ਕਾਫ਼ੀ ਸਮੇਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਸੁਖਬੀਰ ਸਿੰਘ ਬਾਦਲ ਕਈ ਵਾਰ ਢੀਂਡਸਾ ਦੀ ਰਿਹਾਇਸ਼ ‘ਤੇ ਆ ਕੇ ਉਨ੍ਹਾਂ ਨੁੰ ਮਨਾਉਣ ਦਾ ਯਤਨ ਕਰ ਚੁੱਕੇ ਹਨ
ਇਸ ਤੋਂ ਇਲਾਵਾ ਬਿਕਰਮਜੀਤ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ ਨੇ ਵੀ ਅਸਫ਼ਲ ਕੋਸ਼ਿਸ਼ਾਂ ਕੀਤੀਆਂ ਪਰ ਢੀਂਡਸਾ ਨਹੀਂ ਸੀ ਮੰਨੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਮੁੜ ਦੁਹਰਾ ਚੁੱਕੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੀ ਆਪਣੀ ਪਾਰਟੀ ਹੈ ਜਿਸ ਕਾਰਨ ਉਨ੍ਹਾਂ ਨੁੰ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਦਾ ਕਿਸੇ ਪਾਰਟੀ ਦੀ ਕਾਨਫਰੰਸ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਉਨ੍ਹਾਂ ਦਾ ਨਿੱਜੀ ਹੈ, ਇਸ ਲਈ ਉਹ ਆਜ਼ਾਦ ਹਨ ਕਿਸੇ ਪਾਸੇ ਵੀ ਜਾ ਸਕਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਖਿਆ ਮਾਫ਼ੀਆ ਲਈ ਲਲਕਾਰ ਹੈ ਸੁਪਰ-30
ਰਮੇਸ਼ ਠਾਕੁਰ
ਆਧੁਨਿਕ ਸਿੱਖਿਆ ਬੀਤੇ ਇੱਕ-ਅੱਧੇ ਦਹਾਕੇ ਤੋਂ ਕਮਾਈ ਦਾ ਸਭ ਤੋਂ ਵੱਡਾ ਜ਼ਰੀਆ ਬਣੀ ਹੋਈ ਹੈ, ਜਿਸ ‘ਤੇ ਸਫ਼ੇਦਪੋਸ਼ ਅਤੇ ਸਿੱਖਿਆ ਮਾਫ਼ੀਆ ਦਾ ਪ੍ਰਤੱਖ ਤੌਰ ‘ਤੇ ਕਬਜ਼ਾ ਹੋ ਗਿਆ ਹੈ ਇਸ ਗਠਜੋੜ ਨੂੰ ਤੋੜਨ ਦਾ ਬੀੜਾ ਕੁਝ ਸਾਲ ਪਹਿਲਾਂ ਇੱਕ ਆਮ ਜਿਹੇ ਲੜਕੇ ਨੇ ਚੁੱਕਿਆ ਸੀ ਉਸ ਲੜਕੇ ਦਾ ਨਾਂਅ ਆਨੰਦ ਕੁਮਾਰ ਹੈ ਜਿਸਦੇ ਜੀਵਨ ਸੰਘਰਸ਼ ‘ਤੇ ਬਣੀ ਸੁਪਰ-30 ਨਾਂਅ ਦੀ ਫ਼ਿਲਮ ਇਸ ਸਮੇਂ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਰਹੀ ਹੈ ਆਨੰਦ ਕੁਮਾਰ ਦੀ ਸਮੁੱਚੀ ਜੀਵਨਗਾਥਾ ‘ਤੇ ਸਾਡੇ ਪ੍ਰਿਤੀਨਿਧ ਰਮੇਸ਼ ਠਾਕੁਰ ਨੇ ਗੱਲਬਾਤ ਕੀਤੀ, ਪੇਸ਼ ਹਨ ਗੱਲਬਾਤ ਦੇ ਮੁੱਖ ਹਿੱਸੇ:-
– ਅਜਿਹੇ ਪਲ ਵਿਰਲੇ ਲੋਕਾਂ ਦੇ ਜੀਵਨ ‘ਚ ਹੀ ਆਉਂਦੇ ਹਨ ਜਦੋਂ ਉਨ੍ਹਾਂ ਦਾ ਸੰਘਰਸ਼ ਫ਼ਿਲਮਾਂ ਦੇ ਜ਼ਰੀਏ ਸਿਨੇਮਾ ਦੇ ਪਰਦੇ ‘ਤੇ ਦਿਖਾਇਆ ਜਾਵੇ, ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ?
ਯਕੀਨਨ ਮੈਂ ਕਿਸਮਤ ਦਾ ਧਨੀ ਇਨਸਾਨ ਹਾਂ ਤਮਾਮ ਸਮੱਸਿਆਵਾਂ ਦੇ ਬਾਵਜ਼ੂਦ ਵੀ ਅੱਜ ਈਸ਼ਵਰ ਨੇ ਐਨਾ ਸਭ ਕੁਝ ਦਿੱਤਾ ਹੈ ਨੌਜਵਾਨ ਅੱਜ ਮੈਨੂੰ ਆਪਣਾ ਪ੍ਰੇਰਨਾਸਰੋਤ ਮੰਨ ਰਹੇ ਹਨ, ਇਹ ਮਾਣ ਵਾਲੀ ਗੱਲ ਹੈ ਮੇਰੇ ਲਈ ਸਿੱਖਿਆ ਮਾਫ਼ੀਆ ਨਾਲ ਜਦੋਂ ਮੈਂ ਸਿੱਧਾ ਲੋਹਾ ਲਿਆ ਸੀ, ਤਾਂ ਮੈਨੂੰ ਲੱਗਾ ਸੀ ਕਿ ਕਦੇ ਵੀ ਮਾਰਿਆ ਜਾਵਾਂਗਾ, ਪਰ ਜਿਸਨੂੰ ਰੱਬ ਬਚਾਵੇ, ਉਸਨੂੰ ਕੌਣ ਮਾਰੇ! ਫ਼ਿਲਮ ਬਣਨ ਨਾਲ ਐਨਾ ਫਾਇਦਾ ਜ਼ਰੂਰ ਹੋਇਆ, ਜਿਸ ਸੱਚਾਈ ਨੂੰ ਲੋਕ ਨਹੀਂ ਜਾਣਦੇ ਹਨ, ਉਸਨੂੰ ਜਾਣ ਜਾਣਗੇ ਕਮਾਈ ਦੇ ਚਲਦਿਆਂ ਲੋਕਾਂ ਨੇ ਸਿੱਖਿਆ ਨੂੰ ਵਪਾਰ ਬਣਾ ਦਿੱਤਾ ਹੈ ਇਹੀ ਕਾਰਨ ਹੈ ਕਿ ਮੱਧਮ ਵਰਗ ਦੀ ਪਹੁੰਚ ‘ਚੋਂ ਸਿੱਖਿਆ ਦਿਨੋਂ-ਦਿਨ ਦੂਰ ਹੁੰਦੀ ਜਾ ਰਹੀ ਹੈ ਲੋਕ ਸਿੱਖਿਆ ਨਿਯਮਾਂ ਦਾ ਖੁੱਲ੍ਹੇਆਮ ਮਖੌਲ ਉਡਾ ਰਹੇ ਹਨ ਸਿੱਖਿਆ ਤੰਤਰ ‘ਤੇ ਉਨ੍ਹਾਂ ਦਾ ਇੱਕਤਰਫ਼ਾ ਕਬਜਾ ਹੋ ਗਿਆ ਹੈ ਧਨਾਢ, ਆਗੂ, ਵਪਾਰੀ, ਅਧਿਕਾਰੀ ਸਭ ਸਿੱਖਿਆ ਦੀ ਆੜ ‘ਚ ਵਪਾਰ ਕਰ ਰਹੇ ਹਨ ਫ਼ਿਲਮ ਜ਼ਰੀਏ ਲੋਕ ਜਾਨਣਗੇ ਕਿ ਕਿੰਨਾ ਘਪਲਾ ਹੁੰਦਾ ਹੈ ਰਹੀ ਗੱਲ ਮੇਰੇ ਮਹਿਸੂਸ ਕਰਨ ਦੀ ਤਾਂ ਲੋਕਾਂ ਦਾ ਪਿਆਰ ਪਾ ਕੇ ਖੁਦ ਨੂੰ ਭਾਗਾਂ ਵਾਲਾ ਸਮਝ ਰਿਹਾ ਹਾਂ ।
-ਤੁਹਾਨੂੰ ਨ੍ਹੀਂ ਲੱਗਦਾ ਕਿ ਕੋਈ ਅਜਿਹੀ ਵਿਵਸਥਾ ਬਣੇ, ਜਿਸ ਨਾਲ ਕੋਚਿੰਗ ਦੀ ਲੋੜ ਹੀ ਖ਼ਤਮ ਹੋ ਜਾਵੇ?
ਹਿੰਦੁਸਤਾਨ ਦਾ ਹਰੇਕ ਦੂਜਾ ਆਦਮੀ ਇਹੀ ਚਾਹੁੰਦਾ ਹੈ ਸਿੱਖਿਆ ਦਾ ਜਦੋਂ ਤੋਂ ਬਜ਼ਾਰੀਕਰਨ ਹੋਇਆ ਹੈ, ਉਦੋਂ ਤੋਂ ਸਿੱਖਿਆ ਆਮ ਲੋਕਾਂ ਤੋਂ ਦੂਰ ਹੋ ਗਈ ਮੈਂ ਹਮੇਸ਼ਾ ਕੋਚਿੰਗ ਤੰਤਰ ਦਾ ਵਿਰੋਧ ਕੀਤਾ ਹੈ ਤਾਂ ਹੀ ਤਾਂ ਮੈਂ ਮੁਫ਼ਤ ‘ਚ ਪੜ੍ਹਾਉਣ ਦਾ ਫੈਸਲਾ ਲਿਆ ਸੀ ਸਰਕਾਰ ਨੂੰ ਸਕੂਲ ਕਾਲਜਾਂ ‘ਚ ਹੀ ਸਿੱਖਿਆ ਦਾ ਪੱਧਰ ਐਨਾ ਦਰੁਸਤ ਕਰਨਾ ਹੋਵੇਗਾ ਤਾਂ ਕਿ?ਕੋਚਿੰਗ ਪੜ੍ਹਨ ਦੀ ਜ਼ਰੂਰਤ ਹੀ ਨਾ ਹੋਵੇ ਪਰ ਅਜਿਹਾ ਸੰਭਵ ਹੋਣਾ ਮੁਸ਼ਕਲ ਹੈ! ਸਿੱਖਿਆ ਨਾਲ ਕਈਆਂ ਦੀਆਂ ਦੁਕਾਨਾਂ ਚੱਲ ਰਹੀਆਂ ਹਨ, ਜੇਕਰ ਅਜਿਹਾ ਹੋਇਆ ਤਾਂ ਉਹ ਸੜਕ ‘ਤੇ ਆ ਜਾਣਗੇ ਕੋਚਿੰਗ ਮਾਫ਼ੀਆ ‘ਤੇ ਸਰਕਾਰੀ ਡੰਡਾ ਚਲਾਉਣ ਦੀ ਬਹੁਤ ਜ਼ਰੂਰਤ ਹੈ ।
-ਕੋਚਿੰਗ ‘ਤੇ ਰੋਕ ਲੱਗੇ ਤੇ ਸਿੱਖਿਆ ਸਭ ਲਈ ਇੱਕੋ-ਜਿਹੀ ਹੋਵੇ ਇਸ ਲਈ ਕੀ ਉਪਾਅ ਹੋਣੇ ਚਾਹੀਦੇ ਹਨ?
ਮਾਹਿਰ ਅਤੇ ਨਿਪੁੰਨ ਨਵੇਂ ਅਧਿਆਪਕਾਂ ਦੀ ਖੇਪ ਨੂੰ ਤਿਆਰ ਕਰਨਾ ਹੋਵੇਗਾ ਉਨ੍ਹਾਂ ਨੂੰ ਟਰੇਂਡ ਕਰਨ ਲਈ ਕਾਰਜ ਯੋਜਨਾ ਤਿਆਰ ਕੀਤੀ ਜਾਵੇ ਉਸ ਲਈ ਸਾਫ਼-ਸੁਥਰਾ ਵਾਤਾਵਰਨ ਤਿਆਰ ਕੀਤਾ ਜਾਵੇ ਨਾਲ ਹੀ ਨਿਕੰਮੇ ਅਧਿਆਪਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਕੰਮੇ ਅਫ਼ਸਰਾਂ ਨੂੰ ਵੱਖ-ਵੱਖ ਵਿਭਾਗਾਂ ਤੋਂ ਹਟਾਉਣ ਲਈ ਮੁਹਿੰਮ ਛੇੜੀ ਹੋਈ ਹੈ ਠੀਕ ਉਸੇ ਤਰ੍ਹਾਂ ਸਿੱਖਿਆ ਵਿਭਾਗ ‘ਚ ਵੀ ਕੀਤਾ ਜਾਣਾ ਚਾਹੀਦੈ ਕੋਚਿੰਗ ‘ਤੇ ਨਵੇਂ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ ਸਰਕਾਰੀ ਤੰਤਰ ਨਾਲ ਜੁੜੇ ਅਧਿਆਪਕਾਂ ਦੇ ਟਿਊਸ਼ਨ ਪੜ੍ਹਾਉਣ ‘ਤੇ ਪੂਰਨ  ਪਾਬੰਦੀ ਲਾਈ ਜਾਵੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਜਿਹਾ ਕਰਨ ਨਾਲ ਸਿੱਖਿਆ ਦਾ ਭਲਾ ਹੋ ਸਕਦਾ ਹੈ ਨਹੀਂ ਤਾਂ ਜਿਵੇਂ ਚੱਲ ਰਿਹਾ ਹੈ ਉਵੇਂ ਹੀ ਚਲਦਾ ਰਹੇਗਾ ਕੋਚਿੰਗ ਦੇ ਚਲਦਿਆਂ ਪਿੰਡਾਂ ਕਸਬਿਆਂ ਦੇ ਵਿਦਿਆਰਥੀਆਂ ਲਈ ਉੱਚ ਸਿੱਖਿਆ ਸਿਰਫ਼ ਸੁਫ਼ਨਾ ਬਣ ਕੇ ਰਹਿ ਗਈ ਹੈ ।
-ਲਗਭਗ 15 ਸਾਲ ਪਹਿਲਾਂ ਜਦੋਂ ਤੁਸੀਂ ਸੁਪਰ-30 ਦੀ ਨੀਂਹ ਰੱਖੀ ਸੀ, ਕੀ ਚੱਲ ਰਿਹਾ ਸੀ ਤੁਹਾਡੇ ਮਨ ‘ਚ ?
ਮੈਂ ਬਹੁਤ ਦੁਖੀ ਸੀ ਦੁੱਖ ਇਸ ਲਈ ਸੀ ਕਿ ਸਰਕਾਰਾਂ ਇਹ ਕਹਿੰਦੀਆਂ ਹਨ ਕਿ ਸਿੱਖਿਆ ‘ਤੇ ਸਭ ਦਾ ਅਧਿਕਾਰ ਹੁੰਦਾ ਹੈ ਪਰ ਇਸਦੀ ਸੱਚਾਈ ਉਸ ਸਮੇਂ ਪਤਾ ਲੱਗੀ, ਜਦੋਂ Àੁੱਚ ਪ੍ਰੀਖਿਆਵਾਂ ‘ਚ ਮੈਂ ਖੁਦ ਪੈਸੇ ਦੇ ਚਲਦੇ ਹਾਰ ਗਿਆ ਤੁਹਾਡੇ ਕੋਲ ਪੈਸਾ ਹੈ ਤਾਂ ਕਿਸੇ ਵੀ ਪ੍ਰੀਖਿਆ ‘ਚ ਜਾ ਸਕਦੇ ਹੋ, ਜੇਕਰ ਨਹੀਂ ਤਾਂ ਭਜਾ ਦਿੱਤੇ ਜਾਓਗੇ ਸੁਪਰ-30 ਦੀ ਸਥਾਪਨਾ ਇਸ ਮਕਸਦ ਨਾਲ ਕੀਤੀ ਸੀ ਕਿ ਗਰੀਬ-ਮਜ਼ਬੂਰ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿਵਾ ਸਕਾਂ ਸ਼ੁਰੂਆਤ ‘ਚ ਜਦੋਂ ਮੇਰੇ ਪੜ੍ਹਾਏ ਹੋਏ 30 ਬੱਚੇ ਆਈਆਈਟੀ ਪ੍ਰਵੇਸ਼ ਪ੍ਰੀਖਿਆ ‘ਚ ਸਫ਼ਲ ਹੋਏ ਤਾਂ ਉਦੋਂ ਫੈਸਲਾ ਲਿਆ ਕਿ ਹੁਣ ਪਿੱਛੇ ਮੁੜ ਕੇ ਨਹੀਂ ਵੇਖਣਾ ਯਾਤਰਾ ਅੱਜ ਇੱਥੋਂ ਤੱਕ ਪਹੁੰਚ ਗਈ ਹੈ ਜੋ ਤੁਹਾਡੇ ਸਾਹਮਣੇ ਹੈ।
-ਮੁਫ਼ਤ ‘ਚ ਸਿੱਖਿਆ ਦੇਣ ਦੀ ਤੁਹਾਡੀ ਇਹ ਯਾਤਰਾ ਲਗਾਤਾਰ ਚਲਦੀ ਰਹੇਗੀ?
ਕੋਸ਼ਿਸ਼ ਤਾਂ ਇਹੀ ਰਹੇਗੀ, ਬਾਕੀ ਭਗਵਾਨ ਦੇ ਅਸ਼ੀਰਵਾਦ ‘ਤੇ ਨਿਰਭਰ ਕਰਦਾ ਹੈ ਦੇਖੋ, ਮੇਰੀ ਮੁਹਿੰਮ ਸਿੱਖਿਆ ਮਾਫ਼ੀਆ ਲਈ ਇੱਕ ਲਲਕਾਰ ਹੈ ਅਤੇ ਰਹੇਗੀ ਮੇਰੇ ਤੋਂ ਜਿੰਨਾ ਹੋ ਸਕੇਗਾ, ਮੈਂ ਸਾਰੀ ਉਮਰ ਉਨ੍ਹਾਂ ਬੱਚਿਆਂ ਦਾ ਭਲਾ ਕਰਦਾ ਰਹਾਂਗਾ ਜੋ ਆਈਆਈਟੀ ਵਰਗੀਆਂ ਪ੍ਰੀਖਿਆਵਾਂ ‘ਚ ਜਾਣਾ ਚਾਹੁੰਦੇ ਹਨ ਮੁਫ਼ਤ ‘ਚ ਸਿੱਖਿਆ ਦੇ ਕੇ ਜਦੋਂ ਮੈਂ ਸਿੱਧੇ ਸਿੱਖਿਆ ਮਾਫ਼ੀਆ ਨਾਲ ਪੰਗਾ ਲਿਆ ਤਾਂ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਮੈਂ ਵੱਡੇ ਲੋਕਾਂ ਨਾਲ ਪੰਗਾ ਲੈ ਲਿਆ ਹੈ ਮੈਂ ਉਸ ਦਿਨ ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹਾਂ ਜਦੋਂ ਮੈਂ ਪ੍ਰਾਈਵੇਟ ਕੋਚਿੰਗ ਛੱੱਡੀ ਸੀ ਮੁਫ਼ਤ ‘ਚ ਸਿੱਖਿਆ ਵੰਡਣ ਨੂੰ ਲੈ ਕੇ ਮੈਂ ਸਰਕਾਰੀ ਤੰਤਰ ਦੀਆਂ ਵੀ ਅੱਖਾਂ ‘ਚ ਰੜਕਣ ਲੱਗਾ ਸੀ ਮਾਫ਼ੀਆ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਰੁਕਿਆ ਨਹੀਂ, ਚਲਦਾ ਰਿਹਾ ।
-ਭਵਿੱਖ ‘ਚ ਕੀ ਯੋਜਨਾਵਾਂ ਹਨ ਅਤੇ ਵਿਸਥਾਰ ਦੇਣਾ ਹੈ ਜਾਂ ਕਿਸੇ ਯੂਨੀਵਰਸਿਟੀ ਦਾ ਹਿੱਸਾ ਬਣਨਾ ਹੈ?
ਲੋਕਾਂ ਦੀਆਂ ਮੇਰੇ ਤੋਂ ਬਹੁਤ ਉਮੀਦਾਂ ਹਨ ਫ਼ਿਲਮ ਆਉਣ ਤੋਂ ਬਾਅਦ ਮੇਰੀ ਜਿੰਮੇਵਾਰੀ ਹੋਰ ਵਧ ਗਈ ਹੈ ਮੈਂ ਆਪਣੇ ਕੰਮ ਦਾ ਵਿਸਥਾਰ ਕਰਨਾ ਚਾਹੁੰਦਾ ਹਾਂ ਇਸ ਲਈ ਇੱਕ ਵੱਡਾ ਸਕੂਲ ਖੋਲ੍ਹਣਾ ਚਾਹੁੰਦਾ ਹਾਂ ਜਿਸ ‘ਚ ਇੱਕੋ ਸਮੇਂ ਹਜ਼ਾਰਾਂ ਵਿਦਿਆਰਥੀ ਪੜ੍ਹਾਈ ਕਰ ਸਕਣ, ਜਿਸਦੀ ਪਹੁੰਚ ਸਿਰਫ਼ ਬਿਹਾਰ ਤੱਕ ਸੀਮਤ ਨਾ ਰਹੇ, ਪੂਰੇ ਦੇਸ਼ ਦੇ ਬੱਚੇ ਸ਼ਾਮਲ ਹੋ ਸਕਣ ਮੈਂ ਉਸ ਪਲ ਨੂੰ ਨਹੀਂ ਭੁੱਲਣਾ ਚਾਹੁੰਦਾ ਜਿਸ ‘ਚ ਪੈਸੇ ਦੀ ਘਾਟ ਕਾਰਨ ਮੇਰੀ ਪੜ੍ਹਾਈ ਵਿਚਾਲੇ ਛੁੱਟ ਗਈ, ਉਹ ਕਿਸੇ ਹੋਰ ਨਾਲ ਨਾ ਹੋਵੇ ਮੇਰਾ ਕੈਂਬ੍ਰਿਜ ਜਾਣ ਦਾ ਸੁਫ਼ਨਾ ਜਿਸ ਤਰ੍ਹਾਂ ਟੁੱਟ ਗਿਆ ਅਜਿਹਾ ਕਿਸੇ ਹੋਰ ਨਾਲ ਨਾ ਹੋਵੇ ਵੱਡਾ ਸਕੂਲ ਸਥਾਪਿਤ ਕਰਨ ਲਈ ਮੇਰੀ ਪੂਰੀ ਪਲਾਨਿੰਗ ਹੋ ਚੁੱਕੀ ਗਈ ਹੈ ਉਸ ‘ਤੇ ਕੰਮ ਚੱਲ ਰਿਹਾ ਹੈ ।
-ਤੁਸੀਂ ਕਦੇ ਕਿਸੇ ਤੋਂ ਮੱਦਦ ਵੀ ਨਹੀਂ ਮੰਗੀ?
ਸਹਿਯੋਗ ਮੰਗਿਆ ਨਹੀਂ, ਪਰ ਦੇਣ ਵਾਲਿਆਂ ਦੀਆਂ ਲੰਮੀਆਂ ਲਾਈਨਾਂ ਰਹੀਆਂ ਪ੍ਰਧਾਨ ਮੰਤਰੀ, ਕਾਰੋਬਾਰੀ ਮਹਿੰਦਰ ਬਿਰਲਾ, ਮੁਕੇਸ਼ ਅੰਬਾਨੀ ਅਤੇ ਬਿਹਾਰ ਸਰਕਾਰ ਤੋਂ ਇਲਾਵਾ ਦੇਸ਼ ਦੇ ਅਣਗਿਣਤ ਪ੍ਰਸਿੱਧ ਲੋਕਾਂ ਨੇ ਮੈਨੂੰ ਸਹਿਯੋਗ ਦੇਣ ਲਈ ਕਿਹਾ ਪਰ ਮੈਂ ਉਨ੍ਹਾਂ ਸਾਰਿਆਂ ਦੀ ਮੱਦਦ ਨੂੰ ਅਸ਼ੀਰਵਾਦ ਦੇ ਤੌਰ ‘ਤੇ ਅਪਣਾਇਆ, ਪਰ ਕਿਸੇ ਤੋਂ ਕੋਈ ਮੱਦਦ ਨਹੀਂ ਲਈ ਰੱਬ ਤੋਂ ਬੱਸ ਐਨਾ ਹੀ ਮੰਗਦਾ ਹਾਂ, ਮੈਂ ਸੁਰੱਖਿਅਤ ਰਹਾਂ ਮੇਰੇ ‘ਤੇ ਕਈ ਵਾਰ ਜਾਨਲੇਵਾ ਹਮਲਾ ਹੋਇਆ ਹੈ ਬਿਹਾਰ ਸਰਕਾਰ ਨੇ ਮੇਰੀ ਸੁਰੱਖਿਆ ਲਈ ਚਾਰ ਜਵਾਨ ਤੈਨਾਤ ਕੀਤੇ ਹਨ ਜੇਕਰ ਸੁਰੱਖਿਆ ਨਾ ਮਿਲਦੀ ਤਾਂ ਸ਼ਾÎਇਦ ਮੈਂ ਹੁਣ ਤੱਕ ਜਿਉਂਦਾ ਵੀ ਨਾ ਹੁੰਦਾ ਸਿੱਖਿਆ ਮਾਫ਼ੀਆ ਦਾ ਸ਼ੁਰੂ ਤੋਂ ਦੁਸ਼ਮਣ ਰਿਹਾ ਹਾਂ ਫ਼ਿਲਮ ਬਣਨ ਤੋਂ ਪਹਿਲਾਂ ਮੈਨੂੰ ਕਾਫ਼ੀ ਡਰਾਇਆ-ਧਮਕਾਇਆ ਗਿਆ ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਜੇਕਰ ਫ਼ਿਲਮ ਬਣ ਗਈ ਤਾਂ ਇਸ ਆਦਮੀ ਦੀ ਸੱਚਾਈ ਨਾਲ ਦੁਨੀਆ ਜਾਣੂ ਹੋ ਜਾਵੇਗੀ ਇਹ ਰਾਤੋ-ਰਾਤ ਮਸ਼ਹੂਰ ਹੋ ਜਾਵੇਗਾ ਮੈਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੱਡੀ ਸਮਾਜਿਕ ਚੁਣੌਤੀ ਬਣ ਚੁੱਕਿਐ ਅੱਜ ਦੇ ਸਮੇਂ ਦਾ ਬੁਢਾਪਾ
ਰੇਣੂਕਾ
ਪਤਾ ਨਹੀਂ ਕਿਵੇਂ ਅੱਜ-ਕੱਲ੍ਹ ਦੇ ਇਨਸਾਨ ਕੋਲ ਆਪਣੇ ਬੁੱਢੇ ਮਾਂ-ਬਾਪ ਨੂੰ ਰੱਖਣ ਲਈ ਘਰ ਵਿਚ ਕੋਈ ਥਾਂ ਨਹੀਂ ਹੁੰਦੀ! ਸੰਨ 2007 ਵਿੱਚ ਭਾਰਤ ਦੀ ਸੰਸਦ ‘ਚ ਮਾਤਾ-ਪਿਤਾ ਸਮੇਤ ਆਪਣੇ ਪਰਿਵਾਰ ਤੇ ਪਰਿਵਾਰ ਵਿੱਚ ਰਹਿ ਰਹੇ ਬਜੁਰਗਾਂ ਦੀ ਸੁਰੱਖਿਆ ਲਈ ਇੱਕ ਕਾਨੂੰਨ ਪਾਸ ਕੀਤਾ ਗਿਆ, ਜਿਸ ਦੇ ਆਦੇਸ਼ਾਂ ਅਨੁਸਾਰ ਸੰਸਦ ਵਿੱਚ ਇਹ ਐਲਾਨ ਹੋਇਆ ਸੀ ਕਿ ਭਾਰਤੀ ਸਮਾਜ ਦੀਆਂ ਕਦਰਾਂ-ਕੀਮਤਾਂ, ਰਵਾਇਤਾਂ ‘ਚ ਪਰਿਵਾਰ ਦੇ ਮੈਂਬਰਾਂ ਨੂੰ ਅਹਿਮ ਮੰਨਿਆ ਗਿਆ ਹੈ। ਪਰ ਅੱਜ ਦੇ ਸਮੇਂ ਵਿੱਚ ਸਾਂਝੇ ਪਰਿਵਾਰ ਦੀ ਟੁੱਟਦੀ ਵਿਵਸਥਾ ਕਾਰਨ ਵੱਡੀ ਗਿਣਤੀ ਵਿੱਚ ਆਖਰੀ ਪੜਾਅ ‘ਤੇ ਆ ਕੇ ਭਾਵਨਾਤਮਕ ਉਦਾਸੀ  ਦੇ ਨਾਲ-ਨਾਲ ਪਰਿਵਾਰ ਸੁੱਖ ਤੋਂ ਵਾਂਝੇ ਦਿਖਾਈ ਦੇ ਰਹੇ ਹਨ ਇਸ ਤੋਂ ਸਿੱਧ ਹੁੰਦਾ ਹੈ ਕਿ ਅੱਜ ਦੇ ਯੁੱਗ ਵਿੱਚ ਬੁਢਾਪਾ ਇੱਕ ਬਹੁਤ ਵੱਡੀ ਚੁਣੌਤੀ ਬਣ ਚੁੱਕਾ ਹੈ ਇਸ ਲਈ ਇਸ ਅਵਸਥਾ ਵਿੱਚ ਜਿਉਣ ਵਾਲੇ ਨਾਗਰਿਕਾਂ, ਜੋ ਅੱਜ ਦੇ ਸਮੇਂ ਥਾਂ-ਥਾਂ ‘ਤੇ ਦੇਖੇ ਜਾ ਸਕਦੇ ਹਨ, ਦੀ ਸੇਵਾ ਸੁਰੱਖਿਆ ਵੱਲ ਧਿਆਨ ਦੇਣ ਦੀ ਲੋੜ ਹੈ ਹਾਲਾਂਕਿ ਪਰਿਵਾਰ ਦੇ ਬਜ਼ੁਰਗ ਮਾਤਾ-ਪਿਤਾ ਭਾਰਤੀ ਸੰਵਿਧਾਨ ਦੀ ਧਾਰਾ 125 ਦੇ ਤਹਿਤ ਆਪਣਾ ਗੁਜ਼ਾਰਾ ਭੱਤਾ ਲੈਣ ਦੇ ਹੱਕਦਾਰ ਹਨ ਪਰ ਸਧਾਰਨ ਕਾਨੂੰਨੀ ਪ੍ਰਕਿਰਿਆ ਵਾਂਗ ਬਹੁਤ ਖਰਚੀਲੀ ਤੇ ਤੇਜੀ ਨਾਲ ਕੰਮ ਕਰਨ ਵਾਲੀ ਪ੍ਰਤੀਕਿਰਿਆ ਨੂੰ ਧਿਆਨ ਵਿੱਚ ਰੱਖਦਿਆਂ ਸੰਸਦ ਨੇ ਬਜੁਰਗਾਂ ਲਈ ਇਹ ਕਾਨੂੰਨ ਪਾਸ ਕੀਤਾ ਅੱਜ ਦੇ ਸਮੇਂ ਬੁਢਾਪੇ ਵਿੱਚ ਮੀਂਹ ਧੁੱਪ ਦੀ ਪਰਵਾਹ ਨਾ ਕਰਦੇ ਹੋਏ ਬੁੰਢੇ ਮਾਂ-ਬਾਪ ਪਰਿਵਾਰ ਦੇ ਹੁੰਦੇ ਹੋਏ ਦੁਕਾਨਾਂ, ਫੈਕਰੀਆਂ, ਗੁਬਾਰੇ, ਸਬਜ਼ੀਆਂ ਵੇਚ ਕੇ ਆਪ ਹੀ ਆਪਣਾ ਸਹਾਰਾ ਬਣਦੇ ਹਨ।
ਮਾਤਾ ਪਿਤਾ ਦੀ ਪਰਿਭਾਸ਼ਾ: ਮਾਤਾ-ਪਿਤਾ ਦੀ ਪਰਿਭਾਸ਼ਾ ਸੀਨੀਅਰ ਸਿਟੀਜਨ ਮਤਲਬ 60 ਸਾਲ ਦੀ ਉਮਰ ਤੋਂ ਘੱਟ ਦੇ ਵੀ ਹੋਣ, ਤਾਂ ਵੀ ਉਨ੍ਹਾਂ ਨੂੰ ਇਸ ਕਾਨੂੰਨ ਦੇ ਸਾਰੇ ਅਧਿਕਾਰ ਪ੍ਰਾਪਤ ਹੋਣਗੇ ਉਨ੍ਹਾਂ ਦੇ ਅਧਿਕਾਰਾਂ ਵਿੱਚ ਭੋਜਨ, ਸਿਹਤ ਸਹੂਲਤਾਂ, ਮਨੋਰੰਜਨ ਤੇ ਜੀਵਨ ਲਈ ਹੋਰ ਮੁੱਢਲੀਆਂ ਸਹੂਲਤਾਂ ਜ਼ਰੂਰੀ ਹਨ ਇੱਕ ਵਿਧਵਾ ਮਾਂ ਭਰੀਆਂ ਅੱਖਾਂ ਨਾਲ ਦੱਸਦੀ ਹੈ ਕਿ ਮੇਰਾ ਇੱਕ ਵਿਆਹੁਤਾ ਬੇਟਾ ਤੇ ਇੱਕ ਵਿਆਹੁਤਾ ਧੀ ਸੀ ਮੇਰੇ ਕੋਲ ਆਪਣੇ ਤਿੰਨ ਮਕਾਨ ਸਨ ਸਮਾਂ ਬਦਲਣ ਦੇ ਨਾਲ ਪਰਿਵਾਰ ਦੀ ਵੰਡ ‘ਚ ਵਿਧਵਾ ਮਾਂ ਨੇ ਆਪਣੇ ਬੇਟੇ ਤੇ ਧੀ ਨੂੰ ਵੰਡ ਦਿੱਤੇ ਤੇ ਇੱਕ ਮਕਾਨ ਆਪਣੇ ਕੋਲ ਰੱਖ ਲਿਆ ਵੰਡ ਦੇ ਸਮੇਂ ਵਿਆਹੁਤਾ ਧੀ ਨੇ ਮਾਂ ਨੂੰ ਆਪਣੇ ਨਾਲ ਰਹਿਣ ਲਈ ਤਿਆਰ ਕੀਤਾ ਤੇ ਕੁਝ ਸਮਾਂ ਬੀਤਣ ਤੋਂ ਬਾਅਦ ਧੀ ਨੇ ਮਾਂ ਨਾਲ ਮਿੱਠੀਆਂ ਗੱਲਾਂ ਮਾਰ ਕੇ ਤੇ ਕਿਸੇ ਆਪਣੇ ਦੇ ਪਿੱਛੇ ਲੱਗ ਕੇ ਮਕਾਨ ਆਪਣੇ ਨਾਂਅ ਲਵਾ ਲਿਆ ਕੁਝ ਸਮੇਂ ਬਾਅਦ ਧੀ ਤੇ ਮਾਂ ਵਿੱਚ ਅਣਬਣ ਰਹਿਣ ਲੱਗ ਗਈ ਤੇ ਧੀ ਨੇ ਆਪਣੇ ਤੇਵਰ ਬਦਲ ਲਏ ਤੇ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਬੁੱਢੀ ਮਾਂ ਥਾਂ-ਥਾਂ ਭਟਕਦੀ ਫਿਰੇ ਆਖਿਰ ਸੂਝ-ਬੂਝ ਕਾਰਨ ਉਸ ਨੇ ਕਾਨੂੰਨ ਦੀ ਧਾਰਾ-23 ਦੇ ਤਹਿਤ ਆਪਣੇ ਹਿੱਸੇ ਦਾ ਮਕਾਨ ਧੀ ਨੂੰ ਦੇਣ ਦੀ ਪ੍ਰਕਿਰਿਆ ਨੂੰ ਰੱਦ ਕਰਵਾਉਣ ਦੀ ਅਰਜ ਕੀਤੀ ਧਾਰਾ 23 ਦੇ ਤਹਿਤ ਜਦੋਂ ਕੋਈ ਬਜੁਰਗ ਮਾਂ-ਬਾਪ ਆਪਣੇ ਬੱਚਿਆਂ ਦੇ ਨਾਂਅ ਜਾਇਦਾਦ ਲਾ ਦਿੰਦਾ ਹੈ ਤੇ ਬਾਅਦ ਵਿੱਚ ਉਸ ਦੇ ਜੀਵਨ ਦੀਆਂ ਮੂਲ ਸਹੂਲਤਾਂ ਬਜੁਰਗ ਨੂੰ ਨਹੀਂ ਮਿਲਦੀਆਂ ਤਾਂ ਉਸ ਵੱਲੋਂ ਆਪਣੇ ਬੱਚਿਆਂ ਦੇ ਨਾਂਅ ਲਾਈ ਗਈ ਜਾਇਦਾਦ ਨੂੰ ਨਜਾਇਜ ਕਰਾਰ ਦਿੱਤਾ ਜਾ ਸਕਦਾ ਹੈ ਹਰੇਕ ਖੇਤਰ ਹਰ ਪਿੰਡ ਹਰ ਸ਼ਹਿਰ ਹਰ ਜਿਲ੍ਹੇ ‘ਚ ਸੀਨੀਅਰ ਸਿਟੀਜਨ ਅਥਾਰਟੀ ਸਥਾਪਿਤ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਜਿਆਦਾਤਰ ਸੂਬਿਆਂ ‘ਚ ਜਿਲ੍ਹਾ ਕਮਿਸ਼ਨਰ ਦੇ ਮਾਤਹਿਤ ਅਧਿਕਾਰੀਆਂ ਨੂੰ ਹੀ ਅਥਾਰਟੀ ਦੇ ਅਧਿਕਾਰ ਦਿੱਤੇ ਗਏ ਹਨ ਬਜੁਰਗ ਮਾਂ ਵੱਲੋਂ ਲਾਈ ਗਈ ਧੀ ਦੇ ਵਿਰੋਧ ਵਿੱਚ ਅਪੀਲ ਸੀਨੀਅਰ ਸਿਟੀਜਨ ਅਥਾਰਟੀ ਦੇ ਅਧਿਕਾਰੀ ਨੇ ਮਕਾਨ ਦੀ ਟਰਾਂਸਫਰ ਨੂੰ ਨਜਾਇਜ ਐਲਾਨ ਕਰ ਦਿੱਤਾ ਤੇ ਚਲਾਕ ਧੀ ਨੇ ਦੁਖੀ ਹੁੰਦਿਆਂ ਉੱਚ ਅਧਿਕਾਰੀ ਸਾਹਮਣੇ ਅਪੀਲ ਕਰ ਦਿੱਤੀ ਸਮਾਂ ਬੀਤਣ ਤੋਂ ਬਾਅਦ ਕਾਨੂੰਨ ਵਿੱਚ ਇਹ ਵਿਵਸਥਾ ਹੈ ਕਿ ਧਾਰਾ 16 ਮੁਤਾਬਕ ਅਪੀਲ ਕਰਨ ਦਾ ਅਧਿਕਾਰ ਬਜੁਰਗ ਮਾਂ-ਬਾਪ ਨੂੰ ਦਿੱਤਾ ਗਿਆ ਹੈ, ਬੇਟਾ, ਧੀ ਲਈ ਤਾਂ ਅਥਾਰਟੀ ਦਾ ਹੁਕਮ ਹੀ ਆਖਰੀ ਆਦੇਸ਼ ਮੰਨਿਆ ਜਾਵੇਗਾ ।ਹਰ ਪਾਸੋਂ ਸਾਰੀਆਂ ਵਿਵਸਥਾਵਾਂ ਤੋਂ ਬੇਪਰਵਾਹ ਧੀ ਦੀ ਅਪੀਲ ਰੱਦ ਹੋ ਜਾਣ ਤੋਂ ਬਾਅਦ ਉਸਨੂੰ ਕਰਨਾਟਕ ਹਾਈਕੋਰਟ ਦਾ ਬੂਹਾ ਨਜ਼ਰ ਆਇਆ ਮਾਂ-ਬਾਪ ਆਪਣੇ ਬੱਚਿਆਂ ਦੀ ਕਲਾਕਾਰੀ ਦੇਖ ਵਕੀਲਾਂ ਨੂੰ ਹਜਾਰਾਂ ਰੁਪਏ ਦੇਣੇ ਚੰਗੇ ਲੱਗ ਰਹੇ ਹਨ ਕਿਉਂਕਿ ਵਕੀਲਾਂ ਦੇ ਝੂਠੇ ਭਰੋਸੇ ਇਹ ਸਬਰ ਦੁਆਉਂਦੇ ਹਨ ਕਿ ਉਹਨਾਂ ਨੂੰ ਜਾਇਦਾਦ ਜਰੂਰ ਮਿਲੇਗੀ ਇਸ ਨਾਲੋਂ ਚੰਗਾ ਹੁੰਦਾ ਕਿ ਵਕੀਲਾਂ ਨੂੰ ਮੋਟੀਆਂ ਰਕਮਾਂ ਦੇਣ ਦੀ ਬਜਾਇ ਹਰ ਮਹੀਨੇ ਥੋੜ੍ਹੀ-ਥੋੜ੍ਹੀ ਰਕਮ ਮਾਂ-ਬਾਪ ਨੂੰ ਦੇ ਦਿੱਤੀ ਹੁੰਦੀ ਤਾਂ ਸ਼ਾਇਦ ਇਸ ਕਾਨੂੰਨ ਤੇ ਕਾਨੂੰਨੀ ਦੌੜ-ਭੱਜ ਦੀ ਲੋੜ ਨਾ ਪਂੈਦੀ ਮਾਂ ਵੀ ਖੁਸ਼ ਹੁੰਦੀ ਤੇ ਧੀ ਵੀ ਆਪਣੇ ਪਰਿਵਾਰ ਵਿੱਚ ਖੁਸ਼ ਰਹਿੰਦੀ ।
ਕਾਨੂੰਨ ਦਾ ਆਦੇਸ਼: ਅਦਾਲਤ ਨੇ ਕਿਹਾ ਹੈ ਕਿ ਕਾਨੁੰਨ ਦਾ ਆਦੇਸ਼ ਬੱਚਿਆਂ ਨੂੰ ਸਜਾ ਦੇਣਾ ਨਹੀਂ ਸਗੋਂ ਬੁਢਾਪੇ ਵਿੱਚ ਮਾਂ-ਬਾਪ ਦਾ ਪਾਲਣ-ਪੋਸ਼ਣ ਕਰਨਾ ਤੇ ਸੁਰੱਖਿਆ ਦੇਣਾ ਹੈ ਸੋਚ-ਸਮਝ ਕੇ ਹਰ ਪ੍ਰਕਿਰਿਆ ਨੁੰ ਬਹੁਤ ਸਰਲ ਤੇ ਬਿਨਾ ਖਰਚ ਦੇ ਨਿਰਧਾਰਤ ਕੀਤਾ ਗਿਆ ਹੈ ਤਾਂ ਕਿ ਮਾਂ-ਬਾਪ ਨੂੰ ਇਨਸਾਫ ਹਾਸਲ ਕਰਨ ਵਿੱਚ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਇਸ ਕਾਨੁੰਨ ਨੂੰ ਵੀ ਉਸੇ ਤਰ੍ਹਾਂ ਧਰਮ ਦੀ ਸਥਾਪਨਾ ਦਾ ਯਤਨ ਸਮਝਣਾ ਚਾਹੀਦਾ ਹੈ, ਜੋ ਮਾਂ-ਬਾਪ ਪ੍ਰਤੀ ਬੱਚਿਆਂ ਦੇ ਧਰਮ ਨੁੰ ਸਥਾਪਿਤ ਕਰਨ ਲਈ ਭਾਰਤ ਦੀ ਸੰਸਦ ਨੇ 2007 ‘ਚ ਬਣਾਇਆ ਸੀ।
ਮਾਂ ਵੱਲੋਂ ਧੀ ਤੇ ਪੁੱਤ ਨੂੰ ਉਪਦੇਸ਼: ਹਾਈਕੋਰਟ ਨੇ ਕਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਨਿਰਦਈ ਧੀ ਤੇ ਪੁੱਤਰ ਲਈ ਇਹ ਸਹੀ ਸਮਾਂ ਹੈ ਕਿ ਉਹ ਸਮਝ ਜਾਣ ਕਿ ਜੀਵਨ ਦਾ ਅਰਥ ਪ੍ਰਤੀਕਿਰਿਆ ਹੈ ਜੋ ਕੁਝ ਉਹ ਅੱਜ ਆਪਣੇ ਮਾਂ-ਬਾਪ ਨਾਲ ਕਰ ਰਹੇ ਹਨ, ਉਹੀ ਆਉਣ ਵਾਲੇ ਸਮੇਂ ਵਿੱਚ ਉਹਨਾਂ ਨਾਲ ਵੀ ਹੋਣਾ ਨਿਸ਼ਚਿਤ ਹੈ ਉਹਨਾਂ ਦੀ ਪੜ੍ਹਾਈ-ਲਿਖਾਈ ਉਨ੍ਹਾਂ ਦੇ ਸਮਾਜਿਕ ਰੁਤਬੇ ਤੇ ਜਾਇਦਾਦ ਦਾ ਕੋਈ ਫਾਇਦਾ ਨਹੀਂ ਹੋਣਾ ਵੱਡੇ ਹੋਣ ‘ਤੇ ਜਦੋਂ ਦਿਮਾਗ ‘ਚ ਆਪਣੇ ਮਾਂ-ਬਾਪ ਪ੍ਰਤੀ ਹੀ ਬੁਰੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ ਤਾਂ ਪੜ੍ਹਾਈ ਲਿਖਾਈ, ਸਮਾਜਿਕ ਰੁਤਬੇ ਤੇ ਜਾਇਦਾਦ ਸਭ ਵਿਅਰਥ ਨਜ਼ਰ ਆਉਂਦੇ ਹਨ ਕੋਈ ਆਦਮੀ 100 ਸਾਲਾਂ ‘ਚ ਵੀ ਆਪਣੇ ਮਾਂ-ਪਿਉ ਦੇ ਉਨ੍ਹਾਂ ਕਸ਼ਟਾਂ ਦਾ ਕਰਜਾ ਨਹੀਂ ਚੁਕਾ ਸਕਦਾ, ਜੋ ਉਨ੍ਹਾਂ ਨੇ ਉਸ ਦੇ ਜਨਮ, ਪਾਲਣ-ਪੋਸ਼ਣ ਸਮੇਂ ਝੱਲੇ ਹੋਣਗੇ ਇਸ ਲਈ ਹਮੇਸ਼ਾ ਆਪਣੇ ਮਾਂ-ਬਾਪ ਦੀ ਖੁਸ਼ੀ ਨੁੰ ਹੀ ਸਭ ਤੋਂ ਵੱਡਾ ਧਰਮ ਸਮਝਣਾ ਚਾਹੀਦਾ ਹੈ। ਇਹੋ ਧਰਮ ਫਲਦਾਇਕ ਹੋਵੇਗਾ।
ਅਹਿਮਦਗੜ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੰਬਰ ਵੰਨ ਇੰਗਲੈਂਡ ਸਾਹਮਣੇ ਅਫਗਾਨਿਸਤਾਨ ਦੀ ਚੁਣੌਤੀ
ਨੰਬਰ ਵੰਨ ਇੰਗਲੈਂਡ ਸਾਹਮਣੇ ਅਫਗਾਨਿਸਤਾਨ ਦੀ ਚੁਣੌਤੀ
ਏਜੰਸੀ, ਮੈਨਚੇਸਟਰ
ਵਿਸ਼ਵ ਦੀ ਨੰਬਰ ਇੱਕ ਟੀਮ ਅਤੇ ਮੇਜ਼ਬਾਨ ਇੰਗਲੈਂਡ ਆਈਸੀਸੀ ਵਿਸ਼ਵ ਕੱਪ ਦੀ ਅੰਕ ਸੂਚੀ ‘ਚ ਹੇਠਲੇ ਸਥਾਨ ਦੀ ਟੀਮ ਅਫਗਾਨਿਸਤਾਨ ਨੂੰ ਮੰਗਲਵਾਰ ਨੂੰ ਹੋਣ ਵਾਲੇ ਮੁਕਾਬਲੇ ‘ਚ ਪੂਰੀ ਤਰ੍ਹਾਂ ਦਰੜਨ ਦੇ ਇਰਾਦੇ ਨਾਲ ਉਤਰੇਗੀ। ਮੀਂਹ ਤੋਂ ਪ੍ਰਭਾਵਿਤ ਆਪਣੇ ਪਿਛਲੇ ਮੁਕਾਬਲੇ ‘ਚ ਦੱਖਣੀ ਹੱਥੋਂ ਹਾਰ ਕੇ ਟੂਰਨਾਮੈਂਟ ‘ਚ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰ ਚੁੱਕੀ ਅਫਗਾਨਿਸਤਾਨ ਦਾ ਅਗਲਾ ਮੈਚ ਜੇਤੂ ਰੱਥ ‘ਤੇ ਸਵਾਰ ਮੇਜ਼ਬਾਨ ਇੰਗਲੈਂਡ ਨਾਲ ਮੰਗਲਵਾਰ ਨੂੰ ਮੈਨਚੇਸਟਰ ‘ਚ ਹੋਵੇਗਾ। ਇਸ ਮੁਕਾਬਲੇ ‘ਚ ਇੰਗਲੈਂਡ ਮਜ਼ਬੂਤ ਦਾਅਵੇਦਾਰ ਹੈ ਜਦੋਂਕਿ ਅਫਗਾਨਿਸਤਾਨ ਨੂੰ ਟੂਰਨਾਮੈਂਟ ‘ਚ ਬਣੇ ਰਹਿਣ ਲਈ ਕੋਈ ਕਰਿਸ਼ਮਾ ਕਰਨਾ ਹੋਵੇਗਾ।
ਇਹ ਮੁਕਾਬਲਾ ਅਫਗਾਨਿਸਤਾਨ ਲਈ ਟੂਰਨਾਮੈਂਟ ‘ਚ ਅੱਗੇ ਦੀ ਤਸਵੀਰ ਕਾਫੀ ਹੱਦ ਤੱਕ ਸਾਫ ਕਰੇਗਾ ਅਫਗਾਨ ਟੀਮ ਨੂੰ ਵਿਸ਼ਵ ਕੱਪ ‘ਚ ਬਣੇ ਰਹਿਣ ਲਈ ਇਸ ਮੁਕਾਬਲੇ ‘ਚ ਹਰ ਹਾਲ ‘ਚ ਜਿੱਤ ਹਾਸਲ ਕਰਨੀ ਹੋਵੇਗੀ। ਅਫਗਾਨਿਸਤਾਨ ਨੇ ਹੁਣ ਤੱਕ ਚਾਰ ਮੁਕਾਬਲੇ ਖੇਡੇ ਹਨ ਅਤੇ ਇਸ ਟੂਰਨਾਮੈਂਟ ‘ਚ ਆਪਣਾ ਖਾਤਾ ਖੋਲ੍ਹਣ ‘ਚ ਨਾਕਾਮ ਰਹੀ ਹੈ ਜਦੋਂਕਿ ਮੇਜ਼ਬਾਨ ਇੰਗਲੈਂਡ ਨੇ ਚਾਰ ਮੁਕਾਬਲਿਆਂ ‘ਚ ਤਿੰਨ ਮੈਚ ਜਿੱਤੇ ਹਨ ਅਤੇ ਉਸ ਨੂੰ ਇਕਮਾਤਰ ਹਾਰ ਪਾਕਿਸਤਾਨ ਹੱਥੋਂ ਮਿਲੀ ਹੈ। ਇੰਗਲੈਂਡ ਨੇ ਪਾਕਿਸਤਾਨ ਤੋਂ ਮਿਲੀ ਹਾਰ ਤੋਂ ਬਾਅਦ ਆਪਣੇ ਪਿਛਲੇ ਦੋਵੇਂ ਮੁਕਾਬਲੇ ਜਿੱਤੇ ਹਨ। ਉਸ ਨੇ ਬੰਗਲਾਦੇਸ਼ ਨੂੰ 106 ਦੌੜਾਂ ਦੇ ਵੱਡੇ ਫਰਕ ਅਤੇ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ। ਇੰਗਲੈਂਡ ਲਈ ਚੰਗੀ ਗੱਲ ਹੈ ਕਿ ਜੇਸਨ ਰਾਏ ਦੀ ਗੈਰਮੌਜ਼ੂਦਗੀ ‘ਚ ਓਪਨਿੰਗ ਕਰਨ ਉੱਤਰੇ ਜੋ ਰੂਟ ਆਪਣੀ ਫਾਰਮ ‘ਚ ਹਨ ਅਤੇ ਉਨ੍ਹਾਂ ਨੇ ਪਿਛਲੇ ਮੈਚ ‘ਚ ਸੈਂਕੜਾ ਬਣਾਇਆ ਸੀ।
ਹਾਲਾਂਕਿ ਰੂਟ ਅਫਗਾਨਿਸਤਾਨ ਖਿਲਾਫ ਨੰਬਰ ਤਿੰਨ ਦੇ ਸਥਾਨ ‘ਤੇ ਉਤਰਨਗੇ ਕਿਉਂਕਿ ਰਾਏ ਦੀ ਜਗ੍ਹਾ ਜੇਮਸ ਵਿੰਸ ਨੂੰ ਅੰਤਿਮ ਇਲੈਵਨ ‘ਚ ਸਥਾਨ ਮਿਲ ਸਕਦਾ ਹੈ। ਅਫਗਾਨਿਸਤਾਨ ਕੋਲ ਚੰਗੇ ਸਪਿੱਨ ਗੇਂਦਬਾਜ਼ ਹਨ ਜੋ ਮੈਚ ਦਾ ਰੁਖ ਮੋੜ ਸਕਦੇ ਹਨ ਪਰ ਉਨ੍ਹਾਂ ਨੂੰ ਆਪਣੀ ਬੱਲੇਬਾਜ਼ੀ ‘ਚ ਬੇਹੱਦ ਸੁਧਾਰ ਦੀ ਜਰੂਰਤ ਹੈ। ਅਫਗਾਨਿਸਤਾਨ ਦੀ ਟੀਮ ਨੂੰ ਵਿਕਟ ‘ਤੇ ਟਿਕ ਕੇ ਪੂਰੇ 50 ਓਵਰ ਖੇਡਣ ਦੀ ਕੋਸ਼ਿਸ਼ ਕਰਨੀ ਹੋਵੇਗੀ। ਉਦੋਂ ਉਹ ਮੇਜ਼ਬਾਨ ਸਾਹਮਣੇ ਕੋਈ ਚੁਣੌਤੀ ਪੇਸ਼ ਕਰ ਸਕਣਗੇ ਇੰਗਲੈਂਡ ਤੇ ਅਫਗਾਨਿਸਤਾਨ ਦਰਮਿਆਨ ਹੁਣ ਤੱਕ ਸਿਰਫ ਇੱਕ ਮੁਕਾਬਲਾ ਹੋਇਆ ਹੈ ਜੋ 2015 ਦੇ ਪਿਛਲੇ ਵਿਸ਼ਵ ਕੱਪ ‘ਚ ਹੋਇਆ ਸੀ ਅਤੇ ਇੰਗਲੈਂਡ ਨੇ ਇਹ ਮੈਚ ਡਕਵਰਥ ਲੁਈਸ ਨਿਯਮ ਤਹਿਤ 9 ਵਿਕਟਾਂ ਨਾਲ ਜਿੱਤਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੱਡੀ ਚੁਣੌਤੀ ਹੈ ਅੱਤਵਾਦ
ਦੋ ਸਰਜ਼ੀਕਲ ਸਟਰਾਈਕ ਕਰਨ ਤੋਂ ਬਾਦ ਵੀ ਪਾਕਿ ਆਧਾਰਿਤ ਅੱਤਵਾਦੀ ਸੰਗਠਨ ਜੰਮੂ-ਕਸ਼ਮੀਰ ‘ਚ ਹਿੰਸਾ ਕਰਨ ਤੋਂ ਨਹੀਂ ਟਲ਼ ਰਹੇ ਬੀਤੇ ਬੁੱਧਵਾਰ ਨੂੰ ਅਨੰਤਨਾਗ ‘ਚ ਹੋਏ ਅੱਤਵਾਦੀ ਹਮਲੇ ‘ਚ 5 ਸੁਰੱਖਿਆ ਜਵਾਨ ਸ਼ਹੀਦ ਹੋ ਗਏ ਅੱਤਵਾਦ ਪ੍ਰਤੀ ਭਾਰਤ ਦੇ ਸਖ਼ਤ ਰੁਖ਼ ਦੇ ਬਾਵਜੂਦ ਅਜਿਹੇ ਹਮਲੇ ਜਾਰੀ ਰਹਿਣੇ ਅੱਤਵਾਦ ਦੀਆਂ ਡੂੰਘੀਆਂ ਜੜ੍ਹਾਂ ਵੱਲ ਇਸ਼ਾਰਾ ਕਰ ਰਹੇ ਹਨ ਤਾਜ਼ਾ ਹਾਲਾਤਾਂ ਮੁਤਾਬਕ ਭਾਰਤ ਨੂੰ ਅੱਤਵਾਦ ਦੇ ਖਾਤਮੇ ਲਈ ਕੂਟਨੀਤਕ ਤੇ ਤਾਕਤ ਦੀ ਪੱਧਰ ਤੇ ਵੱਡੀ ਤੇ ਫੈਸਲਾਕੁੰਨ ਲੜਾਈ ਲੜਨੀ ਪੈ ਸਕਦੀ ਹੈ ਸਰਜ਼ੀਕਲ ਸਟਰਾਈਕ-2 ਪਾਕਿ ਨੂੰ ਸਬਕ ਸਿਖਾਊ ਕਾਰਵਾਈ ਮੰਨਿਆ ਜਾ ਰਿਹਾ ਸੀ ਇਸ ਦੇ ਬਾਵਜੂਦ ਹਿੰਸਾ ਦਾ ਦੌਰਾ ਜਾਰੀ ਰਿਹਾ ਇਸ ਸਾਲ ਫ਼ਰਵਰੀ ਮਹੀਨੇ ‘ਚ ਪੁਲਵਾਮਾ ‘ਚ ਹਮਲਾ ਹੋਣ ਤੋਂ ਬਾਦ ਵੀ ਵੱਖ-ਵੱਖ ਥਾਵਾਂ ‘ਤੇ ਹਮਲੇ ਜਾਰੀ ਰਹੇ ਉਂਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਐਨਡੀਏ ਨੇ ਦੁਬਾਰਾ ਸੱਤਾ ‘ਚ ਵਾਪਸੀ ਕੀਤੀ ਹੈ ਜਿਸ ਤੋਂ ਇਹ ਗੱਲ ਤਾਂ ਸਪੱਸ਼ਟ ਹੈ ਕਿ ਸਰਕਾਰ ਅੱਤਵਾਦ ਦੇ ਖਿਲਾਫ਼ ਠੋਸ ਫੈਸਲੇ ਲੈ ਸਕਦੀ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਇਹੀ ਚੱਲਿਆ ਆ ਰਿਹਾ ਹੈ ਕਿ ਕੋਈ ਵੱਡਾ ਹਮਲਾ ਹੁੰਦਾ ਹੈ ਤੇ ਉਸ ਦੇ ਜਵਾਬ ‘ਚ ਪਾਕਿ ਦੇ ਖਿਲਾਫ਼ ਕਾਰਵਾਈ ਹੁੰਦੀ ਹੈ ਹਰ ਵਾਰ ਬਦਲਾ ਲਿਆ ਜਾਂਦਾ ਹੈ ਬਦਲਾ ਲਏ ਜਾਣ ਨਾਲ ਮਸਲਾ ਹੱਲ ਨਹੀਂ ਹੁੰਦਾ ਜਵਾਬੀ ਕਾਰਵਾਈ ਜ਼ਰੂਰੀ ਹੈ ਪਰ ਜਦੋਂ ਅੱਤਵਾਦ ਦੇ ਖਾਤਮੇ ਦੀ ਗੱਲ ਆਉਂਦੀ ਹੈ ਤਾਂ ਇਸ ਨਾਲ ਅੱਤਵਾਦ ਖਿਲਾਫ਼ ਯੋਜਨਾਬੰਦੀ ਚਾਹੀਦੀ ਹੈ ਅੱਤਵਾਦ ਦੇ ਖਾਤਮੇ ਲਈ ਯੋਜਨਾ ‘ਚ ਕਿਸੇ ਹਮਲੇ ਦੀ ਉਡੀਕ ਕੀਤੇ ਬਿਨਾਂ ਹੀ ਅੱਤਵਾਦੀਆਂ ਖਿਲਾਫ਼ ਕਾਰਵਾਈ ਕਰਨੀ ਜ਼ਰੂਰੀ ਹੋ ਜਾਂਦੀ ਹੈ ਸਦੀਆਂ ਤੋਂ ਭਾਰਤ ਦੀ ਵਿਚਾਰਧਾਰਾ ਵੀ ਇਹ ਰਹੀ ਹੈ ਕਿ ਜਦੋਂ ਅਮਨ ਤੇ ਪ੍ਰੇਮ-ਪਿਆਰ ਨਾਲ ਗੱਲ ਨਾ ਬਣੇ ਤਾਂ ਸਖ਼ਤੀ ਵਰਤਣੀ ਹੀ ਆਖ਼ਰੀ ਰਸਤਾ ਹੈ ਗੱਲਬਾਤ ਤੇ ਅਪੀਲ ਦੇ ਰਸਤੇ ਸਭ ਅਜ਼ਮਾਏ ਜਾ ਚੁੱਕੇ ਹਨ ਹਥਿਆਰਬੰਦ ਲੜਾਈ ਦੇ ਨਾਲ-ਨਾਲ ਸਥਾਨਕ ਜਨਤਾ ਨੂੰ ਅੱਤਵਾਦ ਖਿਲਾਫ਼ ਤਿਆਰ ਕਰਨਾ ਜ਼ਰੂਰੀ ਹੈ ਧਾਰਾ 370 ਤੇ 35-ਏ ਦੇ ਮਾਮਲੇ ‘ਚ ਵੱਖਵਾਦੀ ਤੇ ਅੱਤਵਾਦੀ ਜਨਤਾ ਨੂੰ ਗੁੰਮਰਾਹ ਕਰਕੇ ਭਾਰਤ ਸਰਕਾਰ ਖਿਲਾਫ਼ ਭੜਕਾ ਸਕਦੇ ਹਨ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ‘ਚ ਆਪਣੇ ਹਿੱਤ ਸਾਧਣ ਲਈ ਵੀ ਪੂਰੀ ਕੋਸ਼ਿਸ਼ ਕਰ ਸਕਦੀਆਂ ਹਨ  ਐਨਡੀਏ ਸਰਕਾਰ ਇਸ ਧਾਰਾ ਨੂੰ ਖਤਮ ਕਰਨ ਲਈ ਆਪਣੇ ਚੋਣ ਮੈਨੀਫੈਸਟੋ ‘ਚ ਵਾਅਦਾ ਕਰ ਚੁੱਕੀ ਹੈ ਸਰਕਾਰ ਨੂੰ 370-ਏ ਧਾਰਾ ਦੇ ਮਾਮਲੇ ‘ਚ ਮਜ਼ਬੂਤ ਤੇ ਦਰੁਸਤ ਢੰਗ-ਤਰੀਕੇ ਅਪਣਾ ਕੇ ਜਨਤਾ ਨੂੰ ਆਪਣੇ ਨਾਲ ਜੋੜਨਾ ਵੀ ਇੱਕ ਚੁਣੌਤੀ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੱਪ: ਭਾਰਤ ਸਾਹਮਣੇ ਹੋਵੇਗੀ ਅਸਟਰੇਲੀਆ ਦੀ ਸਖ਼ਤ ਚੁਣੌਤੀ
ਲੰਦਨ | ਭਾਰਤੀ ਕ੍ਰਿਕਟ ਟੀਮ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਦਸਤਾਨਿਆਂ ‘ਤੇ ਬਲਿਦਾਨ ਬੈਜ ਨਾਲ ਪੈਦਾ ਹੋਏ ਵਿਵਾਦ ‘ਚੋਂ ਬਾਹਰ ਨਿਕਲ ਕੇ ਸਾਬਕਾ ਚੈਂਪੀਅਨ ਅਸਟਰੇਲੀਆ ਖਿਲਾਫ ਅੱਜ ਹੋਣ ਵਾਲੀ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਜਿੱਤ ਅਤੇ ਆਤਮਸਨਮਾਨ ਲਈ ਲੜੇਗੀ ਭਾਰਤ ਨੇ ਇਸ ਵਿਸ਼ਵ ਕੱਪ ‘ਚ ਆਪਣਾ ਅਭਿਆਨ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਜਿੱਤ ਨਾਲ ਸ਼ੁਰੂ ਕੀਤਾ ਸੀ ਪਰ ਇਸ ‘ਤੇ ਧੋਨੀ ਦੇ ਵਿਕਟਕੀਪਿੰਗ ਦਸਤਾਨਿਆਂ ‘ਤੇ ਲੱਗੇ ਭਾਰਤੀ ਫੌਜ ਦੇ ਬਲਿਦਾਨ ਬੈਜ ਸਬੰਧੀ ਪੈਦਾ ਹੋਏ ਵਿਵਾਦ ਨੇ ਗ੍ਰਹਿਣ ਲਾ ਦਿੱਤਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਸ ਵਿਵਾਦ ‘ਚ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਤੋਂ ਇਸ ਮਾਮਲੇ ‘ਚ ਲਚੀਲਾਪਨ ਵਿਖਾਉਣ ਦੀ ਅਪੀਲ ਕੀਤੀ ਸੀ ਪਰ ਆਈਸੀਸੀ ਨੇ ਭਾਰਤੀ ਬੋਰਡ ਦੀ ਅਪੀਲ ਠੁਕਰਾ ਦਿੱਤਾ ਸੀ
ਧੋਨੀ ਦੇ ਦਸਤਾਨਿਆਂ ‘ਤੇ ਹੋਣਗੀਆਂ ਸਭ ਦੀਆਂ ਨਜ਼ਰਾਂ
ਧੋਨੀ ਆਪਣੇ ਦਸਤਾਨਿਆਂ ਨਾਲ ਤਾਂ ਖੇਡਣਗੇ ਪਰ ਉਨ੍ਹਾਂ ਨੂੰ ਇਸ ਚਿੰਨ ਨੂੰ ਲੁਕਾਉਣ ਲਈ ਉਸ ‘ਤੇ ਬੈਜ ਲਾਉਣਾ ਹੋਵੇਗਾ ਵਿਸ਼ਵ ਦੀ ਨੰਬਰ ਦੋ ਟੀਮ ਭਾਰਤ ਅਤੇ ਸਾਬਕਾ ਚੈਂਪੀਅਨ ਅਸਟਰੇਲੀਆ ਦਰਮਿਆਨ ਮੁਕਾਬਲੇ ਤੋਂ 48 ਘੰਟੇ ਪਹਿਲਾਂ ਇਹ ਵਿਵਾਦ ਛਾਇਆ ਰਿਹਾ ਅਤੇ ਮਾਮਲਾ ਇੰਨਾ ਗਰਮਾਇਆ ਕਿ ਭਾਰਤੀ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਇਸ ਮਾਮਲੇ ‘ਚ ਬਿਆਨ ਦੇਣਾ ਪਿਆ ਹੁਣ ਜੇਕਰ ਧੋਨੀ ਕੱਲ੍ਹ ਦੇ ਮੈਚ ‘ਚ ਇਨ੍ਹਾਂ ਦਸਤਾਨਿਆਂ ਨਾਲ ਉਤਰਦੇ ਹਨ ਤਾਂ ਉਨ੍ਹਾਂ ਨੂੰ ਆਈਸੀਸੀ ਦੀ ਫਟਕਾਰ ਦਾ ਸਾਹਮਣਾ ਕਰਨਾ ਪਵੇਗਾ ਐਤਵਾਰ ਨੂੰ ਮੈਚ ਸ਼ੁਰੂ ਹੋਣ ‘ਤੇ ਸਭ ਦੀਆਂ ਨਜ਼ਰਾਂ ਧੋਨੀ ਦੇ ਦਸਤਾਨਿਆਂ ‘ਤੇ ਹੋਣਗੀਆਂ ਕਿ ਉਹ ਬਲਿਦਾਨ ਦੇ ਚਿੰਨ੍ਹ ਨੂੰ ਕਿਸ ਤਰ੍ਹਾਂ ਢੱਕ ਕੇ ਆਉਂਦੇ ਹਨ ਭਾਰਤ ਅਤੇ ਅਸਟਰੇਲੀਆ ਇਸ ਸਾਲ ਦੋ ਵਨਡੇ ਲੜੀ ਖੇਡ ਚੁੱਕੇ ਹਨ ਭਾਰਤ ਨੇ ਅਸਟਰੇਲੀਆ ਨੂੰ ਉਸੇ ਦੀ ਜ਼ਮੀਨ ‘ਤੇ 2-1 ਨਾਲ ਹਰਾਇਆ ਸੀ ਜਦੋਂਕਿ ਅਸਟਰੇਲੀਆ ਨੇ ਭਾਰਤ ਨੂੰ ਉਸੇ ਦੀ ਧਰਮੀ ‘ਤੇ 3-2 ਨਾਲ ਹਰਾਇਆ ਸੀ ਅਸਟਰੇਲੀਆ ਵਿਸ਼ਵ ਕੱਪ ‘ਚ ਆਪਣੇ ਪਹਿਲੇ ਦੋ ਮੁਕਾਬਲੇ ਜਿੱਤ ਚੁੱਕਾ ਹੈ ਅਤੇ ਵਿਸ਼ਵ ਚੈਂਪੀਅਨ ਟੀਮ ਆਪਣੀ ਪੁਰਾਣੀ ਲੈਅ ‘ਚ ਨਜ਼ਰ ਆ ਰਹੀ ਹੈ ਭਾਰਤ ਨੂੰ ਇਸ ਵਾਰ ਪਿਛਲੇ ਵਿਸ਼ਵ ਕੱਪ ਦੀ ਹਾਰ ਦਾ ਬਦਲਾ ਵੀ ਲੈਣਾ ਹੈ ਭਾਰਤ ਇਸ ਮੁਕਾਬਲੇ ‘ਚ ਉਹੀ ਟੀਮ ਉਤਾਰੇਗਾ ਜਿਸ ਨੇ ਦੱਖਣੀ ਅਫਰੀਕਾ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ ਭਾਰਤ ਲਈ ਆਪਣੀ  ਆਖਰੀ ਇਲੈਵਨ ‘ਚ ਆਖਰੀ ਚਿੰਤਾ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਦੀ ਫਾਰਮ ਹੈ ਜੋ ਆਪਣੀ ਫਾਰਮ ਨਾਲ ਸੰਘਰਸ਼ ਕਰ ਰਹੇ ਹਨ ਅਤੇ ਦੱਖਣੀ ਅਫਰੀਕਾ ਖਿਲਾਫ ਸਸਤੇ ‘ਚ ਆਊਟ ਹੋ ਗਏ ਸਨ ਸ਼ਿਖਰ ਦਾ ਅਸਟਰੇਲੀਆ ਖਿਲਾਫ ਚੰਗਾ ਰਿਕਾਰਡ ਹੈ ਅਤੇ ਕਪਤਾਨ ਵਿਰਾਟ ਕੋਹਲੀ ਨੂੰ ਉਮੀਦ ਰਹੇਗੀ ਕਿ ਸ਼ਿਖਰ ਫਾਰਮ ‘ਚ ਪਰਤਣ ਅਤੇ ਇੱਕ ਵੱਡੀ ਪਾਰੀ ਖੇਡਣ ਇਹ ਮੁਕਾਬਲਾ ਯਕੀਨਂ ਰੂਪ ਨਾਲ ਧਮਾਕੇਦਾਰ ਹੋਵੇਗਾ ਕਿਉਂਕਿ ਦੋਵਾਂ ਟੀਮਾਂ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਿਤਾਬ ਦੀ ਦਾਅਵੇਦਾਰ ਮੰਨੀਆਂ ਜਾ ਰਹੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੱਪ: ਸ੍ਰੀਲੰਕਾ ਸਾਹਮਣੇ ਪਾਕਿਸਤਾਨ ਦੀ ਚੁਣੌਤੀ
ਜਿੱਤ ਦੀ ਲੈਅ ਕਾਇਮ ਰੱਖਣ ਉਤਰੇਗੀ ਸ੍ਰੀਲੰਕਾ
ਬ੍ਰਿਸਟਲ  |  ਆਈਸੀਸੀ ਵਿਸ਼ਵ ਕੱਪ ‘ਚ ਉਤਰਾਅ-ਚੜਾਅ ‘ਚੋਂ ਲੰਘ ਰਹੀ ਸ੍ਰੀਲੰਕਾਈ ਟੀਮ ਸ਼ੁੱਕਰਵਾਰ ਨੂੰ ਇੱਥੇ ਆਤਮਵਿਸ਼ਵਾਸ ਨਾਲ ਲਬਰੇਜ਼ ਪਾਕਿਸਤਾਨੀ ਕ੍ਰਿਕਟ ਟੀਮ ਖਿਲਾਫ ਆਪਣੇ ਜੇਤੂ ਅਭਿਆਨ ਨੂੰ ਵਧਾਉਦ ਅਤੇ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਇਰਾਦੇ ਨਾਲ ਉਤਰੇਗੀ ਪਾਕਿਸਤਾਨ ਨੇ ਮੇਜ਼ਬਾਨ ਅਤੇ ਖਿਤਾਬ ਦੀ ਦਾਅਵੇਦਾਰ ਇੰਗਲੈਂਡ ਖਿਲਾਫ ਦੂਜੇ ਮੁਕਾਬਲੇ ‘ਚ 14 ਦੌੜਾਂ  ਦੀ ਉਲਟਫੇਰ ਭਰੀ ਜਿੱਤ ਨਾਲ ਖੁਦ ਨੂੰ ਮਜ਼ਬੂਤ ਟੀਮ ਦੇ ਰੂਪ ‘ਚ ਦੌੜ ‘ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਪ੍ਰਦਰਸ਼ਨ ਦੀ ਬਦੌਲਤ ਉਸ ਨੂੰ ਸ੍ਰੀਲੰਕਾ ਖਿਲਾਫ ਜਿੱਤ ਦੇ ਦਾਅਵੇਦਾਰ ਦੇ ਰੂਪ ‘ਚ ਵੇਖਿਆ ਜਾ ਰਿਹਾ ਹੈ, ਹਾਲਾਂਕਿ ਨਿਊਜ਼ੀਲੈਂਡ ਤੋਂ ਇਕਤਰਫਾ ਅੰਦਾਜ਼ ‘ਚ 10 ਵਿਕਟਾਂ ਨਾਲ ਹਾਰੀ ਸ੍ਰੀਲੰਕਾਈ ਟੀਮ ਨੇ ਵੀ ਪਿਛਲੇ ਮੈਚ ‘ਚ ਅਫਗਾਨਿਸਤਾਨ ਨੂੰ 34 ਦੌੜਾਂ ਨਾਲ ਹਰਾ ਕੇ ਵਾਪਸੀ ਦੀ ਕੋਸ਼ਿਸ਼ ਕੀਤੀ ਹੈ ਸ੍ਰੀਲੰਕਾ ਦੀ ਜਿੱਤ ਨੂੰ ਨਵੋਦਿਤ ਟੀਮ ਅਫਗਾਨਿਸਤਾਨ ਖਿਲਾਫ ਇਸ ਲਿਹਾਜ ਨਾਲ ਅਹਿਮ ਮੰਨਿਆ ਜਾ ਸਕਦਾ ਹੈ ਕਿ ਉਹ ਅਭਿਆਸ ਮੈਚਾਂ ‘ਚ ਪਾਕਿਸਤਾਨ ਨੂੰ ਹਰਾ ਚੁੱਕੀ ਹੈ ਅਜਿਹੇ ‘ਚ ਪਾਕਿਸਤਾਨ ਖਿਲਾਫ ਸ੍ਰੀਲੰਕਾ ਨੂੰ ਹਲਕੇ ‘ਚ ਨਹੀਂ ਲਿਆ ਜਾ ਸਕਦਾ ਹੈ ਇੰਗਲੈਂਡ ਖਿਲਾਫ ਟ੍ਰੇਂਟ ਬ੍ਰਿਜ ‘ਚ ਵਿਸ਼ਵ ਕੱਪ ਮੁਕਾਬਲੇ ਤੋਂ ਪਹਿਲਾਂ ਪਾਕਿਸਤਾਨੀ ਟੀਮ ਨੇ ਲਗਾਤਾਰ 11 ਵਨਡੇ ਮੈਚ ਹਾਰੇ ਸਨ ਉਸ ਨੂੰ ਵਿੰਡੀਜ਼ ਖਿਲਾਫ਼ ਨਾਟਿੰਘਮ ‘ਚ ਵਿਸ਼ਵ ਕੱਪ ਦੇ ਪਹਿਲੇ ਹੀ ਮੁਕਾਬਲੇ ‘ਚ ਸੱਤ ਵਿਕਟਾਂ ਨਾਲ ਕਰਾਰੀ ਹਾਰ ਝੱਲਣੀ ਪਈ ਸੀ, ਪਰ ਹੁਣ ਪਟੜੀ ‘ਤੇ ਪਰਤਣ ਤੋਂ ਬਾਅਦ ਉਸ ਦੀ ਕੋਸ਼ਿਸ਼ ਹਰ ਹਾਲ ‘ਚ ਇਸ ਲੈਅ ਨੂੰ ਕਾਇਮ ਰੱਖਣ ਦੀ ਹੋਵੇਗੀ ਪਾਕਿਸਤਾਨ ਕੋਲ ਚੰਗਾ ਬੱਲੇਬਾਜ਼ੀ ਲਾਈਨਅਪ ਹੈ ਜਦੋਂਕਿ ਗੇਂਦਬਾਜ਼ੀ ‘ਚ ਉਸ ਨੂੰ ਲੈੱਗ ਸਪਿੱਨਰ ਸ਼ਾਦਾਬ ਖਾਨ, ਤੇਜ਼ ਗੇਂਦਬਾਜ਼ ਮੁਹੰਮਦ ਆਮਿਰ, ਤਜ਼ਰਬੇਕਾਰ ਗੇਂਦਬਾਜ਼ ਵਹਾਬ ਰਿਆਜ, ਹਫੀਜ ਅਤੇ ਸ਼ੋਇਬ ਮਲਿਕ ਤੋਂ ਇਕ ਵਾਰ ਫਿਰ ਬਿਹਤਰ ਪ੍ਰਦਰਸ਼ਨ ਦੀਆਂ ਉਮੀਦਾਂ ਹੋਣਗੀਆਂ ਪਾਕਿਸਤਾਨ ਦਾ ਵਿਸ਼ਵ ਕੱਪ ‘ਚ ਸ੍ਰੀਲੰਕਾ ਖਿਲਾਫ ਪਿਛਲਾ ਰਿਕਾਰਡ ਵੀ ਕਾਫੀ ਮਜ਼ਬੂਤ ਰਿਹਾ ਹੈ ਅਤੇ ਉਸ ਨੇ 1975 ‘ਚ ਆਪਣੇ ਪਹਿਲੇ ਟੂਰਨਾਮੈਂਟ ਤੋਂ ਬਾਅਦ ਸ੍ਰੀਲੰਕਾਈ ਟੀਮ ਖਿਲਾਫ ਆਪਣੇ ਸਾਰੇ ਸੱਤ ਮੈਚਾਂ ‘ਚ ਜਿੱਤ ਹਾਸਲ ਕੀਤੀ ਹੈ ਕਪਤਾਨ ਇਸ ਰਿਕਾਰਡ ਨੂੰ ਬਣਾਈ ਰੱਖਣ ਲਈ ਇਸ ਵਾਰ ਬਿਹਤਰ ਰਣਨੀਤੀ ਨਾਲ ਉਤਰ ਸਕਦੇ ਹਨ ਅੰਤਿਮ ਇਲੈਵਨ ‘ਚ ਤੇਜ਼ ਗੇਂਦਬਾਜ਼ ਮੁਹੰਮਦ ਹਸਨੈਨ ਨੂੰ ਮੌਕਾ ਦਿੱਤਾ ਜਾ ਸਕਦਾ ਹੈ ਦੂਜੇ ਪਾਸੇ ਸ੍ਰੀਲੰਕਾ ਨੂੰ ਅਫਗਾਨਿਸਤਾਨ ਖਿਲਾਫ਼ ਮੀਂਹ ਤੋਂ ਪ੍ਰਭਾਵਿਤ ਮੈਚ ‘ਚ ਮਿਲੀ ਜਿੱਤ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਟੀਮ ਦੀ ਅਸਲ ਪ੍ਰੀਖਿਆ ਪਾਕਿਸਤਾਨੀ ਜਿਹੀ ਮਜ਼ਬੂਤ ਟੀਮ ਖਿਲਾਫ ਹੋਵੇਗੀ ਸਾਲ 1996 ਦੀ ਚੈਂਪੀਅਨ ਰਹਿ ਚੁੱਕੀ ਸ੍ਰੀਲੰਕਾ ਨੂੰ ਆਪਣੇ ਮੱਧਕ੍ਰਮ ‘ਚ ਸੁਧਾਰ ਦੀ ਜ਼ਰੂਰਤ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।