Literature - Sach Kahoon Punjabi
ਹਰ ਸ਼ਖਸ ਨੂੰ ਰੱਖਣੀ ਚਾਹੀਦੀ ਏ ਸਾਹਿਤ ਪੜ੍ਹਨ ’ਚ ਰੁਚੀ
ਹਰ ਸ਼ਖਸ ਨੂੰ ਰੱਖਣੀ ਚਾਹੀਦੀ ਏ ਸਾਹਿਤ ਪੜ੍ਹਨ ’ਚ ਰੁਚੀ
ਸਾਹਿਤ ਸਮਾਜ ਦਾ ਸ਼ੀਸ਼ਾ ਹੈ, ਅਸੀਂ ਸਮਾਜ ਵਿਚ ਰਹਿੰਦੇ ਹੋਏ, ਇਸ ਦੇ ਨਾਲ ਦੂਜਿਆਂ ਦੁਆਰਾ ਕੀਤੇ ਜਿੰਦਗੀ ਵਿਚ ਸਮਝੌਤੇ, ਜਿੰਦਗੀ ਦੇ ਚੰਗੇ ਕੰਮਾਂ ਨੂੰ ਆਪਣੀ ਜਿੰਦਗੀ ਦਾ ਆਧਾਰ ਬਣਾ ਲੈਂਦੇ ਹਾਂ। ਪਰ ਉਨ੍ਹਾਂ ਦੁਆਰਾ ਚੁਣੇ ਗਏ ਗਲਤ ਦਿਸ਼ਾਮਾਨ ਕਰਦੇ ਫੈਸਲਿਆਂ ਦੀ ਤੁਲਨਾ ਆਪਣੀ ਜਿੰਦਗੀ ਦੇ ਨਾਲ ਕਰਦੇ ਹੋਏ, ਉਨ੍ਹਾਂ ਤੋਂ ਸਬਕ ਲੈਂਦੇ ਹਾਂ ਤੇ ਜਿੰਦਗੀ ਨੂੰ ਬਰਬਾਦ ਹੋਣ ਤੋਂ ਬਚਾ ਲੈਂਦੇ ਹਾਂ। ‘ਸਾਹਿਤ’ ਸ਼ਬਦਾਂ ਦਾ ਹੀ ਤਾਣਾ-ਬਾਣਾ ਹੁੰਦਾ ਹੈ। ਜਿਸ ਵਿਚ ਲੇਖਕ ਆਪਣੀ ਕਲਪਨਾ ਸ਼ਕਤੀ ਨੂੰ ਅਜਿਹੇ ਰਚਨਾਤਮਿਕ ਢੰਗ ਨਾਲ ਪੇਸ਼ ਕਰਦਾ ਹੈ ਕਿ ਉਹ ਆਪਣੇ ਖੁਦ ਦੇ ਨਿੱਜੀ ਤਜ਼ਰਬੇ ਨੂੰ ਸ਼ਬਦਾਂ ਰਾਹੀਂ ਪ੍ਰਗਟ ਕਰਕੇ ਪਾਠਕਾਂ ਨੂੰ ਆਪਣੇ ਲਿਖੇ ਹੋਏ ਸ਼ਬਦਾਂ ਦੁਆਰਾ ਹੀ ਉਹ ਸਭ ਕੁਝ ਮਹਿਸੂਸ ਕਰਵਾ ਦਿੰਦਾ ਹੈ, ਜਿਸ ਦਾ ਤਜ਼ਰਬਾ ਉਸ ਨੇ ਖੁਦ ਕੀਤਾ ਹੁੰਦਾ ਹੈ। ਇਸ ਦੁਆਰਾ ਉਹ ਜਿੰਦਗੀ ਦੀਆਂ ਵੱਡੀਆਂ ਸੱਚਾਈਆਂ, ਕਠੋਰਤਾਵਾਂ, ਵਿਚਾਰ, ਹਲਾਤਾਂ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ ਤੇ ਉਨ੍ਹਾਂ ਲੋਕਾਂ ਲਈ ਰਸਤਾ ਤਿਆਰ ਕਰਦਾ ਹੈ, ਜਿਹੜੇ ਇਸ ਰਸਤੇ ਨੂੰ ਉਪਰ ਚੱਲਣਾ ਚਾਹੁੰਦੇ ਹਨ ਤੇ ਜਿੰਦਗੀ ਨੂੰ ਨੇੜੇ ਤੋਂ ਤੱਕਣਾ ਚਾਹੁੰਦੇ ਹਨ।
ਸਭ ਤੋਂ ਵੱਧ ਜੋ ਗੱਲ ਹੈਰਾਨੀਜਨਕ ਹੈ, ਉਹ ਇਹ ਹੈ ਕਿ ਇਸ ਵਿਚ ਬੋਲਚਾਲ ਵਿਚਾਰਾਂ ਦਾ ਅਦਾਨ ਪ੍ਰਦਾਨ ਸਿਰਫ਼ ਤੇ ਸਿਰਫ਼ ਸ਼ਬਦਾਂ ਦੁਆਰਾ ਹੀ ਹੁੰਦਾ ਹੈ। ਹੁਣ ਇਹ ਲੇਖਕ ’ਤੇ ਨਿਰਭਰ ਕਰਦਾ ਹੈ ਕਿ ਉਸ ਵਿਚ ਸ਼ਬਦਾਂ ਨੂੰ ਚਿਤਰਨ ਦੀ ਕਿੰਨੀ ਕੁ ਮੁਹਾਰਤ ਹੈ ਕਿ ਉਸ ਦੁਆਰਾ ਲਿਖੀ ਕੋਈ ਵੀ ਲਿਖਤ ਪਾਠਕਾਂ ਦੀਆਂ ਅੱਖਾਂ ਅੱਗੋਂ ਕਿਸੇ ਫਿਲਮ ਦੀ ਰੀਲ ਵਾਂਗ ਘੁੰਮ ਜਾਵੇ ਤੇ ਪਾਠਕ ਉਸ ਲੇਖਕ ਦੀ ਲੇਖਣੀ ਦੇ ਨਾਲ ਖੁਸ਼ੀ ਦੀ ਘਟਨਾ ਵੇਲੇ ਖੁਸ਼ ਹੋਵੇ ਅਤੇ ਦੁੱਖ ਦੀ ਘਟਨਾ ਵੇਲੇ ਅੰਦਰੋਂ ਦੁਖੀ ਮਹਿਸੂਸ ਹੋਵੇ ਤੇ ਦਿਲ ਦੀ ਚੀਸ ਉਸ ਦੇ ਅੰਦਰੋਂ ਅੱਖਾਂ ਦੁਆਰਾ ਹੰਝੂਆਂ ਦੇ ਰੂਪ ਵਿਚ ਵਹਿ ਕੇ ਉਸ ਦੇ ਚਿਹਰੇ ’ਤੇ ਆ ਜਾਵੇ ਤੇ ਗੱਲ ਉਸ ਦੇ ਅਚੇਤ ਮਨ ਉੱਪਰ ਇਸ ਕਦਰ ਹਾਵੀ ਹੋ ਜਾਵੇ ਕਿ, ਹਰ ਸਮੇਂ ਉਹ ਉਹੀ ਗੱਲ ਸੋਚੇ, ਜੋ ਉਸ ਨੇ ਕਿਤਾਬ ਵਿਚ ਪੜ੍ਹੀ ਹੋਵੇ।
ਸਾਡੇ ਬਹੁਤ ਸਾਰੇ ਸਹਿਤਕਾਰ ਹੋਏ, ਉਨ੍ਹਾਂ ਦੇ ਅੰਦਰ ਇਹੋ-ਜਿਹੀ ਸ਼ਕਤੀ ਸੀ, ਜੋ ਮਨੁੱਖਤਾ ਨੂੰ ਬਦਲਣ ਦੇ ਕੰਮ ਆ ਸਕਦੀ ਹੈ। ਸਾਹਿਤ ਨੂੰ ਪੜ੍ਹਨਾ ਬਹੁਤ ਜ਼ਿਆਦਾ ਜਰੂਰੀ ਹੈ, ਕਿਉਂਕਿ ਇਹ ਹਰ ਮਨੁੱਖ ਦੇ ਅੰਦਰ ਪਣਪਦੀ ਹਰ ਸ਼ੈਅ ਨੂੰ ਕਾਬੂ ਵਿਚ ਰੱਖਦਾ ਹੈ। ਇਸ ਦੇ ਨਾਲ ਮਨ ਦੇ ਅੰਦਰ ਅਲੋਚਨਾਤਮਕ ਵਿਚਾਰਧਾਰਾ ਵੀ ਪੈਦਾ ਹੁੰਦੀ ਹੈ। ਜਿਹੜੀ ਕਿ ਸਮਾਜ ਵਿਚ ਫੈਲੀਆਂ ਕੁਰੀਤੀਆਂ, ਜ਼ਬਰ-ਜ਼ੁਲਮ, ਵਖਰੇਵੇਂ, ਊਚ-ਨੀਚ, ਜਾਤ-ਪਾਤ ਦੇ ਭੈੜੇ ਵਿਕਾਰਾਂ ਨੂੰ ਦਬਾਉਣ ਵਿਚ ਮਨੁੱਖ ਦੀ ਸੋਚ ਨੂੰ ਸਹੀ ਦਿਸ਼ਾਮਾਨ ਕਰਦੀ ਹੈ। ਸਾਹਿਤ ਕਿਸੇ ਆਦਮੀ ਉੱਪਰ ‘ਸਮਾਜ ਵਿਚੋਂ’ ਪੈਣ ਵਾਲੇ ਦਬਾਅ ਨੂੰ ਘੱਟ ਕਰਨ ਵਿਚ ਸਹਾਇਕ ਸਿੱਧ ਹੁੰਦਾ ਹੈ।
ਸਾਹਿਤ ਦੁਆਰਾ ਸਾਨੂੰ ਪੁਰਾਤਨ ਸਮੇਂ ਵਿਚ ਵਰਤੀਆਂ ਜਾਣ ਵਾਲੀਆਂ ਮੈਡੀਸਨ, ਇਤਿਹਾਸ, ਸਮਾਜ ਤੇ ਮਨੋਵਿਗਿਆਨ ਵਰਗੇ ਵਿਸ਼ਿਆਂ ਉੱਪਰ ਗਿਆਨ ਪ੍ਰਾਪਤ ਹੁੰਦਾ ਹੈ। ‘ਸਾਹਿਤ’ ਪੜ੍ਹਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਸਾਹਿਤ ਪੜ੍ਹਨ ਲਈ ਹਲੀਮੀ, ਜ਼ਮੀਨੀ ਪੱਧਰ, ਸੋਚ ਉੱਪਰ ਕਾਬੂ ਹੋਣਾ ਜਰੂਰੀ ਹੈ ਕਿਤਾਬਾਂ ਆਪਣੇ ਅੰਤਰ ਗਿਆਨ ਦਾ ਅਰਥਾਹ ਸਮੁੰਦਰ ਛੁਪਾ ਕੇ ਬੈਠੀਆਂ ਹਨ। ਕਿਤਾਬਾਂ ਨੂੰ ਪੜ੍ਹ ਕੇ ਮਨ ਵਧੀਆ ਹੋ ਜਾਂਦਾ ਹੈ। ਅੰਗਰੇਜ਼ੀ ਦੇ ਇੱਕ ਵਿਦਵਾਨ ਅਨੁਸਾਰ, ਕਿਤਾਬਾਂ ਦੀਆਂ ਵੀ ਆਪਣੀਆਂ ਕਿਸਮਾਂ ਹੁੰਦੀਆਂ ਹਨ, ਕਿ ਕੁਝ ਕਿਤਾਬਾਂ ਸਿਰਫ਼ ਸੁਆਦ ਲਈ ਹੁੰਦੀਆਂ ਹਨ, ਕੁਝ ਕਿਤਾਬਾਂ ਨਿਗਲਣ ਵਾਸਤੇ ਹੁੰਦੀਆਂ ਹਨ ਤੇ ਕੁਝ ਕਿਤਾਬਾਂ ਹੌਲੀ-ਹੌਲੀ ਚਬਾ-ਚਬਾ ਕੇ ਹਜ਼ਮ ਕਰਨ ਲਈ ਹੁੰਦੀਆਂ ਹਨ। ਭਾਵ, ਕੁਝ ਕਿਤਾਬਾਂ ਨੂੰ ਅਸੀਂ ਭਾਗਾਂ ਦੇ ਵਿਚ ਪੜ੍ਹਦੇ ਹਾਂ, ਕੁਝ ਕਿਤਾਬਾਂ ਅਸੀਂ ਖਾਨਾਪੂਰਤੀ ਲਈ ਪੜ੍ਹਦੇ ਹਾਂ, ਕੁਝ ਕਿਤਾਬਾਂ ਐਸੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਰਾਮ ਨਾਲ ਸਮਝ-ਸਮਝ ਕੇ ਪੜ੍ਹਦੇ ਹਾਂ ਤੇ ਆਪਣਾ ਧਿਆਨ ਉਨ੍ਹਾਂ ਉਪਰ ਕੇਂਦਰਿਤ ਕਰਦੇ ਹਾਂ। ਕਿਤਾਬਾਂ ਸੱਚੇ ਮਿਤਰਾਂ ਵਾਂਗ ਹੁੰਦੀਆਂ ਹਨ। ਜਿਹੜੀਆਂ ਕਿ ਸਾਡੇ ਜੀਵਨ ਵਿਚ ਸਦਾ ਬਣੇ ਰਹਿੰਦੇ ਤੇ ਸਮੇਂ-ਸਮੇਂ ਸਿਰ ਸਾਡੀ ਚੰਗੇ ਅਗਵਾਈਕਾਰ ਦੀ ਤਰ੍ਹਾਂ ਅਗਵਾਈ ਕਰਦੀਆਂ ਹਨ।
ਹਰ ਵਰਗ ਬੱਚੇ ਤੋਂ ਲੈ ਕੇ ਪੱਕੀ ਉਮਰ ਦੇ ਵਿਅਕਤੀਆਂ ਲਈ ਕਿਤਾਬਾਂ ਪੜ੍ਹਨਾ ਬਹੁਤ ਜਰੂਰੀ ਹੈ, ਪਰ ਉਸ ਤੋਂ ਵੀ ਜਰੂਰੀ ਹੈ, ਉਸ ਵਿਚੋਂ ਗਿਆਨ ਪ੍ਰਾਪਤ ਕਰਨਾ ਤੇ ਉਸ ਗਿਆਨ ਨੂੰ ਸਮੇਂ-ਸਮੇਂ ਸਿਰ ਆਪਣੀ ਜਿੰਦਗੀ ਵਿਚ ਵਰਤਣਾ, ਤਾਂ ਜੋ ਜਿੰਦਗੀ ਦੇ ਉੱਤਰਾਅ-ਚੜ੍ਹਾਅ ਵਿਚ ਕਿਤਾਬੀ ਗਿਆਨ ਦੀ ਮੱਦਦ ਲਈ ਜਾਵੇ। ਆਪਣੇ ਮਨ ਦੀ ਸਥਿਤੀ ਨੂੰ ਹੋਰ ਵਿਗੜਨ ਤੋਂ ਬਚਾਇਆ ਜਾ ਸਕੇ। ਕਿਉਂਕਿ ਕਿਤਾਬਾਂ ਸਾਡਾ ਧਿਆਨ ਭਟਕਣ ਨਹੀਂ ਦਿੰਦੀਆਂ, ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਤਾਂ ਅਸੀਂ ਸ਼ਬਦਾਂ ਦੇ ਸਮੁੰਦਰ ਵਿਚ ਆਪਣੇ-ਆਪ ਨੂੰ ਤੈਰਦਾ ਹੋਇਆ ਮਹਿਸੂਸ ਕਰਦੇ ਹਾਂ। ਇਸ ਦੇ ਨਾਲ ਸਾਨੂੰ ਅੰਦਰੂਨੀ ਟੈਨਸ਼ਨਾਂ ਤੋਂ ਨਿਜਾਤ ਮਿਲਦੀ ਹੈ। ਜਿਵੇਂ ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਲੋੜ ਕਾਢ ਦੀ ਮਾਂ ਹੈ, ਅਨੁਸਾਰ ਅਸੀਂ ਕਿਸੇ ਵੀ ਸਮੱਸਿਆ ਦਾ ਹੱਲ ਕਿਤਾਬਾਂ ਵਿਚ ਲਿਖੀ ਘਟਨਾ ਦੇ ਹੱਲ ਨਾਲ ਤੁਲਨਾ ਕਰਕੇ ਝੱਟ ਕੱਢ ਲੈਂਦੇ ਹਾਂ ਤੇ ਸਾਡੇ ਅੰਦਰਲੇ ਮਨ ਬਾਰੇ, ਚਿੰਤਾ ਬਾਰੇ, ਡਰ ਬਾਰੇ, ਕਿਸੇ ਨੂੰ ਵੀ ਪਤਾ ਨਹੀਂ ਲੱਗਦਾ। ਸਾਨੂੰ ਕਿਸੇ ਅੱਗੇ ਸ਼ਰਮਿੰਦਾ ਵੀ ਨਹੀਂ ਹੋਣਾ ਪੈਂਦਾ।
ਹਰ ਆਦਮੀ ਦੀ ਜਿੰਦਗੀ ਵਿਚ ਜਿਵੇਂ ਜਨਮ ਲੈਣ ਤੋਂ ਮੌਤ ਤੱਕ ਦਾ ਪੰਧ ਆਉਂਦਾ ਹੀ ਹੈ, ਉਸੇ ਤਰ੍ਹਾਂ ਵਿਅਕਤੀ ਦੀ ਜਿੰਦਗੀ ਵਿਚ ਇੱਕ ਉਮਰ ਐਸੀ ਆਉਂਦੀ ਹੈ, ਜਦੋਂ ਉਸ ਦੇ ਵਿਚਾਰ ਖੰਭ ਲਾ ਕੇ ਅੰਬਰਾਂ ਵਿਚ ਉੱਡਣ ਲੱਗਦੇ ਹਨ, ਪੈਰ ਜ਼ਮੀਨ ’ਤੇ ਨਹੀਂ ਲੱਗਦੇ, ਹਰ ਸ਼ੈਅ ਵਿਚ ਮਿੱਠਾ-ਮਿੱਠਾ ਸੰਗੀਤ ਸੁਣਾਈ ਦਿੰਦਾ ਹੈ। ਕਲਪਨਾ ਕਾਬੂ ਵਿਚ ਨਹੀਂ ਰਹਿੰਦੀ, ਹਰ ਸ਼ੈਅ ਕਵਿਤਾ ਜਾਪਣ ਲੱਗ ਜਾਂਦੀ ਹੈ। ਉਸੇ ਸਮੇਂ ਸਾਹਿਤ ਦੀ ਬਹੁਤ ਜ਼ਿਆਦਾ ਲੋੜ ਅਨੁਭਵ ਕੀਤੀ ਜਾਂਦੀ ਹੈ, ਕਿਉਂਕਿ ਮਨ ਕਿਸੇ ਵੀ ਹਰ ਤਰ੍ਹਾਂ ਦਾ ਵਿਚਾਰ ਕਿਸੇ ਨਾਲ ਸਾਂਝਾ ਕਰਨ ਤੋਂ ਡਰਦਾ ਹੈ। ਝਿਜਕ ਮਹਿਸੂਸ ਕਰਦਾ ਹੈ, ਕਿ ਕਿਤੇ ਲੋਕ ਪਾਗਲ ਹੀ ਨਾ ਸਮਝਣ। ਫਿਰ ਉਹ ਸਾਹਿਤ ਵੱਲ ਰੁਖ ਕਰਦਾ ਹੈ। ਆਪਣੀਆਂ ਕੋਮਲ ਭਾਵਨਾ, ਸੂਖ਼ਮ ਵਿਚਾਰਾਂ ਦੇ ਨਾਲ ਰਲਦੇ-ਮਿਲਦੇ ਹਾਣੀ ਨੂੰ ਲੱਭਣ ਲਈ, ਪਰ ਇਹ ਹਾਣੀ ਕਿਤੇ ਵੀ ਨਹੀਂ ਮਿਲਦੇ। ਸਿਰਫ਼ ਤੇ ਸਿਰਫ਼ ਕਵਿਤਾਵਾਂ ਕਹਾਣੀਆਂ, ਲੇਖ, ਨਾਟਕ, ਨਾਵਲ ਹੀ ਅਜਿਹੇ ਸਮੇਂ ਵਿਚ ਮੋਢੇ ਨਾਲ ਮੋਢਾ ਜੋੜ ਕੇ ਖ਼ੜ੍ਹਦੇ ਹਨ ਅਤੇ ਉਨ੍ਹਾਂ ਦਾ ਸਾਥ ਦਿੰਦੇ ਹਨ ਅਤੇ ਭਾਵਨਾਵਾਂ ਦੇ ਵਹਿਣ ਦੀ ਸਹੀ ਤਰਜ਼ਮਾਨੀ ਕਰਦੇ ਹਨ।
ਇਹ ਪਲ ਜਿੰਦਗੀ ਦਾ ਬਹੁਤ ਨਾਜ਼ੁਕ ਪਲ ਹੁੰਦਾ ਹੈ। ਇਸ ਸਮੇਂ ’ਤੇ ਜੋ ਵੀ ਮਨ ਵਿਚ ਕੋਈ ਤਸਵੀਰ ਬਣ ਜਾਂਦੀ ਹੈ, ਉਹ ਪੱਥਰ ’ਤੇ ਲਕੀਰ ਹੁੰਦੀ ਹੈ। ਗਲਤ ਭਾਸ਼ਾ, ਗਲਤ ਸ਼ਬਦਾਵਲੀ, ਗਲਤ ਵਿਚਾਰ, ਹਲਕੇ ਪੱਧਰ ਦਾ ਸਾਹਿਤ ਵਿਅਕਤੀਆਂ ਦੀ ਜਿੰਦਗੀ ਨੂੰ ‘ਆਰ. ਡੀ. ਐਕਸ’ ਦੇ ਵਿਸਫੋਟ ਵਾਂਗ ਬਰਬਾਦ ਕਰਦਾ ਹੈ। ਪਰ ਜੇਕਰ ਇਸ ਸਮੇਂ ਵਧੀਆ ਸਾਹਿਤ, ਚੰਗੀ ਸ਼ਬਦਾਵਲੀ, ਉੱਤਮ ਵਿਚਾਰ ਉੱਚ ਕੋਟੀ ਦੇ ਲੇਖਕਾਂ ਦੁਆਰਾ ਸਮਾਜ ਨੂੰ ਦਿੱਤੇ ਜਾਣ ਤਾਂ ਸਮਾਜ ਦੀ ਨੁਹਾਰ ਹੀ ਬਦਲ ਸਕਦੀ ਹੈ। ਹਰ ਵਿਅਕਤੀ ਆਪਣੀ ਜਿੰਦਗੀ ਦੀ ਸਿਰਜਣਾ ਖੁਦ ਕਰਦਾ ਸਕਦਾ ਹੈ। ਇੱਕ ਉੱਚ ਕੋਟੀ ਦੀ ਉੱਚੀ-ਸੁੱਚੀ ਜਿੰਦਗੀ ਬਤੀਤ ਕਰ ਸਕਦਾ ਹੈ। ਸਾਹਿਤ ਤੋਂ ਬਿਨਾਂ ਜਿੰਦਗੀ ਅਧੂਰੀ ਹੈ, ਕਿਉਂਕਿ ਸਾਨੂੰ ਆਪਣੇ ਭੂਤਕਾਲ ਬਾਰੇ ਵੀ ਜਾਨਣਾ ਬਹੁਤ ਜਰੂਰੀ ਹੁੰਦਾ ਹੈ। ਜੇਕਰ ਸਾਨੂੰ ਆਪਣੇ ਇਤਿਹਾਸ ਬਾਰੇ ਨਹੀਂ ਪਤਾ ਤਾਂ, ਅਸੀਂ ਕੁਝ ਵੀ ਨਹੀਂ ਕਰ ਸਕਦੇ।
ਜਿਵੇਂ ਕਿਹਾ ਜਾਂਦਾ ਹੈ ਕਿ ‘ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ, ਉਹ ਕੌਮਾਂ ਨਸ਼ਟ ਹੋ ਜਾਂਦੀਆਂ ਹਨ।’ ਹਰ ਵਿਅਕਤੀ ਨੂੰ ਸਾਹਿਤ ਪੜ੍ਹਨ ਵਿਚ ਰੁਚੀ ਰੱਖਣੀ ਚਾਹੀਦੀ ਹੈ। ਜਿਹੜੇ ਵਿਅਕਤੀ ਸਾਹਿਤ ਨਹੀਂ ਪੜ੍ਹਦੇ, ਉਹ ਕਦੇ ਵੀ ਆਪਣੀ ਜਿੰਦਗੀ ’ਚ ਅੱਗੇ ਨਹੀਂ ਵਧ ਸਕਦੇ। ਉਨ੍ਹਾਂ ਦੀ ਵਿਚਾਰਧਾਰਾ ਮਨੁੱਖਾਂ ਪ੍ਰਤੀ ਹਾਂ ਪੱਖੀ ਤੋਂ ਨਾ ਪੱਖੀ ਹੋ ਕੇ ਰਹਿ ਜਾਂਦੀ ਹੈ। ਜਿਸ ਵਿਅਕਤੀ ਅੰਦਰ, ਕੋਮਲ ਭਾਵਨਾਵਾਂ ਤੇ ਸੂਖਮ ਕਲਾਵਾਂ ਲਈ ਕੋਈ ਥਾਂ ਨਹੀਂ ਉਹ ਵਿਅਕਤੀ, ਵਿਅਕਤੀ ਨਾ ਹੋ ਕੇ ਰਾਖਸ਼ ਪ੍ਰਵਿਰਤੀ ਧਾਰਨ ਕਰ ਲੈਂਦਾ ਹੈ। ਉਸ ਦੇ ਹਰ ਵਿਚਾਰ ਵਿਚੋਂ ਇਨਸਾਨੀ ਹਿੰਸਾ ਦੀ ਬਦਬੂ ਆਉਣ ਲੱਗ ਜਾਂਦੀ ਹੈ। ਮਨੁੱਖ ਉਸ ਨੂੰ ਕੀੜੇ-ਮਕੌੜੇ ਜਾਪਣ ਲੱਗ ਜਾਂਦੇ ਹਨ, ਉਸ ਦਾ ਆਪਣੇ ਵਿਚਾਰਾਂ ਤੇ ਆਪਣੀਆਂ ਭਾਵਨਾਵਾਂ ਉੱਪਰ ਕਾਬੂ ਹੀ ਨਹੀਂ ਰਹਿੰਦਾ, ਉਹ ਸਖ਼ਤ ਦਿਲ ਸ਼ੈਤਾਨ ਬਣ ਜਾਂਦਾ ਹੈ। ਰੱਬ ਨਾ ਦੀ ਹੋਂਦ ਉਸ ਦੀ ਜਿੰਦਗੀ ਵਿਚੋਂ ਲਗਭਗ ਖ਼ਤਮ ਹੀ ਹੋ ਜਾਂਦੀ ਹੈ। ਉਸ ਲਈ ਉੱਚ ਕੋਟੀ ਦੇ ਜੀਵਨ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਸਾਹਿਤ ਦੀ ਅਣਹੋਂਦ ਜਿੱਥੇ ਜਿੰਦਗੀ ਵਿਚ ਖਾਲੀ ਥਾਂ ਬਣਾ ਦਿੰਦੀ ਹੈ, ਉੱਥੇ ਸਾਹਿਤ ਦੀ ਹੋਂਦ ਮਨੁੱਖ ਅੰਦਰ ਮਨੁੱਖੀ ਮਾਦਾ, ਮਨੁੱਖਤਾ ਤੇ ਚੰਗੇ ਵਿਚਾਰਾਂ ਨੂੰ ਜਨਮ ਦਿੰਦੀ ਹੈ।
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਸਪਲ, ਮਲੋਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੱਬੀ ਬੰਦਾ
ਰੱਬੀ ਬੰਦਾ
”ਸੋਚਿਆ ਸੀ ਕਿ ਇਸ ਵਾਰ ਢਿੱਡ ਨੂੰ ਗੰਢ ਦੇ ਜਿਵੇਂ-ਕਿਵੇਂ ਕਰ ਆ ਛੱਤ ਹਰ ਹੀਲੇ ਬਦਲਵਾ ਲਵਾਂਗੇ ਪਰ ਰਤਾ ਵੀ ਇਲਮ ਨਹੀਂ ਸੀ ਕਿ ਇਹ ਕਰਫਿਊ ਮਹੀਨੇ ਭਰ ਲਈ ਅੰਦਰ ਤਾੜ ਕੇ ਰੱਖ ਦਊ।” ਆਪਣੀ ਇੱਕ ਕੱਚੀ ਕੋਠੜੀਨੁਮਾ ਘਰ ਦੀ ਦਿਨ-ਬ-ਦਿਨ ਝੁਕਦੀ ਜਾ ਰਹੀ ਛੱਤ ਵੱਲ ਦੇਖ ਦੇਬੂ ਬੁੜ-ਬੁੜਾਇਆ। ”ਛੱਤ ਨੂੰ ਛੱਡ, ਕੁੱਝ ਨਿਆਣਿਆਂ ਬਾਰੇ ਸੋਚ, ਅੱਜ ਤਾਂ ਰੁੱਖੀ-ਸੁੱਖੀ ਖਾ ਕੇ ਸੌਂ ਗਏ ਕੱਲ੍ਹ ਵਾਸਤੇ ਮੁੱਠੀ ਭਰ ਵੀ ਆਟਾ ਨ੍ਹੀਂ ਭੜੋਲੇ ‘ਚ।” ਬੱਚਿਆਂ ਨੂੰ ਪੱਖੀ ਝੱਲਦੀ ਸ਼ਾਂਤੀ ਕੁੜ੍ਹਦੀ ਬੋਲੀ।
”ਕੋਈ ਨਾ ‘ਵਾਗੁਰੂ ਤੰਦਰੁਸਤੀ ਬਖਸ਼ੇ ਸਭ ਠੀਕ ਹੋਜੂ, ਉਸੇ ਨੂੰ ਫਿਕਰ ਐ!” ਦੇਬੂ ਨੇ ਧਰਵਾਸਾ ਦਿੰਦਿਆਂ ਠੰਢਾ ਜਿਹਾ ਸਾਹ ਲਿਆ। ”ਨਾ ਫੋਟੋ ਖਿਚਾਉਣ ਨਾਲ ਕੀ ਫਾਹਾ ਪੈ ਜਾਣਾ ਸੀ?” ਚਿਰਾਂ ਤੋਂ ਭਰੀ-ਪੀਤੀ ਸ਼ਾਂਤੀ ਨੇ ਆਖਰ ਮਨ ਦੀ ਭੜਾਸ ਕੱਢ ਮਾਰੀ। ”ਓ ਅੱਛਾ ਤੂੰ ਤਾਂ ਹਰਖੀ ਬੈਠੀ ਐਂ। ਸੱਚ ਦੱਸਾਂ ਸ਼ਾਂਤੀ ਅੱਜ ਸੱਥ ‘ਚ ਉਹ ਪੰਦਰਾਂ-ਵੀਹ ਜਣੇ ਜਦੋਂ ਥੋੜ੍ਹਾ-ਥੋੜ੍ਹਾ ਆਟਾ ਦਿੰਦਿਆਂ ਸਾਰੇ ਗਰੀਬ ਬੇਵੱਸ ਪਰਿਵਾਰ ਨੂੰ ਆਪਣੇ ਮੂਹਰੇ ਬਿਠਾ ਕੇ ਫੋਟੋਆਂ ਖਿਚਵਾ ਰਹੇ ਸਨ ਤਾਂ ਇਹ ਵਿਚਾਰੇ ਮਾਸੂਮ ਨਿਆਣੇ ਤੇ ਤੇਰੇ ਵੱਲ ਦੇਖ ਮੇਰਾ ਮਨ ਨਹੀਂ ਮੰਨਿਆ, ਹਾਂ ਜੇ ਉਹ ਮੇਰੇ ‘ਕੱਲੇ ਦੀ ਫੋਟੋ ਖਿਚ ਲੈਂਦੇ ਤਾਂ ਮੈਂ ਖੁਸ਼ੀ-ਖੁਸ਼ੀ ਖਿਚਵਾ ਵੀ ਲੈਂਦਾ।
ਇਸ ਕਰਕੇ ਮੈਂ ਉੱਥੇ ਝੂਠ ਹੀ ਬੋਲ ਦਿੱਤਾ ਕਿ ਮੇਰੇ ਘਰ ਤਾਂ ਆਟਾ ਪਿਆ ਹੈ।” ਜਜ਼ਬਾਤੀ ਹੋਏ ਦੇਬੂ ਨੇ ਦਿਲ ਦੀ ਦੱਸੀ ਪਰ ਬਿਨਾ ਕੁੱਝ ਸੁਣੇ ਭੁੜਕੀ ਸ਼ਾਂਤੀ ਅਜੇ ਵੀ ਉਸ ਨੂੰ ਬੁਰਾ-ਭਲਾ ਬੋਲੀ ਜਾ ਰਹੀ ਸੀ। ”ਉਂਜ ਦੇਖਿਆ ਜਾਵੇ ਸ਼ਾਂਤੀ ਵਿਚਾਰੀ ਠੀਕ ਹੀ ਤਾਂ ਕਹਿੰਦੀ ਹੈ ਸਮਾਂ ਵਿਚਾਰ ਲੈਣਾ ਚਾਹੀਦਾ ਬੰਦੇ ਨੂੰ, ਪਤਾ ਨਹੀਂ ਮੇਰੀ ਅਕਲ ‘ਤੇ ਕੀ ਪਰਦਾ ਪੈ ਗਿਆ ਸੀ? ਕੀ ਹੋ ਜਾਣਾ ਸੀ ਜੇ ਸਾਰੇ ਫੋਟੋ ਖਿਚਵਾ ਵੀ ਲੈਂਦੇ।” ਆਪਣੇ-ਆਪ ਨੂੰ ਕੋਸਦਾ ਦੇਬੂ ਟੁੱਟੀ ਦੌਣ ਵਾਲੇ ਘਰੋੜੇ ਮੰਜੇ ‘ਤੇ ਲੰਮਾ ਪੈ ਗਿਆ ਤੇ ਉਸਦੀ ਨਿਗ੍ਹਾ ਮੱਲੋ-ਮੱਲੀ ਟੁੱਟੇ ਬਾਲਿਆਂ ਵਾਲੀ ਡਿਗੂੰ-ਡਿਗੂੰ ਕਰਦੀ ਛੱਤ ‘ਤੇ ਜਾ ਟਿਕੀ।
ਅਚਾਨਕ ਦਰਵਾਜੇ ‘ਤੇ ਹੋਈ ਦਸਤਕ ਨਾਲ ਦੇਬੂ ਤ੍ਰਭਕਿਆ। ਸਿਉਂਕ ਖਾਧੀਆਂ ਪਤਲੀਆਂ ਫੱਟੀਆਂ ਦੇ ਕੌਲੇ ਤੋਂ ਲੱਥੇ ਮੋਟੀਆਂ ਝੀਤਾਂ ਵਾਲੇ ਦਰਵਾਜੇ ਨੂੰ ਘੜੀਸ ਜਿਉਂ ਹੀ ਦੇਬੂ ਨੇ ਇੱਕ ਪਾਸੇ ਸਰਕਾਇਆ, ”ਆ ਥੋੜ੍ਹਾ ਰਾਸ਼ਨ ਹੈ ਜੀ!” ਸੰਜੀਦਗੀ ਭਰੇ ਬੋਲਾਂ ਨਾਲ ਕਿਸੇ ਨੇ ਰਾਸ਼ਨ ਦਾ ਭਰਿਆ ਵੱਡਾ ਬੋਰਾ ਦਰਾਂ ਅੰਦਰ ਟਿਕਾ ਦਿੱਤਾ। ”ਸ…ਸ… ਸ਼ਾਂਤੀ ਛੇਤੀ ਆ, ਨਾਲੇ ਦੋਵੇਂ ਬੱਚਿਆਂ ਨੂੰ ਵੀ ਲਿਆ।” ਅਣਕਿਆਸੀ ਤੇ ਹੈਰਾਨੀ ਭਰੀ ਖੁਸ਼ੀ ਨਾਲ ਭੌਚੱਕੇ ਹੋਏ ਦੇਬੂ ਮੂੰਹੋਂ ਮਸਾਂ ਨਿੱਕਲਿਆ।
”ਚੰਗਾ ਜੀ, ਰੱਬ ਭਲੀ ਕਰੇ।” ਦਰਾਂ ‘ਚ ਖੜ੍ਹੇ ਸ਼ਖਸ ਨੇ ਇਜਾਜ਼ਤ ਲੈਂਦਿਆਂ ਨਿਮਰਤਾ ਨਾਲ ਕਿਹਾ। ”ਫ…. ਫੋਟੋ ਨ੍ਹੀਂ ਖਿੱਚਦੇ ਜੀ?” ਬੇਚਾਰਗੀ ਭਰੇ ਬੋਲਾਂ ਨਾਲ ਦੇਬੂ ਨੇ ਜਿਵੇਂ ਉਸ ਨੂੰ ਚਿਤਾਰਿਆ। ”ਓ ਨਹੀਂ ਜੀ ਜਦ ਉੱਪਰ ਵਾਲੇ ਨੇ ਸਾਡੇ ‘ਤੇ ਆਪਣੀ ਅਪਾਰ ਮਿਹਰ ਕਰਨ ਲੱਗਿਆਂ ਕੋਈ ਫੋਟੋ ਖਿੱਚਣ ਦੀ ਜਰੂਰਤ ਨ੍ਹੀਂ ਸਮਝੀ ਤਾਂ ਸਾਡੀ ਔਕਾਤ ਹੀ ਕੀ ਐ ਕਿ ਅਸੀਂ ਇਹ ਤਿਲ-ਫੁੱਲ ਦੇ ਕੇ ਫੋਟੋ ਖਿਚਵਾਈਏ?” ”ਪਰ ਤੁਸੀਂ ਕੌਣ ਤੇ ਕਿੱਥੋਂ ਆਏ ਹੋ? ਅਸੀਂ ਤੁਹਾਨੂੰ ਪਹਿਚਾਣਿਆ ਨਹੀਂ!”
ਕੱਚੀ ਨੀਂਦ ਜਗਾਏ ਨੰਗ-ਧੜੰਗੇ ਬੱਚਿਆਂ ਨੂੰ ਕੁੱਛੜ ਚੁੱਕੀ ਖੜ੍ਹੀ ਸ਼ਾਂਤੀ ਨੇ ਉਤਸੁਕਤਾ ਨਾਲ ਪੁੱਛਿਆ। ”ਆ ਲਾਗਿਓ ਹੀ ਹਾਂ ਜੀ, ਦੋ-ਚਾਰ ਦਿਨਾਂ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ।” ਰੱਬੀ ਬੰਦਾ ਬੜੀ ਹਲੀਮੀ ਨਾਲ ਆਖ ਟੁੱਟੇ ਦਰਵਾਜ਼ੇ ਨੂੰ ਖਿੱਚ ਕੌਲਿਆਂ ਵਿਚਕਾਰ ਕਰਕੇ ਤੇਜ਼ ਕਦਮੀਂ ਮੁੜ ਪਿਆ। ਗਾਰੇ ‘ਚ ਚਿਣੀਆਂ ਕੱਚੀਆਂ-ਪਿੱਲੀਆਂ ਇੱਟਾਂ ਦੀ ਕੰਧ ‘ਤੇ ਲੱਗੀ ਬਾਬੇ ਨਾਨਕ ਦੀ ਨੂਰਾਨੀ ਤਸਵੀਰ ਅੱਗੇ ਹੱਥ ਜੋੜ ਨਤਮਸਤਕ ਹੋਏ ਖੜ੍ਹੇ ਦੇਬੂ ਦੀਆਂ ਅੱਖਾਂ ਸ਼ੁਕਰਾਨੇ ਦੇ ਹੰਝੂ ਕੇਰ ਰਹੀਆਂ ਸਨ ਤੇ ਸ਼ਾਂਤੀ ਠਰੇ ਹਿਰਦੇ ਨਾਲ ਬੱਚਿਆਂ ਦਾ ਮੂੰਹ ਚੁੰਮ ਰਹੀ ਸੀ।
ਨੀਲ ਕਮਲ ਰਾਣਾ, ਦਿੜ੍ਹਬਾ
ਮੋ. 98151-71874
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੂਰਜ ਨੂੰ ਦੀਵਾ
ਸੂਰਜ ਨੂੰ ਦੀਵਾ
ਛੋਟੇ ਜਿਹੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹਰਮਨ ਸ਼ੁਰੂ ਤੋਂ ਹੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਉਹ ਥੋੜ੍ਹਾ ਸ਼ਰਮੀਲਾ ਤੇ ਘੱਟ ਬੋਲਣ ਵਾਲਾ ਸੀ । ਇੱਕ ਦਿਨ ਮਾਸਟਰ ਜੀ ਨੇ ਉਸਦੇ ਮਾਤਾ-ਪਿਤਾ ਨੂੰ ਬੁਲਾਇਆ ਅਤੇ ਬੋਲੇ, ‘ਹਰਮਨ ਨੂੰ ਅਫਸਰ ਬਣਾਉਣਾ ਏ ਜੀ… ਇਸ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਉਣ ਦਿਓ।’
‘ਤੁਹਾਡਾ ਬੱਚਾ ਏ ਜੀ… ਜਿਵੇਂ ਤੁਸੀਂ ਠੀਕ ਸਮਝੋ…!’ ਮਾਤਾ-ਪਿਤਾ ਦੋਵੇਂ ਹੱਥ ਜੋੜ ਕੇ ਖੜ੍ਹੇ ਹੋ ਗਏ ਛੇ ਫੁੱਟ ਲੰਮੇ ਹਰਮਨ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਮਾਸਟਰ ਜੀ ਨੂੰ ਕਈ ਸਾਲ ਪਹਿਲਾਂ ਕਹੀ ਗੱਲ ਯਾਦ ਆ ਗਈ। ਲੱਡੂਆਂ ਦਾ ਡੱਬਾ ਫੜਾ ਕੇ ਹਰਮਨ ਮਾਸਟਰ ਜੀ ਦੇ ਪੈਰੀਂ ਹੱਥ ਲਾਉਂਦਾ ਹੋਇਆ ਬੋਲਿਆ, ‘ਸਰ ਜੀ… ਮੈਂ ਬੀ. ਏ. ਫਸਟ ਡਵੀਜ਼ਨ ਵਿੱਚ ਪਾਸ ਕਰ ਲਈ ਹੈ।’ ਮਾਸਟਰ ਜੀ ਨੂੰ ਬੜਾ ਚਾਅ ਚੜ੍ਹਿਆ।
ਉਨ੍ਹਾਂ ਨੇ ਹਰਮਨ ਨੂੰ ਨੇੜਲੇ ਸ਼ਹਿਰ ਪਟਿਆਲੇ ਜਾ ਕੇ ਪੀ.ਸੀ.ਐਸ. ਦੀ ਕੋਚਿੰਗ ਲੈਣ ਦੀ ਸਲਾਹ ਦਿੱਤੀ। ਹਰਮਨ ਕਈ ਦਿਨ ਪਟਿਆਲੇ ਵਿੱਚ ਘੁੰਮਦਾ ਰਿਹਾ। ਮਾਸਟਰ ਜੀ ਦੁਆਰਾ ਦੱਸੇ ਕਈ ਸੈਂਟਰਾਂ ਵਿਚ ਵੀ ਗਿਆ , ਪਰ ਉਸ ਨੂੰ ਹਰ ਥਾਂ ਤੋਂ ਜਵਾਬ ਹੀ ਮਿਲਿਆ। ਇੱਕ ਸੈਂਟਰ ਵਾਲੇ ਨੇ ਤਾਂ ਸਿੱਧਾ ਹੀ ਕਹਿ ਦਿੱਤਾ, ‘ਅਸੀਂ ਪੇਂਡੂ ਸਰਕਾਰੀ ਸਕੂਲ ਦੇ ਬੱਚੇ ਨੂੰ ਦਾਖਲ ਕਰਕੇ ਆਪਣੀ ਰੈਪੋਟੇਸ਼ਨ ਡਾਊਨ ਨਹੀਂ ਕਰਨੀ ਸ਼ਹਿਰ ਦੇ Àੁੱਚੇ ਸੈਂਟਰਾਂ ਦੀਆਂ ਲਿਸ਼ਕਾ-ਪੁਸ਼ਕਾਂ ਵੇਖ ਕੇ ਹਰਮਨ ਨਿਰਾਸ਼ਾ ਨਾਲ ਘਿਰ ਗਿਆ। ਪੜ੍ਹਾਈ ਛੱਡ ਕੇ ਉਹ ਵੀ ਆਪਣੇ ਪਿਤਾ ਨਾਲ ਦਿਹਾੜੀ ‘ਤੇ ਜਾਣ ਲੱਗ ਪਿਆ।
ਇੱਕ ਦਿਨ ਸਕੂਲ ਅੱਗਿਓਂ ਸਾਈਕਲ ‘ਤੇ ਲੰਘ ਰਹੇ ਹਰਮਨ ਨੂੰ ਮਾਸਟਰ ਜੀ ਨੇ ਰੋਕ ਲਿਆ। ਹਰਮਨ ਨੇ ਸਾਈਕਲ ਕੰਧ ਨਾਲ ਖੜ੍ਹਾ ਕਰ ਦਿੱਤਾ ਤੇ ਮਾਸਟਰ ਜੀ ਦੇ ਪੈਰੀਂ ਹੱਥ ਲਾਏ । ਪਿੱਛੇ ਹੀ ਉਸ ਦਾ ਪਿਤਾ ਕਰਮਾ ਆ ਗਿਆ। ਮਾਸਟਰ ਜੀ ਦੇ ਪੁੱਛਣ ‘ਤੇ ਕਰਮਾ ਸਾਰੀ ਗੱਲ ਦੱਸਦਾ ਹੋਇਆ ਬੋਲਿਆ, ‘ਬੱਸ ਜੀ… ਹੁਣ ਮੈਂ ਇਸ ਦੀ ਪੜ੍ਹਾਈ ‘ਤੇ ਹੋਰ ਖਰਚਾ ਨਹੀਂ ਕਰ ਸਕਦਾ’ ‘ਕੋਈ ਗੱਲ ਨ੍ਹੀਂ ਕਰਮ ਸਿਆਂ… ਮੈਂ ਤੈਨੂੰ ਇਸ ‘ਤੇ ਖਰਚਾ ਕਰਨ ਲਈ ਨਹੀਂ ਆਖਦਾ… ਪਰ ਅਜੇ ਇਸ ਤੋਂ ਦਿਹਾੜੀ ਨਾ ਕਰਵਾ… ਜ਼ਰੂਰੀ ਨਹੀਂ ਕਿ ਸੈਂਟਰਾਂ ਵਿੱਚ ਪੜ੍ਹ ਕੇ ਹੀ ਟੈਸਟ ਪਾਸ ਹੁੰਦੇ ਨੇ… ਇਹ ਤਾਂ ਲਗਨ ਦੀ ਗੱਲ ਹੁੰਦੀ ਏ’ ਮਾਸਟਰ ਜੀ ਨੇ ਹਰਮਨ ਦੇ ਮੋਢੇ ‘ਤੇ ਦੋ ਵਾਰੀ ਧੱਫਾ ਮਾਰਿਆ।
ਹਰਮਨ ਦੀ ਜਾਗ ਜਿਹੀ ਖੁੱਲ੍ਹ ਗਈ। ਕਰਮੇ ਨੂੰ ਵੀ ਮਾਸਟਰ ਜੀ ਦੀ ਗੱਲ ਸਮਝ ਆ ਗਈ। ਬਿਨਾਂ ਬੁਲਾਏ ਹੀ ਅਗਲੇ ਦਿਨ ਹਰਮਨ ਮਾਸਟਰ ਜੀ ਕੋਲ ਆ ਗਿਆ ਤੇ ਕਾਪੀ ਖੋਲ੍ਹ ਕੇ ਬੋਲਿਆ, ‘ਸਰ ਜੀ… ਕਿਹੜੀਆਂ-ਕਿਹੜੀਆਂ ਕਿਤਾਬਾਂ ਪੜ੍ਹਨੀਆਂ ਨੇ… ਇੱਕ ਵਾਰੀ ਲਿਸਟ ਬਣਵਾ ਦਿਓ ਜੀ!’
ਜਿਵੇਂ ਉਮੀਦ ਸੀ ਉਵੇਂ ਹੀ ਹੋਇਆ। ਮਾਸਟਰ ਜੀ ਖੁਸ਼ ਹੋ ਗਏ। ਫਿਰ ਸ਼ੁਰੂ ਹੋਇਆ ਪੜ੍ਹਨ-ਪੜ੍ਹਾਉਣ ਦਾ ਸਿਲਸਿਲਾ। ਛੁੱਟੀ ਹੁੰਦਿਆਂ ਹੀ ਹਰਮਨ ਚਾਹ ਦੀ ਡੋਲੀ ਲੈ ਕੇ ਸਕੂਲ ਆ ਜਾਂਦਾ। ਮਾਸਟਰ ਜੀ ਵੀ ਕਈ ਵਾਰੀ ਟਿੱਕੀ ਛਿਪਣ ਤੱਕ ਉਸ ਨੂੰ ਪੜ੍ਹਾਉਂਦੇ ਰਹਿੰਦੇ। ਕਈ ਵਾਰੀ ਰਾਤ ਨੂੰ ਦੋ-ਦੋ ਘੰਟੇ ਪੜ੍ਹਾਈ ਹੁੰਦੀ ਰਹਿੰਦੀ। ਨਾ ਤਾਂ ਮਾਸਟਰ ਜੀ ਪੜ੍ਹਾਉਂਦੇ ਥੱਕਦੇ ਅਤੇ ਨਾ ਹੀ ਹਰਮਨ ਪੜ੍ਹਦਾ ਥੱਕਦਾ।
ਹਰਮਨ ਨੂੰ ਇੰਝ ਲੱਗਦਾ ਸੀ ਜਿਵੇਂ ਉਸ ਨੇ ਵੱਡੇ ਕੋਚਿੰਗ ਸੈਂਟਰਾਂ ਖਿਲਾਫ ਕੋਈ ਜੰਗ ਛੇੜ ਦਿੱਤੀ ਹੋਵੇ। ਉਸ ਨੂੰ ਕਈ ਸੈਂਟਰਾਂ ਤੋਂ ਪਈਆਂ ਝਿੜਕਾਂ ਉਕਸਾਉਂਦੀਆਂ ਰਹਿੰਦੀਆਂ। ਅਜਿਹੇ ਮਾਸਟਰ ਜੀ ਵੀ ਕਾਹਦੇ ਮਾਸਟਰ ਹੋਏ , ਜਿਹੜੇ ਆਪਣੇ ਵਿਦਿਆਰਥੀਆਂ ਅੰਦਰ ਧੁਖ਼ ਰਹੀਆਂ ਚਿੰਗਾੜੀਆਂ ਨਾ ਭਾਂਪ ਸਕਣ।
ਪੂਰੇ ਤਿੰਨ ਸਾਲਾਂ ਬਾਅਦ ਟੈਸਟ ਹੋਇਆ। ਸਾਰੇ ਜਿਲ੍ਹੇ ਵਿਚੋਂ ਇੱਕ ਕੋਚਿੰਗ ਸੈਂਟਰ ਦਾ ਰਿਜ਼ਲਟ ਟੌਪ ‘ਤੇ ਰਿਹਾ, ਪਰ ਸੈਂਟਰ ਮੁਖੀ ਨੂੰ ਅਗਲੀ ਖਬਰ ਪੜ੍ਹ ਕੇ ਝਟਕਾ ਜਿਹਾ ਲੱਗਾ। ਖਬਰ ਸੀ… ਪੇਂਡੂ ਸਰਕਾਰੀ ਸਕੂਲ ਵਿੱਚ ਪੜ੍ਹੇ ਹਰਮਨ ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ । ਅਗਲੇ ਹੀ ਪਲ ਉਹ ਕੋਚਿੰਗ ਸੈਂਟਰ ਦੇ ਮਾਲਕ ਦੇ ਦਿਮਾਗ ਵਿੱਚ ਹਰਮਨ ਦੇ ਅਧਿਆਪਕ ਨੂੰ ਮਿਲਣ ਦਾ ਵਿਚਾਰ ਆਇਆ। ਅਗਲੇ ਦਿਨ ਹੀ ਉਹ ਹਰਮਨ ਦੇ ਪਿੰਡ ਪਹੁੰਚ ਗਿਆ।
ਮਾਸਟਰ ਜੀ ਕਲਾਸ ਵਿੱਚ ਸਨ। ਸੈਂਟਰ ਮਾਲਕ ਮਾਸਟਰ ਜੀ ਨੂੰ ਵੇਖ ਕੇ ਹੈਰਾਨ ਹੋ ਗਿਆ। ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ, ਇਹ ਉਹੀ ਸਨ ਜਿਨ੍ਹਾਂ ਕੋਲ ਕਦੇ ਸੈਂਟਰ ਮਾਲਿਕ ਪੜ੍ਹਿਆ ਸੀ, ਸ਼ਹਿਰ ਦੇ ਪ੍ਰਾਈਵੇਟ ਸਕੂਲ ਵਿੱਚ। ਪੈਂਟ-ਕੋਟ ਅਤੇ ਗੱਡੀ ਦੀ ਧੌਂਸ ਵਿੱਚ ਉਸ ਨੂੰ ਲੱਗਾ ਜਿਵੇਂ ਮਾਸਟਰ ਜੀ ਨੇ ਉਸਨੂੰ ਪਛਾਣਿਆ ਨਾ ਹੋਵੇ। ਉਸ ਨੇ ਮਿਲਾਉਣ ਲਈ ਹੱਥ ਅੱਗੇ ਕੀਤਾ, ਪਰ ਮਾਸਟਰ ਜੀ ਚਾਕ ਨਾਲ ਲਿੱਬੜੇ ਹੱਥ ਉੱਤੇ ਚੁੱਕ ਕੇ ਹੱਸਣ ਲੱਗੇ ਪਏ। ਮਾਸਟਰ ਜੀ ਦੀ ਤਨਖ਼ਾਹ ਤੋਂ ਦੁੱਗਣੀ ਤਨਖ਼ਾਹ ਅਤੇ ਪੈਨਸ਼ਨ ਦੀ ਆਫਰ ਦਿੰਦਿਆਂ ਸੈਂਟਰ ਮਾਲਕ ਨੇ ਮਾਸਟਰ ਜੀ ਨੂੰ ਆਪਣੇ ਸੈਂਟਰ ਵਿਚ ਆਉਣ ਲਈ ਕਿਹਾ।
‘ਇੰਨੇ ਪੈਸਿਆਂ ਨਾਲ ਤੁਹਾਨੂੰ ਮੈਥੋਂ ਵੀ ਚੰਗੇ ਵਾਧੂ ਟੀਚਰ ਮਿਲ ਜਾਣਗੇ …ਪਰ ਇਹਨਾਂ ਬੱਚਿਆਂ ਨੂੰ ਸ਼ਾਇਦ ਕੋਈ ਨਾ ਮਿਲੇ… ਹੋਰ ਸੁਣਾਓ ਪੁੱਤਰ ਜੀ… ਤੁਹਾਡੇ ਬਿਮਾਰ ਪਿਤਾ ਜੀ ਕਿਵੇਂ ਨੇ ਹੁਣ?’ ਮਾਸਟਰ ਜੀ ਚਾਕ ਨਾਲ ਲਿੱਬੜੇ ਹੱਥ ਝਾੜਦੇ ਹੋਏ ਬੋਲੇ। ਸੈਂਟਰ ਮਾਲਕ ਨੂੰ ਇੱਕਦਮ ਪਸੀਨਾ ਆਉਣ ਲੱਗ ਪਿਆ। ਲਮਕਦੀ ਟਾਈ ਉਸਦਾ ਗਲਾ ਘੁੱਟਣ ਲੱਗੀ। ਉਸ ਨੇ ਰੁਮਾਲ ਨਾਲ ਪਸੀਨਾ ਸਾਫ ਕੀਤਾ ਤੇ ਮਾਸਟਰ ਜੀ ਦੇ ਪੈਰੀਂ ਹੱਥ ਲਾਉਂਦਾ ਹੋਇਆ ਬੋਲਿਆ, ‘ਮਾਫ ਕਰਿਓ ਮਾਸਟਰ ਜੀ… ਮੈਂ ਸੂਰਜ ਨੂੰ ਦੀਵਾ ਦਿਖਾਉਣ ਦੀ ਗਲਤੀ ਕਰ ਬੈਠਾ… ਮੈਨੂੰ ਮਾਫ ਕਰਿਓ….।’
ਵੀਰਇੰਦਰ ਘੰਗਰੋਲੀ
ਮੋ. 98773-55307
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਬਾਲ ਸਾਹਿਤ ਕੋਂਕਣੀ ਭਾਸ਼ਾ ‘ਚ ਛਪੇਗਾ
ਪਟਿਆਲਾ,(ਸੱਚ ਕਹੂੰ ਨਿਊਜ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਅਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਬਾਲ ਸਾਹਿਤ (Literature) ਭਾਰਤ ਦੀ ਪ੍ਰਸਿੱਧ ਭਾਸ਼ਾ ਕੋਂਕਣੀ ਵਿੱਚ ਅਨੁਵਾਦ ਕਰਕੇ ਛਾਪਿਆ ਜਾਵੇਗਾ। ਗੋਆ ਦੇ ਕੋਂਕਣੀ ਭਾਸ਼ਾ ਵਿੱਚ ਪਿਛਲੇ ਵੀਹ ਸਾਲਾਂ ਤੋਂ ਨਿਰੰਤਰ ਛਪਣ ਵਾਲੇ ਪ੍ਰਸਿੱਧ ਰਸਾਲੇ  ‘ਬਿੰਬ’ ਦੇ ਸੰਪਾਦਕ ਦਿਲੀਪ ਬੋਰਕਰ ਅਨੁਸਾਰ ਪਹਿਲੇ ਪੜਾਅ ਵਿੱਚ ਡਾ. ਆਸ਼ਟ’ ਦਾ ਬਾਲ ਕਹਾਣੀ ਸੰਗ੍ਰਹਿ ਛਾਪਿਆ ਜਾਵੇਗਾ।
ਉਨ੍ਹਾਂ ਹੋਰ ਦੱਸਿਆ ਕਿ ਗੋਆ ਤੋਂ ਇਲਾਵਾ ਮਹਾਰਾਸ਼ਟਰ, ਕਰਨਾਟਕ, ਦਾਦਰ ਹਵੇਲੀ, ਦਮਨ ਅਤੇ ਦਿਊ ਆਦਿ ਖਿੱਤਿਆਂ ਵਿੱਚ ਵੀ ਬੋਲੀ ਜਾਣ ਵਾਲੀ ਕੋਂਕਣੀ ਭਾਸ਼ਾ ਬੋਲਣ ਵਾਲੇ ਬੱਚਿਆਂ ਤੱਕ ਪਹੁੰਚਾਉਣ ਲਈ ਯੋਜਨਾ ਆਰੰਭ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਨੂੰ ਪਹਿਲਾਂ ‘ਬਿੰਬ’ ਰਸਾਲੇ ਵਿੱਚ ਨਿਰੰਤਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਦਿਲੀਪ ਬੋਰਕਾਰ ਅਨੁਸਾਰ ਇਸ ਪ੍ਰਕਾਰ ਪੰਜਾਬੀ ਅਤੇ ਕੋਂਕਣੀ ਭਾਸ਼ਾਵਾਂ ਵਿੱਚ ਜਿੱਥੇ ਭਾਈਚਾਰਕ ਸਾਂਝ ਪੈਦਾ ਹੋਵੇਗੀ ਉਥੇ ਬੱਚਿਆਂ ਵਿੱਚ ਵੀ ਸਿਰਜਣਾਤਮਕ ਰੁਚੀਆਂ ਪੈਦਾ ਹੋਣਗੀਆਂ ਅਤੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੁੜਨ ਦੀ ਪ੍ਰੇਰਣਾ ਮਿਲੇਗੀ।  ਦੱਸਣਯੋਗ ਹੈ ਕਿ ਡਾ. ‘ਆਸ਼ਟ’ ਦੀਆਂ ਪੰਜਾਬੀ ਵਿੱਚ ਬੱਚਿਆਂ ਲਈ ਲਗਭਗ ਇੱਕ ਸੌ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪਾਕਿਸਤਾਨ ਅਤੇ ਨੇਪਾਲ ਤੋਂ ਇਲਾਵਾ ਉਨ੍ਹਾਂ ਦਾ ਪੰਜਾਬੀ ਬਾਲ ਸਾਹਿਤ ਮਹਾਰਾਸ਼ਟਰ, ਹਰਿਆਣਾ, ਦਿੱਲੀ ਦੇ ਸਕੂਲਾਂ ਵਿੱਚ ਵੱਖ-ਵੱਖ ਸ਼੍ਰੇਣੀਆਂ ਨੂੰ ਅਨੁਵਾਦਿਤ ਰੂਪ ਵਿੱਚ ਪੜ੍ਹਾਇਆ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬੀ ਸਾਹਿਤ ਦਾ ਵੱਡਾ ਨਾਂਅ ਅੰਮ੍ਰਿਤਾ ਪ੍ਰੀਤਮ
ਗੁਰਤੇਜ ਮੱਲੂ ਮਾਜਰਾ
ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ, 1919 ਨੂੰ ਗੁੱਜਰਾਂਵਾਲਾ (ਅੱਜ-ਕੱਲ੍ਹ ਪਾਕਿਸਤਾਨ) ’ਚ ਹੋਇਆ। ਉਸ ਦੇ ਪਿਤਾ ਦਾ ਨਾਂਅ ਸ. ਕਰਤਾਰ ਸਿੰਘ ਹਿਤਕਾਰੀ ਅਤੇ ਮਾਤਾ ਦਾ ਨਾਂਅ ਸ੍ਰੀਮਤੀ ਰਾਜ ਕੌਰ ਸੀ। ਜਦੋਂ ਅੰਮ੍ਰਿਤਾ 10 ਵਰਿ੍ਹਆਂ ਦੀ ਹੋਈ ਤਾਂ ਮਾਤਾ ਜੀ ਚੱਲ ਵੱਸੇ। ਇਸ ਤਰ੍ਹਾਂ ਅੰਮ੍ਰਿਤਾ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਪਿਤਾ ਨੇ ਹੀ ਕੀਤਾ। ਅੰਮ੍ਰਿਤਾ ਨੇ 1933 ’ਚ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਇਸ ਦੌਰਾਨ ਤੇਰ੍ਹਵੇਂ-ਚੌਦਵੇਂ ਵਰ੍ਹੇ ’ਚ ਹੀ ਉਸਨੇ ਸਾਹਿਤ ਨਾਲ ਨਾਤਾ ਜੋੜ ਲਿਆ ਸੀ। ਭਾਵੇਂ ਕਿ ਉਸਨੂੰ ਬਚਪਨ ਤੋਂ ਫੋਟੋਗ੍ਰਾਫ਼ੀ ਦਾ ਸ਼ੌਂਕ ਸੀ। ਅੰਮ੍ਰਿਤਾ ਨੇ ਨਿ੍ਰਤ ਤੇ ਸੰਗੀਤ ਸਿੱਖਿਆ ਵੀ ਪ੍ਰਾਪਤ ਕੀਤੀ। ਆਲ ਇੰਡੀਆ ਰੇਡੀਓ ਲਾਹੌਰ ’ਤੋਂ ਕੁਝ ਸਾਲ ਉਨ੍ਹਾਂ ਨੇ ਸਿਤਾਰ ਵਜਾਉਣ ਦਾ ਪ੍ਰੋਗਰਾਮ ਵੀ ਪੇਸ਼ ਕੀਤਾ। ਖੇਡਾਂ ’ਚੋਂ ਅੰਮ੍ਰਿਤਾ ਨੂੰ ਟੈਨਿਸ ਦੀ ਖੇਡ ਪਸੰਦ ਸੀ।
ਅੰਮ੍ਰਿਤਾ ਨੂੰ ਪੰਜਾਬੀ ਸਾਹਿਤ ਦੀ ਚੇਟਕ ਘਰ ’ਚੋਂ ਹੀ ਲੱਗੀ ਕਿੳਂੁਕਿ ਉਨ੍ਹਾਂ ਦੇ ਪਿਤਾ ਸ: ਕਰਤਾਰ ਸਿੰਘ ‘ਰਣਜੀਤ ਨਗਾਰਾ’ ਨਾਂਅ ਦਾ ਰਸਾਲਾ ਕੱਢਦੇ ਸਨ। ਇਸ ਤਰ੍ਹਾਂ ਘਰ ਦੇ ਸਾਹਿਤਕ ਮਾਹੌਲ ’ਚ ਅੰਮ੍ਰਿਤਾ ਨੇ ਕਵਿਤਾਵਾਂ ਜੋੜਨੀਆਂ ਆਰੰਭ ਕੀਤੀਆਂ ਤੇ ਉਸਨੇ ਪਹਿਲੀ ਰਚਨਾ ‘ਰਾਜਨ’ ਲਿਖੀ ਜਿਸ ਕਾਰਨ ਅੰਮ੍ਰਿਤਾ ਦੇ ਚਪੇੜਾਂ ਵੀ ਪਈਆਂ ਸਨ। ਸ: ਕਰਤਾਰ ਸਿੰਘ ਹਿਤਕਾਰੀ ਨੇ ਅੰਮ੍ਰਿਤਾ ਦੀਆਂ ਮੁੱਢਲੀਆਂ ਕਾਵਿ-ਰਚਨਾਵਾਂ ’ਚ ਦੋ ਸਾਲ ਤੱਕ ਹੱਥ ਵਟਾਇਆ ਭਾਵ ਸੋਧ ਕੀਤੀ। ਆਖ਼ਰ 1935 ’ਚ ‘ਠੰਢੀਆਂ ਕਿਰਣਾਂ’ ਪੁਸਤਕ ਨਾਲ ਉਨ੍ਹਾਂ ਦਾ ਕਾਵਿਕ ਸਫ਼ਰ ਸ਼ੁਰੂ ਹੋ ਗਿਆ।
17 ਸਾਲ ਦੀ ਉਮਰ ’ਚ (1 ਦਸੰਬਰ, 1936 ਨੂੰ) ਅੰਮ੍ਰਿਤਾ ਦਾ ਵਿਆਹ ਸ: ਪ੍ਰੀਤਮ ਸਿੰਘ ਕਵਾਤਰਾ ਨਾਲ ਹੋਇਆ। ਇਸ ਵਿਆਹ ਤੋਂ ਅੰਮ੍ਰਿਤਾ ਦੀ ਕੁੱਖੋਂ ਨਵਰਾਜ (ਬੇਟਾ) ਤੇ ਕੰਦਲਾ (ਬੇਟੀ) ਦਾ ਜਨਮ ਹੋਇਆ। ਉਹ ਵਿਆਹ ਤੋਂ ਦੋ ਸਾਲ ਬਾਅਦ ਅੰਮ੍ਰਿਤਾ ਪ੍ਰੀਤਮ ਬਣੇ ਸਨ। ਪਹਿਲਾਂ ਉਨ੍ਹਾਂ ਦਾ ਨਾਂਅ ਅੰਮ੍ਰਿਤ ਕੌਰ ਸੀ। ਅਸਲ ’ਚ ਅੰਮ੍ਰਿਤਾ ਦੇ ਪਤੀ ਦਾ ਨਾਂਅ ਪ੍ਰੀਤਮ ਸਿੰਘ ਸੀ ਤੇ ਪ੍ਰੀਤਮ ਉਸਨੇ ਆਪਣੇ ਨਾਂਅ ਨਾਲ 65 ਵਰਿ੍ਹਆਂ ਦੀ ਉਮਰ (31 ਅਕਤੂਬਰ, 2005) ਤੱਕ ਲਾਈ ਰੱਖਿਆ। ਇਸ ਨਾਂਅ ਨਾਲ ਉਹ ਅੱਜ ਸਮੁੱਚੇ ਸਾਹਿਤ ਜਗਤ ’ਚ ਜਾਣੇ ਜਾਂਦੇ ਹਨ।
ਅੰਮ੍ਰਿਤਾ ਪ੍ਰੀਤਮ ਸ਼ਿਰੋਮਣੀ ਤੇ ਸਿਰਮੌਰ ਕਵਿੱਤਰੀ ਬਣ ਕੇ ਸਾਹਿਤ ਖੇਤਰ ’ਚ ਸਿਖ਼ਰ ’ਤੇ ਰਹੀ। ਉਸਨੇ ਸਾਹਿਤ ਦੇ ਵਿਭਿੰਨ ਰੂਪਾਂ ਤੇ ਭਾਸ਼ਾਵਾਂ ਵਿਚ ਲਿਖਿਆ। ਉਨ੍ਹਾਂ ਦੀਆਂ ਕਾਵਿ ਰੂਪ ਪੁਸਤਕਾਂ- ਠੰਢੀਆਂ ਕਿਰਣਾਂ, ਅੰਮ੍ਰਿਤ ਲਹਿਰਾਂ, ਜਿਉਂਦਾ ਜੀਵਨ, ਤ੍ਰੇਲ ਧੋਤੇ ਫ਼ੁੱਲ, ਓ ਗੀਤਾਂ ਵਾਲਿਆ, ਬੱਦਲਾਂ ਦੇ ਪੱਲੇ ’ਚ ਸੰਝ ਦੀ ਲਾਲੀ, ਲੋਕ-ਪੀੜ, ਪੱਥਰ-ਗ਼ੀਟੇ, (ਇਹ ਸਾਰੀਆਂ ਕਾਵਿ-ਰਚਨਾਵਾਂ 1935 ਤੋਂ 1947 ਤੱਕ ਦੀਆਂ ਹਨ ), ਲੰਮੀਆਂ ਵਾਟਾਂ, ਮੈਂ ਤਵਾਰੀਖ ਹਾਂ ਹਿੰਦ ਦੀ, ਸਰਘੀ ਵੇਲਾ, ਸੁਨੇਹੜੇ, ਅਸ਼ੋਕਾ-ਚੇਤੀ, ਕਸਤੂਰੀ, ਨਾਗਮਣੀ, ਨਵੀਂ ਸਵੇਰ, ਛੇ-ਰੁੱਤਾਂ, ਕਾਗਜ਼ ਤੇ ਕੈਨਵਸ, ਮੈਂ ਜਮ੍ਹਾ ਤੂੰ, ਮੈਂ ਤੈਨੂੰ ਫੇਰ ਮਿਲਾਂਗੀ, ਤਿ੍ਰੰਝਣ, ਦਰਵੇਸ਼ਾਂ ਦੀ ਮਹਿੰਦੀ, ਉੱਠ ਨੀ ਸਾਹਿਬਾਂ ਸੁੱਤੀਏ ਆਦਿ 1947 ਤੋਂ ਪਿੱਛੋਂ ਦੀਆਂ ਕਾਵਿ-ਰਚਨਾਵਾਂ ਹਨ। ਕਹਾਣੀ-ਰੂਪਕ ਪੁਸਤਕਾਂ- 26 ਵਰਿ੍ਹਆਂ ਬਾਅਦ, ਕੁੰਜੀਆਂ, ਆਖ਼ਰੀ ਖ਼ਤ, ਗੋਜਰ ਦੀਆਂ ਪਰੀਆਂ, ਚਾਨਣ ਦਾ ਹਉਕਾ, ਜੰਗਲੀ ਬੂਟੀ, ਅਜਨਬੀ, ਹੀਰੇ ਦੀ ਕਣੀ, ਲਟੀਆਂ ਦੀ ਛੋਕਰੀ ਅਤੇ ਪੰਜ ਵਰ੍ਹੇ ਲੰਮੀ ਸੜਕ ਆਦਿ ਹਨ। ਨਾਵਲ ਰੂਪ ਪੁਸਤਕਾਂ ’ਚ- ਡਾਕਟਰ ਦੇਵ, ਪਿੰਜਰ, ਆਲ੍ਹਣਾ, ਇੱਕ ਸਵਾਲ, ਬੁਲਾਵਾ, ਬੰਦ ਦਰਵਾਜ਼ਾ, ਰੰਗ ਦਾ ਪੱਤਾ, ਇੱਕ ਸੀ ਅਨੀਤਾ, ਚੱਕ ਨੰਬਰ ਛੱਤੀ, ਧਰਤੀ-ਸਾਗਰ ਤੇ ਸਿੱਪੀਆਂ, ਦਿੱਲੀ ਦੀਆਂ ਗਲ਼ੀਆਂ, ਧੁੱਪ ਦੀ ਕਾਤਰ, ਜਲਾਵਤਨ, ਯਾਤਰੀ, ਜੇਬ੍ਹ-ਕਤਰੇ, ਪੱਕੀ-ਹਵੇਲੀ, ਅੱਕ ਦਾ ਬੂਟਾ, ਅੱਗ ਦੀ ਲ਼ਕੀਰ, ਕੱਚੀ ਸੜਕ, ਕੋਈ ਨਹੀਂ ਜਾਣਦਾ, ਉਨ੍ਹਾਂ ਦੀ ਕਹਾਣੀ, ਇਹ ਸੱਚ ਹੈ, ਤੇਰਵਾਂ ਸੂਰਜ, ਉਨਿੰਜਾ ਦਿਨ ਅਤੇ ਕੋਰੇ ਕਾਗਜ਼ ਆਦਿ ਹਨ। ਸਵੈ-ਜੀਵਨੀ ਰੂਪਕ ਪੁਸਤਕਾਂ ’ਚ- ਕਾਲ਼ਾ ਗ਼ੁਲਾਬ, ਅੰਮ੍ਰਿਤਾ ਦੀ ਡਾਇਰੀ, ਦਸਤਾਵੇਜ਼ ਅਤੇ ਰਸੀਦੀ-ਟਿਕਟ ਆਦਿ ਹਨ। ਸਫ਼ਰਨਾਮੇ ਰੂਪ ’ਚ ਅੰਮ੍ਰਿਤਾ ਦੀਆਂ ਬਾਰੀਆਂ ਝਰੋਖੇ, ਇੱਕੀ ਪੱਤੀਆਂ ਦਾ ਗੁਲਾਬ ਅਤੇ ਅੱਗ ਦੀਆਂ ਲ਼ੀਕਾਂ ਸੁਪ੍ਰਸਿੱਧ ਪੁਸਤਕਾਂ ਹਨ ।
ਇਨ੍ਹਾਂ ਵੱਖ-ਵੱਖ ਸਾਹਿਤਕ ਪੁਸਤਕਾਂ ਦੀ ਰਚਨਾ ਕਰਨ ਉਪਰੰਤ ਅੰਮ੍ਰਿਤਾ ਪ੍ਰੀਤਮ ਨੂੰ ਕਾਵਿ-ਖੇਤਰ ’ਚ ਪਾਏ ਯੋਗਦਾਨ ਵਜੋਂ ‘ਸੁਨੇਹੜੇ’ ਪੁਸਤਕ ਲਈ 1956 ’ਚ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਨਾਵਲ-ਖੇਤਰ ’ਚੋਂ ’ਪਿੰਜਰ’ ਨਾਵਲ ’ਤੇ 2003 ’ਚ ਚੰਦਰ ਪ੍ਰਕਾਸ਼ ਤਿ੍ਰਵੇਦੀ ਨੇ ਫ਼ੀਚਰ ਫ਼ਿਲਮ ਬਣਾਈ। ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਖੇਤਰ ’ਚ ਲਿਖਣ ’ਤੇ ਅੰਮ੍ਰਿਤਾ ਪ੍ਰੀਤਮ ਨੂੰ ’ਭਾਸ਼ਾ ਵਿਭਾਗ ਪੰਜਾਬ’ ਵੱਲੋਂ 1957 ’ਚ ਸ਼ਿਰੋਮਣੀ ਪੰਜਾਬੀ ਸਾਹਿਤਕਾਰ ਦਾ ਇਨਾਮ ਦਿੱਤਾ ਗਿਆ। 1969 ’ਚ ਅੰਮ੍ਰਿਤਾ ਪ੍ਰੀਤਮ ਨੂੰ ‘ਪਦਮਸ਼੍ਰੀ’ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ 1982 ’ਚ ‘ਭਾਰਤੀ ਗਿਆਨ ਪੀਠ’ ਐਵਾਰਡ ਮਿਲਿਆ ਜਿਹੜਾ ਹਰ ਸਾਲ ਭਾਰਤ ਦੀਆਂ 18 ਭਾਸ਼ਾਵਾਂ ਵਿੱਚੋਂ ਕਿਸੇ ਇੱਕ ਨੂੰ ਦਿੱਤਾ ਜਾਂਦਾ ਹੈ ਹੁਣ ਤੱਕ ਪੰਜਾਬੀ ਭਾਸ਼ਾ ਨੂੰ ਦੋ ਵਾਰ ( ਅੰਮ੍ਰਿਤਾ ਪ੍ਰੀਤਮ ਅਤੇ ਪੋ੍ਰ: ਗੁਰਦਿਆਲ ਸਿੰਘ ਨੂੰ) ਇਹ ਪੁਰਸਕਾਰ ਮਿਲ ਚੁੱਕਾ ਹੈ। ਸਾਹਿਤਕ ਤੇ ਹੋਰ ਦੁਰਲੱਭ ਪ੍ਰਾਪਤੀਆਂ ਸਦਕਾ 1986 ’ਚ ਉਸਨੂੰ ਰਾਜ ਸਭਾ ਮੈਂਬਰ ਵੀ ਬਣਾਇਆ ਗਿਆ। 2002 ’ਚ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਾ ਪ੍ਰੀਤਮ ਨੂੰ ‘ਲਾਇਫ ਟਾਈਮ ਅਚੀਵਮੈਂਟ’ ਵਜੋਂ 15 ਲੱਖ ਰੁਪਏ ਭੇਂਟ ਕੀਤੇ।
ਉਪਰੋਕਤ ਪ੍ਰਾਪਤੀਆਂ ਤੋਂ ਇਲਾਵਾ ਭਾਰਤ ਦੀਆਂ ਛੇ ਯੂਨੀਵਰਸਿਟੀਆਂ ਨੇ ਉਸਨੂੰ ਡੀ. ਲਿਟ. ਦੀ ਉਪਾਧੀ ਵੀ ਦਿੱਤੀ। ਜਿੰਦਗੀ ਦੇ ਆਖ਼ਰੀ ਦਿਨਾਂ ’ਚ ਅੰਮ੍ਰਿਤਾ ਪ੍ਰੀਤਮ ਨੂੰ ‘ਪਦਮ ਵਿਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ। ਐਨੀਆਂ ਸਾਹਿਤਕ ਪ੍ਰਾਪਤੀਆਂ ਤੇ ਰਚਨਾ ਦੀ ਲਿਖਤਕਾਰ ਦਾ ਅੱਜ ਜਨਮ ਦਿਨ ਹੈ ਜੋ ਆਪਣੇ ਤੋਂ ਪਹਿਲਾਂ ਹੋਈਆਂ ਇਸਤਰੀ ਸਾਹਿਤਕਾਰਾਂ (ਸਾਹਿਬਾਂ ਦੇਵੀ, ਨੌਰੰਗ ਦੇਵੀ ਅਤੇ ਪੀਰੋ) ਨੂੰ ਮਾਤ ਪਾ ਗਈ। ਅੰਮ੍ਰਿਤਾ ਪ੍ਰੀਤਮ ਨੇ ਸਮੁੱਚੀ ਔਰਤ-ਸ਼੍ਰੇਣੀ ਲਈ ਅਵਾਜ਼ ਉਠਾਈ ਅਤੇ ਆਪਣੀਆਂ ਸਮਕਾਲੀ ਲੇਖਿਕਾਵਾਂ (ਸਾਹਿਤਕਾਰਾਂ) ਨਾਲੋਂ ਵਧੇਰੇ ਨਾਂਅ ਕਮਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਮਜੀਤ ਕੌਰ ਸਿੱਧੂ
ਸਾਹਿਤ ਸਮਾਜ ਦਾ ਸ਼ੀਸ਼ਾ ਹੈ, ਅਸੀਂ ਸਮਾਜ ਵਿਚ ਰਹਿੰਦੇ ਹੋਏ, ਇਸ ਦੇ ਨਾਲ ਦੂਜਿਆਂ ਦੁਆਰਾ ਕੀਤੇ ਜ਼ਿੰਦਗੀ ਵਿਚ ਸਮਝੌਤੇ, ਜ਼ਿੰਦਗੀ ਦੇ ਚੰਗੇ ਕੰਮਾਂ ਨੂੰ ਆਪਣੀ ਜਿੰਦਗੀ ਦਾ ਅਧਾਰ ਬਣਾ ਲੈਂਦੇ ਹਾਂ। ਪਰ ਉਨ੍ਹਾਂ ਦੁਆਰਾ ਚੁਣੇ ਗਏ ਗਲਤ ਦਿਸ਼ਾਮਾਨ ਕਰਦੇ ਫੈਸਲਿਆਂ ਦੀ ਤੁਲਨਾ ਆਪਣੀ ਜ਼ਿੰਦਗੀ ਦੇ ਨਾਲ ਕਰਦੇ ਹੋਏ, ਉਨ੍ਹਾਂ ਤੋਂ ਸਬਕ ਲੈਂਦੇ ਹਾਂ ਤੇ ਜਿੰਦਗੀ ਨੂੰ ਬਰਬਾਦ ਹੋਣ ਤੋਂ ਬਚਾ ਲੈਂਦੇ ਹਾਂ। ‘ਸਾਹਿਤ’ ਸ਼ਬਦਾਂ ਦਾ ਹੀ ਤਾਣਾ-ਬਾਣਾ ਹੁੰਦਾ ਹੈ ਜਿਸ ਵਿਚ ਲੇਖਕ ਆਪਣੀ ਕਲਪਨਾ ਸ਼ਕਤੀ ਨੂੰ ਅਜਿਹੇ ਰਚਨਾਤਮਿਕ ਢੰਗ ਨਾਲ ਪੇਸ਼ ਕਰਦਾ ਹੈ ਕਿ ਉਹ ਆਪਣੇ ਖੁਦ ਦੇ ਨਿੱਜੀ ਤਜ਼ਰਬੇ ਨੂੰ ਸ਼ਬਦਾਂ ਰਾਹੀਂ ਪ੍ਰਗਟ ਕਰਕੇ ਪਾਠਕਾਂ ਨੂੰ ਆਪਣੇ ਲਿਖੇ ਹੋਏ ਸ਼ਬਦਾਂ ਦੁਆਰਾ ਹੀ ਉਹ ਸਭ ਕੁਝ ਮਹਿਸੂਸ ਕਰਵਾ ਦਿੰਦਾ ਹੈ, ਜਿਸ ਦਾ ਤਜ਼ਰਬਾ ਉਸ ਨੇ ਖੁਦ ਕੀਤਾ ਹੁੰਦਾ ਹੈ। ਇਸ ਦੇ ਦੁਆਰਾ ਜਿੰਦਗੀ ਦੀਆਂ ਵੱਡੀਆਂ ਸੱਚਾਈਆਂ, ਕਠੋਰਤਾਵਾਂ, ਵਿਚਾਰ, ਹਲਾਤਾਂ, ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ ਤੇ ਉਨ੍ਹਾਂ ਲੋਕਾਂ ਲਈ ਰਸਤਾ ਤਿਆਰ ਕਰਦਾ ਹੈ, ਜਿਹੜੇ ਇਸ ਰਸਤੇ ਉੱਪਰ ਚੱਲਣਾ ਚਾਹੁੰਦੇ ਹਨ ਤੇ ਜਿੰਦਗੀ ਨੂੰ ਨੇੜੇ ਤੋਂ ਤੱਕਣਾ ਚਾਹੁੰਦੇ ਹਨ।
ਸਭ ਤੋਂ ਵੱਧ ਜੋ ਗੱਲ ਹੈਰਾਨੀਜਨਕ ਹੈ, ਉਹ ਇਹ ਹੈ ਕਿ ਇਸ ਵਿਚ ਬੋਲ-ਚਾਲ, ਵਿਚਾਰਾਂ ਦਾ ਅਦਾਨ ਪ੍ਰਦਾਨ ਸਿਰਫ਼ ਤੇ ਸਿਰਫ਼ ਸ਼ਬਦਾਂ ਦੁਆਰਾ ਹੀ ਹੁੰਦਾ ਹੈ। ਹੁਣ ਇਹ ਲੇਖਕ ‘ਤੇ ਨਿਰਭਰ ਕਰਦਾ ਹੈ ਕਿ ਉਸ ਵਿਚ ਸ਼ਬਦਾਂ ਨੂੰ ਚਿੱਤਰਨ ਦੀ ਕਿੰਨੀ ਕੁ ਮੁਹਾਰਤ ਹੈ ਕਿ ਉਸ ਦੁਆਰਾ ਲਿਖੀ ਕੋਈ ਵੀ ਲਿਖਤ ਪਾਠਕਾਂ ਦੀਆਂ ਅੱਖਾਂ ਅੱਗੋਂ ਕਿਸੇ ਫਿਲਮ ਦੀ ਰੀਲ ਵਾਂਗ ਘੁੰਮ ਜਾਵੇ ਤੇ ਪਾਠਕ ਉਸ ਲੇਖਕ ਦੀ ਲੇਖਣੀ ਦੇ ਨਾਲ ਖੁਸ਼ੀ ਦੀ ਘਟਨਾ ਵੇਲੇ ਖੁਸ਼ ਹੋਵੇ ਅਤੇ ਦੁੱਖ ਦੀ ਘਟਨਾ ਵੇਲੇ ਅੰਦਰੋਂ ਦੁਖੀ ਮਹਿਸੂਸ ਕਰੇ ਤੇ ਦਿਲ ਦੀ ਚੀਸ ਉਸ ਦੇ ਅੰਦਰੋਂ ਅੱਖਾਂ ਦੁਆਰਾ ਹੰਝੂਆਂ ਦੇ ਰੂਪ ‘ਚ ਵਹਿ ਕੇ ਉਸ ਦੇ ਚਿਹਰੇ ‘ਤੇ ਆ ਜਾਵੇ ਤੇ ਗੱਲ ਉਸ ਦੇ ਅਚੇਤ ਮਨ ਉੱਪਰ ਇਸ ਕਦਰ ਹਾਵੀ ਹੋ ਜਾਵੇ ਕਿ ਹਰ ਸਮੇਂ ਉਹ ਉਹੀ ਗੱਲ ਸੋਚੇ, ਜੋ ਉਸ ਨੇ ਕਿਤਾਬ ਵਿਚ ਪੜ੍ਹੀ ਹੋਵੇ।
ਸਾਡੇ ਬਹੁਤ ਸਾਰੇ ਸਹਿਤਕਾਰ ਹੋਏ, ਉਨ੍ਹਾਂ ਦੇ ਅੰਦਰ ਇਹੋ-ਜਿਹੀ ਸ਼ਕਤੀ ਸੀ, ਜੋ ਮਨੁੱਖਤਾ ਨੂੰ ਬਦਲਣ ਦੇ ਕੰਮ ਆ ਸਕਦੀ ਹੈ, ਜਿਵੇਂ ਬਾਬਾ ਫ਼ਰੀਦ ਜੀ ਨੂੰ ਸਾਹਿਤ ਦੇ ਮੋਢੀ ਮੰਨਿਆ ਜਾਂਦਾ ਹੈ। ਕਿਉਂਕਿ ਉਨ੍ਹਾਂ ਦੀ ਰਚਨਾ ਦੇ ਨਾਲ ਹੀ ਸਾਹਿਤ ਅਰੰਭ ਹੋਇਆ। ਪਰ ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਜੀ ਹਨ। ਸਾਹਿਤ ਨੂੰ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹ ਹਰ ਮਨੁੱਖ ਦੇ ਅੰਦਰ ਪਣਪਦੀ ਹਰ ਸ਼ੈਅ ਨੂੰ ਕਾਬੂ ‘ਚ ਰੱਖਦਾ ਹੈ। ਇਸ ਦੇ ਨਾਲ ਮਨ ਦੇ ਅੰਦਰ ਅਲੋਚਨਾਤਮਿਕ ਵਿਚਾਰਧਾਰਾ ਵੀ ਪੈਦਾ ਹੁੰਦੀ ਹੈ ਜਿਹੜੀ ਕਿ ਸਮਾਜ ਵਿਚ ਫੈਲੀਆਂ ਕੁਰੀਤੀਆਂ, ਜ਼ਬਰ-ਜ਼ੁਲਮ, ਵਖਰੇਵੇਂ, ਊਚ-ਨੀਚ, ਜਾਤ-ਪਾਤ ਦੇ ਭੈੜੇ ਵਿਕਾਰਾਂ ਨੂੰ ਦਬਾਉਣ ‘ਚ ਮਨੁੱਖ ਦੀ ਸੋਚ ਨੂੰ ਸਹੀ ਦਿਸ਼ਾਮਾਨ ਕਰਦੀ ਹੈ। ਸਾਹਿਤ ਕਿਸੇ ਆਦਮੀ ਉੱਪਰ ‘ਸਮਾਜ ਵਿਚੋਂ’ ਪੈਣ ਵਾਲੇ ਦਬਾਅ ਨੂੰ ਘੱਟ ਕਰਨ ‘ਚ ਸਹਾਇਕ ਸਿੱਧ ਹੁੰਦਾ ਹੈ। ਸਾਹਿਤ ਦੁਆਰਾ ਸਾਨੂੰ ਪੁਰਾਤਨ ਸਮੇਂ ਵਿਚ ਵਰਤੀਆਂ ਜਾਣ ਵਾਲੀਆਂ ਮੈਡੀਸਨ, ਇਤਿਹਾਸ, ਸਮਾਜ ਤੇ ਮਨੋਵਿਗਿਆਨ ਵਰਗੇ ਵਿਸ਼ਿਆਂ Àੁੱਪਰ ਗਿਆਨ ਪ੍ਰਾਪਤ ਹੁੰਦਾ ਹੈ। ‘ਸਾਹਿਤ’ ਪੜ੍ਹਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਸਾਹਿਤ ਪੜ੍ਹਣ ਲਈ ਹਲੀਮੀ, ਜ਼ਮੀਨੀ ਪੱਧਰ, ਸੋਚ ਉੱਪਰ ਕਾਬੂ ਹੋਣਾ, ਜਿਵੇਂ ਕਿ-
‘ਲੱਖ ਕਿਤਾਬਾਂ ਪੜ੍ਹੀਆਂ ਭਾਵੇਂ ਤੂੰ
ਕੋਈ ਮਨ ਦੀ ਪੜ੍ਹੀ ਤਾਂ ਦੱਸੀਂ’
ਕਿਤਾਬਾਂ ਆਪਣੇ ਅੰਦਰ ਗਿਆਨ ਦਾ ਅਥਾਹ ਸਮੁੰਦਰ ਛੁਪਾ ਕੇ ਬੈਠੀਆਂ ਹਨ। ਕਿਤਾਬਾਂ ਨੂੰ ਪੜ੍ਹ ਕੇ ਮਨ ਵਧੀਆ ਹੋ ਜਾਂਦਾ ਹੈ। ਅੰਗਰੇਜ਼ੀ ਦੇ ਇੱਕ ਵਿਦਵਾਨ ਅਨੁਸਾਰ, ਕਿਤਾਬਾਂ ਦੀਆਂ ਵੀ ਆਪਣੀਆਂ ਕਿਸਮਾਂ ਹੁੰਦੀਆਂ ਹਨ, ਕੁਝ ਕਿਤਾਬਾਂ ਸਿਰਫ਼ ਸੁਆਦ ਲਈ ਹੁੰਦੀਆਂ ਹਨ, ਕੁਝ ਕਿਤਾਬਾਂ ਨਿਗਲਣ ਵਾਸਤੇ ਹੁੰਦੀਆਂ ਹਨ ਤੇ ਕੁਝ ਕਿਤਾਬਾਂ ਹੌਲੀ-ਹੌਲੀ ਚਬਾ-ਚਬਾ ਕੇ ਹਜ਼ਮ ਕਰਨ ਲਈ ਹੁੰਦੀਆਂ ਹਨ। ਭਾਵ, ਕੁਝ ਕਿਤਾਬਾਂ ਨੂੰ ਅਸੀਂ ਭਾਗਾਂ ਦੇ ਵਿਚ ਪੜ੍ਹਦੇ ਹਾਂ, ਕੁਝ ਕਿਤਾਬਾਂ ਅਸੀਂ ਖਾਨਾਪੂਰਤੀ ਲਈ ਪੜ੍ਹਦੇ ਹਾਂ, ਕੁਝ ਕਿਤਾਬਾਂ ਐਸੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਰਾਮ ਨਾਲ ਸਮਝ-ਸਮਝ ਕੇ ਪੜ੍ਹਦੇ ਹਾਂ ਤੇ ਆਪਣਾ ਧਿਆਨ ਉਨ੍ਹਾਂ ਉੱਪਰ ਕੇਂਦਰਿਤ ਕਰਦੇ ਹਾਂ। ਕਿਤਾਬਾਂ ਸੱਚੇ ਮਿਤਰਾਂ ਵਾਂਗ ਹੁੰਦੀਆਂ ਹਨ ਜੋ ਕਿ ਸਾਡੇ ਜੀਵਨ ਵਿਚ ਸਦਾ ਬਣੇ ਰਹਿੰਦੇ ਹਨ ਤੇ ਸਮੇਂ-ਸਮੇਂ ਸਿਰ ਚੰਗੇ ਅਗਵਾਈਕਾਰ ਵਾਂਗ ਅਗਵਾਈ ਕਰਦੇ ਦੀਆਂ ਹਨ।
ਹਰ ਵਰਗ ਬੱਚੇ ਤੋਂ ਲੈ ਕੇ ਪੱਕੀ ਉਮਰ ਦੇ ਵਿਅਕਤੀਆਂ ਲਈ ਕਿਤਾਬਾਂ ਪੜ੍ਹਣਾ ਬਹੁਤ ਜਰੂਰੀ ਹੈ, ਪਰ ਉਸ ਤੋਂ ਵੀ ਜਰੂਰੀ ਹੈ, ਉਸ ਵਿਚੋਂ ਗਿਆਨ ਪ੍ਰਾਪਤ ਕਰਨਾ ਅਤੇ ਉਸ ਗਿਆਨ ਨੂੰ ਸਮੇਂ-ਸਮੇਂ ਸਿਰ ਆਪਣੀ ਜਿੰਦਗੀ ਵਿਚ ਵਰਤਣਾ, ਤਾਂ ਜੋ ਜਿੰਦਗੀ ਦੇ ਉੱਤਰਾਅ-ਚੜ੍ਹਾਅ ਵਿਚ ਕਿਤਾਬੀ ਗਿਆਨ ਦੀ ਮੱਦਦ ਲਈ ਜਾਵੇ। ਆਪਣੇ ਮਨ ਦੀ ਸਥਿਤੀ ਨੂੰ ਹੋਰ ਵਿਗੜਨ ਤੋਂ ਬਚਾਇਆ ਜਾ ਸਕੇ। ਕਿਉਂਕਿ ਕਿਤਾਬਾਂ ਸਾਡਾ ਧਿਆਨ ਭਟਕਣ ਨਹੀਂ ਦਿੰਦੀਆਂ, ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਤਾਂ ਅਸੀਂ ਸ਼ਬਦਾਂ ਦੇ ਸਮੁੰਦਰ ਵਿਚ ਆਪਣੇ-ਆਪ ਨੂੰ ਤੈਰਦਾ ਹੋਇਆ ਮਹਿਸੂਸ ਕਰਦੇ ਹਾਂ। ਇਸ ਦੇ ਨਾਲ ਸਾਨੂੰ ਅੰਦਰੂਨੀ ਟੈਨਸ਼ਨਾਂ ਤੋਂ ਨਿਜ਼ਾਤ ਮਿਲਦੀ ਹੈ। ਜਿਵੇਂ ਆਮ ਤੌਰ ‘ਤੇ ਕਿਹਾ ਜਾਂਦਾ ਹੈ, ਲੋੜ ਕਾਢ ਦੀ ਮਾਂ ਹੈ, ਅਨੁਸਾਰ ਅਸੀਂ ਕਿਸੇ ਵੀ ਸਮੱਸਿਆ ਦਾ ਹੱਲ ਕਿਤਾਬਾਂ ਵਿਚ ਲਿਖੀ ਘਟਨਾ ਦੇ ਹੱਲ ਨਾਲ ਤੁਲਨਾ ਕਰਕੇ ਝੱਟ ਕੱਢ ਲੈਂਦੇ ਹਾਂ ਤੇ ਸਾਡੇ ਅੰਦਰਲੇ ਮਨ ਬਾਰੇ, ਚਿੰਤਾ ਬਾਰੇ, ਡਰ ਬਾਰੇ, ਕਿਸੇ ਨੂੰ ਵੀ ਪਤਾ ਨਹੀਂ ਲੱਗਦਾ। ਹਰ ਆਦਮੀ ਦੀ ਜਿੰਦਗੀ ਵਿਚ ਜਿਵੇਂ ਜਨਮ ਲੈਣ ਤੋਂ ਮੌਤ ਤੱਕ ਦਾ ਪੰਧ ਆਉਂਦਾ ਹੀ ਹੈ, ਉਸੇ ਤਰ੍ਹਾਂ ਵਿਅਕਤੀ ਦੀ ਜਿੰਦਗੀ ਵਿਚ ਇੱਕ ਉਮਰ ਐਸੀ ਆਉਂਦੀ ਹੈ, ਜਦੋਂ ਉਸ ਦੇ ਵਿਚਾਰ ਖੰਭ ਲਾ ਕੇ ਅੰਬਰਾਂ ਵਿੱਚ ਉੱਡਣ ਲੱਗਦੇ ਹਨ, ਪੈਰ ਜ਼ਮੀਨ ‘ਤੇ ਨਹੀਂ ਲੱਗਦੇ, ਹਰ ਸ਼ੈਅ ਵਿਚ ਮਿੱਠਾ-ਮਿੱਠਾ ਸੰਗੀਤ ਸੁਣਾਈ ਦਿੰਦਾ ਹੈ।
ਕਲਪਨਾ ਕਾਬੂ ਵਿਚ ਨਹੀਂ ਰਹਿੰਦੀ, ਹਰ ਸ਼ੈਅ ਕਵਿਤਾ ਜਾਪਣ ਲੱਗ ਜਾਂਦੀ ਹੈ। ਉਸ ਸਮੇਂ ਸਾਹਿਤ ਦੀ ਬਹੁਤ ਜ਼ਿਆਦਾ ਲੋੜ ਅਨੁਭਵ ਕੀਤੀ ਜਾਂਦੀ ਹੈ, ਕਿਉਂਕਿ ਮਨ ਕਿਸੇ ਵੀ ਤਰ੍ਹਾਂ ਦਾ ਵਿਚਾਰ ਕਿਸੇ ਨਾਲ ਸਾਂਝਾ ਕਰਨ ਤੋਂ ਡਰਦਾ ਹੈ। ਫਿਰ ਉਹ ਸਾਹਿਤ ਵੱਲ ਰੁਖ਼ ਕਰਦਾ ਹੈ। ਆਪਣੀਆਂ ਕੋਮਲ ਭਾਵਨਾ, ਸੂਖ਼ਮ ਵਿਚਾਰਾਂ ਦੇ ਨਾਲ ਰਲਦੇ-ਮਿਲਦੇ ਹਾਣੀ ਨੂੰ ਲੱਭਣ ਲਈ ਸਿਰਫ਼ ਤੇ ਸਿਰਫ਼ ਕਵਿਤਾਵਾਂ, ਕਹਾਣੀਆਂ, ਲੇਖ, ਨਾਟਕ, ਨਾਵਲ ਹੀ ਅਜਿਹੇ ਸਮੇਂ ਵਿਚ ਮੋਢੇ ਨਾਲ ਮੋਢਾ ਜੋੜ ਕੇ ਖ਼ੜ੍ਹਦੇ ਹਨ ਤੇ ਉਨ੍ਹਾਂ ਦਾ ਸਾਥ ਦਿੰਦੇ ਹਨ ਅਤੇ ਭਾਵਨਾਵਾਂ ਦੇ ਵਹਿਣ (ਵੇਗ) ਦੀ ਸਹੀ ਤਰਜ਼ਮਾਨੀ ਕਰਦੇ ਹਨ ਇਹ ਪਲ ਜਿੰਦਗੀ ਦਾ ਬਹੁਤ ਨਾਜ਼ੁਕ ਪਲ ਹੁੰਦਾ ਹੈ। ਇਸ ਸਮੇਂ ‘ਤੇ ਜੋ ਵੀ ਮਨ ‘ਚ ਕੋਈ ਤਸਵੀਰ ਬਣ ਜਾਂਦੀ ਹੈ, ਉਹ ਪੱਥਰ ‘ਤੇ ਲਕੀਰ ਹੁੰਦੀ ਹੈ। ਗਲਤ ਭਾਸ਼ਾ, ਗਲਤ ਸ਼ਬਦਾਵਲੀ, ਗਲਤ ਵਿਚਾਰ, ਹਲਕੇ ਪੱਧਰ ਦਾ ਸਾਹਿਤ ਵਿਅਕਤੀਆਂ ਦੀ ਜਿੰਦਗੀ ਨੂੰ ‘ਆਰਡੀਐਕਸ’ ਦੇ ਵਿਸਫੋਟ ਵਾਂਗ ਬਰਬਾਦ ਕਰਦਾ ਹੈ।
ਪਰ ਜੇਕਰ ਇਸ ਸਮੇਂ ਵਧੀਆ ਸਾਹਿਤ, ਚੰਗੀ ਸ਼ਬਦਾਵਲੀ, ਉੱਤਮ ਵਿਚਾਰ  Àੁੱਚ ਕੋਟੀ ਦੇ ਲੇਖਕਾਂ ਦੁਆਰਾ ਸਮਾਜ ਨੂੰ ਦਿੱਤੇ ਜਾਣ ਤਾਂ ਸਮਾਜ ਦੀ ਨੁਹਾਰ ਹੀ ਬਦਲ ਸਕਦੀ ਹੈ। ਹਰ ਵਿਅਕਤੀ ਆਪਣੀ ਜਿੰਦਗੀ ਦੀ ਸਿਰਜਣਾ ਖੁਦ ਕਰਦਾ ਸਕਦਾ ਹੈ। ਉੱਚੀ-ਸੁੱਚੀ ਜਿੰਦਗੀ ਬਤੀਤ ਕਰ ਸਕਦਾ ਹੈ ਸਾਹਿਤ ਤੋਂ ਬਿਨਾਂ ਜਿੰਦਗੀ ਅਧੂਰੀ ਹੈ, ਕਿਉਂਕਿ ਸਾਨੂੰ ਆਪਣੇ ਭੂਤਕਾਲ ਬਾਰੇ ਵੀ ਜਾਣਨਾ ਬਹੁਤ ਜਰੂਰੀ ਹੁੰਦਾ ਹੈ। ਜੇਕਰ ਸਾਨੂੰ ਆਪਣੇ ਇਤਿਹਾਸ ਬਾਰੇ ਨਹੀਂ ਪਤਾ, ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ। ਜਿਵੇਂ ਕਿਹਾ ਜਾਂਦਾ ਹੈ ਕਿ ‘ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ, ਉਹ ਕੌਮਾਂ ਨਸ਼ਟ ਹੋ ਜਾਂਦੀਆਂ ਹਨ’ ਹਰ ਵਿਅਕਤੀ ਨੂੰ ਸਾਹਿਤ ਪੜ੍ਹਨ ‘ਚ ਰੁਚੀ ਰੱਖਣੀ ਚਾਹੀਦੀ ਹੈ। ਜਿਹੜੇ ਵਿਅਕਤੀ ਸਾਹਿਤ ਨਹੀਂ ਪੜ੍ਹਦੇ, ਉਹ ਕਦੇ ਵੀ ਆਪਣੀ ਜਿੰਦਗੀ ‘ਚ ਅੱਗੇ ਨਹੀਂ ਵਧ ਸਕਦੇ। ਉਨ੍ਹਾਂ ਦੀ ਵਿਚਾਰਧਾਰਾ ਮਨੁੱਖਾਂ ਪ੍ਰਤੀ, ਹਾਂ-ਪੱਖੀ ਤੋਂ ਨਾ-ਪੱਖੀ ਹੋ ਕੇ ਰਹਿ ਜਾਂਦੀ ਹੈ। ਜਿਸ ਵਿਅਕਤੀ ਅੰਦਰ ਕੋਮਲ ਭਾਵਨਾਵਾਂ ਤੇ ਸੂਖ਼ਮ ਕਲਾਵਾਂ ਲਈ ਕੋਈ ਥਾਂ ਨਹੀਂ ਉਹ ਵਿਅਕਤੀ, ਵਿਅਕਤੀ ਨਾ ਹੋ ਕੇ ਰਾਖਸ਼ ਪ੍ਰਵਿਰਤੀ ਧਾਰਨ ਕਰ ਲੈਂਦਾ ਹੈ।
ਉਸ ਦੇ ਹਰ ਵਿਚਾਰ ਵਿਚੋਂ ਇਨਸਾਨੀ ਹਿੰਸਾ ਦੀ ਬਦਬੂ ਆਉਣ ਲੱਗ ਜਾਂਦੀ ਹੈ।ਮਨੁੱਖ ਉਸ ਨੂੰ ਕੀੜੇ ਮਕੌੜੇ ਜਾਪਣ ਲੱਗ ਜਾਂਦੇ ਹਨ, ਉਸ ਦਾ ਆਪਣੇ ਵਿਚਾਰਾਂ ਤੇ ਆਪਣੀਆਂ ਭਾਵਨਾਵਾਂ ‘ਤੇ ਕਾਬੂ ਹੀ ਨਹੀਂ ਰਹਿੰਦਾ, ਉਹ ਸਖ਼ਤ ਦਿਲ ਸ਼ੈਤਾਨ ਬਣ ਜਾਂਦਾ ਹੈ। ਸਾਹਿਤ ਦੀ ਅਣਹੋਂਦ ਜਿੱਥੇ ਜਿੰਦਗੀ ਵਿਚ ਖਾਲੀ ਥਾਂ ਬਣਾ ਦਿੰਦੀ ਹੈ, ਉੱਥੇ ਸਾਹਿਤ ਦੀ ਹੋਂਦ ਮਨੁੱਖ ਅੰਦਰ ਮਨੁੱਖੀ ਮਾਦਾ, ਮਨੁੱਖਤਾ ਤੇ ਚੰਗੇ ਵਿਚਾਰਾਂ ਨੂੰ ਜਨਮ ਦਿੰਦੀ ਹੈ, ਜੋ ਜਿੰਦਗੀ ਦੀ ਸੱਚਾਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬੀ ਸਾਹਿਤ ਦੇ ਮਹਿਰਮ ਬੀ.ਐੱਸ. ਬੀਰ ਨੂੰ ਯਾਦ ਕਰਦਿਆਂ
ਨਿਰੰਜਣ ਬੋਹਾ
11 ਜਨਵਰੀ ਦੀ ਸਵੇਰ ਨੂੰ ਹੀ ਫੇਸਬੁੱਕ ‘ਤੇ ਪ੍ਰਬੁੱਧ ਲੇਖਕ ਤੇ ਮਹਿਰਮ ਗਰੁੱਪ ਆਫ ਪਬਲੀਕੇਸ਼ਨਜ਼ ਦੇ ਬਾਨੀ ਬੀ. ਐਸ. ਬੀਰ ਦੇ ਛੋਟੇ ਭਰਾ ਕਰਮਜੀਤ ਸਿੰਘ ਮਹਿਰਮ ਵੱਲੋਂ ਉਨ੍ਹਾਂ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਸੂਚਨਾ ਪੜ੍ਹੀ ਤਾਂ ਮਨ ਬਹੁਤ ਉਦਾਸ ਹੋ ਗਿਆ ਮੇਰਾ ਉਦਾਸ ਤੇ ਦੁਖੀ ਹੋਣਾ ਸੁਭਾਵਿਕ ਵੀ ਸੀ ਵਰ੍ਹਿਆਂ ਬੱਧੀ ਉਨ੍ਹਾਂ ਦੇ ਪਰਚੇ ਲਈ ਲੜੀਵਾਰ ਕਾਲਮ ਲਿਖਦੇ ਰਹਿਣ ਕਾਰਨ ਉਨ੍ਹਾਂ ਨਾਲ ਮੇਰੀ ਵੱਡੇ–ਛੋਟੇ ਭਰਾਵਾਂ ਵਰਗੀ ਨੇੜਤਾ ਪੈਦਾ ਹੋ ਗਈ ਸੀ ਹੁਣ ਉਹ ਮੈਥੋਂ ਆਪਣੀ ਹੀ ਬਹੁਤ ਧੀਮੀ ਤੇ ਮਿੱਠੀ ਅਵਾਜ਼ ਵਿਚ ਇਹ ਨਹੀਂ ਪੁੱਛਣਗੇ, ਅਗਲੇ ਮਹੀਨੇ ਕਿਹੜਾ ਵਿਸ਼ਾ ਚੁਣਿਆ ਹੈ ਕਾਲਮ ਲਈ? ਇਸ ਸੋਚ ਨੇ ਮੈਨੂੰ ਬੇਚੈਨ ਕਰ ਦਿੱਤਾ ਤਾਂ ਮੈਂ ਬਿਸਤਰਾ ਛੱਡ ਕੇ ਕੰਪਿਊਟਰ ‘ਤੇ ਬੈਠ ਗਿਆ ਤਾਂ ਕਿ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਤਰਤੀਬ ਦੇ ਕੇ ਦਸਤਾਵੇਜ਼ੀ ਰੂਪ ਵਿਚ ਸੰਭਾਲ ਸਕਾਂ।
ਬੀ. ਐਸ. ਬੀਰ ਤੇ ਉਨ੍ਹਾਂ ਦੇ ਪਰਚੇ ‘ਮਹਿਰਮ’ ਨਾਲ ਮੇਰੀ ਸਾਂਝ ਤਾਂ ਚਿਰੋਕਣੀ ਸੀ ਪਰ ਇਸ ਸਾਂਝ ਨੂੰ ਹੰਢਣਸਾਰ ਤੇ ਨਿੱਘਾ ਬਣਾਉਣ ਵਿਚ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਨਿੱਕੇ ਵੱਡੇ ਮੈਟਰੋ’ ਦਾ ਵਿਸ਼ੇਸ਼ ਯੋਗਦਾਨ ਰਿਹਾ ਇਹ ਪੁਸਤਕ ਮੈਨੂੰ ਕਿਸੇ ਅਖਬਾਰ ਨੇ ਸਮੀਖਿਆ ਕਰਨ ਹਿੱਤ ਭੇਜੀ ਸੀ ਇਸ ਪੁਸਤਕ ਵਿੱਚੋਂ ਮੈਨੂੰ ਉਨ੍ਹਾਂ ਦੀਆਂ ਕਹਾਣੀਆਂ ਵਿਚਲੀ ਮਾਨਵਤਾਵਾਦੀ ਸੁਰ ਪਸੰਦ ਆ ਗਈ ਤੇ ਉਨ੍ਹਾਂ ਨੂੰ ਮੇਰੇ ਦੁਆਰਾ ਕੀਤਾ ਵਿਸ਼ਲੇਸ਼ਣ ਪਸੰਦ ਆ ਗਿਆ ਫਿਰ ਉਨ੍ਹਾਂ ਦੀ ਹਰ ਪੁਸਤਕ ਮੇਰੇ ਕੋਲ ਪੜ੍ਹਣ ਲਈ ਆਉਂਦੀ ਰਹੀ ਤੇ ਮੈਂ ਲੱਗਦੀ ਵਾਹ ਉਸ ਬਾਰੇ ਆਪਣੀ ਰਾਇ ਲਿਖਦਾ ਵੀ ਰਿਹਾ ਤੇ ਕਿਤੇ ਨਾ ਕਿਤੇ ਛਪਵਾਉਂਦਾ ਵੀ ਰਿਹਾ ਉਨ੍ਹਾਂ ਮੈਨੂੰ ਆਪਣੇ ਪਰਚੇ ‘ਮਹਿਰਮ’ ਲਈ ਲੜੀਵਾਰ ਕਾਲਮ ਲਿਖਣ ਦੀ ਪੇਸ਼ਕਸ਼ ਕੀਤੀ ਤਾਂ ਮੈਂ ਬੜੀ ਖੁਸ਼ੀ ਨਾਲ ਇਹ ਸਵੀਕਾਰ ਲਈ ਇਹ ਕਾਲਮ ਲਿਖਣਾ ਮੇਰੇ ਲਈ ‘ਨਾਲੇ ਗੰਗਾ ਦਾ ਇਸ਼ਨਾਨ ਤੇ ਨਾਲੇ ਵੰਗਾਂ ਦਾ ਵਿਉਪਾਰ’ ਵਾਲੀ ਗੱਲ ਸੀ ਕਾਲਮ ਲਿਖਣ ਲਈ ਉਨ੍ਹਾਂ ਵੱਲੋਂ ਸੇਵਾਫਲ ਵੀ ਦਿੱਤਾ ਜਾਣਾ ਸੀ ਤੇ ਸਾਹਿਤ ਤੇ ਸਾਹਿਤਕਾਰਾਂ ਬਾਰੇ ਕਈ ਨਵੀਆਂ ਗੱਲਾਂ ਕਰਨ ਦਾ ਮੌਕਾ ਵੀ ਮੈਨੂੰ ਮਿਲਣਾ ਸੀ ਉਨ੍ਹਾਂ ਦੇ ਸੁਝਾਅ ‘ਤੇ ਹੀ ਮੈਂ ਇਸ ਕਾਲਮ ਦੇ ਅਧਾਰਿਤ ਪੁਸਤਕ ‘ਮੇਰੇ ਹਿੱਸੇ ਦਾ ਅਦਬੀ ਸੱਚ’ (ਭਾਗ ਪਹਿਲਾ) ਪ੍ਰਕਾਸ਼ਿਤ ਕਰਵਾਈ, ਜਿਸਦਾ ਸਾਹਿਤਕ ਖੇਤਰ ਵਿਚ ਭਰਵਾਂ ਸਵਾਗਤ ਹੋਇਆ ਇਹ ਪੁਸਤਕ ਬੀਰ ਹੁਰਾਂ ਨਾਭਾ ਦੇ ਕਵਿਤਾ ਉਸਤਵ ਸਮੇਂ ਆਪ ਹੀ ਰਿਲੀਜ਼ ਕਰਵਾਈ ਤੇ ਮੈਨੂੰ ਮਹਿਰਮ ਗਰੁੱਪ ਵੱਲੋਂ ਸਨਮਾਨਿਤ ਵੀ ਕੀਤਾ ਹੁਣ ਇਸ ਪੁਸਤਕ ਦਾ ਦੂਜਾ ਭਾਗ ‘ਮੈਂ ਕਿਉਂ ਨਾ ਬੋਲਾਂ?’ ਪ੍ਰਕਾਸ਼ਿਤ ਕਰਾਉਣ ਦਾ ਮਨ ਹੈ ਜਿਸ ਦਾ ਸਮੱਰਪਣ ਬੀ. .ਐਸ . ਬੀਰ ਨੂੰ ਕਰਨਾ ਮੇਰੇ ਲਈ ਜਰੂਰੀ ਹੈ  ਉਨ੍ਹਾਂ ਪਲਾਂ ਦੀ ਯਾਦ ਵੀ ਮੈਨੂੰ ਭਾਵੁਕ ਕਰਨ ਵਾਲੀ ਹੈ ਜਦੋਂ ਕਿਤਾਬ ਦੇ ਰਿਲੀਜ਼ ਹੋਣ ‘ਤੇ ਬੀਰ ਹੁਰਾਂ ਵੱਲੋਂ ਭਰਵਾਂ ਸਨਮਾਨ ਪਾਉਣ ਤੋਂ ਬਾਦ ਮੈਂ ਘਰ ਵਾਪਸੀ ਕਰ ਰਿਹਾ ਸਾਂ ਤਾਂ ਬੀਰ ਹੁਰਾਂ ਮੈਨੂੰ ਰੋਕ ਕੇ ਕਿਹਾ ਕਿ ਬੱਚਿਆਂ ਲਈ ਕੁਝ ਮਠਿਆਈ ਵੀ ਲੈਂਦੇ ਜਾਓ ਉਨ੍ਹਾਂ ਦੇ ਤਾਏ ਵੱਲੋਂ ਕਿਤਾਬ ਰਲੀਜ਼ ਹੋਈ ਹੈ, ਉਨ੍ਹਾਂ ਦਾ ਮੂੰਹ ਵੀ ਮਿੱਠਾ ਹੋਣਾ ਚਾਹੀਦਾ ਹੈ ਭਲਾ ਕਿੰਨੇ ਕੁ ਲੇਖਕ ਨੇ ਜੋ ਆਪਣੇ ਘਰ ਆਏ ਕਿਸੇ ਦੂਜੇ ਲੇਖਕ ਦੀ ਏਨੀ ਆਉ-ਭਗਤ ਕਰਦੇ ਨੇ ਤੇ ਏਨੀ ਮੋਹ ਭਰੀ ਵਿਦਾਇਗੀ ਦੇਂਦੇ ਨੇ ਮੈਂ ਉਨ੍ਹਾਂ ਕੀਮਤੀ ਪਲਾਂ ਨੂੰ ਵੀ ਕਦੇ ਨਹੀਂ ਭੁੱਲਣਾ ਚਾਹਾਂਗਾ ਜਦੋਂ ਉਨ੍ਹਾਂ ਦੇ ਵਿਸ਼ੇਸ਼ ਸੱਦੇ ‘ਤੇ ਮੈਂ ਦਰਸ਼ਨ ਬਰੇਟਾ ਤੇ ਜਗਦੀਸ਼ ਕੁੱਲਰੀਆਂ ਸਮੇਤ ਉਨ੍ਹਾਂ ਨੂੰ ਮਿਲਣ ਨਾਭੇ ਗਿਆ ਸਾਂ ਉਨ੍ਹਾਂ ਕਿੰਨੇ ਚਾਅ ਨਾਲ ਸਾਨੂੰ ਆਪਣੀ ਕਾਰ ਵਿਚ ਬਿਠਾ ਕੇ ਨਾਭੇ ਸ਼ਹਿਰ ਦਾ ਗੇੜਾ ਲਵਾਇਆ ਸੀ ਤੇ ਖਾਸ ਤੌਰ ‘ਤੇ ਘੋੜਿਆਂ ਵਾਲੇ ਗੁਰਦੁਆਰਾ ਸਾਹਿਬ ਲਿਜਾ ਕੇ ਸਾਨੂੰ ਇਸ ਗੁਰਦੁਆਰਾ ਸਾਹਿਬ ਦੇ ਮਾਣਮੱਤੇ ਇਤਿਹਾਸ ਬਾਰੇ ਦੱਸਿਆ ਸੀ।
ਬੀ. ਐਸ. ਬੀਰ ਦਾ ਸ਼ੁਮਾਰ ਪੰਜਾਬੀ ਤੇ ਹਿੰਦੀ ਭਾਸ਼ਾ ਦੇ ਉਨ੍ਹਾਂ ਗਿਣੇ-ਚੁਣਵੇਂ ਲੇਖਕਾਂ ਵਿਚ ਸੀ ਜਿਹੜੇ ਆਪਣੀ ਜਿੰਦਗੀ ਵੱਲੋਂ ਹੰਢਾਏ ਜਾਣ ਵਾਲੇ ਹਰੇਕ ਪਲ ਦੀ ਕੀਮਤ ਜਾਣਦੇ ਵੀ ਸਨ ਤੇ ਉਸ ਨੂੰ ਰੱਜ ਕੇ ਮਾਣਦੇ ਵੀ ਸਨ ਸਮੇਂ ਦੀ ਕਦਰ ਤੇ ਇਸ ਦੀ ਵਰਤੋਂ ਦੀ ਸੁਲਝੀ ਵਿਉਂਤਬੰਦੀ ਸਦਕਾ ਹੀ ਭਾਰਤ ਦੇ ਇਤਿਹਾਸਕ ਦਿਹਾੜੇ (15 ਅਗਸਤ 1947) ਨੂੰ ਜਨਮਿਆਂ ਇਹ ਇਤਿਹਾਸ ਪੁਰਸ਼ ਪੰਜਾਬੀ ਸਾਹਿਤ ਦੇ ਇਤਹਾਸ ਵਿਚ ਵੀ ਨਵੀਆਂ ਪੈੜਾਂ ਪਾ ਗਿਆ ਇੱਕ ਪਾਸੇ ਉਹ ਆਪਣੇ ਹੱਦ ਦਰਜ਼ੇ ਦੇ ਮਿਹਨਤੀ ਸੁਭਾਅ ਦੇ ਬਲਬੂਤੇ ‘ਤੇ ‘ਮਹਿਰਮ ਗਰੁੱਪ ਆਫ ਪਬਲੀਕੇਸ਼ਨਜ਼’ ਵਰਗੇ ਵੱਡੇ ਕਾਰੋਬਾਰੀ ਅਦਾਰੇ ਨੂੰ ਬੁਲੰਦੀਆਂ ਵੱਲ ਲਿਜਾਣ ਵਿਚ ਸਫਲ ਹੋਇਆ ਤਾਂ ਦੂਜੇ ਪਾਸੇ ਨਿਰੰਤਰ ਤੇ ਨਿਸ਼ਠਾ ਪੂਰਨ ਸਾਹਿਤ ਰਚਨਾ ਦਾ ਕਾਰਜ਼ ਵੀ ਜ਼ਾਰੀ ਰੱਖਿਆ ਇੱਕ ਕਾਰੋਬਾਰੀ ਤੇ ਹਮੇਸ਼ਾ ਰੁੱਝੇ ਰਹਿਣ ਵਾਲੇ ਬੰਦੇ ਲਈ ਇਹ ਮੁਸ਼ਕਲ ਕਾਰਜ ਹੁੰਦਾ ਹੈ ਕਿ ਉਹ ਇੱਕ ਸਾਊ, ਸੱਭਿਅਕ ਤੇ ਸਲੀਕੇਦਾਰ ਮਨੁੱਖ ਵੱਜੋਂ ਵੀ ਆਪਣੀ ਸਮਾਜ ਉਪਯੋਗੀ ਹੋਂਦ ਨੂੰ ਸਾਬਿਤ ਕਰੇ ਬੀ. ਐਸ. ਬੀਰ ਦੀਆਂ ਸਮਾਜਿਕ ਗਤੀਵਿਧੀਆਂ ਮੂਹੋਂ ਬੋਲ ਕੇ ਇਹ ਗਵਾਹੀ ਦੇਂਦੀਆਂ ਨੇ ਕਿ ਉਸਦੇ ਆਲੇ-ਦੁਆਲੇ ਦੇ ਸਮਾਜ ਨੂੰ ਉਸਦੇ ਤੁਰ ਜਾਣ ਨਾਲ ਬਹੁਤ ਘਾਟਾ ਪਿਆ ਹੈ ਇਸ ਕਰਮਯੋਗੀ ਬੰਦੇ ਅੰਦਰਲੀ ਸਿਰਜਣਾਤਮਕਤਾ ਉਸ ਨੂੰ ਹਰ ਖੇਤਰ ਵਿਚ ਲਗਾਤਰ ਕਾਰਜ਼ਸੀਲ ਰੱਖਦੀ ਰਹੀ ਹੈ ਮੈਂ ਅਕਸਰ ਉਸ ਬਾਰੇ ਸੋਚਦਾ ਸਾਂ ਕਿ ਪਤਾ ਨਹੀਂ ਉਹ ਕਿਹੜੀ ਮਿੱਟੀ ਦਾ ਬਣਿਆ ਹੈ ਜੋ ਦਿਨ-ਰਾਤ ਮਿਹਨਤ ਕਰਕੇ ਵੀ ਅੱਕਦਾ ਤੇ ਥੱਕਦਾ ਨਹੀਂ, ਸਗੋਂ ਹਮੇਸ਼ਾ ਤਰੋ-ਤਾਜ਼ਾ ਹੀ ਵਿਖਾਈ ਦੇਂਦਾ ਹੈ ।
ਬੀ. ਐਸ. ਬੀਰ ਨੇ ਪੰਜਾਬੀ ਤੇ ਹਿੰਦੀ ਕਹਾਣੀ, ਨਾਵਲ, ਕਵਿਤਾ ਤੇ ਵਾਰਤਕ ਤੇ ਪੱਤਰਕਾਰਤਾ ਦੇ ਖੇਤਰ ਵਿਚ ਜਿੰਨਾ ਮੁੱਲਵਾਨ ਯੋਗਦਾਨ ਪਾਇਆ ਹੈ, ਮੋੜਵੇਂ ਰੂਪ ਵਿੱਚ ਉਸ ਨੂੰ ਉਨੀ ਹੀ ਸਾਹਿਤਕ ਮਾਨਤਾ, ਪ੍ਰਸਿੱਧੀ, ਸਥਾਪਤੀ ਤੇ ਲੋਕਪ੍ਰਿਯਤਾ ਵੀ ਹਾਸਲ ਹੋਈ ਹੈ ਉਸ ਦੀ ਸਾਹਿਤਕ ਦੇਣ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਕੁਰੂਕੁਸ਼ੇਤਰ ਯੂਨੀਵਰਸਟੀ, ਦਿੱਲੀ ਯੂਨੀਵਰਸਿਟੀ, ਜੇ. ਐਂਡ ਕੇ. ਯੂਨੀਵਰਸਿਟੀ ਤੇ ਹਿਮਾਚਲ ਯੂਨੀਵਰਸਟੀ ਆਦਿ ਨੇ ਅਨੇਕਾਂ ਖੋਜਾਰਥੀਆਂ ਤੋਂ ਪੀ. ਐਚ. ਡੀ. ਤੇ ਐਮ. ਫਿਲ ਪੱਧਰ ਦੇ ਖੋਜ ਕਾਰਜ਼ ਕਰਵਾਏ ਗਏ ਹਨ ਤੇ ਕਰਵਾਏ ਜਾ ਰਹੇ ਹਨ।
ਉਸ ਦੇ ਹੁਣ ਤੱਕ ਪ੍ਰਕਾਸ਼ਿਤ ਹੋਏ ਕਹਾਣੀ ਸੰਗ੍ਰਿਹਾਂ ‘ਕੁਦਰਤ ਬਨਾਮ ਆਦਮੀ, ਪੌਣਾ ਆਦਮੀ, ਬੌਣੇ, ਛੋਟੇ-ਵੱਡੇ ਰੱਬ, ਨਿੱਕੇ-ਵੱਡੇ ਮੈਟਰੋ ਤੇ ਚੁਰਾਹੇ ਖੜ੍ਹਾ ਬੁੱਤ ਬੋਲਦਾ ਤੇ ਗੁਲਾਨਾਰੀ ਰੰਗ ਨੇ ਪੰਜਾਬੀ ਕਹਾਣੀ ਵਿਚ ਉਸ ਦੀ ਨਿਵੇਕਲੀ ਪਹਿਚਾਣ ਬਣਾਈ ਹੈ ਤੇ ਨੈਸ਼ਨਲ ਬੁੱਕ ਟਰੱਸਟ ਦੇ ਸਾਬਕਾ ਚੇਅਰਮੈਨ ਡਾ: ਬਲਦੇਵ ਸਿੰਘ ਬੱਧਨ ਵੱਲੋਂ ਸੰਪਾਦਿਤ 510 ਪੰਨਿਆਂ ਦੀ ਵੱਡ ਅਕਾਰੀ ਪੁਸਤਕ ‘ਬੀ. ਐਸ. ਬੀਰ ਦੀਆਂ ਚੋਣਵੀਆਂ ਕਹਾਣੀਆਂ’ ਨੇ ਇਸ ਪਹਿਚਾਣ ਦੇ ਰੰਗ ਹੋਰ ਗੂੜ੍ਹੇ ਕੀਤੇ ਹਨ ਇਸ ਤਰ੍ਹਾਂ ਉਸ ਦੇ ਸਮੁੱਚੇ ਕਾਵਿ ਸਾਹਿਤ ਨੂੰ ਲੈ ਕੇ ਡਾ. ਸਤੀਸ਼ ਵਰਮਾ, ਡਾ. ਤਰਲੋਕ ਸਿੰਘ ਅਨੰਦ ਤੇ ਨਿਰੰਜਣ ਬੋਹਾ ਵੱਲੋਂ ਸੰਪਾਦਿਤ ਕੀਤੀ 832 ਪੰਨਿਆਂ ਦੀ ਦਸਤਾਵੇਜ਼ੀ ਮਹੱਤਤਾ ਵਾਲੀ ਪੁਸਤਕ ‘ਬੀ. ਐਸ. ਬੀਰ. ਦਾ ਕਾਵਿ ਜਗਤ’ ਵੀ ਭਵਿੱਖ ਦੇ ਖੋਜ਼ਾਰਥੀਆਂ ਲਈ ਇੱਕ ਚਾਨਣ ਮੁਨਾਰਾ ਬਣਨ ਦੀ ਸਮਰੱਥਾ ਰੱਖਦੀ ਹੈ ਪੰਜਾਬੀ ਪਾਠਕਾਂ ਦੇ ਸੁਹਜ ਸੁਆਦ ਨੂੰ ਮਾਨਵਤਾਵਾਦੀ ਤੇ ਲੋਕ ਕਲਿਆਣਕਾਰੀ ਸਾਹਿਤ ਨਾਲ ਜੋੜਨ ਵਿਚ ਬੀਰ ਦਾ ਆਪਣਾ ਵੱਖਰਾ ਯੋਗਦਾਨ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬੀ ਸਾਹਿਤ ਦਾ ਰੌਸ਼ਨ ਚਿਰਾਗ਼ ਸੀ ਨਾਵਲਕਾਰ ਪ੍ਰੋ: ਗੁਰਦਿਆਲ ਸਿੰਘ
ਪ੍ਰਮੋਦ ਧੀਰ
ਵਿਸ਼ਵ ਪ੍ਰਸਿੱਧ ਪਦਮਸ਼੍ਰੀ ਨਾਵਲਕਾਰ ਪ੍ਰੋਫ਼ੈਸਰ ਗੁਰਦਿਆਲ ਸਿੰਘ ਗਿਆਨਪੀਠ ਪੁਰਸਕਾਰ ਜੇਤੂ ਦਾ ਜਨਮ ਮਿਤੀ 10 ਜਨਵਰੀ, 1933 ਨੂੰ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਭੈਣੀ ਫੱਤਾ ਵਿਚ ਹੋਇਆ ਉਹਨਾਂ ਨੇ ਮੁੱਢਲੀ ਸਿੱਖਿਆ ਜੈਤੋ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ, ਫਿਰ ਉੁਹਨਾਂ ਨੇ ਗਿਆਨੀ, ਬੀ.ਏ. ਅਤੇ ਐਮ.ਏ. (ਪੰਜਾਬੀ)  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ। ਉਹ 1945 ਤੋਂ 1953 ਤੱਕ ਕਾਰਪੇਂਟਰ ਦਾ ਕੰਮ ਕਰਦੇ ਰਹੇ, ਫਿਰ 1954 ਤੋਂ 1962 ਤੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ, 1963 ਤੋਂ 1970 ਤੱਕ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਟੀਚਰ, 1970 ਤੋਂ 1986 ਤੱਕ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਪੰਜਾਬੀ ਲੈਕਚਰਾਰ, 1987 ਤੋਂ 1992 ਤੱਕ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਵਿਖੇ ਰੀਡਰ, 1992 ਤੋਂ 1995 ਤੱਕ ਉੱਥੇ ਹੀ ਪੰਜਾਬੀ ਦੇ ਪ੍ਰੋਫੈਸਰ ਰਹੇ। ਇਨ੍ਹਾਂ ਦਾ ਵਿਆਹ 13 ਸਾਲ ਦੀ ਉਮਰ ਵਿੱਚ ਬਲਵੰਤ ਕੌਰ ਨਾਲ ਹੋਇਆ ।
ਉਹ ਭਾਰਤ ਦੇ ਮਹਾਨ ਲੇਖਕ ਸਨ, ਜਿਨ੍ਹਾਂ ਨੂੰ ਨਾਵਲ ਲਿਖਣ ‘ਤੇ ਭਾਰਤ ਦੇ ਪ੍ਰਸਿੱਧ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਉਹਨਾਂ ਨੂੰ ਪਦਮਸ਼੍ਰੀ ਐਵਾਰਡ ਨਾਲ ਵੀ ਨਿਵਾਜਿਆ ਗਿਆ ਜਵਾਹਰ ਲਾਲ ਨਹਿਰੂ ਐਵਾਰਡ ਸਮੇਤ ਅਨੇਕਾਂ ਕੌਮੀ ਤੇ ਕੌਮਾਂਤਰੀ ਪੁਰਸਕਾਰਾਂ ਨਾਲ ਸਨਮਾਨੇ ਮਾਂ-ਬੋਲੀ ਦੇ ਸਮਰੱਥ ਨਾਵਲਕਾਰ ਗੁਰਦਿਆਲ ਸਿੰਘ ਦੇ ਅੰਦਰਲੇ ਕਲਾਕਾਰ ਨੂੰ ਬਹੁਤ ਚਿਰ ਰਚਨਾਤਮਿਕ ਆਪੇ ਦੇ ਪ੍ਰਗਟਾਵੇ ਦਾ ਮਾਧਿਅਮ ਨਹੀਂ ਮਿਲਿਆ। ਉਨ੍ਹਾਂ ਚਿੱਤਰਕਾਰੀ ਆਰੰਭੀ ਤੇ ਇਸ ਉਪਰੰਤ ਉਨ੍ਹਾਂ ਗਾਇਕੀ ਸ਼ੁਰੂ ਕੀਤੀ ਅਤੇ ਆਪਣੇ ਨਗਰ ਜੈਤੋ ਦੇ ਗੁਰਦੁਆਰਾ ਗੰਗਸਰ ਵਿਚ ਉਹ ਕਥਾ-ਕੀਰਤਨ ਵੀ ਕਰਦੇ ਰਹੇ। ਇੱਥੇ ਵੀ ਜਦ ਉਨ੍ਹਾਂ ਦੀ ਤ੍ਰਿਪਤੀ ਨਾ ਹੋਈ ਤਾਂ ਉਹ ਲਿਖਣ ਕਲਾ ਵੱਲ ਮੁੜੇ ਤੇ ‘ਰਾਹੀ’ ਦੇ ਤਖ਼ੱਲਸ ਨਾਲ ਲਿਖਣਾ ਆਰੰਭਿਆ। ਉਨ੍ਹਾਂ ਦੀ ਪਹਿਲੀ ਪੁਸਤਕ ਸੀ ‘ਗੰਗਸਰ ਦੇ ਸ਼ਹੀਦ’। ਕਲਮ ਨਾਲ ਉਨ੍ਹਾਂ ਦਾ ਸਬੰਧ ਜੁੜਿਆ ਤਾਂ ਇਹ ਸਦੀਵੀ ਬਣ ਗਿਆ ਤੇ ਉਨ੍ਹਾਂ ਜੋ ਵੀ ਲਿਖਿਆ ਉਸਨੇ ਆਲੋਚਕ ਅਤੇ ਪਾਠਕ ਜਗਤ ਵਿਚ ਮਾਣ-ਮੱਤੀਆਂ ਤਰੰਗਾਂ ਛੇੜੀਆਂ। ਉਨ੍ਹਾਂ ਦੇ ਪਹਿਲੇ ਕਹਾਣੀ-ਸੰਗ੍ਰਿਹ ‘ਸੱਗੀ ਫ਼ੁੱਲ’ ਨਾਲ ਉਹ ਕਹਾਣੀਕਾਰ ਤੇ ‘ਸੱਗੀ-ਫ਼ੁੱਲ ਵਾਲਾ ਗੁਰਦਿਆਲ ਸਿੰਘ’ ਬਣ ਗਏ। ਉਨ੍ਹਾਂ ਦੀਆਂ ਅਨੇਕਾਂ ਕਹਾਣੀਆਂ ਲਗਾਤਾਰ ਉਸ ਵੇਲੇ ਦੇ ਨਾਮਵਰ ਰਸਾਲਿਆਂ ਵਿਚ ਛਪਦੀਆਂ ਰਹੀਆਂ। 1964 ਵਿਚ ਉਨ੍ਹਾਂ ਦਾ ਪਲੇਠਾ ਨਾਵਲ ‘ਮੜ੍ਹੀ ਦਾ ਦੀਵਾ’ ਪ੍ਰਕਾਸ਼ਿਤ ਹੋਇਆ ਜਿਸਨੂੰ   ਡਾ. ਨਾਮਵਰ ਸਿੰਘ, ਡਾ. ਅਤਰ ਸਿੰਘ, ਡਾ. ਅਮਰੀਕ ਸਿੰਘ ਅਤੇ ਡਾ. ਜੋਗਿੰਦਰ ਸਿੰਘ ਰਾਹੀ ਵਰਗੇ ਸਮਰੱਥ ਅਲੋਚਕਾਂ ਨੇ ਪੰਜਾਬੀ ਨਾਵਲਕਾਰੀ ਵਿਚ ‘ਟਰੈਂਡ ਸੈਟਰ’ ਕਰਾਰ ਦਿੱਤਾ। ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਰੂਸੀ ਭਾਸ਼ਾ ਵਿਚ ਇਸਦੀਆਂ ਪੰਜ ਲੱਖ ਕਾਪੀਆਂ ਵਿਕੀਆਂ। ਉਨ੍ਹਾਂ ਦੇ ਨਾਵਲ ‘ਅੱਧ ਚਾਨਣੀ ਰਾਤ’ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ‘ਤੇ ਆਧਾਰਿਤ ਪਹਿਲੀ ਪੰਜਾਬੀ ਫ਼ਿਲਮ ਹੈ ਜਿਹੜੀ 68 ਸਾਲਾਂ ਬਾਅਦ ਇਟਲੀ ਦੇ ਅੰਤਰਰਾਸ਼ਟਰੀ ਫ਼ਿਲਮ ਮੇਲੇ ਵਿਚ ਵਿਖਾਈ ਗਈ। ਇਸ ਤੋਂ ਇਲਾਵਾ ਪੰਜ ਹੋਰ ਦੇਸ਼ਾਂ ਵਿਚ ਪ੍ਰਦਰਸ਼ਿਤ ਕੀਤੀ ਜਾ ਚੁੱਕੀ ਹੈ।
ਅਤਿ ਨਿਮਨ ਪੇਂਡੂ ਵਰਗ ਦੇ ਜੀਵਨ ਅਤੇ ਉਸਨੂੰ ਦਰਪੇਸ਼ ਦੀਰਘ ਮੁਸ਼ਕਲਾਂ ਦੇ ਚਿਤੇਰੇ ਗੁਰਦਿਆਲ ਸਿੰਘ ਨੇ ਸਦਾ ਇੱਕ ਪ੍ਰਤੀਬੱਧ ਲੇਖਕ ਵੱਜੋਂ ਆਪਣਾ ਅਕਸ ਬਰਕਰਾਰ ਰੱਖਿਆ। ਉਨ੍ਹਾਂ ਦੇ ਨਾਵਲ ‘ਅਣਹੋਏ’, ‘ਕੁਵੇਲਾ’, ‘ਪਹੁ ਫ਼ੁਟਾਲੇ ਤੋਂ ਪਹਿਲਾਂ’, ‘ਪਰਸਾ’, ‘ਰੇਤੇ ਦੀ ਇੱਕ ਮੁੱਠੀ’ ਅਤੇ ‘ਆਹਣ’ ਤੋਂ ਇਲਾਵਾ ਕਈ ਕਹਾਣੀ-ਸੰਗ੍ਰਿਹਾਂ ਨੂੰ ਵੀ ਪੰਜਾਬੀ ਪਾਠਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਮਾਂ-ਬੋਲੀ ਦੀ ਝੋਲੀ ਵਿਚ ‘ਗਿਆਨਪੀਠ ਪੁਰਸਕਾਰ’ ਪਾਉਣ ਵਾਲੇ ਪੰਜਾਬੀ ਦੇ ਉਹ ਦੂਜੇ ਮਾਣਯੋਗ ਲੇਖਕ ਸਨ। ਉਨ੍ਹਾਂ ਸੰਸਾਰ ਸਾਹਿਤ ਦੀਆਂ ਕਈ ਉੱਚਤਮ ਕ੍ਰਿਤਾਂ ਦੇ ਪੰਜਾਬੀ ਅਨੁਵਾਦ ਕਰਕੇ ਪਾਠਕਾਂ ਦੀ ਭੇਟ ਕੀਤੇ। ਹਾਲ ਹੀ ਵਿਚ ਉਨ੍ਹਾਂ ਦੀ ਸਵੈ-ਜੀਵਨੀ ‘ਨਿਆਣਮੱਤੀਆਂ’ ਅੰਗਰੇਜ਼ੀ ਵਿਚ ਅਨੁਵਾਦ ਹੋ ਕੇ ਛਪੀ ਹੈ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮਸ਼੍ਰੀ’ ਦੇ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਮੈਂ 2002 ਵਿੱਚ ਐੱਮਐਸਸੀ (ਆਈਟੀ) ਕਰਨ ਦੌਰਾਨ ਆਪਣਾ ਪ੍ਰੋਜੈਕਟ ਤਿਆਰ ਕਰਨਾ ਸੀ ਤਾਂ ਮੇਰੇ ਖਿਆਲ ਵਿੱਚ ਆਇਆ ਕਿ ਕਿਉਂ ਨਾ ਸਾਡੀ ਜੈਤੋ ਮੰਡੀ ਦਾ ਨਾਂਅ ਪੂਰੇ ਸੰਸਾਰ ਵਿੱਚ ਪ੍ਰਸਿੱਧ ਕਰਨ ਵਾਲੇ ਪ੍ਰੋ: ਗੁਰਦਿਆਲ ਸਿੰਘ ਜੀ ਦੀ ਜੀਵਣੀ ‘ਤੇ ਹੀ ਪ੍ਰੋਜੈਕਟ ਤਿਆਰ ਕੀਤਾ ਜਾਵੇ, ਤਾਂ ਮੈਂ ਆਪਣੇ ਇੱਕ ਸਾਥੀ ਨਾਲ ਰਲ ਕੇ ਇਹ ਪ੍ਰੋਜੈਕਟ ਤਿਆਰ ਕਰਨ ਸਬੰਧੀ ਪ੍ਰੋ. ਗੁਰਦਿਆਲ ਸਿੰਘ ਜੀ ਨੂੰ ਮਿਲਿਆ ਤੇ ਉਹਨਾਂ ਦੀ ਸਹਿਮਤੀ ਲਈ। ਉਨ੍ਹਾਂ ਸਾਨੂੰ ਆਪਣੀ ਪੂਰੀ ਜੀਵਣੀ, ਪ੍ਰਾਪਤੀਆਂ, ਲਿਟਰੇਚਰ ਵਰਕ ਆਦਿ ਸਬੰਧੀ ਭਰਪੂਰ ਜਾਣਕਾਰੀ, ਫੋਟੋ ਆਦਿ ਮੁਹੱਈਆ ਕਰਵਾਏ। ਅਸੀਂ ਜਦੋਂ ਵੀ ਉਹਨਾਂ ਨੂੰ ਮਿਲਣ ਜਾਣਾ ਤਾਂ ਉਹ ਹਰ ਵਕਤ ਆਪਣੇ ਘਰ ਦੇ Àੁੱਪਰ ਬਣੇ ਚੁਬਾਰੇ ਵਿੱਚ ਲਿਖ ਰਹੇ ਹੁੰਦੇ ਸਨ, ਜਿੱਥੇ ਕਿ ਅੱਜ-ਕੱਲ੍ਹ ਪ੍ਰੋ. ਗੁਰਦਿਆਲ ਸਿੰਘ ਮਿਊਜ਼ੀਅਮ ਖੋਲ੍ਹਿਆ ਹੋਇਆ ਹੈ।
ਉਹ ਬੜੇ ਹੀ ਪਿਆਰ ਨਾਲ ਹੌਲੀ-ਹੌਲੀ ਬੋਲ ਕੇ ਸਾਡੇ ਨਾਲ ਗੱਲਾਂ ਕਰਦੇ ਤੇ ਨਸੀਹਤ ਦਿੰਦੇ ਸਨ ਤੇ ਉਹਨਾਂ ਦੀ ਧਰਮ ਪਤਨੀ ਮਾਤਾ ਬਲਵੰਤ ਕੌਰ ਜੀ ਸਾਨੂੰ ਸਵਾਦ ਜਿਹੀ ਚਾਹ ਤੇ ਘਰ ਦੀ ਬਣੀ ਬਰਫੀ ਖਵਾਏ ਬਿਨਾ ਘਰੋਂ ਜਾਣ ਨਹੀਂ ਦਿੰਦੇ ਸਨ। ਜਦੋਂ ਸਾਡਾ ਇਹ ਪ੍ਰੋਜੈਕਟ ਬਾਇਓਗ੍ਰਾਫੀ ਆਫ ਪ੍ਰੋ. ਗੁਰਦਿਆਲ ਸਿੰਘ ਯੂਨੀਵਰਸਿਟੀ ਵਿੱਚ ਸਬਮਿਟ ਕਰਵਾਇਆ ਗਿਆ ਤਾਂ ਨਤੀਜਾ ਆਉਣ ‘ਤੇ ਇਸ ਪ੍ਰੋਜੈਕਟ ਵਿੱਚੋਂ ਅਸੀਂ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ। ਨਤੀਜੇ ਵਜੋਂ ਅੱਜ ਅਸੀਂ ਦੋਨੋਂ ਸਾਥੀ ਸਰਕਾਰੀ ਅਧਿਆਪਕ ਦੀ ਨੌਕਰੀ ਕਰ ਰਹੇ ਹਾਂ।
ਇੱਕ ਘਟਨਾ ਹੋਰ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਇੱਕ ਵਾਰ ਅਸੀਂ ਕੁਝ ਸਾਥੀਆਂ ਨੇ ਰਲ ਕੇ 2006 ਵਿੱਚ ਇੱਕ ਸੈਮੀਨਾਰ ਕਰਵਾਇਆ ਜਿਸ ਦੇ ਮੁੱਖ ਮਹਿਮਾਨ ਅਤੇ ਬੁਲਾਰੇ ਪ੍ਰੋ. ਗੁਰਦਿਆਲ ਸਿੰਘ ਜੀ ਸਨ ਸਮਾਗਮ ਵਾਲੇ ਦਿਨ ਇਹਨਾਂ ਨੂੰ ਘਰੋਂ ਲੈ ਕੇ ਆਉਣ ਤੇ ਛੱਡਣ ਦੀ ਜਿੰਮੇਵਾਰੀ ਮੇਰੀ ਲਾਈ ਗਈ। ਮੈਂ ਉਹਨਾਂ ਨੂੰ ਪੁੱਛਿਆ ਕਿ ਸਰ ਤੁਹਾਨੂੰ ਘਰੋਂ ਲੈਜਾਂ ਆ ਕੇ? ਉਹਨਾਂ ਕਿਹਾ, ਬੇਟਾ ਲੈਜੋ ਪਰ ਕੋਈ ਸਪੈਸ਼ਲ ਖੇਚਲ ਨਹੀਂ ਕਰਨੀ, ਜੋ ਤੁਹਾਡੇ ਕੋਲ ਆਪਣਾ ਸਾਧਨ ਹੈ ਉਸੇ ‘ਤੇ ਆ ਕੇ ਲੈ ਜਾਵੋ ਮੈਨੂੰ ਕੋਈ ਫਾਰਮੈਲਟੀ ਦੀ ਲੋੜ ਨਹੀਂ ਤਾਂ ਮੈਂ ਦੱਸਿਆ ਕਿ ਸਰ ਮੇਰੇ ਕੋਲ ਤਾਂ ਆਪਣਾ ਮੋਟਰ ਸਾਈਕਲ ਹੈ ਜੀ ਤਾਂ ਉਹ ਮੇਰੇ ਨਾਲ ਬੈਠ ਕੇ ਬਾਈਕ ‘ਤੇ ਹੀ ਚਲੇ ਗਏ ਤੇ ਵਾਪਸੀ ‘ਤੇ ਵੀ ਬਾਈਕ ‘ਤੇ ਹੀ ਆਏ ਗੱਲ ਏਨੀ ਸਾਦਗੀ ਭਰੀ ਸੀ ਉਨ੍ਹਾਂ ਦੀ ਜੀਵਨਸ਼ੈਲੀ। ਆਖ਼ਰ 16 ਅਗਸਤ, 2016 ਨੂੰ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ਼ ਗਏ।
ਪ੍ਰੋਫ਼ੈਸਰ ਗੁਰਦਿਆਲ ਸਿੰਘ ਨੇ ਜੈਤੋ ਮੰਡੀ ਦਾ ਨਾਂਅ ਪੂਰੇ ਸੰਸਾਰ ਵਿੱਚ ਪ੍ਰਸਿੱਧ ਕੀਤਾ ਜਿਸ ‘ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਮਾਣ ਹੈ। ਪ੍ਰੋਫੈਸਰ ਸਾਹਿਬ ਦੇ ਜੀਵਨ ‘ਤੇ ਹੋਰ ਚਾਨਣਾ ਪਾਉਣ ਲਈ ਜਦੋਂ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂਆਂ ਨਾਲ ਗੱਲ ਕੀਤੀ ਤਾਂ?ਉਨ੍ਹਾਂ ਦੱਸਿਆ ਕਿ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਵਾਲੇ ਇਸ ਸਾਹਿਤਕਾਰ ਦਾ ਜੀਵਨ ‘ਦਰਬਾਰੀ ਰਾਗ਼’ ਅਲਾਪਣ ਵਾਲੇ ਲੇਖਕਾਂ ਲਈ ਨਸੀਹਤ ਵੀ ਹੈ। ਉਨ੍ਹਾਂ ਗੁਰਦਿਆਲ ਸਿੰਘ ਨੂੰ ਊਣਿਆਂ, ਵਿਹੂਣਿਆਂ, ਅਣਗੌਲਿਆਂ ਦਾ ਸਾਹਿਤਕਾਰ ਕਹਿ ਕੇ ਤਾਰੀਫ਼ ਕੀਤੀ ਅਤੇ ਖੁਲਾਸਾ ਕੀਤਾ ਕਿ ਉਨ੍ਹਾਂ ਦੀਆਂ ਕ੍ਰਿਤਾਂ ਬਹੁਤ ਸਾਰੇ ਦੇਸ਼ਾਂ ‘ਚ ਅਨੁਵਾਦ ਹੋ ਕੇ ਛਪੀਆਂ। ਉਹਨਾਂ ਦੱਸਿਆ ਕਿ ਮਰਹੂਮ ਪ੍ਰੋ. ਗੁਰਦਿਆਲ ਸਿੰਘ ਜੀ ਦੇ ਜਨਮ ਦਿਨ ਮੌਕੇ 10 ਜਨਵਰੀ 2019 ਨੂੰ ਨਾਮਦੇਵ ਭਵਨ, ਬਠਿੰਡਾ ਰੋਡ ਜੈਤੋ ਵਿਖੇ ਸਵੇਰੇ 11 ਵਜੇ ਉਹਨਾਂ ਨੂੰ ਸਮਰਪਿਤ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿੱਥੇ ਉੱਚ ਕੋਟੀ ਦੇ ਵਿਦਵਾਨ ਲੇਖਕ ਉਹਨਾਂ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਚਰਚਾ ਕਰਨਗੇ।
ਜੈਤੋ ਮੰਡੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਸਾਰ ਦੀਆਂ ਪ੍ਰਮੁੱਖ ਕਲਾਵਾਂ ‘ਚੋਂ ਸਾਹਿਤ ਪੜ੍ਹਨਾ ਤੇ ਸਿਰਜਣਾ ਮਨੁੱਖ ਨੂੰ ਰਚਨਾਤਮਿਕਤਾ, ਮੌਲਿਕਤਾ, ਕਲਾਤਮਿਕਤਾ, ਸਹਿਜ਼ਤਾ, ਕੋਮਲਤਾ, ਸੰਵੇਦਨਸ਼ੀਲਤਾ, ਬੁੱਧੀਮਤਾ, ਵਿਸ਼ਾਲਤਾ ਤੇ ਵਿਹਾਰਕਤਾ, ਭਾਵੁਕਤਾ ਆਦਿ ਨਾਲ ਅਮੀਰ ਕਰਦਾ ਹੈ ਵਿੱਦਿਅਕ ਅਦਾਰਿਆਂ ‘ਚੋਂ ਸਿੱਖਿਆ ਗ੍ਰਹਿਣ ਕਰ ਰਹੇ ਵਿਦਿਆਰਥੀ ਵਰਗ ਨੂੰ ਸਾਹਿਤ ਨਾਲ ਜੋੜ ਕੇ ਹਰੇਕ ਪੱਖੋਂ ਸਾਰਥਿਕ ਨਤੀਜਿਆਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਸਾਹਿਤ ਦਾ ਮੂਲ ਉਦੇਸ਼ ਸੱਤਿਅਮ (ਸੱਚ), ਸ਼ਿਵਮ (ਕਲਿਆਣ) ਤੇ ਸੁੰਦਰਮ (ਸੁੰਦਰਤਾ) ਦਾ ਪ੍ਰਕਾਸ਼ ਤੇ ਪ੍ਰਚਾਰ ਕਰਨਾ ਹੈ ਇਸ ਉਦੇਸ਼ ਦੀ ਪ੍ਰਾਪਤੀ ਕੇਵਲ ਸੁਹਿਰਦ ਪਾਠਕਾਂ ਦੀ ਮੱਦਦ ਨਾਲ ਹੀ ਕੀਤੀ ਜਾ ਸਕਦੀ ਹੈ ਹਰੇਕ ਵਿੱਦਿਅਕ ਅਦਾਰੇ ਅੰਦਰ ਕਿਤਾਬਾਂ ਨਾਲ ਭਰਪੂਰ ਲਾਇਬ੍ਰੇਰੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਹਫ਼ਤੇ ਵਿੱਚ ਘੱਟ ਤੋਂ ਘੱਟ ਦੋ ਪੀਰੀਅਡ ਵਿਦਿਆਰਥੀ ਲਾਇਬ੍ਰੇਰੀ ਵਿੱਚ ਭਾਸ਼ਾ ਅਧਿਆਪਕਾਂ ਦੀ ਹਾਜ਼ਰੀ ‘ਚ ਗੁਜ਼ਾਰਨ ਤਾਂ ਸੋਨੇ ‘ਤੇ ਸਹਾਗੇ ਦੀ ਧਾਰਨਾ ਸੱਚ ਹੋ ਸਕਦੀ ਹੈ ਲਾਇਬ੍ਰੇਰੀ ‘ਚੋਂ ਵੱਖ-ਵੱਖ ਕਿਤਾਬਾਂ, ਰਸਾਲਿਆਂ, ਕੋਸ਼, ਵਿਸ਼ਵਕੋਸ਼, ਖੋਜ-ਨਿਬੰਧ, ਖੋਜ- ਪ੍ਰਬੰਧ, ਹਵਾਲਾ ਸਮੱਗਰੀ ਆਦਿ ਦੀ ਮੱਦਦ ਨਾਲ ਸਾਹਿਤਕ ਰੁਚੀਆਂ ਨੂੰ ਹੁੰਗਾਰਾ ਤੇ ਹੁਲਾਰਾ ਮਿਲਦਾ ਹੈ ਸਕੂਲਾਂ ਵਿੱਚ ਰੀਡਿੰਗ ਕਾਰਨਰ (ਪੜ੍ਹਨ ਕੋਨੇ) ਦੀ ਸਥਾਪਨਾ ਤੇ ਸੁਚੱਜੀ ਵਰਤੋਂ ਵੀ ਬਾਲ-ਮਨਾਂ ਲਈ ਸਾਹਿਤਕ ਚੇਟਕ ਦਾ ਪ੍ਰਮੁੱਖ ਸ੍ਰੋਤ ਹੈ
ਵਿਦਿਆਰਥੀਆਂ ਅੰਦਰ ਸਹਿਤਕ ਰੁਚੀਆਂ ਪੈਦਾ ਕਰਨ ‘ਚ ਭਾਸ਼ਾ ਅਧਿਆਪਕ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੇ ਹਨ ਭਾਸ਼ਾ ਅਧਿਆਪਕ ਦੀ ਸਾਹਿਤਕ ਸਮਝ, ਸੁਚੱਜਾ ਭਾਸ਼ਾਈ ਅਧਿਆਪਨ ਤੇ ਸਾਹਿਤ ਸਿਰਜਣਾ ਦੀ ਰੁਚੀ ਸਭ ਵਿਦਿਆਰਥੀਆਂ ਲਈ ਪ੍ਰੇਰਨਾ ਸ੍ਰੋਤ ਹੋ ਨਿੱਬੜਦੀ ਹੈ ਭਾਸ਼ਾ ਅਧਿਆਪਨ ਮੌਕੇ ਸਬੰਧਤ  ਸਾਹਿਤਕ ਵਿਧਾ ਦੀ ਪਰਿਭਾਸ਼ਾ, ਤੱਤ, ਬਣਤਰ, ਪ੍ਰਵਿਰਤੀਆਂ ਤੇ ਸਾਹਿਤਕ ਤਵਾਰੀਖ਼ ਦੀ ਤਫ਼ਸੀਲ ਨਾਲ ਪਾੜ੍ਹਿਆਂ ਨੂੰ ਅਦਬੀ ਦੁਨੀਆਂ ਨਾਲ ਜੋੜਨਾ ਸਰਲ ਹੋ ਜਾਂਦਾ ਹੈ ਜੇਕਰ ਭਾਸ਼ਾ ਦੇ ਪਾਠਕ੍ਰਮ ‘ਚ ਦਰਜ ਕਾਵਿ-ਰਚਨਾਵਾਂ ਤਰੰਨਮ ‘ਚ ਸੁਰ-ਤਾਲ ਦੇ ਸੰਗੀਤ ਵਿੱਚ ਗੁੰਨ੍ਹ ਕੇ ਅਤੇ ਨਾਟਕ-ਇਕਾਂਗੀਆਂ ਜਮਾਤ ‘ਚੋਂ ਪਾਤਰ ਸਿਰਜ ਕੇ ਨਾਟਕੀ ਵਿਧੀ ਰਾਹੀਂ ਪੜ੍ਹਾਈਆਂ ਜਾਣ ਤਾਂ ਪਾਠ-ਸਮੱਗਰੀ ਸਪੱਸ਼ਟ ਹੋਣ ਦੇ ਨਾਲ-ਨਾਲ ਬੱਚਿਆਂ ਨੂੰ ਸਾਹਿਤਕ ਆਦਤ ਪਾਉਣ ਦੀ ਨਿੱਗਰ ਬੁਨਿਆਦ ਰੱਖੀ ਜਾਂਦੀ ਹੈ ਭਾਸ਼ਾ ਅਧਿਆਪਕ ਖ਼ੁਦ ਨਿਰੰਤਰ ਅਧਿਐਨ ਨਾਲ਼ ਜੁੜਿਆ ਰਹੇ ਅਤੇ ਉਹ ਸਮੇਂ-ਸਮੇਂ ਆਪਣੇ ਸ਼ਾਗਿਰਦਾਂ ਨੂੰ ਪੜ੍ਹਨ ਲਈ ਚੰਗੀਆਂ ਕਿਤਾਬਾਂ ਤੇ ਰਸਾਲਿਆਂ ਦੀ ਦੱਸ ਪਾਵੇ, ਪੜ੍ਹਨ ਲਈ ਪ੍ਰੇਰਤ ਕਰੇ ਤੇ ਪੜ੍ਹੀ ਗਈ ਕਿਤਾਬ ਬਾਰੇ ਵਿਦਿਆਰਥੀਆਂ ਤੋਂ ਪ੍ਰਤੀਕਿਰਿਆ ਲੈਣ ਬਾਅਦ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰੇ ਵਿਦਿਆਰਥੀਆਂ ਦੇ ਸ਼ਬਦ ਭੰਡਾਰ ‘ਚ ਵਾਧਾ ਕਰਨ ਲਈ ਸ਼ਬਦ-ਕੋਸ਼, ਮਹਾਨ ਕੋਸ਼ ਤੇ ਵਿਸ਼ਵ ਕੋਸ਼ ਨਾਲ ਜੋੜਨਾ ਭਾਸ਼ਾ ਅਧਿਆਪਕ ਦੀ ਪਹਿਲ-ਕਦਮੀ ਹੋਣੀ ਚਾਹੀਦੀ ਹੈ
ਵਿਦਿਆਰਥੀ ਵਰਗ ਨੂੰ ਸਾਹਿਤ ਨਾਲ ਜੋੜਨ ਲਈ ਵਿੱਦਿਅਕ ਸੰਸਥਾਵਾਂ ਵਿੱਚ ਸਮੇਂ-ਸਮੇਂ ਪੁਸਤਕ ਪ੍ਰਦਰਸ਼ਨੀਆਂ, ਸਾਹਿਤਕ ਸੰਮੇਲਨ, ਪ੍ਰਸਿੱਧ ਸਾਹਿਤਕਾਰਾਂ ਦੇ ਰੂ-ਬ-ਰੂ ਸਮਾਗਮ ਰਚਾਉਣ ਨਾਲ ਸਾਹਿਤ ਜਾਗ੍ਰਿਤੀ ਦੇ ਉਦੇਸ਼ ਦੀ ਪ੍ਰਾਪਤੀ ਲਈ ਯੋਜਨਾਵੱਧ ਤਰੀਕੇ ਨਾਲ ਕਾਰਜਕ੍ਰਮ ਕਰਨਾ ਚਾਹੀਦਾ ਹੈ ਭਾਸ਼ਾ, ਸਾਹਿਤ ਤੇ ਸਾਹਿਤਕਾਰਾਂ ਨਾਲ ਜੁੜੇ ਖ਼ਾਸ ਦਿਵਸ, ਸਪਤਾਹ, ਪੰਦਰਵਾੜੇ ਤੇ ਮਹੀਨੇ ਵਿਹਾਰਕ ਰੂਪ ‘ਚ ਮਨਾਉਣ ਨਾਲ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਦਾ ਕਾਰਗਰ ਹਥਿਆਰ ਹੈ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਰੇਡੀਓ ਤੇ ਟੀ. ਵੀ. ਦੇ ਮਿਆਰੀ ਸਾਹਿਤਕ ਸਿਲਸਿਲਿਆਂ ਦੇ ਜਰੀਏ ਸਾਹਿਤ ਨਾਲ ਜੋੜਨ ਲਈ ਉਚੇਚੇ ਯਤਨ ਕਰਨ ਵਿਦਿਆਰਥੀਆਂ ਨੂੰ ਰੰਗਮੰਚ ਨਾਲ ਜੋੜ ਕੇ ਨਾ ਕੇਵਲ ਨਾਟਕ, ਇਕਾਂਗੀ, ਨੁੱਕੜ ਨਾਟਕ ਦੀ ਸਿਨਫ਼ ਬਾਰੇ ਵਿਸਥਾਰਿਤ ਜਾਣਕਾਰੀ ਹਾਸਲ ਹੁੰਦੀ ਹੈ, ਸਗੋਂ ਬਹੁਭਾਂਤੀ ਵਿਸ਼ਿਆਂ ਬਾਰੇ ਗਿਆਨ, ਅਦਾਕਾਰੀ ਦੇ ਗੁਣ ਤੇ ਨਾਟਕ-ਇਕਾਂਗੀ ਪੜ੍ਹਨ ਤੇ ਸਿਰਜਣ ਦੀ ਰੁਚੀ ਵੀ ਪ੍ਰਬਲ ਹੁੰਦੀ ਹੈ ਸਾਹਿਤ ਨਾਲ ਜੁੜੇ ਵਿਦਿਆਰਥੀਆਂ ਦੀ ਭਾਸ਼ਾ ‘ਤੇ ਪਕੜ ਮਜ਼ਬੂਤ ਹੁੰਦੀ ਹੈ ਸ਼ਬਦਾਂ ਦੀ ਅਮੀਰੀ ਆਪਣੇ ਮਾਧਿਅਮ ਰਾਹੀਂ ਜਿੱਥੇ ਗੈਰ-ਸਾਹਿਤਕ ਵਿਸ਼ਿਆਂ ਨੂੰ ਡੂੰਘਾਈ ‘ਚ ਪੜ੍ਹਨ ‘ਚ ਸਹਾਇਤਾ ਕਰਦੀ ਹੈ, ਉੱਥੇ ਬੋਲ-ਚਾਲ ਦੀ ਭਾਸ਼ਾ ਵੀ ਵਧੇਰੇ ਪਾਏਦਾਰ, ਦਮਦਾਰ, ਅਸਰਦਾਰ ਤੇ ਪ੍ਰਭਾਵਸ਼ਾਲੀ ਹੋ ਨਿੱਬੜਦੀ ਹੈ
ਸਕੂਲ ਦੇ ਚੋਣਵੇਂ ਸੁਹਿਰਦ ਵਿਦਿਆਰਥੀ- ਪਾਠਕਾਂ ਤੇ ਵਿਦਿਆਰਥੀ  ਲੇਖਕਾਂ ਦੀ ਸਾਹਿਤ ਸਭਾ ਦਾ ਗਠਨ ਕਰ ਕੇ ਸਾਹਿਤ ਪੜ੍ਹਨ ਤੇ ਸਿਰਜਣ ਦੇ ਹੁਨਰਾਂ ‘ਚ ਉਤਸ਼ਾਹਜਨਕ ਨਿਖਾਰ ਤੇ ਸੁਧਾਰ ਲਿਆਂਦਾ ਜਾ ਸਕਦਾ ਹੈ ਅੱਜ-ਕੱਲ੍ਹ ਹਰੇਕ ਅਖ਼ਬਾਰ ‘ਚ ਅਨੇਕਾਂ ਸਾਹਿਤਕ ਵੰਨਗੀਆਂ ਕਹਾਣੀ, ਮਿੰਨੀ ਕਹਾਣੀ, ਨਾਵਲ, ਨਾਟਕ, ਇਕਾਂਗੀ, ਗੀਤ, ਗ਼ਜ਼ਲ, ਕਵਿਤਾ, ਨਜ਼ਮ, ਰੁਬਾਈ, ਵਿਅੰਗ, ਨਿਬੰਧ, ਲੇਖ, ਰੇਖਾ ਚਿੱਤਰ, ਸਫ਼ਰਨਾਮਾ ਅੰਸ਼, ਸਮੀਖਿਆ, ਹਾਸ-ਵਿਅੰਗ ਆਦਿ ਪੜ੍ਹਨ ਨੂੰ ਮਿਲਦੇ ਹਨ ਜੇਕਰ ਵਿਦਿਆਰਥੀਆਂ ਨੂੰ ਅਖ਼ਬਾਰ ਪੜ੍ਹਨ ਦੀ ਆਦਤ ਪਾਈ ਜਾਵੇ ਤਾਂ ਅਨੇਕਾਂ ਸਾਹਿਤ ਰੂਪਾਂ ਤੇ ਵਿਸ਼ਾ ਸਮੱਗਰੀ ਨਾਲ ਜਾਣ-ਪਹਿਚਾਣ ਹੁੰਦੀ ਹੈ ਕਈ ਸਾਹਿਤਕ ਰਸਾਲਿਆਂ ਤੇ ਪੁਸਤਕ-ਲੜੀਆਂ ਦਾ ਨਿਰੋਲ ਉਦੇਸ਼ ਭਾਂਤ-ਭਾਂਤ ਦੀਆਂ ਅਦਬੀ ਸਿਨਫ਼ਾਂ ਨਾਲ ਸਾਹਿਤ ਦਾ ਦਾਇਰਾ ਮੋਕਲ਼ਾ ਕਰਨਾ ਹੁੰਦਾ ਹੈ
ਅਜਿਹੇ ਸਾਹਿਤਕ ਰਸਾਲੇ ਯੁਵਕਾਂ ਲਈ ਸਾਹਿਤਕ ਸਮਝ ਦੇ ਮਾਮਲੇ ਵਿੱਚ ਮੱਦਦਗਾਰ ਸਿੱਧ ਹੋ ਸਕਦੇ ਹਨ ਵਿਦਿਆਰਥੀਆਂ ਦੀਆਂ ਮਿਆਰੀ ਰਚਨਾਵਾਂ ਨੂੰ ਵੱਖ-ਵੱਖ ਅਖ਼ਬਾਰਾਂ-ਰਸਾਲਿਆਂ ‘ਚ ਛਪਣ ਹਿੱਤ ਵੀ ਭੇਜਿਆ ਜਾ ਸਕਦਾ ਹੈ ਇਸ ਤਰ੍ਹਾਂ ਲਿਖਣ ‘ਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਦੀਆਂ ਆਪ- ਸਿਰਜੀਆਂ ਰਚਨਾਵਾਂ ਸਕੂਲ/ਕਾਲਜ ਦੇ ਰਸਾਲੇ ਵਿੱਚ ਛਾਪ ਕੇ ਉਤਸ਼ਾਹ ਵਧਾਉਣ ਦਾ ਸ਼ੁੱਭ ਕਾਰਜ ਕੀਤਾ ਜਾ ਸਕਦਾ ਹੈ ਸਕੂਲਾਂ ‘ਚ ਸਵੇਰ ਦੀ ਸਭਾ ਪ੍ਰਤਿਭਾਸ਼ਾਲੀ ਸਾਹਿਤਕ ਸੋਚ ਦੇ ਧਾਰਨੀ  ਬੱਚਿਆਂ ਲਈ ਆਪੇ ਦੇ ਪ੍ਰਗਟਾਵੇ ਦਾ ਮਜ਼ਬੂਤ ਸਾਧਨ ਹੈ ਵਸ਼ਿਸ਼ਟ-ਸਾਹਿਤ ਦੀ ਸਮਝ ਲਈ ਲੋਕ-ਸਾਹਿਤ ਦੀਆਂ ਮੁੱਢਲੀਆਂ ਵੰਨਗੀਆਂ ਘੋੜੀਆਂ, ਸੁਹਾਗ, ਸਿੱਠਣੀਆਂ, ਟੱਪੇ, ਢੋਲੇ, ਕੀਰਨੇ-ਵੈਣ, ਬੋਲੀਆਂ, ਬਾਤਾਂ, ਬੁਝਾਰਤਾਂ, ਅਖਾਣ, ਮੁਹਾਵਰੇ ਆਦਿ ਬਾਰੇ ਸਿਧਾਂਤਿਕ ਤੇ ਵਿਹਾਰਕ ਜਾਣਕਾਰੀ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਉਣੀ ਅਤੀ ਲਾਜ਼ਮੀ ਹੈ
ਜੇਕਰ ਵਿਦਿਆਰਥੀ ਖ਼ਾਸ ਮੌਕਿਆਂ ‘ਤੇ ਇੱਕ–ਦੂਜੇ, ਸਕੇ ਸਬੰਧੀਆਂ ਤੇ ਨਜ਼ਦੀਕੀਆਂ ਨੂੰ ਕਿਤਾਬ ਜਾਂ  ਸ਼ਬਦ-ਕੋਸ਼ ਰੂਪੀ ਤੋਹਫ਼ੇ ਦੇਣ ਤਾਂ ਉਮਦਾ  ਸਾਹਿਤਕ ਮਾਹੌਲ ਸਿਰਜਿਆ ਜਾ ਸਕਦਾ ਹੈ ਨਿਰਸੰਦੇਹ ਅਜੋਕੇ ਯੁੱਗ ਵਿੱਚ ਅਸੀਂ ਸੂਚਨਾ ਕ੍ਰਾਂਤੀ ਦੇ ਗਤੀਸ਼ੀਲ ਦੌਰ ਵਿੱਚ ਗੁਜ਼ਰ ਰਹੇ ਹਾਂ ਕੰਪਿਊਟਰ, ਇੰਟਰਨੈੱਟ, ਲੈਪਟਾਪ, ਮੋਬਾਇਲ ਆਦਿ ਅਨੇਕਾਂ ਵਿਗਿਆਨਕ ਤੋਹਫ਼ਿਆਂ ਦੀ ਯੁਵਾ ਵਰਗ ਵਰਤੋਂ ਦੀ ਥਾਂ ਦੁਰਵਰਤੋਂ ਕਰ ਰਿਹਾ ਹੈ ਇਸ ਦੇ ਉਲਟ ਅਨੇਕਾਂ ਸਾਫ਼ਟਵੇਅਰ, ਵੈੱਬਸਾਈਟਸ ਤੇ ਐਪਸ ਉਪਲੱਬਧ ਹਨ, ਜਿਨ੍ਹਾਂ ਦਾ ਟੀਚਾ ਸਾਹਿਤ, ਭਾਸ਼ਾ ਤੇ ਕਲਾ ਨਾਲ ਸਾਂਝ ਰੱਖਦੇ ਖਪਤਕਾਰਾਂ ਦੀ ਗਿਆਨਾਤਮਕ ਤੇ ਕਲਾਤਮਿਕ ਭੁੱਖ ਦੀ ਤ੍ਰਿਪਤੀ ਕਰਨਾ ਹੁੰਦਾ ਹੈ,
ਅਜਿਹੇ ਆਧੁਨਿਕ ਸੂਚਨਾ-ਸੰਸਾਰ ਬਾਰੇ ਅਧਿਆਪਕ ਖ਼ੁਦ ਜਾਣਕਾਰੀ ਰੱਖਦੇ ਹੋਣ ਤੇ ਇਸਦੀ ਸੁਚੱਜੀ ਵਰਤੋਂ ਬਾਰੇ ਆਪਣੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਵਿਦਿਆਰਥੀਆਂ ਦੀ ਰੁਚੀ ਅਨੁਸਾਰ  ਟਾਈਪਿੰਗ ਸਿਖਾ ਕੇ ਉਹਨਾਂ ਦਾ ਭਾਸ਼ਾ ਪੱਖ ਮਜ਼ਬੂਤ ਕੀਤਾ ਜਾ ਸਕਦਾ ਹੈ ਪਾਠਕ੍ਰਮ ‘ਚ ਸ਼ਾਮਿਲ ਸਾਹਿਤ ਦੀਆਂ ਵੰਨਗੀਆਂ ਨਿਰਧਾਰਤ ਚੌਖਟੇ ਅਨੁਸਾਰ ਪੜ੍ਹਾਉਣ ਨਾਲ ਜਿੱਥੇ ਵਿਦਿਆਰਥੀ ਮਨ ਆਨੰਦਿਤ ਹੋ ਜਾਂਦਾ ਹੈ, ਉੱਥੇ ਉਹਨਾਂ ਦੀ ਮਾਨਵੀ ਸਮਾਜ ਦੇ ਸਰੋਕਾਰਾਂ ਦੇ ਗਿਆਨ ਨਾਲ਼ ਖ਼ਾਲੀ ਝੋਲ਼ੀ ਭਰ ਜਾਂਦੀ ਹੈ
ਸੋ ਆਓ, ਵਿਦਿਆਰਥੀਆਂ ਨੂੰ ਸਾਹਿਤ ਦੇ ਸੰਜੀਦਾ ਪਾਠਕ, ਜ਼ਿੰਮੇਵਾਰ ਰਚਨਾਕਾਰ ਤੇ ਸੰਤੁਲਿਤ ਸਮੀਖਿਆਕਾਰ ਬਣਾਉਣ ਲਈ ਵਿਹਾਰਕ ਤੇ ਸੁਖੈਨਤਾ ਭਰਪੂਰ ਯਤਨ ਕਰੀਏ
ਲੈਕਚਰਾਰ ਤਰਸੇਮ ਸਿੰਘ ਬੁੱਟਰ ‘ਬੰਗੀ’
ਮੋ. 81465-82152
ਜੇਕਰ ਵਿਦਿਆਰਥੀ ਖ਼ਾਸ ਮੌਕਿਆਂ ‘ਤੇ ਇੱਕ–ਦੂਜੇ, ਸਕੇ ਸਬੰਧੀਆਂ ਤੇ ਨਜ਼ਦੀਕੀਆਂ ਨੂੰ ਕਿਤਾਬ ਜਾਂ  ਸ਼ਬਦ-ਕੋਸ਼ ਰੂਪੀ ਤੋਹਫ਼ੇ ਦੇਣ ਤਾਂ ਉਮਦਾ  ਸਾਹਿਤਕ ਮਾਹੌਲ ਸਿਰਜਿਆ ਜਾ ਸਕਦਾ ਹੈ