Jam - Sach Kahoon Punjabi
ਪਿੰਡ ਲੋਹਕੇ ਖੁਰਦ ਦੇ ਮਜ਼ਦੂਰਾਂ ਦੇ ਘਰਾਂ ਨੂੰ ਢਾਹੁਣ ਖਿਲਾਫ 16 ਦਿਨਾਂ ਤੋਂ ਐੱਸਐੱਸਪੀ ਦਫਤਰ ਅੱਗੇ ਦਿੱਤਾ ਜਾ ਰਿਹਾ ਸੀ ਧਰਨਾ | Ferozpur News
ਫਿਰੋਜ਼ਪੁਰ, (ਸਤਪਾਲ ਥਿੰਦ)। ਪਿੰਡ ਲੋਹਕੇ ਖੁਰਦ ‘ਚ ਮਜ਼ਦੂਰਾਂ ਦੇ ਘਰ ਢਾਹੁਣ ਵਾਲਿਆਂ ਖਿਲਾਫ਼ ਕਾਰਵਾਈ ਨਾ ਹੁੰਦੀ ਦੇਖ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ‘ਚ ਐੱਸਐੱਸਪੀ ਦਫਤਰ ਫਿਰੋਜ਼ਪੁਰ ਦੇ ਸਾਹਮਣੇ ਧਰਨਾ ਲਾ ਕੇ ਬੈਠੇ ਕਿਸਾਨਾਂ-ਮਜ਼ਦੂਰਾਂ ਨੇ ਧਰਨੇ ਦੇ 16ਵੇਂ ਦਿਨ ਬਸਤੀ ਟੈਕਾਂ ਵਾਲੀ ਕੋਲ ਫਿਰੋਜ਼ਪੁਰ ਰੇਲ ਜੰਕਸ਼ਨ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਉਨ੍ਹਾਂ ਐਲਾਨ ਕੀਤਾ ਕਿ ਮਸਲੇ ਦੇ ਹੱਲ ਤੱਕ ਰੇਲ ਆਵਾਜਾਈ ਠੱਪ ਰੱਖੀ ਜਾਵੇਗੀ। (Ferozpur News)
ਰੇਲਵੇ ਟ੍ਰੈਕ ਜਾਮ ਕਰਕੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਪਿੰਡ ਲੋਹਕੇ ਖੁਰਦ ‘ਚ 20 ਮਜ਼ਦੂਰ ਪਰਿਵਾਰਾਂ ਨੂੰ ਸਰਕਾਰ ਦੀ ਪਾਲਿਸੀ ਮੁਤਾਬਕ ਮਿਲੇ ਪਲਾਟਾਂ ‘ਚ ਬਣੇ ਘਰਾਂ ਨੂੰ ਸਿਆਸੀ ਗੰਡਾ ਗਠਜੋੜ ਵੱਲੋਂ ਕਥਿਤ ਤੌਰ ‘ਤੇ ਢਹਿ ਢੇਰੀ ਕਰ ਦਿੱਤਾ ਜਾਂਦਾ ਤੇ ਮਜ਼ਦੂਰਾਂ ਦਾ ਘਰਾਂ ‘ਚ ਪਿਆ ਸਮਾਨ ਚੁੱਕ ਲਿਆ ਜਾਂਦਾ ਹੈ। ਉਹਨਾਂ ਦੱਸਿਆ ਕਿ 16 ਦਿਨ ਤੋਂ ਐੱਸਐੱਸਪੀ ਦਫਤਰ ਫਿਰੋਜ਼ਪੁਰ ਅੱਗੇ ਧਰਨਾ ਦੇਣ ਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪੀੜਤਾਂ ਦੀ ਸ਼ਿਕਾਇਤ ‘ਤੇ ਪੁਲਿਸ ਐੱਫਆਈਆਰ ਦਰਜ ਕਰਨ ਲਈ ਤਿਆਰ ਨਹੀਂ ਹੈ। ਉਹਨਾਂ ਦੱਸਿਆ ਕਿ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਤੇ ਪੀੜਤ ਮਜ਼ਦੂਰਾਂ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਰੇਲਵੇ ਟ੍ਰੈਕ ਜਾਮ ਕਰਨ ਦੀ ਚਿਤਾਵਨੀ ਦੇਣ ਦੇ ਬਾਅਦ ਵੀ ਉਨ੍ਹਾਂ ਦੀ ਸੁਣਵਾਈ ਨਾ ਹੁੰਦੀ ਦੇਖ ਕੇ ਉਹਨਾਂ ਨੂੰ ਮਜ਼ਬੂਰਨ ਟ੍ਰੈਕ ਜਾਮ ਕਰਨਾ ਪਿਆ ਹੈ। (Ferozpur News)
ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ-ਮਜ਼ਦੂਰਾਂ ਵੱਲੋਂ ਫਿਰੋਜ਼ਪੁਰ-ਬਠਿੰਡਾ ਰੇਲਵੇ ਟ੍ਰੈਕ ਜਾਮ ਕੀਤਾ ਗਿਆ ਸੀ ਪਰ ਉਸ ਵਕਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰੋਸਾ ਦੇ ਕੇ ਉਹਨਾਂ ਨੂੰ ਟ੍ਰੈਕ ਤੋਂ ਉਠਾ ਲਿਆ ਸੀ ਤਾਂ ਬਾਅਦ ‘ਚ ਕੋਈ ਕਾਰਵਾਈ ਨਹੀਂ ਕੀਤੀ ਤਾਂ ਮੁੜ ਦੁਬਾਰਾ ਉਨ੍ਹਾਂ ਨੂੰ ਰੇਲਵੇ ਟ੍ਰੈਕ ਜਾਮ ਕਰਨ ਲਈ ਮਜ਼ਬੂਰ ਹੋਣਾ ਪਿਆ, ਜਿਸਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੈ।
ਕਿਸਾਨਾਂ-ਮਜ਼ਦੂਰਾਂ ਤੇ ਪੁਲਿਸ ਦਰਮਿਆਨ ਹੋਈ ਝੜਪ | Ferozpur News
ਐੱਸਐੱਸਪੀ ਦਫਤਰ ਸਾਹਮਣੇ ਧਰਨੇ ਦੌਰਾਨ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਜਾਮ ਕਰਨ ਦੇ ਐਲਾਨ ਤੋਂ ਬਾਅਦ ਰੇਲਵੇ ਟ੍ਰੈਕ ਜਾਮ ਕਰਨ ਜਾ ਰਹੇ ਕਿਸਾਨਾਂ-ਮਜ਼ਦੂਰਾਂ ਨੂੰ ਗੁਰਦੁਆਰਾ ਸਾਰਾਗੜ੍ਹੀ ਸਾਹਮਣੇ ਬੈਰੀਗੇਟ ਲਗਾ ਕੇ ਪੁਲਿਸ ਵੱਲੋਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਤੇ ਪੁਲਿਸ ਨੂੰ ਕਿਸਾਨਾਂ ਨਾਲ ਹੱਥੋਪਈ ਵੀ ਹੋਣਾ ਪਿਆ ਪਰ ਕਿਸਾਨਾਂ ਦੇ ਇਕੱਠ ਅੱਗੇ ਢਿੱਲੀ ਰਹੀ ਪੁਲਿਸ ਦੇ ਬੈਰੀਗੇਟ ਤੋੜਦੇ ਹੋਏ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਜਾਮ ਕੀਤਾ ਗਿਆ। ਦੱਸਣਯੋਗ ਹੈ ਕਿ ਫਿਰੋਜ਼ਪੁਰ ‘ਚ ਪਏ ਭਾਰੀ ਮੀਂਹ ਦੌਰਾਨ ਵੀ ਕਿਸਾਨਾਂ ਨੇ ਰੇਲਵੇ ਟ੍ਰੈਕ ‘ਤੇ ਬੈਠਿਆਂ ਆਪਣਾ ਸੰਘਰਸ਼ ਜਾਰੀ ਰੱਖਿਆ। ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਜਾਰੀ ਸੀ ਅਤੇ ਇਸ ਦੌਰਾਨ ਕਿਸਾਨ ਆਗੂਆਂ ਵੱਲੋਂ ਮਸਲੇ ਦਾ ਹੱਲ ਸਬੰਧੀ  ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਵੀ ਸ਼ੁਰੂ ਕਰ ਦਿੱਤੀ ਸੀ।
ਕਿਸਾਨ ਖੁਦਕੁਸ਼ੀ ਮਾਮਲਾ:ਗ੍ਰਿਫ਼ਤਾਰੀ ਨੂੰ ਲੈ ਕੇ ਲੋਕਾਂ ਕੀਤਾ ਨੈਸ਼ਨਲ ਹਾਈਵੇ ਜਾਮ
ਲੋਕਾਂ ਲਾਇਆ ਪੁਲਿਸ ‘ਤੇ ਢਿੱਲੀ ਕਾਰਗੁਜ਼ਾਰੀ ਦਾ ਦੋਸ਼
ਸਤਪਾਲ ਖਡਿਆਲ, ਦਿੜ੍ਹਬਾ ਮੰਡੀ: ਕਸਬਾ ਮਹਿਲਾਂ ਚੌਂਕ ਨੇੜਲੇ ਪਿੰਡ ਗੱਗੜਪੁਰ ਦੇ ਗਰੀਬ ਕਿਸਾਨ ਜਗਤਾਰ ਸਿੰਘ ਵੱਲੋਂ ਪਿਛਲੇ ਦਿਨੀਂ ਆਪਣੇ ਹੀ ਪਿੰਡ ਦੇ ਲੀਡਰਾਂ ਦੀ ਕਥਿਤ ਧੱਕੇਸ਼ਾਹੀ ਤੋਂ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਹੋ  ਕੇ ਆਤਮ ਹੱਤਿਆ ਕਰ ਲਈ ਸੀ।
ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਵਰਤੀ ਜਾ ਰਹੀ ਢਿੱਲ ਕਾਰਨ ਅੱਜ ਪਰਿਵਾਰਕ ਮੈਂਬਰਾ ਨੇ ਸਵੇਰੇ ਸਾਢੇ 8 ਵਜੇ ਤੋਂ ਸਾਢੇ 12 ਵਜੇ ਤੱਕ ਨੈਸ਼ਨਲ ਹਾਈਵੇ  ਐਨਐਚ-71 ਤੇ ਧਰਨਾ ਲਾ ਕੇ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਜਿਸ ਨੂੰ ਲੈ ਕੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਕਾਂਗਰਸ ਆਗੂ ਦਮਨ ਥਿੰਦ ਬਾਜਵਾ ਨੇ ਮੌਕੇ ‘ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਕਥਿਤ ਦੋਸ਼ੀ ਜਲਦ  ਗ੍ਰਿਫਤਾਰ ਹੋ ਜਾਣਗੇ।
ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪੁੱਤਰ ਕੁਲਜਿੰਦਰ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਪਿਤਾ ਨੇ ਆਪਣੀ ਗਿਆਰਾਂ ਵਿੱਘੇ ਜਮੀਨ ਭਰਭੂਰ ਸਿੰਘ, ਜਰਨੈਲ ਸਿੰਘ ਪੁੱਤਰ ਕੇਹਰ ਸਿੰਘ, ਗੁਰਦੀਪ ਸਿੰਘ ਪੁੱਤਰ ਜਰਨੈਲ ਸਿੰਘ ਨੂੰ ਵੇਚੀ ਸੀ  ਪ੍ਰੰਤੂ ਇਹਨਾਂ ਲੋਕਾਂ ਵੱਲੋਂ ਅਕਾਲੀ ਭਾਜਪਾ ਸਰਕਾਰ ਦੇ ਚੱਲਦਿਆਂ ਸਿਆਸੀ ਤਾਕਤ ਨਾਲ ਉਨਾਂ ਦੀ ਵੱਧ ਜਮੀਨ ਵਾਹ ਲਈ ਸੀ।
ਉਨ੍ਹਾਂ ਨੇ ਇਸ ਸਬੰਧੀ ਸਰਕਾਰੀ ਦਰਬਾਰੇ ਬੜੀ ਗੁਹਾਰ ਲਾਈ ਪਰ ਕਿਸੇ  ਪਾਸਿਓਂ ਇਨਸਾਫ ਨਾਲ ਮਿਲਿਆ ਤੇ ਪਿਛਲੀ ਸਰਕਾਰ ਦੇ ਰਾਜ ਵਿੱਚ ਆਫਰੇ ਇਨਾਂ ਲੋਕਾਂ ਨੂੰ ਸਾਡੇ ਪਰਿਵਾਰ ਤੇ ਦਿਆ ਨਾ ਆਈ। ਕਿਸੇ ਪਾਸੇ ਇਨਸਾਫ਼ ਨਾ ਮਿਲਦਾ ਵੇਖ ਉਸਦੇ ਪਿਤਾ ਨੇ ਆਤਮ  ਹੱਤਿਆ ਕਰ ਲਈ।
ਦਮਨ ਥਿੰਦ ਬਾਜਵਾ ਦੇ ਦਿੱਤਾ ਭਰੋਸਾ, ਧਰਨਾਕਾਰੀ ਹੋਏ ਸ਼ਾਂਤ
ਉਨ੍ਹਾਂ ਇਸ ਸੰਬੰਧੀ ਉਕਤ ਵਿਅਕਤੀਆਂ ਤੇ ਮਾਮਲਾ ਦਰਜ ਕਰਵਾਇਆ ਹੈ ਪ੍ਰੰਤੂ ਹਾਲੇ ਤੱਕ ਪੁਲਿਸ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਇਸ ਸਮੇਂ ਧਰਨਾਕਾਰੀਆਂ ਨੂੰ ਵਿਸਵਾਸ਼ ਦਵਾਉਣ ਪੁੱਜੇ ਡੀਐਸਪੀ ਸੁਨਾਮ ਵਿਲੀਅਮ ਜੇਜੀ ਜੋ ਖੁਦ ਮਾਮਲੇ ਦੀ ਜਾਂਚ ਕਰ ਰਹੇ ਹਨ ਨੇ ਦੱਸਿਆ ਕਿ ਮੁਲਜ਼ਮ ਅਗਲੇ ਤਿੰਨ ਦਿਨਾਂ ਵਿੱਚ ਗ੍ਰਿਫਤਾਰ ਕਰ ਲਏ ਜਾਣਗੇ ਪ੍ਰੰਤੂ ਧਰਨਾਕਾਰੀ ਇਸ ਗੱਲ ਤੇ ਬੱਿਜਦ ਰਹੇ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਆਦ ਹੀ ਧਰਨਾ ਚੁੱਕਿਆ ਜਾਵੇਗਾ।
ਇਸ ਸਮੇਂ ਗੱਲ ਪੁਲਿਸ ਦੇ ਵੱਸੋਂ ਬਾਹਰ ਹੁੰਦੀ ਵੇਖ ਹਲਕਾ ਸੁਨਾਮ ਦੀ ਇੰਚਾਰਜ ਬੀਬੀ ਦਮਨ ਥਿੰਦ ਬਾਜਵਾ ਨੇ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਦਾ ਦੁੱਖੜਾ ਸੁਣਿਆ ਤੇ ਵਿਸਵਾਸ਼ ਦਵਾਇਆ  ਕਿ ਪੁਲਿਸ ਨੂੰ ਥੋੜਾ ਸਮਾਂ ਦਿਓ ਮੁਲਜ਼ਮ ਜਲਦੀ ਗ੍ਰਿਫਤਾਰ ਕੀਤੇ ਜਾਣਗੇ। ਇਸ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਰਣਜੀਤ ਸਿੰਘ ਤਹਿਸੀਲਦਾਰ ਸੰਗਰੂਰ, ਕੁਲਦੀਪ ਸਿੰਘ ਐਸਐਚਓ ਸੁਨਾਮ, ਭਰਪੂਰ ਸਿੰਘ ਐਸਐਚਓ ਸਿਟੀ ਸੁਨਾਮ, ਹਰਮਿੰਦਰ ਸਿੰਘ ਆਾਦਿ ਮੌਜੂਦ ਸਨ।
ਜਾਮ ਵਿੱਚ ਫਸੀ ਬਰਾਤ
ਨੈਸ਼ਨਲ ਹਾਈਵੇ ਚਾਰ ਘੰਟੇ ਜਾਮ ਰਹਿਣ ਕਾਰਨ ਜਿੱਥੇ ਬੱਸਾਂ ਨੂੰ ਆਪਣੇ ਰੂਟ ਬਦਲਣੇ ਪਏ ਉੱਥੇ ਹੀ ਨੌਕਰੀਪੇਸ਼ਾ ਤੇ ਹੋਰਨਾਂ ਨੂੰ ਆਪਣੇ ਕੰਮਾਂ ਤੇ ਜਾਣ ਵਿੱਚ ਦੇਰੀ ਦਾ ਸਾਹਮਣਾ ਕਰਨਾ ਪਿਆ।
ਮਰੀਜਾਂ ਨੂੰ ਲੈ ਕੇ ਜਾ ਰਹੀਆਂ ਐਂਬੂਲੈਸਾਂ ਨੂੰ ਵੀ ਇਸ ਮਾਹੌਲ ਨਾਲ ਦੋ ਚਾਰ ਹੋਣਾ ਪਿਆ। ਲੁਧਿਆਣਾ ਤੋਂ ਜੋਗੇਵਾਲਾ (ਪਾਤੜਾ) ਬਰਾਤ ਲੈ ਕੇ ਚੱਲਿਆ ਲਾੜਾ ਤੇ ਬਰਾਤ ਵੀ ਧਰਨੇ ਦੇ ਜਾਮ ਵਿੱਚ
ਫਸ ਗਈ
ਇਸ ਮੌਕੇ ਇਸ ਮਾਹੌਲ ਨਾਲ ਦੋ ਚਾਰ ਹੋ ਰਹੇ ਲੋਕਾਂ ਵਿੱਚੋਂ ਗੁਰਸੇਵਕ ਸਿੰਘ, ਸੁਰਿੰਦਰ ਸਿੰਘ , ਬੱਬੂ ਸਿੰਘ, ਅਜਮੇਰ ਸਿੰਘ, ਲਛਮਣ ਸਿੰਘ ਆਦਿ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੜਕ ਤੇ ਧਰਨਾ ਲਾ
ਕੇ ਉਹ ਆਮ ਪਬਲਿਕ ਨੂੰ ਕਿਉਂ ਪ੍ਰੇਸਾਨ ਕਰ ਰਹੇ ਹਨ। ਜੇਕਰ ਸਰਕਾਰ ਤੁਹਾਡੇ ਨਾਲ ਗਲਤ ਕਰਦੀ ਹੈ ਤਾਂ ਕਿਸੇ ਅਫਸਰ ਜਾਂ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇ। ਇਨ੍ਹਾਂ ਲੋਕਾਂ ਸਰਕਾਰ ਤੋਂ ਮੰਗ ਕੀਤੀ ਕਿ ਹਾਈਵੇ ਤੇ ਲੱਗਣ ਵਾਲੇ ਧਰਨਿਆਂ ਨੂੰ ਗੈਰ ਕਾਨੂੰਨੀ ਐਲਾਨਿਆ ਜਾਵੇ।