Panic - Sach Kahoon Punjabi
ਕਰਨਾਟਕ ‘ਚ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਗਠਜੋੜ ਸਰਕਾਰ ਖਤਰੇ ‘ਚ ਹੈ ਜੇਡੀਯੂ ਆਗੂ ਦੇਵਗੌੜਾ ਨੇ ਸੂਬੇ ‘ਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਸੰਕੇਤ ਦੇ ਦਿੱਤਾ ਹੈ ਇਹ ਘਟਨਾ ਚੱਕਰ ਨਾ ਸਿਰਫ਼ ਜੇਡੀਐਸ ਸਗੋਂ ਕਾਂਗਰਸ ਲਈ ਘਾਤਕ ਹੋ ਸਕਦਾ ਹੈ ਲੋਕ ਸਭਾ ਚੋਣਾਂ ‘ਚ ਹੋਈ ਤਾਜ਼ੀ -ਤਾਜ਼ੀ ਹਾਰ ਤੋਂ ਬਾਦ ਕਾਂਗਰਸ ਨੂੰ ਉੰਤਰੀ ਭਾਰਤ ਦੇ ਚਾਰ ਰਾਜਾਂ ‘ਚ ਆਪਣੀਆਂ ਸਰਕਾਰਾਂ ਦਾ ਵੱਡਾ ਸਹਾਰਾ ਹੈ, ਜਿਸ ਰਾਹੀਂ ਪਾਰਟੀ ਆਪਣੇ ਖੁਰਦੇ ਆਧਾਰ ਨੂੰ ਬਚਾਉਣ ਲਈ ਕੋਈ ਹੀਲਾ ਕਰ ਸਕਦੀ ਸੀ ਕਾਂਗਰਸ ਨੂੰ ਇਹ ਨਹੀਂ ਸੀ ਭੁੱਲਣਾ ਚਾਹੀਦਾ ਕਿ ਕਰਨਾਟਕ ‘ਚ ਸਭ ਤੋਂ ਵੱਡੀ ਪਾਰਟੀ ਭਾਜਪਾ ਹੈ ਤੇ ਨਵੇਂ ਸਮੀਕਰਨਾਂ ‘ਚ ਭਾਜਪਾ ਮੋਰਚਾ ਮਾਰ ਸਕਦੀ ਹੈ  ਜੇਕਰ ਜੇਡੀਐਸ ਨਾਲ ਕਾਂਗਰਸ ਦੀ ਅਣਬਣ ਹੁੰਦੀ ਹੈ ਤਾਂ ਸਰਕਾਰ ਡਿੱਗਣ ਸਮੇਤ ਜੇਡੀਐਸ ਕੋਲ ਭਾਜਪਾ ਨਾਲ ਜਾਣ ਦਾ ਵੀ ਬਦਲ ਹੈ ਕਰਨਾਟਕ ਹੱਥੋਂ ਚਲੇ ਜਾਣ  ਨਾਲ ਕਾਂਗਰਸ ਦੱਖਣ ਦੇ ਵੱਡਾ ਤੇ ਇੱਕੋ ਇੱਕ ਸੂਬਾ ਵੀ ਆਪਣੇ ਹੱਥੋਂ ਗੁਆ ਬੈਠੇਗੀ ਕੇਂਦਰ ‘ਚ ਲਾਗਤਾਰ ਦਸ ਸਾਲ ਦਾ ਗਠਜੋੜ ਸਰਕਾਰ ਚਲਾ ਚੁੱਕੀ ਕਾਂਗਰਸ ਨੂੰ ਕਰਨਾਟਕ ਅੰਦਰ ਵੀ ਗਠਜੋੜ ਦੀ ਹਕੀਕਤ ਨੂੰ ਸਵੀਕਾਰ ਕਰਨਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ ਸਰਕਾਰ ਦੇ ਸ਼ੁਰੂਆਤੀ ਮੀਨਿਆਂ ‘ਚ ਮੁੱਖ ਮੰਤਰੀ ਕੁਮਾਰ ਸਵਾਮੀ ਗਠਜੋੜ ਸਰਕਾਰ ਨੂੰ ਚਲਾਉਣ ਨੂੰ ਜ਼ਹਿਰ ਪੀਣ ਬਰਾਬਰ ਦੱਸਦੇ ਆਏ ਹਨ  ਉਂਜ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਰਨਾਟਕ ਸਿਆਸੀ ਨਾਟਕਾਂ ਲਈ ਵੀ ਮਸ਼ਹੂਰ ਹੈ ਇੱਥੋਂ ਦੇ ਆਗੂ ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਣ ਬੜੀ ਚਤਰਾਈ ਨਾਲ ਪਾਸਾ ਪਲਟਣ ‘ਚ ਮਸ਼ਹੂਰ ਹਨ ਕੁਝ ਵੀ ਹੋਵੇ ਜੇਕਰ ਮੱਧਕਾਲੀ ਹੁੰਦੀਆਂ ਹਨ ਤਾਂ ਸੂਬੇ ਦੇ ਨਾਲ ਨਾਲ ਦੇਸ਼ ਲਈ ਖਰਚੇ ਘਰ ‘ਤੇ ਮਾੜੀ ਮਿਸਾਲ ਹੋਵੇਗੀ ਦਰਜਨ ਦੇ ਕਰੀਬ ਸੂਬਿਆਂ ‘ਚ ਗਠਜੋੜ ਸਰਕਾਰਾਂ ਹਨ  ਭਾਵੇਂ ਹਰ ਸੂਬੇ ‘ਚ ਗਠਜੋੜ ਸਰਕਾਰਾਂ ਨਹੀਂ ਪਰ ਇਸ ਦੀ ਸੰਭਾਵਨਾ ਤੋਂ ਕੋਈ ਇਨਕਾਰ ਵੀ ਨਹੀਂ ਜੇਕਰ ਸਾਲ ਦੋ ਸਾਲ ਬਾਦ ਗਠਜੋੜ ਟੁੱਟਣ ਲੱਗੇ ਤਾਂ ਸਹਿਯੋਗੀ ਪਾਰਟੀਆਂ ‘ਚ ਮੌਕਾਪ੍ਰਸਤੀ ਵਧੇਗੀ ਤੇ ਸਿਆਸੀ ਅਸਿਥਰਤਾ ਨੂੰ ਬਲ ਮਿਲੇਗਾ ਕਾਂਗਰਸ ਨੂੰ ਗਠਜੋੜ ਦੀ ਸਿਆਸਤ ਨੂੰ ਸਵੀਕਾਰ ਕਰਕੇ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਪਵੇਗਾ ਅੱਜ ਆਮ ਜਨਤਾ ਵੀ ਮੱਧਕਾਲੀ ਚੋਣਾਂ ਨੂੰ ਸਹਿਣ ਨਹੀਂ ਕਰਦੀ ਵਿਧਾਨ ਸਭਾ ਚੋਣਾਂ ‘ਤੇ ਅਰਬਾਂ ਰੁਪਏ ਖਰਚ ਹੁੰਦੇ ਹਨ, ਜੋ ਦੇਸ਼ ਦੇ ਹਿੱਤ ‘ਚ ਨਹੀਂ ਸਿਆਸੀ ਪਾਰਟੀਆਂ ਨੂੰ ਆਪਣੇ ਹਿੱਤ ਤੋਂ ਉੱਪਰ ਉਠ ਕੇ ਲੋਕਾਂ ਦੇ ਹਿੱਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਰਾਜ+ਨੀਤੀ ਰਾਜ ਚਲਾਉਣ ਦੀ ਨੀਤੀ ਹੋਣੀ ਚਾਹੀਦੀ ਹੈ, ਇਹ ਸਿਰਫ਼ ਸੱਤਾ ਹਾਸਲ ਕਰਨ ਦੀ ਨੀਤੀ ਨਾ ਬਣੇ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਰਵੇਂ ਮੀਂਹ ਨੇ ਪਾਵਰਕੌਮ ਨੂੰ ਦਿਵਾਇਆ ਸੁੱਖ ਦਾ ਸਾਹ
ਮੀਂਹ ਮਗਰੋਂ ਬਿਜਲੀ ਦੀ ਮੰਗ ਸਿੱਧਾ 800 ਲੱਖ ਯੂਨਿਟ ਘਟੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ:ਸੂਬੇ ਅੰਦਰ ਅੱਜ ਚੰਗਾ ਮੀਂਹ ਪੈਣ ਕਾਰਨ ਸਿਖਰ ‘ਤੇ ਅੱਪੜੀ ਬਿਜਲੀ ਦੀ ਮੰਗ ‘ਚ ਭਾਰੀ ਗਿਰਾਵਟ ਆਈ ਹੈ। ਉਂਜ ਅਜੇ ਸੂਬੇ ਅੰਦਰ ਮੌਨਸੂਨ ਦੀ ਆਮਦ ਹੋਣੀ ਹੈ, ਪਰ ਪਾਵਰਕੌਮ ਨੂੰ ਮੀਂਹ ਨੇ ਪਹਿਲਾ ਹੀ ਸੁੱਖ ਦਾ ਸਾਹ ਦਿਵਾ ਦਿੱਤਾ ਹੈ।
ਪਾਵਰਕੌਮ ਨੇ ਬਠਿੰਡਾ ਥਰਮਲ ਕੀਤਾ ਬੰਦ
ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਪਈ ਗਰਮੀ ਕਾਰਨ ਬਿਜਲੀ ਦੀ ਮੰਗ 10500 ਮੈਗਾਵਾਟ ਯਾਨੀ ਲਗਭਗ 2520 ਲੱਖ ਯੂਨਿਟ ‘ਤੇ ਚਲੀ ਗਈ ਸੀ। ਅੱਜ ਉਹ ਘੱਟ ਕੇ 7383 ਮੈਗਾਵਾਟ ਯਾਨੀ 1771 ਲੱਖ ਯੂਨਿਟ ਦੇ ਕਰੀਬ ਰਹਿ ਗਈ ਹੈ। ਬਿਜਲੀ ਦੀ ਮੰਗ ਸਿੱਧਾ 800 ਲੱਖ ਯੂਨਿਟ ਤੋਂ ਵੱਧ ਘਟੀ ਹੈ, ਜਿਸ ਕਾਰਨ ਪਾਵਰਕੌਮ ਆਪਣੇ ਉੱਪਰ ਪਏ ਲੋਡ ਤਂੋ ਸੁਖਾਲੀ ਹੋਈ ਹੈ।  ਬਦਲੇ ਹਾਲਾਤਾਂ ਵਿਚ ਪਾਵਰਕੌਮ ਨੇ ਆਪਣਾ ਬਠਿੰਡਾ ਥਰਮਲ ਪਲਾਂਟ ਮੁਕੰਮਲ ਬੰਦ ਕਰ ਦਿੱਤਾ ਹੈ।
ਪ੍ਰਾਈਵੇਟ ਪਲਾਂਟਾਂ ਦਾ ਲੋਡ ਘਟਾ ਕੇ ਕੀਤਾ ਅੱਧਾ
ਇੱਧਰ ਭਾਵੇਂ ਮੌਸਮ ਵਿਗਿਆਨੀਆਂ ਵੱਲੋਂ ਮੌਨਸੂਨ ਦੇ ਤਿੰਨ ਬਾਅਦ ਪੰਜਾਬ ਤੇ ਹਰਿਆਣਾ ਵਿਚ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ, ਪਰ ਮੌਨਸੂਨ ਦੀ ਆਮਦਨ ਤੋਂ ਪਹਿਲਾਂ ਅੱਜ ਪਏ ਮੀਂਹ ਦੀ ਬਦੌਲਤ ਪਾਵਰਕੌਮ ਨੂੰ ਵੱਡੀ ਰਾਹਤ ਮਿਲੀ ਹੈ। ਬੇਸ਼ੱਕ ਪਾਵਰਕੌਮ ਕੋਲ ਇਸ ਵੇਲੇ ਮੰਗ ਦੇ ਮੁਕਾਬਲੇ ਬਿਜਲੀ ਸਰਪਲੱਸ ਹੈ ਪਰ ਮੀਂਹ ਕਾਰਨ  ਝੋਨੇ ਅਤੇ ਗਰਮੀ ਦੇ ਸੀਜ਼ਨ ਵਿਚ ਬਣਦਾ ਦਬਾਅ ਘੱਟ ਜਾਂਦਾ ਹੈ।
ਇਕੱਤਰ ਵੇਰਵਿਆ ਅਨੁਸਾਰ ਪਾਵਰਕੌਮ ਦੇ ਆਪਣੇ ਤਿੰਨ ਸਰਕਾਰੀ ਥਰਮਲਾਂ ਪਲਾਂਟਾਂ ਦੇ 14 ਵਿਚੋਂ ਸਿਰਫ 2 ਯੂਨਿਟ ਚਲ ਰਹੇ ਹਨ ਜਿਹਨਾਂ ਵਿਚ ਇਕ ਰੋਪੜ ਸਥਿਤ ਗੁਰੂ ਗੋਬਿੰਦ ਸੁਪਰ ਥਰਮਲ ਪਲਾਂਟ ਦਾ ਯੂਨਿਟ ਨੰਬਰ 2 ਅਤੇ ਲਹਿਰਾ ਮੁਹੱਬਤ ਪਲਾਂਟ ਦਾ ਯੂਨਿਟ ਨੰਬਰ 3 ਸ਼ਾਮਲ ਹੈ।
ਇਸੇ ਤਰਾਂ ਪਾਵਰਕੌਮ ਨੇ ਪ੍ਰਾਈਵੇਟ ਪਲਾਂਟਾਂ ਨੂੰ ਵੀ ਆਪਣਾ ਲੋਡ ਅੱਧਾ ਕਰਨ ਵਾਸਤੇ ਹਦਾਇਤ ਕੀਤੀ ਹੈ ਜਿਸ ਮਗਰੋਂ ਰਾਜਪੁਰਾ ਪਲਾਂਟ ਦੇ ਦੋਵੇਂ 700-700 ਮੈਗਾਵਾਟ ਦੇ ਯੂਨਿਟ ਤਕਰੀਬਨ 330-330 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਹਨ। ਇਸ ਤੋਂ ਇਲਾਵਾ ਤਲਵੰਡੀ ਸਾਬੋ ਦੇ ਤਿੰਨੋਂ 660 ਮੈਗਾਵਾਟ ਸਮੱਰਥਾ ਵਾਲੇ ਯੂਨਿਟ ਤਿੰਨ-ਤਿੰਨ ਸੌ ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ।
ਗੋਇੰਦਵਾਲ ਸਾਹਿਬ ਸਥਿਤ ਪ੍ਰਾਈਵੇਟ ਪਲਾਂਟ ਦਾ ਇਕਲੌਤਾ ਚਾਲੂ ਯੂਨਿਟ ਜੋ 540 ਮੈਗਾਵਾਟ ਸਮਰਥਾ ਹੈ, ਇਸ ਵੇਲੇ 200 ਮੈਗਾਵਾਟ ਤੋਂ ਵੀ ਘੱਟ ਬਿਜਲੀ ਪੈਦਾ ਕਰ ਰਿਹਾ ਹੈ। ਅਗਲੇ ਦਿਨਾਂ ਵਿੱਚ ਮੀਂਹ ਦਾ ਮੌਸਮ ਇਸੇ ਤਰ੍ਹਾਂ ਬਣਿਆ ਰਹਿਣ ਕਾਰਨ ਕਿਸਾਨਾਂ ਅਤੇ ਪਾਵਰਕੌਮ ਨੂੰ ਵੱਡੀ ਰਾਹਤ ਮਿਲੀ ਹੈ। ਇੱਧਰ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਦਾ ਸ਼ੀਜਨ ਵੀ ਅੰਤਲੇ ਮੌੜ ਤੇ ਪੁੱਜ ਗਿਆ ਹੈ ਅਤੇ ਜਿਆਦਾਤਰ ਕਿਸਾਨਾਂ ਵੱਲੋਂ ਪਹਿਲਾ ਪਏ ਮੀਂਹ ਕਾਰਨ ਆਪਣੇ ਖੇਤ ਤਿਆਰ ਕਰ ਲਏ ਗਏ ਸਨ।