Dussehra - Sach Kahoon Punjabi
(ਸੱਚ ਕਹੂੰ ਨਿਊਜ਼) ਕੈਥਲ। ਕੈਥਲ ਵਿੱਚ ਦੁਸਹਿਰੇ ਵਾਲੇ ਦਿਨ ਵੱਡਾ ਹਾਦਸਾ ਵਾਪਰ ਗਿਆ। ਕੈਥਲ ਦੇ ਨੇਡ਼ੇ ਮੁੰਦਰੀ ਨਹਿਰ ਵਿੱਚ ਇੱਕ ਆਲਟੋ ਕਾਰ ਨਹਿਰ ’ਚ ਡਿੱਗ ਗਈ ਤੇ ਇਸ ‘ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ’ਚ ਤਿੰਨ ਬੱਚੇ ਵੀ ਸ਼ਾਮਲ ਸਨ। ਇਹ ਸਾਰੇ ਮੈਂਬਰ ਇੱਕੋ ਪਰਿਵਾਰ ਦੇ ਸਨ ਜੋ ਕਿ ਕੈਥਲ ਦੇ ਪਿੰਡ ਦੇਗ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ: Punjab Kisan News: ਕਿਸਾਨਾਂ ਦਾ ਵੱਡਾ ਐਲਾਨ, ਸੜਕਾਂ ਰਹਿਣਗੀਆਂ ਜਾਮ
ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਪਰਿਵਾਰ ਆਲਟੋ ਕਾਰ ‘ਚ ਮੰਦਰ ‘ਚ ਮੱਥਾ ਟੇਕਣ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਮੁੰਦਰੀ ਕੋਲ ਪੁੱਜਾ ਤਾਂ ਉਸ ਦੀ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਜਦੋਂ ਪਿੰਡ ਵਾਸੀਆਂ ਨੇ ਕਾਰ ਨੂੰ ਨਹਿਰ ਵਿੱਚ ਡਿੱਗਦੇ ਦੇਖਿਆ ਤਾਂ ਉਹ ਮੌਕੇ ’ਤੇ ਭੱਜੇ ਤੇ ਕਾਫੀ ਮਿਹਨਤ ਤੋਂ ਬਾਅਦ ਕਾਰ ਨੂੰ ਬਾਹਰ ਕੱਢਿਆ ਗਿਆ। ਕਾਰ ਵਿਚ ਸਵਾਰ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ। Haryana News
Dussehra ’ਤੇ ਵਿਸ਼ੇਸ਼ : ਰਾਵਣ ਦੇ ਨਾਲ ਆਪਣੇ ਅੰਦਰ ਦੀਆਂ ਬੁਰਾਈਆਂ ਦੇ ਪੁਤਲੇ ਵੀ ਫੂਕੀਏ
Dussehra: ਹਰ ਸਾਲ ਅਸੀਂ ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਨ (ਰਾਵਣ ਦਾ ਭਰਾ) ਅਤੇ ਮੇਘਨਾਥ (ਰਾਵਣ ਦਾ ਪੁੱਤ) ਦੇ ਪੁਤਲੇ ਸਾੜਦੇ ਹਾਂ ਅਤੇ ਇਸ ਨੂੰ ਬਦੀ ਉੱਪਰ ਨੇਕੀ ਦੀ ਜਿੱਤ ਐਲਾਨਦੇ ਹਾਂ। ਪਰ ਜੇਕਰ ਅਸੀਂ ਆਪਣੇ ਸਮਾਜਿਕ ਵਰਤਾਰਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਨ੍ਹਾਂ ਵਿਚ ਅਜੇ ਵੀ ਬਦੀਆਂ ਦਾ ਬੋਲਬਾਲਾ ਨਜ਼ਰ ਆਉਂਦਾ ਹੈ। ਕਹਿਣ ਨੂੰ ਤਾਂ ਅਸੀਂ ਇੱਕਵੀਂ ਸਦੀ ਵਿਚ ਵਿਚਰ ਰਹੇ ਹਾਂ ਪਰ ਮਾਨਸਿਕ ਪੱਖੋਂ ਅੱਜੇ ਵੀ ਡਾਵਾਂਡੋਲ ਹੀ ਹੋਏ ਫਿਰ ਰਹੇ ਹਾਂ। ਦੁਸਹਿਰੇ ਵਾਲੇ ਦਿਨ ਰਾਵਣ ਦੀ ਬੁਰਾਈ ਤਾਂ ਚਿਤਵ ਲੈਂਦੇ ਹਾਂ ਪਰ ਜਿਹੜੀਆਂ ਬੁਰਾਈਆਂ/ਬਦੀਆਂ ਅਸੀਂ ਸੁੱਤੇ-ਸਿੱਧ ਹੀ ਕਰ ਜਾਂਦੇ ਹਾਂ ਉਨ੍ਹਾਂ ਵੱਲੋਂ (ਜਾਣ-ਬੁੱਝ) ਬੇਧਿਆਨੇ ਹੋਏ ਰਹਿੰਦੇ ਹਾਂ। ਇੱਥੇ ਇੱਕ ਵਿਡੰਬਨਾ ਇਹ ਵੀ ਹੈ ਕਿ ਅਸੀਂ ਆਪਣੀ ਬੁਰਾਈ ਨੂੰ ਚੰਗਿਆਈ ਦੀ ਚਾਸ਼ਣੀ ਵਿਚ ਭਿਉਂ ਕੇ ਇਸ ਤਰ੍ਹਾਂ ਪੇਸ਼ ਕਰਦੇ/ਦਿਖਾਉਂਦੇ ਹਾਂ ਕਿ ਓਪਰੀ ਨਜ਼ਰੇ ਦੇਖਿਆਂ ਕਿਸੇ ਨੂੰ ਉਹ ਬੁਰਾਈ ਨਜ਼ਰ ਹੀ ਨਹੀਂ ਆਉਂਦੀ।
ਰਾਵਣ ਦੇ ਪੁਤਲਿਆਂ ਨੂੰ ਸਾੜਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪੋ-ਆਪਣੇ ਅੰਦਰ ਜ਼ਰੂਰ ਝਾਤੀ ਮਾਰ ਲੈਣੀ ਚਾਹੀਦੀ ਹੈ
ਸਿਧਾਂਤਕ ਅਤੇ ਵਿਹਾਰਕ ਪੱਖੋਂ ਸਾਡਾ ਜੀਵਨ ਵਡੇਰੀਆਂ ਵਿੱਥਾਂ ਦਾ ਸ਼ਿਕਾਰ ਹੋਈ ਜਾ ਰਿਹਾ ਹੈ। ਸਾਡੇ ਵਿਚੋਂ ਬਹੁਤਿਆਂ ਦੀ ਹਯਾਤੀ ਦਾ ਅਮਲੀ ਪੱਖ ‘ਹਾਥੀ ਦੇ ਦੰਦਾਂ’ ਵਰਗਾ ਹੋਇਆ ਪਿਆ ਹੈ। ਅਸੀਂ ਜੋ ਕਹਿੰਦੇ ਹਾਂ ਕਰਦੇ ਨਹੀਂ ਅਤੇ ਜੋ ਕਰਦੇ ਹਾਂ ਉਹ ਛੇਤੀ ਕੀਤਿਆਂ ਕਿਸੇ ਨੂੰ ਕਹਿੰਦੇ ਨਹੀਂ। ਸੱਚੇ ਅਤੇ ਸੁੱਚੇ ਜੀਵਨ ਦੀ ਹਾਮੀ ਸਾਡੇ ਗੁਰੂਆਂ-ਪੀਰਾਂ ਨੇ ਖੁੱਲ੍ਹ ਕੇ ਭਰੀ ਹੈ ਪਰ ਸਾਡੇ ਵੱਲੋਂ ਅਜੇ ਵੀ ਇਸ ਜੀਵਨ ਦੀ ਪੂਰਨ ਹਮਾਇਤ ਨਹੀਂ ਕੀਤੀ ਜਾ ਰਹੀ।
ਆਪਣੇ ਨਿੱਜੀ ਅਤੇ ਪਰਿਵਾਰਕ ਹਿੱਤਾਂ ਨੂੰ ਪਿਆਰਦਿਆਂ ਅਸੀਂ ਅਕਸਰ ਹੀ ਝੂਠ ਅਤੇ ਜੂਠ ਦਾ ਸਹਾਰਾ ਲੈ ਲੈਂਦੇ ਹਾਂ ਅਤੇ ਮਹਾਂਪੁਰਖਾਂ ਦੇ ਬਚਨਾਂ ਤੋਂ ਬੇਮੁੱਖ ਹੋ ਜਾਂਦੇ ਹਾਂ। ਸਾਡੇ ਗੁਰੁੂ ਸਾਹਿਬਾਨ ਨੇ ਹਉਮੈ (ਹੰਕਾਰ) ਨੂੰ ਦੀਰਘ ਰੋਗ ਕਹਿ ਕੇ ਇਸ ਤੋਂ ਬਚਣ ਲਈ ਉਪਦੇਸ਼ਿਆ ਹੈ ਪਰ ਅਸੀਂ ਉਨ੍ਹਾਂ ਦੇ ਉਪਦੇਸ਼ਾਂ ਨੂੰ ਸਿਰਫ ਸੁਣਨ-ਸੁਣਾਉਣ ਤੱਕ ਹੀ ਸੀਮਤ ਕਰ ਛੱਡਦੇ ਹਾਂ। ਕਈ ਮਾਮਲਿਆਂ ਵਿਚ ਸਾਡੀ ਹਉਮੈ/ਹੰਕਾਰ ਦਾ ਕੱਦ ਰਾਵਣ ਦੇ ਹੰਕਾਰ ਤੋਂ ਕਿਤੇ ਵੱਡਾ ਨਿੱਕਲ ਜਾਂਦਾ ਹੈ ਅਤੇ ਸਾਡੀਆਂ ਬਦੀਆਂ ਉਸ ਤੋਂ ਵੀ ਕਈ ਗੁਣਾ ਭਾਰੀਆਂ ਸਾਬਤ ਹੁੰਦੀਆਂ ਹਨ। Dussehra
ਕਿਸੇ ਦੇ ਦੁੱਖ਼ ਨੂੰ ਵੰਡਾਉਣ ਜਾਂ ਘਟਾਉਣ ਦੀ ਭਾਵਨਾ ਸਾਡੇ ਵਿਚੋਂ ਕਾਫੀ ਹੱਦ ਤੱਕ ਮਨਫ਼ੀ ਹੋ ਚੁੱਕੀ ਹੈ। ਦੁੱਖ ਨੂੰ ਵੰਡਉਣਾ ਤਾਂ ਇੱਕ ਪਾਸੇ ਰਿਹਾ ਅਸੀਂ ਤਾਂ ਕਈ ਵਾਰ ਦੂਜਿਆਂ ਦੇ ਦੁੱਖ ਵਿਚ ਵੀ ਸੁੱਖ ਮਹਿਸੂਸਣ ਲੱਗ ਪੈਂਦੇ ਹਾਂ। ਰਾਵਣ ਦੇ ਪੁਤਲਿਆਂ ਨੂੰ ਸਾੜਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪੋ-ਆਪਣੇ ਅੰਦਰ ਜ਼ਰੂਰ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਸਾਡੇ ਆਪਣੇ ਕਿਰਦਾਰਾਂ ਵਿਚ ਕਿਧਰੇ ਕੋਈ ਛੇਕ ਤਾਂ ਨਹੀਂ, ਜੇਕਰ ਹੈ ਤਾਂ ਫਿਰ ਸਾਡੀ ਸਾਂਝ ਛਾਣਨੀ ਨਾਲ ਜੁੜਦੀ ਹੈ ਛੱਜ ਨਾਲ ਨਹੀਂ।
ਇਹ ਵੀ ਪੜ੍ਹੋ: Punjab News: ਪੰਜਾਬ ’ਚ ਕਣਕ ਦੇ ਬੀਜਾਂ ’ਤੇ ਸਬਸਿਡੀ ਖਤਮ, ਕਿਸਾਨਾਂ ’ਤੇ ਪਵੇਗਾ ਕਰੋੜਾਂ ਰੁਪਏ ਦਾ ਭਾਰ
ਛਾਣਨੀ ਵਰਗਾ ਕਿਰਦਾਰ ਲੈ ਕੇ ਅਸੀਂ ਛੱਜ ਵਰਗੀ ਆਵਾਜ਼ ਕੱਢਣ ਦਾ ਹੱਕ ਨਹੀਂ ਰੱਖਦੇ। ਦੁਸਹਿਰੇ ਵਾਲੇ ਦਿਨ ਰਾਵਣ ਅਤੇ ਉਸ ਦੇ ਸਹਿਯੋਗੀਆਂ ਦੇ ਵੱਡੇ-ਵੱਡੇ ਪੁਤਲਿਆਂ ਨੂੰ ਸਾੜ ਕੇ ਬਦੀ ਉੱਪਰ ਨੇਕੀ ਨੂੰ ਭਾਰੂ ਹੁੰਦੀ ਤਾਂ ਦਿਖਾ ਦਿੰਦੇ ਹਾਂ ਪਰ ਆਪਣੇ ਅੰਦਰਲੇ ਰਾਵਣਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ (ਪਵਿੱਤਰ ਗੁਰਬਾਣੀ ਅਨੁਸਾਰ ਪੰਜ ਚੋਰਾਂ) ਨੂੰ ਅਗਨ-ਭੇਟ ਨਹੀਂ ਹੋਣ ਦਿੰਦੇ ਕਿਉਂਕਿ ਇਨ੍ਹਾਂ ਨੂੰ ਅਸੀਂ ਮੁੱਢ ਤੋਂ ਹੀ ਆਪਣੇ ਹਿੱਤਕਾਰੀ ਮੰਨਦੇ ਆ ਰਹੇ ਹਾਂ ਅਤੇ ਆਪਣੇ ਸਵਰਥਾਂ ਦੀ ਸਿੱਧੀ ਤੱਕ ਮੰਨਦੇ ਰਹਾਂਗੇ।
ਸਦੀਆਂ ਤੋਂ ਚੱਲਦੀ ਆ ਰਹੀ ਰਿਵਾਇਤ ਨੂੰ ਮੋਢਾ ਦੇਈ ਰੱਖਣ ਨਾਲੋਂ ਸਾਨੂੰ ਆਪਣੇ ਕਾਰ-ਵਿਹਾਰ ਨੂੰ ਤਰਕਸੰਗਤ ਬਣਾਉਣਾ ਚਾਹੀਦਾ ਹੈ ਅਤੇ ਲੋਕ ਦਿਖਾਵੇ ਦੀ ਸਾੜ-ਫੂਕ ਨਾਲੋਂ ਸਾਨੂੰ ਆਪਣੇ ਸਮਾਜ ਵਿਚਲੀਆਂ ਬੁਰਾਈਆਂ/ਬਦੀਆਂ ਜਿਵੇਂ ਭਿ੍ਰਸ਼ਟਾਚਾਰ, ਭਰੂਣ ਹੱਤਿਆ, ਗ਼ਰੀਬੀ, ਅਨਪੜ੍ਹਤਾ, ਰਿਸ਼ਵਤਖ਼ੋਰੀ ਅਤੇ ਜ਼ਬਰ ਜਨਾਹ ਆਦਿ ਨੂੰ ਸਾੜਨ/ਖ਼ਤਮ ਕਰਨ ਲਈ ਤੀਲੀ ਤਿਆਰ ਰੱਖਣੀ ਚਾਹੀਦੀ ਹੈ ਤਾਂ ਜੋ ਸਹੀ ਅਰਥਾਂ ਵਿਚ ਅਸੀਂ ਇਨ੍ਹਾਂ ਰਾਵਣ ਰੂਪੀ ਵਿਕਰਾਲ ਬਿਮਾਰੀਆਂ ਉਰਫ਼ ਬੁਰਾਈਆਂ ਤੋਂ ਦੇਸ਼ ਦੇ ਆਮ ਨਾਗਰਿਕਾਂ ਨੂੰ ਰਾਹਤ ਪ੍ਰਦਾਨ ਕਰ ਸਕੀਏ ਅਤੇ ਦੁਸਹਿਰੇ ਦਾ ਅਸਲੀ ਅਨੰਦ ਲੈ ਸਕੀਏ। Dussehra
ਰਮੇਸ਼ ਬੱਗਾ ਚੋਹਲਾ, ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)
ਕੱਚੇ ਮੁਲਾਜ਼ਮਾਂ ਨੇ ਵੇਰਕਾ ਮਿਲਕ ਪਲਾਂਟ ਅੱਗੇ ਫੂਕਿਆ ਸਰਕਾਰ ਦਾ ਪੁਤਲਾ
ਸਮੂਹ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰੇ ‘ਆਪ’ ਸਰਕਾਰ : ਮੋਰਚਾ ਆਗੂ (Ludhiana News)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਸਮੁੱਚੇ ਪੰਜਾਬ ਸਮੇਤ ਲੁਧਿਆਣਾ ਵਿਖੇ ਵੇਰਕਾ ਮਿਲਕ ਪਲਾਂਟ ਦੇ ਗੇਟ ਅੱਗੇ ਬਦੀ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਮੌਕੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਬਿਨਾਂ ਸ਼ੱਕ ਇਤਿਹਾਸ ਵਿੱਚ ਰਾਵਣ ਨੂੰ ਬਦੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਦੁਸਹਿਰੇ ਦੇ ਦਿਨ ਰਾਵਣ ਦਾ ਦਿਓਕੱਦ ਪੁਤਲਾ ਫੂਕਕੇ ਲੋਕਾਂ ਨੂੰ ਖੁਸ਼ੀਆਂ ਮਨਾਉਣ ਦਾ ਸੰਦੇਸ਼ ਦੇ ਕੇ ਕਿਹਾ ਜਾਂਦਾ ਹੈ ਕਿ ਹੁਣ ਬਦੀ ਖ਼ਤਮ ਹੋ ਚੁੱਕੀ ਹੈ ਪਰ ਸੱਚ ਇਹ ਹੈ ਕਿ ਲੋਕਾਂ ਦੀਆਂ ਧੀਆਂ-ਭੈਣਾਂ ਅੱਜ ਵੀ ਅਗਵਾ ਹੁੰਦੀਆਂ ਹਨ। (Ludhiana News)
ਉਹਨਾਂ ਨਾਲ਼ ਜ਼ਬਰ-ਜਿਨਾਹ ਹੁੰਦਾ ਹੈ ਅਤੇ ਉਹਨਾਂ ਦਾ ਕਤਲ ਵੀ ਹੁੰਦਾ ਹੈ ਅਤੇ ਇਸ ਤੋਂ ਵੀ ਅੱਗੇ ਦੇਸ਼ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਾਰੇ ਪੈਦਾਵਾਰੀ ਸਰੋਤਾਂ ਨੂੰ ਦੇਸੀ ਅਤੇ ਵਿਦੇਸ਼ੀ ਬਹੁਕੌਮੀ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਸਤੀਆਂ ਸਹੂਲਤਾਂ ਦੇਣ ਵਾਲੇ ਸਮੂਹ ਸੇਵਾਵਾਂ ਦੇ ਅਦਾਰਿਆਂ ਬਿਜਲੀ, ਪਾਣੀ, ਸਿਹਤ , ਸਿੱਖਿਆ ਅਤੇ ਆਵਾਜਾਈ ਆਦਿ ਦਾ ਨਿੱਜੀਕਰਨ ਕਰਕੇ ਲੋਕਾਂ ਤੋਂ ਰੁਜ਼ਗਾਰ ਅਤੇ ਸਸਤੀਆਂ ਸਹੂਲਤਾਂ ਦਾ ਹੱਕ ਖੋਹਿਆ ਜਾ ਰਿਹਾ ਹੈ।
ਇਹ ਵੀ ਪੜ੍ਵੋ : ਮੰਤਰੀ ਅਮਨ ਅਰੋੜਾ ਨੇ ਕੀਤਾ ਕੱਲ੍ਹ ਅੱਧੇ ਦਿਨ ਦੀ ਛੁੱਟੀ ਦਾ ਐਲਾਨ
ਕਿਰਤੀ ਲੋਕਾਂ ਵੱਲੋਂ ਹਜ਼ਾਰਾਂ ਜਾਨਾਂ ਕੁਰਬਾਨ ਕਰਕੇ ਪ੍ਰਾਪਤ ਕੀਤੇ ਹੱਕ ਅੱਠ ਘੰਟੇ ਦੀ ਕੰਮ ਦਿਹਾੜੀ ਨੂੰ ਬਾਰਾਂ ਘੰਟੇ ਦੀ ਕੰਮ ਦਿਹਾੜੀ ਕਰਕੇ ਕਿਰਤੀ ਲੋਕਾਂ ਨੂੰ ਇੱਕ ਵਾਰ ਬੰਧੂਆਂ ਮਜ਼ਦੂਰੀ ਵੱਲ ਧੱਕਿਆ ਜਾ ਰਿਹਾ ਹੈ ਅਤੇ ਯੂਨੀਅਨ ਬਣਾਉਣ ਦਾ ਹੱਕ ਖੋਹਿਆ ਜਾ ਰਿਹਾ ਹੈ ਆਗੂਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੀ ਸੂਬਾ ਕਮੇਟੀ ਨੂੰ ਅਠਾਰਾਂ ਵਾਰ ਪੈਨਲ ਮੀਟਿੰਗਾਂ ਕਰਨ ਦਾ ਲਿਖਤੀ ਭਰੋਸਾ ਦਿੱਤਾ ਪਰ ਮੀਟਿੰਗ ਇੱਕ ਵੀ ਨਹੀਂ ਕੀਤੀ ਆਗੂਆਂ ਨੇ ਕਿਹਾ ਕਿ ਅੱਜ ਸਮੂਹ ਸਰਕਾਰੀ ਅਦਾਰਿਆਂ ਦੇ ਠੇਕਾ ਮੁਲਾਜ਼ਮ ਅਹਿਦ ਕਰਦੇ ਹਾਂ ਕਿ ਬਦੀ ਦੇ ਖਾਤਮੇ ਤੱਕ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ
ਆਗੂਆਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਸਮੂਹ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ¹ਤੇ ਵਿਭਾਗਾਂ ਵਿੱਚ ਮਰਜ਼ ਕਰਕੇ ਪੱਕਾ ਕੀਤਾ ਜਾਵੇ,15ਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ ਅਤੇ ਅੱਜ ਦੀ ਮਹਿੰਗਾਈ ਮੁਤਾਬਿਕ ਇੱਕ ਠੇਕਾ ਮੁਲਾਜ਼ਮ ਦੀ ਤਨਖ਼ਾਹ ਘੱਟੋ-ਘੱਟ 30 ਹਜ਼ਾਰ ਰੁਪਏ ਨਿਸ਼ਚਿਤ ਕੀਤੀ ਜਾਵੇ, ਸਮੂਹ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ
ਦੁਸਹਿਰਾ ਆਪਣੇ ਅੰਦਰ ਦੀਆਂ ਬੁਰਾਈਆਂ ਵੀ ਕਰੀਏ ਖ਼ਤਮ
ਦੁਸਹਿਰਾ ਆਪਣੇ ਅੰਦਰ ਦੀਆਂ ਬੁਰਾਈਆਂ ਵੀ ਕਰੀਏ ਖ਼ਤਮ
ਤਿਉਹਾਰ ਜਿੱਥੇ ਸਾਨੂੰ ਰਾਸ਼ਟਰ, ਜਾਤੀ ਅਤੇ ਮਨੁੱਖ ਦੇ ਪ੍ਰਤੀ ਕਰਤੱਵਾਂ ਨੂੰ ਸਮਝਾਉਣ ਦੀ ਕੋਸ਼ਿਸ ਕਰਦੇ ਹਨ, ਉੱਥੇ ਦੇਸ਼ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਰੱਖਿਅਕ ਵੀ ਰਹੇ ਹਨ। ਦਸਹਿਰਾ ਵੀ ਇਨ੍ਹਾਂ ਤਿਉਹਾਰਾਂ ’ਚੋਂ ਇੱਕ ਹੈ ਜੋ ਮਨੁੱਖ ਨੂੰ ਅਧਰਮ ਤੋਂ ਧਰਮ, ਅਗਿਆਨ ਤੋਂ ਗਿਆਨ ਅਤੇ ਝੂਠ ਤੋਂ ਸੱਚ ਵਾਲੇ ਰਾਹ ’ਤੇ ਅੱਗੇ ਕਦਮ ਵਧਾਉਣ ਲਈ ਪੇਰਿਤ ਕਰਦਾ ਹੈ। ਦਸਹਿਰਾ ਹਰ ਸਾਲ ਦੀਵਾਲੀ ਤੋਂ 20 ਦਿਨਾਂ ਪਹਿਲਾਂ ਦੇਸੀ ਮਹੀਨੇ ਅੱਸੂ ਵਿਚ ਮਨਾਇਆ ਜਾਣਾ ਵਾਲਾ ਕਾਫੀ ਪੁਰਾਤਨ ਤਿਉਹਾਰ ਹੈ। ਝੂਠ ਅਤੇ ਪਾਪ ਉੱਤੇ ਨੇਕੀ ਦੀ ਜਿੱਤ ਕਰਕੇ ਇਸ ਨੂੰ ਵਿਜਯਾਦਸ਼ਮੀ ਵੀ ਆਖਿਆ ਜਾਂਦਾ। ਇਹ ਸਾਡਾ ਰਾਸ਼ਟਰੀ ਦਿਵਸ ਵੀ ਹੈ। ਦਸਹਿਰਾ ਸ਼ਬਦ ਦਾ ਅਰਥ, ਦਸ ਸਿਰਾਂ ਨੂੰ ਹਰਨ ਵਾਲਾ, ਪਿਛੋਕੜ ਦੱਸਦਾ ਕਿ ਲੰਕਾ ਦੇ ਬਾਦਸ਼ਾਹ ਰਾਵਣ ਦਾ ਦਿਮਾਗ ਦਸ ਸਿਰਾਂ ਜਿੰਨਾ ਕੰਮ ਕਰਦਾ ਸੀ।
ਰਾਜਾ ਰਾਵਣ 6 ਸ਼ਾਸਤਰਾਂ ਤੇ 4 ਵੇਦਾਂ ਦੀ ਜਾਣਕਾਰੀ ਰੱਖਣ ਵਾਲਾ ਸੀ, ਗਿਆਨ ਅਤੇ ਸ਼ਕਤੀ ਦੇ ਹੰਕਾਰ ਵਿਚ ਉਹ ਆਪਣੇ ਰਾਜ ਵਿਚਲੇ ਗਿਆਨੀਆਂ ਨੂੰ ਹੱਦ ਤੋਂ ਵੀ ਜ਼ਿਆਦਾ ਤੰਗ ਕਰਦਾ ਹੁੰਦਾ ਸੀ। ਗਿਆਨੀ ਤੇ ਵਿਗਿਆਨੀ ਹੋਣ ਦੇ ਬਾਵਜੂਦ ਉਸ ਦੀ ਇੱਕ ਬੱਜਰ ਗਲਤੀ ਨੇ ਉਸ ਦੇ ਰਾਜ ਭਾਗ ਤੇ ਉਸ ਦੇ ਸਾਰੇ ਪਰਿਵਾਰ ਨੂੰ ਖਤਮ ਕਰਵਾ ਦਿੱਤਾ, ਜਿਸ ਬਾਰੇ ਕਿਹਾ ਜਾਂਦਾ ਹੈ, ਕਿ ਪਰਿਵਾਰ ਦੇ ਖਾਤਮੇ ਤੋਂ ਬਾਅਦ ਉਸ ਦੇ ਮਹਿਲਾਂ ਵਿਚ ਇੱਕ ਵੀ ਸ਼ਖ਼ਸ ਨਹੀਂ ਬਚਿਆ ਜੋ ਕੋਈ ਦੀਵਾ ਬੱਤੀ ਜਗਾ ਸਕੇ। ਧਾਰਮਿਕ ਗਿਆਨ ਤੋਂ ਇਲਾਵਾ ਰਾਵਣ ਵਿਗਿਆਨ ਬਾਰੇ ਵੀ ਜਾਣਕਾਰੀ ਰੱਖਦਾ ਸੀ।
ਜਿਸ ਕਰਕੇ ਉਹ ਸੂਰਜ ਅਤੇ ਚੰਦ ਦੀ ਰੌਸ਼ਨੀ ਤੋਂ ਵੀ ਵਿਗਿਆਨਕ ਵਿਧੀ ਨਾਲ ਕੰਮ ਲੈਂਦਾ ਸੀ। ਦਸਹਿਰਾ ਤਿਉਹਾਰ ਮਨਾਉਣ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਸ ਅਨੁਸਾਰ ਯੁੱਧ ਦੇ ਮੈਦਾਨ ਵਿਚ ਰਾਵਣ ਉੱਤੇ ਸ੍ਰੀ ਰਾਮ ਚੰਦਰ ਦੀ ਜਿੱਤ ਨਾਲ ਜੁੜਿਆ ਹੋਇਆ ਹੈ। ਸ੍ਰੀ ਰਾਮ ਚੰਦਰ ਤੇ ਰਾਵਣ ਵਿਚਕਾਰ ਜੇਕਰ ਉਸ ਸਮੇਂ ਇਹ ਘਟਨਾ ਨਾ ਵਾਪਰਦੀ, ਤਾਂ ਹੋ ਸਕਦਾ ਅੱਜ ਅਸੀਂ ਦਸਹਿਰੇ ਦਾ ਤਿਉਹਾਰ ਨਾ ਮਨਾ ਰਹੇ ਹੁੰਦੇ।
ਜੋ ਲਿਖਿਆ ਮਿਲਦਾ ਉਸ ਅਨੁਸਾਰ ਜਦੋਂ ਰਾਵਣ ਦੀ ਭੈਣ ਸਰੂਪਨਖਾਂ ਨੇ ਸ੍ਰੀ ਰਾਮ ਚੰਦਰ ਦੇ ਛੋਟੇ ਭਰਾ ਲਛਮਣ ਤੋਂ ਪ੍ਰਭਾਵਿਤ ਹੋ ਕੇ ਵਾਰ-ਵਾਰ ਉਸ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਲਛਮਣ ਵੱਲੋਂ ਜਵਾਬ ਮਿਲਣ ਤੇ ਸਰੂਪਨਖਾਂ ਨੇ ਕ੍ਰੋਧਿਤ ਹੁੰਦਿਆਂ ਆਪਣੇ ਨਾਖੁਨਾਂ ਨਾਲ ਲਛਮਣ ’ਤੇ ਹਮਲਾ ਬੋਲ ਦਿੱਤਾ ਤਾਂ ਆਪਣੇ ਬਚਾਅ ਵਿਚ ਲਛਮਣ ਵੱਲੋਂ ਚਲਾਈ ਤਲਵਾਰ ਨਾਲ ਸਰੂਪਨਖਾਂ ਦਾ ਨੱਕ ਕੱਟਿਆ ਗਿਆ। ਉਕਤ ਘਟਨਾ ਬਾਰੇ ਲਿਖਿਆ ਮਿਲਦਾ ਹੈ, ਉਸ ਵਕਤ ਸ੍ਰੀ ਰਾਮ ਚੰਦਰ, ਲਛਮਣ ਅਤੇ ਸੀਤਾ ਉਨ੍ਹਾਂ ਨੂੰ ਰਾਜਾ ਦਸ਼ਰਥ ਵੱਲੋਂ ਮਿਲੇ 14 ਸਾਲ ਦੇ ਬਨਵਾਸ ਨੂੰ ਕੱਟ ਰਹੇ ਸਨ, ਉਹ ਜੰਗਲਾਤ ਵਿਚ ਇੱਕ ਕੁਟੀਆ ਬਣਾ ਕੇ ਰਹਿ ਰਹੇ ਸਨ, ਤਾਂ ਰਾਵਣ ਉਸ ਦੀ ਭੈਣ ਸਰੂਪਨਖਾਂ ਨਾਲ ਵਾਪਰੀ ਘਟਨਾ ਤੋਂ ਗੁੱਸੇ ਵਿਚ ਆ ਕੇ ਇਹ ਭੁੱਲ ਗਿਆ ਕਿ ਉਹ ਧਾਰਮਿਕ ਗਿਆਨ ਰੱਖਣ ਵਾਲਾ ਚਾਰ ਵੇਦਾਂ ਦਾ ਟੀਕਾਕਾਰ ਪੰਡਿਤ ਹੈ,
ਉਸ ਦੀ ਅਕਲ ਬੁੱਧੀ ਉਸ ਵੇਲੇ ਐਸੀ ਭ੍ਰਿਸ਼ਟ ਹੋਈ ਕਿ ਹੰਕਾਰ ਵਿਚ ਚੂਰ ਹੋਏ ਰਾਵਣ ਨੇ ਸ੍ਰੀ ਰਾਮ ਚੰਦਰ ਅਤੇ ਲਛਮਣ ਦੀ ਗੈਰ-ਹਾਜ਼ਰੀ ਵਿਚ ਕੁਟੀਆ ਵਿਚ ਪਹੁੰਚ ਕੇ ਸਾਧੂ ਦਾ ਭੇਸ ਬਣਾਇਆ ਤੇ ਖੈਰ ਲੈਣ ਦੇ ਬਹਾਨੇ ਉਸ ਨੇ ਦੇਵੀ ਸੀਤਾ ਦਾ ਧੋਖੇ ਨਾਲ ਕੁਟੀਆ ’ਚੋਂ ਹਰਣ ਕਰਕੇ ਆਪਣੇ ਦੇਸ ਲੰਕਾ ਵਿਚ ਲੈ ਗਿਆ ਸੀ। ਇਸ ਤੋਂ ਬਾਅਦ ਉਹ ਸ੍ਰੀ ਰਾਮ ਚੰਦਰ ਨੂੰ ਯੁੱਧ ਲਈ ਲਲਕਾਰਨ ਵੀ ਲੱਗਾ ਸੀ। ਜਿਸ ਕਰਕੇ ਸ੍ਰੀ ਰਾਮ ਚੰਦਰ ਅਤੇ ਲਛਮਣ ਨੇ ਹਨੂੰਮਾਨ, ਸੁਗਰੀਵ ਤੇ ਵਾਨਰ ਸੈਨਾ ਨਾਲ ਮਿਲ ਕੇ ਰਾਜੇ ਰਾਵਣ ਦੀ ਲੰਕਾ ’ਤੇ ਚੜ੍ਹਾਈ ਕਰ ਦਿੱਤੀ, ਉਸ ਸਮੇਂ ਬੜਾ ਹੀ ਭਿਆਨਕ ਯੁੱਧ ਹੋਇਆ।
ਰਾਵਣ ਨੂੰ ਇਹ ਹੰਕਾਰ ਸੀ ਕਿ ਉਸ ਕੋਲ ਇਹ ਵਰਦਾਨ ਹੈ, ਕਿ ਉਸ ਨੂੰ ਕੋਈ ਵੀ ਸੂਰਬੀਰ ਯੋਧਾ ਜੰਗ ਦੇ ਮੈਦਾਨ ਵਿਚ ਮਾਰ ਨਹੀਂ ਸਕਦਾ, ਰਾਵਣ ਦੀ ਮੌਤ ਦੇ ਭੇਦ ਬਾਰੇ ਰਾਵਣ ਦੇ ਭਰਾ ਬਭੀਸ਼ਣ ਨੂੰ ਪਤਾ ਸੀ, ਹੰਕਾਰੀ ਰਾਵਣ ਨੇ ਆਪਣੇ ਭਰਾ ਨੂੰ ਵੀ ਆਪਣੇ ਰਾਜ ਦੌਰਾਨ ਬੜਾ ਹੀ ਤੰਗ ਕੀਤਾ ਹੋਇਆ ਸੀ, ਜਿਸ ਕਰਕੇ ਬਭੀਸ਼ਨ ਦੇ ਪਿਛੋਕੜ ’ਚੋਂ ਪਤਾ ਚੱਲਦਾ ਹੈ ਕਿ ਉਹ ਸ੍ਰੀ ਰਾਮ ਚੰਦਰ ਦੀ ਸਿੱਖਿਆ ਨੂੰ ਮੰਨਣ ਵਾਲਾ ਭਗਤ ਸੀ, ਉਸ ਵੱਲੋਂ ਰਾਵਣ ਦੀ ਮੌਤ ਦੇ ਦੱਸੇ ਭੇਤ ਤੋਂ ਬਾਅਦ ਯੁੱਧ ਵਿਚ ਸ੍ਰੀ ਰਾਮ ਚੰਦਰ, ਲਛਮਣ ਤੇ ਵਾਨਰ ਸੈਨਾ ਵੱਲੇ ਛੱਡੇ ਤੀਰਾਂ ਦੀ ਮਾਰ ਕਾਰਨ ਲੰਕਾ ਦਾ ਰਾਜਾ ਰਾਵਣ ਆਪਣੇ ਅਨੇਕਾਂ ਸਬੰਧੀਆਂ ਸਮੇਤ ਮਾਰਿਆ ਗਿਆ ਸੀ। ਦਸਹਿਰਾ ਤਿਉਹਾਰ ਤੋਂ ਅਸੀਂ ਇਹ ਸਿੱਖਿਆ ਗ੍ਰਹਿਣ ਕਰ ਸਕਦੇ ਹਾਂ ਕਿ ਬੁਰਾਈ ਦਾ ਅੰਤ ਬਹੁਤ ਹੀ ਮਾੜਾ ਨਿੱਕਲਦਾ, ਜਦੋਂ ਕਿ ਸੱਚ ਨੂੰ ਨਾ ਪਾਣੀ ਡਬੋ ਸਕਦਾ ਤੇ ਨਾ ਹੀ ਅੱਗ ਸਾੜ ਸਕਦੀ ਹੈ।
ਇਸ ਤਿਉਹਾਰ ਦੀ ਮਹੱਤਤਾ ਕਈ ਕਾਰਨਾਂ ਕਰਕੇ ਵੀ ਵਿਸ਼ੇਸ਼ ਤੌਰ ’ਤੇ ਮੰਨੀ ਜਾਂਦੀ ਹੈ, ਕਿਉਂਕਿ ਇਸ ਤਿਉਹਾਰ ਤੋਂ ਪਹਿਲਾਂ ਆਉਣ ਵਾਲੇ 9 ਨਰਾਤਿਆਂ ਦੇ ਦਿਨਾਂ ਦੌਰਾਨ ਪਿੰਡਾਂ ਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ’ਤੇ ਹੋਣ ਵਾਲੀ ਰਾਮਲੀਲਾ, ਜਿਸ ਵਿਚ ਦਿਖਾਏ ਜਾਣ ਵਾਲੇ ਸ਼ੋ ਭਾਵੇਂ ਅਸਲੀ ਤਾਂ ਨਹੀਂ ਹੁੰਦੇ, ਪਰ ਰਾਮਲੀਲਾ ਵਿਚ ਦਿਖਾਏ ਸ਼ੋਆਂ ਤੋਂ ਮਿਲਦੀ ਚੰਗੀ ਸਿੱਖਿਆ ਦਾ ਅਸਰ, ਮਾਪਿਆਂ ਦਾ ਆਗਿਆਕਾਰ ਹੋਣਾ, ਗੁਰੂ-ਭਗਤੀ, ਮਾਤਾ-ਪਿਤਾ ਦੀ ਸੇਵਾ ਕਰਨਾ, ਬਹਾਦਰ ਬੱਚਿਆਂ ਦੇ ਦਿਲਾਂ ਵਿਚ ਉਤਪੰਨ ਹੁੰਦਾ ਹੈ। ਰਾਮਲੀਲਾ ਵਿਚ ਰਾਵਣ ਦਾ ਬੁਰਾ ਅੰਤ ਦੇਖ ਕੇ ਸਮਾਜ ਦੇ ਅਣਗਿਣਤ ਲੋਕ ਆਪਣੇ ਵੱਲੋਂ ਕੀਤੇ ਦੁਰਵਿਹਾਰਾਂ ਲਈ ਆਪਣੇ-ਆਪ ਨੂੰ ਦੋਸ਼ੀ ਮਹਿਸੂਸ ਕਰਦੇ ਹਨ, ਤੋਂ ਇਲਾਵਾ ਨਵੀਂ ਪੀੜ੍ਹੀ ਪੁਰਾਤਨ ਘਟਨਾਵਾਂ ਤੋਂ ਜਾਣੂ ਹੁੰਦੀ ਹੈ।
ਸ਼ੁੱਧਤਾ ਅਤੇ ਆਪਸੀ ਪਿਆਰ ਦੇ ਨਜ਼ਰੀਏ ਤੋਂ ਵੀ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਸਮਝਿਆ ਜਾਂਦਾ। ਦਸਹਿਰਾ ਸਾਨੂੰ ਸਾਡੀ ਪਰੰਪਰਾ, ਮਾਣ ਅਤੇ ਸੱਭਿਆਚਾਰ ਤੋਂ ਵੀ ਜਾਣੂ ਕਰਾਉਂਦਾ ਹੈ। ਬਹਾਦਰੀ ਭਾਵਨਾਵਾਂ ਨਾਲ ਜੁੜਿਆ ਇਹ ਤਿਉਹਾਰ ਸਾਨੂੰ ਰਾਸ਼ਟਰੀ ਏਕਤਾ ਅਤੇ ਜਾਲਮਾਂ ਨੂੰ ਖਤਮ ਕਰਨ ਦਾ ਸੰਕੇਤ ਵੀ ਦਿੰਦਾ ਹੈ। ਹਜ਼ਾਰਾਂ ਸਾਲ ਬੀਤਣ ’ਤੇ ਵੀ ਲੰਕਾਪਤੀ ਰਾਜੇ ਰਾਵਣ ਦੀ ਬੁਰਾਈ ਨੇ ਉਸਦਾ ਪਿੱਛਾ ਨਹੀਂ ਛੱਡਿਆ, ਜਿਸ ਕਰਕੇ ਦੁਨੀਆਂ ਭਰ ਵਿਚ ਉਸ ਦੇ ਦਿਉ ਕੱਦ ਪੁਤਲਿਆਂ ਨੂੰ ਅੱਗ ਲਾ ਕੇ ਫੂਕਿਆ ਜਾਂਦਾ ਹੈ।
ਕੀ ਅੱਜ ਸਮਾਜ ਅੰਦਰੋਂ ਬੁਰਾਈ ਦਾ ਖਾਤਮ ਹੋ ਗਿਆ ਹੈ, ਦੇਖਣ ਵਿਚ ਆਉਂਦਾ ਕਿ ਰੋਜ਼ਾਨਾ ਹੋਣ ਵਾਲੇ ਦੁਰਾਚਾਰ, ਕੰਨਿਆ ਭਰੂਣ ਹੱਤਿਆ, ਕਤਲੋ-ਗਾਰਤ, ਸਾਜਿਸ਼ਾਂ, ਰੰਜਿਸ਼, ਈਰਖਾ, ਨਫਰਤ, ਰਿਸ਼ਵਤਖੋਰੀ ਵਰਗੀਆਂ ਹੋਰ ਵੀ ਅਨੇਕਾਂ ਸਮਾਜਿਕ ਕੁਰੀਤੀਆਂ ਲਈ ਜਿੰਮੇਵਾਰ ਲੋਕਾਂ ਨੂੰ ਸਫੈਦਪੋਸ਼ਾਂ ਵੱਲੋਂ ਕਿਸ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਕਰਕੇ ਸਮਾਜ ਅੰਦਰ ਬੁਰਾਈ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਰਿਹਾ। ਸਰਕਾਰ ਵੱਲੋਂ ਨਾਅਰੇ ਤਾਂ ਬੜੇ ਲਿਖੇ-ਬੋਲੇ ਜਾਂਦੇ ਹਨ, ‘‘ਅਖੇ ਬੇਟੀ ਬਚਾਉ, ਬੇਟੀ ਪੜ੍ਹਾਓ’’, ਅੱਜ ਸਾਡੀਆਂ ਬੇਟੀਆਂ, ਮਾਵਾਂ ਭੈਣਾਂ ਸਮਾਜ ਵਿਚ ਫੈਲੀ ਗੁੰਡਾਗਰਦੀ ਤੋਂ ਕਿੰਨੀਆਂ ਕੁ ਸੁਰੱਖਿਅਤ ਹਨ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ।
ਅਸੀਂ ਰਾਵਣ ਵੱਲੋਂ ਹਜ਼ਾਰਾਂ ਸਾਲ ਪਹਿਲਾਂ ਕੀਤੀ ਬੁਰਾਈ ਨੂੰ ਅੱਜ ਤੱਕ ਨਹੀਂ ਭੁੱਲੇ, ਹਰ ਸਾਲ ਉਸ ਦਾ ਪੁਤਲਾ ਫੂਕਦੇ ਹਾਂ, ਤੇ ਜੋ ਬੁਰਾਈਆਂ ਸਾਡੇ ਆਪਣੇ ਅੰਦਰ ਅਤੇ ਸਰਕਾਰੀ ਸਿਸਟਮ ਵਿਚ ਹਨ, ਉਨ੍ਹਾਂ ਦੇ ਪੁਤਲੇ ਅਸੀਂ ਕਦੋਂ ਫੂਕਾਂਗੇ, ਇਸ ’ਤੇ ਸਾਨੂੰ ਡੂੰਘੀ ਸੋਚ-ਵਿਚਾਰ ਕਰਨੀ ਚਾਹੀਦੀ ਹੈ।
ਹਰ ਤਿਉਹਾਰ ਸਾਨੂੰ ਸਮਾਜਿਕ ਬੁਰਾਈਆਂ ਦਾ ਦਿਲੋਂ ਇਮਾਨਦਾਰੀ ਨਾਲ ਤਿਆਗ ਕਰਕੇ ਸਮਾਜ ਵਿਚ ਚੰਗੇ ਨਾਗਰਿਕ ਬਣ ਕੇ ਰਹਿਣ ਲਈ ਪ੍ਰੇਰਿਤ ਕਰਦਾ, ਪਰ ਇਸ ਲਈ ਮੌਕੇ ਦੀਆਂ ਸਰਕਾਰਾਂ ਦਾ ਸਹਿਯੋਗ ਵੀ ਬਹੁਤ ਜਰੂਰੀ ਹੋਣਾ ਚਾਹੀਦਾ। ਪਰ ਜੇਕਰ ਸਰਕਾਰਾਂ ਵੱਲੋਂ ਹੀ ਆਪਣੀ ਰਾਜਗੱਦੀ ਨੂੰ ਬਚਾਉਣ ਵਾਸਤੇ ਸਾਜਿਸ਼ਾਂ ਰਚ ਕੇ ਆਪਣੀ ਸੌੜੀ ਰਾਜਨੀਤੀ ਵਰਤ ਕੇ ਸਮਾਜਿਕ ਬੁਰਾਈਆਂ ਦੀ ਜੜ੍ਹ ਪੁੱਟਣ ਵਾਲੇ ਸੱਚ ਦੇ ਮਸੀਹਿਆਂ ਤੇ ਸਾਜਿਸ਼ਾਂ ਤਹਿਤ ਝੂਠੇ ਦੋਸ਼ ਲਵਾ ਕੇ ਸੱਚ ਦੇ ਰਾਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਫਿਰ ਸਮਾਜ ਦਾ ਸੁਧਾਰ ਕਿਵੇਂ ਹੋਵੇਗਾ। ਫਿਰ ਤਾਂ ਸਮਾਜ ਵਿਚ ਅਫਰਾ-ਤਫਰੀ ਫੈਲੇਗੀ, ਤਾਂ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਜਾਇਜ ਹੱਕ ਵੀ ਨਹੀਂ ਮਿਲ ਸਕਣਗੇ।
ਇਹੀ ਕੁਝ ਦੇਸ਼ ਅੰਦਰ ਦੇਖਣ ਨੁੰ ਮਿਲ ਵੀ ਰਿਹਾ, ਕਿਸ ਤਰ੍ਹਾਂ ਸਰਕਾਰੀ ਤਾਕਤ ਦੇ ਜੋਰ ’ਤੇ ਸ਼ਾਂਤਮਈ ਤਰੀਕੇ ਨਾਲ ਇਨਸਾਫ ਮੰਗਦੇ ਲੋਕਾਂ ਨੂੰ ਕਿਵੇਂ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਇਨਸਾਫ ਲੈਣ ਲਈ ਕਿਸ ਤਰ੍ਹਾਂ ਸੰਘਰਸ਼ ਕਰਨਾ ਪੈ ਰਿਹਾ, ਇਨਸਾਫ ਤੋਂ ਵਾਂਝੇ ਲੋਕਾਂ ਨੂੰ ਇਹ ਐਲਾਨ ਕਰਨੇ ਪੈ ਰਹੇ ਹਨ ਕਿ ਉਹ ਹੁਣ ਦਸਹਿਰੇ ਵਾਲੇ ਦਿਨ ਰਾਵਣ ਦਾ ਪੁਤਲਾ ਨਹੀਂ, ਸਗੋਂ ਸਰਮਾਏਦਾਰੀ, ਸਰਕਾਰੀ ਸਿਸਟਮ ਅਤੇ ਸਰਕਾਰ ਦੇ ਪੁਤਲੇ ਫੂਕਣਗੇ। ਸੋ ਖਾਸਕਰ ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਭਾਰਤੀ ਲੋਕਤੰਤਰ ਤਹਿਤ ਤਿਉਹਾਰਾਂ ਸਮੇਂ ਇਹ ਐਲਾਨ ਕਰਨੇ ਚਾਹੀਦੇ ਹਨ, ਉਹ ਦੇਸ਼ ਦੀ ਤਰੱਕੀ ਕਰਨ ਦੇ ਨਾਲ-ਨਾਲ ਸਮਾਜ ਵਿਚੋਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਾਕੇ ਹੀ ਦਮ ਲੈਣਗੇ। ਇਸ ਤੋਂ ਬਾਅਦ ਹੀ ਅਸੀਂ ਤਿਉਹਾਰਾਂ ਦੇ ਅਸਲ ਮਹੱਤਵ ਨੁੂੰ ਸਮਝ ਸਕਦੇ ਹਾਂ।
ਪ੍ਰਤੀਨਿਧ ਬਲਾਕ ਲੰਬੀ/ਮਲੋਟ,
ਸ੍ਰੀ ਮੁਕਤਸਰ ਸਾਹਿਬ
ਮੋ. 98726-00923
ਮੇਵਾ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਇੱਕੋ ਪਿੰਡ ਦੇ ਡੇਢ ਦਰਜ਼ਨ ਕਿਸਾਨਾਂ ਨੂੰ ਮਿਲੇ ਕੁਰਕੀ ਨੋਟਿਸਾਂ ਨੇ ਰੋਲੇ ਦੁਸਹਿਰਾ-ਦੀਵਾਲੀ
ਪੰਜਾਬ ਸਰਕਾਰ ‘ਤੇ ਵਾਅਦਾ ਖ਼ਿਲਾਫੀ ਦਾ ਲਾਇਆ ਦੋਸ਼
ਸੁਖਜੀਤ ਮਾਨ/ਮਾਨਸਾ। ਜ਼ਿਲ੍ਹੇ ਦੇ ਪਿੰਡ ਨੰਦਗੜ੍ਹ ਦੇ ਕਿਸਾਨਾਂ ਨੂੰ ਦੁਸਹਿਰੇ-ਦੀਵਾਲੀ ਦਾ ਕੋਈ ਚਾਅ ਨਹੀਂ ਇਸ ਪਿੰਡ ਦੇ ਇੱਕ ਜਾਂ ਦੋ ਨਹੀਂ ਸਗੋਂ ਡੇਢ ਦਰਜ਼ਨ ਕਿਸਾਨਾਂ ਨੂੰ ਮਿਲੇ ਕੁਰਕੀ ਦੇ ਨੋਟਿਸਾਂ ਨੇ ਫਿਕਰਾਂ ‘ਚ ਡੋਬ ਦਿੱਤਾ ਹੈ ਕਿਸਾਨ ਆਖ ਰਹੇ ਨੇ ਕਿ ‘ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ’ ਦਾ ਨਾਅਰਾ ਦੇ ਕੇ ਸੱਤਾ ‘ਚ ਆਈ ਕਾਂਗਰਸ ਦੇ ਰਾਜ ‘ਚ ਵੀ ਕੁਰਕੀਆਂ ਦਾ ਦੌਰ ਜਾਰੀ ਹੈ।  ਕਿਸਾਨਾਂ ਨੇ ਆਖਿਆ ਕਿ ਕੈਪਟਨ ਨੇ ਤਾਂ  ਵੋਟਾਂ ਪੈਣ ਤੋਂ ਪਹਿਲਾਂ ਇਹ ਵੀ  ਵਾਅਦਾ ਕੀਤਾ ਸੀ। Farmers
ਕਿ ਸਰਕਾਰ ਬਣਨ ‘ਤੇ ਕਿਸਾਨਾਂ ਸਿਰ ਚੜਿਆ ਕਰਜ਼ਾ ਭਾਵੇਂ ਬੈਂਕ ਦਾ ਹੋਵੇ ਜਾਂ ਆੜ੍ਹਤੀਆਂ ਦਾ ਉਸ ‘ਤੇ ਲਕੀਰ ਫੇਰੀ ਜਾਵੇਗੀ ਤੇ ਕਰਜ਼ਾ ਸਰਕਾਰ ਭਰੇਗੀ ਪਰ ਸੱਤਾ ‘ਚ ਆ ਕੇ ਉਹ ਵਾਅਦਾ ਭੁੱਲ ਗਏ ਕਿਸਾਨ ਆਗੂ ਕਰਮਜੀਤ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਬੀਤੇ ਕੁੱਝ ਸਮੇਂ ਤੋਂ ਫਸਲਾਂ ਦੀ ਪੈਦਾਵਰ ਘੱਟ ਨਿੱਕਲਣ ਅਤੇ ਪੱਕੀਆਂ ਫਸਲਾਂ ‘ਤੇ ਕੁਦਰਤ ਦਾ ਕਹਿਰ ਢਹਿਣ ਤੋਂ ਇਲਾਵਾ  ਵਾਜਬ ਭਾਅ ਨਾ ਮਿਲਣ ਕਰਕੇ  ਕਿਸਾਨ  ਬੈਂਕਾਂ ਦਾ ਕਰਜਾ ਨਹੀਂ ਭਰ ਸਕੇ । Farmers
ਉਨ੍ਹਾਂ ਆਖਿਆ ਕਿ ਕਰਜ਼ੇ ਦੇ ਨਾਲ-ਨਾਲ ਮਹਿੰਗਾਈ ਹੋਣ ਕਰਕੇ ਕਿਸਾਨ ਹੋਰ ਕਰਜੇ ਹੇਠ ਦੱਬ ਗਏ ਅਤੇ ਖੁਦਕੁਸ਼ੀਆਂ ਦੇ ਰਾਹ ਪੈ ਗਏ ਕਿਸਾਨ ਆਗੂ ਨੇ ਆਖਿਆ ਕਿ ਹੁਣ  ਕਿਸਾਨਾਂ ਦੇ ਕਰਜ਼ੇ ਦੀ ਜੋ ਅਸਲ ਕਰਮ 35 ਹਜਾਰ ਰੁਪੈ ਸੀ ਉਸ ‘ਤੇ ਬੈਂਕ ਵੱਲੋਂ ਮੋਟਾ ਵਿਆਜ ਲਾ ਕੇ ਕਰੀਬ 1,55,487 ਬਣਾਕੇ ਜਮੀਨ ਕੁਰਕੀ ਦੇ ਨੋਟਸ ਭੇਜ ਦਿੱਤੇ ਹਨ। ਪੀੜਤ ਕਿਸਾਨਾਂ ਹਰਬੰਸ ਸਿੰਘ,   ਅਮਰਨਾਥ, ਸੁਖਦੇਵ ਸਿੰਘ,  ਨਛੱਤਰ ਸਿੰਘ,  ਸ਼ੇਰ ਸਿੰਘ,  ਸੁਖਦੇਵ ਸਿੰਘ, ਬੰਤਾ ਸਿੰਘ,  ਹਰਨੇਕ ਸਿੰਘ, ਅਤੇ  ਗੁਰਸੇਵਕ ਸਿੰਘ ਆਦਿ ਦਾ ਕਹਿਣਾ ਹੈ।
ਕਿ ਉਹ ਜਮੀਨ ਨੂੰ ਕਿਸੇ ਵੀ ਕੀਮਤ ‘ਤੇ ਕੁਰਕ ਨਹੀਂ ਹੋਣ ਦੇਣਗੇ ਅਤੇ  ਜਮੀਨ ਕੁਰਕ ਕਰਨ ਆਏ ਅਧਿਕਾਰੀਆਂ ਦਾ ਹਰ ਤਰ੍ਹਾਂ ਦਾ ਵਿਰੋਧ ਕਰਕੇ ਉਨ੍ਹਾਂ ਨੂੰ ਬੈਰੰਗ ਮੋੜਨਗੇ। ਇਸ ਮੌਕੇ   ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ, ਦਰਸ਼ਨ ਸਿੰਘ,  ਹਰਬੰਸ ਸਿੰਘ, ਲੀਲਾ ਸਿੰਘ, ਕੁਲਦੀਪ ਸਿੰਘ, ਸੀਤਾ ਰਾਮ, ਗੁਰਮੀਤ ਸਿੰਘ, ਸੁਖਦੇਵ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜ੍ਹਤ ਕਿਸਾਨਾਂ ਦਾ ਕਰਜਾ ਮੁਆਫ਼  ਕੀਤਾ ਜਾਵੇ। Farmers
ਇਜਲਾਸ ਬੁਲਾ ਕੇ ਪਾਵਾਂਗੇ ਮਤਾ, ਨਹੀਂ ਹੋਣ ਦਿਆਂਗੇ ਕੁਰਕੀ: ਸਰਪੰਚ
ਸੀਪੀਆਈ ਐਮਐਲ ਲਿਬਰੇਸ਼ਨ ਦੇ ਆਗੂ ਤੇ ਪਿੰਡ ਨੰਦਗੜ੍ਹ ਦੇ ਸਰਪੰਚ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਦੀ ਪੰਚਾਇਤ ਵੱਲੋਂ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਮਤਾ ਪਾਇਆ ਜਾਵੇਗਾ ਕਿ ਕਿਸੇ ਵੀ ਕਿਸਾਨ ਜਾਂ ਮਜ਼ਦੂਰ ਦੀ ਕੁਰਕੀ ਨਹੀਂ ਹੋਣ ਦਿਆਂਗੇ ਉਨ੍ਹਾਂ ਆਖਿਆ ਕਿ ਉਹ ਹਮੇਸ਼ਾ ਕਿਸਾਨਾਂ ਤੇ ਮਜ਼ਦੂਰਾਂ ਨਾਲ ਖੜ੍ਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਦੁਸਹਿਰੇ ਦੀਆਂ ਵਧਾਈਆਂ
ਨਵੀਂ ਦਿੱਲੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪੀ. ਐੱਮ. ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਇਹ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਦਿਨ ਹੈ। ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਈਮਾਨਦਾਰੀ ਤੇ ਸੱਚਾਈ ਨਾਲ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਰਾਸ਼ਟਰਪਤੀ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਇਹ ਦਿਨ ਸਾਰੇ ਦੇਸ਼ ਵਾਸੀਆਂ ਲਈ ਖੁਸ਼ੀਆਂ ਤੇ ਖੁਸ਼ਹਾਲੀ ਲੈ ਕੇ ਆਵੇਗਾ। ਪੀ. ਐੱਮ. ਮੋਦੀ ਨੇ ਵੀ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ। ਜ਼ਿਕਰਯੋਗ ਹੈ ਕਿ ਅੱਜ ਦੇਸ਼ ਭਰ ‘ਚ ਦੁਸਹਿਰਾ ਮਨਾਇਆ ਜਾ ਰਿਹਾ ਹੈ ਤੇ ਸ਼ਾਮ ਨੂੰ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਣੇ ਹਨ। ਬਦੀ ‘ਤੇ ਨੇਕੀ ਦੀ ਜਿੱਤ ਸਾਨੂੰ ਇਹ ਹੀ ਸਿੱਖਿਆ ਦਿੰਦੀ ਹੈ ਕਿ ਧਰਮ, ਸੱਚ ਅਤੇ ਈਮਾਨਦਾਰੀ ਹਮੇਸ਼ਾ ਜਿੱਤਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੂੰ ਦੁਸ਼ਹਿਰੇ ਵਾਲੇ ਦਿਨ ਮਿਲੇਗਾ ਰਾਫੇਲ
8 ਅਕਤੂਬਰ ਨੂੰ ਫ੍ਰਾਂਸ ਰੱਖਿਆ ਮੰਤਰੀ ਦੇਣਗੇ ਰਾਜਨਾਥ ਦੀ ਮੌਜੂਦਗੀ ‘ਚ ਪਹਿਲਾ ਰਾਫੇਲ
ਨਵੀਂ ਦਿੱਲੀ। ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਸਾਲ ਦੁਸ਼ਹਿਰੇ ਮੌਕੇ ਤੇ ਫ੍ਰਾਂਸ ਦੀ ਰਾਜਧਾਨੀ ਪੈਰਿਸ ‘ਚ ਹਥਿਆਰਾਂ ਦੀ ਪੂਜਾ ਕਰਨਗੇ। ਇਸ ਦੌਰਾਨ ਉਹ ਭਾਰਤੀ ਹਵਾਈ ਫੌਜ ਲਈ 8 ਅਕਤੂਬਰ ਨੂੰ ਫ੍ਰਾਂਸ ਤੋਂ ਪਹਿਲਾਂ ਰਾਫੇਲ ਵੀ ਹਾਸਲ ਕਰਨਗੇ। ਰਾਜਨਾਥ ਆਪਣੀ ਇਸ ਯਾਤਰਾ ‘ਚ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋ ਨਾਲ ਮੁਲਾਕਾਤ ਕਰ ਸਕਦੇ ਹਨ। rafale
ਰੱਖਿਆ ਅਧਿਕਾਰੀਆਂ ਨੇ ਦੱਸਿਆ, ”ਰੱਖਿਆ ਮੰਤਰੀ ਰਾਜਨਾਥ ਸਿੰਘ ਹਰ ਸਾਲ ਦੁਸ਼ਹਿਰੇ ਮੌਕੇ ‘ਤੇ ਸ਼ਸਤਰ ਪੂਜਾ ਕਰਦੇ ਰਹੇ ਹਨ। ਇਸ ਵਾਰ ਉਹ ਫ੍ਰਾਂਸ ‘ਚ ਰਹਿਣਗੇ ਅਤੇ ਉਹ ਉੱਥੇ ਵੀ ਇਸ ਪਰੰਪਰਾ ਨੂੰ ਜਾਰੀ ਰੱਖਣਗੇ।” ਪਹਿਲਾਂ ਰਾਫੇਲ ਵਿਮਾਨ ਦੇ ਟ੍ਰਾਇਲ ਨੂੰ ਆਰਬੀ-01 ਨਾਂਅ ਦਿੱਤਾ ਗਿਆ ਹੈ। India
ਰਾਫੇਲ ਸਮਝੌਤੇ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ ਹਵਾਈ ਫੌਜ ਦੇ ਮੁੱਖ ਏਅਰ ਮਾਰਸ਼ਲ ਆਰਬੀਐਸ ਭਦੌਰੀਆ ਦੇ ਸਨਮਾਨ ‘ਚ ਪਹਿਲਾਂ ਰਾਫੇਲ ਵਿਮਾਨ ਦੇ ਟ੍ਰਾਇਲ ਨੂੰ ਇਹ ਨਾਂਅ ਦਿੱਤਾ ਗਿਆ। ਰਾਫੇਲ ਲੜਾਕੂ ਵਿਮਾਨ ਡੀਲ ਭਾਰਤ ਅਤੇ ਫ੍ਰਾਂਸ ਦੀ ਸਰਕਾਰ ‘ਚ ਸਤੰਬਰ 2016 ‘ਚ ਹੋਈ।
ਇਸ ‘ਚ ਹਵਾਈ ਫੌਜ ਨੂੰ 36 ਆਧੂਨਿਕ ਲੜਾਕੂ ਵਿਮਾਨ ਮਿਲਨਗੇ। ਇਹ ਸੌਦਾ 7.8 ਕਰੋੜ ਯੂਰੋ (ਕਰੀਬ 58,000 ਕਰੋੜ ਰੁਪਏ) ਦਾ ਹੈ। ਕਾਂਗਰਸ ਦਾ ਦਾਅਵਾ ਹੈ ਕਿ ਯੂਪੀਏ ਸਰਕਾਰ ਦੌਰਾਨ ਇੱਕ ਰਾਫੇਲ ਫਾਈਟਰ ਜੈੱਟ ਦੀ ਕੀਮਤ 600 ਕਰੋੜ ਰੁਪਏ ਤੈਅ ਕੀਤੀ ਗਈ ਸੀ।
ਮੋਦੀ ਸਰਕਾਰ ਦੌਰਾਨ ਇੱਕ ਰਾਫੇਲ ਕਰੀਬ 1600 ਕਰੋੜ ਰੁਪਏ ਦਾ ਪਵੇਗਾ। ਭਾਰਤ ਆਪਣੇ ਪੂਰਵੀ ਅਤੇ ਪੱਛਮੀ ਮੋਰਚਿਆਂ ਤੇ ਹਵਾਈ ਫੌਜ ਦੀ ਸ਼ਮਤਾ ਵਧਾਉਣ ਲਈ ਰਾਫੇਲ ਲੈ ਰਿਹਾ ਹੈ। ਹਵਾਈ ਫੌਜ ਰਾਫੇਲ ਦੀ ਇੱਕ-ਇੱਕ ਸਕਵਾਡ੍ਰਨ ਹਰਿਆਣਾ ਦੇ ਅੰਬਾਲਾ ਅਤੇ ਪੱਛਮੀ ਬੰਗਾਲ ਦੇ ਹਸ਼ੀਮਾਰਾ ਏਅਰਬੇਸ ਤੇ ਤੈਨਾਤ ਕੇਰਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।