Hard work - Sach Kahoon Punjabi
ਉੱਚੇ ਮੁਕਾਮ ਹਾਸਲ ਕਰਨ ਲਈ ਸਖ਼ਤ ਮਿਹਨਤ ਜ਼ਰੂਰੀ : ਰਾਜ ਧਾਲੀਵਾਲ
ਦਰਗਾਪੁਰ ਵਿਖੇ ਕਲਸਟਰ ਪੱਧਰੀ ਸਕੂਲ ਖੇਡਾਂ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ | Hard Work
ਭਾਦਸੋਂ (ਸੁਸ਼ੀਲ ਕੁਮਾਰ)। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕਲਸਟਰ ਚਹਿਲ ਦੀਆਂ ਬਾਲ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਦਰਗਾਪੁਰ ਵਿਖੇ ਕਰਵਾਈਆਂ ਗਈਆਂ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਪ੍ਰਸਿੱਧ ਫ਼ਿਲਮੀ ਅਦਾਕਾਰਾ ਰਾਜ ਧਾਲੀਵਾਲ ਨੇ ਸ਼ਮੂਲੀਅਤ ਕੀਤੀ। ਦੱਸਣਯੋਗ ਹੈ ਕਿ ਰਾਜ ਧਾਲੀਵਾਲ ਦਾ ਦਰਗਾਪੁਰ ਪੇਕਾ ਪਿੰਡ ਹੈ। ਦੋ ਰੋਜ਼ਾ ਖੇਡਾਂ ਦੇ ਦੌਰਾਨ ਇਨਾਮ ਵੰਡ ਸਮਾਗਮ ਵਿੱਚ ਰਾਜ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਉਸ ਨੇ ਵੀ ਇਸ ਸਰਕਾਰੀ ਪ੍ਰਾਇਮਰੀ ਸਕੂਲ ਦਰਗਾਪੁਰ ਤੋਂ ਹੀ ਸਿੱਖਿਆ ਪ੍ਰਾਪਤ ਕੀਤੀ ਹੈ । (Hard Work)
ਉਹਨਾਂ ਬਚਪਨ ਦੀਆਂ ਯਾਦਾਂ ਵੀ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਤੇ ਦੱਸਿਆ ਕਿ ਮਾਪਿਆਂ ਨੇ ਕਿਸ ਤਰ੍ਹਾਂ ਉਸ ਨੂੰ ਪੜ੍ਹਾਕੇ ਇਸ ਮੁਕਾਮ ਤੇ ਪਹੁੰਚਾਇਆ ਹੈ। ਉਹਨਾਂ ਬੱਚਿਆਂ ਨੂੰ ਕਿਹਾ ਕਿ ਤੁਸੀਂ ਜਿਸ ਵੀ‌ ਖੇਤਰ ਵਿੱਚ ਜਾਣਾ ਚਾਹੁੰਦੇ ਹੋ, ਉਸ ਲਈ ਮਿਹਨਤ ਬਹੁਤ ਜ਼ਰੂਰੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਵੀਹ ਸਾਲ ਬਤੌਰ ਅਧਿਆਪਕਾ ਸੇਵਾਵਾਂ ਨਿਭਾਈਆਂ ਹਨ । ਸਕੂਲ ਤੇ ਬੱਚਿਆਂ ਲਈ ਹਮੇਸ਼ਾ ਮਦਦ ਕਰਕੇ ਬੜਾ ਸਕੂਨ ਮਿਲਦਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਜੀਤ ਸਿੰਘ ਨੌਹਰਾ ਨੇ ਰਾਜ ਧਾਲੀਵਾਲ ਦੇ ਉੱਚੇ ਮੁਕਾਮ ਤੇ ਪੁੱਜਣ ਦੇ ਸਫ਼ਰ ਬਾਰੇ ਦੱਸਿਆ ਕਿ ਉਸ ਨੇ ਸਰਕਾਰੀ ਸਕੂਲ ਵਿੱਚ ਪੜ ਕੇ ਬੁਲੰਦੀਆਂ ਨੂੰ ਛੂਹਿਆ ਹੈ। ਉਨ੍ਹਾਂ ਮਾਪਿਆਂ ਨੂੰ ਪੑੇਰਿਤ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ।
ਇਹ ਵੀ ਪੜ੍ਹੋ : ਬੱਸ ਅੱਡੇ ‘ਚ ਜਗ੍ਹਾ ਅਲਾਟ ਹੋਣ ‘ਤੇ ਈ-ਰਿਕਸ਼ਾ ਵਾਲੇ ਬਾਗੋ-ਬਾਗ਼
ਇਸ ਮੌਕੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਬਿਆਨ ਕਰਦੀ ਕੋਰਿਉਗਰਾਫੀ ਪੇਸ਼ ਕੀਤੀ ਗਈ। ਇਸ ਮੌਕੇ ਕਲਸਟਰ ਦੇ ਸਮੂਹ ਅਧਿਆਪਕਾਂ , ਗ੍ਰਾਮ ਪੰਚਾਇਤ ਤੇ ਸਕੂਲ ਕਮੇਟੀ ਵਲੋਂ ਰਾਜ ਧਾਲੀਵਾਲ ਨੂੰ ਫ਼ੁਲਕਾਰੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ।ਇਸ ਮੌਕੇ ਸਰਪੰਚ ਸੁਖਪਾਲ ਸਿੰਘ ,ਜਸਪਾਲ ਸਿੰਘ ਚਹਿਲ ਸੀ ਐੱਚ ਟੀ, ਸੁਖਵੀਰ ਕੌਰ ਹੈੱਡ ਟੀਚਰ, ਇੰਦਰਜੀਤ ਸਿੰਘ, ਹਰਜੀਤ ਕੌਰ, ਜਰਨੈਲ ਕੌਰ,ਤਲਵਿੰਦਰ ਸਿੰਘ, ਗੁਰਮੀਤ ਸਿੰਘ ਨਿਰਮਾਣ ਸਟੇਟ ਐਵਾਰਡੀ, ਪਰਮਜੀਤ ਸਿੰਘ ਪਾਲੀਆ,ਹਰਦੀਪ ਸਿੰਘ ਸੌਂਸਪੁਰ, ਰਛਪਾਲ ਸਿੰਘ, ਜਗਤਾਰ ਸਿੰਘ,ਜਸਵੰਤ ਸਿੰਘ ਭੜੀ ਪਨੈਚਾ, ਇੰਦਰਜੀਤ ਸਿੰਘ,ਪਾਲ ਸਿੰਘ, ਨਾਜ਼ਰ ਸਿੰਘ, ਰਮੇਸ਼ ਕੁਮਾਰ, ਅਮਨਦੀਪ ਕੌਰ, ਜਸਪ੍ਰੀਤ ਕੌਰ , ਮਨਪ੍ਰੀਤ ਕੌਰ, ਪਤਵੰਤੇ,ਮਾਪੇ ਤੇ ਬੱਚੇ ਹਾਜ਼ਰ ਸਨ।
ਦ੍ਰਿੜ੍ਹ ਇਰਾਦੇ ਤੇ ਸਖ਼ਤ ਮਿਹਨਤ ਨਾਲ ਦੂਰ ਹੋਵੇਗੀ ਗਰੀਬੀ
ਆਕਸਫੈਮ ਇੰਟਰਨੈਸ਼ਨਲ ਨੇ ਵਿਸ਼ਵ ਆਰਥਿਕ ਫੋਰਮ ਦੀ ਬੈਠਕ ਵਿੱਚ ਸਾਲਾਨਾ ਅਸਮਾਨਤਾ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਅਨੁਸਾਰ ਭਾਰਤ ਦੇਸ਼ ਦੀ ਇੱਕ ਫ਼ੀਸਦ ਅਬਾਦੀ ਕੋਲ ਦੇਸ਼ ਦੀ ਕੁੱਲ ਦੌਲਤ ਦਾ 40 ਫ਼ੀਸਦੀ ਤੋਂ ਵੱਧ ਹੈ। ਇਸ ਦੇ ਉਲਟ ਹੇਠਲੇ ਪੱਧਰ ਦੀ 50 ਫ਼ੀਸਦੀ ਅਬਾਦੀ ਕੋਲ ਮੁਲਕ ਦੀ ਕੁੱਲ ਸੰਪਤੀ ਦਾ ਸਿਰਫ਼ 3 ਫ਼ੀਸਦੀ ਹੈ। ਇਸ ਰਿਪੋਰਟ ਵਿੱਚ ਇਹ ਨੁਕਤਾ ਵੀ ਉਠਾਇਆ ਗਿਆ ਹੈ ਕਿ ਭਾਰਤ ਦੇ ਦਸ ਅਮੀਰ ਲੋਕਾਂ ’ਤੇ ਪੰਜ ਫ਼ੀਸਦੀ ਟੈਕਸ ਲਾਉਣ ਨਾਲ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਜਿੰਨੇ ਪੈਸੇ ਦੀ ਜ਼ਰੂਰਤ ਹੈ ਉਹ ਇਨ੍ਹਾਂ ਸਿਖ਼ਰਲੇ ਦਸ ਅਮੀਰ ਲੋਕਾਂ ਦੇ ਟੈਕਸ ਤੋਂ ਪੂਰਾ ਹੋ ਸਕਦਾ ਹੈ। (Hard Work)
ਇਸੇ ਤਰ੍ਹਾਂ ਜੇਕਰ ਸਾਡੇ ਮੁਲਕ ਦੇ ਅਰਬਪਤੀਆਂ ਦੀ ਪੂਰੀ ਕਮਾਈ ’ਤੇ ਦੋ ਪ੍ਰਤੀਸ਼ਤ ਟੈਕਸ ਲਾਇਆ ਜਾਵੇ ਤਾਂ ਦੇਸ਼ ਵਿੱਚ ਅਗਲੇ ਤਿੰਨ ਸਾਲਾਂ ਤੱਕ ਕੁਪੋਸ਼ਿਤ ਲੋਕਾਂ ਦੇ ਪੋਸ਼ਣ ਲਈ ਲਾਜ਼ਮੀ ਲਗਗ 40423 ਕਰੋੜ ਰੁਪਏ ਦੀ ਲੋੜ ਨੂੰ ਹਰ ਹੀਲੇ ਪੂਰਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਲਿੰਗ ਅਸਮਾਨਤਾ ਬਾਰੇ ਵੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਰਦਾਂ ਦੇ ਇੱਕ ਰੁਪਏ ਦੇ ਮੁਕਾਬਲੇ ਔਰਤ ਕਾਮਿਆਂ ਨੂੰ ਸਿਰਫ਼ 63 ਪੈਸੇ ਮਿਲਦੇ ਹਨ।
ਮਜ਼ਦੂਰ ਆਦਿ ਅਮੀਰ ਲੋਕਾਂ ਦੀ ਹੋਂਦ ਨੂੰ ਯਕੀਨੀ ਬਣਾਉਂਦੇ ਹਨ
ਆਕਸਫੈਮ ਇੰਡੀਆ ਦੇ ਸੀਈਓ ਅਮਿਤਾਭ ਬੇਹਰ ਦਾ ਕਹਿਣਾ ਹੈ ਕਿ ਗਰੀਬ ਵਧੇਰੇ ਟੈਕਸ ਦੇ ਰਹੇ ਹਨ ਜਿਸ ਦਾ ਕਾਰਨ ਲੋੜੀਂਦੀਆਂ ਵਸਤਾਂ ਤੇ ਸੇਵਾਵਾਂ ’ਤੇ ਖ਼ਰਚ ਜਦਕਿ ਅਮੀਰਾਂ ਦੀ ਦੇਣਦਾਰੀ ਉਨ੍ਹਾਂ ਦੇ ਮੁਕਾਬਲੇ ਘੱਟ ਹੈ। ਉਨ੍ਹਾਂ ਅੱਗੇ ਕਿਹਾ ਹੈ ਕਿ ਹਾਸ਼ੀਏ ’ਤੇ ਧੱਕੇ ਲੋਕ, ਦਲਿਤ, ਆਦਿਵਾਸੀ, ਔਰਤਾਂ ਤੇ ਸੰਗਠਿਤ ਮਜ਼ਦੂਰ ਆਦਿ ਅਮੀਰ ਲੋਕਾਂ ਦੀ ਹੋਂਦ ਨੂੰ ਯਕੀਨੀ ਬਣਾਉਂਦੇ ਹਨ। ਦੁਨੀਆਂ ਦੇ 2153 ਅਰਬਪਤੀਆਂ ਕੋਲ ਵਿਸ਼ਵ ਦੀ ਕੁੱਲ ਅਬਾਦੀ ਦਾ 60 ਫ਼ੀਸਦੀ ਵਸੋਂ ਦੀ ਕੁੱਲ ਆਮਦਨ ਤੋਂ ਵੱਧ ਸੰਪਤੀ ਹੈ। ਜ਼ਿਕਰਯੋਗ ਹੈ ਕਿ ਸੰਨ 2018 ’ਚ ਆਕਸਫੈਮ ਦੀ ਹੀ ਰਿਪੋਰਟ ’ਚ ਭਾਰਤ ਦੀ ਕੁੱਲ ਅਬਾਦੀ ’ਚੋਂ ਅਮੀਰ ਲੋਕਾਂ ਦੀ ਸੰਖਿਆ ਸਿਰਫ਼ ਇੱਕ ਫ਼ੀਸਦੀ ਨੂੰ ਦਰਸਾਇਆ ਗਿਆ ਸੀ। ਇਹੀ ਇੱਕ ਫ਼ੀਸਦ ਲੋਕ ਦੇਸ਼ ਦੀ ਕੁੱਲ ਪੂੰਜੀ ਦੇ 73 ਫ਼ੀਸਦ ਦੌਲਤ ਦੇ ਮਾਲਕ ਪਾਏ ਗਏ ਸਨ। (Hard Work)
ਰਿਪੋਰਟ ’ਚ ਅੱਗੇ ਕਿਹਾ ਗਿਆ ਸੀ, ਮਜਦੂਰਾਂ, ਕਾਸ਼ਤਕਾਰਾਂ ਤੇ ਫੈਕਟਰੀਆਂ ’ਚ ਕੰਮ ਕਰਨ ਵਾਲੇ ਲੋਕਾਂ ਕੋਲ ਆਪਣੇ ਪਰਿਵਾਰ ਦੀ ਦੇਖਭਾਲ ਕਰਨ, ਬੱਚਿਆਂ ਦੀ ਸਿੱਖਿਆ ਲਈ ਲੋੜੀਂਦੇ ਪੈਸੇ ਨਹੀਂ ਹਨ। ਸਭ ਤੋਂ ਵੱਧ ਅਮੀਰ ਅਮਰੀਕਾ ਅਤੇ ਯੂਰਪ ਵਿਚ ਹਨ ਤੇ ਗਰੀਬ ਅਫਰੀਕਾ ਤੇ ਏਸ਼ੀਆ ’ਚ ਹਨ। ਗਰੀਬੀ, ਭੁੱਖਮਰੀ ਤੋਂ ਤੰਗ ਆ ਕੇ ਲੋਕ ਹਰ ਤਰ੍ਹਾਂ ਦਾ ਕੰਮ ਕਰਨ ਲਈ ਮਜ਼ਬੂਰ ਹੋ ਜਾਦੇ ਹਨ ਜੋ ਉਨ੍ਹਾਂ ਨੂੰ ਦੂਜੇ ਲੋਕਾਂ ਦਾ ਗ਼ੁਲਾਮ ਬਣਾਉਂਦਾ ਹੈ।
ਲੋਕ ਜਿਆਦਾ ਖਾਣ ਕਰਕੇ ਮੋਟਾਪਾ ਅਤੇ ਇਸ ਤੋਂ ਪੈਦਾ ਹੁੰਦੀਆਂ ਬਿਮਾਰੀਆਂ ਤੋਂ ਪ੍ਰੇਸ਼ਾਨ
ਗਲੋਬਲ ਸਲੇਵਰੀ ਇੰਡੈਕਸ ਅਨੁਸਾਰ ਵਿਸ਼ਵ ’ਚ 4 ਕਰੋੜ 50 ਲੱਖ ਗ਼ੁਲਾਮ ਹਨ। ਦੁਨੀਆਂ ਦੇ 167 ਦੇਸ਼ਾਂ ਵਿੱਚ ਭਾਰਤ ਨੂੰ ਸਭ ਤੋਂ ਵੱਧ ਗੁਲਾਮਾਂ ਵਾਲਾ ਦੇਸ਼ ਐਲਾਨਿਆ ਹੈ। ਭਾਰਤ ਵਿੱਚ 1.83 ਕਰੋੜ 50 ਹਜਾਰ ਲੋਕ ਗ਼ੁਲਾਮ ਹਨ। ਇਹ ਦੇਸ਼ ਦੀ ਕੁੱਲ ਅਬਾਦੀ ਦਾ 1.4 ਫ਼ੀਸਦੀ ਹੈ। ਦਾਸ ਪ੍ਰਥਾ ਨੂੰ ਖਤਮ ਕਰਨ ਲਈ ਐਕਟ 1976 ਹੋਂਦ ਵਿੱਚ ਆਇਆ ਸੀ। ਗਰੀਬ ਲੋਕ ਭੁੱਖ, ਗਰਮੀ-ਸਰਦੀ, ਇਲਾਜ ਤੋਂ ਬਿਨਾਂ ਮਰਨ ਲਈ ਮਜਬੂਰ ਹਨ। ਇਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਜ਼ਰ ਨਹੀਂ ਆੳਂੁਦਾ। ਦੇਸ਼ ਅੰਦਰ ਇੱਕ ਪਾਸੇ ਲੋਕ ਜਿਆਦਾ ਖਾਣ ਕਰਕੇ ਮੋਟਾਪਾ ਅਤੇ ਇਸ ਤੋਂ ਪੈਦਾ ਹੁੰਦੀਆਂ ਬਿਮਾਰੀਆਂ ਤੋਂ ਪ੍ਰੇਸ਼ਾਨ ਹਨ।
ਗਰੀਬੀ ਗਰੀਬ ਬੱਚਿਆਂ ਦੀ ਪੜ੍ਹਾਈ ਸ਼ਰੇਆਮ ਨਿਗਲ ਰਹੀ (Hard Work)
ਇਸ ਦੇ ਇਲਾਜ ਲਈ ਕਸਰਤ ਜਾਂ ਹੋਰ ਤਰੀਕੇ ਅਪਣਾੳਂੁਦੇ ਹਨ। ਦੂਜੇ ਪਾਸੇ ਗਰੀਬ ਲੋਕ ਹਨ ਜਿਨ੍ਹਾਂ ਨੂੰ ਖਾਣ ਨੂੰ ਪੂਰਾ ਖਾਣਾ ਵੀ ਨਸੀਬ ਨਹੀਂ ਹੁੰਦਾ। ਦੇਸ਼ ਅੰਦਰ ਇਹ ਬੜੀ ਹਾਸੋਹੀਣੀ ਸਥਿਤੀ ਹੈ ਗਰੀਬੀ ਗਰੀਬ ਬੱਚਿਆਂ ਦੀ ਪੜ੍ਹਾਈ ਸ਼ਰੇਆਮ ਨਿਗਲ ਰਹੀ ਹੈ ਤੇ ਉਹ ਸੁਪਨੇ ਮਾਰ ਕੇ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ ਜਿਸ ਦਾ ਗਵਾਹ ਰੋਜ਼ ਦੀਆਂ ਨਸ਼ਰ ਹੁੰਦੀਆਂ ਖ਼ਬਰਾਂ ਹਨ। ਸਾਡੇ ਅਮੀਰ ਤੇ ਹਮਦਰਦ ਲੋਕਾਂ ਦੀ ਜੁੱਅਰਤ ਨਹੀ ਪੈਂਦੀ ਕਿ ਗਰੀਬ ਬੱਚਿਆਂ ਨੂੰ ਉਨ੍ਹਾਂ ਦਾ ਹੱਕ ਦਿਵਾ ਸਕਣ। ਗਰੀਬ ਲੋਕਾਂ ਦਾ ਨਾ ਤਾਂ ਸਰੀਰਕ ਵਿਕਾਸ ਹੁੰਦਾ ਹੈ ਤੇ ਨਾ ਹੀ ਮਾਨਸਿਕ। ਉਹ ਸਾਰੀ ਉਮਰ ਰੋਟੀ ਲਈ ਖਪਦੇ ਮਰ ਜਾਂਦੇ ਹਨ।
ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਜਿਆਦਾ ਭੁੱਖਮਰੀ
ਵਿਸ਼ਵ ਬੈਂਕ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਦੇ 32.7 ਫ਼ੀਸਦੀ ਲੋਕ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਹਨ, ਉਨ੍ਹਾਂ ਦਾ ਰੋਜ਼ਾਨਾ ਖ਼ਰਚ 1.25 ਡਾਲਰ ਹੈ ਅਤੇ 68.7 ਫ਼ੀਸਦੀ ਲੋਕਾਂ ਦਾ ਰੋਜ਼ਾਨਾ ਦਾ ਖ਼ਰਚ ਕੇਵਲ ਦੋ ਡਾਲਰ ਹੈ। ਦੁਨੀਆਂ ਦੇ ਇੱਕ ਚੌਥਾਈ ਗਰੀਬ ਲੋਕ ਭਾਰਤ ਵਿੱਚ ਹਨ। ਦੇਸ਼ ਦੀ 17.5 ਫੀਸਦੀ ਜਨਸੰਖਿਆ ਭਾਵ 21 ਕਰੋੜ ਲੋਕ ਭੁੱਖਮਰੀ ਦੇ ਸ਼ਿਕਾਰ ਹਨ। ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਜਿਆਦਾ ਭੁੱਖਮਰੀ ਹੈ।
ਵਿਸ਼ਵ ਬੈਂਕ ਅਨੁਸਾਰ ਦੁਨੀਆਂ ਦੇ 49 ਫ਼ੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਜਿਨ੍ਹਾਂ ਚੋਂ 34 ਫ਼ੀਸਦੀ ਬੱਚੇ ਭਾਰਤ ਵਿੱਚ ਹਨ। ਯੂਨੀਸੇਫ਼ ਦੀ ਤਾਜ਼ਾ ਰਿਪੋਰਟ ਅਨੁਸਾਰ 42 ਫ਼ੀਸਦੀ ਬੱਚੇ ਭਾਰਤ ਵਿੱਚ ਕੁਪੋਸ਼ਣ ਦਾ ਸ਼ਿਕਾਰ ਹਨ ਜਿਨ੍ਹਾਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ। ਕੌਮੀ ਨਮੂਨਾ ਸਰਵੇਖਣ ਸੰਗਠਨ ਅਨੁਸਾਰ ਭਾਰਤ ਦੇ 35 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ। ਇਨ੍ਹਾਂ ਦੀ ਗਿਣਤੀ ਪਿੰਡਾਂ ’ਚ ਜ਼ਿਆਦਾ ਹੈ। ਪਿੰਡਾਂ ਵਿੱਚ 17 ਰੁਪਏ ਅਤੇ ਸ਼ਹਿਰਾਂ ਵਿੱਚ 23 ਰੁਪਏ ਵਿੱਚ ਦੈਨਿਕ ਜੀਵਨ ਦੀਆਂ ਲੋੜਾਂ ਪੂਰਦੇ ਹਨ।
ਖੇਤੀਬਾੜੀ ਵਿਕਾਸ ਦਰ 4.8 ਤੋਂ ਘਟ ਕੇ 2 ਫ਼ੀਸਦੀ ਰਹਿ ਗਈ
ਦੇਸ਼ ਦੇ ਲੋਕਾਂ ਦੀ ਗਰੀਬੀ ਦੀ ਭਿਆਨਕ ਤਸਵੀਰ ਸਭ ਦੇ ਸਾਹਮਣੇ ਹੈ ਤੇ ਅੰਕੜੇ ਵੀ ਬੜੀ ਖੌਫ਼ਨਾਕ ਦਾਸਤਾਨ ਪੇਸ਼ ਕਰਦੇ ਹਨ। ਇਸ ਸੱਚ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨੀਤੀਆਂ ਅਜੇ ਵੀ ਲੋਕ-ਪੱਖੀ ਨਹੀਂ ਹਨ। ਅਰਥਸ਼ਾਸਤਰੀ ਦੇਸ਼ ਵਿੱਚ ਗਰੀਬੀ ਦਾ ਵੱਡਾ ਕਾਰਨ 60 ਫ਼ੀਸਦੀ ਅਬਾਦੀ ਦਾ ਕੇਵਲ ਖੇਤੀ ’ਤੇ ਨਿਰਭਰ ਹੋਣਾ ਮੰਨਦੇ ਹਨ। ਖੇਤੀ ਇੱਕ ਅਜਿਹਾ ਖੇਤਰ ਹੈ ਜਿੱਥੇ ਸਭ ਤੋਂ ਜਿਆਦਾ ਵਸੋਂ ਸਭ ਤੋਂ ਘੱਟ ਆਮਦਨ ਨਾਲ ਗੁਜ਼ਾਰਾ ਕਰ ਰਹੀ ਹੈ।
ਮਾਹਿਰਾਂ ਅਨੁਸਾਰ ਖੇਤੀਬਾੜੀ ਵਿਕਾਸ ਦਰ 4.8 ਤੋਂ ਘਟ ਕੇ 2 ਫ਼ੀਸਦੀ ਰਹਿ ਗਈ ਹੈ। ਖੇਤੀਬਾੜੀ ਦਾ ਜੀ. ਡੀ. ਪੀ. ਵਿੱਚ ਯੋਗਦਾਨ ਕੇਵਲ 11 ਫ਼ੀਸਦੀ ਹੈ ਜੋ ਨਿਰੰਤਰ ਘਟਦਾ ਜਾ ਰਿਹਾ ਹੈ। ਵਿਸ਼ਵ ਬੈਂਕ ਅਨੁਸਾਰ ਵਿਸ਼ਵ ਬੈਂਕ ਸੰਨ 2030 ਤੱਕ ਸੰਸਾਰ ਵਿੱਚੋਂ ਗਰੀਬੀ ਖਤਮ ਕਰਨ ਲਈ ਕੰਮ ਕਰ ਰਹੀ ਹੈ। ਵਿਸ਼ਵ ਦੇ 40 ਫ਼ੀਸਦੀ ਜ਼ਿਆਦਾ ਗਰੀਬ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਬੀਮਾ ਤੇ ਹੋਰ ਸੁਵਿਧਾਵਾਂ ਦੇ ਜਰੀਏ ਉੱਚਾ ਚੁੱਕਣ ਲਈ ਸਾਰੇ ਦੇਸ਼ਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਨੀਤੀਆਂ ’ਚ ਤਬਦੀਲੀ ਕਰਕੇ ਇਮਾਨਦਾਰੀ ਨਾਲ ਲਾਗੂ ਕਰਨ ਦੀ ਲੋੜ
ਗਰੀਬੀ ਸੱਚਮੁੱਚ ਮਨੁੱਖਤਾ ਲਈ ਸਰਾਪ ਹੈ। ਇਸ ਨਾਲ ਲੋਕਾਂ ਦੀ ਆਰਥਿਕ, ਸਮਾਜਿਕ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ। ਇਸ ਨੂੰ ਦੂਰ ਕਰਨ ਲਈ ਲੋਕਾਂ ਨੂੰ ਲਾਜ਼ਮੀ ਸਿੱਖਿਆ ਪ੍ਰਾਪਤੀ, ਜਾਗਰੂਕਤਾ ਤੇ ਸਖ਼ਤ ਮਿਹਨਤ ਜ਼ਰੂਰੀ ਹੈ। ਸਰਕਾਰਾਂ ਵੀ ਸੰਜ਼ੀਦਗੀ ਦਿਖਾਉਣ ਕੇਵਲ ਅੰਕੜਿਆਂ ਦੀ ਸਿਆਸਤ ਨਾ ਕਰਨ ਬਲਕਿ ਨੀਤੀਆਂ ’ਚ ਤਬਦੀਲੀ ਕਰਕੇ ਇਮਾਨਦਾਰੀ ਨਾਲ ਲਾਗੂ ਕਰਨ।
ਗਰੀਬਾਂ ਲਈ ਕੁੱਲੀ, ਗੁੱਲੀ, ਜੁੱਲੀ ਤੇ ਸਿੱਖਿਆ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਦਾਨ ਦੇ ਮਹੱਤਵ ਨੂੰ ਸਮਝਦੇ ਹੋਏ ਸਮਾਜ ਇਸ ਪਾਸੇ ਲਾਮਬੰਦ ਹੋਵੇ ਅਤੇ ਗਰੀਬਾਂ ਲਈ ਕੁਝ ਚੰਗਾ ਕੀਤਾ ਜਾਵੇ। ਉਨ੍ਹਾਂ ਨੂੰ ਗਰੀਬੀ ਰੂਪੀ ਸਰਾਪ ਤੋਂ ਮੁਕਤ ਕਰਵਾਉਣ ਲਈ ਹਰ ਸੰਭਵ ਯਤਨ ਹੋਣੇ ਚਾਹੀਦੇ ਹਨ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਗਰੀਬੀ ਨੂੰ ਕਿਸਮਤ ਦੀ ਖੇਡ ਨਾ ਸਮਝ ਕੇ ਇਸਨੂੰ ਦੂਰ ਕਰਨ ਲਈ ਜਾਗਰੂਕਤਾ ਨਾਲ ਸਖ਼ਤ ਮਿਹਨਤ ਦਾ ਪੱਲਾ ਫੜਨ
ਡਾ. ਗੁਰਤੇਜ ਸਿੰਘ
ਚੱਕ ਬਖ਼ਤੂ, ਬਠਿੰਡਾ
ਮੋ. 95173-96001
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਾਂ ਦੀ ਮਿਹਨਤ
ਮਾਂ ਦੀ ਮਿਹਨਤ
ਗੇਲਾ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਮੁੰਡਾ ਸੀ ਭਾਵੇਂ ਉਸਦਾ ਅਸਲ ਨਾਂਅ ਤਾਂ ਗੁਰਮੇਲ ਸਿੰਘ ਸੀ ਪਰ ਪਿੰਡ ਵਿੱਚ ਉਸਦੇ ਸੰਗੀ-ਸਾਥੀ ਅਕਸਰ ਹੀ ਉਹਨੂੰ ਗੇਲੂ ਗੇਲੂ ਆਖ ਕੇ ਬੁਲਾੳਂੁਦੇ। ਉਹ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ ਉਸਦਾ ਦਿਮਾਗ ਹਮੇਸ਼ਾ ਸ਼ਰਾਰਤਾਂ ਕਰਨ ਅਤੇ ਖੇਡਣ ਵਿੱਚ ਹੀ ਲੱਗਾ ਰਹਿੰਦਾ ਪਰ ਉਸਦੀ ਮਾਂ ਦੀ ਤਮੰਨਾ ਸੀ ਕਿ ਉਹ ਪੜ੍ਹ-ਲਿਖ ਕੇ, ਕਿਸੇ ਕੰਮ-ਧੰਦੇ ਲੱਗ ਕੇ ਘਰ ਨੂੰ ਵਧੀਆ ਢੰਗ ਨਾਲ ਚਲਾਉਣ ਦੇ ਕਾਬਲ ਬਣ ਸਕੇ।
ਗੇਲੇ ਦਾ ਪਿਓ ਸ਼ਰਾਬੀ ਹੋਣ ਕਾਰਨ ਗੇਲੇ ਦੀ ਮਾਂ ਨੇ ਇਸ ਘਰ ਵਿੱਚ ਅੱਜ ਤੱਕ ਨਰਕ ਵਰਗੀ ਜ਼ਿੰਦਗੀ ਹੰਢਾਈ ਸੀ। ਗੇਲੇ ਦੇ ਦੋ ਹੋਰ ਛੋਟੇ ਭੈਣ-ਭਰਾ ਵੀ ਸਨ। ਉਹਦੀ ਮਾਂ ਦਾ ਇੱਕ ਸੁਫ਼ਨਾ ਸੀ ਕਿ ਉਹ ਪੜ੍ਹ-ਲਿਖਕੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਲਾਇਕ ਹੋ ਜਾਵੇ।ਉਹ ਆਪ ਤੰਗੀ ਕੱਟਕੇ ਹਮੇਸ਼ਾ ਹੀ ਗੇਲੇ ਦੇ ਚੰਗੇ ਭਵਿੱਖ ਦੀ ਆਸ ਵਿੱਚ ਲੱਗੀ ਰਹਿੰਦੀ। ਜਿੱਥੇ ਗੇਲਾ ਆਪਣੀ ਮਾਂ ਦਾ ਲਾਡਲਾ ਸੀ, ਉੱਥੇ ਹੀ ਉਹ ਆਪਣੇ ਪਿਉ ਦੇ ਸ਼ਰਾਬੀ ਅਤੇ ਅੜ੍ਹਬ ਸੁਭਾਅ ਕਾਰਨ ਉਸ ਤੋਂ ਡਰਦਾ ਸੀ। ਮਾਂ ਦੀਆਂ ਹੱਲਾਸ਼ੇਰੀਆਂ ਤੇ ਧੱਕੇ-ਧਕਾਈ ਨਾਲ ਉਹ ਅੱਠਵੀਂ ਤੱਕ ਪਹੁੰਚ ਗਿਆ ਤਾਂ ਮਾਂ ਨੂੰ ਵੀ ਇੰਝ ਲੱਗਣ ਲੱਗਾ ਕਿ ਉਹਦਾ ਪੁੱਤ ਹੁਣ ਜ਼ਰੂਰ ਉਸ ਦੀਆਂ ਆਸਾਂ ਨੂੰ ਫ਼ਲ ਲਾਵੇਗਾ ਪਰ ਜਦੋਂ ਉਹ ਅੱਠਵੀਂ ਵਿੱਚੋਂ ਫੇਲ੍ਹ ਹੋਇਆ ਤਾਂ ਨਤੀਜਾ ਸੁਣਨ ਤੋਂ ਬਾਅਦ ਘਰ ਆ ਕੇ ਉਹ ਪਖ਼ਾਨੇ ਵਿੱਚ ਵੜ ਗਿਆ।
ਦਿਨ ਭਰ ਐਨੀਆਂ ਸ਼ਰਾਰਤਾਂ ਕਰਨ ਵਾਲਾ ਅੱਜ ਲੁਕਦਾ ਕਿਉਂ ਫਿਰਦਾ ਹੈ? ਇਹ ਉਸਦੀ ਮਾਂ ਨੇ ਝੱਟ ਸਮਝ ਲਿਆ। ਆਪਣੇ ਪਿਉ ਤੋਂ ਡਰਦਿਆਂ ਫਿਰ ਉਸਨੇ ਹੌਲੀ ਕੁ ਦੇਣੇ ਆਪਣੀ ਮਾਂ ਦੀ ਬੁੱਕਲ ਵਿੱਚ ਵੜਕੇ ਜਦੋਂ ਇਹ ਸ਼ਬਦ ਬੋਲੇ, ‘ਬੀਬੀ ਮੈਂ ਤਾਂ ਫੇਲ੍ਹ ਹੋ ਗਿਆ’ ਤਾਂ ਉਸ ਦੀ ਮਾਂ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਵਹਿ ਤੁਰੇ। ਕਿਉਂਕਿ ਉਹ ਹੀ ਜਾਣਦੀ ਸੀ ਕਿ ਉਹ ਆਪਣੇ ਬੱਚਿਆਂ ਨੂੰ ਕਿਨ੍ਹਾਂ ਹਾਲਾਤਾਂ ਵਿੱਚੋਂ ਲੰਘ ਕੇ ਪੜ੍ਹਾ ਰਹੀ ਹੈ ਪਰ ਉਸਦਾ ਇਰਾਦਾ ਮਜ਼ਬੂਤ ਸੀ। ਉਸਨੇ ਅੱਜ ਵੀ ਹੌਂਸਲਾ ਨਹੀਂ ਹਾਰਿਆ ਸਗੋਂ ਗੇਲੇ ਨੂੰ ਧਰਵਾਸਾ ਦਿੱਤਾ ਤੇ ਅੱਗੇ ਪੜ੍ਹਨ ਲਈ ਉਸਦਾ ਹੌਂਸਲਾ ਵਧਾਇਆ । ਸਮਾਂ ਬੀਤਦਾ ਗਿਆ।
ਉਹ ਬਾਰ੍ਹਵੀਂ ਤੱਕ ਪਹੁੰਚ ਗਿਆ ਪਰ ਜਦੋਂ ਬਾਰ੍ਹਵੀਂ ਕਲਾਸ ਵਿੱਚੋਂ ਉਹ ਫੇਲ੍ਹ ਹੋ ਗਿਆ ਤਾਂ ਉਸਦਾ ਪਿਤਾ, ਜੋ ਪਹਿਲਾਂ ਹੀ ਉਸ ਤੋਂ ਕਾਫੀ ਪਰੇਸ਼ਾਨ ਹੋ ਚੁੱਕਾ ਸੀ, ਉਸਨੂੰ ਅੱਗੇ ਨਹੀਂ ਸੀ ਪੜ੍ਹਾਉਣਾ ਚਾਹੁੰਦਾ। ਉਸਦੇ ਪਿਤਾ ਨੇ ਘਰ ਵਿੱਚ ਉਸਦੀ ਮਾਂ ਨੂੰ ਵੀ ਸਖ਼ਤ ਆਦੇਸ਼ ਦੇ ਦਿੱਤਾ ਸੀ ਕਿ ਹੁਣ ਇਸਨੂੰ ਕੋਈ ਪੈਸਾ ਵੀ ਨਹੀਂ ਦੇਣਾ ਤੇ ਪੜ੍ਹਨ ਵੀ ਨਹੀਂ ਲਾਉਣਾ। ਇਹ ਆਪੇ ਘਰ ਦੀ ਗੁਜ਼ਾਰੇ ਜੋਗੀ ਖੇਤੀ ਕਰ ਛੱਡਿਆ ਕਰੇਗਾ ਪਰ ਉਸਦੀ ਮਾਂ ਦੇ ਦਿਲ ਵਿੱਚ ਇੱਕ ਰੀਝ ਸੀ, ਜੋ ਉਹ ਪੂਰੀ ਕਰਨਾ ਚਾਹੁੰਦੀ ਸੀ। ਉਹ ਹਮੇਸ਼ਾ ਲੋਕਾਂ ਦੇ ਸਵੈਟਰ-ਕੋਟੀਆਂ ਬੁਣ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਘਰ ਵਿੱਚ ਐਨੀ ਪੂੰਜੀ ਵੀ ਜਮ੍ਹਾ ਨਹੀਂ ਸੀ ਕਿ ਉਹ ਆਪਣੇ ਪੱਧਰ ’ਤੇ ਬੱਚਿਆਂ ਨੂੰ ਪੜ੍ਹਾ ਸਕਦੀ। ਗੇਲੇ ਦਾ ਬਾਪ ਪਹਿਲਾਂ ਹੀ ਉਸਨੂੰ ਅੱਗੇ ਪੜ੍ਹਾਉਣ ਲਈ ਰਾਜ਼ੀ ਨਹੀਂ ਸੀ। ਅਜਿਹੇ ਹਾਲਾਤਾਂ ਵਿੱਚ ਕੀ ਕੀਤਾ ਜਾਵੇ?
ਇਹ ਸਵਾਲ ਗੇਲੇ ਦੀ ਮਾਂ ਦੇ ਦਿਮਾਗ ਵਿੱਚ ਹਰ ਸਮੇਂ ਪਾਰੇ ਵਾਂਗ ਬੈਠਾ ਰਹਿੰਦਾ। ਆਖਰ ਗੇਲੇ ਦੀ ਮਾਂ ਨੇ ਇਹ ਸਾਰੀ ਗੱਲ ਆਪਣੇ ਪਿਤਾ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਸੌ ਰੁਪਏ ਕਿਸੇ ਦੇ ਹੱਥ ਫੜਾ ਦਿੱਤੇ। ਉਹ ਸੌ ਰੁਪਏ ਦੇ ਕੇ ਉਸਦੀ ਮਾਂ ਨੇ ਗੇਲੇ ਨੂੰ ਸਕੂਲ ਆਪਣਾ ਦਾਖ਼ਲਾ ਕਰਾਉਣ ਲਈ ਭੇਜਿਆ। ਉਸ ਸਮੇਂ ਸਕੂਲ ਦੇ ਦਾਖ਼ਲੇ ਦੇ ਵੀ ਦੋ ਕੁ ਦਿਨ ਹੀ ਬਾਕੀ ਸਨ ਪਰ ਸਮੇਂ ਸਿਰ ਪੈਸੇ ਮਿਲ ਜਾਣ ਕਾਰਨ ਗੇਲੇ ਨੇ ਬਾਰ੍ਹਵੀਂ ਵਿੱਚ ਆਪਣਾ ਦਾਖ਼ਲਾ ਕਰਾ ਲਿਆ। ਸਵੈਟਰ-ਕੋਟੀਆਂ ਆਦਿ ਬੁਣਕੇ ਕਮਾਏ ਗਏ ਆਪਣੇ ਪੈਸਿਆਂ ਵਿੱਚੋਂ ਹੀ ਉਸਦੀ ਮਾਂ ਨੇ ਉਸਨੂੰ ਪੜ੍ਹਨ ਲਈ ਕਿਤਾਬਾਂ ਅਤੇ ਵਰਦੀ ਆਦਿ ਖਰੀਦ ਕੇ ਦਿੱਤੀਆਂ।
ਆਖਰ ਉਸਨੇ ਬਾਰ੍ਹਵੀਂ ਕਲਾਸ ਚੰਗੇ ਨੰਬਰਾਂ ਵਿੱਚ ਪਾਸ ਕਰ ਲਈ।ਹੁਣ ਗੇਲਾ ਖੁਦ ਵੀ ਆਪਣੇ ਘਰ ਦੇ ਹਾਲਾਤਾਂ ਨੂੰ ਸਮਝਣ ਲੱਗ ਪਿਆ ਸੀ। ਉਸਨੇ ਬੀ. ਏ. ਵਿੱਚ ਦਾਖ਼ਲਾ ਲੈ ਗਿਆ ਅਤੇ ਕਾਲਜ ਤੋਂ ਆ ਕੇ ਉਹ ਜਿੱਥੇ ਘਰ ਦੇ ਕੰਮਾਂ ਵਿੱਚ ਆਪਣੀ ਮਾਂ ਨਾਲ ਹੱਥ ਵਟਾਉਂਦਾ ਉੱਥੇ ਹੀ ਕਿਸੇ ਨਾ ਕਿਸੇ ਦੇ ਖੇਤ ਜਾਂ ਦੁਕਾਨ ਆਦਿ ’ਤੇ ਕੰਮ ਕਰਕੇ ਆਪਣਾ ਜੇਬ੍ਹ ਖਰਚ ਅਤੇ ਪੜ੍ਹਾਈ ਦਾ ਖਰਚ ਚਲਾਉਂਦਾ। ਮਾਂ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਅਤੇ ਬੇਹੱਦ ਸਹਿਯੋਗ ਨਾਲ ਹੁਣ ਗੇਲੇ ਨੇ ਐਮ. ਏ. ਅਤੇ ਬੀ. ਐੱਡ ਦੀ ਪੜ੍ਹਾਈ ਵੀ ਚੰਗੇ ਨੰਬਰਾਂ ਵਿੱਚ ਪੂਰੀ ਕਰ ਲਈ ਸੀ।
ਉਸ ਦੀ ਪੜ੍ਹਾਈ ਪੂਰੀ ਹੁੰਦਿਆਂ ਹੀ ਅਧਿਆਪਕਾਂ ਦੀਆਂ ਅਸਾਮੀਆਂ ਨਿੱਕਲੀਆਂ ਤਾਂ ਉਸਨੇ ਅਪਲਾਈ ਕਰਦਿਆਂ ਦੇਰ ਨਾ ਲਾਈ। ਆਖ਼ਰ ਗੇਲੇ ਦੀ ਮਾਂ ਦੀਆਂ ਦੁਆਵਾਂ ਨੂੰ ਰੱਬ ਨੇ ਸੁਣ ਲਿਆ ਤੇ ਉਹ ਅਧਿਆਪਕ ਲੱਗ ਗਿਆ। ਇਹ ਖ਼ਬਰ ਮਿਲਦਿਆਂ ਹੀ ਗੇਲੇ ਦੀ ਮਾਂ ਨੇ ਉਸਨੂੰ ਘੁੱਟਕੇ ਆਪਣੇ ਸੀਨੇ ਨਾਲ ਲਾ ਲਿਆ। ਉਸਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਅੱਥਰੂ ਵਹਿ ਤੁਰੇ। ਵਰਿ੍ਹਆਂ ਤੋਂ ਦਿਲ ਵਿੱਚ ਸੰਜੋਈ ਉਸਦੀ ਆਸ ਅੱਜ ਪੂਰੀ ਹੋ ਗਈ ਸੀ।
ਉਸਨੂੰ ਮਿਹਨਤ ਦਾ ਮੁੱਲ ਮਿਲ ਗਿਆ ਸੀ। ਭਾਵੁਕ ਹੋਈ ਉਹ ਵਾਰ-ਵਾਰ ਗੇਲੇ ਦੇ ਮੱਥੇ ਨੂੰ ਚੁੰਮਦੀ ਅਤੇ ਉਸ ਲਈ ਸਹਿਣ ਕੀਤੇ ਦੁੱਖਾਂ ਨੂੰ ਯਾਦ ਕਰਕੇ ਫਿਰ ਹੁਬਕੀਆਂ ਲੈਣੀਆਂ ਸ਼ੁਰੂ ਕਰ ਦਿੰਦੀ। ਗੇਲਾ ਉਸਨੂੰ ਚੁੱਪ ਕਰਾਉਣ ਦੀ ਕੋਸਿਸ਼ ਕਰਦਾ ਪਰ ਉਸਨੂੰ ਲੱਗਦਾ ਜਿਵੇਂ ਕਈ ਵਰਿ੍ਹਆਂ ਦਾ ਬੰਨ੍ਹਕੇ ਰੱਖਿਆ ਹੋਇਆ ਉਸਦੇ ਸਬਰ ਦਾ ਬੰਨ੍ਹ ਅੱਜ ਟੁੱਟ ਗਿਆ ਹੋਵੇ। ਆਪਣੇ ਪੁੱਤ ਨੂੰ ਸੀਨੇ ਨਾਲ ਲਾ ਕੇ ਅੱਜ ਉਸਨੇ ਆਪਣੇ ਦਿਲ ਨੂੰ ਹੌਲਾ ਕੀਤਾ ਸੀ। ਆਪਣੇ ਸੁਫ਼ਨੇ ਨੂੰ ਪੂਰਾ ਹੁੰਦਾ ਵੇਖ ਹੁਣ ਗੇਲੇ ਦੀ ਮਾਂ ਦੀਆਂ ਅੱਖਾਂ ਵਿੱਚ ਸੰਤੁਸ਼ਟੀ ਦੇ ਅੱਥਰੂ ਝਲਕ ਰਹੇ ਸਨ। ਇਹ ਉਸਦੀ ਮਾਂ ਦੀ ਮਿਹਨਤ ਹੀ ਸੀ ਜਿਸ ਕਰਕੇ ਅੱਜ ਪਿੰਡ ਦੇ ਲੋਕਾਂ ਨੇ ਵੀ ਗੇਲੇ ਨੂੰ ਮਾਸਟਰ ਗੁਰਮੇਲ ਸਿੰਘ ਕਹਿਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ।
ਜਗਤਾਰ ਸਮਾਲਸਰ,
ਐਲਨਾਬਾਦ (ਸਰਸਾ)
ਮੋ. 94670-95953
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਚਿੱਟਾ ਸੋਨਾ ਕਾਲਾ ਹੋਣ ਦਾ ਸਤਾ ਰਿਹੈ ਡਰ
ਮਾਨਸਾ (ਸੁਖਜੀਤ ਮਾਨ ) | ਖ਼ਰਾਬ ਮੌਸਮ ਕਾਰਨ ਸਾਉਣੀ ਦੀ ਫਸਲਾਂ ‘ਤੇ ਸੰਕਟ ਮੰਡਰਾ ਰਿਹਾ ਹੈ ਆਖਰੀ ਪੜ੍ਹਾਅ ‘ਤੇ ਖੜ੍ਹੀ ਝੋਨੇ ਦੀ ਫ਼ਸਲ ਨੂੰ ਹੁਣ ਤੇਜ਼ ਝੱਖੜ ਨੇ ਮਧੋਲ ਦਿੱਤਾ ਚਿੱਟਾ ਸੋਨਾ ਵੀ ਕਾਲਾ ਹੋਣ ਦਾ ਡਰ ਸਤਾ ਰਿਹਾ ਹੈ ਧਰਤੀ ‘ਤੇ ਵਿਛੇ ਝੋਨੇ ਦਾ ਜਿੱਥੇ ਝਾੜ ਘਟੇਗਾ ਉੱਥੇ ਹੀ ਵਢਾਈ ਵੀ ਮਹਿੰਗੀ ਪੈ ਜਾਵੇਗਾ ਕਿਸਾਨਾਂ ਨੇ ਇਸ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਮੱਦਦ ਦੀ ਮੰਗ ਕੀਤੀ ਹੈ ਖੇਤਬਾੜੀ ਅਧਿਕਾਰੀਆਂ ਨੇ ਜ਼ਿਆਦਾ ਨੁਕਸਾਨ ਤੋਂ ਇਨਕਾਰ ਕੀਤਾ ਹੈ Farmers
ਵੇਰਵਿਆਂ ਮੁਤਾਬਿਕ ਕੱਲ੍ਹ ਦੇਰ ਰਾਤ ਮਾਨਸਾ ਜ਼ਿਲ੍ਹੇ ਵਿੱਚ ਆਏ ਤੇਜ਼ ਝੱਖੜ ਨੇ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਧਰਤੀ ਉÎੱਪਰ ਵਿਛਾ ਦਿੱਤੀ ਹੈ ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਤੇਜ਼ ਝੱਖੜ ਕਾਰਨ ਪੱਕਣ ਤੇ ਆਈ ਝੋਨੇ ਦੀ ਫ਼ਸਲ ਧਰਤੀ ਉÎੱਪਰ ਵਿਛਣ ਕਰਕੇ ਪੱਕੀ ਫ਼ਸਲ ਦੇ ਦਾਣਿਆਂ ਵਿੱਚ ਥੋਥ ਪੈ ਜਾਵੇਗੀ ਆਪਸ ‘ਚ ਵੱਜੀਆਂ ਝੋਨੇ ਦੀਆਂ ਮੁੰਜਰਾਂ ਕਾਰਨ ਫ਼ਸਲ ਦੀ ਕੁਆਲਿਟੀ ਵੀ ਖ਼ਰਾਬ ਹੋ ਜਾਵੇਗੀ, ਜਿਸਦੇ ਸਿੱਟੇ ਵਜੋਂ ਖ਼ਰੀਦ ਅਧਿਕਾਰੀ ਤੇ ਵਪਾਰੀ ਫ਼ਸਲ ਨੂੰ ਖਰੀਦਣ ਤੋਂ ਪਾਸਾ ਵੱਟਣ ਲੱਗ ਜਾਣਗੇ ਤੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਮਹਿੰਗੇ ਭਾਅ ਜ਼ਮੀਨਾਂ ਠੇਕੇ ‘ਤੇ ਲੈ ਕੇ ਝੋਨੇ ਦੀ ਫ਼ਸਲ ਦੀ ਬਿਜਾਈ ਕੀਤੀ ਸੀ ਪਰ ਇਸ ਝੱਖੜ ਨੇ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ।
ਇਕਬਾਲ ਸਿੰਘ ਨੇ ਦੱਸਿਆ ਕਿ ਇਸ ਝੱਖੜ ਨਾਲ ਪਿੰਡ ਚਕੇਰੀਆਂ, ਖਿੱਲਣ, ਫਫੜੇ ਭਾਈਕੇ, ਲੱਲੂਆਣਾ, ਬੱਪੀਆਣਾ, ਦਲੇਲਵਾਲਾ ਤੇ ਨਰਿੰਦਰਪੁਰਾ ਆਦਿ ਸਮੇਤ ਹੋਰ ਨੇੜਲੇ ਪਿੰਡਾਂ ‘ਚ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਆਖਿਆ ਕਿ ਝੋਨੇ ਤੋਂ ਇਲਾਵਾ ਨਰਮਾ ਅਤੇ ਹਰਾ-ਚਾਰਾ ਵੀ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਇਆ ਹੈ ਉਨ੍ਹਾਂ ਦੱਸਿਆ ਕਿ ਨਰਮੇ ਦੇ ਬੂਟੇ ਝੁਕ ਜਾਣ ਕਾਰਨ ਖਿੰਡਿਆ ਹੋਇਆ ਨਰਮਾ ਤੇ ਟੀਂਡੇ ਕਾਲੇ ਪੈ ਜਾਣਗੇ, ਜਿਸ ਕਾਰਨ ਕਾਫੀ ਆਰਥਿਕ ਨੁਕਸਾਨ ਝੱਲਣਾ ਪਵੇਗਾ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਨੁਕਸਾਨੀਆਂ ਗਈਆਂ ਫ਼ਸਲਾਂ ਦੀ ਸਪੈਸ਼ਲ ਗਿਰਦਾਵਰੀ ਕਰਵਾਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਕਿਤੇ ਝੋਨੇ ਦੀ ਫ਼ਸਲ ਨੂੰ ਤਾਜਾ ਪਾਣੀ ਲੱਗਿਆ ਸੀ ਉੱਥੇ ਹੋ ਸਕਦਾ ਹੈ ਹਵਾ ਨਾਲ ਫਸਲ ਡਿੱਗ ਪਈ ਹੋਵੇ ਪਰ ਜ਼ਿਆਦਾ ਨੁਕਸਾਨ ਦੀ ਕੋਈ ਰਿਪੋਰਟ ਕਿਸੇ ਪਾਸਿਓਂ ਨਹੀਂ ਮਿਲੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।