Onion Prices - Sach Kahoon Punjabi
Onion Price: ਪਿਆਜ਼ ਨੇ ਰਸੋਈ ਦਾ ਬਜਟ ਵਿਗਾੜਿਆ, ਪ੍ਰਚੂਨ ਕੀਮਤ 70 ਰੁਪਏ ਪ੍ਰਤੀ ਕਿਲੋ ਤੱਕ ਪਹੁੰਚੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। Onion Price: ਦੇਸ਼ ਭਰ ’ਚ ਬਾਰਿਸ਼ ਤੇ ਤਿਉਹਾਰਾਂ ਦੀ ਮੰਗ ਨੇ ਆਮ ਆਦਮੀ ਦੀ ਥਾਲੀ ਦੇ ਸੁਆਦ ਤੇ ਬਜਟ ਦੋਵਾਂ ਨੂੰ ਵਿਗਾੜ ਦਿੱਤਾ ਹੈ। ਰਸੋਈ ਦਾ ਧੁਰਾ ਮੰਨਿਆ ਜਾਣ ਵਾਲਾ ਪਿਆਜ਼ ਹੁਣ ਚੀਨੀ ਨੂੰ ਟੱਕਰ ਦੇ ਕਰ ਰਿਹਾ ਹੈ। ਦਿੱਲੀ-ਐਨਸੀਆਰ ’ਚ 40 ਰੁਪਏ ਪ੍ਰਤੀ ਕਿਲੋਗ੍ਰਾਮ ਵਿਕਣ ਵਾਲੇ ਪਿਆਜ਼ ਦੀ ਪ੍ਰਚੂਨ ਕੀਮਤ ਹੁਣ 65-70 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ, ਜਦੋਂ ਕਿ ਪ੍ਰਚੂਨ ਬਾਜ਼ਾਰ ਵਿੱਚ ਚੀਨੀ 70 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਹੀ ਹੈ। ਹਾਲਾਂਕਿ, ਸਰਕਾਰ ਪਿਆਜ਼ ਤੇ ਚੀਨੀ ਦੀਆਂ ਕੀਮਤਾਂ ਘਟਾਉਣ ਅਤੇ ਸਪਲਾਈ ਵਧਾਉਣ ਦਾ ਦਾਅਵਾ ਕਰਦੀ ਹੈ।
ਏਸ਼ੀਆ ਦੀ ਸਭ ਤੋਂ ਵੱਡੀ ਥੋਕ ਫਲ ਤੇ ਸਬਜ਼ੀ ਮੰਡੀ ਆਜ਼ਾਦਪੁਰ ਦੇ ਪਿਆਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਂਦਰ ਸ਼ਰਮਾ ਨੇ ਵੀਰਵਾਰ ਨੂੰ ਹਿੰਦੂਸਥਾਨ ਸਮਾਚਾਰ ਨੂੰ ਦੱਸਿਆ ਕਿ ਅੱਜ ਮੰਡੀ ’ਚ ਥੋਕ ’ਚ ਪਿਆਜ਼ 35 ਤੋਂ 50 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਿਕਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪਿਆਜ਼ ਦੀ ਸਪਲਾਈ ’ਚ ਕੋਈ ਸਮੱਸਿਆ ਨਹੀਂ ਹੈ। ਸ਼ਰਮਾ ਨੇ ਗੱਲਬਾਤ ’ਚ ਦੱਸਿਆ ਕਿ ਮੰਡੀ ’ਚ ਪਿਆਜ਼ 25 ਤੋਂ 50 ਰੁਪਏ ਪ੍ਰਤੀ ਕਿਲੋਗ੍ਰਾਮ ’ਚ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਤੁਸੀਂ ਪ੍ਰਚੂਨ ਬਾਜ਼ਾਰ ’ਚ 35-40 ਰੁਪਏ ਵਿੱਚ ਪਿਆਜ਼ ਖਰੀਦਦੇ ਹੋ, ਜਦੋਂ ਕਿ ਥੋਕ ਬਾਜ਼ਾਰ ’ਚ 50 ਰੁਪਏ ਪ੍ਰਤੀ ਕਿਲੋਗ੍ਰਾਮ ’ਚ ਵਿਕਣ ਵਾਲਾ ਪਿਆਜ਼ ਹੋਟਲਾਂ ਨੂੰ ਸਪਲਾਈ ਕੀਤਾ ਜਾਂਦਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਤੇਜ਼ੀ ਨਾਲ ਵਧਣੀਆਂ ਸ਼ੁਰੂ ਹੋ ਗਈਆਂ ਹਨ। ਮਾਨਸੂਨ ਦੀ ਦੇਰੀ ਨਾਲ ਸ਼ੁਰੂਆਤ ਤੇ ਘੱਟ ਬਾਰਿਸ਼ ਨੇ ਸਬਜ਼ੀਆਂ ਦੇ ਉਤਪਾਦਨ ਨੂੰ ਪ੍ਰਭਾਵਿਤ ਕੀਤਾ ਹੈ। Onion Price
ਇਸ ਦੌਰਾਨ, ਚੌਥੇ ਮਾਨਸੂਨ ਸੀਜ਼ਨ ’ਚ ਭਾਰੀ ਬਾਰਿਸ਼ ਨੇ ਬਾਜ਼ਾਰਾਂ ’ਚ ਸਬਜ਼ੀਆਂ ਦੀ ਸਪਲਾਈ ਨੂੰ ਵੀ ਪ੍ਰਭਾਵਿਤ ਕੀਤਾ ਹੈ। ਮੰਗ ਦੇ ਮੁਕਾਬਲੇ ਸਪਲਾਈ ਦੀ ਇਹ ਘਾਟ ਹੁਣ ਆਮ ਆਦਮੀ ਦੀ ਰਸੋਈ ਤੇ ਬਜਟ ’ਤੇ ਸਿੱਧਾ ਅਸਰ ਪਾ ਰਹੀ ਹੈ। ਇਸ ਦੌਰਾਨ, ਕੇਂਦਰ ਸਰਕਾਰ ਵਧਦੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਚੁਣੇ ਹੋਏ ਸ਼ਹਿਰਾਂ ’ਚ ਆਪਣੇ ਬਫਰ ਸਟਾਕ ਤੋਂ 35 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਛੋਟ ਵਾਲੀ ਦਰ ’ਤੇ ਪਿਆਜ਼ ਵੇਚਣ ਦਾ ਦਾਅਵਾ ਕਰ ਰਹੀ ਹੈ, ਪਰ ਦਿੱਲੀ-ਐਨਸੀਆਰ ਦੇ ਜ਼ਿਆਦਾਤਰ ਖੇਤਰਾਂ ’ਚ ਇਨ੍ਹਾਂ ਪਿਆਜ਼ਾਂ ਦੀ ਸਪਲਾਈ ਤੇ ਵਿਕਰੀ ਨਹੀਂ ਦੇਖੀ ਗਈ ਹੈ। ਜ਼ਿਕਰਯੋਗ ਹੈ ਕਿ ਸਰਕਾਰ ਦਾ ਦਾਅਵਾ ਹੈ ਕਿ ਪਹਿਲੇ 10 ਦਿਨਾਂ ’ਚ ਲਗਭਗ 17 ਤੋਂ 19 ਸ਼ਹਿਰਾਂ ’ਚ ਬਫਰ ਸਟਾਕ ਤੋਂ ਲਗਭਗ 4,000 ਟਨ ਪਿਆਜ਼ ਵੇਚਿਆ ਗਿਆ ਹੈ। ਇਹ ਸਸਤਾ ਪਿਆਜ਼ ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵ ਫੈਡਰੇਸ਼ਨ ਆਫ਼ ਇੰਡੀਆ (ਐਨਸੀਸੀਐਫ), ਮਦਰ ਡੇਅਰੀ ਦੇ ਸਫਲ ਸਟੋਰ, ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ਼ ਇੰਡੀਆ (ਨੈਫੇਡ), ਤੇ ਕੇਂਦਰੀ ਵੇਅਰਹਾਊਸ ਆਊਟਲੇਟਾਂ ਤੇ ਮੋਬਾਈਲ ਵੈਨ ਰਾਹੀਂ ਵੇਚਿਆ ਜਾ ਰਿਹਾ ਹੈ। Onion Price
ਇਹ ਵੀ ਪੜ੍ਹੋ : Punjab Weather Today: ਪੰਜਾਬ ਦੇ ਤਿੰਨ ਜ਼ਿਲ੍ਹਿਆਂ ’ਚ ਅੱਜ ਮੀਂਹ ਦੀ ਸੰਭਾਵਨਾ, ਚੰਡੀਗੜ੍ਹ ’ਚ ਮੌਸਮ ਰਹੇਗਾ ਸਾਫ਼
ਪਿਆਜ਼ ਬਾਹਰ ਭੇਜਣ ‘ਤੇ ਰੋਕ
ਨਵੀਂ ਦਿੱਲੀ | ਸਰਕਾਰ ਨੇ ਦੇਸ਼ ‘ਚ ਪਿਆਜ਼ ਦੇ ਮੁੱਲ ‘ਚ ਕਮੀ ਲਿਆਉਣ ਦੇ ਮਕਸ਼ਦ ਨਾਲ ਪਿਆਜ਼ ਦੇ ਦੇਸ਼ ਤੋਂ ਬਾਹਰ ਭੇਜਣ ‘ਤੇ ਤੁਰੰਤ ਪਾਬੰਦੀ ਲਾ ਦਿੱਤੀ ਹੈ ਅਧਿਕਾਰਿਕ ਸੂਤਰਾਂ ਅਨੁਸਾਰ ਪਿਆਜ਼ ਦੇ ਨਿਰਯਾਤ ‘ਤੇ ਰੋਕ ਲਾਉਣ ਸਬੰਧੀ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇਹ ਪਾਬੰਦੀ ਅਗਲੇ ਆਦੇਸ਼ ਤੱਕ ਜਾਰੀ ਰਹੇਗੀ ਜ਼ਿਕਰਯੋਗ ਹੈ ਕਿ ਕੌਮੀ ਰਾਜਧਾਨੀ ਸਮੇਤ ਦੇਸ਼ ਦੇ ਅਨੇਕ ਹਿੱਸਿਆਂ ‘ਚ ਪਿਆਜ਼ ਦਾ ਖੁਦਰਾ ਮੁੱਲ 50 ਤੋਂ 80 ਰੁਪਏ ਪ੍ਰਤੀ ਕਿੱਲੋ ਪਹੁੰਚ ਗਿਆ ਹੈ
ਸਰਕਾਰ ਨੂੰ ਵਧਦੀਆਂ ਪਿਆਜ਼ ਦੀਆਂ ਕੀਮਤਾਂ ਦੀ ਵਜ੍ਹਾ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਹਫ਼ਤੇ ਦੀ ਸ਼ੁਰੂਆਤ ‘ਚ ਪਿਆਜ਼ ਦੀਆਂ ਕੀਮਤਾਂ ‘ਚ ਹੋ ਰਹੇ ਵਾਧੇ ਨੂੰ ਰੋਕਣ ਲਈ ਕੇਂਦਰ ਨੇ ਕਈ ਫੈਸਲੇ ਲਏ ਸਨ
ਪ੍ਰਚੂਨ ਵਿੱਕਰੀ ਲਈ ਸੂਬਿਆਂ ਨੂੰ ਕੇਂਦਰ ਦੇ ਨਾਲ ਮੁਹੱਈਆ 35000 ਟਨ ਸਟਾਕ ਦੀ ਵਰਤੋਂ ਕਰਨ ਲਈ ਕਿਹਾ ਗਿਆ ਸੀ ਸਰਕਾਰ ਨੇ  50 ਹਜ਼ਾਰ ਟਨ ਪਿਆਜ਼ ਦਾ ਬਫ਼ਰ ਸਟਾਕ ਬਣਾਇਆ ਸੀ, ਜਿਸ ‘ਚ ਦਿੱਲੀ, ਹਰਿਆਣਾ, ਓਡੀਸ਼ਾ, ਆਂਧਰਾ ਪ੍ਰਦੇਸ਼ ਤੇ ਤ੍ਰਿਪੁਰਾ ਨੂੰ ਪਿਆਜ਼ ਦੀ ਸਪਲਾਈ ਵੀ ਕੀਤੀ ਗਈ ਸੀ ਕੌਮੀ ਰਾਜਧਾਨੀ ‘ਚ ਮਦਰ ਡੇਅਰੀ ਦੇ ਸਫ਼ਲ ਤੇ ਕੁਝ ਹੋਰ ਮਾਧਿਅਮਾਂ ਰਾਹੀਂ 23 ਤੋਂ 24 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਪਿਆਜ਼ ਮੁਹੱਈਆ ਕਰਵਾਇਆ ਜਾ ਰਿਹਾ ਹੈ ਮਹਾਂਰਾਸ਼ਟਰ ਤੇ ਕਈ ਹੋਰ ਸੂਬੇ ਭਾਰੀ ਮੀਂਹ ਤੇ ਹੜ੍ਹ ਕਾਰਨ ਪਿਆਜ਼ ਦੇ ਆਵਾਜਾਈ ‘ਚ ਸਮੱਸਿਆ ਆ ਰਹੀ ਹੈ ਸਰਕਾਰ ਨੇ ਕੁਝ ਏਜੰਸੀਆਂ?ਦੀ ਸੀਮਤ ਮਾਤਰਾ ‘ਚ ਪਿਆਜ਼ ਦੇ ਆਯਾਤ ਦਾ ਨਿਰਦੇਸ਼ ਵੀ ਦਿੱਤਾ ਹੈ ਦੱਸਣਯੋਗ ਹੈ ਕਿ ਪਿਆਜ਼ ਲਗਾਤਾਰ ਆਮ ਆਦਮੀ ਦੀ ਖਰੀਦ ਤੋਂ ਦੂਰ ਹੁੰਦਾ ਜਾ ਰਿਹਾ ਹੈ ਪਿਆਜ਼ ਦੀਆਂ ਵਧੀਆਂ ਕੀਮਤਾਂ?ਕਾਰਨ ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।