Humanity - Sach Kahoon Punjabi
Humanity: ਮ੍ਰਿਤਕ ਦੇਹ ਲਾਈ ਮਾਨਵਤਾ ਦੇ ਲੇਖੇ, ਸਰੀਰਦਾਨੀ ਬਣੇ ਰਾਜ ਕੁਮਾਰ ਇੰਸਾਂ, ਹੋਣਗੀਆਂ ਖੋਜਾਂ
Humanity: ਲੁਧਿਆਣਾ (ਬੂਟਾ ਸਿੰਘ/ਸਾਹਿਲ ਅਗਰਵਾਲ)। ਸੁੱਖ ਹੋਵੇ ਚਾਹੇ ਦੁੱਖ, ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੇ ਮੁਰਸ਼ਿਦ ਦੇ ਪਵਿੱਤਰ ਬਚਨਾਂ ਦੇ ਤਹਿਤ ਮਾਨਵਤਾ ਦੇ ਭਲੇ ਦੇ ਕਾਰਜ ਕਰਨਾ ਨਹੀਂ ਭੁੱਲਦੇ। ਇਸ ਦਾ ਪ੍ਰਮਾਣ ਮਹਾਨਗਰ ਲੁਧਿਆਣਾ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਪੇਸ਼ ਕੀਤਾ ਹੈ, ਜਿਸ ਨੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚਲਦਿਆਂ ਆਪਣੇ ਪਰਿਵਾਰ ਦੇ ਮੈਂਬਰ ਦੀ ਮੌਤ ਤੋਂ ਬਾਅਦ ਉਸਦੀ ਮ੍ਰਿਤਕ ਦੇਹ ਮੈਡੀਕਲ ਖ਼ੋਜ ਕਾਰਜ਼ਾਂ ਲਈ ਦਾਨ ਕੀਤੀ ਹੈ।
ਜਾਣਕਾਰੀ ਅਨੁਸਾਰ ਲੁਧਿਆਣਾ ਦੇ ਪ੍ਰੀਤ ਨਗਰ ਤਾਜਪੁਰ ਰੋਡ ਦੇ ਵਸਨੀਕ ਰਾਜ ਕੁਮਾਰ ਇੰਸਾਂ (48) ਬੁੱਧਵਾਰ ਸਵੇਰੇ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦਿਆਂ ਸੱਚਖੰਡ ਜਾ ਬਿਰਾਜੇ ਉਹਨਾਂ ਦੀ ਮ੍ਰਿਤਕ ਦੇਹ ਪਰਿਵਾਰ ਨੇ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਜ ਕੁਮਾਰ ਇੰਸਾਂ ਨੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਦੇਹਾਂਤ ਉਪਰੰਤ ਆਪਣੇ ਸਰੀਰ ਨੂੰ ਮੈਡੀਕਲ ਖ਼ੋਜ ਕਾਰਜ਼ਾਂ ਲਈ ਦਾਨ ਕਰਨ ਦੇ ਫਾਰਮ ਭਰੇ ਹੋਏ ਸਨ।
Read Also : ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਝਟਕਾ, ਲੈਂਡ ਪੂਲਿੰਗ ਨੀਤੀ ’ਤੇ ਰੋਕ
ਇਸ ਦੇ ਤਹਿਤ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਅੰਮ੍ਰਿਤਾ ਸਕੂਲ ਆਫ਼ ਮੈਡੀਸਨ, ਸੈਕਟਰ-88, ਫਰੀਦਾਬਾਦ (ਹਰਿਆਣਾ) ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। ਇਸ ਮੌਕੇ ਰਾਜ ਕੁਮਾਰ ਇੰਸਾਂ ਦੀ ਭੈਣ ਤੇ ਜੀਜਾ ਨੇ ਅਰਥੀ ਨੂੰ ਮੋਢਾ ਵੀ ਦਿੱਤਾ। ਹਾਜ਼ਰੀਨ ਨੇ ਫੁੱਲਾਂ ਨਾਲ ਸਜਾਈ ਐਂਬੂਲੈਂਸ ’ਚ ਰਾਜ ਕੁਮਾਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖ਼ੋਜ ਕਾਰਜ਼ਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ‘ਰਾਜ ਕੁਮਾਰ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਨਾਲ ਸਰੀਰਦਾਨੀ ਨੂੰ ਅੰਤਿਮ ਵਿਦਾਈ ਦਿੱਤੀ।
ਪ੍ਰੇਮੀ ਸੇਵਕ ਮਨਜੀਤ ਇੰਸਾਂ ਨੇ ਦੱਸਿਆ ਕਿ ਰਾਜ ਕੁਮਾਰ ਇੰਸਾਂ ਨੇ ਜ਼ੋਨ ਸ਼ੇਰਪੁਰ ’ਚੋਂ ਦੂਜੇ ਸਰੀਰਦਾਨੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਮੌਕੇ ਸਟੇਟ ਕਮੇਟੀ ਮੈਂਬਰ ਰਾਜੇਸ਼ ਇੰਸਾਂ, ਕ੍ਰਿਸ਼ਨਾ ਇੰਸਾਂ, ਕ੍ਰਿਸ਼ਨ ਲਾਲ ਇੰਸਾਂ, ਰਾਜੂ ਇੰਸਾਂ, ਸੰਟਾ ਇੰਸਾਂ, ਮਨੀਸ਼ ਇੰਸਾਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਸਮੇਤ ਵੱਡੀ ਗਿਣਤੀ ’ਚ ਸਾਧ-ਸੰਗਤ, ਰਿਸ਼ਤੇਦਾਰ ਤੇ ਮੁਹੱਲਾ ਵਾਸੀ ਹਾਜ਼ਰ ਸਨ।
ਪੁਰਾਣੇ ਗ੍ਰੰਥਾਂ ‘ਚ ਇੱਕ ਕਥਾ ਆਉਂਦੀ ਹੈ, ਪਰਜਾਪਤੀ ਨੇ ਸ੍ਰਿਸ਼ਟੀ ਬਣਾਈ ਤਾਂ ਕੁਝ ਨਿਯਮ ਵੀ ਬਣਾਏ ਸਾਰਿਆਂ ਨੂੰ ਕਿਹਾ ਕਿ ਇਨ੍ਹਾਂ ਨਿਯਮਾਂ ਮੁਤਾਬਕ ਚੱਲਣਾ ਪਵੇਗਾ ਪਸ਼ੂਆਂ ਨੂੰ ਸਖ਼ਤ ਭੁੱਖ ਲੱਗ ਰਹੀ ਸੀ
ਉਨ੍ਹਾਂ ਨੇ ਪਰਜਾਪਤੀ ਕੋਲ ਜਾ ਕੇ ਕਿਹਾ ‘ਮਹਰਾਜ! ਅਸੀਂ ਖਾਈਏ ਕੀ ਤੇ ਦਿਨ ‘ਚ ਕਿੰਨੀ ਵਾਰ’ ਪਰਜਾਪਤੀ ਬੋਲੇ, ‘ਤੁਹਾਡੇ ਲਈ ਖਾਣ-ਪੀਣ ਦਾ ਕੋਈ ਨਿਯਮ ਨਹੀਂ ਹੈ, ਜਦੋਂ ਚਾਹੋ ਖਾ ਸਕਦੇ ਹੋ ਤੁਹਾਡੇ ਲਈ ਦਿਨ ਤੇ ਰਾਤ, ਸਵੇਰ ਤੇ ਸ਼ਾਮ ਦੀ ਕੋਈ ਪਾਬੰਦੀ ਨਹੀਂ ਤੁਹਾਡੀ ਇੱਛਾ ਹੋਵੇ ਤਾਂ 24 ਘੰਟੇ ਖਾ ਸਕਦੇ ਹੋ’ ਮਨੁੱਖ ਵੀ ਕੋਲ ਹੀ ਖੜ੍ਹੇ ਸਨ
ਉਹ ਵੀ ਅੱਗੇ ਵਧੇ, ਹੱਥ ਜੋੜ ਕੇ ਬੋਲੇ, ‘ਮਹਾਰਾਜ! ਪਸ਼ੂਆਂ ਲਈ ਆਪ ਨੇ ਬਹੁਤ ਵਧੀਆ ਆਗਿਆ ਦਿੱਤੀ, ਪਰੰਤੂ ਭੁੱਖ ਤਾਂ ਸਾਨੂੰ ਵੀ ਲੱਗਦੀ ਹੈ ਸਾਡੇ ਲਈ ਕੀ ਨਿਯਮ ਹੈ?’ ਪਰਜਾਪਤੀ ਬੋਲੇ, ‘ਤੁਸੀਂ ਮਨੁੱਖ ਹੋ ਤੁਹਾਡੇ ਲਈ ਇਹ ਨਿਯਮ ਹੈ ਕਿ ਤੁਸੀਂ ਦਿਨ-ਰਾਤ ‘ਚ ਸਿਰਫ਼ ਦੋ ਵਾਰ ਖਾਓ’ ਮਨੁੱਖ ਨੇ ਸੋਚਿਆ, ‘ਇਹ ਚੰਗਾ ਪਰਜਾਪਤੀ ਹੈ ਪਸ਼ੂਆਂ ਨੂੰ ਤਾਂ ਚੌਵੀ ਘੰਟੇ ਖਾਣ ਦੀ ਆਗਿਆ ਦੇ ਦਿੱਤੀ ਹੈ, ਸਾਨੂੰ ਸਿਰਫ਼ ਦੋ ਵਾਰ ਖਾਣ ਲਈ ਕਿਹਾ ਹੈ ਸਾਥੋਂ ਤਾਂ ਪਸ਼ੂ ਹੀ ਚੰਗੇ ਹਨ’
Read Also : Special Laddu Recipe: ਸਿਹਤ ਤੇ ਸੁਆਦ ਦਾ ਸੁਮੇਲ: ਰਾਮਦਾਣਾ ਲੱਡੂ
ਅਜਿਹਾ ਸੋਚ ਕੇ ਉਹ ਚਲੇ ਆਏ ਉਦੋਂ ਤੋਂ ਮਨੁੱਖ ‘ਚ ਵਾਰ-ਵਾਰ ਉਹ ਪਸ਼ੂਪੁਣਾ ਜਾਗ ਉੱਠਦਾ ਹੈ ਅੱਜ ਕੱਲ੍ਹ ਵੀ ਜਾਗ ਰਿਹਾ ਹੈ ਸਵੇਰ ਤੋਂ ਸ਼ਾਮ ਤੱਕ ਸਾਨੂੰ ਖਾਣ ਤੋਂ ਹੀ ਵਿਹਲ ਨਹੀਂ ਮਿਲਦੀ ਹਰ ਸਮੇਂ ਖਾਣਾ ਤੇ ਬਹੁਤ ਜ਼ਿਆਦਾ ਖਾਣਾ ਮਾਨਵਤਾ ਨਹੀਂ ਹੈ ਇਸ ਲਈ ਬੁੱਧੀਮਤਾ ਦੇ ਰਾਹ ‘ਤੇ ਚੱਲਦੇ ਹੋਏ ਸਮੇਂ ‘ਤੇ ਅਤੇ ਲੋੜ ਮੁਤਾਬਕ ਹੀ ਭੋਜਨ ਖਾਣਾ ਚਾਹੀਦਾ ਹੈ
ਅਸਲੀ ਰਾਂਝਾ
ਪ੍ਰੇਮੀ ਰਾਂਝਾ ਰਾਮ ਨਿਵਾਸੀ ਪਿੰਡ ਮਹਿਮਦਪੁਰ ਰੋਹੀ ਜ਼ਿਲ੍ਹਾ ਫਤਿਆਬਾਦ ਦੱਸਦੇ ਹਨ ਕਿ ਉਸ ਦੀ ਪਤਨੀ ਨੇ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana Ji Maharaj) ਤੋਂ ਨਾਮ ਸ਼ਬਦ (ਗੁਰਮੰਤਰ) ਪ੍ਰਾਪਤ ਕੀਤਾ ਹੋਇਆ ਸੀ ਸ਼ੁਰੂ-ਸ਼ੁਰੂ ‘ਚ ਉਹ ਉਸ ਨੂੰ ਸਤਿਸੰਗ ‘ਚ ਨਹੀਂ ਜਾਣ ਦਿੰਦਾ ਸੀ ਉਹ ਚੋਰੀ-ਛਿੱਪੇ ਜਾਂਦੀ ਸੀ। ਇੱਕ ਦਿਨ ਉਸ ਨੇ ਬੇਪਰਵਾਹ ਜੀ ਕੋਲ ਸ਼ਿਕਾਇਤ ਕਰਦੇ ਹੋਏ ਉਪਰੋਕਤ ਸਭ ਕੁਝ ਦੱਸ ਦਿੱਤਾ ਇਸ ‘ਤੇ ਬੇਪਰਵਾਹ ਜੀ ਫਰਮਾਉਣ ਲੱਗੇ, ”ਸਮਾਂ ਆਉਣ ‘ਤੇ ਸੰਗਲ ਬੰਨ੍ਹਾਂਗੇ ਤੇ ਪਿੰਡ-ਪਿੰਡ ਫੇਰਾਂਗੇ” ਜਦ ਮੈਂ ਨਾਮ-ਸ਼ਬਦ ਲਿਆ ਤਾਂ ਅਸਲੀਅਤ ਦਾ ਪਤਾ ਲੱਗਾ। ਬੇਪਰਵਾਹ ਜੀ ਦੇ ਉਪਰੋਕਤ ਬਚਨਾਂ ਅਨੁਸਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮੈਨੂੰ ਤੇਰਾਵਾਸ ‘ਚ ਬੁਲਾਇਆ ਅਤੇ ਬਚਨ ਕੀਤੇ, ”ਬੇਟਾ, ਪਹਿਲਾਂ ਤਾਂ ਤੂੰ ਨਕਲੀ ਰਾਂਝਾ ਸੀ,
ਅੱਜ ਤੋਂ ਤੈਨੂੰ ‘ਅਸਲੀ ਰਾਂਝਾ’ ਬਣਾ ਦਿੱਤਾ” ਫਿਰ ਮੇਰੇ ਪੈਰਾਂ ‘ਚ ਘੁੰਗਰੂ ਬੰਨ੍ਹੇ ਗਏ (ਜਿਵੇਂ ਕਿ ਬੇਪਰਵਾਹ ਜੀ ਦੇ ਬਚਨ ਸਨ ਕਿ ਸੰਗਲ ਬਨ੍ਹਾਂਗੇ) ਅਤੇ ਬਚਨ ਫਰਮਾਏ, ”ਇਹ ਖੋਲ੍ਹਣੇ ਨਹੀਂ, ਇਹ ਘੁੰਗਰੂ ਮਰਨ ‘ਤੇ ਹੀ ਖੁੱਲ੍ਹਣਗੇ” ਇੱਕ ਦਿਨ ਪਰਮ ਪਿਤਾ ਜੀ ਨੇ ਪੁੱਛਿਆ, ”ਰਾਂਝਾ ਰਾਮ, ਕੀ ਘੁੰਗਰੂਆਂ ਬਾਰੇ ਲੋਕ ਤੈਨੂੰ ਟੋਕਦੇ ਹਨ?” ਮੈਂ ਕਿਹਾ, ”ਹਾਂ ਪਿਤਾ ਜੀ, ਬਹੁਤ ਟੋਕਦੇ ਹਨ” ਫਿਰ ਪਰਮ ਪਿਤਾ ਜੀ ਨੇ ਕਿਹਾ, ”ਤੂੰ ਉਨ੍ਹਾਂ ਦੀ ਪਰਵਾਹ ਨਾ ਕਰੀਂ ਇਹਨਾਂ ਘੁੰਗਰੂਆਂ ਨੂੰ ਨਾ ਖੋਲ੍ਹੀਂ” ਸ਼ਹਿਨਸ਼ਾਹ ਜੀ ਦਾ ਬਚਨ ਮੰਨ ਕੇ ਉਸ ਨੇ ਆਪਣੇ ਪੈਰਾਂ ‘ਚੋਂ ਘੁੰਗਰੂ ਕਦੀ ਨਹੀਂ ਖੋਲ੍ਹੇ।
ਸੰਤਾਂ ਦਾ ਮਕਸਦ ਸੰਸਾਰ ਦਾ ਭਲਾ ਕਰਨਾ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਇਨਸਾਨ ਨੈਗਟਿਵ ਜ਼ਿਆਦਾ ਸੋਚਦਾ ਹੈ ਤੇ ਪੋਜੀਟਿਵ ਬਹੁਤ ਹੀ ਘੱਟ ਨੈਗਟੀਵਿਟੀ ਨੇ ਇਨਸਾਨ ਨੂੰ ਕਿਤੋਂ ਦਾ ਨਹੀਂ ਛੱਡਿਆ ਹੈ ਇਨਸਾਨ ਕਦੇ ਵੀ ਇਹ ਨਹੀਂ ਸੋਚਦਾ ਕਿ ਇਹ ਮੇਰੇ ਲਈ ਚੰਗਾ ਹੋਵੇਗਾ ਤੇ ਇਸੇ ਸੋਚ ਦੀ ਵਜ੍ਰਾ ਕਾਰਨ ਜ਼ਿਆਦਾਤਰ ਲੋਕ ਦੁਖੀ ਹਨ ਇਸ ਤਰ੍ਹਾਂ ਦੀ ਸੋਚ ਨੂੰ ਕੱਢਣ ਲਈ ਸਤਿਸੰਗ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਅੱਜ ਸਵੇਰ ਦੀ ਰੂਹਾਨੀ ਮਜਲਸ ਦੌਰਾਨ ਫਰਮਾਏ।
ਸਤਿਸੰਗ ‘ਚ ਆਉਣ ਨਾਲ ਬਦਲਦੇ ਹਨ ਵਿਚਾਰ | Saint Dr MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਤਿਸੰਗ ‘ਚ ਆਉਣ ਨਾਲ ਇਨਸਾਨ ਦੀ ਸੋਚ-ਵਿਚਾਰ ਬਦਲਦੇ ਹਨ ਤੇ ਇਨਸਾਨ ਆਪਣੀ ਸੋਚ ਨੂੰ ਪਵਿੱਤਰ ਕਰਕੇ ਖੁਸ਼ੀਆਂ ਹਾਸਲ ਕਰਦਾ ਹੈ ਸਤਿਸੰਗ ‘ਚ ਰਾਮ ਦਾ ਨਾਮ ਦੱਸਿਆ ਜਾਂਦਾ ਹੈ, ਸੱਚ ਦਾ ਪਾਠ ਪੜ੍ਹਾਇਆ ਜਾਂਦਾ ਹੈ ਜੇਕਰ ਇਨਸਾਨ ਸਤਿਸੰਗ ਸੁਣੇ ਤੇ ਅਮਲ ਕਰੇ ਤਾਂ ਜਨਮਾਂ-ਜਨਮਾਂ ਦੀ ਮੈਲ ਉਤਰ ਜਾਇਆ ਕਰਦੀ ਹੈ ਆਪਣੇ ਹਿਰਦੇ ਦੀ ਸਫ਼ਾਈ ਲਈ ਰਾਮ ਦਾ ਨਾਮ ਬੇਹੱਦ ਜ਼ਰੂਰੀ ਹੈ ਜਦੋਂ ਤੱਕ ਤੁਸੀਂ ਰਾਮ ਦਾ ਨਾਮ ਨਹੀਂ ਜਪਦੇ ਉਦੋਂ ਤੱਕ ਤੁਹਾਡਾ ਹਿਰਦਾ ਸਾਫ਼ ਨਹੀਂ ਹੋਵੇਗਾ ਤੇ ਜਦੋਂ ਤੱਕ ਹਿਰਦਾ ਸਾਫ਼ ਨਹੀਂ ਉਦੋਂ ਤੱਕ ਤੁਸੀਂ ਉਸ ਮਾਲਕ ਦੇ ਨੂਰੀ ਸਵਰੂਪ ਨੂੰ ਨਹੀਂ ਜਾਣ ਸਕਦੇ। (Saint Dr MSG)
ਪੀਰ-ਫ਼ਕੀਰ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦੇ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਪੀਰ-ਫ਼ਕੀਰ ਇਸ ਸੰਸਾਰ ‘ਚ ਭਲਾ ਕਰਨ ਆਉਂਦੇ ਹਨ, ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦੇ ਇਨਸਾਨ ਦੇ ਕਰਮ ਅਜਿਹੇ ਹੁੰਦੇ ਹਨ, ਜੋ ਸੰਤਾਂ ਵੱਲੋਂ ਕਹੀ ਗੱਲ ਵੀ ਬੁਰੀ ਲੱਗਦੀ ਹੈ ਸੰਤਾਂ ਦਾ ਇੱਕ ਹੀ ਕੰਮ ਹੈ ਸਭ ਦਾ ਭਲਾ ਕਰਨਾ ਸਭ ਦੇ ਭਲੇ ਲਈ ਮਾਲਕ ਅੱਗੇ ਪ੍ਰਾਰਥਨਾ ਕਰਨਾ ਜੋ ਇਨਸਾਨ ਪੀਰ-ਫਕੀਰ ਦੇ ਬਚਨਾਂ ਨੂੰ ਸੁਣ ਕੇ 100 ਫੀਸਦੀ ਅਮਲ ਕਰ ਲੈਂਦੇ ਹਨ, ਉਨ੍ਹਾਂ ਦਾ ਭਲਾ ਵੀ ਹੱਥੋਂ-ਹੱਥ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਸੰਤ ਕਹਿੰਦੇ ਹਨ ਕਿ ਰਾਮ ਦਾ ਨਾਮ ਜਪੋ, ਸਭ ਦਾ ਭਲਾ ਮੰਗੋ, ਪਰਹਿੱਤ ਪਰਮਾਰਥ ਕਰੋ ਤਨ-ਮਨ-ਧਨ ਨਾਲ ਦੀਨ-ਦੁਖੀਆਂ ਦੀ ਮੱਦਦ ਕਰੋ।
ਜਿਵੇਂ ਤੁਸੀਂ ਕੋਈ ਵੀ ਕੰਮ-ਧੰਦਾ ਕਰਕੇ ਕਮਾਈ ਕਰਦੇ ਹੋ, ਉਸ ‘ਚੋਂ ਕੁਝ ਹਿੱਸਾ ਦੀਨ-ਦੁਖੀਆਂ ਦੀ ਮੱਦਦ ‘ਚ ਲਾਓ, ਕਿਸੇ ਬਿਮਾਰ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਂ ਕਿਸੇ ਅੰਨ੍ਹੇ ਨੂੰ ਸਹਾਰਾ ਦੇ ਦਿੱਤਾ ਤਾਂ ਇਹ ਤਨ ਦੀ ਸੇਵਾ ਹੁੰਦੀ ਹੈ ਇਸ ਤੋਂ ਇਲਾਵਾ ਮਨ ਦੀ ਸੇਵਾ ਬਹੁਤ ਹੀ ਮੁਸ਼ਕਲ ਹੁੰਦੀ ਹੈ ਜਿਵੇਂ ਸਤਿਸੰਗ ‘ਚ ਬੈਠ ਕੇ ਓਪਨ ਮਾਈਂਡ ਨਾਲ ਸਤਿਸੰਗ ਸੁਣਨਾ ਸਤਿਸੰਗ ‘ਚ ਪਹਿਲਾਂ ਤੋਂ ਕੁਝ ਬਣਾ ਕੇ ਨਹੀਂ ਆਉਣਾ ਚਾਹੀਦਾ ਕਿ ਇਹ ਗੱਲ ਮੇਰੇ ‘ਤੇ ਕਹੀ ਜਾਵੇਗੀ ਅਜਿਹਾ ਸੋਚ ਕੇ ਤੁਸੀਂ ਆਪਣੀ ਭਗਤੀ ਖਤਮ ਕਰਦੇ ਰਹਿੰਦੇ ਹਨ।
ਆਪਣੇ ਅੰਦਰ ਦੀ ਕਮੀ ਨੂੰ ਦੂਰ ਕਰੋ | Saint Dr MSG
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬਾਰੇ ਕਿਹਾ ਜਾ ਰਿਹਾ ਹੈ ਤਾਂ ਆਪਣੇ ਅੰਦਰ ਦੀ ਕਮੀ ਨੂੰ ਦੂਰ ਕਰੋ ਸੰਤ ਤੁਹਾਨੂੰ ਡਰਾਉਣ-ਧਮਕਾਉਣ ਲਈ ਤੁਹਾਨੂੰ ਮਾੜਾ ਨਹੀਂ ਕਹਿੰਦੇ, ਉਹ ਕੋਈ ਵੀ ਗੱਲ ਕਹਿੰਦੇ ਹਨ ਤਾਂ ਉਸ ‘ਚ ਤੁਹਾਡਾ ਹੀ ਭਲਾ ਹੁੰਦਾ ਹੈ ਪੂਜਨੀਕ ਗੁਰੁ ਜੀ ਨੇ ਫ਼ਰਮਾਇਆ ਕਿ ਇਨਸਾਨ ਹੰਕਾਰ ਕਰ ਲੈਂਦਾ ਹੈ, ਉਸ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਉਸ ਨੇ ਰਾਮ ਦਾ ਨਾਮ ਜਪਣਾ ਹੈ, ਪਰਮਾਤਮਾ ਦੀ ਭਗਤੀ ਕਰਨੀ ਹੈ ਤਾਂ ਸੰਤ ਉਸ ਨੂੰ ਸਿਖਾਉਂਦੇ ਹਨ ਕਿ ਰਾਮ ਦਾ ਨਾਮ ਜਪੋ, ਭਗਤੀ ਕਰੋ, ਉਦੋਂ ਖੁਸ਼ੀਆਂ ਆਉਣਗੀਆਂ ਸੰਤਾਂ ਦਾ ਕੰਮ ਹੁੰਦਾ ਹੈ, ਜੀਵਾਂ ਨੂੰ ਸਮਝਾਉਣਾ।
ਇਹ ਵੀ ਪੜ੍ਹੋ : ਮਾਲਕ ਦੀ ਔਲਾਦ ਦਾ ਭਲਾ ਕਰਨਾ ਮਾਲਕ ਦੀ ਸੇਵਾ ਕਰਨਾ ਹੈ : Saint Dr. MSG
ਸੰਤ ਇਸ ਦੁਨੀਆ ‘ਚ ਸਭ ਦਾ ਭਲਾ ਕਰਨ ਆਉਂਦੇ ਹਨ, ਸਮਝਾਉਣ ਆਉਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੁੰਦਾ ਹੈ ਸਮਾਜ ਦਾ ਭਲਾ ਕਰਨਾ, ਭਾਵੇਂ ਉਨ੍ਹਾਂ ਨੂੰ ਕੋਈ ਮੰਨੇ ਜਾਂ ਨਾ ਮੰਨੇ ਉਸ ਪਰਮਾਤਮਾ ਦੀ ਪਰਜਾ ਕਿਸ ਤਰ੍ਹਾਂ ਸੁਖੀ ਰਹੇ? ਉਸ ਲਈ ਸੰਤ ਮਾਲਕ ਨੂੰ ਪ੍ਰਾਰਥਨਾ ਕਰਦੇ ਹਨ, ਸਿਮਰਨ ਕਰਦੇ ਹਨ ਇੱਥੋਂ ਤੱਕ ਕਿ ਬਹੁਤੇ ਜੀਵਾਂ ਦੇ ਕਰਮ ਵੀ ਚੁੱਕਦੇ ਹਨ ਇਹ ਉਨ੍ਹਾਂ ਦਾ ਫਰਜ਼ ਹੁੰਦਾ ਹੈ ਅਤੇ ਤੁਸੀਂ ਸੰਤਾਂ ਦੇ ਬਚਨਾਂ ਨੂੰ ਸੁਣੋ ਅਤੇ ਅਮਲ ਕਰੋ ਭਾਵ ਉਨ੍ਹਾਂ ਨੂੰ ਮੰਨੋ ਜੋ ਜੀਵ ਰਾਮ ਦਾ ਨਾਮ ਨਹੀਂ ਜਪਦੇ, ਸੰਤਾਂ ਦੀ ਗੱਲ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਦੁੱਖ-ਮੁਸੀਬਤਾਂ, ਪ੍ਰੇਸ਼ਾਨੀਆਂ ਆਉਣ ਲੱਗਦੀਆਂ ਹਨ।
ਸੰਤ ਤੋਂ ਸਿੱਖਣਾ ਚਾਹੀਦਾ ਹੈ | Saint Dr MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ, ਪੀਰ-ਫਕੀਰ ਜੇਕਰ ਅਚਾਨਕ ਵੀ ਕਹਿਣ ਦੇਣ ਤਾਂ ਉਹ ਵਿਅਰਥ ਨਹੀਂ ਹੁੰਦਾ, ਉਸਦਾ ਕੋਈ ਮਤਲਬ ਹੁੰਦਾ ਹੈ ਅਤੇ ਸੰਤ ਜਿਸ ਨੂੰ ਸਿਖਾਉਣ ਉਸ ਤੋਂ 100 ਫੀਸਦੀ ਸਿੱਖਣਾ ਚਾਹੀਦਾ ਹੈ। ਉਸ ਲਈ ਇਸ ਤੋਂ ਵੱਡੀ ਕਿਸਮਤ ਦੀ ਗੱਲ ਕੀ ਹੋ ਸਕਦੀ ਹੈ? ਤਾਂ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਗੱਲਾਂ ਨੂੰ ਦਿਲੋ-ਦਿਮਾਗ ‘ਚ ਵਸਾ ਲੈਣਾ ਚਾਹੀਦਾ ਹੈ ਤਾਂ ਸੰਤਾਂ ਦੀ ਗੱਲ ਸੁਣ ਕੇ ਅਮਲ ਕਰਨਾ ਸਿੱਖੋ ਸਤਿਸੰਗ ‘ਚ ਬੈਠਣਾ ਵੱਡੀ ਗੱਲ ਹੈ, ਤੁਸੀਂ ਸਤਿਸੰਗ ਸੁਣਨ ਆਉਂਦੇ ਹੋ, ਕਈ ਸਤਿਗੁਰੂ-ਰਾਮ ਦੇ ਇਸ਼ਕ ‘ਚ ਆ ਕੇ ਬੈਠਦੇ ਹਨ ਪਰ ਬਹੁਤੇ ਅਜਿਹੇ ਵੀ ਹੁੰਦੇ ਹਨ, ਜੋ ਆਪਣੀਆਂ ਇੱਛਾਵਾਂ ਲੈ ਕੇ ਆਉਂਦੇ ਹਨ, ਜਿਸ ਨੂੰ ਕਹਿੰਦੇ ਹਨ ਮੰਨਤ ਕਿ ਮੇਰਾ ਇਹ ਪੂਰਾ ਹੋ ਜਾਵੇ ਤਾਂ ਮੈਂ ਸਤਿਸੰਗ ਸੁਣਾਂਗਾ ਤਾਂ ਇਸ ‘ਚ ਅਹਿਸਾਨ ਕੀ ਹੈ?
ਸਤਿਸੰਗ ਸੁਣੋਗੇ ਤਾਂ ਜ਼ਿਆਦਾ ਫਾਇਦਾ | Saint Dr MSG
ਤੁਸੀਂ ਜ਼ਿਆਦਾ ਸਤਿਸੰਗ ਸੁਣੋਗੇ ਤਾਂ ਜ਼ਿਆਦਾ ਫਾਇਦਾ ਲੈ ਕੇ ਜਾਓਗੇ ਤੁਸੀਂ ਪਰਮਾਤਮਾ ਨੂੰ ਅਜਿਹਾ ਤਾਂ ਨਹੀਂ ਕਹਿ ਸਕਦੇ ਕਿ ਪਰਮਾਤਮਾ! ਮੈਂ ਤੇਰਾ ਸਤਿਸੰਗ ਸੁਣਨ ਆਇਆ ਹਾਂ, ਜੇਕਰ ਮੈਨੂੰ ਇੰਨਾ ਕੁਝ ਮਿਲੇਗਾ ਤਾਂ ਦਸ ਹੋਰ ਸੁਣੂੰਗਾ ਦਸ ਸੁਣੋਗੇ ਤਾਂ ਵੀ ਤੁਹਾਡਾ ਹੀ ਫਾਇਦਾ ਹੋਣ ਵਾਲਾ ਹੈ ਨਾ ਤਾਂ ਤੁਹਾਡੇ ਤੋਂ ਕੋਈ ਪੈਸਾ, ਚੜ੍ਹਾਵਾ ਲਿਆ ਜਾਵੇਗਾ ਇਸ ਲਈ ਸਤਿਸੰਗ ਸੁਣੋ ਤਾਂ ਅਮਲ ਕਰਨਾ ਵੀ ਸਿੱਖੋ, ਸਿਰਫ ਸੁਣਦੇ ਰਹਿਣ ਨਾਲ ਅਜਿਹਾ ਨਹੀਂ ਹੈ ਕਿ ਫਾਇਦਾ ਨਹੀਂ ਹੁੰਦਾ, 100 ਫੀਸਦੀ ਹੁੰਦਾ ਹੈ।
ਸਤਿਸੰਗ ਸੁਣ ਕੇ ਅਮਲ ਕਰਨ ਵਾਲੇ ਦੀ ਆਤਮਾ ਨੂੰ ਅੱਗੇ ਕੋਈ ਰੁਕਾਵਟ ਨਹੀਂ ਹੁੰਦੀ ਬਚਨਾਂ ਨੂੰ ਸੁਣ ਕੇ ਮੰਨਣਾ ਜ਼ਰੂਰੀ ਹੁੰਦਾ ਹੈ, ਜੋ ਸੁਣ ਕੇ ਵੀ ਨਹੀਂ ਮੰਨਦੇ ਉਹ ਦੁਖੀ ਹੁੰਦੇ ਰਹਿੰਦੇ ਹਨ, ਉਨ੍ਹਾਂ ਨੂੰ ਤਕਲੀਫ ਆਉਂਦੀ ਰਹਿੰਦੀ ਹੈ ਤਾਂ ਸੰਤਾਂ ਦੇ ਬਚਨ ਸੁਣ ਕੇ ਅਮਲ ਕਰਨਾ ਸਿੱਖੋ ਜੋ ਤੁਹਾਡੀ ਜ਼ਿੰਦਗੀ ਦਾ ਰਸਤਾ ਹੈ, ਉਸ ‘ਤੇ ਚੱਲਣਾ ਸਿੱਖੋ ਸੇਵਾ-ਸਿਮਰਨ ਕਰੋ ਅਤੇ ਮਾਲਕ ਤੋਂ ਮਾਲਕ ਦੀ ਔਲਾਦ ਦਾ ਭਲਾ ਮੰਗਦੇ ਹੋਏ ਅੱਗੇ ਵਧਦੇ ਜਾਓ, ਯਕੀਨਨ ਮਾਲਕ ਤੁਹਾਡਾ ਭਲਾ ਹੀ ਨਹੀਂ ਸਗੋਂ ਤੁਹਾਡੀਆਂ ਆਉਣ ਵਾਲੀਆਂ ਕੁਲਾਂ ਦਾ ਉੱਧਾਰ ਜ਼ਰੂਰ ਕਰੇਗਾ।
ਦੇਹਾਂਤ ਉਪਰੰਤ ਮਾਨਵਤਾ ਦੇ ਲੇਖੇ ਲੱਗੇ ਪ੍ਰੇਮੀ ਅਮਰਜੀਤ ਸਿੰਘ ਇੰਸਾਂ
ਧੀਆਂ ਅਤੇ ਨੂੰਹਾਂ ਨੇ ਅਰਥੀ ਨੂੰ ਦਿੱਤਾ ਮੋਢਾ, ਸਰੀਰਦਾਨ ਦੀ ਹੋਈ ਸ਼ਲਾਘਾ | Humanity
ਪਾਤੜਾਂ (ਭੂਸ਼ਣ ਸਿੰਗਲਾ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਪ੍ਰੇਰਨਾਵਾਂ ਤਹਿਤ ਬਲਾਕ ਪਾਤੜਾਂ ਦੇ ਪਿੰਡ ਚੁਨਾਗਰਾ ਦੇ ਡੇਰਾ ਪ੍ਰੇਮੀ ਅਮਰਜੀਤ ਇੰਸਾਂ ਨੇ ਦੇਹਾਂਤ ਉਪਰੰਤ ਸਰੀਰਦਾਨੀਆਂ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ। ਜਾਣਕਾਰੀ ਅਨੁਸਾਰ ਪਿੰਡ ਚੁਨਾਗਰਾ ਦੇ ਪ੍ਰੇਮੀ ਅਮਰਜੀਤ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਬੇਟੇ ਤੇ ਬੇਟੀਆਂ ਵੱਲੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਪੰਡਿਤ ਬੀ ਡੀ ਸ਼ਰਮਾ ਪੀਜੀਆਈ ਰੋਹਤਕ ਦੇ ਰਿਸਰਚ ਸੈਂਟਰ ਨੂੰ ਦਾਨ ਕੀਤਾ ਗਿਆ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਧੀਆਂ ਤੇ ਨੂੰਹਾਂ ਵੱਲੋਂ ਦੇ ਕੇ ਪਿੰਡ ਵਿੱਚ ਇੱਕ ਅਨੋਖੀ ਮਿਸਾਲ ਪੇਸ਼ ਕੀਤੀ ਗਈ ਇਸ ਮੌਕੇ ਪ੍ਰੇਮੀ ਅਮਰਜੀਤ ਸਿੰਘ ਇੰਸਾਂ ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ। (Humanity)
ਮੈਡੀਕਲ ਖੋਜਾਂ ਲਈ ਕੀਤਾ ਗਿਆ ਸਰੀਰ ਦਾਨ
ਪ੍ਰੇਮੀ ਅਮਰਜੀਤ ਸਿੰਘ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰੇ ਲਾਏ ਗਏ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਤੇ ਸਾਧ-ਸੰਗਤ ਵੱਲੋਂ ਫੁੱਲਾਂ ਨਾਲ ਸ਼ਿੰਗਾਰੀ ਹੋਈ ਐਂਬੂਲੈਂਸ ਰਾਹੀਂ ਪਿੰਡ ਵਿਚ ਕਾਫਲੇ ਦੇ ਰੂਪ ਵਿੱਚ ਚੱਕਰ ਲਾਇਆ ਗਿਆ ਗੱਡੀ ਦੀ ਰਵਾਨਗੀ ਮੌਕੇ ਪਿੰਡ ਚੁਨਾਗਰਾ ਦੇ ਮੋਹਤਬਰਾਂ ਤੇ ਸਾਧ-ਸੰਗਤ ਜਿੰਮੇਵਾਰਾਂ ਨੇ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਪਿੰਡ ਦੇ ਲੋਕਾਂ ਨੇ ਪ੍ਰੇਮੀ ਅਮਰਜੀਤ ਇੰਸਾਂ ਦੇ ਪਰਿਵਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਧੰਨ ਹਨ ਇਹ ਪ੍ਰੇਮੀ ਜੋ ਆਪਣੇ ਸਤਿਗੁਰ ਦੇ ਬਚਨਾਂ ’ਤੇ ਫੁੱਲ ਚੜ੍ਹਾਉਂਦੇ ਹੋਏ ਅਜਿਹੇ ਮਾਨਵਤਾ ਭਲਾਈ ਕਾਰਜਾਂ ਨੂੰ ਅੰਜਾਮ ਦਿੰਦੇ ਹਨ, ਨਹੀਂ ਤਾਂ ਅੱਜ ਦੇ ਜ਼ਮਾਨੇ ’ਚ ਕੋਈ ਕਿਸੇ ਬਾਰੇ ਸੋਚਦਾ ਤੱਕ ਨਹੀਂ ਤੇ ਇਹ ਆਪਣੇ ਪਰਿਵਾਰਕ ਮੈਂਬਰ ਦੀ ਦੇਹ ਨੂੰ ਅਗਨੀ ’ਚ ਭੇਂਟ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਰਹੇ ਹਨ।
Also Read : ਪੂਜਨੀਕ ਗੁਰੂ ਜੀ ਦੂਜੇ ਕੇਸਾਂ ’ਚੋਂ ਵੀ ਬਰੀ ਹੋ ਕੇ ਸਾਧ-ਸੰਗਤ ਵਿੱਚ ਆਉਣ : ਰਾਜਕੁਮਾਰ ਸ਼ਰਮਾ
ਇਸ ਮੌਕੇ 85 ਮੈਂਬਰ ਜਗਤਾਰ ਇੰਸਾਂ, ਨਿਰਭੈ ਇੰਸਾਂ, ਭੈਣ ਗੁਰਜੀਤ ਇੰਸਾਂ ਤੇ ਭੈਣ ਕੋਮਲ ਇੰਸਾਂ ਤੋਂ ਇਲਾਵਾ ਬਲਾਕ ਪਾਤੜਾਂ, ਦਿੜ੍ਹਬਾ, ਧੂਰੀ ਤੇ ਸ਼ੁਤਰਾਣਾ ਦੀ ਸਾਧ-ਸੰਗਤ ਅਤੇ ਰਿਸ਼ਤੇਦਾਰ ਹਾਜ਼ਰ ਸਨ
ਜਾਂਦੇ ਜਾਂਦੇ ਵੀ ਇਨਸਾਨੀਅਤ ਦੇ ਕੰਮ ਆਏ ਗਣੇਸ਼ ਦੇਵੀ ਇੰਸਾਂ
ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ, ਖਜਾਨਾ ਮੰਤਰੀ ਨੇ ਵਿਖਾਈ ਹਰੀ ਝੰਡੀ | Humanity
ਦਿੜ੍ਹਬਾ ਮੰਡੀ (ਰਾਮਪਾਲ ਸ਼ਾਦੀਹਰੀ)। ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ‘ਅਮਰ ਸੇਵਾ ਮੁਹਿੰਮ’ ਤਹਿਤ ਦਿੜ੍ਹਬਾ ਦੇ ਮਾਤਾ ਗਣੇਸ਼ ਦੇਵੀ ਇੰਸਾਂ ਪਤਨੀ ਤੁਲਸੀ ਦਾਸ ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕਰਕੇ ਸੁਨਹਿਰੀ ਅੱਖਰਾਂ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ। ਜਾਣਕਾਰੀ ਅਨੁਸਾਰ ਮਾਤਾ ਗਣੇਸ਼ ਦੇਵੀ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਸਨ। ਉਨ੍ਹਾਂ ਨੇ ਜਿਉਂਦੇ ਜੀ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਤਹਿਤ ਦੇਹਾਂਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ। (Humanity)
ਦੇਹਾਂਤ ਉਪਰੰਤ ਅੱਜ ਉਹਨਾਂ ਦੀ ਇੱਛਾ ਅਨੁਸਾਰ ਪਰਿਵਾਰਿਕ ਮੈਂਬਰਾਂ ਨੇ ਆਪਣੀ ਸਹਿਮਤੀ ਨਾਲ ਉਨ੍ਹਾਂ ਦੀ ਮਿ੍ਰਤਕ ਦੇਹ ਅਲ ਫਲਾ ਸਕੂਲ ਮੈਡੀਕਲ ਸਾਇੰਸ ਐਂਡ ਰਿਸਰਚ ਸੈਂਟਰ ਦੋਜ ਫਰੀਦਾਬਾਦ ਹਰਿਆਣਾ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤੀ। ਮਿ੍ਰਤਕ ਦੇਹ ਵਾਲੀ ਐਂਬੂਲੈਂਸ ਨੂੰ ਪੰਜਾਬ ਸਰਕਾਰ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਬਿੱਟੂ ਖਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਜ਼ਿਕਰਯੋਗ ਹੈ ਕਿ ਮਾਤਾ ਗਣੇਸ਼ ਦੇਵੀ ਨੇ ਲਗਭਗ 1976 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਅਤੇ ਉਸ ਤੋਂ ਬਾਅਦ ਮਾਤਾ ਨੇ ਪੂਰੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ। ਇਸ ਮੌਕੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸਾਕ-ਸਬੰਧੀ ਤੋਂ ਇਲਾਵਾ ਸੱਤਪਾਲ ਟੋਨੀ, ਬਲਾਕ ਪ੍ਰੇਮੀ ਸੇਵਕ ਪ੍ਰੇਮ ਸਿੰਘ ਕੈਂਪਰ, ਦਿੜ੍ਹਬਾ ਦੇ ਪ੍ਰੇਮੀ ਸੇਵਕ ਸੰਮੀ ਇੰਸਾਂ, ਸੁਖਚੈਨ ਸਿੰਘ ਸ਼ਾਦੀਹਰੀ, ਧਰਮਪਾਲ ਨਿਹਾਲਗੜ੍ਹ, 15 ਮੈਂਬਰੀ ਸੰਮਤੀ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਵਿੰਗ ਦੇ ਮੈਂਬਰ ਅਤੇ ਪਿੰਡਾਂ ਦੀ ਸਾਧ-ਸੰਗਤ ਵੀ ਹਾਜ਼ਰ ਸੀ।
ਡੇਰਾ ਸੱਚਾ ਸੌਦਾ ਦਾ ਇਹ ਬਹੁਤ ਵੱਡਾ ਉਪਰਾਲਾ: ਨਗਰ ਪੰਚਾਇਤ ਪ੍ਰਧਾਨ
ਇਸ ਮੌਕੇ ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਬਿੱਟੂ ਖਾਨ ਨੇ ਸਰੀਰਦਾਨੀ ਦੀ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਨੂੰ ਹਰੀ ਝੰਡੀ ਦੇਣ ਮੌਕੇ ਕਿਹਾ ਕਿ ਇਹ ਡੇਰਾ ਸੱਚਾ ਸੌਦਾ ਦਾ ਵੱਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਜਿਹੜੇ ਡਾਕਟਰੀ ਕੋਰਸ ਕਰਦੇ ਹਨ ਉਨ੍ਹਾਂ ਨੂੰ ਮ੍ਰਿਤਕ ਦੇਹ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੱਕ ਮਿ੍ਰਤਕ ਸਰੀਰ ’ਚੋਂ ਲਗਭਗ 15-20 ਡਾਕਟਰਾਂ ਨੂੰ ਮਨੁੱਖੀ ਸਰੀਰ ਬਾਰੇ ਗਿਆਨ ਮਿਲ ਜਾਂਦਾ ਹੈ।
Also Read : Lok Sabha Election 2024: ਲੋਕ ਸਭਾ ਚੋਣਾਂ ਬਣੀਆਂ ਸਿਰਕੱਢ ਆਗੂਆਂ ਦੀ ਇੱਜਤ ਦਾ ਸਵਾਲ
ਮਨੁੱਖਤਾ ਦੇ ਪੁਜਾਰੀ ਇਨਸਾਨੀਅਤ ਲਈ ਕਰ ਰਹੇ ਨੇ ਮਹਾਨ ਕੰਮ, ਪੜ੍ਹੋ ਤੇ ਜਾਣੋ
ਸੇਵਾਦਾਰ ਸ਼ਿਮਲਾ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Humanity
ਬਠਿੰਡਾ (ਸੁਖਨਾਮ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 162 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ’ਚ 109ਵਾਂ ਸਰੀਰਦਾਨ ਹੋਇਆ। ਬਲਾਕ ਬਠਿੰਡਾ ਦੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਤੇ ਉਸ ਤੋਂ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ। (Humanity)
ਬਲਾਕ ਬਠਿੰਡਾ ਦੇ 109ਵੇਂ ਸਰੀਰਦਾਨੀ ਬਣੇ ਮਾਤਾ ਸ਼ਿਮਲਾ ਰਾਣੀ ਇੰਸਾਂ | Humanity
ਪ੍ਰਾਪਤ ਵੇਰਵਿਆਂ ਅਨੁਸਾਰ ਸੇਵਾਦਾਰ ਮਾਤਾ ਸ਼ਿਮਲਾ ਰਾਣੀ ਇੰਸਾਂ (70) ਗਲੀ ਨੰ. 5/1, ਹਜੂਰਾ ਕਪੂਰਾ ਕਲੋਨੀ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸਦੇ ਪਤੀ ਈਸ਼ਰ ਰਾਮ ਇੰਸਾਂ ਸੇਵਾਦਾਰ ਬਿਜਲੀ ਸੰਮਤੀ, ਬੇਟੇ ਬਲਵੀਰ ਚੰਦ ਸ਼ਰਮਾ ਇੰਸਾਂ, ਜਗਸੀਰ ਚੰਦ ਸ਼ਰਮਾ ਇੰਸਾਂ, ਬੇਟੀ ਸਰੋਜ ਇੰਸਾਂ, ਜਵਾਈ ਵਿਕਾਸ ਇੰਸਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਐੱਫ. ਐੱਚ. ਮੈਡੀਕਲ ਕਾਲਜ, ਆਗਰਾ (ਉੱਤਰ ਪ੍ਰਦੇਸ਼) ਨੂੰ ਦਾਨ ਕੀਤਾ।
Humanity
ਮਾਤਾ ਸ਼ਿਮਲਾ ਰਾਣੀ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਸ਼ਿਮਲਾ ਰਾਣੀ ਇੰਸਾਂ ਤੇਰਾ ਨਾਮ ਰਹੇਗਾ, ਸਰੀਰਦਾਨ ਮਹਾਂਦਾਨ, ਅੱਖਾਂ ਦਾਨ ਮਹਾਂਦਾਨ ਦੇ ਨਾਅਰਿਆਂ ਨਾਲ ਮ੍ਰਿਤਕ ਦੀ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ।
ਇਸ ਮੌਕੇ 85 ਮੈਂਬਰ ਪੰਜਾਬ ਲਾਜਪਤ ਰਾਏ ਇੰਸਾਂ ਤੇ ਪ੍ਰੇਮੀ ਸੇਵਕ ਭੈਣ ਕੁਲਵੰਤ ਕੌਰ ਇੰਸਾਂ ਨੇ ਦੱਸਿਆ ਕਿ ਮਾਤਾ ਸ਼ਿਮਲਾ ਰਾਣੀ ਇੰਸਾਂ ਨੇ ਅੱਜ ਤੋਂ ਲਗਭਗ 40 ਸਾਲ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਤੇ ਉਹ ਡੇਰਾ ਸੱਚਾ ਸੌਦਾ ਦਰਬਾਰ ਦੇ ਅਣਥੱਕ ਸੇਵਾਦਾਰ ਸਨ। ਉਨ੍ਹਾਂ ਦੱਸਿਆ ਕਿ ਸਰੀਰਦਾਨ ਤੋਂ ਪਹਿਲਾਂ ਮਾਤਾ ਜੀ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਜੋ ਦੋ ਹਨ੍ਹੇਰੀਆਂ ਜ਼ਿੰਦਗੀਆਂ ਨੂੰ ਰੌਸ਼ਨ ਕਰਨਗੀਆਂ। ਇਸ ਮੌਕੇ ਪਰਿਵਾਰਕ ਮੈਂਬਰ ਗੁਰਪ੍ਰੀਤ ਵਿੱਕੀ ਇੰਸਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਤਾਈ ਜੀ ਦਾ ਸਰੀਰਦਾਨ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਉਹਨਾਂ ਦੇ ਦਾਦੀ ਜੀ ਦਾ ਸਰੀਰ ਵੀ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਸੀ।
Also Read : ਮੀਲ ਦਾ ਪੱਥਰ ਸਾਬਤ ਹੋਵੇਗਾ ਕਾਨੂੂੰਨੀ ਵਿਸ਼ੇਸ਼ ਅਧਿਕਾਰ ’ਤੇ ਫੈਸਲਾ
ਇਸ ਮੌਕੇ ਪ੍ਰੇਮੀ ਸੰਮਤੀ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ 15 ਮੈਂਬਰ ਅਸ਼ਵਨੀ ਇੰਸਾਂ, ਹਰਦੀਪ ਇੰਸਾਂ, ਭੈਣ ਸੁਖਪਾਲ ਇੰਸਾਂ, ਜ਼ਰੀਨਾ ਇੰਸਾਂ, ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਦੇ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਵਿੰਗ ਦੇ ਜਿੰਮੇਵਾਰ, ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ।
Humanity : ਦੇਹਾਂਤ ਉਪਰੰਤ ਵੀ ਮਨੁੱਖਤਾ ਦੇ ਕੰਮ ਆਉਂਦੇ ਨੇ ਡੇਰਾ ਸੱਚਾ ਸੌਦਾ ਦੇ ਮੁਰੀਦ
ਹਮੀਰ ਕੌਰ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ | Humanity
ਤਲਵੰਡੀ ਸਾਬੋ (ਸੱਚ ਕਹੂੰ ਨਿਊਜ਼)। ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਬਲਾਕ ਤਲਵੰਡੀ ਸਾਬੋ ਦੇ ਪਿੰਡ ਸੰਗਤ ਖੁਰਦ ਦੇ ਹਮੀਰ ਕੌਰ ਇੰਸਾਂ (92) ਪਤਨੀ ਸੱਚਖੰਡ ਵਾਸੀ ਕਰਤਾਰ ਸਿੰਘ ਨੇ ਬਲਾਕ ਦੇ 62ਵੇਂ ਤੇ ਪਿੰਡ ਦੇ 9ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ। (Humanity)
ਪਿੰਡ ’ਚੋਂ 9ਵਾਂ ਤੇ ਬਲਾਕ ’ਚੋਂ 62ਵਾਂ ਸਰੀਰਦਾਨ ਹੋਇਆ
ਵੇਰਵਿਆਂ ਮੁਤਾਬਿਕ ਹਮੀਰ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਹਨਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪੁੱਤਰਾਂ ਖੇਤਾ ਸਿੰਘ ਇੰਸਾਂ ਸੇਵਾ ਸੰਮਤੀ, ਨੇਤਾ ਸਿੰਘ ਇੰਸਾਂ, ਚੇਤਾ ਸਿੰਘ ਇੰਸਾਂ, ਪੋਤਰੇ ਗੋਪਾਲ ਸਿੰਘ ਇੰਸਾਂ, ਜਸਪਾਲ ਸਿੰਘ ਇੰਸਾਂ, ਕੁਲਵਿੰਦਰ ਸਿੰਘ ਇੰਸਾਂ, ਬਲਜਿੰਦਰ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ ਤੇ ਹਰਪ੍ਰੀਤ ਸਿੰਘ ਇੰਸਾਂ ਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਉਹਨਾਂ ਦਾ ਮ੍ਰਿਤਕ ਸਰੀਰ ਅਲਫ ਲੈਲਾ ਮੈਡੀਕਲ ਰਿਸਰਚ ਸੈਂਟਰ ਫਰੀਦਾਬਾਦ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।
ਇਸ ਸਬੰਧੀ ਤਰਸੇਮ ਸਿੰਘ ਇੰਸਾਂ 85 ਮੈਂਬਰ, ਬਲਾਕ ਪ੍ਰੇਮੀ ਸੇਵਕ ਗੁਰਾਂਜੀਤ ਸਿੰਘ ਇੰਸਾਂ ਤੇ ਸੇਵਾਦਾਰ ਕੁਲਵਿੰਦਰ ਨਥੇਹਾ ਨੇ ਦੱਸਿਆ ਕਿ ਪਿੰਡ ਸੰਗਤ ਖੁਰਦ ਦੀ ਮਾਤਾ ਹਮੀਰ ਕੌਰ ਇੰਸਾਂ ਨੇ ਜਿੱਥੇ ਜਿਉਂਦੇ ਜੀਅ ਲੰਗਰ ਸੰਮਤੀ ਵਿੱਚ ਦਹਾਕਿਆਂ ਬੱਧੀ ਸੇਵਾ ਕੀਤੀ ਉੱਥੇ ਹੀ ਉਹਨਾਂ ਦਰਬਾਰ ਵੱਲੋਂ ਚਲਾਏ ਸਮਾਜਿਕ ਭਲਾਈ ਕਾਰਜਾਂ ਦੀ ਲੜੀ ’ਚੋਂ ਸਰੀਰਦਾਨ ਤੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ ਹੋਏ ਸਨ। ਸੰਖੇਪ ਬਿਮਾਰੀ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ।
ਧੀਆਂ ਤੇ ਨੂੰਹਾਂ ਨੇ ਦਿੱਤਾ ਅਰਥੀ ਨੂੰ ਮੋਢਾ | Humanity
ਉਹਨਾਂ ਦੀ ਅਰਥੀ ਨੂੰ ਮੋਢਾ ਦੇਣ ਦੀ ਰਸਮ ਉਨ੍ਹਾਂ ਦੀ ਨੂੰਹ ਸਰਬਜੀਤ ਕੌਰ ਇੰਸਾਂ, ਸਵਰਨਜੀਤ ਕੌਰ ਇੰਸਾਂ, ਪਰਮਜੀਤ ਕੌਰ ਇੰਸਾਂ, ਪੋਤ ਨੂੰਹਾਂ ਦਲਜੀਤ ਕੌਰ ਇੰਸਾਂ, ਧੀਆਂ ਨਸੀਬ ਕੌਰ, ਜਸਵੀਰ ਕੌਰ, ਸ਼ਿੰਦਰਪਾਲ ਕੌਰ ਤੇ ਪੋਤੀਆਂ ਕੁਲਵਿੰਦਰ ਕੌਰ ਇੰਸਾਂ, ਜਸਵਿੰਦਰ ਕੌਰ ਇੰਸਾਂ ਤੇ ਰਾਜਵਿੰਦਰ ਕੌਰ ਇੰਸਾਂ ਨੇ ਅਦਾ ਕੀਤੀ। ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ ਤੇ ਵੱਡੀ ਗਿਣਤੀ ਸਾਧ-ਸੰਗਤ ਨੇੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਹਮੀਰ ਕੌਰ ਇੰਸਾਂ ਅਮਰ ਰਹੇ ਤੇ ਸਰੀਰਦਾਨ ਮਹਾਂਦਾਨ ਦੇ ਅਕਾਸ਼ ਗੁੰਜਾਊ ਨਾਅਰਿਆਂ ਦੇ ਨਾਲ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ ਨੰਬਰਦਾਰ ਬਲਕਰਨ ਸਿੰਘ ਤੇ ਨਗਰ ਪੰਚਾਇਤ ਸਮੇਤ ਪਿੰਡ ਵਾਸੀਆਂ ਨੇ ਡੇਰਾ ਸੱਚਾ ਸੌਦਾ ਦੇ ਉਕਤ ਸਮਾਜ ਭਲਾਈ ਕਾਰਜ ਦੀ ਰੱਜ ਕੇ ਸ਼ਲਾਘਾ ਕੀਤੀ। ਇਸ ਮੌਕੇ ਬਲਾਕ ਤਲਵੰਡੀ ਸਾਬੋ ਦੇ ਜਿੰਮੇਵਾਰ ਸੇਵਾਦਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਰਿਸ਼ਤੇਦਾਰ, ਗ੍ਰਾਮ ਪੰਚਾਇਤ, ਪਤਵੰਤੇ ਸੱਜਣ ਤੇ ਵੱਡੀ ਤਦਾਦ ’ਚ ਪਿੰਡ ਵਾਸੀ ਸ਼ਾਮਲ ਸਨ।
ਇਨਸਾਨੀਅਤ ਦੇ ਸੱਚੇ ਪਹਿਰੇਦਾਰ ਹੋਣ ਦਾ ਪ੍ਰਤੱਖ ਪ੍ਰਮਾਣ ਹਨ ਡੇਰਾ ਸੱਚਾ ਸੌਦਾ ਦੇ ‘ਇੰਸਾਂ’
ਜਖ਼ਮੀ ਹਾਲਤ ’ਚ ਤੜਫ਼ ਰਹੇ ਢੱਠੇ ਨੂੰ ਗਊਸ਼ਾਲਾ ਪਹੁੰਚ ਲਈ ਪਰਿਵਾਰ ਸਮੇਤ ਡੇਢ ਘੰਟਾ ਰੁਕੇ ਰਹੇ ਮੁੱਖ ਸੜਕ ’ਤੇ | Humanity
ਲੁਧਿਆਣਾ (ਜਸਵੀਰ ਸਿੰਘ ਗਹਿਲ)। ਡੇਰਾ ਸੱਚਾ ਸੌਦਾ ਸਰਸਾ ਦੇ ‘ਇੰਸਾਂ’ ਦਿਖਾਵਾ ਕਰਨ ਦੀ ਬਜਾਇ ਸਹੀ ਮਾਅਨਿਆ ’ਚ ਇਨਸਾਨੀਅਤ ਦਾ ਫ਼ਰਜ ਨਿਭਾ ਰਹੇ ਹਨ। ਜਿਸ ਦਾ ਪ੍ਰਤੱਖ ਪ੍ਰਮਾਣ ਸਨਅੱਤੀ ਸ਼ਹਿਰ ਲੁਧਿਆਣਾ ’ਚ ਦੇਖਣ ਨੂੰ ਮਿਲਿਆ। ਜਿੱਥੇ ਐਲੀਵੇਟਡ ਰੋਡ ’ਤੇ ਜਖ਼ਮੀ ਹਾਲਤ ’ਚ ਪਏ ਇੱਕ ਢੱਠੇ ਨੂੰ ਗਊਸ਼ਾਲਾ ਪਹੰੁਚਾਉਣ ਲਈ ਡੇਰਾ ਸਰਧਾਲੂ ਆਪਣੇ ਪਰਿਵਾਰਾਂ ਸਮੇਤ ਡੇਢ ਘੰਟੇ ਤੋਂ ਵੱਧ ਸਮਾਂ ਰੁਕੇ ਰਹੇ। (Humanity)
ਪ੍ਰਾਪਤ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਐਵੀਲੇਟਡ ਰੋਡ ’ਤੇ ਸੈਕਰਟ ਹਾਰਡ ਸਕੂਲ ਦੇ ਸਾਹਮਣੇ ਸੁਵੱਖਤੇ ਹੀ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਵੱਜਣ ਕਾਰਨ ਇੱਕ ਢੱਠਾ ਜਖ਼ਮੀ ਹੋ ਕੇ ਡਿੱਗਾ ਪਿਆ ਸੀ। ਢੱਠੇ ਦੀ ਹਾਲਤ ਇੰਨੀ ਕੁ ਖ਼ਰਾਬ ਸੀ ਕਿ ਉਸ ਤੋਂ ਆਪਣਾ ਪਿਛਲਾ ਪਾਸਾ ਉਤਾਂਹ ਨਹੀਂ ਚੁੱਕਿਆ ਜਾ ਰਿਹਾ ਸੀ। ਢੱਠੇ ਦੀ ਤਕਲੀਫ਼ ਉਸ ਵੱਲੋਂ ਵਾਰ ਵਾਰ ਉੱਠਣ ਦੀ ਕੋਸ਼ਿਸ ਤੇ ਉਸਦਾ ਕੰਬ ਰਿਹਾ ਸਰੀਰ ਸਪੱਸ਼ਟ ਬਿਆਨ ਕਰ ਰਿਹਾ ਸੀ।
Humanity
ਬੇਸ਼ੱਕ ਇਸ ਰੋਡ ’ਤੇ ਪ੍ਰਤੀ ਮਿੰਟ ਦਰਜਨਾਂ ਲੋਕ ਲੰਘ ਰਹੇ ਸਨ ਪਰ ਕਿਸੇ ਵੱਲੋਂ ਵੀ ਤੜਫ਼ ਰਹੇ ਬੇਜ਼ੁਬਾਨ ਜਾਨਵਰ ਦੀ ਤਕਲੀਫ਼ ਨੂੰ ਸਮਝ ਕੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ ਤੱਕ ਵੀ ਨਹੀਂ ਕੀਤੀ ਗਈ ਪਰ ਜਿਉਂ ਹੀ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਪਿੰਡ ਗਹੌਰ ਤੋਂ ਨਾਮਚਰਚਾ ਤੋਂ ਪਰਤ ਰਹੇ ਡੇਰਾ ਸਰਧਾਲੂ ਬਲਵੀਰ ਸਿੰਘ ਇੰਸਾਂ, ਕੁਨਾਲ ਇੰਸਾਂ ਤੇ ਰਣਧੀਰ ਸਿੰਘ ਇੰਸਾਂ ਮੁੱਲਾਂਪੁਰ ਆਦਿ ਢੱਠੇ ਕੋਲ ਪਹੁੰਚੇ ਤਾਂ ਉਨਾਂ ਫੌਰਨ ਰੁਕ ਕੇ ਜਖ਼ਮੀ ਢੱਠੇ ਨੂੰ ਢੁਕਵੀਂ ਸਹਾਇਤਾ ਦੇਣ ਦੇ ਯਤਨ ਆਰੰਭ ਦਿੱਤੇ। ਜਿੰਨਾਂ ਨੂੰ ਦੇਖ ਕੇ ਕੁੱਝ ਹੋਰ ਨੌਜਵਾਨ ਵੀ ਘਟਨਾਂ ਸਥਾਨ ’ਤੇ ਰੁਕ ਗਏ।
ਬੇਸ਼ੱਕ ਇਸ ਦੌਰਾਨ ਉਕਤ ਡੇਰਾ ਸਰਧਾਲੂਆਂ ਦੇ ਪਰਿਵਾਰ ਵੀ ਉਨਾਂ ਨਾਲ ਹੀ ਮੌਜੂਦ ਸਨ ਪਰ ਉਨਾਂ ਕਿਸੇ ਵੀ ਤਰਾਂ ਦੀ ਪ੍ਰਵਾਹ ਕੀਤੇ ਬਿਨਾਂ ਇਨਸਾਨੀਅਤ ਦਾ ਬਣਦਾ ਫ਼ਰਜ ਨਿਭਾਉਣ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ। ਆਖੀਰ ਡੇਢ ਘੰਟੇ ਦੀ ਮੁਸੱਕਤ ਤੋਂ ਬਾਅਦ ਪਹੰੁਚੀ ਗਊਸ਼ਾਲਾ ਦੀ ਗੱਡੀ ’ਚ ਤੜਫ਼ ਰਹੇ ਢੱਠੇ ਨੂੰ ਲੱਦਿਆ ਗਿਆ ਪਰ ਇਸ ਦੌਰਾਨ ਹੀ ਤੜਫ਼ ਰਿਹਾ ਢੱਠਾ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਮੌਤ ਤਾਂ ਪ੍ਰਮਾਤਮਾਂ ਦੇ ਹੱਥ ’ਚ ਹੈ ਪਰ ਡੇਰਾ ਸੱਚਾ ਸੌਦਾ ਸਰਸਾ ਦੇ ਡੇਰਾ ਸਰਧਾਲੂਆਂ ਨੇ ਆਪਣੀ ਪੂਰੀ ਕੋਸ਼ਿਸ ਕੀਤੀ ਕਿ ਢੱਠੇ ਦੀ ਜਾਨ ਬਚਾਈ ਜਾ ਸਕੇ। ਜਿਸ ਦੇ ਲਈ ਉਨਾਂ ਇੱਕ ਨਹੀਂ 10 ਫੋਨ ਇੱਧਰ- ਉੱਧਰ ਕੀਤੇ।
‘ਉਨਾਂ ਆਪਣਾ ਫ਼ਰਜ ਨਿਭਾਇਆ’
ਗੱਲਬਾਤ ਦੌਰਾਨ ਬਲਵੀਰ ਸਿੰਘ ਇੰਸਾਂ, ਕੁਨਾਲ ਇੰਸਾਂ ਤੇ ਰਣਧੀਰ ਸਿੰਘ ਇੰਸਾਂ ਮੁੱਲਾਂਪੁਰ ਨੇ ਦੱਸਿਆ ਕਿ ਉਨਾਂ ਨੂੰ ਇਹ ਉੱਚੀ ਤੇ ਸੁੱਚੀ ਸਿੱਖਿਆ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਾਸੋਂ ਮਿਲੀ ਹੈ। ਉਨਾਂ ਕਿਹਾ ਕਿ ਇਨਸਾਨ ਦਾ ਫ਼ਰਜ ਬਣਦਾ ਹੈ ਕਿ ਉਹ ਬੇਜ਼ੁਬਾਨਿਆਂ ਦੀ ਤਕਲੀਫ਼ ਨੂੰ ਸਮਝੇ ਤੇ ਉਸਨੂੰ ਦੂਰ ਕਰਨ ਦੀ ਕੋਸ਼ਿਸ ਕਰੇ। ਇਹੀ ਉਨਾਂ ਨੇ ਕੀਤਾ ਹੈ। ਉਨਾਂ ਕਿਹਾ ਕਿ ਬੇਸ਼ੱਕ ਜਖ਼ਮੀ ਢੱਠੇ ਦੀ ਜਾਨ ਨਹੀਂ ਬਚ ਸਕੀ ਪਰ ਉਨਾਂ ਆਪਣਾ ਬਣਦਾ ਫ਼ਰਜ ਨਿਭਾ ਦਿੱਤਾ ਹੈ।
ਰੂਹਾਨੀਅਤ: ਮਨ ਦੀ ਨਾ ਸੁਣੋ : ਪੂਜਨੀਕ ਗੁਰੂ ਜੀ
ਸਵਾਰਥਾਂ ’ਚ ਨਜ਼ਰਅੰਦਾਜ਼ ਇਨਸਾਨੀਅਤ
ਇਜ਼ਰਾਈਲ-ਹਮਾਸ ਜੰਗ ’ਚ ਇਨਸਾਨੀਅਤ (Humanity) ਦਾ ਘਾਣ ਹੋ ਰਿਹਾ ਹੈ ਜਿਸ ਤਰ੍ਹਾਂ ਇਜ਼ਰਾਈਲ ਦੇ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਨੂੰ ਅਗਵਾ ਕਰਨ ਦੀਆਂ ਖਬਰਾਂ ਆ ਰਹੀਆਂ ਹਨ ਇਸ ਤੋਂ ਇਹ ਗੱਲ ਤੈਅ ਹੈ ਕਿ ਫਿਲਸਤੀਨ ਦੇ ਹਮਾਇਤੀ ਹਥਿਆਰਬੰਦ ਸੰਗਠਨ ਹਮਾਸ ਨੂੰ ਇਜ਼ਰਾਈਲ ਵੱਲੋਂ ਸਖਤ ਟੱਕਰ ਮਿਲ ਰਹੀ ਹੈ ਤੇ ਹਮਾਸ ਆਪਣੇ ਬਚਾਅ ਲਈ ਨਿਰਦੋਸ਼ਾਂ ਨੂੰ ਢਾਲ ਬਣਾ ਰਿਹਾ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਬੜਾ ਸਖਤ ਐਲਾਨ ਕੀਤਾ ਹੈ ਕਿ ਉਸ (ਇਜ਼ਰਾਈਲ) ਨੇ ਜੰਗ ਸ਼ੁਰੂ ਨਹੀਂ ਕੀਤਾ ਪਰ ਜੰਗ ਉਹੀ (ਇਜ਼ਰਾਈਲ) ਖਤਮ ਕਰੇਗਾ ਇਹ ਐਲਾਨ ਤੇ ਹਮਾਸ ਤੋਂ ਬਦਲਾ ਲੈਣ ਦਾ ਸੰਕਲਪ ਆਉਣ ਵਾਲੇ ਦਿਨਾਂ ’ਚ ਹੋਰ ਭਿਆਨਕ ਲੜਾਈ ਦਾ ਸਪੱਸ਼ਟ ਸੰਕੇਤ ਹੈ ਅੱਤਵਾਦ ਖਿਲਾਫ਼ ਲੜਾਈ ਜਾਇਜ਼ ਹੈ ਪਰ ਸਿਆਸੀ ਹਿੱਤਾਂ ਖਾਤਰ ਇਨਸਾਨੀਅਤ ਤੇ ਸੱਚਾਈ ਲਈ ਕੁਝ ਕਹਿਣ ਵਾਲੇ ਮੁਲਕ ਵਿਰਲੇ ਹਨ।
ਦੁਨੀਆ ਦੋ ਧਿਰਾਂ ’ਚ ਵੰਡੀ ਜਾ ਰਹੀ ਹੈ ਕੋਈ ਇਜ਼ਰਾਈਲ ਤੇ ਕੋਈ ਫਿਲਸਤੀਨ ਦਾ ਪੱਖ ਪੂਰ ਰਿਹਾ ਹੈ ਪਰ ਇਨਸਾਨੀਅਤ ਦੀ ਕਿਧਰੇ ਗੱਲ ਨਹੀਂ ਹੋ ਰਹੀ ਹਮਾਸ ਖਿਲਾਫ਼ ਕਾਰਵਾਈ ਤੇ ਆਮ ਫਿਲਸਤੀਨੀ ਲੋਕਾਂ ਦਰਮਿਆਨ ਵੱਡਾ ਫਰਕ ਹੈ ਹਮਾਸ ਨੇ ਇਜ਼ਰਾਈਲ ’ਤੇ ਹਮਲਾ ਕੀਤਾ ਹੈ ਤੇ ਹਮਾਸ ਖਿਲਾਫ਼ ਕਾਰਵਾਈ ਚੱਲ ਰਹੀ ਹੈ ਪਰ ਕੁਝ ਮੁਲਕ ਹਮਾਸ ਦੇ ਹਮਲੇ ਨੂੰ ਨਜ਼ਰਅੰਦਾਜ਼ ਕਰਕੇ ਫਿਲਸਤੀਨੀਆਂ ਦੇ ਮਨੱੁਖੀ ਅਧਿਕਾਰਾਂ ਦੀ ਗੱਲ ਕਰ ਰਹੇ ਹਨ ਰੂਸ ਤੇ ਕਈ ਹੋਰ ਦੇਸ਼ਾਂ ਨੇ ਫਿਲਸਤੀਨੀਆਂ ਦੇ ਅਧਿਕਾਰਾਂ ਦੀ ਹਮਾਇਤ ਕੀਤੀ ਹੈ ਪਰ ਹਮਾਸ ਦੇ ਹਮਲੇ ਬਾਰੇ ਚੁੱਪ ਹਨ ਹਿੰਸਾ ਤੇ ਆਤਮ-ਰੱਖਿਆ ਨੂੰ ਵੱਖ-ਵੱਖ ਪਰਿਭਾਸ਼ਿਤ ਕੀਤੇ ਬਿਨਾ ਇਨਸਾਨੀਅਤ ਨਾਲ ਨਿਆਂ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਜੰਗ ਦੀ ਸ਼ੁਰੂਆਤ ਤੇ ਜੰਗ ਥੋਪੇ ਜਾਣ ਦੇ ਅਰਥ ਵੀ ਵੱਖ-ਵੱਖ ਹਨ ਹਿੰਸਾ ਤੇ ਜੰਗ ਦੇ ਸੰਕਲਪਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਦੋਗਲੀ ਨੀਤੀ ਵੱਲ ਹੀ ਇਸ਼ਾਰਾ ਕਰਦਾ ਹੈ। (Humanity)
ਇਹ ਵੀ ਪੜ੍ਹੋ : ਰੋਹਿਤ ਦੇ ਤੂਫਾਨ ’ਚ ਉੱਡਿਆ ਅਫਗਾਨਿਸਤਾਨ, ਭਾਰਤ ਨੇ 8 ਵਿਕਟਾਂ ਨਾਲ ਹਰਾਇਆ
ਚੰਗਾ ਹੁੰਦਾ ਜੇਕਰ ਹਮਾਸ ਦੇ ਹਮਲੇ ਤੋਂ ਤੁਰੰਤ ਬਾਅਦ ਇਹ ਦੇਸ਼ ਹਮਲੇ ਦੀ ਨਿੰਦਾ ਕਰਦੇ ਅਮਨ ਦੀ ਲਹਿਰ ਤਾਂ ਹੀ ਪੈਦਾ ਹੋਵੇਗੀ ਜੇਕਰ ਇੱਕ ਵੀ ਨਿਰਦੋਸ਼ ਦੇ ਮਰਨ ਦਾ ਦੁੱਖ ਮਨਾਇਆ ਜਾਵੇ ਜੰਗ ਜ਼ਰੂਰੀ ਵੀ ਹੁੰਦਾ ਹੈ ਤੇ ਮਜ਼ਬੂਰੀ ਵੀ ਜਨਤਾ ਦੀ ਰੱਖਿਆ ਲਈ ਅੱਗੇ ਆਉਣਾ ਆਤਮ-ਰੱਖਿਆ ਦਾ ਬੁਨਿਆਦੀ ਸਿਧਾਂਤ ਵੀ ਹੈ ਓਧਰ ਲਿਬਨਾਨ ਨੇ ਫਿਲਸਤੀਨ ਦੀ ਹਮਾਇਤ ਕਰ ਦਿੱਤੀ ਹੈ ਜਿਸ ਨੇ ਇਜ਼ਰਾਈਲ ’ਤੇ ਹਮਲਾ ਕਰ ਦਿੱਤਾ ਤੇ ਦੂਜੇ ਪਾਸੇ ਅਮਰੀਕਾ ਨੇ ਬਾਰੂਦ ਦੀ ਖੇਪ ਭੇਜ ਦਿੱਤੀ ਹੈ।
ਇਨ੍ਹਾਂ ਹਾਲਤਾਂ ’ਚ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਤੀਜੀ ਸੰਸਾਰ ਜੰਗ ਤੋਂ ਬਚਣ ਲਈ ਹਿੰਸਕ ਤਾਕਤਾਂ ਤੇ ਅਮਨ ਦੇ ਯਤਨਾਂ ਨੂੰ ਸਹੀ ਢੰਗ ਨਾਲ ਪਰਿਭਾਸ਼ਤ ਕੀਤਾ ਜਾਵੇ ਹਿੰਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ, ਆਖਰ ਗੱਲਬਾਤ ਰਾਹੀਂ ਹੀ ਮਸਲਾ ਹੱਲ ਹੁੰਦਾ ਹੈ ਤਾਕਤਵਰ ਮੁਲਕਾਂ ਨੂੰ ਆਪਣੀ ਸ਼ਕਤੀ ਸੰਤੁਲਨ ਦੀ ਲੜਾਈ ਛੱਡ ਕੇ ਇਨਸਾਨੀਅਤ ਦੀ ਸਲਾਮਤੀ ਲਈ ਅੱਤਵਾਦ ਨੂੰ ਅੱਤਵਾਦ ਕਹਿਣ ਤੇ ਲੜਾਈ ’ਚ ਨਿਰਦੋਸ਼ ਮਨੁੱਖਤਾ ਦੀ ਸਲਾਮਤੀ ਦੇ ਸੰਕਲਪ ਨੂੰ ਉਭਾਰਨ ਦੀ ਜ਼ਰੂਰਤ ਹੈ (Humanity)
‘ਇੰਸਾਂ’ ਨੇ ਪੇਸ਼ ਕੀਤੀ ਇਨਸਾਨੀਅਤ ਦੇ ਜਿੰਦਾ ਹੋਣ ਦੀ ਮਿਸਾਲ, ਵਾਪਸ ਕੀਤੇ 50 ਹਜ਼ਾਰ ਰੁਪਏ
ਸਾਹਨੇਵਾਲ (ਸਾਹਿਲ ਅਗਰਵਾਲ)। ਅਜੋਕੇ ਦੌਰ ’ਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ, ਉੱਥੇ ਹੀ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਇਨਸਾਨੀਅਤ ਨੂੰ ਜਿਉਂ ਦੀ ਤਿਉਂ ਜਿੰਦਾ ਰੱਖ ਰਹੇ ਹਨ। ਅਜਿਹੀ ਹੀ ਇੱਕ ਮਿਸ਼ਾਲ ਇੱਥੇ ਇੱਕ ਡੇਰਾ ਸਰਧਾਲੂ ਨੇ ਪੇਸ਼ ਕੀਤੀ ਹੈ। ਜਿਸ ਨੇ ਵੱਧ ਆਏ 50 ਹਜ਼ਾਰ ਰੁਪਏ ਵਾਪਸ ਕੀਤੇ। (Humanity)
ਜਾਣਕਾਰੀ ਮੁਤਾਬਕ ਹਨੀ ਇੰਸਾਂ ਕਿ੍ਰਸਨਾ ਹੋਂਡਾ ਹੋਂਡਾ ਕੰਪਨੀ ਵਿੱਚ ਬਤੌਰ ਹੈੱਡ ਕੈਸੀਅਰ ਕੰਮ ਕਰਦੇ ਹਨ। ਉਨਾਂ ਦੱਸਿਆ ਕਿ ਕੱਲ ਇਕ ਫਿਰੋਜ ਨਾਮ ਦਾ ਬੰਦਾ ਉਨਾਂ ਕੋਲ ਨਵੀਂ ਮੋਟਰਸਾਈਕਲ ਲੈਣ ਲਈ ਆਇਆ। ਉਸ ਨੇ ਗੱਡੀ ਦੀ ਰਕਮ ਅਦਾ ਕੀਤੀ। ਜਦੋਂ ਉਨਾਂ (ਕੈਸੀਅਰ ਹਨੀ ਇੰਸਾਂ) ਨੇ ਗਿਣਤੀ ਕੀਤੀ। ਤਾਂ ਉਸ ਵਿੱਚ ਬਣਦੀ ਰਕਮ ਤੋਂ 50 ਹਜ਼ਾਰ ਰੁਪਏ ਵੱਧ ਸਨ। ਪੁੱਛਗਿੱਛ ਦੌਰਾਨ ਫ਼ਿਰੋਜ ਨੇ ਭਾਵੇਂ ਬਣਦੀ ਰਕਮ ਅਦਾ ਕਰਨ ਦੀ ਹਾਮੀ ਭਰੀ ਪਰ ਹਨੀ ਇੰਸਾਂ ਨੇ ਦੁਬਾਰੀ ਗਿਣਤੀ ਕੀਤੀ ਤਾਂ ਉਸ ’ਚ 50 ਹਜ਼ਾਰ ਰੁਪਏ ਜ਼ਿਆਦਾ ਸਨ। ਇਸ ਦੌਰਾਨ ਹਨੀ ਇੰਸਾਂ ਨੇ ਆਪਣੇ ਕੋਲ ਮੌਜੂਦ ਰਕਮ ਦੀ ਗਿਣਤੀ ਵੀ ਕੀਤੀ ਪਰ ਸਭ ਠੀਕ ਸੀ। ਵੱਧ ਰਕਮ ਆਉਣ ਬਾਰੇ ਹਨੀ ਇੰਸਾਂ ਨੇ ਕੰਪਨੀ ਦੇ ਏਜੰਸੀ ਮਾਲਕ ਪੰਕਜ ਗੁਪਤਾ ਨੂੰ ਦੱਸਿਆ ਅਤੇ ਵੱਧ ਰਕਮ ਵਾਪਸ ਕਰਨ ਲਈ ਆਖਿਆ। ਇਸ ਪਿੱਛੋਂ ਹਨੀ ਇੰਸਾਂ ਨੇ ਭੁਲੇਖੇ ਨਾਲ ਵੱਧ ਆਏ 50 ਹਜ਼ਾਰ ਰੁਪਏ ਫ਼ਿਰੋਜ ਨੂੰ ਵਾਪਸ ਕਰ ਦਿੱਤੇ।
ਪੂਜਨੀਕ ਗੁਰੂ ਜੀ ਨੇ ਸਿਖਾਇਆ | Humanity
ਹਨੀ ਇੰਸਾਂ ਨੇ ਦੱਸਿਆ ਕਿ ਉਸਨੇ ਅਜਿਹਾ ਪੂਜਨੀਕ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚਲਦਿਆਂ ਕੀਤਾ ਹੈ। ਕਿਉਂਕਿ ਪੂਜਨੀਕ ਗੁਰੂ ਜੀ ਵੱਲੋਂ ਉਨਾਂ ਨੂੰ ਹਮੇਸਾ ਹੱਕ  ਹਲਾਲ ਦੀ ਕਮਾਈ ਕਰਕੇ ਖਾਣਾ ਹੀ ਸਿਖਾਇਆ ਜਾਂਦਾ ਹੈ। ਇਸ ਲਈ ਉਨਾਂ ਫ਼ਿਰੋਜ ਵੱਲੋਂ ਵੱਧ ਆਏ ਪੈਸੇ ਉਸਨੂੰ ਵਾਪਸ ਕਰ ਦਿੱਤੇ ਹਨ।
ਗੁਰੂ ਜੀ ਦੀਆਂ ਸਿੱਖਿਆਵਾਂ ਹੋਰਨਾਂ ਲਈ ਮਿਸਾਲ
ਭੁਲੇਖੇ ਨਾਲ ਵਧ ਗਈ ਰਕਮ ਪ੍ਰਾਪਤ ਕਰਦਿਆਂ ਹੀ ਫ਼ਿਰੋਜ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਸਨੇ ਹਨੀ ਇੰਸਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੋਕੇ ਦੌਰ ’ਚ ਹੱਥ ਨੂੰ ਹੱਥ ਖਾ ਰਿਹਾ ਹੈ ਪਰ ਡੇਰਾ ਸਰਧਾਲੂ ਆਪਣੇ ਇਮਾਨ ’ਤੇ ਕਾਇਮ ਹਨ। ਫਿਰੋਜ ਨੇ ਕਿਹਾ ਕਿ ਧੰਨ ਹਨ ਤੁਹਾਡੇ ਗੁਰੂ ਜੀ, ਜਿੰਨਾਂ ਦੀਆਂ ਪਵਿੱਤਰ ਸਿੱਖਿਆਵਾਂ ਹੋਰਨਾਂ ਲਈ ਇੱਕ ਮਿਸ਼ਾਲ ਸਾਬਤ ਹੋ ਰਹੀਆਂ ਹਨ।
ਮਰ ਕੇ ਵੀ ਇਨਸਾਨੀਅਤ ਦੀ ਮਿਸਾਲ ਬਣ ਗਏ ਅਮਨਜੋਤ ਕੌਰ ਇੰਸਾਂ
ਅੰਗਦਾਨ ਕਰਕੇ ਤਿੰਨ ਜਣਿਆਂ ਨੂੰ ਦਿੱਤਾ ਨਵਾਂ ਜੀਵਨ | Humanity
ਅੰਬਾਲਾ (ਸੱਚ ਕਹੂੰ ਨਿਊਜ਼/ਕੰਵਰਪਾਲ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਾ ਸਿਰਫ਼ ਇਸ ਜਹਾਨ ਵਿਚ ਰਹਿੰਦੇ ਹੋਏ ਸਗੋਂ ਇਸ ਦੁਨੀਆ ਤੋਂ ਰੁਖ਼ਸਤ ਹੋ ਕੇ ਵੀ ਇਨਸਾਨੀਅਤ (Humanity) ਦੀ ਮਿਸਾਲ ਪੇਸ਼ ਕਰ ਜਾਂਦੇ ਹਨ। ਅਜਿਹੀ ਇੱਕ ਉਦਾਹਰਨ ਬਣੀ ਹੈ ਅੰਬਾਲਾ ਜ਼ਿਲ੍ਹੇ ਦੇ ਪਿੰਡ ਭਾਰੀ ਦੀੇ ਸੱਚਖੰਡਵਾਸੀ ਅਮਨਜੋਤ ਕੌਰ ਇੰਸਾਂ (20)। ਦਰਅਸਲ ਅਮਨਜੋਤ ਕੌਰ ਦਾ 26 ਅਪਰੈਲ 2023 ਨੂੰ ਅੰਬਾਲਾ ਸ਼ਹਿਰ ਦੇ ਪੋਲੀਟੈਕਨਿਕ ਕਾਲਜ ਜਾਂਦੇ ਸਮੇਂ ਸੜਕ ਹਾਦਸੇ ਵਿਚ ਬ੍ਰੇਨ ਡੈੱਡ ਹੋ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਉਸ ਦੇ ਅੰਗਦਾਨ ਕਰ ਦਿੱਤੇ, ਜਿਸ ਨਾਲ ਤਿੰਨ ਜਣਿਆਂ ਨੂੰ ਨਵਾਂ ਜੀਵਨ ਮਿਲਿਆ।
ਸੜਕ ਹਾਦਸੇ ’ਚ ਜ਼ਖ਼ਮੀ ਹੋਣ ਤੋਂ ਬਾਅਦ ਡਾਕਟਰਾਂ ਐਲਾਨਿਆ ਦੀ ਬ੍ਰੇਨ ਡੈੱਡ
ਜਾਣਕਾਰੀ ਅਨੁਸਾਰ ਅਮਨਜੋਤ ਕੌਰ ਇੰਸਾਂ ਦੇ ਪਿਤਾ ਗੁਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਮੇਰੀ ਬੇਟੀ ਅਮਨਜੋਤ ਕੌਰ ਅੰਬਾਲਾ ਦੇ ਸਰਕਾਰੀ ਪੋਲੀਟੈਕਨਿਕ ਕਾਲਜ ਵਿਚ ਪੜ੍ਹਦੀ ਸੀ। ਉਹ ਆਪਣੇ ਦੋਸਤ ਨਾਲ ਪੜ੍ਹਨ ਲਈ ਜਾ ਰਹੀ ਸੀ। ਰਸਤੇ ਵਿੱਚ ਜਾਂਦੇ ਸਮੇਂ ਅਣਪਛਾਤੀ ਕਾਰ ਚਾਲਕ ਨੇ ਪਿੱਛੋਂ ਉਨ੍ਹਾਂ ਦੇ ਮੋਟਰਸਾਇਕਲ ਨੂੰ ਟੱਕਰ ਮਾਰੀ, ਜਿਸ ਕਾਰਨ ਅਮਨਜੋਤ ਕੌਰ ਸੜਕ ’ਤੇ ਡਿੱਗ ਗਈ।
ਹਾਦਸੇ ਦੌਰਾਨ ਅਮਨਜੋਤ ਕੌਰ ਦੇ ਸਿਰ ਵਿੱਚ ਡੂੰਘੀ ਸੱਟ ਲੱਗੀ, ਉਸ ਨੂੰ ਤੁਰੰਤ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪਰ ਉੱਥੇ ਇਲਾਜ ਨਾ ਹੋਣ ਕਾਰਨ ਉਸ ਨੂੰ ਤੁਰੰਤ ਪੀਜੀਆਈ ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ ਗਿਆ। ਕਾਫ਼ੀ ਦਿਨਾਂ ਤੱਕ ਡਾਕਟਰਾਂ ਨੇ ਬੜੀ ਹੀ ਮੁਸ਼ਤੈਦੀ ਨਾਲ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਕੁਝ ਸਮੇਂ ਬਾਅਦ ਡਾਕਟਰਾਂ ਨੇ ਉਸ ਦੇ ਦਿਮਾਗ ਨੂੰ ਡੈੱਡ ਐਲਾਨ ਦਿੱਤਾ। ਇਹ ਸੁਣਦੇ ਹੀ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਇਨਸਾਨੀਅਤ ਦੀ ਭਲਾਈ ਕਰਕੇ ਮਿਲਿਆ ਸਕੂਨ | Humanity
ਇਸ ਭਾਰੀ ਦੁੱਖ ਦੇ ਬਾਵਜ਼ੂਦ ਗੁਰਦੀਪ ਸਿੰਘ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਇਨਸਾਨੀਅਤ ਦੀ ਸੇਵਾ ਨੂੰ ਸਭ ਤੋਂ ਉੱਤਮ ਮੰਨਦੇ ਹੋਏ ਆਪਣੀ ਬੇਟੀ ਦੇ ਅੰਗਦਾਨ ਕਰਨ ਦਾ ਫੈਸਲਾ ਲਿਆ। ਅਮਨਜੋਤ ਕੌਰ ਦੇ ਦਿਲ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ 26 ਸਾਲਾ ਨੌਜਵਾਨ ਨੂੰ ਟਰਾਂਸਪਲਾਂਟ ਕੀਤਾ ਗਿਆ। ਪੀਜੀਆਈ ਦੇ ਮੈਡੀਕਲ ਅਧਿਕਾਰੀ ਪ੍ਰੋ. ਡਾ. ਵਿਪਿਨ ਕੌਸ਼ਲ ਨੇ ਦੱਸਿਆ ਕਿ ਅਮਨਜੋਤ ਕੌਰ ਦੇ ਫੇਫੜੇ ਚੇੱਨਈ ਦੇ ਐੱਮਜੀਐੱਮ ਹਸਪਤਾਲ ਵਿਚ 62 ਸਾਲਾ ਬਜ਼ੁਰਗ ਔਰਤ ਨੂੰ ਟਰਾਂਸਪਲਾਂਟ ਕੀਤੇ ਗਏ। ਲੀਵਰ ਪੀਜੀਆਈ ਵਿਚ ਇੱਕ ਮਰੀਜ਼ ਨੂੰ ਟਰਾਂਸਪਲਾਂਟ ਕੀਤਾ ਗਿਆ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਵੱਡਾ ਉਪਰਾਲਾ, ਹੁਣ ਪਹੁੰਚੇਗਾ ਟੇਲਾਂ ਤੱਕ ਨਹਿਰੀ ਪਾਣੀ
ਜ਼ਿਕਰਯੋਗ ਹੈ ਕਿ ਪੀਜੀਆਈ ਚੰਡੀਗੜ੍ਹ ਵਿੱਚ ਲੀਵਰ ਟਰਾਂਸਪਲਾਂਟ ਦੀ ਸ਼ੁਰੂਆਤ 2011 ਵਿਚ ਹੋਈ ਸੀ। ਹੁਣ ਤੱਕ ਪੀਜੀਆਈ ਵਿਚ 75 ਲੀਵਰ ਟਰਾਂਸਪਲਾਂਟ ਕੀਤੀ ਜਾ ਚੁੱਕੇ ਹਨ। 31 ਲੀਵਰ ਬਾਹਰ ਟਰਾਂਸਪਲਾਂਟ ਕਰਵਾ ਚੁੱਕੇ ਹਨ। ਇਸ ਦੇ ਨਾਲ ਹੀ ਕੁੱਲ 106 ਲੀਵਰ ਦਾਨ ਹੋਏ ਹਨ।
ਤਿੰਨ ਜਣਿਆਂ ਨੂੰ ਜੀਵਨ ਦੇ ਕੇ ਦੁਨੀਆਂ ਤੋਂ ਹੋਈ ਰੁਖਸਤ | Humanity
ਗੁਰਦੀਪ ਸਿੰਘ ਨੇ ਕਿਹਾ ਕਿ ਬੇਸ਼ੱਕ ਹੀ ਅੱਜ ਮੇਰੀ ਬੇਟੀ ਇਸ ਦੁਨੀਆ ਵਿਚ ਨਹੀਂ ਹੈ, ਪਰ ਇਸ ਗੱਲ ਦੀ ਖੁਸ਼ੀ ਅਤੇ ਮਾਣ ਹੈ ਕਿ ਅੱਜ ਉਹ ਤਿੰਨ ਜਣਿਆਂ ਨੂੰ ਨਵਾਂ ਜੀਵਨ ਦੇ ਕੇ ਇਸ ਦੁਨੀਆ ਤੋਂ ਰੁਖ਼ਸਤ ਹੋਈ ਹੈ। ਇਹ ਸਭ ਸਾਡੇ ਮੁਰਸ਼ਿਦ-ਏ-ਕਾਮਿਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਹੀ ਸੰਭਵ ਹੋਇਆ ਹੈ। ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਹੈ ਕਿ ਖੂਨਦਾਨ, ਅੰਗਦਾਨ ਅਤੇ ਮਰਨ ਉਪਰੰਤ ਅੱਖਾਂ ਅਤੇ ਸਰੀਰ ਦਾਨ ਸਭ ਤੋਂ ਵੱਡੀ ਸੇਵਾ ਹੈ। ਪੂਜਨੀਕ ਗੁਰੂ ਜੀ ਨੇ ਹਮੇਸ਼ਾ ਇਨਸਾਨੀਅਤ ਦਾ ਭਲਾ ਕੀਤਾ ਹੈ ਅਤੇ ਸਾਨੂੰ ਵੀ ਅਜਿਹਾ ਕਰਨ ਦੀ ਸਿੱਖਿਆ ਦਿੱਤੀ ਹੈ।