Heavy rainfall - Sach Kahoon Punjabi
Heavy Rainfall: ਉੱਤਰ-ਪੂਰਬ ਅਤੇ ਪੂਰਬੀ ਭਾਰਤ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਔਰੇਂਜ ਅਲਰਟ
Heavy Rainfall: ਨਵੀਂ ਦਿੱਲੀ, (ਆਈਏਐਨਐਸ) ਭਾਰਤ ਮੌਸਮ ਵਿਭਾਗ (ਆਈਐਮਡੀ) ਨੇ ਉੱਤਰ-ਪੂਰਬ ਅਤੇ ਪੂਰਬੀ ਭਾਰਤ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕੱਲ੍ਹ ਤੱਕ ਉੱਤਰ-ਪੂਰਬੀ ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਇਸ ਖੇਤਰ ਵਿੱਚ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼ ਅਤੇ ਓਡੀਸ਼ਾ ਦੇ ਗੰਗਾ ਮੈਦਾਨਾਂ ਵਿੱਚ ਗਰਜ-ਤੂਫ਼ਾਨ ਦੀ ਭਵਿੱਖਬਾਣੀ ਕੀਤੀ ਹੈ।
ਇਸ ਤੋਂ ਇਲਾਵਾ, ਪੰਜਾਬ, ਬਿਹਾਰ, ਛੱਤੀਸਗੜ੍ਹ, ਝਾਰਖੰਡ, ਤੇਲੰਗਾਨਾ ਅਤੇ ਪੱਛਮੀ ਰਾਜਸਥਾਨ ਵਿੱਚ ਵੀ ਗਰਜ-ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਅੱਜ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਭਾਰੀ ਬਾਰਿਸ਼ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ। ਬਿਹਾਰ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਅੱਜ ਗਰਜ-ਤੂਫਾਨ ਅਤੇ ਗੜੇਮਾਰੀ ਦੀ ਸੰਭਾਵਨਾ ਹੈ। ਲੱਦਾਖ, ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼, ਕੇਰਲ, ਮਾਹੇ, ਦੱਖਣੀ ਅੰਦਰੂਨੀ ਕਰਨਾਟਕ, ਵਿਦਰਭ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਦੀ ਸੰਭਾਵਨਾ ਹੈ। ਤੱਟਵਰਤੀ ਕਰਨਾਟਕ ਵਿੱਚ ਕੱਲ੍ਹ ਤੱਕ ਗਰਮ ਅਤੇ ਨਮੀ ਵਾਲਾ ਮੌਸਮ ਰਹੇਗਾ। ਮੌਸਮ ਵਿਭਾਗ ਦੇ ਅਨੁਸਾਰ, ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਵਿੱਚ 30 ਤੋਂ 31 ਮਾਰਚ ਦੇ ਵਿਚਕਾਰ 30 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਮੀਂਹ ਅਤੇ ਹਵਾਵਾਂ ਚੱਲਣਗੀਆਂ।
ਇਹ ਵੀ ਪੜ੍ਹੋ: Government Schools News: ਹੁਣ ਸਰਕਾਰੀ ਸਕੂਲਾਂ ’ਚ ਵੀ ਲੱਗੇਗੀ ਆਨਲਾਈਨ ਹਾਜ਼ਰੀ, ‘ਬੰਕ’ ਮਾਰਨ ਵਾਲੇ ਵਿਦਿਆਰਥੀਆਂ ਦਾ …
30 ਮਾਰਚ ਨੂੰ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਪੂਰਬੀ ਰਾਜਸਥਾਨ ਵਿੱਚ ਭਾਰੀ ਬਾਰਿਸ਼ ਅਤੇ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਤੇਜ਼ ਹਵਾਵਾਂ ਚੱਲਣਗੀਆਂ। ਮੌਸਮ ਵਿਭਾਗ ਨੇ 30-31 ਮਾਰਚ ਨੂੰ ਉੱਤਰਾਖੰਡ ਦੇ ਇੱਕ ਵੱਡੇ ਖੇਤਰ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ, 30 ਮਾਰਚ ਨੂੰ ਜੰਮੂ-ਕਸ਼ਮੀਰ ਅਤੇ ਪੱਛਮੀ ਰਾਜਸਥਾਨ ਵਿੱਚ ਅਤੇ 30 ਮਾਰਚ ਨੂੰ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਗੜੇਮਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ, 30 ਮਾਰਚ ਤੋਂ 2 ਅਪ੍ਰੈਲ ਦੇ ਵਿਚਕਾਰ ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਵੱਖ-ਵੱਖ ਥਾਵਾਂ ‘ਤੇ ਅਤੇ ਅਗਲੇ ਛੇ ਦਿਨਾਂ ਦੌਰਾਨ ਛੱਤੀਸਗੜ੍ਹ ਵਿੱਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।  Heavy Rainfall
IMD Weather Update : ਕੁਦਰਤੀ ਕਰੋਪੀ, ਖਤਰਾ ਅਜੇ ਟਲਿਆ ਨਹੀਂ, ਮੌਸਮ ਵਿਭਾਗ ਦੀ ਚੇਤਾਵਨੀ, ਸੂਕਲ-ਕਾਲਜ ਕਰਨੇ ਪਏ ਬੰਦ
ਨਵੀਂ ਦਿੱਲੀ। IMD Weather Update : ਗੁਜਰਾਤ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸੂਬੇ ਵਿੱਚ ਮੀ.ਹ ਨਾਲ ਹੋੋਏ ਹਾਦਸਿਆਂ ‘ਚ ਹੁਣ ਤੱਕ ਦੋ ਦਰਜਨ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ 35 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ। ਅਰਬ ਸਾਗਰ ’ਚ 48 ਸਾਲ ਬਾਅਦ ਅਗਸਤ ’ਚ ਚੱਕਰਵਾਤੀ ਤੂਫਾਨ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਸਵੇਰੇ ਕਿਹਾ ਕਿ ਇਹ ਤੂਫਾਨ 12 ਘੰਟਿਆਂ ਦੇ ਅੰਦਰ ਗੁਜਰਾਤ ਦੇ ਨੇੜੇ ਅਰਬ ਸਾਗਰ ਵਿੱਚ ਦੇਖਿਆ ਜਾ ਸਕਦਾ ਹੈ। ਤੂਫਾਨ ਦਾ ਸਭ ਤੋਂ ਵੱਧ ਅਸਰ ਗੁਜਰਾਤ ਦੇ ਕੱਛ ’ਚ ਦੇਖਣ ਨੂੰ ਮਿਲੇਗਾ। ਇੱਥੇ 65 ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲੇਗੀ। ਤੂਫਾਨ ਕਾਰਨ ਰਾਜਕੋਟ, ਜਾਮਨਗਰ, ਪੋਰਬੰਦਰ, ਜੂਨਾਗੜ੍ਹ, ਦਵਾਰਕਾ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਕੱਛ ਅਤੇ ਰਾਜਕੋਟ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਕੱਛ ਵਿੱਚ ਕੱਚੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਕਲੈਕਟਰ ਨੇ ਕਿਹਾ ਹੈ ਕਿ ਲੋੜ ਪੈਣ ’ਤੇ ਹੀ ਘਰ ਛੱਡਣਾ ਚਾਹੀਦਾ ਹੈ। ਗੁਜਰਾਤ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਇੱਥੇ 4 ਦਿਨਾਂ ਵਿੱਚ 32 ਲੋਕਾਂ ਦੀ ਜਾਨ ਜਾ ਚੁੱਕੀ ਹੈ। ਫੌਜ ਨੂੰ ਵੀ ਤਾਇਨਾਤ ਕੀਤਾ ਗਿਆ ਹੈ। IMD Weather Update
ਅਗਸਤ ਵਿੱਚ ਤੂਫਾਨ ਦਾ ਕਾਰਨ ਪੰਜ ਪੁਆਇੰਟਾਂ ’ਚ ਸਮਝੋ: | IMD Weather Update
ਮੌਸਮ ਵਿਭਾਗ ਨੇ ਕਿਹਾ ਕਿ ਸੌਰਾਸ਼ਟਰ ਅਤੇ ਕੱਛ ’ਤੇ ਬਣਿਆ ਡੂੰਘਾ ਦਬਾਅ ਅਰਬ ਸਾਗਰ ਵੱਲ ਵਧਦਾ ਨਜ਼ਰ ਆ ਰਿਹਾ ਹੈ ਅਤੇ ਚੱਕਰਵਾਤੀ ਤੂਫਾਨ ’ਚ ਬਦਲ ਰਿਹਾ ਹੈ।
ਮੌਸਮ ਵਿਭਾਗ ਨੇ ਸ਼ੱਕ ਪ੍ਰਗਟਾਇਆ ਸੀ ਕਿ ਇਹ ਡੂੰਘਾ ਦਬਾਅ ਕਮਜ਼ੋਰ ਹੋ ਜਾਵੇਗਾ ਪਰ ਸ਼ੁੱਕਰਵਾਰ ਸਵੇਰ ਤੱਕ ਇਹ ਹੋਰ ਮਜ਼ਬੂਤ ​​ਹੋ ਕੇ ਤੂਫ਼ਾਨ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ।
ਇਹ ਤੂਫਾਨ ਗੁਜਰਾਤ ’ਚ ਲੈਂਡਫਾਲ ਨਹੀਂ ਕਰੇਗਾ। ਦਰਅਸਲ, ਆਮ ਤੌਰ ’ਤੇ ਤੂਫਾਨ ਸਮੁੰਦਰ ਤੋਂ ਜ਼ਮੀਨ ਵੱਲ ਆਉਂਦਾ ਹੈ ਪਰ ਇਸ ਵਾਰ ਤੂਫਾਨ ਜ਼ਮੀਨ ਤੋਂ ਸਮੁੰਦਰ ਵੱਲ ਵਧਦਾ ਨਜ਼ਰ ਆ ਰਿਹਾ ਹੈ।
ਇਹ ਡੂੰਘਾ ਦਬਾਅ ਅਗਲੇ 12 ਘੰਟਿਆਂ ਵਿੱਚ ਪੂਰੀ ਤਰ੍ਹਾਂ ਤੂਫ਼ਾਨ ਵਿੱਚ ਬਦਲ ਸਕਦਾ ਹੈ। ਜੇਕਰ ਡੂੰਘੀ ਡਿਪਰੈਸ਼ਨ ਤੂਫਾਨ ਵਿੱਚ ਬਦਲ ਜਾਂਦੀ ਹੈ, ਤਾਂ ਇਸ ਦਾ ਨਾਂਅ ਆਸਨਾ ਹੋਵੇਗਾ। ਇਹ ਨਾਂਅ ਪਾਕਿਸਤਾਨ ਨੇ ਰੱਖਿਆ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਅਰਬ ਸਾਗਰ ਤੋਂ ਬਾਅਦ ਇਹ ਤੂਫਾਨ ਪਾਕਿਸਤਾਨ ਵੱਲ ਮੁੜ ਸਕਦਾ ਹੈ ਅਤੇ ਕਮਜ਼ੋਰ ਹੋ ਸਕਦਾ ਹੈ। ਹਾਲਾਂਕਿ ਫਿਲਹਾਲ ਤੂਫਾਨ ਦੇ ਰੂਟ ਦਾ ਪਤਾ ਲਗਾਉਣਾ ਮੁਸ਼ਕਿਲ ਹੈ।
ਅਗਸਤ ਵਿੱਚ 80 ਸਾਲਾਂ ਵਿੱਚ ਸਿਰਫ 3 ਵਾਰ ਆਇਆ ਤੂਫਾਨ | IMD Weather Update
ਮੌਸਮ ਵਿਭਾਗ ਨੇ ਕਿਹਾ ਹੈ ਕਿ ਬਹੁਤ ਘੱਟ ਮਾਮਲਿਆਂ ਵਿੱਚ, ਅਗਸਤ ਵਿੱਚ ਅਰਬ ਸਾਗਰ ਵਿੱਚ ਚੱਕਰਵਾਤੀ ਤੂਫ਼ਾਨ ਦੇਖਿਆ ਜਾਂਦਾ ਹੈ। ਅਗਸਤ ਵਿੱਚ ਅਰਬ ਸਾਗਰ ਤੋਂ ਹੁਣ ਤੱਕ ਸਿਰਫ਼ ਤਿੰਨ ਤੂਫ਼ਾਨ ਹੀ ਨਿਕਲੇ ਹਨ। ਪਹਿਲਾ ਤੂਫਾਨ ਅਗਸਤ 1944 ਵਿਚ ਆਇਆ ਸੀ। ਇਸ ਤੋਂ ਬਾਅਦ 1964 ’ਚ ਗੁਜਰਾਤ ਦੇ ਤੱਟ ’ਤੇ ਚੱਕਰਵਾਤ ਆਇਆ। ਅਗਸਤ ਵਿੱਚ ਆਖਰੀ ਤੂਫਾਨ 1976 ਵਿੱਚ ਆਇਆ ਸੀ। ਹਾਲਾਂਕਿ ਬੰਗਾਲ ਦੀ ਖਾੜੀ ’ਚ 132 ਸਾਲਾਂ ’ਚ ਅਗਸਤ ’ਚ 28 ਤੂਫਾਨ ਆ ਚੁੱਕੇ ਹਨ।
31 ਅਗਸਤ ਨੂੰ 6 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ
ਮੌਸਮ ਵਿਭਾਗ ਦੇ ਅਨੁਸਾਰ, ਮਹਾਰਾਸ਼ਟਰ ਦੇ ਵਿਦਰਭ, ਛੱਤੀਸਗੜ੍ਹ, ਉੜੀਸਾ, ਤੱਟੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਉੱਤਰੀ ਅੰਦਰੂਨੀ ਕਰਨਾਟਕ ਵਿੱਚ ਬਹੁਤ ਭਾਰੀ ਮੀਂਹ (12 ਸੈਂਟੀਮੀਟਰ ਤੋਂ ਵੱਧ) ਦਾ ਅਲਰਟ ਹੈ। ਉੱਤਰਾਖੰਡ, ਪੂਰਬੀ ਮੱਧ ਪ੍ਰਦੇਸ਼, ਮਿਜ਼ੋਰਮ, ਗੋਆ, ਮੱਧ ਮਹਾਰਾਸ਼ਟਰ, ਗੁਜਰਾਤ, ਕੇਰਲ ਅਤੇ ਦੱਖਣੀ ਅੰਦਰੂਨੀ ਕਰਨਾਟਕ ਵਿੱਚ 7 ​​ਸੈਂਟੀਮੀਟਰ ਮੀਂਹ ਪੈ ਸਕਦਾ ਹੈ।
Read Also : Aadhaar Card Update: ਅਧਾਰ ਕਾਰਡ ਸਬੰਧੀ 31 ਅਗਸਤ ਨੂੰ ਡਾਕਖਾਨੇ ’ਚ ਲੱਗੇਗਾ ਕੈਂਪ
ਪਾਣੀਪਤ: ਹਰਿਆਣਾ ਵਿੱਚ ਬੁੱਧਵਾਰ ਸਵੇਰੇ ਮੌਸਮ ਇਕਦਮ ਬਦਲ ਗਿਆ। ਕਰੀਬ ਦੋ ਘੰਟੇ ਪੂਰੇ ਰਾਜ ਵਿੱਚ ਚੰਗਾ ਮੀਂਹ ਵਰ੍ਹਿਆ ਜਿਸ ਨੇ ਪਿਛਲੇ ਕਈ ਦਿਨਾਂ ਤੋਂ ਗਰਮੀ ਨਾਲ ਦੋ ਚਾਰ ਹੋ ਰਹੇ ਲੋਕਾਂ, ਪਸ਼ੂ ਪਰਿੰਦਿਆਂ ਨੂੰ ਰਾਹਤ ਦਿਵਾਈ।
ਮੀਂਹ ਨਾਲ ਜਿੱਥੇ ਮੌਸਮ ਸੁਹਾਵਣਾ ਹੋਇਆ ਹੈ, ਉਥੇ ਕਿਸਾਨਾਂ ਦੇ ਚਿਹਰਿਆਂ ‘ਤੇ ਮੁਸਕਾਨ ਹੈ। ਪਹਾੜਾਂ ‘ਤੇ ਲਗਾਤਾਰ ਮੀਂਹ ਪੈਣ ਕਾਰਨ ਬੁੱਧਵਾਰ ਨੂੰ ਹਥਨੀਕੁੰਡ ਬੈਰਾਜ ਤੋਂ ਸਵੇਰੇ ਦਸ ਵਜੇ 218.423 ਕਿਊਸਿਕ, ਸਵੇਰੇ 11 23.302 ਕਿਊਸਿਕ, 12 ਵਜੇ 27,280 ਕਿਊਸਿਕ, ਦੁਪਹਿਰ 1 ਵਜੇ 31.342 ਕਿਊਸਿਕ, ਦੁਪਹਿਰ 2 ਵਜੇ 39.627 ਕਿਊਸਿਕ, ਦੁਪਹਿਰ 3 ਵਜੇ 41.054 ਕਿਊਸਿਕ ਅਤੇ ਸ਼ਾਮ 4 ਵਜੇ  34.426 ਕਿਊਸਿਕ ਪਾਣੀ ਛੱਡਿਆ ਗਿਆ।
ਯਮੁਨਾ ਦੇ ਪਾਣੀ ਦਾ ਪੱਧਰ ਵਧਿਆ
ਪਹਾੜਾਂ ‘ਤੇ ਪੈ ਰਹੇ ਮੀਂਹ ਕਾਰਨ  ਯਮੁਨਾਨਗਰ ਦੇ ਹਥਨੀਕੁੰਡ ਬੈਰਾਜ ‘ਤੇ ਪਾਣੀ ਪੱਧਰ 4 ਹਜ਼ਾਰ ਤੋਂ ਵਧ ਕੇ 17 ਹਜ਼ਾਰ ਕਿਊਸਿਕ ਹੋ ਗਿਆ। ਪੂਰਬੀ  ਨਹਿਰ ਤੋਂ ਯੂਪੀ ਨੂੰ  3 ਹਜ਼ਾਰ ਅਤੇ ਪੱਛਮੀ ਨਹਿਰ ਤੋਂ ਹਰਿਆਣਾ ਨੂੰ 14 ਹਜ਼ਾਰ ਕਿਊਸਿਕ ਪਾਣੀ ਦੀ ਸਪਲਾਈ ਹੁੰਦੀ ਹੈ।
ਨਾਲ ਹੀ ਮੌਸਮ ਵਿਭਾਗ ਦੀ ਮੰਨੀਏ ਤਾਂ 28 ਤੇ  29 ਨੂੰ ਕਿਤੇ ਕਿਤੇ ਭਾਰੀ ਬਾਰਸ਼ ਹੋ ਸਕਦੀ ਹੈ।