Floods - Sach Kahoon Punjabi
Heavy Rain: ਭਾਰੀ ਮੀਂਹ ਕਾਰਨ ਆਇਆ ਹੜ੍ਹ, 33 ਲੋਕਾਂ ਦੀ ਮੌਤ
ਕਾਂਗੋ ਦੀ ਰਾਜਧਾਨੀ ਵਿੱਚ ਭਾਰੀ ਮੀਂਹ ਕਾਰਨ ਆਇਆ ਹੜ੍ਹ
Heavy Rain: ਕਿਨਸ਼ਾਸਾ, (ਆਈਏਐਨਐਸ)। ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ (ਡੀਆਰਸੀ) ਦੀ ਰਾਜਧਾਨੀ ਕਿਨਸ਼ਾਸਾ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਵਿੱਚ ਘੱਟੋ-ਘੱਟ 33 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸਦੀ ਪੁਸ਼ਟੀ ਕੀਤੀ। ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਅਤੇ ਸੁਰੱਖਿਆ ਮੰਤਰੀ ਜੈਕਮੈਨ ਸ਼ਬਾਨੀ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਸ਼ਨਿੱਚਰਵਾਰ ਰਾਤ ਤੱਕ ਭਾਰੀ ਮੀਂਹ ਕਾਰਨ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਕਈ ਲੋਕ ਜ਼ਖਮੀ ਹੋਏ ਹਨ ਅਤੇ ਕਈ ਘਰ ਵੀ ਤਬਾਹ ਹੋ ਗਏ ਹਨ। ਇਸ ਦੇ ਜਵਾਬ ਵਿੱਚ, ਸਰਕਾਰ ਨੇ ਹਥਿਆਰਬੰਦ ਬਲਾਂ, ਵੱਖ-ਵੱਖ ਮੰਤਰਾਲਿਆਂ ਅਤੇ ਕਿਨਸ਼ਾਸਾ ਸੂਬਾਈ ਸਰਕਾਰ ਦੇ ਸਹਿਯੋਗ ਨਾਲ ਇੱਕ ਸੰਕਟ ਪ੍ਰਬੰਧਨ ਟੀਮ ਬਣਾਈ ਹੈ ਤਾਂ ਜੋ ਐਮਰਜੈਂਸੀ ਟੀਮਾਂ ਨੂੰ ਨਿਕਾਸੀ ਅਤੇ ਭੇਜਣ ਦੀ ਸਹੂਲਤ ਦਿੱਤੀ ਜਾ ਸਕੇ।
ਸ਼ਰ ਭਰ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਵਿੱਚ ਸਮੱਸਿਆ
ਹੜ੍ਹ ਕਾਰਨ ਸ਼ਹਿਰ ਦਾ ਜ਼ਿਆਦਾਤਰ ਬੁਨਿਆਦੀ ਢਾਂਚਾ ਪ੍ਰਭਾਵਿਤ ਹੋਇਆ ਹੈ। ਮੁੱਖ ਸੜਕਾਂ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ ਅਤੇ ਸ਼ਹਿਰ ਭਰ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਵਿੱਚ ਵੱਡੀਆਂ ਸਮੱਸਿਆਵਾਂ ਹਨ। ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਐਨ’ਦਜਿਲੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਜਾਣ ਵਾਲੀਆਂ ਅਤੇ ਜਾਣ ਵਾਲੀਆਂ ਸੜਕਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ, ਫਸੇ ਯਾਤਰੀਆਂ ਦੀ ਮਦਦ ਲਈ ਐਮਰਜੈਂਸੀ ਕਿਸ਼ਤੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Sunam Murder News: ਸੁਨਾਮ ’ਚ ਵੱਡੀ ਵਾਰਦਾਤ, ਨੌਜਵਾਨ ਦਾ ਕਤਲ
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਾਰਸ਼ ਜਾਰੀ ਰਹਿ ਸਕਦੀ ਹੈ, ਜਿਸ ਨਾਲ 17 ਮਿਲੀਅਨ ਲੋਕਾਂ ਦੇ ਇਸ ਸ਼ਹਿਰ ਵਿੱਚ ਹੋਰ ਨੁਕਸਾਨ ਹੋ ਸਕਦਾ ਹੈ। ਨਿਊਜ਼ ਏਜੰਸੀ ਸ਼ਿਨਹੂਆ ਦੇ ਅਨੁਸਾਰ, ਡੀਆਰਸੀ ਦਾ ਬਰਸਾਤੀ ਮੌਸਮ ਆਮ ਤੌਰ ‘ਤੇ ਨਵੰਬਰ ਤੋਂ ਮਈ ਤੱਕ ਰਹਿੰਦਾ ਹੈ। 6 ਅਪ੍ਰੈਲ ਨੂੰ, ਕਿਨਸ਼ਾਸਾ ਦੇ ਗਵਰਨਰ ਡੈਨੀਅਲ ਬੰਬਾ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਅਸਥਾਈ ਸੀ ਅਤੇ ਖੋਜ ਅਤੇ ਬਚਾਅ ਕਾਰਜ ਜਾਰੀ ਰਹਿਣ ਕਾਰਨ ਇਹ ਵਧ ਸਕਦੀ ਹੈ। “ਅਸੀਂ ਅਜੇ ਵੀ ਬਚਾਅ ਕਾਰਜ ਚਲਾ ਰਹੇ ਹਾਂ, ਖਾਸ ਕਰਕੇ ਗਰਭਵਤੀ ਔਰਤਾਂ ਅਤੇ ਬੱਚਿਆਂ ਵਰਗੇ ਕਮਜ਼ੋਰ ਲੋਕਾਂ ਲਈ,” ਬੰਬਾ ਨੇ ਸਥਾਨਕ ਮੀਡੀਆ ਨੂੰ ਦੱਸਿਆ। ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਜਿਵੇਂ ਕਿ ਮੋਂਟ-ਅੰਬਾ, ਸਲੋਂਗੋ ਅਤੇ ਨਦਾਨੂ ਵਿੱਚ ਫੌਜ ਦੀ ਸਹਾਇਤਾ ਨਾਲ ਐਮਰਜੈਂਸੀ ਨਿਕਾਸੀ ਜਾਰੀ ਹੈ।
ਮੁੱਖ ਸੜਕਾਂ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਵਿੱਚ ਵਿਘਨ ਪਿਆ। ਇਹ ਹੜ੍ਹ ਅਜਿਹੇ ਸਮੇਂ ਆਏ ਹਨ ਜਦੋਂ ਦੇਸ਼ ਦੇ ਪੂਰਬੀ ਹਿੱਸੇ ਵਿੱਚ ਟਕਰਾਅ ਵਧਦਾ ਜਾ ਰਿਹਾ ਹੈ। ਰਵਾਂਡਾ ਸਮਰਥਿਤ M23 ਬਾਗ਼ੀਆਂ ਨੇ ਸਾਲ ਦੀ ਸ਼ੁਰੂਆਤ ਤੋਂ ਹੀ ਉੱਥੇ ਹਮਲੇ ਤੇਜ਼ ਕਰ ਦਿੱਤੇ ਹਨ, ਜਿਸ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ 7,000 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕੀਤਾ ਗਿਆ ਹੈ।  Heavy Rain
ਹੜ੍ਹ ਸਬੰਧੀ ਬੰਗਲਾਦੇਸ਼ ਦੀ ਤੰਗ ਸੋਚ
Bangladesh : ਪਾਕਿਸਤਾਨ ਹੋਵੇ ਜਾਂ ਬੰਗਲਾਦੇਸ਼ ਫਿਰਕੂਵਾਦੀ ਸੋਚ ਦੀ ਗ੍ਰਿਫ਼ਤ ’ਚ ਐਨੇ ਡੁੱਬੇ ਹਨ ਕਿ ਭਾਰਤ ’ਤੇ ਕਿਵੇਂ ਦੋਸ਼ ਲਾਏ ਜਾਣ, ਇਸ ਦਾ ਮੌਕਾ ਭਾਲਦੇ ਰਹਿੰਦੇ ਹਨ। ਭਾਰਤ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ’ਚ ਕੁਝ ਤਾਕਤਾਂ ਪੂਰਾ ਜ਼ੋਰ ਲਾ ਰਹੀਆਂ ਹਨ। ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭਾਰਤ ’ਚ ਮਿਲੀ ਪਨਾਹ ਸਬੰਧੀ ਤੇ ਹੁਣ ਬੰਗਲਾਦੇਸ਼ ’ਚ ਆਏ ਹੜ੍ਹ ਪਿੱਛੇ ਭਾਰਤ ਦੀ ਭੂਮਿਕਾ ਐਨੀ ਭੜਕਾਹਟ ਨਾਲ ਦੱਸੀ ਗਈ ਕਿ ਸਰਹੱਦ ’ਤੇ ਭਾਰਤੀ ਫੌਜੀ ਬਲਾਂ ਵੱਲੋਂ ਗੋਲੀਬਾਰੀ ਦੀਆਂ ਅਫਵਾਹਾਂ ਤੱਕ ਸੋਸ਼ਲ ਮੀਡੀਆ ’ਤੇ ਫੈਲਾ ਦਿੱਤੀਆਂ ਗਈਆਂ। ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਦੇ ਇਲਾਕੇ ’ਚ ਸਥਿਤ ਬੰਨ੍ਹ ਦੇ ਦੁਆਰ ਖੋਲ੍ਹਣ ਦੀ ਵਜ੍ਹਾ ਨਾਲ ਬੰਗਲਾਦੇਸ਼ ’ਚ ਹੜ੍ਹ ਦੇ ਹਾਲਾਤ ਬਦਤਰ ਨਹੀਂ ਹੋਏ ਹਨ।
ਹੜ੍ਹ ਸਬੰਧੀ Bangladesh ਦੀ ਤੰਗ ਸੋਚ
ਦਰਅਸਲ ਉੱਥੋਂ ਦੇ ਮੀਡੀਆ ਨੇ ਇਹ ਸੂਚਨਾ ਦੇ ਦਿੱਤੀ ਕਿ ਭਾਰਤ ’ਚ ਤ੍ਰਿਪੁਰਾ ਦੇ ਗੁਮਤੀ ਨਦੀ ’ਤੇ ਬਣੇ ਦੁੰਬੁਰ ਬੰਨ੍ਹ ਦੇ ਦੁਆਰ ਖੋਲ੍ਹ ਦਿੱਤੇ ਗਏ ਹਨ, ਜਿਸ ਨਾਲ ਬੰਗਲਾਦੇਸ਼ ਦੇ ਪੂਰਬੀ ਇਲਾਕੇ ’ਚ ਹੜ੍ਹ ਆ ਗਿਆ। ਜਦੋਂਕਿ ਸੱਚਾਈ ਇਹ ਹੈ ਕਿ ਬੰਗਲਾਦੇਸ਼ ਦੇ ਜਿਸ ਖੇਤਰ ’ਚ ਹੜ੍ਹ ਆਇਆ ਹੋਇਆ ਹੈ, ਉੱਥੋਂ ਦੁੰਬੁਰ ਬੰਨ੍ਹ ਦੀ ਦੂਰੀ 120 ਕਿਮੀ. ਤੋਂ ਵੀ ਜ਼ਿਆਦਾ ਹੈ। ਇਹੀ ਨਹੀਂ ਇੱਥੇ ਜੋ ਬਿਜਲੀ ਬਣਾਈ ਜਾਂਦੀ ਹੈ, ਉਸ ’ਚੋਂ 40 ਮੈਗਾਵਾਟ ਬਿਜਲੀ ਬੰਗਲਾਦੇਸ਼ ਨੂੰ ਦਿੱਤੀ ਜਾਂਦੀ ਹੈ। ਭਾਰਤ ਇਸ ਪੂਰੇ ਇਲਾਕੇ ’ਚ ਨਦੀ ਦੇ ਜਲ ਪੱਧਰ ਦੀ ਲਗਾਤਾਰ ਨਿਗਰਾਨੀ ਕਰਦਾ ਹੈ। 21 ਅਗਸਤ ਤੋਂ ਬਾਅਦ ਜੋ ਮੋਹਲੇਧਾਰ ਬਰਸਾਤ ਤ੍ਰਿਪੁਰਾ ਅਤੇ ਇਸ ਨਦੀ ਦੇ ਜਲ ਭੰਡਾਰ ਖੇਤਰ ’ਚ ਹੋਈ ਹੈ, ਉਸ ਦੀ ਸੂਚਨਾ ਲਗਾਤਾਰ ਬੰਗਲਾਦੇਸ਼ ਨੂੰ ਦਿੱਤੀ ਜਾਂਦੀ ਰਹੀ ਹੈ। Bangladesh
21 ਅਗਸਤ 2024 ਨੂੰ ਸ਼ਾਮ 3 ਵਜੇ ਵੀ ਸੂਚਨਾ ਦੇ ਦਿੱਤੀ ਗਈ ਸੀ। ਇਸ ਖੇਤਰ ’ਚ ਵਿਡੰਬਨਾ ਇਹ ਵੀ ਹੈ ਕਿ ਭਾਰਤ ਅਤੇ ਬੰਗਲਾਦੇਸ਼ ਦੇ ਆਰ-ਪਾਰ ਜਾਣ ਵਾਲੀਆਂ 54 ਨਦੀਆਂ ਹਨ। ਇਨ੍ਹਾਂ ਦੇ ਦੁਵੱਲੇ ਸਬੰਧਾਂ ’ਚ ਨਦੀਆਂ ਦੇ ਜਲ ਬਟਵਾਰੇ ਦੀ ਵੀ ਵੱਡੀ ਅਹਿਮੀਅਤ ਹੈ। ਤੀਸਤਾ ਨਦੀ ਦੇ ਜਲ ਬਟਵਾਰੇ ਸਬੰਧੀ ਵੀ ਕਈ ਵਾਰ ਸ਼ੇਖ ਹਸੀਨਾ ਨਾਲ ਦੁਵੱਲੀ ਗੱਲਬਾਤ ਹੋਈ ਹੈ, ਪਰ ਨਤੀਜੇ ਤੱਕ ਨਹੀਂ ਪਹੁੰਚ ਸਕੇ। ਇਨ੍ਹਾਂ ਸਾਰੇ ਕਾਰਨਾਂ ਦੇ ਸੰਦਰਭ ’ਚ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਬਿਲਕੁਲ ਗਲਤ ਹੈ ਕਿ ਹੜ੍ਹ ਨਦੀ ਦੇ ਦੁਆਰ ਖੋਲ੍ਹਣ ਦੀ ਵਜ੍ਹਾ ਨਾਲ ਆਇਆ ਹੈ। ਹੜ੍ਹ ਦੋਵਾਂ ਦੇਸ਼ਾਂ ਵਿਚਕਾਰ ਇੱਕ ਸਾਂਝੀ ਸਮੱਸਿਆ ਹੈ, ਇਸ ਨਾਲ ਦੋਵਾਂ ਦੇਸ਼ਾਂ ਦੀ ਜਨਤਾ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।
Bangladesh
ਇਸ ਲਈ ਹਰ ਸਾਲ ਪੈਦਾ ਹੋਣ ਵਾਲੀ ਇਸ ਸਮੱਸਿਆ ਤੋਂ ਛੁਟਕਾਰੇ ਲਈ ਆਪਸੀ ਸਹਿਯੋਗ ਨਾਲ ਕੰਮ ਲੈਣਾ ਹੋਵੇਗਾ। ਭਾਰੀ ਬਰਸਾਤ ਦੇ ਚੱਲਦੇ ਪੂਰਬਉੱਤਰ ਦੇ ਰਾਜ ਤ੍ਰਿਪੁਰਾ ’ਚ ਜ਼ਿਆਦਾਤਰ ਨਦੀਆਂ ਪਾਣੀ ਨਾਲ ਲਬਾਲਬ ਹਨ। 1900 ਥਾਂ ਜ਼ਮੀਨ ਖਿਸਕੀ ਹੈ, ਜਿਸ ਦੇ ਚੱਲਦਿਆਂ 17 ਲੱਖ ਤੋਂ ਵੀ ਜਿਆਦਾ ਲੋਕ ਪ੍ਰਭਾਵਿਤ ਹੋਏ ਹਨ ਤੇ ਕਰੀਬ ਇੱਕ ਦਰਜਨ ਲੋਕ ਮਾਰੇ ਗਏ ਹਨ। ਹਜ਼ਾਰਾਂ ਲੋਕਾਂ ਨੂੰ 330 ਰਾਹਤ ਕੈਂਪਾਂ ’ਚ ਪਨਾਹ ਦਿੱਤੀ ਗਈ ਹੈ। ਜ਼ਮੀਨ ਖਿਸਕਣ ਨਾਲ ਕਈ ਥਾਂ ਸੜਕ ਸੰਪਰਕ ਟੁੱਟਾ ਹੈ। ਪੱਛਮੀ ਤ੍ਰਿਪੁਰਾ ਅਤੇ ਸਿਪਾਹੀਜਲਾ ਜਿਲ੍ਹਾ ਸਭ ਤੋਂ ਜਿਆਦਾ ਹੜ੍ਹ ਦੀ ਚਪੇਟ ’ਚ ਹਨ। ਤ੍ਰਿਪੁਰਾ ਦੇ ਗੁਆਂਢੀ ਸੂਬੇ ਮਿਜ਼ੋਰਮ ਦੀ ਰਾਜਧਾਨੀ ਆਈਜੋਲ ਅਤੇ ਕੋਲਾਸਿਬ ਦਾ ਵੀ ਬੁਰਾ ਹਾਲ ਹੈ। ਫੌਜ ਅਤੇ ਐਨਡੀਆਰਐਫ ਲਗਾਤਾਰ ਪਾਣੀ ’ਚ ਫਸੇ ਲੋਕਾਂ ਨੂੰ ਕੱਢ ਰਹੇ ਹਨ।
ਅਸਾਮ ਰਾਈਫ਼ਲਸ ਦੀਆਂ ਚਾਰ ਟੁਕੜੀਆਂ ਇਸ ਕੰਮ ’ਚ ਲੱਗੀਆਂ ਹੋਈਆਂ ਹਨ। ਭਾਰਤ ਖੁਦ ਹੜ੍ਹ ਦੀ ਚਪੇਟ ’ਚ ਹੈ। ਇਸ ਹੜ੍ਹ ਦਾ ਮੁੱਖ ਕਾਰਨ ਬੰਨ੍ਹ ਦੇ ਹੇਠਾਂ ਵੱਲ ਵਧੇ ਜਲ ਭੰਡਾਰ ਖੇਤਰਾਂ ’ਚ ਪਾਣੀ ਭਰ ਜਾਣਾ ਹੈ। ਉਂਜ ਵੀ ਦੁੰਬੁਰ ਬੰਨ੍ਹ 30 ਮੀਟਰ ਤੋਂ ਵੀ ਘੱਟ ਉੱਚਾਈ ਦਾ ਬੰਨ੍ਹ ਹੈ। ਇਸ ਲਈ ਬੰਨ੍ਹ ਦੀ ਜਲ ਭੰਡਾਰ ਸਮਰੱਥਾ ਬਹੁਤ ਜ਼ਿਆਦਾ ਨਹੀਂ ਹੈ। ਬੰਗਲਾਦੇਸ਼ ’ਚ ਹੜ੍ਹ ਨਾਲ ਹਾਲਾਤ ਖਰਾਬ ਹੋਣ ਦਾ ਇੱਕ ਵੱਡਾ ਕਾਰਨ ਉੁਥੋਂ ਦੀ ਫੌਜ ਅਤੇ ਰਾਹਤ ਟੀਮਾਂ ਵੱਲੋਂ ਵਿਆਪਕ ਪੈਮਾਨੇ ’ਤੇ ਕੋਈ ਕਦਮ ਨਾ ਚੁੱਕਣਾ ਵੀ ਰਿਹਾ ਹੈ। ਦਰਅਸਲ ਬੰਗਲਾਦੇਸ਼ ’ਚ ਸ਼ੇਖ ਹਸੀਨਾ ਦੇ ਤਖਤਾਪਲਟ ਤੋਂ ਬਾਅਦ ਹੀ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਖਰਾਬ ਹੈ।
Bangladesh
ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਵਗਣ ਵਾਲੀਆਂ ਨਦੀਆਂ ਦੇ ਜਲ ਬਟਵਾਰੇ ਸਬੰਧੀ ਸਮਝੌਤੇ ਦੀ ਗੱਲਬਾਤ 25 ਸਾਲ ਤੋਂ ਚੱਲ ਰਹੀ ਹੈ। ਸ਼ੇਖ ਹਸੀਨਾ ਅਤੇ ਨਰਿੰਦਰ ਮੋਦੀ ਦੀ 2022 ’ਚ ਹੋਈ ਗੱਲਬਾਤ ਤੋਂ ਬਾਅਦ ਕਸ਼ਿਆਰਾ ਨਦੀ ਦੇ ਸੰਦਰਭ ’ਚ ਅੰਤਰਿਮ ਜਲ ਬਟਵਾਰਾ ਸਮਝੌਤੇ ’ਤੇ ਦਸਤਖਤ ਵੀ ਹੋ ਗਏ ਹਨ। 1996 ’ਚ ਗੰਗਾ ਨਦੀ ਜਲ-ਸੰਧੀ ਤੋਂ ਬਾਅਦ ਇਸ ਤਰ੍ਹਾਂ ਦਾ ਇਹ ਪਹਿਲਾ ਸਮਝੌਤਾ ਹੈ। ਇਸ ਨੂੰ ਬੇਹੱਦ ਮਹੱਤਵਪੂਰਨ ਸਮਝੌਤਾ ਮੰਨਿਆ ਗਿਆ ਹੈ। ਇਹ ਭਾਰਤ ਦੇ ਅਸਾਮ ਅਤੇ ਬੰਗਲਾਦੇਸ਼ ਦੇ ਸਿਲਹਟ ਖੇਤਰ ਨੂੰ ਫਾਇਦਾ ਪਹੁੰਚਾਏਗਾ।
Read Also : Reunite With Family: ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲਾਪਤਾ ਲੜਕੀ ਨੂੰ ਡੇਰਾ ਸ਼ਰਧਾਲੂਆਂ ਨੇ ਪਰਿਵਾਰ ਨਾਲ ਮਿਲਵਾਇਆ
54 ਨਦੀਆਂ ਭਾਰਤ ਅਤੇ ਬੰਗਲਾਦੇਸ਼ ਦੀਆਂ ਸਰਹੱਦਾਂ ਦੇ ਆਰ-ਪਾਰ ਜਾਂਦੀਆਂ ਹਨ ਅਤੇ ਸਦੀਆਂ ਤੋਂ ਦੋਵਾਂ ਦੇਸ਼ਾਂ ਦੇ ਕਰੋੜਾਂ ਲੋਕਾਂ ਦੀ ਆਮਦਨ ਦਾ ਮੁੱਖ ਸਾਧਨ ਬਣੀਆਂ ਹੋਈਆਂ ਹਨ। ਇਨ੍ਹਾਂ ਨਦੀਆਂ ਦੇ ਕੰਢਿਆਂ ’ਤੇ ਮਨੁੱਖੀ ਸੱਭਿਅਤਾ ਦੇ ਵਿਕਾਸ ਨਾਲ ਬਣੇ ਹੋਏ ਲੋਕ ਗੀਤ ਅਤੇ ਲੋਕ ਕਥਾਵਾਂ, ਧਰਮ ਅਤੇ ਸੰਸਕ੍ਰਿਤੀ ਦੀ ਅਜਿਹੀ ਵਿਰਾਸਤ ਹਨ, ਜੋ ਮਨੁੱਖੀ ਭਾਈਚਾਰਿਆਂ ਨੂੰ ਲੋਕ ਕਲਿਆਣ ਦਾ ਪਾਠ ਪੜ੍ਹਾਉਣ ਦੇ ਨਾਲ ਨੈਤਿਕ ਬਲ ਮਜ਼ਬੂਤ ਬਣਾਈ ਰੱਖਣ ਦਾ ਕੰਮ ਕਰਦੀਆਂ ਹਨ। ਬਾਵਜੂਦ ਇਸ ਦੇ ਦੋਵਾਂ ਦੇਸ਼ਾਂ ਵਿਚਕਾਰ ਵਗਣ ਵਾਲੀ ਤੀਸਤਾ ਨਦੀ ਦੇ ਜਲ ਬਟਵਾਰੇ ਨੂੰ ਅੰਤਿਮ ਰੂਪ ਹੁਣ ਤੱਕ ਨਹੀਂ ਦਿੱਤਾ ਜਾ ਸਕਿਆ ਹੈ। ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਰਿਸ਼ਤਿਆਂ ’ਚ ਖਟਾਸ ਸਰਹੱਦੀ ਖੇਤਰ ’ਚ ਕੁਝ ਥਾਵਾਂ, ਮਨੁੱਖੀ ਬਸਤੀਆਂ ਅਤੇ ਤੀਸਤਾ ਨਦੀ ਦੇ ਜਲ ਬਟਵਾਰੇ ਸਬੰਧੀ ਪੈਦਾ ਹੁੰਦੀ ਰਹੀ ਹੈ।
Bangladesh
ਹਾਲਾਂਕਿ ਦੋਵਾਂ ਦੇਸ਼ਾਂ ਵਿਚਕਾਰ ਮੁਕੰਮਲ ਹੋਏ ਭੂ-ਸੀਮਾ ਸਮਝੌਤੇ ਦੇ ਜ਼ਰੀਏ ਇਸ ਵਿਵਾਦ ’ਤੇ ਤਾਂ ਲਗਭਗ ਰੋਕ ਲੱਗ ਗਈ, ਪਰ ਤੀਸਤਾ ਦੀ ਉਲਝਣ ਬਰਕਰਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2015 ’ਚ ਬੰਗਲਾਦੇਸ਼ ਯਾਤਰਾ ’ਤੇ ਗਏ ਸਨ ਉਦੋਂ ਢਾਕਾ ’ਚ ਦੁਵੱਲੀ ਗੱਲਬਾਤ ਵੀ ਹੋਈ ਸੀ, ਪਰ ਤੀਸਤਾ ਦੀ ਉਲਝਣ, ਸੁਲਝ ਨਹੀਂ ਸਕੀ ਸੀ। ਤੀਸਤਾ ਦੇ ਉਦਗਮ ਸਰੋਤ ਪੂਰਬੀ ਹਿਮਾਲਿਆ ’ਚ ਸਥਿਤ ਸਿੱਕਿਮ ਸੂਬੇ ਦੇ ਝਰਨੇ ਹਨ। ਇਹ ਝਰਨੇ ਇਕੱਠੇ ਹੋ ਕੇ ਨਦੀ ਦੇ ਰੂਪ ’ਚ ਬਦਲ ਜਾਂਦੇ ਹਨ। ਨਦੀ ਸਿੱਕਿਮ ਅਤੇ ਪੱਛਮੀ ਬੰਗਾਲ ਤੋਂ ਵਗਦੀ ਹੋਈ ਬੰਗਲਾਦੇਸ਼ ’ਚ ਪਹੁੰਚ ਕੇ ਬ੍ਰਹਮਪੁੱਤਰ ’ਚ ਮਿਲ ਜਾਂਦੀ ਹੈ। ਇਸ ਲਈ ਸਿੱਕਿਮ ਅਤੇ ਪੱਛਮੀ ਬੰਗਾਲ ਦੇ ਪਾਣੀ ਨਾਲ ਜੁੜੇ ਹਿੱਤ ਇਸ ਨਦੀ ਨਾਲ ਡੂੰਘਾ ਸਬੰਧ ਰੱਖਦੇ ਹਨ।
ਤੀਸਤਾ ਨਦੀ ਸਿੱਕਿਮ ਸੂਬੇ ਦੇ ਲਗਭਗ ਸਮੁੱਚੇ ਮੈਦਾਨੀ ਇਲਾਕਿਆਂ ’ਚ ਵਗਦੀ ਹੋਈ ਬੰਗਲਾਦੇਸ਼ ਦੀ ਸੀਮਾ ’ਚ ਕਰੀਬ 2800 ਵਰਗ ਕਿਲੋਮੀਟਰ ਖੇਤਰ ’ਚ ਵਗਦੀ ਹੈ। ਨਤੀਜੇ ਵਜੋਂ ਇਨ੍ਹਾਂ ਖੇਤਰਾਂ ਦੇ ਰਹਿਣ ਵਾਸੀਆਂ ਲਈ ਤੀਸਤਾ ਦਾ ਜਲ ਆਮਦਨ ਲਈ ਵਰਦਾਨ ਬਣਿਆ ਹੋਇਆ ਹੈ। ਇਸ ਤਰ੍ਹਾਂ ਪੱਛਮੀ ਬੰਗਾਲ ਲਈ ਵੀ ਇਹ ਨਦੀ ਬੰਗਲਾਦੇਸ਼ ਦੇ ਬਰਾਬਰ ਹੀ ਮਹੱਤਵ ਰੱਖਦੀ ਹੈ। ਬੰਗਾਲ ਦੇ ਛੇ ਜ਼ਿਲ੍ਹਿਆਂ ’ਚ ਤਾਂ ਇਸ ਨਦੀ ਦੀ ਜਲਧਾਰਾ ਨੂੰ ਜੀਵਨਰੇਖਾ ਮੰਨਿਆ ਜਾਂਦਾ ਹੈ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੁਵੱਲੇ ਸਹਿਯੋਗ ਦੀ ਸ਼ੁਰੂਆਤ ਇਸ ਦੇਸ਼ ਦੀ ਹੋਂਦ ’ਚ ਆਉਣ ਦੇ ਸਾਲ 1971 ’ਚ ਹੀ ਹੋ ਗਈ ਸੀ। ਮੌਜੂਦਾ ਪ੍ਰਧਾਨ ਮੰਤਰੀ ਸਵ: ਇੰਦਰਾ ਗਾਂਧੀ ਨੇ ਪਾਕਿਸਤਾਨ ਤੋਂ ਵੱਖ ਹੋਣ ਵਾਲੇ ਅਜ਼ਾਦ ਰਾਸ਼ਟਰ ਬੰਗਲਾਦੇਸ਼ ਦੀ ਹਮਾਇਤ ਕਰਦਿਆਂ ਆਪਣੀ ਸ਼ਾਂਤੀ ਫੌਜ ਭੇਜੀ ਅਤੇ ਇਸ ਦੇਸ਼ ਨੂੰ ਪਾਕਿ ਦੀ ਗੁਲਾਮੀ ਤੋਂ ਮੁਕਤ ਕਰਵਾਇਆ।
Bangladesh
ਇਸ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਭਾਵਨਾਤਮਕ ਸਬੰਧ ਹਿੰਦੂਆਂ ’ਤੇ ਅੱਤਿਆਚਾਰ ਦੇ ਬਾਵਜੂਦ ਕਾਇਮ ਹਨ। 1983 ’ਚ ਦੋਵਾਂ ਦੇਸ਼ਾਂ ਵਿਚਕਾਰ ਇੱਕ ਜਲ ਹਿੱਸੇਦਾਰੀ ’ਤੇ ਸੰਧੀ ਹੋਈ ਸੀ, ਜਿਸ ਤਹਿਤ 39 ਅਤੇ 36 ਫੀਸਦੀ ਜਲ ਬਟਵਾਰਾ ਤੈਅ ਹੋਇਆ। ਇਸ ਸਮਝੌਤੇ ਦੁਆਰਾ ਤੀਸਤਾ ਨਦੀ ਦੇ ਪਾਣੀ ਦੀ ਬਰਾਬਰ ਵੰਡ ਦਾ ਪ੍ਰਸਤਾਵ ਹੀ ਨਵੀਆਂ ਦੁਵੱਲੀਆਂ ਸੰਧੀਆਂ ਦਾ ਹੁਣ ਤੱਕ ਆਧਾਰ ਬਣਿਆ ਹੋਇਆ ਹੈ। ਜੇਕਰ ਤੀਸਤਾ ਸਮੇਤ ਹੋਰ ਨਦੀਆਂ ’ਤੇ ਜਲ ਬਟਵਾਰੇ ਦੇ ਸਮਝੌਤੇ ਹੋ ਜਾਂਦੇ ਹਨ ਤਾਂ ਹੜ੍ਹ ਦੀ ਸਮੱਸਿਆ ਦਾ ਸਥਾਈ ਹੱਲ ਨਿੱਕਲ ਸਕਦਾ ਹੈ।
ਪ੍ਰਮੋਦ ਭਾਰਗਵ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
Punjab News: ਮੀਂਹ ਦਾ ਕਹਿਰ, ਚੋਅ ’ਚ ਰੁੜੀ ਇਨੋਵਾ, ਇੱਕੋ ਪਰਿਵਾਰ ਦੇ 10 ਮੈਂਬਰ ਸਨ ਸਵਾਰ
ਬਾਰਾਤੀਆਂ ਨਾਲ ਭਰੀ ਸੀ ਇਨੋਵਾ ਕਾਰ | Punjab News
10 ਲੋਕ ਪਾਣੀ ’ਚ ਰੁੜੇ, ਬਚਾਅ ਕਾਰਜ਼ ਜਾਰੀ | Punjab News
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। Punjab News: ਹੁਸ਼ਿਆਰਪੁਰ ਵਿਖੇ ਗੜ੍ਹਸ਼ੰਕਰ ਤਹਿਸੀਲ ਅਧੀਨ ਪੈਂਦੇ ਪਿੰਡ ਜੇਜੋਂ ’ਚ ਵੱਡਾ ਹਾਦਸਾ ਵਾਪਰਿਆ ਹੈ। ਹਿਮਾਚਲ ਪ੍ਰਦੇਸ਼ ਦੇ ਦੇਹਰਾ ਪਿੰਡ ਤੋਂ ਵਿਆਹ ਜਾ ਰਹੀ ਬਾਰਾਤੀਆਂ ਨਾਲ ਭਰੀ ਕਾਰ ਜੇਜੋਂ ਵਿਖੇ ਖੱਡ ’ਚ ਰੁੜ ਗਈ ਹੈ। ਜਿਸ ਗੱਡੀ ਵਿੱਚ 10 ਲੋਕ ਸਵਾਰ ਸਨ ਸਾਰੇ ਲੋਕ ਲਾਪਤਾ ਦੱਸੇ ਜਾ ਰਹੇ ਸਨ ਤੇ ਬਚਾਅ ਕਾਰਜ਼ ਜਾਰੀ ਹੈ। ਪਰ ਇੱਕ ਵਿਅਤੀ ਨੂੰ ਬਚਾ ਲਿਆ ਗਿਆ ਹੈ। ਜਿਹੜੇ ਵਿਅਕਤੀ ਨੂੰ ਬਚਾਇਆ ਗਿਆ ਹੈ ਉਹ ਗੱਡੀ ਦਾ ਡਰਾਈਵਰ ਹੈ। ਬਾਕੀ ਲੋਕਾਂ ਦੀ ਤਲਾਸ਼ ਲਗਾਤਾਰ ਜਾਰੀ ਹੈ। ਇਸ ਸਬੰਧੀ ’ਚ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹ ਜਦੋਂ ਕਰੀਬ 10 ਵਜੇ ਖੱਡ ’ਚ ਆਏ ਪਾਣੀ ਨੂੰ ਵੇਖ ਰਹੇ ਸਨ। Heavy rain
Read This : Punjab News: ਮੰਤਰੀ ਡਾ. ਬਲਜੀਤ ਕੌਰ ਦਾ ਬੱਚਿਆਂ ਲਈ ਉਪਰਾਲਾ, ਕਰ ਦਿੱਤੀ ਰਾਸ਼ੀ ਜਾਰੀ, ਇਨ੍ਹਾਂ ਨੂੰ ਹੋਵੇਗਾ ਲਾਭ
ਤਾਂ ਹਿਮਾਚਲ ਪ੍ਰਦੇਸ਼ ਨੰਬਰ ਦੀ ਇੱਕ ਗੱਡੀ ਪਾਣੀ ’ਚ ਰੁੜ ਗਈ। ਉਨ੍ਹਾਂ ਨੇ ਗੱਡੀ ’ਚੋਂ ਇੱਕ ਵਿਅਕਤੀ ਨੂੰ ਤਾਂ ਬਚਾ ਲਿਆ ਪਰ ਪਾਣੀ ਦਾ ਵਹਾਅ ਜਿਆਦਾ ਹੋਣ ਕਰਕੇ ਦੂਜੇ ਲੋਕਾਂ ਨੂੰ ਨਹੀਂ ਬਚਾ ਸਕੇ। ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ ਤੇ ਪੰਜਾਬ ਦੇ ਨਵਾਂਸ਼ਹਿਰ ਵਿਖੇ ਕੋਈ ਵਿਆਹ ਪ੍ਰੋਗਰਾਮ ’ਚ ਸ਼ਾਮਲ ਹੋਣ ਜਾ ਰਹੇ ਸਨ। ਇਹ ਗੱਡੀ ’ਚ ਕਰੀਬ 11 ਲੋਕ ਸਵਾਰ ਸਨ ਤੇ ਇਹ ਇੱਕ ਹੀ ਪਰਿਵਾਰ ਦੇ ਸਨ। ਜਿਨ੍ਹਾਂ ਵਿੱਚੋਂ ਇੱਕ ਨੂੰ ਬਚਾ ਲਿਆ ਗਿਆ ਹੈ ਤੇ ਬਾਕੀ ਦੀ ਤਲਾਸ਼ ਜਾਰੀ ਹੈ। Punjab News
India Sends Kenya Aid: ਭਾਰਤ ਨੇ ਕੀਤੀ ਕੀਨੀਆ ਹੜ੍ਹ ਪੀੜਤਾਂ ਦੀ ਦੂਜੀ ਵਾਰੀ ਮੱਦਦ, ਰਾਹਤ ਸਮੱਗਰੀ ਭੇਜੀ
ਹੜ੍ਹਾਂ ਦੀ ਮਾਰ ਕਾਰਨ 280,000 ਤੋਂ ਵੱਧ ਲੋਕ ਬੇਘਰ ਹੋਏ Kenya Floods
India Sends Kenya Aid: ਨਵੀਂ-ਦਿੱਲੀ (ਏਜੰਸੀ)। ਭਾਰਤ ਸਰਕਾਰ ਭਿਆਨਕ ਹੜ੍ਹਾਂ ਤੋਂ ਬਾਅਦ ਕੀਨੀਆ ਨੂੰ ਸਹਾਇਤਾ ਭੇਜ ਰਹੀ ਹੈ, ਇਹ ਜਾਣਕਾਰੀ ਵਿਦੇਸ਼ ਮੰਤਰਾਲੇ (MEA) ਨੇ 14 ਮਈ ਨੂੰ ਦਿੱਤੀ ਸੀ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਕੀਨੀਆ ਨੂੰ ਮਾਨਵੀ ਸਹਾਇਤਾ ਦੀ ਇਹ ਦੂਜੀ ਕਿਸ਼ਤ ਹੈ। ਜਿਸ ਵਿੱਚ ਕੀਨੀਆ ਹੜ੍ਹਾਂ ਵਿੱਚ ਰਾਹਤ ਅਤੇ ਡਾਕਟਰੀ ਸਪਲਾਈ ਸ਼ਾਮਲ ਹੈ। ਹੜ੍ਹਾਂ ਨੇ ਦੇਸ਼ ਦੀਆਂ 47 ਕਾਉਂਟੀਆਂ ਵਿੱਚੋਂ 38 ਨੂੰ ਪ੍ਰਭਾਵਿਤ ਕੀਤਾ, 267 ਮਾਰੇ, 188 ਜ਼ਖਮੀ ਹੋਏ ਅਤੇ 280,000 ਤੋਂ ਵੱਧ ਲੋਕ ਬੇਘਰ ਹੋਏ।  Kenya Floods
ਇਹ ਵੀ ਪੜ੍ਹੋ: ਬੀਐਸਐਫ ਦੇ ਵਿਹੜੇ ਗੂੰਜਿਆ ਮਤਦਾਨ ਦਾ ਨਾਅਰਾ
ਵਿਦੇਸ਼ ਮੰਤਰਾਲੇ ਦੀ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਹਵਾਈ ਸੈਨਾ ਦਾ ਇੱਕ ਜਹਾਜ਼ ਅੱਜ ਇੱਕ ਰਾਹਤ ਖੇਪ ਪਹੁੰਚਾ ਰਿਹਾ ਹੈ, ਜਿਸ ਵਿੱਚ 22 ਟਨ ਸਹਾਇਤਾ ਅਤੇ ਆਫ਼ਤ ਰਾਹਤ ਸਮੱਗਰੀ ਸ਼ਾਮਲ ਹੈ। ਪ੍ਰਭਾਵਿਤ ਆਬਾਦੀ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਵਸਤੂਆਂ ’ਚ ਟੈਂਟ, ਸਲੀਪਿੰਗ ਬੈਗ/ਮੈਟ, ਕੰਬਲ, ਬਿਜਲੀ ਉਤਪਾਦਨ ਸੈੱਟ, ਖਾਣ ਲਈ ਤਿਆਰ ਭੋਜਨ, ਬੁਨਿਆਦੀ ਸਫਾਈ ਸਹੂਲਤਾਂ ਅਤੇ ਸਫਾਈ ਕਿੱਟਾਂ ਸ਼ਾਮਲ ਹਨ। Kenya Floods
The second tranche of HADR material containg 40 tonnes of medicines, medical supplies and other equipment to assist flood victims leaves for Kenya.
Standing up for a historical partnership, a Vishwabandhu to the world. https://t.co/l4tkS1bQlD pic.twitter.com/Paz9nOoCcW
— Dr. S. Jaishankar (Modi Ka Parivar) (@DrSJaishankar) May 14, 2024
ਇਸ ਤੋਂ ਇਲਾਵਾ, ਖੇਪ ਵਿੱਚ 18 ਟਨ ਡਾਕਟਰੀ ਸਹਾਇਤਾ ਸ਼ਾਮਲ ਹੈ, ਜਿਸ ਵਿੱਚ ਜ਼ਰੂਰੀ ਜੀਵਨ ਬਚਾਉਣ ਵਾਲੀਆਂ ਦਵਾਈਆਂ ਅਤੇ ਗੰਭੀਰ ਦੇਖਭਾਲ ਅਤੇ ਜ਼ਖ਼ਮ ਪ੍ਰਬੰਧਨ ਲਈ ਲੋੜੀਂਦੇ ਸਰਜੀਕਲ ਉਪਕਰਣ ਸ਼ਾਮਲ ਹਨ। ਇਸ ਵਿਚ ਕਿਹਾ ਗਿਆ ਹੈ ਕਿ ਹੋਰ ਚੀਜ਼ਾਂ ਵਿਚ ਬੇਬੀ ਫੂਡ, ਪਾਣੀ ਦੀ ਸ਼ੁੱਧਤਾ ਸਮੱਗਰੀ, ਮਾਹਵਾਰੀ ਸਫਾਈ ਉਤਪਾਦ, ਮੱਛਰ ਭਜਾਉਣ ਵਾਲੇ, ਮਲੇਰੀਆ ਅਤੇ ਡੇਂਗੂ ਡਾਇਗਨੌਸਟਿਕ ਕਿੱਟਾਂ, ਜ਼ਹਿਰ ਵਿਰੋਧੀ ਇਲਾਜ ਅਤੇ ਜ਼ਮੀਨੀ ਤੈਨਾਤੀ ਲਈ ਵੱਖ-ਵੱਖ ਟੈਸਟਿੰਗ ਕਿੱਟਾਂ ਸ਼ਾਮਲ ਹਨ। ਇਕ ਮੀਡੀਆ ਰਿਪੋਰਟ ਮੁਤਾਬਕ, ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ਤੋਂ ਭਾਰਤੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਕੀਨੀਆ ਲਈ ਸਹਾਇਤਾ ਭੇਜੀ ਗਈ। Kenya Floods
ਹੜ੍ਹਾਂ ਦਾ ਕਹਿਰ : ਪਟਿਆਲਾ ਜ਼ਿਲ੍ਹੇ ਅੰਦਰ ਸੜਕਾਂ, ਪੁਲਾਂ ਆਦਿ ਦਾ 55 ਕਰੋੜ ਤੋਂ ਵੱਧ ਦਾ ਨੁਕਸਾਨ
ਦਿਹਾਤੀ ਖੇਤਰਾਂ ’ਚ ਅਜੇ ਵੀ ਬਹੁਤੇ ਪਿੰਡਾਂ ਦੇ ਸੰਪਰਕ ਟੁੱਟੇ ਹੋਏ, ਲੋਕ ਹੋ ਰਹੇ ਨੇ ਪ੍ਰੇੇਸ਼ਾਨ | Floods
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ਅੰਦਰ ਹੜ੍ਹਾਂ ਕਾਰਨ ਜਿੱਥੇ ਲੋਕਾਂ ਨੂੰ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਝੱਲਣਾ ਪਿਆ ਹੈ, ਉੱਥੇ ਹੀ ਸਰਕਾਰ ਨੂੰ ਵੀ ਵੱਡਾ ਨੁਕਸਾਨ ਸਹਿਣਾ ਪਿਆ ਹੈ। ਜ਼ਿਲ੍ਹੇ ਅੰਦਰ ਹੜ੍ਹਾਂ ਕਾਰਨ 365 ਸੜਕਾਂ ਤੇ ਬਿ੍ਰਜ ਨੁਕਸਾਨੇ ਗਏ ਹਨ, ਜਿਸ ਕਾਰਨ 55.24 ਕਰੋੜ ਤੋਂ ਜਿਆਦਾ ਦਾ ਨੁਕਸਾਨ ਹੋਇਆ ਹੈ। ਪਿੰਡਾਂ ਅੰਦਰ ਅਜੇ ਵੀ ਸੰਪਰਕ ਟੁੱਟੇ ਹੋਏ ਹਨ ਅਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। (Floods)
ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਅੰਦਰ ਘੱਗਰ ਅਤੇ ਵੱਡੀ ਨਦੀ ਵੱਲੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਟਾਂਗਰੀ ਨਦੀ ਸਮੇਤ ਮਾਰਕੰਡਾ ਨਦੀ ਵੀ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਲਈ ਮਾਰੂ ਸਾਬਤ ਹੋਈਆਂ ਹਨ। ਪਟਿਆਲਾ ਜ਼ਿਲ੍ਹੇ ਦੇ ਘਨੌਰ, ਸਨੌਰ, ਸਮਾਣਾ, ਸ਼ੁਤਰਾਣਾ ਹਲਕਿਆਂ ਅੰਦਰ ਆਮ ਲੋਕਾਂ ਨੂੰ ਹੜ੍ਹਾਂ ਨੇ ਵੱਡੀ ਆਰਥਿਕ ਸੱਟ ਮਾਰੀ ਹੈ। ਇਨ੍ਹਾਂ ਹਲਕਿਆਂ ਅੰਦਰ ਪੇਂਡੂ ਖੇਤਰਾਂ ਨੂੰ ਜਾਂਦੀਆਂ ਸੜਕਾਂ ਕਈ ਕਈ ਫੁੱਟ ਪਾਣੀ ਵਿੱਚ ਡੁੱਬੀਆਂ ਰਹੀਆਂ ਅਤੇ ਤੇਜ਼ ਪਾਣੀ ਦੇ ਵਹਾਅ ਨੇ ਸੜਕਾਂ ਨੂੰ ਵਿਚਕਾਰੋਂ ਹੀ ਤੋੜ ਦਿੱਤਾ ਗਿਆ ਅਤੇ ਸੜਕਾਂ ਵਿੱਚ ਵੱਡੇ ਵੱਡੇ ਪਾੜ ਪਾ ਦਿੱਤੇ ਗਏ।
ਸੜਕਾਂ ਨੂੰ ਸਭ ਤੋਂ ਵੱਧ ਨੁਕਸਾਨ | Floods
ਹਲਕਾ ਸ਼ੁਤਰਾਣਾ ਅਤੇ ਸਨੌਰ ਦੇ ਦੁਧਨਸਾਧਾ ਖੇਤਰ ਅੰਦਰ ਸੜਕਾਂ ਨੂੰ ਸਭ ਤੋਂ ਵੱਧ ਨੁਕਸਾਨ ਪੁੱਜਾ ਹੈ। ਵੱਡੀ ਗਿਣਤੀ ਵਿੱਚ ਸੜਕਾਂ ਦੇ ਟੁੱਟਣ ਕਾਰਨ ਲੋਕਾਂ ਨੂੰ ਦੂਰ ਦੁਰਾਡੇ ਖੇਤਰਾਂ ਤੋਂ ਲੰਮੀ ਵਾਟ ਤਹਿ ਕਰਕੇ ਪਿੰਡਾਂ ਵਿੱਚ ਪੁੱਜਣਾ ਪੈ ਰਿਹਾ ਹੈ। ਸੜਕਾਂ ਦੇ ਕਿਨਾਰੇ ਵੀ ਪਾਣੀ ਕਾਰਨ ਬੁਰੀ ਤਰ੍ਹਾਂ ਟੁੱਟ ਗਏ ਹਨ। ਭਾਵੇਂ ਕਿ ਪਟਿਆਲਾ ਦੀ ਡਿਪਟੀ ਕਮਿਸ਼ਨਰ ਵੱਲੋਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਟੁੱਟੀਆਂ ਸੜਕਾਂ ਬਣਾਉਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਪਰ ਅਜੇ ਪਿੰਡਾਂ ਅੰਦਰ ਕੋਈ ਕਾਰਵਾਈ ਸ਼ੁਰੂ ਨਹੀਂ ਹੋਈ।
ਬਹੁਤੇ ਪਿੰਡਾਂ ਦੇ ਲੋਕਾਂ ਅਤੇ ਸਮਾਜ ਸੇਵੀਆਂ ਵੱਲੋਂ ਆਪਣੇ ਤੌਰ ਤੇ ਸੜਕਾਂ ਦੇ ਪਾੜ ਪੂਰ ਕੇ ਆਰਜ਼ੀ ਤੌਰ ’ਤੇ ਰਸਤਾ ਜ਼ਰੂਰ ਤਿਆਰ ਕੀਤਾ ਗਿਆ ਹੈ। ਦੁਧਨਸਾਧਾ ਇਲਾਕੇ ਦੇ ਮਲਕੀਤ ਸਿੰਘ, ਗੁਰਦੀਪ ਸਿੰਘ, ਰਾਜਾ ਰਾਮ ਨੇ ਦੱਸਿਆ ਕਿ ਇਸ ਖੇਤਰ ਅੰਦਰ ਦਰਜ਼ਨਾਂ ਪਿੰਡਾਂ ਨੂੰ ਜਾਂਦੀਆਂ ਸੜਕਾਂ ਟੁੱਟ ਚੁੱਕੀਆਂ ਹਨ ਅਤੇ ਕਈ ਸੜਕਾਂ ਅੱਗੇ ਹਰਿਆਣਾ ਰਾਜ ਨੂੰ ਮਿਲਾਉਂਦੀਆ ਸਨ, ਇਹ ਸੰਪਰਕ ਟੁੱਟੇ ਪਏ ਹਨ। ਇਸੇ ਤਰ੍ਹਾਂ ਹੀ ਸ਼ੁਤਰਾਣਾ ਹਲਕੇ ਅੰਦਰ ਵੀ ਦਿਹਾਤੀ ਖੇਤਰਾਂ ਨੂੰ ਜਾਂਦੀਆਂ ਸੜਕਾਂ ਟੁੱਟਣ ਕਾਰਨ ਪਿੰਡਾਂ ਦੇ ਸੰਪਰਕ ਟੁੱਟੇ ਹੋਏ ਹਨ। ਹੜ੍ਹਾਂ ਕਾਰਨ ਪਟਿਆਲਾ ਜ਼ਿਲ੍ਹੇ ਅੰਦਰ ਸਰਕਾਰੀ ਅਤੇ ਆਮ ਲੋਕਾਂ ਨੂੰ ਭਾਰੀ ਖਮਿਆਜਾ ਭੁਗਤਣਾ ਪਿਆ ਹੈ।
ਹੜ੍ਹਾਂ ਕਾਰਨ ਸੜਕਾਂ ਅਤੇ ਪੁਲਾਂ ਆਦਿ ਦਾ ਭਾਰੀ ਨੁਕਸਾਨ ਹੋਇਆ: ਡੀਸੀ
ਪਟਿਆਲਾ ਦੀ ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਜੋ ਹੁਣ ਤੱਕ ਸੜਕਾਂ, ਪੁਲ, ਪੁਲੀਆਂ ਆਦਿ ਦੀ ਅਸੈਸਮੈਂਟ ਪੁੱਜੀ ਹੈ, ਉਸ ਅਨੁਸਾਰ ਜ਼ਿਲ੍ਹੇ ਅੰਦਰ 55.24 ਕਰੋੜ ਤੋਂ ਜਿਆਦਾ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਜ਼ਿਲ੍ਹੇ ਦੇ ਇਨਫਰਾਸਟੱਕਚਰ ਨੂੰ ਭਾਰੀ ਨੁਕਸਾਨ ਪੁੱਜਿਆ ਹੈ। ਪਾਣੀ ਕਾਰਨ ਡੈਮੇਜ਼ ਹੋਈਆਂ ਸੜਕਾਂ ਆਦਿ ਨੂੰ ਬਣਾਉਣ ਲਈ ਸਬੰਧਿਤ ਵਿਭਾਗ ਵੱਲੋਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਡਾਕਖਾਨੇ ਦੀ ਇਹ ਸਕੀਮ ਦੇਵੇਗੀ 2 ਲੱਖ 90 ਹਜ਼ਾਰ ਰੁਪਏ, ਜਾਣੋ ਕੀ ਹੈ ਸਕੀਮ?
ਉੱਤਰਕਾਸ਼ੀ/ਦੇਹਰਾਦੂਨ (ਏਜੰਸੀ)। ਉੱਤਰਾਖੰਡ: ਉਤਰਾਖੰਡ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਆਮ ਜਨਜੀਵਨ ਵਿਅਸਤ ਹੋ ਗਿਆ ਹੈ। ਇਸ ਦੌਰਾਨ, ਸ਼ੁੱਕਰਵਾਰ/ਸ਼ਨੀਵਾਰ ਰਾਤ ਨੂੰ ਭਾਰੀ ਮੀਂਹ ਤੋਂ ਬਾਅਦ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਕਈ ਘਰਾਂ, ਇੱਕ ਹਸਪਤਾਲ ਅਤੇ ਸਕੂਲਾਂ ਵਿੱਚ ਮਲਬਾ ਦਾਖਲ ਹੋ ਗਿਆ, (Heavy Rain) ਜਿਸ ਨਾਲ ਉਨ੍ਹਾਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਇਸ ਦੌਰਾਨ ਕਈ ਵਾਹਨ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਕਸਤੂਰਬਾ ਗਾਂਧੀ ਇੰਟਰ ਕਾਲਜ ਵਿੱਚ ਫਸੇ ਕਰੀਬ 150 ਬੱਚਿਆਂ ਨੂੰ ਸਟੇਟ ਆਫਤ ਰਿਸਪਾਂਸ ਫੋਰਸ (ਐਸਡੀਆਰਐਫ) ਨੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ।
ਜ਼ਮੀਨ ਖਿਸਕਣ ਅਤੇ ਮਲਬਾ ਡਿੱਗਣ ਕਾਰਨ ਇਮਾਰਤਾਂ ਨੂੰ ਨੁਕਸਾਨ (Heavy Rain)
ਉੱਤਰਕਾਸ਼ੀ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਦੇਵੇਂਦਰ ਸਿੰਘ ਪਟਵਾਲ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਉਪ ਤਹਿਸੀਲ ਧੌਂਨਤਰੀ ‘ਚ ਜ਼ਮੀਨ ਖਿਸਕਣ ਅਤੇ ਮਲਬਾ ਡਿੱਗਣ ਕਾਰਨ ਚਾਰ ਪਰਿਵਾਰਾਂ ਦੀਆਂ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਮਲਬਾ ਖੇਤਾਂ ‘ਚ ਵੀ ਆ ਗਿਆ ਹੈ। ਪ੍ਰਾਇਮਰੀ ਹੈਲਥ ਸੈਂਟਰ ਦੀ ਕੰਧ ਟੁੱਟ ਗਈ ਹੈ। Uttarakhand
ਰਤਾਲਧਰ ਵਿੱਚ 11 ਕੇਵੀ ਫੀਡਰ ਵਿੱਚ ਚਾਰ ਬਿਜਲੀ ਦੇ ਖੰਭੇ/600 ਮੀਟਰ ਲਾਈਨ ਖਰਾਬ ਹੋ ਗਈ ਹੈ। ਤਹਿਸੀਲ ਬਡਕੋਟ ਅਧੀਨ ਪੈਂਦੇ ਗਗਨਾਨੀ ਕੌਮੀ ਮਾਰਗ ਦਾ 30 ਮੀਟਰ ਦਾ ਹਿੱਸਾ ਮਲਬੇ ਕਾਰਨ ਪ੍ਰਭਾਵਿਤ ਹੋਇਆ ਹੈ। ਚਾਰ ਕਮਰਸ਼ੀਅਲ ਇਮਾਰਤਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ ਅਤੇ ਉਕਤ ਥਾਂ ’ਤੇ 19 ਰਿਹਾਇਸ਼ੀ ਇਮਾਰਤਾਂ ਵਿੱਚ ਪਾਣੀ ਭਰ ਗਿਆ ਹੈ। ਇਮਾਰਤ ਨੂੰ ਅੰਸ਼ਿਕ ਨੁਕਸਾਨ ਹੋਣ ਕਾਰਨ ਮੌਕੇ ‘ਤੇ ਹੀ 19 ਰਿਹਾਇਸ਼ੀ ਇਮਾਰਤ ਮਾਲਕਾਂ ਨੂੰ ਤੁਰੰਤ ਰਾਹਤ ਰਾਸ਼ੀ ਵੰਡ ਦਿੱਤੀ ਗਈ ਹੈ। ਇੱਕ ਗਊਸ਼ਾਲਾ ਨੁਕਸਾਨੇ ਜਾਣ ਕਾਰਨ ਇੱਕ ਗਾਂ ਅਤੇ ਇੱਕ ਵੱਛੇ ਦੀ ਮੌਤ ਹੋ ਗਈ। Uttarakhand
150 ਦੇ ਕਰੀਬ ਬੱਚਿਆਂ ਨੂੰ ਐਸਡੀਆਰਐਫ ਨੇ ਬਚਾ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ
ਉੱਥੇ ਹੀ, ਕਸਤੂਰਬਾ ਗਾਂਧੀ ਵਿਦਿਆਲਿਆ ਵਿੱਚ ਪਾਣੀ ਅਤੇ ਮਲਬੇ ਵਿੱਚ ਡੁੱਬਣ ਕਾਰਨ ਫਸੇ 150 ਦੇ ਕਰੀਬ ਬੱਚਿਆਂ ਨੂੰ ਐਸਡੀਆਰਐਫ ਨੇ ਬਚਾ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਹੈ। ਇਸ ਦੇ ਨਾਲ ਹੀ ਰਾਤ ਦੇ 3 ਵਜੇ ਵਪਾਰਕ ਹੋਟਲਾਂ, ਦੁਕਾਨਾਂ ਅਤੇ ਆਸ-ਪਾਸ ਦੇ ਘਰਾਂ ਤੋਂ ਸਾਰੇ ਲੋਕਾਂ ਨੂੰ ਵੱਧ ਰਹੇ ਖਤਰੇ ਨੂੰ ਦੇਖਦੇ ਹੋਏ ਤੁਰੰਤ ਜਗ੍ਹਾ ਛੱਡਣ ਦੀ ਅਪੀਲ ਕਰਦੇ ਹੋਏ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਗਿਆ। (Heavy Rain) ਰਾਜਸਥਾਨ, ਸਥਾਨਚੱਟੀ ਆਦਿ ਇਲਾਕਿਆਂ ਦੇ ਕਰੀਬ 40 ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੈ।
ਪਟਵਾਲ ਨੇ ਦੱਸਿਆ ਕਿ ਤਹਿਸੀਲ ਪੁਰੋਲਾ ਅਧੀਨ ਪੈਂਦੇ ਪਿੰਡ ਚੱਡਾ ਖੱਡ ਵਿੱਚ ਕਰੀਬ 100 ਡਰੇਨਾਂ ਡਿੱਗ ਗਈਆਂ ਹਨ ਅਤੇ 15 ਵਪਾਰਕ ਇਮਾਰਤਾਂ ਪਾਣੀ ਵਿੱਚ ਡੁੱਬ ਗਈਆਂ ਹਨ ਅਤੇ ਅੱਠ ਰਿਹਾਇਸ਼ੀ ਇਮਾਰਤਾਂ ਨੂੰ ਅੰਸ਼ਕ ਤੌਰ ’ਤੇ ਨੁਕਸਾਨ ਪੁੱਜਾ ਹੈ। ਇੱਕ ਬਾਈਕ ਅਤੇ ਇੱਕ ਕਾਰ ਨਦੀ ਵਿੱਚ ਵਹਿ ਗਏ। ਇਸ ਤੋਂ ਇਲਾਵਾ ਚਾਰ ਫੁੱਟ ਪੁੱਲ ਵੀ ਨੁਕਸਾਨੇ ਗਏ ਹਨ। ਉਪ ਜ਼ਿਲ੍ਹਾ ਮੈਜਿਸਟਰੇਟ ਅਤੇ ਸਬੰਧਤ ਵਿਭਾਗ ਮੌਕੇ ‘ਤੇ ਮੌਜੂਦ ਹਨ।ਗੁੰਡੀਵਾਤ ਪਿੰਡ/ਮੋਰੀ ਖੇਤਰ ਦੀ ਬਿਜਲੀ ਸਪਲਾਈ ਵਿੱਚ ਵਿਘਨ ਪਿਆ ਹੈ।
ਹੜ੍ਹ ਤੋਂ ਪ੍ਰਭਾਵਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰੇਗੀ ਪੰਜਾਬ ਸਰਕਾਰ : ਜੌੜਾਮਾਜਰਾ
ਕੈਬਨਿਟ ਚੇਤਨ ਸਿੰਘ ਜੌੜਾਮਾਜਰਾ ਨੇ ਪੁੱਛਿਆ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ-ਚਾਲ (Floods )
ਹਲਕਾ ਸਮਾਣਾ ਦੇ ਰਵਾਸ ਬ੍ਰਾਹਮਣਾ ਵਿਖੇ ਰਾਸ਼ਨ ਕਿੱਟਾਂ ਦੀ ਕੀਤੀ ਗਈ ਵੰਡ
(ਸੁਨੀਲ ਚਾਵਲਾ) ਸਮਾਣਾ। ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਿੰਡ ਰਵਾਸ ਬ੍ਰਾਹਮਣਾ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਕਿੱਟਾਂ ਤਕਸੀਮ ਕੀਤੀਆਂ।(Floods) ਇਸ ਮੌਕੇ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਉਨ੍ਹਾਂ ਦੀ ਸੁੱਖ-ਸਾਂਦ ਪੁੱਛੀ ਉਥੇ ਹੀ ਮਾਲ-ਡੰਗਰ ਤੇ ਫ਼ਸਲਵਾੜੀ ਬਾਬਤ ਵੀ ਹਾਲ-ਚਾਲ ਜਾਣਿਆ। ਜੌੜਾਮਾਜਰਾ ਨੇ ਲੋਕਾਂ ਦਾ ਦੁੱਖ ਵੰਡਾਉਂਦਿਆਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰੇਗੀ।
ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਆਪਣੇ ਲੋਕਾਂ ਦੇ ਨਾਲ ਡਟ ਕੇ ਖੜ੍ਹੀ ਹੈ Floods
ਸੂਚਨਾ ਤੇ ਲੋਕ ਸੰਪਰਕ ਮੰਤਰੀ, ਜਿਨ੍ਹਾਂ ਕੋਲ ਬਾਗਬਾਨੀ, ਸੁਤੰਤਰਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੀ ਹਨ, ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ, ਕਿ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦਾ ਇੱਕ-ਇੱਕ ਪੈਸਾ ਮੁਆਵਜੇ ਵਜੋਂ ਦਿੱਤਾ ਜਾਵੇਗਾ। ਇਸ ਤੋਂ ਬਿਨ੍ਹਾਂ ਮੁੱਖ ਮੰਤਰੀ ਨੇ ਭਾਰੀ ਮੀਂਹ ਸਮੇਤ ਘੱਗਰ ਤੇ ਹੋਰ ਦਰਿਆਵਾਂ ਦੇ ਪਾਣੀ ਕਰਕੇ ਹੜ੍ਹਾ ਨਾਲ ਹੋਏ ਫ਼ਸਲਾਂ, ਘਰਾਂ ਅਤੇ ਹੋਰ ਨੁਕਸਾਨ ਦਾ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਪਹਿਲਾਂ ਹੀ ਜਾਰੀ ਕੀਤੇ ਹੋਏ ਹਨ।
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਤੇ ਲੱਖੋਵਾਲ ਨੇ ਕੀਤਾ ਦੇਵੀਗੜ੍ਹ ਦੇ ਹੜ੍ਹ ਪ੍ਰਭਾਵਿਤ ਏਰੀਏ ਦਾ ਦੌਰਾ
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਹੜ੍ਹਾਂ ਦੀ ਕੁਦਤਰੀ ਮਾਰ ਨੇ ਪਟਿਆਲਾ ਜ਼ਿਲ੍ਹੇ ਅੰਦਰ ਵੀ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਹੁਕਮਾਂ ’ਤੇ ਪਹਿਰਾ ਦਿੰਦਿਆਂ ਹੜ੍ਹ ਪੀੜਤਾਂ ਦੀਆਂ ਤਕਲੀਫ਼ਾ ਨੂੰ ਘਟਾ ਕੇ ਫ਼ੌਰੀ ਰਾਹਤ ਦੇਣ ਲਈ ਉਨ੍ਹਾਂ ਸਮੇਤ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦਿਨ ਰਾਤ ਇੱਕ ਕਰਕੇ ਹੜ੍ਹ ਪੀੜਤਾਂ ਦੀ ਸਾਰ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਆਪਣੇ ਲੋਕਾਂ ਦੇ ਨਾਲ ਡਟ ਕੇ ਖੜ੍ਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹਰਜਿੰਦਰ ਸਿੰਘ ਮਿੰਟੂ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ, ਅਮਰਦੀਪ ਸਿੰਘ ਸੋਨੂ ਥਿੰਦ, ਐੱਸ ਡੀ ਐਮ ਚਰਨਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਆਪਣੀ ਮਹੀਨੇ ਦੀ ਤਨਖ਼ਾਹ ਰਾਹਤ ਫੰਡ ’ਚ ਦੇਣ ਦਾ ਕੀਤਾ ਐਲਾਨ | Floods
ਫ਼ਤਿਹਗੜ੍ਹ ਸਾਹਿਬ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਵੱਲੋਂ ਅੱਜ ਫ਼ਤਿਹਗੜ੍ਹ ਸਾਹਿਬ ’ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਨੂੰ ਹੜ੍ਹ ਪੀੜਤਾਂ ਦੀ ਮੱਦਦ ਵਾਸਤੇ ਮੁੱਖ ਮੰਤਰੀ ਰਾਹਤ ਫੰਡ ’ਚ ਦੇਣ ਦਾ ਐਲਾਨ ਵੀ ਕੀਤਾ। ਨਾਲ ਹੀ ਉਨ੍ਹਾਂ ਹੋਰਨਾਂ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਸਹਾਇਤਾ ਲਈ ਕਿਹਾ। ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਦੇ ਹਰ ਸ਼ਹਿਰ ’ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰ ਮਿਲ ਕੇ ਐਂਬੂਲੈਂਸ, ਮੋਬਾਇਲ ਟੀਮ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ’ਚ ਵੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਗੇ। (Floods)
ਕਿਹਾ, ਪ੍ਰਭਾਵਿਤ ਲੋਕਾਂ ਨੂੰ ਉਨ੍ਹਾਂ ਦੀ ਗਲੀ-ਮੁਹੱਲੇ ’ਚ ਹੀ ਮਿਲਣਗੀਆਂ ਸਿਹਤ ਸੇਵਾਵਾਂ | Floods
ਇਸ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੋਂ ਇਲਾਵਾ ਕਾਰਪੋਰੇਟ ਸਮੇਤ ਸਾਰੇ ਨਿੱਜੀ ਹਸਪਤਾਲਾਂ, ਨਰਸਿੰਗ ਹੋਮ ਅਤੇ ਐੱਨਜੀਓ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਪਟਿਆਲਾ ਵਿਖੇ ਹੜ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ 15 ਹਸਪਤਾਲ ਖੋਲੇ੍ਹ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਫ਼ਤਿਹਗੜ੍ਹ ਸਾਹਿਬ ’ਚ ਸਿਹਤ ਸੇਵਾਵਾਂ ਦੇ ਲਈ ਮੈਡੀਕਲ ਸੈਂਟਰ ਖੋਲ੍ਹੇ ਜਾ ਰਹੇ ਹਨ, ਜਿੱਥੇ ਦਵਾਈਆਂ ਅਤੇ ਹੋਰ ਮੈਡੀਕਲ ਸੁਵਿਧਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਉਨ੍ਹਾਂ ਦੇ ਗਲੀ-ਮੁਹੱਲੇ ਵਿੱਚ ਹੀ ਸਿਹਤ ਸੇਵਾਵਾਂ ਮਿਲਣਗੀਆਂ।
ਇਹ ਵੀ ਪੜ੍ਹੋ : ਪਾਣੀ ਦਾ ਪੱਧਰ ਘਟਿਆ, ਪਰ ਮੀਂਹ ਦੇ ਹਾਈ ਅਲਰਟ ਨੇ ਚਿੰਤਾ ਵਧਾਈ
ਇਸ ਮੌਕੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਸੂਬੇ ਦੇ ਹੋਰ ਮੰਤਰੀਆਂ ਅਤੇ ਵਿਧਾਇਕ ਨੂੰ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਸਹਿਯੋਗ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਇਸ ਸਮੇਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਰਾਹਤ ਫ਼ੰਡ ’ਚ 5 ਲੱਖ ਰੁਪਏ ਦੀ ਸਹਾਇਤ ਦੇਣ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਤਨਖ਼ਾਹ ਨਾਲ ਕੋਈ ਬਹੁਤੀ ਵੱਡੀ ਰਾਹਤ ਨਹੀਂ ਮਿਲੇਗੀ ਪਰ ਇਸ ਸਮੇਂ ਛੋਟੀ ਛੋਟੀ ਸਹਾਇਤਾ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ’ਚ ਵੱਡਾ ਯੋਗਦਾਨ ਸਾਬਤ ਹੋਵੇਗੀ।
ਹੜ੍ਹ ਤੋਂ ਬਚਾਉਣ ਦੇ ਹੋਣ ਠੋਸ ਉਪਾਅ
ਉੱਤਰ ਭਾਰਤ ਵਿੱਚ ਬਰਸਾਤ ਨਾਲ ਤਬਾਹੀ ਦਾ ਮੰਜ਼ਰ ਹੈ ਲੋਕ ਮਾਨਸੂਨ ਦੇ ਸੁਖ਼ਦਾਈ ਆਗਮਨ ਦਾ ਇੰਤਜਾਰ ਕਰ ਰਹੇ ਸਨ ਕਿ 24 ਘੰਟੇ ਬਾਅਦ ਇੰਤਜ਼ਾਰ ਹਾਹਾਕਾਰ ’ਚ ਬਦਲ ਗਿਆ ਉੱਤਰ ਭਾਰਤ ’ਚ ਇਸ ਭਾਰੀ ਬਰਸਾਤ ਦਾ ਕਾਰਨ ਮੌਸਮ ਵਿਭਾਗ ਹਿਮਾਲਿਆ ’ਤੇ ਸਰਗਰਮ ਪੱਛਮੀ ਗੜਬੜ ਤੇ ਮਾਨਸੂਨ ਦੀਆਂ ਠੰਢੀਆਂ ਹਵਾਵਾਂ ਦਾ ਸੰਯੋਗ ਦੱਸਦਾ ਹੈ, ਜਿਸ ਕਾਰਨ ਉੱਤਰ ਭਾਰਤ ’ਚ ਸਾਧਾਰਨ ਤੋਂ 59 ਫੀਸਦੀ ਜਿਆਦਾ ਬਰਸਾਤ ਦਰਜ ਕੀਤੀ ਗਈ। (Floods)
ਰਾਜਸਥਾਨ ਦੇ ਕੋਲ ਐਕਊਪ੍ਰੈਸ਼ਰ ਦਾ ਏਰੀਆ ਬਣਨਾ ਵੀ ਭਾਰੀ ਬਰਸਾਤ ਦਾ ਕਾਰਨ ਮੰਨਿਆ ਜਾ ਰਿਹਾ ਹੈ ਜੋ ਵੀ ਕਾਰਨ ਹੋਣ, ਇਹ ਬਹੁਤ ਹੱਦ ਤੱਕ ਮਨੁੱਖ ਦੇ ਕੰਟਰੋਲ ਤੋਂ ਬਾਹਰ ਹਨ ਮਨੁੱਖ ਦੇ ਹੱਥ ’ਚ ਐਨਾ ਜ਼ਰੂਰ ਹੈ ਕਿ ਉਹ ਕੁਦਰਤ ਨਾਲ ਛੇੜਛਾੜ ਨਾ ਕਰੇ ਵਿਕਾਸ ਦੇ ਨਾਂਅ ’ਤੇ ਕੁਦਰਤੀ ਸਰੋਤਾਂ ਦੀ ਅੰਨ੍ਹੇਵਾਹ ਬਰਬਾਦੀ, ਜੰਗਲਾਂ ਤੇ ਪਹਾੜਾਂ ਦਾ ਕਟਾਈ, ਪ੍ਰਦੂਸ਼ਣ ’ਤੇ ਬੇਕਾਬੂ ਹੋਣਾ ਕਈ ਅਜਿਹੇ ਕਾਰਨ ਹਨ, ਜਿਸ ਨਾਲ ਕੁਦਰਤ ਦਾ ਸੰਤੁਲਨ ਵਿਗੜਿਆ ਹੈ ਜੇਕਰ ਸਮਾਂ ਰਹਿੰਦੇ ਮਨੁੱਖ ਨੇ ਆਪਣੀਆਂ ਇਨ੍ਹਾਂ ਗਲਤੀਆਂ ਨੂੰ ਨਾ ਸੁਧਾਰਿਆ ਤਾਂ ਵਿਕਾਸ ਦੀ ਵਰਤੋਂ ਕਰਨ ਵਾਲਾ ਕੌਣ ਬਚੇਗਾ?
ਇਹ ਵੀ ਪੜ੍ਹੋ : ਫੌਜ ਦੇ ਜਵਾਨਾਂ ਵੱਲੋਂ ਪਟਿਆਲਾ ਅੰਦਰ ਰੈਸਕਿਊ ਅਪਰੇਸ਼ਨ ਲਗਾਤਾਰ ਜਾਰੀ
ਕੁਦਰਤ ਨਾਲ ਛੇੜਛਾੜ ’ਤੇ ਸਰਕਾਰਾਂ ਨੂੰ ਗੰਭੀਰਤਾ ਨਾਲ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ ਦੂਜਾ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਇਹ ਵਿਜਨ ਸੀ ਕਿ ਦੇਸ਼ ਦੇ ਲੋਕ ਕਿਤੇ ਸੋਕੇ ਤੋਂ ਪੀੜਤ ਹਨ, ਤਾਂ ਕਿਤੇ ਹੜ੍ਹ ਤੋਂ, ਅਜਿਹੀ ਦਸ਼ਾ ਤੋਂ ਬਚਣ ਲਈ ਨਦੀਆਂ ਨੂੰ ਆਪਸ ’ਚ ਜੋੜਿਆ ਜਾਵੇ ਤਾਂ ਕਿ ਜਿਆਦਾ ਮੀਂਹ ਵਾਲੇ ਖੇਤਰ ਦਾ ਪਾਣੀ ਸੋਕਾਗ੍ਰਸਤ ਇਲਾਕਿਆਂ ਵੱਲ ਭੇਜਿਆ ਜਾਵੇ, ਜਿਸ ਨਾਲ ਜਿਆਦਾ ਮੀਂਹ ਵਾਲੇ ਖੇਤਰਾਂ ’ਚ ਹੜ੍ਹ ਵੀ ਨਾ ਆਵੇ ਤੇ ਸੋਕਾਗ੍ਰਸਤ ਖੇਤਰ ’ਚ ਪਾਣੀ ਦੀ ਘਾਟ ਵੀ ਨਾ ਰਹੇ ਸਾਬਕਾ ਪ੍ਰਧਾਨ ਮੰਤਰੀ ਦੇ ਇਸ ਵੀਜ਼ਨ ਦੀਆਂ ਸਾਰੀਆਂ ਸਰਕਾਰਾਂ ਨੇ ਸ਼ਲਾਘਾ ਕੀਤੀ ਸੀ ਪਰ ਇਸ ਵੀਜ਼ਨ ਨੂੰ ਹੁਣ ਤੱਕ ਕੋਈ ਵੀ ਸਰਕਾਰ ਧਰਤੀ ’ਤੇ ਨਹੀਂ ਉਤਾਰ ਸਕੀ ਸਰਕਾਰਾਂ ਵੱਲੋਂ ਜਲ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ : ਹਜ਼ਾਰਾਂ ਏਕੜ ਫਸਲਾਂ ਪਾਣੀ ’ਚ ਡੁੱਬੀਆਂ, ਸੜਕਾਂ ’ਤੇ ਫੈਲਿਆ ਪਾਣੀ, ਪਿੰਡਾਂ ਦੇ ਸੰਪਰਕ ਟੁੱਟੇ
ਪ੍ਰਚਾਰ ਕੀਤਾ ਜਾਂਦਾ ਹੈ, ਪਾਣੀ ਬਚਾਉਣ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਪਰ ਜਦੋਂ ਪਾਣੀ ਵਰ੍ਹਦਾ ਹੈ ਤਾਂ ਉਸ ਦੀ ਸੰਭਾਲ ਦੇ ਸਰਕਾਰਾਂ ਕੋਲ ਇੱਕ ਫੀਸਦੀ ਵੀ ਪ੍ਰਬੰਧ ਨਹੀਂ ਹੁੰਦੇ ਜੇਕਰ ਬਰਸਾਤ ਦਾ ਜਲ ਸੁਰੱਖਿਆ ਤੇ ਨਦੀਆਂ ਨੂੰ ਜੋੜਨ ਦੀਆਂ ਯੋਜਨਾਵਾਂ ’ਤੇ ਗੰਭੀਰਤਾ ਨਾਲ ਅਮਲ ਕੀਤਾ ਜਾਵੇ ਤਾਂ ਇੱਕ ਜਾਂ ਦੋ ਦਿਨ ਦੀ ਬਰਸਾਤ ਨਾਲ ਮੱਚੀ ਹਾਹਾਕਾਰ ਤੋਂ ਬਚਿਆ ਜਾ ਸਕਦਾ ਹੈ ਹਰਿਆਣਾ, ਪੰਜਾਬ, ਦਿੱਲੀ, ਉਤਰਾਖੰਡ, ਹਿਮਾਚਲ ਦੀਆਂ ਸਰਕਾਰਾਂ ਆਪਣੇ-ਆਪਣੇ ਅਧਿਕਾਰੀਆਂ ਦੇ ਨਾਲ ਐਮਰਜੈਂਸੀ ਬੈਠਕਾਂ ਕਰ ਰਹੀਆਂ ਹਨ, ਆਪਣੇ ਸੂਬੇ ਦੀ ਜਨਤਾ ਦੇ ਜਾਨ-ਮਾਲ ਦੀ ਸੁਰੱਖਿਆ ਲਈ ਗੰਭੀਰ ਚਿੰਤਨ ਹੋ ਰਿਹਾ ਹੈ।
ਜੋ ਕਿ ਸਰਕਾਰਾਂ ਦਾ ਫਰਜ਼ ਵੀ ਹੈ ਪਰ ਜੇਕਰ ਅਜਿਹੀ ਗੰਭੀਰਤਾ ਸਿਰਫ ਮਾਨਸੂਨ ਸਮੇਂ ’ਚ ਹੀ ਨਾ ਹੋ ਕੇ ਸਾਲ ਭਰ ਹੋਵੇ ਤਾਂ ਸ਼ਾਇਦ ਇੱਕ-ਦੋ ਦਿਨ ਦੀ ਬਰਸਾਤ ਦੀ ਆਫ਼ਤ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ ਇਹ ਸੱਚ ਹੈ ਕਿ ਕੁਦਰਤੀ ਕਹਿਰ ਤੋਂ ਕੋਈ ਬਚ ਨਹੀਂ ਸਕਦਾ, ਪਰ ਕਹਿਰ ਤੋਂ ਪਹਿਲਾਂ ਹੀ ਜੋ ਹਾਹਾਕਾਰ ਮੱਚ ਜਾਂਦੀ ਹੈ, ਮਨੁੱਖੀ ਯਤਨਾਂ ਨਾਲ ਉਸ ਤੋਂ ਤਾਂ ਬਚਿਆ ਹੀ ਜਾ ਸਕਦਾ ਹੈ ਸਰਕਾਰਾਂ ਨੂੰ ਖੇਤਰਵਾਦ, ਪ੍ਰਾਂਤਵਾਦ ਤੋਂ ਉੱਪਰ ਉੱਠ ਕੇ ਕੁਦਰਤੀ ਆਫ਼ਤਾਂ ਤੋਂ ਬਚਣ ਲਈ ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ ਹਨ ਆਫ਼ਤਾਂ ਤੋਂ ਬਚਾਅ ਲਈ ਲੋਂੜੀਂਦੇ ਯਤਨਾਂ ਦੀ ਬਜਾਇ ਠੋਸ ਤੇ ਸਥਾਈ ਹੱਲ ਲੱਭੇ ਜਾਣ।
ਇਹ ਵੀ ਪੜ੍ਹੋ : ਰਾਵੀ ਦਰਿਆ ਤੋਂ ਪਾਰ ਫਸੇ 150 ਵਿਅਕਤੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ
ਕੋਲੰਬੀਆ ‘ਚ ਹੜ੍ਹ ਕਾਰਨ ਸੱਤ ਦੀ ਮੌਤ
ਅੱਠ ਜਣੇ ਲਾਪਤਾ
ਬੋਗੋਟਾ (ਏਜੰਸੀ)। ਮੱਧ ਕੋਲੰਬੀਆ ਦੇ ਤੋਲਿਮਾ ਪ੍ਰਾਂਤ ‘ਚ ਹੜ੍ਹ Flood ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਅੱਠ ਹੋਰ ਲਾਪਤਾ ਹਨ। ਕਰਾਕੋਲ ਰੇਡੀਓ ਨੇ ਵੀਰਵਾਰ ਨੂੰ ਨੂੰ ਆਪਣੀ ਰਿਪੋਰਟ ‘ਚ ਦੱਸਿਆ ਕਿ ਅਮੋਆ ਨਦੀ ਦਾ ਜਲ ਪੱਧਰ ਵਧਣ ਕਾਰਨ ਚਪਰਾਲ ਸ਼ਹਿਰ ‘ਚ ਹੜ੍ਹ ਆ ਗਿਆ। ਹੜ੍ਹ ਕਾਰਨ ਤਿੰਨ ਇਮਾਰਤਾ ਢਹਿ ਗਈਆਂ ਅਤੇ ਹੜ੍ਹ ਦਾ ਪਾਣੀ ਹਸਪਤਾਲ ਅਤੇ ਚਰਚ ‘ਚ ਵੀ ਭਰ ਗਿਆ ਹੈ। ਲਾਪਤਾ ਲੋਕਾਂ ‘ਚ ਇੱਕ ਨਵਜਨਮਿਆ ਬੱਚਾ ਵੀ ਸ਼ਾਮਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਸੰਘਰਸ਼: ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ ਵਗਿਆ ਲੋਕ ਤਾਕਤ ਦਾ ਹੜ੍ਹ
ਮਨਜੀਤ ਧਨੇਰ ਦੀ ਸਜ਼ਾ ਮਾਫ਼ ਕਰਵਾਕੇ ਨਵਾਂ ਇਤਿਹਾਸ ਸਿਰਜਿਆ: ਬੁਰਜਗਿੱਲ
ਜਸਵੀਰ ਸਿੰਘ/ਬਰਨਾਲਾ। ‘ਬਹੁ-ਚਰਚਿਤ ਕਿਰਨਜੀਤ ਕੌਰ ਮਹਿਲਕਲਾਂ ਕਾਂਡ ਦੇ ਮੋਹਰੀ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਸਬੰਧੀ ਸੰਘਰਸ਼ ਕਮੇਟੀ ਪੰਜਾਬ ਨੇ ਇਤਿਹਾਸ ‘ਚ ਨਵਾਂ ਮੀਲ ਪੱਥਰ ਗੱਡ ਦਿੱਤਾ ਹੈ, ਜਿਸ ਵਿੱਚ ਹਰ ਜੁਝਾਰੂ ਦਾ ਰੋਲ ਸ਼ਲਾਘਾਯੋਗ ਰਿਹਾ ਹੈ। ‘ ਇਹ ਗੱਲ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ, ਕੰਵਲਜੀਤ ਖੰਨਾ, ਜੋਰਾ ਸਿੰਘ ਨਸਰਾਲੀ, ਗੁਰਮੀਤ ਸੁਖਪੁਰ, ਹਰਿੰਦਰ ਬਿੰਦੂ, ਪਰਦੀਪ ਕੌਰ ਧਨੇਰ ਤੇ ਕਰਮਜੀਤ ਬੀਹਲਾ ਨੇ ਕਰਦਿਆਂ ਕਿਹਾ ਕਿ ਜਥੇਬੰਦਕ ਲੋਕ ਤਾਕਤ ਦੇ ਸੰਘਰਸ਼ ਨੇ ਆਖ਼ਰ ਹਾਕਮਾਂ ਨੂੰ ਥੁੱਕ ਕੇ ਚੱਟਣ ਲਈ ਮਜ਼ਬੂਰ ਕਰ ਹੀ ਦਿੱਤਾ ਹੈ ਇਸ ਜਿੱਤ ਦਾ ਸਿਹਰਾ ਮੌਤ ਦਾ ਕਫਨ ਸਿਰ ‘ਤੇ ਬੰਨ੍ਹ ਕੇ ਤੁਰੇ ਜੁਝਾਰੂ ਕਾਫ਼ਲਿਆਂ ਨੂੰ ਜਾਂਦਾ ਹੈ ਜਿਹੜੇ ਨਾ ਡਰੇ, ਨਾ ਸਹਿਮੇ, ਨਾ ਦਹਿਸ਼ਤਜ਼ਦਾ ਹੋਏੇ।
ਆਗੂਆਂ ਕਿਹਾ ਕਿ ਇਹ ਸੰਘਰਸ਼ ਸੱਤ ਦਿਨ ਪਟਿਆਲੇ ਤੇ ਹੁਣ 45 ਦਿਨ ਤੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ ਸੰਘਰਸ਼ੀ ਪਿੰਡ ਵਿਖੇ ਚੱਲ ਰਿਹਾ ਹੈ ਬੜੀਆਂ ਮੁਸ਼ਕਲਾਂ ਆਈਆਂ, ਪ੍ਰਸ਼ਾਸਨ ਨੇ ਸਾਡੇ ਸੰਘਰਸ਼ ਨੂੰ ਗ਼ੈਰ-ਕਾਨੂੰਨੀ ਕਹਿ ਕੇ ਸਾਡੇ ਸਿਦਕ ਦੀ ਪਰਖ਼ ਕੀਤੀ, ਮਾਨਸਿਕ ਤਸ਼ੱਦਦ ਵੀ ਕੀਤਾ ਕਿ ਸੰਘਰਸ਼ ਕਰਨ ਨਾਲ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਪਾਰਡਨ ‘ਤੇ ਨਾਂਹ ਪੱਖੀ ਅਸਰ ਪੈ ਸਕਦਾ ਹੈ ਪਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਜੁੜਿਆ ਕਾਫ਼ਲਾ ਇਸ ਗੱਲ ਤੋਂ ਭਲੀ-ਭਾਂਤ ਜਾਣੂ ਸੀ ਕਿ ਸਾਡੇ ਲੋਕ ਆਗੂ ਦੀ ਸਜ਼ਾ ਪਾਰਡਨ ਦੀ ਫ਼ਾਈਲ 8 ਸਾਲ ਤੋਂ ਵੀ ਵਧੇਰੇ ਸਮੇਂ ਤੋਂ ਗਵਰਨਰ ਹਾਊਸ ਦੇ ਦਫ਼ਤਰਾਂ ਦੀ ਧੂੜ ਫੱਕ ਰਹੀ ਸੀ, ਜੋ ਲੋਕ ਸੰਘਰਸ਼ ਦੇ ਏਕੇ ਨੇ ਹੀ ਉਤਾਰੀ ਹੈ  ਐਕਸ਼ਨ ਕਮੇਟੀ ਦੇ ਆਗੂਆਂ ‘ਤੇ ਦਰਜ ਹੋਏ ਝੂਠੇ ਪੁਲਿਸ ਕੇਸ, ਹੋਈਆਂ ਸਜ਼ਾਵਾਂ ਲੋਕ ਸੰਘਰਸ਼ ਅੱਗੇ ਖੜ੍ਹ ਨਹੀਂ ਸਕਦੀਆਂ ਲੋਕਾਂ ਦੀ ਤਾਕਤ ਹੀ ਸਭ ਤੋਂ ਤਾਕਤਵਰ ਤੇ ਫ਼ੈਸਲਾਕੁੰਨ ਹੁੰਦੀ ਹੈ ਮਨਜੀਤ ਧਨੇਰ ਜਲਦ ਰਿਹਾਅ ਹੋ ਕੇ ਸਿਰਫ਼ ਬਾਹਰ ਹੀ ਨਹੀਂ ਆਵੇਗਾ।
ਸਗੋਂ ਕਿਸਾਨ-ਮਜ਼ਦੂਰ ਲਹਿਰ ਦੀ ਅਗਵਾਈ ਵੀ ਕਰੇਗਾ ਬੁਲਾਰਿਆਂ ਕਿਹਾ ਕਿ ਮਨਜੀਤ ਧਨੇਰ ਦੀ ਰਿਹਾਈ ਦਾ ਪੜਾਅ ਭਾਵੇਂ ਅੰਤਮ ਦੌਰ ‘ਚ ਹੈ ਪ੍ਰੰਤੂ ਲੋਕਾਈ ਨੂੰ ਦਰਪੇਸ਼ ਬੇਰੁਜ਼ਗਾਰੀ, ਮਹਿੰਗਾਈ, ਫਿਰਕਾਪ੍ਰਸਤੀ, ਕਰਜ਼ੇ, ਖ਼ੁਦਕੁਸ਼ੀਆਂ, ਫ਼ਸਲਾਂ ਦੇ ਢੁਕਵੇਂ ਭਾਅ ਅਤੇ ਉਜ਼ਰਤਾਂ ਦੇ ਮੰਗਾਂ ਮਸਲਿਆਂ ਸਮੇਤ ਜਮਾਤੀ ਸੰਘਰਸ਼ ਦੇ ਘੋਲ ਨੂੰ ਅੱਗੇ ਤੋਰਨ ਲਈ ਜਿੰਮੇਵਾਰੀ ਸਿਰ ‘ਤੇ ਹੈ ਪੱਕੇ ਮੋਰਚੇ ਦੌਰਾਨ ਝੰਡਾ ਸਿੰਘ ਜੇਠੂਕੇ, ਗੁਰਦੀਪ ਸਿੰਘ ਰਾਮਪੁਰਾ, ਹਰਗੋਬਿੰਦ ਕੌਰ, ਪ੍ਰੇਮਪਾਲ ਕੌਰ, ਨਰੈਣ ਦੱਤ, ਭੁਪਿੰਦਰ ਸਿੰਘ ਲੌਂਗੋਵਾਲ, ਮਹਿੰਮਾ ਸਿੰਘ, ਵਰਿੰਦਰ ਮੋਮੀ, ਧੰਨਾ ਮੱਲ ਗੋਇਲ, ਅਵਤਾਰ ਸਿੰਘ ਰਸੂਲਪੁਰ, ਜਗਰੂਪ ਸਿੰਘ ਪੰਨੂ, ਗੁਰਵਿੰਦਰ ਸਿੰਘ ਕਲਾਲਾ, ਹਾਕਮ ਸਿੰਘ, ਰਾਜਿੰਦਰ ਭਦੌੜ, ਗੁਰਮੇਲ ਸਿੰਘ ਠੁੱਲੀਵਾਲ, ਰਜੇਸ਼ ਕੁਮਾਰ ਤੇ ਜਗਰੂਪ ਸਿੰਘ, ਕਰਮ ਰਾਮਾ, ਮਦਨ ਸਿੰਘ, ਅਮਰਜੀਤ ਸਿੰਘ ਕੁੱਕੂ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੜ੍ਹਾਂ ਤੋਂ ਬਾਅਦ ਹੁਣ ਡੇਂਗੂ ਦਾ ਕਹਿਰ
ਪਟਨਾ। ਬਿਹਾਰ ‘ਚ ਹੜ੍ਹ ਅਤੇ ਬਾਰਸ਼ ਤੋਂ ਬਾਅਦ ਹੁਣ ਡੇਂਗੂ  ਆਪਣਾ ਕਹਿਰ ਦਿਖਾ ਰਿਹਾ ਹੈ। ਪਾਣੀ ਇਕੱਠਾ ਹੋਣ ਕਾਰਨ ਅਤੇ ਗੰਦਗੀ ਦਰਮਿਆਨ ਮੱਛਰ ਆਉਣ ਨਾਲ ਵੱਡੀ ਗਿਣਤੀ ‘ਚ ਗਿਣਤੀ 900 ਦੇ ਪਾਰ ਪਹੁੰਚ ਚੁਕੀ ਹੈ। ਸਿਰਫ਼ ਪਟਨਾ ‘ਚ ਡੇਂਗੂ ਦੇ 640 ਮਰੀਜ਼ ਪਾਏ ਗਏ ਹਨ। ਸ਼ਨਿੱਚਰਵਾਰ ਨੂੰ ਡੇਂਗੂ ਦੇ 120 ਮਾਮਲੇ ਪਾਜੀਟਿਵ ਪਾਏ ਗਏ, ਜਦੋਂ ਕਿ ਚਿਨਗੁਨੀਆ ਦੇ ਵੀ 70 ਤੋਂ ਵੱਧ ਮਾਮਲੇ ਸਾਹਮਣੇ ਆ ਚੁਕੇ ਹਨ।
ਸਿਹਤ ਵਿਭਾਗ ਦੇ ਪ੍ਰਧਾਨ ਸਕੱਤਰ ਸੰਜੇ ਕੁਮਾਰ ਨੇ ਦੱਸਿਆ ਕਿ ਵਿਭਾਗ ਦੇ ਮਾਹਰਾਂ ਦੀ ਟੀਮ ਖੇਤਰਾਂ ਦਾ ਦੌਰ ਕਰ ਰਹੀ ਹੈ। ਟੀਮ ਅਨੁਸਾਰ, ਗੰਦਗੀ ਅਤੇ ਪਾਣੀ ਇਕੱਠਾ ਹੋਣ ਕਾਰਨ ਮੱਛਰ ਬਹੁਤ ਤੇਜ਼ੀ ਨਾਲ ਫੈਲ ਰਹੇ ਹਨ। ਮੱਛਰਾਂ ਨੂੰ ਮਾਰਨ ਲਈ 24 ਟੀਮਾਂ ਪ੍ਰਭਾਵਿਤ ਖੇਤਰਾਂ ‘ਚ ‘ਟੇਂਫੋਸ’ ਦਾ ਛਿੜਕਾਅ ਕਰ ਰਹੀ ਹੈ। ਪ੍ਰਧਾਨ ਸਕੱਤਰ ਨੇ ਵੀ ਪਟਨਾ ‘ਚ ਡੇਂਗੂ ਦੇ 640 ਮਾਮਲਿਆਂ ਸਮੇਤ ਰਾਜ ਭਰ ‘ਚ ਹੁਣ ਤੱਕ 900 ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।