India-Pakistan Border - Sach Kahoon Punjabi

ਜੈ ਜਵਾਨ ਜੈ ਕਿਸਾਨ ਦਾ ਸੰਗਮ, ਬਾਰਡਰ ’ਤੇ ਬੀਐਸਐਫ, ਖੇਤ ’ਚ ਕਿਸਾਨ
ਲੋਕ ਕਰ ਰਹੇ ਹਨ ਬੀਐਸਐਫ ਦਾ ਧੰਨਵਾਦ | Fazilka News

ਸਰਹੱਦੀ ਪਿੰਡਾਂ ਦੇ ਲੋਕਾਂ ਨੇ ਕਿਹਾ ਬੀਐਸਐਫ ਦੇ ਹੁੰਦਿਆਂ ਡਰ ਕਾਹਦਾ

Fazilka News: ਫਾਜ਼ਿਲਕਾ (ਰਜਨੀਸ਼ ਰਵੀ)। ਭਾਰਤ ਪਾਕਿ ਸਰਹੱਦ ’ਤੇ ਵਸੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਜੈ ਜਵਾਨ ਜੈ ਕਿਸਾਨ ਦਾ ਸੰਗਮ ਵੇਖਣ ਨੂੰ ਮਿਲ ਰਿਹਾ ਹੈ। ਕੌਮਾਂਤਰੀ ਸਰਹੱਦ ਦੀ ਰਾਖੀ ਲਈ ਬੀਐਸਐਫ ਦੇ ਜਵਾਨ ਤਾਇਨਾਤ ਹਨ ਜਦ ਕਿ ਜੀਰੋ ਲਾਈਨ ਦੇ ਬਿਲਕੁਲ ਨਾਲ ਤੱਕ ਜ਼ਿਲ੍ਹੇ ਦੇ ਕਿਸਾਨ ਖੇਤੀ ਕਰਕੇ ਮੁਲਕ ਦੀ ਅੰਨ ਸੁਰੱਖਿਆ ਦੀ ਜਿੰਮੇਵਾਰੀ ਚੁੱਕ ਰਹੇ ਹਨ। ਇੰਨ੍ਹਾਂ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਮਨਾਂ ਵਿੱਚ ਦੇਸ਼ ਪ੍ਰੇਮ ਗਹਿਰਾ ਉਤਰਿਆ ਹੋਇਆ ਹੈ ਤੇ ਉਹ ਸੀਮਾ ਸੁਰੱਖਿਆ ਬਲ ਦਾ ਧੰਨਵਾਦ ਕਰਦੇ ਹੋਏ ਆਖਦੇ ਹਨ ਕਿ ਜਦੋਂ ਸਰਹੱਦ ਤੇ ਬੀਐਸਐਫ ਦੀਆਂ ਨਿਗੇਹਬਾਨ ਅੱਖਾਂ ਤਾਇਨਾਤ ਹਨ ਤਾਂ ਡਰ ਕਾਹਦਾ।

ਇਹ ਖਬਰ ਵੀ ਪੜ੍ਹੋ : Punjab Board 10th Result: ਪੰਜਾਬ ਬੋਰਡ ਨੇ 10ਵੀਂ ਦੇ ਨਤੀਜੇ ਐਲਾਨੇ, ਇਸ Direct Link ਤੋਂ ਕਰੋ ਚੈੱਕ…

ਇਸ ਇਲਾਕੇ ਵਿੱਚ ਸਰਹੱਦੀ ਲੋਕਾਂ ਤੇ ਬੀਐਸਐਫ ’ਚ ਹਮੇਸ਼ਾ ਹੀ ਬਿਹਤਰ ਤਾਲਮੇਲ ਬਣਿਆ ਰਹਿੰਦਾ ਹੈ। ਅਜਿਹਾ ਇਸ ਲਈ ਕਿਉਂਕਿ ਸਾਡੀ ਬੀਐਸਐਫ ਫੋਰਸ ਨੇ ਲੋਕਾਂ ’ਚ ਵਿਸਵਾਸ਼ ਪੈਦਾ ਕੀਤਾ ਹੈ ਕਿ ਬੀਐਸਐਫ ਦੇ ਹੁੰਦਿਆਂ ਲਹਿੰਦੇ ਪਾਸੇ ਤੋਂ ਤੱਤੀ ਵਾਅ ਵੀ ਨਹੀਂ ਆ ਸਕਦੀ। ਲੋਕ ਆਖਦੇ ਹਨ ਕਿ ਬੀਐਸਐਫ ਦੀ ਤਾਇਨਾਤੀ ਸਾਡੀ ਸੁਰੱਖਿਆ ਦੀ ਗਰੰਟੀ ਹੈ। ਪਿੱਛਲੇ ਦਿਨੀਂ ਪਾਕਿ ਨਾਲ ਉਪਜੇ ਤਨਾਅ ਤੋਂ ਬਾਅਦ ਹੁਣ ਮੁੜ ਸਥਿਤੀ ਆਮ ਵਾਂਗ ਹੋ ਗਈ ਹੈ ਤੇ ਕਿਸਾਨ ਆਪਣੇ ਰੋਜਮਰਾਂ ਦੇ ਕੰਮ-ਕਾਜ ਲੱਗ ਗਏ ਹਨ। ਪੁਰਸ਼ ਖੇਤਾਂ ਵਿੱਚ ਸਾਉਣੀ ਦੀ ਫਸਲ ਦੀ ਤਿਆਰੀ ’ਚ ਲੱਗੇ ਹਨ ਤੇ ਝੋਨੇ ਦੀ ਪਨੀਰੀ ਆਦਿ ਲਗਾ ਰਹੇ ਹਨ।

ਇਹ ਖਬਰ ਵੀ ਪੜ੍ਹੋ : Murder: ਪੁੱਤ ਵੱਲੋਂ ਸਿਰ ’ਚ ਡੰਡਾ ਮਾਰ ਕੇ ਪਿਓ ਦਾ ਕਤਲ

ਸੁਆਣੀਆਂ ਘਰਾਂ ’ਚ ਘਰ ਦੇ ਕੰਮ ਤੇ ਦੁਧਾਰੂ ਜਾਨਵਰਾਂ ਦੀ ਸਾਂਭ-ਸੰਭਾਲ ’ਚ ਲੱਗ ਗਈਆਂ ਹਨ। ਸਰਹੱਦ ਦੇ ਬਿੱਲਕੁਲ ਨਾਲ ਵਸੇ ਪਿੰਡ ਪੱਕਾ ਚਿਸਤੀ ਦੇ ਵਸਨ ਸਿੰਘ ਆਖਦੇ ਹਨ ਕਿ ਸਾਡਾ ਬੀਐਸਐਫ ਨਾਲ ਨਿਯਮਤ ਰਾਬਤਾ ਰਹਿੰਦਾ ਹੈ ਤੇ ਉਨ੍ਹਾਂ ਵੱਲੋਂ ਸਾਡੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਂਦੀ ਹੈ। ਇਸੇ ਪਿੰਡ ਦੇ ਲਖਵਿੰਦਰ ਸਿੰਘ ਆਖਦੇ ਹਨ ਕਿ ਬੀਐਸਐਫ ਦਾ ਸਾਡੇ ਨਾਲ ਵਿਹਾਰ ਬਹੁਤ ਚੰਗਾ ਹੈ। ਪਿੰਡ ਬੇਰੀ ਵਾਲਾ ਦੇ ਨਾਮਦੇਵ ਤੇ ਗੁਰਮੀਤ ਸਿੰਘ ਆਖਦੇ ਹਨ ਇਹ ਫੋਰਸ ਨਾ ਕੇਵਲ ਸਰਹੱਦਾਂ ਦੀ ਰਾਖੀ ਕਰ ਰਹੀ ਹੈ ਸਗੋਂ ਨਸ਼ੇ ਤਸਕਰਾਂ ਨੂੰ ਕਾਬੂ ਕਰਨ ਵਿਚ ਵੀ ਇਸਦੀ ਸ਼ਾਨਦਾਰ ਭੁਮਿਕਾ ਹੈ। ਪੱਕਾ ਚਿਸਤੀ ਦੇ ਇੰਨਕਲਾਬ ਗਿੱਲ ਆਖਦੇ ਹਨ ਬੀਐਸਐਫ ਨੂੰ ਵੇਖ ਸਾਡੇ ਸਰਹੱਦੀ ਪਿੰਡਾਂ ਦੇ ਨੌਜਵਾਨਾਂ ’ਚ ਫੌਜ ਤੇ ਬੀਐਸਐਫ ’ਚ ਭਰਤੀ ਦੀ ਲਗਨ ਲਗਦੀ ਹੈ।

ਪਿੰਡ ਗੰਜੂਆਣਾ ਦੇ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪਿੰਡ ’ਚ ਕਿਸਾਨ ਬਿਨ੍ਹਾਂ ਕਿਸੇ ਡਰ ਭੈਅ ਦੇ ਅਗਲੀ ਫਸਲ ਦੀ ਤਿਆਰੀ ਕਰ ਰਹੇ ਹਨ। ਖੇਤ ਤਿਆਰ ਕੀਤੇ ਜਾ ਰਹੇ ਹਨ। ਜੀਵਨ ਪੂਰੀ ਤਰਾਂ ਆਮ ਵਾਂਗ ਹੋ ਗਿਆ ਹੈ ਤੇ ਲੋਕ ਨਿਸਚਿੰਤ ਹਨ ਕਿਉਂਕਿ ਬਾਰਡਰ ’ਤੇ ਮੁਲਕ ਦੇ ਪਹਿਰੇਦਾਰ ਬੀਐਸਐਫ ਦੇ ਜਵਾਨ ਦਿਨ ਰਾਤ ਸਾਡੀ ਰਾਖੀ ਕਰਦੇ ਰਹਿੰਦੇ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਖਦੇ ਹਨ ਕਿ ਬੀਐਸਐਫ ਅਤੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਮਿਲਵਰਤਨ ਲਾਮਿਸ਼ਾਲ ਹੈ। ਜਿਸ ਦ੍ਰਿੜਤਾ ਨਾਲ ਲੋਕਾਂ ਨੇ ਬੀਐਸਐਫ ਦਾ ਸਾਥ ਦਿੱਤਾ ਹੈ ਇਹ ਲੋਕਾਂ ਦੇ ਦੇਸ਼ ਪ੍ਰੇਮ ਦਾ ਪ੍ਰਮਾਣ ਤਾਂ ਹੈ ਹੀ, ਉਥੇ ਹੀ ਇਹ ਬੀਐਸਐਫ ਵੱਲੋਂ ਲੋਕਾਂ ਨਾਲ ਬਣਾਈ ਨੇੜਦਾ ਦਾ ਵੀ ਪ੍ਰਤੀਕ ਹੈ।

India Pakistan Border: ਸਰਹੱਦੀ ਇਲਾਕਿਆ ’ਚੋਂ 3 ਡਰੋਨ ਤੇ 2 ਪੈਕਟ ਹੈਰੋਇਨ ਬਰਾਮਦ
India Pakistan Border: (ਜਗਦੀਪ ਸਿੰਘ) ਫਿਰੋਜ਼ਪੁਰ। ਭਾਰਤ-ਪਾਕਿ ਸਰਹੱਦ ‘ਤੇ ਤਾਈਨਾਤ ਬੀਐੱਸਐਫ ਜਵਾਨਾਂ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਪੰਜਾਬ ਦੇ ਸਰਹੱਦੀ ਇਲਾਕਿਆਂ ‘ਚੋਂ 3 ਡਰੋਨ ਅਤੇ 2 ਪੈਕਟ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਦੇ ਇੱਕ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਤਰਨਤਾਰਨ ਦੇ ਪਿੰਡ ਡੱਲ ਦੇ ਨਾਲ ਲੱਗਦੇ ਇੱਕ ਖੇਤ ’ਚੋਂ ਇੱਕ ਡਰੋਨ ਦੇ ਨਾਲ 01 ਪੈਕੇਟ ਹੈਰੋਇਨ (ਕੁੱਲ ਵਜ਼ਨ- 558 ਗ੍ਰਾਮ) ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ: Patwari Suspend: ਗਲਤ ਨਾਂਅ ’ਤੇ ਜਮ੍ਹਾਂ ਬੰਦੀ ਚੜਾਉਣ ’ਤੇ ਪਟਵਾਰੀ ਨੂੰ ਕੀਤਾ ਮੁਅੱਤਲ

ਇਸ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਚੂਹੜੀ ਵਾਲਾ ਦੇ ਨਾਲ ਲੱਗਦੇ ਇੱਕ ਖੇਤ ਤੋਂ ਹੈਰੋਇਨ (ਕੁੱਲ ਵਜ਼ਨ- 560 ਗ੍ਰਾਮ) ਦਾ 01 ਪੈਕੇਟ ਬਰਾਮਦ ਕੀਤਾ ਗਿਆ ਅਤੇ ਇੱਕ ਹੋਰ ਸੂਚਨਾ ਦੇ ਆਧਾਰ ’ਤੇ ਪਿੰਡ-ਜਖਰਾਵਾਂ ਦੇ ਨੇੜਲੇ ਇੱਕ ਖੇਤ ‘ਚੋਂ 1 ਡਰੋਨ ਬਰਾਮਦ ਕੀਤਾ ਗਿਆ। ਬੀਐਸਐਫ ਜਵਾਨਾਂ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭੈਣੀ ਰਾਜਪੂਤਾਨਾ ਦੇ ਨਾਲ ਲੱਗਦੇ ਇੱਕ ਖੇਤ ’ਚੋਂ ਵੀ 1 ਡਰੋਨ ਬਰਾਮਦ ਕੀਤਾ।

ਭਾਰਤ-ਪਾਕਿ ਸਰਹੱਦ ਕੋਲੋਂ ਲਗਭਗ 15 ਕਰੋੜ ਰੁਪਏ ਦੀ ਹੈਰੋਇਨ ਅਤੇ ਹਥਿਆਰ ਬਰਾਮਦ
(ਸਤਪਾਲ ਥਿੰਦ) ਫਿਰੋਜ਼ਪੁਰ। ਬੀਐੱਸਐਫ ਜਵਾਨਾਂ ਨੇ ਤਸਕਰਾਂ ਦੇ ਮਨਸੂਬਿਆਂ ’ਤੇ ਪਾਣੀ ਫੇਰਦਿਆਂ ਵੱਖ-ਵੱਖ ਥਾਵਾਂ ਤੋਂ ਸਰਹੱਦ ਪਾਰੋਂ ਆਏ ਹਥਿਆਰ ਅਤੇ ਹੈਰੋਇਨ (Heroin) ਦੀ ਖੇਪ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਫਿਰੋਜ਼ਪੁਰ ਪੁਲਿਸ ਵੱਲੋਂ ਦੋ ਵੱਖ–ਵੱਖ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮਮਦੋਟ ਅਧੀਨ ਪੈਂਦੇ ਬੀ.ਪੀ.ਓ ਲੱਖਾ ਸਿੰਘ ਵਾਲਾ ਦੇ ਇਲਾਕੇ ਵਿੱਚ 182 ਬਟਾਲੀਅਨ ਵੱਲੋਂ ਡਰੋਨ ਐਕਟੀਵਿਟੀ ਰਾਹੀਂ ਕਾਰਵਾਈ ਦੌਰਾਨ 1 ਏ.ਕੇ 47 ਅਸਾਲਟ, 2 ਮੈਗਜ਼ੀਨ, 40 ਜਿੰਦਾ ਰੌਂਦ ਅਤੇ 40 ਹਜ਼ਾਰ ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਗਈ, ਜੋ ਥਾਣਾ ਮਮਦੋਟ ਪੁਲਿਸ ਹਵਾਲੇ ਕੀਤੀ ਗਈ ਅਤੇ ਪੁਲਿਸ ਵੱਲੋਂ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Sania Mirza ਨੇ ਸ਼ੋਏਬ ਮਲਿਕ ਨੂੰ ਛੱਡਿਆ! ਪਿਤਾ ਇਮਰਾਨ ਮਿਰਜ਼ਾ ਦਾ ਵੱਡਾ ਬਿਆਨ

ਇਸ ਤੋਂ ਇਲਾਵਾ ਥਾਣਾ ਫਿਰੋਜ਼ਪੁਰ ਸਦਰ ਅਧੀਨ 116 ਬਟਾਲੀਅਨ ਦੇ ਇਲਾਕੇ ਵਿੱਚ ਸਰਹੱਦ ਦੇ ਨਜ਼ਦੀਕ ਕਿਸਾਨ ਦੇ ਖੇਤ ਵਿੱਚ ਜ਼ਰਾਬ ਵਿੱਚ ਪਈ ਹੋਈ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜ਼ਨ 3 ਕਿਲੋ ਪਾਇਆ ਗਿਆ, ਜਿਸ ਦੀ ਕੌਮਾਂਤਰੀ ਬਜ਼ਾਰ ਵਿੱਚ ਕੀਮਤ ਲਗਭਗ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਸਬੰਧੀ ਥਾਣਾ ਫਿਰੋਜ਼ਪੁਰ ਸਦਰ ਵਿੱਚ ਪੁਲਿਸ ਵੱਲੋਂ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Heroin

ਭਾਰਤ-ਪਾਕਿ ਸਰਹੱਦ ਤੋਂ ਬੰਗਲਾਦੇਸ਼ੀ ਕਾਬੂ
ਪੁਲਿਸ ਨੇ ਮਾਮਲਾ ਦਰਜ਼ ਕੀਤਾ | India-Pakistan Border

ਫਿਰੋਜ਼ਪੁਰ (ਸਤਪਾਲ ਥਿੰਦ)। ਬੀਤੀ 9 ਜੂਨ ਨੂੰ ਬੀਐੱਸਐਫ ਦੇ ਜਵਾਨਾਂ ਵੱਲੋਂ ਭਾਰਤ-ਪਾਕਿ (India-Pakistan Border) ਬਾਰਡਰ ਪਾਰ ਕਰਦੇ ਹੋਏ ਕਾਬੂ ਕੀਤੇ ਗਏ ਇੱਕ ਬੰਗਲਾਦੇਸ਼ੀ ਵਿਅਕਤੀ ਖਿਲਾਫ਼ ਥਾਣਾ ਮਮਦੋਟ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ  ਏਐੱਸਆਈ ਮੇਜਰ ਸਿੰਘ ਨੇ ਦੱਸਿਆ ਕਿ  ਨੇ ਦੱਸਿਆ ਕਿ ਬੀਤੀ 9 ਜੂਨ ਨੂੰ ਬੀਐੱਸਐਫ ਦੇ ਜਵਾਨਾਂ ਵੱਲੋਂ ਚੌਕੀ ਮੱਬੋ ਕੇ ਵਿਖੇ ਭਾਰਤ-ਪਾਕਿਸਤਾਨ ਬਾਰਡਰ ਪਾਰ ਕਰਦੇ ਰੂਬਲ ਪੁੱਤਰ ਅਬਦਲ ਵਾਸੀ ਜਸਬਰ (ਬੰਗਲਾਦੇਸ਼) ਨਾਂਅ ਦੇ ਬੰਗਲਾਦੇਸ਼ੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਕੀਤਾ ਗਿਆ। (India-Pakistan Border)

ਜਿਸਨੂੰ 109 ਸੀ.ਆਰ.ਪੀ.ਸੀ ਤਹਿਤ ਐੱਸ.ਡੀ.ਐਮ ਫਿਰੋਜ਼ਪੁਰ ਕੋਲ ਪੇਸ਼ ਕੀਤਾ ਗਿਆ ਸੀ, ਜਿਹਨਾਂ ਨੇ ਉਸਨੂੰ ਜੁਡੀਸੀਅਲ ਰਿਮਾਂਡ ਤੇ ਕੇਂਦਰੀ ਜ਼ੇਲ• ਫਿਰੋਜ਼ਪੁਰ ਭੇਜ ਦਿੱਤਾ ਸੀ। ਉਹਨਾਂ ਦੱਸਿਆ ਕਿ ਐਸਡੀਐਮ ਫਿਰੋਜ਼ਪੁਰ ਵੱਲੋਂ ਬੰਗਲਾਦੇਸ਼ੀ ਵਿਅਕਤੀ ਨੂੰ ਡਿਸਚਾਰਜ ਕਰਕੇ ਥਾਣਾ ਮਮਦੋਟ ਹਵਾਲੇ ਕੀਤਾ ਗਿਆ ਹੈ , ਜਿਸ ਖਿਲਾਫ਼ ਪੁਲਿਸ ਨੇ ਆਈ.ਪੀ.ਸੀ 14 ਐਫ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ।