Punjab Agricultural University - Sach Kahoon Punjabi

Punjab Agricultural University: ਆਟੋ-ਸਟੇਅਰਿੰਗ ਸਿਸਟਮ ਨਾਲ ਹੁਣ ਆਪੇ ਚੱਲਣਗੇ ਟਰੈਕਟਰ, ਜਾਣੋ ਕਿਵੇਂ ਹੈ ਇਹ ਸੰਭਵ?
Punjab Agricultural University: ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਰਵਾਇਤੀ ਖੇਤੀ ਤੋਂ ਡਿਜੀਟਲ ਤੇ ਸੂਖ਼ਤ ਖੇਤੀਬਾੜੀ ਵੱਲ ਅਹਿਮ ਕਦਮ ਚੁੱਕਦਿਆਂ ਜੀਐੱਨਐੱਸਐੱਸ ਅਧਾਰਿਤ ਸਿਸਟਮ ਤਿਆਰ ਕੀਤਾ ਹੈ ਜੋ ਟਰੈਕਟਰ ਚਲਾਉਣ ਦੌਰਾਨ ਸਟੇਅਰਿੰਗ ਨੂੰ ਸਵੈਚਾਲਤ ਬਣਾਵੇਗਾ। ਆਟੋ-ਸਟੇਅਰਿੰਗ ਸਿਸਟਮ ਸੈਟੇਲਾਈਟ ਤੋਂ ਨਿਰਦੇਸ਼ ਪ੍ਰਾਪਤ ਕੰਪਿਊਟਰ ਆਧਾਰਿਤ ਵਿਧੀ ਤਹਿਤ ਕੰਮ ਕਰੇਗਾ।

ਯੂਨੀਵਰਸਿਟੀ ’ਚ ਖੋਜ ਫਾਰਮ ਵਿਖੇ ਟਰੈਕਟਰਾਂ ਲਈ ਜੀਐੱਨਐੱਸਐੱਸ ਅਧਾਰਿਤ ਆਟੋ-ਸਟੇਅਰਿੰਗ ਸਿਸਟਮ ਦਾ ਉਦਘਾਟਨ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤਾ। ਉਨਾਂ ਮਸ਼ੀਨਰੀ ਪੱਖੋਂ ਪੀਏਯੂ ਦੀ ਰਵਾਇਤੀ ਖੇਤੀ ਤੋਂ ਡਿਜੀਟਲ ਤੇ ਸੂਖਮ ਖੇਤੀਬਾੜੀ ਵੱਲ ਯਾਤਰਾ ਦਾ ਇਕ ਅਹਿਮ ਪੜਾਅ ਗਰਦਾਨਿਆ। ਜ਼ਿਕਰਯੋਗ ਹੈ ਕਿ ਆਟੋ-ਸਟੇਅਰਿੰਗ ਸਿਸਟਮ ਸੈਟੇਲਾਈਟ ਤੋਂ ਨਿਰਦੇਸ਼ ਪ੍ਰਾਪਤ ਕੰਪਿਊਟਰ ਆਧਾਰਿਤ ਵਿਧੀ ਹੈ ਜੋ ਟਰੈਕਟਰ ਚਲਾਉਣ ਦੌਰਾਨ ਸਟੇਅਰਿੰਗ ਨੂੰ ਸਵੈਚਾਲਤ ਕਰਨ ਲਈ ਤਿਆਰ ਕੀਤਾ ਗਿਆ ਹੈ। Punjab Agricultural University

Read Also : Amandeep Kaur Case: ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਨਹੀਂ ਮਿਲੀ ਰਾਹਤ, ਹਾਈਕੋਰਟ ਨੇ ਪਟੀਸ਼ਨ ਕੀਤੀ ਖਾਰਜ

ਇਹ ਸਿਸਟਮ ਸੈਂਸਰਾਂ ਅਤੇ ਇੱਕ ਟੱਚਸਕ੍ਰੀਨ ਕੰਟਰੋਲ ਜ਼ਰੀਏ ਕਈ ਸੈਟੇਲਾਈਟ ਤੋਂ ਸਿਗਨਲਾਂ ਨੂੰ ਨਿਰਦੇਸ਼ਤ ਕਰਕੇ ਟਰੈਕਟਰਾਂ ਨੂੰ ਸਹੀ ਅਤੇ ਦੱਸੇ ਮਾਰਗਾਂ ’ਤੇ ਤੋਰਦਾ ਹੈ। ਇਹ ਘੱਟ ਰੋਸ਼ਨੀ ਵਾਲੇ ਹਾਲਾਤ ’ਚ ਵੀ ਬਿਹਤਰ ਟਰੈਕਟਰ ਚਾਲਣ ਨੂੰ ਯਕੀਨੀ ਬਣਾ ਕੇ ਗਲਤੀਆਂ ਦੀ ਗੁੰਜਾਇਸ਼ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਸ ਆਟੋ ਸਟੀਅਰਿੰਗ ਦੇ ਨਾਲ ਡਿਸਕ ਹੈਰੋ, ਕਲਟੀਵੇਟਰ, ਰੋਟਾਵੇਟਰ, ਤੇ ਪੀਏਯੂ ਸਮਾਰਟ ਸੀਡਰ ਵਰਗੇ ਸੰਦਾਂ ਨੇ ਕਾਫੀ ਹੱਦ ਤਕ ਸਹੀ ਕਾਰਜ ਕੀਤਾ।

Punjab Agricultural University

ਮੈਨੂਅਲ ਸਟੀਅਰਿੰਗ ਦੇ ਨਾਲ ਡਿਸਕ ਹੈਰੋ, ਕਲਟੀਵੇਟਰ, ਰੋਟਾਵੇਟਰ ਅਤੇ ਪੀਏਯੂ ਸਮਾਰਟ ਸੀਡਰ ਵਰਗੇ ਫੀਲਡ ਉਪਕਰਣਾਂ ਨੇ 3 ਤੋਂ 12 ਫੀਸਦ ਦੇ ਵਿਚਕਾਰ ਓਵਰਲੈਪ ਦਿਖਾਇਆ। ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਕਿਹਾ ਕਿ ਇਸ ਵਿਧੀ ਦੀ ਸ਼ੁਰੂਆਤ ਨਾਲ ਖੇਤੀਬਾੜੀ ’ਚ ਡਿਜੀਟਲ ਤਬਦੀਲੀ ਵੱਲ ਪੀਏਯੂ ਦੀ ਪਹਿਲਕਦਮੀ ਨੂੰਵਿਸ਼ੇਸ਼ ਗਤੀ ਪ੍ਰਾਪਤ ਹੋਈ ਹੈ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਕੁਦਰਤੀ ਸਰੋਤਾਂ ਦੇ ਸੁੰਗੜਨ ਤੇ ਵਧਦੀਆਂ ਖੇਤੀ ਲਾਗਤਾਂ ਦੇ ਮੱਦੇਨਜ਼ਰ ਮਸ਼ੀਨਰੀ ਨੂੰ ਸੈਂਸਰ ਆਧਾਰਿਤ ਤੇ ਨੈਵੀਗੇਸ਼ਨ ਤਕਨਾਲੋਜੀਆਂ ਨਾਲ ਜੋੜਨਾ ਜ਼ਰੂਰੀ ਹੈ।

ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਿਸ਼ੀ ਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਕਾਢਾਂ ਨੂੰ ਹਾਲ ਹੀ ’ਚ ਰਾਸ਼ਟਰੀ ਮਾਨਤਾ ਮਿਲੀ ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਟਿਆਲਾ ਵਿੱਚ ਇੱਕ ਪ੍ਰਦਰਸ਼ਨੀ ਦੌਰਾਨ ਪੀਏਯੂ ਦੇ ਸੈਂਸਰ- ਅਧਾਰਿਤ ਝੋਨਾ ਟਰਾਂਸਪਲਾਂਟਰ ਦਾ ਤਜ਼ਰਬਾ ਕੀਤਾ ਸੀ। ਇਸ ਦੌਰਾਨ ਖੇਤੀਬਾੜੀ ਇੰਜੀਨੀਅਰਿੰਗ ਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਯੂਨੀਵਰਸਿਟੀ ਵਲੋਂ ਜਾਰੀ ਰਿਮੋਟ-ਕੰਟਰੋਲ ਨਾਲ ਚਲਾਏ ਜਾਣ ਵਾਲੇ ਦੋ-ਪਹੀਆ ਝੋਨਾ ਟਰਾਂਸਪਲਾਂਟਰ ਦਾ ਜ਼ਿਕਰ ਕੀਤਾ। ਆਪੇ ਚੱਲਣ ਵਾਲੇ ਟਰੈਕਟਰ ਦੀ ਇਕ ਤਕਨਾਲੋਜੀ ਦੇ ਵਿਕਾਸ ਵਿਚ ਪੀਏਯੂ ਦੇ ਖੇਤ ਮਸ਼ੀਨਰੀ ਤੇ ਪਾਵਰ ਇੰਜੀਨੀਅਰਿੰਗ ਵਿਭਾਗ ਦੇ ਮਾਹਿਰ ਡਾ ਅਸੀਮ ਵਰਮਾ ਅਤੇ ਉਨਾਂ ਦੀ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ।

Kisan News: ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਕਣਕ ਦੀ ਪਿਛੇਤੀ ਬਿਜਾਈ ਤੋਂ ਲਾਭ ਲੈਣ ਦੇ ਦੱਸੇ ਨੁਕਤੇ
Kisan News: ‘ਕਣਕ ਦੀ ਪਿਛੇਤੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ 15 ਸੈਂ.ਮੀ. ਤਾ ਰੱਖੋ ਫ਼ਾਸਲਾ’

Kisan News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਕਣਕ ਦੀ ਪਿਛੇਤੀ ਬਿਜਾਈ ਤੋਂ ਲਾਭ ਲੈਣ ਦੇ ਨੁਕਤੇ ਸੁਝਾਏ ਹਨ। ਇਸਦੇ ਨਾਲ ਹੀ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਿਸਮਾਂ ਦੀ ਹੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਹੈ। ਮਾਹਿਰਾਂ ਮੁਤਾਬਕ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਿਸਮਾਂ ਹੀ ਅਪਣਾਉਣੀਆਂ ਚਾਹੀਦੀਆਂ ਹਨ। ਜਿੰਨ੍ਹਾਂ ਵਿੱਚ ਪੀ. ਬੀ. ਡਬਲਯੂ. 771, ਪੀ. ਬੀ. ਡਬਲਯੂ. 752 ਦੀ ਚੋਣ ਦਸੰਬਰ ਅਖੀਰ ਤੱਕ ਅਤੇ ਉਸ ਤੋਂ ਪਿਛੇਤੀ ਬਿਜਾਈ ਲਈ ਪੀ. ਬੀ. ਡਬਲਯੂ. 757 ਕਿਸਮ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: Devendra Fadnavis: ਫੜਨਵੀਸ ਤੀਜੀ ਵਾਰ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਬਣੇ, ਮਰਾਠੀ ਭਾਸ਼ਾ ‘ਚ ਚੁੱਕੀ ਸਹੁੰ

ਇਸ ਤੋਂ ਇਲਾਵਾ ਪਿਛੇਤੀ ਬਿਜਾਈ ਲਈ ਕਣਕ ਵਿੱਚ ਕਤਾਰ ਤੋਂ ਕਤਾਰ ਦਾ ਫ਼ਾਸਲਾ 15 ਸੈਂ. ਮੀ. ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਬੂਟਿਆਂ ਦੀ ਗਿਣਤੀ ਵਧਾਈ ਜਾ ਸਕੇ। ਨਾਲ ਹੀ ਪਿਛੇਤੀ ਬੀਜੀ ਗਈ ਕਣਕ ’ਤੇ ਪ੍ਰਤੀ ਏਕੜ 110 ਕਿਲੋ ਯੂਰੀਆ, 55 ਕਿਲੋ ਡੀ.ਏ.ਪੀ. ਅਤੇ 24 ਕਿਲੋ ਪੋਟਾਸ਼ (ਮਿੱਟੀ ਪਰਖ ਅਨੁਸਾਰ) ਪਾਇਆ ਜਾਣਾ ਚਾਹੀਦਾ ਹੈ। ਉਕਤ ਤੋਂ ਬਿਨ੍ਹਾਂ ਪਿਛੇਤੀ ਬਿਜਾਈ ਵਿੱਚ ਸਾਰੀ ਡੀ. ਏ. ਪੀ. ਅਤੇ ਅੱਧੀ ਯੂਰੀਆ (45 ਕਿਲੋ) ਬਿਜਾਈ ਸਮੇਂ ਅਤੇ ਬਾਕੀ ਰਹਿੰਦੀ 45 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਪਾਉਣੀ ਚਾਹੀਦਾ ਹੈ।

ਮਾਹਿਰਾਂ ਦੇ ਦੱਸਣ ਮੁਤਾਬਕ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ ਪ੍ਰਤੀ ਏਕੜ 70 ਕਿਲੋ ਯੂਰੀਆ ਦੋ ਹਿੱਸਿਆਂ ਵਿੱਚ ਪਾਇਆ ਜਾਣਾ ਚਾਹੀਦਾ ਹੈ। ਜਦਕਿ ਪਿਛੇਤੀ ਬੀਜੀ ਗਈ ਕਣਕ ਨੂੰ ਪਹਿਲਾ ਪਾਣੀ 4 ਹਫ਼ਤਿਆਂ ਬਾਅਦ, ਦੂਜਾ ਪਾਣੀ ਪਹਿਲੇ ਪਾਣੀ ਤੋਂ 4 ਹਫ਼ਤਿਆਂ ਬਾਅਦ, ਤੀਜਾ ਪਾਣੀ ਦੂਜੇ ਪਾਣੀ ਤੋਂ 3 ਅਤੇ ਚੌਥਾ ਪਾਣੀ ਤੀਜੇ ਪਾਣੀ ਤੋਂ 2 ਹਫ਼ਤਿਆਂ ਬਾਅਦ ਲਗਾਇਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਪਿਛੇਤੀ ਬੀਜੀ ਗਈ ਕਣਕ ਵਿੱਚ ਵਧੀਆ ਲਾਭ ਮਿਲਣਗੇ। Kisan News

International Youth Fair: ਪੀਏਯੂ ’ਚ ਯੁਵਕ ਮੇਲੇ ਦੌਰਾਨ ਦੋ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਚ ਚੱਲੇ ਘਸੁੰਨ-ਮੁੱਕੇ
ਟਰਾਫ਼ੀ ਲੈਣ ਤੋਂ ਬਾਅਦ ਹਾਰੇ ਵਿਦਿਆਰਥੀਆਂ ਵੱਲੋਂ ਟਿੱਪਣੀ ਕੀਤੇ ਜਾਣ ’ਤੇ ਹੋਇਆ ਵਿਵਾਦ

International Youth Fair: (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਹੇ ਅੰਤਰ ਰਾਸ਼ਟਰੀ ਯੁਵਕ ਮੇਲੇ ਦੌਰਾਨ ਦੋ ਯੂਨੀਵਰਸਿਟੀਆਂ ਦੇ ਵਿਦਿਆਰਥੀ ਮੁੱਕੋ-ਮੁੱਕੀ ਹੋ ਗਏ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ’ਚ ਯੂਨੀਵਰਸਿਟੀ ਦੇ ਇੱਕ ਹਾਲ ਅੰਦਰ ਹੀ ਵਿਦਿਆਰਥੀਆਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਯੁਵਕ ਮੇਲੇ ਦੌਰਾਨ ਇੱਕ ਨਾਟਕ ਦੀ ਪੇਸ਼ਕਾਰੀ ਹੋਈ ਜਿਸ ਤੋਂ ਬਾਅਦ ਜੇਤੂ ਟੀਮ ਨੂੰ ਟਰਾਫ਼ੀ ਨਾਲ ਨਿਵਾਜਿਆ ਗਿਆ। ਜਿਉਂ ਹੀ ਜੇਤੂ ਟੀਮ ਟਰਾਫ਼ੀ ਲੈ ਕੇ ਜਾਣ ਲੱਗੀ ਤਾਂ ਹਾਰੀ ਟੀਮ ਦੇ ਕੁੱਝ ਨੌਜਵਾਨਾਂ ਵੱਲੋਂ ਟਿੱਪਣੀ ਕੀਤੇ ਜਾਣ ’ਤੇ ਵਿਵਾਦ ਸ਼ੁਰੂ ਹੋ ਗਿਆ ਜਿਸ ਪਿੱਛੋਂ ਕਈ ਮਿੰਟ ਦੋਵੇਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋਂ ਇੱਕ-ਦੂਜੇ ਨੂੰ ਘਸੁੰਨ-ਮੁੱਕੇ ਮਾਰੇ ਗਏ। ਹੰਗਾਮਾ ਕਰਨ ਵਾਲੇ ਵਿਦਿਆਰਥੀਆਂ ਦੀ ਪਹਿਚਾਣ ਯੂਨੀਵਰਸਿਟੀ ਅਧਿਕਾਰੀਆਂ ਮੁਤਾਬਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਚੰਡੀਗੜ ’ਵਰਸਿਟੀ ਦੇ ਵਿਦਿਆਰਥੀਆਂ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Rajasthan Tourism News: ਸੈਰ-ਸਪਾਟਾ ਵਿਭਾਗ ’ਚ “ਮਹਾਰਾਣਾ ਪ੍ਰਤਾਪ ਟੂਰਿਸਟ ਸਰਕਟ” ਦੀ ਪੇਸ਼ਕਾਰੀ

ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਟਰਾਫ਼ੀ ਜਿੱਤੀ ਸੀ ਜਿੰਨ੍ਹਾਂ ਨੂੰ ਦੇਖ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਟਿੱਪਣੀ ਕੀਤੀ, ਜਿਸ ਪਿੱਛੋਂ ਦੋਵੇਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਆਪਸ ’ਚ ਭਿੜ ਗਏ। ਯੂਨੀਵਰਸਿਟੀ ਵਿਹੜੇ ਹੋਏ ਹੰਗਾਮੇ ’ਤੇ ਵਾਇਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਹੰਗਾਮਾ ਕਰਨ ਵਾਲੇ ਵਿਦਿਆਰਥੀਆਂ ਦੀ ਪਹਿਚਾਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਚੰਡੀਗੜ੍ਹ ’ਵਰਸਿਟੀ ਦੇ ਵਿਦਿਆਰਥੀਆਂ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਟਰਾਫ਼ੀ ਮਿਲਣ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੋਈ ਟਿੱਪਣੀ ਕੀਤੀ ਤਾਂ ਵਿਵਾਦ ਹੋ ਗਿਆ। International Youth Fair

ਪੀ.ਏ.ਯੂ ਬਾਇਓਟੈਕਨਾਲੋਜੀ ਰਿਸਰਚ ਸਕਾਲਰ ਨੂੰ ਮਿਲਿਆ ਪੀ.ਐਚ.ਡੀ. ਅਮਰੀਕਾ ’ਚ ਦਾਖ਼ਲਾ
(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਤੋਂ ਪੋਸਟ ਗਰੈਜੂਏਸ਼ਨ ਕਰਨ ਵਾਲੀ ਖੋਜਾਰਥੀ ਸਰਬਜੀਤ ਕੌਰ ਨੂੰ ਅਮਰੀਕਾ ਦੀ ਉੱਤਰੀ ਡਕੋਟਾ ਰਾਜ ਯੂਨੀਵਰਸਿਟੀ ‘ਚ ਪੀ. ਐਚ. ਡੀ. ਲਈ ਦਾਖਲਾ ਹਾਸਲ ਹੋਇਆ ਉਹ ਆਪਣੀ ਪੀ ਐੱਚ ਡੀ ਖੋਜ ਦੌਰਾਨ ਅਮਰੀਕਾ ਦੇ ਜਾਣੇ-ਪਛਾਣੇ ਜੀਨ ਵਿਗਿਆਨੀ ਪ੍ਰੋਫੈਸਰ ਸ਼ੇਗਮਿੰਗ ਯਾਂਗ ਤੇ ਉੱਤਰੀ ਡਕੋਟਾ ਰਾਜ ਯੂਨੀਵਰਸਿਟੀ ਦੇ ਪੌਦਾ ਰੋਗ ਵਿਗਿਆਨੀ ਡਾ. ਝਾਓਹੁਈ ਲਿਊ ਦੀ ਅਗਵਾਈ ਵਿੱਚ ਜੌ ਦੀ ਫ਼ਸਲ ਵਿੱਚ ਕੁੰਗੀਆਂ ਦੀ ਰੋਕਥਾਮ ਲਈ ਜੀਨੋਮ ਸੰਪਾਦਨ ’ਤੇ ਕੰਮ ਕਰੇਗੀ।

ਇਹ ਵੀ ਪੜ੍ਹੋ : ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਲਾਏ ਖੂਨਦਾਨ ਕੈਂਪ ’ਚ 162 ਯੂਨਿਟ ਖੂਨ ਇਕੱਤਰ

ਸਰਬਜੀਤ ਕੌਰ ਨੇ ਇਸ ਤੋਂ ਪਹਿਲਾਂ ਡਾ. ਸਤਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਆਫ ਐਗਰੀਕਲਚਰਲ ਬਾਇਓਟੈਕਨਾਲੋਜੀ ਵਿੱਚ ਚਾਰ ਸਾਲ ਜੂਨੀਅਰ ਰਿਸਰਚ ਫੈਲੋ ਵਜੋਂ ਕੰਮ ਕੀਤਾ। ਇਸ ਮਿਆਦ ਦੌਰਾਨ, ਉਸਨੇ ਕਣਕ ਦੇ ਪੱਤੇ ਤੇ ਧਾਰੀਆਂ ਦੇ ਰੋਗਾਂ ਦੀ ਰੋਕਥਾਮ ਲਈ ਜੀਨਾਂ ਦੀ ਮੈਪਿੰਗ, ਗਰਮੀ ਦੇ ਤਣਾਅ ਤੋਂ ਫ਼ਸਲ ਨੂੰ ਬਚਾਉਣ ਲਈ ਨਾਈਟ੍ਰੋਜਨ ਦੀ ਵਰਤੋਂ ਆਦਿ ਬਾਰੇ ਕਾਰਜ ਕੀਤਾ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਤੇ ਪੋਸਟ ਗ੍ਰੈਜੂਏਟ ਸਟੱਡੀਜ਼ ਦੇ ਡੀਨ ਡਾ. ਪਰਦੀਪ ਕੁਮਾਰ ਛੁਨੇਜਾ ਨੇ ਸਰਬਜੀਤ ਕੌਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

ਨਹੀਂ ਰਹੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਖੇਮ ਸਿੰਘ ਗਿੱਲ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਉੱਪ ਪ੍ਰਧਾਨ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਖੇਮ ਸਿੰਘ ਗਿੱਲ ਦੁਨੀਆ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੀ ਉਮਰ 89 ਸਾਲ ਸੀ। ਉਹਨਾਂ ਦਾ ਦਿਹਾਂਤ ਅੱਜ ਸਵੇਰੇ ਹੋਇਆ। ਦੱਸ ਦਈਏ ਕਿ ਵਿਗਿਆਨ ਵਿਚ ਸਹਿਯੋਗ ਲਈ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ‘ਪਦਮ ਭੂਸ਼ਣ’ ਪੁਰਸਕਾਰ ਸਮੇਤ ਹੋਰ ਵੀ ਕਈ ਪੁਰਸਕਾਰਾਂ ਨਾਲ ਸਨਮਾਨਿਆ ਜਾ ਚੁੱਕਾ ਹੈ। ਇਨ੍ਹਾਂ ਨੇ ਕਣਕ, ਅਲਸੀ ਅਤੇ ਤਿਲ ਦੀਆਂ ਵਧੀਆਂ ਕਿਸਮਾਂ ਤਿਆਰ ਕੀਤੀਆਂ। ਦੱਸ ਦਈਏ ਕਿ ਡਾ. ਖੇਮ ਸਿੰਘ ਗਿੱਲ ਦੇ ਦੇਹਾਂਤ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। (Dr. Khem Singh Gill)

ਡਾ. ਖੇਮ ਸਿੰਘ ਦਾ ਜਨਮ 1 ਸਤੰਬਰ 1930 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਕਾਲੇਕੇ ਚ ਹੋਇਆ ਸੀ। 1949 ਚ ਡਾ. ਗਿੱਲ ਨੇ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਐਗਰੀਕਲਚਰਲ ਸਾਇੰਸ ਚ ਗ੍ਰੈਜੂਏਸ਼ਨ ਕੀਤੀ ਅਤੇ ਆਪਣੀ ਮਾਸਟਰ ਦੀ ਡਿਗਰੀ 1951 ਚ ਪੰਜਾਬ ਯੂਨੀਵਰਸਿਟੀ ਤੋਂ ਪਾਸ ਕੀਤੀ। ਡਾ. ਗਿੱਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਖੇਤੀਬਾੜੀ ਰਿਸਰਚ ਸਹਾਇਕ ਦੇ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸ਼ੁਰੂ ਕੀਤੀ, ਅਤੇ 1963 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਪ੍ਰੋਫ਼ੈਸਰ ਦੇ ਤੌਰ ‘ਤੇ ਵਜੋਂ ਨਿਯੁਕਤ ਹੋਏ। ਇਸ ਦੌਰਾਨ ਕਈ ਆਹੁਦਿਆਂ ਤੋਂ ਰਹਿਣ ਤੋਂ ਬਾਅਦ 1990 ਵਿਚ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ-ਚਾਂਸਲਰ ਵੀ ਬਣੇ। (Dr. Khem Singh Gill)