Control - Sach Kahoon Punjabi
ਸਹਾਇਕ ਫੂਡ ਸਪਲਾਈ ਅਫ਼ਸਰ ਵੱਢੀ ਲੈਂਦਾ ਕਾਬੂ
ਸੁਖਜੀਤ ਮਾਨ/ਗੁਰਜੀਤ ਸ਼ੀਂਹ/ਮਾਨਸਾ/ਝੁਨੀਰ। ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਅੱਜ ਜ਼ਿਲ੍ਹੇ ਦੇ ਕਸਬਾ ਝੂਨੀਰ ਵਿਖੇ ਤਾਇਨਾਤ ਸਹਾਇਕ ਫੂਡ ਸਪਲਾਈ ਅਫਸਰ (ਏਐਫਐਸਓ) ਨੂੰ ਕਥਿਤ ਤੌਰ ‘ਤੇ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਅਫਸਰ ਸੁਖਦੇਵ ਸਿੰਘ ਨੂੰ ਸ਼ਿਕਾਇਤਕਰਤਾ ਹਰਦੀਪ ਸਿੰਘ ਵਾਸੀ ਪਿੰਡ ਬੀਰੇਵਾਲਾ ਜਿਲਾ ਮਾਨਸਾ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੋ ਬਠਿੰਡਾ ਰੇਂਜ ਵਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। (Assistant)
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਏ.ਐਫ.ਐਸ.ਓ ਵਲੋਂ ਉਸ ਦੇ ਸਸਤੇ ਰਾਸ਼ਨ ਦੇ ਸਰਕਾਰੀ ਡਿੱਪੂ ਦਾ ਲਾਈਸੈਂਸ ਰੱਦ ਨਾ ਕਰਨ ਅਤੇ ਜਾਂਚ ਵਿਚ ਉਸ ਦੀ ਮੱਦਦ ਕਰਨ ਬਦਲੇ 5000 ਰੁਪਏ ਦੀ ਮੰਗ ਕੀਤੀ ਗਈ ਹੈ। ਵਿਜੀਲੈਂਸ ਵੱਲੋਂ ਪੜਤਾਲ ਉਪਰੰਤ ਉਕਤ ਏ.ਐਫ.ਐਸ.ਓ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ  ਅਤੇ ਭ੍ਰਿਸ਼ਟਾਚਾਰ  ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਖਵਾਂਕਰਨ ਲਈ ਕੰਟਰੋਲ ਰੇਖਾ ਤੇ ਕੌਮਾਂਤਰੀ ਹੱਦ ਦਾ ਭੇਦ ਖਤਮ ਕੀਤਾ
ਤੁਰੰਤ ਪ੍ਰਭਾਵ ਨਾਲ ਜੰਮੂ-ਕਸ਼ਮੀਰ ਦੇ ਵਾਂਝੇ ਲੋਕਾਂ ਨੂੰ ਮਿਲੇਗਾ 10 ਫੀਸਦੀ ਰਾਖਵਾਂਕਰਨ ਦਾ ਲਾਭ
ਨਵੀਂ ਦਿੱਲੀ | ਸਰਕਾਰ ਨੇ ਜੰਮੂ-ਕਸ਼ਮੀਰ ‘ਚ ਰਾਖਵਾਂਕਰਨ ਸਬੰਧੀ ਇਤਿਹਾਸਕ ਕਦਮ ਚੁੱਕਦਿਆਂ ਕੰਟਰੋਲ ਰੇਖਾ ਤੇ ਕੌਮਾਂਤਰੀ ਹੱਦ ਦਾ ਭੇਦ ਖਤਮ ਕਰਕੇ ਡੇਢ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਚੱਲੀ ਆ ਰਹੀ ਅਸਮਾਨਤਾ ਤੇ ਭੇਦਭਾਵ ਨੂੰ ਦੂਰ ਕੀਤਾ ਹੈ ਨਾਲ ਹੀ ਉਸ ਨੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਤਰੱਕੀ ‘ਚ ਰਾਖਵਾਂਕਰਨ ਦੇ ਲਾਭ ਤੋਂ ਵਾਂਝੇ ਇਸ ਸੂਬੇ ਦੇ ਅਨੁਸੂਚਿਤ ਜਾਤੀ ਤੇ ਜਨਜਾਤੀ ਭਾਈਚਾਰੇ ਨੂੰ ਇਸ ਦਾ ਫਾਇਦਾ ਦੇਣ ਦਾ ਮਾਰਗ ਸਾਫ਼ ਕੀਤਾ ਹੈ ਜੰਮੂ ਕਸ਼ਮੀਰ ‘ਚ ਆਮ ਵਰਗ ਦੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਨੂੰ ਵੀ ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ 10 ਫੀਸਦੀ ਰਾਖਵਾਂਕਰਨ ਦਾ ਲਾਭ ਤੁਰੰਤ ਪਹੁੰਚਾਉਣ ਲਈ ਕਦਮ ਚੁੱਕਿਆ ਗਿਆ ਹੈ
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ‘ਚ ਕੌਮਾਂਤਰੀ ਹੱਦ ਨਾਲ ਲੱਗਦੇ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਵੀ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਨਾਲ ਓਨੀ ਹੀ ਦੁਸ਼ਵਾਰੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿੰਨੀ ਕੰਟਰੋਲ ਰੇਖਾ ਨਾਲ ਲੱਗਦੇ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਕੰਟਰੋਲ ਰੇਖਾ ਦੇ 6 ਕਿਲੋਮੀਟਰ ਦੇ ਦਾਇਰੇ ‘ਚ ਰਹਿਣ ਵਾਲੇ ਪੁੰਛ, ਰਾਜੌਰੀ, ਕਸ਼ਮੀਰ ਤੇ ਲੱਦਾਖ ਖੇਤਰ ਦੇ ਲੋਕਾਂ ਨੂੰ ਸਾਲ 2004 ਤੋਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਨੌਕਰੀਆਂ ਤੇ ਸਿੱਖਿਆ ਸੰਸਥਾਵਾਂ ‘ਚ ਦਾਖਲੇ ‘ਚ 3 ਫੀਸਦੀ ਰਾਖਵਾਂਕਰਨ ਦਾ ਲਾਭ ਦਿੱਤਾ ਜਾ ਰਿਹਾ ਸੀ ਜਦੋਂਕਿ ਕੌਮਾਂਤਰੀ ਹੱਦ ਨਾਲ ਲੱਗਦੇ ਜੰਮੂ, ਸਾਂਬਾ ਤੇ ਕਠੂਆ ਜ਼ਿਲ੍ਹਿਆਂ ਦੇ ਲੋਕਾਂ ਨੂੰ ਪਿਛਲੇ ਡੇਢ ਦਹਾਕੇ ਤੋਂ ਇਸ ਤੋਂ ਵਾਂਝਾ ਰੱਖਿਆ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਿੰਨ ਸੌ ਗ੍ਰਾਮ ਹੈਰੋਇਨ ਸਮੇਤ ਇੱਕ ਨਾਈਜੀਰੀਅਨ ਨਾਗਰਿਕ ਤੇ ਇੱਕ ਹੋਰ ਕਾਬੂ
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਉਸ ਸਮੇਂ ਇੱਕ ਹੋਰ ਸਫ਼ਲਤਾ ਮਿਲੀ ਜਦ ਥਾਣਾ ਸਦਰ ਰਾਏਕੋਟ ਅਤੇ ਕਾਊਂਟਰ ਇੰਟੈਲੀਜੈਂਸ ਦੀ ਇੱਕ ਟੀਮ ਵੱਲੋਂ ਚਲਾਏ ਗਏ ਸਾਂਝੇ ਓਪਰੇਸ਼ਨ ਤਹਿਤ ਇੱਕ ਨਾਈਜੀਰੀਅਨ ਨਾਗਰਿਕ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਤਿੰਨ ਸੌ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ ਸਥਾਨਕ ਡੀਐੱਸਪੀ ਦਫਤਰ ‘ਚ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ‘ਚ ਜ਼ਿਲ੍ਹਾ ਪੁਲਿਸ ਮੁਖੀ ਵਰਿੰਦਰ ਸਿੰਘ ਬਰਾੜ ਅਤੇ ਪੁਲਿਸ ਕਪਤਾਨ (ਸਪੈਸ਼ਲ ਸੈੱਲ) ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਬੀਤੇ ਦਿਨੀਂ ਲੁਧਿਆਣਾ ਦੇਹਾਤੀ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਅੱਧਾ ਕਿੱਲੋ ਹੈਰੋਇਨ, 610 ਗ੍ਰਾਮ ਕੋਕੀਨ ਤੇ 30 ਲੱਖ ਦੀ ਨਗਦੀ ਸਮੇਤ ਖੁਸ਼ਹਾਲ ਉਰਫ਼ ਸਾਹਿਲ ਸ਼ਰਮਾ ਤੇ ਗਗਨ ਵਿੱਜ ਨੂੰ ਗ੍ਰਿਫਤਾਰ ਕੀਤਾ ਸੀ। ਕਾਬੂ ਕੀਤੇ ਗਏ ਉਕਤ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਜਦ ਪੁੱਛਗਿੱਛ ਕੀਤੀ ਗਈ ਤਾਂ ਇੱਕ ਨਾਈਜੀਰੀਅਨ ਇਬੂਕਾ ਉਕਨਕੋ ਹਾਲ ਵਾਸੀ ਦਿੱਲੀ ਤੇ ਦੀਪਨ ਗੁਪਤਾ ਵਾਸੀ ਲੁਧਿਆਣਾ ਨੂੰ ਨਾਮਜ਼ਦ ਕੀਤਾ ਗਿਆ। ਕਥਿਤ ਦੋਸ਼ੀ ਨਾਈਜੀਰੀਅਨ ਇਬੂਕਾ ਉਕਨਕੋ ਦੀ ਗ੍ਰਿਫਤਾਰੀ ਲਈ ਡੀਐੱਸਪੀ ਰਾਏਕੋਟ ਗੁਰਮੀਤ ਸਿੰਘ ਦੀ ਦੇਖ-ਰੇਖ ਹੇਠ ਥਾਣਾ ਸਦਰ ਰਾਏਕੋਟ ਦੇ ਮੁਖੀ ਸਿਮਰਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਦਿੱਲੀ ‘ਚ ਜਾ ਕੇ ਛਾਪੇਮਾਰੀ ਕੀਤੀ ਤੇ ਉੱਥੋਂ ਨਾਈਜੀਰੀਅਨ ਨਾਗਰਿਕ ਇਬੂਕਾ ਉਕਨਕੋ ਅਤੇ ਦੀਪਨ ਗੁਪਤਾ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰਕੇ ਨਾਈਜੀਰੀਅਨ ਵਿਅਕਤੀ ਦੀ ਨਿਸ਼ਾਨਦੇਹੀ ‘ਤੇ ਤਿੰਨ ਸੌ ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਸਕੱਤਰ ਆਰਟੀਏ ਵੱਲੋਂ 14 ਵਾਰ ਮੀਟਿੰਗ ਰੱਦ, ਪੀਆਰਟੀਸੀ ਸਮੇਤ ਛੋਟੇ ਟਰਾਂਸਪੋਰਟਰਾਂ ਦੀ ਸੁਣੀ ਨਹੀਂ ਜਾ ਰਹੀ
ਪਟਿਆਲਾ। ਕਾਂਗਰਸ ਸਰਕਾਰ ਆਉਣ ਤੋਂ ਬਾਅਦ ਵੀ ਬੱਸ ਰੂਟਾਂ ਤੇ ਵੱਡੇ ਟਰਾਂਸਪੋਰਟਰਾਂ ਦਾ ਦਬਦਬਾ ਖਤਮ ਨਹੀਂ ਹੋ ਰਿਹਾ। ਇੱਥੋਂ ਤੱਕ ਕਿ ਨਵੇਂ ਟਾਈਮ ਟੇਬਲਾਂ ਨੂੰ ਲਾਗੂ ਕਰਨ ਵਿੱਚ ਵੀ ਹੱਥ ਘੁੱਟਿਆ ਜਾ ਰਿਹਾ ਹੈ। ਉਂਜ ਇਨ੍ਹਾਂ ਨਵੇਂ ਟਾਈਮ ਟੇਬਲਾਂ ਨੂੰ ਲਾਗੂ ਕਰਵਾਉਣ ਲਈ ਪੀਆਰਟੀਸੀ ਸਮੇਤ ਛੋਟੇ ਟਰਾਸਪੋਰਟਰ ਇਕੱਠੇ ਹੋ ਗਏ ਹਨ, ਪਰ ਫੇਰ ਵੀ ਸਥਾਨਕ ਸਕੱਤਰ ਆਰ.ਟੀ.ਏ. ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਾਣਕਾਰੀ ਅਨੁਸਾਰ ਬਠਿੰਡਾ-ਲੁਧਿਆਣਾ, ਪਟਿਆਲਾ-ਚੰਡੀਗੜ੍ਹ ਸਮੇਤ ਹੋਰ ਰੂਟਾਂ ਉੱਪਰ ਨਵੇਂ ਟਾਇਮ ਟੇਬਲ ਲਾਗੂ ਕਰਵਾਉਣ ਲਈ ਪੀਆਰਟੀਸੀ ਵਰਕਰਜ਼ ਯੂਨੀਅਨ ਸਮੇਤ ਛੋਟੇ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਕਈ ਮਹੀਨਿਆਂ ਤੋਂ ਜੱਦੋਂ ਜਹਿਦ ਕੀਤੀ ਜਾ ਰਹੀ ਹੈ ਪਰ ਸਕੱਤਰ ਟਰਾਂਸਪੋਰਟ ਅਥਾਰਟੀ ਪਟਿਆਲਾ ਵੱਲੋਂ ਤਾਰੀਖਾਂ ਤੇ ਤਾਰੀਖਾਂ ਦਿੱਤੀਆਂ ਜਾ ਰਹੀਆਂ ਹਨ। ਪਤਾ ਲੱਗਾ ਹੈ ਕਿ ਅੱਜ ਵੀ ਪੀਆਰਟੀਸੀ ਯੂਨੀਅਨ ਸਮੇਤ ਛੋਟੇ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਆਰਟੀਏ ਦਫ਼ਤਰ ਵਿਖੇ ਪੁੱਜੇ ਸਨ, ਪਰ ਆਰਟੀਏ ਨਾ ਹੋਣ ਕਾਰਨ ਅੱਜ 14ਵੀਂ ਵਾਰ ਟਾਈਮ ਟੇਬਲਾਂ ਸਬੰਧੀ ਤਾਰੀਖ ਅੱਗੇ ਪਾ ਦਿੱਤੀ ਗਈ। ਪੀਆਰਟੀਸੀ ਆਗੂਆਂ ਦਾ ਦੋਸ਼ ਹੈ ਕਿ ਉਕਤ ਆਰਟੀਏ ਵੱਲੋਂ ਦਬਾਅ ਕਾਰਨ ਅਜਿਹਾ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਰੂਟ ਉੱਪਰ ਸਭ ਤੋਂ ਜਿਆਦਾ ਬੱਸਾਂ ਬਾਦਲ ਪਰਿਵਾਰ ਦੀਆਂ ਦੌੜ ਰਹੀਆਂ ਹਨ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਆਰਟੀਸੀ ਵਰਕਰਜ਼ ਯੂਨੀਅਨ ਏਟਕ ਦੇ ਆਗੂਆਂ ਗੁਰਵਿੰਦਰ ਸਿੰਘ ਗੋਲਡੀ, ਉੱਤਮ ਸਿੰਘ ਬਾਗੜੀ ਨੇ ਦੱਸਿਆ ਕਿ ਬਠਿੰਡਾ-ਲੁਧਿਆਣਾ ਦਾ ਟਾਇਮ ਟੇਬਲ ਕਾਫੀ ਸਮੇਂ ਤੋਂ ਬਣ ਚੁੱਕਿਆ ਹੈ। ਪਰ ਉਸ ਨੂੰ ਲਾਗੂ ਨਹੀਂ ਕੀਤਾ ਜਾ ਰਿਹੈ। ਉਨ੍ਹਾਂ ਦੱਸਿਆ ਕਿ ਇਸ ਰੂਟ ਤੇ 28 ਟਾਇਮ ਬਿਨਾ ਰੂਟ ਤੋਂ ਚੱਲ ਰਹੇ ਹਨ ਅਤੇ ਪੀਆਰਟੀਸੀ ਨੂੰ ਰੋਜਾਨਾ 2 ਲੱਖ ਰੁਪਏ ਤੋਂ ਜਿਆਦਾ ਦਾ ਘਾਟਾ ਪੈ ਰਿਹਾ ਹੈ। ਉੁਨ੍ਹਾਂ ਦੱਸਿਆ ਕਿ ਆਰਟੀਏ 14 ਵਾਰ ਮੀਟਿੰਗਾਂ ਦੇ ਕੇ ਰੱਦ ਕਰ ਚੁੱਕੇ ਹਨ ਅਤੇ ਇਹ ਸਾਰਾ ਕੁੱਝ ਵੱਡੇ ਟਰਾਂਸਪੋਰਟਰਾਂ ਨੂੰ ਫਾਇਦਾ ਦੇਣ ਵਾਸਤੇ ਕੀਤਾ ਜਾ ਰਿਹਾ ਹੈ। ਵੱਡੇ ਟਰਾਂਸਪੋਰਟਰਾਂ ਨੂੰ ਟਾਈਮ ਟੇਬਲ ਵਿੱਚ 10-10 ਮਿੰਟ ਮਿਲ ਰਹੇ ਹਨ ਜਦਕਿ ਸਰਕਾਰੀ ਟਰਾਂਸਪੋਰਟ ਤੇ ਛੋਟੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਦੋ-ਤਿੰਨ ਮਿੰਟ ਹੀ ਦਿੱਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਅੱਜ ਵੀ ਆਰਟੀਏ ਨਾਲ ਮੀਟਿੰਗ ਸੀ, ਪਰ ਅੱਜ ਫਿਰ ਅੱਗੇ 2 ਤਾਰੀਖ ਪਾ ਦਿੱਤੀ ਗਈ। ਜਾਣ ਬੁੱਝ ਕੇ ਟਾਈਮ ਟੇਬਲ ਲਾਗੂ ਕਰਨ ਤੋਂ ਟਾਲਿਆ ਜਾ ਰਿਹਾ ਹੈ। ਅੱਜ ਇਨ੍ਹਾਂ ਰੂਟਾ ਤੇ ਚਲਣ ਵਾਲੇ ਟਰਾਂਸਪੋਰਟਰਾਂ ਮਾਲਵਾ ਬੱਸ, ਹਿੰਦ ਮੋਟਰਜ਼, ਮੋਟਰ ਬੱਸ, ਐਲ.ਟੀ.ਸੀ. ਬੱਸ, ਝਨੀਰ ਬੱਸ, ਟਲੇਵਾਲ ਬੱਸ, ਢਿੱਲੋਂ ਬੱਸ, ਬਠਿੰਡਾ ਬੱਸ, ਥਨੇਸਰ ਬੱਸ ਅਤੇ ਲਿਬੜਾ ਬੱਸ ਦੇ ਅਪਰੇਟਰਾਂ ਨੇ ਸਕੱਤਰ ਆਰ.ਟੀ.ਏ. ਪਟਿਆਲਾ ਦੀ ਇਸ ਕਥਿਤ ਧੱਕੇਸ਼ਾਹੀ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹੋਏ ਕਿਹਾ ਕਿ ਜੇਕਰ ਆਰ.ਟੀ.ਏ. ਪਟਿਆਲਾ ਨੇ ਟਾਈਮ ਟੇਬਲ ਬਨਾਉਣ ਵਿੱਚ ਨਾਂਹ-ਨੁੱਕਰ ਕੀਤੀ ਤਾਂ ਉਹ ਸਾਰੇ ਟਰਾਂਸਪੋਰਟਰ ਇਕੱਠੇ ਹੋ ਕੇ ਆਰ.ਟੀ.ਏ. ਪਟਿਆਲਾ ਦੇ ਦਫਤਰ ਅੱਗੇ ਧਰਨਾ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਣੀ ਦੀ ਦੁਰਵਰਤੋਂ ਰੋਕਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨੋਟਿਸ ਜਾਰੀ
ਸਰਵਿਸ ਸਟੇਸ਼ਨਾਂ ‘ਤੇ ਵਰਤਿਆ ਜਾ ਰਿਹੈ 1700 ਕਿਲੋ ਲੀਟਰ ਪਾਣੀ | Pollution Control Board
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮੋਟਰ ਗੱਡੀਆਂ ਦੀ ਧੁਆਈ ਅਤੇ ਸਰਵਿਸ ਦੌਰਾਨ ਹੁੰਦੀ ਸਾਫ਼ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਜਲ ਪ੍ਰਦੂਸ਼ਣ ਕੰਟਰੋਲ ਐਕਟ ਤਹਿਤ ਲੋਕ ਰਾਇ ਅਤੇ ਇਤਰਾਜ਼ ਆਦਿ ਜਾਨਣ ਲਈ 21 ਦਿਨਾਂ ਦਾ ਨੋਟਿਸ ਜਾਰੀ ਕੀਤਾ ਹੈ।ਪੰਜਾਬ ਭਰ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਮੋਟਰ ਗੱਡੀਆਂ ਦੀ ਧੁਲਾਈ ਕਰਨ ਵਾਲੇ ਸਰਵਿਸ ਸਟੇਸ਼ਨ ਪਲੰਜਰ ਪੰਪਾਂ ਦੀ ਵਰਤੋਂ ਕਰਕੇ ਇੱਕ ਗੱਡੀ ਦੀ ਧੁਆਈ ਲਈ ਔਸਤਨ 150—200 ਲੀਟਰ ਸਾਫ਼ ਪਾਣੀ ਦੀ ਵਰਤੋਂ ਕਰਦੇ ਹਨ ਜਦਕਿ ਮਾਰਕੀਟ ਵਿੱਚ ਮੌਜੂਦ ਪ੍ਰੈਸ਼ਰ ਪੰਪਾਂ ਨਾਲ ਜੇ ਧੁਆਈ ਕੀਤੀ ਜਾਵੇ ਤਾਂ ਔਸਤਨ 50 ਲੀਟਰ ਪਾਣੀ ਨਾਲ ਗੱਡੀ ਬਹੁਤ ਵਧੀਆ ਸਾਫ਼ ਕੀਤੀ ਜਾ ਸਕਦੀ ਹੈ। (Pollution Control Board)
ਇਸ ਬਾਰੇ ਗੱਲਬਾਤ ਕਰਦਿਆਂ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਇਹਨਾਂ ਸਰਵਿਸ ਸਟੇਸ਼ਨਾਂ ‘ਤੇ ਹੁੰਦੀ ਪਾਣੀ ਦੀ ਵਰਤੋਂ ਘਟਾਉਣ ਲਈ ਇੱਕ ਸਟੱਡੀ ਕਰਵਾਈ ਗਈ ਜਿਸ ਤੋਂ ਇਹ ਤੱਥ ਸਾਹਮਣੇ ਆਇਆ ਕਿ ਇਸ ਵੇਲੇ ਇਕੱਲੇ ਲੁਧਿਆਣਾ ਸ਼ਹਿਰ ਵਿੱਚ ਪਲੰਜਰ ਪੰਪਾਂ ਰਾਹੀਂ ਪ੍ਰਤੀ ਦਿਨ 1700 ਕਿਲੋ ਲੀਟਰ ਪਾਣੀ ਸਰਵਿਸ ਸਟੇਸ਼ਨਾਂ ਦੁਆਰਾ ਗੱਡੀਆਂ ਧੋਣ ਲਈ ਵਰਤਿਆ ਜਾ ਰਿਹਾ ਹੈ ਜਦਕਿ ਜੇ ਇਹੀ ਸਰਵਿਸ ਸਟੇਸ਼ਨ 100—125 ਵਾਰ ਪ੍ਰੈਸ਼ਰ ਤੇ ਪ੍ਰੈਸ਼ਰ ਪੰਪਾਂ ਰਾਹੀਂ ਸਰਵਿਸ ਕਰਨ ਤਾਂ ਪਾਣੀ ਦੀ ਮਿਕਦਾਰ 360 ਕਿਲੋ ਲੀਟਰ ਪ੍ਰਤੀ ਦਿਨ ਤੱਕ ਲਿਆਂਦੀ ਜਾ ਸਕਦੀ ਹੈ। (Pollution Control Board)
ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਜਲ ਪ੍ਰਦੂਸ਼ਣ ਕੰਟਰੋਲ ਐਕਟ ਤਹਿਤ 21 ਦਿਨਾਂ ਦਾ ਨੋਟਿਸ ਜਾਰੀ
ਅਜਿਹੀ ਇੱਕ ਸਟੱਡੀ ਪਟਿਆਲਾ ਸ਼ਹਿਰ ਵਿੱਚ ਕਰਵਾਈ ਗਈ, ਜਿਸ ਵਿੱਚ ਇਹ ਦੇਖਿਆ ਗਿਆ ਕਿ ਪ੍ਰਾਇਮਰੀ ਟ੍ਰੀਟਮੈਂਟ ਤੋਂ ਬਾਅਦ ਇਹਨਾਂ ਸਰਵਿਸ ਸਟੇਸ਼ਨਾਂ ਦਾ ਪਾਣੀ ਜੇ ਪਹਿਲੀ ਧੁਆਈ ਲਈ ਮੁੜ ਵਰਤ ਲਿਆ ਜਾਵੇ ਤਾਂ ਪਾਣੀ ਦੀ ਵਰਤੋਂ 50 ਪ੍ਰਤੀਸ਼ਤ ਤੱਕ ਘਟਾਈ ਜਾ ਸਕਦੀ ਹੈ। ਉਕਤ ਵਿਗਿਆਨਕ ਤੱਥਾਂ ਦੇ ਮੱਦੇਨਜ਼ਰ ਬੋਰਡ ਨੇ ਜਲ ਪ੍ਰਦੂਸ਼ਣ ਰੋਕਥਾਮ ਐਕਟ—1974 ਦੀ ਧਾਰਾ 33—ਏ ਤਹਿਤ 21 ਦਿਨਾਂ ਦਾ ਨੋਟਿਸ ਜਾਰੀ ਕਰਕੇ ਆਮ ਲੋਕਾਂ ਅਤੇ ਇਹਨਾਂ  ਸਰਵਿਸ ਸਟੇਸ਼ਨ ਵਾਲਿਆਂ ਤੋਂ ਰਾਇ ਅਤੇ ਇਤਰਾਜ਼ ਮੰਗੇ ਹਨ ਕਿ ਕਿਉਂ ਨਾ ਉਹਨਾਂ ਸਰਵਿਸ ਸਟੇਸ਼ਨਾਂ, ਜਿਹੜੇ ਤਿੰਨ ਜਾਂ ਚਾਰ ਪਹੀਆ ਵਾਹਨ ਧੋਂਦੇ ਹਨ, ਉਹਨਾਂ ਲਈ ਵਧ ਪ੍ਰੈਸ਼ਰ ਅਤੇ ਪਾਣੀ ਦੀ ਘੱਟ ਵਰਤੋਂ ਵਾਲੇ ਪ੍ਰੈਸ਼ਰ ਪੰਪ ਲਗਾਉਣੇ ਲਾਜ਼ਮੀ ਕੀਤੇ ਜਾਣ ਜਿਨ੍ਹਾਂ ‘ਤੇ ਹੱਥ ਨਾਲ ਪਾਣੀ ਦੀ ਵਰਤੋਂ ਘਟਾਉਣ—ਵਧਾਉਣ ਦੀ ਸੁਵਿਧਾ ਲਈ ਕਲੱਚ ਵੀ ਲੱਗਾ ਹੋਵੇ। (Pollution Control Board)
ਪ੍ਰਵਾਸੀ ਮਜ਼ਦੂਰ ਦੀ ਬੱਚੀ ਨਾਲ ਜਬਰ-ਜਨਾਹ ਕਰਨ ਵਾਲਾ ਕਾਬੂ
ਬਠਿੰਡਾ ਦੀਪਰਵਾ ਲਾਕਰਾ ਨੇ ਇਸ ਬਾਰੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਖੁਲਾਸਾ
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਬਠਿੰਡਾ ਦੇ ਹਰਦੇਵ ਨਗਰ ‘ਚ ਲੰਘੀ 27 ਜੂਨ ਨੂੰ ਪ੍ਰਵਾਸੀ ਮਜ਼ਦੂਰ ਦੀ 8 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜਨਾਹ ਕਰਨ ਵਾਲੇ ਵਿੱਕੀ ਪੁੱਤਰ ਸ਼ੰਕਰ ਵਾਸੀ ਗਲੀ ਨੰਬਰ 5 ਹਰਦੇਵ ਨਗਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਜ ਬਠਿੰਡਾ ਰੇਂਜ ਦੇ ਆਈਜੀ ਮੁਹੰਮਦ ਫਿਆਜ਼ ਫਾਰੂਕੀ, ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨਵੀਨ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਇਸ ਬਾਰੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਆਈਜੀ ਨੇ ਦੱਸਿਆ ਕਿ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਐਸਐਸਪੀ ਬਠਿੰਡਾ ਦੀ ਅਗਵਾਈ ‘ਚ ਐਸਪੀਡੀ ਬਠਿੰਡਾ ਗੁਰਮੀਤ ਸਿੰਘ ਤੇ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੀ ਦੇਖ-ਰੇਖ ‘ਚ ਪੰਜ ਟੀਮਾਂ ਬਣਾਈਆਂ ਗਈਆਂ ਸਨ ਜਿੰਨ੍ਹਾਂ ‘ਚ ਮੁੱਖ ਅਫ਼ਸਰ ਥਾਣਾ ਥਰਮਲ ਬਠਿੰਡਾ, ਇੰਚਾਰਜ ਸੀਆਈਏ ਬਠਿੰਡਾ ਤੇ ਹੋਰ ਪੁਲਿਸ ਅਫ਼ਸਰ ਸ਼ਾਮਲ ਕੀਤੇ ਗਏ ਸਨ। (Bathinda News)
ਪੁਲਿਸ ਨੇ ਵਾਰਦਾਤ ਵਾਲੀ ਜਗ੍ਹਾ ਤੋਂ ਬੱਚੀ ਦਾ ਰਬੜ ਬੈਂਡ ਵੀ ਬਰਾਮਦ ਕੀਤਾ ਹੈ। ਤਫ਼ਤੀਸ਼ ਦੌਰਾਨ ਆਸ-ਪਾਸ ਵਸਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਗਈ ਸੀ। ਪੀੜਤ ਲੜਕੀ ਵੱਲੋਂ ਮੁਲਜਮ ਦੇ ਦੱਸੇ ਹੁਲੀਏ ਦੇ ਅਧਾਰ ‘ਤੇ 500 ਦੇ ਕਰੀਬ ਪੁਰਸ਼ਾਂ ਦੀਆਂ ਫੋਟੋਆਂ ਖਿੱਚੀਆਂ ਗਈਆਂ ਜੋਕਿ ਪੀੜਤ ਬੱਚੀ ਨੂੰ ਪਛਾਣ ਲਈ ਦਿਖਾਈਆਂ ਗਈਆਂ। ਪੀੜਤ ਵੱਲੋਂ ਕੀਤੀ ਗਈ ਪਛਾਣ ਅਨੁਸਾਰ ਮੁਲਜ਼ਮ ਵਿੱਕੀ ਪੁੱਤਰ ਸ਼ੰਕਰ ਵਾਸੀ ਗਲੀ ਨੰਬਰ 5 ਹਰਦੇਵ ਨਗਰ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼੍ਰੀ ਫਾਰੂਖ਼ੀ ਨੇ ਦੱਸਿਆ ਕਿ ਮੁਲਜਮ ਦਾ ਪਿਛੋਕੜ ਮੁਹੱਲਾ ਸੀਸ ਕੀ ਨੰਗਲਾ, ਸਿੰਕਦਰਾਓ ਥਾਣਾ ਹਾਥਰਸ ਜੰਕਸ਼ਨ ਤਹਿਸੀਲ ਹਾਥਰਸ, ਜ਼ਿਲ੍ਹਾ ਅਲੀਗੜ੍ਹ ਉੱਤਰ ਪ੍ਰਦੇਸ਼ ਨਾਲ ਸਬੰਧਤ ਹੈ।
ਮੁਲਜਮ ਨੇ ਪੁੱਛ-ਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ. ਮੁਲਜ਼ਮ ਦੀ ਪਤਨੀ ਦੀ ਕਰੀਬ ਡੇਢ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਬਠਿੰਡਾ ਸ਼ਹਿਰ ‘ਚ ਝਾੜੂ, ਵਾਇਪਰ ਆਦਿ ਘਰੇਲੂ ਸਮਾਨ ਵੇਚਦਾ ਹੈ। ਥਾਣਾ ਥਰਮਲ ਪੁਲਿਸ ਨੇ ਇਸ ਘਟਨਾ ਦੇ ਸਬੰਧ ‘ਚ ਅਣਪਛਾਤੇ ਵਿਅਕਤੀ ਖਿਲਾਫ ਪੁਲਿਸ ਕੇਸ ਦਰਜ ਕੀਤਾ ਸੀ ਸ਼੍ਰੀ ਫਾਰੂਖ਼ੀ ਨੇ ਦੱਸਿਆ ਕਿ ਇਸ ਕੇਸ ਨੂੰ ਜਿੰਨੀ ਜਲਦੀ ਹੋ ਸਕਿਆ ਅਦਾਲਤ ‘ਚ ਲਿਜਾਇਆ ਜਾਏਗਾ ਅਤੇ ਸਜ਼ਾ ਵੀ ਦਿਵਾਈ ਜਾਏਗੀ। (Bathinda News)
ਪਖਾਨੇ ਚੁੱਕਣ ਨੂੰ ਲੈ ਕੇ ਕਾਰਵਾਈ ਦੇ ਆਦੇਸ਼ | Bathinda News
ਹਰਦੇਵ ਨਗਰ ਖੇਤਰ ‘ਚ ਪਹਿਲਾਂ ਆਰਜੀ ਪਾਖਾਨੇ ਰੱਖੇ ਹੋਏ ਸਨ ਜੋ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਉੱਥੋਂ ਚੁੱਕ ਲਏ ਸਨ ਘਰ ‘ਚ ਪਾਖਾਨਾ ਨਾ ਹੋਣ ਕਰਕੇ ਮਾਸੂਮ ਬੱਚੀ ਨੂੰ ਜਬਰ ਜਨਾਹ ਦਾ ਸ਼ਿਕਾਰ ਹੋਣਾ ਪਿਆ ਹੈ। ਅੱਜ ਪ੍ਰੈਸ ਕਾਨਫਰੰਸ ‘ਚ ਡਿਪਟੀ ਕਮਿਸ਼ਨਰ ਬਠਿੰਡਾ ਦਿਪਾਰਵਾ ਲਾਕੜਾ ਨੇ ਇੱਕ ਸਵਾਲ ਦੇ ਜਵਾਬ ‘ਚ ਦੱਸਿਆ ਕਿ ਨਗਰ ਨਿਗਮ ਦੇ ਕਮਿਸ਼ਨਰ ਨੂੰ ਇਸ ਸਬੰਧ ‘ਚ ਪੜਤਾਲ ਕਰਕੇ ਅਣਗਹਿਲੀ ਕਰਨ ਵਾਲੇ ਮੁਲਾਜਮਾਂ ਖਿਲਾਫ ਕਾਰਵਾਈ ਕਰਨ ਲਈ ਆਖ ਦਿੱਤਾ ਗਿਆ ਹੈ। (Bathinda News)
ਨਸ਼ੀਲੀਆਂ ਵਸਤਾਂ ਸਮੇਤ ਦੋ ਔਰਤਾਂ ਕਾਬੂ
500 ਗੋਲੀਆਂ ਨਸ਼ੀਲੀਆਂ ਤੇ 10 ਗ੍ਰਾਮ ਸੁਲਫਾ ਕੀਤਾ ਬਰਾਮਦ | Arreste
ਨਾਭਾ, (ਤਰੁਣ ਕੁਮਾਰ ਸ਼ਰਮਾ/ਸੱਚ ਕਹੂੰ ਨਿਊਜ਼)। ਨਾਭਾ ਪੁਲਿਸ ਵੱਲੋਂ ਦੋ ਮਹਿਲਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਇਨ੍ਹਾਂ ਖਿਲਾਫ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਧੀਨ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫਤਾਰ ਹੋਈਆਂ ਔਰਤਾਂ ਦੀ ਪਛਾਣ ਪਿੰਡ ਰੋਹਟੀ ਛੰਨਾ ਦੀ ਜਸਬੀਰ ਕੌਰ ਤੇ ਅਮਰਜੀਤ ਕੌਰ ਦੇ ਰੂਪ ‘ਚ ਹੋਈ ਹੈ ਜਿਨ੍ਹਾਂ ਤੋਂ ਕਥਿਤ ਰੂਪ ਵਿੱਚ ਕ੍ਰਮਵਾਰ 500 ਗੋਲੀਆਂ ਨਸ਼ੀਲੀਆਂ ਤੇ 10 ਗ੍ਰਾਮ ਸੁਲਫਾ ਬਰਾਮਦ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇਨ੍ਹਾਂ ਮਹਿਲਾਵਾਂ ਤੋਂ ਇਲਾਵਾ ਵੀ ਪਿਛਲੇ ਮਹੀਨੇ ਦੋ ਹੋਰ ਔਰਤਾਂ ਨੂੰ ਨਾਭਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਣੇ ਗ੍ਰਿਫਤਾਰ ਕੀਤਾ ਗਿਆ ਸੀ।
ਉਪਰੋਕਤ ਕਾਰਵਾਈ ਦੀ ਪੁਸ਼ਟੀ ਕਰਦਿਆਂ ਨਾਭਾ ਸਦਰ ਥਾਣਾ ਇੰਚਾਰਜ਼ ਇੰਸਪੈਕਟਰ ਬਿੱਕਰ ਸਿੰਘ ਸੋਹੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿੱਚ ਹੁਣ ਔਰਤਾਂ ਪਿੱਛੇ ਨਹੀਂ ਹਨ ਸਗੋਂ ਜਿਆਦਾਤਰ ਮਾਮਲਿਆਂ ਵਿੱਚ ਔਰਤਾਂ ਰਾਹੀਂ ਹੀ ਇਹ ਵਪਾਰ ਚਲਾਏ ਜਾ ਰਹੇ ਹਨ, ਜਿਸ ਕਾਰਨ ਪੰਜਾਬ ਪੁਲਿਸ ਨੇ ਹੁਣ ਨਸ਼ੇ ਦੇ ਵਪਾਰ ਤੇ ਨਸ਼ੇ ਦੀ ਦਲਦਲ ‘ਚ ਡੁੱਬੀਆਂ ਇਨ੍ਹਾਂ ਔਰਤਾਂ ਨੂੰ ਕਾਬੂ ਕਰਨ ਲਈ ਵੱਖਰੇ ਤੌਰ ‘ਤੇ ਮਹਿਲਾ ਵਿੰਗ ਤਿਆਰ ਕੀਤਾ ਹੈ। (Arreste)
ਭਾਰਤ-ਪਾਕਿ ਸਰਹੱਦ ਤੋਂ ਪੌਣੇ 2 ਕਿਲੋ ਹੈਰੋਇਨ ਬਰਾਮਦ, ਇੱਕ ਤਸਕਰ ਕਾਬੂ
ਫਿਰੋਜ਼ਪੁਰ, (ਸੱਤਪਾਲ ਥਿੰਦ/ਸੱਚ ਕਹੂੰ ਨਿਊਜ਼)। ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਵੱਲੋਂ ਭਾਰਤ-ਪਾਕਿ ਸਰਹੱਦ ਤੋਂ 2 ਕਿਲੋ 770 ਗ੍ਰਾਮ ਹੈਰੋਇਨ ਬਰਮਾਦ ਕਰਦਿਆਂ ਇੱਕ ਭਾਰਤੀ ਸਮੱਗਲਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੇ ਏਆਈਜੀ ਨਰਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਦਿਨ ਇੰਸਪੈਕਟਰ ਪਰਮਜੀਤ ਸਿੰਘ ਸਮੇਤ ਐੱਸਆਈ ਅਰਵਿੰਦਰਪਾਲ ਸਿੰਘ, ਐੱਸਆਈ ਤਰਲੋਚਨ ਸਿੰਘ, ਏਐੱਸਆਈ ਜਤਿੰਦਰਜੀਤ ਸਿੰਘ, ਏਐੱਸਆਈ ਰੋਹਿਤ ਮਾਰੂਫੀ ਸਮੇਤ ਪੁਲਿਸ ਪਾਰਟੀ ਨੂੰ ਖੂਫੀਆ ਇਤਲਾਹ ਪ੍ਰਾਪਤ ਹੋਈ ਸੀ ਕਿ ਪਿੰਡ ਭਾਨੇ ਵਾਲਾ ਦਾਖਲੀ ਗੱਟੀ ਰਹੀਮੇ ਕੇ ਦੇ ਰਹਿਣ ਵਾਲੇ ਸੁਰਜੀਤ ਸਿੰਘ ਪੁੱਤਰ ਮਾਨ ਸਿੰਘ ਜੋ ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਭਾਰਤ ‘ਚ ਸਪਲਾਈ ਕਰ ਰਿਹਾ ਹੈ, ਜਿਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਹੈ। (Drug)
ਪਿਛਲੇ ਲੰਮੇ ਸਮੇਂ ਪਾਕਿ ਤੋਂ ਹੈਰੋਇਲ ਮਗਵਾ ਕੇ ਕਰ ਰਹੇ ਨੇ ਸਪਲਾਈ | Drug
ਉਨ੍ਹਾਂ ਦੱਸਿਆ ਕਿ ਉਸਦੀ ਨਿਸ਼ਾਨਦੇਹੀ ਦੇ ਆਧਾਰ ‘ਤੇ ਹਿੰਦ-ਪਾਕਿ ਬਾਰਡਰ ਦੀ ਸਰਹੱਦੀ ਚੌਂਕੀ ਕੱਸੋਕੇ ਦੇ ਗੇਟ ਨੰਬਰ 183/01 ਦੇ ਪਿੱਲਰ ਨੰਬਰ 183/13 ਦੇ ਏਰੀਏ ਵਿਚ ਫੈਸਿੰਗ ਤੋਂ ਪਾਰ ਜਵਾਨਾਂ ਦੀ ਮੱਦਦ ਨਾਲ ਬੇਹੱਦ ਰਕਬਾ ਪਿੰਡ ਕਾਲੂਵਾਲਾ ਪਰਮਜੀਤ ਸਿੰਘ ਦੀ ਜ਼ਮੀਨ ਵਿਚ ਲੱਗੇ ਇੰਜਣ ਟਿਊਬਵੈੱਲ ਪਾਈਪ ਦੇ ਮੁੱਢ ਵਿਚੋਂ 5 ਪੈਕੇਟ ਹੈਰੋਇਨ ਜਿਹਨਾਂ ਦਾ ਕੁੱਲ ਵਜਨ 2 ਕਿਲੋ 770 ਗ੍ਰਾਮ ਬਰਾਮਦ ਕੀਤੀ ਗਈ। (Drug)
ਏਆਈਜੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਿਆ ਕਿ ਉਕਤ ਵਿਅਕਤੀ ਪਾਕਿਸਤਾਨੀ ਸਮੱਗਲਰਾਂ ਨਾਲ ਇੰਟਰਨੈੱਟ ਰਾਹੀਂ ਗੱਲਬਾਤ ਕਰਕੇ ਹੈਰੋਇਨ ਮੰਗਵਾ ਕੇ ਆਪਣੀ ਦੱਸੀ ਹੋਈ ਜਗ੍ਹਾ ‘ਤੇ ਫੈਸਿੰਗ ਤੋਂ ਪਾਰ ਕਿਸੇ ਦੀ ਜ਼ਮੀਨ ਵਿਚ ਲੁਕਾ ਛੁਪਾ ਕੇ ਰੱਖਵਾ ਦਿੰਦਾ ਸੀ ਅਤੇ ਮਜ਼ਦੂਰੀ ਕਰਨ ਦੇ ਬਹਾਨੇ ਫੈਸਿੰਗ ਤੋਂ ਪਾਰ ਜਾਂਦਾ ਅਤੇ ਮੌਕਾ ਮਿਲਣ ‘ਤੇ ਹੈਰੋਇਨ ਛੁਪਾ ਕੇ  ਲੈ ਆਉਂਦਾ ਸੀ  ਜਿਸ ਨੂੰ ਅੱਗੇ ਲੋਕਲ ਏਰੀਏ ਦੇ ਸਮੱਗਲਰਾਂ ਨੂੰ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਕਤ ਸਮੱਗਲਰ ਪਹਿਲਾਂ ਵੀ ਕਈ ਵਾਰ ਪਾਕਿਸਤਾਨੀ ਸਮੱਗਲਰਾਂ ਤੋਂ ਹੈਰੋਇਨ ਦੀਆਂ ਕਈ ਖੇਪਾਂ ਮੰਗਵਾ ਚੁੱਕਾ ਹੈ। ਉਹਨਾਂ ਦੱਸਿਆ ਕਿ ਸਮੱਗਲਰ ਸੁਰਜੀਤ ਸਿੰਘ ਖਿਲਾਫ਼ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਕਤ ਵਿਅਕਤੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਵਿਜੀਲੈਂਸ ਵੱਲੋਂ ਏਐਸਆਈ 14 ਹਜਾਰ ਰਿਸ਼ਵਤ ਲੈਦਾ ਰੰਗੇ ਹੱਥੀਂ ਕਾਬੂ
ਹੌਲਦਾਰ ਅਤੇ ਦਰਜ਼ਾ ਚਾਰ ਮੁਲਾਜ਼ਮ ਨੂੰ ਵੀ ਕੀਤਾ ਗਿਆ ਨਾਮਜ਼ਦ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਵਿਜੀਲੈਂਸ ਬਿਊਰੋ ਵੱਲੋਂ ਇੱਕ ਏਐਸਆਈ ਨੂੰ 14 ਹਜ਼ਾਰ ਰੁਪਏ ਦੀ ਵੱਢੀ ਲੈਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਵੱਲੋਂ ਇਸ ਮਾਮਲੇ ਸਬੰਧੀ ਇੱਕ ਹੋਲਦਾਰ ਅਤੇ ਇੱਕ ਦਰਜਾ ਚਾਰ ਮੁਲਾਜ਼ਮ ਨੂੰ ਵੀ ਨਾਮਜਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਦੇ ਐਸਐਸਪੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਤਰਨਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਅਫਸਰ ਨਗਰ ਸਰਹਿੰਦ ਰੋਡ ਪਟਿਆਲਾ ਜੋਂ ਕਿ ਭਾਰਤ ਨਗਰ ਵਿਖੇ ਮੁਬਾਇਲਾਂ ਦੀ ਦੁਕਾਨ ਕਰਦਾ ਹੈ, ਦੇ ਖਿਲਾਫ਼ ਸ਼ਰਾਬ ਦਾ ਝੂਠਾ ਪਰਚਾ ਦਰਜ਼ ਕਰਨ ਦਾ ਡਰਾਵਾ ਦੇ ਕੇ 30 ਹਜਾਰ ਰੁਪਏ ਦੀ ਮੰਗ ਕੀਤੀ ਗਈ ਅਤੇ ਸੌਦਾ 20 ਹਜਾਰ ਰੁਪਏ ਵਿੱਚ ਤਹਿ ਹੋ ਗਿਆ।
ਉਨ੍ਹਾਂ ਦੱਸਿਆ ਕਿ ਤਰਨਜੀਤ ਸਿੰਘ ਕੋਲ ਸਿਰਫ਼ 14 ਹਜਾਰ ਰੁਪਏ ਦਾ ਹੀ ਇੰਤਜਾਮ ਹੋਣ ਤੇ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਏਐਸਆਈ ਗੁਰਮੀਤ ਸਿੰਘ ਥਾਣਾ ਅਨਾਜ ਮੰਡੀ ਪਟਿਆਲਾ ਨੂੰ 14 ਹਜਾਰ ਰੁਪਏ ਦੀ ਰਿਸ਼ਵਤ ਲੈਦਿਆ ਡੀਐਸਪੀ ਕੇ.ਡੀ. ਸ਼ਰਮਾ ਦੀ ਅਗਵਾਈ ਹੇਠਲੀ ਟੀਮ ਵੱਲੋਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਹੌਲਦਾਰ ਹਰਜਿੰਦਰ ਸਿੰਘ ਥਾਣਾ ਅਨਾਜ ਮੰਡੀ ਅਤੇ ਅਸ਼ੋਕ ਕੁਮਾਰ ਦਰਜ਼ਾ ਚਾਰ ਮੁਲਾਜ਼ਮ ਪੀਐਸਓ, ਐਸਐਚਓ ਥਾਣਾ ਅਨਾਜ ਮੰਡੀ ਨੂੰ ਵੀ ਰਿਸ਼ਵਤ ਵਾਲੀ ਰਕਮ ਵਿੱਚੋਂ ਹਿੱਸਾ ਮਿਲਣਾ ਸੀ, ਜਿਸ ਸਬੰਧੀ ਉਨ੍ਹਾਂ ਨੂੰ ਵੀ ਨਾਮਜਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵੱਲੋਂ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਲਿਆ।
ਮਨੁੱਖੀ ਸਿਹਤ ਦਾ ਦੁਸ਼ਮਣ 3 ਕੁਇੰਟਲ ਨਕਲੀ ਦੁੱਧ ਸਮੇਤ ਕਾਬੂ
ਨਕਲੀ ਦੁੱਧ ਤਿਆਰ ਕਰਨ ਵਾਲਾ ਸਮਾਨ ਵੀ ਵੱਡੀ ਮਾਤਰਾ ‘ਚ ਕੀਤਾ ਬਰਾਮਦ
ਬਰਨਾਲਾ/ਹੰਡਿਆਇਆ (ਜੀਵਨ ਰਾਮਗੜ੍ਹ/ਸੁਮਿਤ ਗੁਪਤਾ/ਸੱਚ ਕਹੂੰ ਨਿਊਜ਼) ਨਕਲੀ ਦੁੱਧ ਬਣਾ ਕੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਮਨੁੱਖੀ ਸਿਹਤ ਦੇ ਇੱਕ ਦੁਸ਼ਮਣ ਨੂੰ ਜਿਲ੍ਹਾ ਸਿਹਤ ਵਿਭਾਗ ਅਤੇ ਸੀਆਈਏ ਦੀ ਟੀਮ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਕਾਬੂ ਕੀਤੇ ਮੁਲਜ਼ਮ ਕੋਲੋਂ 290 ਕਿਲੋਗਰਾਮ ਦੁੱਧ ਅਤੇ ਨਕਲੀ ਦੁੱਧ ਤਿਆਰ ਕਰਨ ਵਾਲਾ ਸਮਾਨ ਵੀ ਵੱਡੀ ਮਾਤਰਾ ‘ਚ ਬਰਾਮਦ ਕੀਤਾ ਹੈ। ਜ਼ਿਲ੍ਹਾ ਸਿਹਤ ਅਫ਼ਸਰ ਰਾਜ ਕੁਮਾਰ ਤੇ ਸੀਆਈਏ ਦੇ ਇੰਚਾਰਜ਼ ਬਲਜੀਤ ਸਿੰਘ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਤਹਿਤ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਵਿੱਢੀ ਮੁਹਿੰਮ ਤਹਿਤ ਅੱਜ ਉਸ ਸਮੇਂ ਸਫ਼ਲਤਾ ਮਿਲੀ ਜਦ ਗੁਪਤ ਸੂਚਨਾ ਦੇ ਆਧਾਰ ‘ਤੇ ਸੀਆਈਏ ਅਤੇ ਸਿਹਤ ਵਿਭਾਗ ਦੇ ਸਾਂਝੇ ਆਪਰੇਸ਼ਨ ਦੌਰਾਨ ਨਕਲ ਦੁੱਧ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ।
ਨਕਲੀ ਦੁੱਧ ਤਿਆਰ ਕਰਕੇ ਗੈਰਕਾਨੂੰਨੀ ਕਰਦਾ ਸੀ ਧੰਦਾ
ਉਨ੍ਹਾਂ ਦੱਸਿਆ ਕਿ ਸੂਚਨਾ ਮੁਤਾਬਿਕ ਮੁਲਜ਼ਮ ਰਘਵੀਰ ਸਿੰਘ ਉਰਫ ਰਾਮੂ ਵਾਸੀ ਜੰਡਾ ਵਾਲਾ ਰੋਡ ਬਰਨਾਲਾ ਜੋ ਆਪਣੇ ਰਿਹਾਇਸੀ ਘਰ ਵਿੱਚ ਨਕਲੀ ਦੁੱਧ ਤਿਆਰ ਕਰਨ ਦਾ ਧੰਦਾ ਕਰਦਾ ਹੈ। ਨਕਲੀ ਦੁੱਧ ਤਿਆਰ ਕਰਨ ਲਈ ਇਸਦਾ ਹਿੱਸੇਦਾਰ ਅਚਲ ਕੁਮਾਰ ਉਰਫ ਰਾਜੂ ਪੁੱਤਰ ਰਾਕੇਸ਼ ਕੁਮਾਰ ਵਾਸੀ ਸੇਖਾ ਰੋੜ ਗਲੀ ਨੰ: 12 ਨਕਲੀ ਦੁੱਧ ਤਿਆਰ ਕਰਨ ਦਾ ਸਮਾਨ ਦਿੰਦਾ ਹੈ। ਦੋਵੇਂ ਰਲ਼ਕੇ ਨਕਲੀ ਦੁੱਧ ਤਿਆਰ ਕਰਕੇ ਗੈਰਕਾਨੂੰਨੀ ਧੰਦਾ ਕਰ ਰਹੇ ਸਨ। ਜਿੰਨ੍ਹਾਂ ਦੇ ਠਿਕਾਣੇ ‘ਤੇ ਛਾਪਾਮਾਰੀ ਕਰਦਿਆਂ ਅੱਜ ਸਿਹਤ ਮਹਿਕਮੇਂ ਅਤੇ ਸੀਆਈਏ ਦੀ ਟੀਮ ‘ਚ ਡੀਐਚਓ ਡਾ. ਰਾਜ ਕੁਮਾਰ, ਫੂਡ ਸੇਫਟੀ ਅਫ਼ਸਰ ਗੌਰਵ ਕੁਮਾਰ, ਸੀਆਈਏ ਥਾਣੇਦਾਰ ਕੁਲਦੀਪ ਸਿੰਘ ਨੇ ਨਕਲੀ ਦੁੱਧ 290 ਕਿਲੋਗ੍ਰਾਮ ਸਮੇਤ ਇੱਕ ਮੁਲਜ਼ਮ ਰਘਵੀਰ ਸਿੰਘ ਰਾਮੂ ਨੂੰ ਕਾਬੂ ਕਰ ਲਿਆ ਜਦਕਿ ਦੂਜਾ ਮੁਲਜ਼ਮ ਫਰਾਰ ਹੋ ਗਿਆ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਕੋਲੋਂ 25 ਕਿੱਲੋ ਗੁਲੂਕੋਜ਼ ਪਾਊਡਰ, 23 ਕਿੱਲੋ ਸੁੱਕਾ ਸਕਿਮਡ ਮਿਲਕ ਪਾਊਡਰ, ਇੱਕ ਕੇਨੀ ਪਲਾਸਟਿਕ ਆਰਐਮ ਡੇਢ ਕਿਲੋਗਰਾਮ ਅਤੇ ਚਾਰ ਪੈਕੇਟ ਕਿੰਗਜ਼ ਸੋਇਆਬੀਨ ਤੇਲ ਵੀ ਬਰਾਮਦ ਕਰ ਲਿਆ ਹੈ। ਦੂਜਾ ਮੁਲਜ਼ਮ ਅਚਲ ਕੁਮਾਰ ਦੀ ਭਾਲ ਆਰੰਭ ਕਰ ਦਿੱਤੀ ਹੈ। ਮੁਲਜ਼ਮਾਂ ਖਿਲਾਫ਼ ਮੁਕੱਦਮਾ ਨੰਬਰ 262 ਤਹਿਤ ਧਾਰਾ 272,273,420 ਥਾਣਾ ਸਿਟੀ ਬਰਨਾਲਾ ਵਿਖੇ ਦਰਜ ਕਰ ਲਿਆ।
24 ਹਸਪਤਾਲ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਵੱਲੋਂ ਪੰਜਾਬ ਦੇ ਲਗਭਗ 100 ਹਸਪਤਾਲਾਂ ‘ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਚੈਕਿੰਗ ਦੌਰਾਨ ਦੋ ਦਰਜ਼ਨ ਹਸਪਤਾਲ ਨਿਯਮਾਂ ਦੀ ਉਲੰਘਨਾ ਕਰਦੇ ਪਾਏ ਗਏ। ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 40 ਟੀਮਾਂ ਵੱਲੋਂ ਪੰਜਾਬ ਭਰ ਦੇ 95 ਹਸਪਤਾਲਾਂ ਦਾ ਪੂਰੀ ਡੂੰਘਾਈ ਨਾਲ ਮੁਆਇਨਾ ਕੀਤਾ ਗਿਆ। ਇਸ ਤਹਿਕੀਕਾਤ ਦੌਰਾਨ 71 ਹਸਪਤਾਲ ਅਜਿਹੇ ਸਨ ਜੋ ਬਾਇਓ ਮੈਡੀਕਲ ਵੇਸਟ ਰੂਲਜ਼-2016 ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਸਨ ਜਦਕਿ ਬਾਕੀ 24 ਹਸਪਤਾਲਾਂ ‘ਚ ਉਣਤਾਈਆਂ ਦੇਖਣ ਨੂੰ ਮਿਲੀਆਂ।
ਉਲੰਘਨਾ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਪੰਨੂ
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਨ੍ਹਾਂ 24 ਹਸਪਤਾਲਾਂ ਖਿਲਾਫ਼ ਵਾਤਾਵਰਨ ਸੁਰੱਖਿਆ ਐਕਟ-1986 ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਤੰਦਰੁਸਤ ਪੰਜਾਬ ਦੇ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਦੇ 7400 ਦੇ ਕਰੀਬ ਹਸਪਤਾਲ, ਕਲੀਨਿਕ ਅਤੇ ਸਿਹਤ ਕੇਂਦਰ ਹਰ ਰੋਜ਼ 15-16 ਟਨ ਬਾਇਓ ਮੈਡੀਕਲ ਕਚਰਾ ਪੈਦਾ ਕਰ ਰਹੇ ਹਨ, ਜਿਸ ਨੂੰ ਪੰਜਾਬ ‘ਚ ਮੌਜ਼ੂਦ 4 ਬਾਇਓ-ਮੈਡੀਕਲ ਵੇਸਟ ਟਰੀਟਮੈਂਟ ਪਲਾਂਟ ਜਿਹੜੇ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ ਤੇ ਮੋਹਾਲੀ ਵਿਖੇ ਸਥਿੱਤ ਹਨ, ‘ਚ ਸੋਧ ਕੇ ਇਸ ਕਚਰੇ ਦਾ ਵਿਗਿਆਨਕ ਨਿਪਟਾਰਾ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਬਾਇਓ ਮੈਡੀਕਲ ਕਚਰੇ ਦਾ ਜੇ ਵਿਗਿਆਨਕ ਨਿਪਟਾਰਾ ਨਾ ਕੀਤਾ ਜਾਵੇ ਤਾਂ ਇਹ ਭਿਆਨਕ ਬਿਮਾਰੀਆਂ ਫੈਲਾਊਣ ਦਾ ਜ਼ਰੀਆ ਬਣਦਾ ਹੈ ਜੋ ਸਮੁੱਚੇ ਪੰਜਾਬੀਆਂ ਦੀ ਸਿਹਤ ਲਈ ਖਤਰਾ ਹੈ। ਮਿਸ਼ਨ ਤੰਦਰੁਸਤ ਪੰਜਾਬ, ਪੰਜਾਬੀਆਂ ਨੂੰ ਸਾਫ਼-ਸੁਥਰਾ ਤੇ ਨਰੋਆ ਵਾਤਾਵਰਨ ਦੇਣ ਲਈ ਪ੍ਰਤੀਬੱਧ ਹੈ। ਉਨ੍ਹਾਂ ਦੱਸਿਆ ਕਿ ਅਜਿਹੀ ਅਚਾਨਕ ਛਾਪੇਮਾਰੀ ਕਰਕੇ ਉਲੰਘਣਾ ਕਰਨ ਵਾਲੇ ਹਸਪਤਾਲਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਪੰਜਾਬ ਦਾ ਪਹਿਲਾ ਸੀ ਐਨ ਜੀ ਮਦਰ ਸਟੇਸ਼ਨ ਲੋਕ ਅਰਪਣ ਕੀਤਾ
ਆਈ ਆਰ ਐਮ ਵੱਲੋਂ ਮੰਡੀ ਗੋਬਿੰਦਗੜ੍ਹ ਵਿਖੇ ਸਥਾਪਤ ਕੀਤਾ ਮਦਰ ਸਟੇਸ਼ਨ ਪੰਜਾਬ ਦੇ ਹੋਰ ਸੀ ਐਨ ਜੀ ਸਟੇਸ਼ਨਾਂ ਨੂੰ ਕਰੇਗਾ ਗੈਸ ਸਪਲਾਈ | Pollution Control Board
ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਸੀ ਐਨ ਜੀ ਦਾ ਬਹੁਤ ਵੱਡਾ ਯੋਗਦਾਨ | Pollution Control Board
ਮੰਡੀ ਗੋਬਿੰਦਗੜ੍ਹ (ਸੱਚ ਕਹੂੰ ਨਿਊਜ਼)। ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਸੀ ਐਨ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਇਸਦੀ ਵਰਤੋਂ ਨਾਲ ਵਾਹਨਾਂ ਵਿੱਚੋਂ ਜਹਿਰੀਲੀਆਂ ਗੈਸਾਂ ਨਹੀਂ ਨਿਕਲਦੀਆਂ ਅਤੇ ਇਹ ਗੈਸ ਪੈਟਰੋਲ ਅਤੇ ਡੀਜ਼ਲ ਨਾਲੋਂ ਕਿਫਾਇਤੀ ਵੀ ਹੈ। ਇਹ ਪ੍ਰਗਟਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰ: ਕਾਹਨ ਸਿੰਘ ਪੰਨੂ ਨੇ ਆਈ ਆਰ ਐਮ ਐਨਰਜੀ ਪ੍ਰਾਈਵੇਟ ਲਿਮ:ਵੱਲੋਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਫੋਕਲ ਪੁਆਇੰਟ ਮੰਡੀ ਗੋਬਿੰਦਗੜ੍ਹ ਵਿਖੇ ਪੰਜਾਬ ਦੇ ਪਹਿਲੇ ਸਥਾਪਤ ਕੀਤੇ ਗਏ ਸੀ ਐਨ ਜੀ ਮਦਰ ਸਟੇਸ਼ਨ ਦਾ ਉਦਘਾਟਨ ਕਰਨ ਉਪਰੰਤ ਉਦਯੋਗਪਤੀਆਂ ਅਤੇ ਹੋਰ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਹਨਾਂ ਆਖਿਆ ਕਿ ਪਹਿਲੇ ਪੜਾਅ ਵਿੱਚ ਆਈ ਆਰ ਐਮ ਕੰਪਨੀ ਮੰਡੀ ਗੋਬਿੰਦਗੜ੍ਹ ਤੋਂ ਇਲਾਵਾ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਨੂੰ ਇਹ ਕੁਦਰਤੀ ਗੈਸ ਸਪਲਾਈ ਕਰੇਗੀ। ਉਹਨਾਂ ਦੱਸਿਆ ਆਈ ਆਰ ਐਮ ਕੰਪਨੀ ਮੰਡੀ ਗੋਬਿੰਦਗੜ੍ਹ ਦੀਆਂ ਫਰਨਸਾਂ ਤੇ ਰੋਲਿੰਗ ਮਿੱਲਾਂ ਨੂੰ ਵੀ ਸੀ ਐਨ ਜੀ ਗੈਸ ਸਪਲਾਈ ਕਰੇਗੀ ਤਾਂ ਜੋ ਕੋਇਲੇ ਅਤੇ ਹੋਰ ਬਾਲਣ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਇਹ ਕੰਪਨੀ ਘਰਾਂ ਵਿੱਚ ਵੀ ਪਾਈਪ ਲਾਈਨ ਰਾਹੀਂ ਰਸੋਈ ਗੈਸ ਸਪਲਾਈ ਕਰੇਗੀ। ਸ੍ਰ: ਪੰਨੂ ਨੇ ਕਿਹਾ ਕਿ ਜਿੱਥੇ ਕਾਰਾਂ, ਸਕੂਲ ਬੱਸਾਂ ਤੇ ਤਿੰਨ ਪਹੀਆ ਵਾਹਨਾਂ ਵਿੱਚ ਸੀ ਐਨ ਜੀ ਦੀ ਆਸਾਨੀ ਨਾਲ ਵਰਤੋਂ ਕੀਤੀ ਜਾ ਸਕਦੀ ਹੈ ਉੱਥੇ ਹੀ ਪੁਰਾਣੇ ਆਟੋ ਵਿੱਚ ਸੀ ਐਨ ਜੀ ਕਿੱਟ ਲਗਵਾ ਕੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਭਾਜਪਾ ਨੇ ਪੰਜਾਬ ਸਮੇਤ ਬਦਲੇ ਚਾਰ ਸੂਬਿਆਂ ਦੇ ਪ੍ਰਧਾਨ
ਉਹਨਾਂ ਆਖਿਆ ਕਿ ਡੀਜਲ ਤੇ ਚਲਣ ਵਾਲੇ ਤਿੰਨ ਪਹੀਆ ਵਾਹਨਾਂ ਦੇ ਮਾਲਕਾਂ ਨੂੰ ਆਪਣੇ ਵਾਹਨ ਸੀ ਐਨ ਜੀ ਗੈਸ ਤੇ ਚਲਾਉਣ ਲਈ ਪ੍ਰੇਰਤ ਕੀਤਾ ਜਾਵੇਗਾ ਤਾਂ ਜੋ ਇਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਵਾਤਾਵਰਣ ਨੂੰ ਬਚਾਇਆ ਜਾ ਸਕੇ। ਉਹਨਾਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਜਿੱਥੇ ਜੰਗਲਾਤ ਵਿਭਾਗ ਆਪਣੇ ਪੱਧਰ ਤੇ ਵੱਧ ਤੋਂ ਵੱਧ ਦਰਖੱਤ ਲਗਾਉਣ ਲਈ ਮੁਹਿੰਮ ਚਲਾ ਰਿਹਾ ਹੈ ਉੱਥੇ ਹੀ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵੀ ਇਸ ਮੁਹਿੰਮ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਹਨ। ਉਹਨਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਨੂੰ ਪੂਰੀ ਤਰਾਂ ਪ੍ਰਦੂਸ਼ਣ ਮੁਕਤ ਕਰਨ ਲਈ ਉਦਯੋਗਪਤੀਆਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਜੁਲਾਈ ਮਹੀਨੇ ਤੋਂ ਦਰਖੱਤ ਲਗਾਉਣ ਲਈ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਕੰਮ ਲਈ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਤੋਂ ਵਿਸ਼ੇਸ਼ ਯੋਜਨਾ ਤਿਆਰ ਕਰਵਾਈ ਜਾਵੇਗੀ।
ਚੇਅਰਮੈਨ ਨੇ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਸਾਰੀਆਂ ਉਦਯੋਗਿਕ ਇਕਾਈਆਂ, ਪੈਟਰੋਲ ਪੰਪ, ਭਾਰ ਤੋਲਣ ਵਾਲੇ ਕੰਢੇ ਅਤੇ ਟਰੱਕ ਸਟੈਂਡ ਨੂੰ ਜਾਣ ਵਾਲੀਆਂ ਸੜਕਾਂ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਮਿੱਟੀ ਘੱਟੇ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। ਮੁੱਖ ਵਾਤਾਵਰਣ ਇੰਜਨੀਅਰ ਸ਼੍ਰੀ ਕਰੁਨੇਸ਼ ਗਰਗ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਸੀ ਐਨ ਜੀ ਗੈਸ ਦਾ ਵਿਸ਼ੇਸ਼ ਯੋਗਦਾਨ ਹੋਵੇਗਾ। ਉਹਨਾਂ ਦੱਸਿਆ ਕਿ ਲੁਧਿਆਣਾ ਵਿਖੇ ਤਿੰਨ, ਜਲੰਧਰ ਵਿਖੇ ਤਿੰਨ, ਅੰਮ੍ਰਿਤਸਰ ਵਿਖੇ ਚਾਰ ਅਤੇ ਮੋਹਾਲੀ ਵਿਖੇ ਪੰਜ ਸੀ ਐਨ ਜੀ ਗੈਸ ਸਟੇਸ਼ਨ ਸਥਾਪਤ ਕੀਤੇ ਜਾ ਚੁੱਕੇ ਹਨ। ਉਹਨਾਂ ਹੋਰ ਦੱਸਿਆ ਕਿ ਸਾਰੇ ਵਾਹਨ ਚਾਲਕਾਂ ਨੂੰ ਆਈ ਐਸ ਆਈ ਮਾਰਕ ਦੀਆਂ ਹੀ ਗੈਸ ਕਿੱਟਾਂ ਲਗਵਾਉਣੀਆਂ ਚਾਹੀਦੀਆਂ ਹੈੇ।