Medical Research - Sach Kahoon Punjabi

Body Donation: ਗੁਰਪ੍ਰੀਤ ਸਿੰਘ ਇੰਸਾਂ ਆਏ ਇਨਸਾਨੀਅਤ ਦੇ ਕੰਮ, ਕੀਤਾ ਸਰੀਰਦਾਨ
ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ, ਬਲਾਕ ਦੇ ਦਸਵੇਂ ਸਰੀਰ ਦਾਨੀ ਬਣੇ

Body Donation: (ਬੂਟਾ ਸਿੰਘ) ਲੁਧਿਆਣਾ। ਜਿਉਂਦੇ ਜੀਅ ਆਪਣੇ ਮੁਰਸ਼ਿਦ-ਏ-ਕਾਮਿਲ ਦੇ ਬਚਨਾਂ ਮੁਤਾਬਿਕ ਮਾਨਵਤਾ ਦੀ ਸੇਵਾ ’ਚ ਹਮੇਸ਼ਾ ਵੱਧ-ਚੜ੍ਹਕੇ ਹਿੱਸਾ ਲੈਣ ਵਾਲੇ ਲੁਧਿਆਣਾ ਦੇ ਮੁਹੱਲਾ ਬਾਬਾ ਦੀਪ ਸਿੰਘ ਨਗਰ ਦੁਗਰੀ ਦੇ ਵਸਨੀਕ ਗੁਰਪ੍ਰੀਤ ਸਿੰਘ ਇੰਸਾਂ ਮਰ ਕੇ ਵੀ ਇਨਸਾਨੀਅਤ ਪ੍ਰਤੀ ਆਪਣੇ ਫਰਜ਼ਾਂ ਨੂੰ ਬਾਖੂਬੀ ਨਿਭਾ ਗਏ ਹਨ। ਗੁਰਪ੍ਰੀਤ ਸਿੰਘ ਇੰਸਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ਤਹਿਤ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕੀਤਾ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਜਿਉਂਦੇ ਜੀਅ ਆਪਣੇ ਸਰੀਰ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਨ ਦੇ ਫਾਰਮ ਭਰੇ ਹੋਏ ਸਨ। ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਕ੍ਰਿਸ਼ਨਾ ਆਯੁਰਵੇਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਹਸਮਪੁਰ ,ਡਾਕਘਰ – ਝਾਲੂ ,ਜ਼ਿਲ੍ਹਾ – ਬਿਜਨੌਰ ਉੱਤਰ ਪ੍ਰਦੇਸ਼ (ਯੂ.ਪੀ. ) ਮੈਡੀਕਲ ਖੋਜਾਂ ਲਈ ਦਾਨ ਕੀਤੀ ਹੈ। Body Donation

ਇਹ ਵੀ ਪੜ੍ਹੋ: China Door Ban: ਜਿਸ ਕੋਲ ਵੀ ਖੂਨੀ ਚਾਈਨਾ ਡੋਰ ਮਿਲੇ ਕੀਤਾ ਜਾਵੇ ਕਤਲ ਦਾ ਮੁਕੱਦਮਾ ਦਰਜ : ਜਗਜੀਤ ਸਿੰਘ ਡੱਲੇਵਾਲ

ਪ੍ਰੇਮੀ ਸੇਵਕ ਰਘਵੀਰ ਸਿੰਘ ਇੰਸਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਇੰਸਾਂ ਨੇ ਜ਼ੋਨ ਦੁੱਗਰੀ ’ਚੋਂ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਜਦਕਿ ਅਜਿਹੀ ਦੁੱਖ ਦੀ ਘੜੀ ’ਚ ਆਮ ਤੌਰ ’ਤੇ ਕੋਈ ਅਜਿਹਾ ਫੈਸਲਾ ਲੈਣ ਬਾਰੇ ਸੋਚਦਾ ਤੱਕ ਵੀ ਨਹੀਂ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਇਹ ਬੇਹੱਦ ਸ਼ਲਾਘਾਯੋਗ ਫੈਸਲਾ ਹੋਰਨਾਂ ਲਈ ਵੀ ਪ੍ਰੇਰਨਾਦਾਇਕ ਸਾਬਤ ਹੋਵੇਗਾ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਪੂਰਨ ਚੰਦ ਇੰਸਾਂ ਨੇ ਦੱਸਿਆ ਕਿ ਹੁਣ ਤੱਕ ਲੁਧਿਆਣਾ ਵਿੱਚ 10 ਸਰੀਰ ਦਾਨ ਹੋ ਚੁੱਕੇ ਹਨ।

ਇਸ ਮੌਕੇ ਪਰਿਵਾਰਿਕ ਮੈਂਬਰ ਪਤਨੀ ਬਲਜੀਤ ਕੌਰ ਇੰਸਾਂ,ਬੇਟੀ ਪ੍ਰਭਮੀਤ ਕੌਰ , ਮਾਤਾ ਮੁਖਤਿਆਰ ਕੌਰ , ਗੁਰਪ੍ਰੀਤ ਸਿੰਘ , ਰਣਜੀਤ ਸਿੰਘ ਭਦੌੜ, ਸੱਚੇ ਨਿਮਰ ਸੇਵਾਦਾਰ ਜਸਵੀਰ ਸਿੰਘ ਇੰਸਾਂ, ਬਲਵੀਰ ਸਿੰਘ ਇੰਸਾਂ, ਕਿਸ਼ੋਰ ਕੁਮਾਰ ਇੰਸਾਂ, ਜਤਿੰਦਰ ਸਿੰਘ ਇੰਸਾਂ , ਚਰਨ ਇੰਸਾਂ , ਸੁਖਮੰਦਰ ਇੰਸਾਂ, ਸਿੰਗਰਾ ਇੰਸਾਂ, ਭੈਣ ਸੁਮਨ ਇੰਸਾਂ, ਸਿਮਰਨ ਇੰਸਾਂ, ਅਮਰੀਕ ਪਾਲ ਕੌਰ ਇੰਸਾਂ, ਜਸਵੀਰ ਕੌਰ ਇੰਸਾਂ, ਵੀਨਾ ਇੰਸਾਂ, ਜਸਵਿੰਦਰ ਕੌਰ ਇੰਸਾਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਸਮੇਤ ਵੱਡੀ ਗਿਣਤੀ ’ਚ ਸਾਧ-ਸੰਗਤ, ਰਿਸ਼ਤੇਦਾਰ ਤੇ ਮੁਹੱਲਾ ਵਾਸੀ ਹਾਜ਼ਰ ਸਨ। Body Donation

Body Donation: ਜਾਂਦੇ-ਜਾਂਦੇ ਵੀ ਮਾਨਵਤਾ ਦੀ ਸੇਵਾ ਕਮਾ ਗਏ ਆਗਿਆ ਦੇਵੀ ਇੰਸਾਂ
ਅਬੋਹਰ ਦੇ 37ਵੇਂ ਸਰੀਰਦਾਨੀ ਬਣੇ

Body Donation: ਅਬੋਹਰ, (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਡੇਰਾ ਸੱਚਾ ਸੌਦਾ ਸ਼ਰਧਾਲੂ ਆਗਿਆ ਦੇਵੀ ਇੰਸਾਂ ਪੁੱਤਰੀ ਦੀਨਾ ਨਾਥ, ਵਾਸੀ ਗਲੀ ਨੰ:3 ਸੁੰਦਰ ਨਗਰੀ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੇ ਸਮੂਹ ਪਰਿਵਾਰ ਨੇ ਆਪਣੀ ਪੂਰੀ ਸਹਿਮਤੀ ਨਾਲ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਮੁਜੱਫਰਨਗਰ ਮੈਡੀਕਲ ਕਾਲਜ, ਮੁਜੱਫਰਨਗਰ, ਸਾਹਮਣੇ ਬੇਗਰਾਜਪੁਰ ਇੰਡਸਟਰੀਅਲ ਏਰੀਆ ਦਿੱਲੀ-ਦੇਹਰਾਦੂਨ ਹਾਈਵੇ-251203 ਨੂੰ ਦਾਨ ਕੀਤਾ ਗਿਆ।

ਸਰੀਰਦਾਨੀ ਆਗਿਆ ਦੇਵੀ ਇੰਸਾਂ ਬੀਤੇ ਕੱਲ੍ਹ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਸਰੀਰਦਾਨੀ ਦੇ ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਰੀਰਦਾਨੀ ਆਗਿਆ ਦੇਵੀ ਇੰਸਾਂ ਨੇ ਆਪਣੇ ਜਿਉਂਦੇ-ਜੀਅ ਦੇਹਾਂਤ ਉਪਰੰਤ ਮ੍ਰਿਤਕ ਸਰੀਰ ਦਾ ਅੰਤਿਮ ਸੰਸਕਾਰ ਕਰਨ ਦੀ ਬਜਾਏ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਤੇ ਉਨ੍ਹਾਂ ਦੀ ਇਸ ਅੰਤਿਮ ਇੱਛਾ ਨੂੰ ਪਰਿਵਾਰ ਨੇ ਪੂਰਾ ਕਰਦਿਆਂ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ।

ਇਹ ਵੀ ਪੜ੍ਹੋ: Earthquake: ਸਵੇਰੇ-ਸਵੇਰੇ ਸ਼ਕਤੀਸ਼ਾਲੀ ਭੂਚਾਲ ਨਾਲ ਕੰਬਿਆ ਇਹ ਦੇਸ਼, ਲੋਕਾਂ ’ਚ ਦਹਿਸ਼ਤ

ਸਰੀਰਦਾਨੀ ਆਗਿਆ ਦੇਵੀ ਇੰਸਾਂ ਬਲਾਕ ਅਤੇ ਸ਼ਹਿਰ ਅਬੋਹਰ ਦੇ 37ਵੇਂ ਸਰੀਰਦਾਨੀ ਬਣ ਗਏ ਹਨ। ਜਦੋਂਕਿ ਬਲਾਕ ਅਬੋਹਰ ਦਾ ਸਾਲ 2026 ਦਾ ਇਹ ਪਹਿਲਾ ਸਰੀਰਦਾਨ ਹੈ। ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਪਰਿਵਾਰ ਵੱਲੋਂ ਸਾਰੀ ਕਾਨੂੰਨੀ ਕਾਰਵਾਈ ਪੁੂਰੀ ਕਰਕੇ ਸਰੀਰਦਾਨੀ ਆਗਿਆ ਦੇਵੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਇਕ ਫੁੱਲਾਂ ਨਾਲ ਸਜਾਈ ਗੱਡੀ ’ਚ ਰੱਖਿਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਘਰ ਤੋਂ ਸੁਰੂ ਹੋ ਕੇ ਸ਼ਹਿਰ ਦੀਆਂ ਗਲੀਆਂ ਵਿੱਚੋਂ ਦੀ ਹੁੰਦੀ ਹੋਈ ਅਬੋਹਰ-ਹਨੂੰਮਾਨਗੜ੍ਹ ਰੋਡ ’ਤੇ ਆ ਕੇ ਸਮਾਪਿਤ ਹੋਈ। ਜਿੱਥੋਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਨੇ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ,ਬਲਾਕ ਜਿੰਮੇਵਾਰਾਂ ਦੇ ਸਹਿਯੋਗ ਨਾਲ ਬੇਨਤੀ ਦਾ ਸ਼ਬਦ ਬੋਲ ਕੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਰਵਾਨਾ ਕੀਤਾ ਗਿਆ।

ਅੰਤਿਮ ਯਾਤਰਾ ਵਿਚ ਸ਼ਾਮਲ ਪਰਿਵਾਰਕ ਮੈਂਬਰ, ਸਹਿਰ ਨਿਵਾਸੀ, ਰਿਸ਼ਤੇਦਾਰ ਸਾਕ-ਸਬੰਧੀ, ਜਿੰਮੇਵਾਰ ਸੇਵਾਦਾਰ ਤੇ ਸਮੂਹ ਸਾਧ-ਸੰਗਤ ਨੇ ਸਰੀਰਦਾਨੀ ਆਗਿਆ ਦੇਵੀ ਇੰਸਾਂ ਅਮਰ ਰਹੇ-ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਆਗਿਆ ਦੇਵੀ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨੇ ਅਕਾਸ਼ ਗੁੂੰਜਣ ਲਾ ਦਿੱਤਾ। ਇਸ ਮੌਕੇ ਪਰਿਵਾਰਕ ਮੈਂਬਰ ਸਤੀਸ ਕੁਮਾਰੀ, ਹੋਰ ਰਿਸ਼ਤੇਦਾਰ ਸਾਕ ਸਬੰਧੀ, ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ’ਚ ਜੇਈ ਕ੍ਰਿਸ਼ਨ ਲਾਲ ਇੰਸਾਂ, ਗੁਰਚਰਨ ਸਿੰਘ ਇੰਸਾਂ ਰਿਟਾ: ਡੀਈਓ ਤੋਂ ਇਲਾਵਾ ਐਡਵੋਕੇਟ ਵਿਵੇਕ ਇੰਸਾਂ, ਤਿਰਲੋਚਨ ਇੰਸਾਂ, ਦਰਸ਼ਨ ਸਿੰਘ ਇੰਸਾਂ, ਸਹਿਰ ਨਿਵਾਸੀ, ਸਮੂਹ ਰਿਸ਼ਤੇਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ, ਸਹਿਰ ਦੇ ਵੱਖ-ਵੱਖ ਜੋਨਾਂ ਤੋਂ ਪ੍ਰੇਮੀ ਸੇਵਕ ਤੇ ਹੋਰ ਵੀ ਸਾਧ-ਸੰਗਤ ਨੇ ਆਪਣੀ ਹਾਜ਼ਰੀ ਲਗਵਾਈ।

Body Donation: ਰਾਮ ਮੂਰਤੀ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਪਰਿਵਾਰ ’ਚੋਂ ਦੂਸਰੇ, ਪਿੰਡ ਅਬੁੱਲਖੁਰਾਣਾ ਦੇ 10ਵੇਂ ਅਤੇ ਬਲਾਕ ਮਲੋਟ ਦੇ ਬਣੇ 57ਵੇਂ ਸਰੀਰਦਾਨੀ ਬਣੇ

Body Donation: ਮਲੋਟ, (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਡੇਰਾ ਸੱਚਾ ਸੌਦਾ ਸ਼ਰਧਾਲੂ ਮਾਤਾ ਰਾਮ ਮੂਰਤੀ ਇੰਸਾਂ (92) ਪਤਨੀ ਸੱਚਖੰਡਵਾਸੀ ਬਰਮਾ ਨੰਦ ਵਾਸੀ ਪਿੰਡ ਅਬੁੱਲਖੁਰਾਣਾ, ਬਲਾਕ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਮ੍ਰਿਤਕ ਸਰੀਰ ਸਮੂਹ ਪਰਿਵਾਰ ਵੱਲੋਂ ਮੁਜੱਫਰਨਗਰ ਮੈਡੀਕਲ ਕਾਲਜ, ਮੁਜੱਫਰਨਗਰ ਸਾਹਮਣੇ ਬੇਗਰਾਜਪੁਰ ਇੰਡਸਟਰੀਅਲ ਏਰੀਆ ਦਿੱਲੀ ਦੇਹਰਾਦੂਨ ਹਾਈਵੇ-251203 ਨੂੰ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ।

ਸਰੀਰਦਾਨੀ ਰਾਮ ਮੂਰਤੀ ਇੰਸਾਂ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਬੀਤੀ ਰਾਤ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ। ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਰੀਰਦਾਨੀ ਰਾਮ ਮੂਰਤੀ ਇੰਸਾਂ ਨੇ ਆਪਣੇ ਜਿਉਂਦੇ-ਜੀਅ ਮਰਨ ਉਪਰੰਤ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਤੇ ਉਨ੍ਹਾਂ ਦੀ ਇਸ ਅੰਤਿਮ ਇੱਛਾ ਨੂੰ ਪਰਿਵਾਰ ਨੇ ਪੂਰਾ ਕਰਦਿਆਂ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ।

ਜਿਕਰ ਕਰਨਾ ਬਣਦਾ ਹੈ ਸਰੀਰਦਾਨੀ ਰਾਮ ਮੂਰਤੀ ਇੰਸਾਂ ਪਿੰਡ ਅਬੁੱਲਖੁਰਾਣਾ ’ਚੋਂ ਪਰਿਵਾਰ ਦੇ ਦੂਸਰੇ, ਪਿੰਡ ਅਬੁੱਲਖੁਰਾਣਾ ਦੇ 10ਵੇਂ ਅਤੇ ਬਲਾਕ ਮਲੋਟ ਦੇ 57ਵੇਂ ਸਰੀਰਦਾਨੀ ਬਣ ਗਏ ਹਨ। ਦੱਸਣਾ ਬਣਦਾ ਹੈ ਕਿ ਸਰੀਰਦਾਨੀ ਰਾਮ ਮੂਰਤੀ ਇੰਸਾਂ ਦੇ ਬੇਟੇ ਮਦਨ ਲਾਲ ਇੰਸਾਂ ਦਾ ਵੀ ਕੁਝ ਸਾਲ ਪਹਿਲਾਂ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ ਸੀ। ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਪਰਿਵਾਰ ਵੱਲੋਂ ਸਾਰੀ ਲਿਖਤੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਰੀਰਦਾਨੀ ਰਾਮ ਮੂਰਤੀ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਵਾਕੇ ਇਕ ਫੁੱਲਾਂ ਨਾਲ ਸਜਾਈ ਗੱਡੀ ਤੇ ਰੱਖਿਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵੇਲੇ ਉਨ੍ਹਾਂ ਦੀ ਅਰਥੀ ਨੂੰ ਬੇਟੇ ਕੇਵਲ ਕ੍ਰਿਸ਼ਨ, ਪੋਤਰੇ ਤੇ ਪੋਤਰੀਆਂ ਨੇ ਵੀ ਮੋਢਾ ਲਾਇਆ। ਅੰਤਿਮ ਯਾਤਰਾ ਘਰ ਤੋਂ ਸੁਰੂ ਹੋ ਕੇ ਪਿੰਡ ਅਬੁੱਲਖੁਰਾਣਾ ਦੇ ਓਵਰ ਬਰਿਜ ਦੇ ਨਾਲ ਵਾਲੀ ਸਰਵਿਸ ਰੋਡ ਤੋਂ ਤੱਪਾਖੇੜਾ ਰੋਡ ਕੋਲੋਂ ਹੁੰਦੀ ਹੋਈ ਬੱਸ ਅੱਡਾ ਅਬੁੱਲਖੁਰਾਣਾ ’ਤੇ ਆ ਕੇ ਸਮਾਪਿਤ ਹੋਈ।

ਇਹ ਵੀ ਪੜ੍ਹੋ: Train Accident: ਰੇਲਗੱਡੀ ਦੀ ਲਪੇਟ ’ਚ ਆਉਣ ਨਾਲ 11 ਰੇਲਵੇ ਕਰਮਚਾਰੀਆਂ ਦੀ ਮੌਤ, ਦੋ ਜ਼ਖਮੀ

ਅੰਤਿਮ ਯਾਤਰਾ ’ਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਰਿਸ਼ਤੇਦਾਰ ਸਾਕ-ਸਬੰਧੀ, ਜਿੰਮੇਵਾਰ ਸੇਵਾਦਾਰ ਤੇ ਸਮੂਹ ਸਾਧ-ਸੰਗਤ ਨੇ ਸਰੀਰਦਾਨੀ ਰਾਮ ਮੂਰਤੀ ਇੰਸਾਂ ਅਮਰ-ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਰਾਮ ਮੂਰਤੀ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨੇ ਅਕਾਸ਼ ਗੁੂੰਜਣ ਲਾ ਦਿੱਤਾ। ਪਿੰਡ ਅਬੁੱਲਖੁਰਾਣਾ ਤੇ ਇਲਾਕੇ ਦੇ ਮੋਹਤਬਾਰਾਂ ਨੇ ਪਰਿਵਾਰ ਵੱਲੋਂ ਦੁੱਖ ਦੀ ਘੜੀ ਵਿਚ ਕੁੱਲ ਮਾਲਕ ਦੇ ਭਾਣੇ ਵਿਚ ਰਹਿੰਦਿਆਂ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਵਾਸਤੇ ਦਾਨ ਕਰਨ ਤੇ ਇਨਸਾਨੀਅਤ ਤਹਿਤ ਕੀਤੀ ਸੇਵਾ ਦੀ ਭਰਵੀਂ ਸ਼ਲਾਘਾ ਕੀਤੀ। Body Donation

ਇਸ ਸਮੇਂ ਸਰੀਰਦਾਨੀ ਦੇ ਪਰਿਵਾਰਕ ਮੈਬਰਾਂ ਬੇਟੇ ਕੇਵਲ ਕ੍ਰਿਸ਼ਨ ਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੇ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ’ਚ ਹਰਪਾਲ ਰਿੰਕੂ ਇੰਸਾਂ, ਸਤੀਸ ਹਾਂਡਾ ਇੰਸਾਂ ਤੋਂ ਇਲਾਵਾ ਅਨਿਲ ਇੰਸਾਂ ਬਲਾਕ ਪ੍ਰੇਮੀ ਸੇਵਕ ਮਲੋਟ, ਗੋਰਖਨਾਥ ਇੰਸਾਂ, ਦੀਵਾਨ ਚੰਦ ਇੰਸਾਂ ਪ੍ਰੇਮੀ ਸੇਵਕ ਪਿੰਡ ਅਬੁੱਲਖੁਰਾਣਾ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੱਤਪਾਲ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਖੇਤਾ ਸਿੰਘ ਇੰਸਾਂ, ਹਰਪਾਲ ਸਿੰਘ ਇੰਸਾਂ, ਮਾਂਹਵੀਰ ਇੰਸਾਂ, ਰਾਜੂ ਇੰਸਾਂ, ਪ੍ਰੇ੍ਰਮੀ ਬਲਜਿੰਦਰ ਸਿੰਘ ਦਿਉਣਖੇੜਾ, ਸ਼ਮਿੰਦਰ ਸਿੰਘ ਇੰਸਾਂ, ਲਾਲ ਸਿੰਘ ਇੰਸਾਂ, ਸੁਰਜੀਤ ਸਿੰਘ ਸਾਬਕਾ ਸਰਪੰਚ ਪਿੰਡ ਅਬੁੱਲਖੁਰਾਣਾ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ, ਐਮਐਸਜੀ ਆਈ ਟੀ ਵਿੰਗ ਦੇ ਮੈਂਬਰ, ਪਿੰਡਾਂ ਦੇ ਪ੍ਰੇਮੀ ਸੇਵਕ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਤੇ ਸਮੂਹ ਸਾਧ-ਸੰਗਤ ਤੇ ਸਮੂਹ ਜਿੰਮੇਵਾਰ ਸ਼ਾਮਲ ਸਨ।

Medical Research: ਦਰਸ਼ਨ ਸਿੰਘ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ
Medical Research: ਬਲਾਕ ਸੈਦੇ ਕੇ ਮੋਹਨ ਦੇ ਪੰਜਵੇਂ ਤੇ ਪਿੰਡ ਪਿੰਡੀ ਦੇ ਦੂਜੇ ਸਰੀਰਦਾਨੀ ਬਣੇ

Medical Research: ਗੁਰੂਹਰਸਹਾਏ (ਵਿਜੈ ਹਾਂਡਾ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਸੈਦੇ ਕੇ ਮੋਹਨ ਦੇ ਡੇਰਾ ਸ਼ਰਧਾਲੂ ਦਰਸ਼ਨ ਸਿੰਘ ਇੰਸਾਂ ਵਾਸੀ ਪਿੰਡ ਪਿੰਡੀ ਨੇ ਦੇਹਾਂਤ ਮਹਾਨ ਸਰੀਰਦਾਨੀਆਂ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ, ਜਿਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।

ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸੱਚੇ ਨਿਮਰ ਸੇਵਾਦਾਰ ਦੀ ਹਾਜ਼ਰੀ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਐਂਬੂਲੈਂਸ ਰਾਹੀਂ ਆਈਟੀਐੱਮ ਆਯੂਰਵੈਦਿਕ ਮੈਡੀਕਲ ਕਾਲਜ ਤੇ ਹਸਪਤਾਲ ਮੁਹਾਰਗੰਜ ਉੱਤਰ ਪ੍ਰਦੇਸ਼ ਲਈ ਆਸਮਾਨ ਵਿੱਚ ਗੂੰਜਦੇ ਨਾਅਰਿਆਂ ਜਬ ਤਕ ਸੂਰਜ਼ ਚਾਂਦ ਰਹੇਗਾ ਦਰਸ਼ਨ ਸਿੰਘ ਇੰਸਾਂ ਤੇਰਾ ਨਾਮ ਰਹੇਗਾ ਨਾਲ ਐਂਬੂਲੈਂਸ ਗੱਡੀ ਨੂੰ ਰਵਾਨਾ ਕੀਤਾ ਗਿਆ।

Read Also : ਪਵਿੱਤਰ ਅਵਤਾਰ ਮਹੀਨੇ ਦੀ ਸ਼ੁਰੂਆਤ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਕੀਤੀ

ਇਸ ਮੌਕੇ ਪਹੁੰਚੇ ਸੱਚੇ ਨਿਮਰ ਸੇਵਾਦਾਰ ਜੀਤ ਸਿੰਘ ਇੰਸਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਲਾਕ ਸੈਦੇ ਕੇ ਮੋਹਨ ਅੰਦਰ ਹੁਣ ਤੱਕ ਪੰਜ ਤੇ ਪਿੰਡ ਪਿੰਡੀ ਅੰਦਰ ਅੱਜ ਦੂਜਾ ਸਰੀਰਦਾਨ ਹੋਇਆ ਹੈ ਡੇਰਾ ਸ਼ਰਧਾਲੂਆਂ ਵੱਲੋਂ ਆਪਣੇ ਸਰੀਰ ਨੂੰ ਸਾੜਨ ਦੀ ਬਜਾਏ ਉਹਨਾਂ ਮੈਡੀਕਲ ਕਾਲਜਾਂ ਨੂੰ ਦਾਨ ਕਰ ਦਿੱਤਾ ਜਾਂਦਾ ਹੈ ਜਿੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਵਲੋਂ ਇਹਨਾਂ ਮ੍ਰਿਤਕ ਸਰੀਰਾਂ ਉੱਪਰ ਵੱਖਰੀਆਂ ਵੱਖਰੀਆਂ ਖੋਜਾਂ ਕੀਤੀਆਂ ਜਾਂਦੀਆਂ ਹਨ ਤੇ ਆਉਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ।

ਸਰੀਰਦਾਨ ਕਰਨਾ ਸ਼ਲਾਘਾਯੋਗ ਉਪਰਾਲਾ: ਸਰਪੰਚ | Medical Research

ਇਸ ਮੌਕੇ ਪਿੰਡ ਪਿੰਡੀ ਦੇ ਸਰਪੰਚ ਕੁਲਵਿੰਦਰ ਰਾਣੀ ਤੇ ਉਹਨਾਂ ਦੇ ਪਤੀ ਹਰਕਿਸ਼ਨ ਲਾਲ ਪੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਸਰੀਰਦਾਨ ਦੀ ਮੁਹਿੰਮ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਸਰੀਰ ਨੂੰ ਸਾੜਨ ਦੀ ਬਜਾਏ ਡੇਰਾ ਸ਼ਰਧਾਲੂਆਂ ਵੱਲੋਂ ਦਾਨ ਕਰਨਾ ਇਕ ਮਹਾਨ ਕਾਰਜ ਹੈ ਤੇ ਇਹ ਇਕ ਮਹਾਂਦਾਨ ਹੈ। ਉਹਨਾਂ ਕਿਹਾ ਕਿ ਸਾਡੇ ਸਮਾਜ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਸਰੀਰ ਦਾ ਦੇਹ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰਨਾ ਚਾਹੀਦਾ ਹੈ ਤੇ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੋ ਸਕਦਾ।

Medical Research: ਡੇਰਾ ਸ਼ਰਧਾਲੂ ਜਗਦੀਪ ਕੌਰ ਇੰਸਾਂ ਬਣੇ ਪਿੰਡ ਹਰੀਗੜ੍ਹ ਦੇ ਪਹਿਲੇ ਸਰੀਰਦਾਨੀ
Medical Research: ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

Medical Research: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਨੇੜਲੇ ਪਿੰਡ ਹਰੀਗੜ੍ਹ ਵਿਖੇ ਭੈਣ ਜਗਦੀਪ ਕੌਰ ਇੰਸਾਂ ਪਤਨੀ ਰਾਜਵੀਰ ਸਿੰਘ ਇੰਸਾਂ ਸੱਚੀ ਪ੍ਰੇਮੀ ਸੰਮਤੀ ਹਰੀਗੜ੍ਹ ਦੇ ਦੇਹਾਂਤ ਉਪਰੰਤ ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਭੈਣ ਜਗਦੀਪ ਕੌਰ ਇੰਸਾਂ ਪਿੰਡ ਹਰੀਗੜ੍ਹ ਦੇ ਪਹਿਲੇ ਸਰੀਰਦਾਨੀ ਹਨ।

ਜਾਣਕਾਰੀ ਅਨੁਸਾਰ ਭੈਣ ਜਗਦੀਪ ਕੌਰ ਇੰਸਾਂ ਦੇ ਅਚਾਨਕ ਦੇਹਾਂਤ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਭੈਣ ਜਗਦੀਪ ਕੌਰ ਇੰਸਾਂ ਦੇ ਜਿਉਂਦੇ ਜੀਅ ਮਰਨ ਉਪਰੰਤ ਸਰੀਰਦਾਨ ਕਰਨ ਦੇ ਕੀਤੇ ਪ੍ਰਣ ਤਹਿਤ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ। ਅੱਜ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਗੱਡੀ ਵਿੱਚ ਰੱਖ ਕੇ ਪਿੰਡ ਦੇ ਬੱਸ ਸਟੈਂਡ ਤੋਂ ਮੈਡੀਕਲ ਕਾਲਜ ਮੁਜ਼ੱਫਰਨਗਰ ਯੂਪੀ ਲਈ ਰਵਾਨਾ ਕੀਤਾ ਗਿਆ। ਐਬੂਲੈਂਸ ਨੂੰ ਹਰੀ ਝੰਡੀ ਦੇਣ ਦੀ ਰਸਮ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਮਨਜੀਤ ਸਿੰਘ ਭੂਰਾ ਨੇ ਨਿਭਾਈ।

Medical Research

ਇਸ ਮੌਕੇ ਪਿੰਡ ਦੀ ਸਰਪੰਚ ਕੁਲਦੀਪ ਕੌਰ ਦੇ ਪਤੀ ਮਾਸਟਰ ਦੇਸ ਰਾਜ ਸਿੰਘ ਨੇ ਡੇਰਾ ਸੱਚਾ ਸੌਦਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜ ਬਹੁਤ ਹੀ ਸ਼ਲਾਘਾਯੋਗ ਯੋਗ ਹਨ। ਭੈਣ ਜਗਦੀਪ ਕੌਰ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਦੀ ਰਵਾਨਗੀ ਬਲਾਕ ਗੋਬਿੰਦਗੜ੍ਹ ਜੇਜੀਆ ਦੀ ਸਾਧ-ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਕੀਤੀ ਗਈ। Medical Research

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਗੁਰਵਿੰਦਰ ਸਿੰਘ ਇੰਸਾਂ ਹਰੀਗੜ੍ਹ, ਸੱਚੇ ਨਿਮਰ ਸੇਵਾਦਾਰ ਸਰਜੀਵਨ ਕੁਮਾਰ ਇੰਸਾਂ ਛਾਜਲੀ , ਭੈਣ ਰਣਜੀਤ ਕੌਰ ਇੰਸਾਂ ਹਰੀਗੜ੍ਹ, ਪਿੰਡ ਦੇ ਪ੍ਰੇਮੀ ਸੇਵਕ ਖੁਸ਼ਪ੍ਰੀਤ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਮੰਗਲ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ, ਫੌਜੀ ਸਿੰਘ ਇੰਸਾਂ, ਬੱਗਾ ਸਿੰਘ ਇੰਸਾਂ , ਬਲਵਿੰਦਰ ਸਿੰਘ ਇੰਸਾਂ ਫੌਜੀ, ਗੁਰਲਾਲ ਸਿੰਘ ਇੰਸਾਂ, ਮਾਨ ਸਿੰਘ ਇੰਸਾਂ , ਪ੍ਰਤਾਪ ਸਿੰਘ ਇੰਸਾਂ, ਬਲਵੀਰ ਸਿੰਘ ਇੰਸਾਂ, ਪਿੰਡ ਦੇ ਪੰਚਾਇਤ ਮੈਂਬਰ ਮਨਵੀਰ ਸਿੰਘ, ਗੁਰਵਿੰਦਰ ਸਿੰਘ, ਸੁਰੇਸ਼ ਕੁਮਾਰ, ਕ੍ਰਿਸ਼ਨ ਸਿੰਘ, ਮਨਜੀਤ ਸਿੰਘ, ਗੁਰਵਿੰਦਰ ਸਿੰਘ ਕਾਕਾ, ਜਗਪਾਲ ਸਿੰਘ ਨੰਬਰਦਾਰ, ਗੁਰਦੀਪ ਸਿੰਘ ਬਲਾਕ ਪ੍ਰਧਾਨ ਲਾਡਵੰਜਾਰਾ, ਦਰਸ਼ਨ ਸਿੰਘ ਬਲਾਕ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਰਿਸ਼ਤੇਦਾਰ, ਪਿੰਡ ਵਾਸੀ, ਸਮੂਹ ਸਾਧ-ਸੰਗਤ ਹਾਜਰ ਸੀ।

Read Also : ਮਾਤਾ ਗੁਰਦੇਵ ਕੌਰ ਇੰਸਾਂ ਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ

Body Donation: ਮਾਤਾ ਅਜਮੇਰ ਕੌਰ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਕੀਤਾ ਦਾਨ
ਮਾਤਾ ਜੀ ਦੀਆਂ ਧੀਆਂ ਅਤੇ ਨੂੰਹਾਂ ਨੇ ਦਿੱਤਾ ਅਰਥੀ ਨੂੰ ਮੋਢਾ

ਬਲਾਕ ਪਾਤੜਾਂ ਦੇ ਪਿੰਡ ਚੁਨਾਗਰਾ ਵਿਖੇ ਮਾਤਾ ਅਜਮੇਰ ਕੌਰ ਇੰਸਾਂ ਅਮਰ ਰਹੇ ਦੇ ਲੱਗੇ ਨਾਅਰੇ

Body Donation: (ਭੂਸ਼ਨ ਸਿੰਗਲਾ/ ਦੁਰਗਾ ਸਿੰਗਲਾ) ਪਾਤੜਾਂ। ਡੇਰਾ ਸੱਚਾ ਸੌਦਾ ਵੱਲੋਂ ਸ਼ੁਰੂ ਕੀਤੇ ਮਨੁੱਖਤਾ ਭਲਾਈ ਕਾਰਜਾਂ ਤੋਂ ਪ੍ਰੇਰਨਾ ਲੈਂਦਿਆਂ ਬਲਾਕ ਪਾਤੜਾਂ ਦੇ ਪਿੰਡ ਚੁਨਾਗਰਾ ਦੀ ਵਸਨੀਕ ਮਾਤਾ ਅਜਮੇਰ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਪਰਿਵਾਲ ਵੱਲੋਂ ਮੈਡੀਕਲ ਕਾਲਜ ਲਖਨਊ ਉਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਮਾਤਾ ਅਜਮੇਰ ਕੌਰ ਇੰਸਾਂ ਬਹੁਤ ਲੰਮੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ ਜੋ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਕੁੱਲ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ।

ਮਾਤਾ ਜੀ ਨੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਜਿਉਂਦੇ ਜੀਅ ਆਪਣੇ ਦੇਹਾਂਤ ਉਪਰੰਤ ਸਰੀਰ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਅਤੇ ਉਨਾਂ ਦੀ ਦਿਲੀ ਇੱਛਾ ਅਨੁਸਾਰ ਉਨਾਂ ਦੇ ਸਮੂਹ ਪਰਿਵਾਰ ਵੱਲੋਂ ਆਪਣੀ ਸਹਿਮਤੀ ਨਾਲ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।

ਇਹ ਵੀ ਪੜ੍ਹੋ: Sangrur News: ਡੇਰਾ ਸੱਚਾ ਸੌਦਾ ਦੀ ਪਲਾਸਟਿਕ ਖਿਲਾਫ਼ ਵੱਡੀ ਮੁਹਿੰਮ, ਸੰਗਰੂਰ ’ਚ ਡੇਰਾ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿੱਚ ਵੰਡੇ ਕੱਪੜੇ ਦੇ ਥੈਲੇ

ਇਸ ਮੌਕੇ ਮਾਤਾ ਅਜਮੇਰ ਕੌਰ ਇੰਸਾਂ ਦੀਆਂ ਧੀਆਂ ਅਤੇ ਨੂੰਹਾਂ ਵੱਲੋ ਅਰਥੀ ਨੂੰ ਮੋਢਾ ਦੇ ਕੇ ਅੰਤਿਮ ਵਿਦਾਇਗੀ ਦਿੱਤੀ ਗਈ। ਪਿੰਡ ਵਿੱਚ ਮਾਤਾ ਅਜਮੇਰ ਕੌਰ ਇੰਸਾਂ ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ ਤਦ ਤੱਕ ਮਾਤਾ ਅਜਮੇਰ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਆਕਾਸ ਗੁੰਜਾਊ ਨਾਅਰਿਆਂ ਨਾਲ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ,ਬਲਾਕ ਪਾਤੜਾਂ ਅਤੇ ਬਲਾਕ ਸ਼ੁਤਰਾਣਾ ਦੀ ਸਮੂਹ ਸਾਧ-ਸੰਗਤ ਨੇ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਹੋਈ ਐਬੂਲੈਂਸ ਰਾਹੀਂ ਪਿੰਡ ਵਿੱਚ ਕਾਫਲੇ ਦੇ ਰੂਪ ਵਿੱਚ ਚੱਕਰ ਲਗਾਇਆ ਗਿਆ।

ਮਾਤਾ ਅਜਮੇਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਪਿੰਡ ਦੇ ਪਤਵੰਤੇ ਵਿਅਕਤੀਆਂ ਵੱਲੋਂ ਹਰੀ ਝੰਡੀ ਦਿਖਾ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਗਿਆ। ਮ੍ਰਿਤਕ ਦੇਹ ਦੀ ਅੰਤਿਮ ਰਵਾਨਗੀ ਮੌਕੇ ਸੱਚੇ ਨਿਮਰ ਸੇਵਾਦਾਰ ਪੰਜਾਬ ਜਗਤਾਰ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਦੀ ਲੜੀ ਤਹਿਤ ਅੱਜ ਮਾਤਾ ਅਜਮੇਰ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ ਜਿਸ ਲਈ ਅਸੀਂ ਸਮੂਹ ਸਾਧ-ਸੰਗਤ ਵੱਲੋਂ ਇਸ ਕਾਰਜ ਲਈ ਮਾਤਾ ਜੀ ਦੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਨਿਰਭੈ ਇੰਸਾਂ, ਸੁੱਖਾ ਇੰਸਾਂ, ਭੈਣ ਗੁਰਜੀਤ ਇੰਸਾਂ ਅਤੇ ਭੈਣ ਕੋਮਲ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਅਤੇ ਸਾਧ-ਸੰਗਤ ਹਾਜ਼ਰ ਸੀ।

Body Donation: ਸੱਚਖੰਡ ਵਾਸੀ ਗੁਰਦੀਪ ਕੌਰ ਇੰਸਾਂ ਦਾ ਨਾਂਅ ਵੀ ਹੋਇਆ ਸਰੀਰਦਾਨੀਆਂ ’ਚ ਸ਼ਾਮਲ
ਪਿੰਡ ਦੇ ਪਹਿਲੇ ਤੇ ਬਲਾਕ ਸੀਤੋਗੁੰਨੋ ਦੇ ਬਣੇ ਦੂਸਰੇ ਸਰੀਰਦਾਨੀ

Body Donation: ਸੀਤੋਗੁੰਨੋ, (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਡੇਰਾ ਸੱਚਾ ਸੌਦਾ ਸ਼ਰਧਾਲੂ ਸੁਖਨਾਮ ਸਿੰਘ ਇੰਸਾਂ ਸੱਚੇ ਨਮਰ ਸੇਵਾਦਾਰ (ਰਾਜਸਥਾਨ) ਦੇ ਸਤਿਕਾਰਯੋਗ ਮਾਤਾ ਗੁਰਦੀਪ ਕੌਰ ਇੰਸਾਂ ਵਾਸੀ ਹਿੰਮਤਪੁਰਾ ਬਲਾਕ ਸੀਤੋਗੁੰਨੋ ਦਾ ਮ੍ਰਿਤਕ ਸਰੀਰ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਸਮੂਹ ਪਰਿਵਾਰ ਨੇ ਪੂਰੀ ਸਹਿਮਤੀ ਤੇ ਸਾਧ-ਸੰਗਤ ਦੇ ਜਿੰਮੇਵਾਰਾਂ ਦੇ ਸਹਿਯੋਗ ਨਾਲ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ।

ਸੱਚਖੰਡ ਵਾਸੀ ਮਾਤਾ ਗੁਰਦੀਪ ਕੌਰ ਇੰਸਾਂ ਜੋ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਉਨ੍ਹਾਂ ਆਪਣੇ ਜਿਉਂਦੇ ਜੀਅ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਲਿਖਤੀ ਪ੍ਰਣ ਕੀਤਾ ਹੋਇਆ ਸੀ, ਉਨ੍ਹਾਂ ਦੇ ਇਸ ਪ੍ਰਣ ਤੇ ਅੰਤਿਮ ਇੱਛਾ ਨੂੰ ਉਨ੍ਹਾਂ ਦੇ ਬੇਟੇ ਸੁਖਨਾਮ ਸਿੰਘ ਇੰਸਾਂ ਸੱਚੇ ਨਮਰ ਸੇਵਾਦਾਰ (ਰਾਜਸਥਾਨ) ਅਤੇ ਸਮੂਹ ਪਰਿਵਾਰ ਦੀ ਸਹਿਮਤੀ ਨਾਲ ਪੂਰਾ ਕਰਵਾਇਆ।

ਇਹ ਵੀ ਪੜ੍ਹੋ: Flood News: ਹੜ੍ਹ ਦੇ ਪਾਣੀ ’ਚ ਚੌਗਾਠਾਂ ਤੱਕ ਡੁੱਬੇ ਮਕਾਨਾਂ ਤੱਕ ਪਹੁੰਚੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

ਦੱਸ ਦੇਈਏ ਕਿ ਸਰੀਰਦਾਨੀ ਗੁਰਦੀਪ ਕੌਰ ਇੰਸਾਂ ਪਿੰਡ ਹਿੰਮਤਪੁਰਾ ਦੇ ਪਹਿਲੇ ਤੇ ਬਲਾਕ ਸੀਤੋਗੁੰਨੋ ਦੇ ਦੂਸਰੇ ਸਰੀਰਦਾਨੀ ਬਣ ਗਏ ਹਨ। ਸਾਲ 2025 ਦੌਰਾਨ ਬਲਾਕ ਸੀਤੋਗੁੰਨੋ ਵਿਚ ਮਾਨਵਤਾ ਤੇ ਸਮਾਜ ਭਲਾਈ ਸੇਵਾ ਤਹਿਤ ਇਹ ਪਹਿਲਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ ਹੈ। ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਪਰਿਵਾਰ ਵੱਲੋਂ ਸਾਰੀ ਲਿਖਤੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਇਕ ਫੁੱਲਾਂ ਨਾਲ ਸਜਾਈ ਗੱਡੀ ਤੇ ਰੱਖਿਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵੇਲੇ ਉਨ੍ਹਾਂ ਦੀ ਅਰਥੀ ਨੂੰ ਬੇਟੇ ਸੁਖਨਾਮ ਸਿੰਘ ਇੰਸਾਂ ਸੱਚੇ ਨਮਰ ਸੇਵਾਦਾਰ ਰਾਜਸਥਾਨ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਵੀ ਮੋਢਾ ਲਾਇਆ। Body Donation

ਅੰਤਿਮ ਯਾਤਰਾ ਘਰ ਤੋਂ ਸੁਰੂ ਹੋ ਕੇ ਪਿੰਡ ਦੀਆਂ ਮੁੱਖ ਗਲੀਆਂ ਵਿਚਕਾਰ ਦੀ ਹੁੰਦੀ ਹੋਈ ਪਿੰਡ ਦੇ ਬਾਲਾ ਜੀ ਇੱਛਾ ਪੂਰਨ ਹਨੁੂੰਮਾਨ ਮੰਦਰ ਕੋਲ ਆ ਕੇ ਸਮਾਪਿਤ ਹੋਈ, ਅੰਤਿਮ ਯਾਤਰਾ ’ਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਰਿਸ਼ਤੇਦਾਰ ਸਾਕ-ਸਬੰਧੀ, ਜਿੰਮੇਵਾਰ ਸੇਵਾਦਾਰ ਤੇ ਸਮੂਹ ਸਾਧ-ਸੰਗਤ ਨੇ ਸਰੀਰਦਾਨੀ ਗੁਰਦੀਪ ਕੌਰ ਇੰਸਾਂ ਅਮਰ-ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਗੁਰਦੀਪ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨੇ ਅਕਾਸ਼ ਗੁੂੰਜਣ ਲਾ ਦਿੱਤਾ।

ਇਸ ਤੋਂ ਬਾਅਦ ਸਮੂਹ ਪਰਿਵਾਰ, ਸੇਵਾਦਾਰਾਂ ਤੇ ਸਮੂਹ ਸਾਧ-ਸੰਗਤ ਨੇ ਕੁੱਲ ਮਾਲਕ ਅੱਗੇ ਅਰਦਾਸ ਬੇਨਤੀ ਦਾ ਸ਼ਬਦ ਬੋਲ ਕੇ ਮ੍ਰਿਤਕ ਸਰੀਰ ਨੂੰ ਗੌਰਮਿੰਟ ਇੰਸਟਚਿਊਟ ਆਫ ਮੈਡੀਕਲ ਸਾਇੰਸ ਗਰੇਟਰ ਨੋਇਡਾ (ਯੂਪੀ) ਨੂੰ ਰਵਾਨਾ ਕੀਤਾ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ’ਚ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ’ਚ ਕ੍ਰਿਸ਼ਨ ਕੁਮਾਰ ਜੇਈ ਇੰਸਾਂ, ਦਲੀਪ ਕੁਮਾਰ ਇੰਸਾਂ, ਹਰਚਰਨ ਸਿੰਘ ਇੰਸਾਂ, ਰਾਮ ਕੁਮਾਰ ਪ੍ਰੇਮੀ ਸੇਵਕ ਬਲਾਕ ਬੱਲੂਆਣਾ, ਗੁਰਪਵਿੱਤਰ ਸਿੰਘ ਇੰਸਾਂ, ਰਾਮ ਪ੍ਰਤਾਪ ਇੰਸਾਂ, ਜਗਦੀਸ ਕੁਮਾਰ ਇੰਸਾਂ 15 ਮੈਂਬਰ ਬਲਾਕ ਕਿੱਕਰਖੇੜਾ, ਪਿੰਡ ਦੇ ਮੋਹਤਬਾਰਾਂ ਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ, ਐਮਐਸਜੀ ਆਈਟੀ ਵਿੰਗ ਦੇ ਮੈਂਬਰ ਸਾਹਿਬਾਨ, ਪਿੰਡਾਂ ਦੇ ਪ੍ਰੇਮੀ ਸੇਵਕਾਂ ਤੇ ਸਮੂਹ ਸਾਧ-ਸੰਗਤ ਤੇ ਜਿੰਮੇਵਾਰਾਂ ਨੇ ਦੁੱਖ ਸਾਂਝਾ ਕੀਤਾ। Body Donation

Body Donation: ਖੂਈਆਂ ਸਰਵਰ ’ਚ ਗੂੰਜੇ ਸਰੀਰਦਾਨੀ ਲਾਲ ਕੌਰ ਇੰਸਾਂ ਅਮਰ ਰਹੇ ਦੇ ਨਾਅਰੇ
ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਕੀਤਾ ਦਾਨ

ਪਿੰਡ ਖੂਈਆਂ ਸਰਵਰ ਦੇ 7ਵੇਂ ਤੇ ਬਲਾਕ ਦੇ 11ਵੇਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ

Body Donation: (ਮੇਵਾ ਸਿੰਘ) ਖੂਈਆਂ ਸਰਵਰ। ਅੱਜ ਪਿੰਡ ਖੂਈਆਂ ਸਰਵਰ ’ਚ ਸਰੀਰਦਾਨੀ ਲਾਲ ਕੌਰ ਇੰਸਾਂ ਅਮਰ ਰਹੇ ਦੇ ਨਾਅਰੇ ਗੂੰਜੇ, ਜਿਨ੍ਹਾਂ ਦਾ ਮ੍ਰਿਤਕ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ, ਜਿੱਥੇ ਡਾਕਟਰੀ ਪੜ੍ਹਾਈ ਕਰ ਰਹੇ ਵਿਦਿਆਰਥੀ ਮ੍ਰਿਤਕ ਦੇਹ ’ਤੇ ਮੈਡੀਕਲ ਖੋਜਾਂ ਕਰਨਗੇ। ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਭੈਣ ਲਾਲ ਕੌਰ ਇੰਸਾਂ (55) ਧਰਮ ਪਤਨੀ ਮੱਖਣ ਸਿੰਘ ਵਾਸੀ ਖੂਈਆਂ ਸਰਵਰ ਬਲਾਕ ਖੂਈਆਂ ਸਰਵਰ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿਉਂਦੇ ਜੀਅ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਲਿਖਤੀ ਵਾਅਦਾ ਕੀਤਾ ਹੋਇਆ ਸੀ ਅੱਜ ਉਨ੍ਹਾਂ ਦੇ ਦੇਹਾਂਤ ’ਤੇ ਉਨਾਂ ਦੇ ਇਸ ਵਾਅਦੇ ਨੂੰ ਪੂਰਾ ਕਰਦਿਆਂ ਉਨਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ।

ਜਿਕਰ ਕਰਨਾ ਬਣਦਾ ਹੈ ਸਰੀਰਦਾਨੀ ਲਾਲ ਕੌਰ ਇੰਸਾਂ ਪਤਨੀ ਮੱਖਣ ਸਿੰਘ ਪਿੰਡ ਖੂਈਆਂ ਸਰਵਰ ਦੇ 7ਵੇਂ ਤੇ ਬਲਾਕ ਦੇ 11ਵੇਂ ਸਰੀਰਦਾਨੀ ਬਣ ਗਏ ਹਨ। ਸਾਲ 2025 ਦੌਰਾਨ ਬਲਾਕ ਖੂਈਆਂ ਸਰਵਰ ਵਿਚ ਮਾਨਵਤਾ ਤੇ ਸਮਾਜ ਭਲਾਈ ਸੇਵਾ ਤਹਿਤ ਇਹ ਪਹਿਲਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ ਹੈ। ਉਨ੍ਹਾਂ ਦਾ ਮ੍ਰਿਤਕ ਸਰੀਰ ਕੇ.ਡੀ. ਮੈਡੀਕਲ ਕਾਲਜ ਹਸਪਤਾਲ ਤੇ ਰਿਸਰਚ ਸੈਂਟਰ, ਪਿੰਡ ਅਕਬਰਪੁਰ, ਜਿਲਾ ਮਥਰਾ (ਉਤਰ ਪ੍ਰਦੇਸ) ਨੂੰ ਦਾਨ ਕੀਤਾ ਗਿਆ।

ਇਹ ਵੀ ਪੜ੍ਹੋ: Patiala News: ਸ਼ਾਹੀ ਸ਼ਹਿਰ ਪਟਿਆਲਾ ਦੀਆਂ ਲਗਭਗ ਸਾਰੀਆਂ ਸੜਕਾਂ ਦੀ ਹਾਲਤ ਹੋਈ ਖਸਤਾ, ਲੋਕ ਪ੍ਰੇਸ਼ਾਨ

ਇਸ ਤੋਂ ਪਹਿਲਾਂ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਇਕ ਫੁੱਲਾਂ ਨਾਲ ਸਜਾਈ ਗੱਡੀ ’ਚ ਰੱਖਿਆ ਗਿਆ। ਉਨਾਂ ਦੀ ਅੰਤਿਮ ਯਾਤਰਾ ਵੇਲੇ ਉਨਾਂ ਦੇ ਬੇਟੇ ਗੁਰਜੰਟ ਸਿੰਘ, ਸੂਬਾ ਸਿੰਘ ਤੋਂ ਇਲਾਵਾ ਧੀਆਂ ਕਰਮਜੀਤ ਕੌਰ ਤੇ ਪਵਨਦੀਪ ਕੌਰ ਨੇ ਵੀ ਅਰਥੀ ਨੂੰ ਮੋਢਾ ਲਾਇਆ। ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋ ਕੇ ਪਿੰਡ ਦੀਆਂ ਮੁੱਖ ਗਲੀਆਂ ਵਿਚਕਾਰ ਦੀ ਹੁੰਦੀ ਹੋਈ ਪਿੰਡ ਦੇ ਸਰਕਾਰੀ ਸਕੂਲ ਕੋਲ ਆ ਕੇ ਸਮਾਪਤ ਹੋਈ। ਇਸ ਮੌਕੇ ਸਰੀਰਦਾਨੀ ਲਾਲ ਕੌਰ ਇੰਸਾਂ ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਲਾਲ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰੇ ਗੂੰਜਦੇ ਰਹੇ।

ਜ਼ਿਕਰਯੋਗ ਹੈ ਕਿ ਇਹ ਇਸ ਪਰਿਵਾਰ ’ਚੋਂ ਦੂਜਾ ਸਰੀਰਦਾਨ ਹੋਇਆ ਹੈ ਇਸ ਤੋਂ ਇਲਾਵਾ ਲਾਲ ਕੌਰ ਇੰਸਾਂ ਨੇ ਪਿੰਡ ਖੂਈਆਂ ਸਰਵਰ ਦੇ 7ਵੇਂ ਤੇ ਬਲਾਕ ਦੇ 11ਵੇਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ। ਇਸ ਮੌਕੇ ਪੰਜਾਬ ਦੇ 85 ਮੈਂਬਰ ਕ੍ਰਿਸ਼ਨ ਕੁਮਾਰ ਜੇਈ ਇੰਸਾਂ, 85 ਮੈਂਬਰ ਭੈਣ ਸੁਰੇਸ ਰਾਣੀ ਇੰਸਾਂ, ਲਾਭ ਚੰਦ ਇੰਸਾਂ ਬਲਾਕ ਪ੍ਰੇਮੀ ਸੇਵਕ, ਪਿੰਡ ਦੀ ਸਰਪੰਚ ਦਰਸ਼ਨਾ ਰਾਣੀ, ਸਮਾਜ ਸੇਵੀ ਸੁਸੀਲ ਕੁਮਾਰ ਪ੍ਰਤੀਨਿਧ ਸਰਪੰਚ, ਪਿੰਡ ਦੇ ਮੋਹਤਬਾਰਾਂ ਤੇ ਸਮੂਹ ਸਾਧ-ਸੰਗਤ ਤੇ ਜਿੰਮੇਵਾਰ ਹਾਜ਼ਰ ਸਨ। Body Donation

ਡਾਕਟਰੀ ਖੋਜਾਂ ਲਈ ਮ੍ਰਿਤਕ ਸਰੀਰਾਂ ਨੂੰ ਦਾਨ ਕਰਨਾ ਸਲਾਘਾਯੋਗ ਕਦਮ: ਸਰਪੰਚ

ਪਿੰਡ ਖੂਈਆਂ ਸਰਵਰ ਦੀ ਸਰਪੰਚ ਸ੍ਰੀਮਤੀ ਦਰਸ਼ਨਾ ਰਾਣੀ ਤੇ ਉਨਾਂ ਦੇ ਪਤੀ ਸਮਾਜ ਸੇਵੀ ਸੁਸ਼ੀਲ ਕੁਮਾਰ ਨੇ ਕਿਹਾ ਕਿ ਮ੍ਰਿਤਕ ਸਰੀਰ ਨੂੰ ਡਾਕਟਰੀ ਲਈ ਖੋਜਾਂ ਲਈ ਦਾਨ ਕਰਨਾ ਬਹੁਤ ਵੱਡੇ ਜਿਗਰੇ ਦਾ ਕੰਮ ਹੈ। ਉਨਾਂ ਕਿਹਾ ਕਿ ਮਰਨ ਤੋਂ ਬਾਅਦ ਜਾਂ ਤਾਂ ਸਰੀਰ ਨੂੰ ਮਿੱਟੀ ’ਚ ਦਬਾਇਆ ਜਾਂਦਾ ਤੇ ਜਾਂ ਅੱਗ ਵਿਚ ਬਾਲਿਆ ਜਾਂਦਾ ਪਰ ਜੇਕਰ ਮ੍ਰਿਤਕ ਸਰੀਰ ਦੇ ਅੰਗ ਕਿਸੇ ਜ਼ਰੂਰਤਮੰਦ ਦੇ ਕੰਮ ਆ ਜਾਣ ਤਾਂ ਕਿਸੇ ਅਨਮੋਲ ਜਿੰਦਗੀ ਨੂੰ ਬਚਾਇਆ ਜਾ ਸਕਦਾ। ਇਸ ਲਈ ਡਾਕਟਰੀ ਖੋਜਾਂ ਲਈ ਸਰੀਰਦਾਨ ਕਰਨਾ ਸ਼ਲਾਘਾਯੋਗ ਕਦਮ ਹੈ।

Medical Research: ਸਾਬਕਾ ਕੌਂਸਲਰ ਪ੍ਰੇਮੀ ਪ੍ਰੀਤਮ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵੀ ਲੱਗੀ ਮਨੁੱਖਤਾ ਦੇ ਲੇਖੇ
Medical Research: (ਵਿੱਕੀ ਕੁਮਾਰ) ਮੋਗਾ। ਬੀਤੇ ਐਤਵਾਰ ਨੂੰ ਮੋਗਾ ਦੇ ਦਸ਼ਮੇਸ਼ ਨਗਰ ਤੋਂ ਪ੍ਰੇਮੀ ਪ੍ਰੀਤਮ ਸਿੰਘ ਇੰਸਾਂ ਦੇ ਅਚਾਨਕ ਦੇਹਾਂਤ ਹੋਣ ਪਿੱਛੋਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਐਤਵਾਰ ਨੂੰ ਮੋਗਾ ਦੇ ਸਾਬਕਾ ਕੌਂਸਲਰ ਪ੍ਰੇਮੀ ਪ੍ਰੀਤਮ ਸਿੰਘ ਇੰਸਾਂ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ।  ਉਹਨਾਂ ਦੇ ਪਰਿਵਾਰ ਨੇ ਡੇਰਾ ਸੱਚਾ ਸੌਦਾ ਸਰਸਾ ਵਿੱਚ ਤਾਲਮੇਲ ਕਰਕੇ ਪਹਿਲਾਂ ਤਾਂ ਉਹਨਾਂ ਦੀਆਂ ਅੱਖਾਂ ਡਾਕਟਰੀ  ਟੀਮ ਤੋਂ ਸੁਰੱਖਿਅਤ ਕਢਵਾ ਕੇ ਦਾਨ ਕਰ ਦਿੱਤੀਆਂ ਮਗਰੋਂ ਉਹਨਾਂ ਦੀ ਮ੍ਰਿਤਕ ਦੇਹ ਸ਼੍ਰੀ ਰਾਮ ਮੂਰਤੀ ਸਮਾਰਕ ਇੰਸਟੀਚਿਊਟ ਆਫ਼ ਮੈਡੀਕਲ ਸਾਈਨਸਿਸ, ਬਰੇਲੀ-ਨੈਨੀਤਾਲ ਰੋਡ ਭੋਜੀਪੁਰਾ ਬਰੈਲੀ (ਉੱਤਰ ਪ੍ਰਦੇਸ਼) ਨੂੰ ਮੈਡੀਕਲ ਖੋਜਾਂ ਕਰਨ ਲਈ ਦਾਨ ਕਰ ਦਿੱਤੀ ਗਈ।

ਧੀਆਂ ਨੇ ਦਿੱਤਾ ਅਰਥੀ ਨੂੰ ਮੋਢਾ | Medical Research

ਇਸ ਮੌਕੇ ਨਗਰ ਦੇ ਪੰਤਵੰਤੇ ਸੱਜਣ ਹਾਜ਼ਰ ਸਨ। ਉਹਨਾਂ ਨੇ ਡੇਰਾ ਸੱਚਾ ਸੌਦਾ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਰੀਰਦਾਨ ਕਰਨ ਨਾਲ ਡਾਕਟਰੀ ਸਿੱਖ ਰਹੇ ਵਿਦਿਆਰਥੀਆਂ ਉੱਪਰ ਬਹੁਤ ਵੱਡਾ ਪਰਉਪਕਾਰ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਸਮੁੱਚੀ ਮਨੁੱਖਤਾ ਨੂੰ ਫਾਇਦਾ ਹੋਵੇਗਾ। ਡੇਰਾ ਸੱਚਾ ਸੌਦਾ ਦੀਆਂ ਪ੍ਰੇਰਨਾਵਾਂ ਸਦਕਾ ਪ੍ਰੇਮੀ ਪ੍ਰੀਤਮ ਸਿੰਘ ਇੰਸਾਂ ਦੀ ਅਰਥੀ ਨੂੰ ਉਹਨਾਂ ਦੀਆਂ ਪੋਤਰੀਆਂ ਤੇ ਨੂੰਹਾਂ ਨੇ ਮੋਢਾ ਦਿੱਤਾ। ਪ੍ਰੇਮੀ ਪ੍ਰੀਤਮ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਰਵਾਨਾ ਹੋਣ ਵੇਲੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਨੇ ਫ਼ੁੱਲਾਂ ਦੀ ਵਰਖਾ ਕੀਤੀ, ਜਿਸਦੀ ਚਰਚਾ ਸਾਰੇ ਇਲਾਕੇ ਵਿੱਚ ਹੋ ਰਹੀ ਹੈ।

ਇਹ ਵੀ ਪੜ੍ਹੋ: ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਭਾਜਪਾ ਆਗੂ ਨੇ ਕੀ ਕਿਹਾ, ਤੁਸੀਂ ਵੀ ਪੜ੍ਹੋ…

ਇਸ ਮੌਕੇ 85 ਮੈਂਬਰ ਭੈਣ ਆਸ਼ਾ ਇੰਸਾਂ ਤੇ 85 ਮੈਂਬਰ ਭੈਣ ਕਵਿਤਾ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਇਸ ਸੇਵਾ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰੇਮੀ ਪ੍ਰੀਤਮ ਸਿੰਘ ਇੰਸਾਂ ਦੀ ਜੋ ਮ੍ਰਿਤਕ ਦੇਹ ਦਾਨ ਕੀਤੀ ਜਾ ਰਹੀ ਹੈ ਇਹ ਸਮੁੱਚੀ ਮਾਨਵਤਾ ਲਈ ਬਹੁੱਤ ਵੱਡੀ ਸੇਵਾ ਹੈ। ਪਰਿਵਾਰ ਦੀ ਇਸ ਸੇਵਾ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ। ਇਸ ਮੌਕੇ ਮੁੱਖ ਤੌਰ ’ਤੇ ਮੋਗਾ ਤੋਂ ਪੁੱਜੇ ਮਾਲਵਿਕਾ ਸੂਦ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਇਹ ਉਪਰਾਲਾ ਬਹੁਤ ਹੀ ਸਲਾਹੁਣਯੋਗ ਹੈ। Medical Research

ਇਸ ਸੇਵਾ ਕਾਰਜ ਨੂੰ ਕਰਨ ਲਈ ਬਹੁਤ ਹੀ ਵੱਡੇ ਜਿਗਰੇ ਦੀ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਮੈਂ ਡੇਰਾ ਪ੍ਰੇਮੀਆਂ ਦਾ ਤਹਿਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਹਿੰਮਤ ਕਰਕੇ ਮੈਡੀਕਲ ਦੀ ਪੜ੍ਹਾਈ ਕਰਦੇ ਬੱਚਿਆਂ ਨੂੰ ਬਹੁੱਤ ਵੱਡਾ ਲਾਹਾ ਮਿਲ ਰਿਹਾ ਹੈ। ਇਸ ਮੌਕੇ ਉਹਨਾਂ ਦੇ ਪੁੱਤਰ ਮਨਜੀਤ ਸਿੰਘ ਇੰਸਾਂ, ਕੁਲਦੀਪ ਸਿੰਘ ਇੰਸਾਂ, ਖੁਸ਼ਪ੍ਰੀਤ ਸਿੰਘ ਇੰਸਾਂ, ਭਤੀਜੇ ਕਰਮਜੀਤ ਸਿੰਘ ਇੰਸਾਂ, ਸੁਰਿੰਦਰ ਸਿੰਘ ਇੰਸਾਂ, ਸੁਖਚੈਨ ਸਿੰਘ ਇੰਸਾਂ, ਅਵਤਾਰ ਸਿੰਘ ਇੰਸਾਂ, ਹਰਜੀਤ ਸਿੰਘ ਇੰਸਾਂ, ਭੁਪਿੰਦਰ ਸਿੰਘ ਇੰਸਾਂ, ਰਣਜੀਤ ਸਿੰਘ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਿਰ ਸੀ।

Body Donation News: ਪਿੰਡ ਬਰੇਟਾ ਦੇ ਪਲਵਿੰਦਰ ਕੌਰ ਇੰਸਾਂ ਬਣੇ ਸਰੀਰਦਾਨੀ
ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ

Body Donation News: (ਕ੍ਰਿਸ਼ਨ ਭੋਲਾ) ਬਰੇਟਾ। ਬਲਾਕ ਬਰੇਟਾ ਦੇ ਪਿੰਡ ਬਰੇਟਾ ਦੀ ਡੇਰਾ ਸ਼ਰਧਾਲੂ ਪਲਵਿੰਦਰ ਕੌਰ ਇੰਸਾਂ (61) ਪਤਨੀ ਬਿੱਕਰ ਸਿੰਘ ਇੰਸਾਂ ਰਿਟਾਇਰਡ ਜੇਈ ਬਿਜਲੀ ਬੋਰਡ ਨੇ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ, ਜਿਨ੍ਹਾਂ ਦੀ ਮ੍ਰਿਤਕ ਦੇਹ ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਨਾਲ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। ਪਲਵਿੰਦਰ ਕੌਰ ਇੰਸਾਂ ਨੇ ਪਿੰਡ ਦੇ ਚੌਥੇ ਅਤੇ ਬਲਾਕ ਦੇ 25ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।

ਬਰੇਟਾ ਦੇ ਚੌਥੇ ਅਤੇ ਬਲਾਕ ਦੇ 25ਵੇਂ ਸਰੀਰਦਾਨੀ ਬਣੇ

ਜਾਣਕਾਰੀ ਅਨੁਸਾਰ ਪਲਵਿੰਦਰ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਜਿਉਂਦੇ ਜੀ ਪ੍ਰਣ ਕੀਤਾ ਸੀ ਕਿ ਉਸ ਦੇ ਮਰਨ ਤੋਂ ਬਾਅਦ ਉਸ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ। ਉਹਨਾਂ ਦੇ ਦਿਹਾਂਤ ਉਪਰੰਤ ਪਰਿਵਾਰ ਨੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਰਾਮਾ ਮੈਡੀਕਲ ਕਾਲਜ ਅਤੇ ਰਿਸਰਚ ਸੈਂਟਰ ਹਾਪੁੜ (ਯੂਪੀ) ਵਿਖੇ ਮੈਡੀਕਲ ਖੋਜਾਂ ਕਰਨ ਲਈ ਦਾਨ ਕੀਤਾ ਗਿਆ।

ਇਸ ਤੋਂ ਪਹਿਲਾਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀਆਂ ਨੂੰਹਾਂ ਸਰਬਜੀਤ ਕੌਰ ਇੰਸਾਂ, ਹਰਪ੍ਰੀਤ ਕੌਰ ਅਤੇ ਭਤੀਜੀ ਕਿਰਨਪਾਲ ਕੌਰ ਵੱਲੋਂ ਉਹਨਾਂ ਦੀ ਅਰਥੀ ਨੂੰ ਮੋਢਾ ਦਿੱਤਾ ਗਿਆ। ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਅਤੇ ਵੱਡੀ ਗਿਣਤੀ ਸਾਧ ਸੰਗਤ ਵੱਲੋਂ ਸਰੀਰਦਾਨੀ ਪਲਵਿੰਦਰ ਕੌਰ ਇੰਸਾਂ ਅਮਰ ਰਹੇ ਅਤੇ ਸਰੀਰਦਾਨ ਮਹਾਂ ਦਾਨ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।

ਇਹ ਵੀ ਪੜ੍ਹੋ: Welfare Work: ਜਾਣੋ, ਮਾਨਵਤਾ ਭਲਾਈ ਦੇ 168 ਕਾਰਜਾਂ ਦੀ ਸੂਚੀ ਬਾਰੇ

ਇਸ ਮੌਕੇ ਬਲਾਕ ਦੇ ਪ੍ਰੇਮੀ ਸੇਵਕ ਕ੍ਰਿਸ਼ਨ ਸਿੰਘ ਭੋਲਾ ਇੰਸਾਂ ਅਤੇ 85 ਮੈਂਬਰ ਜਸਵੀਰ ਸਿੰਘ ਜੱਸਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬਰੇਟਾ ’ਚੋਂ ਇਹ 25ਵਾਂ ਅਤੇ ਪਿੰਡ ਬਰੇਟਾ ’ਚੋਂ ਚੌਥਾ ਸਰੀਰ ਦਾਨ ਕੀਤਾ ਗਿਆ ਹੈ। ਪਲਵਿੰਦਰ ਕੌਰ ਇੰਸਾਂ ਨੂੰ ਫੁੱਲਾਂ ਨਾਲ ਸਜੀ ਹੋਈ ਗੱਡੀ ਵਿੱਚ ਲਿਜਾਇਆ ਗਿਆ ਜਿਸ ਨੂੰ ਉਨ੍ਹਾਂ ਦੇ ਪੋਤਰੇ ਉਦੈਜੀਤ ਸਿੰਘ (10) ਅਤੇ ਪੋਤਰੀ ਮੰਨਤ ਦਲਿਓ (6) ਨੇ ਹਰੀ ਝੰਡੀ ਦੇ ਕੇ ਨਵੀਂ ਪਿਰਤ ਪਾਈ।

ਇਸ ਕਾਰਜ ਨਾਲ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮ੍ਰਿਤਕ ਸਰੀਰ ’ਤੇ ਨਵੀਆਂ ਖੋਜਾਂ ਕਰਨਗੇ ਜੋ ਸਾਡੇ ਸਮਾਜ ਲਈ ਕੰਮ ਆਉਣਗੇ। ਇਸ ਮੌਕੇ 85 ਮੈਂਬਰ ਪ੍ਰਸ਼ੋਤਮ ਕੁਮਾਰ ਇੰਸਾਂ, ਸਰੀਰਦਾਨੀ ਦੇ ਪੁੱਤਰ ਜਸਪ੍ਰੀਤ ਸਿੰਘ ਗੋਲਡੀ ਇੰਸਾਂ, ਪਿੰਡਾਂ ਅਤੇ ਸ਼ਹਿਰ ਦੇ 15 ਮੈਂਬਰ, ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਅਤੇ ਪਿੰਡ ਵਾਸੀਆਂ ਸਮੇਤ ਰਿਸ਼ਤੇਦਾਰ ਮੌਜੂਦ ਸਨ। Body Donation News

ਸਰੀਰਦਾਨ ਕਰਨ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ : ਸਾਬਕਾ ਕੌਂਸਲਰ

ਇਸ ਮੌਕੇ ਜਿੱਥੇ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਉਕਤ ਸਮਾਜ ਭਲਾਈ ਕਾਰਜ ਦੀ ਰੱਜ ਕੇ ਸਲਾਘਾ ਕੀਤੀ, ਉਥੇ ਹੀ ਸਾਬਕਾ ਕੌਂਸਲਰ ਸੁਮੇਸ਼ ਬਾਲੀ ਨੇ ਦੱਸਿਆ ਕਿ ਪਲਵਿੰਦਰ ਕੌਰ ਇੰਸਾਂ ਨੇ ਜਿੱਥੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਅਨੇਕਾਂ ਸਮਾਜ ਭਲਾਈ ਦੇ ਕਾਰਜ ਕੀਤੇ, ਉਥੇ ਹੀ ਜਾਂਦੇ ਜਾਂਦੇ ਵੀ ਉਹਨਾਂ ਸਮਾਜ ਲਈ ਵੱਡਾ ਕੰਮ ਕਰਕੇ ਆਪਣਾ ਨਾਂਅ ਸਰੀਰਦਾਨੀਆਂ ਦੀ ਸੂਚੀ ਵਿੱਚ ਲਿਖਵਾਇਆ ਹੈ। ਜਿਸ ਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ ਉਨੀ ਹੀ ਘੱਟ ਹੈ।

Welfare: ਸਰੀਰਦਾਨ ਕਰ ਮੈਡੀਕਲ ਖੋਜਾਂ ’ਚ ਯੋਗਦਾਨ ਪਾ ਰਹੇ ਬਲਾਕ ਬਠਿੰਡਾ ਦੇ ਡੇਰਾ ਸ਼ਰਧਾਲੂ
ਬਲਾਕ ਬਠਿੰਡਾ ਵਿਚ ਹੁਣ ਤੱਕ ਹੋ ਚੁੱਕੇ ਹਨ 123 ਸਰੀਰਦਾਨ | Welfare Work

Welfare: (ਸੁਖਨਾਮ ਰਤਨ ਇੰਸਾਂ) ਬਠਿੰਡਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਦੇਸ਼-ਵਿਦੇਸ਼ ਵਿਚ 168 ਬੇਮਿਸਾਲ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਨ੍ਹਾਂ ਕਾਰਜਾਂ ’ਚ ਸ਼ੁਮਾਰ ਲੜੀ ਨੰਬਰ 13 ’ਤੇ ਦਰਜ ਮਾਨਵਤਾ ਭਲਾਈ ਦੇ ਕਾਰਜ ਅਮਰ ਸੇਵਾ (ਚਿਕਿਤਸਾ ਅਤੇ ਸ਼ੋਧ ਕਾਰਜਾਂ ਦੇ ਲਈ ਦੇਹਾਂਤ ਉਪਰੰਤ ਸਰੀਰਦਾਨ ਕਰਨਾ) ਮੁਹਿੰਮ ਸਮਾਜ ਨੂੰ ਨਵੀਂ ਸੇਧ ਪ੍ਰਦਾਨ ਕਰ ਕਰ ਰਹੀ ਹੈ।

ਡੇਰਾ ਸ਼ਰਧਾਲੂ ਰੂੜੀਵਾਦੀ ਸੋਚ ਨੂੰ ਤਿਲਾਂਜ਼ਲੀ ਦੇ ਕੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ’ਤੇ ਫੁੱਲ ਚੜ੍ਹਾ ਕੇ ਆਪਣੇ ਆਪ ਨੂੰ ਧੰਨ ਕਰ ਰਹੇ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਜਿਉਂਦੇ ਜੀਅ ਪ੍ਰਣ ਕੀਤਾ ਹੋਇਆ ਹੈ ਕਿ ਦੇਹਾਂਤ ਉਪਰੰਤ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਵੇ। ਜਦੋਂ ਕਿਸੇ ਡੇਰਾ ਸ਼ਰਧਾਲੂ ਦਾ ਦੇਹਾਂਤ ਹੋ ਜਾਂਦਾ ਹੈ ਤਾਂ ਪਰਿਵਾਰਕ ਮੈਂਬਰ ਵਿਹੜੇ ’ਚ ਲਾਸ਼ ਪਈ ਹੋਣ ਦੇ ਬਾਵਜ਼ੂਦ ਗਮਗੀਨ ਮਹੌਲ ’ਚ ਵੀ ਇਨਸਾਨੀਅਤ ਦੇ ਰਾਹ ’ਤੇ ਚਲਦਿਆਂ ਸਰੀਰਦਾਨ ਕਰਨਾ ਨਹੀਂ ਭੁੱਲਦੇ। ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਫੁੱਲ ਚੜ੍ਹਾਉਂਦਿਆਂ ਬਲਾਕ ਬਠਿੰਡਾ ਵਿਚ ਹੁਣ ਤੱਕ 123 ਸਰੀਰਦਾਨ ਹੋ ਚੁੱਕੇ ਹਨ।

ਇਹਵੀ ਪੜ੍ਹੋ: Indian Army: ਫੌਜ ਨੇ ਪ੍ਰੈਸ ਕਾਨਫਰੰਸ ਦੌਰਾਨ ‘ਆਪ੍ਰੇਸ਼ਨ ਸਿੰਦੂਰ’ ਬਾਰੇ ਦਿੱਤੀ ਇਹ ਵੱਡੀ ਜਾਣਕਾਰੀ, ਜਾ…

ਜੇਕਰ ਗੱਲ ਕਰੀਏ ਵਰ੍ਹੇ 2025 ਦੀ ਤਾਂ ਪਿਛਲੇ 4 ਮਹੀਨਿਆਂ ਵਿਚ 4 ਸਰੀਰਦਾਨ ਹੋਏ ਹਨ ਜਿਸ ਵਿਚ ਜਨਵਰੀ ’ਚ 3 ਅਤੇ ਅਪਰੈਲ ਮਹੀਨੇ ਵਿਚ 1 ਸਰੀਰਦਾਨ ਹੋਇਆ ਹੈ। ਕੁਲਵੰਤ ਰਾਏ ਇੰਸਾਂ ਨੂੰ ਬਠਿੰਡਾ ਦਾ ਪਹਿਲਾ ਸਰੀਰਦਾਨੀ ਹੋਣ ਦਾ ਮਾਣ ਹਾਸਿਲ ਹੈ, ਜੋ 15 ਫਰਵਰੀ 2009 ਨੂੰ ਆਦੇਸ਼ ਹਸਪਤਾਲ ਬਠਿੰਡਾ ਨੂੰ ਦਾਨ ਕੀਤਾ ਗਿਆ ਸੀ। ਡੇਰਾ ਸੱਚਾ ਸੌਦਾ ਦੀ ਇਸ ਸਰੀਰਦਾਨ ਮੁਹਿੰਮ ਨਾਲ ਮੈਡੀਕਲ ਖੇਤਰ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਮ੍ਰਿਤਕ ਦੇਹਾਂ ਰਾਹੀਂ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਅਨੇਕਾਂ ਬਿਮਾਰੀਆਂ ਦੇ ਇਲਾਜ ਦੀਆਂ ਖੋਜ਼ਾਂ ਕਰ ਰਹੇ ਹਨ। Welfare

ਡੇਰਾ ਸ਼ਰਧਾਲੂ ਵੱਡੀ ਗਿਣਤੀ ਵਿਚ ਮੌਤ ਉਪਰੰਤ ਸਰੀਰਦਾਨ ਕਰ ਰਹੇ ਹਨ ਜੋ ਕਿ ਮੈਡੀਕਲ ਖੇਤਰ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਵਿਗਿਆਨਕ ਸੋਚ ਦੇ ਧਾਰਨੀ ਡੇਰਾ ਸੱਚਾ ਸੌਦਾ ਦੀ ਇਸ ਮੁਹਿੰਮ ਦੀ ਜਿੰਨਾਂ ਸ਼ਲਾਘਾ ਕੀਤੀ ਜਾਵੇ ਘੱਟ ਹੈ। ਡੇਰਾ ਸ਼ਰਧਾਲੂ ਪੂਰੇ ਸਰੀਰਦਾਨ ਦੇ ਨਾਲ-ਨਾਲ ਵੱਖਰੇ ਤੌਰ ਤੇ ਅੱਖਾਂ ਵੀ ਦਾਨ ਕਰ ਰਹੇ ਹਨ ਜਿਸ ਨਾਲ ਹਨ੍ਹੇਰੀਆਂ ਜਿੰਦਗੀਆਂ ’ਚ ਉਜਾਲਾ ਪੈਦਾ ਹੋ ਰਿਹਾ ਹੈ।

ਡਾ. ਗੌਰਵ ਗੁਪਤਾ, ਆਈ ਸ਼ਿਓਰ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਜਿਉਂਦੇ ਜੀਅ ਵੀ ਬੜੀ ਸ਼ਿੱਦਤ ਨਾਲ ਕਰਦੇ ਹਨ ਅਤੇ ਜਾਂਦੇ-ਜਾਂਦੇ ਆਪਣਾ ਸਰੀਰ ਮਾਨਵਤਾ ਦੇ ਲੇਖੇ ਲਾ ਜਾਂਦੇ ਹਨ। ਕਈ ਪਰਿਵਾਰ ਅਜਿਹੇ ਵੀ ਹਨ ਜਿੰਨ੍ਹਾਂ ਦੇ ਕਈ ਮੈਂਬਰਾਂ ਦਾ ਮੌਤ ਉਪਰੰਤ ਸਰੀਰਦਾਨ ਹੋਇਆ ਹੈ। ਡੇਰਾ ਸੱਚਾ ਸੌਦਾ ਦੀ ਇਹ ਮੁਹਿੰਮ ਮੈਡੀਕਲ ਕਾਲਜਾਂ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ। ਪਹਿਲਾਂ ਮੈਡੀਕਲ ਦੇ ਵਿਦਿਆਰਥੀਆਂ ਨੂੰ ਮਾਡਲਾਂ ਤੇ ਜਾਂ ਜਾਨਵਰਾਂ ਤੇ ਪ੍ਰੈਕਟੀਕਲ ਕਰਨੇ ਪੈਂਦੇ ਸਨ ਪ੍ਰੰਤੂ ਹੁਣ ਮ੍ਰਿਤਕ ਦੇਹਾਂ ਮਿਲਣ ਨਾਲ ਉਹ ਮਨੁੱਖੀ ਸਰੀਰ ਤੇ ਪ੍ਰੈਕਟੀਕਲ ਕਰ ਸਕਦੇ ਹਨ, ਜੋ ਨਵੀਆਂ ਖੋਜਾਂ ’ਚ ਸਹਾਈ ਸਿੱਧ ਹੋ ਰਹੇ ਹਨ।

ਸਮੂਹ ਜਿੰਮੇਵਾਰ ਬਲਾਕ ਬਠਿੰਡਾ

Body Donation: ਇਤਿਹਾਸਿਕ ਪਿੰਡ ਮੌੜਾਂ ਦੇ ਪਹਿਲੇ ਸਰੀਰਦਾਨੀ ਬਣੇ ਗੁਰਦੇਵ ਸਿੰਘ ਆਹਲੂਵਾਲੀਆ
ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਸਦਕਾ ਬਲਾਕ ਮਹਿਲਾਂ ਚੌਕ ਤੋਂ ਹੋ ਚੁੱਕੇ ਹਨ 11 ਸਰੀਰਦਾਨ

Body Donation: (ਨਰੇਸ਼ ਕੁਮਾਰ) ਮਹਿਲਾਂ ਚੌਂਕ/ਸੰਗਰੂਰ। ਇਤਿਹਾਸਿਕ ਪਿੰਡ ਮੌੜਾਂ ਦੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਆਹੂਲਵਾਲੀਆ ਪੁੱਤਰ ਸੁਰਜਣ ਸਿੰਘ ਪਹਿਲੇ ਸਰੀਰਦਾਨੀ ਬਣੇ। ਡੇਰਾ ਪ੍ਰੇਮੀ ਗੁਰਦੇਵ ਸਿੰਘ ਕੁਝ ਬਿਮਾਰ ਰਹਿਣ ਪਿਛੋਂ ਅਚਾਨਕ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨੇ ਡੇਰਾ ਸੱਚਾ ਸੌਦਾ ਦੀ ਪਾਵਨ ਪ੍ਰੇਰਨਾ ਸਦਕਾ ਜਿਉਂਦੇ ਜੀਅ ਇਹ ਹਲਫ਼ ਲਿਆ ਹੋਇਆ ਸੀ ਕਿ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਹੀ ਦਾਨ ਕੀਤਾ ਜਾਵੇ। ਅੱਜ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਗੁਰਦੇਵ ਸਿੰਘ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ 85 ਮੈਂਬਰ ਰਣਜੀਤ ਸਿੰਘ ਮਹਿਲਾਂ ਨੇ ਦੱਸਿਆ ਕਿ ਪਿੰਡ ਮੌੜਾਂ ਦੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਡੇਰਾ ਸੱਚਾ ਸੌਦਾ ਦੇ ਪੱਕੇ ਸ਼ਰਧਾਲੂ ਸਨ ਅਤੇ ਲੰਗਰ ਸੰਮਤੀ ਦੇ ਸੇਵਾਦਾਰ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਵੀ ਸਨ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੂਜਨੀਕ ਗੁਰੁੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਮੈਡੀਕਲ ਖੋਜਾਂ ਲਈ ਸ੍ਰੀ ਰਾਮ ਮੂਰਤੀ ਸਮਾਰਕ ਆਫ ਮੈਡੀਕਲ ਸਾਇੰਸ ਬਰੇਲੀ (ਯੂਪੀ) ਵਿਖੇ ਭੇਜ ਦਿੱਤਾ ਗਿਆ। ਇਹ ਬਲਾਕ ਮਹਿਲਾਂ ਚੌਂਕ ਦੇ 11ਵੇ ਸਰੀਰਦਾਨੀ ਅਤੇ ਪਿੰਡ ਮੌੜਾਂ ਦੇ ਪਹਿਲੇ ਸਰੀਰਦਾਨੀ ਹਨ। Body Donation

ਇਹ ਵੀ ਪੜ੍ਹੋ: Cold Weather Punjab: ਪੰਜਾਬੀਓ ਹੋ ਜਾਓ ਤਿਆਰ, ਮੀਂਹ ਦੀ ਤਿਆਰੀ, ਇਨ੍ਹਾਂ ਜ਼ਿਲ੍ਹਿਆਂ ’ਚ ਧੁੰਦ ਦੌਰਾਨ ਮੀਂਹ ਦੀ ਚੇਤਾਵ…

ਉਨ੍ਹਾਂ ਦੱਸਿਆ ਕਿ ਗੁਰਦੇਵ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਗੱਡੀ ਨੂੰ ਇੰਪਰੂਵਮੈਂਟ ਟਰੱਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ

ਅਤੇ ਪੁਲਿਸ ਚੌਂਕੀ ਇੰਚਾਰਜ ਮਹਿਲਾਂ ਏਐਸਆਈ ਸਰਵਨ ਸਿੰਘ ਅਤੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਬੱਬੂ ਨੇ ਸਾਂਝੇ ਤੌਰ ’ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਗੁਰਦੇਵ ਸਿੰਘ ਇੰਸਾਂ ਦੀ ਗੱਡੀ ਨੂੰ ਫੁੱਲਾਂ ਨਾਲ ਸਜਾਇਆ ਗਿਆ ਅਤੇ ਪਿੰਡ ’ਚ ਲਿਜਾਇਆ ਗਿਆ ਗੁਰਦੇਵ ਸਿੰਘ ਇੰਸਾਂ ਅਮਰ ਰਹੇ ਦੇ ਨਾਅਰੇ ਵੀ ਲਾਏ ਗਏ। Body Donation

ਇਸ ਮੌਕੇ ਡੇਰਾ ਪ੍ਰੇਮੀਆਂ ਵੱਲੋਂ ਆਪਣੇ ਸੰਬੋਧਨ ਵਿਚ ਸਰੀਰਦਾਨ ਮਹੱਤਤਾ ਬਾਰੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਇੱਕ ਵੱਡੇ ਇਕੱਠ ਦੇ ਰੂਪ ਵਿੱਚ ਸਾਧ-ਸੰਗਤ ਦੀ ਹਾਜ਼ਰੀ ਵਿੱਚ ਗੁਰਦੇਵ ਇੰਸਾਂ ਦੀ ਮਿ੍ਰਤਕ ਦੇਹ ਨੂੰ ਬਰੇਲੀ ਲਈ ਰਵਾਨਾ ਕਰ ਦਿੱਤਾ ਗਿਆ। ਇਸ ਮੌਕੇ ’ਤੇ ਪਰਿਵਾਰਿਕ ਮੈਂਬਰ ਪਤਨੀ ਗੁਰਮੇਲ ਕੌਰ ਅਤੇ ਪੁੱਤਰ ਕੁਲਜੀਤ ਸਿੰਘ ਤੋਂ ਇਲਾਵਾ ਹੋਰ ਸਾਕ ਸਬੰਧੀ, ਰਿਸ਼ਤੇਦਾਰ ਅਤੇ ਪਿੰਡ ਮੌੜਾਂ ਦੇ ਮੋਹਤਵਾਰ ਪਤਵੰਤੇ ਸੱਜਣ ਹਾਜ਼ਰ ਸਨ।

ਇਸ ਤੋਂ ਇਲਾਵਾ 85 ਮੈਂਬਰ ਪ੍ਰਗਟ ਸਿੰਘ, ਜੋਰਾ ਸਿੰਘ, ਦਲਜੀਤ ਸਿੰਘ, ਰਾਜੇਸ਼ ਬਿੱਟੂ ਸੁਨਾਮ, ਬਿੱਕਰ ਸਿੰਘ, 85 ਮੈਂਬਰ ਮਲਕੀਤ ਸਿੰਘ, ਟੋਨੀ ਇੰਸਾਂ ਦਿੜ੍ਹਬਾ, ਭੈਣ ਦਰਸ਼ਨਾ ਇੰਸਾਂ, ਪ੍ਰੇਮੀ ਸੇਵਕ ਗੁਰਦੀਪ ਸਿੰਘ ਮੌੜਾਂ, ਗੁਰਚਰਨ ਸਿੰਘ, ਜਗਤਾਰ ਸਿੰਘ, ਗੁਰਜੰਟ ਸਿੰਘ, ਬਲਦੇਵ ਸਿੰਘ, ਗੋਬਿੰਦ ਸਿੰਘ, ਰਾਮਪਾਲ ਸਿੰਘ, ਦਰਸ਼ਨ ਸਿੰਘ ਵਾਲੀਆ, ਅਮਰੀਕ ਸਿੰਘ, ਮਿੱਠੂ ਸਿੰਘ, ਹੀਰਾ ਸਿੰਘ, ਕਾਲਾ ਮੌੜਾਂ, ਪਿਜੌਰ ਸਿੰਘ ਐਸਐਚਓ, ਬਿੰਦਰ ਸਿੰਘ, ਮੇਜਰ ਸਿੰਘ ਵਾਲੀਆ, ਪ੍ਰਦੀਪ ਸਿੰਘ ਵਾਲੀਆ, ਵੈਦ ਸ਼ਿਵ ਕੁਮਾਰ ਅਤੇ ਹੋਰ ਬਲਾਕ ਮਹਿਲਾਂ ਚੌਂਕ ਦੇ ਸੇਵਾਦਾਰ ਅਤੇ ਸਾਧ ਸੰਗਤ ਹਾਜ਼ਰ ਸੀ।

ਸਰੀਰਦਾਨ ਕਰਨਾ ਇੱਕ ਚੰਗਾ ਉਪਰਾਲਾ ਹੈ : ਚੇਅਰਮੈਨ

ਚੇਅਰਮੈਨ ਇੰਮਪਰੂਵਮੈਂਟ ਟਰੱਸਟ ਸੰਗਰੂਰ ਪ੍ਰੀਤਮ ਸਿੰਘ ਪੀਤੂ ਨੇ ਸਰੀਰਦਾਨ ਬਾਰੇ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਮਰਨੋ ਉਪਰੰਤ ਇਹ ਸਰੀਰ ਮਿੱਟੀ ਹੋ ਜਾਂਦਾ ਹੈ। ਜੇਕਰ ਇਸ ਨੂੰ ਕਿਸੇ ਦੇ ਕੰਮ ਆ ਸਕੇ ਤਾਂ ਜ਼ਰੂਰ ਸਰੀਰਦਾਨ ਕਰਨਾ ਚਾਹੀਦਾ ਹੈ। ਮੈਂ ਇਸਦੀ ਬਹੁਤ ਸ਼ਲਾਘਾ ਕਰਦਾ ਹਾਂ। ਇਹ ਇੱਕ ਚੰਗੀ ਸੋਚ ਹੈ ਜਿਸ ਨਾਲ ਸਾਡੇ ਸਮਾਜ ਨੂੰ ਫਾਇਦਾ ਹੁੰਦਾ ਹੈ।

ਸਰੀਰਦਾਨ ਮਹਾਂਦਾਨ ਹੈ : ਸਰਪੰਚ

ਬਲਵਿੰਦਰ ਸਿੰਘ ਬੱਬੂ ਸਰਪੰਚ ਪਿੰਡ ਮੌੜਾਂ ਨੇ ਇਸ ਬਾਰੇ ਕਿਹਾ ਕਿ ਅੱਜ ਸਾਡੇ ਪਿੰਡ ਡੇਰਾ ਪ੍ਰੇਮੀ ਗੁਰਦੇਵ ਸਿੰਘ ਦਾ ਸਰੀਰਦਾਨ ਹੋਇਆ ਹੈ ਜੋ ਕਿ ਪਹਿਲਾ ਸਰੀਰਦਾਨ ਹੈ। ਮੈਂ ਇਸਨੂੰ ਇੱਕ ਚੰਗਾ ਮਾਨਵਤਾ ਭਲਾਈ ਕੰਮ ਸਮਝਦਾ ਹਾਂ ਕਿਉਂਕਿ ਇਸ ਨਾਲ ਸਾਡੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਬੱਚੇ ਨਵੀਆਂ ਬਿਮਾਰੀਆਂ ਦੀ ਖੋਜ ਕਰ ਸਕਣਗੇ। ਸਰੀਰਦਾਨ ਇੱਕ ਵੱਡਾ ਮਹਾਂਦਾਨ ਹੈ।

ਸਰੀਰਦਾਨ ਮੁਹਿੰਮ ਨਾਲ ਸਮਾਜ ਵਿੱਚ ਆਵੇਗੀ ਜਾਗਰੂਕਤਾ : ਏਐਸਆਈ

ਏਐਸਆਈ ਸਰਵਨ ਸਿੰਘ ਚੌਂਕੀ ਇੰਚਾਰਜ ਮਹਿਲਾਂ ਚੌਂਕ ਨੇ ਕਿਹਾ ਕਿ ਸਰੀਰਦਾਨ ਇੱਕ ਮਹਾਂਦਾਨ ਹੈ ਜੋ ਕਿ ਕੋਈ ਕੋਈ ਹੀ ਕਰ ਰਿਹਾ ਹੈ। ਡੇਰਾ ਪ੍ਰੇਮੀਆਂ ਦੇ ਇਸ ਉਪਰਾਲੇ ਨਾਲ ਸਮਾਜ ਵਿੱਚ ਜਾਗਰੂਕਤਾ ਆਵੇਗੀ। Body Donation