Punjabi story - Sach Kahoon Punjabi
ਗਿੱਦੜ ਤੇ ਖਰਗੋਸ਼ (ਪੰਜਾਬੀ ਬਾਲ ਕਹਾਣੀ)
Punjabi Story: ਇੱਕ ਗਿੱਦੜ ਕਈ ਦਿਨਾਂ ਤੋਂ ਭੁੱਖਾ ਸੀ ਉਸ ਨੂੰ ਕੋਈ ਸ਼ਿਕਾਰ ਨਾ ਮਿਲਿਆ ਆਖ਼ਰ ਉਹ ਰਾਤ ਸਮੇਂ ਇੱਕ ਪਿੰਡ ’ਚ ਗਿਆ ਤੇ ਖਾਣ ਲਈ ਕੋਈ ਚੀਜ਼ ਲੱਭਣ ਲੱਗਾ ਪਰ ਬਦਕਿਸਮਤੀ ਨਾਲ ਸਾਰੇ ਪਿੰਡ ’ਚ ਟੱਕਰਾਂ ਮਾਰਨ ਦੇ ਬਾਵਜ਼ੂਦ ਵੀ ਉਸ ਨੂੰ ਖਾਣ ਲਈ ਕੁਝ ਵੀ ਨਸੀਬ ਨਾ ਹੋਇਆ। ਇੱਕ ਢੇਰ ਨੂੰ ਫਰੋਲਦਿਆਂ ਉਸ ਨੂੰ ਦੋ ਟੁੱਟੇ-ਪੁਰਾਣੇ ਛਿੱਤਰ ਲੱਭੇ, ਜਿਨ੍ਹਾਂ ਦੇ ਤਲੇ ਅੱਡੀਆਂ ਤੋਂ ਘਸੇ ਪਏ ਸਨ। ਗਿੱਦੜ ਨੂੰ ਇੱਕ ਚਾਲ ਸੁਝੀ ਤੇ ਉਸ ਨੇ ਉਨ੍ਹਾਂ ਛਿੱਤਰਾਂ ਨੂੰ ਆਪਣੇ ਕੰਨਾਂ ’ਚ ਲਟਕਾ ਲਿਆ, ਜਿਸ ਤਰ੍ਹਾਂ ਕਿਸੇ ਜੋਗੀ ਦੇ ਕੰਨਾਂ ’ਚ ਮੁੰਦਰਾਂ ਪਾਈਆਂ ਹੋਈਆਂ ਹੁੰਦੀਆਂ ਹਨ।
ਫਿਰ ਉਸ ਨੇ ਕੁੱਝ ਹੱਡੀਆਂ ਇਕੱਠੀਆਂ ਕੀਤੀਆਂ ਤੇ ਉਨ੍ਹਾਂ ਨੂੰ ਇੱਕ ਵੱਡੇ ਸਾਰੇ ਛੱਪੜ ਕੇ ਕੰਢੇ ਜੋੜ ਕੇ ਉੱਪਰ ਗੋਹੇ ਦਾ ਲੇਪ ਕਰਕੇ ਇਸ ਤਰ੍ਹਾਂ ਸਮਾਧੀ ਲਾ ਕੇ ਬੈਠ ਗਿਆ ਜਿਸ ਤਰ੍ਹਾਂ ਕੋਈ ਵੱਡਾ ਮਹਾਨ ਤਪੱਸਵੀ ਤਪੱਸਿਆ ਕਰ ਰਿਹਾ ਹੁੰਦਾ ਹੈ। ਸਵੇਰ ਹੋਈ ਸੂਰਜ ਨੇ ਸਾਰੀ ਧਰਤੀ ਨੂੰ ਆਪਣੇ ਨਿੱਘੇ ਕਲਾਵੇ ’ਚ ਲੈ ਲਿਆ। ਪਸ਼ੂ, ਪੰਛੀ ਆਪਣੇ ਘੁਰਨਿਆਂ ਤੇ ਆਲ੍ਹਣਿਆਂ ’ਚੋਂ ਨਿੱਕਲ ਕੇ ਛੱਪੜ ਦੇ ਕੰਢੇ ਪਾਣੀ ਪੀਣ ਆਉਣ ਲੱਗੇ । ਗਿੱਦੜ ਨੇ ਝੱਟ ਉਨ੍ਹਾਂ ਨੂੰ ਆਪਣੀ ਗਰਜਵੀਂ ਆਵਾਜ਼ ’ਚ ਲਲਕਾਰ ਕੇ ਆਪਣੇ ਕੋਲ ਸੱਦ ਲਿਆ ਤੇ ਕਿਹਾ ਕਿ ਜੇਕਰ ਤੁਸੀਂ ਇਸ ਛੱਪੜ ’ਚੋਂ ਪਾਣੀ ਪੀਣਾ ਚਾਹੁੰਦੇ ਹੋ ਤਾਂ ਪਹਿਲਾਂ ਮੇਰੀ ਉਸਤਤ ’ਚ ਇਹ ਦੋਹਰਾ ਪੜ੍ਹੋ: Punjabi Story
‘‘ਚਾਂਦੀ ਦਾ ਤੇਰਾ ਚੌਂਤਰਾ
ਉੱਤੇ ਸੋਨਾ ਲਿੱਪਿਆ ਹੈ
ਕੰਨਾਂ ’ਚ ਤੇਰੇ ਮੁੰਦਰਾਂ
ਕੋਈ ਸ਼ਹਿਜ਼ਾਦਾ ਬੈਠਾ ਹੈ’’
ਜਾਨਵਰ ਮਖੌਲ ’ਚ ਇਹ ਦੋਹਰਾ ਪੜ੍ਹਦੇ ਤੇ ਪਾਣੀ ਪੀ ਕੇ ਚਲੇ ਜਾਂਦੇ। ਦੁਪਹਿਰ ਨੂੰ ਜੰਗਲ ਦਾ ਰਾਜਾ ਸ਼ੇਰ ਵੀ ਉੱਥੇ ਪਾਣੀ ਪੀਣ ਲਈ ਆਇਆ, ਗਿੱਦੜ ਨੇ ਉਸ ਨੂੰ ਵੀ ਇਹ ਦੋਹਰਾ ਪੜ੍ਹ ਕੇ ਪਾਣੀ ਪੀਣ ਲਈ ਕਿਆ, ਸ਼ੇਰ ਨੇ ਵੀ ਹੱਸਦਿਆਂ ਇਹ ਦੋਹਰਾ ਪੜ੍ਹ ਦਿੱਤਾ ਤੇ ਪਾਣੀ ਪੀ ਕੇ ਚਲਾ ਗਿਆ। ਗਿੱਦੜ ਖੁਸ਼ੀ ’ਚ ਫੁੱਲਿਆ ਨਾ ਸਮਾਇਆ ਤੇ ਸੋਚਣ ਲੱਗਿਆ, ‘‘ਮੈਂ ਕਿੰਨਾ ਖੁਸ਼ਕਿਸਮਤ ਹਾਂ ਜੰਗਲ ਦਾ ਬਾਦਸ਼ਾਹ ਸ਼ੇਰ ਵੀ ਮੈਨੂੰ ਸ਼ਹਿਜ਼ਾਦਾ ਆਖ ਕੇ ਸਤਿਕਾਰ ਦੇ ਗਿਆ ਹੈ ਜੇਕਰ ਇਸੇ ਤਰ੍ਹਾਂ ਹੀ ਮੈਨੂੂੰ ਆਦਰ-ਮਾਣ ਮਿਲਦਾ ਰਿਹਾ ਤਾਂ ਛੇਤੀ ਹੀ ਮੈਂ ਇਸ ਜੰਗਲ ਦਾ ਬਾਦਸ਼ਾਹ ਬਣ ਜਾਵਾਂਗਾ। ਫਿਰ ਮੈਨੂੰ ਭੁੱਖਾ ਰਹਿਣ ਦੀ ਲੋੜ ਨਹੀਂ ਪਵੇਗੀ’’ ਹੌਲੀ-ਹੌਲੀ ਸਾਰੇ ਪਸ਼ੂ-ਪੰਛੀਆਂ ’ਚ ਇਹ ਗੱਲ ਫੈਲ ਗਈ ਜਾਨਵਰਾਂ ’ਚ ਗਿੱਦੜ ਦਾ ਚੰਗਾ ਸਤਿਕਾਰ ਬਣ ਗਿਆ। Punjabi Story
ਜਿਹੜਾ ਵੀ ਜਾਨਵਰ ਛੱਪੜ ’ਤੇ ਪਾਣੀ ਪੀਣ ਆਉਂਦਾ, ਉਹ ਆਪਣੇ-ਆਪ ਹੀ ਮਸ਼ਕਰੀ ਜਿਹੀ ’ਚ ਦੋਹਰਾ ਪੜ੍ਹਦਾ ਤੇ ਪਾਣੀ ਕੇ ਚਲਾ ਜਾਂਦਾ ਹੈ। ਜਦੋਂ ਸੂਰਜ ਆਪਣਾ ਸਫਰ ਮੁਕਾ ਕੇ ਛਿਪਦੇ ਵੱਲ ਡੁੱਬਣ ਲੱਗਿਆ ਤਾਂ 1 ਖਰਗੋਸ਼ ਛੱਪੜ ’ਤੇ ਪਾਣੀ ਪੀਣ ਆਇਆ ਉਹ ਗਿੱਦੜ ਨੂੰ ਸ਼ਰਧਾਂਜਲੀ ਦਿੱਤੇ ਬਿਨਾਂ ਹੀ ਪਾਣੀ ਪੀਣ ਲੱਗਾ। ਗਿੱਦੜ ਨੇ ਉਸ ਨੂੰ ਤਾੜਦਿਆਂ ਆਖਿਆ, ‘‘ਜੰਗਲ ਦਾ ਬਾਦਸ਼ਾਹ ਸ਼ੇਰ ਵੀ ਮੇਰੀ ਤਪੱਸਿਆ ’ਤੇ ਖੁਸ਼ ਹੋ ਕੇ ਮੈਨੂੰ ਸ਼ਰਧਾਂਜਲੀ ਦੇ ਗਿਆ ਹੈ। ਪਰ ਤੂੰ ਇੱਕ ਨਿੱਕੜਾ ਜਿਹਾ ਖਰਗੋਸ਼ ਇੰਨਾ ਬੇ੍ਰਪਵਾਹ ਹੋ ਕੇ ਮੈਨੂੰ ਕੋਈ ਸਤਿਕਾਰ ਨਹੀਂ ਦੇ ਰਿਹਾ। ਜੇਕਰ ਤੂੰ ਇਸ ਛੱਪੜ ’ਚੋਂ ਪਾਣੀ ਪੀਣਾ ਚਾਹੁੰਦਾ ਏਂ ਤਾਂ ਪਹਿਲਾਂ ਇਹ ਦੋਹਰਾ ਪੜ੍ਹ Punjabi Story
Read This : ਰਾਣੋ ਦੀ ਗੁੱਡੀ
‘‘ਚਾਂਦੀ ਦਾ ਤੇਰਾ ਚੌਂਤਰਾ
ਉੱਤੇ ਸੋਨਾ ਲਿੱਪਿਆ ਹੈ
ਕੰਨਾਂ ’ਚ ਤੇਰੇ ਮੁੰਦਰਾਂ
ਕੋਈ ਸ਼ਹਿਜ਼ਾਦਾ ਬੈਠਾ ਹੈ’’
ਖਰਗੋਸ਼ ਬੜਾ ਚਲਾਕ ਤੇ ਫੁਰਤੀਲਾ ਸੀ, ਉਸ ਨੂੰ ਗਿੱਦੜ ਦੀ ਫੋਕੀ ਖੁਸ਼ਾਮਦ ਕਰਨੀ ਚੰਗੀ ਨਾ ਲੱਗੀ। ਉਸ ਨੂੰ ਇਹ ਵੀ ਡਰ ਸੀ ਕਿ ਜੇਕਰ ਉਸ ਨੇ ਗਿੱਦੜ ਦੀ ਗੱਲ ਨਾ ਮੰਨੀ ਤਾਂ ਗਿੱਦੜ ਉਸ ਨੂੰ ਮਾਰ ਕੇ ਕਿਧਰੇ ਖਾ ਹੀ ਨਾ ਜਾਵੇ। ਉਸ ਨੇ ਚਲਾਕੀ ਤੋਂ ਕੰਮ ਲੈਣਾ ਹੀ ਠੀਕ ਸਮਝਿਆ ਤੇ ਤੁਤਲਾ ਕੇ ਕਹਿਣ ਲੱਗਾ, ‘‘ਪਿਆਸ ਨਾਲ ਮੇਰੀ ਤਾਂ ਜੀਭ ਸੁੱਕੀ ਪਈ ਹੈ… ਮੈਥੋਂ ਤਾਂ ਬੋਲਿਆ ਵੀ ਨਹੀਂ ਜਾਂਦਾ ਜੇਕਰ ਤੁਹਾਡਾ ਹੁਕਮ ਹੋਵੇ ਤਾਂ ਮੈਂ ਦੋ ਕੁ ਘੁੱਟ ਪਾਣੀ ਪੀ ਕੇ ਫਿਰ ਤੁਹਾਡੀ ਸਿਫ਼ਤ ’ਚ ਇਹ ਦੋਹਰਾ ਪੜ੍ਹਾਂ?’’।
ਗਿੱਦੜ ਨੇ ਉਸ ਦੀ ਗੱਲ ਮੰਨ ਲਈ ਤੇ ਕਹਿਣ ਲੱਗਾ, ‘‘ਤੂੰ ਠੀਕ ਕਹਿੰਦਾ ਏਂ… ਪਾਣੀ ਪੀ ਕੇ ਤੇਰਾ ਗਲਾ ਸਾਫ ਹੋ ਜਾਵੇਗਾ ਤੇਰੀ ਆਵਾਜ਼ ਹੋਰ ਵੀ ਸੁਰੀਲੀ ਨਿੱਕਲੇਗੀ’’ ਖਰਗੋਸ਼ ਨੇ ਰੱਜ ਕੇ ਪਾਣੀ ਪੀਤਾ ਤੇ ਫਿਰ ਉੱਥੋਂ ਤੁਰ ਪਿਆ। ਗਿੱਦੜ ਇਹ ਵੇਖ ਕੇ ਬੜਾ ਹੈਰਾਨ ਹੋਇਆ ਉਸ ਨੇ ਖਰਗੋਸ਼ ਨੂੰ ਆਵਾਜ਼ ਮਾਰੀ ਖਰਗੋਸ਼ ਨੇ ਖਹਿੜਾ ਨਾ ਛੁੱਟਦਾ ਵੇਖ ਕੇ ਕਿਹਾ, ‘‘ਕਿਹੜਾ ਦੋਹਰਾ ਪੜ੍ਹਨਾ ਏ?’’
ਗਿੱਦੜ ਨੇ ਕਿਹਾ,
‘‘ਚਾਂਦੀ ਦਾ ਤੇਰਾ ਚੌਂਤਰਾ
ਉੱਤੇ ਸੋਨਾ ਲਿੱਪਿਆ ਹੈ
ਕੰਨਾਂ ’ਚ ਤੇਰੇ ਮੁੰਦਰਾਂ
ਕੋਈ ਸ਼ਹਿਜ਼ਾਦਾ ਬੈਠਾ ਹੈ’’
ਖਰਗੋਸ਼ ਨੇ ਕੁੱਝ ਪਲ ਸੋਚਿਆ ਤੇ ਫਿਰ ਉੱਚੇ ਸੁਰ ’ਚ ਕਹਿਣਾ ਸ਼ੁਰੂ ਕੀਤਾ,
‘‘ਹੱਡੀਆਂ ਦਾ ਤੇਰਾ ਚੌਂਤਰਾ,
ਉੱਤੇ ਗੋਹਾ ਲਿੱਪਿਆ ਹੈ
ਕੰਨਾਂ ’ਚ ਤੇਰੇ ਜੁੱਤੀਆਂ,
ਕੋਈ ਗਿੱਦੜ ਬੈਠਾ ਹੈ’’
ਤੇ ਫਿਰ ਉਹ ਇੰਨੀ ਤੇਜ਼ੀ ਨਾਲ ਆਪਣੀ ਖੁੱਡ ਵੱਲ ਦੌੜਿਆ ਜਿਵੇਂ ਤੀਰ ਕਮਾਨ ’ਚੋਂ ਛੁੱਟਦਾ ਹੈ। ਗਿੱਦੜ ਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ ਤੇ ਉਹ ਖਰਗੋਸ਼ ਵੱਲ ਦੌੜਿਆ। ਖਰਗੋਸ਼ ਬੜਾ ਫੁਰਤੀਲਾ ਸੀ, ਭੱਜ ਕੇ ਆਪਣੀ ਖੁੱਡ ’ਚ ਵੜ ਗਿਆ, ਗਿੱਦੜ ਬੇਸ਼ਰਮ ਜਿਹਾ ਹੋ ਕੇ ਖੁੱਡ ਦੇ ਬਾਹਰ ਹੀ ਬੈਠ ਗਿਆ ਕਿ ਹੁਣੇ ਖਰਗੋਸ਼ ਬਾਹਰ ਨਿੱਕਲੇਗਾ ਤੇ ਉਹ ਉਸ ਨੂੰ ਫੜ੍ਹ ਕੇ ਮਾਰ ਸੁੱਟੇਗਾ, ਪਰ ਖਰਗੋਸ਼ ਬਾਹਰ ਨਾ ਨਿੱਕਲਿਆ ਤੇ ਖੁੱਡ ’ਚ ਬੈਠ ਕੇ ਹੀ ਬੜੀ ਮਿੱਠੀ ਸੁਰ ’ਚ ਗਾਉਣ ਲੱਗਾ- Punjabi Story
ਹੱਡੀਆਂ ਦਾ ਤੇਰਾ ਚੌਂਤਰਾ,
ਉੱਤੇ ਗੋਹਾ ਲਿੱਪਿਆ ਹੈ
ਕੰਨਾਂ ’ਚ ਤੇਰੇ ਜੁੱਤੀਆਂ,
ਕੋਈ ਗਿੱਦੜ ਬੈਠਾ ਹੈ
ਗਿੱਦੜ ਆਪਣੀ ਹੋਰ ਬੇਇੱਜ਼ਤੀ ਨਾ ਸਹਾਰ ਸਕਿਆ ਤੇ ਚੁੱਪ-ਚਾਪ ਕੰਨ ਵਲੇਟ ਕੇ ਉਥੋਂ ਖਿਸਕ ਗਿਆ। Punjabi Story
ਮਾਂ ਦੀ ਮਮਤਾ (ਪੰਜਾਬੀ ਕਹਾਣੀ)
ਸਰਦੀਆਂ ਦੇ ਦਿਨ ਸਨ । ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸਾਰੇ ਭਰਾ ਬੈਠੇ ਆਪਣੀ ਜਾਇਦਾਦ ਦਾ ਪੱਕਾ ਬਟਵਾਰਾ ਕਰਨ ਲੱਗੇ ਭਾਵੇਂ ਕੱਚੇ ਬਟਵਾਰੇ ਤਹਿਤ ਸਭ ਦੀ ਕਬੀਲਦਾਰੀ ਅਲੱਗ-ਅਲੱਗ ਸੀ। ਸਾਰੀ ਜਾਇਦਾਦ ਦੇ ਹਿੱਸੇ ਵੰਡਣ ਲਈ ਸਾਰੇ ਭਰਾ ਇਸ ਗੱਲ ’ਤੇ ਸਹਿਮਤ ਸਨ ਕਿ ਦੂਜੇ ਕੰਨੀਂ ਭਿਣਕ ਨਹੀਂ ਪੈਣੀ ਚਾਹੀਦੀ। ਬਾਕੀ ਗੱਲ ਇਹ ਵੀ ਸੀ ਕਿ ਸਾਰੇ ਦੇ ਸਾਰੇ ਚੰਗੇ ਮੁਲਾਜ਼ਮ ਜਾਂ ਅਫਸਰ ਲੱਗੇ ਹੋਣ ਦੇ ਨਾਲ-ਨਾਲ ਉਨ੍ਹਾਂ ਦੀਆਂ ਘਰਵਾਲੀਆਂ ਵੀ ਨੌਕਰੀਆਂ ’ਤੇ ਲੱਗੀਆਂ ਹੋਈਆਂ ਸਨ। ਬਟਵਾਰਾ ਤਾਂ ਹੋ ਗਿਆ ਪਰ ਬਜ਼ੁਰਗ ਮਾਤਾ ਦੀ ਵੰਡ ਅਜੇ ਅਧੂਰੀ ਸੀ। ਕਿਸੇ ਨੇ ਪੱਕੀ ਜਿੰਮੇਵਾਰੀ ਨਾ ਲਈ ।ਆਖਰ ਇਹ ਗੱਲ ’ਤੇ ਸਹਿਮਤੀ ਬਣ ਗਈ ਕਿ ਬਜ਼ੁਰਗ ਮਾਤਾ ਦਾ ਸਭ ਖਿਆਲ ਰੱਖਣਗੇ ਪਰ ਵੰਡ ਅਨੁਸਾਰ ਭਾਵ ਚਾਰੇ ਭਰਾ ਵਾਰੀ-ਵਾਰੀ ਆਪਣੇ ਘਰ ਲਿਜਾ ਕੇ ਸਾਂਭ-ਸੰਭਾਲ ਕਰਨਗੇ।
ਅਚਾਨਕ ਇੱਕ ਭੂਰੇ ਰੰਗ ਦੀ ਕੁੱਤੀ ਉਨ੍ਹਾਂ ਦੇ ਦਰਵਾਜੇ ਅੱਗੇ ਆ ਕੇ ਰੋਣ ਲੱਗੀ। ਪਹਿਲਾਂ ਤਾਂ ਉਹ ਡਰ ਗਏ ਸ਼ਾਇਦ ਕੋਈ ਅਪਸ਼ਗਨ ਨਾ ਹੋਵੇ ਪਰ ਫਿਰ ਵੀ ਉਨ੍ਹਾਂ ਨੇ ਦਲੇਰੀ ਕਰਕੇ ਉਸਨੂੰ ਦੂਰ ਭਜਾਉਣਾ ਚਾਹਿਆ ਪਰ ਕੁੱਤੀ ਉੱਥੋਂ ਨਾ ਗਈ, ਸ਼ਾਇਦ ਇਸ ਕਰਕੇ ਬਈ ਕਿ ਉਹ ਉਸ ਨੂੰ ਰੋਟੀ ਵਗੈਰਾ ਪਾਉਂਦੇ ਰਹਿੰਦੇ ਸਨ। ਕੁੱਤੀ ਕੁੱਝ ਦੇਰ ਚੁੱਪ ਕਰਕੇ ਫਿਰ ਰੋਣ ਲੱਗ ਜਾਂਦੀ। ਉਸ ਦੀਆਂ ਅਜੀਬੋ-ਗਰੀਬ ਆਵਾਜਾਂ ਨੇ ਪੁੱਤਰਾਂ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਤਾਂ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਨੂੰ ਕਿਹਾ,
‘‘ਜਾਹ ਇਹਨੂੰ ਰੋਟੀ ਪਾ ਦੇ।’’ ਉਹ ਉੱਠਿਆ ਤੇ ਰਸੋਈ ਵਿੱਚੋਂ ਰੋਟੀ ਲੈਣ ਚਲਾ ਗਿਆ ਤੇ ਰੋਟੀ ਲਿਆ ਕੇ ਉਸਨੇ ਉਸ ਦੇ ਅੱਗੇ ਸੁੱਟ ਦਿੱਤੀ ਪਰ ਉਸਨੇ ਰੋਟੀ ਨਾ ਖਾਧੀ ਤੇ ਫਿਰ ਉੱਚੀ-ਉੱਚੀ ਰੋਣ ਲੱਗੀ। ਸਾਰੇ ਹੈਰਾਨ ਸਨ ਕਿ ਇਸ ਨੂੰ ਕੀ ਹੋਇਆ ਹੈ? ਅਚਾਨਕ ਉਨ੍ਹਾਂ ਦੇ ਘਰ ਦੇ ਅੱਗੋਂ ਇੱਕ ਬਜ਼ੁਰਗ ਔਰਤ ਲੰਘਣ ਲੱਗੀ ਤਾਂ ਕੁੱਤੀ ਫੇਰ ਉੱਚੀ-ਉੱਚੀ ਰੋਈ। ਉਸ ਨੇ ਉਸਨੂੰ ਬੁਚਕਰ ਮਾਰੀ। ਕੁੱਤੀ ਲੇਟਣ ਲੱਗ ਪਈ ਤਾਂ ਛੋਟਾ ਮੁੰਡਾ ਦਰਵਾਜੇ ਵਿੱਚ ਆ ਗਿਆ ਤੇ ਬਜ਼ੁਰਗ ਔਰਤ ਨੂੰ ਕਹਿਣ ਲੱਗਾ,
Read Also : ਇਕਲਾਪੇ ਦੀ ਤੁਲਨਾ
‘‘ਚਾਚੀ ਆਹ ਕੁੱਤੀ ਨੂੰ ਪਤਾ ਨਹੀਂ ਕੀ ਹੋਇਆ?’’
‘‘ਕੀ ਹੋਇਆ ਪੁੱਤ?’’
‘‘ਪਤਾ ਨਹੀਂ ਕਦੋਂ ਦੀ ਰੋਣ ਲੱਗੀ ਹੈ । ਸਾਡਾ ਤਾਂ ਚਿੱਤ ਈ ਖਰਾਬ ਹੋ ਗਿਆ ।’’
‘‘ਵੇ ਭਾਈ ਮੈਂ ਦੱਸਦੀ ਹਾਂ, ਇਹ ਵਿਚਾਰੀ ਕਿਉਂ ਰੋਂਦੀ ਹੈ ।’’
‘‘ਦੱਸ ਚਾਚੀ ।’’ ਉਸ ਨੇ ਉਤਸੁਕਤਾ ਨਾਲ ਪੁੱਛਿਆ ਤੇ ਚਾਰੇ ਭਰਾ ਉਸ ਵੱਲ ਦੇਖਣ ਲੱਗੇ ।
‘‘ਵੇ ਭਾਈ ਕੀ ਦੱਸਾਂ, ਇਹਦੀ ਕਸੂਰਵਾਰ ਮੈਂ ਹਾਂ ।’’
‘‘ਕਿਵੇਂ ਚਾਚੀ?’’
‘‘ਇਹ ਸਾਡੇ ਘਰੇ ਸੂਈ ਹੋਈ ਹੈ, ਮੈਂ ਵਗ ’ਗੀ ਸ਼ਹਿਰ, ਇਹ ਬਾਹਰ ਸੀ ਉਦੋਂ। ਹੁਣ ਇਹ ਆਵਦੇ ਕਤੂਰਿਆਂ ਨੂੰ ਮਿਲਣ ਲਈ ਰੋਂਦੀ ਹੈ।’’
‘‘ਅੱਛਾ-ਅੱਛਾ!’’
‘‘ਹੋਰ ਭਾਈ, ਦੇਖ ਲਓ ਮਾਂ ਦੀ ਮਮਤਾ ਕਿੱਡੀ ਵੱਡੀ ਚੀਜ਼ ਹੈ, ਕੀ ਵਿਚਾਰੀ ਨੇ ਜਾਇਦਾਦ ਵੰਡ ਕੇ ਦੇਣੀ ਹੈ? ਬੱਸ ਮੋਹ ਹੈ ਬਈ ਉਹ ਇਹਦੇ ਜਿਗਰ ਦੇ ਟੋਟੇ ਨੇ, ਅੱਡ ਨਹੀਂ ਕਰ ਸਕਦੀ।’’ ਕਹਿ ਕੇ ਬਜ਼ੁਰਗ ਔਰਤ ਅੱਗੇ ਚਲੀ ਗਈ ਤੇ ਚਾਰੇ ਭਰਾ ਇੱਕ-ਦੂਜੇ ਦੇ ਮੂੰਹ ਵੱਲ ਬਿੱਟ-ਬਿੱਟ ਤੱਕਣ ਲੱਗੇ।
ਜਤਿੰਦਰ ਮੋਹਨ
ਮੋ. 94630-20766
ਚੁੱਪ ਦੀ ਚੀਕ (ਪੰਜਾਬੀ ਕਹਾਣੀ)
Punjabi Story: ਵਿਹੜੇ ’ਚ ਬਹੁਕਰ ਮਾਰਦੀ ਬਿੰਦਰੀ ਦੇ ਅਚਾਨਕ ਕੰਨਾਂ ’ਚ ਨਿਆਣਿਆਂ ਦੀ ਆਵਾਜ਼ ਪਈ,
ਸੁੰਦਰ ਮੁੰਦਰੀਏ, ਹੋ।
ਤੇਰਾ ਕੌਣ ਵਿਚਾਰਾ, ਹੋ।
… ਨਿਆਣੇ ਪੂਰਾ ਜ਼ੋਰ ਲਾ ਸੰਘ ਪਾੜਵੀਂ ਆਵਾਜ਼ ਵਿੱਚ ਲੋਹੜੀ ਦਾ ਗੀਤ ਗਾ ਰਹੇ ਸੀ।
ਹੌਲੀ-ਹੌਲੀ ਇਹ ਆਵਾਜ਼ ਐਨ ਉਸਦੇ ਘਰ ਦੇ ਟੁੱਟੇ ਤਖ਼ਤੇ ਕੋਲ ਆ ਕੇ ਹੋਰ ਉੱਚੀ ਹੋ ਗਈ, ਟੁੱਟੀ ਤੇ ਡਿਗੂੰ-ਡਿਗੂੰ ਕਰਦੀ ਚੁਗਾਠ ਨਾਲ ਖੜ੍ਹੇ ਨਿਆਣੇ ਡਰ ਵੀ ਰਹੇ ਸੀ ਪਰ ਕੁੱਝ ਮਿਲਣ ਦੀ ਆਸ ’ਚ ਹੋਰ ਉੱਚੀ-ਉੱਚੀ ਗਾਈ ਜਾਂਦੇ ਸੀ ਤੇ ਕਦੀ-ਕਦੀ ਘਰ ਅੰਦਰ ਇੱਕ ਆਸ ਨਾਲ ਨਿਗ੍ਹਾ ਵੀ ਮਾਰੀ ਜਾਂਦੇ ਸੀ।
ਬਿੰਦਰੀ ਨਿਆਣਿਆਂ ਨੂੰ ਭੁੱਲ ਕਧੋਲੀ ਦਾ ਆਸਰਾ ਲੈ ਭੁੰਜੇ ਬੈਠ ਗਈ, ਕਿੰਨਾ ਸੋਹਣਾ ਬਚਪਨ ਸੀ, ਤਿੰਨੋਂ ਭੈਣ-ਭਾਈ ਸਾਰੇ ਪਿੰਡ ਵਿਚ ਲੋਹੜੀ ਮੰਗਦੇ ਫਿਰਦੇ, ਕਈ ਵਾਰ ਉਹ ਵੀ ਟੁੱਟੇ-ਤਿੜਕੇ ਡਿਗੂੰ-ਡਿਗੂੰ ਕਰਦੇ ਘਰਾਂ ’ਚ ਜਾਂਦੇ ਸੀ, ਛੋਟਾ ਵੀਰ ਅਕਸਰ ਬੋਲਦਾ, ਇਨ੍ਹਾਂ ਆਪਾ ਨੂੰ ਕੀ ਦੇਣਾ ਇਹ ਤਾਂ ਆਪ ਮੰਗਣ ਗਏ ਹੋਣੇ, ਪਰ ਵੱਡੇ ਵੀਰ ਨੇ ਕਹਿਣਾ, ਓਹ ਤੂੰ ਚੁੱਪ ਕਰ, ਦੇਖੀਂ ਹੁਣੀ ਕੋਈ ਬੇਬੇ ਆਈ ਲੈ ਅੰਦਰੋਂ, ਵੇਖ ਲਈ ਨਾਲੇ ਪਾਥੀਆਂ ਦਊ ਨਾਲੇ ਗੁੜ ਦੀ ਰੋੜੀ, ਤੇ ਸੱਚੀਂ ਉਹੀ ਗੱਲ ਹੋਣੀ, ਵੱਡੇ ਘਰਾਂ ਵਾਲੇ ਤਾਂ ਬਾਹਲੀ ਵਾਰ ਬਾਰ ਹੀ ਨਾ ਖੋਲ੍ਹਦੇ ਜਾਂ ਫੇਰ ਝਿੜਕਾਂ ਦੇ ਕੇ ਅੱਗੇ ਤੋਰ ਦਿੰਦੇ। ਸੋਚਾਂ ’ਚ ਡੁੱਬੀ ਨੇ ਇੱਕ ਲੰਮਾ ਤੇ ਦੁੱਖ ਭਰਿਆ ਹਉਕਾ ਲੈ ਬਾਰ ਵੱਲ ਨਜ਼ਰ ਮਾਰੀ।
ਨਿਆਣੇ ਅਜੇ ਵੀ ਸੰਘ ਦੀਆਂ ਨਾੜਾਂ ਫੁਲਾ-ਫੁਲਾ ਲੋਹੜੀ ਦਾ ਗੀਤ ਗਾ ਰਹੇ ਸੀ। ਬਿੰਦਰੀ ਅੰਦਰ ਵੜੀ ਤੇ ਪੀਪੇ ’ਚ ਜਿੰਨਾ ਕੁ ਆਟਾ ਸੀ, ਤੜਕੇ ਜੋਗਾ ਰੱਖ ਬਾਕੀ ਨਿਆਣਿਆਂ ਨੂੰ ਪਾ ਦਿੱਤਾ ਤੇ ਕਿਹਾ, ਆਹ ਪਾਥੀਆਂ ਵੀ ਚੱਕਲੋ। ਨਿਆਣੇ ਇੱਕ-ਦੂਜੇ ਤੋਂ ਮੂਹਰੇ ਹੋ ਨੱਚਦੇ-ਟੱਪਦੇ ਉੱਚੀ-ਉੱਚੀ ਹੱਸਦੇ ਪਾਥੀਆਂ ਚੁੱਕੀ ਜਾਣ, ਤੇ ਬਿੰਦਰੀ ਇੱਕ ਖੂੰਜੇ ਲੱਗ ਉਨ੍ਹਾਂ ਜਵਾਕਾਂ ਨੂੰ ਦੇਖ ਖੁਸ਼ ਹੋਈ ਦੇਖਦੀ-ਦੇਖਦੀ ਨੂੰ ਝਾਉਲਾ ਪਿਆ ਜਿਵੇਂ ਉਸਦੇ ਨਾਲ ਦਾ ਜੰਮਿਆ ਵੀਰ, ਜੋ ਰੱਬ ਨੂੰ ਪਿਆਰਾ ਹੋ ਗਿਆ ਸੀ, ਉਹ ਆਪ ਆਇਆ ਉਹਦੇ ਘਰ, ਲੋਹੜੀ ਮੰਗਣ ਦੇ ਬਹਾਨੇ ਨਾਲ।
Read Also : ਮਸ਼ਹੂਰ ਰੋਪੜੀਆ ਜਿੰਦਾ
‘‘ਵੇ ਖੜਜੋ ਨਿਆਣਿਓ, ਠੰਢ ਬਾਹਲੀ ਆ, ਆਹ ਥੋੜ੍ਹੇ ਭੁੱਜੇ ਦਾਣੇ ਹਨ ਰਾਹ ’ਚ ਜਾਂਦੇ-ਜਾਂਦੇ ਚੱਬ ਲਿਓ।’’
ਪਤਾ ਨਹੀਂ ਕਿਉ ਅੱਜ ਬਿੰਦਰੀ ਨੂੰ ਉਨ੍ਹਾਂ ਨਿਆਣਿਆਂ ਵਿੱਚੋਂ ਆਪਣਾ ਅਤੀਤ ਨਜ਼ਰ ਆ ਰਿਹਾ ਸੀ। ਵਾਰ-ਵਾਰ ਝਾਉਲਾ ਪੈ ਰਿਹਾ ਸੀ ਵੱਡੇ ਵੀਰ ਦਾ। ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਅੱਖਾਂ ’ਚੋਂ ਵਾਹੋ-ਦਾਹੀ ਡਿੱਗ ਰਹੇ ਅੱਥਰੂ ਖੁਸ਼ੀ ਦੇ ਹਨ ਜਾ ਦੁੱਖ ਦੇ,
ਵਾਜਾ ਬਈ ਵਾਜਾ,
ਇਹ ਘਰ ਰਾਜਾ…।
ਬਾਹਰ ਨਜ਼ਰ ਮਾਰੀ ਤਾਂ ਨਿਆਣੇ ਟਪੂਸੀਆਂ ਮਾਰਦੇ ਉੱਚੀ-ਉੱਚੀ ਹੱਸਦੇ ਘਰਾਂ ਨੂੰ ਜਾ ਰਹੇ ਸੀ। ਕਦੀ-ਕਦੀ ਝਾਉਲਾ ਪੈਂਦਾ ਕਿ ਬਿੰਦਰੀ ਆਪ ਉਨ੍ਹਾਂ ਨਾਲ ਤੁਰੀ ਜਾਂਦੀ ਹੈ। ਹੌਲੀ-ਹੌਲੀ ਆਵਾਜ਼ ਆਉਣੀ ਬੰਦ ਹੋ ਗਈ ਤੇ ਬਿੰਦਰੀ ਦੇ ਅੱਥਰੂ ਵੀ।
ਮਨਪ੍ਰੀਤ ਕੌਰ ਸੰਧੂ, ਮੁੰਬਈ।
ਮੋ. 97691-86791
Punjabi Story: ਇਕਲਾਪੇ ਦੀ ਤੁਲਨਾ
Punjabi Story: ਸੱਜਣ ਸਿੰਘ ਦੀ ਉਮਰ ਲਗਭਗ ਚੁਰਾਸੀ ਪਾਰ ਹੋ ਚੁੱਕੀ ਸੀ। ਉਸ ਦਾ ਮੰਜਾ ਕੋਠੀ ਦੇ ਇੱਕ ਸਿਰੇ ’ਤੇ ਬਣੇ ਕਮਰੇ ਵਿੱਚ ਸੀ, ਜਿੱਥੇ ਉਹ ਬੈਠ ਕੇ ਦਿਨ-ਰਾਤ ਸੋਚਦਾ ਰਹਿੰਦਾ। ਸਵੇਰੇ ਨਹਾਉਣ ਤੋਂ ਬਾਅਦ ਉਹ ਰੱਬ ਦਾ ਨਾਮ ਵੀ ਲੈਂਦਾ ਪਰ ਕਈ ਵਾਰ ਉਸਦਾ ਮਨ ਬਹੁਤ ਬੇਚੈਨ ਹੋ ਜਾਂਦਾ।
ਉਹ ਆਪਣੇ ਛੋਟੇ ਪੁੱਤਰ ਨਾਲ ਰਹਿੰਦਾ ਸੀ। ਘਰ ਵਾਲੀ ਦੇ ਹੁੰਦੇ ਉਸਦਾ ਵਧੀਆ ਸਮਾਂ ਲੰਘਦਾ ਰਿਹਾ ਪਰ ਉਹ ਵੀ ਪਿਛਲੇ ਸਾਲ ਸਾਥ ਛੱਡ ਗਈ। ਉਹ ਜ਼ਿੰਦਗੀ ’ਤੇ ਝੂਰਦਾ ਕਿ ਕਿਹੋ-ਜਿਹਾ ਸਮਾਂ ਆ ਗਿਆ ਹੈ, ਕਿਸੇ ਕੋਲ ਗੱਲ ਕਰਨ ਦੀ ਵਿਹਲ ਨਹੀਂ। ਕਦੇ ਉਸਦੇ ਦਿਮਾਗ ਵਿੱਚ ਪੱਛਮ ਦੇ ਦੇਸ਼ਾਂ ਦੀ ਗੱਲ ਆ ਵੜਦੀ, ਜਿੱਥੇ ਕਈ-ਕਈ ਦਿਨ ਇੱਕ-ਦੂਜੇ ਨਾਲ ਮਿਲਾਪ ਹੀ ਨਹੀਂ ਹੁੰਦਾ। ਕਈ ਵਾਰ ਉਹ ਸੰਚਾਰ ਮਾਧਿਅਮਾਂ ਨੂੰ ਵੀ ਦੋਸ਼ ਦਿੰਦਾ, ਜਿੰਨ੍ਹਾਂ ਸਦਕਾ ਰਿਸ਼ਤੇ ਖਤਮ ਹੋ ਰਹੇ ਹਨ।
ਦੋ ਪੁੱਤਰਾਂ ਦਾ ਬਾਪ ਸੋਚਦਾ ਜਦੋਂ ਕਿਸੇ ਨੇ ਚੱਜ ਨਾਲ ਬੁਲਾਉਣਾ ਹੀ ਨਹੀਂ, ਫਿਰ ਜੰਮਣ ਦਾ ਕੀ ਫਾਇਦਾ? ਕਦੇ ਉਹ ਸੋਚਦਾ, ਆਪਾਂ ਵੀ ਤਾਂ ਕਿਸੇ ਦੇ ਜੰਮੇ ਹਾਂ ਪਰ ਆਪਾਂ ਤਾਂ ਫਰਜ਼ ਨਿਭਾਏ ਹਨ। ਜਦੋਂ ਉਹ ਆਉਣ ਵਾਲੇ ਸਮੇਂ ਬਾਰੇ ਸੋਚਦਾ ਤਾਂ ਜ਼ਰੂਰ ਹੱਸਦਾ, ਬਈ ਸਾਨੂੰ ਤਾਂ ਚਾਰ ਭਾਈ ਲੈ ਹੀ ਜਾਣਗੇ ਪਰ ਸਾਡੇ ਅਗਲਿਆਂ ਨੂੰ ਕਿਸੇ ਨੇ ਮੋਢਾ ਹੀ ਨਹੀਂ ਦੇਣਾ।
Read Also : ਵਾਹ! ਡਾਕਟਰਾਂ ਦੀ ਹਿੰਮਤ, ਸੜਕ ਕਿਨਾਰੇ ਆਪ੍ਰੇਸ਼ਨ, ਇਸ ਤਰ੍ਹਾਂ ਬਚੀ ਸੜਕ ਹਾਦਸੇ ’ਚ ਜਖਮੀ ਹੋਏ ਦੀ ਜਾਨ
ਇੱਕ ਦਿਨ ਉਹ ਆਪਣੀ ਬੈਠਕ ਦੇ ਗਲੀ ਵਾਲੇ ਦਰਵਾਜੇ ਅੱਗੇ ਕੁਰਸੀ ਡਾਹ ਕੇ ਬੈਠ ਗਿਆ ਕਿ ਚਲੋ ਕਿਸੇ ਦਾ ਮੂੰਹ-ਮੱਥਾ ਦੇਖਦੇ ਹਾਂ। ਬਹੁਤ ਸਾਰੇ ਵਾਹਨ ਉਸ ਗਲੀ ਵਿੱਚੋਂ ਵਾਰ-ਵਾਰ ਲੰਘੇ ਪਰ ਕਿਸੇ ਨੇ ਉਸ ਵੱਲ ਧਿਆਨ ਨਾ ਦਿੱਤਾ। ਉਹ ਦੇਖਦਾ ਹੀ ਰਿਹਾ। ਗਲੀ ਵਿੱਚੋਂ ਪੈਦਲ ਵੀ ਲੰਘੇ ਪਰ ਉਨ੍ਹਾਂ ਦੇ ਹੱਥਾਂ ਵਿੱਚ ਵੀ ਮੋਬਾਇਲ ਹੀ ਸਨ। ਇੰਨੇ ਨੂੰ ਅਚਾਨਕ ਉਸ ਗਲੀ ਵਿੱਚੋਂ ਇੱਕ ਮੌਲਾ ਬਲਦ ਲੰਘਣ ਲੱਗਾ ਤਾਂ ਉਸ ਦੀ ਨਜ਼ਰ ਬਲਦ ’ਤੇ ਪਈ ਤਾਂ ਸੱਜਣ ਸਿੰਘ ਸੋਚਣ ਲੱਗਾ, ਕਿੱਡਾ ਕੱਦ-ਕਾਠ ਹੈ।
ਉਸ ਦੀ ਸੁੰਦਰਤਾ ਦੇਖ ਕੇ ਉਸਨੇ ਆਪਣੀ ਤੁਲਨਾ ਬਲਦ ਨਾਲ ਕੀਤੀ ਕਿਉਂਕਿ ਬਲਦ ਦਾ ਵੀ ਕਿਸੇ ਨੇ ਕੰਮ ਲੈ ਕੇ ਰੱਸਾ ਲਾਹ ਦਿੱਤਾ ਸੀ ਉਸਨੂੰ ਲੱਗਾ ਜਿਵੇਂ ਉਸ ਦਾ ਵੀ ਰੱਸਾ ਲਾਹਿਆ ਹੋਵੇ। ਉਸ ਨੂੰ ਪੁਰਾਣੇ ਦਿਨ ਯਾਦ ਆ ਗਏ ਜਦੋਂ ਉਸ ਦੀ ਆਂਢ-ਗੁਆਂਢ ਵਿੱਚ ਪੂਰੀ ਪੁੱਛਗਿੱਛ ਹੁੰਦੀ ਸੀ, ਜਿਵੇਂ ਹੋ ਸਕਦੈ ਬਲਦ ਦੀ ਵੀ ਹੋਵੇ। ਉਹ ਉੱਚੀ-ਉੱਚੀ ਹੱਸਿਆ। ਉਸ ਨੂੰ ਪਿੱਛੇ ਖੜ੍ਹੇ ਬਲਦੇਵ ਦੇ ਆਉਣ ਦਾ ਪਤਾ ਹੀ ਨਾ ਲੱਗਾ, ਜੋ ਉਸ ਲਈ ਚਾਹ ਲੈ ਕੇ ਆਇਆ ਸੀ।
‘‘ਬਾਪੂ ਜੀ ਅੱਜ ਤਾਂ ਬੜੇ ਖੁਸ਼ ਹੋ?’’ ‘‘ਹੈਂ?’’ ਪਿੱਛੇ ਖੜ੍ਹੇ ਆਪਣੇ ਬੇਟੇ ਬਲਦੇਵ ਨੂੰ ਸੱਜਣ ਸਿੰਘ ਨੇ ਹੈਰਾਨੀ ਨਾਲ ਦੇਖਿਆ ਤੇ ਦੁਬਾਰਾ ਹੱਸਿਆ।
‘‘ਕੀ ਮਿਲ ਗਿਆ ਬਾਪੂ ਜੀ?’’
‘‘ਮਿਲਣਾ ਕੀ ਹੈ ਬਲਦੇਵ, ਮੈਂ ਤੇ ਤਾਂ ਹੱਸਦਾਂ ਬਈ ਕਿੱਡਾ ਸੋਹਣਾ ਬਲਦ ਹੋਵੇਗਾ ਜਵਾਨੀ ’ਚ। ਅੱਜ ਰੁਲਦਾ ਫਿਰਦਾ ਜਿਵੇਂ…।’’
ਬਲਦੇਵ ਸਮਝ ਗਿਆ ਕਿ ਉਸ ਦਾ ਬਾਪੂ ਕੀ ਕਹਿਣਾ ਚਾਹੁੰਦਾ ਹੈ। ਇੱਕ ਵਾਰ ਤਾਂ ਉਸ ਨੇ ਆਪਣੀ ਤੁਲਨਾ ਵੀ ਬਾਪੂ ਤੇ ਬਲਦ ਨਾਲ ਕੀਤੀ ਤੇ ਸੋਚਿਆ ਇਹ ਵੇਲਾ ਉਸ ’ਤੇ ਵੀ ਆਵੇਗਾ। ਉਸਨੇ ਮਨ ਹੀ ਮਨ ਧਾਰ ਲਈ ਕਿ ਉਹ ਆਪਣੇ ਬਾਪੂ ਲਈ ਜ਼ਰੂਰ ਸਮਾਂ ਕੱਢਿਆ ਕਰੇਗਾ। ਬਾਪੂ ਨੇ ਕਿਹੜਾ ਵਾਰ-ਵਾਰ ਮਿਲਣੈ। ਕੀ ਪਤਾ ਕਿੰਨੇ ਕੁ ਸਮੇਂ ਦਾ ਮਿਲਾਪ ਹੈ ਸਾਡਾ?
ਬਲਦ ਦੂਰ ਚਲਾ ਗਿਆ। ਸੱਜਣ ਸਿੰਘ ਚਾਹ ਪੀਣ ਲੱਗਾ ਤੇ ਬਲਦੇਵ ਗੜਵੀ ਵਿੱਚੋਂ ਥੋੜ੍ਹੀ-ਥੋੜ੍ਹੀ ਕਰਕੇ ਚਾਹ ਉਸ ਦੀ ਬਾਟੀ ਵਿੱਚ ਪਾ ਰਿਹਾ ਸੀ। ਦੋਵੇਂ ਹੱਸ ਰਹੇ ਸਨ।
ਜਤਿੰਦਰ ਮੋਹਨ, ਮੱਤੜ, ਸਰਸਾ
Punjabi Story: ਸੁਚੱਜੀ-ਕੁਚੱਜੀ (ਇੱਕ ਪੰਜਾਬੀ ਕਹਾਣੀ)
‘‘ਪੁੱਤ, ਆ ਦਲਬੀਰੇ ਦੀ ਬਹੂ ਕਿਵੇਂ ਆਈ ਸੀ?’’ ਗੁਰਮੀਤ ਕੌਰ ਨੇ ਨੂੰਹ ਨੂੰ ਪੁੱਛਿਆ।
‘‘ਮੰਮੀ ਜੀ, ਬੱਸ ਐਵੇਂ ਈ ਆਈ ਸੀ’’ ਨੂੰਹ ਬੋਲੀ।
‘‘ਐਵੇਂ ਕਾਹਨੂੰ ਪੁੱਤ ਇਹ ਕਿਸੇ ਕੰਨੀ ਜਾਂਦੀ ਆ। ਘਰ ਪੱਟ ਜਨਾਨੀ ਆ, ਦੇਖ ਪੁੱਤ ਤੂੰ ਇਹਨੂੰ ਬਾਹਲਾ ਮੂੰਹ ਨਾ ਲਾਈਂ’’ ਗੁਰਮੀਤ ਨੇ ਖਰੀ ਗੱਲ ਈ ਨੂੰਹ ਨੂੰ ਕਹਿ ਦਿੱਤੀ।
‘‘ਨਹੀਂ, ਮੰਮੀ ਵਧੀਆ ਗੱਲਾਂ ਕਰਦੇ ਸੀ’’
‘‘ਤੂੰ ਪੁੱਤ ਅਜੇ ਨਿਆਣੀ ਆਂ, ਅਸੀਂ ਉਮਰ ਹੰਢਾਈ ਆ, ਫੇਰ ਪੁੱਤ ਮੈਨੂੰ ਇੱਥੇ ਆਈ ਨੂੰ ਤੀਹ ਸਾਲ ਹੋਗੇ, ਤੈਨੂੰ ਅਜੇ ਛੇ ਮਹੀਨੇ ਨਹੀਂ ਹੋਏ, ਐਂ ਤਾਂ ਤੈਨੂੰ ਵੀ ਹੌਲੀ-ਹੌਲੀ ਹਿਸਾਬ ਜਿਹਾ ਆਜੂ, ਕੀਹਦੇ ਕੋਲ ਬਹਿਣਾ, ਕੀਹਦੀ ਗੱਲ ਸੁਣਨੀ, ਕਿਹੜਾ ਕਿਵੇਂ ਦੇ ਸੁਭਾਅ ਦਾ ਪਰ ਦੱਸਣਾ ਮੇਰਾ ਫ਼ਰਜ਼ ਸੀ, ਅਗਾਂਹ ਭਾਈ ਦਿਮਾਗ ਤੁਸੀਂ ਆਪਣਾ ਵਰਤਣਾ’’ ਗੁਰਮੀਤ ਕੌਰ ਨੇ ਨੂੰਹ ਨੂੰ ਸਾਰੀ ਗੱਲ ਸਮਝਾਉਣੀ ਚਾਹੀ।
‘‘ਚੱਲ ਮੇਰੀ ਧੀ ਰਾਣੀ, ਐਂ ਤਾਂ ਤੂੰ ਪੜ੍ਹੀ-ਲਿਖੀ ਆਂ, ਹੁਣ ਐਂ ਕਰ ਮੈਂ ਵੀ ਥੱਕੀ ਪਈ ਆਂ, ਢੂਈ ਵੀ ਦੁਖਦੀ ਪਈ ਜੈ ਖਾਣੀ ਦੀ ਘੁੱਟ ਚਾਹ ਈ ਕਰ ਲਿਆ। ਫਿਰ ਚਾਹ ਘੁੱਟ ਪੀ ਕੇ, ਬਿੰਦ ਆਰਾਮ ਕਰਲੂੰ, ਆਪਣੇ ਕੰਮ ਮੈਂ ਕਰਲੂੰ, ਤੁਸੀਂ ਆਪਣੀ ਚਾਚੀ ਕੰਨੀ ਜਾ ਆਇਓ। ਭੈਣ ਜੀ ਯਾਦ ਕਰਦੀ ਸੀ। ਅੱਜ ਮਿਲੀ ਸੀ ਨੰਬਰਦਾਰਾਂ ਦੇ ਭੋਗ ’ਤੇ, ਕਹਿੰਦੀ, ਛੋਟੇ ’ਤੇ ਉਹਦੀ ਬਹੂ ਨੂੰ ਕਹੀਂ ਮਿਲ ਜਾਣ। ਕਾਫ਼ੀ ਟਾਈਮ ਤੋਂ ਇੱਧਰ ਕਦੀ ਆਏ ਈ ਨਹੀਂ, ਰੋਟੀ ਵੀ ਕਹਿੰਦੀ ਸੀ ਖਵਾ ਕੇ ਈ ਭੇਜੂੰ।’’ ਨੂੰਹ ਰੀਤ ਚਾਹ ਦੇ ਕੇ ਸ਼ਾਮ ਨੂੰ ਜਾਣ ਦੀ ਤਿਆਰੀ ਕਰਨ ਲੱਗੀ।
ਗੁਰਮੀਤ ਨੇ ਰੀਤ ਨੂੰ ਕੁੱਝ ਪੈਸੇ ਆਣ ਫੜਾਏ ਤੇ ਕਿਹਾ, ‘‘ਪੁੱਤ ਆ ਚਾਚੀ ਤੇਰੀ ਦੇ ਪੋਤੇ-ਪੋਤੀ ਨੂੰ ਦੇ ਆਈਂ।’’
‘‘ਠੀਕ ਮੰਮੀ ਜੀ!’’
Read Also : ਬਾਲ ਕਹਾਣੀ : ਬੱਚਿਆਂ ਦੀ ਜਿਦ
ਰੀਤ ਤੇ ਉਸਦਾ ਪਤੀ ਚਾਚੀ ਘਰ ਚਲੇ ਗਏ। ਗੁਰਮੀਤ ਕੌਰ ਕੰਮਕਾਰ ਕਰਕੇ ਸੋਚਦੀ ਰਹੀ, ‘‘ਨੂੰਹ ਨੂੰ ਕਿੱਦਾਂ ਸਮਝਾਵਾਂ ਕਿ ਦਲਬੀਰੇ ਦੀ ਬਹੂ ਤੋਂ ਦੂਰ ਰਹਿਣਾ। ਉਹਨੇ ਤਾਂ ਘਰ ਪੱਟ ਲਿਆ, ਇਹਨੂੰ ਵੀ ਇਹੋ-ਜਿਹੀ ਮੱਤ ਈ ਦਊ।’’
ਰੀਤ ਤੇ ਉਸ ਦਾ ਪਤੀ ਰਾਤ ਲੇਟ ਘਰ ਆਏ ਤਾਂ ਰੀਤ ਗੁਰਮੀਤ ਕੌਰ ਕੋਲ ਬੈਠ ਗਈ। ਗੁਰਮੀਤ ਕੌਰ ਆਖਦੀ, ‘‘ਕਿਵੇਂ ਖੁਸ਼ ਚਾਚੀ ਵੱਲ ਜਾ ਕੇ?’’
Punjabi Story
ਰੀਤ ਆਖਦੀ, ‘‘ਮੰਮੀ ਤੁਸੀਂ ਤੇ ਚਾਚੀ ਕਾਫ਼ੀ ਸਾਲ ਇਕੱਠੇ ਰਹੇ ਹੋ। ਤੁਸੀਂ ਤਾਂ ਜਮ੍ਹਾ ਇਕੋ-ਜਿਹਾ ਸੋਚਦੇ ਓ।’’
ਗੁਰਮੀਤ ਹੱਸ ਪਈ, ‘‘ਆਹੋ ਪੁੱਤ ਵੱਡੇ ਜਵਾਕ ਵਿਆਹ ਕੇ ਵੱਖਰੇ ਹੋਏ ਆਂ, ਉਹਦਾ ਮੁੰਡਾ ਕਹਿੰਦਾ, ਮੈਂ ਬਾਹਰ ਕੋਠੀ ਪਾਉਣੀ, ਇੱਥੇ ਥਾਂ ਦੀ ਕੁੱਝ ਥੋੜ ਸੀ ਤਾਂ ਬਾਹਰ ਉੁਠਗੇ, ਊਂ ਚੱਲ ਹੁਣ ਵੀ ਸੋਹਣੀ ਨਿਭੀ ਜਾਂਦੀ ਆ।’’
‘‘ਮੰਮੀ! ਮੈਂ ਚਾਚੀ ਕੋਲ ਗੱਲ ਕਰ ਬੈਠੀ ਦਲਬੀਰੇ ਦੀ ਬਹੂ ਆਈ ਸੀ। ਚਾਚੀ ਨੇ ਮੈਨੂੰ ਇੱਕ ਕਹਾਣੀ ਸੁਣਾ ਦਿੱਤੀ। ਚਾਚੀ ਕਹਿੰਦੀ, ਇੱਕ ਵਾਰ ਇੱਕ ਔਰਤ ਕੋਲ ਮੱਝ ਸੀ ਤੇ ਇੱਕ ਕੋਲ ਬੱਕਰੀ ਸੀ ਮੱਝ ਵਾਲੀ ਨੇ ਬੱਕਰੀ ਵਾਲੀ ਕੋਲੋਂ ਘਿਓ ਉਧਾਰ ਲਿਆ ਤੇ ਮੁੱਕਰ ਗਈ। ਉਨ੍ਹਾਂ ਦਾ ਝਗੜਾ ਰਾਜੇ ਕੋਲ ਪਹੁੰਚ ਗਿਆ ਤੇ ਰਾਜੇ ਨੇ ਨਿਆਂ ਕਰਨ ਲਈ ਦੋਵਾਂ ਨੂੰ ਦੋ-ਦੋ ਲੀਟਰ ਪਾਣੀ ਦੇ ਦਿੱਤਾ ਤੇ ਨਹਾ ਕੇ ਆਉਣ ਦਾ ਆਦੇਸ਼ ਦਿੱਤਾ। ਮੱਝ ਵਾਲੀ ਪਹਿਲਾਂ ਨਹਾ ਆਈ ਤੇ ਬੱਕਰੀ ਵਾਲੀ ਉਸ ਤੋਂ ਥੋੜ੍ਹਾ ਪਿੱਛੋਂ ਆਈ। ਰਾਜੇ ਨੇ ਦੋਵਾਂ ਨੂੰ ਦੇਖਿਆ ਤੇ ਫ਼ੈਸਲਾ ਬੱਕਰੀ ਵਾਲੀ ਦੇ ਹੱਕ ’ਚ ਸੁਣਾ ਦਿੱਤਾ। ਮੱਝ ਵਾਲੀ ਆਖੇ, ਇਸ ਕੋਲ ਬੱਕਰੀ, ਮੇਰੇ ਕੋਲ ਮੱਝ। ਮੈਂ ਇਸ ਤੋਂ ਘਿਓ ਕਿਉਂ ਲਊਂ?
ਰਾਜੇ ਨੇ ਕਿਹਾ, ਤੂੰ ਘਿਓ ਲਿਆ ਏ ਕਿਉਂਕਿ ਤੁਹਾਨੂੰ ਦੋਵਾਂ ਨੂੰ ਇੱਕੋ ਜਿਹਾ ਪਾਣੀ ਦਿੱਤਾ, ਤੇਰੀਆਂ ਅੱਡੀਆਂ ਨਹੀਂ ਧੋਤੀਆਂ ਹੋਈਆਂ ਤੇ ਉਹ ਨਹਾ ਕੇ ਕੁੱਝ ਪਾਣੀ ਬਚਾ ਵੀ ਲਿਆਈ, ਇਸ ਲਈ ਤੂੰ ਮੱਝ ਹੋਣ ਦੇ ਬਾਵਜ਼ੂਦ ਵੀ ਨਹੀਂ ਜੋੜ ਸਕਦੀ ਪਰ ਉਹ ਬੱਕਰੀ ਨਾਲ ਵੀ ਘਿਓ ਜੋੜ ਸਕਦੀ ਏ ਕਿਉਂਕਿ ਉਹਨੂੰ ਸੁਚੱਜ ਏ।’’
ਗੁਰਮੀਤ ਨੇ ਰੱਬ ਦਾ ਸ਼ੁਕਰ ਕੀਤਾ ਤੇ ਦਰਾਣੀ ਦਾ ਵੀ, ਜਿਸ ਨੇ ਕਹਾਣੀ ਦੇ ਰੂਪ ’ਚ ਬਹੁਤ ਵੱਡੀ ਮੱਤ ਰੀਤ ਨੂੰ ਦੇ ਭੇਜੀ ਸੀ।
ਰੀਤ ਨੇ ਕਿਹਾ, ‘‘ਮੰਮੀ ਮੈਨੂੰ ਸਮਝ ਨਹੀਂ ਆ ਰਿਹਾ, ਚਾਚੀ ਨੇ ਮੈਨੂੰ ਇਹ ਕਹਾਣੀ ਕਿਉਂ ਸੁਣਾਈ?’’
‘‘ਪੁੱਤ ਰਾਤ ਕਾਫ਼ੀ ਹੋ ਗਈ ਏ, ਤੁਸੀਂ ਸੌਂ ਜਾਓ, ਮੈਂ ਤੈਨੂੰ ਕੱਲ੍ਹ ਸਾਰੀ ਗੱਲ ਸਮਝਾਵਾਂਗੀ ਪਰ ਤੂੰ ਕੁੱਝ ਵੀ ਸੋਚਣਾ ਨਹੀਂ।’’
‘‘ਠੀਕ ਏ ਮੰਮੀ ਜੀ!’’
ਸਵੇਰ ਹੁੰਦਿਆਂ ਈ, ਰੀਤ ਚਾਹ ਬਣਾ ਕੇ ਗੁਰਮੀਤ ਕੋਲ ਲੈ ਆਈ ਤੇ ਸਾਰੀ ਗੱਲ ਸਮਝਾਉਣ ਲਈ ਕਿਹਾ ਰੀਤ ਨੂੰ ਬਾਹਲੀ ਕਾਹਲੀ ਸੀ, ਗੱਲ ਸੁਣਨ ਦੀ।
Punjabi Story
ਗੁਰਮੀਤ ਬੋਲੀ, ‘‘ਸੁਣ ਧੀਏ! ਆ ਦਲਬੀਰੇ ਦੀ ਬਹੂ ਕਾਟੋ ਤੇ ਇਸ ਦੀ ਵੱਡੀ ਭੈਣ ਮਾਟੋ ਦਰਾਣੀ-ਜੇਠਾਣੀ ਨੇ। ਉਹ ਵੱਡੀ ਏ, ਰੱਜ ਕੇ ਸੁਚੱਜੀ, ਉਹਨੂੰ ਵੇਖ ਕੇ ਇਹਦਾ ਰਿਸ਼ਤਾ ਲੈ ਲਿਆ ਪਰ ਇਹ ਤਾਂ ਜਮ੍ਹਾ ਉਹਦੇ ਨਾਲ ਨਹੀਂ ਰਲਦੀ।’’
ਗੁਰਮੀਤ ਦੇ ਸਾਰਾ ਕੁੱਝ ਅੱਖਾਂ ਅੱਗੇ ਘੁੰਮਣ ਲੱਗਾ।
‘‘ਨਵੀਂ ਆਈ ਮਾਟੋ, ਸਭ ਨੂੰ ਜੀ-ਜੀ ਕਰਦੀ ਤੇ ਘਰ ਦੇ ਕੰਮ ਭੱਜ-ਭੱਜ ਕਰਦੀ, ਪੜ੍ਹੀ ਵੀ ਬਥੇਰਾ ਸੀ ਪਰ ਨੌਕਰੀ ਨਹੀਂ ਕੀਤੀ। ਘਰਵਾਲਾ ਨੌਕਰੀ ਤੋਂ ਆਉਂਦਾ ਤਾਂ ਪੁੱਛਦੀ, ਤੁਸੀਂ ਕੱਪੜੇ ਬਦਲੋ ਮੈਂ ਪਾਣੀ ਲੈ ਕੇ ਆਈ, ਪਾਣੀ ਦੇ ਕੇ ਪੁੱਛ ਜਾਂਦੀ ਕਿ ਕੀ ਖਾਓਗੇ, ਟਿਫ਼ਨ ਫੜ੍ਹ ਆਖਦੀ, ਤੁਸੀਂ ਰੋਟੀ ਖਾ ਲਈ ਸੀ? ਹਾਂ ਆਖਦਾ ਤਾਂ ਚਾਹ ਲੈ ਆਉਂਦੀ, ਨਹੀਂ ਤਾਂ ਰੋਟੀ ਜਾਂ ਕੁੱਝ ਹੋਰ ਬਣਾ ਲੈਂਦੀ। ਫਿਰ ਆਰਾਮ ਨਾਲ ਪੁੱਛਦੀ, ਤੁਹਾਡਾ ਦਿਨ ਕਿਵੇਂ ਰਿਹਾ? ਫਿਰ ਉਸਨੂੰ ਥੋੜ੍ਹਾ ਆਰਾਮ ਕਰਨ ਦਾ ਕਹਿ ਕੰਮਕਾਜ ’ਚ ਰੁੱਝ ਜਾਂਦੀ।
Punjabi Story
ਜੇ ਕਿਤੇ ਘਰ ਉੰਨੀ-ਇੱਕੀ ਗੱਲ ਹੋ ਵੀ ਜਾਂਦੀ ਤਾਂ ਘਰਵਾਲੇ ਕੋਲ ਚੁਗਲੀ ਨਹੀਂ ਕਰਦੀ। ਘਰ ’ਚ ਕੀ ਸਾਮਾਨ ਚਾਹੀਦਾ, ਸਭ ਕਾਸੇ ਦਾ ਹਿਸਾਬ ਬਣਾ ਕੇ ਰੱਖਦੀ ਤੇ ਐਤਵਾਰ ਉਸਦਾ ਘਰ ਵਾਲਾ ਜਾ ਕੇ ਲੈ ਆਉਂਦਾ। ਉਹ ਫਾਲਤੂ ਕੁੱਝ ਨਹੀਂ ਖਰੀਦਦੀ ਸੀ। ਘਰ ਵਿੱਚ ਸ਼ਾਂਤੀ ਸੀ ਪਰ ਫਿਰ ਉਸ ਦੀ ਭੈਣ ਦਾ ਦਿਓਰ ਨੂੰ ਸਾਕ ਲੈ ਲਿਆ, ਇਸਨੇ ਆ ਕੇ ਖਿਲਾਰੇ ਪਾ ਦਿੱਤੇ। ਵੱਡਾ ਨੌਕਰੀ ’ਤੇ ਜਾਂਦਾ ਤਾਂ ਉਸ ਦੀ ਬਹੂ ਹੱਸ ਕੇ ਤੋਰਦੀ ਪਰ ਆ ਦਲਬੀਰੇ ਨੂੰ ਕਿੰਨਾ ਕੁੱਝ ਕਹਿ ਦਿੰਦੀ ਕਿ ਇਹ ਲੈ ਆਈ ਔਹ ਲੈ ਆਈ। ਫਿਰ ਵੀ ਪਿੱਛੋਂ ਫ਼ੋਨ ਕਰਕੇ ਕੁੱਝ ਨਾ ਕੁੱਝ ਦੱਸੀ ਜਾਣਾ। ਪਰ ਕਦੇ ਇਹ ਨੀ ਸੀ ਪੁੱਛਿਆ, ਖਾਣਾ ਖਾ ਲਿਆ।
ਸ਼ਾਮ ਤੱਕ ਆਉਂਦਾ ਵਿਚਾਰਾ ਕਿੰਨਾ ਲਿਫ਼ਾਫ਼ੇ ਨਾਲ ਚੱਕੀ ਆਉਂਦਾ। ਵੱਡਾ ਆ ਕੇ ਆਰਾਮ ਵੀ ਕਰ ਲੈਂਦਾ ਪਰ ਉਹ ਸਾਮਾਨ ਖ਼ਰੀਦ ਕੇ ਦੇ ਜਾਂਦਾ, ਜਦ ਟਾਈਮ ਨਿੱਕਲਦਾ। ਆਉਂਦਿਆਂ ਫਿਰ ਮੂੰਹ ਬਣਿਆ ਹੁੰਦਾ, ਇਸ ਨੇ ਆਹ ਕਹਿ ਤਾਂ, ਉਸ ਨੇ ਔਹ। ਵਿਚਾਰਾ ਹੌਲੀ-ਹੌਲੀ ਪਰੇਸ਼ਾਨ ਰਹਿਣ ਲੱਗ ਗਿਆ। ਹੌਲੀ-ਹੌਲੀ ਘਰ ਵੀ ਰੋਜ਼ ਨਹੀਂ ਆਉਂਦਾ ਸੀ ਤੇ ਅੰਤ ਨੌਕਰੀ ਵੀ ਜਾਂਦੀ ਰਹੀ। ਇੱਕ ਦਿਨ ਵਿਚਾਰਾ ਘਰ ਈ ਛੱਡ ਗਿਆ ਤੇ ਫਿਰ ਕਦੇ ਵਾਪਸ ਨਹੀਂ ਆਇਆ। ਉਸ ਦੇ ਕੁਚੱਜ ਨੇ ਘਰ ਬਰਬਾਦ ਕਰ ਦਿੱਤਾ।
ਪੁੱਤ ਤਾਂ ਈ ਤੈਨੂੰ ਉਸਨੂੰ ਜ਼ਿਆਦਾ ਮੂੰਹ ਨਾ ਲਾਉਣ ਲਈ ਕਿਹਾ ਸੀ, ਜਿਨ੍ਹਾਂ ਆਪਣੇ ਨਹੀਂ ਵਸਾਏ, ਬੇਗਾਨੇ ਵੀ ਪੱਟ ਦਿੰਦੀਆਂ ਨੇ।’’ ਰੀਤ ਨੇ ਅੱਖਾਂ ਝਮੱਕ ਕੇ ਸਭ ਸਮਝ ਲੈਣ ਦੀ ਹਾਮੀ ਭਰੀ।
ਦਿਲਪ੍ਰੀਤ ਕੌਰ ਗੁਰੀ
Punjabi Story: ਮੂਰਖ ਕੌਣ? (ਇੱਕ ਸ਼ਾਨਦਾਰ ਕਹਾਣੀ)
Punjabi Story: ਅੱਠ ਕੁ ਵਜੇ ਦਾ ਸਮਾਂ ਸੀ। ਮਜ਼ਦੂਰ ਗੋਰਾ ਸਿੰਘ ਮਾਸਟਰ ਰਵਿੰਦਰ ਸਿੰਘ ਕੋਲ ਆ ਗਿਆ। ਉਸ ਦੇ ਆਉਂਦੇ ਹੀ ਮਾਸਟਰ ਜੀ ਨੇ ਆਪਣੀ ਘਰਵਾਲੀ ਨੂੰ ਕਿਹਾ, ਗੋਰਾ ਆ ਗਿਆ ਚਾਹ ਬਣਾਓ.। ਕੁੱਝ ਸਮੇਂ ਬਾਅਦ ਚਾਹ ਆ ਗਈ । ਦੋਹੇਂ ਚਾਹ ਪੀਣ ਲੱਗ ਪਏ। ਚਾਹ ਪੀਣ ਤੋਂ ਬਾਅਦ ਗੋਰੇ ਨੇ ਮਾਸਟਰ ਜੀ ਨੂੰ ਪੁੱਛਿਆ ਮਾਸਟਰ ਜੀ ਕੀ ਕੰਮ ਕਰਨੈ? ਕੰਮ ਤਾਂ ਯਾਰ ਕਈ ਨੇ ਖੇਤ ’ਚ ਕਰਨ ਵਾਲੇ । ਘਾਹ ਫੂਸ ਸਾਫ ਕਰਨ ਵਾਲੈ, ਸਬਜੀ ਗੁੱਡਣ ਵਾਲੀ ਪਈ ਹੈ ।ਫਲਦਾਰ ਬੂਟਿਆ ਦੀ ਕਾਂਟ ਛਾਂਟ ਵੀ ਕਰਨੀ ਹੈ। ਤੁਸੀਂ ਦੱਸੋ ਜੀ ਮੈਂ ਤਾਂ ਦਿਹਾੜੀ ਤੇ ਆਂ, ਜੋ ਤੁਸੀਂ ਕਹੋਗੇ ਉਹੀ ਕਰਾਂਗਾ।
ਚਲ ਪਹਿਲਾਂ ਘਾਹ ਖੱਬਲ ਸਾਫ ਕਰਦੇ।
ਰਵਿੰਦਰ ਨੇ ਕਿਹਾ
ਕੋਈ ਕਹੀ, ਕਸੀਆ?
ਆਹ ਕੋਠੇ ਚੋਂ ਕੱਢ ਲੈ।
ਮਾਸਟਰ ਜੀ ਦਾ ਘਰ ਖੇਤ ਵਿੱਚ ਹੀ ਸੀ । ਇਸ ਖੇਤ ਨੂੰ ਨਿਆਈਂ ਵਾਲਾ ਖੇਤ ਕਹਿੰਦੇ ਸਨ। ਕੁੱਝ ਦੇਰ ਪਹਿਲਾਂ ਉਸਨੇ ਇਹ ਘਰ ਬਣਾਇਆ ਸੀ। ਖੁੱਲ੍ਹਾ ਡੁੱਲ੍ਹਾ ਘਰ ਅੰਦਰਲਾ ਘਰ ਭੀੜਾ ਹੋਣ ਕਰਕੇ ਉਥੇ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਸੀ। ਗੋਰਾ ਕਹੀ ਤੇ ਕਸੀਆ ਦੋਂਵੇਂ ਹੀ ਕੋਠੇ ਅੰਦਰੋਂ ਕੱਢ ਲਿਆਇਆ ਤੇ ਕਸੀਆ ਚੁੱਕ ਕੇ ਸਫਾਈ ਕਰਨ ਲੱਗਾ। ਮਾਸਟਰ ਜੀ ਨੂੰ ਸ਼ਹਿਰ ਕੋਈ ਕੰਮ ਸੀ।
ਇਸ ਲਈ ਉਹ ਕਹਿਣ ਲੱਗੇ ,ਗੋਰਾ ਸਿੰਘ ਮੈਂ ਸ਼ਹਿਰ ਜਾ ਆਵਾਂ, ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੋਈ ਤਾਂ ਘਰੇ ਬੋਲ ਮਾਰ ਲਈਂ। ਕਹਿ ਕੇ ਉਹ ਘਰ ਅੰਦਰ ਚਲਾ ਗਿਆ। ਗੋਰਾ ਆਪਣੀ ਚਾਲ ਅਨੁਸਾਰ ਕੰਮ ਕਰਨ ਲੱਗਾ । ਉਸ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆ ਰਹੇ ਸਨ। ਸਭ ਤੋਂ ਪਹਿਲਾਂ ਉਸਦੇ ਦਿਮਾਗ ਵਿੱਚ ਆਇਆ ਤਕੜੇ ਲੋਕ ਮਜ਼ਦੂਰਾਂ ਦੇ ਮੁਕਾਬਲੇ ਕਿੰਨੀਆਂ ਮੌਜਾਂ ਕਰਦੇ ਤੇ ਚੰਗਾ ਖਾਂਦੇ ਤੇ ਪੀਂਦੇ ਹਨ। ਉਸ ਨੂੰ ਮਾਸਟਰ ਰਵਿੰਦਰ ਮੂਰਖ ਲੱਗਿਆ ।
Punjabi Story
ਉਹ ਮਨ ਹੀ ਮਨ ਸੋਚ ਰਿਹਾ ਸੀ, ਕਿੱਡਾ ਮੂਰਖ ਆਦਮੀ ਹੈ, ਜਿਹੜਾ ਐਵੇਂ ਸਾਡੇ ਚਾਰ ਸੌ ਦਿਹਾੜੀ ਤੇ ਗਾਲੂ। ਖੱਬਲ ਨੂੰ ਕਹੀ ਜਾਂ ਕਸੀਏ ਨਾਲ ਘੜਨ ਨਾਲ, ਨਾਲੇ ਪੱਕਾ ਹੱਲ ਨਹੀਂ ਹੋਣਾ ।ਚਾਰ ਦਿਨਾਂ ਨੂੰ ਇਹ ਫਿਰ ਉੱਘਰ ਆਊ ਉਹ ਮਨ ਹੀ ਮਨ ਸੋਚਣ ਲੱਗਾ ਜੇ ਇਹ ਮੂਰਖ ਸੌ ਰੁਪਏ ਦੀ ਪੁੜੀ ਲਿਆ ਕੇ ਸਪਰੇਅ ਕਰ ਦੇਵੇ ਤਾਂ ਆਂਚਾ ਹੀ ਮੁੱਕ ਜਾਵੇ । ਇਸੇ ਉਧੇੜ ਬੁਣ ਵਿੱਚ ਅੱਧਾ ਦਿਨ ਬੀਤ ਗਿਆ। ਉਸਨੇ ਕਾਫੀ ਥਾਂ ਸਾਫ ਕਰ ਦਿੱਤਾ । ਰਵਿੰਦਰ ਵੀ ਸ਼ਹਿਰੋਂ ਵਾਪਸ ਆ ਗਿਆ। ਸਾਫ ਕੀਤੇ ਥਾਂ ਨੂੰ ਦੇਖ ਕੇ ਉਸਦੀ ਰੂਹ ਖੁਸ਼ ਹੋ ਗਈ। ਗੋਰੇ ਦੀ ਨਜ਼ਰ ਵਿੱਚ ਮਾਸਟਰ ਅਜੇ ਵੀ ਮੂਰਖ ਹੀ ਸੀ। ਉਸਦੇ ਅੰਦਰਲੇ ਮਨ ਤੋ ਰਿਹਾ ਨਾ ਗਿਆ ਤੇ ਉਸਨੇ ਕਿਹਾ, ਮਾਸਟਰ ਜੀ ਤੁਹਾਡੇ ਕੋਲ ਪੈਸੇ ਵਾਧੂ ਨੇ?
ਕਿਉਂ ?
ਆਹ ਖੱਬਲ ਤੇ ਕਿੰਨੇ ਵਾਰ ਦਿਹਾੜੀ ਲਾ ਦਿੱਤੀ, ਜੇ ਤੁਸੀਂ ਸਿਆਣੇ ਹੁੰਦੇ ਤਾਂ ਇੱਕ ਪੁੜੀ ਸਪਰੇਅ ਦੀ ਕਰਦੇ ਤੇ ਆਂਚਾ ਈ ਮੁੱਕ ਜਾਂਦਾ ।
ਮਾਸਟਰ ਜੀ ਹੱਸ ਪਏ ਗੋਰਾ ਸਿੰਹਾਂ ਗੱਲਾਂ ਕਈ ਨੇ।
ਮੈਂ ਸਮਝਿਆ ਨਹੀਂ ਜੀ।
ਦੇਖ ਪਹਿਲੀ ਗੱਲ ਹੈ ਜੇ ਸਪਰੇਅ ਕਰਾਂਗਾ ਤਾਂ ਜਮੀਨ ਚ ਜ਼ਹਿਰ ਮਿਲੂ।
ਹਾਂ ਜੀ।
Punjabi Story
ਦੂਜੀ ਗੱਲ ਜੇ ਤੂੰ ਸੋਚੇ ਤਾਂ ਇਹ ਖੱਬਲ ਤੇਰੇ ਲਈ ਵਰਦਾਨ ਹੈ, ਜਿਸ ਕਰਕੇ ਤੈਨੂੰ ਦਿਹਾੜੀ ਮਿਲੀ ਹੈ। ਤੇਰੇ ਘਰ ਦਾ ਗੁਜ਼ਾਰਾ ਚੱਲੂ। ਜੇ ਸਾਰੇ ਕੰਮ ਹੀ ਮੁੱਕ ਗਏ ਤਾਂ ਤੁਸੀਂ ਕੀ ਕਰੋਗੇ। ਗੋਰੇ ਦੀਆਂ ਅੱਖਾਂ ਖੁੱਲ੍ਹ ਗਈਆਂ । ਉਸ ਨੂੰ ਲੱਗਾ ਜਿਵੇਂ ਮਾਸਟਰ ਨਹੀਂ ਉਹ ਖੁਦ ਹੀ ਮੂਰਖ ਹੋਵੇ, ਜੋ ਆਪਣੇ ਕਿੱਤੇ ਤੇ ਲੱਤ ਮਾਰ ਰਿਹਾ ਹੈ। ਉਸਨੂੰ ਧਰਤੀ ਵੀ ਘੂਰਦੀ ਲੱਗੀ ਜਿਵੇਂ ਕਹਿ ਰਹੀ ਹੋਵੇ, ਮੂਰਖਾ ਮੈਨੂੰ ਤਾਂ ਮਾਰਨ ਨੂੰ ਫਿਰਦਾ ਹੀ ਹੈਂ, ਆਪਣੇ ਆਪ ਨੂੰ ਤਾਂ ਸੰਭਾਲ ਲੈ। ਇਹੀ ਲੋਕ ਨੇ ਜਿਨ੍ਹਾਂ ਕਰਕੇ ਤੇਰਾ ਗੁਜਾਰਾ ਚਲਦੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਖੇਡ ਖਤਮ ਹੈ।ਉਸਨੇ ਕਸੀਆ ਛੱਡ ਕੇ ਖੱਬਲ ਰੋਲਣਾ ਸ਼ੁਰੂ ਕਰ ਦਿੱਤਾ। ਮਾਸਟਰ ਰਵਿੰਦਰ ਆਪਣੇ ਘਰ ਚਲਾ ਗਿਆ।
ਜਤਿੰਦਰ ਮੋਹਨ
ਮੋ. 94630-20766
ਗਲਤੀ ਦੀ ਸਜ਼ਾ (ਪੰਜਾਬੀ ਬਾਲ ਕਹਾਣੀ)
ਰਾਮੂ ਤੇ ਰਾਜੂ ਦੋਵੇਂ ਪੱਕੇ ਦੋਸਤ ਸਨ। ਉਹ ਖੇਡਣ ਲਈ ਅਕਸਰ ਇੱਕ ਦੂਜੇ ਦੇ ਘਰ ਜਾਦੇ ਰਹਿੰਦੇ। ਇਸ ਵਾਰ ਸਕੂਲ ’ਚ ਮਿਲੀਆਂ ਛੁੱਟੀਆਂ ਦਾ ਕੰਮ ਵੀ ਉਨ੍ਹਾਂ ਨੇ ਪਹਿਲਾਂ ਹੀ ਨਿਬੇੜ ਲਿਆ ਸੀ। ਇੱਕ ਦਿਨ ਜਦੋਂ ਰਾਮੂ ਰਾਜੂ ਦੇ ਘਰ ਵੱਲ ਜਾ ਰਿਹਾ ਸੀ ਤਾਂ ਉਸਨੇ ਦੂਰੋਂ ਹੀ ਰਾਜੂ ਨੂੰ ਹੱਥ ’ਚ ਗੁਲੇਲ ਫੜਕੇ ਪੰਛੀਆਂ ’ਤੇ ਨਿਸ਼ਾਨੇ ਲਾਉਂਦਿਆਂ ਵੇਖਿਆ। ਰਾਜੂ ਦੀ ਗੁਲੇਲ ’ਚੋਂ ਨਿਕਲੀ ਇੱਕ ਗੋਲੀ ਰੁੱਖ ’ਤੇ ਬੈਠੀ ਮੈਨਾ ਦੇ ਜਾ ਲੱਗੀ। ਮੈਨਾ ਤੜਫ਼ਦੀ ਹੋਈ ਧਰਤੀ ਉੱਪਰ ਆ ਡਿੱਗੀ ਅਤੇ ਕੁਝ ਦੇਰ ਬਾਅਦ ਹੀ ਉਹ ਮਰ ਗਈ। (Punjabi Story)
ਉਸਨੂੰ ਵੇਖਕੇ ਰਾਜੂ ਹੱਸਿਆ ਤੇ ਬੋਲਿਆ, ‘ਵੇਖਿਆ ਮੇਰਾ ਨਿਸ਼ਾਨਾ’ ਰਾਮੂ ਨੇ ਇਹ ਸਾਰਾ ਦਿ੍ਰਸ਼ ਆਪਣੀਆਂ ਅੱਖਾਂ ਨਾਲ ਵੇਖ ਲਿਆ ਸੀ। ਉਹ ਰਾਜੂ ਦੇ ਕੋਲ ਆ ਕੇ ਬੋਲਿਆ ‘ਦੋਸਤ ਇਹ ਤੂੰ ਕੀ ਕੀਤਾ, ਤੂੰ ਇਨ੍ਹਾਂ ਬੇਕਸੂਰ ਪੰਛੀਆਂ ਨੂੰ ਕਿਉਂ ਮਾਰ ਰਿਹੈ, ਇੰਨਾ ਨੇ ਤੇਰਾ ਕੀ ਵਿਗਾੜਿਆ ਹੈ, ਆ ਵੇਖ ਜਿਹੜੀ ਮੈਨਾ ਨੂੰ ਤੂੰ ਹੁਣੇ-ਹੁਣੇ ਮਾਰਿਆ ਹੈ, ਇਸ ਵਿਚਾਰੀ ਦੇ ਛੋਟੇ-ਛੋਟੇ ਬੱਚੇ ਇਸਨੂੰ ਘਰ ਉਡੀਕਦੇ ਹੋਣਗੇ।’ ਰਾਮੂ ਦੀ ਗੱਲ ਸੁਣਕੇ ਰਾਜੂ ਉੱਪਰ ਕੋਈ ਅਸਰ ਨਹੀਂ ਹੋਇਆ ਤੇ ਉਹ ਚਿੜੀਆਂ ਉੱਪਰ ਨਿਸ਼ਾਨੇ ਲਾਉਣ ਲੱਗ ਪਿਆ।
ਰਾਮੂ ਨੇ ਉਸਨੂੰ ਸਮਝਾਉਂਦਿਆਂ ਆਖਿਆ ‘ਰਾਜੂ ਪੰਛੀ ਸਾਡੇ ਮਿੱਤਰ ਹਨ, ਇਨ੍ਹਾਂ ਦੀ ਰੱਖਿਆ ਕਰਨਾ ਸਾਡਾ ਫ਼ਰਜ਼ ਹੈ, ਤੂੰ ਪੰਛੀਆਂ ਨੂੰ ਐਨਾ ਤੰਗ ਨਾ ਕਰਿਆ ਕਰ ਨਹੀ ਤਾਂ ਤੇਰੇ ਅਜਿਹੇ ਬੁਰੇ ਕਰਮਾਂ ਦਾ ਫ਼ਲ ਤੈਨੂੰ ਇੱਕ ਦਿਨ ਜਰੂਰ ਮਿਲੇਗਾ।’ ਪਰ ਰਾਜੂ ਸਮਝਣ ਵਾਲਾ ਨਹੀਂ ਸੀ ਉਹ ਪੰਛੀਆਂ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਉਂਦਾ ਰਿਹਾ। ਰਾਮੂ ਉਸਨੂੰ ਸਮਝਾਉਣ ਤੋਂ ਬਾਅਦ ਆਪਣੇ ਘਰ ਆ ਗਿਆ। ਕਈ ਦਿਨ ਬੀਤ ਗਏ ਛੁੱਟੀਆਂ ਖਤਮ ਹੋ ਚੁੱਕੀਆਂ ਸਨ ਪਰ ਰਾਜੂ ਨੇ ਸਕੂਲ ਜਾਣਾ ਸ਼ੁਰੂ ਨਹੀਂ ਸੀ ਕੀਤਾ।
Punjabi Story
ਇੱਕ ਦਿਨ ਜਦੋਂ ਰਾਮੂ ਨੇ ਫ਼ੋਨ ਕਰਕੇ ਰਾਜੂ ਨੂੰ ਸਕੂਲ ਨਾ ਆਉਣ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਰਾਜੂ ਹਸਪਤਾਲ ’ਚ ਹੈ। ਰਾਮੂ ਰਾਜੂ ਦਾ ਪਤਾ ਲੈਣ ਲਈ ਹਸਪਤਾਲ ਗਿਆ। ਰਾਮੂ ਹਸਪਤਾਲ ਪਹੁੰਚਿਆ ਤਾਂ ਵੇਖਿਆ ਕਿ ਰਾਜੂ ਦਾ ਸਾਰਾ ਸਰੀਰ ਸੁੱਜਿਆ ਹੋਇਆ ਸੀ। ‘ਇਹ ਕੀ ਹੋਇਆ? ਰਾਮੂ ਨੇ ਰਾਜੂ ਨੂੰ ਪੁੱਛਿਆ। ਰਾਮੂ ਨੂੰ ਵੇਖਦਿਆਂ ਹੀ ਰਾਜੂ ਦੀਆਂ ਅੱਖਾਂ ’ਚ ਅੱਥਰੂ ਆ ਗਏ। ਉਹ ਕਮਜ਼ੋਰ ਜਿਹੀ ਅਵਾਜ਼ ਨਾਲ ਬੋਲਿਆ ‘ਸੱਚਮੁੱਚ ਰਾਮੂ ਹਰ ਗਲਤੀ ਦੀ ਸਜ਼ਾ ਜਰੂਰ ਮਿਲਦੀ ਹੈ, ਜੇ ਮੈਂ ਤੇਰਾ ਕਹਿਣਾ ਉਸੇ ਦਿਨ ਮੰਨ ਲੈਂਦਾ ਤਾਂ ਅੱਜ ਮੇਰੀ ਇਹ ਹਾਲਤ ਨਾ ਹੁੰਦੀ।’ ‘ਆਖਿਰ ਹੋਇਆ ਕੀ? ਰਾਮੂ ਨੇ ਪੁੱਛਿਆ।’
‘ਪਰਸੋ ਮੈਂ ਆਪਣੀ ਗੁਲੇਲ ਨਾਲ ਰੁੱਖ ਉੱਪਰ ਬੈਠੇ ਤੋਤੇ ’ਤੇ ਨਿਸ਼ਾਨਾ ਲਗਾ ਰਿਹਾ ਸੀ, ਤੋਤਾ ਤਾਂ ਉੱਡ ਗਿਆ ਪਰ ਮੇਰੀ ਗੁਲੇਲ ਦੀ ਗੋਲੀ ਪਿੱਛੇ ਲੱਗੇ ਮਧੂ ਮੱਖੀਆਂ ਦੇ ਛੱਤੇ ’ਚ ਜਾ ਲੱਗੀ ਤੇ ਸਾਰੀਆਂ ਮਧੂ ਮੱਖੀਆਂ ਨੇ ਮੇਰੇ ਉੱਪਰ ਹਮਲਾ ਬੋਲ ਦਿੱਤਾ, ਜਿਸ ਕਾਰਨ ਮੇਰੀ ਇਹ ਹਾਲਤ ਬਣ ਗਈ।’ ‘ਉਹ ਦੋਸਤ ਇਹ ਤਾਂ ਬਹੁਤ ਮਾੜਾ ਹੋਇਆ ਪਰ ਤੂੰ ਹੌਸਲਾ ਰੱਖ ਸਭ ਠੀਕ ਹੋ ਜਾਵੇਗਾ, ਪਰ ਤੂੰ ਅੱਜ ਤੋਂ ਬਾਅਦ ਆਪਣੀ ਗੁਲੇਲ ਨਾਲ ਪੰਛੀਆਂ ਦਾ ਸ਼ਿਕਾਰ ਕਰੇਗਾ।’ ਰਾਮੂ ਨੇ ਰਾਜੂ ਨੂੰ ਪੁੱਛਿਆ।
‘ਨਹੀਂ ਦੋਸਤ ਮੈਨੂੰ ਮੇਰੀ ਗਲਤੀ ਦੀ ਸਜ਼ਾ ਮਿਲ ਗਈ ਹੈ ਹਸਪਤਾਲ ਤੋਂ ਘਰ ਜਾ ਕੇ ਸਭ ਤੋਂ ਪਹਿਲਾਂ ਮੈਂ ਆਪਣੀ ਗੁਲੇਲ ਹੀ ਤੋੜਾਂਗਾ, ਅੱਜ ਤੋਂ ਬਾਅਦ ਮੈਂ ਕਦੇ ਵੀ ਬੇਕਸੂਰ ਪੰਛੀਆਂ ਨੂੰ ਨਹੀਂ ਮਾਰਾਂਗਾ।’ ਰਾਜੂ ਆਪਣੀ ਗਲਤੀ ’ਤੇ ਪਛਤਾਵਾ ਕਰਦਾ ਹੋਇਆ ਬੋਲਿਆ। ‘ਉਹ ਮੇਰੇ ਚੰਗੇ ਦੋਸਤ’ ਰਾਮੂ ਨੇ ਰਾਜੂ ਨੂੰ ਆਪਣੇ ਗਲ ਨਾਲ ਲਗਾ ਲਿਆ। ਠੀਕ ਹੋਣ ਤੋਂ ਬਾਅਦ ਘਰ ਜਾਂਦਿਆਂ ਹੀ ਰਾਜੂ ਨੇ ਆਪਣੀ ਗੁਲੇਲ ਤੋੜ ਦਿੱਤੀ। ਹੁਣ ਉਹ ਪੰਛੀਆਂ ਦੀ ਮੱਦਦ ਕਰਨ ਲੱਗ ਪਿਆ ਸੀ।
ਜਗਤਾਰ ਸਮਾਲਸਰ ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953
Punjabi Story: ਮੇਰੀ ਲਾਡੋ (ਪੰਜਾਬੀ ਕਹਾਣੀ)
Punjabi Story: ਮੈਨੂੰ ਤਾਂ ਐਂ ਸੀ ਕਮਲੀ ਦਿਖਾਵੇ ਲਈ ਹੀ ਕਿਤਾਬਾਂ ਜੀਆਂ ਪੜ੍ਹੀ ਜਾਂਦੀ ਹੈ ਵੀ ਬਾਪੂ ਦਾ ਦਿਲ ਰਹਿ ਜਾਵੇਗਾ। ਪਰ ਇਸ ਨੇ ਤਾਂ ਡੇਢ ਸਾਲ ਵਿੱਚ ਹੀ ਦੋ ਸਾਲ ਦੀ ਪੜ੍ਹਾਈ ਕੈਨੇਡਾ ਵਿੱਚ ਵੀ ਪੂਰੀ ਕਰ ਮਾਰੀ। ਮੈਂ ਤਾਂ ਇਸ ਨੂੰ ਚੰਡੀਗੜ੍ਹ ਹੀ ਬੀਐੱਸਸੀ ਨਾਨ ਮੈਡੀਕਲ ਕਰਵਾਉਣਾ ਚਾਹੁੰਦਾ ਸੀ ਅਤੇ ਮੇਰੀ ਇੱਛਾ ਸੀ ਇਹ ਵੀ ਮੇਰੇ ਵਾਂਗ ਅਧਿਆਪਕ ਹੀ ਬਣੇ।
ਪੋਲਾ ਜਿਹਾ ਮੂੰਹ ਕਰਕੇ ਆਪਣੀ ਮਾਂ ਕੋਲ ਬੈਠੀ ਬੋਲਦੀ, ਡੈਡੀ ਮੇਰੇ ਨਾਲ ਦੀਆਂ ਤਾਂ ਸਾਰੀਆਂ ਕੁੜੀਆਂ ਕੈਨੇਡਾ ਪੜ੍ਹਨ ਚਲੀਆਂ ਗਈਆਂ, ਮੈਂ ਵੀ ਕਰ ਲਵਾਂ ਤਿਆਰੀ ਆਈਲੈਟਸ ਦੀ। ਮੈਂ ਨਾ ਹਾਂ ਕੀਤੀ ਨਾ ਨਾਂਹ ਅਗਲੇ ਦਿਨ ਹੀ ਮੈਂ ਇਸਨੂੰ ਆਇਲੈਟਸ ਸੈਂਟਰ ਵਿਖੇ ਲੈ ਗਿਆ ਦਸ ਕੁ ਦਿਨਾਂ ਦੀ ਤਿਆਰੀ ਤੋਂ ਬਾਅਦ ਮੈਂ ਇਸ ਦਾ ਪੇਪਰ ਭਰ ਦਿੱਤਾ । ਅਜੇ ਵਿਚਾਰੀ ਮੇਨ ਕਲਾਸਾਂ ਵੀ ਨਹੀਂ ਸੀ ਲਾਉਣ ਲੱਗੀ। ਜਦੋਂ ਇਸ ਨੇ ਆਪਣੇ ਸੈਂਟਰ ਦੀਆਂ ਮੈਡਮਾਂ ਨੂੰ ਦੱਸਿਆ ਕਿ ਮੈਂ ਤਾਂ ਮੈਡਮ ਮੇਨ ਪੇਪਰ ਵੀ ਭਰ ਦਿੱਤਾ ਤਾਂ ਉਹ ਹੈਰਾਨ ਰਹਿ ਗਈਆਂ।
ਆਇਲੈਟਸ ਸੈਂਟਰ ਦਾ ਫੋਨ ਆਇਆ ਕਹਿੰਦਾ, ਸਰ ਸਾਨੂੰ ਤਾਂ ਦੱਸ ਦਿੰਦੇ ਅਸੀਂ ਤਾਂ ਅਜੇ ਇਸ ਦੀਆਂ ਮੇਨ ਕਲਾਸਾਂ ਵੀ ਨਹੀਂ ਸੀ ਲਾਉਣੀਆਂ ਸ਼ੁਰੂ ਕੀਤੀਆਂ। ਮੈਂ ਕਿਹਾ, ਕੋਈ ਗੱਲ ਨਹੀਂ ਭਰਾ ਬੱਸ ਥੋੜ੍ਹਾ ਸਪੀਕਿੰਗ ’ਤੇ ਇੱਕ-ਦੋ ਦਿਨ ਜੋਰ ਲਾ ਦਿਓ ਬਾਕੀ ਪੇਪਰ ਤਾਂ ਇਹ ਪਾਸ ਕਰ ਜਾਵੇਗੀ। ਉਹ ਮੇਰੇ ਨਾਲ ਕਾਰ ਵਿੱਚ ਬੈਠੀ ਮੇਰੀਆਂ ਗੱਲਾਂ ਸੁਣ ਕੇ ਹੌਂਸਲੇ ਵਿੱਚ ਹੋ ਗਈ ਕਹਿੰਦੀ, ਕੋਈ ਗੱਲ ਨਹੀਂ ਡੈਡੀ ਮੈਂ ਆਪਣਾ ਪੂਰਾ ਜ਼ੋਰ ਲਾਵਾਂਗੀ।
Punjabi Story
ਪਹਿਲਾਂ ਸਪੀਕਿੰਗ ਦਾ ਪੇਪਰ ਹੋਇਆ ਕਾਫੀ ਟਾਈਮ ਇਹ ਆਪਣੀਆਂ ਰੁਚੀਆਂ ਬਾਰੇ ਗੱਲ ਕਰਦੀ ਰਹੀ ਜਦੋਂ ਇਸ ਨੂੰ ਇਸ ਦੀ ਮਨਪਸੰਦ ਖੇਡ ਬਾਰੇ ਪੁੱਛਿਆ ਤਾਂ ਇਹ ਕਹਿੰਦੀ, ਮੈਮ ਅਸੀਂ ਤਾਂ ਘਰੇ ਲੁੱਡੋ ਖੇਡਣਾ ਪਸੰਦ ਕਰਦੇ ਹਾਂ ਤਾਂ ਉਹ ਹੈਰਾਨ ਰਹਿ ਗਈ ਫਿਰ ਇਸ ਨੇ ਆਪਣੀ ਸਾਰੀ ਕਹਾਣੀ ਉਸਨੂੰ ਅੰਗਰੇਜੀ ਵਿੱਚ ਬੋਲ ਕੇ ਸੁਣਾਈ। ਬਾਹਰ ਆ ਕੇ ਮੈਨੂੰ ਕਹਿੰਦੀ, ਡੈਡੀ ਮੈਨੂੰ ਨਹੀਂ ਲੱਗਦਾ ਮੈਂ ਇਸ ਪੇਪਰ ਵਿੱਚੋਂ ਪਾਸ ਹੋਵਾਂਗੀ। ਮੈਂ ਕਿਹਾ, ਕਿਉਂ ਪੁੱਤਰਾ ਕੀ ਹੋ ਗਿਆ? ਡੈਡੀ ਉਸਦੇ ਮੂੰਹ ’ਤੇ ਤਾਂ ਕੋਈ ਖੁਸ਼ੀ ਵਾਲੀ ਗੱਲ ਨਹੀਂ ਸੀ।
Read Also : Bathinda Bus Accident: ਬਠਿੰਡਾ ਬੱਸ ਹਾਦਸੇ ’ਚ ਫਾਜ਼ਿਲਕਾ ਦੀ ਲੜਕੀ ਦੀ ਮੌਤ
ਉਹ ਮੇਰੇ ਵੱਲ ਘੂਰ-ਘੂਰ ਕੇ ਵੇਖੀ ਗਈ। ਮੈਂ ਕਿਹਾ, ਹੌਂਸਲਾ ਰੱਖ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਹੁੰਦੇ ਹਨ, ਤੂੰ ਇਹ ਪ੍ਰੀਖਿਆ ਲਾਜ਼ਮੀ ਪਾਸ ਕਰੇਂਗੀ। ਸਾਡੇ ਕੋਲ ਦੂਸਰੇ ਪੇਪਰ ਲਈ ਕੁਝ ਸਮਾਂ ਸੀ ਮੈਂ ਕਿਹਾ, ਕੁਝ ਖਾਣਾ ਹੈ? ਤਾਂ ਉਹ ਝਕਦੀ-ਝਕਦੀ ਜੀ ਬੋਲੀ, ਹਾਂ ਡੈਡੀ ਭੁੱਖ ਤਾਂ ਲੱਗੀ ਹੈ। ਮੈਂ ਉਸ ਨੂੰ ਖਾਣੇ ਦੀ ਇੱਕ ਫੁੱਲ ਪਲੇਟ ਦਵਾ ਦਿੱਤੀ ਜਿਸ ਵਿੱਚ ਸਾਰੀਆਂ ਆਈਟਮਾਂ ਸਨ।
Punjabi Story
ਦੂਸਰੇ ਪੇਪਰ ਵਿੱਚ ਬਿਠਾ ਕੇ ਮੈਂ ਆਪ ਫਿਲਮ ਦੇਖਣ ਚਲਾ ਗਿਆ ਜਦੋਂ ਇਹ ਬਾਹਰ ਆਈ ਤਾਂ ਕਹਿੰਦੀ, ਡੈਡੀ ਇਹ ਤਾਂ ਪੇਪਰ ਮੇਰੇ ਬਹੁਤ ਸੋਹਣੇ ਹੋ ਗਏ, ਮੈਂ ਇਹਨਾਂ ਵਿੱਚੋਂ ਤਾਂ ਪਾਸ ਹੋ ਜਾਵਾਂਗੀ । ਅਸੀਂ ਘਰ ਮੁੜ ਆਏ ਜਦੋਂ ਇਸ ਦਾ ਨਤੀਜਾ ਆਇਆ ਤਾਂ ਪਤਾ ਨਹੀਂ ਕਿੱਥੋਂ ਮੇਲਾਂ ਮੇਲਾਂ ਜੀਆਂ ਕਰਕੇ। ਸਵੇਰੇ 4 ਵਜੇ ਕੀ ਘਰ ਵਿੱਚ ਖੌਰੂ ਪੱਟ ਦਿੱਤਾ, ਮੈਂ ਪਾਸ ਹੋ ਗਈ, ਮੈਂ ਪਾਸ ਹੋ ਗਈ
ਪਹਿਲੇ ਝਟਕੇ ਹੀ ਇਹ 6.5 ਬੈਂਡ ਲੈ ਗਈ ਤੇ ਜਦੋਂ ਮੈਂ ਸੈਂਟਰ ਵਾਲਿਆਂ ਨੂੰ ਦੱਸਿਆ ਤਾਂ ਉਹ ਵੀ ਖੁਸ਼ੀ ਵਿੱਚ ਖੀਵਾ ਹੋ ਗਏ। ਹੁਣ ਤਿੰਨ ਕੁ ਮਹੀਨੇ ਪਹਿਲਾਂ ਫੋਨ ਆਇਆ, ਕਹਿੰਦੀ, ਡੈਡੀ ਮੈਂ ਇੱਕ ਸਮੈਸਟਰ ਕਿਸੇ ਹੋਰ ਕਾਲਜ ਤੋਂ ਕਰਨਾ ਹੈ ਥੋੜ੍ਹੀ ਫੀਸ ਘਟਦੀ ਹੈ ਮੈਨੂੰ ਭੇਜ ਦਿਓ ਮੈਂ ਕਿਹਾ, ਕੋਈ ਗੱਲ ਨਹੀਂ ਪੁੱਤਰਾ ਤੈਨੂੰ ਜਿਵੇਂ ਠੀਕ ਲੱਗੇ ਉਵੇਂ ਕਰ ਪਰ ਤੇਰੇ ਪਿਤਾ ਦਾ ਸਿਰ ਨੀਵਾਂ ਨਾ ਹੋਵੇ ਮੈਂ ਪੰਜ ਹਜਾਰ ਡਾਲਰ ਉਸਦੇ ਖਾਤੇ ਵਿੱਚ ਪਾ ਦਿੱਤੇ।
ਅੱਜ ਸਵੇਰੇ ਹੀ ਉਸਦਾ ਮੈਸੇਜ ਆਇਆ, ਡੈਡੀ ਤੇਰੀ ਧੀ ਕੈਨੇਡਾ ਵਿੱਚ ਗ੍ਰੈਜੂਏਟ ਹੋ ਗਈ ਮੇਰੇ ਲਈ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਸੀ ਕਮਲੀ ਜੀ ਪਤਾ ਹੀ ਨਹੀਂ ਕਦੋਂ ਇੱਥੇ ਬਾਰ੍ਹਵੀਂ ਨਾਨ ਮੈਡੀਕਲ ਰਾਹੀਂ ਪਹਿਲੇ ਦਰਜੇ ਵਿੱਚ ਕਰਕੇ ਆਪਣੇ ਸੁਪਨਿਆਂ ਦੀ ਉਡਾਨ ਨੂੰ ਪੂਰਾ ਕਰਨ ਲਈ ਸੱਤ ਸਮੁੰਦਰ ਪਾਰ ਕੈਨੇਡਾ ਵਿੱਚ ਪੜ੍ਹਨ ਚਲੀ ਗਈ। ਧੀਆਂ ਵੀ ਕਰਦੀਆਂ ਨੇ ਮਾਪਿਆਂ ਦਾ ਸਿਰ ਉੱਚਾ ਮੇਰੀ ਲਾਡਲੀ ਮੈਨੂੰ ਮੇਰੀ ਜਾਨ ਤੋਂ ਵੀ ਵੱਧ ਪਿਆਰੀ ਲੱਗਦੀ ਹੈ।
ਅਮਨਦੀਪ ਸ਼ਰਮਾ, ਗੁਰਨੇ ਕਲਾਂ, ਮਾਨਸਾ
ਮੋ. 98760-74055
Punjabi story: ਢਿੱਡ ਦੀ ਭੁੱਖ (ਪੰਜਾਬੀ ਕਹਾਣੀ)
Punjabi story: ਸਰਦੀ ਆਪਣੇ ਜੋਬਨ ਤੇ ਛੜੱਪੇ ਮਾਰ ਮਾਰ ਚੜ੍ਹ ਰਹੀ ਸੀ। ਵਿਆਹਾਂ ਦੀ ਰੁੱਤ ਚੱਲਣ ਕਰਕੇ ਮੈਰਿਜ ਪੈਲੇਸਾਂ ਵਿੱਚ ਕੋਈ ਦਿਨ ਵੀ ਖਾਲੀ ਨਹੀਂ ਸੀ ਰਹਿੰਦਾ, ਜਿਸ ਦਿਨ ਕੋਈ ਸਾਦੀ ਨਾ ਹੋਵੇ। ਮੈਰਿਜ ਪੈਲਿਸ, ਵਿਆਂਦੜ ਲਾੜੀ ਵਾਂਗ ਸਜਾਏ ਹੋਏ ਰਹਿੰਦੇ ਸਨ। ਅੱਜ ਵੀ ਪੈਲਿਸ ਵਿੱਚ ਪੂਰੀ ਰੌਣਕ ਸੀ। ਲੋਕ ਖੁਸ਼ੀ ਖੁਸ਼ੀ ਮਿਠਾਈਆਂ ਖਾਣ ਦੀਆਂ, ਸਗਨਾਂ ਦੀਆਂ, ਅਤੇ ਹੋਰ ਪੋਜ ਬਣਾ ਬਣਾ ਕੇ ਫੋਟੋਆਂ ਖਿਚਵਾ ਰਹੇ ਸਨ। ਮੁੰਡੇ ਵਾਲਿਆਂ ਦੀ ਖੁਸ਼ੀ ਕੁੜੀ ਵਾਲਿਆਂ ਦੀ ਖੁਸੀ ਦੇ ਮੁਕਾਬਲੇ ਕਿਤੇ ਵੱਧ ਸੀ।
ਅਚਾਨਕ ਹੀ ਤਿੰਨ ਚਾਰ ਜੈਂਟਲਮੈਨ ਪੰਡਾਲ ਦੀ ਇੱਕ ਨੁੱਕਰ ਵਿੱਚ ਖੜ੍ਹ ਗਏ। ਦੇਖਣ ਵਿੱਚ ਉਹ ਅਫਸਰ ਲੱਗ ਰਹੇ ਸਨ। ਉਹਨਾਂ ਨੇ ਕਿਸੇ ਨੂੰ ਕੁੱਝ ਨਾ ਕਿਹਾ। ਉਹ ਆਉਣ ਜਾਣ ਵਾਲਿਆਂ ਵੱਲ ਦੇਖ ਰਹੇ ਸਨ। ਉਹਨਾਂ ਦੀਆਂ ਨਜਰਾਂ ਇਸ ਤਰ੍ਹਾਂ ਘੁੰਮ ਰਹੀਆਂ ਸਨ ਜਿਵੇਂ ਕਿਸੇ ਨੂੰ ਲੱਭ ਰਹੇ ਹੋਣ। ਬੇਗਾਨੇ ਬੰਦੇ ਦੇਖ ਕੇ ਕੁੜੀ ਵਾਲਿਆਂ ਨੇ ਮੋਹਤਬਰ ਬੰਦਿਆਂ ਨੇ ਮੁੰਡੇ ਵਾਲਿਆਂ ਨੂੰ ਪੁੱਛਿਆ ,
ਸਰਦਾਰ ਜੀ ਆਹ ਬੰਦੇ ਤੁਹਾਡੇ ਨਾਲ ਹਨ?
ਨਹੀਂ ਜੀ ਮੈਂ ਤਾਂ ਜਾਣਦਾ ਵੀ ਨਹੀਂ ।ਮੈਂ ਤਾਂ ਸੋਚਿਆ ਸਾਇਦ ਇਹ ਤੁਹਾਡੇ ਵਾਲੇ ਪਾਸਿਓ ਨੇ। ਮੁੰਡੇ ਵਾਲਿਆਂ ਦਾ ਇੱਕ ਸਿਆਣਾ ਆਦਮੀ ਬੋਲਿਆ।
Punjabi story
ਸਾਨੂੰ ਪਤਾ ਕਰਨਾ ਚਾਹੀਦਾ ਹੈ।ਕਹਿ ਕੇ ਕੁੜੀ ਵਾਲਿਆਂ ਦੇ ਦੋ ਤਿੰਨ ਬੰਦੇ ਉਹਨਾਂ ਕੋਲ ਚਲੇ ਗਏ। ਇੰਨੇ ਵਿੱਚ ਬਾਹਰੋਂ ਆਏ ਬੰਦਿਆਂ ਨੇ ਇੱਕ ਵੇਟਰ ਨੂੰ ਆਪਣੇ ਕੋਲ ਬੁਲਾਇਆ, ਇਸ ਤੋਂ ਪਹਿਲਾਂ ਕਿ ਉਹ ਵੇਟਰ ਤੋਂ ਕੁੱਝ ਪੁੱਛਦੇ ਤਾਂ ਕੁੜੀ ਵਾਲਿਆਂ ਨੇ ਪੁੱਛਿਆ ਤੁਸੀਂ ਕੌਣ ਜੀ?
ਅਸੀਂ ਚੈਕਿੰਗ ਲਈ ਆਏ ਹਾਂ।
ਕਿਸ ਚੀਜ ਦੀ ਚੈਕਿੰਗ?
ਬਾਲ ਮਜਦੂਰੀ ਦੀ। ਇਹ ਸੁਣ ਕੇ ਉਹ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ। ਚੈਕਿੰਗ ਕਰਨ ਵਾਲੇ ਅਫਸਰ ਨੇ ਪੁੱਛਿਆ ਕਾਕਾ ਤੇਰੀ ਕਿੰਨੀ ਉਮਰ ਹੈ? ਜੀ ਤੇਰਾਂ ਸਾਲ।
ਕਿਹੜੀ ਜਮਾਤ ਚ ਪੜਦੈਂ ?
Read Also : Drug Free Punjab: ਪ੍ਰਸ਼ਾਸਨ ਦਾ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਇੱਕ ਹੋਰ ਸ਼ਾਨਦਾਰ ਉਪਰਾਲਾ
ਜੀ ਅੱਠਵੀਂ ਚ । ਛੋਟੇ ਵੇਟਰ ਦੇ ਹੱਥਾਂ ਵਿੱਚ ਝੂਠੇ ਭਾਂਡੇ ਫੜੇ ਹੋਏ ਸਨ। ਉਹ ਜਦੋਂ ਉਹਨਾਂ ਕੋਲੋਂ ਜਾਣ ਲੱਗਿਆ ਤਾਂ ਚੈਕਿੰਗ ਟੀਮ ਦੇ ਇੱਕ ਜਣੇ ਨੇ ਉਸਨੂੰ ਰੋਕ ਲਿਆ ਤੇ ਕਿਹਾ ,ਬੇਟਾ ਭਾਂਡੇ ਥੱਲੇ ਰੱਖਦੇ।
ਜੀ ਮੈਂ ਕੰਮ ਕਰਨੈਂ।
ਨਹੀਂ ਅਸੀਂ ਗੱਲ ਕਰਦੇ ਹਾਂ। ਛੋਟਾ ਬੱਚਾ ਹੱਥ ਜੋੜ ਕੇ ਰੋਣ ਲੱਗਾ ਅਤੇ ਕਿਹਾ ਜੀ ਇਹ ਮੁੰਡੇ (ਮੇਰੇ ਨਾਲ ਦੇ) ਮੈਨੂੰ ਲੈ ਕੇ ਨਹੀਂ ਸਨ ਆਉਂਦੇ। ਮੈਂ ਤਾਂ ਮੱਲੋ ਜੋਰੀ ਆਇਆਂ।
ਕਿਉਂ?
ਜੀ ਮੇਰਾ ਬਾਪ ਮਰਿਆ ਹੋਇਆ ਹੈ । ਅਸੀਂ ਚਾਰ ਭੈਣ ਭਰਾ ਹਾਂ। ਮੈਂ ਸਭ ਤੋਂ ਵੱਡਾ ਹਾਂ।ਮੇਰੀ ਮਾਂ ਨੂੰ ਸਾਹ ਦੀ ਬਿਮਾਰੀ ਹੈ ।ਘਰੇ ਖਾਣ ਨੂੰ ਕੁੱਝ ਵੀ ਨਹੀਂ। ਬੱਚਾ ਧਾਹਾਂ ਮਾਰ ਕੇ ਰੋ ਰਿਹਾ ਸੀ। ਦੂਜੇ ਵੇਟਰ ਵੀ ਕੋਲ ਆ ਗਏ। ਇਕੱਠ ਹੋ ਗਿਆ, ਵਿੱਚੋਂ ਹੀ ਇਕ ਵੇਟਰ ਨੇ ਕਿਹਾ ਅਸੀਂ ਬਥੇਰਾ ਰੋਕਿਆ ਜੀ ਪਰ ਇਹ ਰੁਕਿਆ ਨਹੀਂ।
ਕਿਉਂ ਬਈ ?ਅਫਸਰ ਦੇ ਸੁਰ ਢਿੱਲੇ ਪੈ ਗਏ। ਸਾਹਿਬ ਜੇ ਮੈਂ ਦਿਹਾੜੀ ਨਾ ਕਰਾਂ ਤਾਂ ਅਸੀਂ ਭੁੱਖੇ ਮਰ ਜਾਈਏ। ਆਹੀ ਤਾਂ ਸੀਜਨ ਹੈ, ਸਾਡੇ ਰੱਜਣ ਦਾ, ਨਹੀਂ ਤਾਂ ਕਈ ਵਾਰ ਭੁੱਖੇ ਹੀ ਸੌਂ ਜਾਂਦੇ ਆਂ। ਬੱਚੇ ਦੀ ਗੱਲ ਸੁਣ ਕੇ ਸਭ ਦੇ ਮੂੰਹ ਨੀਵੇਂ ਪੈ ਗਏ। ਸਭ ਸੋਚ ਰਹੇ ਸਨ ਸਾਇਦ ਬਾਲ ਮਜਦੂਰੀ ਦੀ ਨਾਲੋਂ ਢਿੱਡ ਦੀ ਭੁੱਖ ਜਰੂਰੀ ਹੈ।
ਜਤਿੰਦਰ ਮੋਹਨ , ਪੰਜਾਬੀ ਅਧਿਆਪਕ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੱਤੜ , ਸਰਸਾ ਮੋ : 9463020766
Punjabi Story: ਵੰਡ ਦੀ ਸੱਟ (ਕਹਾਣੀ)
Punjabi Story: ਫਤਿਹ ਸਿਹੁੰ ਨੇ ਆਪਣੇ ਗਲ ਵਿੱਚ ਪਾਈ ਹੋਈ ਫਤੂਹੀ ਨੂੰ ਲਾਹਿਆ। ਮੁੜ੍ਹਕੇ ਨਾਲ ਭਿੱਜੀ ਨੂੰ ਨਿਚੋੜ ਕੇ ਕੰਧ ਉੱਤੇ ਸੁੱਕਣੇ ਪਾ ਦਿੱਤਾ। ਇੰਨੇ ਨੂੰ ਜੀਤੀ ਨੇ ਗੁੜ ਦੇ ਸ਼ਰਬਤ ਦਾ ਭਰਿਆ ਗਲਾਸ ਬਾਪੂ ਨੂੰ ਫੜਾ ਦਿੱਤਾ। ‘‘ਬਾਪੂ ਜੀ ਅੱਜ ਤਾਂ ਗਰਮੀ ਕੁੱਝ ਜ਼ਿਆਦਾ ਹੀ ਜਾਪਦੀ ਹੈ। ਮੈਂ ਤੁਹਾਨੂੰ ਪਹਿਲਾਂ ਕਦੇ ਇੰਨੇ ਮੁੜ੍ਹਕੋ-ਮੁੜ੍ਹਕੀ ਹੋਏ ਨਹੀਂ ਵੇਖਿਆ।’’ ‘‘ਪੁੱਤ ਸਿਆਣੇ ਕਹਿੰਦੇ ਨੇ ਕਿ ਜਦੋਂ ਸਿਰ ਉੱਖਲੀ ਵਿੱਚ ਧਰ ਦੇਈਏ ਫਿਰ ਮੁਗਲਿਆਂ ਦਾ ਕੀ ਡਰ। ਉਹੀ ਗੱਲ ਸਾਡੀ ਜੱਟਾਂ ਜਿਮੀਦਾਰਾਂ ਦੀ ਹੈ। ਭਾਵੇਂ ਹਾੜ੍ਹ ਹੋਵੇ ਤੇ ਭਾਵੇਂ ਸਿਆਲ, ਸਾਨੂੰ ਤਾਂ ਖੇਤਾਂ ਵਿੱਚ ਜਾਣਾ ਹੀ ਪੈਂਦਾ ਹੈ ਤੇ ਕੰਮ ਵੀ ਕਰਨਾ ਪੈਂਦਾ ਹੈ।’’ ‘‘ਬਾਪੂ ਜੀ ਤਾਹੀਓਂ ਤਾਂ ਕਹਿੰਦੇ ਨੇ ਕਿ ਜੱਟ ਦੀ ਜੂਨ ਬੁਰੀ ਹਲ ਵਾਹ ਪੱਠਿਆਂ ਨੂੰ ਜਾਣਾ। ਚੱਲੋ ਬਾਪੂ ਜੀ ਤੁਸੀਂ ਘਬਰਾਓ ਨਾ ਮੈਂ ਤੇ ਵੀਰਾ ਪੜ੍ਹ ਕੇ ਕੋਈ ਨੌਕਰੀ ਲੱਗ ਜਾਵਾਂਗੇ ਤੇ ਤੁਹਾਡਾ ਹੱਥ ਸੌਖਾ ਹੋ ਜਾਊ।’’ ‘‘ਚੱਲੋ ਧੀਏ ਤੁਸੀਂ ਨੌਕਰੀ ਲੱਗੋ ਤੇ ਭਾਵੇਂ ਨਾ, ਪਰ ਵਿਚਾਰ ਤਾਂ ਚੰਗੇ ਹਨ।’’
‘‘ਬਾਪੂ ਜੀ ਤੁਹਾਡੀ ਜੁ ਧੀ ਹੋਈ।’’ ‘‘ਧੀਏ ਮੈਨੂੰ ਤੇਰੇ ’ਤੇ ਪੂਰਾ ਮਾਣ ਹੈ ਪਰ ਪੁੱਤਰ ਜਿਹੜਾ ਅੱਜ ਮੇਰੇ ਮਨ ਨੂੰ ਸੱਟ ਵੱਜੀ ਹੈ ਉਹ ਅੱਜ ਤੋਂ 77-78 ਸਾਲ ਪਹਿਲਾਂ ਮੇਰੇ ਬਾਪੂ ਦੇ ਵੀ ਵੱਜੀ ਸੀ।’’ ‘‘ਬਾਪੂ ਵਿਖਾ ਕਿੱਥੇ ਸੱਟ ਵੱਜੀ ਹੈ। ਮੈਂ ਹੁਣੇ ਉੱਥੇ ਮੱਲ੍ਹਮ-ਪੱਟੀ ਕਰ ਦਿੰਦੀ ਹਾਂ।’’ ‘‘ਧੀਏ ਅੱਜ ਤੱਕ ਤਾਂ ਮੇਰੇ ਬਾਪੂ ਦੇ ਜ਼ਖ਼ਮਾਂ ਨੂੰ ਅਰਾਮ ਨਹੀਂ ਆਇਆ, ਬੇਸ਼ੱਕ ਉਹ ਜਹਾਨ ਤੋਂ ਰੁਖਸਤ ਹੋ ਗਿਆ ਹੈ। ਫਿਰ ਮੇਰੇ ਕਿੱਥੋਂ ਤੂੰ ਮੱਲ੍ਹਮ-ਪੱਟੀ ਕਰ ਦੇਵੇਂਗੀ।’’ ‘‘ਬਾਪੂ ਜੀ ਜਖਮ ਤਾਂ ਵਿਖਾਓ ਕਿੱਥੇ ਕੀ ਹੋਇਆ ਹੈ।’’ ‘‘ਪੁੱਤ ਉਹ ਜਖ਼ਮ ਸਰੀਰ ’ਤੇ ਨਹੀਂ ਮਨ ਦੇ ਅੰਦਰ ਹੋ ਗਿਆ ਹੈ।’’ ‘‘ਉਹ ਬਾਪੂ ਜੀ ਕਿਵੇਂ ਸਾਡੇ ਹੁੰਦਿਆਂ…।’’
Punjabi Story
ਇੰਨੀਆਂ ਗੱਲਾਂ ਕਰਦਾ-ਕਰਦਾ ਗਿਲਾਸ ਸਰਬਤ ਦਾ ਪੀ ਲਿਆ। ਇੱਕ ਲੰਮਾ ਸਾਰਾ ਠੰਢਾ ਹੌਕਾ ਭਰ ਕੇ ਬੋਲਿਆ, ‘‘ਜੀਤੀ ਸੁਣ ਫਿਰ ਮੇਰਾ ਅੱਜ ਦਾ ਦੁੱਖ, ਮੈਂ ਅੱਜ ਆਪਣੀ ਪਾਰਲੀ ਤਾਰਾਂ ਤੋਂ ਪਰਲੇ ਪਾਸੇ ਵਾਲੀ ਪੈਲੀ ਤੇ ਸਵੇਰੇ ਨੌਂ ਕੁ ਵਜੇ ਚਲਾ ਗਿਆ। ਤਾਰਾਂ ਤੋਂ ਪਾਰ ਲੰਘਣ ਲੱਗਿਆ ਫੌਜ ਦੇ ਸਿਪਾਹੀ ਚੰਗੀ ਤਰ੍ਹਾਂ ਤਲਾਸ਼ੀ ਲੈਂਦੇ ਹਨ। ਇੱਕ ਘੁੱਟ ਪਾਣੀ ਦੀ ਪਾਰਲੇ ਪਾਸੇ ਨਹੀਂ ਲੈ ਕੇ ਜਾਣ ਦਿੰਦੇ। ਅੱਜ ਸਾਰਾ ਦਿਨ ਬਿਜਲੀ ਵੀ ਨਹੀਂ ਆਈ ਜਿਹੜਾ ਕਿ ਮੋਟਰ ਹੀ ਚਲਾ ਲੈਂਦਾ। ਮੈਂ ਝੋਨੇ ਵਾਸਤੇ ਵੱਟਾਂ-ਬੰਨੇ ਬਣਾਉਣੇ ਸੀ। ਉਤੋਂ ਅੱਜ ਧੁੱਪ ਵੀ ਕੜਕਣੀ ਸੀ। ਸਿਖਰ ਦੁਪਹਿਰੇ ਮੈਨੂੰ ਪਾਣੀ ਦੀ ਬਹੁਤ ਤ੍ਰੇਹ ਲੱਗੀ। ਮੈਂ ਸੋਚਿਆ ਕਿ ਜੇ ਵਾਪਿਸ ਚਲਾ ਗਿਆ ਤੇ ਕੰਮ ਵਿਚੇ ਰਹਿ ਜਾਵੇਗਾ। ਇੱਕ ਫੌਜ ਨੇ ਨੇੜੇ-ਤੇੜੇ ਕੋਈ ਰੁੱਖ ਨਹੀਂ ਛੱਡਿਆ ਜਿਸ ਦੀ ਛਾਂ ਦਾ ਕੋਈ ਮੈਂ ਸਹਾਰਾ ਲੈ ਲੈਂਦਾ।
Read Also : Indian Railways: ਹੋਲੀ ਤੋਂ ਪਹਿਲਾਂ ਯਾਤਰੀਆਂ ਲਈ ਖੁਸ਼ਖਬਰੀ, ਇਸ ਰੂਟ ’ਤੇ ਚੱਲੀ ਸਪੈਸ਼ਲ Trains
ਹੁਣ ਪਾਣੀ ਖੁਣੋਂ ਮੇਰੀ ਜਾਨ ਨਿੱਕਲ ਰਹੀ ਸੀ। ਬੱਸ ਮੇਰੇ ਨਜ਼ਦੀਕ ਪਾਕਿਸਤਾਨ ਵਾਲੇ ਜ਼ਿਮੀਂਦਾਰ ਵੀ ਆਪਣੀਆਂ ਪੈਲੀਆਂ ਵਿੱਚ ਕੰਮ ਕਰ ਰਹੇ ਸਨ। ਉਨ੍ਹਾਂ ਵੱਲ ਸੰਘਣੇ-ਸੰਘਣੇ ਟਾਹਲੀਆਂ ਦੇ ਛਾਂਦਾਰ ਦਰੱਖਤ ਹਨ। ਉਹ ਕੰਮ ਕਰਦੇ-ਕਰਦੇ ਘੜੇ ਦਾ ਠੰਢਾ ਪਾਣੀ ਪੀ ਰਹੇ ਸਨ। ਸਾਡੀ ਆਪਸ ਵਿੱਚ ਦੂਰੀ ਕੋਈ ਵੀਹ ਕੁ ਗਜ਼ ਦੀ ਸੀ। ਉਹ ਗੱਲਾਂ ਮੇਰੀਆਂ ਹੀ ਕਰ ਰਹੇ ਸਨ ਕਿ ਆਹ ਪੰਜਾਬੀ ਜੱਟ ਬੜਾ ਚੀਹੜਾ ਹੈ। ਨਾ ਇਸ ਨੂੰ ਧੁੱਪ ਲੱਗਦੀ ਹੈ ਤੇ ਨਾ ਹੀ ਤ੍ਰੇਹ। ਪਰ ਮੈਂ ਉਹਨਾਂ ਨੂੰ ਬੋਲ ਕੇ ਵੀ ਨਹੀਂ ਦੱਸ ਸਕਦਾ ਸੀ ਕਿ ਮੇਰੀ ਜਾਨ ਤਾਂ ਪਿਆਸ ਨਾਲ ਨਿੱਕਲ ਰਹੀ ਹੈ।
Punjabi Story
ਜਦੋਂ ਸਾਡੇ ਪਾਸੇ ਕੋਈ ਛਾਂਦਾਰ ਰੁੱਖ ਹੈ ਹੀ ਨਹੀਂ ਫਿਰ ਬੈਠਾਂ ਕਿੱਥੇ। ਮੇਰਾ ਦਿਲ ਕਰੇ ਕਿ ਇਨ੍ਹਾਂ ਕੋਲੋਂ ਗਲਾਸ ਪਾਣੀ ਪੀ ਲਵਾਂ ਪਰ ਫਿਰ ਕਦੇ ਮੈਂ ਸਾਡੇ ਵਿਚਕਾਰ ਖਿੱਚੀ ਹੋਈ ਲਕੀਰ ਵੱਲ ਵੇਖਾਂ ਤੇ ਕਦੇ ਸੁੱਕਦੇ ਹੋਏ ਬੁੱਲ੍ਹਾਂ ਉੱਤੇ ਜੀਭ ਫੇਰਾਂ। ਕਦੇ ਉਨ੍ਹਾਂ ਫੌਜੀਆਂ ਵੱਲ ਵੇਖਦਾਂ ਜਿਹੜੇ ਸਾਡੇ ਉੱਤੇ ਨਿਗਰਾਨੀ ਕਰ ਰਹੇ ਸਨ। ਦਿਲ ਬਹੁਤ ਪ੍ਰੇਸ਼ਾਨ ਹੋ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਸਾਡੀ ਬੋਲੀ ਵੀ ਇੱਕੋ ਹੈ ਫਸਲਾਂ ਤੇ ਨਸਲਾਂ ਵੀ ਇੱਕੋ-ਜਿਹੀਆਂ ਹਨ। ਅਸੀਂ ਆਪਸ ਵਿੱਚ ਕਦੇ ਲੜੇ-ਝਗੜੇ ਵੀ ਨਹੀਂ ਫਿਰ ਸਾਡੇ ਵਿੱਚ ਇੰਨਾ ਵਿਤਕਰਾ ਕਿਉਂ। ਪਰ ਇਹ ਗੱਲ ਮੈਂ ਕਿਸੇ ਨੂੰ ਬੋਲ ਕੇ ਨਹੀਂ ਦਸ ਸਕਦਾ ਸੀ ਕਿਉਂਕਿ ਬਾਰਡਰ ਉੱਤੇ ਰਹਿੰਦੇ ਹਾਂ ਸੌ ਗੱਲ ਹੋ ਜਾਂਦੀ ਹੈ।
ਫਿਰ ਜੁ ਫਸੇ ਰਹਾਂਗੇ। ਇੰਨੇ ਨੂੰ ਮੇਰੀ ਕਹੀ ਦਾ ਦਸਤਾ ਟੁੱਟ ਗਿਆ, ਫਿਰ ਮੈਂ ਕੀ ਕਰਨਾ ਸੀ। ਉੱਧਰ ਵਾਲੇ ਮੇਰੇ ਵੱਲ ਵੇਖਦੇ ਰਹੇ ਤੇ ਮੈਂ ਉਨ੍ਹਾਂ ਵੱਲ। ਹੌਲੀ-ਹੌਲੀ ਕਰਕੇ ਮੈਂ ਆਪਣੀਆਂ ਲੱਗੀਆਂ ਹੋਈਆਂ ਤਾਰਾਂ ਦੇ ਗੇਟ ਕੋਲ ਆ ਗਿਆ। ਫਿਰ ਸਿਪਾਹੀਆਂ ਨੇ ਮੇਰੀ ਤਲਾਸ਼ੀ ਲਈ ਤੇ ਗੇਟ ਦੇ ਅੰਦਰ ਕੀਤਾ। ਮੈਂ ਫਿਰ ਉਹਨਾਂ ਸਿਪਾਹੀਆਂ ਨੂੰ ਪੁੱਛਿਆ ਵੀ ਨਹੀਂ ਤੇ ਉਨ੍ਹਾਂ ਦੇ ਰੱਖੇ ਘੜੇ ਵਿੱਚੋਂ ਡੀਕ ਲਾ ਕੇ ਪਾਣੀ ਪੀ ਲਿਆ। ਇਨ੍ਹਾਂ ਦਾ ਵੀ ਘੜਾ ਉਨ੍ਹਾਂ ਦੇ ਘੜੇ ਵਰਗਾ ਸੀ। ਪਰ ਫਰਕ ਇਹੋ ਸੀ ਕਿ ਉਹ ਪਾਕਿਸਤਾਨੀਆਂ ਦਾ ਘੜਾ ਸੀ ਤੇ ਇਹ ਸਾਡਾ ਭਾਰਤੀਆਂ ਦਾ ਘੜਾ ਸੀ। ਪਰ ਤ੍ਰੇਹ ਨੂੰ ਨਹੀਂ ਪਤਾ ਕਿ ਦੇਸ਼ ਦੀ ਵੰਡ ਹੋਈ ਹੈ। ਹੁਣ ਅਸੀਂ ਇੱਕ-ਦੂਜੇ ਦੇ ਕਾਗਜ਼ਾਂ ਵਿੱਚ ਦੁਸ਼ਮਣ ਬਣ ਚੁੱਕੇ ਹਾਂ। ਇਹੋ ਗੱਲ ਸਾਡਾ ਬਾਪੂ ਕਹਿੰਦਾ ਹੁੰਦਾ ਸੀ ਕਿ ਅਸੀਂ ਸੰਤਾਲੀ ਤੋਂ ਪਹਿਲਾਂ ਇਕੱਠੇ ਰਹਿੰਦੇ ਹੁੰਦੇ ਸੀ। ਕਦੇ ਕਿਸੇ ਨੇ ਕੋਈ ਵਿਤਕਰਾ ਨਹੀਂ ਕੀਤਾ ਸੀ।
Punjabi Story
ਬੱਸ ਰਾਤੋ-ਰਾਤ ਵੰਡ ਦਾ ਬਿਗੁਲ ਵੱਜ ਗਿਆ ੍ਟਤੇ ਦਿਨ ਚੜ੍ਹਦੇ ਨੂੰ ਲੋਕ ਲਹੂ-ਲੁਹਾਣ ਹੋਣ ਲੱਗ ਪਏ। ਅਸੀਂ ਜਾਨ ਬਚਾ ਕੇ ਮਸਾਂ ਇੱਧਰ ਆਏ ਤੇ ਇੱਧਰ ਵਾਲੇ ਉੱਧਰ ਬਚ ਬਚਾ ਕੇ ਚਲੇ ਗਏ। ਕਈ ਮਾਰੇ ਗਏ ਕਈ ਵੱਢੇ-ਟੁੱਕੇ ਗਏ। ਲੱਖਾਂ ਬੇਕਸੂਰ ਲੋਕਾਂ ਦੀ ਜਾਨ ਸਾਡੇ ਪੰਜਾਬ ਵਿੱਚ ਵੰਡ ਦੀ ਖਿੱਚੀ ਲਕੀਰ ਨੇ ਲੈ ਲਈ। ਉਹ ਲਕੀਰ ਅੱਜ ਵੀ ਮੈਂ ਸ਼ਾਮ-ਸਵੇਰੇ ਆਪਣੇ ਖੇਤਾਂ ਵਿੱਚ ਵੇਖ ਰਿਹਾ ਹਾਂ।’’ ‘‘ਬਾਪੂ ਜੀ ਸਬਰ ਕਰੋ ਕੋਈ ਦਿਨ ਆਵੇਗਾ ਜਦੋਂ ਸਾਡੇ ਦੇਸ਼ਾਂ ਦੇ ਆਪਸ ਵਿੱਚ ਪਈਆਂ ਤਰੇੜਾਂ ਜ਼ਰੂਰ ਮਿਟ ਜਾਣਗੀਆਂ!’’ ‘‘ਜੀਤੀਏ ਮੂੰਹ ਨਿੱਕਾ ਤੇ ਗੱਲ ਵੱਡੀ ਕਹਿ ਰਹੀ ਏਂ!’’
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ। ਮੋ. 75891-55501
Punjabi Story: ਘਰ ਦਾ ਰਖਵਾਲਾ
Punjabi Story: ਬਾਬੇ ਜੈਲੈ ਨੂੰ ਘਰ ਦਾ ਮੋਹਰੀ ਹੋਣ ਕਰਕੇ ਘਰ ਵਾਲੇ ਅਤੇ ਸ਼ਰੀਕੇ ਵਾਲੇ ਸਾਰੇ ਜੈਲਦਾਰ ਕਹਿ ਕੇ ਹੀ ਬੁਲਾਉਂਦੇ ਸਨ। ਦੇਖੋ-ਦੇਖੀ ਉਹ ਆਪਣੇ ਅਤੇ ਲਾਗਲੇ ਪਿੰਡਾਂ ਵਿੱਚ ਵੀ ਜੈਲਦਾਰ ਦੇ ਨਾਓਂ ਨਾਲ ਹੀ ਮਸ਼ਹੂਰ ਹੋ ਗਿਆ ਸੀ। ਨਵੀਂ ਪਨੀਰੀ ਤਾਂ ਇਹੀ ਸਮਝਦੀ ਸੀ ਕਿ ਬਾਬਾ ਜੈਲਾ ਸ਼ਾਇਦ ਜੈਲਦਾਰ ਹੀ ਰਿਹਾ ਹੋਣੈ ਜਵਾਨੀ ਪਹਿਰੇ। ਬਾਬੇ ਦੇ ਘਰ ਵਿੱਚ  ਉਸ ਦੀ ਪਤਨੀ ਕਰਤਾਰੀ ਤੋਂ ਇਲਾਵਾ ਸੁਰਿੰਦਰ ਤੇ ਮਹਿੰਦਰ ਦੋ ਪੁੱਤਰ ਅਤੇ ਸ਼ਿੰਦੋ-ਮਿੰਧੋ ਦੋ ਧੀਆਂ ਵੀ ਸਨ। ਸਾਰੇ ਹੀ ਬਾਬੇ ਜੈਲੇ ਤੋਂ ਬਹੁਤ ਡਰਦੇ ਸਨ। ਹਰ ਕੰਮ ਕਰਨ ਤੋਂ ਪਹਿਲੇ ਉਸ ਦੀ ਸਲਾਹ ਲਈ ਜਾਂਦੀ ਸੀ। ਉਸ ਦੇ ਹੁਕਮ ਬਗੈਰ ਪੱਤਾ ਵੀ ਨਹੀ ਸੀ ਹਿਲਦਾ, ਘਰ ਵਿੱਚ।
ਸਮਾਂ ਪਾ ਕੇ ਸਾਰੇ ਧੀਆਂ-ਪੁੱਤਰ ਵਿਆਹੇ ਗਏ। ਧੀਆਂ ਆਪਣੇ ਘਰੋ-ਘਰੀਂ ਬਹੁਤ ਸੁਖੀ ਸਨ।ਦੂਜੇ ਪਾਸੇ ਉਨ੍ਹਾਂ ਦੀਆਂ ਭਰਜਾਈਆਂ ਨੇ ਆਣ ਕੇ ਉਨ੍ਹਾਂ ਦੀ ਜਗ੍ਹਾ ਮੱਲ ਲਈ ਸੀ। ਉਂਜ ਵੀ ਉਹ ਆਪੋ-ਆਪਣੀ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਵਿੱਚ ਮਸਤ ਹੋ ਗਈਆਂ ਸਨ, ਜਿਸ ਕਰਕੇ ਪੇਕੇ ਘਰ ਆਉਣਾ-ਜਾਣਾ ਹੌਲੀ-ਹੌਲੀ ਕਾਫੀ ਘਟ ਗਿਆ ਸੀ, ਉਨ੍ਹਾਂ ਦਾ।
Punjabi Story
ਜਿਉਂ-ਜਿਉਂ ਬਾਬੇ ਜੈਲੇ ਦੀ ਉਮਰ ਵਡੇਰੀ ਹੁੰਦੀ ਗਈ, ਤਿਓਂਂ-ਤਿਓਂ ਬਾਬੇ ਦੁਆਰਾ ਬਣਾਈ ਹਵੇਲੀ ਦੀਆਂ ਕੰਧਾਂ ਵੀ  ਮੈਲੀਆਂ ਹੁੰਦੀਆਂ ਗਈਆਂ। ਜਦ ਪੁੱਤਰਾਂ ਨੂੰ ਵੀ ਬਜ਼ੁਰਗ ਦੀ ਸੇਵਾ ਕਰਨਾ ਬੋਝ ਜਾਪਣ ਲੱਗਾ ਅਤੇ ਉਹ ਆਪਣੀ ਮਰਜ਼ੀ ਨਾਲ ਗੱਲ ਕਰਨ ਲੱਗੇ ਤਾਂ ਉਸ ਨੂੰ ਕਈ ਬਾਰ ਇੰਝ ਜਾਪਣ ਲੱਗ ਜਾਂਦਾ ਜਿਵੇਂ ਉਸ ਦੀ ਆਪਣੀ ਜ਼ਿੰਦਗੀ ਨੂੰ ਵੀ ਜੰਗ ਲੱਗਣ ਲੱਗ ਪਈ ਹੋਵੇ। ਘਰ ਵਿੱਚ ਨਿੱਕੀ-ਨਿੱਕੀ ਗੱਲ ਪਿੱਛੇ ਪੁੱਤਰਾਂ ਵਿੱਚ ਆਪਸੀ ਲੜਾਈ-ਝਗੜੇ ਹੋਣ ਲੱਗ ਪਏ।
ਇਸ ਤਰ੍ਹਾਂ ਦੇ ਦੁੱਖਾਂ ਨੂੰ ਨਾ ਸਹਾਰਦੀ ਹੋਈ ਇੱਕ ਦਿਨ ਬਾਬੇ ਜੈਲੇ ਦੀ ਪਤਨੀ ਕਰਤਾਰੀ ਉਸ ਨੂੰ ਸਦੀਵੀ ਵਿਛੋੜਾ ਦੇ ਗਈ। ਕਰਤਾਰੀ ਦੇ ਜਾਣ ਪਿੱਛੋਂ ਤਾਂ ਬਾਬਾ ਜੈਲਦਾਰ ਜਿਵੇਂ ਇਕੱਲਾਪਣ ਮਹਿਸੂਸ ਕਰਦਾ ਟੁੱਟ ਕੇ ਹੀ ਰਹਿ ਗਿਆ ਸੀ।  ਉਹ ਦੀਵਾਰਾਂ ‘ਤੇ ਟੰਗੀਆਂ ਜਵਾਨੀ ਪਹਿਰੇ  ਦੀਆਂ ਕਦੀ ਆਪਣੀਆਂ ਤਸਵੀਰਾਂ ਦੇਖਦਾ ਅਤੇ ਕਦੀ ਕਰਤਾਰੀ ਦੀਆਂ। ਦੇਖਦੇ-ਹੀ-ਦੇਖਦੇ ਉਸ ਦੀਆਂ ਅੱਖਾਂ ਡੁੱਲਣ ਲੱਗ ਪੈਂਦੀਆਂ। Punjabi Story
ਜਦ ਕੋਈ ਵੀ ਦਿਲਾਸਾ ਦੇ ਕੇ ਚੁੱਪ ਨਾ ਕਰਵਾਉਂਦਾ ਤਾਂ ਫਿਰ ਖੁਦ ਹੀ ਉਹ ਮਨ ਨੂੰ ਸਮਝਾ ਲੈਂਦਾ, ‘ਬਥੇਰੀ ਜੈਲਦਾਰੀ ਕਰ ਲਈ ਐ, ਭਲਿਆ ਲੋਕਾ !  ਹੁਣ ਕਿਸੇ ਹੋਰ ਨੇ ਵੀ ਤਾਂ ਜੈਲਦਾਰ ਬਣਨਾ ਹੈ, ਘਰ ਵਿੱਚ ! ਚੁੱਪ ਕਰ ਜਾ ਕਮਲਿਆ, ਕਿਸੇ ਨੇ ਚੁੱਪ ਕਰਵਾਉਣ ਨਹੀਂ ਆਉਣਾ ਤੈਨੂੰ!’
ਉਪਰੋਂ ਸਾਉਣ ਮਹੀਨੇ ਦੀ ਝੜੀ ਲੱਗੀ ਹੋਈ ਸੀ ਅਤੇ ਇੱਧਰ ਬਾਬਾ ਜੀ ਹੋਰੀਂ ਪਿਛਲੀਆਂ ਯਾਦਾਂ ‘ਚ ਗੁਆਚੇ ਹੋਏ ਸਾਉਣ ਦੀ ਝੜੀ ਤੋਂ ਵੀ ਵਧ ਕੇ ਹੰਝੂਆਂ ਦੀ ਝੜੀ ਲਾਈ ਬੈਠੇ ਸਨ। ਅਚਾਨਕ ਹੀ ਹਵੇਲੀ ਦੇ ਅੰਦਰ ਕਿਸੇ ਭਾਰੀ ਖੜਕੇ ਦੀ ਆਈ ਅਵਾਜ਼ ਨੇ ਉਸ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
Punjabi Story
ਉਸ ਨੇ ਧੀਮੀ ਜਿਹੀ ਅਵਾਜ ਵਿੱਚ ਬੋਲਦੇ ਹੋਏ ਪੁੱਛਿਆ,  ‘ਕੀ ਗੱਲ ਹੋ ਗਈ ਪੁੱਤਰ ਸੁਰਿੰਦਰ ?’  ਅੱਗੋਂ ਪੁੱਤਰ ਦਾ ਗੁੱਸੇ ਭਰਿਆ ਜਵਾਬ ਸੀ, ‘ਇਸ ਹਵੇਲੀ ਦੇ ਦੋ ਹਿੱਸੇ ਕਰ ਦਿਉ, ਬਾਪੂ!  ਸਾਡੇ ਤੋਂ ਨਹੀਂ ਨਿੱਤ-ਨਿੱਤ ਕਲੇਸ਼ ਝੱਲਿਆ ਜਾਣਾ।’ ਸੁਣ ਕੇ ਬਾਬੇ ਜੈਲਦਾਰ ਦੀਆਂ ਅੱਖਾਂ ਹੋਰ ਵੀ ਮੋਹਲੇਧਾਰ ਵਗ ਤੁਰੀਆਂ। ਉਹ ਕੰਬਦੀ ਅਵਾਜ਼ ਵਿੱਚ ਬੋਲਿਆ, ‘ਪੁੱਤਰ! ਬੜੀ ਮਿਹਨਤ ਨਾਲ ਤੀਲਾ-ਤੀਲਾ ਜੋੜ ਕੇ ਬਣਾਈ ਸੀ ਇਹ ਹਵੇਲੀ, ਤੁਹਾਡੀਆਂ ਖੁਸ਼ੀਆਂ ਨੂੰ ਪੂਰਾ ਕਰਨ ਖਾਤਰ। ਰੱਬ ਦੇ ਵਾਸਤੇ ਹਿੱਸੇ ਨਾ ਪਾਵੋ ਇਸ ਹਵੇਲੀ ਦੇ! ਕੱਠੇ ਰਲ਼-ਮਿਲ ਕੇ ਹੀ ਰਵੋ। ‘ਕੱਠਿਆਂ ਵਰਗੀ ਰੀਸ ਨਹੀਂ ਹੁੰਦੀ ਪੁੱਤਰੋ!’
ਪਰ, ਬੱਚਿਆਂ ਦੀ ਜਿਦ ਮੂਹਰੇ ਬਾਬੇ ਜੈਲਦਾਰ ਜੀ ਦੀ ਜਰਾ ਵੀ ਪੇਸ਼ ਨਾ ਗਈ ਅਤੇ ਸੁਰਿੰਦਰ ਤੇ ਮਹਿੰਦਰ ਦੋਵਾਂ ਭਰਾਵਾਂ ਨੇ ਅੱਡ-ਅੱਡ ਹੋਣ ਦਾ ਆਪਣਾ ਅਟੱਲ ਫੈਸਲਾ ਆਖਰ ਸੁਣਾ ਹੀ ਦਿੱਤਾ।  ਪੰਚਾਇਤ ਬੁਲਾ ਲਈ ਗਈ। ਹਿੱਸੇ ਪੈਣੇ ਸ਼ੁਰੂ ਹੋ ਗਏ।
Punjabi Story
ਸਮਝ ਨਹੀਂ ਸੀ ਆ ਰਹੀ ਕਿ ਬਾਬੇ ਜੈਲਦਾਰ ਨੂੰ ਕਿਸ ਦੇ ਹਿੱਸੇ ਵਿੱਚ ਪਾਇਆ ਜਾਵੇ। ਆਖਿਰ ਇਹ ਫੈਸਲਾ ਹੋਇਆ ਕਿ ਬਾਬੇ ਜੈਲਦਾਰ ਨੂੰ ਮਹੀਨਾ-ਮਹੀਨਾ ਦੋਵੇਂ ਪੁੱਤਰ ਆਪੋ-ਆਪਣੇ ਘਰ ਰੋਟੀ ਖਵਾਉਣਗੇ। ਇਸ ਤੋਂ ਅਗਲਾ ਪੇਚੀਦਾ ਫੈਸਲਾ ਸੀ ਕਿ ਹਵੇਲੀ ਦਾ ਕਿਹੜਾ ਕਮਰਾ ਬਾਬੇ ਦੇ ਹਿੱਸੇ ਵਿੱਚ ਪਾਇਆ ਜਾਵੇ, ਕਿਉਂਕਿ ਦੋਵਾਂ  ਭਰਾਵਾਂ ਨੇ ਕਮਰੇ ਬਰਾਬਰ  ਵੰਡ ਲਏ ਸਨ ਅਤੇ ਕੋਈ ਵੀ ਆਪਣਾ ਕਮਰਾ ਬਾਬੇ ਜੈਲਦਾਰ ਨੂੰ ਦੇਣ ਨੂੰ ਤਿਆਰ ਨਹੀਂ ਸੀ ਹੋ ਰਿਹਾ।
ਦੋਵੇਂ ਭਰਾ ਆਪੋ-ਆਪਣੇ ਬੱਚਿਆਂ ਲਈ ਵੱਖ-ਵੱਖ ਕਮਰਿਆਂ ਵਿੱਚ ਬਹਿ ਕੇ ਪੜ੍ਹਨ ਅਤੇ ਸੌਣ ਦੇ ਵੰਡੇ ਪਾਈ ਬੈਠੇ ਸਨ। ਆਪਣੇ ਬੱਚਿਆਂ ਨਾਲ ਉਨ੍ਹਾਂ ਦੇ ਕਮਰਿਆਂ ਵਿੱਚ ਬਾਬੇ ਦਾ ਮੰਜਾ ਡਾਹ ਕੇ ਦੇਣ ਨੂੰ ਕੋਈ ਵੀ ਸਹਿਮਤ ਨਹੀਂ ਸੀ ਹੋ ਰਿਹਾ।ਦੋਵੇਂ ਹੀ ਆਪੋ-ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਪਾਉਣ ਨੂੰ ਬੁਰਾ ਮਹਿਸੂਸ ਕਰ ਰਹੇ ਸਨ। ਅਸਲ ਵਿੱਚ ਉਨ੍ਹਾਂ ਨੂੰ ਆਪੋ-ਆਪਣੇ ਬੱਚਿਆਂ ਦੀ ਪੜ੍ਹਾਈ ਦੀ ਚਿੰਤਾ ਨਹੀਂ ਸੀ, ਪੜ੍ਹਾਈ ਵਿੱਚ ਤਾਂ ਉਹ ਮਹਾਂ-ਨਲਾਇਕਾਂ ਦੇ ਵੀ ਬਾਪ ਸਨ, ਉਨ੍ਹਾਂ ਨੂੰ ਚਿੰਤਾ ਸੀ ਤਾਂ ਸਿਰਫ਼ ਇਸ ਗੱਲ ਦੀ ਕਿ ਉਨ੍ਹਾਂ ਦੇ ਬੱਚਿਆਂ ਨੇ ਟੀ.ਵੀ. ਉੱਤੇ ਫਿਲਮਾਂ ਅਤੇ ਸੀਰੀਅਲ ਕੋਈ ਨਹੀਂ ਸੀ ਛੱਡਣਾ ਹੁੰਦਾ, ਜਦ ਕਿ ਬਾਬੇ ਹੋਰੀਂ ਉਨ੍ਹਾਂ ਨੂੰ ਪੜ੍ਹ ਲਓ, ਪੜ੍ਹ ਲਓ ਦਾ ਰੱਟਾ ਲਾਈ ਰੱਖਦੇ ਸਨ।
Punjabi Story
ਜਦ ਬਾਬਾ ਜੈਲਦਾਰ ਦੇ ਹਿੱਸੇ ਕੋਈ ਵੀ ਕਮਰਾ ਨਾ ਆਇਆ ਤਾਂ ਉਹ ਰੌਲੇ-ਰੱਪੇ ਵਿੱਚੋਂ ਉੱਠ ਕੇ ਨੰਗੇ ਪੈਰੀਂ ਬਾਹਰ ਨੂੰ ਚੱਲ ਪਿਆ ਤੇ ਕਹਿਣ ਲੱਗਿਆ, ‘ਪੁੱਤਰੋ! ਤੁਸੀਂ  ਹਵੇਲੀ ਦੇ ਟੁਕੜੇ ਨਹੀਂ ਕਰਨ ਲੱਗੇ, ਸਗੋਂ ਮੇਰੇ ਦਿਲ ਦੇ ਟੁਕੜੇ ਕਰਨ ਲੱਗੇ ਹੋ।
ਉਹ ਬਾਹਰ ਪਿੱਪਲ ਹੇਠਾਂ ਤਾਸ਼ ਖੇਡਦਿਆਂ ਕੋਲ ਜਾ ਬੈਠਿਆ ਅਤੇ ਤੀਹ ਸਾਲਾਂ ਦੀਆਂ ਬੀਤੀਆਂ ਯਾਦਾਂ ਵਿੱਚ ਗੁਆਚ ਗਿਆ। ਕਿਵੇਂ ਕਰਜ਼ਾ ਚੁੱਕ-ਚੁੱਕ ਕੇ ਉਨ੍ਹਾਂ ਨੇ ਹਵੇਲੀ ਬਣਾਈ ਸੀ। ਉਸ ਦੀ ਕਰਤਾਰੀ ਅਤੇ ਖੁਦ ਉਸ ਨੇ ਕਿਵੇਂ ਸਿਰ ‘ਤੇ ਮਿੱਟੀ, ਗਾਰਾ ਤੇ ਸੀਮਿੰਟ ਢੋਂਦਿਆਂ ਨੇ ਦੋ ਮੰਜਲਾ ਬਣਾਈ ਸੀ, ਹਵੇਲੀ।ਪਿੰਡ ਤਾਂ ਕੀ, ਪੂਰਾ ਇਲਾਕਾ ਦੇਖਣ ਆਇਆ ਕਰਦਾ ਸੀ, ਇਸ ਹਵੇਲੀ ਨੂੰ।
Read Also : Punjabi Story: ਮੇਰੀ ਲਾਡੋ (ਪੰਜਾਬੀ ਕਹਾਣੀ)
ਬਾਬਾ ਜੈਲਦਾਰ ਆਪਣੀਆਂ ਇਨ੍ਹਾਂ ਹੱਡ-ਬੀਤੀਆਂ ਵਿੱਚ ਗੁਆਚਿਆ ਹੋਇਆ ਸੀ ਕਿ ਇਨੇ ਨੂੰ ਪਿੱਪਲ ਹੇਠਾਂ ਖੇਡਦਾ ਉਸ ਦਾ ਪੋਤਰਾ ਟਿੱਕੂ  ਉਸ ਦੀ ਗੋਦੀ ਵਿੱਚ ਆ ਬੈਠਾ। ਬਸ ਬਾਬਾ ਜੀ ਹੋਰੀਂ ਪੋਤਰੇ ਦੇ ਮੋਹ-ਪਿਆਰ ਵਿੱਚ ਪੋਤਰੇ ਨਾਲ ਹੀ ਤੋਤਲੀਆਂ-ਤੋਤਲੀਆਂ ਮਾਰਨ ਲੱਗ ਪਏ। ਘੰਟੇ ਕੁ ਬਾਦ ਪੋਤਰੇ  ਨੇ ਉਂਗਲ ਫੜੀ ਤੇ ਬਾਬਾ ਜੀ ਹੋਰਾਂ ਨੂੰ ਘਰ ਨੂੰ ਲੈ ਤੁਰਿਆ।
Punjabi Story
ਜਦ ਬਾਬਾ ਜੀ ਘਰ ਵਾਪਸ ਆਇਆ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦਾ ਮੰਜਾ ਹਵੇਲੀ ਦੇ ਬਾਹਰ ਟਾਹਲੀ ਦੇ ਦਰੱਖਤ ਹੇਠਾਂ ਡਾਹਿਆ ਪਿਆ ਸੀ। ਬਾਬਾ ਮੰਜੇ ‘ਤੇ ਬੈਠਦੇ ਹੋਏ ਹੌਕਾ ਜਿਹਾ ਭਰ ਕੇ ਕਹਿਣ ਲੱਗਿਆ, ‘ਪੁੱਤਰੋ, ਮੇਰੇ ਹਿੱਸੇ ਟਾਹਲੀ ਦੀ ਛਾਂ ਆਈ ਹੈ। ਸ਼ਰਮਿੰਦੇ ਹੋਏ ਵੱਡੇ ਪੁੱਤਰ ਸੁਰਿੰਦਰ ਨੇ ਅੰਦਰੋਂ ਧੀਮੀ ਜਿਹੀ ਅਵਾਜ਼ ਵਿੱਚ ਕਿਹਾ, ‘ਨਹੀਂ ਬਾਪੂ ਜੀ, ਦਿਨੇ ਤੁਸੀਂ ਟਾਹਲੀ ਦੀ ਛਾਂ ਥੱਲੇ ਬੈਠ ਜਾਇਆ ਕਰੋ ਤੇ ਸ਼ਾਮਾਂ ਨੂੰ ਜਾਂ ਮੀਂਹ-ਕਣੀ ਸਮੇਂ ਮੰਜਾ ਗੈਲਰੀ ਵਿੱਚ ਡਾਹ ਦਿਆ ਕਰਾਂਗੇ।
ਨਾਲੇ ਗੈਲਰੀ ਤਾਂ ਸਭ ਦੀ ਸਾਂਝੀ ਹੈ, ਤੁਹਾਨੂੰ ਕੋਈ ਨਹੀਂ ਰੋਕ ਸਕਦਾ ਉਥੋਂ, ਮਾਈ ਦਾ ਲਾਲ ! ਸਿਆਣਾ ਤਾਂ ਘਰ ਦਾ ਰਖਵਾਲਾ ਹੁੰਦਾ।  ਆਉਣ-ਜਾਣ ਵਾਲਿਆਂ ਨੂੰ ਵੀ ਮੂਹਰੇ ਬੈਠਾ ਦੇਖ ਕੇ ਭੈਅ ਜਿਹਾ ਬਣਿਆ ਰਹਿੰਦਾ। ਵੈਸੇ ਵੀ, ਹਰਜ ਵੀ ਕਿਸ ਗੱਲ ਦਾ ਹੈ, ਬਾਪੂ ਜੀ।’
ਪੁੱਤਰਾਂ ਦੀਆਂ ਸੁਣ ਕੇ ਬਾਬੇ ਜੈਲਦਾਰ ਨੂੰ ਇੰਜ ਮਹਿਸੂਸ ਹੋਇਆ ਜਿਉਂ ਕਿ ਅੱਜ ਉਹ ਜੈਲਦਾਰ ਨਹੀਂ ਰਿਹਾ, ਸਗੋਂ ਜੈਲਾ, ‘ਘਰ ਦਾ ਰਖਵਾਲਾ’ ਬਣ ਕੇ ਰਹਿ ਗਿਆ ਹੈ, ਉਹ।
ਕੁਲਵਿੰਦਰ ਕੌਰ ਮਹਿਕ, (ਮੁਹਾਲੀ)
ਬੇਬੇ ਬਚਨੋ ਉਮਰ ਤਕਰੀਬਨ 70 ਕੁ ਸਾਲ। ਜਿਵੇਂ ਨਾ ਕਿਵੇਂ ਬੇਬੇ ਬਚਨੋ ਨੇ ਆਪਣੀ ਬੁਢਾਪਾ ਪੈਨਸ਼ਨ (Pension) ਲਗਵਾ ਲਈ। ਕਈ ਸਾਲ ਉਹ ਪੈਨਸਨ ਲੈਂਦੀ ਰਹੀ। ਪਰ ਜਦ ਸਰਕਾਰ ਬਦਲੀ ਤਾਂ ਸਰਕਾਰ ਨੇ ਹੁਕਮ ਦਿੱਤਾ ਕਿ ਜੋ ਨਜਾਇਜ਼ ਪੈਨਸ਼ਨਾਂ ਲੈਂਦੇ ਹਨ, ਉਹਨਾਂ ਦੀ ਪੜਤਾਲ ਕੀਤੀ ਜਾਵੇ। ਜਦ ਬੇਬੇ ਬਚਨੋ ਦੇ ਕਾਗਜ਼ ਪੜਤਾਲੇ ਗਏ ਤਾਂ ਪਤਾ ਲੱਗਿਆ ਕਿ ਉਸਦੇ ਨਾਂਅ ਪੰਜ ਕਿੱਲੇ ਪੈਲ਼ੀ ਹੈ ਤੇ ਐਨਾ ਹੀ ਨਹੀਂ, ਉਸਦੇ ਦੋਵੇਂ ਪੁੱਤਰ ਸਰਕਾਰੀ ਨੌਕਰੀ ਕਰਦੇ ਹਨ। (Punjabi Story)
ਸਰਕਾਰ ਨੇ ਪੈਨਸਨ ਦੀ ਹੱਕਦਾਰ ਨਾ ਹੋਣ ਕਾਰਨ ਉਸਦੀ ਪੈਨਸ਼ਨ ਕੱਟ ਦਿੱਤੀ। ਜਦ ਬੇਬੇ ਬੈਂਕ ਵਿੱਚ ਪੈਨਸ਼ਨ ਲੈਣ ਗਈ ਤਾਂ ਬੈਂਕ ਵਾਲਿਆਂ ਨੇ ਦੱਸਿਆ ਕਿ ਤੇਰੀ ਪੈਨਸ਼ਨ ਨਹੀਂ ਆਈ ਉਹ ਤਾਂ ਕੱਟੀ ਗਈ। ਬੇਬੇ ਬਚਨੋ ਪੈਨਸ਼ਨ (Pension) ਦਫਤਰ ਚਲੀ ਗਈ। ਜਦ ਕਲਰਕ ਨੂੰ ਪੁੱਛਿਆ ਕਿ ਪੈਨਸ਼ਨ ਕਿਉਂ ਕੱਟ ਦਿੱਤੀ ਤਾਂ ਉਸ ਨੇ ਦੱਸਿਆ ਕਿ ਬੇਬੇ ਤੇਰੇ ਨਾਂਅ ਤਾਂ ਪੰਜ ਕਿੱਲੇ ਪੈਲੀ ਹੈ ਤਾਂ ਹੀ ਪੈਨਸਨ ਕੱਟ ਦਿੱਤੀ। ਬੇਬੇ ਨੇ ਮੱਥੇ ’ਤੇ ਤਿਉੜੀਆਂ ਪਾਉਂਦੇ ਹੋਏ ਕਿਹਾ, ‘‘ਪੁੱਤਰ ਕੀ ਕਰਨੀ ਇਹੋ-ਜਿਹੀ ਪੈਲੀ, ਜੀਹਨੇ ਮੇਰੀ ਪੈਨਸ਼ਨ ਦੀ ਕਟਾ ਦਿੱਤੀ।’’ ਇੰਝ ਲੱਗ ਰਿਹਾ ਸੀ ਕਿ ਬੇਬੇ ਨੂੰ ਆਪਣੇ ਕੋਲ ਕਰੋੜਾਂ ਦੀ ਜਾਇਦਾਦ ਹੋਣ ਦੀ ਖੁਸ਼ੀ ਨਾਲੋਂ ਪੈਨਸ਼ਨ ਕੱਟੇ ਜਾਣ ਦਾ ਦੁੱਖ ਵਧੇਰੇ ਸੀ। (Punjabi Story)
ਜਸਵਿੰਦਰ ਪਾਲ ਸ਼ਰਮਾ
ਸਸ ਮਾਸਟਰ, ਸਸਸਸ ਹਾਕੂਵਾਲਾ, ਸ੍ਰੀ ਮੁਕਤਸਰ ਸਾਹਿਬ