Pujanik Guru ji - Sach Kahoon Punjabi
ਰਾਮ-ਨਾਮ ਹੀ ਆਤਮ ਬਲ ਦੇਣ ਵਾਲੀ ਤਾਕਤ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ  ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਨੂੰ ਭੁਲਾਈ ਬੈਠਾ ਹੈ ਉਸ ਨੂੰ ਭੁੱਲਣ ਨਾਲ ਇਨਸਾਨ ਦੇ ਅੰਦਰ ਗ਼ਮ, ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਵਧਦੀਆਂ ਜਾਂਦੀਆਂ ਹਨ ਤੇ ਇਨਸਾਨ ਆਤਮਿਕ ਕਮਜ਼ੋਰੀ ਦੀ ਵਜ੍ਹਾ ਨਾਲ ਹਮੇਸ਼ਾ ਦੁਖੀ ਪਰੇਸ਼ਾਨ ਰਹਿਣ ਲੱਗਦਾ ਹੈ ਜਿਨ੍ਹਾਂ ਦੇ ਅੰਦਰ ਆਤਮਿਕ ਕਮਜ਼ੋਰੀ ਹੁੰਦੀ ਹੈ, ਕੋਈ ਵੀ ਗੱਲ ਉਨ੍ਹਾਂ ਨੂੰ ਸਹਿਣ ਨਹੀਂ ਹੁੰਦੀ ਗੱਲ-ਗੱਲ ‘ਤੇ ਗੁੱਸਾ ਕਰਨਾ ਆਮ ਗੱਲ ਹੋ ਜਾਂਦੀ ਹੈ ਇੱਕ ਰਾਮ-ਨਾਮ ਹੀ ਅਜਿਹੀ ਤਾਕਤ ਹੈ, ਜਿਸ ਦਾ ਜਾਪ ਕਰਨ ਨਾਲ ਇਨਸਾਨ ਅੰਦਰ ਆਤਮਬਲ ਆਉਂਦਾ ਹੈ। (Saint Dr MSG)
ਜਿਸ ਦੁਆਰਾ ਇਨਸਾਨ ਵੱਡੇ ਤੋਂ ਵੱਡੇ ਕੰਮ ‘ਚ ਵੀ ਪਰੇਸ਼ਾਨ ਨਹੀਂ ਹੁੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਆਤਮਿਕ ਕਮਜ਼ੋਰੀ ਆ ਜਾਂਦੀ ਹੈ ਤਾਂ ਲੋਕ ਬੇਵਜ੍ਹਾ ਹੀ ਉਲਝਦੇ ਰਹਿੰਦੇ ਹਨ, ਬਿਨਾਂ ਵਜ੍ਹਾ ਲੜਦੇ ਰਹਿੰਦੇ ਹਨ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਤਮਬਲ, ਰੂਹਾਨੀ ਸ਼ਕਤੀ ਹਾਸਲ ਕਰਨ ਲਈ ਸਤਿਸੰਗ ਹੀ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਇੱਕ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ,   ਰੱਬ ਦਾ ਨਾਮ ਲਿਆ ਜਾਂਦਾ ਹੋਵੇ, ਇੱਕ ਮਾਲਕ ਦੀ ਚਰਚਾ ਹੁੰਦੀ ਹੋਵੇ ਇਨਸਾਨ ਉਥੇ ਆ ਕੇ ਬੈਠੇ, ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਸਾਰਾ ਕੁਝ ਉਸ ਦੇ ਅੰਦਰ ਹੈ, ਫਿਰ ਵੀ ਉਹ ਕੰਗਾਲ ਹੈ ਜੋ ਬ੍ਰਹਿਮੰਡ ‘ਚ ਹੈ। (Saint Dr MSG)
Read This : ਰੂਹਾਨੀਅਤ : ਸਮੇਂ ਦੀ ਕਦਰ ਕਰੋ : ਪੂਜਨੀਕ ਗੁਰੂ ਜੀ
ਉਹ ਇਨਸਾਨ ਦੇ ਸਰੀਰ ‘ਚ ਹੈ, ਜੋ ਰਾਮ ਦਾ ਨਾਮ ਜਪੇਗਾ, ਉਹੀ ਸਾਰਾ ਕੁਝ ਪ੍ਰਾਪਤ ਕਰ ਸਕਦਾ ਹੈ ਉਸ ਨੂੰ ਹੀ ਸਾਰਾ ਕੁਝ ਮਿਲਦਾ ਹੈ, ਨਹੀਂ ਤਾਂ ਜਿਵੇਂ ਲੋਕ ਆਉਂਦੇ ਹਨ, ਉਵੇਂ ਹੀ ਵਾਪਸ ਚਲੇ ਜਾਂਦੇ ਹਨ ਖਾਲੀ ਹੱਥ ਆਏ, ਖਾਲੀ ਹੱਥ ਪਰਤ ਜਾਂਦੇ ਹਨ ਪਰ ਜੋ ਲੋਕ ਸਤਿਸੰਗ ਸੁਣਦੇ ਹਨ, ਰਾਮ ਨਾਮ ਦਾ ਜਾਪ ਕਰਦੇ ਹਨ, ਭਗਤੀ ਕਰਦੇ ਹਨ, ਉਹ ਹੀ ਉਸ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਤੇ ਉਹ ਮਾਲਕ ਦੇ ਰਹਿਮੋ-ਕਰਮ ਨੂੰ ਪ੍ਰਾਪਤ ਕਰਕੇ ਸਾਰੀਆਂ ਖੁਸ਼ੀਆਂ ਪਾ ਕੇ ਇਸ ਕਲਿਯੁਗ ‘ਚ ਮਾਤਲੋਕ ‘ਚ ਵੀ ਪਰਮਾਨੰਦ ਦੀ ਪ੍ਰਾਪਤੀ ਕਰ ਲੈਂਦੇ ਹਨ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਕਿੰਨਾ ਸੁਖੀ ਹੋਵੇਗਾ। (Saint Dr MSG)
ਜੋ ਬੇਗ਼ਮ ਹੈ, ਜਿਸ ਨੂੰ ਕਿਸੇ ਚੀਜ਼ ਦੀ ਕੋਈ ਗ਼ਮ , ਚਿੰਤਾ ਨਹੀਂ  ਕੋਈ ਟੈਨਸ਼ਨ, ਬਿਮਾਰੀ, ਗ਼ਲਤ ਸੋਚ ਨਹੀਂ, ਉਸ ਤੋਂ ਸੁਖੀ ਇਨਸਾਨ ਹੋਰ ਕੋਈ ਹੋ ਹੀ ਨਹੀਂ ਸਕਦਾ ਪਰ ਅਜਿਹਾ ਇਨਸਾਨ ਬਣਨਾ ਕੋਈ ਮਾਮੂਲੀ ਗੱਲ ਨਹੀਂ ਤੁਸੀਂ ਕਿਤੇ ਬੈਠੇ ਹੋ, ਕੁਝ ਦੇਖਿਆ, ਧਿਆਨ ਓਧਰ ਚਲਿਆ ਗਿਆ ਫਿਰ ਕੁਝ ਦੂਜੇ ਪਾਸੇ ਦੇਖਿਆ, ਤਾਂ ਧਿਆਨ ਉਸ ਵੱਲ ਚਲਿਆ ਗਿਆ ਇਸ ਤਰ੍ਹਾਂ ਧਿਆਨ ‘ਚ ਤੁਸੀਂ ਉਲਝੇ ਰਹਿੰਦੇ ਹੋ, ਕਦੇ ਕੋਈ ਗ਼ਲਤ ਵਿਚਾਰ, ਗ਼ਲਤ ਸੋਚ, ਕਦੇ ਗ਼ਲਤ ਦੇਖਣਾ ਤੇ ਫਿਰ ਤੁਸੀਂ ਉਸ ਦੀ ਵਜ੍ਹਾ ਨਾਲ ਦੁਖੀ ਪਰੇਸ਼ਾਨ ਹੁੰਦੇ ਹੋ ਇਸ ਤੋਂ ਬਚਣ ਲਈ ਆਤਮਬਲ ਜ਼ਰੂਰੀ ਹੈ ਤੇ ਆਤਮਬਲ ਜਦੋਂ ਤੁਸੀਂ ਪ੍ਰਾਪਤ ਕਰੋਗੇ। (Saint Dr MSG)
ਤਦ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ, ਤਦ ਤੁਹਾਡਾ ਅੰਦਰ ਇੰਨਾ ਮਜ਼ਬੂਤ ਹੋਵੇਗਾ ਕਿ ਤੁਸੀਂ ਦੁਨੀਆਂ ‘ਚ ਰਹਿੰਦੇ ਹੋਏ ਕਮਲ ਵਾਂਗ, ਚਿੱਕੜ ‘ਚ ਰਹਿੰਦੇ ਹੋਏ ਵੀ ਚਿੱਕੜ ਦਾ ਅਸਰ ਤੁਹਾਡੇ ਉੱਤੇ ਨਹੀਂ ਹੋਵੇਗਾ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰੇ ਰਾਮ-ਨਾਮ ਨਾਲ ਇੰਨੇ ਨਿੱਖਰ ਜਾਂਦੇ ਹਨ ਕਿ ਉਨ੍ਹਾਂ ਦੇ ਅੰਦਰ ਸਰੂਰ ਤੇ ਚਿਹਰੇ ‘ਤੇ ਨੂਰ ਦੀ ਚਮਕ ਜ਼ਬਰਦਸਤ ਹੁੰਦੀ ਹੈ ਸੰਤ ਕਬੀਰ ਜੀ ਨੇ ਇੱਕ ਜਗ੍ਹਾ ਕੁਟੀਆ ਬਣਾਈ ਉਥੇ ਨਾਲ ਹੀ ਇੱਕ ਕਸਾਈ ਨੇ ਆਪਣਾ ਕਮਰਾ ਬਣਾ ਲਿਆ ਹੁਣ ਕਬੀਰ ਜੀ  ਰੋਜ਼ਾਨਾ ਉੱਠਦੇ, ਦੂਜੇ ਪਾਸੇ ਕਸਾਈ ਰੋਜ਼ ਬੱਕਰੇ ਕੱਟਦਾ। (Saint Dr MSG)
Read This : ਕਲਿਯੁਗ ‘ਚ ਸੇਵਾ ਅਤੇ ਭਗਤੀ ਕਰਨਾ ਬੇਮਿਸਾਲ : Saint Dr MSG
ਉਹ ਮਿਆਂ-ਮਿਆਂ ਇਸ ਨਾਲ ਕਬੀਰ ਜੀ ਨੂੰ ਵੀ ਦਰਦ ਹੁੰਦਾ ਕਬੀਰ ਜੀ ਇੰਜ ਹੀ ਇੱਕ ਦਿਨ ਉੱਠੇ ਤੇ ਆਪਣੇ-ਆਪ ਨੂੰ ਹੀ ਕਿਹਾ ਕਿ ‘ ਕਬੀਰਾ ਤੇਰੀ ਝੌਂਪੜੀ ਗਲ ਕਟੀਅਨ ਕੇ ਪਾਸ, ਜੋ ਕਰੇਗਾ ਸੋ ਭਰੇਗਾ, ਤੂੰ ਕਿਉਂ ਭਇਓ ਉਦਾਸ’  ਭਾਵ ਕਿ ਭਾਈ ਤੇਰੀ ਝੌਂਪੜੀ ਕਸਾਈਆਂ ਕੋਲ ਹੈ ਜੋ ਕਰਦਾ ਹੈ, ਉਹੀ ਭਰਦਾ ਹੈ, ਤੂੰ ਉਦਾਸ ਕਿਉਂ ਹੈਂ ! ਦੁਨੀਆਂ ‘ਚ ਕੋਈ ਠੱਗੀ, ਬੇਈਮਾਨੀ ਕਰੇ, ਬੁਰੇ ਕਰਮ ਕਰੇ,  ਜੇਕਰ ਤੁਸੀਂ ਭਗਤੀ ਕਰਨ ਵਾਲੇ ਹੋ, ਫਿਰ ਤੁਹਾਨੂੰ ਕਿਸ ਗੱਲ ਦੀ ਟੈਨਸ਼ਨ ਪਿਆਰ ਮੁਹੱਬਤ ਨਾਲ ਕੋਸ਼ਿਸ਼ ਕਰੋ ਕਿ ਉਹ ਬੁਰੇ ਕਰਮ ਨਾ ਕਰੇ, ਫਿਰ ਵੀ ਜੇਕਰ ਕੋਈ ਨਹੀਂ ਮੰਨਦਾ, ਤਾਂ ਉਹ ਜਾਣੇ ਉਸ ਦਾ ਭਗਵਾਨ ਜਾਣੇ ਜਿਹੋ ਜਿਹੇ ਕੋਈ ਕਰਮ ਕਰੇਗਾ, ਉਹੋ ਜਿਹਾ ਫ਼ਲ ਪਾ ਲਵੇਗਾ। Saint Dr MSG
ਪਰੇਸ਼ਾਨੀਆਂ ਦਾ ਮੁਕੰਮਲ ਹੱਲ ਹੈ ਰਾਮ-ਨਾਮ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ-ਨਾਮ ਜਪਣ ਲਈ ਵੱਖਰਾ ਕੋਈ ਮਹੂਰਤ ਨਹੀਂ ਕਢਵਾਉਣਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਕਸ਼ਟ ਨਹੀਂ ਝੱਲਣਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਖ਼ਰਚਾ ਨਹੀਂ ਕਰਨਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਘਰ-ਪਰਿਵਾਰ ਨਹੀਂ ਛੱਡਣਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਧਰਮ, ਮਜ਼ਹਬ ਨਹੀਂ ਬਦਲਣਾ ਪੈਂਦਾ ਅਤੇ ਮਾਲਕ ਦਾ ਨਾਮ ਜਪਣ ਲਈ ਜੰਗਲਾਂ-ਪਹਾੜਾਂ, ਉਜਾੜਾਂ ਵਿਚ ਜਾਣ ਦੀ ਲੋੜ ਨਹੀਂ ਪੈਂਦੀ  ਮਾਲਕ ਦਾ ਨਾਮ ਦੁੱਖ-ਦਰਦ, ਬਿਮਾਰੀਆਂ, ਪਰੇਸ਼ਾਨੀਆਂ, ਜੀਵਨ ਦੀਆਂ ਸਾਰੀਆਂ ਕਠਿਨਾਈਆਂ ਦਾ ਮੁਕੰਮਲ ਹੱਲ ਹੈ। (Saint Dr MSG)
ਰਾਮ ਦਾ ਨਾਮ ਲੈਣ ਲਈ ਜੀਵ ਫਿਰ ਵੀ ਤਿਆਰ ਨਹੀਂ ਹੁੰਦਾ ਇਨਸਾਨ ਨੂੰ ਇਹ ਕਿਹਾ ਜਾਵੇ ਕਿ ਤੈਨੂੰ ਫਾਇਦਾ ਹੋਵੇਗਾ, ਲਾਭ ਹੋਵੇਗਾ, ਰੁਪਏ ਡੇਢ ਗੁਣਾ ਹੋ ਜਾਣਗੇ, ਡਬਲ ਹੋ ਜਾਣਗੇ ਤਾਂ ਲੋਕ ਪੈਸਾ ਇਨਵੈਸਟ ਕਰ ਦਿੰਦੇ ਹਨ ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਰਾਮ ਦਾ ਨਾਮ ਸਾਰੇ ਦੁੱਖ-ਦਰਦ, ਪਰੇਸ਼ਾਨੀਆਂ ਦਾ ਮੁਕੰਮਲ ਇਲਾਜ ਹੈ ਅਤੇ ਉਸ ‘ਤੇ ਇੱਕ ਵੀ ਪੈਸਾ ਪਹਿਲਾਂ ਜਾਂ ਬਾਅਦ ਵਿਚ ਨਹੀਂ ਲਾਉਣਾ ਪੈਂਦਾ ਅਜਿਹੀ ਅਨਮੋਲ ਦਾਤ ਹੈ ਰਾਮ ਦਾ ਨਾਮ ਜੋ ਖਾਣ ਵਿਚ ਵੀ ਅਸਾਨ ਹੈ ਤੁਸੀਂ ਖਾਣਾ ਖਾਂਦੇ ਹੋ ਪਹਿਲਾਂ ਬੁਰਕੀ ਤੋੜਨੀ ਪੈਂਦੀ ਹੈ, ਫਿਰ ਸਬਜ਼ੀ ਲਾਉਣੀ ਪੈਂਦੀ ਹੈ, ਫਿਰ ਚਬਾਉਣੀ ਪੈਂਦੀ ਹੈ। (Saint Dr MSG)
ਇਹ ਵੀ ਪੜ੍ਹੋ : ਅੰਮ੍ਰਿਤਸਰ ਸਮੇਤ ਇਨ੍ਹਾਂ ਸ਼ਹਿਰਾਂ ’ਚ ਮੌਸਮ ਹੋਇਆ ਖਰਾਬ, ਮੀਂਹ ਦਾ ਅਲਰਟ
ਫਿਰ ਜਾ ਕੇ ਅੰਤੜੀਆਂ ਖਾਣੇ ਨੂੰ ਹਜ਼ਮ ਕਰਦੀਆਂ ਹਨ ਅਤੇ ਫਿਰ ਬਾਡੀ ਨੂੰ ਪੂਰੀ ਊਰਜਾ ਮਿਲਦੀ ਹੈ ਖਾਣੇ ਵਿਚ ਐਨਾ ਸਮਾਂ ਲੱਗਦਾ ਹੈ ਫਿਰ ਵੀ ਤੁਸੀਂ ਖਾਣਾ ਨਹੀਂ ਛੱਡ ਸਕਦੇ ਪੂਜਨੀਕ ਗੁਰੂ? ਜੀ ਫ਼ਰਮਾਉਂਦੇ ਹਨ ਕਿ ਇਨਸਾਨ ਕਹਿੰਦਾ ਹੈ ਕਿ ਮੇਰੇ ਕੋਲ ਕੰਮ- ਧੰਦਾ ਹੈ ਜੀ, ਮੈਂ ਨਾਮ ਨਹੀਂ ਜਪ ਸਕਦਾ ਖਾਣਾ ਖਾਣ ਲਈ ਕਿੱਥੋਂ ਸਮਾਂ ਮਿਲ ਜਾਂਦਾ ਹੈ ਰਫ਼ਾ-ਹਾਜ਼ਤ ਜਾਣ ਲਈ ਵੀ ਟਾਈਮ ਫ਼ਿਕਸ ਹੈ ਹਰ ਰੋਜ਼ਾਨਾ ਦੇ ਕੰਮ ਲਈ ਟਾਈਮ ਹੈ। ਪਰ ਉਸ ਅੱਲ੍ਹਾ, ਵਾਹਿਗੁਰੂ, ਮਾਲਕ ਦੀ ਭਗਤੀ-ਇਬਾਦਤ ਲਈ ਸਮਾਂ ਨਹੀਂ ਹੈ (Saint Dr MSG)
ਇੱਕ ਵਾਰ ਨਾਮ ਲੈ ਲਿਆ, ਉਸਨੂੰ ਅੰਦਰ ਹੀ ਅੰਦਰ ਜਾਪ ਕਰਦੇ ਰਹੋ, ਜੀਭ ਨਾਲ ਜਾਪ ਕਰਦੇ ਰਹੋ ਉਂਜ ਵੀ ਤਾਂ ਤੁਹਾਡੀ ਇਹ ਜੀਭ ਚਲਦੀ ਹੀ ਰਹਿੰਦੀ ਹੈ ਦੂਜਿਆਂ ਦੀ ਨਿੰਦਿਆ-ਚੁਗਲੀ ਕਰਦੇ ਹੋ ਤੁਸੀਂ ਦੂਜਿਆਂ ਦੀਆਂ ਜਿੰਨੀਆਂ ਬੁਰਾਈਆਂ ਕਰੋਗੇ, ਨਿੰਦਿਆ-ਚੁਗਲੀ ਕਰੋਗੇ ਤਾਂ ਉਹ ਸਾਰੀ ਮੈਲ ਧੁਪ ਕੇ ਤੁਹਾਡੇ ਅੰਦਰ ਆ ਜਾਵੇਗੀ ਇਸ ਲਈ ਕਦੇ ਕਿਸੇ ਨੂੰ ਮਾੜਾ ਨਾ ਕਹੋ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਦੂਰ ਕਰੋ। (Saint Dr MSG)
ਆਪ ਜੀ ਨੇ ਫ਼ਰਮਾਇਆ ਕਿ ਅੱਜ ਘੋਰ ਕਲਿਯੁੱਗ ਹੈ ਸਿਮਰਨ ਕਰੋਗੇ, ਭਗਤੀ ਕਰੋਗੇ, ਦ੍ਰਿੜ ਵਿਸ਼ਵਾਸ ਰੱਖੋਗੇ ਤਾਂ ਮਾਲਕ ਮੁਆਫ਼ ਹੀ ਨਹੀਂ ਕਰੇਗਾ ਸਗੋਂ ਖੁਸ਼ੀਆਂ ਨਾਲ ਮਾਲਾਮਾਲ ਕਰ ਦੇਵੇਗਾ, ਪਰ ਗੱਲ ਹੈ ਬੱਚਨਾਂ ‘ਤੇ ਅਮਲ ਕਰਨ ਦੀ ਬਚਨਾਂ ‘ਤੇ ਅਮਲ ਕਰੋਗੇ ਤਾਂ ਹੀ ਸਿਮਰਨ ਨਾਲ ਜੁੜੋਗੇ ਗੁਰੂ, ਪੀਰ-ਫ਼ਕੀਰ ‘ਤੇ ਦ੍ਰਿੜ-ਵਿਸ਼ਵਾਸ ਹੈ ਤਾਂ ਹੀ ਫ਼ਾਇਦਾ ਹੁੰਦਾ ਹੈ ਤੁਸੀਂ ਹਰ ਚੀਜ਼ ‘ਤੇ ਦ੍ਰਿੜ ਵਿਸ਼ਵਾਸ ਕਰਦੇ ਹੋ ਬੱਸ ਵਿਚ ਬੈਠਦੇ ਹੋ ਸੈਂਕੜੇ ਕਿੱਲੋਮੀਟਰ ਜਾਂਦੇ ਹੋ ਚਾਹੇ ਅਣਜਾਣੇ ਵਿਚ ਹੀ ਪਰ ਤੁਸੀਂ ਡਰਾਈਵਰ ‘ਤੇ ਵਿਸ਼ਵਾਸ ਕੀਤਾ ਜਮੀਂਦਾਰ ਵੀਰ ਖੇਤ ਵਿਚ ਫ਼ਸਲ ਬੀਜਦੇ ਹਨ ਦੁਕਾਨਦਾਰ ਕਹਿੰਦਾ ਹੈ। (Saint Dr MSG)
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ‘ਤੇ ਐਨਆਈਏ ਦਾ ਵੱਡਾ ਐਕਸ਼ਨ
ਕਿ ਇੱਕ ਏਕੜ ਵਿਚੋਂ 40 ਮਣ ਨਿੱਕਲੇਗਾ, 60 ਮਣ ਨਿੱਕਲੇਗਾ, 70 ਮਣ ਨਿੱਕਲੇਗਾ ਤੁਸੀਂ ਮਹਿੰਗੇ ਤੋਂ ਮਹਿੰਗਾ ਬੀਜ ਕਿਵੇਂ ਲੈ ਲੈਂਦੇ ਹੋ? ਤੁਹਾਨੂੰ ਉਸ ‘ਤੇ ਯਕੀਨ ਕਰਨਾ ਹੀ ਪੈਂਦਾ ਹੈ ਅਤੇ ਤੁਸੀਂ ਕਰ ਲੈਂਦੇ ਹੋ ਇਸੇ ਤਰ੍ਹਾਂ ਡਾਕਟਰ ਕਹਿੰਦਾ ਹੈ ਕਿ ਤੁਹਾਡਾ ਆਪਰੇਸ਼ਨ ਹੋਵੇਗਾ ਡਾਕਟਰ ਕਹਿੰਦਾ ਹੈ ਕਿ ਲਿਖ ਕੇ ਦੇ ਦਿਓ ਕਿ ਜੇਕਰ ਆਪਰੇਸ਼ਨ ਦੌਰਾਨ ਤੁਸੀਂ ਮਰ ਗਏ ਤਾਂ ਉਸਦੇ ਖੁਦ ਜ਼ਿੰਮੇਵਾਰ ਹੋਵੋਗੇ ਤੁਸੀਂ ਝਟ ਲਿਖ ਕੇ ਦੇ ਦਿੰਦੇ ਹੋ ਕਿ ਤੁਸੀਂ ਆਪਰੇਸ਼ਨ ਕਰ ਦਿਓ, ਕਿਉਂਕਿ ਤੁਹਾਨੂੰ ਡਾਕਟਰ ‘ਤੇ ਯਕੀਨ ਹੈ ਤਾਂ ਤੁਸੀਂ ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ‘ਤੇ ਯਕੀਨ ਕਿਉਂ ਨਹੀਂ ਕਰਦੇ? ਫ਼ਕੀਰਾਂ ਦੇ ਬਚਨਾਂ ‘ਤੇ ਯਕੀਨ ਕਿਉਂ ਨਹੀਂ ਕਰਦੇ, ਜੋ ਆਪਣੀ ਸਾਰੀ ਜ਼ਿੰਦਗੀ ਇਨਸਾਨੀਅਤ ਲਈ, ਸਾਰੀ ਦੁਨੀਆਂ ਲਈ ਲਗਾ ਦਿੰਦੇ ਹਨ ਉਸ ‘ਤੇ ਯਕੀਨ ਕਿਉਂ ਅਤੇ ਕਿਸ ਲਈ ਨਹੀਂ ਕਰਦੇ। (Saint Dr MSG)
ਜਿਹੋ ਜਿਹਾ ਕਰਮ ਕਰੋਗੇ, ਉਹੋ ਜਿਹਾ ਫ਼ਲ ਭੋਗਣਾ ਪਵੇਗਾ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਅੱਜ ਦੇ ਸਵਾਰਥੀ ਦੌਰ ‘ਚ ਉਲਝਿਆ ਹੋਇਆ ਹੈ ਜਦੋਂ ਤੱਕ ਇਨਸਾਨ ਦੇ ਅੰਦਰ ਦਾ ਸਵਾਰਥ ਨਹੀਂ ਜਾਂਦਾ, ਉਦੋਂ ਤੱਕ ਉਹ ਮਾਲਕ ਦੀਆਂ ਖੁਸ਼ੀਆਂ ਦਾ ਹੱਕਦਾਰ ਨਹੀਂ ਬਣ ਸਕਦਾ ਇਨਸਾਨ ਆਪਣੇ ਦਿਲੋ-ਦਿਮਾਗ ਤੋਂ ਕੰਮ ਨਹੀਂ ਲੈਂਦਾ ਭਾਵ ਦਿਲੋ-ਦਿਮਾਗ ‘ਚ ਜਦੋਂ ਤੱਕ ਕਚਰਾ ਭਰਿਆ ਹੋਇਆ ਹੈ, ਬੁਰਾਈਆਂ ਭਰੀਆਂ ਹੋਈਆਂ ਹਨ, ਉਦੋਂ ਤੱਕ ਆਤਮਾ ਅਤੇ ਪਰਮਾਤਮਾ ‘ਚ ਬਹੁਤ ਸਾਰੀਆਂ ਕੰਧਾਂ ਖੜ੍ਹੀਆਂ ਰਹਿੰਦੀਆਂ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ, ਉਸ ਦੀ ਦਇਆ ਮਿਹਰ, ਰਹਿਮਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਬਚਨ ਸੁਣ ਕੇ ਅਮਲ ਕਰਿਆ ਕਰੋ ਪਹਿਲਾਂ ਇਨਸਾਨ ਮੰਨਦਾ ਨਹੀਂ ਅਤੇ ਬਾਅਦ ‘ਚ ਪਛਤਾਵੇ ਤੋਂ ਇਲਾਵਾ ਕੁਝ ਮਿਲਦਾ ਨਹੀਂ ਫ਼ਕੀਰ ਕੋਈ ਆਪਣੇ ਲਈ ਬਚਨ ਨਹੀਂ ਕਰਦੇ, ਕਿਸੇ ਨੂੰ ਬਦਦੁਆ ਨਹੀਂ ਦਿੰਦੇ, ਪਰ ਉਨ੍ਹਾਂ ਦਾ ਕੰਮ ਲੋਕਾਂ ਨੂੰ ਸੁਚੇਤ ਕਰਨਾ ਹੈ ਜਿਵੇਂ ਡਾਕਟਰ ਦੱਸ ਦਿੰਦੇ ਹਨ ਕਿ ਤੁਸੀਂ  ਇਹ ਕਰਮ ਕਰੋਗੇ ਤਾਂ ਇਹ ਰੋਗ ਹੋਵੇਗਾ, ਇਹ ਕਰੋਗੇ ਤਾਂ ਫ਼ਲਾਂ ਬਿਮਾਰੀ ਇੰਨੇ ਪਰਹੇਜ਼ ਰੱਖਣੇ ਹੋਣਗੇ, ਇੰਨੀਆਂ ਦਵਾਈਆਂ ਲੈਣੀਆਂ ਪੈਣਗੀਆਂ ਜੇਕਰ ਤੁਸੀਂ ਮੰਨ ਲੈਂਦੇ  ਹੋ ਤਾਂ ਬਿਮਾਰੀ ਜਲਦੀ ਠੀਕ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਸੇਵਾ ਸਿਮਰਨ ਨਾਲ ਹੀ ਪਰਮਾਨੰਦ ਮਿਲਦਾ ਹੈ : Saint Dr MSG
ਨਹੀਂ ਮੰਨਦੇ ਤਾਂ ਉਹ ਘਾਤਕ ਹੋ ਜਾਂਦੀ ਹੈ ਉਸੇ ਤਰ੍ਹਾਂ ਸੰਤਾਂ ਦੇ ਬਚਨ ਹੁੰਦੇ ਹਨ। ਮੰਨ ਲਓ ਤਾਂ ਖੁਸ਼ੀਆਂ ਹੀ ਖੁਸ਼ੀਆਂ ਹਨ, ਨਹੀਂ ਮੰਨਦੇ ਤਾਂ ਇੱਕ ਦਿਨ ਪਛਤਾਉਣਾ ਪੈਂਦਾ ਹੈ, ਜਿਸ ਦਾ ਕੋਈ ਇਲਾਜ ਨਹੀਂ ਮਿਲਦਾ ਬਹੁਤ ਵਾਰ ਅਜਿਹਾ ਹੁੰਦੇ ਦੇਖਿਆ ਹੈ, ਪਰ ਕੋਈ ਪਰਵਾਹ ਨਹੀਂ ਕਰਦਾ ਕਹਿੰਦੇ ਹਨ ਕਿ ਜੋ ਕਿੱਕਰ ਦਾ ਬੀਜ ਬੀਜੇਗਾ, ਅੰਬ ਉਸ ‘ਤੇ ਕਦੇ ਨਹੀਂ ਲੱਗ ਸਕਦੇ, ਉਸ ‘ਤੇ ਤਾਂ ਸੂਲਾਂ ਹੀ ਲੱਗਣਗੀਆਂ ਕਹਿਣ ਦਾ ਮਤਲਬ ਹੈ ਕਿ ਜੈਸਾ ਕਰਮ ਕਰੋਗੇ ਵੈਸਾ ਭੋਗਣਾ ਹੀ ਪਵੇਗਾ ਇਹ ਤੁਹਾਡੇ ਹੱਥ ‘ਚ  ਹੈ ਕਿ ਤੁਸੀਂ ਕਰਮ ਕਿਹੋ ਜਿਹੇ ਕਰਦੇ ਹੋ, ਕਰਮਾਂ ਦਾ ਫ਼ਲ ਹਰ ਜੀਵ ਨੂੰ ਜ਼ਰੂਰ ਭੋਗਣਾ ਪੈਂਦਾ ਹੈ। (Saint Dr MSG)
ਇਸ ਲਈ ਬੁਰੇ ਕਰਮ ਨਾ ਕਰਿਆ ਕਰੋ ਚੰਗੇ ਕਰਮ ਕਰੋ, ਤੁਸੀਂ ਆਪਣੇ ਬੁਰੇ ਕੰਮ ਦੁਨੀਆਂ ਤੋਂ ਲੁਕਾਉਂਦੇ ਹੋ, ਅੱਲ੍ਹਾ, ਰਾਮ ਤੋਂ ਲੁਕ ਕੇ ਕਰਦੇ ਹੋ ਅਤੇ ਦਿਖਾਵਾ ਕਰਦੇ ਹੋ ਭਗਤਾਂ ਦਾ, ਉਹ ਸਭ ਜਾਣਦਾ ਹੈ ਪਲ-ਪਲ ਦੀ ਖ਼ਬਰ ਉਸ ਨੂੰ ਹੁੰਦੀ ਹੈ, ਇਸ ਲਈ ਬੁਰੇ ਕਰਮਾਂ ਤੋਂ ਪਰਹੇਜ਼ ਕਰੋ ਚੰਗੇ ਨੇਕ ਕਰਮ ਕਰੋ, ਤਾਂ ਕਿ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਤੁਹਾਨੂੰ ਮਿਲਣ ਅਤੇ ਅੰਦਰੋਂ-ਬਾਹਰੋਂ ਤੁਸੀਂ ਮਾਲਾਮਾਲ ਹੋ ਜਾਓ। ਇਨਸਾਨ ਦੀ ਆਦਤ ਹੈ ਕਿ ਮਾਲਕ ਦੇ ਕੀਤੇ ਗਏ ਰਹਿਮੋ-ਕਰਮ ਨੂੰ ਭੁਲਾ ਦਿੰਦਾ ਹੈ ਅਤੇ ਜੋ ਪਾਪ-ਕਰਮ ਆਉਣ ਵਾਲੇ ਹਨ ਉਨ੍ਹਾਂ ਵੱਲੋਂ ਬੇਫ਼ਿਕਰ ਹੋ ਜਾਂਦਾ ਹੈ ਜੋ ਬੋਝ ਚੁੱਕਣਾ ਹੈ। (Saint Dr MSG)
ਉਸ ਵੱਲ ਧਿਆਨ ਨਹੀਂ ਰਹਿੰਦਾ ਅਤੇ ਪੀਰ-ਫ਼ਕੀਰ ਦੇ ਬਚਨਾਂ ਨੂੰ ਨਜ਼ਰਅੰਦਾਜ਼ ਕਰਦਾ ਰਹਿੰਦਾ ਹੈ ਅਜਿਹੇ ਇਨਸਾਨ ਨੂੰ ਆਪਣੇ ਕਰਮਾਂ ਨਾਲ ਇੱਕ ਨਾ ਇੱਕ ਦਿਨ ਦੋ ਚਾਰ ਹੋਣਾ ਪੈਂਦਾ ਹੈ ਅਤੇ ਫਿਰ ਸੰਤ, ਪੀਰ-ਫ਼ਕੀਰ ਨੂੰ ਦੁੱਖ ਲਗਦਾ ਹੈ, ਇਸ ਇਨਸਾਨ ਦੇ ਅਜਿਹੇ ਕਰਮ ਆਉਣ ਵਾਲੇ ਹਨ, ਇਸ ਲਈ ਉਹ ਸਮਝਾਉਂਦੇ ਰਹਿੰਦੇ ਹਨ ਹੁਣ ਜੇਕਰ ਇਨਸਾਨ ਮੰਨੇ ਹੀ ਨਾ ਤਾਂ ਇਹ ਉਸ ਦੀ ਗ਼ਲਤੀ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਬਚਨ ਸੁਣ ਕੇ ਮੰਨੋ, ਅਮਲ ਕਰੋ ਤਾਂ ਕਿ ਉਸ ਦੀ ਦਇਆ-ਮਿਹਰ ਦੇ ਕਾਬਲ ਬਣੋ ਅਤੇ ਉਸ ਦੀ ਰਹਿਮਤ ਮੋਹਲੇਧਾਰ ਤੁਹਾਡੇ ‘ਤੇ ਵਰਸਦੀ ਰਹੇ। (Saint Dr MSG)
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਮਨੁੱਖੀ ਸਰੀਰ ਸਭ ਤੋਂ ਸ੍ਰੇਸ਼ਟ ਸਰੀਰ ਹੈ ਤੇ ਜੀਵ-ਆਤਮਾ ਨੂੰ ਇਹ ਸਰੀਰ 84 ਲੱਖ ਜੂਨਾਂ ਤੋਂ ਬਾਅਦ ਸਭ ਤੋਂ ਅਖੀਰ ‘ਚ ਪ੍ਰਾਪਤ ਹੁੰਦਾ ਹੈ ਮਨੁੱਖੀ ਸਰੀਰ ਹੀ ਇੱਕੋ-ਇੱਕ ਅਜਿਹਾ ਜ਼ਰੀਆ ਹੈ, ਜਿਸ ‘ਚ ਆਤਮਾ ਆਵਾਗਮਨ ਤੋਂ ਅਜ਼ਾਦੀ ਪ੍ਰਾਪਤ ਕਰ ਸਕਦੀ ਹੈ ਜੀਵ ਇਸ ਮਨੁੱਖ ਜੂਨੀ ‘ਚ ਮਾਲਕ ਦੀ ਭਗਤੀ-ਇਬਾਦਤ ਕਰੇ ਤੇ ਉਸ ਦੀ ਯਾਦ ‘ਚ ਸਮਾਂ ਲਾਵੇ ਤਾਂ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਸਕਦੀ ਹੈ ਤੇ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣ ਸਕਦੀ ਹੈ। (Saint Dr MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਬੀਰ ਜੀ ਨੇ ਮਨੁੱਖੀ ਸਰੀਰ ਬਾਰੇ ਲਿਖਿਆ ਹੈ ਕਿ ਇਨਸਾਨੀ ਸਰੀਰ ਨੂੰ ਪ੍ਰਾਪਤ ਕਰਨ ਲਈ ਦੇਵੀ-ਦੇਵਤੇ ਵੀ ਤਰਸਦੇ ਹਨ ਕਿ ਕਦੋਂ ਮਨੁੱਖੀ ਸਰੀਰ ਪ੍ਰਾਪਤ ਹੋਵੇ ਅਤੇ ਉਹ ਮਾਲਕ ਦੀ ਭਗਤੀ-ਇਬਾਦਤ ਕਰਨ ਪਰ ਤੁਹਾਨੂੰ ਇਹ ਮਨੁੱਖੀ ਸਰੀਰ ਮਿਲ ਚੁੱਕਿਆ ਹੈ, ਇਸ ਲਈ ਤੁਹਾਨੂੰ ਉਸ ਪ੍ਰਭੂ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਤਾਂਕਿ ਤੁਸੀਂ ਪਰਮਾਨੰਦ ਨੂੰ ਹਾਸਲ ਕਰ ਸਕੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਧਰਮ ਸ਼ਾਸਤਰਾਂ ‘ਚ ਇਹ ਲਿਖਿਆ ਹੈ ਕਿ ਇਨਸਾਨ ਕੇਵਲ ਇਨਸਾਨ ਨਹੀਂ, ਸਗੋਂ ਬਹੁਤ ਸਾਰੇ ਧਰਮ ਇਸ ਨਾਲ ਜੁੜੇ ਹੋਏ ਹਨ। (Saint Dr MSG)
ਇਹ ਵੀ ਪੜ੍ਹੋ : ਮਾਲਕ ਦੇ ਪਿਆਰ ‘ਚ ਹੈ ਅਥਾਹ ਪਰਮਾਨੰਦ : Saint Dr MSG
ਧਰਮ ਕਹਿੰਦਾ ਹੈ ਕਿ ਇਨਸਾਨ ਨੂੰ ਸਵੇਰੇ 2 ਤੋਂ 4 ਵਜੇ ਦਰਮਿਆਨ ਜਾਗਣਾ ਚਾਹੀਦਾ ਹੈ ਅਤੇ ਓਮ, ਹਰੀ, ਰਾਮ ਦੀ ਭਗਤੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਜੋ ਕੰਮ-ਧੰਦਾ ਕਰਦੇ ਹੋ ਉਸ ‘ਚ ਮਿਹਨਤ ਕਰੋ, ਨਾ ਕਿ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਠੱਗੀ, ਬੇਈਮਾਨੀ। ਹਮੇਸ਼ਾ ਮਿਹਨਤ, ਹੱਕ-ਹਲਾਲ ਦੀ ਕਮਾਈ ਅਤੇ ਕਮਾਈ ਦਾ ਪੰਜਵਾਂ  ਜਾਂ ਸੱਤਵਾਂ ਹਿੱਸਾ ਨੇਕੀ ‘ਤੇ ਨੇਕ ਦਿਲ ਨਾਲ ਲਾਓ, ਨਾਲ ਹੀ ਪ੍ਰਭੂ ਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਾਰੇ ਧਰਮ ਕਹਿੰਦੇ ਹਨ ਕਿ ਸਵੇਰੇ-ਸਵੇਰੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ। (Saint Dr MSG)
ਪਰ ਕੋਈ-ਕੋਈ ਹੁੰਦਾ ਹੈ ਜੋ ਅਜਿਹਾ ਕਰਦਾ ਹੈ। ਜ਼ਿਆਦਾਤਰ ਤਾਂ ਉਦੋਂ ਯਾਦ ਕਰਦੇ ਹਨ ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ ਜਾਂ ਆਉਣ ਵਾਲੀ ਹੁੰਦੀ ਹੈ। ਨੌਕਰੀ ਜਾਣ ਦਾ ਡਰ ਹੋਵੇ ਤਾਂ ਮਾਲਕ ਸ਼ਹਿਦ ਵਰਗਾ ਲੱਗਣ ਲੱਗਦਾ ਹੈ। ਜਦੋਂ ਬੱਚਾ ਬਿਮਾਰ ਹੋਵੇ ਅਤੇ ਡਾਕਟਰ ਕਹਿ ਦੇਵੇ ਕਿ ਇਹ ਬਿਮਾਰੀ ਲਾਇਲਾਜ ਹੈ, ਉਦੋਂ ਮਾਲਕ ਬਹੁਤ ਮਿੱਠਾ ਲੱਗਦਾ ਹੈ। ਕੋਈ ਨੌਕਰੀ ਲਈ ਇੰਟਰਵਿਊ ਦੇਣ ਜਾਂਦਾ ਹੈ, ਉਸ ਸਮੇਂ ਉਹ ਮਾਲਕ ਨੂੰ ਕਹਿੰਦਾ ਹੈ ਕਿ ਹੇ ਭਗਵਾਨ! ਥੋੜ੍ਹਾ ਜਿਹਾ ਧੱਕਾ ਲਾ ਦੇਣਾ, ਤੇਰਾ ਕੀ ਜਾਵੇਗਾ। (Saint Dr MSG)
ਮੇਰਾ ਰੁਜ਼ਗਾਰ ਬਣ ਜਾਵੇਗਾ ਤੇ ਬਦਲੇ ‘ਚ ਤੈਨੂੰ ਪ੍ਰਸ਼ਾਦ ਖਵਾਵਾਂਗਾ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਨੌਕਰੀ ਚਾਹੁੰਦਾ ਹੈ। 10 ਹਜ਼ਾਰ ਰੁਪਏ ਮਹੀਨਾ ਅਤੇ ਪ੍ਰਸ਼ਾਦ ਖਵਾਉਂਦਾ ਹੈ ਸਵਾ 25 ਰੁਪਏ ਦਾ। ਸਵਾ 25 ‘ਚ ਵੀ ਸਵਾ ਮਾਲਕ ਦਾ ਅਤੇ 25 ਦਾ ਖੁਦ ਖਾ ਜਾਂਦੇ ਹਨ। ਇਹ ਕੁਰੀਤੀ ਹੈ ਕਿਉਂਕਿ ਭਗਵਾਨ ਕਿਸੇ ਦੇ ਪ੍ਰਸ਼ਾਦ ਦਾ ਭੁੱਖਾ ਨਹੀਂ ਹੈ। ਕੀ ਭਗਵਾਨ ਜੀ ਕਦੇ ਕਿਸੇ ਦੇ ਘਰ ਮੰਗਣ ਆਉਂਦੇ ਹਨ ਕਿ ਮੈਨੂੰ ਪ੍ਰਸ਼ਾਦ ਦਿਓ? ਨਹੀਂ, ਕਦੇ ਨਹੀਂ ਆਉਂਦਾ। ਭਾਈ ਜੋ ਤਹਾਨੂੰ 10 ਹਜ਼ਾਰ ਦੀ ਨੌਕਰੀ ਦਿਵਾ ਸਕਦਾ ਹੈ ਕੀ ਉਹ ਆਪਣੇ ਲਈ ਹਲਵਾਈ ਦੀ ਦੁਕਾਨ ‘ਤੇ ਜਾ ਕੇ ਤਾਜ਼ਾ-ਤਾਜ਼ਾ ਮਠਿਆਈ ਨਹੀਂ ਖਾ ਸਕਦਾ। (Saint Dr MSG)
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਸਾਰੇ ਸਰੀਰਾਂ ‘ਚੋਂ ਮਨੁੱਖ ਨੂੰ ਬਿਲਕੁਲ ਵੱਖਰਾ ਬਣਾਇਆ ਹੈ ਇਸ ਦੇ ਅੰਦਰ ਜਿੰਨਾ ਦਿਮਾਗ, ਸੋਚਣ-ਸਮਝਣ ਦੀ ਸ਼ਕਤੀ ਹੈ ਕਿਸੇ ਹੋਰ ਪ੍ਰਾਣੀ ‘ਚ ਨਹੀਂ ਆਤਮਾ ਨੂੰ ਮਨੁੱਖੀ ਜਨਮ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ, ਆਤਮਾ ਨੂੰ ਆਵਾਗਮਨ, ਜਨਮ-ਮਰਨ ਤੋਂ ਅਜ਼ਾਦ ਕਰਵਾਉਣ ਲਈ ਮਿਲਿਆ ਹੈ ਮਨੁੱਖੀ ਸਰੀਰ ‘ਚ ਜੇਕਰ ਜੀਵ-ਆਤਮਾ ਪ੍ਰਭੂ-ਪਰਮਾਤਮਾ ਦਾ ਨਾਮ ਲਵੇ। (Saint Dr. MSG)
ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੀ ਭਗਤੀ-ਇਬਾਦਤ ਕਰੇ ਤਾਂ ਬਹੁਤ ਸਾਰੇ ਭਿਆਨਕ ਕਰਮ ਕੱਟ ਜਾਂਦੇ ਹਨ ਇਨਸਾਨ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਜਾਂਦਾ ਹੈ ਸਫ਼ਲਤਾ ਇਨਸਾਨ ਦੇ ਕਦਮ ਚੁੰਮਦੀ ਹੈ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਇਨਸਾਨ ਸਤਿਸੰਗ ‘ਚ ਆ ਕੇ ਅਮਲ ਕਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਚੁਗਲੀ, ਨਿੰਦਿਆ, ਲੱਤ-ਖਿਚਾਈ, ਕਿਸੇ ਦਾ ਬੁਰਾ ਸੋਚਣ, ਕਰਨ ‘ਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਕਾਮ-ਵਾਸ਼ਨਾ, ਕਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ‘ਚ ਪੈ ਕੇ ਮਨੁੱਖੀ ਜਨਮ ਨੂੰ ਤਬਾਹ ਨਹੀਂ ਕਰਨਾ ਚਾਹੀਦਾ। (Saint Dr. MSG)
ਇਹ ਵੀ ਪੜ੍ਹੋ : ਪਹਿਲੀ ਅਕਤੂਬਰ ਤੋਂ ਬਦਲ ਰਹੇ ਨੇ ਕਈ ਨਿਯਮ, ਹੋਣਗੇ ਇਹ ਬਦਲਾਅ
ਸਗੋਂ ਇਨ੍ਹਾਂ ਬੁਰਾਈਆਂ ਤੋਂ  ਆਪਣੇ-ਆਪ ਨੂੰ ਬਚਾਉਣਾ ਚਾਹੀਦਾ ਹੈ ਜਿਵੇਂ ਤੁਸੀਂ ਗੱਡੀ ਚਲਾ ਰਹੇ ਹੋ ਤੇ ਅੱਗੇ ਇੱਕ ਪਾਸੇ ਦਲਦਲ ਹੋਵੇ ਅਤੇ ਦੂਜੇ ਪਾਸੇ ਟੋਏ ਹੋਣ ਤਾਂ ਤੁਸੀਂ ਬੜੇ ਆਰਾਮ ਨਾਲ, ਧਿਆਨ ਨਾਲ ਗੱਡੀ ਚਲਾਉਂਦੇ ਹੋ ਕਿ ਗੱਡੀ ਨਾ ਤਾਂ ਟੋਏ ‘ਚ ਜਾਵੇ ਅਤੇ ਨਾ ਹੀ ਦਲਦਲ ‘ਚ ਫਸੇ ਜੇਕਰ ਧਿਆਨ ਨਾਲ ਚਲਾਉਂਗੇ ਤਾਂ ਤੁਸੀਂ ਸਹੀ-ਸਲਾਮਤ ਨਿਕਲ  ਜਾਓਗੇ ਜੇਕਰ ਲਾਪਰਵਾਹੀ ਨਾਲ, ਇੱਧਰ-ਉੱਧਰ ਦੀਆਂ ਗੱਲਾਂ ਕਰਦੇ ਜਾਓਗੇ ਤਾਂ ਗੱਡੀ ਜਾਂ ਤਾਂ ਟੋਏ ‘ਚ ਡਿੱਗ ਜਾਵੇਗੀ ਜਾਂ ਦਲਦਲ ‘ਚ ਫੱਸ ਜਾਵੇਗੀ ਤਾਂ ਉਸੇ ਤਰ੍ਹਾਂ ਮਨ ਤੇ ਮਾਇਆ ਕਾਲ ਨੇ ਬਣਾਏ ਹਨ ਅਤੇ ਜ਼ਿੰਦਗੀ ਰੂਪੀ ਗੱਡੀ ‘ਤੇ ਜੇਕਰ ਮਨ ਸਵਾਰ ਹੈ। (Saint Dr MSG)
ਤਾਂ ਇਨਸਾਨ ਇਨ੍ਹਾਂ ‘ਚ ਡਿੱਗ ਪਵੇਗਾ ਕਾਮ-ਵਾਸ਼ਨਾ, ਕਰੋਧ, ਲੋਭ, ਮੋਹ,ਹੰਕਾਰ, ਮਨ-ਮਾਇਆ ਰੂਪੀ ਦਲਦਲ ‘ਚ ਤੁਹਾਡੀ ਆਤਮਾ ਫੱਸ ਜਾਵੇਗੀ ਜੇਕਰ ਤੁਸੀਂ ਧਿਆਨ ਨਾਲ ਭਾਵ ਸਿਮਰਨ, ਭਗਤੀ-ਇਬਾਦਤ ਕਰੋਗੇ, ਗੁਰੂ, ਪੀਰ-ਫ਼ਕੀਰ ਜਿਹੋ-ਜਿਹੀ ਟਰੇਨਿੰਗ ਦਿੰਦਾ ਹੈ ਉਵੇਂ ਡਰਾਈਵਰ ਬਣ ਕੇ ਜ਼ਿੰਦਗੀ ਗੁਜ਼ਾਰੋਗੇ ਤਾਂ ਤੁਸੀਂ ਨਾ ਤਾਂ ਦਲਦਲ ‘ਚ ਫਸੋਗੇ ਤੇ ਨਾ ਹੀ ਕਦੇ ਟੋਇਆਂ ‘ਚ ਗੱਡੀ ਡਿੱਗੇਗੀ, ਕਿਉਂਕਿ ਪੀਰ-ਫ਼ਕੀਰ ਇਨ੍ਹਾਂ ਰਾਹਾਂ ਦੇ ਮਾਹਿਰ ਹੁੰਦੇ ਹਨ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਫ਼ਕੀਰਾਂ ਦੇ ਬਚਨਾਂ ‘ਤੇ ਚੱਲਣਾ ਬੜਾ ਮੁਸ਼ਕਿਲ ਵੀ ਹੈ ਕਿਉਂਕਿ ਮਨ ਬੜੇ ਰੋੜੇ ਅਟਕਾਉਂਦਾ ਹੈ ਅਜਿਹੇ-ਅਜਿਹੇ ਲੋਕ ਜੋ ਭਗਤੀ ‘ਚ ਲੱਗਦੇ ਹਨ, ਬੜੇ ਭਗਤ ਲੱਗਦੇ ਹਨ, ਪਰ ਜਦੋਂ ਮਨ ਦਾਅ ਚਲਾਉਂਦਾ ਹੈ ਤਾਂ ਭਗਤੀ ਧਰੀ-ਧਰਾਈ ਰਹਿ ਜਾਂਦੀ ਹੈ ਕਿਉਂਕਿ ਨਿੰਦਿਆ-ਚੁਗਲੀ, ਵਿਅਰਥ, ਫਜ਼ੂਲ ਦੀਆਂ ਗੱਲਾਂ ਇਨਸਾਨ ਨੂੰ ਕਿਤੋਂ ਦਾ ਨਹੀਂ ਛੱਡਦੀਆਂ ਇੰਜ ਜੋ ਵੀ ਕਰਦੇ ਹਨ ਉਹ ਕਦੇ ਵੀ ਰੂਹਾਨੀਅਤ ‘ਚ ਮਾਲਕ, ਸਤਿਗੁਰੂ ਦੀ ਦਇਆ-ਮਿਹਰ ਦੇ ਕਾਬਲ ਨਹੀਂ ਬਣ ਸਕਦੇ ਇਸ ਲਈ ਮਨ ਨਾਲ ਲੜੋ ਅਤੇ ਸੇਵਾ-ਸਿਮਰਨ ਕਰੋ। (Saint Dr. MSG)
(ਸੱਚ ਕਹੂੰ ਨਿਊਜ਼)ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ ਇਨਸਾਨ ਦੇ ਜੀਵਨ ਦਾ ਉਦੇਸ਼ ਇੱਕ ਹੀ ਹੈ, ਸਰੀਰਕ ਤੇ ਪਰਿਵਾਰਕ ਸੁਖ ਹਾਸਲ ਕਰਨਾ, ਜਿਸ ਨੂੰ ਪਾਉਣ ਲਈ ਸਾਰਾ ਦਿਨ ਝੂਠ, ਠੱਗੀ, ਕੁਫ਼ਰ, ਬੇਈਮਾਨੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਦਾ ਸਹਾਰਾ ਲੈਂਦਾ ਹੈ ਗੱਲ-ਗੱਲ ‘ਤੇ ਝੂਠ ਬੋਲਦਾ ਹੈ ਗੱਲ-ਗੱਲ ‘ਤੇ ਈਮਾਨ ਡੋਲਦਾ ਹੈ ਧਰਮਾਂ ਦੀਆਂ ਕਸਮਾਂ ਖਾਂਦਾ ਹੈ ਤੇ ਢੀਠ ਬਣਿਆ ਰਹਿੰਦਾ ਹੈ ਇਨਸਾਨ ਦੁਨੀਆਂਦਾਰੀ ‘ਚ ਇੰਨਾ ਫਸ ਜਾਂਦਾ ਹੈ ਕਿ ਉਸ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਰਹਿੰਦੀ ਸੁਪਨਿਆਂ ‘ਚ ਮਹਿਲ ਬਣਾ ਲੈਂਦਾ ਹੈ ਤੇ ਖ਼ਿਆਲਾਂ ਦੇ ਜਹਾਜ਼ ‘ਤੇ ਚੜ੍ਹਿਆ ਨਜ਼ਰ ਆਉਂਦਾ ਹੈ ਪਰ ਜਦੋਂ ਅੱਖ ਖੁੱਲ੍ਹਦੀ ਹੈ ਤਾਂ ਮੰਜ਼ੀ ‘ਤੇ ਪਿਆ ਹੁੰਦਾ ਹੈ ਕਹਿਣ ਦਾ ਮਤਲਬ ਹੈ ਕਿ ਇਨਸਾਨ ਦਿਨ-ਰਾਤ ਮਾਰੋ-ਮਾਰ ਕਰਦਾ ਫਿਰਦਾ ਹੈ, ਜਿਸ ਤਰ੍ਹਾਂ ਕੀੜੀਆਂ ਖੁੱਡ ‘ਚੋਂ ਨਿਕਲਦੀਆਂ ਹਨ ਤੇ ਦੌੜੀਆਂ-ਭੱਜਦੀਆਂ ਰਹਿੰਦੀਆਂ ਹਨ,  ਮਧੂ-ਮੱਖੀਆਂ ਵੀ ਛੱਤਾ ਬਣਾਉਂਦੀਆਂ ਹਨ।
ਪਰ ਆਖ਼ਰ ‘ਚ ਉਸ ਨੂੰ ਕੋਈ ਹੋਰ ਹੀ ਲੈ ਜਾਂਦਾ ਹੈ ਉਸੇ ਤਰ੍ਹਾਂ ਇਸ ਕਲਿਯੁਗ ‘ਚ ਇਨਸਾਨ ਬੁਰੇ ਕਰਮ ਕਰਦਾ ਹੈ, ਪਾਪ ਕਰਮਾਂ ਨਾਲ ਪੈਸਾ, ਧਨ ਦੌਲਤ, ਜ਼ਮੀਨ-ਜਾਇਦਾਦ ਬਣਾਉਂਦਾ ਹੈ, ਪਰ ਆਖ਼ਰ ‘ਚ ਨਤੀਜਾ ਸਾਰਾ ਕੁਝ ਛੱਡ ਕੇ ਇਸ ਜਹਾਨ ਤੋਂ ਚਲਿਆ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੀ ਇਹ ਕਿਹੋ ਜਿਹੀ ਕਹਾਣੀ ਹੈ? ਬਚਪਨ ਖੇਡਣ-ਕੁੱਦਣ ‘ਚ ਗੁਜ਼ਾਰਿਆ, ਜਵਾਨੀ ਨਾਦਾਨੀ ‘ਚ, ਵਿਸ਼ੇ-ਵਿਕਾਰਾਂ ‘ਚ ਤੇ ਘਰ ਵਾਲਿਆਂ ਨੇ ਵੀ ਸੋਚਿਆ ਕਿ ਇਸ ਨੂੰ ਨੱਥ ਪਾਉਣੀ ਚਾਹੀਦੀ ਹੈ ਤਾਂ ਫਿਰ ਵਿਆਹ ਹੋ ਗਿਆ ਫਿਰ ਜਦੋਂ ਬਾਲ-ਬੱਚੇ ਹੋ ਗਏ, ਖ਼ੂਬ ਢੋਲ-ਢਮੱਕੇ ਵਜਾਏ, ਪਰ ਜਦੋਂ ਉਹ ਵੱਡੇ ਹੋ ਗਏ ਤਾਂ ਢੋਲ-ਢਮੱਕੇ ਤਾਂ ਕੀ ਤਾੜੀ ਨਹੀਂ ਵੱਜੀ ਤਾਂ ਕਿ ਮੱਖੀ ਉੱਡ ਸਕੇ ਸਾਰਾ ਦਿਨ ਉਨ੍ਹਾਂ ਦੀ ਚਿੰਤਾ ਪੈਸਾ ਕਿੱਧਰੋਂ ਆਵੇ।
ਨੇਕ ਕਾਰਜਾਂ ‘ਚ ਸਮਾਂ ਲਗਾਓ : Saint Dr MSG
ਕਿਵੇਂ ਬਣਾਵਾਂ, ਬੈਂਕ ‘ਚ ਜਮ੍ਹਾਂ ਕਰਵਾਵਾਂ, ਅਜਿਹਾ ਕਰਾਂ, ਉਸ ਤਰ੍ਹਾਂ ਕਰਾਂ, ਇਹ ਅਜਿਹਾ ਬਣੇ, ਉਸ ਤਰ੍ਹਾਂ ਬਣੇ ਕਈਆਂ ਨੂੰ ਵਿਸ਼ੇ-ਵਿਕਾਰ ਤਾਂ ਬਜ਼ੁਰਗ ਹੋਣ ‘ਤੇ ਵੀ ਨਹੀਂ ਛੱਡਦੇ ਕਈਆਂ ਦੀ ਗੰਦੀ ਆਦਤ, ਗੰਦਗੀ ਦੇ ਕੀੜੇ ਹੁੰਦੇ ਹਨ, ਉਹ ਲੱਗੇ ਰਹਿੰਦੇ ਹਨ, ਉਨ੍ਹਾਂ ਨੂੰ ਕੋਈ ਜਵਾਨੀ-ਬੁਢਾਪੇ ਨਾਲ, ਉਮਰ ਨਾਲ ਲੈਣਾ-ਦੇਣਾ ਨਹੀਂ ਹੁੰਦਾ, ਗਿਰ ਜਾਂਦੇ ਹਨ ਉਹ ਹੱਦ ਤੋਂ ਜ਼ਿਆਦਾ ਜਿਵੇਂ ਅਸੀਂ ਇੱਕ ਕਿਤਾਬ ਪੜ੍ਹਦੇ ਹਾਂ ਬੜੀ ਖੁਸ਼ੀ-ਖੁਸ਼ੀ ਪੜ੍ਹਦੇ ਹਾਂ, ਪੜ੍ਹ ਲਈ ਤੇ ਬਾਅਦ ‘ਚ ਛੱਡ ਦਿੰਦੇ ਹਾਂ, ਉਸ ਨੂੰ ਵਾਰ-ਵਾਰ ਕੌਣ ਦੁਹਰਾਏ, ਚੈਪਟਰ ਖ਼ਤਮ ਹੋ ਗਿਆ ਤਾਂ  ਓਕੇ, ਰੱਖ ਦਿੱਤੀ ਕਿਤੇ ਵੀ ਉਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਦਾ ਜਦੋਂ ਚੈਪਟਰ ਸਮਾਪਤ ਹੋ ਗਿਆ ਤੇ ਚਲੋ ਜੀ, ਜਦੋਂ ਪਟਾਖ਼ਾ ਜਿਹਾ ਬੋਲ ਗਿਆ,  ਘਰ ਵਾਲੇ ਵੀ ਝੱਟ ਨਾਲ ਮੰਜ਼ੀ ਤੋਂ ਹੇਠਾਂ ਲਾਹ ਦਿੰਦੇ ਹਨ।
ਆਪ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਇਹ ਸਾਰਾ ਕੁਝ ਦੇਖ ਕੇ ਵੀ ਸਮਝ ਨਹੀਂ ਆਉਂਦੀ ਜਦੋਂ ਤੱਕ ਆਤਮਾ ਹੈ, ਹਰ ਕੋਈ ਸਤਿਕਾਰ ਕਰਦਾ ਹੈ ਤੇ ਬਾਅਦ ‘ਚ ਕੱਪੜੇ ਵੀ ਢੰਗ ਦੇ ਨਹੀਂ ਦਿੰਦੇ ਇੱਕ ਹੀ ਚਬੂਤਰਾ ਬਣਿਆ ਹੈ, ਉਸ ‘ਤੇ ਕੰਮ ਤਮਾਮ ਕੀਤਾ, ਰਾਖ ਝਾੜ ਦਿੱਤੀ, ਦੂਜੇ ਦਾ ਇੰਤਜ਼ਾਰ ਕੀਤਾ ਇਸ ਤਰ੍ਹਾਂ ਚਲਦੀ ਰਹਿੰਦੀ ਹੈ ਜ਼ਿੰਦਗੀ ਤੇ ਬਸ ਜੋ ਆਏ ਸਨ ਉਹ ਚਲੇ ਗਏ ਤੇ ਜੋ ਹਨ ਉਨ੍ਹਾਂ ਇੱਕ ਦਿਨ ਜਾਣਾ ਹੈ, ਪਰ ਕਿਸੇ ਨੂੰ ਇਸ ਚੀਜ਼ ਦੀ ਪਰਵਾਹ ਨਹੀਂ ਕਿ ਕਿਉਂ ਨਾ ਜ਼ਿੰਦਗੀ ਨੂੰ ਇਸ ਤਰ੍ਹਾਂ ਰੌਸ਼ਨ ਕਰ ਜਾਈਏ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੋਕ ਉਨ੍ਹਾਂ ਦੇ ਨਾਂਅ ਨੂੰ ਯਾਦ ਰੱਖਣ ਇਸ ਲਈ ਜ਼ਰੂਰੀ ਹੈ ਕਿ ਚੰਗੇ ਨੇਕ ਕੰਮ ਕਰਕੇ ਜਾਓ ਤਾਂਕਿ  ਆਉਣ ਵਾਲੀਆਂ ਪੀੜ੍ਹੀਆਂ ਸਤਿਕਾਰ-ਅਦਬ ਨਾਲ ਤੁਹਾਨੂੰ ਯਾਦ ਕਰਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਦਾ ਪਿਆਰ-ਮੁਹੱਬਤ ਜਿਸ ਦੇ ਭਾਗ ‘ਚ ਲਿਖ ਦਿੱਤਾ ਜਾਂਦਾ ਹੈ ਉਹ ਇਨਸਾਨ ਦੋਵਾਂ ਜਹਾਨਾਂ ‘ਚ ਸਭ ਤੋਂ ਸੁਖੀ ਹੋ ਜਾਂਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਦੇ ਪਿਆਰ-ਮੁਹੱਬਤ ‘ਚ ਪਰਮਾਨੰਦ ਸਮਾਇਆ ਹੈ ਉਥੇ ਗ਼ਮ, ਦੁੱਖ, ਦਰਦ, ਚਿੰਤਾ , ਪ੍ਰੇਸ਼ਾਨੀ ਲਈ ਕੋਈ ਜਗ੍ਹਾ ਨਹੀਂ ਜੋ ਇਨਸਾਨ  ਪਰਮਾਤਮਾ ਦੇ ਪਿਆਰ ਦੇ ਮਾਰਗ ‘ਤੇ ਚਲਦਾ ਹੈ, ਉਹ ਦਿਲੋ-ਦਿਮਾਗ ਤੋਂ, ਹਿਰਦੇ ਤੋਂ ਪਾਕਿ ਪਵਿੱਤਰ ਹੁੰਦਾ ਜਾਂਦਾ ਹੈ ਤੇ ਉਸ ਨੂੰ ਲੱਜਤਾਂ, ਨਜ਼ਾਰੇ ਮਿਲਣੇ ਸ਼ੁਰੂ ਹੋ ਜਾਂਦੇ ਹਨ, ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਲੋਕ ਮਾਲਕ ਦੇ ਪਿਆਰ-ਮੁਹੱਬਤ ਦੇ ਰਾਹ ‘ਤੇ ਚੱਲਦੇ ਹਨ, ਉਨ੍ਹਾਂ ਲਈ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਕੋਈ ਮਾਇਨੇ ਨਹੀਂ ਰੱਖਦੀ ਹਾਲਾਂਕਿ ਇਹ ਸਾਰੀਆਂ ਬਹੁਤ ਵੱਡੀਆਂ ਸ਼ਕਤੀਆਂ ਹਨ।
ਕਿਉਂਕਿ ਕਾਮ-ਵਾਸਨਾ, ਦੇਵ-ਮਹਾਂਦੇਵਾਂ ਦੇ ਮਨ ਦੀ ਡਗਮਗ-ਡਗਮਗ ਕਰਵਾ ਦਿੰਦੀ ਹੈ ਕਾਮ-ਵਾਸਨਾ, ਵੱਡੇ-ਵੱਡੇ ਰਿਸ਼ੀ-ਮੁਨੀਆਂ ਨੂੰ ਘਾਤ ਲਾ ਕੇ ਪਟਕ ਦਿੰਦਾ ਹੈ ਕਰੋਧ, ਅਜਿਹਾ ਜ਼ਾਲਮ ਹੈ ਕਿ ਪਤਾ ਨਹੀਂ ਦੁਨੀਆ ‘ਚ ਕਿੰਨੀ ਤਬਾਹੀ ਕੀਤੀ ਹੈ ਇਸ ਤਰ੍ਹਾਂ ਲੋਭ-ਲਾਲਚ, ਮਨ, ਮੋਹ-ਮਾਇਆ, ਇਹ ਅਜਿਹੀਆਂ ਸ਼ਕਤੀਆਂ ਹਨ, ਜੋ ਇਨਸਾਨ ਨੂੰ ਕਿਤੋਂ ਦਾ ਨਹੀਂ ਛੱਡਦੇ ਇਨ੍ਹਾਂ ‘ਚ ਉਲਝ ਕੇ ਇਨਸਾਨ ਆਪਣੀ ਔਕਾਤ, ਹਸਤੀ ਭੁੱਲ ਜਾਂਦਾ ਹੈ ਤੇ ਆਪਣੇ-ਆਪ ਨੂੰ ਇੰਨਾ ਵੱਡਾ, ਇੰਨਾ ਉੱਚਾ ਬਣਾ ਲੈਂਦਾ ਹੈ ਕਿ ਸਾਰੇ ਕਾਇਦੇ-ਕਾਨੂੰਨ, ਇਨਸਾਨੀਅਤ ਭੁੱਲ ਜਾਂਦਾ ਹੈ ਤੇ ਉਹ ਸ਼ੈਤਾਨੀਅਤ ਵੱਲ ਕਦਮ ਵਧਾ ਲੈਂਦਾ ਹੈ ਅਜਿਹੇ ‘ਚ ਪਰਮਾਤਮਾ ਦਾ ਪ੍ਰੇਮ ਹੀ ਹੈ, ਜੋ ਰਾਖਸ਼ਾਂ ਨੂੰ ਦੇਵਤਾ ਬਣਾ ਦਿੰਦਾ ਹੈ ਪਰਮਾਤਮਾ ਦਾ ਪ੍ਰੇਮ, ਤੜਫ਼ਦੇ ਹੋਇਆਂ ਨੂੰ ਮਲ੍ਹਮ ਲਾ ਦਿੰਦਾ ਹੈ ਪਰਮਾਤਮਾ ਦਾ ਪ੍ਰੇਮ, ਇਨਸਾਨ ਨੂੰ ਸੁੱਖਾਂ ਦੀ ਖਾਨ ਬਖਸ਼ਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ ‘ਚ ਚੱਲਣ ਲਈ ਕੋਈ ਜਾਦੂ-ਟੂਣਾ ਨਹੀਂ ਕਰਨਾ ਕੋਈ ਪੈਸੇ ਦੀ ਲੋੜ ਨਹੀਂ ਕੋਈ ਕੰਮ-ਧੰਦਾ ਨਹੀਂ ਛੱਡਣਾ ਘਰ-ਪਰਿਵਾਰ ਨਹੀਂ ਛੱਡਣਾ ਕੋਈ ਕੱਪੜੇ ਬਦਲਣ ਦਾ ਚੱਕਰ ਨਹੀਂ ਤੁਸੀਂ ਪਰਮਾਤਮਾ ਦੇ ਪਿਆਰ ‘ਚ ਚੱਲਣਾ ਹੈ, ਤਾਂ ਬਸ, ਸੇਵਾ ਤੇ ਸਿਮਰਨ ਕਰਨਾ ਅਤੀ ਜ਼ਰੂਰੀ ਹੈ ਤੁਸੀਂ ਸੇਵਾ-ਸਿਮਰਨ, ਭਗਤੀ-ਇਬਾਦਤ ਕਰਦੇ ਹੋ, ਤਾਂ ਪਰਮਾਤਮਾ ਦੇ ਨਾਮ ਨਾਲ ਤੁਹਾਡੇ ਦਿਲੋ-ਦਿਮਾਗ ਦਾ ਸ਼ੀਸ਼ਾ ਸਾਫ਼ ਹੁੰਦਾ ਹੈ ਤੇ ਤੁਸੀਂ ਉਸ ਦੀ ਦਇਆ-ਮਿਹਰ, ਰਹਿਮਤ ਦੇ ਲਾਇਕ ਬਣਦੇ ਚਲੇ ਜਾਂਦੇ ਹੋ ਇਸ ਲਈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰੋ, ਪਰਹਿੱਤ, ਪਰਮਾਰਥ ਕਰਿਆ ਕਰੋ ਤਾਂਕਿ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਤੁਹਾਡੀ ਝੋਲੀ ‘ਚ ਆ ਸਕਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਮ-ਨਾਮ ਹੀ ਆਤਮ ਬਲ ਦੇਣ ਵਾਲੀ ਤਾਕਤ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਓਮ,  ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਨੂੰ ਭੁਲਾਈ ਬੈਠਾ ਹੈ ਉਸ ਨੂੰ ਭੁੱਲਣ ਨਾਲ ਇਨਸਾਨ ਦੇ ਅੰਦਰ ਗ਼ਮ, ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਵਧਦੀਆਂ ਜਾਂਦੀਆਂ ਹਨ ਤੇ ਇਨਸਾਨ ਆਤਮਿਕ ਕਮਜ਼ੋਰੀ ਦੀ ਵਜ੍ਹਾ ਨਾਲ ਹਮੇਸ਼ਾ ਦੁਖੀ ਪਰੇਸ਼ਾਨ ਰਹਿਣ ਲੱਗਦਾ ਹੈ ਜਿਨ੍ਹਾਂ ਦੇ ਅੰਦਰ ਆਤਮਿਕ ਕਮਜ਼ੋਰੀ ਹੁੰਦੀ ਹੈ, ਕੋਈ ਵੀ ਗੱਲ ਉਨ੍ਹਾਂ ਨੂੰ ਸਹਿਣ ਨਹੀਂ ਹੁੰਦੀ ਗੱਲ-ਗੱਲ ‘ਤੇ ਗੁੱਸਾ ਕਰਨਾ ਆਮ ਗੱਲ ਹੋ ਜਾਂਦੀ ਹੈ ਇੱਕ ਰਾਮ-ਨਾਮ ਹੀ ਅਜਿਹੀ ਤਾਕਤ ਹੈ, ਜਿਸ ਦਾ ਜਾਪ ਕਰਨ ਨਾਲ ਇਨਸਾਨ ਅੰਦਰ ਆਤਮਬਲ ਆਉਂਦਾ ਹੈ, ਜਿਸ ਦੁਆਰਾ ਇਨਸਾਨ ਵੱਡੇ ਤੋਂ ਵੱਡੇ ਕੰਮ ‘ਚ ਵੀ ਪਰੇਸ਼ਾਨ ਨਹੀਂ ਹੁੰਦਾ  ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਆਤਮਿਕ ਕਮਜ਼ੋਰੀ ਆ ਜਾਂਦੀ ਹੈ ਤਾਂ ਲੋਕ ਬੇਵਜ੍ਹਾ ਹੀ ਉਲਝਦੇ ਰਹਿੰਦੇ ਹਨ, ਬਿਨਾਂ ਵਜ੍ਹਾ ਲੜਦੇ ਰਹਿੰਦੇ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਤਮਬਲ, ਰੂਹਾਨੀ ਸ਼ਕਤੀ ਪਾਉਣ ਲਈ ਸਤਿਸੰਗ ਹੀ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਇੱਕ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ,   ਰੱਬ ਦਾ ਨਾਮ ਲਿਆ ਜਾਂਦਾ ਹੋਵੇ, ਇੱਕ ਮਾਲਕ ਦੀ ਚਰਚਾ ਹੁੰਦੀ ਹੋਵੇ, ਇਨਸਾਨ ਉਥੇ ਆ ਕੇ ਬੈਠੇ, ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਸਾਰਾ ਕੁਝ ਉਸ ਦੇ ਅੰਦਰ ਹੈ, ਫਿਰ ਵੀ ਉਹ ਕੰਗਾਲ ਹੈ ਜੋ ਬ੍ਰਹਿਮੰਡ ‘ਚ ਹੈ, ਉਹ ਇਨਸਾਨ ਦੇ ਸਰੀਰ ‘ਚ ਹੈ, ਜੋ ਰਾਮ ਦਾ ਨਾਮ ਜਪੇਗਾ, ਉਹੀ ਸਾਰਾ ਕੁਝ ਪ੍ਰਾਪਤ ਕਰ ਸਕਦਾ ਹੈ ਉਸ ਨੂੰ ਹੀ ਸਾਰਾ ਕੁਝ ਮਿਲਦਾ ਹੈ, ਨਹੀਂ ਤਾਂ ਜਿਵੇਂ ਲੋਕ ਆਉਂਦੇ ਹਨ, ਉਵੇਂ ਹੀ ਵਾਪਸ ਚਲੇ ਜਾਂਦੇ ਹਨ ਖਾਲੀ ਹੱਥ ਆਏ, ਖਾਲੀ ਹੱਥ ਪਰਤ ਜਾਂਦੇ ਹਨ ਪਰ ਜੋ ਲੋਕ ਸਤਿਸੰਗ ਸੁਣਦੇ ਹਨ, ਰਾਮ ਨਾਮ ਦਾ ਜਾਪ ਕਰਦੇ ਹਨ, ਭਗਤੀ ਕਰਦੇ ਹਨ, ਉਹ ਹੀ ਉਸ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਤੇ ਉਹ ਮਾਲਕ ਦੇ ਰਹਿਮੋ-ਕਰਮ ਨੂੰ ਪ੍ਰਾਪਤ ਕਰਕੇ ਸਾਰੀਆਂ ਖੁਸ਼ੀਆਂ ਪਾ ਕੇ ਇਸ ਕਲਿਯੁਗ ‘ਚ ਮਾਤਲੋਕ ‘ਚ ਵੀ ਪਰਮਾਨੰਦ ਦੀ ਪ੍ਰਾਪਤੀ ਕਰ ਲੈਂਦੇ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਕਿੰਨਾ ਸੁਖੀ ਹੋਵੇਗਾ, ਜੋ ਬੇਗ਼ਮ ਹੈ, ਜਿਸ ਨੂੰ ਕਿਸੇ ਚੀਜ਼ ਦਾ ਕੋਈ ਗ਼ਮ , ਚਿੰਤਾ ਨਹੀਂ  ਕੋਈ ਟੈਨਸ਼ਨ, ਬਿਮਾਰੀ, ਗ਼ਲਤ ਸੋਚ ਨਹੀਂ, ਉਸ ਤੋਂ ਸੁਖੀ ਇਨਸਾਨ ਹੋਰ ਕੋਈ ਹੋ ਹੀ ਨਹੀਂ ਸਕਦਾ ਪਰ ਅਜਿਹਾ ਇਨਸਾਨ ਬਣਨਾ ਕੋਈ ਮਾਮੂਲੀ ਗੱਲ ਨਹੀਂ ਤੁਸੀਂ ਕਿਤੇ ਬੈਠੇ ਹੋ, ਕੁਝ ਦੇਖਿਆ, ਧਿਆਨ ਓਧਰ ਚਲਿਆ ਗਿਆ ਫਿਰ ਕੁਝ ਦੂਜੇ ਪਾਸੇ ਦੇਖਿਆ, ਤਾਂ ਧਿਆਨ ਉਸ ਵੱਲ ਚਲਿਆ ਗਿਆ ਅਜਿਹੇ ਧਿਆਨ ‘ਚ ਤੁਸੀਂ ਉਲਝੇ ਰਹਿੰਦੇ ਹੋ, ਕਦੇ ਕੋਈ ਗ਼ਲਤ ਵਿਚਾਰ, ਗ਼ਲਤ ਸੋਚ, ਕਦੇ ਗ਼ਲਤ ਦੇਖਣਾ ਤੇ ਫਿਰ ਤੁਸੀਂ ਉਸ ਦੀ ਵਜ੍ਹਾ ਨਾਲ ਦੁਖੀ ਪਰੇਸ਼ਾਨ ਹੁੰਦੇ ਹੋ ਇਸ ਤੋਂ ਬਚਣ ਲਈ ਆਤਮਬਲ ਜ਼ਰੂਰੀ ਹੈ ਤੇ ਆਤਮਬਲ ਜਦੋਂ ਤੁਸੀਂ ਪ੍ਰਾਪਤ ਕਰੋਗੇ, ਤਦ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ, ਤਦ ਤੁਹਾਡਾ ਅੰਦਰ ਇੰਨਾ ਮਜ਼ਬੂਤ ਹੋਵੇਗਾ ਕਿ ਤੁਸੀਂ ਦੁਨੀਆਂ ‘ਚ ਰਹਿੰਦੇ ਹੋਏ ਕਮਲ ਵਾਂਗ, ਚਿੱਕੜ ‘ਚ ਰਹਿੰਦੇ ਹੋਏ ਵੀ ਚਿੱਕੜ ਦਾ ਅਸਰ ਤੁਹਾਡੇ ਉੱਤੇ ਨਹੀਂ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਮਾਤਮਾ ਨਾਲ ਮਿਲਾਉਂਦਾ ਹੈ ਨਾਮ ਦਾ ਸਿਮਰਨ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ  । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪੀਰੋ, ਮੁਰਸ਼ਿਦੇ-ਕਾਮਿਲ ਦਾ ਰਹਿਮੋ ਕਰਮ ਇੱਕ ਅਜਿਹੇ ਨਸ਼ੇ, ਮਸਤੀ ਦੇ ਰੂਪ ‘ਚ ਛਾਇਆ ਹੋਇਆ ਹੈ ਕਿ ਜੀਵ-ਆਤਮਾਵਾਂ ਦੇ ਪੈਰ ਧਰਤੀ ‘ਤੇ ਨਹੀਂ ਲੱਗ ਰਹੇ ਹਨ ਇਸ ਸੰਸਾਰ ‘ਚ ਲੋਕ ਪਤਾ ਨਹੀਂ ਕੀ ਭਾਵਨਾ ਲੈ ਕੇ ਆਉਂਦੇ ਹਨ ਕਈ ਲੋਕ ਅਜ਼ਾਦ ਹੁੰਦੇ ਹੋਏ ਵੀ ਗੁਲਾਮ ਬਣ ਜਾਂਦੇ ਹਨ ਅਤੇ ਕਈ ਗੁਲਾਮ ਹੁੰਦੇ ਹੋਏ ਅਜ਼ਾਦ ਹੋ ਜਾਂਦੇ ਹਨ ਇਸ ਸੰਸਾਰ ‘ਚ ਲੋਕ ਚੰਦ ਨੋਟਾਂ ਲਈ ਕਿਸੇ ਨਾ ਕਿਸੇ ਦੇ ਗੁਲਾਮ ਬਣ ਜਾਂਦੇ ਹਨ ਥੋੜ੍ਹੇ ਪੈਸੇ ਲਈ ਸਾਰੀ ਉਮਰ ਦੀ ਗੁਲਾਮੀ ਕਰਦੇ ਹਨ ਪਸ਼ੂਆਂ ਵਾਂਗ ਜੀਵਨ ਗੁਜ਼ਾਰਦੇ ਹਨ ਅਤੇ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਜ਼ਮੀਰ ਦੀ ਅਵਾਜ਼ ਸੁਣਦੇ ਹਨ ਅਤੇ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨਾਲ ਬੇਇੰਤਹਾ ਮੁਹੱਬਤ ਕਰਦੇ ਹੋਏ ਉਸ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦੇ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੀ ਦਇਆ-ਮਿਹਰ, ਰਹਿਮਤ, ਦਇਆ-ਦ੍ਰਿਸ਼ਟੀ ਦੇ ਕਾਬਲ ਬਣਨਾ ਹਰ ਪ੍ਰਾਣੀ ਲਈ ਜ਼ਰੂਰੀ ਹੈ ਸਾਡੇ ਸਾਰੇ ਧਰਮਾਂ, ਮਜ਼ਹਬਾਂ ਦੀ ਇਹੀ ਸਿੱਖਿਆ ਹੈ ਕਿ ਤੁਸੀਂ ਮਾਲਕ ਦੀ ਔਲਾਦ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਤਾਂ ਕਿ ਉਸ ਦੇ ਸਿਮਰਨ ਦੁਆਰਾ ਤੁਸੀਂ ਉਸਦੀ ਦਇਆ-ਮਿਹਰ, ਰਹਿਮਤ, ਕਿਰਪਾ-ਦ੍ਰਿਸ਼ਟੀ ਦੇ ਲਾਇਕ ਬਣ ਜਾਓ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਹਮੇਸ਼ਾ ਲਈ ਸੱਚੀ ਮਸਤੀ ਦਿਲੋ-ਦਿਮਾਗ ‘ਚ ਸੰਜੋਣਾ ਚਾਹੁੰਦੇ ਹੋ।
ਜੋ ਕਦੇ ਖ਼ਤਮ ਨਾ ਹੋਵੇ, ਤਾਂ ਤੁਸੀਂ ਮਾਲਕ ਦੇ ਨਾਮ ਦਾ ਸਿਮਰਨ ਕਰਿਆ ਕਰੋ ਮਾਲਕ ਦੇ ਨਾਮ ਦਾ ਸਿਮਰਨ ਹੀ ਆਵਾਗਮਨ ਤੋਂ ਆਜ਼ਾਦ  ਕਰਵਾਉਂਦਾ ਹੈ ਅਤੇ ਮਾਲਕ ਨਾਲ ਮਿਲਾ ਦਿੰਦਾ ਹੈ ਇਸ ਲਈ ਚਲਦੇ, ਬੈਠਦੇ, ਲੇਟਦੇ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰੋ, ਸਤਿਗੁਰ ਦਾ ਸ਼ੁਕਰਾਨਾ ਕਰੋ ਸਤਿਗੁਰ ਦਾ ਸ਼ੁਕਰਾਨਾ ਕਰਨ ਨਾਲ ਹੋਰ ਜ਼ਿਆਦਾ ਉਸਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣੋਗੇ ਉਹ ਆਪਣਾ ਸ਼ੁਕਰਾਨਾ ਨਹੀਂ ਲੈਂਦਾ ਪਰ ਬਦਲੇ ‘ਚ ਦਇਆ-ਮਿਹਰ, ਰਹਿਮਤ ਲੁਟਾ ਦਿੰਦਾ ਹੈ ।
ਇਸ ਲਈ ਇਨਸਾਨ ਦਾ ਫ਼ਰਜ਼ ਹੈ ਕਿ ਆਪਣੇ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗਾੱਡ, ਖੁਦਾ, ਰੱਬ ਦਾ ਜਿੰਨਾ ਧੰਨਵਾਦ, ਸ਼ੁਕਰਾਨਾ ਹੋ ਸਕੇ ਕਰਦਾ ਰਹੇ ਤਾਂ ਮਾਲਕ ਦੀ ਦਇਆ-ਮਿਹਰ ਜ਼ਰੂਰ ਵਰਸਦੀ ਹੈ ਗ਼ਮ, ਚਿੰਤਾ, ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਆਦਮੀ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਸੀਤਾ ਦੇਵੀ ਨੂੰ ਨਹੀਂ ਡਰਾਏਗੀ ਡਿਗੂੰ-ਡਿਗੂੰ ਕਰਦੀ ਛੱਤ
ਡੇਰਾ ਸ਼ਰਧਾਲੂਆਂ ਨੇ ਕੁਝ ਹੀ ਘੰਟਿਆਂ ‘ਚ ਬਣਾ ਕੇ ਦਿੱਤਾ ਪੁਰਾ ਮਕਾਨ
ਮੇਵਾ ਸਿੰਘ/ਲੰਬੀ।  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਿਲੀ ਪਵਿੱਤਰ ਸਿੱਖਿਆ ‘ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਗਰਮੀ ਜਾਂ ਸਰਦੀ ਦੇ ਮੌਸਮ ਦੀ ਪ੍ਰਵਾਹ ਕੀਤੇ ਬਿਨਾ ਹਰ ਪਲ ਸੇਵਾ ਲਈ ਤੱਤਪਰ ਰਹਿੰਦੇ ਹਨ। ਇਸੇ ਤਹਿਤ ਬਲਾਕ ਲੰਬੀ ਦੇ ਸਮੂਹ ਜਿੰਮੇਵਾਰਾਂ ਤੇ ਸਾਧ-ਸੰਗਤ ਨੇ ਬਲਾਕ ਦੇ ਪਿੰਡ ਕਿੱਲਿਆਂਵਾਲੀ ਦੀ ਨਿਵਾਸੀ ਸੀਤਾ ਦੇਵੀ ਦਾ ਮਕਾਨ ਕੁਝ ਹੀ ਘੰਟਿਆਂ ‘ਚ ਬਣਾ ਕੇ ਦਿੱਤਾ ਬਲਾਕ ਦੇ ਜ਼ਿੰਮੇਵਾਰਾਂ ਤੇ ਸਾਧ-ਸੰਗਤ ਨੂੰ ਸੀਤਾ ਦੇਵੀ ਵਿਧਵਾ ਤਰਸੇਮ ਸਿੰਘ ਨੇ ਆਪਣੇ ਖਸਤਾ ਹਾਲਤ ਮਕਾਨ ਨੂੰ ਬਣਾਉਣ ਸਬੰਧੀ ਇੱਕ ਲਿਖਤੀ ਅਰਜੀ ਦਿੱਤੀ ਸੀ।
ਅਰਜੀ ਵਿੱਚ ਭੈਣ ਸੀਤਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਤਰਸੇਮ ਸਿੰਘ ਕਰੀਬ 22 ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਿਆ ਸੀ, ਤੇ ਉਸ ਨੇ ਲੋਕਾਂ ਦੇ ਘਰਾਂ ਵਿਚ ਕੰਮ-ਧੰਦਾ ਕਰਕੇ ਆਪਣੀਆਂ 3 ਬੇਟੀਆਂ ਨੂੰ ਪਾਲਿਆ ਹੈ, ਤੇ ਇਸ ਵਕਤ ਉਸ ਦੀ ਆਰਥਿਕ ਹਾਲਤ ਵੀ ਬਹੁਤ ਖਸਤਾ ਹੋਣ ਕਰਕੇ ਉਹ ਆਪਣੇ ਡਿਗੂੰ-ਡਿਗੂੰ ਕਰਦੇ ਮਕਾਨ ਨੂੰ ਬਣਾਉਣ ਦੀ ਹਾਲਤ ਵਿੱਚ ਨਹੀਂ ਹੈ ਤਾਂ ਸਮੂਹ ਸੇਵਾਦਾਰਾਂ ਤੇ ਸਾਧ-ਸੰਗਤ ਨੇ ਸਾਰੀ ਜਾਂਚ-ਪੜਤਾਲ ਤੋਂ ਬਾਅਦ ਇਸ ਭੈਣ ਦੇ ਨਿਵਾਸ ਲਈ ਇੱਕ ਕਮਰਾ, ਰਸੋਈ ਤੇ ਲੈਟਰੀਨ ਕੁਝ ਹੀ ਘੰਟਿਆਂ ਵਿਚ ਤਿਆਰ ਕਰਕੇ ਉਸ ਦੇ ਹਵਾਲੇ ਕੀਤਾ।
ਮਕਾਨ ਬਣਨ ਤੋਂ ਬਾਅਦ ਭੈਣ ਸੀਤਾ ਦੇਵੀ ਨੇ ਜਿੱਥੇ ਸਮੂਹ ਸੇਵਾਦਾਰਾਂ ਤੇ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ, ਉੱਥੇ ਪੂਜਨੀਕ ਗੁਰੂ ਜੀ ਨੂੰ ਕੋਟਿਨ-ਕੋਟਿ ਪ੍ਰਣਾਮ ਕਰਦਿਆਂ ਕਿਹਾ ਕਿ ਧੰਨ ਹਨ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਿਨ੍ਹਾਂ ਦੀ ਪਾਵਨ ਸਿੱਖਿਆ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਡੇਰੇ ਦੀ ਮਰਿਆਦਾ ਵਿੱਚ ਰਹਿ ਕੇ ਉੁਸ ਨੂੰ ਮਕਾਨ ਬਣਾ ਕੇ ਦਿੱਤਾ ਹੈ, ਤੇ ਹੁਣ ਉਹ ਤੇ ਉਸ ਦੀਆਂ ਬੇਟੀਆਂ ਮਕਾਨ ਵਿਚ ਬੇਫਿਕਰ ਹੋ ਕੇ ਆਪਣੇ ਜਿੰਦਗੀ ਦੇ ਪਲ ਗੁਜ਼ਾਰ ਸਕਣਗੀਆਂ।
ਇਸ ਮੌਕੇ ਇਸ ਮਕਾਨ ਨੂੰ ਬਣਾਉਣ ਵਿਚ ਸਹਿਯੋਗ ਕਰਨ ਵਾਲੇ ਸੇਵਾਦਾਰਾਂ ਵਿਚ ਬਲਾਕ ਲੰਬੀ ਦੇ ਭੰਗੀਦਾਸ ਗੁਰਮੇਜ ਸਿੰਘ ਇੰਸਾਂ, ਬਲਾਕ ਦੇ 15 ਮੈਂਬਰਾਂ ਵਿਚ ਲਛਮਣ ਸਿੰਘ ਇੰਸਾਂ, ਹਰਜੀ ਰਾਮ ਇੰਸਾਂ, ਗੁਰਤੇਜ ਸਿੰਘ ਇੰਸਾਂ, ਅੰਗਰੇਜ ਸਿੰਘ ਇੰਸਾਂ, ਬਲਕਰਨ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ, ਚੰਨਾ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ ਤੇ ਬਲਾਕ ਲੰਬੀ ਦੇ ਪਿੰਡਾਂ ਤੇ ਡੱਬਵਾਲੀ ਮੰਡੀ ਦੇ ਸੇਵਾਦਾਰ ਮੌਜ਼ੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨ ਨਾਲ ਲੜੋ ਅਤੇ ਸੇਵਾ-ਸਿਮਰਨ ਕਰੋ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਸਾਰੇ ਸਰੀਰਾਂ ‘ਚੋਂ ਮਨੁੱਖ ਨੂੰ ਬਿਲਕੁਲ ਵੱਖਰਾ ਬਣਾਇਆ ਹੈ ਇਸ ਦੇ ਅੰਦਰ ਜਿੰਨਾ ਦਿਮਾਗ, ਸੋਚਣ-ਸਮਝਣ ਦੀ ਸ਼ਕਤੀ ਹੈ ਕਿਸੇ ਹੋਰ ਪ੍ਰਾਣੀ ‘ਚ ਨਹੀਂ ਆਤਮਾ ਨੂੰ ਮਨੁੱਖੀ ਜਨਮ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ, ਆਤਮਾ ਨੂੰ ਆਵਾਗਮਨ, ਜਨਮ-ਮਰਨ ਤੋਂ ਅਜ਼ਾਦ ਕਰਵਾਉਣ ਲਈ ਮਿਲਿਆ ਮਨੁੱਖੀ ਸਰੀਰ ‘ਚ ਜੇਕਰ ਜੀਵ-ਆਤਮਾ ਪ੍ਰਭੂ-ਪਰਮਾਤਮਾ ਦਾ ਨਾਮ ਲਵੇ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੀ ਭਗਤੀ-ਇਬਾਦਤ ਕਰੇ ਤਾਂ ਬਹੁਤ ਸਾਰੇ ਭਿਆਨਕ ਕਰਮ ਕੱਟ ਜਾਂਦੇ ਹਨ ਇਨਸਾਨ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਜਾਂਦਾ ਹੈ ਸਫ਼ਲਤਾ ਇਨਸਾਨ ਦੇ ਕਦਮ ਚੁੰਮਦੀ ਹੈ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਇਨਸਾਨ ਸਤਿਸੰਗ ‘ਚ ਆ ਕੇ ਅਮਲ ਕਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਚੁਗਲੀ, ਨਿੰਦਿਆ, ਲੱਤ-ਖਿਚਾਈ, ਕਿਸੇ ਦਾ ਬੁਰਾ ਸੋਚਣ, ਕਰਨ ‘ਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਕਾਮ-ਵਾਸ਼ਨਾ, ਕਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ‘ਚ ਪੈ ਕੇ ਮਨੁੱਖੀ ਜਨਮ ਨੂੰ ਤਬਾਹ ਨਹੀਂ ਕਰਨਾ ਚਾਹੀਦਾ, ਸਗੋਂ ਇਨ੍ਹਾਂ ਬੁਰਾਈਆਂ ਤੋਂ  ਆਪਣੇ-ਆਪ ਨੂੰ ਬਚਾਉਣਾ ਚਾਹੀਦਾ ਹੈ।
ਜਿਵੇਂ ਤੁਸੀਂ ਗੱਡੀ ਚਲਾ ਰਹੇ ਹੋ ਤੇ ਅੱਗੇ ਇੱਕ ਪਾਸੇ ਦਲਦਲ ਹੋਵੇ ਅਤੇ ਦੂਜੇ ਪਾਸੇ ਟੋਏ ਹੋਣ ਤਾਂ ਤੁਸੀਂ ਬੜੇ ਆਰਾਮ ਨਾਲ, ਧਿਆਨ ਨਾਲ ਗੱਡੀ ਚਲਾਉਂਦੇ ਹੋ ਕਿ ਗੱਡੀ ਨਾ ਤਾਂ ਟੋਏ ‘ਚ ਜਾਵੇ ਅਤੇ ਨਾ ਹੀ ਦਲਦਲ ‘ਚ ਫਸੇ ਜੇਕਰ ਧਿਆਨ ਨਾਲ ਚਲਾਉਂਗੇ ਤਾਂ ਤੁਸੀਂ ਸਹੀ-ਸਲਾਮਤ ਨਿਕਲ ਜਾਓਗੇ ਜੇਕਰ ਲਾਪਰਵਾਹੀ ਨਾਲ, ਇੱਧਰ-ਉੱਧਰ ਦੀਆਂ ਗੱਲਾਂ ਕਰਦੇ ਜਾਓਗੇ ਤਾਂ ਗੱਡੀ ਜਾਂ ਤਾਂ ਟੋਏ ‘ਚ ਡਿੱਗ ਜਾਵੇਗੀ ਜਾਂ ਦਲਦਲ ‘ਚ ਫੱਸ ਜਾਵੇਗੀ ਤਾਂ ਉਸੇ ਤਰ੍ਹਾਂ ਮਨ ਤੇ ਮਾਇਆ ਕਾਲ ਨੇ ਬਣਾਏ ਹਨ ਅਤੇ ਜ਼ਿੰਦਗੀ ਰੂਪੀ ਗੱਡੀ ‘ਤੇ ਜੇਕਰ ਮਨ ਸਵਾਰ ਹੈ ਤਾਂ ਇਨਸਾਨ ਇਨ੍ਹਾਂ ‘ਚ ਡਿੱਗ ਪਵੇਗਾ ਕਾਮ-ਵਾਸ਼ਨਾ, ਕਰੋਧ, ਲੋਭ, ਮੋਹ,ਹੰਕਾਰ, ਮਨ-ਮਾਇਆ ਰੂਪੀ ਦਲਦਲ ‘ਚ ਤੁਹਾਡੀ ਆਤਮਾ ਫੱਸ ਜਾਵੇਗੀ ਜੇਕਰ ਤੁਸੀਂ ਧਿਆਨ ਨਾਲ ਭਾਵ ਸਿਮਰਨ, ਭਗਤੀ-ਇਬਾਦਤ ਕਰੋਗੇ, ਗੁਰੂ, ਪੀਰ-ਫ਼ਕੀਰ ਜਿਹੋ-ਜਿਹੀ ਟਰੇਨਿੰਗ ਦਿੰਦਾ ਹੈ ਉਵੇਂ ਡਰਾਈਵਰ ਬਣ ਕੇ ਜ਼ਿੰਦਗੀ ਗੁਜ਼ਾਰੋਗੇ ਤਾਂ ਤੁਸੀਂ ਨਾ ਤਾਂ ਦਲਦਲ ‘ਚ ਫਸੋਗੇ ਤੇ ਨਾ ਹੀ ਕਦੇ ਟੋਇਆਂ ‘ਚ ਗੱਡੀ ਡਿੱਗੇਗੀ, ਕਿਉਂਕਿ ਪੀਰ-ਫ਼ਕੀਰ ਇਨ੍ਹਾਂ ਰਾਹਾਂ ਦੇ ਮਾਹਿਰ ਹੁੰਦੇ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਫ਼ਕੀਰਾਂ ਦੇ ਬਚਨਾਂ ‘ਤੇ ਚੱਲਣਾ ਬੜਾ ਮੁਸ਼ਕਿਲ ਵੀ ਹੈ ਕਿਉਂਕਿ ਮਨ ਬੜੇ ਰੋੜੇ ਅਟਕਾਉਂਦਾ ਹੈ ਅਜਿਹੇ-ਅਜਿਹੇ ਲੋਕ ਜੋ ਭਗਤੀ ‘ਚ ਲੱਗਦੇ ਹਨ, ਬੜੇ ਭਗਤ ਲੱਗਦੇ ਹਨ, ਪਰ ਜਦੋਂ ਮਨ ਦਾਅ ਚਲਾਉਂਦਾ ਹੈ ਤਾਂ ਭਗਤੀ ਧਰੀ-ਧਰਾਈ ਰਹਿ ਜਾਂਦੀ ਹੈ ਕਿਉਂਕਿ ਨਿੰਦਿਆ-ਚੁਗਲੀ, ਵਿਅਰਥ, ਫਜ਼ੂਲ ਦੀਆਂ ਗੱਲਾਂ ਇਨਸਾਨ ਨੂੰ ਕਿਤੋਂ ਦਾ ਨਹੀਂ ਛੱਡਦੀਆਂ ਇੰਜ ਜੋ ਵੀ ਕਰਦੇ ਹਨ ਉਹ ਕਦੇ ਵੀ ਰੂਹਾਨੀਅਤ ‘ਚ ਮਾਲਕ, ਸਤਿਗੁਰੂ ਦੀ ਦਇਆ-ਮਿਹਰ ਦੇ ਕਾਬਲ ਨਹੀਂ ਬਣ ਸਕਦੇ ਇਸ ਲਈ ਮਨ ਨਾਲ ਲੜੋ ਅਤੇ ਸੇਵਾ-ਸਿਮਰਨ ਕਰੋ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਨੁੱਖੀ ਜਨਮ ਸਰਵੋਤਮ ਹੈ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨੇ ਚੌਰਾਸੀ ਲੱਖ ਸਰੀਰਾਂ ‘ਚ ਸਰਵਸ਼੍ਰੇਸ਼ਟ ਉਹ ਸਰੀਰ ਬਣਾਇਆ ਜੋ ਮਾਤਲੋਕ ‘ਚ ਵੀ ਪਰਮਾਤਮਾ ਨੂੰ ਦੇਖ ਸਕਦਾ ਹੈ, ਉਹ ਸਰੀਰ ਜੋ ਜਿਉਂਦੇ-ਜੀ ਗ਼ਮ, ਚਿੰਤਾ, ਟੈਨਸ਼ਨ, ਬਿਮਾਰੀਆਂ, ਪਰੇਸ਼ਾਨੀਆਂ ਤੋਂ ਅਜ਼ਾਦ ਹੋ ਸਕਦਾ ਹੈ, ਉਹ ਸਰੀਰ ਜੋ ਆਤਮਵਿਸ਼ਵਾਸ ਹਾਸਲ ਕਰ ਲਵੇ ਤਾਂ ਕੋਈ ਵੀ ਮੰਜ਼ਲ ਮੁਸ਼ਕਲ ਨਹੀਂ ਰਹਿੰਦੀ ਤਾਂ ਮਾਲਕ ਨੇ ਅਜਿਹਾ ਮਨੁੱਖੀ ਸਰੀਰ ਬਖਸ਼ਿਆ ਹੈ ਜਿਸ ‘ਚ ਆਤਮਵਿਸ਼ਵਾਸ ਹੋਵੇ ਤਾਂ ਬੁਲੰਦੀਆਂ ਛੂਹ ਸਕਦਾ ਹੈ ਆਤਮਵਿਸ਼ਵਾਸ ਹਾਸਲ ਕਰਨ ਲਈ ਧਰਮਾਂ ‘ਚ ਤਾਂ ਆਦਿਕਾਲ ਤੋਂ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਆਤਮਵਿਸ਼ਵਾਸ ਚਾਹੁੰਦੇ ਹੋ, ਆਤਮਬਲ ਚਾਹੁੰਦੇ ਹੋ ਤਾਂ ਗੁਰਮੰਤਰ ਦਾ ਜਾਪ ਕਰੋ, ਨਾਮ ਜਪੋ, ਮੈਥਡ ਆਫ਼ ਮੈਡੀਟੇਸ਼ਨ ਕਰੋ, ਕਲਮਾ ਅਤਾ ਕਰੋ ਨਾਸਾ ਸਾਇੰਸ ਕੇਂਦਰ ਤੇ ਵੱਡੇ-ਵੱਡੇ ਸਾਇੰਸਟਿਸਟ ਵੀ ਇਹ ਮੰਨਣ ਲੱਗੇ ਹਨ ਕਿ ਜੇਕਰ ਆਤਮਬਲ ਚਾਹੀਦਾ ਹੈ ਤਾਂ ਇੱਕ ਸ਼ਬਦ ਲਓ ਤੇ ਲਗਾਤਾਰ ਉਸ ਦਾ ਅਭਿਆਸ ਕਰੋ ਧਿਆਨ ਦੀ ਵਿਧੀ ‘ਚ ਲਗਾਤਾਰ ਬੈਠੋ ਅਰਥਾਤ ਉਹ ਸ਼ਬਦ ਲੈ ਕੇ  ਉਸ ਦਾ ਜਾਪ ਕਰੋ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਹਿੰਦੂ, ਇਸਲਾਮ, ਸਿੱਖ ਤੇ ਈਸਾਈ ਧਰਮ ਦੀ ਥਿਊਰੀ ਵੀ ਇਹੀ ਹੈ, ਭਾਵ ਇੱਕ ਸ਼ਬਦ ਜਿਸ ਨੂੰ ਹਿੰਦੂ ਧਰਮ ‘ਚ ਗੁਰੂਮੰਤਰ, ਨਾਮ ਸ਼ਬਦ, ਸਿੱਖ ਧਰਮ ‘ਚ ਨਾਮ ਸ਼ਬਦ, ਇਸਲਾਮ ਧਰਮ ‘ਚ ਕਲਮਾ ਤੇ ਇੰਗਲਿਸ਼ ਸੇਂਟ ਮੈਥਡ ਆਫ਼ ਮੈਡੀਟੇਸ਼ਨ , ਦਿ ਗੌਡਸ ਵਰਡਜ਼, ਉਨ੍ਹਾਂ ਸ਼ਬਦਾਂ ਦਾ ਅਭਿਆਸ ਕਰਨਾ ਹੈ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇਹ ਲਿਖਿਆ ਜਾ ਚੁੱਕਿਆ ਹੈ ਤਾਂ ਦੱਸੋ ਕਿ ਧਰਮ ਵੱਡਾ ਜਾਂ ਵਿਗਿਆਨ? ਵਿਗਿਆਨ ਨੇ ਅਜੇ ਕਿਹਾ ਹੈ ਕਿ ਇੱਕ ਸ਼ਬਦ ਲਓ ਉਸ ਦਾ ਅਭਿਆਸ ਕਰੋ, ਧਿਆਨ ‘ਚ ਬੈਠੋ ਤਾਂ ਆਤਮਵਿਸ਼ਵਾਸ ਵਧੇਗਾ ਜਦੋਂ ਕਿ ਸਾਡੇ ਵੇਦ-ਸ਼ਾਸਤਰਾਂ ‘ਚ ਹਜ਼ਾਰਾਂ ਸਾਲ ਪਹਿਲਾਂ ਇਹੀ ਲਿਖਿਆ ਕਿ ਗੁਰਮੰਤਰ ਲਓ, ਉਸ ਦਾ ਅਭਿਆਸ ਕਰੋ ਤਾਂ ਜਿਉਂਦੇ-ਜੀ ਗ਼ਮ, ਚਿੰਤਾ, ਪਰੇਸ਼ਾਨੀਆਂ ਤੋਂ ਮੁਕਤੀ ਤੇ ਮਰਨ ਤੋਂ ਬਾਅਦ ਜਨਮ-ਮਰਨ ਤੋਂ ਮੁਕਤੀ ਮਿਲ ਜਾਵੇਗੀ।
ਪੂਜਨੀਕ ਗੁਰੂ?ਜੀ ਫ਼ਰਮਾਉਂਦੇ ਹਨ ਕਿ ਅਸੀਂ ਵਿਗਿਆਨ ਨੂੰ ਪੜ੍ਹਦੇ ਰਹੇ ਨਾਨ-ਮੈਡੀਕਲ ਦੇ ਵਿਦਿਆਰਥੀ ਰਹੇ ਅਸੀਂ ਵਿਗਿਆਨ ਨੂੰ ਮੰਨਦੇ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਵਿਗਿਆਨ ਨੂੰ ਭਗਵਾਨ ਮੰਨਦੇ ਹਾਂ ਉਹ ਸਿਰਫ਼ ਇੱਕ ਰਿਸਰਚ ਕੇਂਦਰ ਹੈ ਆਦਮੀ ਦੇ ਅੰਦਰ ਉੱਠਣ ਵਾਲੀ ਜਗਿਆਸਾ ਜਾਂ ਲੋੜਾਂ ਨੂੰ ਪੂਰਾ ਕਰਨ ਵਾਲੀ ਸਿਰਫ਼ ਇੱਕ ਵਿਧੀ ਹੈ ਪਰ ਸਾਡੇ ਧਰਮ ਮਹਾਂਵਿਗਿਆਨ ਹਨ ਜਾਂ ਸਾਰਾ ਕੁਝ ਹਨ ਕਿਉਂਕਿ ਧਰਮਾਂ ਨੇ, ਪਰਮਾਤਮਾ ਦੇ ਨਾਮ ਨੇ ਇਹ ਸਿਖਾਇਆ ਕਿ ਕੱਪੜੇ ਕਿਵੇਂ ਪਹਿਨਣੇ ਹਨ, ਰਹਿਣਾ ਕਿਵੇਂ ਹੈ, ਬੋਲਣਾ ਕਿਵੇਂ ਹੈ, ਸੌਣਾ-ਜਾਗਣਾ ਕਦੋਂ ਹੈ ? ਜੇਕਰ ਇਹ ਨਾ ਸਿਖਾਇਆ ਹੁੰਦਾ ਤਾਂ ਕੀ ਵਿਗਿਆਨ ‘ਚ ਸਰਚ  ਕਰ ਸਕਦਾ ? ਤਾਂ ਆਦਮੀ ਪਰਮਾਤਮਾ ਦੀ ਭਗਤੀ ਨਾਲ ਹੀ ਆਦਮੀ ਬਣਿਆ ਹੈ।
ਫਿਰ ਆਦਮੀ ਦੇ ਅੰਦਰ ਜਗਿਆਸਾ ਪੈਦਾ ਹੋਈ, ਲੋੜ ਆਈ ਤਾਂ ਉਸ ਮੁਤਾਬਕ ਮਨੁੱਖ ਸਰਚ ਕਰਦਾ ਰਿਹਾ ਤੇ ਉਸ ਨੂੰ ਵਿਗਿਆਨ ਕਿਹਾ ਜਾਣ ਲੱਗਿਆ ਵਿਗਿਆਨ ਤਾਂ ਹੁਣ ਮੰਨਣ ਲੱਗੀ ਹੈ ਪਰ ਧਰਮ ‘ਚ ਜੋ ਰਿਸਰਚ ਹੋਈ ਹੈ ਉਹ ਕਹਿਣ-ਸੁਣਨ ਤੋਂ ਪਰ੍ਹੇ ਹੈ ਵਿਗਿਆਨ ਨੇ ਤਾਂ ਇਹ ਦੱਸਿਆ ਹੈ ਕਿ ਸਭ ਤੋਂ ਤੇਜ਼ ਗਤੀ ਪ੍ਰਕਾਸ਼ ਦੀ ਹੈ, ਜੇਕਰ ਵਿਗਿਆਨ ਰਿਸਰਚ ਕਰੇਗੀ ਤਾਂ ਇਹ ਮੰਨ ਜਾਵੇਗੀ ਕਿ ਸਭ ਤੋਂ ਤੇਜ਼ ਗਤੀ ਮਨ ਦੀ ਹੈ ਇੱਥੋਂ ਤੱਕ ਕਿ ਵਿਗਿਆਨ ਥੋੜ੍ਹਾ-ਬਹੁਤ ਸੋਚ ਸਕਦੀ ਹੈ ਪਰ ਉਹ ਕਦੇ ਵੀ ਨਹੀਂ ਫੜ ਸਕਦੀ ਕਿ ਇਨ੍ਹਾਂ ਸਾਰਿਆਂ ਤੋਂ ਵਧ ਕੇ, ਅਰਬਾਂ ਗੁਣਾਂ ਤੇਜ਼ ਗਤੀ ਆਤਮਾ ਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।