Pilgrims - Sach Kahoon Punjabi
ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਸ਼ਰਧਾਲੂ ਬਿਨਾ ਵੀਜ਼ਾ ਪੁੱਜੇ
ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ, ਪਹਿਲਾ ਜੱਥਾ ਹੋਇਆ ਰਵਾਨਾ
ਪੀਐਮ ਮੋਦੀ ਨੇ ਕਿਹਾ, ਗੁਰੂ ਨਾਨਕ ਦੇਵ ਜੀ ਸਾਡੇ ਪ੍ਰੇਰਨਾ ਪੁੰਜ ਹਨ
ਇਮਰਾਨ ਖਾਨ ਦਾ ਸਵਾਗਤ ਕੀਤਾ ਪੀਐਮ ਮੋਦੀ ਨੇ
ਡੇਰਾ ਬਾਬਾ ਨਾਨਕ | ਸ੍ਰੀ ਗੁਰੂ ਨਾਨਕ ਦੇਵ ਜੀ ਦਾ  550ਵਾਂ ਪ੍ਰਕਾਸ਼ ਪੁਰਬ ਹਿੰਦ-ਪਾਕਿ ਸਬੰਧਾਂ ‘ਚ ਅੱਜ ਇਤਿਹਾਸਕ ਪਹਿਲ ਕਦਮੀ ਸਾਬਤ ਹੋਇਆ ਦੋਵਾਂ ਮੁਲਕਾਂ ਨੇ ਅੱਜ ਪਾਕਿਸਤਾਨ ਦੇ ਜ਼ਿਲ੍ਹੇ ਨਾਰੋਵਾਲ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਲਈ ਬਿਨਾ ਵੀਜ਼ੇ ਤੋਂ ਲਾਂਘਾ ਖੋਲ੍ਹ ਦਿੱਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਦੇ ਗੁਰਦਾਸਪੁਰ ‘ਚ ਸ੍ਰੀ ਕਰਤਾਰਪੁਰ ਸਾਹਿਬ ਦਾ ਉਦਘਾਟਨ ਕੀਤਾ ਉਨ੍ਹਾਂ ਡੇਰਾ ਬਾਬਾ ਨਾਨਕ ਸਥਿਤ ਲਾਂਘੇ ਦੀ ਚੈਕਪੋਸਟ ਤੋਂ 550 ਸ਼ਰਧਾਲੂਆਂ ਦਾ ਪਹਿਲਾ ਜੱਥਾ ਸ੍ਰੀ ਕਰਤਾਰਪੁਰਾ ਸਾਹਿਬ ਲਈ ਰਵਾਨਾ ਕੀਤਾ ਇਸ ਤੋਂ ਪਹਿਲਾਂ ਸਮਾਰੋਹ ‘ਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਸਮਰਪਿਤ ਕਰਨ ‘ਤੇ ਉਹੋ ਜਿਹਾ ਅਹਿਸਾਸ ਹੋ ਰਿਹਾ ਹੈ, ਜਿਹੋ ਜਿਹਾ ਤੁਹਾਨੂੰ ਸਾਰਿਆਂ?ਨੂੰ ਕਾਰ ਸੇਵਾ ਕਰਨ ਸਮੇਂ ਹੁੰਦਾ ਹੈ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਅੱਜ ਤੋਂ ਸ਼ਰਧਾਲੂਆਂ ਲਈ ਖੁੱਲ੍ਹ ਜਾਵੇਗਾ ਇਸ ਮੌਕੇ ਮੰਚ ‘ਤੇ ਮੌਜ਼ੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਪਾਲ ਵੀਪੀ ਬਦਨੌਰ, ਪੰਜਾਬ ਦੇ ਮੰਤਰੀ, ਵਿਧਾਇਕ, ਸਾਂਸਦ, ਕੇਂਦਰੀ ਮੰਤਰੀ ਪ੍ਰੀਸ਼ਦ ਦੇ ਮੈਂਬਰ, ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਹਾਜ਼ਰ ਸਨ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ‘ਤੇ ਉਨ੍ਹਾਂ ਦੀ ਇਸ ਪਵਿੱਤਰ ਧਰਤੀ ‘ਤੇ ਉਹ ਖੁਦ ਨੂੰ ਧੰਨ ਮਹਿਸੂਸ ਕਰ ਰਹੇ ਹਨ
ਓਧਰ ਪਾਕਿਸਤਾਨ ਵਾਲੇ ਪਾਸੇ ਲਾਂਘੇ ਦਾ ਸ਼ੁੱਭ ਆਰੰਭ ਮੁਲਕ ਦੇ ਵਜ਼ੀਰੇ-ਆਜ਼ਮ-ਇਮਰਾਨ ਖਾਨ ਨੇ ਕੀਤਾ ਪਾਕਿਤਸਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਤਿਹਾਸਕ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਰਸਮੀ ਉਦਘਾਟਨ ਕੀਤਾ ਉਨ੍ਹਾਂ ਕਿਹਾ ਕਿ ਅੱਜ ਅਸੀਂ ਨਾ ਸਿਰਫ਼ ਸਰਹੱਦ ਖੋਲ੍ਹ ਰਹੇ ਹਾਂ, ਸਗੋਂ ਸਿੱਖ ਭਾਈਚਾਰੇ ਲਈ ਆਪਣਾ ਦਿਲ ਵੀ ਖੋਲ੍ਹ ਰਹੇ ਹਾਂ ਇਸ ਦੌਰਾਨ ਉਨ੍ਹਾਂ ਆਪਣੀ ਸਰਕਾਰ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਸਰਕਾਰ ਇੰਨੀ ਹੁਨਰਮੰਦ ਹੈ ਰਿਕਾਰਡ ਸਮੇਂ ‘ਚ ਮੁਸ਼ਕਲ ਕੰਮ ਨੂੰ ਪੂਰਾ ਕਰਨ ਲਈ ਉਨ੍ਹਾਂ ਫਿਰ ਤੋਂ ਵਧਾਈ ਦੇਣਾ ਚਾਹੁੰਦੇ ਹਨ
ਖਾਨ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕ੍ਰਿਕਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਸਮੇਤ 12,000 ਤੋਂ ਵੱਧ ਭਗਤਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਮੈਨੂੰ ਇੱਕ ਸਾਲ ਪਹਿਲਾਂ ਤੱਕ ਸ੍ਰੀ ਕਰਤਾਰਪੁਰ ਸਾਹਿਬ ਦੇ ਮਹੱਤਵ ਸਬੰਧੀ ਪਤਾ ਨਹੀਂ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਿਮ 18 ਸਾਲ ਸ੍ਰੀ ਕਰਤਾਰਪੁਰ ਸਾਹਿਬ ‘ਚ ਬਿਤਾਏ ਸਨ ਖਾਨ ਨੇ ਭਾਰਤੀ ਸਿੱਖ ਸ਼ਰਧਾਲੂਆਂ ਦੇ ਪਹਿਲੇ ਜੱਥੇ ਦਾ ਸਵਾਗਤ ਕੀਤਾ, ਜਿਨ੍ਹਾਂ ਨੇ ਗਲਿਆਰੇ ਰਾਹੀਂ ਪਾਕਿਸਤਾਨ ‘ਚ ਦਾਖਲਾ ਕੀਤਾ, ਜੋ ਪਾਕਿਸਤਾਨ ‘ਚ ਸ੍ਰੀ ਗੁਰਦੁਆਰਾ ਦਰਬਾਰ ਸਾਹਿਬ ਨੂੰ ਜੋੜਦਾ ਹੈ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ ਇਮਰਾਨ ਖਾਨ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਇਤਿਹਾਸਕ ਉਦਘਾਟਨ ਖੇਤਰੀ ਸ਼ਾਂਤੀ ਲਈ ਪਾਕਿਸਤਾਨ ਦੀ ਵਚਨਬੱਧਤਾ ਦਾ ਪ੍ਰਮਾਣ ਹੈ ਖਾਨ ਨੇ ਇਸ ਮੌਕੇ ਆਪਣੇ ਸੰਦੇਸ਼ ‘ਚ ਕਿਹਾ, ‘ਅਸੀਂ ਮੰਨਦੇ ਹਾਂ ਕਿ ਖੇਤਰ ਦੀ ਖੁਸ਼ਹਾਲੀ ਤੇ ਸਾਡੀ ਆਉਣ ਵਾਲੀ ਪੀੜ੍ਹੀ ਦੇ ਉੱਜਵਲ ਭਵਿੱਖ ਦਾ ਰਾਹ ਸ਼ਾਂਤੀ ‘ਚ ਹੈ  ਖਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾਲ ਸਦਭਾਵਨਾ ਦਾ ਬੁਨਿਆਦੀ ਸੰਕੇਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਪ੍ਰਤੀ ਉਨ੍ਹਾਂ ਦੇ ਡੂੰਘੇ ਸਨਮਾਨ ਦਾ ਪ੍ਰਤੀਬਿੰਬ ਹੈ
ਪੰਜਾਬ ਦੀ ਦੇਖਭਾਲ ਕਰਨਾ ਸਾਡੀ ਜ਼ਿੰਮੇਵਾਰੀ : ਅਮਰਿੰਦਰ ਸਿੰਘ
ਅਮਰਿੰਦਰ ਸਿੰਘ ਨੇ ਪਾਕਿਸਤਾਨ ਵੱਲ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਗੁਆਂਢੀ ਦੇਸ਼ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਸਮਾਂ ਬਦਲ ਰਿਹਾ ਹੈ ਤੇ ਸ਼ਾਂਤੀ ਤੇ ਪਿਆਰ ਦੀ ਅਵਾਜ਼ ਉੱਠ ਚੁੱਕੀ ਹੈ ਪਾਕਿ ਨੂੰ ਹੁਣ ਸਾਡੇ ਖਿਲਾਫ਼ ਵਰਤੋਂ ਕੀਤੇ ਜਾਣ ਵਾਲੇ ਪੈਸੇ ਨੂੰ ਆਪਣੀ ਜਨਤਾ ਦੀ ਖੁਸ਼ਹਾਲੀ ਲਈ ਸੜਕਾਂ, ਬਿਜਲੀ ਪਾਣੀ ਤੇ ਸਿੱਖਿਆ ‘ਤੇ ਖਰਚਾ ਕਰਨਾ ਚਾਹੀਦਾ ਹੈ ਪੰਜਾਬ ਦੀ ਦੇਖਭਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਦੇ ਦਰਸ਼ਨਾ ਲਈ ਪੰਜਾਬ ਸਰਕਾਰ ਵਲੋਂ ਸ਼ਰਧਾਲੂਆਂ ਲਈ ਮੁਫਤ ਬੱਸ ਸੇਵਾ
ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ 5 ਤੋਂ 12 ਨਵੰਬਰ ਤੱਕ ਹਰ ਰੋਜ਼ ਚੱਲਣਗੀਆਂ 1500 ਬੱਸਾਂ
ਚੰਡੀਗੜ (ਅਸ਼ਵਨੀ ਚਾਵਲਾ) ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਸੰਗਤਾਂ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਸੁਲਤਾਨਪੁਰ ਲੋਧੀ ਦੇ ਦਰਸ਼ਨ ਕਰਵਾਉਣ ਲਈ ਮੁਫਤ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ।ਅੱਜ ਇੱਥੇ ਇਸ ਸਬੰਧੀ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਅਤੇ ਟ੍ਰਾਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। Punjab Government
ਚੰਨੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ‘ਤੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ, ਪੰਜਾਬ ਵਲੋਂ ਟ੍ਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਹੈ।ਇਸ ਫੈਸਲੇ ਦੇ ਤਹਿਤ 5 ਨਵੰਬਰ ਤੋਂ 12 ਨਵੰਬਰ ਤੱਕ ਹਰ ਰੋਜ਼ 1500 ਬੱਸਾਂ ਸੰਗਤਾਂ ਨੂੰ ਸੁਲਤਾਨਪੁਰ ਲੋਧੀ ਦਰਸ਼ਨਾਂ ਲਈ ਲੈ ਕੇ ਜਾਣਗੀਆਂ।
ਉਨਾਂ ਦੱਸਿਆ ਕਿ ਕਿਥੋਂ ਕਿਹੜੀਆਂ ਬੱਸਾਂ ਨੇ ਕਿਸ ਦਿਨ ਜਾਣਾ ਹੈ, ਇਸ ਸਬੰਧੀ ਸਾਰਾ ਪ੍ਰੋਗਰਾਮ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ.ਡੀ.ਐਮਜ ਨੂੰ ਭੇਜ ਦਿੱਤਾ ਗਿਆ ਹੈ। ਸੂਬੇ ਭਰ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਦਰਸ਼ਨ ਕਰਵਾਉਣ ਲਈ ਹਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਅਨੁਸਾਰ ਬੱਸਾਂ ਅਲਾਟ ਕੀਤੀਆਂ ਗਈਆਂ ਹਨ। Punjab Government
ਚੰਨੀ ਨੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਕੋਈ ਵੀ ਜਾਣਕਾਰੀ ਹਾਸਿਲ ਕਰਨ ਲਈ ਟੋਲ ਫਰੀ ਨੰਬਰ 1800-180-0550 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਟੋਲ ਫਰੀ ਨੰਬਰ ਚੌਵੀ ਘੰਟੇ ਚਾਲੂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿਨਾ ਵੀਜ਼ਾ ਜਾ ਸਕਣਗੇ ਸ਼ਰਧਾਲੂ
ਪਾਕਿਸਤਾਨ ਨੂੰ ਸ਼ਰਧਾਲੂਆਂ ਦੀ ਚਾਰ ਦਿਨ ਪਹਿਲਾਂ ਮਿਲੇਗੀ ਜਾਣਕਾਰੀ
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ’ਤੇ ਇਤਿਹਾਸਕ ਫੈਸਲੇ  ਸਾਰਾ ਸਾਲ ਖੁੱਲ੍ਹਾ ਰਹੇਗਾ ਲਾਂਘਾ
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਸਾਰੇ ਧਰਮਾਂ ਦੇ ਲੋਕਾਂ ਨੂੰ ਜਾਣ ਦੀ ਹੋਵੇਗੀ ਖੁੱਲ੍ਹਪਾਕਿ ਨੇ ਦੋ ਮੰਗਾਂ ਨਹੀਂ ਮੰਨੀਆਂਭਾਰਤ ਸਰਕਾਰ ਦੇ ਪ੍ਰੋਟੋਕਾਲ ਅਫ਼ਸਰਾਂ ਦੇ ਸ੍ਰੀ ਗੁਰਦੁਆਰਾ ਸਾਹਿਬ ’ਚ ਜਾਣ ਅਤੇ ਸ਼ਰਧਾਲੂਆਂ ਤੋਂ ਸੇਵਾ ਟੈਕਸ ਵਸੂਲੀ ਨਾ ਲੈਣ ਦੀ ਮੰਗ ’ਤੇ ਪਾਕਿਸਤਾਨ ਨੇ ਗੌਰ ਨਹੀਂ ਕੀਤੀ। ਭਾਰਤ-ਪਾਕਿਸਤਾਨ ਸ੍ਰੀ ਕਰਤਾਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਬਿਨਾ ਵੀਜ਼ੇ ਤੇ ਧਰਮ ਦੇ ਅਧਾਰ ’ਤੇ ਬਿਨਾ ਕਿਸੇ ਭੇਦਭਾਵ ਦੇ ਯਾਤਰਾ ਕਰਨ ’ਤੇ ਰਾਜ਼ੀ ਹੋਏ ਉਨ੍ਹਾਂ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਇਸ ’ਤੇ ਸਹਿਮਤ ਹੋਏ ਕਿ ਗਲਿਆਰੇ ਰਾਹੀਂ ਰੋਜ਼ਾਨਾ 5 ਹਜ਼ਾਰ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਨਗੇ ਓਸੀਆਈ ਕਾਰਡਧਾਰਕ ਭਾਰਤੀ ਮੂਲ ਦੇ ਲੋਕ ਵੀ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਰਾਹੀਂ ਗੁਰੂਦੁਆਰਾ ਸਾਹਿਬ ਜਾ ਸਕਣਗੇ। (Pilgrims)
ਇਹ ਵੀ ਪੜ੍ਹੋ : ਘਰੇਲੂ ਪੱਧਰ ’ਤੇ ਆਰਗੈਨਿਕ ਕਣਕ ਦੀ ਬਿਜਾਈ ਅਤੇ ਬੀਜ ਦੀ ਪਰਖ਼
ਭਾਰਤ ਵੱਲੋਂ ਪਾਕਿਸਤਾਨ ਨੂੰ ਸ਼ਰਧਾਲੂਆਂ ਦੀ ਚਾਰ ਦਿਨ ਪਹਿਲਾਂ ਜਾਣਕਾਰੀ ਦੇਣੀ ਪਵੇਗੀ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਸ੍ਰੀ ਕਰਤਾਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਦੀ ਖੁੱਲ੍ਹ ਹੋਵੇਗੀ ਇੱਕ ਭਾਰਤੀ ਅਧਿਕਾਰੀ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਲਾਂਘਾ ਪੂਰਾ ਸਾਲ ਖੁੱਲ੍ਹਾ ਰਹੇਗਾ ਸ਼ਰਧਾਲੂ ਪੈਦਲ, ਇਕੱਲੇ ਜਾਂ ਸਮੂਹ ’ਚ ਆ ਸਕਦੇ ਹਨ ਸਿੱਖ ਸ਼ਰਧਾਲੂਆਂ ਲਈ ਤਜਵੀਜ਼ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਖਰੜੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਮਕਸਦ ਨਾਲ ਭਾਰਤ ਤੇ ਪਾਕਿਸਤਾਨ ਦਰਮਿਆਨ ਬੁੱਧਵਾਰ ਨੂੰ ਤੀਜੇ ਦੌਰ ਦੀ ਗੱਲਬਾਤ ਲਗਭਗ ਸਫ਼ਲ ਰਹੀ। (Pilgrims)
ਹਾਲਾਂਕਿ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਕੰਪਲੈਕਸ ’ਚ ਪ੍ਰੋਟੋਕਾਲ ਅਫ਼ਸਰਾਂ ਨੂੰ ਆਉਣ ਦੀ ਇਜ਼ਾਜਤ ਦੇਣ ’ਤੇ ਪਾਕਿਸਤਾਨ ਨੇ ਇੱਛਾ ਨਹੀਂ ਦਿਖਾਈ ਦੋਵੇਂ ਦੇਸ਼ ਬੁੱਖੀ ਰਾਵੀ ਚੈਨਲ ’ਤੇ ਇੱਕ ਬ੍ਰਿਜ ਬਣਾਉਣ ’ਤੇ ਸਹਿਮਤ ਹੋਏ ਭਾਰਤ ਨੇ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਤੋਂ ਸੇਵਾ ਟੈਕਸ ਵਸੂਲ ਕਰਨ ’ਤੇ ਪਾਕਿਸਤਾਨ ਨਾਲ ਅਸਹਿਮਤੀ ਪ੍ਰਗਟਾਈ ਹੈ ਅੰਮ੍ਰਿਤਸਰ ਦੇ ਅਟਾਰੀ ’ਚ ਹੋ ਰਹੀ ਸੰਯੁਕਤ ਸਕੱਤਰ ਪੱਧਰ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ 20 ਮੈਂਬਰੀ ਪਾਕਿਸਤਾਨੀ ਵਫ਼ਦ ਭਾਰਤ ਪਹੁੰਚਿਆ ਸੀ ।ਪਾਕਿਸਤਾਨ ਨੇ ਕਿਹਾ ਹੈ ਕਿ ਕਸ਼ਮੀਰ ਨੂੰ ਲੈ ਕੇ ਤਣਾਅ ਦੇ ਬਾਵਜ਼ੂਦ ਸ੍ਰੀ ਕਰਤਾਰਪੁਰ ਗਲਿਆਰੇ ਨੂੰ ਲੈ ਕੇ ਭਾਰਤ ਦੇ ਨਾਲ ਤੀਜੇ ਦੌਰ ਦੀ ਗੱਲਬਾਤ ਸਕਾਰਾਤਮਕ ਮਾਹੌਲ ’ਚ ਹੋਈ ਹੈ ਫੈਸਲ ਨੇ ਕਿਹਾ ਕਿ ਉਨ੍ਹਾਂ ਵਿਸ਼ਵਾਸ ਹੈ ਕਿ ਨਵੰਬਰ ’ਚ ਇਸ ਗਲਿਆਰੇ ਦੇ ਉਦਘਾਟਨ ਦੀ ਦਿਸ਼ਾ ’ਚ ‘ਬਹੁਤ ਨਜ਼ਦੀਕ’ ਪਹੁੰਚ ਜਾਣਗੇ।
ਇਹ ਵੀ ਪੜ੍ਹੋ : ਹੌਂਸਲਿਆਂ ਦੀ ਉਡਾਣ ਸ਼ਾਸਤਰੀ ਗਾਇਨ ਦੇ ਉਸਤਾਦ ਸਨ ਪੰਡਿਤ ਜਸਰਾਜ
ਵੱਖ-ਵੱਖ ਹਸਪਤਾਲਾਂ ਦੀਆਂ ਪਹੁੰਚੀਆਂ ਟੀਮਾਂ ਨੇ ਇਕੱਤਰ ਕੀਤਾ 490 ਯੂਨਿਟ ਖੂਨਦਾਨ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ ਦੇ ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਵੱਲੋਂ ਵਰਲਡ ਬਲੱਡ ਡੋਨਰ ਡੇ ਦੇ ਸਬੰਧ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਇੱਥੋਂ ਦੇ ਨਾਮ ਚਰਚਾ ਘਰ ਪਟਿਆਲਾ ਵਿਖੇ ਲਾਇਆ ਗਿਆ। ਇਹ ਖੂਨਦਾਨ ਕੈਂਪ ਰਜਿੰਦਰਾ ਹਸਪਤਾਲ ਪਟਿਆਲਾ ਬਲੱਡ ਬੈਂਕ, ਨੀਲਮ ਬਲੱਡ ਬੈਂਕ ਰਾਜਪੁਰਾ ਤੇ ਲਾਈਫ਼ ਲਾਈਨ ਬਲੱਡ ਬੈਂਕ ਪਟਿਆਲਾ ਵੱਲੋਂ ਕੀਤੀ ਅਪੀਲ ‘ਤੇ ਲਾਇਆ ਗਿਆ। ਇਸ ਮੌਕੇ ਪਹੁੰਚੀਆਂ ਇਨ੍ਹਾਂ ਟੀਮਾਂ ਵੱਲੋਂ 490 ਯੁਨਿਟ ਖੂਨਦਾਨ ਇਕੱਤਰ ਕੀਤਾ ਗਿਆ।
ਜਾਣਕਾਰੀ ਅਨੁਸਾਰ ਸਵੇਰੇ 9 ਵਜੇ ਸ਼ੁਰੂ ਹੋਏ ਇਸ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨ ਵਾਲਿਆਂ ਦਾ ਉਤਸ਼ਾਹ ਠਾਠਾ ਮਾਰ ਰਿਹਾ ਸੀ ਤੇ ਗਰਮੀ ਦਾ ਮੌਸਮ ਹੋਣ ਦੇ ਬਾਵਜ਼ੂਦ ਵੀ ਖੂਨਦਾਨ ਕਰਨ ਵਾਲਿਆਂ ਦੀਆਂ ਸਵੇਰ ਤੋਂ ਹੀ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਕੀ ਨੌਜਵਾਨ ਕੀ ਬਜ਼ੁਰਗ ਸਾਰੇ ਇੱਕ ਦੂਜੇ ਤੋਂ ਅੱਗੇ ਵਧ ਕੇ ਖੂਨਦਾਨ ਲਈ ਉਤਾਵਲੇ ਹੋ ਰਹੇ ਸਨ। ਖ਼ੂਨਦਾਨ ਲੈਣ ਲਈ ਰਜਿੰਦਰਾ ਹਸਪਤਾਲ ਪਟਿਆਲਾ, ਨੀਲਮ ਬਲੱਡ ਬੈਂਕ ਰਾਜਪੁਰਾ ਤੇ ਲਾਈਫ਼ ਲਾਈਨ ਬਲੱਡ ਬੈਂਕ ਪਟਿਆਲਾ ਦੀਆਂ ਟੀਮਾਂ ਆਪਣੇ ਸਾਜੋ-ਸਮਾਨ ਨਾਲ ਪੁੱਜੀਆਂ ਹੋਈਆਂ ਸਨ।
ਇਸ ਮੌਕੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦੇ ਉਤਸ਼ਾਹ ਦੇਖ ਕੇ ਬਲੱਡ ਬੈਂਕਾਂ ਦੀਆਂ ਹੈਰਾਨ ਸਨ ਕਿ ਕਿਸ ਤਰ੍ਹਾਂ ਸਾਰੇ ਡੇਰਾ ਸ਼ਰਧਾਲੂ ਇੱਕ ਦੂਜੇ ਤੋਂ ਵੱਧ ਚੜ੍ਹ ਖੂਨਦਾਨ ਕਰਨ ਲਈ ਉਤਾਵਲੇ ਹੋ ਰਹੇ। ਇਹ ਖੂਨਦਾਨ ਕੈਂਪ ਦੁਪਹਿਰ 2 ਵਜੇ ਤੱਕ ਚੱਲਿਆ। ਬਲੱਡ ਬੈਂਕ ਟੀਮਾਂ ਵੱਲੋਂ ਆਪਣਾ ਕੋਟਾ ਪੂਰਾ ਕਰ ਲਿਆ, ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ 2 ਵਜੇ ਤੋਂ ਬਾਅਦ ਵੀ ਲਾਈਨਾਂ ਵਿੱਚ ਲੱਗੇ ਖੜ੍ਹੇ ਸਨ, ਪਰ ਬਲੱਡ ਬੈਂਕ ਟੀਮਾਂ ਵੱਲੋਂ ਆਪਣੇ ਹੱਥ ਖੜ੍ਹੇ ਕਰ ਦਿੱਤੇ ਗਏ। ਇਸ ਦੌਰਾਨ ਸਭ ਤੋਂ ਵੱਧ ਖੂਨਦਾਨ ਰਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਵੱਲੋਂ 303 ਯੂਨਿਟ ਇਕੱਤਰ ਕੀਤਾ ਗਿਆ। ਇਸ ਤੋਂ ਇਲਾਵਾ ਲਾਈਫ ਲਾਈਨ ਬਲੱਡ ਬੈਂਕ ਪਟਿਆਲਾ ਦੀ ਟੀਮ ਵੱਲੋਂ 145 ਯੂਨਿਟ ਖੂਨਦਾਨ ਇਕੱਤਰ ਕੀਤਾ ਗਿਆ। ਇਸ ਦੇ ਨਾਲ ਹੀ ਨੀਲਮ ਬਲੱਡ ਬੈਂਕ ਰਾਜਪੁਰਾ ਦੀ ਟੀਮ ਵੱਲੋਂ 42 ਯੂਨਿਟ ਖੂਨਦਾਨ ਇਕੱਤਰ ਕੀਤਾ। ਇਸ ਮੌਕੇ ਪਹੁੰਚੀਆਂ ਇਨ੍ਹਾਂ ਤਿੰਨਾਂ ਟੀਮਾਂ ਵੱਲੋਂ ਕੁੱਲ 490 ਯੂਨਿਟ ਖੂਨਦਾਨ ਇਕੱਤਰ ਕੀਤਾ ਗਿਆ।
ਇਸ ਮੌਕੇ 45 ਮੈਂਬਰ ਹਰਮਿੰਦਰ ਨੋਨਾ, ਹਰਮੇਲ ਘੱਗਾ, ਕੁਲਵੰਤ ਰਾਏ, ਕਰਨਪਾਲ ਸਿੰਘ, ਦਾਰਾ ਖਾਨ, ਜਗਦੀਸ਼ ਖੰਨਾ, ਧੰਨ ਸਿੰਘ, 45 ਮੈਂਬਰ ਭੈਣ ਪ੍ਰੇਮ ਲਤਾ, ਸੁਰਿੰਦਰ ਕੌਰ, ਗੁਰਜੀਤ ਕੌਰ, ਭੈਣ ਪ੍ਰੇਮ ਲਤਾ ਯੂਥ 45 ਮੈਂਬਰ, ਰਾਕੇਸ਼ ਸਬ ਇੰਸਪੈਕਟਰ ਪਸਿਆਣਾ ਚੌਂਕੀ, 25 ਮੈਂਬਰ, 15 ਮੈਂਬਰ, ਪਿੰਡਾਂ-ਸ਼ਹਿਰਾਂ ਦੇ ਭੰਗੀਦਾਸ, ਸੁਜਾਣ ਭੈਣਾਂ, ਨੌਜਵਾਨ ਸੰਮਤੀ, ਬਜੁਰਗ ਸੰਮਤੀ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।
7 ਜ਼ਿਲ੍ਹਿਆਂ ‘ਚ ਹੋਈ ਨਾਮ ਚਰਚਾ, ਬਠਿੰਡਾ ‘ਚ ਪੁੱਜੇ 1 ਲੱਖ 24 ਹਜ਼ਾਰ 560 ਸ਼ਰਧਾਲੂ
ਚੰਡੀਗੜ੍ਹ ( ਸੱਚ ਕਹੂੰ ਨਿਊਜ਼) | ਪੰਜਾਬ ਦੇ ਸੱਤ ਜ਼ਿਲ੍ਹਿਆਂ ‘ਚ ਅੱਜ ਸਾਧ-ਸੰਗਤ ਦਾ ਸਮੁੰਦਰ ਵਹਿ ਤੁਰਿਆ ਮੌਕਾ ਸੀ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਨੂੰ ਸਮਰਪਿਤ ਹੋਈਆਂ ਨਾਮ ਚਰਚਾਵਾਂ ਦਾ ਸਾਧ-ਸੰਗਤ ਦੀ ਡੇਰੇ ਪ੍ਰਤੀ ਸ਼ਰਧਾ ਤੇ ਉਤਸ਼ਾਹ ਅੱਗੇ ਅੱਜ ਸਾਰੇ ਨਾਮ ਚਰਚਾ ਘਰ ਛੋਟੇ ਪੈ ਗਏ ਅਤੇ ਮੌਕੇ ‘ਤੇ ਨਵੇਂ ਪੰਡਾਲ ਬਣਾਉਣੇ ਪਏ ਖਾਸ ਗੱਲ ਇਹ ਸੀ ਕਿ ਬਠਿੰਡਾ ‘ਚ ਸ਼ਰਧਾਲੂਆਂ?ਦੀ ਗਿਣਤੀ 1 ਲੱਖ 24 ਹਜ਼ਾਰ 560 ਤੱਕ ਅੱਪੜ ਗਈ ਇਸੇ ਤਰ੍ਹਾਂ ਲੁਧਿਆਣਾ ‘ਚ 60 ਹਜ਼ਾਰ ਤੋਂ ਵੱਧ ਸ਼ਰਧਾਲੂ ਪੁੱਜੇ ਬਠਿੰਡਾ ਤੇ ਸੰਗਰੂਰ ‘ਚ ਨਾਮ ਚਰਚਾ ਘਰਾਂ ਦੀਆਂ ਕੰਧਾਂ ਤੋੜ ਕੇ ਰਸਤੇ ਵੀ ਬਣਾਉਣੇ ਪਏ ਇਸ ਦੌਰਾਨ ਸਾਧ-ਸੰਗਤ ਨੇ ਮਾਨਵਤਾ ਭਲਾਈ ਕਾਰਜਾਂ ‘ਚ ਤੇਜ਼ੀ ਲਿਆਉਣ ਤੇ ਇਕਜੁਟ ਰਹਿਣ ਦਾ ਪ੍ਰਣ ਦੁਹਰਾਇਆ
ਪੰਜਾਬ ‘ਚ ਅੱਜ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੀਆਂ ਨਾਮ ਚਰਚਾ ਡੱਬਵਾਲੀ ਰੋਡ ‘ਤੇ ਬਣੇ ਨਾਮ ਚਰਚਾ ਘਰ ਵਿਖੇ ਜ਼ਿਲ੍ਹਾ ਫਾਜ਼ਿਲਕਾ ਤੇ ਫਿਰੋਜ਼ਪੁਰ ਦੀ ਨਾਮ ਚਰਚਾ ਕਬੂਲਸ਼ਾਹ ਖੁੱਭਣ ਵਿਖੇ, ਜ਼ਿਲ੍ਹਾ ਲੁਧਿਆਣਾ ਦੀ ਰਾਏਕੋਟ ਵਿਖੇ, ਜ਼ਿਲ੍ਹਾ ਸੰਗਰੂਰ ਤੇ ਜ਼ਿਲ੍ਹਾ ਬਰਨਾਲਾ ਦੀ ਸੰਗਰੂਰ ਵਿਖੇ, ਜ਼ਿਲ੍ਹਾ ਪਟਿਆਲਾ ਦੀ ਪਾਤੜਾਂ ਵਿਖੇ, ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਜ਼ਿਲ੍ਹਾ ਮੁਹਾਲੀ ਤੇ ਚੰਡੀਗੜ੍ਹ ਦੀ ਮੰਡੀ ਗੋਬਿੰਦਗੜ੍ਹ ਵਿਖੇ ਅਤੇ ਜ਼ਿਲ੍ਹਾ ਫਰੀਦਕੋਟ ਤੇ ਮੋਗਾ ਦੀ ਮੋਗਾ ਵਿਖੇ, ਜ਼ਿਲ੍ਹਾ ਮੁਕਤਸਰ ਦੀ ਗਿੱਦੜਬਾਹ ਵਿਖੇ ਹੋਈ ਇਨ੍ਹਾਂ ਨਾਮ ਚਰਚਾਵਾਂ ਨੂੰ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਰਾਮ ਸਿੰਘ ਚੇਅਰਮੈਨ, ਜਗਜੀਤ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਜਿਹੜੇ ਲੋਕ ਆਖਦੇ ਸਨ ਕਿ ਸਾਧ-ਸੰਗਤ ਡੇਰਾ ਸੱਚਾ ਸੌਦਾ ਨਾਲੋਂ ਟੁੱਟ ਗਈ ਹੈ,?ਉਹ ਅੱਜ ਆ ਕੇ ਵੇਖ ਸਕਦੇ ਹਨ ਕਿ ਕਿਸ ਤਰ੍ਹਾਂ ਸਾਧ-ਸੰਗਤ ਦੀ ਡੇਰੇ ਪ੍ਰਤੀ ਅਟੁੱਟ ਸ਼ਰਧਾ ਹੈ ਉਨ੍ਹਾਂ ਕਿਹਾ ਕਿ ਸਾਧ-ਸੰਗਤ ਹਮੇਸ਼ਾ ਮਾਨਵਤਾ ਭਲਾਈ ਕੰਮਾਂ ‘ਚ ਇਕਜੁਟ ਰਹੀ ਹੈ ਤੇ ਸਦਾ ਇੱਕਜੁਟ ਰਹੇਗੀ ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਦੀਆਂ ਅਫਵਾਹਾਂ ਨਾਕਾਮ ਹੋ ਰਹੀਆਂ ਹਨ ਉਨ੍ਹਾਂ ਕਿਹਾ ਕਿ ਕੋਈ ਵੀ ਤਾਕਤ ਸਾਧ-ਸੰਗਤ ਦੀ ਏਕਤਾ ਨੂੰ ਤੋੜ ਨਹੀਂ ਸਕਦੀ ਬੁਲਾਰਿਆਂ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ ਜੋ 134 ਕਾਰਜ ਕੀਤੇ ਜਾ ਰਹੇ ਹਨ, ਇਹ ਜਿਉਂ ਦੇ ਤਿਉਂ ਜਾਰੀ ਰੱਖਣੇ ਹਨ ਪੂਜਨੀਕ ਗੁਰੂ ਜੀ ਵੱਲੋਂ ਭਲਾਈ ਦੀ ਦਿੱਤੀ ਗਈ ਸਿੱਖਿਆ ਨਾਲ ਹੀ ਸਮਾਜ ‘ਚ ਹਾਂਪੱਖੀ ਤਬਦੀਲੀ ਆਵੇਗੀ ਬੁਲਾਰਿਆਂ ਨੇ ਸਾਧ-ਸੰਗਤ ਦੇ ਭਰਵੇਂ ਇਕੱਠ ਦੀ ਪ੍ਰਸ਼ੰਸਾ ਕਰਦਿਆਂ 29 ਅਪਰੈਲ ਨੂੰ  ਡੇਰੇ ਦਾ ਰੂਹਾਨੀ ਸਥਾਪਨਾ ਦਿਵਸ ਧੂਮ-ਧਾਮ ਨਾਲ ਮਨਾਉਣ ਦਾ ਸੱਦਾ ਦਿੱਤਾ ਇਸ ਮੌਕੇ ਸਾਧ-ਸੰਗਤ ਨੇ ਹੱਥ ਖੜੇ ਕਰਕੇ ਮਾਨਵਤਾ ਭਲਾਈ ਦੇ ਕਾਰਜ ਇਕਜੁਟਤਾ ਨਾਲ ਕਰਨ ਤੇ ਸਦਾ ਇੱਕ ਹੋ ਕੇ ਚੱਲਣ ਦਾ ਪ੍ਰਣ ਦੁਹਰਾਇਆ ਇਕੱਠ ਨੂੰ ਸਾਧ-ਸੰਗਤ ਰਾਜਨੀਤਿਕ ਬਲਰਾਜ ਸਿੰਘ ਇੰਸਾਂ, ਹਰਚਰਨ ਸਿੰਘ ਇੰਸਾਂ, ਪਰਮਜੀਤ ਸਿੰਘ ਇੰਸਾਂ ਨੰਗਲ, ਸ਼ਿੰਦਰਪਾਲ ਸਿੰਘ ਇੰਸਾਂ, ਗੁਰਦੇਵ ਸਿੰਘ ਇੰਸਾਂ, ਗੁਰਚਰਨ ਕੌਰ, ਕੁਲਦੀਪ ਕੌਰ ਤੇ ਗੁਰਜੀਤ ਕੌਰ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਹਜ਼ਾਰਾਂ ਜ਼ਰੂਰਤਮੰਦਾਂ ਬੱਚਿਆਂ ਨੂੰ ਸਟੇਸ਼ਨਰੀ ਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਓਧਰ ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼ ਤੇ ਦਿੱਲੀ ‘ਚ ਵੀ ਨਾਮ ਚਰਚਾ ਹੋਈਆਂ, ਜਿਸ ਵਿਚ ਵੱਡੀ ਗਿਣਤੀ ‘ਚ ਸਾਧ-ਸੰਗਤ ਨੇ ਹਿੱਸਾ ਲਿਆ
ਜ਼ਿਕਰਯੋਗ ਹੈ ਕਿ 29 ਅਪਰੈਲ 1948 ਨੂੰ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਲੇ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਉਦੋਂ ਤੋਂ ਹੀ ਸਾਧ-ਸੰਗਤ ਹਰ ਸਾਲ ਪੂਰੇ ਅਪਰੈਲ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੇ ਪਵਿੱਤਰ ਸਥਾਪਨਾ ਦਿਵਸ ਮਹੀਨੇ ਦੀ ਖੁਸ਼ੀ ‘ਚ ਮਨਾਉਂਦੀ ਹੈ ਤੇ ਇਸ ਦੌਰਾਨ ਅਨੇਕ ਜਨ ਕਲਿਆਣ ਤੇ ਪਰਉਪਕਾਰ ਦੇ ਕਾਰਜ ਵੀ ਕੀਤੇ ਜਾਂਦੇ ਹਨ ਇਸ ਖੁਸ਼ੀ ‘ਚ ਸ਼ਾਹ ਸਤਿਨਾਮ ਜੀ ਧਾਮ, ਸਰਸਾ ‘ਚ ਖੂਨਦਾਨ ਸਮੇਤ ਅਨੇਕ ਤਰ੍ਹਾਂ ਦੇ ਕੈਂਪਾਂ ਵੀ ਲਾਏ ਜਾਂਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਂਪ ਦੌਰਾਨ ਡੇਰਾ ਸ਼ਰਧਾਲੂਆਂ ਨੇ ਬੜੇ ਉਤਸ਼ਾਹ ਦੇ ਨਾਲ ਕੀਤਾ ਖੂਨਦਾਨ
105 ਯੂਨਿਟ ਹੋਇਆ ਖ਼ੂਨਦਾਨ, 171 ਮਰੀਜ਼ਾਂ
ਅਬੋਹਰ (ਸੁਧੀਰ ਅਰੋੜਾ) | ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਵੱਲੋਂ ਡੇਰਾ ਸੱਚਾ ਸੌਦਾ ਦੇ 71ਵੇਂ ਰੂਹਾਨੀ ਸਥਾਪਨਾ ਮਹੀਨੇ ਤੇ ਜਾਮ-ਏ-ਇੰਸਾਂ ਗੁਰੂ ਕਾ ਦੀ 13ਵੀਂ ਵਰ੍ਹੇਗੰਢ ਨੂੰ ਸਮਰਪਿਤ ਬਲਾਕ ਕਿੱਕਰ ਖੇੜਾ ਵਿਖੇ ਖ਼ੂਨਦਾਨ ਕੈਂਪ ਤੇ ਜਨਰਲ ਸਿਹਤ ਜਾਂਚ ਕੈਂਪ ਲਾਇਆ ਗਿਆ ਕਿੱਕਰ ਖੇੜਾ ਵਿਖੇ ਸਥਿਤ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਤੇ ਨਾਮ ਚਰਚਾ ਘਰ ‘ਚ ਕੈਂਪ ਦਾ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਅਰਦਾਸ ਬੋਲ ਕੇ ਸ਼ੁੱਭ ਆਰੰਭ ਕੀਤਾ ਗਿਆ ਖ਼ੂਨਦਾਨ ਕੈਂਪ ‘ਚ ਅਬੋਹਰ ਦੇ ਸਿਵਲ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਡਾ. ਸਾਹਿਬ ਰਾਮ, ਸ਼ਮਸ਼ੇਰ ਸਿੰਘ, ਭਗੀਰਥ ਕਾਂਟੀਵਾਲ, ਸ਼ਾਮ ਸੁੰਦਰ, ਸੋਹਨ ਲਾਲ, ਭੁਪਿੰਦਰ ਸਿੰਘ ਵੱਲੋਂ ਕੁੱਲ 105 ਯੂਨਿਟ ਖੂਨ ਇਕੱਠਾ ਕੀਤਾ ਗਿਆ, ਜਿਸ ‘ਚ 68 ਪੁਰਸ਼ਾਂ ਤੇ 37 ਇਸਤਰੀਆਂ ਵੱਲੋਂ ਉਤਸ਼ਾਹ ਨਾਲ ਖ਼ੂਨਦਾਨ ਕੀਤਾ ਗਿਆ ਜਨਰਲ ਸਿਹਤ ਜਾਂਚ ਕੈਂਪ ‘ਚ ਸਰਸਾ ਦੇ ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ‘ਚੋਂ ਮਾਹਿਰ ਡਾਕਟਰ ਸੰਦੀਪ ਭਾਦੂ, ਦੰਦਾਂ ਦੇ ਮਾਹਿਰ ਸਾਕਸ਼ੀ ਇੰਸਾਂ, ਅਪਟੀਮੇਟਰਿਸਟ ਪ੍ਰਵੀਨ ਕੁਮਾਰ, ਜਸਵਿੰਦਰ ਸਿੰਘ, ਰਾਜੇਸ਼ ਇੰਸਾਂ, ਚਰਨਜੀਤ, ਸੁਰਿੰਦਰ ਕੁਮਾਰ, ਗੁਰਮੁਖ ਕੰਬੋਜ ਆਦਿ ਨੇ ਪਹੁੰਚ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਇਨ੍ਹਾਂ ਦੁਆਰਾ ਕੁੱਲ 171 ਮਰੀਜਾਂ ਜਿਨ੍ਹਾਂ ‘ਚ 93 ਇਸਤਰੀਆਂ ਤੇ 78 ਪੁਰਸ਼ਾਂ ਨੇ ਆਪਣੇ ਸਿਹਤ ਦੀ ਜਾਂਚ ਕਰਵਾਈ  ਅਤਿ ਲੋੜਵੰਦ ਮਰੀਜ਼ਾਂ ਨੂੰ ਬਲਾਕ ਕਮੇਟੀ ਦੁਆਰਾ ਮੁਫ਼ਤ ਦਵਾਈਆਂ ਵੰਡੀਆਂ ਗਈਆਂ ਇਸ ਮੌਕੇ ਖ਼ੂਨਦਾਨੀਆਂ ਨੂੰ ਬਲੱਡ ਬੈਂਕ ਵੱਲੋਂ ਪ੍ਰਸੰਸਾ ਪੱਤਰ ਭੇਂਟ ਕੀਤੇ ਗਏ ਇਸ ਮੌਕੇ ਡੇਰਾ ਸੱਚਾ ਸੌਦਾ ਕਮੇਟੀ ਦੇ ਸਟੇਟ ਮੈਂਬਰ ਕ੍ਰਿਸ਼ਨ ਲਾਲ ਜੇਈ, ਗੁਰਸੇਵਕ ਸਿੰਘ, ਦੁਲੀ ਚੰਦ, ਭੈਣ ਆਸ਼ਾ ਚੁੱਘ, ਨਿਰਮਲਾ ਇੰਸਾਂ, ਜ਼ਿਲ੍ਹਾ ਕਮੇਟੀ ਮੈਂਬਰ ਬਲਵੰਤ ਨੋਖਵਾਲ, ਸੁਖਮੰਦਰ ਸਿੰਘ, ਬਲਾਕ ਕਮੇਟੀ ਮੈਂਬਰ ਮੋਹਨ ਲਾਲ, ਰਾਮ ਪ੍ਰਤਾਪ, ਗੁਰਪਵਿੱਤਰ ਸਿੰਘ, ਦਲੀਪ ਇੰਸਾਂ, ਸਹੀ ਰਾਮ, ਬਨਵਾਰੀ ਲਾਲ, ਸੁਖਚੈਨ ਸਿੰਘ, ਰਾਕੇਸ਼, ਜਗਦੀਸ਼ ਰਾਏ, ਵੀਰ ਸਿੰਘ, ਸੁਰਿੰਦਰ ਕੁਮਾਰ, ਵੱਖ-ਵੱਖ ਬਲਾਕਾਂ ਦੇ ਹੋਰ ਜ਼ਿੰਮੇਵਾਰ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਵੱਡੀ ਗਿਣਤੀ ‘ਚ ਹਾਜ਼ਰ ਹੋਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ: ਡੇਰਾ ਸ਼ਰਧਾਲੂ
ਬਠਿੰਡਾ(ਸੱਚ ਕਹੂੰ ਨਿਊਜ਼) ਇੱਥੋਂ ਦੀ ਜ਼ਿਲ੍ਹਾ ਅਦਾਲਤ ‘ਚ ਅੱਜ ਮਾਣਯੋਗ ਜੱਜ ਪ੍ਰਮਿੰਦਰਪਾਲ ਸਿੰਘ ਨੇ ਜ਼ਿਲ੍ਹਾ ਬਠਿੰਡਾ ਦੇ ਕਸਬਾ ਕੋਟਫੱਤਾ ਨਾਲ ਸਬੰਧਿਤ 9 ਡੇਰਾ ਸ਼ਰਧਾਲੂਆਂ ਨੂੰ ਭੰਨਤੋੜ ਅਤੇ ਸਾੜ ਫੂਕ ਦੇ ਦੋਸ਼ਾਂ ‘ਚੋਂ ਬਾਇੱਜਤ ਬਰੀ ਕਰ ਦਿੱਤਾ ਵੇਰਵਿਆਂ ਮੁਤਾਬਿਕ ਕੋਟਫੱਤਾ ਦੇ ਸੇਵਾ ਕੇਂਦਰ ਦੇ ਚੌਂਕੀਦਾਰ ਸਤਵਿੰਦਰ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਚਨਾਰਥਲ ਦੀ ਸ਼ਿਕਾਇਤ ਦੇ ਅਧਾਰ ‘ਤੇ 25 ਅਗਸਤ 2017 ਨੂੰ ਡੇਰਾ ਸ਼ਰਧਾਲੂ ਗੋਸ਼ਾ ਉਰਫ ਹਰਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ, ਪੱਪੂ ਸਿੰਘ ਪੁੱਤਰ ਗੁਰਨਾਮ ਸਿੰਘ, ਭਿੰਦਰਪਾਲ ਸਿੰਘ ਪੁੱਤਰ ਸੁਖਦੇਵ ਸਿੰਘ, ਰਾਜ ਕੁਮਾਰ ਪੁੱਤਰ ਭੋਲਾ ਰਾਮ, ਬਲਰਾਜ ਕੁਮਾਰ ਪੁੱਤਰ ਮਹਿੰਦਰ ਰਾਮ, ਜਗਮੀਤ ਸਿੰਘ ਪੁੱਤਰ ਨਾਜਰ ਸਿੰਘ, ਜਗਦੇਵ ਸਿੰਘ ਪੁੱਤਰ ਬੀਰਾ ਸਿੰਘ, ਕਾਕਾ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਮਹਾਂਵੀਰ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀਆਨ ਕੋਟਫੱਤਾ ਖਿਲਾਫ ਆਈਪੀਸੀ ਦੀ ਧਾਰਾ 436, 427, ਤਹਿਤ ਥਾਣਾ ਕੋਟਫੱਤਾ ‘ਚ ਮਾਮਲਾ ਦਰਜ਼ ਕੀਤਾ ਗਿਆ ਸੀ ਅੱਜ ਮਾਣਯੋਗ ਜੱਜ ਪ੍ਰਮਿੰਦਰਪਾਲ ਸਿੰਘ ਦੀ ਅਦਾਲਤ ਨੇ ਐਡਵੋਕੇਟ ਗੁਰਜੀਤ ਖਡਿਆਲ, ਰਾਜੇਸ਼ ਸ਼ਰਮਾ ਅਤੇ ਟੀ. ਆਰ. ਸ਼ਰਮਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਾਇੱਜਤ ਬਰੀ ਕਰ ਦਿੱਤਾ ਡੇਰਾ ਸ਼ਰਧਾਲੂਆਂ ਨੇ ਅਦਾਲਤ ਦੇ ਫ਼ੈਸਲੇ ‘ਤੇ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਊਨ੍ਹਾਂ ਨੂੰ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਸੀ ਤੇ ਅਦਾਲਤ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈਨੋਟ ਫੋਟੋ ਬਠਿੰਡਾ 01
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਸੱਚ ਕਹੂੰ ਨਿਊਜ਼, ਸਰਸਾ
ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ 23 ਨਵੰਬਰ ਨੂੰ ਖੂਨਦਾਨ ਕੈਂਪ ਤੇ ਜਨ ਕਲਿਆਣ ਪਰਮਾਰਥੀ (ਮੈਡੀਕਲ ਜਾਂਚ) ਕੈਂਪ ਲਾਇਆ ਜਾਵੇਗਾ| ਸ਼ਾਹ ਸਤਿਨਾਮ ਜੀ ਧਾਮ ਵਿਖੇ ਲੱਗਣ ਵਾਲੇ ਉਕਤ ਦੋਵੇਂ ਕੈਪਾਂ ਲਈ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ ਹੈ ਸਾਧ-ਸੰਗਤ ਡੇਰਾ ਸੱਚਾ ਸੌਦਾ ਦੇ ਇਤਿਹਾਸਕ ਦਿਹਾੜਿਆਂ ਨੂੰ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਂਦੀ ਹੈ| ਜ਼ਿਕਰਯੋਗ ਹੈ ਸੰਨ 1891 ਦੀ ਕੱਤਕ ਦੀ ਪੁੰਨਿਆ ਨੂੰ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਆਪ ਜੀ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਵੱਲੋਂ 133 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ| ਇਸ ਕੜੀ ‘ਚ 23 ਨਵੰਬਰ ਨੂੰ ਖੂਨਦਾਨ ਤੇ ਮੈਡੀਕਲ ਜਾਂਚ ਕੈਂਪ ਲਾ ਕੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਵਸ ਮਨਾਇਆ ਜਾਵੇਗਾ|
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਈਕੋਰਟ : ਮਾਨਸਾ ਦੇ 27 ਡੇਰਾ ਸ਼ਰਧਾਲੂਆਂ ਨੂੰ ਮਿਲੀ ਜ਼ਮਾਨਤ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ  ਜਮਾਨਤ ਮਨਜ਼ੂਰ ਕਰ ਲਈ ਹੈ | High Court
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਮਾਨਸਾ ਦੀ ਜੇਲ੍ਹ ਵਿੱਚ ਕਰੀਬ ਇੱਕ ਸਾਲ ਤੋਂ ਬੰਦ 27 ਡੇਰਾ ਪ੍ਰੇਮੀਆਂ ਦੀ ਜਮਾਨਤ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਨਜ਼ੂਰ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਕੀਲ ਸੁਰਜੀਤ ਸਿੰਘ ਵੜੈਚ ਨੇ ਦੱਸਿਆ ਕਿ ਮਾਨਸਾ ਵਿਖੇ 25 ਅਗਸਤ ਨੂੰ ਸਰਕਾਰੀ ਸੰਪਤੀ ਦੀ ਭੰਨ-ਤੋੜ ਦੇ ਮਾਮਲੇ ‘ਚ ਦਰਜ਼ ਕੀਤੇ ਗਏ ਮੁਕੱਦਮਾ ਨੰਬਰ 62 ਤਹਿਤ ਪੁਲਿਸ ਵੱਲੋਂ ਧਾਰਾ 307, 436,427, 188,148,149, 120ਬੀ ਤਹਿਤ ਕੁਲ 27 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਡੇਰਾ ਪ੍ਰੇਮੀਆਂ ‘ਤੇ ਲਾਏ ਦੋਸ਼ ਬੇਬੁਨਿਆਦ ਹਨ ਡੇਰਾ ਪ੍ਰੇਮੀਆਂ ਨੇ ਕੋਈ ਅਜਿਹਾ ਜ਼ੁਰਮ ਕੀਤਾ ਹੀ ਨਹੀਂ ਉਨਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਉਨ੍ਹਾਂ ਵੱਲੋਂ ਇਨ੍ਹਾਂ 27 ਡੇਰਾ ਪ੍ਰੇਮੀਆਂ ਦੀ ਜ਼ਮਾਨਤ ਦੀ ਅਰਜੀ ਲਗਾਈ ਗਈ ਸੀ, ਜਿਸ ‘ਤੇ ਹਾਈ ਕੋਰਟ ਦੇ ਜਸਟਿਸ ਇੰਦਰਜੀਤ ਸਿੰਘ ਨੇ ਜ਼ਮਾਨਤ ਦੀ ਅਰਜੀ ਨੂੰ ਕਬੂਲ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੇਠਲੀ ਅਦਾਲਤ ‘ਚ ਇਨਾਂ ਸਾਰੇ ਦੋਸ਼ਾ ਨੂੰ ਝੂਠੇ ਸਾਬਤ ਕਰਕੇ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਬਾਇਜਤ ਦੋਸ਼ਾ ਤੋਂ ਰਿਹਾਅ ਵੀ ਕਰਵਾਇਆ ਜਾਏਗਾ।
ਡੇਰਾ ਸ਼ਰਧਾਲੂਆਂ ਕੀਤੀ ਬੇਸਹਾਰਾ ਗਊਆਂ ਦੀ ਦੇਖਭਾਲ
ਬਰਨਾਲਾ (ਜਸਵੀਰ ਸਿੰਘ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਯੋਗ ਰਹਿਨੁਮਾਈ ਸਦਕਾ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਕਾਰਜ਼ਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਕਸਬਾ ਧਨੌਲਾ ਦੇ ਡੇਰਾ ਸ਼ਰਧਾਲੂਆਂ ਨੇ ਬੇਸਹਾਰਾ ਗਊਆਂ ਦੀ ਦੇਖਭਾਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿੰਮੇਵਾਰ ਸ਼ੀਤਲ ਇੰਸਾਂ ਤੇ ਸਤੀਸ਼ ਇੰਸਾਂ ਨੇ ਦੱਸਿਆ ਕਿ ਕਸਬਾ ਧਨੌਲਾ ਦੀ ਇੱਕ ਬੇਆਬਾਦ ਜਗ੍ਹਾ ‘ਤੇ 70-80 ਦੇ ਕਰੀਬ ਬੇਸ਼ਹਾਰਾ ਗਊਆਂ ਇਕੱਤਰ ਰਹਿੰਦੀਆਂ ਹਨ, ਜੋ ਖਾਣੇ ਦੀ ਘਾਟ ਤੇ ਠੰਢ ਕਾਰਨ ਕਾਫ਼ੀ ਕਮਜ਼ੋਰ ਹੋਈਆਂ ਪਈਆਂ ਹਨ। (Dera Devotees)
ਲਈ ਸਾਧ-ਸੰਗਤ ਵੱਲੋਂ ਹਰਾ ਚਾਰੇ ਤੋਂ ਇਲਾਵਾ ਉਨ੍ਹਾਂ ਦੀ ਦੇਖਭਾਲ ਕਰਨ ਦਾ ਫ਼ੈਸਲਾ ਲਿਆ ਗਿਆ। ਜਿਸ ਦੇ ਚਲਦਿਆਂ ਮਾਨਵਤਾ ਭਲਾਈ ਦੇ 133 ਕਾਰਜ਼ਾਂ ਦੇ ਤਹਿਤ ਸਾਧ-ਸੰਗਤ ਦੇ ਭਰਪੂਰ ਸਹਿਯੋਗ ਸਦਕਾ ਅੱਜ ਜਿੱਥੇ ਗਊਆਂ ਨੂੰ ਹਰਾ-ਚਾਰਾ ਤੇ ਪਾਣੀ ਆਦਿ ਪਿਆ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ ਗਈ ਅਤੇ ਬਿਮਾਰ ਗਊਆਂ ਲਈ ਦਵਾਈ-ਬੂਟੀ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਕਤ ਕਾਰਜ਼ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ਸਦਕਾ ਕਰ ਰਹੇ ਹਨ, ਜੋ ਅੱਗੇ ਵੀ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਮੱਖਣ ਇੰਸਾਂ, ਬਲਵੀਰ ਇੰਸਾਂ, ਸੋਨੀ ਇੰਸਾਂ, ਗੋਰਾ ਇੰਸਾਂ ਤੇ ਸਾਧ-ਸੰਗਤ ਹਾਜ਼ਰ ਸੀ। (Dera Devotees)
ਅਮਰਨਾਥ ਯਾਤਰਾ: ਸਖ਼ਤ ਸੁਰੱਖਿਆ ਹੇਠ ਪਹਿਲਾ ਜੱਥਾ ਜੰਮੂ ਤੋਂ ਰਵਾਨਾ
ਜੰਮੂ: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਜੰਮੂ ਬੇਸਕੈਂਪ ਤੋਂ ਰਵਾਨਾ ਹੋ ਚੁੱਕਿਆ ਹੈ। ਇਹ ਜੱਥਾ ਜੰਮੂ ਕਸ਼ਮੀਰ ਦੇ ਉੱਪ ਮੁੱਖ ਮੰਤਰੀ ਨਿਰਮਲ ਸਿੰਘ ਦੀ ਅਗਵਾਈ ਵਿੱਚ ਸਖ਼ਤ ਸੁਰੱਖਿਆ ਨਾਲ ਰਵਾਨਾ ਹੋਇਆ।
ਕਸ਼ਮੀਰ ਵਿੱਚ ਸਲਾਨਾ ਹੋਣ ਵਾਲੀ ਅਮਰਨਾਥ ਯਾਤਰਾ ਵੀਰਵਾਰ ਤੋਂ ਸ਼ੁਰੂ ਹੋ ਰਹੀ ਹੈ। ਅੱਜ ਕਰੀਬ 2280 ਯਾਤਰੀਆਂ ਦਾ ਪਹਿਲਾ ਜੱਥਾ ਰਵਾਨਾ ਹੋਇਆ ਜਿਨ੍ਹਾਂ ਵਿੱਚ 1811 ਪੁਰਸ਼, 422 ਔਰਤਾਂ ਅਤੇ 47 ਸਾਧੂ ਸ਼ਾਮਲ ਹਨ।
ਰਾਜ ਵਿੱਚ ਅੱਤਵਾਦੀ ਗਤੀਵਿਧੀਆਂ ਵਧਣ ਨਾਲ ਇਸ ਯਾਤਰਾ ‘ਤੇ ਅੱਤਵਾਦੀ ਹਮਲੇ ਦੀ ਸੰਭਾਵਨਾ ਹੈ। ਭਾਵੇਂ ਪ੍ਰਸ਼ਾਸਨ ਨੇ ਸੁਰੱਖਿਆ ਪੱਧਰ ਵਧਾ ਦਿੱਤਾ ਹੈ ਅਤੇ ਕਿਹਾ ਕਿ ਯਾਂਤਰੀਆਂ ਦੀ ਸੁਰੱਖਿਆ ਦੇ ਪੂਰੇ ਇੰਤਜ਼ਮਾ ਹਨ।
ਜੰਮੂ ਤੋਂ ਗੁਫ਼ਾ ਤੱਕ ਦਾ ਰਸਤਾ 200 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਯਾਤਰਾ ਲਈ 2.30 ਲੱਖ ਯਾਤਰੀਆਂ ਨੇ ਰਜਿਸਟਰੇਸ਼ਨ ਕਰਵਾਈ ਹੈ।