District Fazilka - Sach Kahoon Punjabi
ਵਾਤਾਵਰਨ : ਜ਼ਿਲ੍ਹੇ ’ਚ ਲਗਾਏ ਜਾਣਗੇ ਲਗਭਗ 12.50 ਲੱਖ ਪੌਦੇ
ਜ਼ਿਲ੍ਹੇ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਜ਼ਿਲ੍ਹਾ ਵਾਸੀ ਬਿਲਕੁਲ ਮੁਫਤ ਆਪਣੇ ਨਜ਼ਦੀਕੀ ਨਰਸਰੀਆਂ ਤੋਂ ਪ੍ਰਾਪਤ ਕਰ ਸਕਦੇ ਹਨ ਬੂਟੇ (Tree Planting)
(ਰਜਨੀਸ਼ ਰਵੀ) ਫਾਜ਼ਿਲਕਾ। ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ਦੇ ਲੋਕਾਂ ਨੂੰ ਸਵੱਛ ਤੇ ਹਰਿਆ ਭਰਿਆ ਵਾਤਾਵਰਨ ਸਿਰਜਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਮੁਹਿੰਮ ਛੇੜੀ ਗਈ ਹੈ। ਇਸੇ ਤਹਿਤ ਹੀ ਜ਼ਿਲ੍ਹਾ ਫਾਜ਼ਿਲਕਾ ਵਿੱਚ ਲਗਭਗ 12.50 ਲੱਖ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦਿੱਤੀ। (Tree Planting)
ਡਿਪਟੀ ਕਮਿਸ਼ਨਰ ਨੇ ਦੱਸਿਆ ਜੰਗਲਾਤ ਵਿਭਾਗ ਫਾਜ਼ਿਲਕਾ ਵੱਲੋਂ ਪੂਰੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਇਹ ਬੂਟੇ ਮਗਨਰੇਗਾ ਸਕੀਮ ਤਹਿਤ ਬਿਲਕੁਲ ਮੁਫਤ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ, ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ ਵੀ ਇਹ ਬੂਟੇ ਪ੍ਰਾਪਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬੂਟੇ ਜ਼ਿਲ੍ਹੇ ਦੀਆਂ ਵੱਖ-ਵੱਖ ਨਰਸਰੀਆਂ ਜਿਵੇਂ ਕਿ ਚਾਨਣਵਾਲਾ (ਫਾਜ਼ਿਲਕਾ), ਰੱਤਾ ਥੇੜ (ਜਲਾਲਾਬਾਦ) ਕਾਹਨੇਵਾਲਾ, ਚੱਕ ਅਰਾਈਂਆ ਵਾਲਾ, ਢਾਣੀ ਮਾਨ ਸਿੰਘ, ਚੱਕ ਸਰਕਾਰ, ਲਾਧੂਕਾ, ਚੱਕ ਪੱਖੀ ਅਤੇ ਸਾਹਪੁਰਾ (ਅਲਿਆਣਾ) ਤੋਂ ਬਿਲਕੁਲ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ। (Tree Planting)
ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਨੇ ਮਚਾਈ ਤਬਾਹੀ, ਵੇਖੋ ਕਿੱਥੇ-ਕਿੱਥੇ ਹੋਇਆ ਭਾਰੀ ਨੁਕਸਾਨ
ਜੰਗਲਾਤ ਵਿਭਾਗ ਦੇ ਡੀ.ਐਫ.ਓ ਅਮ੍ਰਿਤਪਾਲ ਸਿਘ ਅਤੇ ਵਣ ਰੇਂਜ ਅਫਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਜ਼ਿਲ੍ਹੇ ਦੇ ਵਸਨੀਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫਤਰ ਤੋਂ ਲੈਟਰ ਮਾਰਕ ਕਰਵਾ ਕੇ ਬੂਟੇ ਪ੍ਰਾਪਤ ਕਰ ਸਕਦੇ ਹਨ ਜੋ ਕਿ ਬਿਲਕੁਲ ਮੁਫਤ ਮਿਲਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਵਣ ਰੇਂਜ ਦਫਤਰ ਫਾਜ਼ਿਲਕਾ (ਮਲੋਟ ਰੋਡ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਫਾਜ਼ਿਲਕਾ ਜ਼ਿਲ੍ਹਾ ਨੇ ਸੂਬੇ ’ਚੋਂ ਦੂਜਾ ਸਥਾਨ ਕੀਤਾ ਪ੍ਰਾਪਤ, ਜਾਣੋ ਕੀ ਹੈ ਮਾਮਲਾ
ਇਸ ਸਕੀਮ ਤਹਿਤ ਪੰਜਾਬ ਨੇ 4000 ਕਰੋੜ ਦੇ ਪ੍ਰੋਜੈਕਟ ਆਕਰਸ਼ਿਤ ਕੀਤੇ
(ਰਜਨੀਸ਼ ਰਵੀ) ਫਾਜਿ਼ਲਕਾ। ਐਗਰੀਕਲਚਰ ਇਨਫਰਾਸਟਰਕਚਰ ਫੰਡ (ਏ. ਆਈ. ਐਫ) ਸਕੀਮ ਨੇ ਵਿੱਤੀ ਸਾਲ 2023—24 ਦੇ ਪਹਿਲੀ ਤਿਮਾਹੀ ਵਿਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ। (Fazilka News) ਇਸ ਸਕੀਮ ਵਿਚ ਫਾਜਿਲ਼ਕਾ ਜਿ਼ਲ੍ਹੇ ਨੇ ਰਾਜ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ। 30 ਜੂਨ 2023 ਤੱਕ ਪੰਜਾਬ ਭਰ ਵਿੱਚੋਂ 4037.84 ਕਰੋੜ ਰੁਪਏ ਦੇ ਪ੍ਰੋਜੈਕਟਾਂ ਲਈ 7546 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਪ੍ਰੋਜੈਕਟਾਂ ਲਈ ਕੁਲ ਕਰਜ਼ੇ ਦੀ ਰਕਮ 2142.62 ਕਰੋੜ ਰੁਪਏ ਹੈ ਜਿਸ ਵਿੱਚੋਂ 1113.45 ਕਰੋੜ ਰੁਪਏ ਏ.ਆਈ.ਐਫ ਸਕੀਮ ਅਧੀਨ ਯੋਗ ਪ੍ਰੋਜੈਕਟਾਂ ਲਈ ਮਨਜ਼ੂਰ ਕੀਤੇ ਗਏ ਹਨ।
ਇਹ ਵੀ ਪੜ੍ਹੋ : ਜ਼ਿਲ੍ਹਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਹਥਿਆਰਾਂ ਸਮੇਤ ਕਾਬੂ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਇਸ ਸਕੀਮ ਲਈ ਪੰਜਾਬ ਦੀ ਨੋਡਲ ਏਜੰਸੀ ਹੈ ਜਿਸ ਵਾਸਤੇ ਉਨ੍ਹਾਂ ਨੇ ਖਾਸ ਪ੍ਰੋਜੈਕਟ ਮੋਨੀਟਰਿੰਗ ਯੂਨਿਟ ਸਥਾਪਤ ਕੀਤਾ ਹੈ। ਯੂਨਿਟ ਵੱਲੋਂ ਕਿਸਾਨ ਸਮੂਹਾਂ ਤੱਕ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣ ਅਤੇ ਰਾਜ ਵਿੱਚ ਭਾਈਚਾਰਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਹਨ।
ਫਾਜ਼ਿਲਕਾ ਜ਼ਿਲ੍ਹੇ ’ਚ ਕੁੱਲ 138.82 ਕਰੋੜ ਦੇ ਪ੍ਰੋਜੈਕਟਾਂ ਵਾਸਤੇ 916 ਅਰਜ਼ੀਆਂ ਪ੍ਰਾਪਤ ਹੋਈਆਂ
ਜ਼ਿਕਰਯੋਗ ਹੈ ਕੇ ਜ਼ਿਲ੍ਹਾ ਫਾਜਿਲ਼ਕਾ ਇਸ ਸਕੀਮ ਤਹਿਤ ਪੂਰੇ ਪੰਜਾਬ ਵਿਚ ਦੂਜੇ ਸਥਾਨ ’ਤੇ ਹੈ। ਫਾਜ਼ਿਲਕਾ ਜ਼ਿਲ੍ਹੇ ਵਿਚ ਕੁੱਲ 138.82 ਕਰੋੜ ਦੇ ਪ੍ਰੋਜੈਕਟਾਂ ਵਾਸਤੇ 916 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜਿਹਨਾਂ ਦੀ ਕੁਲ ਕਰਜ਼ਾ ਰਾਸ਼ੀ 91.51 ਕਰੋੜ ਰੁਪਏ ਹੈ ਜਿਸ ਵਿਚੋਂ ਐਗਰੀਕਲਚਰ ਇਨਫਰਾਸਟਰਕਚਰ ਫੰਡ ਸਕੀਮ ਤਹਿਤ ਯੋਗ ਪ੍ਰੋਜੈਕਟਾਂ ਲਈ 45.78 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁਕੇ ਹਨ। ਹੁਣ ਤੱਕ 39.80 ਕਰੋੜ ਰੁਪਏ ਜ਼ਿਲ੍ਹੇ ਦੇ ਲਾਭਪਾਤਰੀਆਂ ਤਕ ਪਹੁੰਚ ਚੁੱਕੇ ਹਨ। ਐਗਰੀਕਲਚਰ ਇਨਫਰਾਸਟਰਕਚਰ ਫੰਡ (ਏ. ਆਈ. ਐਫ) ਸਕੀਮ ਦੀ ਰਕਮ ਪੂਰੇ ਭਾਰਤ ਵਿਚ 1 ਲੱਖ ਕਰੋੜ ਰੁਪਏ ਹੈ, ਜਿਸ ਦੀ ਵਰਤੋਂ ਪੈਦਾਵਾਰ ਦੀ ਮੈਨਜਮੈਂਟ ਅਤੇ ਕਮਿਊਨਟੀ ਫਾਰਮਿੰਗ ਅਸੇਟਸ ਤਿਆਰ ਕਰਨ ਨੂੰ ਕੀਤੀ ਜਾਵੇਗੀ। Fazilka News
ਇਸ ਸਕੀਮ ਤਹਿਤ 2 ਕਰੋੜ ਦੇ ਕਰਜ਼ੇ ਤੱਕ 3 ਫੀਸਦੀ ਵਿਆਜ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਸਹਾਇਤਾ ਦਾ ਲਾਭ 7 ਸਾਲਾਂ ਤੱਕ ਲਈ ਮਿਲ ਸਕਦਾ ਹੈ ਅਤੇ ਵਿਆਜ ਰੇਟ ‘ਤੇ 9 ਫੀਸਦੀ ਦੀ ਲਿਮਿਟ ਰੱਖੀ ਗਈ ਹੈ।ਕਰੈਡਿਟ ਗਾਰੰਟੀ ਫੀਸ ਵੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਹਰ ਲਾਭਪਾਤਰੀ 25 ਪ੍ਰੋਜੈਕਟ ਸਥਾਪਿਤ ਕਰ ਸਕਦਾ ਹੈ। ਇਸ ਸਕੀਮ ਦੇ ਲਾਭ ਨੂੰ ਦੂਜਿਆਂ ਸਬਸਿਡੀ ਨਾਲ ਵੀ ਜੋੜਿਆ ਜਾ ਸਕਦਾ ਹੈ। ਬਾਗਬਾਨੀ ਵਿਭਾਗ ਇਸ ਸਕੀਮ ਲਈ ਪੰਜਾਬ ਵਿਚ ਨੋਡਲ ਏਜੰਸੀ ਹੈ ।
ਮਾਮਲਾ ਟੀਵੀ ਚੈਨਲ ਵੱਲੋਂ ਮਹਾਂਰਿਸ਼ੀ ਵਾਲਮੀਕਿ ਜੀ ਸਬੰਧੀ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ | District Fazilka
ਫਾਜ਼ਿਲਕਾ (ਰਜਨੀਸ਼ ਰਵੀ)। ਇੱਕ ਨਿੱਜੀ ਟੀ ਵੀ ਚੈਨਲ ਵੱਲੋਂ ਮਹਾਂਰਿਸ਼ੀ ਵਾਲਮੀਕਿ ਜੀ ਦੇ ਨਾਲ ਸਬੰਧਤ ਟੀਵੀ ਸੀਰੀਅਲ ‘ਰਾਮ ਸੀਆ ਕੇ ਲਵਕੁਸ਼’ ‘ਚ ਵਾਲਮੀਕ ਜੀ ਦੇ ਜੀਵਨ ਨਾਲ ਸਬੰਧੀ ਤੱਥਾਂ ਨੂੰ ਕਥਿਤ ਤੌਰ ‘ਤੇ ਤੋੜ ਮਰੋੜ ਕੇ ਵਿਖਾਏ ਜਾਣ ਦੇ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ ‘ਤੇ ਜ਼ਿਲ੍ਹਾ ਫਾਜ਼ਿਲਕਾ ‘ਚ ਕਈ ਥਾਈਂ ਝੜਪਾਂ ਹੋਈਆਂ ਇਹ ਬੰਦ ਵਾਲਮਿਕੀ ਭਾਈਚਾਰੇ ਵੱਲੋਂ ਕਰਵਾਇਆ ਗਿਆ ਬੀਤੀ ਰਾਤ ਫਾਜ਼ਿਲਕਾ ਸ਼ਹਿਰ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ ਤਾਂ ਸਵੇਰੇ ਵੇਲੇ ਸ਼ਹਿਰ ਬੰਦ ਸੀ  ਪਰ ਮਗਰੋਂ ਬੰਦ ਦੇ ਸੱਦੇ ਨੂੰ ਵਾਪਸ ਲੈਣ ਦੀਆਂ ਖਬਰਾ ਨਾਲ ਬਜ਼ਾਰ ਖੁੱਲ੍ਹਣੇ ਸੁਰੂ ਹੋ ਗਏ ਤਾਂ ਕੁਝ ਲੋਕਾਂ ਨੇ ਦੁਕਾਨਾਂ ਫਿਰ ਤੋਂ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਦੁਕਾਨਦਾਰਾਂ ਅਤੇ ਪ੍ਰਦਰਸ਼ਨਕਾਰੀਆਂ ‘ਚ ਵਿਵਾਦ ਪੈਦਾ ਹੋ ਗਿਆ ਇਸ ਦੌਰਾਨ ਬੰਦ ਦੇ ਸਮਰਥਕਾਂ ਵੱਲੋਂ ਦੁਕਾਨਾਂ ਦਾ ਸਮਾਨ ਖਿੰਡਾਉਣ ਅਤੇ ਭੰਨ-ਤੋੜ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। (District Fazilka)
ਇਹ ਵੀ ਪੜ੍ਹੋ : IND Vs AUS ODI Series : ਦੂਜਾ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ
ਫਾਜ਼ਿਲਕਾ ਦੇ ਵਪਾਰ ਮੰਡਲ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਵਾਲਮਿਕੀ ਭਾਈਚਾਰੇ ਵੱਲੋਂ ਬੰਦ ਦੀ ਮੁਨਿਆਦੀ ਕਰਵਾਈ ਗਈ ਸੀ, ਜਿਸ ਦਾ ਵਪਾਰ ਮੰਡਲ ਨੇ ਪੂਰਾ ਸਮਰਥਨ ਕੀਤਾ ਸੀ  ਉਨ੍ਹਾਂ ਕਿਹਾ ਕਿ ਅੱਜ ਸਵੇਰੇ ਉਕਤ ਭਾਈਚਾਰੇ ਵੱਲੋਂ ਦੁਕਾਨਾਂ ਖੋਲ੍ਹ ਲੈਣ ਦੀ ਦੁਕਾਨਦਾਰਾਂ ਨੂੰ ਗੱਲ ਕਹੀ ਗਈ ਸੀ ਤਾਂ ਦੁਕਾਨਾਂ ਖੋਲ੍ਹੀਆਂ ਸਨ ਪਰ ਹਾਲੇ ਬਜ਼ਾਰ ਖੁੱਲ੍ਹ ਹੀ ਰਿਹਾ ਸੀ ਕਿ ਕੁਝ ਸ਼ਰਾਰਤੀ ਅਨਸਰ ਆਏ ਅਤੇ ਮੈਹਰੀਆਂ ਬਾਜ਼ਾਰ ‘ਚ ਸਥਿਤ ਪ੍ਰੇਮ ਕਰਿਆਨੇ ਵਾਲੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਆਖਿਆ ਕਿ ਜਦ ਉਕਤ ਦੁਕਾਨਦਾਰ ਨੇ ਉਕਤ ਨੌਜਵਾਨਾਂ ਨੂੰ ਇਸ ਸਬੰਧੀ ਰੋਕਿਆ ਤਾਂ ਉਨ੍ਹਾਂ ਨੇ ਦੁਕਾਨ ਦਾ ਸਮਾਨ ਖਿਲਾਰ ਦਿੱਤਾ ਅਤੇ ਦੁਕਾਨ ‘ਤੇ ਭੰਨਤੋੜ ਕੀਤੀ ਵਪਾਰ ਮੰਡਲ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ‘ਤੇ ਥਾਣਾ ਸਿਟੀ ਦੇ ਇੰਚਾਰਜ਼ ਨਵਦੀਪ ਸਿੰਘ ਭੱਟੀ ਪੁਲਿਸ ਪਾਰਟੀ ਸਮੇਤ ਆਏ ਅਤੇ ਉਕਤ ਨੌਜਵਾਨਾਂ ਤੇ ਕਾਰਵਾਈ ਕਰਨ ਦੀ ਥਾਂ ਦੁਕਾਨਦਾਰਾਂ ਨਾਲ ਬਹਿਸ ਕਰਨ ਲੱਗ ਗਏ। ਐਸਐਸਪੀ ਦਫ਼ਤਰ ਦੇ ਸਾਹਮਣੇ ਵਰ੍ਹਾਈਆਂ ਇੱਟਾਂਫਾਜਿਲਕਾ ਵਪਾਰ ਮੰਡਲ ਦੇ ਆਗੂਆਂ ਨੇ ਦੱਸਿਆ ਕਿ ਥਾਣਾ ਸਿਟੀ ਇੰਚਾਰਜ ਵੱਲੋਂ ਗੱਲ ਨਾ ਸੁਣਨ ਕਾਰਨ ਜਦੋਂ ਉਹ ਇਕੱਠੇ ਹੋ ਕੇ ਫਾਜ਼ਿਲਕਾ ਦੇ ਐਸ.ਐਸ.ਪੀ. ਨੂੰ ਮਿਲਣ ਲਈ ਗਏ ਤਾਂ ਦਫ਼ਤਰ ਅੰਦਰ ਜਾਣ ਵੇਲੇ ਅੱਗਿਓਂ ਵਾਲਮਿਕੀ ਭਾਈਚਾਰੇ ਦੇ ਲੋਕ ਆ ਗਏ ਇਸ ਦੌਰਾਨ ਉੱਥੇ ਹੀ ਕੁਝ ਵਿਅਕਤੀਆਂ ਨੇ ਦੁਕਾਨਦਾਰਾਂ ‘ਤੇ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ ਂਜਿਸ ਨਾਲ ਕੁਝ ਦੁਕਾਨਦਾਰਂ ਜ਼ਖ਼ਮੀ ਹੋ ਗਏ।
ਅਬੋਹਰ ‘ਚ ਟਕਰਾਅ ਟਲਿਆ, 1 ਵਜੇ ਤੱਕ ਬੰਦ ਰਹੀਆਂ ਦੁਕਾਨਾਂ
ਇੱਕ ਟੀਵੀ ਚੈਨਲ ‘ਤੇ ਦਿਖਾਏ ਜਾਣ ਵਾਲੇ ਨਾਟਕ ਦੇ ਵਿਰੋਧ ਸਬੰਧੀ ਵਾਲਮੀਕਿ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ਨਾਲ ਅਬੋਹਰ ਸ਼ਹਿਰ ‘ਚ ਬਾਅਦ ਦੁਪਹਿਰ ਇੱਕ ਵਜੇ ਤੱਕ ਦੁਕਾਨਾਂ ਬੰਦ ਰਹੀਆਂ ਵਾਲਮੀਕਿ ਭਾਈਚਾਰੇ ਵੱਲੋਂ ਦੇਰ ਰਾਤ ਬੰਦ ਦਾ ਸੁਨੇਹਾ ਦਿੱਤਾ ਗਿਆ ਸੀ ਪਰ ਦਿਨ ਚੜ੍ਹਦਿਆਂ ਹੀ ਇਸਦਾ ਪਤਾ ਲੱਗਣ ‘ਤੇ ਦੁਕਾਨਦਾਰਾਂ ਨੇ ਭਾਰੀ ਰੋਸ ਜਤਾਇਆ। (District Fazilka)
ਪ੍ਰਸ਼ਾਸਨ ਨੇ ਮਾਮਲਾ ਵਧਣ ਤੋਂ ਰੋਕਣ ਲਈ ਵਾਲਮੀਕ ਭਾਈਚਾਰੇ ਦੇ ਆਗੂਆਂ ਅਤੇ ਬਜ਼ਾਰ ਐਸੋਸੀਏਸ਼ਨ ਮੈਂਬਰਾਂ ਦੀ ਮੀਟਿੰਗ ਬੁਲਾ ਕੇ ਸਹਿਮਤੀ ਕਰਵਾਈ ਗਈ ਸਾਰੇ ਦੁਕਾਨਦਾਰ 1 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਰੱਖਣਗੇ ਕਿਉਂਕਿ ਦੁਕਾਨਦਾਰਾਂ ਦੀ ਇਹ ਦਲੀਲ਼ ਸੀ ਕਿ ਸ਼ਹਿਰ ਬੰਦ ਦੀ ਪਹਿਲਾਂ ਸੂਚਨਾ ਨਾ ਦਿੱਤੇ ਜਾਣ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਵੇਗਾ ਇਸ ਫੈਸਲੇ ਮੁਤਾਬਿਕ ਸ਼ਹਿਰ ‘ਚ 1 ਵਜੇ ਤੱਕ ਦੁਕਾਨਾਂ ਬੰਦ ਰੱਖੀਆਂ ਗਈਆਂ। (District Fazilka)
ਕਾਰਵਾਈ ਕਰਵਾਉਣ ਲਈ ਵਪਾਰੀਆਂ ਲਾਇਆ ਧਰਨਾ
ਐਸਐਸਪੀ ਦਫ਼ਤਰ ਕੋਲ ਹਮਲਾ ਹੋਣ ਤੋਂ ਗੁੱਸੇ ‘ਚ ਆਏ ਵਪਾਰੀਆਂ ਨੇ ਫਾਜ਼ਿਲਕਾ-ਅਬੋਹਰ ਰੋਡ ‘ਤੇ ਡੀਸੀ ਦਫ਼ਤਰ ਦੇ ਸਾਹਮਣੇ ਕੁਝ ਸਮੇਂ ਲਈ ਜਾਮ ਵੀ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਮਾਮਲਾ ਵਧਦਾ ਵੇਖਕੇ ਅਧਿਕਾਰੀਆਂ ਨੇ ਵਪਾਰੀਆਂ ਦੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਅਤੇ ਐਸ.ਐਸ.ਪੀ. ਫਾਜ਼ਿਲਕਾ ਭੁਪਿੰਦਰ ਸਿੰਘ ਨਾਲ ਮੀਟਿੰਗ ਕਰਵਾਈ ਗਈ  ਮੀਟਿੰਗ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ, ਪ੍ਰਫੁੱਲ ਚੰਦਰ ਨਾਗਪਾਲ, ਲੱਕੀ ਠਠਈ, ਰਾਜਨ ਕੁੱਕੜ ਆਦਿ ਨੇ ਬੰਦ ਦੌਰਾਨ ਸਮਰਥਨ ਦੇਣ ਦੇ ਬਾਵਜੂਦ ਭੰਨ-ਤੋੜ ਅਤੇ ਹਮਲਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਦੁਕਾਨਦਾਰਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਸ਼ਰਾਰਤੀ ਅਨਸਰਾਂ ਖਿਲਾਫ਼ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਦੁਕਾਨਦਾਰਾਂ ਨੇ ਆਖਿਆ ਕਿ ਹਮਲਾਵਰਾਂ ਖਿਲਾਫ਼ ਕਾਰਵਾਈ ਨਾ ਹੋਣ ਤੱਕ ਉਹ ਦੁਕਾਨਾਂ ਬੰਦ ਰੱਖਣਗੇ।