top nes - Sach Kahoon Punjabi
ਪਿੰਡ ਗੱਜੂਮਾਜਰਾ ਬਣਿਆ ਪੰਜਾਬ ਦਾ ਪਹਿਲਾ ਡਿਜ਼ੀਟਲ ਤੇ ਕੈਸ਼ਲੈੱਸ ਪਿੰਡ
ਪਿੰਡ ਦੇ ਨੌਜਵਾਨਾਂ ਵੱਲੋਂ ਯੋਨੋ ਐਪ ਰਾਹੀਂ ਕੀਤੀ ਜਾ ਰਹੀ ਟਰਾਜੈਕਸ਼ਨ
ਖੁਸ਼ਵੀਰ ਸਿੰਘ ਤੂਰ/ਪਟਿਆਲਾ।  ਪਟਿਆਲਾ ਜ਼ਿਲ੍ਹੇ ਦਾ ਪਿੰਡ ਗੱਜੂਮਾਜਰਾ ਪੰਜਾਬ ਦਾ ਪਹਿਲਾ ਡਿਜ਼ੀਟਲ ਅਤੇ ਕੈਸ਼ਲੈਸ ਪਿੰਡ ਬਣ ਗਿਆ ਹੈ। ਇੱਥੋਂ ਤੱਕ ਕਿ ਪਿੰਡ ‘ਚ ਕੁਲਚਿਆਂ ਦੀ ਰੇਹੜੀ ਲਗਾਉਣ ਵਾਲਾ ਵੀ 10 ਰੁਪਏ ਤੱਕ ਦੀ ਪੇਮੈਂਟ ਡਿਜ਼ੀਟਲ ਹੀ ਲੈਂਦਾ ਹੈ। ਪਿੰਡ ਦੀਆਂ ਔਰਤਾਂ ਸਮਾਨ ਖਰੀਦਣ ਲਈ ਅੰਗੂਠਾ ਲਗਾਕੇ ਆਪਣੇ ਖਾਤੇ ਰਾਹੀਂ ਹੀ ਪੈਸੇ ਦਾ ਭੁਗਤਾਨ ਕਰਦੀਆਂ ਹਨ। ਡਿਜ਼ੀਟਲ ਅਤੇ ਕੈਸ਼ਲੈਸ ਬਣਨ ਵਾਲਾ ਇਹ ਪਿੰਡ ਸਟੇਟ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਹੀ ਪੰਜਾਬ ਦਾ ਪਹਿਲਾ ਪਿੰਡ ਬਣਿਆ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲਗਭਗ 3 ਹਜ਼ਾਰ ਦੀ ਅਬਾਦੀ ਵਾਲਾ ਪਿੰਡ ਗੱਜੂਮਾਜਰਾ ਪਟਿਆਲਾ ਤੋਂ ਲਗਭਗ 30 ਕਿਲੋਮੀਟਰ ਦੂਰ ਸੰਗਰੂਰ ਜ਼ਿਲ੍ਹੇ ਦੀ ਹੱਦ ਨਾਲ ਲੱਗਦਾ ਹੈ। ਇਸ ਪਿੰਡ ਦੀ ਖਾਸ ਵਿਸ਼ੇਸਤਾ ਇਹ ਹੈ ਕਿ ਪਿੰਡ ਵਿੱਚ ਐਸਬੀਆਈ ਦੀ ਬ੍ਰਾਂਚ, ਕੋਆਪਰੇਟਿਵ ਬੈਂਕ, ਡਾਕਖਾਨਾ, ਟੈਲੀਫੋਨ ਐਕਸਚੇਂਜ਼, ਬਿਜਲੀ ਗ੍ਰਿੱਡ ਆਦਿ ਸਹੂਲਤਾਂ ਹਨ। ਇਸ ਪਿੰਡ ਨੂੰ ਡਿਜ਼ੀਟਲ ਬਣਾਉਣ ਦਾ ਬੀੜਾ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਚੁੱਕਿਆ ਗਿਆ, ਜੋ ਕਿ ਦੋ ਮਹੀਨਿਆਂ ਦੀ ਜੱਦੋਂ ਜ਼ਹਿਦ ਤੋਂ ਬਾਅਦ ਇਹ ਪਿੰਡ 8 ਨਵੰਬਰ ਨੂੰ ਪੰਜਾਬ ਦਾ ਪਹਿਲਾ ਡਿਜੀਟਲ ਪਿੰਡ ਬਣ ਗਿਆ। ਪਿੰਡ ਵਿੱਚ ਲਗਭਗ 15 ਦੁਕਾਨਾਂ ਹਨ, ਜਿਨ੍ਹਾਂ ਵਿੱਚ ਕਰਿਆਣਾ ਸਟੋਰ, ਜਨਰਲ ਸਟੋਰ, ਨਾਈ ਦੀਆਂ ਦੁਕਾਨਾਂ, ਫਾਸਟਫੂਡ ਆਦਿ ਸ਼ਾਮਲ ਹਨ, ਜਿੱਥੇ ਕਿ ਡਿਜੀਟਲ ਪੇਮੈਂਟ ਦਾ ਹੀ ਭੁਗਤਾਨ ਹੁੰਦਾ ਹੈ।
ਇਨ੍ਹਾਂ ਦੁਕਾਨਦਾਰਾਂ ਵੱਲੋਂ ਐਸਬੀਆਈ ਦਾ ਮੋਬਾਇਲ ਐਪਲੀਕੇਸ਼ਨ ਡਾਊਨਲੋਡ ਕੀਤਾ ਹੋਇਆ ਹੈ, ਜਿਸ ਨਾਲ ਕਿ ਇਨ੍ਹਾਂ ਦਾ ਖਾਤਾ ਜੁੜਿਆ ਹੋਇਆ ਹੈ। ਪਿੰਡ ‘ਚ ਕੁਲਚਿਆਂ ਦੀ ਰੇਹੜੀ ਲਾਉਣ ਵਾਲੇ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਕੁਝ ਮੁਸ਼ਕਿਲ ਆਈ ਸੀ, ਪਰ ਹੁਣ ਜਿਆਦਾਤਰ ਲੋਕ ਡਿਜੀਟਲ ਹੀ ਭਗਤਾਨ ਕਰਦੇ ਹਨ। ਦੂਜੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਵਿੱਚ ਕੈਸਲੈਸ ਦਾ ਰੁਝਾਨ ਵੱਧ ਗਿਆ ਹੈ ਅਤੇ ਡਿਜੀਟਲ ਅਦਾਇਗੀ ਹੀ ਕੀਤੀ ਜਾ ਰਹੀ ਹੈ। ਕਰਿਆਣਾ ਦੁਕਾਨਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਖਾਤੇ ਅਧਾਰ ਕਾਰਡ ਨਾਲ ਲਿੰਕ ਹੋਣ ਕਾਰਨ ਥੰਬ ਲਗਾਉਣ ਤੋਂ ਬਾਅਦ ਸਬੰਧਿਤ ਪੈਮੇਂਟ ਦਾ ਭੁਗਤਾਨ ਹੋ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਲਾਕੇ ‘ਚ ਫੈਲਿਆ ਤਣਾਅ, ਦਲਿਤ ਜਥੇਬੰਦੀਆਂ ਨੇ ਆਰੰਭ ਕੀਤਾ ਧਰਨਾ
ਗੁਰਪ੍ਰੀਤ ਸਿੰਘ/ਸੰਗਰੂਰ । ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ ਵਿਖੇ ਅੰਨ੍ਹੇਵਾਹ ਕੁੱਟਮਾਰ ਦਾ ਸ਼ਿਕਾਰ ਹੋਏ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਅੱਜ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ ਅੱਜ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਇਲਾਕੇ ਵਿੱਚ ਤਣਾਅ ਵਾਲਾ ਮਾਹੌਲ ਪੈਦਾ ਹੋ ਗਿਆ ਬਸਪਾ ਸਮੇਤ ਕਈ ਜਥੇਬੰਦੀਆਂ ਨੇ ਧਰਨਾ ਆਰੰਭ ਕਰਕੇ ਇਹ ਐਲਾਨ ਕਰ ਦਿੱਤਾ ਗਿਆ ਕਿ ਜਿੰਨਾ ਚਿਰ ਮ੍ਰਿਤਕ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ।
ਜਾਣਕਾਰੀ ਮੁਤਾਬਕ ਕਿਸੇ ਨਿੱਜੀ ਰੰਜਿਸ਼ ਦੌਰਾਨ 7 ਨਵੰਬਰ ਨੂੰ ਪਿੰਡ ਦੇ ਕੁਝ ਵਿਅਕਤੀਆਂ ਨੇ ਜਗਮੇਲ ਸਿੰਘ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਉਸ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਸੀ ਇਸ ਮਾਮਲੇ ਦੀ ਜਾਣਕਾਰੀ ਪਿੰਡ ਨਿਵਾਸੀਆਂ ਤੱਕ ਪੁੱਜਣ ਤੋਂ ਬਾਅਦ ਉਸਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ,  ਜਿੱਥੇ ਉਸਦੀ ਹਾਲਤ ਨੂੰ ਨਾਜ਼ੁਕ ਕਰਾਰ ਦਿੰਦੇ ਉਸਨੂੰ ਸੰਗਰੂਰ ਅਤੇ ਫਿਰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਅੱਜ ਚੰਡੀਗੜ੍ਹ ਵਿਖੇ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਜਗਮੇਲ ਦਮ ਤੋੜ ਗਿਆ ਦਲਿਤ ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦੇ ਸਾਰ ਹੀ ਕਈ ਜਥੇਬੰਦੀਆਂ ਜਿਨ੍ਹਾਂ ਵਿੱਚ ਬਹੁਜਨ ਸਮਾਜ ਪਾਰਟੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਹੋਰਾਂ ਵੱਲੋਂ ਧਰਨਾ ਆਰੰਭ ਕਰ ਦਿੱਤਾ ਅਤੇ ਐਲਾਨ ਕਰ ਦਿੱਤਾ ਕਿ ਜਿੰਨਾ ਚਿਰ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਮ੍ਰਿਤਕ ਦਾ ਅੰਤਮ ਸਸਕਾਰ ਨਹੀਂ ਕਰਨਗੇ।
ਚਾਰ ਜਣਿਆਂ ਖਿਲਾਫ਼ ਮਾਮਲਾ ਦਰਜ : ਕਾਂਗੜਾ
ਹਾਲਾਤ ਨੂੰ ਵੇਖਦੇ ਹੋਏ ਅਨੁਸੂਚਿਤ ਜਾਤੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਵੀ ਪਿੰਡ ਚੰਗਾਲੀਵਾਲਾ ਪੁੱਜੇ  ਉਨ੍ਹਾਂ ਉੱਥੇ ਪਰਿਵਾਰਿਕ ਮੈਬਰਾਂ ਨੂੰ ਆਰਥਿਕ ਮੱਦਦ ਦਵਾਉਣ ਦਾ ਭਰੋਸਾ ਦਵਾਇਆ,  ਉਥੇ ਹੀ ਮੁਲਜ਼ਮਾਂ ਖਿਲਾਫ ਪੁਲਿਸ ਦੀ ਢਿੱਲੀ ਕਾਰਵਾਈ ਲਈ ਪੁਲਿਸ ਦੀ ਖਿਚਾਈ ਕੀਤੀ। ਪੂਨਮ ਕਾਂਗੜਾ ਨੇ ਕਿਹਾ ਕਿ ਚਾਰੇ ਮੁਲਜ਼ਮਾਂ ਖਿਲਾਫ ਐਸ.ਸੀ./ ਐਸ.ਟੀ. ਐਕਟ ਸਮੇਤ ਧਾਰਾ 302 ਤਹਿਤ ਜ਼ੁਰਮ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਮੁਲਜ਼ਮਾਂ ਨੂੰ ਕਿਸੇ ਵੀ ਬਖਸ਼ਿਆ ਨਹੀਂ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
440 ਬਲਾਕਾਂ ਦੇ 2,07,456 ਸੇਵਾਦਾਰਾਂ ਨੇ 29,31,778 ਘੰਟੇ ਕੀਤਾ ਸਿਮਰਨ
ਟਾਪ ਟੈਨ ‘ਚ ਪੰਜਾਬ 6 ਤੇ ਹਰਿਆਣਾ ਦੇ 4 ਬਲਾਕਾਂ ਨੇ ਬਣਾਈ ਜਗ੍ਹਾ
ਸੱਚ ਕਹੂੰ ਨਿਊਜ਼/ਸਰਸਾ ।  ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ 17 ਸਤੰਬਰ ਤੋਂ 30 ਸਤੰਬਰ ਤੱਕ ਦੀ ਸੂਚੀ ਅਨੁਸਾਰ ਇਸ ਵਾਰ ਟਾਪ-10 ‘ਚ ਪੰਜਾਬ ਦੇ 6 ਤੇ ਹਰਿਆਣਾ ਦੇ 4 ਬਲਾਕਾਂ ਨੇ ਜਗ੍ਹਾ ਬਣਾਈ ਹੈ ਹਰਿਆਣਾ ਦੇ ਬਲਾਕ ਕੈਥਲ ਨੇ ਇਸ ਵਾਰ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਹਰਿਆਣਾ ਦੇ ਹੀ ਬਲਾਕ ਕਲਿਆਣ ਨਗਰ ਨੇ ਦੂਜਾ ਤੇ ਸਰਸਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ ।  Simran
ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਵਿਦੇਸ਼ਾਂ ਸਮੇਤ 440 ਬਲਾਕਾਂ ਦੇ 2,07,456 ਸੇਵਾਦਾਰਾਂ ਨੇ 29,31,778 ਘੰਟੇ ਸਿਮਰਨ ਕੀਤਾ  ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 10,423 ਸੇਵਾਦਾਰਾਂ ਨੇ 196945 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾਈ ਹੈ ਜਦੋਂਕਿ ਕਲਿਆਣ ਨਗਰ ਬਲਾਕ ਦੇ 15,107 ਸੇਵਾਦਾਰਾਂ ਨੇ 1,73,249 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ, ਤੀਜੇ ਨੰਬਰ ‘ਤੇ ਰਹੇ ਸਰਸਾ ਬਲਾਕ ਦੇ 15,000 ਸੇਵਾਦਾਰਾਂ  ਨੇ 1,69,656 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ ਸਿਮਰਨ ਪ੍ਰੇਮ ਮੁਕਾਬਲੇ ‘ਚ ਵੱਖ-ਵੱਖ ਸੂਬਿਆਂ ‘ਚ ਪੰਜਾਬ ‘ਚ ਬਠੋਈ-ਡਕਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ, ਰਾਜਸਥਾਨ ‘ਚ ਸ੍ਰੀਗੰਗਾਨਗਰ, ਉਤਰ ਪ੍ਰਦੇਸ਼ ‘ਚ ਗਾਜੀਆਬਾਦ ਸਿਟੀ, ਹਿਮਾਚਲ ਪ੍ਰਦੇਸ਼ ‘ਚ ਪਾਉਂਟਾ ਸਾਹਿਬ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰਾਖੰਡ ‘ਚ ਬਾਜਪੁਰ, ਮੱਧ ਪ੍ਰਦੇਸ਼ ‘ਚ ਬੁਧਨੀ ਬਲਾਕ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਮੈਲਬੌਰਨ, ਨਿਊਜ਼ੀਲੈਂਡ, ਇਟਲੀ, ਕੈਨੇਡਾ, ਬ੍ਰਿਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ,ਬਿਜਿੰਗ ‘ਚ 197 ਸੇਵਾਦਾਰਾਂ ਨੇ 2177 ਘੰਟੇ ਸਿਮਰਨ ਕੀਤਾ।  Simran
ਪੂਰੇ ਭਾਰਤ ‘ਚ ਟਾੱਪ ਟੈਨ ‘ਚ ਰਹਿਣ ਵਾਲੇ ਬਲਾਕ
ਸੂਬੇ ਬਲਾਕ ਮੈਂਬਰ ਸਿਮਰਨ
ਹਰਿਆਣਾ                     ਕੈਥਲ                         10423              196945
ਹਰਿਆਣਾ                     ਕਲਿਆਣ ਨਗਰ          15107                173249
ਹਰਿਆਣਾ                     ਸਰਸਾ                          15000           169656
ਪੰਜਾਬ                         ਬਠੋਈ-ਡਕਾਲਾ              6137               2028
ਪੰਜਾਬ                        ਰਾਮਾਂ ਨਸੀਬਪੁਰਾ             2648             65796
ਪੰਜਾਬ                         ਭਵਾਨੀਗੜ੍ਹ                2510                65698
ਹਰਿਆਣਾ                    ਕਰਨਾਲ                       2559               61419
ਪੰਜਾਬ                       ਮਹਿਮਾ ਗੋਨਿਆਣਾ           3497               60579
ਪੰਜਾਬ                        ਪਟਿਆਲਾ                     5380               59584
ਪੰਜਾਬ                        ਬਲਬੇੜਾ                       4260                57050
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ ਪੁਲਿਸ ਨੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
ਦਿੱਲੀ ਪੁਲਿਸ ਨੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
ਏਜੰਸੀ/ਕਾਨ੍ਹਪੁਰ।  ਉੱਤਰ ਪ੍ਰਦੇਸ਼ ਦੀ ਉਦਯੋਗਿਕ ਨਗਰੀ ਕਾਨ੍ਹਪੁਰ ਦੇ ਕਲਿਆਣਪੁਰ ਖੁਰਦ ਇਲਾਕੇ ਤੋਂ ਦਿੱਲੀ ਪੁਲਿਸ ਨੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ ਆਪਣੇ ਨਾਲ ਲੈ ਕੇ ਚਲੀ ਗਈ ਦਿੱਲੀ ਪੁਲਿਸ ਦੇ ਆਉਣ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਸਥਾਨਕ ਪੁਲਿਸ ਨੂੰ ਖਬਰ ਨਹੀਂ ਲੱਗੀ। (Delhi police)
ਸ਼ੁੱਕਰਵਾਰ ਦੇਰ ਰਾਤ ਕਿਰਾਏ ‘ਤੇ ਰਹਿ ਰਹੇ ਤਿੰਨੇ ਸ਼ੱਕੀ ਨੌਜਵਾਨਾਂ ਨੂੰ ਪੁਲਿਸ ਕਰਮੀ ਚੁੱਕ ਕੇ ਲੈ ਗਏ ਇਸ ‘ਚ ਦੋ ਨਾਬਾਲਿਗ ਵੀ ਸ਼ਾਮਲ ਹਨ ਜਦੋਂਕਿ ਉਨ੍ਹਾਂ ਦਾ ਇੱਕ ਸਾਥੀ ਫਰਾਰ ਹੋ ਗਿਆ ਨੌਜਵਾਨਾਂ ਦੇ ਨਕਸਲੀ ਜਾਂ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਘਟਨਾ ਤੋਂ ਬਾਅਦ ਜਾਂਚ ਤੇ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ ਹਨ ਖੁਰਦ ਨਿਵਾਸੀ ਬਉਚਾ ਬਾਜਪੇਈ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਸਿਆ ਰਾਮ ਤੇ ਟਿੰਕੂ ਨਾਂਅ ਦੇ ਦੋ ਨੌਜਵਾਨਾਂ ਨੇ ਉਨ੍ਹਾਂ ਦੇ ਘਰੇ ਕਿਰਾਏ ‘ਤੇ ਇੱਕ ਕਮਰਾ ਲਿਆ ਸੀ।(Delhi police)
ਦੋਵਾਂ ਦੀ ਉਮਰ 22-24 ਸਾਲ ਦੀ ਹੈ ਸੱਤ ਦਿਨ ਪਹਿਲਾਂ ਉਨ੍ਹਾਂ ਦੇ ਜਾਣਕਾਰ ਦੋ ਨਬਾਲਿਗ ਲੜਕੇ ਰਹਿਣ ਆਏ ਸਨ ਉਨ੍ਹਾਂ ਦੱਸਿਆ ਕਿ ਉਹ ਕੋਲਕਾਤਾ ਤੋਂ ਰੇਡੀਮੇਡ ਕੱਪੜੇ ਲਿਆ ਕੇ ਇੱਥੇ ਵੇਚਦੇ ਹਨ ਸ਼ੁੱਕਰਵਾਰ ਰਾਤ ਕਰੀਬ 11 ਵਜੇ ਅੱਠ-ਦਸ ਲੋਕ ਉਨ੍ਹਾਂ ਦੇ ਘਰ ਆਏ ਜੋ ਪੁਲਿਸ ਦੀ ਵਰਦੀ ‘ਚ ਸਨ ਪੁਲਿਸ ਕਰਮੀਆਂ ਨੇ ਦੱਸਿਆ ਕਿ ਨੌਜਵਾਨ ਅੱਤਵਾਦੀ ਹਨ ਉਸ ਤੋਂ ਬਾਅਦ ਤਿੰਨਾਂ ਨੂੰ ਕਾਬੂ ਕਰ ਲਿਆ ਸਥਾਨਕ ਪੁਲਿਸ ਅੱਜ ਸਵੇਰੇ ਉਸੇ ਘਰ ‘ਚ ਪਹੁੰਚੀ ਜਿੱਥੇ ਨੌਜਵਾਨ ਰਹਿੰਦੇ ਸਨ ਨੌਜਵਾਨਾਂ ਦੇ ਕਮਰੇ ‘ਚੋਂ ਕੁਝ ਨਗਦੀ, ਕਰੀਬ 200 ਮੋਬਾਇਲ ਦੇ ਕਵਰ ਤੇ ਕੱਪੜੇ ਮਿਲੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰੇਮੀ ਅਮਰ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਜੱਸ
ਮਰਨ ਉਪਰੰਤ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਕੀਤਾ ਦਾਨ | Dera Sacha Sauda
ਧੂਰੀ (ਸੁਰਿੰਦਰ ਸਿੰਘ)। ਡੇਰਾ ਸੱਚਾ ਸੌਦਾ ਦੇ ਪ੍ਰੇਮੀ ਜਿੱਥੇ ਜਿਉਂਦੇ ਜੀ ਮਨੁੱਖਤਾ ਦੀ ਸੇਵਾ ‘ਚ ਦਿਨ ਰਾਤ ਲੱਗੇ ਹੋਏ ਹਨ ਉੱਥੇ ਦੇਹਾਂਤ ਤੋਂ ਬਾਅਦ ਵੀ ਉਨ੍ਹਾਂ ਦੀ ਇਹ ਸੇਵਾ ਜਾਰੀ ਹੈ ਪਿੰਡ ਮੱਲੂਮਾਜਰਾ ਦੇ ਭੰਗੀਦਾਸ ਗੁਰਜੀਤ ਸਿੰਘ ਦੇ ਦਾਦਾ ਜੀ ਡੇਰਾ ਪ੍ਰੇਮੀ ਅਮਰ ਸਿੰਘ ਇੰਸਾਂ ਸਪੁੱਤਰ ਬੀਰ ਸਿੰਘ (85) ਦੇ ਦੇਹਾਂਤ ਉਪਰੰਤ ਪਰਿਵਾਰ ਵੱਲੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ ਗਿਆ ਮ੍ਰਿਤਕ ਦੇ ਪਰਿਵਾਰ ਮੁਤਾਬਕ ਪ੍ਰੇਮੀ ਅਮਰ ਸਿੰਘ ਇੰਸਾਂ ਅਚਾਨਕ ਕੁੱਲ ਮਾਲਕ ਦੇ ਚਰਨਾਂ ਦੇ ਵਿੱਚ ਜਾ ਬਿਰਾਜੇ ਚੱਲਦੇ-ਫਿਰਦੇ ਕੋਈ ਬਿਮਾਰੀ ਨਹੀਂ ਸੀ ਬਿਲਕੁਲ ਤੰਦਰੁਸਤ ਮਾਲਕ ਦਾ ਨਾਮ ਲੈਣ ਵਾਲੇ ਬਹੁਤ ਅੱਛੇ ਇਨਸਾਨ ਸਨ। (Dera Sacha Sauda)
ਇਹ ਵੀ ਪੜ੍ਹੋ : ਬਚਪਨ ਦੇ ਬਦਲਦੇ ਰੰਗ
ਉਨ੍ਹਾਂ ਦੇ ਜਿਉਂਦੇ ਜੀਅ ਇਹ ਇੱਛਾ ਸੀ ਕਿ ਉਨ੍ਹਾਂ ਦੇ ਮਰਨ ਉਪਰੰਤ ਉਨ੍ਹਾਂ ਦਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਕਿਸੇ ਹਸਪਤਾਲ ਨੂੰ ਦਾਨ ਕੀਤਾ ਜਾਵੇ ਤਾਂ ਉਨ੍ਹਾਂ ਦੀ ਇੱਛਾ ਅਨੁਸਾਰ ਸਮੂਹ ਪਰਿਵਾਰ ਨੇ ਉਨ੍ਹਾਂ ਦਾ ਮ੍ਰਿਤਕ ਸਰੀਰ ਭਾਰਤੀ ਮੈਡੀਕਲ ਕਾਲਜ ਐਂਡ ਹਸਪਤਾਲ ਮੇਰਠ (ਯੂਪੀ) ਨੂੰ ਦਾਨ ਕੀਤਾ ਪ੍ਰੇਮੀ ਅਮਰ ਸਿੰਘ ਇੰਸਾਂ ਦੀ ਅਰਥੀ ਨੂੰ ਉਨ੍ਹਾਂ ਦੀਆਂ ਸਪੁੱਤਰੀਆਂ ਅਤੇ ਸਪੁੱਤਰਾਂ ਵੱਲੋਂ ਮੋਢਾ ਦਿੱਤਾ ਗਿਆ ਪ੍ਰੇਮੀ ਅਮਰ ਸਿੰਘ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਅਤੇ ਗੁਬਾਰਿਆਂ ਨਾਲ ਲੱਦੀ ਗੱਡੀ ਵਿੱਚ ਰੱਖ ਕੇ ਸਮੁੱਚੇ ਪਿੰਡ ਵਿੱਚੋਂ ਦੀ ਲਿਜਾਇਆ ਗਿਆ।
ਜਿੱਥੇ ਪ੍ਰੇਮੀਆਂ ਅਤੇ ਭੈਣਾਂ ਵੱਲੋਂ ਪ੍ਰੇਮੀ ਅਮਰ ਸਿੰਘ ਇੰਸਾਂ ਅਮਰ ਰਹੇ ਦੇ ਆਕਾਸ਼ ਗੁੰਜਾਊ ਨਾਅਰੇ ਲਾਏ ਅਤੇ ਪਿੰਡ ਵਾਸੀਆਂ ਵੱਲੋਂ ਇਸ ਜਜ਼ਬੇ ਦੀ ਰੱਜ ਕੇ ਸ਼ਲਾਘਾ ਕੀਤੀ ਗਈ ਅੰਤ ਮ੍ਰਿਤਕ ਦੇਹ ਵਾਲੀ ਗੱਡੀ ਨੂੰ ਹਰੀ ਝੰਡੀ ਦੇਣ ਦੀ ਰਸਮ ਪਿੰਡ ਦੇ ਸਰਪੰਚ ਸੁਖਵਿੰਦਰ ਕੌਰ ਨੇ ਨਿਭਾਈ ਗਈ ਸਰਪੰਚ ਸੁਖਵਿੰਦਰ ਕੌਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਸਮਾਜ ਪ੍ਰਤੀ ਜਜ਼ਬਾ ਲਾ-ਮਿਸਾਲ ਹੈ ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਜਦੋਂ ਕੋਈ ਦੂਜਾ ਕਿਸੇ ਵਿਅਕਤੀ ਨੂੰ ਆਪਣੇ ਸਰੀਰ ਦਾ ਵਾਲ ਤੱਕ ਨਹੀਂ ਦੇ ਸਕਦਾ ਉੱਥੇ ਪ੍ਰੇਮੀ ਆਪਣਾ ਪੂਰਾ ਸਰੀਰ ਦੀ ਮਾਨਵਤਾ ਦੇ ਲੇਖੇ ਲਾ ਰਹੇ ਹਨ ਉਨ੍ਹਾਂ ਕਿਹਾ ਕਿ ਪ੍ਰੇਮੀ ਅਮਰ ਸਿੰਘ ਵੱਲੋਂ ਦਿਖਾਇਆ ਗਿਆ। (Dera Sacha Sauda)
ਇਹ ਰਾਹ ਇੱਕ ਨਵੀਂ ਮੰਜ਼ਿਲ ਵੱਲ ਲੈ ਕੇ ਜਾਵੇਗਾ ਇਸ ਮੌਕੇ ਰਿਸ਼ਤੇਦਾਰਾਂ ਤੋਂ ਇਲਾਵਾ 25 ਮੈਂਬਰ, 15 ਮੈਂਬਰ, ਬਲਾਕ ਭੰਗੀਦਾਸ ਅਤੇ ਪਿੰਡਾਂ ਦੇ ਭੰਗੀਦਾਸ, ਸੁਜਾਣ ਭੈਣਾਂ, ਯੂਥ ਵੀਰਾਂਗਣਾਂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ, ਪਿੰਡ ਦੀ ਪੰਚਾਇਤ ਸੰਮਤੀ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਅੰਤ ਮ੍ਰਿਤਕ ਅਮਰ ਸਿੰਘ ਦੇ ਪੁੱਤਰਾਂ ਬਲਬੀਰ ਸਿੰਘ, ਪ੍ਰਗਟ ਸਿੰਘ, ਬਲਵਿੰਦਰ ਸਿੰਘ ਨੇ ਇਸ ਘੜੀ ਵਿੱਚ ਪਰਿਵਾਰ ਦਾ ਸਾਥ ਦੇਣ ਆਏ ਸਭਨਾਂ ਦਾ ਧੰਨਵਾਦ ਕੀਤਾ। (Dera Sacha Sauda)