Human life - Sach Kahoon Punjabi
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਮਨੁੱਖੀ ਸਰੀਰ ਸਭ ਤੋਂ ਸ੍ਰੇਸ਼ਟ ਸਰੀਰ ਹੈ ਤੇ ਜੀਵ-ਆਤਮਾ ਨੂੰ ਇਹ ਸਰੀਰ 84 ਲੱਖ ਜੂਨਾਂ ਤੋਂ ਬਾਅਦ ਸਭ ਤੋਂ ਅਖੀਰ ‘ਚ ਪ੍ਰਾਪਤ ਹੁੰਦਾ ਹੈ ਮਨੁੱਖੀ ਸਰੀਰ ਹੀ ਇੱਕੋ-ਇੱਕ ਅਜਿਹਾ ਜ਼ਰੀਆ ਹੈ, ਜਿਸ ‘ਚ ਆਤਮਾ ਆਵਾਗਮਨ ਤੋਂ ਅਜ਼ਾਦੀ ਪ੍ਰਾਪਤ ਕਰ ਸਕਦੀ ਹੈ ਜੀਵ ਇਸ ਮਨੁੱਖ ਜੂਨੀ ‘ਚ ਮਾਲਕ ਦੀ ਭਗਤੀ-ਇਬਾਦਤ ਕਰੇ ਤੇ ਉਸ ਦੀ ਯਾਦ ‘ਚ ਸਮਾਂ ਲਾਵੇ ਤਾਂ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਸਕਦੀ ਹੈ ਤੇ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣ ਸਕਦੀ ਹੈ। (Saint Dr MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਬੀਰ ਜੀ ਨੇ ਮਨੁੱਖੀ ਸਰੀਰ ਬਾਰੇ ਲਿਖਿਆ ਹੈ ਕਿ ਇਨਸਾਨੀ ਸਰੀਰ ਨੂੰ ਪ੍ਰਾਪਤ ਕਰਨ ਲਈ ਦੇਵੀ-ਦੇਵਤੇ ਵੀ ਤਰਸਦੇ ਹਨ ਕਿ ਕਦੋਂ ਮਨੁੱਖੀ ਸਰੀਰ ਪ੍ਰਾਪਤ ਹੋਵੇ ਅਤੇ ਉਹ ਮਾਲਕ ਦੀ ਭਗਤੀ-ਇਬਾਦਤ ਕਰਨ ਪਰ ਤੁਹਾਨੂੰ ਇਹ ਮਨੁੱਖੀ ਸਰੀਰ ਮਿਲ ਚੁੱਕਿਆ ਹੈ, ਇਸ ਲਈ ਤੁਹਾਨੂੰ ਉਸ ਪ੍ਰਭੂ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਤਾਂਕਿ ਤੁਸੀਂ ਪਰਮਾਨੰਦ ਨੂੰ ਹਾਸਲ ਕਰ ਸਕੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਧਰਮ ਸ਼ਾਸਤਰਾਂ ‘ਚ ਇਹ ਲਿਖਿਆ ਹੈ ਕਿ ਇਨਸਾਨ ਕੇਵਲ ਇਨਸਾਨ ਨਹੀਂ, ਸਗੋਂ ਬਹੁਤ ਸਾਰੇ ਧਰਮ ਇਸ ਨਾਲ ਜੁੜੇ ਹੋਏ ਹਨ। (Saint Dr MSG)
ਇਹ ਵੀ ਪੜ੍ਹੋ : ਮਾਲਕ ਦੇ ਪਿਆਰ ‘ਚ ਹੈ ਅਥਾਹ ਪਰਮਾਨੰਦ : Saint Dr MSG
ਧਰਮ ਕਹਿੰਦਾ ਹੈ ਕਿ ਇਨਸਾਨ ਨੂੰ ਸਵੇਰੇ 2 ਤੋਂ 4 ਵਜੇ ਦਰਮਿਆਨ ਜਾਗਣਾ ਚਾਹੀਦਾ ਹੈ ਅਤੇ ਓਮ, ਹਰੀ, ਰਾਮ ਦੀ ਭਗਤੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਜੋ ਕੰਮ-ਧੰਦਾ ਕਰਦੇ ਹੋ ਉਸ ‘ਚ ਮਿਹਨਤ ਕਰੋ, ਨਾ ਕਿ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਠੱਗੀ, ਬੇਈਮਾਨੀ। ਹਮੇਸ਼ਾ ਮਿਹਨਤ, ਹੱਕ-ਹਲਾਲ ਦੀ ਕਮਾਈ ਅਤੇ ਕਮਾਈ ਦਾ ਪੰਜਵਾਂ  ਜਾਂ ਸੱਤਵਾਂ ਹਿੱਸਾ ਨੇਕੀ ‘ਤੇ ਨੇਕ ਦਿਲ ਨਾਲ ਲਾਓ, ਨਾਲ ਹੀ ਪ੍ਰਭੂ ਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਾਰੇ ਧਰਮ ਕਹਿੰਦੇ ਹਨ ਕਿ ਸਵੇਰੇ-ਸਵੇਰੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ। (Saint Dr MSG)
ਪਰ ਕੋਈ-ਕੋਈ ਹੁੰਦਾ ਹੈ ਜੋ ਅਜਿਹਾ ਕਰਦਾ ਹੈ। ਜ਼ਿਆਦਾਤਰ ਤਾਂ ਉਦੋਂ ਯਾਦ ਕਰਦੇ ਹਨ ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ ਜਾਂ ਆਉਣ ਵਾਲੀ ਹੁੰਦੀ ਹੈ। ਨੌਕਰੀ ਜਾਣ ਦਾ ਡਰ ਹੋਵੇ ਤਾਂ ਮਾਲਕ ਸ਼ਹਿਦ ਵਰਗਾ ਲੱਗਣ ਲੱਗਦਾ ਹੈ। ਜਦੋਂ ਬੱਚਾ ਬਿਮਾਰ ਹੋਵੇ ਅਤੇ ਡਾਕਟਰ ਕਹਿ ਦੇਵੇ ਕਿ ਇਹ ਬਿਮਾਰੀ ਲਾਇਲਾਜ ਹੈ, ਉਦੋਂ ਮਾਲਕ ਬਹੁਤ ਮਿੱਠਾ ਲੱਗਦਾ ਹੈ। ਕੋਈ ਨੌਕਰੀ ਲਈ ਇੰਟਰਵਿਊ ਦੇਣ ਜਾਂਦਾ ਹੈ, ਉਸ ਸਮੇਂ ਉਹ ਮਾਲਕ ਨੂੰ ਕਹਿੰਦਾ ਹੈ ਕਿ ਹੇ ਭਗਵਾਨ! ਥੋੜ੍ਹਾ ਜਿਹਾ ਧੱਕਾ ਲਾ ਦੇਣਾ, ਤੇਰਾ ਕੀ ਜਾਵੇਗਾ। (Saint Dr MSG)
ਮੇਰਾ ਰੁਜ਼ਗਾਰ ਬਣ ਜਾਵੇਗਾ ਤੇ ਬਦਲੇ ‘ਚ ਤੈਨੂੰ ਪ੍ਰਸ਼ਾਦ ਖਵਾਵਾਂਗਾ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਨੌਕਰੀ ਚਾਹੁੰਦਾ ਹੈ। 10 ਹਜ਼ਾਰ ਰੁਪਏ ਮਹੀਨਾ ਅਤੇ ਪ੍ਰਸ਼ਾਦ ਖਵਾਉਂਦਾ ਹੈ ਸਵਾ 25 ਰੁਪਏ ਦਾ। ਸਵਾ 25 ‘ਚ ਵੀ ਸਵਾ ਮਾਲਕ ਦਾ ਅਤੇ 25 ਦਾ ਖੁਦ ਖਾ ਜਾਂਦੇ ਹਨ। ਇਹ ਕੁਰੀਤੀ ਹੈ ਕਿਉਂਕਿ ਭਗਵਾਨ ਕਿਸੇ ਦੇ ਪ੍ਰਸ਼ਾਦ ਦਾ ਭੁੱਖਾ ਨਹੀਂ ਹੈ। ਕੀ ਭਗਵਾਨ ਜੀ ਕਦੇ ਕਿਸੇ ਦੇ ਘਰ ਮੰਗਣ ਆਉਂਦੇ ਹਨ ਕਿ ਮੈਨੂੰ ਪ੍ਰਸ਼ਾਦ ਦਿਓ? ਨਹੀਂ, ਕਦੇ ਨਹੀਂ ਆਉਂਦਾ। ਭਾਈ ਜੋ ਤਹਾਨੂੰ 10 ਹਜ਼ਾਰ ਦੀ ਨੌਕਰੀ ਦਿਵਾ ਸਕਦਾ ਹੈ ਕੀ ਉਹ ਆਪਣੇ ਲਈ ਹਲਵਾਈ ਦੀ ਦੁਕਾਨ ‘ਤੇ ਜਾ ਕੇ ਤਾਜ਼ਾ-ਤਾਜ਼ਾ ਮਠਿਆਈ ਨਹੀਂ ਖਾ ਸਕਦਾ। (Saint Dr MSG)
ਪਰਾਲੀ ਸਾੜਨਾ ਮਨੁੱਖੀ ਜੀਵਨ ਲਈ ਨੁਕਸਾਨਦੇਹ ਤੇ ਖ਼ਤਰਨਾਕ ਰੁਝਾਨ
ਕਿਸਾਨਾਂ ਵੱਲੋਂ ਖੇਤਾਂ ਦੀ ਪਰਾਲੀ ਨੂੰ ਅੱਗ ਲਾਉਣਾ ਅਜੇ ਤੱਕ ਵੀ ਉਲਝੀ ਤੰਦ ਬਣਿਆ ਹੋਇਆ ਹੈ। ਕਿਸਾਨ ਤੇ ਸਰਕਾਰਾਂ ਇਸ ਮੁੱਦੇ ’ਤੇ ਆਹਮੋ-ਸਾਹਮਣੇ ਹਨ। ਕਿਸਾਨ ਆਰਥਿਕ ਮੰਦਹਾਲੀ ਤੇ ਪਰਾਲੀ ਖਤਮ ਕਰਨ ਲਈ ਸਰਕਾਰ ਵੱਲੋਂ ਮਸ਼ੀਨਰੀ ਉਪਲੱਬਧ ਨਾ ਕਰਾਉਣ ਦਾ ਵਾਸਤਾ ਪਾ ਕੇ ਪਰਾਲੀ ਸਾੜਨ ਨੂੰ ਆਪਣੀ ਮਜਬੂਰੀ ਦੱਸ ਰਹੇ ਹਨ ਜਦਕਿ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਨੇ ਵਾਤਾਵਰਨ ਪ੍ਰਤੀ ਸੁਚੇਤ ਹੋਣ ਦਾ ਪ੍ਰਗਟਾਵਾ ਕਰਦਿਆਂ ਸਰਕਾਰਾਂ ਨੂੰ ਇਸ ਪ੍ਰਤੀ ਸਖਤਾਈ ਕਰਨ ਦੀ ਹਦਾਇਤ ਕੀਤੀ ਹੋਈ ਹੈ। ਪਰ ਸਰਕਾਰਾਂ ਅਜੇ ਤੱਕ ਇਸ ਮੁੱਦੇ ਪ੍ਰਤੀ ਅਵੇਸਲੀਆਂ ਹਨ। ਇਸ ਮੁੱਦੇ ਪ੍ਰਤੀ ਵੱਖ-ਵੱਖ ਵਿਚਾਰਕਾਂ ਦੀਆਂ ਵਿਚਾਰਾਂ/ਰਿਪੋਰਟਾਂ ਸਾਨੂੰ ਸਾਡੇ ਸੁਵੱਲੇ, ਉੱਜਲੇ ਤੇ ਸੁਰੱਖਿਅਤ ਭਵਿੱਖ ਲਈ ਸੋਚਣ ਲਈ ਮਜਬੂਰ ਕਰਦੀਆਂ ਹਨ। (Straw)
ਨੈਸ਼ਨਲ ਗ੍ਰੀਨ ਟਿ੍ਰਬਿਊਨਲ ਵੱਲੋਂ ਝੋਨੇ ਦੇ ਖੇਤਾਂ ਨੂੰ ਅੱਗ ਲਾਉਣ ’ਤੇ ਕੀਤੀ ਸਖ਼ਤੀ ਪ੍ਰਤੀ ਵਾਦ-ਵਿਵਾਦਾਂ ਵਿੱਚ ਕਿਸਾਨਾਂ ਦੀ ਆਰਥਿਕ ਮੰਦਹਾਲੀ ਦੇ ਹਵਾਲੇ ਨਾਲ ਖੇਤਾਂ ’ਚ ਅੱਗ ਲਾਉਣ ਨੂੰ ਕਿਸਾਨਾਂ ਦੀ ਮਜਬੂਰੀ ਵਜੋਂ ਪੇਸ਼ ਕੀਤਾ ਜਾਂਦਾ ਹੈ, ਪਰ ਸੋਚਣ ਵਾਲੀ ਗੱਲ ਇਹ ਹੈ ਜੇਕਰ ਕੋਈ ਮਜਬੂਰੀ ਆਮ ਲੋਕਾਂ ਲਈ ਮਾਰੂ ਸਾਬਤ ਹੋਵੇ ਤਾਂ ਕੀ ਉਹ ਮਜਬੂਰੀ ਜਾਇਜ਼ ਹੈ? ਇੱਕ ਰਿਪੋਰਟ ਅਨੁਸਾਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਜਹਿਰੀਲੀਆਂ ਅਤੇ ਘਾਤਕ ਗੈਸਾਂ ਪੈਦਾ ਹੁੰਦੀਆਂ ਹਨ। ਪੰਜਾਬ ਵਿੱਚ ਲਗਭਗ 65 ਲੱਖ ਏਕੜ ਜ਼ਮੀਨ ਵਿਚ ਝੋਨੇ ਦੀ ਖੇਤੀ ਹੁੰਦੀ ਹੈ। ਇੱਕ ਏਕੜ ਖੇਤ ’ਚੋਂ ਇੱਕ ਅੰਦਾਜੇ ਅਨੁਸਾਰ ਢਾਈ ਤੋਂ ਤਿੰਨ ਟਨ ਪਰਾਲੀ ਪੈਦਾ ਹੁੰਦੀ ਹੈ। ਇਸ ਤਰ੍ਹਾਂ ਇਕੱਲੇ ਪੰਜਾਬ ’ਚ ਲਗਭਗ 17.87 ਕਰੋੜ ਟਨ ਪਰਾਲੀ ਸਾੜ ਦਿੱਤੀ ਜਾਂਦੀ ਹੈ। (Straw)
ਇਹ ਵੀ ਪੜ੍ਹੋ : ਵਿਸ਼ਵ ਸ਼ਾਂਤੀ ਲਈ ਹੋਣ ਸਾਰਥਿਕ ਯਤਨ
ਜੋ ਸਾਡੇ ਵਾਤਾਵਰਨ ਨੂੰ ਜਹਿਰੀਲੀਆਂ ਗੈਸਾਂ ਨਾਲ ਭਰ ਦਿੰਦੀ ਹੈ। ਇਹਨਾਂ ਜਹਿਰੀਲੀਆਂ ਗੈਸਾਂ ਦਾ ਪ੍ਰਭਾਵ ਸਭ ਤੋਂ ਵੱਧ ਬੱਚਿਆਂ ਅਤੇ ਬਜੁਰਗਾਂ ਦੀ ਸਿਹਤ ’ਤੇ ਪੈਂਦਾ ਹੈ। ਵਾਤਾਵਰਨ ’ਚ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਜ਼ਹਿਰੀਲਾ ਧੂੰਆਂ, ਜ਼ਹਿਰੀਲੀਆਂ ਤੇ ਹਾਨੀਕਾਰਕ ਗੈਸਾਂ ਦੇ ਪ੍ਰਭਾਵ ਨਾਲ ਹੋਣ ਵਾਲੀਆਂ ਬਿਮਾਰੀਆਂ ਸਾਹ, ਦਮਾ, ਬਲੱਡ ਪ੍ਰੈਸ਼ਰ, ਘਬਰਾਹਟ, ਸਿਰ ਦਰਦ, ਦਿਲ ਦੇ ਰੋਗ, ਚਮੜੀ ਦੇ ਰੋਗ, ਅੰਦਰੂਨੀ ਰੋਗਾਂ ਆਦਿ ਦੇ ਸਾਰੇ ਲੋਕ ਸ਼ਿਕਾਰ ਹੁੰਦੇ ਹਨ। ਆਮ ਦਿਨਾਂ ’ਚ ਸਾਡੇ ਸਾਹ ਨਾਲ ਸਰੀਰ ਅੰਦਰ ਜਾਣ ਵਾਲੇ ਮਹੀਨ ਧੂੜ ਕਣਾਂ ਦੀ ਮਾਤਰਾ 60 ਮਿਲੀਗ੍ਰਾਮ ਪ੍ਰਤੀ ਘਣ ਮੀਟਰ ਹੁੰਦੀ ਹੈ, ਪਰ ਪਰਾਲੀ ਸਾੜਨ ਦੇ ਦਿਨਾਂ ’ਚ ਇਹ 425 ਮਿ.ਗ੍ਰਾ. ਘਣ ਮੀਟਰ ਤੱਕ ਹੋ ਜਾਂਦੀ ਹੈ। ਉਸਦੇ ਜੋ ਆਮ ਲੋਕਾਂ ਦੀ ਜ਼ਿੰਦਗੀ ’ਤੇ ਮਾਰੂ ਅਤੇ ਖਤਰਨਾਕ ਪ੍ਰਭਾਵ ਪੈਂਦੇ ਹਨ ਜਾਂ ਬਿਮਾਰੀਆਂ ਲੱਗਦੀਆਂ ਹਨ, ਕੀ ਕਿਸਾਨਾਂ ਦੇ ਪਰਿਵਾਰ ਇਸ ਪ੍ਰਭਾਵ ਹੇਠ ਨਹੀਂ ਆਉਦੇ।
ਇਹ ਵੀ ਪੜ੍ਹੋ : MSP News: ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ, ਕਣਕ ਤੇ ਮਸੂਰ ਦੀ ਫਸਲ ’ਤੇ ਹੋ ਗਈ ਚਾਂਦੀ, ਇੰਨਾ ਵਧਿਆ MSP
ਪਰਾਲੀ ਸਾੜਨ ਨਾਲ ਪੈਦਾ ਹੋਏ ਧੂੰਏਂ ਨਾਲ ਅਨੇਕਾਂ ਸੜਕੀ ਹਾਦਸੇ ਵਾਪਰਦੇ ਹਨ ਤੇ ਬਹੁਤ ਮਨੁੱਖੀ ਜਾਨਾਂ ਚਲੀਆਂ ਜਾਦੀਆਂ ਹਨ, ਕੀ ਇਸ ਪ੍ਰਤੀ ਸਾਡੀ ਜਿੰਮੇਵਾਰੀ ਨਹੀਂ ਬਣਦੀ? ਇਸ ਤੋਂ ਇਲਾਵਾ ਅਨੇਕਾਂ ਜੀਵ-ਜੰਤੂ, ਪਸ਼ੂ-ਪੰਛੀ, ਕੀੜੇ-ਮਕੌੜੇ, ਕੀਟ-ਪਤੰਗੇ, ਫੁੱਲ-ਬੂਟੇ, ਦਰੱਖਤ ਆਦਿ ਦਾ ਵੀ ਅੱਗ ਨਾਲ ਸੜ ਜਾਂਦੇ ਹਨ, ਕੀ ਇਹ ਕੁਦਰਤ ਨਾਲ ਸਰਾਸਰ ਅਨਿਆਂ ਨਹੀਂ ਹੈ? ਪਰਾਲੀ ਦੇ ਧੂੰਏਂ ਨਾਲ ਜੋ ਬਿਮਾਰੀਆਂ ਪੈਦਾ ਹੁੰਦੀਆਂ ਹਨ, ਕੀ ਉਸਦਾ ਸ਼ਿਕਾਰ ਕਿਸਾਨ ਦੇ ਪਰਿਵਾਰ ਨਹੀਂ ਹੁੰਦੇ? ਉਸ ਬਿਮਾਰੀ ’ਤੇ ਹੋਣ ਵਾਲਾ ਖਰਚਾ ਵੀ ਕਿਸਾਨ ਲਈ ਹੋਰ ਆਰਥਿਕ ਮੰਦਹਾਲੀ ਦਾ ਕਾਰਨ ਬਣਦਾ ਹੈ। ਖੇਤੀਬਾੜੀ ਮਾਹਿਰਾਂ ਮੁਤਾਬਿਕ ਪਰਾਲੀ ਸਾੜਨ ਨਾਲ ਲਗਭਗ 32 ਕਿੱਲੋ ਯੂਰੀਆ, 5.5 ਕਿਲੋ ਡੀਪੀਏ, 51 ਕਿਲੋ ਪੋਟਾਸ਼ ਸੜ ਜਾਂਦੀ ਹੈ, ਸਾਡੀ ਜਮੀਨ ਦੀ ਉਪਜਾਊ ਸ਼ਕਤੀ ਨੂੰ ਘਟਾ ਦਿੰਦੀ ਹੈ ਤੇ ਇਸ ਦੀ ਪੂਰਤੀ ਲਈ ਲੋੜ ਤੋਂ ਜਿਆਦਾ ਖਾਦਾਂ ਦੀ ਵਰਤੋਂਂ ਕਰਨੀ ਕਿਸਾਨੀ ਆਰਥਿਕਤਾ ਨੂੰ ਢਾਹ ਹੈ।
ਇਹ ਵੀ ਪੜ੍ਹੋ : ਸ੍ਰੀ ਰਾਮ ਕਲਾ ਮੰਚ ਵੱਲੋਂ ਸੋਭਾ ਯਾਤਰਾ ਕੱਢੀ
ਦੂਸਰੇ ਮਨੁੱਖ ਨੇ ਵਿਕਾਸ ਦੇ ਨਾਂ ਤੇ ਨਿਰਦਈ ਬਿਰਤੀ ਨਾਲ ਦਰੱਖਤਾਂ ਉੱਪਰ ਕੁਹਾੜਾ ਚਲਾ ਕੁਦਰਤੀ ਪ੍ਰਤੀ ਬਿਗਾਨੇਪਣ ਦਾ ਅਹਿਸਾਸ ਕਰਵਾਇਆ ਹੈ। ਇਸ ਕਿਰਿਆ ਲਈ ਪੰਜਾਬ ਦੇਸ਼ ਦਾ ਦੂਜਾ ਸੂਬਾ ਹੈ, ਜਿੱਥੇ ਦਰੱਖਤਾਂ ਦੀ ਸਭ ਤੋਂ ਵੱਧ ਕਟਾਈ ਹੋਈ ਹੈ। ਵਾਤਾਵਰਨ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ’ਚੋਂ ਅਕਤੂਬਰ 1980 ਤੋਂ ਫਰਵਰੀ 2018 ਤੱਕ 1.72 ਲੱਖ ਏਕੜ ਜ਼ਮੀਨ ਤੋਂ ਹਰਿਆਲੀ ਦਾ ਸਫਾਇਆ ਹੋ ਗਿਆ ਹੈ। ਪੰਜਾਬ ਨੇ ਇੱਕ ਅੰਦਾਜੇ ਅਨੁਸਾਰ ਪਿਛਲੇ 37 ਵਰ੍ਹਿਆਂ ’ਚ ਵਿਕਾਸ ਦੀ ਆੜ ’ਚ 5.12 ਕਰੋੜ ਦਰੱਖਤਾਂ ਦੀ ਬਲੀ ਦਿੱਤੀ ਹੈ। ਬੀਤੇ ਵਰ੍ਹੇ ਵੀ ਸਰਕਾਰ ਨੇ 1415 ਏਕੜ ਜਮੀਨ ’ਚੋਂ ਹਰਿਆਲੀ ਸਾਫ ਕਰਕੇ 4 ਲੱਖ ਤੋਂ ਜਿਆਦਾ ਦਰੱਖਤ ਆਰੇ ਦੀ ਭੇਂਟ ਚਾੜ੍ਹੇ ਹਨ। ਕੇਂਦਰੀ ਵਾਤਾਵਰਨ ਅਤੇ ਜੰਗਲਾਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ’ਚ ਜੰਗਲਾਂ ਹੇਠੋਂ ਰਕਬਾ ਦਿਨ-ਪ੍ਰਤੀਦਿਨ ਘਟ ਰਿਹਾ ਹੈ, ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। (Straw)
ਸੜਕਾਂ ਨੂੰ ਚੌੜੀਆਂ ਕਰਨ ਲਈ ਵੀ ਬੇਸ਼ੁਮਾਰ ਦਰੱਖਤ ਕੱਟ ਕੇ ਮਨੁੱਖ ਨੇ ਕੁਦਰਤੀ ਸੁੰਦਰਤਾ ਨੂੰ ਢਾਹ ਲਾਈ ਹੈ
ਇਕੱਲੇ ਜਨਵਰੀ 2015 ਤੋਂ ਹੀ ਅੰਕੜਿਆਂ ਨੂੰ ਵਾਚੀਏ ਤਾਂ ਪਤਾ ਚੱਲਦਾ ਹੈ ਕਿ ਪੰਜਾਬੀਆਂ ਨੇ ਹੁਣ ਤੱਕ ਕਰੀਬ 50 ਲੱਖ ਰੁੱਖਾਂ ਤੋਂ ਧਰਤੀ ਨੂੰ ਵਿਹੂਣੀ ਕਰਕੇ 2280 ਏਕੜ ਜ਼ਮੀਨ ਨੂੰ ਜੰਗਲ ਮੁਕਤ ਕਰ ਦਿੱਤਾ ਹੈ। ਸੜਕਾਂ ਨੂੰ ਚੌੜੀਆਂ ਕਰਨ ਲਈ ਵੀ ਬੇਸ਼ੁਮਾਰ ਦਰੱਖਤ ਕੱਟ ਕੇ ਮਨੁੱਖ ਨੇ ਕੁਦਰਤੀ ਸੁੰਦਰਤਾ ਨੂੰ ਢਾਹ ਲਾਈ ਹੈ। ਬਠਿੰਡਾ-ਅੰਮਿ੍ਰਤਸਰ ਸੜਕ ਨੇ ਆਪਣੇ ਫੈਲਾਅ ਲਈ 30 ਹਜ਼ਾਰ, ਜਲੰਧਰ-ਦਿੱਲੀ ਸੜਕ ਨੇ 1.10 ਲੱਖ ਦਰੱਖਤਾਂ ਦੀ ਬਲੀ ਲਈ ਹੈ। ਇਸੇ ਤਰ੍ਹਾਂ ਲੁਧਿਆਣਾ-ਫਿਰੋਜ਼ਪੁਰ ਨੇ 500 ਏਕੜ ਅਤੇ ਬਠਿੰਡਾ ਜ਼ੀਰਕਪੁਰ ਸੜਕ ਨੇ 281 ਹੈਕਟਰ ਜ਼ਮੀਨ ਦਰੱਖਤਾਂ ਹੇਠੋਂ ਖੋਹੀ ਹੈ। ਮਨੁੱਖ ਕੁਦਰਤੀ ਆਬੋ ਹਵਾ ਤੋਂ ਵਿਰਵਾ ਹੋ ਰਿਹਾ ਹੈ। ਇੱਕ ਪਾਸੇ ਅਸੀਂ ਫੈਕਟਰੀਆਂ, ਥਰਮਲ ਪਲਾਂਟਾਂ, ਇੱਟਾਂ ਦੇ ਭੱਠਿਆਂ, ਗੱਡੀਆਂ ਅਤੇ ਪਰਾਲੀ ਸਾੜਨ ਆਦਿ ਦੇ ਧੂੰਏਂ ਨਾਲ ਜਹਿਰੀਲੀਆਂ ਅਤੇ ਹਾਨੀਕਾਰਕ ਗੈਸਾਂ ਵਾਤਾਵਰਨ ਵਿੱਚ ਛੱਡ ਕੇ ਇਸਨੂੰ ਪਲੀਤ ਕਰ ਰਹੇ ਹਾਂ। (Straw)
ਦੂਜੇ ਪਾਸੇ ਵਿਕਾਸ ਦੀ ਆੜ ’ਚ ਪੰਜਾਬ ਦੀ ਧਰਤੀ ਤੋਂ ਦਰੱਖਤਾਂ ਦਾ ਕਤਲ ਕਰਕੇ ਹਰਿਆਲੀ ਨੂੰ ਖਤਮ ਕਰਨ ’ਚ ਕੋਈ ਕਸਰ ਛੱਡ ਰਹੇ। ਪਲੀਤ ਹੋਏ ਵਾਤਾਵਰਣ ਨੂੰ ਸਾਫ ਕਰਨ ਲਈ ਰੁੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਿਉਂਦੇ ਰਹਿਣ ਲਈ ਮਨੁੱਖ ਨੂੰ ਆਕਸੀਜਨ ਦੀ ਲੋੜ ਹੈ, ਜਿਸ ਦਾ ਸਾਧਨ ਸਿਰਫ ਤੇ ਸਿਰਫ ਦਰੱਖਤ ਹਨ। ਸੋ ਧਰਤੀ ਤੋਂ ਰੁੱਖ ਖਤਮ ਕਰਕੇ ਅਸੀਂ ਆਪਣੇ-ਆਪ ਨੂੰ ਖਤਮ ਕਰਨ ਵੱਲ ਧੱਕ ਰਹੇ ਹਾਂ। ਸ਼ਾਇਦ ਉਹ ਦਿਨ ਦੂਰ ਨਹੀਂ ਜਦੋਂ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਵਾਂਗ ਆਕਸੀਜਨ ਦੇ ਸਿਲੰਡਰ ਨਾਲ ਰੱਖਣੇ ਪਿਆ ਕਰਨਗੇ ਤੇ ਅਸੀਂ ਆਪਣੀ ਗਲਤੀ ਤੇ ਮੂਰਖਤਾ ’ਤੇ ਪਛਤਾਵਾ ਕਰਿਆ ਕਰਾਂਗੇ। ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਪਾਣੀ ਪੀ-ਪੀ ਕੋਸਿਆ ਕਰਨਗੀਆਂ। ਜਦਕਿ ਉਦੋਂ ਕੋਈ ਹੱਲ ਵੀ ਨਜਰ ਨਹੀਂ ਆਵੇਗਾ। (Straw)
ਕੁਦਰਤ ਦੀ ਦੇਣ ਹਨ ਰੁੱਖ
ਕੁਦਰਤ ਦੀ ਦੇਣ ਰੁੱਖਾਂ ਨੂੰ ਖਤਮ ਕਰਕੇ ਸ਼ਾਇਦ ਅਸੀਂ ਆਪਣੀ ਹੋਂਦ ਨੂੰ ਖਤਮ ਕਰਨ ਦੇ ਰਾਹ ਪੈ ਗਏ ਹਾਂ। ਮੌਕੇ ਦੀਆਂ ਸਰਕਾਰਾਂ ਨੂੰ ਵੋਟ ਬੈਂਕ ਤੋਂ ਉੱਪਰ ਉੱਠ ਕੇ ਮਨੁੱਖ ਦੀ ਭਲਾਈ ਪ੍ਰਤੀ ਸੁਹਿਰਦ ਹੁੰਦਿਆਂ ਨੇਕ-ਨੀਅਤੀ ਨਾਲ ਪਰਾਲੀ ਨੂੰ ਸਾੜਨ ਤੋਂ ਬਚਾਉਣ ਲਈ ਪ੍ਰਬੰਧਾਂ ਹਿੱਤ ਅਗੇਤੇ ਯਤਨ ਕਰਨੇ ਚਾਹੀਦੇ ਹਨ।ਪਰਾਲੀ ਦੇ ਖਾਤਮੇ ਲਈ ਲੋੜੀਂਦੀ ਮਸ਼ੀਨਰੀ ਖਰੀਦਣ ਲਈ ਮਹਿਕਮਿਆਂ ਨੂੰ ਅਗਾਊਂ ਪ੍ਰਬੰਧ ਕਰਨ ਚਾਹੀਦੇ ਹਨ। ਨਹੀਂ ਤਾਂ ਮੌਕਾ ਆਉਣ ’ਤੇ ‘ਵਿਹੜੇ ਆਈ ਜੰਝ, ਵਿੰਨ੍ਹੋ ਕੁੜੀ ਦੇ ਕੰਨ’ ਵਾਲੀ ਸਥਿਤੀ ਬਣ ਜਾਂਦੀ ਹੈ । ਪੰਜਾਬ ਸਰਕਾਰ ਨੂੰ ਬਜਟ ਵਿੱਚ ਹੀ ਇਸ ਕੰਮ ਲਈ ਫੰਡ ਰਾਖਵੇਂ ਰੱਖਣੇ ਚਾਹੀਦੇ ਹਨ।ਨਹੀਂ ਤਾਂ ਫਿਰ ਐਨ.ਜੀ.ਟੀ. ਦੇ ਰੁੱਖੇ ਅਤੇ ਸਖਤਾਈ ਭਰੇ ਰੁਖ ਦਾ ਸਾਹਮਣਾ ਕਰਨਾ ਪਵੇਗਾ।
ਕਿਸਾਨਾਂ ਨੂੰ ਜੁਰਮਾਨਾ ਕਰਨਾ ਜਾਂ ਕੇਸ ਦਰਜ ਕਰਨਾ ਇਸ ਮਸਲੇ ਦਾ ਠੋਸ ਹੱਲ ਨਹੀਂ ਹੈ, ਲੋੜ ਪਰਾਲੀ ਦੇ ਠੋਸ ਪ੍ਰਬੰਧਨ ਦੀ ਹੈ। ਸੋ ਸਾਨੂੰ ਵੀ ਸਾਰਿਆਂ ਨੂੰ ਆਰਥਿਕ ਮੰਦਹਾਲੀ ਦੀ ਸੋਚ ਤੋਂ ਉੱਪਰ ਉੱਠ ਕੇ ਪੂਰੀ ਮਾਨਵਤਾ ਦੇ ਭਲੇ ਲਈ ਇਸ ਤੋਂ ਬਚਾਅ ਲਈ ਰਲ ਕੇ ਹੰਭਲਾ ਮਾਰਨ ਤੇ ਲੋਕ ਲਹਿਰ ਬਣਾਉਣ ਦੀ ਲੋੜ ਹੈ। ਕਿਸਾਨਾਂ ਲਈ ਵੀ ਖੇਤਾਂ ਵਿੱਚ ਪ੍ਰਤੀ ਏਕੜ ਪੰਜ ਬੂਟੇ ਲਾਉਣਾ ਜਰੂਰੀ ਕਰ ਦੇਣਾ ਚਾਹੀਦਾ ਹੈ। ਸ਼ਹਿਰੀ ਘਰਾਂ ਦੇ ਨਕਸ਼ਿਆਂ ’ਚ ਘਰੇ ਰੁੱਖ ਲਾਉਣਾ ਲਾਜ਼ਮੀ ਕਰ ਦੇਣਾ ਚਾਹੀਦਾ ਹੈ। ਪਿੰਡਾਂ ਚ ਵੀ ਸਰਕਾਰੀ ਸਹੂਲਤਾਂ ਲੈਣ ਵਾਲੇ ਲਾਭਪਾਤਰੀਆਂ ਲਈ ਘਰ ’ਚ ਇੱਕ ਬੂਟਾ ਲਾਉਣ ਦੀ ਸ਼ਰਤ ਲਾ ਦੇਣੀ ਚਾਹੀਦੀ ਹੈ। ਨੈਸ਼ਨਲ ਗ੍ਰੀਨ ਟਿ੍ਰਬਿਊਨਲ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਪ੍ਰਦੂਸ਼ਣ ਮੁਕਤ ਵਾਤਾਵਰਨ ਸਿਰਜਣ ਲਈ ਤੇ ਧਰਤੀ ਦੀ ਹਰਿਆਵਲ ਬਰਕਰਾਰ ਰੱਖਣ ਲਈ ਸਮਾਜਿਕ, ਧਾਰਮਿਕ, ਰਾਜਨੀਤਕ ਸੰਸਥਾਵਾਂ, ਨੌਜਵਾਨ ਕਲੱਬਾਂ, ਸਾਹਿਤਕ ਤੇ ਵਿੱਦਿਅਕ ਅਦਾਰਿਆਂ ਦੀ ਸਹਾਇਤਾ ਨਾਲ ਵੱਧ ਤੋਂ ਵੱਧ ਬੂਟੇ ਲਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। (Straw)
ਚੰਗੇ ਗੁਆਂਢ ਦੀ ਮਹੱਤਤਾ
ਮਨੁੱਖੀ ਜੀਵਨ ਵਿੱਚ ਭੌਤਿਕ ਜ਼ਰੂਰਤਾਂ | Good Neighborhood
ਤੋਂ ਇਲਾਵਾ ਮਨੁੱਖੀ ਭਾਵਨਾਵਾਂ ਦਾ ਵੀ ਬਹੁਤ ਮਹੱਤਵ ਹੈ। ਕੋਈ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ, ਉਹ ਆਉਣ ਵਾਲੇ ਸੰਕਟ ਬਾਰੇ ਨਹੀਂ ਜਾਣ ਸਕਦਾ ਅਤੇ ਸੰਕਟ ਦਾ ਮੁਕਾਬਲਾ ਇਕੱਲਿਆਂ ਕਰਨਾ ਬੜਾ ਔਖਾ ਹੁੰਦਾ ਹੈ।ਸੰਕਟ ਦੇ ਸਮੇਂ ਸਦਾ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਯਾਰ ਦੋਸਤ ਕੰਮ ਆਉਂਦੇ ਹਨ ਪਰ ਇਸ ਤੋਂ ਵੀ ਪਹਿਲਾਂ ਸਭ ਤੋਂ ਜੋ ਸਾਡੀ ਸੰਕਟ ਸਮੇਂ ਮੱਦਦ ਕਰਦਾ ਹੈ ਉਹ ਹੈ ਸਾਡਾ ਗੁਆਂਢੀ, ਕਿਉਂਕਿ ਉਹ ਹਰ ਵੇਲੇ ਸਾਡੇ ਕੋਲ ਰਹਿੰਦਾ ਹੈ। (Good Neighborhood)
ਇਹ ਵੀ ਪੜ੍ਹੋ : ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਐਲਕੇਜੀ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਵਾਇਰਲ
ਪਿੰਡਾਂ, ਕਸਬਿਆਂ ਅਤੇ ਛੋਟੇ- ਛੋਟੇ ਨਗਰਾਂ ਦੇ ਸੱਭਿਆਚਾਰ ਨੂੰ ਅੱਜ ਵੀ ਵੱਡੇ ਸ਼ਹਿਰਾਂ ਦੇ ਸੱਭਿਆਚਾਰ ਤੋਂ ਚੰਗਾ ਮੰਨਿਆ ਜਾਂਦਾ ਹੈ। ਪਿੰਡਾਂ ਦੇ ਲੋਕਾਂ ਵਿੱਚ ਆਪਸੀ ਪਿਆਰ, ਮੇਲ- ਮਿਲਾਪ, ਮੋਹ-ਮੁਹੱਬਤ, ਸਹਿਯੋਗ ਤੇ ਛੋਟੇ ਵੱਡਿਆਂ ਲਈ ਆਦਰ ਤੇ ਸਤਿਕਾਰ ਹੁੰਦਾ ਹੈ। ਅੱਜ ਦੇ ਇਸ ਰੁਝੇਵਿਆਂ ਭਰੇ ਯੁਗ ਵਿੱਚ ਜੇ ਕਿਸੇ ਪਿੰਡ ਵਿੱਚ ਕੋਈ ਸਾਧਾਰਨ ਜਿਹਾ ਹਾਦਸਾ ਵਾਪਰ ਜਾਵੇ ਤਾਂ ਇਸ ਦੀ ਖ਼ਬਰ ਅੱਗ ਵਾਂਗੂੰ ਪਿੰਡ, ਨਗਰ, ਕਸਬੇ ਵਿੱਚ ਹੀ ਨਹੀਂ, ਸਗੋਂ ਆਸ-ਪਾਸ, ਦੂਰ ਦਰਾਡੇ ਪਿੰਡਾਂ ਅਤੇ ਕਸਬਿਆਂ ਤੱਕ ਵੀ ਪਹੁੰਚ ਜਾਂਦੀ ਹੈ। ਪਿੰਡਾਂ ਵਾਲੇ ਲੋਕ ਆਂਢ-ਗੁਆਂਢ ਵਿੱਚ ਕਿਸੇ ਵੀ ਕਾਰਨ ਹੋਏ। (Good Neighborhood)
ਕਿਸੇ ਦੇ ਨੁਕਸਾਨ ਦੀ, ਰਲ-ਮਿਲ ਕੇ ਆਰਥਿਕ ਮੱਦਦ ਕਰਦੇ ਹਨ ਪਰ ਨਵੇਂ ਜ਼ਮਾਨੇ ਦੇ ਲੋਕ ਭੌਤਿਕਵਾਦੀ ਦੌੜ ਵਿੱਚ ਅੱਗੇ ਰਹਿਣ ਕਾਰਨ ਗੁਆਂਢ ਦੀ ਮਹੱਤਤਾ ਨੂੰ ਭੁੱਲ ਜਾਂਦੇ ਹਨ । ਆਸ-ਪਾਸ ਜਾਂ ਕੁਝ ਦੂਰੀ ਦੀ ਗੱਲ ਤਾਂ ਕਿਧਰੇ ਰਹੀ, ਬਿਲਕੁਲ ਨਾਲ ਵਾਲੇ ਜਾਂ ੳੁੱਪਰ ਥੱਲੇ ਰਹਿਣ ਵਾਲੇ ਕਿਸੇ ਘਰ ਵਿੱਚ ਵੀ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਆਪਣੇ ਵੱਲੋਂ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ ਜੇਕਰ ਪਤਾ ਲੱਗ ਵੀ ਜਾਵੇ ਤਾਂ ਸਾਰੀ ਕਹਾਣੀ ਰਸਮੀ ਪੁੱਛ-ਗਿੱਛ ਨਾਲ ਹੀ ਖ਼ਤਮ ਹੋ ਜਾਂਦੀ ਹੈ। ਇਨ੍ਹਾਂ ਲੋਕਾਂ ਨੂੰ ਕਿਸੇ ਨਾਲ ਕੋਈ ਵਾਸਤਾ ਨਹੀਂ ਹੁੰਦਾ।
ਇਹ ਵੀ ਪੜ੍ਹੋ : Holiday : ਪੰਜਾਬ ਦੇ ਇਸ ਇਲਾਕੇ ’ਚ 22 ਨੂੰ ਰਹੇਗੀ ਛੁੱਟੀ
ਵੱਡੇ ਸ਼ਹਿਰਾਂ ਵਿੱਚ ਪੜ੍ਹੇ-ਲਿਖੇ ਨੌਜਵਾਨਾਂ ਦੀ ਗਿਣਤੀ ਪਿੰਡਾਂ, ਕਸਬਿਆਂ ਨਾਲੋਂ ਵਧੇਰੇ ਹੁੰਦੀ ਹੈ, ਪਰ ਇਹ ਪੜ੍ਹੇ-ਲਿਖੇ ਨੌਜਵਾਨ ਸਮਝਦੇ ਨਹੀਂ ਕਿ ਹੱਥ ਨੂੰ ਹੀ ਹੱਥ ਦਾ ਸਹਾਰਾ ਹੁੰਦਾ ਹੈ। ਉਹ ਇਹ ਮੰਨ ਲੈਂਦੇ ਹਨ ਕਿ ਗੁਆਂਢੀ ਸਾਡੀ ਅਮੀਰੀ ਨੂੰ ਦੇਖ ਕੇ ਈਰਖਾ ਨਾ ਕਰਨ ਲੱਗ ਪੈਣ ਜਾਂ ਫਿਰ ਅਮੀਰੀ ਜਾਂ ਅਹੁਦੇ ਤੇ ਇੱਜ਼ਤ ਦਾ ਲਾਭ ਨਾ ਲੈਣ ਆ ਜਾਵੇ ਕੋਈ ਕੰਮ ਨਾ ਦੱਸ ਦੇਵੇ। ਇਸ ਕਰਕੇ ਉਹ ਆਪਣੇ- ਆਪ ਨੂੰ ਤੰਗਦਿਲੀ ਦੇ ਦਾਇਰੇ ’ਚੋਂ ਬਾਹਰ ਨਹੀਂ ਕੱਢਦੇ। ਉਹ ਲੋਕ ਸਿਰਫ਼ ਉਨ੍ਹਾਂ ਨਾਲ ਹੀ ਮਿਲਦੇ- ਵਰਤਦੇ ਹਨ, ਜਿਨ੍ਹਾਂ ਨਾਲ ਉਹਨਾਂ ਦਾ ਕਾਰੋਬਾਰੀ ਵਾਹ-ਵਾਸਤਾ ਹੈ। ਗੁਆਂਢੀ ਨਾਲ ਬਹੁਤਾ ਵਰਤਣ ਵਿੱਚ ਉਹ ਆਪਣੇ ਕਾਰੋਬਾਰ ਦਾ ਨੁਕਸਾਨ ਦੇਖਦੇ ਹਨ ਕਿ ਕਿਤੇ ਉਸਦੀ ਸਫ਼ਲਤਾ ਦਾ ਰਾਜ਼ ਦੂਜਾ ਨਾ ਜਾਣ ਜਾਵੇੇ। (Good Neighborhood)
ਜੇਕਰ ਗੁਆਂਢੀ ਗਰੀਬ ਹੋਵੇ ਤਾਂ ਵੀ ਉਹ ਉਸ ਤੋਂ ਦੂਰੀ ਬਣਾ ਕੇ ਰੱਖਦੇ ਹਨ ਕਿ ਕਿਤੇ ਉਹ ਪੈਸੇ ਆਦਿ ਦਾ ਹੀ ਸਵਾਲ ਨਾ ਪਾ ਦੇਵੇ ਜਾਂ ਰਾਤ- ਬਰਾਤੇ ਆਰਥਿਕ ਪ੍ਰੇਸ਼ਾਨੀ ਦਾ ਰੋਣਾ ਰੋਣ ਨਾ ਲੱਗ ਪਵੇ। ਅਜਿਹੇ ਅਮੀਰ ਲੋਕ ਇਕੱਲੇ ਰਹਿਣ ਦੀ ਜੀਵਨਸ਼ੈਲੀ ਅਪਣਾੳਂੁਦੇ ਹਨ, ਚੋਰ- ਲੁਟੇਰਿਆਂ ਵੱਲੋਂ ਅਜਿਹੇ ਘਰ ਦੀ ਘੁਸਪੈਠ ਕੀਤੀ ਜਾਂਦੀ ਹੈ ਕਿੳਂੁਕਿ ਉਹ ਵੀ ਜਾਣਦੇ ਹੁੰਦੇ ਹਨ ਕਿ ਜੋ ਖੁਦ ਤੱਕ ਸਿਮਟ ਕੇ ਰਹਿੰਦੇ ਹਨ ਉਹਨਾਂ ਲਈ ਰੌਲਾ ਪਾਉਣ ’ਤੇ ਵੀ ਕੋਈ ਨਹੀਂ ਆਉਂਦਾ। ਇਹੀ ਕਾਰਨ ਹੈ ਕਿ ਅਮੀਰਾਂ ਦੀਆਂ ਕਲੋਨੀਆਂ ਵਿੱਚੋਂ ਚੋਰੀ ਲੁੱਟਮਾਰ ਅਤੇ ਹਿੰਸਾ ਦੀਆਂ ਘਟਨਾਵਾਂ ਵਧੇਰੇ ਵਾਪਰਦੀਆਂ ਹਨ ਇੱਥੇ ਗੁਆਂਢੀ ਨੂੰ ਗੁਆਂਢੀ ਦਾ ਪਤਾ ਨਹੀਂ ਕਿ ਉਹ ਕੌਣ ਹੈ, ਉਸ ਦਾ ਟੈਲੀਫੋਨ ਨੰਬਰ ਕੀ ਹੈ ਬਸ, ਹਰ ਗੁਆਂਢੀ ਕੋਹਲੂ ਦੇ ਬਲਦ ਵਾਂਗੂੰ ਆਪਣੀ ਚਾਰਦੀਵਾਰੀ ਦੇ ਅੰਦਰ ਹੀ ਚੱਕਰ ਕੱਟਦਾ ਰਹਿੰਦਾ ਹੈ।
ਇਹ ਵੀ ਪੜ੍ਹੋ : ਹੁਣ ਮੁੱਖ ਮੰਤਰੀ ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ
ਜਿਨ੍ਹਾਂ ਲੋਕਾਂ ਦਾ ਸੁਭਾਅ ਹੰਕਾਰੀ ਜਾਂ ਨਾ- ਮਿਲਵਰਤਨ ਵਾਲਾ ਹੁੰਦਾ ਹੈ ਉਨ੍ਹਾਂ ਦੇ ਪਰਿਵਾਰ ਵਿੱਚ ਅਜਿਹਾ ਕੋਈ ਹਾਦਸਾ ਵਾਪਰ ਜਾਵੇ ਤਾਂ ਕੋਈ ਗੁਆਂਢੀ ਉਨ੍ਹਾਂ ਦੀ ਮੱਦਦ ਕਿਉਂ ਕਰੇਗਾ? ਇਸ ਲਈ ਗੁਆਂਢੀ ਭਾਵੇਂ ਅਮੀਰ ਜਾਂ ਗਰੀਬ ਕੁਝ ਵੀ ਹੋਵੇ ਉਸ ਨਾਲ ਮੇਲ- ਮਿਲਾਪ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਲਈ ਇਹ ਜ਼ਰੂਰੀ ਨਹੀਂ ਕਿ ਹਰ ਸਮੇਂ ਗੁਆਂਢੀਆਂ ਦੇ ਘਰ ਜਾ ਕੇ ਬੈਠੇ ਰਹੋ, ਪਰ ਸੁੱਖ-ਦੁੱਖ ਵੇਲੇ ਜਾਂ ਕੋਈ ਕੰਮ ਪੈਣ ’ਤੇ ਹੀ ਗੁਆਂਢੀ ਹੀ ਸਭ ਤੋਂ ਪਹਿਲਾਂ ਪਹੁੰਚ ਸਕਦਾ ਹੈ। ਮਕਾਨ ਜਾਂ ਐਸ਼ੋ-ਆਰਾਮ ਦੀਆਂ ਵਸਤਾਂ ਇਕੱਠੀਆਂ ਕਰਨ ਨਾਲ ਘਰ ਨਹੀਂ ਬਣਦੇ ਤੇ ਨਾ ਹੀ ਇਨ੍ਹਾਂ ਨਾਲ ਸੁਰੱਖਿਆ ਦੀ ਕੋਈ ਗਾਰੰਟੀ ਮਿਲ ਜਾਂਦੀ ਹੈ। ਗੁਆਂਢੀਆਂ ਦੇ ਸਹਿਯੋਗ ਤੇ ਚੰਗੇ ਮੇਲ- ਮਿਲਾਪ ਦੇ ਪਲੱਸਤਰ ਨਾਲ ਹੀ ਘਰ ਨੂੰ ਸੁਰੱਖਿਅਤ ਤੇ ਮਜ਼ਬੂਤ ਰੱਖਿਆ ਜਾ ਸਕਦਾ ਹੈ।