Attacker - Sach Kahoon Punjabi

ਹਮਲਾਵਰਾਂ ਨੇ ਕਾਰ ਚਾਲਕ ਨੂੰ ਮਾਰੀ ਗੋਲੀ
ਜ਼ਖਮੀ ਹਿਮਾਂਸ਼ੂ ਸਿੰਗਲਾ ਦੇ ਘਰ ਪਹੁੰਚੇ ਵਿਧਾਇਕ ਗੋਇਲ, ਕਿਹਾ, ਸ਼ਰਾਰਤੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦੇਵਾਂਗੇ

(ਬਲਕਾਰ ਸਿੰਘ) ਖਨੌਰੀ। ਬੀਤੇ ਦਿਨੀਂ ਸਥਾਨਕ ਸ਼ਹਿਰ ਖਨੌਰੀ ਵਿਖੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕਾਰ ਖੋਹਣ ਦੀ ਨੀਅਤ ਨਾਲ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਸੀ, ਜ਼ਖਮੀ ਹਾਲਤ ਵਿਚ ਕਾਰ ਮਾਲਕ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। (Crime News) ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਖਨੌਰੀ ਦੇ ਇੰਚਾਰਜ ਸੋਰਭ ਸਭਰਵਾਲ ਨੇ ਦੱਸਿਆ ਕਿ ਹਿਮਾਂਸੂ ਸਿੰਗਲਾ ਪੁੱਤਰ ਪਰਸ ਰਾਮ ਸਿੰਗਲਾ ਵਾਸੀ ਵਾਰਡ ਨੰਬਰ 5 ਖਨੌਰੀ ਮੇਨ ਸੜਕ ’ਤੇ ਆਪਣੀ ਕਾਰ ਖੜ੍ਹੀ ਕਰਕੇ ਰਾਤ ਕਰੀਬ 8 ਵਜੇ ਜਦੋਂ ਉਹ ਕਾਰ ਵਿੱਚੋਂ ਸਮਾਨ ਕੱਢ ਕੇ ਵਾਪਸ ਘਰ ਮੁੜਨ ਲੱਗਾ ਤਾਂ 2 ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਕੋਲੋਂ ਗੱਡੀ ਦੀ ਚਾਬੀ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਚਾਬੀ ਨਹੀਂ ਦਿੱਤੀ, ਜਿਸਦੇ ਚਲਦੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਿਚੋਂ ਇਕ ਨੌਜਵਾਨ ਨੇ ਹਿਮਾਂਸ਼ੂ ਸਿੰਗਲਾ ’ਤੇ ਗੋਲੀ ਚਲਾ ਦਿੱਤੀ ਜੋ ਕਿ ਉਸ ਦੀ ਲੱਤ ਵਿੱਚ ਲੱਗੀ, ਗੋਲੀ ਦੀ ਆਵਾਜ਼ ਸੁਣ ਕੇ ਲੋਕਾਂ ਦਾ ਇਕੱਠ ਹੁੰਦਾ ਵੇਖ ਦੋਵੇਂ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਫਰਾਰ ਹੋ ਗਏ।

ਇਹ ਵੀ ਪੜ੍ਹੋ : ਮੋਟਰਸਾਈਕਲ ਖੰਭੇ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ

ਪੁਲਿਸ ਨੇ ਜਖਮੀ ਹਿਮਾਸ਼ੂ ਸਿੰਗਲਾ ਦੇ ਬਿਆਨਾਂ ’ਤੇ ਦੋ ਨਾਮਾਲੂਮ ਮੋਟਰਸਾਈਕਲ ਸਵਾਰ ਨੌਜਵਾਨਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਕਿਸੇ ਨੂੰ ਵੀ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਵਿਧਾਇਕ ਨੇ ਜਖਮੀ ਦਾ ਹਾਲ-ਚਾਲ ਪੁੱਛਿਆ

ਦੂਜੇ ਪਾਸੇ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਹਿਮਾਂਸ਼ੂ ਸਿੰਗਲਾ ਦੇ ਘਰ ਪਹੁੰਚ ਕੇ ਪਰਿਵਾਰਕ ਮੈਂਬਰਾਂ ਕੋਲੋਂ ਹਸਪਤਾਲ ਵਿਚ ਜੇਰੇ ਇਲਾਜ ਹਿਮਾਂਸ਼ੂ ਸਿੰਗਲਾ ਬਾਰੇ ਜਾਣਕਾਰੀ ਹਾਸਲ ਕਰਦਿਆਂ ਹਾਲ-ਚਾਲ ਜਾਣਿਆ ਅਤੇ ਉਸਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਵਿਧਾਇਕ ਗੋਇਲ ਨੇ ਹਿਮਾਂਸ਼ੂ ਸਿੰਗਲਾ ਦੇ ਪਰਿਵਾਰ ਦੇ ਨਾਲ-ਨਾਲ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ। (Crime News)

ਹਲਕੇ ਅੰਦਰ ਸ਼ਰਾਰਤੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਪੁਲਿਸ ਨੂੰ ਸਖ਼ਤ ਨਿਰਦੇਸ਼ ਦੇਸ਼ ਦਿੱਤੇ ਗਏ ਹਨ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਦੋਸ਼ੀਆਂ ਨੂੰ ਫੜਨ ਲਈ ਪੁਲਿਸ ਵੱਲੋਂ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ, ਦੋਸ਼ੀ ਜਲਦੀ ਸਲਾਖਾਂ ਪਿੱਛੇ ਹੋਣਗੇ। ਇਸ ਮੌਕੇ ਓ ਐਸ ਡੀ ਰਕੇਸ਼ ਕੁਮਾਰ ਗੁਪਤਾ ਵਿੱਕੀ, ਡੀ ਐਸ ਪੀ ਮਨੋਜ ਗੋਰਸ਼ੀ, ਐਸ ਐਚ ਓ ਸੋਰਵ ਸਭਰਵਾਲ, ਨਗਰ ਪੰਚਾਇਤ ਦੇ ਸਾਬਕਾ ਵਾਈਸ ਪ੍ਰਧਾਨ ਤਰਸੇਮ ਚੰਦ ਸਿੰਗਲਾ, ਸਾਬਕਾ ਪ੍ਰਧਾਨ ਗਿਰਧਾਰੀ ਲਾਲ, ਸੁਰਿੰਦਰ ਸਿੰਘ ਕਰੌਦਾ, ਸੁਰਜੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਜੋਰਾ ਸਿੰਘ ਸਾਬਕਾ ਪ੍ਰਧਾਨ, ਵਿਸਾਲ ਕਾਸਲ, ਅਨੀਲ ਕੁਮਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਨਕਸਲੀਆਂ ਖਿਲਾਫ਼ ਹਮਲਾਵਰ ਰੁਖ਼
ਪ੍ਰਹਾਰ ਮਿਸ਼ਨ ਦੇ ਤਹਿਤ ਸੁਰੱਖਿਆ ਬਲਾ ਨੇ ਨਕਸਲੀਆਂ ਖਿਲਾਫ਼ ਹਮਲਾਵਰ ਰੁਖ ਬਣਾ ਲਿਆ ਹੈ ਛੱਤੀਸਗੜ੍ਹ ਦੇ ਜ਼ਿਲ੍ਹਾ  ਸੁਕਮਾ ‘ਚ 56 ਘੰਟਿਆਂ ਦੇ ਮੁਕਾਬਲੇ ਤੋਂ ਬਾਦ ਇੱਕ ਦਰਜ਼ਨ ਨਕਸਲੀ ਮਾਰੇ ਗਏ ਇਸ ਘਟਨਾ ‘ਚ ਤਿੰਨ ਜਵਾਨ ਵੀ ਸ਼ਹੀਦ ਹੋ ਗਏ ਭਾਵੇਂ ਨਕਸਲੀ ਸੁਰੱਖਿਆ ਬਲਾਂ ਦਾ ਵੀ ਕੁਝ ਨਾ ਕੁਝ ਨੁਕਸਾਨ ਕਰ ਰਹੇ ਹਨ ਫ਼ਿਰ ਵੀ ਇਹ ਤਾਂ ਸਪੱਸ਼ਟ ਹੈ ਕਿ ਨਕਸਲੀ ਘਿਰੇ ਹੋਏ ਹਨ ਤੇ ਆਪਣੇ ਬਚਾਅ ਲਈ ਹੱਥ ਪੈਰ ਮਾਰ ਰਹੇ ਹਨ

ਸੁਕਮਾ ‘ਚ ਸੀਆਰਪੀਐਫ਼ ਛੱਤੀਸਗੜ੍ਹ ਪੁਲਿਸ ਸਮੇਤ 1500 ਜਵਾਨਾਂ ਨੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ ਪਿਛਲੇ ਸਮੇਂ ‘ਚ ਨਕਸਲੀ ਗਰੁੱਪ ਸੁਰੱਖਿਆ ਬਲਾਂ ‘ਤੇ ਵੱਡੇ ਹਮਲੇ ਕਰਨ ‘ਚ ਕਾਮਯਾਬ ਹੋਏ, ਖਾਸਕਰ ਗਸ਼ਤ ‘ਤੇ ਜਾ ਰਹੇ ਪੁਲਿਸ ਜਵਾਨਾਂ ‘ਤੇ ਘਾਤ ਲਾ ਕੇ ਕੀਤੇ ਹਮਲਿਆਂ ‘ਚ ਭਾਰੀ ਨੁਕਸਾਨ ਹੋਇਆ ਹੈ ਦਰਅਸਲ ਨਕਸਲੀਆਂ ਖਿਲਾਫ਼ ਅੱਧੀ-ਅਧੁਰੀ ਤਿਆਰੀ ਹੋਣ ਨਾਲ ਸੁਰੱਖਿਆ ਬਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ  ਖੁਦ ਇਸ ਗੱਲ ਨੂੰ ਮੰਨਦੇ ਰਹੇ ਕਿ ਕਿਸੇ ਖਾਮੀ ਕਾਰਨ   ਸੁਰੱਖਿਆ ਬਲਾਂ ਦਾ ਨੁਕਸਾਨ ਹੋਇਆ

ਨਕਸਲੀਆਂ ਨੇ 25 ਧਮਾਕੇ ਕਰਕੇ ਜਾਹਿਰ ਕੀਤੀ  ਬੁਖਲਾਹਟ

ਇਹ ਤਸੱਲੀ ਵਾਲੀ ਗੱਲ ਹੈ ਕਿ ਹੁਣ ਕੇਂਦਰ ਤੇ ਨਕਸਲੀ ਹਿੰਸਾ ਨਾਲ ਪ੍ਰਭਾਵਿਤ ਰਾਜਾਂ ਮੱਧ ਪ੍ਰਦੇਸ਼ , ਛੱਤੀਸਗੜ੍ਹ ਮਹਾਂਰਾਸ਼ਟਰ ‘ਚ ਇੱਕੋ ਪਾਰਟੀ ਦੀਆਂ ਸਰਕਾਰਾਂ  ਹਨ, ਜਿਸ ਨਾਲ ਰਣਨੀਤੀ ਘੜਨ ‘ਤੇ ਫੈਸਲਾ ਲੈਣ ‘ਚ ਦੇਰੀ ਤੋਂ ਬਚਿਆ ਜਾ ਸਕਦਾ ਹੈ ਨਕਸਲੀਆਂ ‘ਚ ਦਹਿਸ਼ਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੁਲਿਸ ਦੀ ਜਬਰਦਸਤ ਕਾਰਵਾਈ ਤੋਂ ਬਾਦ ਨਕਸਲੀਆਂ ਨੇ ਵੱਖ-ਵੱਖ ਥਾਵਾਂ ‘ਤੇ 25 ਧਮਾਕੇ ਕਰਕੇ ਆਪਣੀ ਬੁਖਲਾਹਟ ਜਾਹਿਰ ਕੀਤੀ ਹੈ ਘਬਰਾਏ ਹੋਏ ਨਕਸਲੀ ਆਮ ਲੋਕਾਂ ਨੂੰ ਪੁਲਿਸ ਦੇ ਮੁਖ਼ਬਰ ਦੱਸ ਕੇ ਮੌਤ ਦੇ ਘਾਟ ਉਤਾਰ ਰਹੇ ਹਨ ਆਮ ਲੋਕਾਂ ‘ਤੇ ਹਿੰਸਾ ਕਰਕੇ ਨਕਸਲੀ ਇਹ ਮਕਸਦ ਹੱਲ ਕਰਨ ਦੀ ਕੋਸ਼ਿਸ਼ ‘ਚ ਹਨ ਕਿ ਲੋਕ ਆਮ ਲੋਕ ਪੁਲਿਸ ਦਾ ਸਾਥ ਨਾ ਦੇਣ

ਫਿਰ ਵੀ ਲੱਗਦਾ ਹੈ ਕਿ ਨਕਸਲੀਆਂ ਦੀਆਂ ਇਹਨਾਂ ਕਾਰਵਾਈਆਂ ਦਾ ਅਸਰ ਨਹੀਂ ਹੋ ਰਿਹਾ ਤੇ ਕਈ ਸਰਗਰਮ ਨਕਸਲੀ ਆਤਮ ਸਮਰਪਣ ਕਰ ਰਹੇ ਹਨ ਨਕਸਲੀ ਲਹਿਰ ਦਾ ਲੱਕ ਟੁੱਟ ਚੁੱਕਾ ਹੈ ਇਹੀ ਕਾਰਨ ਹੈ ਕਿ ਲੋਕ ਸਭਾ ਦੇ ਵਿਧਾਨ ਸਭਾ ਚੋਣਾਂ ਵੇਲੇ ਲੋਕਾਂ ਨੂੰ ਵੋਟਿੰਗ ਤੋਂ ਰੋਕਣ ਲਈ ਨਕਸਲੀਆਂ ਨੂੰ ਧਮਕੀ ਭਰੇ ਇਸ਼ਤਿਹਾਰ ਲਾਉਣੇ ਪੈਂਦੇ ਹਨ ਨਿਰਦੋਸ਼ ਲੋਕਾਂ ਦਾ ਖੂਨ ਵਹਾਉਣਾ ਕਿਸੇ ਵੀ ਵਿਚਾਰਧਾਰਾ ਦਾ ਅੰਗ ਨਹੀਂ ਸਰਕਾਰ ਆਮ ਲੋਕਾਂ ਦੀ ਸੁਰੱਖਿਆ ਦਾ ਪੁਖ਼ਤਾ ਇੰਤਜਾਮ ਕਰੇ ਤਾਂ ਕਿ ਲੋਕਾਂ ਦਾ ਕਾਨੂੰਨ ਤੇ ਪ੍ਰਬੰਧ ‘ਚ ਵਿਸ਼ਵਾਸ ਵਧੇ ਨਕਸਲ ਪ੍ਰਭਾਵਿਤ ਖੇਤਰ ਵਿਕਾਸ ਦੇ ਪ੍ਰਾਜੈਕਟਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਸਿੱਖਿਆ ਸਿਹਤ ਤੇ ਬੁਨਿਆਦੀ ਸਹੂਲਤਾਂ ਭਟਕੇ ਹੋਏ ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ‘ਚ  ਮੱਦਦ ਕਰਨਗੀਆਂ

ਫਿਰ ਸਾਈਬਰ ਹਮਲਾ, ਕਈ ਦੇਸ਼ ਪ੍ਰਭਾਵਿਤ
ਨਵੇਂ ਸਾਈਬਰ ਹਮਲੇ ਨਾਲ ਦੁਨੀਆ ਭਰ ‘ਚ ਨੁਕਸਾਨ

ਏਜੰਸੀ, ਮਾਸਕੋ:ਪੂਰੀ ਦੁਨੀਆ ਇੱਕ ਵਾਰ ਫਿਰ  ਸਾਈਬਰ ਹਮਲੇ ਦੀ ਲਪੇਟ ‘ਚ ਹੈ ‘ਵਾਨਾਕ੍ਰਾਈ ਰੈਨਸਮਵੇਅਰ’ ਵਰਗੇ ਵਾਇਰਸ ਨੇ ਮੰਗਲਵਾਰ ਨੂੰ ਪੂਰੀ ਦੁਨੀਆ ‘ਤੇ ਵੱਡਾ ਸਾਈਬਰ ਹਮਲਾ ਕੀਤਾ ਸਾਈਬਰ ਹਮਲੇ ਦਾ ਸਭ ਤੋਂ ਜ਼ਿਆਦਾ ਅਸਰ ਯੂਕਰੇਨ ‘ਚ ਹੋਇਆ, ਜਿੱਥੇ ਸਰਕਾਰੀ ਮੰਤਰਾਲਿਆਂ, ਬਿਜਲੀ ਕੰਪਨੀਆਂ ਤੇ ਬੈਂਕਾਂ ਦੇ ਕੰਪਿਊਟਰ ਸਿਸਟਮ ‘ਚ ਵੱਡੀ ਖਰਾਬੀ ਆਈ ਹੈ ਯੂਕਰੇਨ ਦਾ ਸੈਂਟਰਲ ਬੈਂਕ, ਸਰਕਾਰੀ ਬਿਜਲੀ ਸਪਲਾਈ ਕੰਪਨੀ, ਜਹਾਜ਼ ਨਿਰਮਾਤਾ ਕੰਪਨੀ ਏਤੋਨੋਵ ਤੇ ਡਾਕ ਸੇਵਾਵਾਂ ਇਸ ਹਮਲੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ

ਅਮਰੀਕਾ, ਯੂਕਰੇਨ, ਰੂਸ ‘ਚ ਸਭ ਤੋਂ ਜ਼ਿਆਦਾ ਅਸਰ, ਭਾਰਤ ਵੀ ਚਪੇਟ ‘ਚ

ਯੂਕਰੇਨ ਦੀ ਰਾਜਧਾਨੀ ਕੀਵ ਦੀ ਮੈਟਰੋ ‘ਚ ਪੇਮੈਂਟ ਕਾਰਡ ਕੰਮ ਨਹੀਂ ਕਰ ਰਹੇ ਹਨ ਕਈ ਪੈਟਰੋਲ ਪੰਪਾਂ ਦਾ ਕੰਮਕਾਜ਼ ਰੋਕਣਾ ਪਿਆ ਹੈ ਰੂਸ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਰੋਜਨੇਫਟ ਸਮੇਤ ਕਈ ਵੱਡੀਆਂ ਕੰਪਨੀਆਂ ਨੇ ਵੀ ਕਿਹਾ ਕਿ ਉਨ੍ਹਾਂ ਦੇ ਇੱਥੇ ਵੀ ਸਾਈਬਰ ਹਮਲੇ ਦਾ ਅਸਰ ਹੋਇਆ ਹੈ   ਹਾਲਾਂਕਿ ਇਸ ਸਾਈਬਰ ਹਮਲੇ ਦਾ ਅਸਰ ਭਾਰਤ ‘ਤੇ ਨਹੀਂ ਪਿਆ ਹੈ ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਯੂਕਰੇਨ ਤੋਂ ਕੀਤਾ ਗਿਆ ਹੈ ਤੇ ਹੌਲੀ-ਹੌਲੀ ਪੂਰੀ ਦੁਨੀਆ ਨੂੰ ਆਪਣੀ ਲਪੇਟ ‘ਚ ਲੈ ਰਿਹਾ ਹੈ ਸਾਈਬਰ ਸੁਰੱਖਿਆ ਮਾਹਿਰਾਂ ਦੇ ਅਨੁਸਾਰ, ਇਸਦੇ ਸਪੇਨ ਤੇ ਭਾਰਤ ਸਮੇਤ ਹੋਰ ਦੋਸ਼ਾਂ ‘ਚ ਵੀ ਫੈਲਣ ਦਾ ਖਦਸ਼ਾ ਹੈ ਜੋ ਵੀ ਦੇਸ਼ ਇਸਦੀ ਲਪੇਟ ‘ਚ ਆਏ ਹਨ, ਉੱਥੇ ਕਾਫ਼ੀ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਇਹ ਹਮਲਾ ਯੂਕਰੇਨ ਤੇ ਰੂਸ ‘ਚ ਇੱਕ ਹੀ ਸਮੇਂ ਕੀਤਾ ਗਿਆ ਹੈ

ਜੇਐੱਨਪੀਟੀ ਟਰਮੀਨਲ ਦਾ ਪਰਿਚਾਲਨ ਪ੍ਰਭਾਵਿਤ ਹੋਇਆ : ਸਰਕਾਰ

ਨਵੀਂ ਦਿੱਲੀ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (ਜੇਐੱਨਪੀਟੀ) ‘ਤੇ ਉਸਦੇ ਇੱਕ ਟਰਮੀਨਲ ਦਾ ਪਰਿਚਾਲਨ ਤਾਜ਼ਾ ਮਾਲਵੇਅਰ ਹਮਲੇ ਨਾਲ ਪ੍ਰਭਾਵਿਤ ਹੋਇਆ ਹੈ ਇੱਕ ਅਧਿਕਾਰੀ ਨੇ ਕਿਹਾ ਕਿ ਹਵਾਬਾਜ਼ੀ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੇਐੱਨਪੀਟੀ ਦੇ ਇੱਕ ਟਰਮੀਨਲ ਦਾ ਪਰਿਚਾਲਨ ਮਾਈਰਸਕ ਹੇਗ ਦੇ ਦਫ਼ਤਰ ‘ਤੇ ਹਮਲੇ ਨਾਲ ਪ੍ਰਭਾਵਿਤ ਹੋਇਆ

ਕੀ ਹੈ ਰੈਨਸਮਵੇਅਰ

ਰੈਨਸਮਵੇਅਰ ਸਿਸਟਮ ‘ਚ ਦਾਖਲ ਹੋ ਕੇ ਡਾਟਾ ਲਾੱਕ ਕਰ ਦਿੰਦਾ ਹੈ ਉਪਯੋਗਕਰਤਾ ਉਦੋਂ ਤੱਕ ਡਾਟਾ ਤੱਕ ਨਹੀਂ ਪਹੁੰਚ ਪਾਉਂਦਾ, ਜਦੋਂ ਤੱਕ ਉਹ ਫਿਰੌਤੀ ਨਹੀਂ ਦਿੰਦਾ ਹੈ

300 ਡਾਲਰ ਬਿਟਕਵਾਈਨ ਦੀ ਮੰਗੀ ਫਿਰੌਤੀ

ਯੂਕਰੇਨ ਦੀ ਇੱਕ ਮੀਡੀਆ ਕੰਪਨੀ ਨੇ ਦੱਸਿਆ ਕਿ ਸਾਈਬਰ ਹਮਲਾ ਕਰਨ ਵਾਲਿਆਂ ਨੇ ਸਿਸਟਮ ਦੀਆਂ ਫਾਈਲਾਂ ਨੂੰ ਫਿਰ ਤੋਂ ਅਨਲਾੱਕ ਕਰਨ ਲਈ 300 ਡਾਲਰ ਬਿਟਕਵਾਈਨ ਦੀ ਮੰਗ ਕੀਤੀ ਹੈ  ਅਮਰੀਕਾ ‘ਚ ਇੱਕ ਬਿਟਕਵਾਈਨ ਦੀ ਕੀਮਤ ਲਗਭਗ 2338 ਡਾਲਰ ਹੈ

ਅਗਾਊਂ ਉਪਾਅ ਕੀਤੇ ਹਨ

ਯੂਰਪ ‘ਤੇ ਰੈਨਸਮਵੇਅਰ ਹਮਲੇ ਨਾਲ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਅਗਾਊਂ ਉਪਾਅ ਕੀਤੇ ਹਨ ਇਸ ਹਮਲੇ ਦਾ ਭਾਰਤ ‘ਤੇ ਵੱਡੇ ਪੈਮਾਨੇ ‘ਤੇ ਅਸਰ ਦੇਖਣ ਨੂੰ ਨਹੀਂ ਮਿਲਿਆ ਹੈ ਹਾਲਾਂਕਿ ਜੇਐੱਨਪੀਟੀ ਪੋਰਟ ਦਾ ਇੱਕ ਟਰਮੀਨਲ ਤਾਜ਼ਾ ਮਾਲਵੇਅਰ ਹਮਲੇ ਤੋਂ ਕੁਝ ਪ੍ਰਭਾਵਿਤ ਹੋਇਆ ਹੈ

ਰਵੀਸ਼ੰਕਰ ਪ੍ਰਸਾਦ, ਸੂਚਨਾ ਤਕਨੀਕੀ ਮੰਤਰੀ

ਇੰਜ ਕਰੋ ਬਚਾਅ

ਪੁਰਾਣੇ ਵਿੰਡੋਜ਼ ਆਪਰੇਟਿੰਗ ਵਰਗੇ ਐਕਸਪੀ, ਵਿੰਡੋਜ਼-8 ਦੀ ਵਰਤੋਂ ਕਰ ਰਹੇ ਹੋ ਤਾਂ ਉਸ ਨੂੰ ਅਪਡੇਟ ਕਰ ਲਓ ਅਣਜਾਣੇ ਮੇਲ ਜਾਂ ਲਾਟਰੀ ਨਾਲ ਸਬੰਧਿਤ ਮੇਲ ਨੂੰ ਖੋਲ੍ਹਣ ਦੀ ਕੋਸ਼ਿਸ਼ ਨਾ ਕਰੋ ਐਂਟੀ ਵਾਇਰਸ ਨੂੰ ਅਪਡੇਟ ਰੱਖੋ