Water Tank - Sach Kahoon Punjabi
Mumbai News: ਮੁੰਬਈ ’ਚ ਪਾਣੀ ਦੀ ਟੈਂਕੀ ਦੀ ਸਫਾਈ ਕਰਦੇ ਸਮੇਂ ਦਮ ਘੁੱਟਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ
Mumbai News: ਮੁੰਬਈ, (ਆਈਏਐਨਐਸ)। ਮਹਾਂਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਨਾਗਪਾੜਾ ਇਲਾਕੇ ਵਿੱਚ ਐਤਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਕ ਉਸਾਰੀ ਅਧੀਨ ਇਮਾਰਤ ਦੀ ਪਾਣੀ ਦੀ ਟੈਂਕੀ ਦੀ ਸਫਾਈ ਕਰਦੇ ਸਮੇਂ ਦਮ ਘੁੱਟਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂਕਿ ਇੱਕ ਮਜ਼ਦੂਰ ਦੀ ਹਾਲਤ ਗੰਭੀਰ ਹੈ। ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਸਵੇਰੇ 11:30 ਵਜੇ ਦੇ ਕਰੀਬ ਵਾਪਰੀ ਜਦੋਂ ਕਰਮਚਾਰੀ ਇਮਾਰਤ ਦੀ ਪਾਣੀ ਦੀ ਟੈਂਕੀ ਦੀ ਸਫਾਈ ਕਰ ਰਹੇ ਸਨ। ਉੱਥੇ ਮੌਜੂਦ ਪੰਜ ਕਾਮੇ ਦਮ ਘੁੱਟਣ ਕਾਰਨ ਬੇਹੋਸ਼ ਹੋ ਗਏ। ਸੂਚਨਾ ਮਿਲਣ ‘ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਚਾਰ ਮਜ਼ਦੂਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇੱਕ ਮਜ਼ਦੂਰ ਦਾ ਇਲਾਜ ਚੱਲ ਰਿਹਾ ਹੈ। ਉਸਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
ਮ੍ਰਿਤਕਾਂ ਦੀ ਪਛਾਣ ਹਸੀਪਾਲ ਸ਼ੇਖ (19), ਰਾਜਾ ਸ਼ੇਖ (20), ਜ਼ਿਆਉੱਲਾ ਸ਼ੇਖ (36) ਅਤੇ ਇਮਾਂਦੂ ਸ਼ੇਖ (38) ਵਜੋਂ ਹੋਈ ਹੈ। ਪੁਰਹਾਨ ਸ਼ੇਖ (31) ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਜਿਵੇਂ ਹੀ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ, ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਮਜ਼ਦੂਰਾਂ ਨੂੰ ਪਾਣੀ ਦੀ ਟੈਂਕੀ ਤੋਂ ਬਾਹਰ ਕੱਢਿਆ। ਬੀਐਮਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਨਾਗਪਾੜਾ ਦੇ ਦਿਮਟਿਮਕਰ ਰੋਡ ‘ਤੇ ਗੁੱਡ ਲਕ ਮੋਟਰ ਟ੍ਰੇਨਿੰਗ ਸਕੂਲ ਦੇ ਨੇੜੇ ਬਿਸਮਿੱਲਾ ਸਪੇਸ ਨਾਮਕ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਵਾਪਰਿਆ।
ਇਹ ਵੀ ਪੜ੍ਹੋ: Crime News: ਲੁੱਟਾ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇੱਕ ਗਿਰੋਹ ਦੇ 5 ਮੈਂਬਰ ਕਾਬੂ
ਮੁੰਬਈ ਫਾਇਰ ਬ੍ਰਿਗੇਡ (ਐਮਐਫਬੀ) ਨੇ ਮਜ਼ਦੂਰਾਂ ਨੂੰ ਇਲਾਜ ਲਈ ਜੇਜੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਵਿੱਚੋਂ ਚਾਰ ਨੂੰ ਮ੍ਰਿਤਕ ਐਲਾਨ ਦਿੱਤਾ। ਮੁੰਬਈ ਪੁਲਿਸ ਨੇ ਦੱਸਿਆ ਕਿ ਸਵੇਰੇ 11 ਤੋਂ 11:30 ਵਜੇ ਦੇ ਵਿਚਕਾਰ, ਪੰਜ ਮਜ਼ਦੂਰ ਮਸਤਾਨ ਤਲਾਓ ਨੇੜੇ ਦਿਮਟਿਮਕਰ ਰੋਡ ‘ਤੇ ਬਿਸਮਿੱਲਾ ਸਪੇਸ ਬਿਲਡਿੰਗ ਦੇ ਭੂਮੀਗਤ ਪਾਣੀ ਦੇ ਟੈਂਕ ਵਿੱਚ ਦਾਖਲ ਹੋਏ, ਜਿੱਥੇ ਉਨ੍ਹਾਂ ਵਿੱਚੋਂ ਚਾਰ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਪੰਜਵਾਂ ਵਰਕਰ ਜ਼ਿੰਦਾ ਹੈ ਅਤੇ ਉਸਨੂੰ ਜੇਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। Mumbai News
ਦੱਸਿਆ ਜਾ ਰਿਹਾ ਹੈ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਘਟਨਾ ਦੀ ਜਾਂਚ ਜਾਰੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਟੈਂਕ ਵਿੱਚ ਜ਼ਹਿਰੀਲੀ ਗੈਸ ਕਾਰਨ ਦਮ ਘੁੱਟਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ।
Abohar News: ਤਿੰਨ ਸਾਲ ਦੇ ਬੱਚੇ ਦੀ ਪਾਣੀ ਵਾਲੀ ਡਿੱਗੀ ’ਚ ਡਿੱਗਣ ਕਰਕੇ ਮੌਤ
(ਮੇਵਾ ਸਿੰਘ) ਅਬੋਹਰ। ਤਿੰਨ ਸਾਲ ਦੇ ਬੱਚੇ ਦੀ ਘਰ ਅੰਦਰ ਬਣੀ ਪਾਣੀ ਵਾਲੀ ਡਿੱਗੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਭਾਵੇਂ ਘਰ ਵਾਲਿਆਂ ਵੱਲੋਂ ਬੱਚੇ ਨੂੰ ਛੇਤੀ ਨਾਲ ਡਿੱਗੀ ਵਿੱਚੋਂ ਬਾਹਰ ਕੱਢਕੇ ਹਸਪਤਾਲ ਪਹੁੰਚਾਇਆ, ਪਰੰਤੂ ਡਾਕਟਰਾਂ ਨੇ ਬੱਚੇ ਦੀ ਹਾਲਤ ਦੇਖਣ ਤੋਂ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। Abohar News
ਜਾਣਕਾਰੀ ਅਨੁਸਾਰ ਮਲੋਟ ਦੀ ਇਕਬਾਲ ਕਲੋਨੀ ਦੀ ਨਿਵਾਸੀ ਮਨਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਦੇ ਤਿੰਨ ਸਾਲਾਂ ਦੇ ਇਕਲੌਤੇ ਬੇਟੇ ਏਕਮ ਨੂੰ ਰਾਮਪੁਰਾ ਨਰਾਇਨਪੁਰਾ ਤਹਿ: ਅਬੋਹਰ ਦੇ ਰਹਿਣ ਵਾਲੇ ਮਨਪ੍ਰੀਤ ਕੌਰ ਦੇ ਮਾਮਾ ਗੁਰਸੇਵਕ ਸਿੰਘ ਦੀ ਪਤਨੀ ਰਾਮਪੁਰਾ ਲੈ ਕੇ ਆਈ ਸੀ। ਜ਼ਿਕਰਯੋਗ ਹੈ ਕਿ ਜਿਆਦਾਤਰ ਏਕਮ ਗੁਰਸੇਵਕ ਦੀ ਪਤਨੀ ਕੋਲ ਹੀ ਰਹਿੰਦਾ ਸੀ, ਜਦੋਂਕਿ ਏਕਮ ਦੀ ਮਾਤਾ ਮਨਪ੍ਰੀਤ ਕੌਰ ਮਲੋਟ ਰਹਿੰਦੀ ਸੀ। Abohar News
ਵਾਪਰੀ ਦੁਖਦਾਈ ਘਟਨਾ ਤੋਂ ਪਹਿਲਾਂ ਤਿੰਨ ਸਾਲਾਂ ਦਾ ਏਕਮ ਘਰ ਵਿੱਚ ਹੀ ਖੇਡ ਰਿਹਾ ਸੀ ਤੇ ਉਹ ਖੇਡਦੇ-ਖੇਡਦੇ ਘਰ ਵਿੱਚ ਬਣੀ ਪਾਣੀ ਵਾਲੀ ਡਿੱਗੀ ਦਾ ਢੱਕਣ ਖੁੱਲ੍ਹਾ ਹੋਣ ਕਰਕੇ ਉਸ ਵਿੱਚ ਡਿੱਗ ਪਿਆ। ਜਦੋਂ ਏਕਮ ਕਾਫੀ ਦੇਰ ਤੱਕ ਮਨਪ੍ਰੀਤ ਕੌਰ ਦੀ ਮਾਮੀ ਨੂੰ ਘਰ ਵਿੱਚ ਨਜ਼ਰ ਨਾ ਆਇਆ ਤਾਂ ਉਸ ਨੇ ਫਟਾਫਟ ਜਦੋਂ ਘਰ ਵਿੱਚ ਬਣੀ ਪਾਣੀ ਵਾਲੀ ਡਿੱਗੀ ਦਾ ਢੱਕਣ ਖੁੱਲ੍ਹਾ ਦੇਖਿਆ ਤਾਂ ਉਸ ਨੂੰ ਏਕਮ ਡਿੱਗੀ ਵਿੱਚ ਡੁੱਬਿਆ ਨਜ਼ਰ ਆਇਆ।
ਇਹ ਵੀ ਪੜ੍ਹੋ: Fire: ਡੇਰਾ ਬੱਸੀ ਦੀ ਕੈਮੀਕਲ ਫੈਕਟਰੀ ’ਚ ਲੱਗੀ ਭਿਆਨਕ ਅੱਗ
ਇਸ ਤੋਂ ਬਾਅਦ ਉਸ ਨੇ ਏਕਮ ਨੂੰ ਆਂਢੀਆਂ-ਗੁਆਂਢੀਆਂ ਦੀ ਸਹਾਇਤਾ ਨਾਲ ਡਿੱਗੀ ਵਿੱਚੋਂ ਬਾਹਰ ਕੱਢ ਕੇ ਸੀਤੋਗੁੰਨੋ ਹਸਪਤਾਲ ਪਹੁੰਚਾਇਆ, ਤਾਂ ਡਾਕਟਰਾਂ ਵੱਲੋਂ ਏਕਮ ਨੂੰ ਰੈਫਰ ਕਰਨ ਤੋਂ ਬਾਅਦ ਉਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾ. ਸੰਦੀਪ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ।
ਪਿੰਡ ਈਨਾ ਬਾਜਵਾ ’ਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਪਿਓ-ਪੁੱਤ
ਪਿੰਡ ਈਨਾ ਬਾਜਵਾ ’ਚ ਪਾਣੀ ਵਾਲੀ ਟੈਂਕੀ (Water Tank ) ’ਤੇ ਚੜ੍ਹੇ ਪਿਓ-ਪੁੱਤ
(ਰਵੀ ਗੁਰਮਾ) ਸ਼ੇਰਪੁਰ। ਇੱਥੋਂ ਨੇੜਲੇ ਪਿੰਡ ਈਨਾ ਬਾਜਵਾ ਵਿੱਚ ਕੱਲ੍ਹ ਰਾਤ ਤੋਂ ਪਿਉ-ਪੁੱਤ ਪਾਣੀ ਵਾਲੀ ਟੈਂਕੀ (Water Tank) ਉਪਰ ਚੜ੍ਹੇ ਹੋਏ ਹਨ। ਪਾਣੀ ਵਾਲੀ ਟੈਂਕੀ ਉਪਰ ਚੜ੍ਹਨ ਦਾ ਕਾਰਨ ਕੋਈ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ। ਜ਼ਮੀਨੀ ਵਿਵਾਦ ਦੌਰਾਨ ਪੁਲਿਸ ਪ੍ਰਸ਼ਾਸਨ ’ਤੇ ਇੱਕਤਰਫ਼ਾ ਕਾਰਵਾਈ ਦਾ ਦੋਸ਼ ਲਾਉਂਦਿਆਂ ਦੋਵੇਂ ਪਿਉ-ਪੁੱਤ ਪਾਣੀ ਵਾਲੀ ਟੈਂਕੀ ਉਪਰ ਚੜ੍ਹੇ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਕਾਂਗਰਸੀ ਆਗੂ ਕੁਲਦੀਪ ਸਿੰਘ ਕੀਪਾ ਨੇ ਦੱਸਿਆ ਕਿ ਕੱਲ੍ਹ ਸ਼ਾਮ ਸਾਢੇ ਕੁ ਸੱਤ ਵਜੇ ਪਿੰਡ ਈਨਾਬਾਜਵਾ ਦੇ ਮਿਸਤਰੀ ਗੁਰਚਰਨ ਸਿੰਘ ਤੇ ਉਨ੍ਹਾਂ ਦਾ ਨੌਜਵਾਨ ਪੁੱਤਰ ਕੁਲਵਿੰਦਰ ਸਿੰਘ ਟੈਂਕੀ ’ਤੇ ਚੜ੍ਹੇ ਸਨ। ਉਨ੍ਹਾਂ ਦਾ ਪਿੰਡ ਈਨਾਬਾਜਵਾ ਤੋਂ ਸ਼ੇਰਪੁਰ-ਅਲਾਲ ਮੁੱਖ ਸੜਕ ਵੱਲ ਜਾਂਦਿਆਂ ਫਰਨੀਚਰ ਦਾ ਕੰਮ-ਕਾਰ ਹੈ। ਇਸ ਜਗ੍ਹਾ ’ਤੇ ਉਨ੍ਹਾਂ ਦੀ ਜ਼ਮੀਨ ਦਾ ਰੌਲਾ ਹੈ ਜਿਸ ਸਬੰਧੀ ਉਨ੍ਹਾਂ ਨੇ ਪੁਲਿਸ ਕੋਲ ਦਰਖ਼ਾਸਤ ਦੇ ਕੇ 7/51 ਕਰਵਾਏ ਹੋਣ ਦਾ ਵੀ ਦਾਅਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਦੂਜੀ ਧਿਰ ਅਸਰ ਰਸੂਖ ਨਾਲ ਜ਼ਮੀਨ ’ਤੇ ਵਾਹ-ਵਹਾਈ ਕਰ ਰਹੀ ਹੈ ਪਰ ਪੁਲਿਸ ਕਥਿਤ ਇੱਕਤਰਫਾ ਰੋਲ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੀ ਖੱਜਲ-ਖੁਆਰੀ ਤਹਿਤ ਥਾਣੇ ਵਿੱਚ ਦੋ ਘੰਟੇ ਬੁਲਾ ਕੇ ਬਿਠਾਇਆ ਗਿਆ। ਪੁਲਿਸ ਸ਼ਰ੍ਹੇਆਮ ਦੂਜੀ ਧਿਰ ਦਾ ਪੱਖ ਪੂਰ ਰਹੀ ਹੈ। ਉੱਪਰ ਬੈਠੇ ਪਿਓ-ਪੁੱਤ ਦਾ ਕਹਿਣਾ ਹੈ ਕਿ ਜਿੰਨਾਂ ਚਿਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਕਿਸੇ ਵੀ ਕੀਮਤ ’ਤੇ ਹੇਠਾਂ ਨਹੀਂ ਉਤਰਨਗੇ। ੲਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਅਮਰੀਕ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਦਰਮਿਆਨ ਸਮਝੌਤਾ ਹੋਇਆ ਸੀ ਕਿ ਜ਼ਮੀਨ ਦੀ ਮਿਣਤੀ ਕਰਵਾਕੇ ਕਿਸੇ ਪਾਸੇ ਵੀ ਥਾਂ ਵੱਧ ਘੱਟ ਨਿੱਕਲੇਗਾ ਉਸੇ ਤਰ੍ਹਾਂ ਸੇਧਾਂ ਕਰ ਦਿੱਤੀਆਂ ਜਾਣਗੀਆਂ। ਦੋਵੇਂ ਧਿਰਾਂ ਨੇ ਸਮਝੌਤੇ ਤੋਂ ਪਾਸਾ ਵੱਟਿਆ ਹੈ। ਸਾਡੀ ਟੈਂਕੀ ਉਪਰ ਚੜ੍ਹੇ ਪਿਓ-ਪੁੱਤ ਨਾਲ ਗੱਲਬਾਤ ਜਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਜਲਘਰ ਦੀ ਡੱਗੀ ‘ਚ ਡੁੱਬਣ ਨਾਲ ਇੱਕ ਦੀ ਮੌਤ
ਰਾਮਾਂ ਮੰਡੀ, (ਸਤੀਸ਼ ਜੈਨ) ਬੀਤੀ ਦੇਰ ਰਾਤ ਸਥਾਨਕ ਜਲਘਰ ਦੀ ਡੱਗੀ ਵਿੱਚ ਡੁੱਬਣ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ ਇਸ ਘਟਨਾ ਦਾ ਪਤਾ ਚਲਦੇ ਹੀ ਹੈਲਪ ਲਾਈਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲੈਹਰੀ ਆਪਣੇ ਵਲੰਟੀਅਰਾਂ ਵਿਕਾਸ ਜਿੰਦਲ, ਸਾਹਿਲ ਬਾਂਸਲ, ਜੋਨੀ ਲੈਹਰੀ, ਬੌਬੀ ਸਿੰਗਲਾ, ਵਿੱਕੀ ਪੁਰਬਾ, ਅਸ਼ੋਕ ਜੱਜਲ ਅਤੇ ਲੀਲਾ ਭਾਗੀਵਾਂਦਰ ਨਾਲ ਘਟਨਾ ਸਥਾਨ ‘ਤੇ ਐਂਬੂਲੈਂਸ ਲੈ ਕੇ ਪੁੱਜੇ ਜਿਥੇ ਡੱਗੀ ਵਿੱਚ ਲਾਸ਼ ਪਾਣੀ ਉੱਪਰ ਤੈਰ ਰਹੀ ਸੀ
ਸੰਸਥਾ ਮੈਂਬਰਾਂ ਨੇ ਪੁਲਿਸ ਦੀ ਹਾਜਰੀ ਵਿੱਚ ਲਾਸ਼ ਨੂੰ ਬਾਹਰ ਕੱਢਿਆ ਅਤੇ ਪੋਸਟ ਮਾਰਟਮ ਲਈ ਤਲਵੰਡੀ ਸਾਬੋ ਹਸਪਤਾਲ ਪਹੁੰਚਾਇਆ ਮ੍ਰਿਤਕ ਵਿਅਕਤੀ ਦੀ ਪਹਿਚਾਣ ਉਸਦੇ ਕੱਪੜਿਆਂ ਵਿੱਚੋਂ ਮਿਲੇ ਅਧਾਰ ਕਾਰਡ ਅਨੁਸਾਰ ਜਸਵਿੰਦਰ ਸਿੰਘ ਬਰਾੜ (42) ਪੁੱਤਰ ਸ਼ਿਵਰਾਜ ਸਿੰਘ ਵਾਸੀ ਪਿੰਡ ਕਮਾਲੂ ਵਜੋਂ ਹੋਈ ਹੈ  ਮ੍ਰਿਤਕ ਵਿਅਕਤੀ ਦੀ ਪਤਨੀ ਪਰਮਜੀਤ ਕੌਰ ਨੇ ਰਾਮਾਂ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਸਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ ਅਤੇ ਜਿਆਦਾ ਸ਼ਰਾਬ ਦੇ ਨਸ਼ੇ ‘ਚ ਹੀ ਉਹ ਜਲਘਰ ਵਿਖੇ ਡੱਗੀ ਨੇੜੇ ਪਹੁੰਚ ਗਿਆ ਅਤੇ ਪੈਰ ਫਿਸਲਣ ਨਾਲ ਡੱਗੀ ‘ਚ ਜਾ ਡਿੱਗਿਆ  ਪੁਲਿਸ ਨੇ ਪਰਮਜੀਤ ਕੌਰ ਦੇ ਬਿਆਨ ‘ਤੇ 174 ਦੀ ਕਾਰਵਾਈ ਤੋਂ ਬਾਅਦ ਲਾਸ਼ ਪੋਸਟ ਮਾਰਟਮ ਕਰਵਾ ਕੇ ਅੰਤਿਮ ਸਸਕਾਰ ਲਈ ਵਾਰਸਾਂ ਹਵਾਲੇ ਕਰ ਦਿੱਤੀ ਹੈ ਮਾਮਲੇ ਦੀ ਜਾਂਚ ਏਐਸਆਈ ਮੰਦਰ ਸਿੰਘ ਕਰ ਰਹੇ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਈਟੀਟੀ ਪਾਸ ਅਧਿਆਪਕ ਚੜ੍ਹੇ ਪਾਣੀ ਵਾਲੀ ਟੈਂਕੀ ’ਤੇ
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਸੰਗਰੂਰ ਵਿਖੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਆਪਣੀਆਂ ਮੰਗਾਂ ਖਾਤਰ ਅੱਜ ਸੁਨਾਮ ਰੋਡ ਸਥਿਤ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਇਸ ਮੌਕੇ ਟੈਂਕੀ ਦੇ ਹੇਠਾਂ ਧਰਨਾ ਲਾ ਰਹੇ ਆਗੂਆਂ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜ ਰਹੇ ਹਾਂ ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਬੇਰੁਜ਼ਗਾਰ ਅਧਿਆਪਕ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। (ETT Teacher)
ਪਰ ਸਰਕਾਰ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2019 ਵਿੱਚ ਈਟੀਟੀ ਅੰਗਹੀਣ ਅਤੇ ਫਰੀਡਮ ਫਾਈਟਰਜ਼ ਦੀਆਂ ਬੈਕਲਾਗ ਦੀਆਂ 161 ਅਸਾਮੀਆਂ ਦਿੱਤੀਆਂ ਗਈਆਂ ਸਨ ਇਸ ਦਾ ¬ਕ੍ਰਾਈਟੇਰੀਆ ਗ੍ਰੈਜੂਏਸ਼ਨ ਈਟੀਟੀ ਅਤੇ ਟੈੱਟ ਪਾਸ ਯੋਗਤਾ ਲਾਜ਼ਮੀ ਕਰ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਹ ਸ਼ਰਤਾਂ ਐਨਸੀਟੀਈ ਦੀਆਂ ਸ਼ਰਤਾਂ ਤੋਂ ਬਿਲਕੁਲ ਉਲਟ ਹਨ। ਜਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਵੱਲੋਂ ਸਰਕਾਰ ਤੋਂ ਨਵੀਂ ਭਰਤੀ ਦੀ ਮੰਗ ਕੀਤੀ ਗਈ ਕਿ ਬਾਰ੍ਹਵੀਂ ਦੇ ਅਧਾਰ ’ਤੇ ਹੀ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਾਨ ਦੇਣ ਤੋਂ ਵੀ ਗੁਰੇਜ਼ ਨਹੀਂ ਕਰਾਂਗੇ। (ETT Teacher)
ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਇਸ ਮੌਕੇ ਸੁਰਿੰਦਰ ਕੁਮਾਰ ਅਬੋਹਰ, ਪ੍ਰਿਥਵੀ ਰਾਮ ਅਬੋਹਰ, ਰਾਜਵੀਰ ਕੌਰ, ਸੁਰਿੰਦਰ ਕੁਮਾਰ, ਸੁਖਜੀਤ ਕੌਰ ਮਾਨਸਾ, ਮਨਦੀਪ ਕੌਰ ਮਾਨਸਾ ਆਦਿ ਵੀ ਸ਼ਾਮਲ ਹਨ ਆਗੂਆਂ ਨੇ ਸਰਕਾਰ ਨੂੰ ਤਿੱਖੇ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹੋਏ ਸਾਰਥਕ ਹੱਲ ਕੱਢਣ ਦੀ ਅਪੀਲ ਕੀਤੀ ਜੇਕਰ ਪ੍ਰਸ਼ਾਸਨ ਵੱਲੋਂ ਕੋਈ ਵੀ ਧੱਕੇਸ਼ਾਹੀ ਕੀਤੀ ਗਈ ਤਾਂ ਕੋਈ ਵੀ ਕਦਮ ਚੁੱਕਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ ਦੂਜੇ ਪਾਸੇ ਖਬਰ ਲਿਖੇ ਜਾਣ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਅਧਿਆਪਕਾਂ ਕੋਲ ਨਹੀਂ ਸੀ ਪਹੁੰਚਿਆ ਤੇ ਟੈਂਕੀ ’ਤੇ ਚੜ੍ਹੇ ਅਧਿਆਪਕ ਉਪਰ ਹੀ ਸਰਕਾਰ ਨੂੰ ਕੋਸ ਰਹੇ ਸਨ।
ਸਿੱਖਿਆ ਮੰਤਰੀ ਦੇ ਹਲਕੇ ’ਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਅਧਿਆਪਕ
ਪੈਟਰੋਲ ਦੀਆਂ ਬੋਤਲਾਂ ਹੱਥਾਂ ’ਚ ਲੈ ਕੇ ਕੀਤੀ ਨਾਅਰੇਬਾਜੀ | Sangrur News
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਨਿੱਜੀ ਹਲਕੇ ਦੇ ਸੰਗਰੂਰ ਸ਼ਹਿਰ ਵਿਖੇ ਅੱਜ ਸਵੇਰੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਤੋਂ ਨਾਖੁਸ਼ ਅਧਿਆਪਕ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਦੇ ਸਿਖ਼ਰ ’ਤੇ ਚੜ੍ਹ ਗਏ ਰੋਹ ’ਚ ਆਏ ਅਧਿਆਪਕਾਂ ਨੇ ਟੈਂਕੀ ’ਤੋਂ ਹੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਚਾਨਕ ਹੋੋਏ ਇਸ ਰੋਸ ਪ੍ਰਦਰਸ਼ਨ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। (Sangrur News)
ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਰਤ ਨੇ ਕੈਨੇਡਾਈ ਨਾਗਰਿਕਾਂ ਲਈ ਵੀਜ਼ਾ ਸਰਵਿਸ ਅਣਮਿਥੇ ਸਮੇਂ ਲਈ ਰੋਕੀ
ਹਾਸਲ ਹੋਈ ਜਾਣਕਾਰੀ ਮੁਤਾਬਕ ਅੱਜ ਸਵੇਰੇ ਸ਼ਹੀਦ ਕਿਰਨਜੀਤ ਕੌਰ ਈਜੀਐਸ/ ਏਆਈਈ/ਐਸਟੀਆਰ ਨਾਮਕ ਅਧਿਆਪਕ ਜਥੇਬੰਦੀ ਦੇ ਅੱਧੀ ਦਰਜ਼ਨ ਦੇ ਕਰੀਬ ਪ੍ਰਦਰਸ਼ਨਕਾਰੀ ਸੰਗਰੂਰ-ਸੁਨਾਮ ਰੋਡ ਸਥਿਤ ਪਾਣੀ ਵਾਲੀ ਟੈਂਕੀ ਦੇ ਉੱਪਰ ਚੜ੍ਹ ਗਏ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਆਰੰਭ ਕਰ ਦਿੱਤੀ ਹੇਠਾਂ ਖੜ੍ਹੇ ਪ੍ਰਦਰਸ਼ਨਕਾਰੀ ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਸਕੂਲਾਂ ’ਚ ਨਾਨ-ਟੈੱਟ ਪਾਸ ਅਧਿਆਪਕ ਪ੍ਰੀ ਪ੍ਰਾਇਮਰੀ ਕਲਾਸਾਂ ਪੜ੍ਹਾ ਰਹੇ ਹਨ ਜਿਹੜੇ ਨਿਗੂਣੀ ਤਨਖਾਹ ’ਤੇ ਡਿਊਟੀ ਕਰ ਰਹੇ ਹਨ ਅਧਿਆਪਕ ਆਗੂ ਗਗਨ ਨੇ ਦੱਸਿਆ ਕਿ ਜਦੋਂ ਸੂਬੇ ਵਿੱਚ ਅਕਾਲੀ ਸਰਕਾਰ ਸੀ। (Sangrur News)
ਉਦੋਂ ਧਰਨਿਆਂ ’ਚ ਸ਼ਾਮਲ ਹੁੰਦੇ ਕਾਂਗਰਸੀ ਇਹ ਵਿਸ਼ਵਾਸ ਦਿਵਾਉਂਦੇ ਰਹੇ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਪਹਿਲ ਦੇ ਆਧਾਰ ’ਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਕਾਂਗਰਸ ਸਰਕਾਰ ਨੂੰ ਸੱਤਾ ਵਿੱਚ ਆਇਆਂ ਕਰੀਬ ਤਿੰਨ ਸਾਲ ਹੋ ਗਏ ਪਰ ਹੁਣ ਇਨ੍ਹਾਂ ਨੇ ਵੀ ਕੱਖ ਨਹੀਂ ਕੀਤਾ ਅਧਿਆਪਕ ਆਗੂਆਂ ਨੇ ਰੋਹ ’ਚ ਆਖਿਆ ਕਿ ਉਲਟਾ ਸਰਕਾਰ ਨੇ ਪ੍ਰਦਰਸ਼ਨਕਾਰੀਆਂ ’ਤੇ ਹੀ ਕੇਸ ਮੜ੍ਹ ਦਿੱਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਨਖਾਹ 5 ਹਜ਼ਾਰ ਰੁਪਏ ਦਿੱਤੀ ਜਾ ਰਹੀ ਸੀ ਪਰ ਏਨੇ ਸੰਘਰਸ਼ ਦੇ ਬਾਵਜੂਦ ਤਨਖਾਹ ਵਿੱਚ ਇੱਕ ਹਜ਼ਾਰ ਰੁਪਏ ਦਾ ਹੀ ਵਾਧਾ ਕੀਤਾ, ਜੋ ਭੱਦਾ ਮਜ਼ਾਕ ਹੈ ਉਨ੍ਹਾਂ ਦੱਸਿਆ ਕਿ ਮਾਨਸਿਕ ਤੌਰ ’ਤੇ ਪ੍ਰਸ਼ਾਨ 100 ਤੋਂ ਵੱਧ ਉਨ੍ਹਾਂ ਦੇ ਸਾਥੀ ਖੁਦਕੁਸ਼ੀ ਕਰ ਚੁੱਕੇ ਹਨ। (Sangrur News)
ਇਹ ਵੀ ਪੜ੍ਹੋ : ਹੁਣ ਮੁੱਖ ਮੰਤਰੀ ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ
ਉਨ੍ਹਾਂ ਮੰਗ ਕੀਤੀ ਕਿ ਜਿਹੜੇ ਅਧਿਆਪਕ ਟੈੱਟ ਕੋਰਸ ਪਾਸ ਹਨ ਉਨ੍ਹਾਂ ਨੂੰ ਪ੍ਰਾਇਮਰੀ ਸਕੂਲਾਂ ’ਚ ਰੈਗੂਲਰ ਕੀਤਾ ਜਾਵੇ, ਬਿਨਾਂ ਟੈੱਟ ਪਾਸ ਜਿਹੜੇ ਪ੍ਰੀ ਪ੍ਰਾਇਮਰੀ ਕਲਾਸਾਂ ਪੜ੍ਹਾ ਰਹੇ ਉਨ੍ਹਾਂ ਨੂੰ ਉੱਥੇ ਹੀ ਰੈਗੂਲਰ ਕੀਤਾ ਜਾਵੇ ਤੇ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਗੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਅਧਿਆਪਕ ਆਗੂ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਉਨ੍ਹਾਂ ਵਿੱਚ ਬੀਰਬਲ ਸਿੰਘ ਕੁਸ਼ਲਾ, ਸਮਰਜੀਤ ਸਿੰਘ ਮਾਨਸਾ, ਧੀਰਜ ਕੁਮਾਰ ਅਬੋਹਰ, ਨੀਲਮ ਰਾਣੀ ਅਬੋਹਰ ਅਤੇ ਬੱਬੂ ਕੋਟਕਪੂਰਾ ਨਾਂਅ ਦੇ ਆਗੂ ਸ਼ਾਮਿਲ ਸਨ। (Sangrur News)
ਵੱਡੀ ਗਿਣਤੀ ’ਚ ਪਹੁੰਚੀ ਪੁਲਿਸ ਪਾਰਟੀ | Sangrur News
ਅਧਿਆਪਕਾਂ ਦੇ ਗਰਮ ਰੁਖ਼ ਨੂੰ ਭਾਂਪਦਿਆਂ ਵੱਡੀ ਗਿਣਤੀ ’ਚ ਪੁਲਿਸ ਪਾਰਟੀ ਟੈਂਕੀ ਕੋਲ ਪਹੁੰਚ ਗਈ ਡੀਐੱਸਪੀ ਸਤਪਾਲ ਸ਼ਰਮਾ ਨੇ ਕਿਹਾ ਕਿ ਜ਼ਾਬਤੇ ਵਿੱਚ ਰਹਿ ਕੇ ਪ੍ਰਦਰਸ਼ਨ ਕਰਨ ਦਾ ਸਭ ਨੂੰ ਅਧਿਕਾਰ ਹੈ ਪਰ ਜੋ ਵੀ ਜ਼ਾਬਤੇ ਦੀ ਉਲੰਘਣਾ ਕਰੇਗਾ, ਉਸ ’ਤੇ ਕਾਨੂੰਨ ਅਨੁਸਾਰ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨਾਲ ਮੀਟਿੰਗ ਹੋ ਚੁੱਕੀ ਹੈ ਤੇ ਪ੍ਰਦਰਸ਼ਨਕਾਰੀ ਵੀ ਇਸ ਗੱਲਬਾਤ ਤੋਂ ਸੰਤੁਸ਼ਟ ਹਨ। (Sangrur News)
ਮੀਟਿੰਗ ਮਗਰੋਂ ਪ੍ਰਦਰਸ਼ਨਕਾਰੀ ਹੋਏ ਸ਼ਾਂਤ | Sangrur News
ਜਥੇਬੰਦੀ ਦੇ ਸੂਬਾਈ ਆਗੂ ਕੁਲਬੀਰ ਪਵਾਰ ਨੇ ਦੱਸਿਆ ਕਿ ਅਧਿਆਪਕਾਂ ਦੇ ਇਸ ਪ੍ਰਦਰਸ਼ਨ ਦੀ ਭਿਣਕ ਲੱਗਦਿਆਂ ਹੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਜਥੇਬੰਦੀ ਦੇ ਆਗੂਆਂ ਨੂੰ ਗੱਲਬਾਤ ਲਈ ਆਪਣੀ ਰਿਹਾਇਸ਼ ਵਿਖੇ ਬੁਲਾਇਆ ਸਿੱਖਿਆ ਮੰਤਰੀ ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਅਧਿਆਪਕਾਂ ਦੀਆਂ ਮੰਗਾਂ ਸਬੰਧੀ 7 ਸਤੰਬਰ ਨੂੰ ਚੰਡੀਗੜ੍ਹ ਵਿਖੇ ਸਰਕਾਰ ਦੀ ਹੋਣ ਵਾਲੀ ਮੀਟਿੰਗ ’ਚ ਜ਼ਰੂਰ ਵਿਚਾਰਨਗੇ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਸ਼ਾਂਤ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਦੂਜੇ ਜ਼ਿਲਿ੍ਹਆਂ ’ਚੋਂ ਸੰਗਰੂਰ ਆ ਰਹੇ ਅਧਿਆਪਕਾਂ ਨੂੰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਫਿਲਹਾਲ ਰੋਕ ਦਿੱਤਾ ਹੈ, ਅਗਲੀ ਕਾਰਵਾਈ ਬਾਰੇ ਅਗਲੇ ਕੁਝ ਦਿਨਾਂ ’ਚ ਮੀਟਿੰਗ ਕੀਤੀ ਜਾਵੇਗੀ। (Sangrur News)