Health Care - Sach Kahoon Punjabi

Black Radish : ਇੱਕ ਅਜ਼ਿਹੀ ਚੀਜ਼ ਜਿਸ ਤੋਂ ਲੋਕ ਹਨ ਅਣਜਾਣ, ਪਰ ਸਿਹਤ ਲਈ ਇਹ ਹੈ ਵਰਦਾਨ!
ਕਾਲੀ ਮੂਲੀ, ਨਹੀਂ ਹੈ ਇਹ ਚੀਜ਼ ਮਾਮੂਲੀ, ਫਾਇਦੇ ਜਾਣ ਕੇ ਹੋ ਜਾਓਂਗੇ ਹੈਰਾਨ!

ਸੁਆਦੀ ਅਤੇ ਸਿਹਤਮੰਦ ਮੂਲੀ ਦੇ ਪਰਾਠੇ ਹਰ ਕੋਈ ਪਸੰਦ ਕਰਦਾ ਹੈ। ਚਿੱਟੀ ਮੂਲੀ ਸਰਦੀਆਂ ’ਚ ਆਮ ਤੌਰ ’ਤੇ ਹੀ ਖਾਧੀ ਜਾਂਦੀ ਹੈ। ਲੋਕ ਅਕਸਰ ਇਸ ਨੂੰ ਅਚਾਰ, ਚਟਨੀ, ਸਲਾਦ, ਪਰਾਠਾ ਅਤੇ ਸਬਜੀ ਦੇ ਰੂਪ ’ਚ ਇਸ ਦੀ ਵਰਤੋਂ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਸ ਲੇਖ ਰਾਹੀਂ ਕਾਲੀ ਮੂਲੀ ਦੇ ਸਵਾਦ ਬਾਰੇ ਦੱਸਣ ਜਾ ਰਹੇ ਹਾਂ। ਇਹ ਜਾਣ ਕੇ ਤੁਸੀਂ ਜਰੂਰ ਹੈਰਾਨ ਹੋਵੋਗੇ ਪਰ ਹੈਰਾਨ ਨਾ ਹੋਵੋ! ਕਿਉਂਕਿ ਤੁਸੀਂ ਸ਼ਾਇਦ ਕਾਲੀ ਮੂਲੀ ਬਾਰੇ ਨਹੀਂ ਜਾਣਦੇ ਹੋਵੋਂਗੇ। ਤੁਸੀਂ ਅੱਜ ਤੱਕ ਚਿੱਟੀ ਮੂਲੀ ਬਾਰੇ ਹੀ ਸੁਣਿਆ ਹੋਵੇਗਾ। ਅਜਿਹੇ ’ਚ ਹੈਰਾਨ ਹੋਣਾ ਸੁਭਾਵਿਕ ਹੈ ਕਿ ਇਹ ਕਾਲੀ ਮੂਲੀ! (Black Radish)

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਬਣਿਆ ਮੁਸੀਬਤ, ਲੋਕ ਹੋ ਰਹੇ ਪਰੇਸ਼ਾਨ, ਟਰੇਨਾਂ ਵੀ ਰੱਦ

ਸੰਭਵ ਹੈ ਕਿ ਕਾਲੀ ਮੂਲੀ ਦਾ ਨਾਂਅ ਤਾਂ ਬਹੁਤ ਸਾਰੇ ਲੋਕਾਂ ਨੇ ਸੁਣਿਆ ਹੋਵੇਗਾ ਪਰ ਇਸ ਦੀ ਖੇਤੀ ਬਾਰੇ ਸ਼ਾਇਦ ਹੀ ਤੁਸੀਂ ਜਾਂ ਕੋਈ ਜਾਣਦਾ ਹੋ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕਾਲੀ ਮੂਲੀ ਨੂੰ ਚਿੱਟੀ ਮੂਲੀ ਦੇ ਮੁਕਾਬਲੇ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਕਾਲੀ ਮੂਲੀ ਜ਼ਿਆਦਾ ਵਿਟਾਮਿਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਜੇਕਰ ਤੁਸੀਂ ਕਿਸਾਨ ਹੋ ਤਾਂ ਤੁਹਾਨੂੰ ਇਸ ਦੀ ਕਾਸ਼ਤ ਤੋਂ ਬਹੁਤ ਫਾਇਦਾ ਹੋ ਸਕਦਾ ਹੈ। ਇਸ ਦੇ ਫਾਇਦੇ ਕਾਰਨ ਕਾਲੀ ਮੂਲੀ ਦੀ ਮੰਗ ਵੀ ਤੇਜੀ ਨਾਲ ਵਧ ਰਹੀ ਹੈ। ਜੇਕਰ ਤੁਸੀਂ ਵੀ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜਰੂਰ ਜਾਣੋ ਕਾਲੀ ਮੂਲੀ ਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ ਅਤੇ ਇਸ ਦੇ ਕੀ ਫਾਇਦੇ ਹਨ। (Black Radish)

ਕਾਲੀ ਮੂਲੀ ਦੀ ਪਛਾਣ | Black Radish

ਕਾਲੀ ਮੂਲੀ ਬਾਹਰੋਂ ਤਾਂ ਕਾਲੀ ਦਿਖਾਈ ਦਿੰਦੀ ਹੈ, ਪਰ ਜਦੋਂ ਤੁਸੀਂ ਇਸ ਨੂੰ ਛਿੱਲਦੇ ਹੋ ਤਾਂ ਇਹ ਅੰਦਰੋਂ ਚਿੱਟੀ ਮੂਲੀ ਵਰਗੀ ਦਿਖਾਈ ਦੇਵੇਗੀ। ਸਵਾਦ ਦੀ ਗੱਲ ਕਰੀਏ ਤਾਂ ਸਵਾਦ ਬਿਲਕੁਲ ਚਿੱਟੀ ਮੂਲੀ ਵਰਗਾ ਹੈ। ਫਰਕ ਸਿਰਫ ਇੰਨਾ ਹੈ ਕਿ ਇਹ ਕਾਲੀ ਮੂਲੀ ਸਲਗਮ ਵਰਗੀ ਲੱਗਦੀ ਹੈ। ਕਾਲੀ ਮੂਲੀ ਖਾਣ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਨੂੰ ਖਾਣ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ। ਭਾਵ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਕਾਲੀ ਮੂਲੀ ਦੀ ਵਰਤੋਂ ਆਯੁਰਵੈਦਿਕ ਦਵਾਈਆਂ ’ਚ ਵੀ ਕੀਤੀ ਜਾਂਦੀ ਹੈ। ਇਸ ’ਚ ਵਿਟਾਮਿਨ ਬੀ, ਥਿਆਮਿਨ, ਪ੍ਰੋਟੀਨ, ਵਿਟਾਮਿਨ ਈ ਅਤੇ ਫਾਈਬਰ ਸਮੇਤ ਕਈ ਪੌਸ਼ਟਿਕ ਤੱਤ ਹੁੰਦੇ ਹਨ। ਇੰਨਾ ਹੀ ਨਹੀਂ ਕਾਲੀ ਮੂਲੀ ਸਰੀਰ ਨੂੰ ਫਲੂ ਤੋਂ ਵੀ ਬਚਾਉਂਦੀ ਹੈ। (Black Radish)

ਕਿਵੇਂ ਹੁੰਦੀ ਹੈ ਕਾਲੀ ਮੂਲੀ ਦੀ ਖੇਤੀ? | Black Radish

ਜੇਕਰ ਖੇਤੀ ਦੀ ਗੱਲ ਕਰੀਏ ਤਾਂ ਚਿੱਟੀ ਮੂਲੀ ਵਾਂਗ ਕਾਲੀ ਮੂਲੀ ਦੀ ਵੀ ਖੇਤੀ ਕੀਤੀ ਜਾਂਦੀ ਹੈ। ਤੁਸੀਂ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਖੇਤ ’ਚ ਗਾਂ ਦੇ ਗੋਬਰ ਨੂੰ ਖਾਦ ਵਜੋਂ ਫੈਲਾਓ। ਇਸ ਤੋਂ ਬਾਅਦ ਖੇਤ ਨੂੰ ਕਈ ਵਾਰ ਵਾਹੋ। ਫਿਰ ਕੁਦਾਲ ਦੀ ਵਰਤੋਂ ਕਰਕੇ ਖੇਤ ਦਾ ਪੱਧਰ ਬਣਾਉ। ਇਸ ਤੋਂ ਬਾਅਦ, ਇੱਕ ਕਿਆਰੀ ਤਿਆਰ ਕਰੋ ਅਤੇ ਬੀਜ ਨੂੰ ਬੋਹ ਦਿਓ। ਤੁਹਾਨੂੰ ਦੱਸ ਦੇਈਏ ਕਿ ਇਸ ਦੀ ਕਾਸ਼ਤ ਲਈ ਖੇਤ ’ਚ ਪਾਣੀ ਦੀ ਨਿਕਾਸੀ ਦਾ ਵਧੀਆ ਪ੍ਰਬੰਧ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਖੇਤ ਪਾਣੀ ਨਾਲ ਭਰ ਜਾਂਦਾ ਹੈ ਤਾਂ ਫਸਲ ਦੇ ਬਰਬਾਦ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। (Black Radish)

ਇਹ ਵੀ ਪੜ੍ਹੋ : ਅੱਜ ਆਖਿਰੀ ਮੌਕਾ! ਦਿੱਲੀ-ਗਾਜ਼ੀਆਬਾਦ ਤੋਂ ਨੋਇਡਾ ’ਚ 100 ਕਰੋੜ ਜਮ੍ਹਾਂ

ਕਾਲੀ ਮੂਲੀ ਖਾਣ ਦੇ ਫਾਇਦੇ | Black Radish

ਕਾਲੀ ਮੂਲੀ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਇਸ ’ਚ ਐਂਟੀਆਕਸੀਡੈਂਟ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ, ਜੋ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੇ ਹਨ। ਜੇਕਰ ਤੁਸੀਂ ਨਿਯਮਿਤ ਤੌਰ ’ਤੇ ਆਪਣੀ ਖੁਰਾਕ ’ਚ ਕਾਲੀ ਮੂਲੀ ਨੂੰ ਸ਼ਾਮਲ ਕਰਦੇ ਹੋ, ਤਾਂ ਇਹ ਤੁਹਾਡੇ ਦਿਲ ਲਈ ਬਹੁਤ ਫਾਇਦੇਮੰਦ ਹੈ, ਕਿਉਂਕਿ ਐਂਟੀਆਕਸੀਡੈਂਟ ਫ੍ਰੀ ਰੈਡੀਕਲਸ ਨਾਲ ਲੜਦਾ ਹੈ ਅਤੇ ਦਿਲ ਨੂੰ ਕਈ ਬਿਮਾਰੀਆਂ ਅਤੇ ਸਟ੍ਰੋਕ ਤੋਂ ਵੀ ਬਚਾਉਂਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੀ ਖਰਾਬ ਫੈਟ ਨੂੰ ਵੀ ਕੰਟਰੋਲ ਕਰਦਾ ਹੈ। ਇਹ ਹੱਡੀਆਂ ਅਤੇ ਚਮੜੀ ਲਈ ਵੀ ਫਾਇਦੇਮੰਦ ਹੈ। (Black Radish)

ਕਾਲੀ ਮੂਲੀ ਤੋਂ ਹੋਣ ਵਾਲਾ ਮੁਨਾਫਾ | Black Radish

ਜੇਕਰ ਤੁਸੀਂ ਇੱਕ ਏਕੜ ’ਚ ਕਾਲੀ ਮੂਲੀ ਦੀ ਕਾਸ਼ਤ ਕਰਦੇ ਹੋ ਤਾਂ 30 ਤੋਂ 35 ਹਜਾਰ ਰੁਪਏ ਖਰਚ ਆਉਂਦਾ ਹੈ। ਪਰ ਦੋ ਮਹੀਨਿਆਂ ਬਾਅਦ ਤੁਸੀਂ ਕਾਲੀ ਮੂਲੀ ਵੇਚ ਚੰਗੀ ਆਮਦਨ ਕਮਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਤੁਸੀਂ ਇੱਕ ਏਕੜ ’ਚ 70 ਤੋਂ 80 ਕੁਇੰਟਲ ਮੂਲੀ ਪੈਦਾ ਕਰ ਸਕਦੇ ਹੋ। ਬਾਜਾਰ ’ਚ ਕਾਲੀ ਮੂਲੀ ਦਾ ਰੇਟ 1000 ਰੁਪਏ ਪ੍ਰਤੀ ਕੁਇੰਟਲ ਹੈ। ਅਜਿਹੇ ’ਚ ਤੁਸੀਂ 80 ਕੁਇੰਟਲ ਮੂਲੀ ਵੇਚ ਕੇ ਆਸਾਨੀ ਨਾਲ 80 ਹਜ਼ਾਰ ਰੁਪਏ ਕਮਾ ਸਕਦੇ ਹੋ। (Black Radish)

ਇਹ ਵੀ ਪੜ੍ਹੋ : ਟਰੱਕ ਨਾਲ ਮੋਟਰਸਾਈਕਲ ਦੀ ਭਿਆਨਕ ਟੱਕਰ, ਦੋ ਭਰਾਵਾਂ ਦੀ ਮੌਤ

ਲੀਵਰ ਦਾ ਰੱਖੋ ਖਾਸ ਖਿਆਲ
ਲੀਵਰ ਦਾ ਰੱਖੋ ਖਾਸ ਖਿਆਲ

ਲੀਵਰ ਸਾਡੇ ਸਰੀਰ ਦਾ ਇੱਕ ਬਹੁਤ ਖਾਸ ਅੰਗ ਹੈ, ਇਹ ਪੇਟ ਦੀ ਲੈਬੋਰੇਟਰੀ ਵੀ ਹੈ ਅਤੇ ਪਾਚਨ ਵਿਚ ਸਹਾਇਕ ਕਈ ਤਰ੍ਹਾਂ ਦੇ ਰਸ ਬਣਾਉਂਦਾ ਹੈ, ਨਾਲ ਹੀ ਸਰੀਰ ਅਤੇ ਖੂਨ ‘ਚੋਂ ਜ਼ਹਿਰੀਲੇ ਤੱਤ ਬਾਹਰ ਕੱਢਦਾ ਹੈ ਅੱਜ-ਕੱਲ੍ਹ ਲੀਵਰ ਸਬੰੰਧੀ ਬਿਮਾਰੀਆਂ ਤੇਜੀ ਨਾਲ ਵਧ ਰਹੀਆਂ ਹਨ ਅਜਿਹਾ ਵਿਗੜ ਚੁੱਕੀ  ਜੀਵਨਸ਼ੈਲੀ ਕਾਰਨ ਹੋ ਰਿਹਾ ਹੈ ਜੇਕਰ ਤੁਹਾਡਾ ਲੀਵਰ ਠੀਕ ਤਰ੍ਹਾਂ ਕੰਮ ਨਹੀਂ ਕਰ ਪਾ ਰਿਹਾ ਤਾਂ ਸਮਝ ਲਵੋ ਕਿ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਲੀਵਰ ਦੀ ਵੱਡੀ ਖਰਾਬੀ ਹੋਣ ਦੀ ਸੂਰਤ ਵਿੱਚ ਟ੍ਰਾਂਸਪਲਾਂਟ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਬਚਦਾ ਹੈ ਇਸ ਲਈ ਲੀਵਰ ਦੀ ਖਰਾਬੀ ਦੇ ਲੱਛਣ ਸਾਹਮਣੇ ਆਉਣ ‘ਤੇ ਡਾਕਟਰ ਨਾਲ ਤੁਰੰਤ ਬਿਨਾ ਕਿਸੇ ਦੇਰੀ ਸੰਪਰਕ ਕੀਤਾ ਜਾਣਾ ਬਹੁਤ ਜਰੂਰੀ ਹੈ

ਲੀਵਰ ਖਰਾਬ ਹੋਣ ਦੇ ਕਾਰਨ ਤੇ ਲੱਛਣ:

ਮੂੰਹ ‘ਚੋਂ ਗੰਦੀ ਬਦਬੂ ਆਉਣਾ ਵੀ ਲੀਵਰ ਦੀ ਖਰਾਬੀ ਹੋ ਸਕਦੀ ਹੈ ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਮੂੰਹ ‘ਚੋਂ ਅਮੋਨੀਆ ਦਾ ਰਿਸਾਅ ਵਧ ਜਾਂਦਾ ਹੈ ਲੀਵਰ ਖਰਾਬ ਹੋਣ ਦਾ ਇੱਕ ਹੇਰ ਸੰਕੇਤ ਹੈ ਜਿਸ ਵਿਚ ਸਰੀਰ ਦੀ ਚਮੜੀ ਖਰਾਬ ਹੋਣ ਲੱਗੇਗੀ ਤੇ ਚਿਹਰੇ ‘ਤੇ ਥਕਾਨ ਨਜ਼ਰ ਆਉਣ ਲੱਗਦੀ ਹੈ ਅੱਖਾਂ ਦੇ ਥੱਲੇ ਦੀ ਚਮੜੀ ਬਹੁਤ ਹੀ ਨਾਜੁਕ ਹੰਦੀ ਹੈ ਜਿਸ ‘ਤੇ ਤੁਹਾਡੀ ਸਿਹਤ ਦਾ ਅਸਰ ਸਾਫ ਦਿਖਾਈ ਦਿੰਦਾ ਹੈ

ਪਾਚਣ ਤੰਤਰ ‘ਚ ਖਰਾਬੀ, ਜੇਕਰ ਤੁਹਾਡੇ ਲੀਵਰ ‘ਚ ਫੈਟ ਜੰਮੀ ਹੋਈ ਹੈ ਜਾਂ ਫਿਰ ਲੀਵਰ ‘ਚ ਸੋਜ (ਫੈਟੀ ਲੀਵਰ) ਹੋ ਗਿਆ ਹੈ, ਤਾਂ ਫਿਰ ਪਾਣੀ ਵੀ ਤੁਹਾਨੂੰ ਹਜ਼ਮ ਨਹੀਂ ਹੋਵੇਗਾ ਚਮੜੀ ‘ਤੇ ਸਫੇਦ ਧੱਬੇ, ਜੇਕਰ ਤੁਹਾਡੀ ਚਮੜੀ ਦਾ ਰੰਗ ਉੱਡ ਗਿਆ ਹੈ ਤੇ ਚਿੱਟੇ ਰੰਗ ਦੇ ਧੱਬੇ ਪੈਣ ਲੱਗ ਗਏ ਹਨ ਤਾਂ ਇਸ ਨੂੰ ਲੀਵਰ ਸਪੌਟ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਜੇਕਰ ਪਿਸ਼ਾਬ ਜਾਂ ਮਲ ਹਰ ਰੋਜ਼ ਗਹਿਰੇ ਰੰਗ ਦਾ ਆਉਣ ਲੱਗੇ ਤਾਂ ਸਮਝ ਲਵੋ ਕਿ ਲੀਵਰ ‘ਚ ਗੜਬੜ ਹੈ, ਜੇਕਰ ਅਜਿਹਾ ਸਿਰਫ ਇੱਕ ਵਾਰ ਹੁੰਦਾ ਹੈ ਤਾਂ ਇਹ ਸਿਰਫ ਪਾਣੀ ਦੀ ਕਮੀ ਕਾਰਨ ਵੀ ਹੋ ਸਕਦਾ ਹੈ ਜੇਕਰ ਤੁਹਾਡੀਆਂ ਅੱਖਾਂ ਦਾ ਸਫੇਦ ਹਿੱਸਾ ਪੀਲਾ ਨਜ਼ਰ ਆਉਣ ਲੱਗੇ ਤੇ ਨਹੁੰ ਵੀ ਪੀਲੇ ਹੋਣ ਲੱਗ ਜਾਣ ਤਾਂ ਤੁਹਾਨੂੰ ਪੀਲੀਆ ਹੋ ਸਕਦਾ ਹੈ ਇਸਦਾ ਇਹ ਮਤਲਬ ਹੈ ਕਿ ਤੁਹਾਡੇ ਲੀਵਰ ‘ਚ ਸੰਕਰਮਣ ਸ਼ੁਰੂ ਹੋ ਚੁੱਕਾ ਹੈ

ਲੀਵਰ ਇੱਕ ਐਂਜਾਈਮ ਪੈਦਾ ਕਰਦਾ ਹੈ

ਲੀਵਰ ਇੱਕ ਐਂਜਾਈਮ ਪੈਦਾ ਕਰਦਾ ਹੈ, ਜਿਸ ਦਾ ਨਾਂਅ ਬਾਈਲ ਹੈ ਤੇ ਇਹ ਸਵਾਦ ‘ਚ ਬਹੁਤ ਖਰਾਬ  ਲੱਗਦਾ ਹੈ ਜੇਕਰ ਤੁਹਾਡੇ ਮੂੰਹ ‘ਚ ਕੜਵਾਹਟ ਲੱਗੇ ਤਾਂ ਇਸਦਾ ਮਤਲਬ ਹੈ ਕਿ ਤੁਹਾਡੇ ਮੂੰਹ ਤੱਕ  ਬਾਈਲ ਪਹੁੰਚ ਰਿਹਾ ਹੈ ਜਦੋਂ ਲੀਵਰ ਵੱਡਾ ਹੋ ਜਾਂਦਾ ਹੈ ਪੇਟ ‘ਚ ਸੋਜਿਸ਼ ਆ ਜਾਂਦੀ ਹੈ, ਜਿਸ ਨੂੰ ਅਸੀਂ ਅਕਸਰ ਮੋਟਾਪਾ ਸਮਝਣ ਦੀ ਭੁੱਲ ਕਰ  ਬੈਠਦੇ ਹਾਂ ਜੇਕਰ ਜਿਆਦਾ ਤੇਲ ਵਾਲਾ ਖਾਣਾ ਖਾਂਦੇ ਹਾਂ ਤੇ ਕਸਰਤ ਨਹੀਂ ਕਰਦੇ ਤਾਂ ਫੈਟੀ ਲੀਵਰ ਦੀ ਸੰਭਾਵਨਾ ਵਧ ਜਾਂਦੀ ਹੈ ਜਿਆਦਾ ਫੈਟ ਨਾਲ ਲੀਵਰ ‘ਚ ਸੋਜ ਆਉਣ ਲੱਗਦੀ ਹੈ ਤੇ ਲੀਵਰ ਸੁੰਗੜਨ ਲੱਗਦਾ ਹੈ ਜੇਕਰ  ਸ਼ੁਰੂਆਤੀ ਦੌਰ ‘ਚ ਇਸਦਾ ਪਤਾ ਲੱਗ ਜਾਵੇ ਤਾਂ ਇਸਦਾ ਇਲਾਜ  ਸੰਭਵ ਹੈ

ਵਾਇਰਲ ਹੈਪੇਟਾਈਟਿਸ ਏ, ਬੀ, ਸੀ ਅਤੇ ਈ ਹੋਣ ਦੀ ਸੂਰਤ ‘ਚ ਲੀਵਰ ਖਰਾਬ ਹੋ ਜਾਂਦਾ ਹੈ ਏ ਅਤੇ ਈ  ਦੂਸ਼ਿਤ ਪਾਣੀ ਤੇ ਖਾਣੇ ਨਾਲ ਹੁੰਦਾ ਹੈ ਇਸ ਨੂੰ ਆਮ ਭਾਸ਼ਾ ‘ਚ ਪੀਲੀਆ ਕਹਿੰਦੇ ਹਨ

ਲੱਛਣ:

ਲਗਭਗ ਚਾਰ ਹਫਤਿਆਂ ਤੱਕ ਚੱਲਦੇ ਹਨ ਇਸ ਹਾਲਤ ‘ਚ ਮਰੀਜ ਨੂੰ ਉਲਟੀ ਤੇ ਬੁਖਾਰ ਆਉਂਦਾ ਹੈ ਬੀ ਅਤੇ ਸੀ ਵਾਇਰਲ ਇਨਫੈਕਸ਼ਨ ਹੈ ਸੰਕਰਮਣ ਦੇ ਡੇਢ ਤੋਂ ਦੋ ਮਹੀਨੇ ਬਾਅਦ ਲੱਛਣ ਨਜ਼ਰ ਆਉਣ ਲੱਗਦੇ ਹਨ ਕਈ ਮਾਮਲਿਆਂ ‘ਚ ਲੱਛਣ ਚਾਰ ਮਹੀਨੇ ਬਾਅਦ ਵੀ ਨਜ਼ਰ ਆਉਂਦੇ ਹਨ ਬਚਪਨ ‘ਚ ਇੰਨਫੈਕਸ਼ਨ ਹੋਣ ‘ਤੇ ਅੱਗੇ ਚੱਲ ਕ੍ਰੋਨਿਕ ਹੈਪੇਟਾਈਟਿਸ  ਦਾ ਖਤਰਾ ਵਧ ਜਾਂਦਾ ਹੈ ਦੋਨੋਂ ਹੀ ਵਾਇਰਸ ਲੀਵਰ  ‘ਤੇ  ਬੁਰਾ ਅਸਰ ਪਾਉਂਦੇ  ਹਨ ਇਸਦੇ ਲੱਛਣ ਮੁੱਖ ਤੌਰ ‘ਤੇ ਭੁੱਖ ਨਾ ਲੱਗਣਾ, ਵਜਨ ਘੱਟ ਹੋਣਾ, ਪੀਲੀਆ ਆਦਿ ਹੋਣਾ ਹੈ

ਸ਼ਰਾਬ ਦੇ ਸੇਵਨ ਨਾਲ ਲੀਵਰ ਖਰਾਬ ਹੋਣ ਲੱਗਦਾ ਹੈ

ਸ਼ਰਾਬ ਦੇ ਸੇਵਨ ਨਾਲ ਲੀਵਰ ਖਰਾਬ ਹੋਣ ਲੱਗਦਾ ਹੈ ਜਿਗਰ ‘ਚ ਰੇਸ਼ਾ (ਫਾਈਬ੍ਰੋਸਿੱਸ) ਬਣਨ ਲੱਗਦਾ ਹੈ ਜਿਸ ਕਾਰਨ ਲੀਵਰ ਸੁੰਗੜਨ ਲੱਗਦਾ ਹੈ ਲੀਵਰ ‘ਚ ਛੋਟੀਆਂ-ਵੱਡੀਆਂ ਗੰਢਾਂ ਪੈ ਜਾਂਦੀਆਂ ਹਨ ਜੋ ਕਿ ਲੀਵਰ ਸਿਰੋਸਿੱਸ ਅਖਵਾਉਂਦਾ ਹੈ ਜਦੋਂ ਸਰੀਰ ਦੋ ਸੈੱਲ ਲੀਵਰ ਦੇ ਖਿਲਾਫ ਕੰਮ ਕਰਨ ਲੱਗਦੇ ਹਨ ਤਾਂ ਲੀਵਰ ਖਰਾਬ ਹੋਣ ਲੱਗਦਾ ਹੈ ਅੰਤੜੀਆਂ ਦੇ ਬੈਕਟੀਰੀਆ ਵੀ ਫੈਟੀ ਲੀਵਰ ਹੋਣ ਦਾ ਕਾਰਨ ਬਣਦੇ ਹਨ ਇਹ ਪਤਲੇ ਲੋਕਾਂ ਨੂੰ ਵੀ ਹੋ ਸਕਦਾ ਹੈ

ਲੀਵਰ ਖਰਾਬ ਹੋਣ ਦੇ ਲੱਛਣ ਕਾਫੀ ਦੇਰ ਬਾਅਦ ਪਤਾ ਲੱਗਦੇ ਹਨ ਜਦੋਂ 30-40 ਪ੍ਰਤੀਸ਼ਤ ਲੀਵਰ ਦੇ ਸੈੱਲ ਨਸ਼ਟ ਹੋ ਜਾਂਦੇ ਹਨ, ਤਾਂ ਕਿਤੇ ਜਾ ਕੇ ਫੈਟੀ ਲੀਵਰ, ਐਲਕੋਹਲਿੱਕ ਡੀਸੀਜ ਬਾਰੇ ਪਤਾ ਲੱਗਦਾ ਹੈ

ਲੀਵਰ ਟੈਸਟ ਫੰਕਸ਼ਨ:

ਜੇਕਰ ਤੁਸੀਂ ਡਰੱਗ ਲੈਂਦੇ ਹੋ, ਸ਼ਰਾਬ ਪੀਂਦੇ ਹੋ, ਦਿਮਾਗ ਜਾਂ ਟੀਬੀ ਰੋਗ ਦੀ ਦਵਾਈ ਲੈਂਦੇ ਹੋ, ਪਰਿਵਾਰ ‘ਚ ਕਿਸੇ ਨੂੰ ਲੀਵਰ ਦੀ ਬਿਮਾਰੀ ਹੈ, ਤਾਂ ਅਜਿਹੇ ‘ਚ ਤੁਸੀਂ ਲੀਵਰ ਫੰਕਸ਼ਨ ਟੈਸਟ ਜਰੂਰ ਕਰਵਾਓ ਇਹ ਟੈਸਟ ਲੀਵਰ ਦੀ ਕਾਰਜਸ਼ੈਲੀ ਬਾਰੇ ਦੱਸਦਾ ਹੈ ਇਸ ਤੋਂ ਇਲਾਵਾ ਫੈਟੀ ਲੀਵਰ ਲਈ ਅਲਟਰਾਸਾਊਂਡ ਵੀ ਹੁੰਦਾ ਹੈ

ਲੀਵਰ ਬਾਇਓਪਸੀ:

ਜਦੋਂ ਬਲੱਡ ਟੈਸਟ ਨਾਲ ਲੀਵਰ ਦੀ ਬਿਮਾਰੀ ਸਾਹਮਣੇ ਨਹੀਂ ਆਉਂਦੀ ਤਾਂ ਡਾਕਟਰ ਬਾਇਓਪਸੀ ਦੀ ਸਲਾਹ ਦਿੰਦੇ ਹਨ ਇਸ ‘ਚ ਲੀਵਰ ਦਾ ਛੋਟਾ ਅੰਸ਼ ਕੱਢ ਕੇ ਲੈਬੋਰੇਟਰੀ ਭੇਜਿਆ ਜਾਂਦਾ ਹੈ

ਲੀਵਰ ਦੀ ਦੇਖ-ਭਾਲ:

ਲੀਵਰ ਦੇ ਮਾਮਲੇ ‘ਚ ਇਲਾਜ ਨਾਲੋਂ ਬਚਾਅ ਹੀ ਭਲਾ ਹੈ  ਇਸ ਲਈ ਜੀਵਨਸ਼ੈਲੀ ਅਤੇ ਖਾਣ-ਪੀਣ ਦਾ ਧਿਆਨ ਰੱਖਣਾ ਜਰੂਰੀ ਹੈ

ਦੂਸ਼ਿਤ ਖਾਣਾ, ਸ਼ਰਾਬ ਤੇ ਸਿਗਰਟਨੋਸ਼ੀ ਤੋਂ ਦੂਰ ਰਹੋ

ਰੋਜ਼ਾਨਾ 6 ਘੰਟੇ ਤੋਂ ਘੱਟ ਨੀਂਦ ਲੈਣ ਨਾਲ ਸਰੀਰ ਦਾ ਮੈਟਾਬੋਲੀਜ਼ਮ ਪ੍ਰਭਾਵਿਤ ਹੁੰਦਾ ਹੈ ਅਤੇ ਲੀਵਰ ਨਾਲ ਜੁੜੇ ਰੋਗਾਂ ਦਾ ਖਤਰਾ ਵਧ ਜਾਂਦਾ ਹੈ

ਤਣਾਅ ਨਾਲ ਵੀ ਲੀਵਰ ਦੀ ਕਾਰਜਸ਼ੈਲੀ ‘ਤੇ ਪ੍ਰਭਾਵ ਪੈਂਦਾ ਹੈ ਜਿਸਦਾ ਸਿੱਧਾ ਅਸਰ ਸਾਡੇ ਪਾਚਣ ਤੰਤਰ ‘ਤੇ ਪੈਂਦਾ ਹੈ

ਭੋਜਨ ਉਦੋਂ ਹੀ ਕਰੋ ਜਦੋਂ ਤੁਹਾਨੰ ਭੁੱਖ ਲੱਗੇ ਤੇ ਭੁੱਖ ਤੋਂ ਅੱਧਾ ਖਾਣਾ ਹੀ ਖਾਓ

ਸਵੇਰੇ ਖਾਲੀ ਪੇਟ ਇੱਕ ਵੱਡਾ ਗਿਲਾਸ ਨਿੱਘਾ ਨਿੰਬੂ ਪਾਣੀ ਦਾ ਪੀਓ, ਇਸ ਨਾਲ ਲੀਵਰ  ਤਾਂ ਸਾਫ ਹੋਵੇਗਾ ਹੀ, ਪਾਚਣ ਤੰਤਰ ਦੀ ਸੁਧਰੇਗਾ

ਚੰਗੀ ਮਾਤਰਾ ‘ਚ ਤਾਜੇ ਫਲ ਅਤੇ ਹਰੀਆਂ ਪੱਤੇਦਾਰ ਸਬਜੀਆਂ ਤੇ ਫਲਾਂ ਦਾ ਜੂਸ ਪੀਓ

ਹਰ ਰੋਜ਼ 6-7 ਲਸੱਣ ਦੀਆਂ ਕਲੀਆਂ ਖਾਓ ਇਸ ਨਾਲ ਲੀਵਰ ਸ਼ੁੱਧ ਹੁੰਦਾ ਹੈ

ਸਿਹਤਮੰਦ ਲੀਵਰ ਲਈ ਰੋਜਾਨਾ ਕਸਰਤ ਕਰੋ

ਲੀਵਰ ਵੱਡਾ ਹੋ ਜਾਂਦਾ ਹੈ ਪੇਟ ‘ਚ ਸੋਜਿਸ਼ ਆ ਜਾਂਦੀ ਹੈ, ਜਿਸ ਨੂੰ ਅਸੀਂ ਅਕਸਰ ਮੋਟਾਪਾ ਸਮਝਣ ਦੀ ਭੁੱਲ ਕਰ  ਬੈਠਦੇ ਹਾਂ ਜੇਕਰ ਜਿਆਦਾ ਤੇਲ ਵਾਲਾ ਖਾਣਾ ਖਾਂਦੇ ਹੋ ਤੇ ਕਸਰਤ ਨਹੀਂ ਕਰਦੇ ਤਾਂ ਫੈਟੀ ਲੀਵਰ ਦੀ ਸੰਭਾਵਨਾ ਵਧ ਜਾਂਦੀ ਹੈ ਜਿਆਦਾ ਫੈਟ ਨਾਲ ਲੀਵਰ ‘ਚ ਸੋਜ ਆਉਣ ਲੱਗਦੀ ਹੈ ਤੇ ਲੀਵਰ ਸੁੰਗੜਨ ਲੱਗਦਾ ਹੈ

ਹਰਪ੍ਰੀਤ ਸਿੰਘ ਬਰਾੜ,

ਸਾਬਕਾ ਡੀ .ਓ. 174 ਮਿਲਟਰੀ ਹਸਪਤਾਲ,

ਮੇਨ ਏਅਰ ਫੋਰਸ ਰੋਡ, ਬਠਿੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਮੁੱਖ ਮੰਤਰੀ ਦੇ ਸ਼ਹਿਰ ’ਚ ਸਰਕਾਰੀ ਇਮਾਰਤ ਨੂੰ ਤਰਸੇ ਸਿਹਤ ਦੇ ਰਖਵਾਲੇ
ਕਿੱਧਰੇ ਨਹੀਂ ਮਿਲ ਰਹੀ ਦਫ਼ਤਰ ਸ਼ਿਫਟ ਕਰਨ ਲਈ ਢੁੱਕਵੀਂ ਥਾਂ | Chief Minister

ਮਾਤਾ ਕੁਸ਼ੱਲਿਆ ਹਸਪਤਾਲ ਅੰਦਰ ਵੀ ਸਿਵਲ ਸਰਜ਼ਨ ਦਫ਼ਤਰ ਲਈ ਨਹੀਂ ਪੂਰੀ ਥਾਂ | Chief Minister

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ’ਚ ਸਿਵਲ ਸਰਜ਼ਨ ਦਫ਼ਤਰ ਨੂੰ ਕੋਈ ਚੰਗਾ ਸਰਕਾਰੀ ਟਿਕਾਣਾ ਨਸੀਬ ਨਹੀਂ ਹੋ ਰਿਹਾ ਸਿਵਲ ਸਰਜ਼ਨ ਦਫ਼ਤਰ ਦੇ ਮੁਲਾਜ਼ਮ ਤੇ ਖੁਦ ਸਿਵਲ ਸਰਜ਼ਨ ਇਸ ਸਮੱਸਿਆ ਕਾਰਨ ਪ੍ਰੇਸ਼ਾਨ ਹਨ। ਪਿਛਲੇ ਦਿਨੀਂ ਸਿਵਲ ਸਰਜ਼ਨ ਦਫ਼ਤਰ ਦੇ ਇੱਕ ਕਮਰੇ ਦੀ ਛੱਤ ਡਿੱਗਣ ਤੋਂ ਬਾਅਦ ਬਾਕੀ ਸਟਾਫ਼ ਵੱਲੋਂ ਅਜਿਹੀ ਬਿਲਡਿੰਗ ਵਿੱਚ ਕੰਮ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਗਿਆ ਸੀ ਤੇ ਉਨ੍ਹਾਂ ਵੱਲੋਂ ਬਾਹਰ ਹੀ ਆਪਣਾ ਡੇਰਾ ਜਮਾਇਆ ਹੋਇਆ ਸੀ। ਅਜੇ ਸਿਵਲ ਸਰਜ਼ਨ ਦਫ਼ਤਰ ਨੂੰ ਕੋਈ ਅਜਿਹੀ ਜਗ੍ਹਾ ਨਹੀਂ ਮਿਲੀ ਜਿੱਥੇ ਕਿ ਪੂਰਾ ਦਫ਼ਤਰ ਹੀ ਸ਼ਿਫਟ ਕੀਤਾ ਜਾ ਸਕੇ। (Chief Minister)

ਜਾਣਕਾਰੀ ਅਨੁਸਾਰ ਪਟਿਆਲਾ ਦੇ ਸਿਵਲ ਸਰਜ਼ਨ ਦਫ਼ਤਰ ਦੇ ਸਟਾਫ ਮੈਂਬਰ ਪਿਛਲੇ ਕਈ ਸਾਲਾਂ ਤੋਂ ਆਪਣੀ ਖੁਦ ਦੀ ਬਿਲਡਿੰਗ ਤੋਂ ਬਿਨਾ ਹੀ ਇੱਕ ਤਰਸਯੋਗ ਬਿਲਡਿੰਗ ਅੰਦਰ ਆਪਣੀ ਗੱਡੀ ਰੋੜ੍ਹ ਰਹੇ ਸਨ ਪਿਛਲੇ ਦਿਨੀਂ ਹੀ ਇਸ ਬਿਲਡਿੰਗ ਦੇ ਇੱੱਕ ਕਮਰੇ ਦੀ ਅਚਾਨਕ ਛੱਤ ਡਿੱਗ ਗਈ ਤਾਂ ਸਮੱਸਿਆ ਹੋਰ ਵਧ ਗਈ ਇਸ ਤੋਂ ਬਾਅਦ ਨਾਲ ਲੱਗਦੇ ਦਫ਼ਤਰਾਂ ਵਾਲੇ ਮੁਲਾਜ਼ਮਾਂ ਵਿੱਚ ਵੀ ਡਰ ਪੈਦਾ ਹੋ ਗਿਆ ਅਤੇ ਉਨ੍ਹਾਂ ਨੇ ਆਪਣੇ ਦਫ਼ਤਰਾਂ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਬਾਹਰ ਬੈਠ ਕੇ ਆਪਣਾ ਕੰਮ ਚਲਾਉਣ ਲੱਗੇ। ਇੱਧਰ ਸਿਵਲ ਸਰਜ਼ਨ ਦਫ਼ਤਰ ਅੰਦਰ ਆਪਣਾ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। (Chief Minister)

ਇਹ ਵੀ ਪੜ੍ਹੋ : ਜਲਵਾਯੂ ਹਿੱਤ ’ਚ ਗਲੋਬਲ ਬਾਇਓਫਿਊਲ ਅਲਾਇੰਸ

ਇਸ ਮੁਸ਼ਕਿਲ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਹੋਰ ਥਾਂ ’ਤੇ ਇਹ ਦਫ਼ਤਰ ਸ਼ਿਫਟ ਕਰਨ ਦੀ ਗੱਲ ਕਹੀ ਗਈ ਪਰ ਅਜੇ ਤੱਕ ਸਿਵਲ ਸਰਜ਼ਨ ਦਫ਼ਤਰ ਲਈ ਕੋਈ ਢੁਕਵੀਂ ਜਗ੍ਹਾ ਨਹੀਂ ਮਿਲ ਸਕੀ। ਸਰਕਾਰੀ ਮਾਤਾ ਕੁਸ਼ੱਲਿਆ ਹਸਪਤਾਲ ਅੰਦਰ ਇਸ ਦਫ਼ਤਰ ਦੇ ਸ਼ਿਫ਼ਟ ਕਰਨ ਦੀ ਹਰੀ ਝੰਡੀ ਹੋ ਗਈ, ਪਰ ਉੱਥੇ ਘੱਟ ਥਾਂ ਕਾਰਨ ਮੁਸ਼ਕਲ ਆ ਰਹੀ ਹੈ। ਪਤਾ ਲੱਗਾ ਹੈ ਕਿ ਕੁਝ ਦਫ਼ਤਰ ਉੱਥੇ ਚਲੇ ਗਏ ਹਨ ਪਰ ਸਾਰੇ ਸਟਾਫ਼ ਲਈ ਥਾਂ ਨਾ ਹੋਣ ਕਾਰਨ ਸਿਵਲ ਸਰਜ਼ਨ ਸ਼ਸ਼ੋਪੰਜ ਵਿੱਚ ਪਏ ਹੋਏ ਹਨ। ਜੇਕਰ ਸਾਰਾ ਦਫ਼ਤਰ ਇੱਥੋਂ ਸ਼ਿਫਟ ਨਾ ਹੋਇਆ ਤਾ ਆਮ ਲੋਕਾਂ ਨੂੰ ਕੰਮ ਕਰਵਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੁੱਖ ਮੰਤਰੀ ਦੇ ਸ਼ਹਿਰ ਅੰਦਰ ਸਿਵਲ ਸਰਜ਼ਨ ਦਫ਼ਤਰ ਲਈ ਚੰਗੀ ਤੇ ਢੁਕਵੀਂ ਥਾਂ ਨਾ ਮਿਲਣਾ ਸਰਕਾਰੀ ਦਫ਼ਤਰਾਂ ਦੀ ਤਰਾਸਦੀ ਨੂੰ ਬਿਆਨ ਕਰ ਰਿਹਾ ਹੈ। (Chief Minister)

ਢੁਕਵੀਂ ਥਾਂ ਨਾ ਮਿਲਣ ਕਾਰਨ ਮੈਂ ਖੁਦ ਪ੍ਰੇਸ਼ਾਨ : ਸਿਵਲ ਸਰਜ਼ਨ | Chief Minister

ਇਸ ਸਬੰਧੀ ਜਦੋਂ ਸਿਵਲ ਸਰਜ਼ਨ ਡਾ. ਮਲਹੋਤਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਜੇ ਮਾਤਾ ਕੁਸ਼ੱਲਿਆ ਹਸਪਤਾਲ ਅੰਦਰ ਵੀ ਸਾਰਾ ਦਫ਼ਤਰ ਸ਼ਿਫਟ ਹੋਣ ਲਈ ਥਾਂ ਨਾ ਹੋਣ ਕਾਰਨ ਉਹ ਖੁਦ ਪ੍ਰੇਸ਼ਾਨੀ ਵਿੱਚ ਘਿਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੁਦ ਸਮਝ ਨਹੀਂ ਆ ਰਹੀ ਕਿ ਹੋਰ ਕਿਹੜੀ ਥਾਂ ਦਫ਼ਤਰ ਲੈ ਜਾ ਸਕੀਏ। ਉਨ੍ਹਾਂ ਦੱਸਿਆ ਕਿ ਜੇਕਰ ਪੂਰੇ ਦਫ਼ਤਰ ਦੀਆਂ ਬ੍ਰਾਂਚਾਂ ਇੱਕ ਥਾਂ ’ਤੇ ਨਾ ਗਈਆਂ ਤਾਂ ਆਮ ਲੋਕਾਂ ਨੂੰ ਕੰਮ ਕਰਵਾਉਣ ਵਿੱਚ ਮੁਸ਼ਕਲ ਆ ਸਕਦੀ ਹੈ। (Chief Minister)