Cleanliness - Sach Kahoon Punjabi
ਸੇਵਾ ਤੇ ਚੰਗੇ ਵਿਚਾਰਾਂ ਨਾਲ ਕਰੋ ਮਨ ਦੀ ਸਫ਼ਾਈ : Saint Dr. MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਕਲਿਯੁਗ ‘ਚ ਜੀਵ ਦਿਨ-ਰਾਤ ਕਾਮ-ਵਾਸਨਾ, ਕ੍ਰੋਧ, ਮੋਹ, ਲੋਭ, ਮਨ-ਮਾਇਆ ‘ਚ ਇਸ ਕਦਰ ਫਸ ਕੇ ਰਹਿ ਗਿਆ ਹੈ ਕਿ ਉਸ ਨੂੰ ਪਰਮਾਤਮਾ ਦਾ ਨਾਮ ਲੈਣਾ ਤਾਂ ਫਜ਼ੂਲ ਦੀ ਗੱਲ ਲੱਗਦੀ ਹੈ ਉਹ ਦਿਨ-ਰਾਤ ਮਨਮਤੇ, ਆਪਣੇ ਮਨ ਦੇ ਹਿਸਾਬ ਨਾਲ ਚਲਣਾ ਚਾਹੁੰਦਾ ਹੈ, ਭਾਵੇਂ ਉਸ ਨੂੰ ਇਹ ਰਾਹ ਨਰਕ ਵੱਲ ਹੀ ਕਿਉਂ ਨਾ ਲੈ ਜਾਵੇ। (Saint Dr. MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਤਿਹਾਸ ਗਵਾਹ ਹੈ ਕਿ, ਜਿਸ ਇਨਸਾਨ ਦਾ ਮਨ ਉਸ ‘ਤੇ ਹਾਵੀ ਹੋ ਜਾਂਦਾ ਹੈ ਤਾਂ ਫਿਰ ਉਹ ਕਿਸੇ ਵੀ ਗੁਰੂ, ਪੀਰ ਦੀ ਨਹੀਂ ਸੁਣਦਾ ਜੋ ਸਵੇਰੇ ਸ਼ਾਮ ਉਸ ਮਾਲਕ ਦੀ ਭਗਤੀ ਕਰਦੇ ਹਨ ਤੇ ਦ੍ਰਿੜ ਯਕੀਨ ਵਾਲੇ ਹੁੰਦੇ ਹਨ ਉਨ੍ਹਾਂ ਨੂੰ ਛੱਡ ਕੇ ਜੋ ਸਿਰਫ਼ ਭਗਤ ਕਹਾਉਂਦੇ ਹਨ ਉਹ ਵੀ ਮਨ ਦੇ ਹੱਥੋਂ ਮਾਰੇ ਜਾਂਦੇ ਹਨ ਮਨ ਪਤਾ ਨਹੀਂ ਕਦੋਂ ਇਨਸਾਨ ਦਾ ਬੇੜਾ ਗਰਕ ਕਰ ਦੇਵੇ, ਜੋ ਵੀ ਉਨ੍ਹਾਂ ਦੇ ਪਿੱਛੇ ਚਲਦੇ ਹਨ ਉਹ ਹਮੇਸ਼ਾ ਦੁਖੀ ਰਹਿੰਦੇ ਹਨ ਪਰ ਜੋ ਪੀਰ, ਫ਼ਕੀਰ ਦੀ ਗੱਲ ਸੁਣ ਕੇ ਮਨ ਦਾ ਸਾਹਮਣਾ ਕਰਦੇ ਹਨ ਉਨ੍ਹਾਂ ਨੂੰ ਆਵਾਗਮਨ ਦੇ ਚੱਕਰ ਤੋਂ ਮੁਕਤੀ ਵੀ ਮਿਲਦੀ ਹੈ ਤੇ ਜਿਉਂਦੇ ਜੀ ਵੀ ਉਨ੍ਹਾਂ ਦੇ ਗ਼ਮ, ਦੁੱਖ, ਚਿੰਤਾਵਾਂ ਦੂਰ ਹੁੰਦੀਆਂ ਚਲੀਆਂ ਜਾਂਦੀਆਂ ਹਨ।
ਇਸ ਲਈ ਮਨ ਨਾਲ ਲੜਨਾ ਸਿਖੋ, ਮਨ ਬੜੀ ਬੁਰੀ ਬਲਾ ਹੈ ਜੋ ਵੀ ਮਨ ਨਾਲ ਲੜੇਗਾ ਤੇ ਸਿਮਰਨ ਕਰੇਗਾ ਉਹ ਹੀ ਮਾਲਕ ਦੇ ਦਰਸ਼-ਦੀਦਾਰ ਕਰ ਸਕੇਗਾ ਇਸ ਕਲਿਯੁਗ ‘ਚ ਸਿਮਰਨ ਕਰਨਾ, ਭਗਤੀ ਇਬਾਦਤ ਕਰਨਾ ਬੜਾ ਮੁਸ਼ਕਲ ਹੈ, ਪਰ ਜੇਕਰ ਕੋਈ ਇਸ ਨੂੰ ਕਰ ਲਵੇ ਤਾਂ ਬੜੀ ਜਲਦੀ ਮਾਲਕ ਨੂੰ ਪਾਇਆ ਜਾ ਸਕਦਾ ਹੈ ਇਸ ਲਈ ਆਪਣੇ ਹਿਰਦੇ ਦੀ ਸਫ਼ਾਈ ਕਰੋ, ਆਪਣੇ ਅੰਦਰ ਦੇ ਮਨ ਨੂੰ ਪਰਮਾਤਮਾ ਦੇ ਨਾਮ, ਸੇਵਾ ਤੇ ਚੰਗੇ ਵਿਚਾਰਾਂ ਨਾਲ ਸਾਫ਼ ਕਰੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ  ਜੀਵ ਦੇ ਅੰਦਰ ਬੁਰੇ ਵਿਚਾਰ ਚਲਦੇ ਰਹਿੰਦੇ ਹਨ ਤਾਂ ਇਨਸਾਨ ਦਾ ਮਨ ਉਸ ਦੇ ਕਾਬੂ ‘ਚ ਨਹੀਂ ਆਉਂਦਾ ਇਸ ਲਈ ਮਨ ਨਾਲ ਲੜਨ ਸਿਖੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਦੇ ਸਮੇਂ ‘ਚ ਸਭ ਮਤਲਬਪ੍ਰਸਤ ਹਨ ਜਦੋਂ ਉਨ੍ਹਾਂ ਦਾ ਆਪਣਾ ਮਤਲਬ ਨਿਕਲਦਾ ਹੈ ਤਾਂ ਸਾਰੇ ਲੋਕ ਉਨ੍ਹਾਂ ਦਾ ਗੁਣਗਾਣ ਗਾਉਂਦੇ ਹਨ ਤੇ ਜੇਕਰ ਮਤਲਬ ਨਹੀਂ ਨਿਕਲਦਾ ਤਾਂ ਪਲ ‘ਚ ਮੂੰਹ ਫੇਰ ਲੈਂਦੇ ਹਨ। (Saint Dr. MSG)
ਇਹ ਵੀ ਪੜ੍ਹੋ : Holiday : 22 ਜਨਵਰੀ ਨੂੰ ਛੁੱਟੀ ਦਾ ਐਲਾਨ, ਇਨ੍ਹਾਂ ਸੂਬਿਆਂ ’ਚ ਅਦਾਰੇ ਰਹਿਣਗੇ ਬੰਦ
ਤੁਹਾਡੇ ਰਿਸ਼ਤੇ ਨਾਅਤੇ ਪਰਿਵਾਰ ਵਾਲੇ ਤੁਸੀਂ ਯਕੀਨ ਮੰਨੋ ਇਹੀ ਥਿਊਰੀ ਅਪਣਾਈ ਬੈਠੇ ਹਨ ਜਦੋਂ ਤੱਕ ਉਨ੍ਹਾਂ ਦਾ ਤੁਹਾਡੇ ਤੋਂ ਉੱਲੂ ਸਿੱਧਾ ਹੁੰਦਾ ਹੈ ਉਦੋਂ ਤੱਕ ਉਹ ਤੁਹਾਡੀ ਵਾਹ-ਵਾਹ ਕਰਨਗੇ, ਪਰ ਜਿਉਂ ਹੀ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਤੁਸੀਂ ਉਨ੍ਹਾਂ ਦੇ ਕੰਮ ਦੇ ਨਹੀਂ ਰਹੇ ਤਾਂ ਝਟ ਨਾਲ ਉਹ ਆਪਣਾ ਪਾਲਾ ਬਦਲ ਦੇਣਗੇ ਇਸ ਮਤਲਬਪ੍ਰਸਤ ਯੁਗ ‘ਚ ਇੱਕੋ-ਇੱਕ ਉਪਾਅ ਜਿਸ ਨਾਲ ਬਚਾਅ ਹੋ ਸਕਦਾ ਹੈ, ਜਿਸ ਤੋਂ ਇਨਸਾਨ ਬਚ ਕੇ ਮਾਲਕ ਦੀ ਭਗਤੀ ਕਰ ਸਕਦਾ ਹੈ, ਤੇ ਉਹ ਉਪਾਅ ਸਤਿਸੰਗ ਸੁਣਨਾ ਤੇ ਸੁਣ ਕੇ ਅਮਲ ਕਰਨਾ ਤੇ ਰਾਮ ਦਾ ਨਾਮ ਜਪਣਾ ਹੈ ਤਦੇ ਇਨਸਾਨ ਨੂੰ ਆਵਾਗਮਨ ਤੇ ਗ਼ਮ, ਚਿੰਤਾ, ਪਰੇਸ਼ਾਨੀਆਂ ਤੋਂ ਮੁਕਤੀ ਮਿਲ ਸਕਦੀ ਹੈ ਸੰੰਤਾਂ ਦਾ ਕੰਮ ਤਾਂ ਸਿਰਫ਼ ਦੱਸਣਾ ਹੈ, ਅਮਲ ਕਰਨਾ ਜਾਂ ਨਾ ਕਰਨਾ ਤੁਹਾਡੀ ਮਰਜ਼ੀ ਹੈ ਤੇ ਜੋ ਇਸ ‘ਤੇ ਅਮਲ ਕਰਨਗੇ ਉਹ ਹੀ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣਨਗੇ।
ਮਹਾਤਮਾ ਗਾਂਧੀ ਜਯੰਤੀ ਮੌਕੇ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਸਫਾਈ ਅਭਿਆਨ ਚਲਾਇਆ
ਕਾਲਜ ਦੀ ਸਫਾਈ ਕਰ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਨੇ ਲਿਆ ਸਵੱਛਤਾ ਦਾ ਅਹਿਦ ਲਿਆ
(ਤਰੁਣ ਕੁਮਾਰ ਸ਼ਰਮਾ) ਨਾਭਾ। ਸਰਕਾਰੀ ਰਿਪੁਦਮਨ ਕਾਲਜ ਨਾਭਾ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਪ੍ਰਿੰਸੀਪਲ ਹਰਤੇਜ ਕੌਰ ਬੱਲ ਦੀ ਅਗਵਾਈ ’ਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜਯੰਤੀ (Mahatma Gandhi Jayanti) ਮੌਕੇ ਸਵੱਛਤਾ ਸੰਬੰਧੀ ਪ੍ਰਣ ਲੈਣ ਅਤੇ ਲੈਕਚਰ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਹਰਤੇਜ ਕੌਰ ਬੱਲ ਦੀ ਨਿਗਰਾਨੀ ਹੇਠ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਕਾਲਜ ਸਟਾਫ ਵੱਲੋਂ ਆਪਣੇ ਆਲੇ-ਦੁਆਲੇ ਨੂੰ ਸਵੱਛ ਰੱਖਣ ਲਈ ਸਾਂਝੇ ਤੌਰ ’ਤੇ ਪ੍ਰਣ ਕੀਤਾ ਗਿਆ। ਸੰਬੋਧਨ ਕਰਦਿਆਂ ਪ੍ਰਿੰਸੀਪਲ ਹਰਤੇਜ ਕੌਰ ਬੱਲ ਨੇ ਕਿਹਾ ਕਿ ਸਾਡੇ ਚੋਗਿਰਦੇ ’ਚ ਸਫਾਈ ਦੀ ਘਾਟ ਵੱਡੀ ਚੁਣੌਤੀ ਬਣ ਗਈ ਹੈ ਜਿਸ ਕਾਰਨ ਮਨੁੱਖ ਦੀ ਅਜੋਕੀ ਜਿੰਦਗੀ ਗੰਭੀਰ ਬਿਮਾਰੀਆਂ ਦਾ ਗੜ੍ਹ ਬਣ ਕੇ ਰਹਿ ਗਈ ਹੈ।
ਉਨ੍ਹਾਂ ਕਿਹਾ ਕਿ ਸਾਫ ਸੁੱਥਰੇ ਵਾਤਾਵਰਣ ਲਈ ਹਰ ਮਨੁੱਖ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਲਈ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੀ ਜਿੰਦਗੀ ਨਾਲ ਜੁੜੀਆਂ ਵੀਡੀਓਜ ਦੇਖ ਕੇ ਅਸੀਂ ਸੁਪਨੇ ਤਾਂ ਉਨ੍ਹਾਂ ਜਿਹਾ ਹੋਣ ਦੇ ਲੈਂਦੇ ਹਾ ਪਰੰਤੂ ਇਹ ਭੁੱਲ ਜਾਂਦੇ ਹਾ ਕਿ ਵਿਦੇਸ਼ਾਂ ’ਚ ਪ੍ਰਸ਼ਾਸ਼ਨਿਕ ਸਖਤ ਪਾਬੰਦੀਆਂ ਨਾਲ ਉੱਥੋਂ ਦੇ ਲੋਕ ਵੀ ਜਾਗਰੂਕ ਹੋ ਕੇ ਆਪਣੇ ਆਲੇ-ਦੁਆਲੇ ਨੂੰ ਸਾਫ ਸੁੱਥਰਾ ਰੱਖਣ ’ਚ ਆਪਣੀ ਭੂਮਿਕਾ ਨਿਭਾਉਦੇ ਹਨ। ਇਸ ਮੌਕੇ ਕਾਲਜ ਕੈੰਪਸ ’ਚ ਸਫਾਈ ਅਭਿਆਨ ਚਲਾਇਆ ਗਿਆ, ਜਿਸ ’ਚ ਪ੍ਰਿੰਸੀਪਲ, ਅਧਿਆਪਕਾਂ ਨਾਲ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ’ਤੇ ਸਾਫ-ਸਫਾਈ ਕਰਕੇ ਆਪਣੇ ਕਾਲਜ ਨੂੰ ਚਮਕਾਇਆ ਗਿਆ।
ਇਹ ਵੀ ਪੜ੍ਹੋ : Eye Care : ਜੇਕਰ ਤੁਸੀਂ ਵੀ ਪਾਉਣਾ ਚਾਹੁੰਦੇ ਹੋ ਚਸ਼ਮੇ ਤੋਂ ਛੁਟਕਾਰਾ ਤਾਂ ਹਰ ਰੋਜ਼ ਕਰੋ ਇਹ 7 ਘਰੇਲੂ ਨੁਸਖੇ, ਇੱਕ ਹਫਤੇ ਬਾਅਦ ਹੀ ਮਿਲ ਜਾਵੇਗਾ ਰਿਜ਼ਲਟ
ਇਸ ਮੌਕੇ ਪ੍ਰੋਫੈਸਰ ਕੁਲਦੀਪ ਸਿੰਘ (ਪੰਜਾਬੀ ਵਿਭਾਗ) ਵੱਲੋ ਵਿਦਿਆਰਥੀਆਂ ਨੂੰ ਕਾਲਜ ਅੰਦਰ ਪਲਾਸਟਿਕ ਫਰੀ ਜੋਨ ਬਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਲਈ ਖਤਰਾ ਬਣ ਚੁੱਕੇ ਪਲਾਸਟਿਕ ਨੂੰ ਖਤਮ ਕਰਨ ਲਈ ਆਪਣੇ ਘਰਾਂ ਅਤੇ ਰੁਜ਼ਗਾਰ ਜਾਂ ਸਿਖਿਅਕ ਥਾਵਾਂ ਤੋਂ ਪਹਿਲ ਕੀਤੀ ਜਾ ਸਕਦੀ ਹੈ। ਇਸ ਮੌਕੇ ਪ੍ਰੋਫੈਸਰ ਅਮਰਿੰਦਰ ਸਿੰਘ ਜੀ ਨੇ ਸਵੱਛਤਾ ਸੰਬੰਧੀ ਵਿਸ਼ੇਸ਼ ਲੈਕਚਰ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਆਪਣੇ ਹਿੱਸੇ ਦੀ ਫੈਲਾਈ ਗੰਦਗੀ ਨੂੰ ਹਟਾ ਦਈਏ ਤਾਂ ਦੂਜੇ ਵੀ ਤੁਹਾਡੇ ਤੋਂ ਸੇਧ ਲੈਣ ਨੂੰ ਮਜਬੂਰ ਹੋ ਜਾਣਗੇ। (Mahatma Gandhi Jayanti) ਇਸ ਮੌਕੇ ਵਿਭਾਗ ਮੁਖੀ ਪ੍ਰੋ. ਹਰਮਿੰਦਰ ਸਿੰਘ ਡਿੰਪਲ, ਪ੍ਰੋ. ਨਰਿੰਦਰ ਸਿੰਘ, ਪ੍ਰੋ. ਕੁਲਜੀਤ ਸਿੰਘ, ਪ੍ਰੋ. ਲਖਵਿੰਦਰ ਸਿੰਘ (ਐਨਸੀਸੀ ਯੂਨਿਟ), ਪ੍ਰੋ. ਰਜਿੰਦਰ ਕੌਰ (ਪੰਜਾਬੀ ਵਿਭਾਗ), ਪ੍ਰੋ. ਅਮਨਦੀਪ ਕੌਰ ਅਤੇ ਪ੍ਰੋ. ਨਵਸੰਗੀਤ ਆਦਿ ਨੇ ਸਵੱਛਤਾ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
ਸਵੱਛਤਾ ਹੀ ਹੈ ਸੰਪੂਰਨ ਭਾਰਤ ਦਾ ਆਧਾਰ : ਕੋਵਿੰਦ
ਅੱਜ ਦੇਸ਼ ‘ਚ 10 ਕਰੋੜ ਤੋਂ ਜ਼ਿਆਦਾ ਘਰਾਂ ‘ਚ ਪਖਾਨੇ | Ram Nath Kovind
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਵੱਛਤਾ ਅਭਿਆਨ ਦੇ ਜਨ ਅੰਦੋਲਨ ਬਣਨ ‘ਤੇ ਖੁਸ਼ੀ ਜਾਹਿਰ ਕਰਦੇ ਹੋਏ ‘ਸਵੱਛ ਭਾਰਤ’ ਨੂੰ ਸੰਪੂਰਨ ਭਾਰਤ ਦਾ ਆਧਾਰ ਦੱਸਿਆ ਅਤੇ ਕਿਹਾ ਹੈ ਕਿ ਪੰਜ ਸਾਲ ਪਹਿਲਾਂ ਦੇਸ਼ ‘ਚ ਸ਼ੁਰੂ ਹੋਇਆ ਇਹ ਅਨੋਖਾ ਪ੍ਰੋਗਰਾਮ ਹੁਣ ਦੁਨੀਆ ਲਈ ਪ੍ਰੇਰਨਾ ਸ੍ਰੋਤ ਬਣ ਗਿਆ ਹੈ ਕੋਵਿੰਦ ਨੇ ਸ਼ੁੱਕਰਵਾਰ ਨੂੰ ਇੱਥੇ ‘ਸਵੱਛ ਮਹਾਂਉਤਸਵ-2019’ ‘ਚ ਸਵੱਛਤਾ ਅਭਿਆਨ ਤਹਿਤ ਉਲੀਕੇ ਕਾਰਜ ਕਰਨ ਵਾਲਿਆਂ ਨੂੰ ਸਨਮਾਨਿਤ ਕਰਨ ਲਈ ਹੋਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ‘ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਸਵੱਛ ਭਾਰਤ ਦੇ ਸੁਪਨੇ ਲਈ ਜਿਸ ਸਵੱਛਤਾ ਅਭਿਆਨ ਦੀ ਸ਼ੁਰੂਆਤ ਕੀਤੀ ਸੀ। (Ram Nath Kovind)
ਉਦੋਂ ਕਿਸੇ ਨੇ ਨਹੀਂ ਸੋਚਿਆ ਕਿ ਇਹ ਸੰਕਲਪਨਾ ਪੰਜ ਸਾਲ ‘ਚ ਹੀ ਰਾਸ਼ਟਰੀ ਪੱਧਰ ਦਾ ਅੰਦੋਲਨ ਬਣ ਜਾਵੇਗੀ  ਇਸ ਦਾ ਨਤੀਜਾ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਨਿਰਧਾਰਿਤ ਟੀਚੇ ਤੋਂ 11 ਸਾਲ ਪਹਿਲਾਂ ਹੀ ਭਾਰਤ ਇਸ ਟੀਚੇ ਨੂੰ ਹਾਸਲ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਸਵੱਛ ਭਾਰਤ ਦੀ ਸੰਕਲਪਨਾ ਦਾ ਰਾਹ ਹੈ ਅਤੇ ਇਸ ਲਈ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸਦਾ ਪਹਿਲਾ ਗੇੜ ਇਸ ਦੇ ਜਨ ਅੰਦੋਲਨ ਬਣਨ ਕਾਰਨ ਸਫ਼ਲ ਰਿਹਾ ਹੈ ਦੇਸ਼ ਦੀ ਪੁਰੀ ਜਨਤਾ ਨੂੰ ਅਗਲੇ ਗੇੜ ‘ਚ ਹੁਣ ਪਹਿਲੇ ਗੇੜ ਦੀਆਂ ਉਪਲੱਬਧੀਆਂ ਦੇ ਰੱਖ-ਰਖਾਅ ਨੂੰ ਧਿਆਨ ‘ਚ ਰੱਖਦੇ ਹੋਏ ਸਵੱਛਤਾ ਮੁਹਿੰਮ ਨੂੰ ਹੋਰ ਅੱਗੇ ਲਿਜਾਣਾ ਹੈ। (Ram Nath Kovind)
ਭਾਰਤ ਨੂੰ ਮਜ਼ਬੂਤ ਅਤੇ ਸੰਪੂਰਨ ਰਾਸ਼ਟਰ ਬਣਾਉਣਾ ਹੈ ਰਾਸ਼ਟਪਤੀ ਨੇ ਕਿਹਾ ਕਿ ਦੇਸ਼ ਸਵੱਛਤਾ ਅਭਿਆਨ ਦੇ ਪਹਿਲੇ ਗੇੜ ਦੇ ਟੀਚੇ ਨੂੰ ਪੂਰਾ ਹੋਣ ਦੇ ਨਜ਼ਦੀਕ ਪਹੁੰਚ ਗਿਆ ਹੈ ਪੰਜ ਸਾਲ ਪਹਿਲਾਂ ਦੇਸ਼ ‘ਚ 38 ਫੀਸਦੀ ਪਖਾਨੇ ਸਨ ਇਨ੍ਹਾਂ ਦੀ ਗਿਣਤੀ ਹੁਣ ਬਹੁਤ ਵਧ ਗਈ ਅਤੇ ਅੱਜ ਦੇਸ਼ ‘ਚ 10 ਕਰੋੜ ਤੋਂ ਜਿਆਦਾ ਘਰਾਂ ‘ਚ ਪਖਾਨਿਆਂ ਦਾ ਨਿਰਮਾਣ ਹੋ ਚੁੱਕਾ ਹੈ ਅਤੇ 55 ਕਰੋੜ ਤੋਂ ਜਿਆਦਾ ਲੋਕਾਂ ਨੇ ਵਿਵਹਾਰ ‘ਚ ਬਦਲਾਅ ਆਇਆ ਹੈ। (Ram Nath Kovind)
ਸਫ਼ਾਈ ਕਰਮੀਆਂ ਪ੍ਰਤੀ ਸੰਵੇਦਨਸ਼ੀਲ ਹੋਵੇ ਸਰਕਾਰ
ਦੇਸ਼ ਅੰਦਰ ਆਏ ਦਿਨ ਸੀਵਰ ਦੀ ਸਫ਼ਾਈ ਕਰਦੇ ਕਰਮੀਆਂ ਦੀ ਮੌਤ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਕੇਂਦਰ ਸਰਕਾਰ ਨੇ ਵੀ ਲੋਕ ਸਭਾ ‘ਚ ਮੰਨਿਆ ਹੈ ਕਿ ਪਿਛਲੇ ਕੁਝ ਸਾਲਾਂ ‘ਚ 620 ਕਰਮੀਆਂ ਦੀ ਮੌਤ ਹੋਈ ਹੈ ਸੀਵਰ ਕਰਮੀਆਂ ਦੀ ਇਸ ਹਾਲਤ ਲਈ ਸਥਾਨਕ ਪ੍ਰਸ਼ਾਸਨ ਤੋਂ ਲੈ ਕੇ ਸੂਬਾ ਤੇ ਕੇਂਦਰ ਸਰਕਾਰ ਤੱਕ ਦੀ ਜਿੰਮੇਵਾਰੀ ਬਣਦੀ ਹੈ ਅਸਲ ‘ਚ ਕਾਨੂੰਨ ਮੁਤਾਬਕ ਕੋਈ ਕਰਮਚਾਰੀ ਹੱਥਾਂ ਨਾਲ ਮੈਲਾ ਸਾਫ਼ ਹੀ ਨਹੀਂ ਕਰ ਸਕਦਾ ਪਰ ਇੱਥੇ ਤਾਂ ਕਿਸੇ ਦੀ ਜਾਨ ਦੀ ਵੀ ਪ੍ਰਵਾਹ ਨਹੀਂ ਕੀਤੀ ਜਾਂਦੀ ਇੱਕ-ਇੱਕ ਕਰਕੇ ਮਰਦੇ ਸੀਵਰਮੈਨ ਦਾ ਪ੍ਰਸ਼ਾਸਨ ਤੇ ਸਰਕਾਰਾਂ ਬਹੁਤਾ ਨੋਟਿਸ ਨਹੀਂ  ਲੈਂਦੀਆਂ ਸੰਸਦ ‘ਚ ਅਜਿਹੇ ਮੁੱਦੇ ਤਾਂ ਦਹਾਕਿਆਂ ਬਾਦ ਹੀ ਉਠਾਏ ਜਾਂਦੇ ਹਨ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਅੰਦਰ ਹੀ ਵੱਖ-ਵੱਖ ਰਾਜਾਂ ‘ਚ 50 ਸਫ਼ਾਈ ਕਰਮੀਆਂ ਦੀ ਮੌਤ ਗੈਸ ਚੜ੍ਹਨ ਨਾਲ ਹੋਈ ਦਰਅਸਲ ਸਫ਼ਾਈ ਕਰਮੀਆਂ ਨੂੰ ਕੰਪਨੀ ਵੱਲੋਂ ਜਾਂ ਤਾਂ ਲੋੜੀਂਦਾ ਸਾਜੋ-ਸਾਮਾਨ ਹੀ ਮੁਹੱਈਆ ਨਹੀਂ ਕਰਵਾਇਆ ਜਾਂਦਾ, ਜਾਂ ਫਿਰ ਉਸ ਦੀ ਵਰਤੋਂ ਦੀ ਪੂਰੀ ਸਿਖਲਾਈ ਹੀ ਨਹੀਂ ਦਿੱਤੀ ਜਾਂਦੀ ਅਜਿਹਾ ਵੀ ਵੇਖਣ ‘ਚ ਆਇਆ ਹੈ ਕਿ ਕਈ ਸ਼ਹਿਰਾਂ ‘ਚ ਸਿਖਲਾਈ ਦੀ ਇੰਨੀ ਜ਼ਿਆਦਾ ਘਾਟ ਹੈ ਕਿ ਸਫ਼ਾਈ ਕਰਮੀਆਂ ਨੂੰ ਕਿੱਟ ਬੰਨ੍ਹਣ ਦੀ ਜਾਣਕਾਰੀ ਨਹੀਂ ਹੁੰਦੀ ਸਬੰਧਿਤ ਵਿਭਾਗ ਦੇ ਉੱਪਰਲੇ ਅਫਸਰ ਵੀ ਇਹ ਚੈੱਕ ਕਰਨ ਦੀ ਖੇਚਲ ਨਹੀਂ ਕਰਦੇ ਕਿ ਸੀਵਰ ਦੀ ਸਫ਼ਾਈ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ ਸੀਵਰੇਜ਼ ‘ਚ ਉੱਤਰਨ ਤੋਂ ਪਹਿਲਾਂ ਜ਼ਹਿਰੀਲੀ ਗੈਸ ਹੋਣ ਬਾਰੇ ਜਾਣਨਾ ਜ਼ਰੂਰੀ ਹੁੰਦਾ ਹੈ ਪਰ ਅਫ਼ਸਰ ਵੀ ਕੰਮ ਕਰਾਉਣ ਦੀ ਕਾਹਲ ‘ਚ ਇਸ ਚੀਜ ਦੀ ਕੋਈ ਨਿਗਰਾਨੀ ਨਹੀਂ ਕਰਦੇ ਬਿਨਾਂ ਮਲਟੀ ਡਿਟੈਕਟਰ ਰਾਹੀਂ ਗੈਸ ਚੈੱਕ ਕੀਤੇ ਹੀ ਕਰਮੀ ਸੀਵਰ ‘ਚ ਉੱਤਰ ਜਾਂਦੇ ਹਨ  ਦਰਅਸਲ ਜਦੋਂ ਤੱਕ ਲਾਪਰਵਾਹੀ ਲਈ ਜਿੰਮੇਵਾਰ ਅਧਿਕਾਰੀ ਖਿਲਾਫ਼ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਇਹ ਦੁਖਦਾਈ ਘਟਨਾਵਾਂ ਨਹੀਂ ਰੁਕਣਗੀਆਂ ਬਹੁਤੇ ਮਾਮਲਿਆਂ ‘ਚ ਠੇਕੇਦਾਰ ਤੇ ਅਧਿਕਾਰੀ ਦੋਵੇਂ ਕਿਸੇ ਨਾ ਕਿਸੇ ਤਰ੍ਹਾਂ ਬਚ ਨਿੱਕਲਦੇ ਹਨ ਮੁਆਵਜੇ ਪੱਖੋਂ ਵੀ ਸੂਬਾ ਸਰਕਾਰਾਂ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੀਆਂ ਕੌਮੀ ਸਫ਼ਾਈ ਕਮਿਸ਼ਨ ਨੇ ਇਸ ਗੱਲ ‘ਤੇ ਸਖ਼ਤ ਨਰਾਜ਼ਗੀ ਪ੍ਰਗਟਾਈ ਹੈ ਕਿ ਮਾਰੇ ਗਏ ਸਫ਼ਾਈ ਕਰਮਚਾਰੀਆਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦੇ ਨਾਲ-ਨਾਲ ਮ੍ਰਿਤਕ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਆਦੇਸ਼ ਹੈ ਪਰ ਸੂਬਾ ਸਰਕਾਰਾਂ ਨੌਕਰੀ ਦੇਣ ਤੋਂ ਟਾਲ਼ਾ ਵੱਟ ਰਹੀਆਂ ਹਨ ਬਿਨਾਂ ਸ਼ੱਕ ਸਫ਼ਾਈ ਕਰਮੀ ਸਮਾਜ ਤੇ ਪ੍ਰਸ਼ਾਸਨਿਕ ਢਾਂਚੇ ਦਾ ਹਿੱਸਾ ਹਨ ਜਿਨ੍ਹਾਂ ਪ੍ਰਤੀ ਸਵੰਦੇਨਹੀਣ ਰਵੱਈਆ ਅਪਣਾਇਆ ਜਾ ਰਿਹਾ ਹੈ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਾਰਨ ਇਸ ਵਰਗ ਦੀ ਅਵਾਜ਼ ਨੂੰ ਜ਼ੁਬਾਨ ਦਿੱਤੀ ਜਾਣੀ ਚਾਹੀਦੀ ਹੈ ਕੇਂਦਰ ਤੇ ਸੂਬਾ ਸਰਕਾਰਾਂ ਇਸ ਮਾਮਲੇ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉਂਗਲਾਂ ‘ਤੇ ਗਿਣਨ ਜੋਗੇ ਸਕੂਲਾਂ ‘ਚ ਪੱਕੀ ਅਸਾਮੀ
ਅਸ਼ੋਕ ਵਰਮਾ, ਬਠਿੰਡਾ
ਸਫਾਈ ਸੇਵਕਾਂ ਦੀ ਅਣਹੋਂਦ ‘ਚ ਪੰਜਾਬ ਦੇ ਬਹੁਤੇ ਸਰਕਾਰੀ ਸਕੂਲਾਂ ਵਿੱਚ ‘ਸਵੱਛ ਭਾਰਤ ਮੁਹਿੰਮ’ ਨੂੰ ਗ੍ਰਹਿਣ ਲੱਗ ਗਿਆ ਹੈ ਜ਼ਿਆਦਾਤਰ ਸਕੂਲਾਂ ਦੇ ਅਧਿਆਪਕ ਖੁਦ ਪੱਲਿਓਂ ਪੈਸੇ ਇਕੱਠੇ ਕਰਕੇ ਸਫ਼ਾਈ ਦਾ ਪ੍ਰਬੰਧ ਕਰਦੇ ਹਨ ਕਈ ਪਿੰਡਾਂ ‘ਚ ਮੈਨੇਜਮੈਂਟ ਕਮੇਟੀਆਂ ਮਾੜੀ ਮੋਟੀ ਮਦਦ ਕਰ ਦਿੰਦੀਆਂ ਹਨ, ਨਹੀਂ ਤਾਂ ਅਧਿਆਪਕਾਂ ਦੀਆਂ ਜੇਬ੍ਹਾਂ ਦੀ ਸਫਾਈ ਸਹਾਰੇ ਹੀ ਸਕੂਲ ਸਾਫ ਹੁੰਦੇ ਹਨ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਵੀਪਰ ਦੀ ਕੋਈ ਅਸਾਮੀ ਹੀ ਨਹੀਂ ਬਚੀ ਹੈ ਪੰਜਾਬ ਦੇ ਕਾਫੀ ਜਿਲ੍ਹਿਆਂ ‘ਚ ਉÎਗਲਾਂ ‘ਤੇ ਗਿਣਨ ਜੋਗੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਹੀ ਪੱਕੇ ਸਫਾਈ ਸੇਵਕ ਹਨ
ਬਠਿੰਡਾ ਜਿਲ੍ਹੇ ‘ਚ 272 ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਹਨ, ਜਿਨ੍ਹਾਂ ਚੋਂ ਮਸਾਂ ਤਿੰਨ ਕੁ ਦਰਜਨ ਸਕੂਲਾਂ ਵਿੱਚ ਹੀ ਪੱਕੇ ਸਫ਼ਾਈ ਸੇਵਕ ਹਨ ਇਸੇ ਤਰ੍ਹਾਂ ਹੀ 397 ਸਰਕਾਰੀ ਪ੍ਰਾਇਮਰੀ ਸਕੂਲ ਹਨ, ਜਿਨ੍ਹਾਂ  ‘ਚੋਂ ਅੱਧੀ ਦਰਜਨ ਸਕੂਲਾਂ ਵਿੱਚ ਹੀ ਸਫਾਈ ਸੇਵਕ ਦੀ ਅਸਾਮੀ ਹੈ ਬਾਕੀ ਕਿਸੇ ਵੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਰਕਾਰੀ ਸਵੀਪਰ ਦਾ ਪ੍ਰਬੰਧ ਨਹੀਂ ਹੈ ਬਰਨਾਲਾ ਜਿਲ੍ਹੇ 115 ਸੈਕੰਡਰੀ, ਹਾਈ ਤੇ ਮਿਡਲ ਸਕੂਲ ਹਨ ਜਿਲ੍ਹਾ ਸਿੱਖਿਆ ਅਫਸਰ ਰਾਜਵੰਤ ਕੌਰ ਮਾਨ ਨੇ ਦੱਸਿਆ ਕਿ ਸਫ਼ਾਈ ਸੇਵਕਾਂ ਦੀ ਤੋਟ ਹੈ
ਇਸ ਜਿਲ੍ਹੇ ‘ਚ ਵੀ ਪ੍ਰਾਇਮਰੀ ਸਕੂਲਾਂ ਦਾ ਹਾਲ ਸਫ਼ਾਈ ਸੇਵਕਾਂ ਦੇ ਪੱਖ ਤੋਂ ਮਾੜਾ ਹੈ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੰਗਰੂਰ ਹਰਕੰਵਲਜੀਤ ਕੌਰ ਦਾ ਕਹਿਣਾ ਸੀ ਕਿ 360 ਸਰਕਾਰੀ ਸਕੂਲਾਂ ਵਿੱਚੋਂ ਪੰਜ ਕੁ ਦਰਜਨ ਸਕੂਲਾਂ ‘ਚ ਪਾਰਟ ਟਾਈਮ ਤੇ ਪੱਕੇ ਸਵੀਪਰ ਹਨ ਜਦੋਂਕਿ ਬਾਕੀਆਂ ‘ਚ ਅਧਿਆਪਕਾਂ ਨੇ ਪ੍ਰਬੰਧ ਕੀਤਾ ਹੋਇਆ ਹੈ ਫਰੀਦਕੋਟ ਜਿਲ੍ਹੇ ਦੇ 247 ਐਲੀਮੈਂਟਰੀ ਸਕੂਲਾਂ ਚੋਂ 60 ਸਕੂਲਾਂ ਵਿਚ ਪਾਰਟ ਟਾਈਮ ਸਵੀਪਰ, ਚੌਂਕੀਦਾਰ ਅਤੇ ਹੋਰ ਦਰਜਾ ਚਾਰ ਮੁਲਾਜਮ ਹਨ
ਇਸ ਜਿਲ੍ਹੇ ਦੇ 56 ਸੈਕੰਡਰੀ ਤੇ ਹਾਈ ਸਕੂਲਾਂ ‘ਚੋਂ ਬਹੁਤਿਆਂ ‘ਚ ਪਾਰਟ ਟਾਈਮ ਸਵੀਪਰਾਂ ਸਹਾਰੇ ਸਫਾਈ ਹੁੰਦੀ ਹੈ ਮਾਨਸਾ ਜਿਲ੍ਹੇ ‘ਚ 191 ਸੈਕੰਡਰੀ ,ਹਾਈ ਤੇ ਮਿਡਲ ਸਕੂਲਾਂ ‘ਚ ਸਵੀਪਰਾਂ ਦੇ ਮਾਮਲੇ ‘ਚ  ਸਥਿਤੀ ਬਹੁਤੀ ਵਧੀਆ ਨਹੀਂ ਜਿਲ੍ਹਾ ਸਿੱਖਿਆ ਅਫਸਰ ਸੁਭਾਸ਼ ਕੁਮਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਜਿਲ੍ਹੇ ‘ਚ ਜ਼ਿਆਦਾਤਰ ਸਕੂਲਾਂ ‘ਚ ਪਾਰਟ ਟਾਈਮ ਤੇ ਪੱਕੇ ਸਵੀਪਰ ਹਨ ਉਨ੍ਹਾਂ ਦੱਸਿਆ ਕਿ ਦੋ ਮਹੀਨੇ ਪਹਿਲਾਂ 17 ਸਫਾਈ ਸੇਵਕਾਂ ਨੂੰ ਰੈਗੂਲਰ ਕੀਤਾ ਗਿਆ ਹੈ ਦੂਜੇ ਪਾਸੇ ਅਧਿਆਪਕਾਂ ਨੇ ਮਾਨਸਾ ਜਿਲ੍ਹੇ ‘ਚ ਸਫਾਈ ਸੇਵਕਾਂ ਦੀ ਘਾਟ ਦੱਸੀ ਹੈ
ਅਧਿਆਪਕ ਆਖਦੇ ਹਨ ਕਿ ਚਾਰ ਵਰ੍ਹੇ ਪਹਿਲਾਂ  ਸਿੱਖਿਆ ਵਿਭਾਗ ਵੱਲੋਂ ਸੋਹਣਾ ਸਕੂਲ ਨਾਂਅ ਹੇਠ ਸਫ਼ਾਈ ਮੁਹਿੰਮ ਛੇੜੀ ਗਈ ਸੀ ਤਾਂ ਉਦੋਂ ਵੀ ਸਫਾਈ ਸੇਵਕ ਨਹੀਂ ਦਿੱਤੇ ਸਨ ਬਲਕਿ ਇੱਧਰੋਂ ਉੱਧਰੋਂ ਹੀ ਬੁੱਤਾ ਸਾਰ ਕੇ ਸਕੂਲਾਂ ਦੀ ਸਫ਼ਾਈ ਕੀਤੀ ਸੀ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਰਕਾਰ ਸਕੂਲਾਂ  ਨੂੰ ਸੁੰਦਰ ਬਣਾਉਣਾ ਚਾਹੁੰਦੀ ਹੈ ਤਾਂ ਹਰ ਸਕੂਲ ਵਿੱਚ ਸਫਾਈ ਸੇਵਕ ਦੀ ਅਸਾਮੀ ਦੇਵੇ ਰਾਈਟ ਟੂ ਐਜੂਕੇਸ਼ਨ ਤਹਿਤ ਹੁਣ ਪਹਿਲੀ ਤੋਂ ਅੱਠਵੀਂ ਕਲਾਸ ਦੇ ਬੱਚਿਆਂ ਤੋਂ ਕਿਸੇ ਵੀ ਤਰ੍ਹਾਂ  ਦਾ ਕੋਈ ਫੰਡ ਲੈਣ ‘ਤੇ ਪਾਬੰਦੀ ਹੈ ਇਸ ਕਰਕੇ ਅਧਿਆਪਕ ਪੱਲਿਓਂ ਪੈਸੇ ਇਕੱਠੇ ਕਰਕੇ ਪ੍ਰਾਈਵੇਟ ਤੌਰ ‘ਤੇ ਸਫ਼ਾਈ ਸੇਵਕ ਦਾ ਪ੍ਰਬੰਧ ਕਰਦੇ ਹਨ
ਸੂਤਰ ਦੱਸਦੇ ਹਨ ਸਕੂਲਾਂ ਵਿੱਚ ਬਜ਼ੁਰਗਾਂ ਵੱਲੋਂ ਵੀ ਸਫ਼ਾਈ ਕੀਤੀ ਜਾਂਦੀ ਹੈ ਬਹੁਤੇ ਬਜ਼ੁਰਗ ਤਾਂ ਸਮੇਂ ਸਿਰ ਸਕੂਲ ਸਾਫ ਹੀ ਨਹੀਂ ਕਰ ਪਾਉਂਦੇ ਹਨ  ਉਨ੍ਹਾਂ ਕਿਹਾ ਕਿ ਜੇਕਰ ਉਹ ਬੱਚਿਆਂ ਤੋਂ ਸਕੂਲ ਦੀ ਸਫ਼ਾਈ ਕਰਵਾ ਲੈਂਦੇ ਹਨ ਤਾਂ  ਬਾਲ ਮਜ਼ਦੂਰੀ ਦਾ ਮਸਲਾ ਖੜ੍ਹਾ ਹੋ ਜਾਂਦਾ ਹੈ  ਪਤਾ ਲੱਗਿਆ ਹੈ ਕਿ ਕਈ ਸਫਾਈ ਕਰਮਚਾਰੀ ਤਾਂ ਦਸ-ਦਸ ਵਰ੍ਹਿਆਂ ਤੋਂ ਕੱਚੇ ਹੀ ਕੰਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਪੱਕੇ ਨਹੀਂ ਕਰ ਰਿਹਾ ਹੈ ਪਾਰਟ ਟਾਈਮ ਸਵੀਪਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 30 ਰੁਪਏ ਪ੍ਰਤੀ ਘੰਟਾ ਮਿਲਦਾ ਹੈ ਅਤੇ ਦੋ ਤੋਂ ਢਾਈ ਘੰਟਿਆਂ ਦੇ ਪੈਸੇ ਦਿੱਤੇ ਜਾਂਦੇ ਹਨ ਉਨ੍ਹਾਂ ਕਿਹਾ ਕਿ ਇੰਨੇ ਪੈਸੇ ਨਾਲ ਉਹ ਸਕੂਲ ਦਾ ਮੂੰਹ ਮੱਥਾ ਤਾਂ ਸੰਵਾਰ ਦਿੰਦੇ ਹਨ ਪਰ ਉਨ੍ਹਾਂ ਦੀ ਖੁਦ ਦੀ ਜ਼ਿੰਦਗੀ ਬਦਸੂਰਤ ਬਣੀ ਹੋਈ ਹੈ
ਸਫ਼ਾਈ ਸੇਵਕਾਂ ਦਾ ਪ੍ਰਬੰਧ ਕਰੇ ਸਰਕਾਰ
ਈ.ਟੀ.ਟੀ. ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ ਦਾ ਕਹਿਣਾ ਸੀ ਕਿ ਸਰਕਾਰ ਸੁਹਿਰਦ ਹੈ ਤਾਂ ਹਰ ਸਕੂਲ ਵਿੱਚ ਸਫਾਈ ਸੇਵਕ ਦਾ ਪ੍ਰਬੰਧ ਕਰੇ ਕਿਉਂਕਿ ਉਨ੍ਹਾਂ ਤੋਂ ਬਿਨਾਂ ਸਕੂਲਾਂ ਦੀ ਸੁੰਦਰਤਾ ਦਾ ਪੱਕਾ ਹੱਲ ਨਹੀਂ ਹੈ
ਭਰਤੀ ਲਈ ਪ੍ਰਪੋਜ਼ਲ ਭੇਜੀ
ਸਿੱਖਿਆ ਵਿਭਾਗ ਪੰਜਾਬ ਦੇ ਬੁਲਾਰੇ ਰਜਿੰਦਰ ਸਿੰਘ ਚਾਨੀ ਦਾ ਕਹਿਣਾ ਸੀ ਕਿ ਸਿੱਖਿਆ ਵਿਭਾਗ ਵੱਲੋਂ ਸਫਾਈ ਸੇਵਕਾਂ ਦੀ ਭਰਤੀ ਲਈ ਪੰਜਾਬ ਸਰਕਾਰ ਨੂੰ ਪ੍ਰਪੋਜ਼ਲ ਭੇਜੀ ਹੋਈ ਹੈ ਉਨ੍ਹਾਂ ਦੱਸਿਆ ਕਿ ਅਜੇ ਵੀ ਕਈ ਸਕੂਲਾਂ ‘ਚ ਡੀਸੀ ਰੇਟਾਂ ‘ਤੇ ਸਫਾਈ ਸੇਵਕ ਸੇਵਾਵਾਂ ਨਿਭਾ ਰਹੇ ਹਨ ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਸਫਾਈ ਲਈ ਮਲਗਾਮੇਟਡ ਫੰਡ ਵਰਤਣ ਦੀ ਖੁੱਲ੍ਹ ਦਿੱਤੀ ਹੋਈ ਹੈ ਸ੍ਰੀ ਚਾਨੀ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਲਈ ਪੰਚਾਇਤਾਂ ਨੂੰ ਸਹਿਯੋਗ ਦੇਣ ਲਈ ਵੀ ਕਿਹਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਵੇਂ ਨ੍ਹੀਂ ਹੋਇਆ ਹਰਿਆਣਾ ਸਾਫ਼-ਸੁਥਰਾ
ਆਦਿ ਕਾਲ ਤੋਂ ਪਰਮ ਸੰਤਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਇਨਸਾਨੀਅਤ ਦਾ ਭਲਾ ਪਰਉਪਕਾਰ ਦੀ ਭਾਵਨਾ ਨਾਲ ਕਰਦੇ ਹਨ| ਮਨੁੱਖਤਾ ਖੁਸ਼ਹਾਲ, ਤੰਦਰੁਸਤ ਤੇ ਨੇਕ ਵਿਚਾਰਾਂ ਨਾਲ ਭਰਪੂਰ ਹੋਵੇ, ਇਸੇ ਮਕਸਦ ਨੂੰ ਮੁੱਖ ਰੱਖ ਕੇ ਸੰਤ ਆਪਣੇ ਜੀਵਨ ਦਾ ਹਰ ਪਲ ਮਨੁੱਖਤਾ ਨੂੰ ਸਮਰਪਿਤ ਕਰਦੇ ਹਨ| ਸੰਤ ਇਹ ਸਾਰਾ ਕੁਝ ਬਿਨਾ ਕਿਸੇ ਸਵਾਰਥ ਕਰਦੇ ਹਨ ਪਰ ਇਹ ਭਾਰਤੀ ਸਮਾਜ ਤੇ ਰਾਜਨੀਤੀ ਦਾ ਇੱਕ ਬੁਰਾ ਪਹਿਲੂ ਹੈ ਕਿ ਇੱਥੇ ਪਰਉਪਕਾਰਾਂ ਤੇ ਸਮਾਜ ਦੀ ਭਲਾਈ ‘ਚ ਯੋਗਦਾਨ ਪਾਉਣ ਵਾਲਿਆਂ ਨੂੰ ਅਣਡਿੱਠ (ਨਜ਼ਰਅੰਦਾਜ਼) ਕੀਤਾ ਜਾਂਦਾ ਹੈ|
ਸਭ ਕੁਝ ਜਾਣਦੇ ਹੋਏ ਵੀ ਮਹਾਨ ਹਸਤੀਆਂ ਦੇ ਯੋਗਦਾਨ ਤੋਂ ਇਸ ਤਰ੍ਹਾਂ ਅੱਖਾਂ ਮੀਟੀਆਂ ਜਾਂਦੀਆਂ ਹਨ ਜਿਵੇਂ ਉਨ੍ਹਾਂ ਨੂੰ ਕੁਝ ਵੀ ਪਤਾ ਨਾ ਹੋਵੇ| ਤਾਜ਼ਾ ਮਿਸਾਲ ਹਰਿਆਣਾ ਨੂੰ ‘ਭਾਰਤ ਦਾ ਸਵੱਛ’ ਸੂਬਾ ਐਲਾਨੇ ਜਾਣ ਦੀ ਹੈ| ਇਸ ਸ਼ਾਨਦਾਰ ਪ੍ਰਾਪਤੀ ਲਈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਾਂਅ ਦੀ ਕਿਧਰੇ ਚਰਚਾ ਨਹੀਂ ਹੋਈ ਪਰ ਹਰਿਆਣਾ ਨੂੰ ਇਹ ਖਿਤਾਬ ਐਵੇਂ ਨਹੀਂ ਮਿਲ ਗਿਆ, ਇਸ ਵਾਸਤੇ ਡੇਰਾ ਸੱਚਾ ਸੌਦਾ ਦੇ ਲੱਖਾਂ ਸ਼ਰਧਾਲੂਆਂ ਨੇ ਅਣਥੱਕ ਮਿਹਨਤ ਕੀਤੀ ਹੈ|
ਸਰਸਾ ਤੋਂ ਲੈ ਕੇ ਫਰੀਦਾਬਾਦ ਤੱਕ ਹਰਿਆਣਾ ਦੇ ਦਸ ਸ਼ਹਿਰਾਂ ਦੇ ਲੋਕ ਅੱਜ ਵੀ ਗਵਾਹ ਹਨ ਜ੍ਹਿਨਾਂ ਨੇ ਲੱਖਾਂ ਡੇਰਾ ਸ਼ਰਧਾਲੂਆਂ ਨੂੰ ਗਲੀਆਂ, ਬਜ਼ਾਰਾਂ, ਸੀਵਰੇਜ਼ਾਂ ਨੂੰ ਸਾਫ ਕਰਦਿਆਂ ਮਕਾਨਾਂ ਦੀਆਂ ਛੱਤਾਂ ‘ਤੇ ਚੜ੍ਹ-ਚੜ੍ਹ ਕੇ ਵੇਖਿਆ ਸੀ| ਇਤਿਹਾਸਕ ਮਹੱਤਤਾ ਵਾਲੇ ਇਨ੍ਹਾਂ ਸਫ਼ਾਈ ਮਹਾਂਅਭਿਆਨਾਂ ਨੂੰ ਲੋਕ ਕਦੇ ਨਹੀਂ ਭੁੱਲਣਗੇ ਕਿਉਂਕਿ ਸਫ਼ਾਈ ਨੂੰ ਵੇਖ ਕੇ ਲੋਕ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਆਪਣੇ ਹੀ ਸ਼ਹਿਰ ਨੂੰ ਵੇਖ ਰਹੇ ਹਨ|
80-80 ਸਾਲਾਂ ਦੇ ਬਜ਼ੁਰਗਾਂ ਨੇ ਆਪਣੀ ਜਿੰਦਗੀ ‘ਚ ਪਹਿਲੀ ਵਾਰ ਸ਼ਹਿਰ ਦੀ ਏਨੀ ਸਫ਼ਾਈ ਵੇਖੀ ਸੀ| ਰਾਸ਼ਟਰੀ ਮੀਡੀਆ ਖਾਸਕਰ ਅਖਬਾਰਾਂ ਨੇ ਸਫ਼ਾਈ ਅਭਿਆਨਾਂ ਦੀ ਕਵਰੇਜ਼ ਛੇ ਤੋਂ ਅੱਠ ਪੰਨਿਆਂ ਤੱਕ ਵੀ ਦਿੱਤੀ ਸੀ| ਸ਼ਹਿਰਾਂ ‘ਚ ਸਫਾਈ ਦੀ ਸ਼ੁਰੂਆਤ ਮੌਕੇ ਲਗਭਗ ਹਰ ਪਾਰਟੀ ਦੇ ਆਗੂ ਜਿਨ੍ਹਾਂ ‘ਚ ਵਿਧਾਇਕ, ਸਾਂਸਦ ਸ਼ਾਮਲ ਹਨ, ਪਹੁੰਚੇ ਸਨ| ਇੱਕ ਸ਼ਹਿਰ ‘ਚ ਹਰਿਆਣਾ ਦੇ ਮੌਜ਼ੂਦਾ ਮੁੱਖ ਮੰਤਰੀ ਵੀ ਪੁੱਜੇ ਤੇ ਸਫ਼ਾਈ ਨੂੰ ਵੇਖ ਕੇ ਗਦਗਦ ਹੋ ਗਏ|
ਸਿਆਸੀ ਆਗੂਆਂ ਤੇ ਸ਼ਹਿਰ ਦੇ ਮੇਅਰਾਂ, ਨਗਰ ਪਰਿਸ਼ਦਾਂ ਦੇ ਚੇਅਰਮੈਨਾਂ ਨੇ ਪੂਜਨੀਕ ਗੁਰੂ ਜੀ ਦਾ ਸਫ਼ਾਈ ਲਈ ਤਹਿ ਦਿਲੋਂ ਧੰਨਵਾਦ ਕੀਤਾ ਸੀ| ਪ੍ਰਸ਼ਾਸਨ ਤੇ ਕਈ ਸਮਾਜ ਸੇਵਾ ਸੰਸਥਾਵਾਂ ਨੇ ਪੂਜਨੀਕ ਗੁਰੂ ਜੀ ਨੂੰ ਪ੍ਰਸੰਸਾ ਪੱਤਰ ਵੀ ਭੇਂਟ ਕੀਤੇ ਡੇਰੇ ਦੇ ਸਫਾਈ ਮਹਾਂਅਭਿਆਨਾਂ ਨੇ ਸ਼ਹਿਰਾਂ ਦੀ ਸਿਰਫ ਸਫ਼ਾਈ ਦੀ ਸਫਾਈ ਨਹੀਂ ਕੀਤੀ ਸਗੋਂ ਲੋਕਾਂ ‘ਚ ਸਫ਼ਾਈ ਰੱਖਣ ਲਈ ਜਾਗਰੂਕਤਾ ਪੈਦਾ ਕੀਤੀ| ਜੇਕਰ ਪੂਜਨੀਕ ਗੁਰੂ ਜੀ ਦੇ ਸੰਕਲਪ ਨੂੰ ਅੱਗੇ ਪਹੁੰਚਾਇਆ ਜਾਂਦਾ ਤਾਂ ਹਰਿਆਣਾ ਤਾਂ ਕੀ ਪੂਰਾ ਦੇਸ਼ ਹੀ ਦੁਨੀਆਂ ‘ਚ ਨੰਬਰ ਵੰਨ ਬਣ ਜਾਂਦਾ| ਪੂਜਨੀਕ ਗੁਰੂ ਜੀ ਬਾਰੇ ‘ਗੁਣ ਕਰ ਕੂੰਏ ਮੇਂ ਡਾਲ’ ਵਾਲੀ ਕਹਾਵਤ ਸੌ ਫ਼ੀਸਦੀ ਸੱਚ ਸਾਬਤ ਹੋ ਰਹੀ ਹੈ|
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੇਰਾ ਸ਼ਰਧਾਲੂਆਂ ਨੇ ਦਿੱਤਾ ਸਫਾਈ ਦਾ ਹੋਕਾ
‘ਸਵੱਛਤਾ ਹੀ ਸੇਵਾ’ ਅਭਿਆਨ ਨੂੰ ਸਫ਼ਲ ਬਣਾਉਣ ਲਈ ਕੱਢੀਆਂ ਜਾਗਰੂਕਤਾ ਰੈਲੀਆਂ
ਸੱਚ ਕਹੂੰ ਨਿਊਜ਼, ਸਰਸਾ
‘ਸਵੱਛਤਾ ਹੀ ਸੇਵਾ’ ਅਭਿਆਨ ਤਹਿਤ ਮਹਾਤਮਾ ਗਾਂਧੀ ਦੀ ਜਯੰਤੀ ‘ਤੇ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛਤਾ ਅਭਿਆਨ ‘ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਜਾਗਰੂਕਤਾ ਰੈਲੀਆਂ ਕੱਢੀਆਂ ਅਤੇ ਸਵੱੱਛਤਾ ਦਾ ਸੰਕਲਪ ਲਿਆ ਸਵੱਛਤਾ ਦੇ ਸੰਦੇਸ਼ ਨੂੰ ਫੈਲਾਉਣ ਲਈ ਟਵਿੱਟਰ ‘ਤੇ ਸਰਕਾਰ ਵੱਲੋਂ ਚਲਾਏ ਗਏ ‘ਸਵੱਛ ਭਾਰਤ ਦਿਵਸ’ ਹੈਸ਼ਟੈਗ ‘ਤੇ ਵੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਖੂਬ ਟਵੀਟ ਅਤੇ ਰੀ-ਟਵੀਟ ਕਰਕੇ ਉਸ ਨੂੰ ਸਫਲ ਬਣਾਇਆ ‘ਸਵੱਛ ਭਾਰਤ ਦਿਵਸ’ ਹੈਸ਼ਟੈਗ ‘ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਸਫ਼ਾਈ ਅਭਿਆਨ ਵੀਡੀਓ ਪਾ ਕੇ ਆਮ ਲੋਕਾਂ ਨੂੰ ਸਵੱਛਤਾ ਪ੍ਰਤੀ ਪ੍ਰੇਰਿਤ ਕੀਤਾ
2 ਅਕਤੂਬਰ ਨੂੰ ਗਾਂਧੀ ਜੈਅੰਤੀ ‘ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ, ਜੈਪੁਰ, ਚੰਡੀਗੜ੍ਹ, ਸਰਸਾ, ਪਾਣੀਪਤ, ਕੈਥਲ,  ਅਬੋਹਰ, ਸ੍ਰੀਗੰਗਾਨਗਰ, ਹਨੂੰਮਾਨਗੜ੍ਹ, ਸੰਗਰੀਆ, ਬਠਿੰਡਾ, ਫਤਿਆਬਾਦ, ਹਿਸਾਰ, ਸਹਾਰਨਪੁਰ (ਯੂਪੀ), ਗਾਜੀਆਬਾਦ ਸਮੇਤ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ ਅਤੇ ਉੱਤਰਾਖੰਡ ਦੇ ਵੱਖ-ਵੱਖ ਸ਼ਹਿਰਾਂ ‘ਚ ਜਾਗਰੂਕਤਾ ਰੈਲੀਆਂ ਕੱਢੀਆਂ ਇਸ ਮੌਕੇ ਉਨ੍ਹਾਂ ਦੇ ਹੱਥਾਂ ‘ਚ ‘ਹੋ ਪ੍ਰਿਥਵੀ ਸਾਫ-ਮਿਟੇ ਰੋਗ ਅਭਿਸ਼ਾਪ’ ਸਲੋਗਨ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ
ਪੂਜਨੀਕ ਗੁਰੂ ਜੀ ਨੇ 21 ਸਤੰਬਰ 2011 ਨੂੰ ਸ਼ੁਰੂ ਕੀਤਾ ਸੀ ਸਫਾਈ ਮਹਾਂ ਅਭਿਆਨ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ-ਨਿਰਦੇਸ਼ ‘ਚ ਡੇਰਾ ਸੱਚਾ ਸੌਦਾ ‘ਹੋ ਪ੍ਰਿਥਵੀ ਸਾਫ-ਮਿਟੇ ਰੋਗ ਅਭਿਸ਼ਾਪ’ ਮੁਹਿੰਮ ਤਹਿਤ 21 ਸਤੰਬਰ 2011 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਦੋ ਰੋਜ਼ਾ ਸਫ਼ਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ‘ਚ ਡੇਰਾ ਸੱਚਾ ਸੌਦਾ ਦੇ ਲੱਖਾਂ ਸੇਵਾਦਾਰਾਂ ਨੇ ਹਿੱਸਾ ਲਿਆ
ਸਫਾਈ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਡੇਰਾ ਸੱਚਾ ਸੌਦਾ ਦੁਆਰਾ 1 ਨਵੰਬਰ 2011 ਨੂੰ ਜੈਪੁਰ, 23 ਨਵੰਬਰ ਨੂੰ ਬੀਕਾਨੇਰ, 17 ਦਸੰਬਰ 2011 ਨੂੰ ਗੁਰੂਗ੍ਰਾਮ, 24 ਦਸੰਬਰ 2011 ਨੂੰ ਸਰਸਾ, 7 ਫਰਵਰੀ 2012 ਨੂੰ ਜੋਧਪੁਰ, 14 ਮਾਰਚ 2012 ਨੂੰ ਕੋਟਾ, 31 ਮਾਰਚ 2012 ਨੂੰ ਹੌਸ਼ੰਗਾਬਾਦ (ਐਮਪੀ), 5 ਮਈ 2012 ਨੂੰ ਜਗਨਨਾਥ ਪੁਰੀ (ਓੜੀਸਾ), 25 ਅਗਸਤ 2012 ਨੂੰ ਹਿਸਾਰ, 1 ਨਵੰਬਰ 2012 ਨੂੰ ਰਿਸ਼ੀਕੇਸ਼ ਅਤੇ ਹਰਿਦੁਆਰ, 8 ਦਸੰਬਰ ਨੂੰ ਅਜਮੇਰ ਅਤੇ ਪੁਸ਼ਕਰ, 13 ਫਰਵਰੀ 2013 ਨੂੰ ਰੋਹਤਕ, 2 ਮਾਰਚ 2013 ਨੂੰ ਫਰੀਦਾਬਾਦ ਅਤੇ ਬੱਲਭਗੜ੍ਹ, 15 ਮਾਰਚ 2013 ਨੂੰ ਨਰੇਲਾ, 24 ਮਾਰਚ 2013 ਨੂੰ ਕਰਨਾਲ, 26 ਮਾਰਚ 2013 ਨੂੰ ਕੈਥਲ, 14 ਅਪਰੈਲ 2013 ਨੂੰ ਨੋਇਡਾ, 10-11 ਸਤੰਬਰ ਨੂੰ ਦਿੱਲੀ, 7 ਅਕਤੂਬਰ 2013 ਨੂੰ ਸੀਕਰ, 8 ਅਕਤੂਬਰ 2013 ਨੂੰ ਅਲਵਰ, 9 ਅਕਤੂਬਰ 2013 ਨੂੰ ਦੌਸਾ, 10 ਅਕਤੂਬਰ 2013 ਨੂੰ ਸਵਾਈਮਾਧੋਪੁਰ, 11 ਅਕਤੂਬਰ 2013 ਨੂੰ ਸਿਓਪੁਰ, 14 ਅਕਤੂਬਰ 2013 ਨੂੰ ਟੋਂਕ, 28 ਅਕਤੂਬਰ 2013 ਨੂੰ ਮੁੰਬਈ, 1 ਸਤੰਬਰ 2015 ਨੂੰ ਪਾਣੀਪਤ, 2 ਅਕਤੂਬਰ 2016 ਨੂੰ ਜੈਪੁਰ, 6 ਮਈ 2017 ਨੂੰ ਕਰਨਾਲ ਅਤੇ 7 ਮਈ 2017 ਨੂੰ ਨਵੀਂ ਦਿੱਲੀ ‘ਚ ਸਫਾਈ ਮਹਾਂ ਅਭਿਆਨ ਚਲਾਇਆ
ਕੇਂਦਰ ਦੇ ‘ਸਵੱਛ ਭਾਰਤ ਦਿਵਸ’ ਹੈਸ਼ਟੈਗ ਨੂੰ ਡੇਰਾ ਸੱਚਾ ਸੌਦਾ ਨੇ ਕੀਤਾ ਸਾਰਥਕ
ਸਰਸਾ 2 ਅਕਤੂਬਰ ਗਾਂਧੀ ਜੈਅੰਤੀ ‘ਤੇ ਕੇਂਦਰ ਵੱਲੋਂ ਸਵੱਛਤਾ ਨੂੰ ਫੈਲਾਉਣ ਲਈ ਟਵੀਟਰ ‘ਤੇ ‘ਸਵੱਛ ਭਾਰਤ ਦਿਵਸ’ ਦੇ ਨਾਂਅ ਤੋਂ ਇੱਕ ਹੈਸ਼ਟੈਗ ਚਲਾਇਆ ਗਿਆ ਪਰ ਇਸ ਹੈਸ਼ਟੈਗ ਨੂੰ ਸਫਲ ਬਣਾਇਆ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ‘ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੇਸ਼ ਭਰ ‘ਚ 32 ਸਫਲ ਸਫਾਈ ਮਹਾਂਅਭਿਆਨ ਚਲਾ ਚੁੱਕੇ ਹਨ
ਇਨ੍ਹਾਂ ਸਫਾਈ ਅਭਿਆਨਾਂ ‘ਚ ਡੇਰਾ ਸੱਚਾ ਸੌਦਾ ਨੇ ਦੇਸ਼ ਦੇ ਮਹਾਨਗਰਾਂ ਮੁੰਬਈ, ਦਿੱਲੀ, ਜੈਪੁਰ, ਨੋਇਡਾ, ਫਰੀਦਾਬਾਦ, ਗੁਰੂਗ੍ਰਾਮ, ਕੋਟਾ ਸਮੇਤ ਗੰਗਾ ਜਿਹੀਆਂ ਧਾਰਮਿਕ ਮਹੱਤਵ ਰੱਖਣ ਵਾਲੀਆਂ ਨਦੀਆਂ ਨੂੰ ਵੀ ਸਾਫ ਕੀਤਾ 21 ਸਤੰਬਰ ਸਾਲ 2011 ‘ਚ ਇਨ੍ਹਾਂ ਸਫਾਈ ਅਭਿਆਨਾਂ ਦੀ ਰਾਜਧਾਨੀ ਨਵੀਂ ਦਿੱਲੀ ‘ਚ ਸ਼ੁਰੂਆਤ ਕੀਤੀ ਗਈ ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ 2 ਅਕਤੂਬਰ 2014 ਨੂੰ ‘ਸਵੱਛ ਭਾਰਤ ਦਿਵਸ’ ਦੇ ਨਾਂਅ ਤੋਂ ਦੇਸ਼ ‘ਚ ਸਫਾਈ ਅਭਿਆਨ ਚਲਾਇਆ ਜਦੋਂਕਿ ਇਸ ਅਭਿਆਨ ਨੂੰ ਵਿਹਾਰਕ ਤੌਰ ‘ਤੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ  ਵੱਲੋਂ ਅਪਣਾਇਆ ਗਿਆ ਹੈ
ਇਸ ਦਾ ਇੱਕ ਪ੍ਰਮਾਣ ਕੱਲ੍ਹ ਟਵੀਟਰ ‘ਤੇ ਕੇਂਦਰ ਸਰਕਾਰ ਵੱਲੋਂ ਚਲਾਏ ਗਏ ‘ਸਵੱਛ ਭਾਰਤ ਦਿਵਸ’ ਦੇ ਹੈਸ਼ਟੈਗ ਦੀ ਟ੍ਰੇਡਿੰਗ ‘ਚ ਵੀ ਵੇਖਣ ਨੂੰ ਮਿਲਿਆ ਹੈ ਜਿਸ ‘ਚ ਡੇਰਾ ਸੱਚਾ ਦੇ ਸ਼ਰਧਾਲੂ ਇੱਥੇ ਨਾ ਸਿਰਫ ਉਨ੍ਹਾਂ ਵੱਲੋਂ ਕੀਤੇ ਗਏ ਸਫਾਈ ਮਹਾਅਭਿਆਨ ਦੀ ਵਿਸਥਾਰ ਤਸਵੀਰ, ਵੀਡੀਓ ਅਤੇ ਖਬਰਾਂ ਸੇਅਰ ਕਰ ਰਹੇ ਸਨ, ਨਾਲ ਹੀ ‘ਸਵੱਛ ਭਾਰਤ ਦਿਵਸ’ ਅਭਿਆਨ ਨੂੰ ਸਫਲ ਬਣਾਉਣ ਦੀ ਦੇਸ਼ ਵਾਸੀਆਂ ਨੂੰ ਅਪੀਲ ਵੀ ਕਰ ਰਹੇ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਬਰ ਰੰਗ ਲਿਆਈ, ਸ਼ੁਰੂ ਹੋਈ ਰਜਵਾਹੇ ਦੀ ਸਫ਼ਾਈ
ਬੀਤੇ ਦਿਨੀਂ ‘ਸੱਚ ਕਹੂੰ’ ਨੇ ਪ੍ਰਮੁੱਖਤਾ ਨਾਲ ਛਾਪੀ ਸੀ ਸਫ਼ਾਈ ਨਾ ਹੋਣ ਦੀ ਖਬਰ
ਰਜਨੀਸ਼ ਰਵੀ, ਜਲਾਲਾਬਾਦ:ਆਪਣੇ ਖੇਤਾਂ ਦੀ ਸਿੰਚਾਈ ਲਈ ਫੈਜਬਾਹ ਰਜਬਾਹੇ ‘ਤੇ ਨਿਰਭਰ ਰਹਿਣ ਵਾਲੇ ਕਿਸਾਨਾਂ ਨੂੰ ਪ੍ਰਸ਼ਾਸਨ ਨੇ ਵੱਡੀ ਰਾਹਤ ਦਿੰਦਿਆਂ ਅੱਜ ਰਜਬਾਹੇ ਦੀ ਸਫਾਈ ਸ਼ੁਰੂ ਕਰਵਾ ਦਿੱਤੀ ਹੈ ਪ੍ਰਸ਼ਾਸਨ ਵੱਲੋਂ ਰਜਬਾਹੇ ਦੀ ਸਫਾਈ ਕਰਨ ਲਈ ਜੇ.ਬੀ.ਸੀ. ਮਸ਼ੀਨ ਲਗਾਈ ਗਈ ਹੈ। ਜਿਸ ਨਾਲ ਇਸ ਰਜਬਾਹੇ ਵਿੱਚੋਂ ਜੰਗਲੀ ਘਾਹ, ਜੜ੍ਹੀ ਬੂਟੀ ਅਤੇ ਹੋਰ ਗੰਦਗੀ ਨੂੰ  ਕੱਢ ਕੇ ਇਸਦੀ ਸਫਾਈ ਕੀਤੀ ਜਾ ਰਹੀ ਹੈ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਮੁਕਤਸਰ ਰੋਡ ਦੇ ਚੌਧਰੀ ਪੈਟਰੋਲ ਪੰਪ ਤੋਂ ਲੈ ਕੇ ਪਿੰਡ ਹਿਸਾਨ ਵਾਲਾ ਪਾਸੇ ਦੀ ਸਫਾਈ ਕੀਤੀ ਜਾ ਰਹੀ ਹੈ। ਇਥੇ ਵਰਣਨਯੋਗ ਹੈ ਕਿ ਇਸ ਰਜਬਾਹੇ ਵਿੱਚ ਸਫਾਈ ਨਾ ਹੋਣ ਅਤੇ ਝੋਨੇ ਦਾ ਸੀਜਨ ਸ਼ੁਰੂ ਹੋਣ ਤੋਂ ਬਾਅਦ ਪਾਣੀ ਨਾ ਆਉਣ ਕਾਰਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਸੱਚ ਕਹੂੰ ਨੇ ਵੀ ਕਿਸਾਨਾਂ ਦੀ ਇਸ ਸਮੱਸਿਆ ਨੂੰ ਲੈ ਕੇ ਖਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਸੀ। ਕਿਸਾਨਾਂ ਨੇ ਮੰਗ ਕੀਤੀ ਕਿ ਚੌਧਰੀ ਪੈਟਰੋਲ ਪੰਪ ਤੋਂ ਅੱਗੇ ਸ਼ਹੀਦ ਭਗਤ ਸਿੰਘ ਨਗਰ ਵਾਲਾ ਪਾਸੇ ਦੀ ਵੀ ਸਫਾਈ ਕੀਤੀ ਜਾਵੇ ਅਤੇ ਪੂਰਾ ਪਾਣੀ ਇਸ ਰਜਬਾਹੇ ਵਿੱਚ ਛੱਡਿਆ ਜਾਵੇ ਤਾਂ ਜੋ ਝੋਨੇ ਦੀ ਬਿਜਾਈ ਮੌਕੇ ਕਿਸਾਨਾਂ ਨੂੰ ਪ੍ਰੇਸ਼ਾਨੀ ਨਾ ਆਏ।