Comparison - Sach Kahoon Punjabi

ਕਪਿਲ-ਪਾਂਡਿਆ ਦੀ ਤੁਲਨਾ ਬਕਵਾਸ: ਗਾਵਸਕਰ
ਕਪਿਲ ਦੇਵ ਸਦੀ ‘ਚ ਇੱਕ ਵਾਰ ਪੈਦਾ ਹੋਣ ਵਾਲੇ ਕ੍ਰਿਕਟਰ

ਨਵੀਂ ਦਿੱਲੀ

ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਕਪਿਲ ਦੇਵ ਅਤੇ ਹਾਰਦਿਕ ਪਾਂਡਿਆ ਦਰਮਿਆਨ ਬਰਾਬਰੀ ਨੂੰ ਬਕਵਾਸ ਕਰਾਰ ਦਿੰਦੇ ਹੋਏ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਸੌ ਸਾਲ ‘ਚ ਇੱਕ ਵਾਰ ਪੈਦਾ ਹੋਣ ਵਾਲੇ ਕ੍ਰਿਕਟਰ ਹਨ ਅਤੇ ਕਿਸੇ ਨਾਲ ਉਸਦੀ ਤੁਲਨਾ ਨਹੀਂ ਹੋ ਸਕਦੀ ਇਹਨਾਂ ਦੋਵਾਂ ਕ੍ਰਿਕਟਰਾਂ ਦੀ ਆਪਸ ‘ਚ ਤੁਲਨਾ ਕਰਨ ਦੀ ਕੁਝ ਮਾਹਿਰਾਂ ਦੀ ਆਦਮ ਬਾਰੇ ਜਦੋਂ ਪੁੱਛਿਆ ਗਿਆ ਤਾਂ ਗਾਵਸਕਰ ਇਸ ਤੋਂ ਬਿਲਕੁਲ ਪ੍ਰਭਾਵਿਤ ਨਹੀਂ ਦਿਸੇ

ਨਾਰਾਜ਼ ਦਿਸ ਰਹੇ ਗਾਵਸਕਰ ਨੇ ਕਿਹਾ ਕਿ ਕਪਿਲ ਦੇਵ ਨਾਲ ਕਿਸੇ ਦੀ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ ਉਹ ਇੱਕ ਪੀੜ੍ਹੀ ‘ਚ ਇੱਕ ਵਾਰ ਪੈਦਾ ਹੋਣ ਵਾਲਾ ਖਿਡਾਰੀ ਨਹੀਂ ਸਗੋਂ 100 ਸਾਲ ‘ਚ ਇੱਕ ਵਾਰ ਪੈਦਾ ਹੋਣ ਵਾਲਾ ਕ੍ਰਿਕਟਰ ਹੈ ਜਿਵੇਂ ਕਿ ਸਰ ਡਾੱਨ ਬ੍ਰੈਡਮੈਨ ਅਤੇ ਸਚਿਨ ਤੇਂਦੁਲਕਰ ਅਸੀਂ ਕਿਸੇ ਦੀ ਉਹਨਾਂ ਨਾਲ ਤੁਲਨਾ ਨਹੀਂ ਕਰ ਸਕਦੇ

ਧਵਨ ‘ਤੇ ਕੱਢਿਆ ਗੁੱਸਾ

ਗਾਵਸਕਰ ਲੰਮੇ ਫਾਰਮੇਟ ‘ਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਰਵੱਈਏ ਤੋਂ ਵੀ ਖੁਸ਼ ਨਹੀਂ ਹਨ ਦਿੱਲੀ ਦੇ ਇਸ ਖਿਡਾਰੀ ਨੇ ਬਰਮਿੰਘਮ ਟੈਸਟ ‘ਚ 26 ਅਤੇ 13 ਦੌੜਾਂ ਦੀ ਪਾਰੀ ਖੇਡੀ ਗਾਵਸਕਰ ਨੇ ਕਿਹਾ ਕਿ ਸ਼ਿਖਰ ਆਪਣੀ ਖੇਡ ‘ਚ ਬਿਲਕੁਲ ਵੀ ਬਦਲਾਅ ਨਹੀਂ ਕਰਨਾ ਚਾਹੁੰਦਾ ਉਹਨਾਂ ਕਿਹਾ ਕਿ ਇੱਕ ਰੋਜ਼ਾ ‘ਚ ਅਜਿਹੇ ਸ਼ਾੱਟ ਖੇਡ ਬਚਿਆ ਜਾ ਸਕਦਾ ਹੈ ਕਿਉਂਕਿ ਸਲਿੱਪ ‘ਚ ਜ਼ਿਆਦਾ ਖਿਡਾਰੀ ਨਹੀਂ ਹੁੰਦੇ ਪਰ ਟੈਸਟ ‘ਚ ਇਸ ਤਰ੍ਹਾਂ ਦੇ ਸ਼ਾਟ ਦਾ ਨਤੀਜਾ ਸਿਰਫ਼ ਵਿਕਟ ਗੁਆਉਣਾ ਹੋਵੇਗਾ ਖਿਡਾਰੀ ਜਦੋਂ ਤੱਕ ਮਾਨਸਿਕ ਬਦਲਾਅ ਨਹੀਂ ਕਰਦਾ ਓਦੋਂ ਤੱਕ ਵਿਦੇਸ਼ਾਂ ‘ਚ ਲਾਲ ਗੇਂਦ ਵਿਰੁੱਧ ਉਸਨੂੰ ਜੂਝਣਾ ਪਵੇਗਾ

ਪੁਜਾਰਾ ਦਾ ਪੂਰਿਆ ਪੱਖ

ਪਹਿਲੇ ਟੈਸਟ ਮੈਚ ਦੀ ਹਾਰ ‘ਤੇ ਗਾਵਸਕਰ ਨੇ ਕਿਹਾ ਕਿ ਚੇਤੇਸ਼ਵਰ ਪੁਜਾਰਾ ਨੂੰ ਲਾਰਡਜ਼ ਹੋਣ ਵਾਲੇ ਦੂਸਰੇ ਟੈਸਟ ਮੈਚ ‘ਚ ਇੱਕ ਹੋਰ ਬੱਲੇਬਾਜ਼ ਦੇ ਤੌਰ ‘ਤੇ ਖਿਡਾਉਣਾ ਚਾਹੀਦਾ ਹੈ ਉਹ ਕਿਸਦੀ ਜਗ੍ਹਾ ਲਵੇ ਇਸ ਪਿੱਚ ‘ਤੇ ਨਿਰਭਰ ਕਰੇਗਾ ਜੇਕਰ ਵਿਕਟ ‘ਤੇ ਘਾਹ ਜ਼ਿਆਦਾ ਨਹੀਂ ਹੈ ਤਾਂ ਉਸਨੂੰ ਉਮੇਸ਼ ਯਾਦਵ ਦੀ ਜਗ੍ਹਾ ਚੁਣਨਾ ਚਾਹੀਦਾ ਹੈ ਅਤੇ ਹਾਰਦਿਕ ਪਾਂਡਿਆ ਨੂੰ ਟੀਮ ‘ਚ ਬਰਕਰਾਰ ਰੱਖਣਾ ਚਾਹੀਦਾ ਹੈ

ਲਾਰਡਜ਼ ‘ਚ ਸਮਝਦਾਰੀ ਵਰਤਾਂਗਾ: ਸ਼ਿਖਰ

ਭਾਰਤੀ ਓਪਨਰ ਸ਼ਿਖਰ ਧਵਨ ਨੇ ਅਜ਼ਬੇਸਟਨ ਟੈਸਟ ‘ਚ ਅਸਫ਼ਲ ਹੋਣ ਤੋਂ ਬਾਅਦ ਲਾਰਡਜ਼ ‘ਚ ਹੋਣ ਵਾਲੇ ਦੂਸਰੇ ਟੈਸਟ ਤੋਂ ਪਹਿਲਾਂ

ਆਪਣੇ ਟਵੀਟ ‘ਤੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਭਾਰਤ ਦੀ ਸਿਰਫ਼ 31 ਦੌੜਾਂ ਦੀ ਹਾਰ ‘ਤੇ ਤੁਸੀਂ ਨਾਰਾਜ਼ ਅਤੇ ਨਿਰਾਸ਼ ਹੋ ਮੈਂ ਵੀ ਆਪਣੇ ਪ੍ਰਦਰਸ਼ਨ ਅਤੇ ਗਲਤੀਆਂ ‘ਤੇ ਸੋਚਿਆ ਹੈ ਪਰ ਐਨਾ ਜ਼ਰੂਰ ਹੈ ਕਿ ਮੈਂ ਅਗਲੇ ਟੈਸਟ ਮੈਚ ‘ਚ ਜ਼ਿਆਦਾ ਮਜ਼ਬੁਤੀ ਅਤੇ ਸਮਝਦਾਰੀ ਨਾਲ ਬੱਲੇਬਾਜ਼ੀ ਕਰਨ ਦਾ ਵਾਅਦਾ ਕਰਦਾ ਹਾਂ

ਸੁਖੀ ਗ੍ਰਹਿਸਥ ਜੀਵਨ-ਪਤੀ ਤੁਲਨਾ ਤੋਂ ਬਚਣ
ਸੁਖੀ ਗ੍ਰਹਿਸਥ ਜੀਵਨ ਦੇ ਮੰਤਰ ਸਿੱਖਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ ਪ੍ਰੋਫੈਸਰ ਸਾਹਿਬ ਨੂੰ ਵੀ ਇਸ ਗੱਲ ਦਾ ਅਹਿਸਾਸ ਸੀ ਕਿ ਅਨੇਕਾਂ ਨੌਜਵਾਨ ਜੋ ਜਿੰਦਗੀ ਦਾ ਅਨੰਦ ਮਾਨਣ ਦੀ ਇੱਛਾ ਰੱਖਦੇ ਹਨ ਪਰ ਉਹ ਤਣਾਅ ਗ੍ਰਸਤ ਜ਼ਿੰਦਗੀ ਜੀਅ ਰਹੇ ਹਨ ਇਸ ਤਣਾਅ ਨੂੰ ਉਹ ਅਣਜਾਣਪੁਣੇ ਵਿੱਚ ਖੁਦ ਹੀ ਸੱਦਾ ਦੇ ਬੈਠਦੇ ਹਨ ਇਹੀ ਕਾਰਨ ਹੈ ਪ੍ਰੋਫੈਸਰ ਸਾਹਿਬ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਹਰ ਛੋਟੇ-ਛੋਟੇ ਨੁਕਤੇ ਬਾਰੇ ਸਮਝਾਉਣ ਦੀ ਕੋਸ਼ਿਸ਼ ਵਿੱਚ ਹਨ

ਅੱਜ ਵੀ ਇੱਕ ਅਹਿਮ ਨੁਕਤੇ ਬਾਰੇ ਚਰਚਾ ਹੋ ਰਹੀ ਹੈ ਇਹ ਨੁਕਤਾ ਹੈ ਕਿ ਕਦੇ ਵੀ ਆਪਣੀ ਪਤਨੀ ਦੇ ਰੰਗ-ਰੂਪ, ਸੁੰਦਰਤਾ, ਕੰਮ-ਕਾਜ, ਵਿਵਹਾਰ ਅਤੇ ਪੇਕਿਆਂ ਦੀ ਤੁਲਨਾ ਨਾ ਕਰੋ ਜਿੱਥੋਂ ਤੱਕ ਹੋ ਸਕੇ ਤੁਲਨਾ ਤੋਂ ਬਚਣਾ ਚਾਹੀਦਾ ਹੈ ਹਾਂ, ਜੇ ਕਰਨੀ ਵੀ ਹੋਵੇ ਤਾਂ ਉਸ ਤਰ੍ਹਾਂ ਕਰੋ ਜਿਸ ਵਿੱਚ ਤੁਹਾਡੀ ਪਤਨੀ ਚੰਗੀ ਸਾਬਤ ਹੋ ਰਹੀ ਹੋਵੇ ਉਦਾਹਰਣ ਵਜੋਂ ਤੁਸੀਂ ਕਹਿ ਸਕਦੇ ਹੋ ਕਿ ਕੁਦਰਤ ਨੇ ਮੇਰੀ ਜੀਵਨ ਸਾਥਣ ਨੂੰ ਇਸ ਤਰ੍ਹਾਂ ਘੜਕੇ ਭੇਜਿਆ ਹੈ ਕਿ ਉਹ ਆਪਣੀ ਉਮਰ ਤੋਂ ਅੱਠ-ਦਸ ਵਰ੍ਹੇ ਛੋਟੀ ਵਿਖਾਈ ਦਿੰਦੀ ਹੈ ਉਸਦੀ ਤਸ਼ਬੀਹ ਫੁੱਲਾਂ ਨਾਲ ਕਰ ਸਕਦੇ ਹੋ ਇਸਦੇ ਉਲਟ ਜੇ ਤੁਸੀਂ ਭੁੱਲ-ਭੁਲੇਖੇ ਵੀ ਇਹ ਕਹਿ ਬੈਠੇ ਕਿ ਮੇਰੀ ਭੈਣ ਦਾ ਰੰਗ ਜ਼ਿਆਦਾ ਸਾਫ ਹੈ ਜਾਂ ਭਾਬੀ ਜੀ ਮੇਰੀ ਪਤਨੀ ਨਾਲੋਂ ਜ਼ਿਆਦਾ ਗੋਰੇ ਹਨ ਤਾਂ ਤੁਹਾਡੀ ਖੈਰ ਨਹੀਂ ਸੋ, ਜੇ ਅਦਾਵਾਂ, ਮੁਦਰਾਵਾਂ, ਮੁਸਕਾਨ ਦੀ ਤੁਲਨਾ ਕਰਨੀ ਹੋਵੇ ਤਾਂ ਆਪਣੀ ਪਤਨੀ ਨੂੰ ਚੰਗਾ-ਚੰਗਾ ਕਹੋ

”ਗੁਰੂ ਜੀ ਤੁਸੀਂ ਠੀਕ ਹੀ ਕਹਿ ਰਹੇ ਹੋ ਮੈਂ ਇੱਕ ਵਾਰ ਗਲਤੀ ਕਰਕੇ ਪਛਤਾ ਰਿਹਾਂ ਹਾਂ ਹੋਇਆ ਇਹ ਕਿ ਮੇਰੀ ਮਾਂ ਸਾਡੇ ਕੋਲ ਕੁੱਝ ਦਿਨਾਂ ਲਈ ਰਹਿਣ ਆਏ ਸਨ ਇੱਕ ਦਿਨ ਉਨ੍ਹਾਂ ਸਾਗ ਬਣਾਇਆ ਅਤੇ ਮੈਂ ਕਹਿ ਬੈਠਾ ਕਿ ਅੱਜ ਮੁੱਦਤਾਂ ਬਾਅਦ ਇੰਨਾ ਸਵਾਦ ਸਾਗ ਖਾਧਾ ਹੈ ਬੱਸ, ਫਿਰ ਕੀ ਸੀ ਕਿ ਸ੍ਰੀਮਤੀ ਦੀਆਂ ਭਵਾਂ ਚੜ੍ਹ ਗਈਆਂ ‘ਜਾਉ ਆਪਣੀ ਮਾਂ ਦਾ ਬਣਿਆ ਹੀ ਖਾਣਾ ਖਾਉ ਮੈਨੂੰ ਤਾਂ ਕੁਝ ਨਹੀਂ ਆਉਂਦਾ ਇਸੇ ਤਰ੍ਹਾਂ ਪਹਿਲਾਂ ਵੀ ਇੱਕ ਕਿੱਸਾ ਵਾਪਰ ਚੁੱਕਾ ਹੈ ਉਸ ਵੇਲੇ ਮੈਂ ਕਹਿ ਬੈਠਾ ਸਾਂ ਇਹ ਗੂੜ੍ਹਾ ਰੰਗ ਤੇਰੇ ਨਹੀਂ ਜਚਦਾ, ਇਹ ਤਾਂ ਭੈਣਜੀ ਵਰਗੇ ਗੋਰੇ ਰੰਗ ‘ਤੇ ਸੋਹਣਾ ਲੱਗਦਾ ਹੈ ਉਸ ਤੋਂ ਬਾਅਦ ਕਈ ਦਿਨ ਮੂੰਹ ਵਿੰਗਾ ਰਿਹਾ ਸੀ ਤੁਸੀਂ ਸਹੀ ਕਹਿੰਦੇ ਹੋ ਆਪਣੀ ਪਤਨੀ ਦੀ ਤੁਲਨਾ ਕਰਦੇ ਸਮੇਂ ਕਦੇ ਵੀ ਉਸਨੂੰ ਛੋਟਾ ਨਹੀਂ ਵਿਖਾਉਣਾ ਚਾਹੀਦਾ” ਇੱਕ ਨੌਜਵਾਨ ਨੇ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਦੀ ਤਾਇਦ ਕੀਤੀ

”ਬਿਲਕੁਲ ਠੀਕ ਸਮਝੇ ਹੋ ਤੁਸੀਂੇ ਹਾਂ ਇੱਥੇ ਇੱਕ ਗੱਲ ਹੋਰ ਵੀ ਸਮਝ ਲੈਣੀ ਚਾਹੀਦੀ ਹੈ ਕਿ ਤੁਲਨਾ ਜਾਂ ਮੁਕਾਬਲਾ ਕਿਸੇ ਨੂੰ ਨਹੀਂ ਚੰਗਾ ਲੱਗਦਾ ਇਹ ਗੱਲ ਉਸੇ ਤਰ੍ਹਾਂ ਪਤੀਆਂ ਉੱਪਰ ਵੀ ਢੁੱਕਦੀ ਹੈ ਜਿਸ ਤਰ੍ਹਾਂ ਪਤਨੀਆਂ ਦੀ ਤੁਲਨਾ ਦੂਜੀਆਂ ਔਰਤਾਂ ਨਾਲ ਨਹੀਂ ਕਰਨੀ ਚਾਹੀਦੀ ਉਸੇ ਤਰ੍ਹਾਂ ਪਤਨੀਆਂ ਨੂੰ ਆਪਣੇ ਪਤੀਆਂ ਦਾ ਹੋਰ ਮਰਦਾਂ ਨਾਲ ਮੁਕਾਬਲਾ ਕਰਕੇ ਉਨ੍ਹਾਂ ਨੂੰ ਨਹੀਂ ਛੁਟਿਆਉਣਾ ਚਾਹੀਦਾ ਮੈਂ ਇੱਕ ਘਰ ਵਿੱਚ ਇਸ ਗੱਲੋਂ ਝਗੜਾ ਹੁੰਦਾ ਵੇਖਿਆ ਜਦੋਂ ਪਤਨੀ ਨੇ ਪਤੀ ਦੇ ਦੋਸਤ ਦੀ ਪਗੜੀ ਨੂੰ ਸੋਹਣਾ ਕਹਿੰਦੇ ਹੋਏ ਇਹ ਕਿਹਾ ਕਿ ਤੁਸੀਂ ਵੀ ਉਸੇ ਤਰ੍ਹਾਂ ਦੀ ਪੱਗ ਬੰਨ੍ਹਿਆ ਕਰੋ ਇੱਕ ਹੋਰ ਘਰ ਵਿੱਚ ਉਦੋਂ ਤਣਾਅ ਦੀ ਸਥਿਤੀ ਬਣ ਗਈ

ਜਦੋਂ ਪਤਨੀ ਨੇ ਕਿਹਾ ਕਿ ਫਲਾਣੇ ਬੰਦੇ ਤੋਂ ਤੁਹਾਨੂੰ ਵੀ ਕੁਝ ਸਿੱਖਣਾ ਚਾਹੀਦਾ ਹੈ ਵੇਖੋ ਉਹ ਕਿੰਨਾ ਸੱਜ-ਧੱਜ ਕੇ ਰਹਿੰਦਾ ਹੈ ਅਤੇ ਤੁਹਾਡੇ ਤੋਂ ਵੱਧ ਪੈਸਾ ਕਮਾਉਂਦਾ ਹੈ ਇਸ ਤੁਲਨਾ ਨੇ ਤਾਂ ਘਰ ਵਿੱਚ ਤੁਫਾਨ ਖੜ੍ਹਾ ਕਰ ਦਿੱਤਾ ਸੀ ਪਤੀ ਦੀ ਮਰਦ ਹਾਉਮੈ ਜ਼ਖ਼ਮੀ ਹੁੰਦੀ ਹੈ ਜਦੋਂ ਮਰਦ ਦੀ ਤੁਲਨਾ ਕੀਤੀ ਜਾਂਦੀ ਹੈ ਸੋ, ਘਰ ਵਿਚ ਸ਼ਾਂਤੀ ਲਈ ਪਤੀ ਅਤੇ ਪਤਨੀ ਦੋਵਾਂ ਨੂੰ ਇੱਕ ਗੱਲ ਲੜ ਬੰਨ੍ਹ ਲੈਣੀ ਚਾਹੀਦੀ ਹੈ ਕਿ ਆਪਣੇ-ਆਪਣੇ ਜੀਵਨ ਸਾਥੀ ਦੀ ਕਿਸੇ ਹੋਰ ਨਾਲ ਤੁਲਨਾ ਕਰਕੇ ਘਰ ਦਾ ਮਾਹੌਲ ਨਹੀ ਖ਼ਰਾਬ ਕਰਨਾ ਚਾਹੀਦਾ ਉਂਜ ਤੁਲਨਾ ਬੱਚਿਆਂ ਦੀ ਵੀ ਨਹੀਂ ਕਰਨੀ ਚਾਹੀਦੀ ਤੁਲਨਾ ਨਾਲ ਅਹਿਸਾਸ-ਏ-ਕਮਤਰੀ ਪੈਦਾ ਹੋ ਜਾਂਦਾ ਹੈ ਅੱਜ ਦੇ ਸੂਤਰ ਨੂੰ ਸਮਝੋ ਅਤੇ ਤੁਲਨਾ ਤੋਂ ਬਚੋ ਇਹ ਵੀ ਸੁਖੀ ਜੀਵਨ ਦਾ ਇੱਕ ਫਾਰਮੂਲਾ ਹੈ

ਡਾ. ਹਰਜਿੰਦਰ ਵਾਲੀਆ

ਮੁਖੀ, ਪੱਤਰਕਾਰੀ ਵਿਭਾਗ

ਪੰਜਾਬੀ ਯੂਨੀਵਰਸਿਟੀ ਪਟਿਆਲਾ

ਮੋ- 98723-14380