ਨਵੇਂ ਸਾਲ ’ਤੇ ਆਈ ਪੂਜਨੀਕ ਗੁਰੂ ਜੀ ਦੀ 13ਵੀਂ ਰੂਹਾਨੀ ਚਿੱਠੀ

13th letter of saint dr msg

ਨਵੇਂ ਸਾਲ ’ਤੇ ਆਈ ਪੂਜਨੀਕ ਗੁਰੂ ਜੀ ਦੀ 13ਵੀਂ ਰੂਹਾਨੀ ਚਿੱਠੀ

ਹਿਸਾਰ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਅਤੇ ਨਵੇਂ ਸਾਲ ’ਤੇ 13ਵੀਂ ਰੂਹਾਨੀ ਚਿੱਠੀ ਭੇਜੀ ਹੈ। ਪੜ੍ਹੋ ਰੂਹਾਨੀ ਚਿੱਠੀ…

13th Letter of Saint Dr. MSG

ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਤੇ ਸੇਵਾਦਾਰੋ,
ਆਸ਼ੀਰਵਾਦ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।
ਸਾਡੇ ਪਿਆਰੇ ਕਰੋੜਾਂ ਬੱਚਿਓ, ਆਪ ਸਭ ਨੂੰ ਪਰਮ ਪਿਤਾ ਸ਼ਾਹ ਸਤਿਨਾਮ ਜੀ ਦੇ ਅਵਤਾਰ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਤੇ ਹਰ ਦਿਨ ਨਵੀਆਂ-ਨਵੀਆਂ ਖੁਸ਼ੀਆਂ ਲੈ ਕੇ ਤੇ ਆਸ਼ੀਰਵਾਦ ਲੈ ਕੇ ਆਏ ਤੁਹਾਡੇ ਲਈ। ਨਵੇਂ ਸਾਲ ਦੀ ਵੀ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਤੇ ਆਸ਼ੀਰਵਾਦ। ਪਰਮ ਪਿਤਾ ਪਰਮਾਤਮਾ, ਤੁਹਾਡੀ ਸਭ ਦੀ ਜਾਇਜ ਮੰਗ ਪੂਰੀ ਕਰਨ ਜਲਦ ਤੋਂ ਜਲਦ।

ਸਾਡੇ ਦਿਲ ਦੇ ਟੁਕੜੇ, ਅੱਖੀਆਂ ਦੇ ਤਾਰੇ ਤੇ ਜਾਨ ਤੋਂ ਵੀ ਪਿਆਰੇ ਸਾਡੇ ਕਰੋੜਾਂ ਬੱਚਿਓ, ਜਦੋਂ ਅਸੀਂ ਯੂਪੀ 40 ਦਿਨ ਰਹੇ ਤਾਂ ਤੁਸੀਂ ਸਭ ਨੇ ਨਸ਼ਾ ਤੇ ਬੁਰਾਈਆਂ ਛੁਡਵਾ ਕੇ ਲੱਖਾਂ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ, ਇਹ ਸੇਵਾ ਬਹੁਤ ਹੀ ਮਹਾਨ ਤੇ ਸਰਵਸ੍ਰੇਸ਼ਠ ਹੈ। ਅਸੀਂ ਤੁਹਾਡੇ ਗੁਰੂ ਹੋਣ ਦੇ ਨਾਂਅ ’ਤੇ ਤੁਹਾਨੂੰ ਬਚਨ ਕਰਦੇ ਹਾਂ ਕਿ ਜਿਸ ਨੇ ‘ਇੱਕ’ ਭਾਈ ਭੈਣ ਦਾ ਨਸ਼ਾ ਤੇ ਬੁਰਾਈ ਛੁਡਾਉਣ ਦੀ ਸੇਵਾ ਕੀਤੀ, ਪ੍ਰਭੁ ਉਸ ਨੂੰ ਅੰਦਰ-ਬਾਹਰ ਤੋਂ ਸੈਂਕੜੇ ਖੁਸ਼ੀਆਂ ਪ੍ਰਦਾਨ ਕਰਨਗੇ। ਆਸੀਰਵਾਦ। ਇੰਝ ਹੀ ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਨੇ ਜੇਕਰ ਇੱਕ ਦਾ ਵੀ ਫੋਨ, ਸਤਿਸੰਗ ਨਾਲ ਜੋੜਿਆ, ਉਸ ਨੂੰ ਵੀ ਪ੍ਰਭੂ ਨਵੀਆਂ-ਨਵੀਆਂ ਖੁਸ਼ੀਆਂ ਦੇਵੇ। ਆਸ਼ੀਰਵਾਦ।

ਸਾਡੇ ਪਿਆਰੇ ਬੱਚਿਓ, ਸੁਨਣ ’ਚ ਆ ਰਿਹਾ ਹੈ ਕਿ ‘ਕੋਰੋਨਾ’ ਫਿਰ ਤੋਂ ਸਿਰ ਚੁੱਕ ਰਿਹਾ ਹੈ ਤਾਂ ਤੁਸੀਂ ਸਭ ਸੁਚੇਤ ਰਹੋ, ਮਾਸਕ ਜ਼ਰੂਰ ਲਾਓ ਤੇ ਨਿੰਬੂ, ਸੰਤਰਾ, ਮੌਸਮੀ, ਆਂਵਲਾ ਤੇ ਪਨੀਰ ਦੀ ਵਰਤੋਂ ਕਰੋ ਤੇ ਜਿਵੇਂ ਸਰਕਾਰਾਂ ਨਿਰਦੇਸ਼ ਦੇਣ ਉਨ੍ਹਾਂ ਨੂੰ ਜ਼ਰੂਰ ਮੰਨੋ। ਅਸੀਂ ‘ਸੈਂਟਰ ਸਰਕਾਰ’ ਨੂੰ ਵੀ ਬਹੁਤ-ਬਹੁਤ ਸਾਧੂਵਾਦ ਕਰਦੇ ਹਾਂ ਜੋ ‘ਡਰੱਗ’ ਨੂੰ ਕੰਟਰੋਲ ਕਰਨ ਲਈ ਕਦਮ ਚੁੱਕ ਰਹੀ ਹੈ। ਅਸੀਂ ਤੇ ਸਾਡੇ ਸਾਰੇ ਬੱਚੇ ਵੀ ਉਨ੍ਹਾਂ ਦਾ ‘ਡਰੱਗ ਰੋਕਣ’ ਦੀ ਮੁਹਿੰਮ ’ਚ ਪੂਰਾ-ਪੂਰਾ ਸਾਥ ਦੇਵਾਂਗੇ ਤੇ ‘ਡੈਪਥ ਕੰਪੇਨ’ ਨੂੰ ਜ਼ੋਰ-ਸ਼ੋਰ ਨਾਲ ਅੱਗੇ ਵਧਾਉਂਦੇ ਰਹਾਂਗੇ। ਤੁਸੀਂ ਸਾਰੇ ਬੱਚੇ ਜੋ ‘ਨਾਮ ਚਰਚਾ’ ਕਰ ਰਹੇ ਹੋ ਜੇਕਰ ਉਨ੍ਹਾਂ ’ਚ ਕੋਈ ਨਸ਼ਾ ਛੱਡਣ ਆਉਂਦਾ ਹੈ ਤਾਂ ਅਸੀਂ ਐੱਮਐੱਸਜੀ ਗੁਰੂ ਰੂਪ ’ਚ ਪ੍ਰਭੂ ਨੂੰ ਪ੍ਰਾਰਥਨਾ ਕਰ ਕੇ ਬਚਨ ਕਰਦੇ ਹਾਂ ਕਿ ਨਸ਼ਾ ਛੱਡਣ ਵਾਲਾ ‘‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’’ ਨਾਅਰੇ ਦਾ ਜਾਪ ਕਰੇ ‘ਤਿੰਨ ਪਰਹੇਜਾਂ’ ਦੀ ਪਾਲਣਾ ਕਰੇ ਤਾਂ ਨਸ਼ਾ ਛੁੱਟ ਜਾਵੇਗਾ ਪਰ ਸਤਿਸੰਗ ਹੁੰਦੇ ਹੀ ‘ਗੁਰੂਮੰਤਰ’ ਜ਼ਰੂਰ ਲੈ ਲਵੇ।

ਸਾਡੇ ਪਿਆਰੇ ਬੱਚਿਓ, ਇੱਕ ਵਾਰ ਫਿਰ ਅਸੀਂ ਤੁਹਾਨੂੰ ਬਚਨ ਕਰਦੇ ਹਾਂ ਕਿ ਅਸੀਂ ਹੀ ਗੁਰੂ ਸੀ ਅਸੀਂ ਹੀ ਗੁਰੂ ਹਾਂ ਅਤੇ ਅਸੀਂ ਹੀ ਗੁਰੂ ਐੱਮਐੱਸਜੀ ਰਹਾਂਗੇ। ਮਾਨਵਤਾ ਤੇ ਸਿ੍ਰਸ਼ਟੀ ਦੀ ਭਲਾਈ ਤੇ ਸਾਧ-ਸੰਗਤ ਲਈ ਸੇਵਾ, ਸਿਮਰਨ ਤੇ ਏਕਤਾ ਦੇ ਬਚਨ, (ਸਕਾਸ਼ਾਤ ਦੇਹ ਰੂਪ ’ਚ) ਤੁਹਾਡੇ ਸਾਹਮਣੇ ਆ ਕੇ ਗੁਰੂ ਰੂਪ ’ਚ ਅਸੀਂ ਹੀ ਕਰਾਂਗੇ। ਅਤੇ ਕੋਈ ਤੁਹਾਨੂੰ ਕੁਝ ਵੀ ਕਹੇ ਤੁਸੀਂ ਉਨ੍ਹਾਂ ਦੀਆਂ ਗੱਲਾਂ ’ਚ ਨਹੀਂ ਆਉਣਾ। ਬੇਗਰਜ਼ ਪ੍ਰੇਮ, ਸੇਵਾ ਤੇ ਅਖੰਡ ‘ਨਾਮ ਦਾ ਜਾਪ’ ਜੋ ਵੀ ਕਰਨਗੇ, ਅਸੀਂ ਐੱਮਐੱਸਜੀ ਗੁਰੂ ਰੂਪ ’ਚ ਬਚਨ ਦਿੰਦੇ ਹਾਂ ਕਿ ਪ੍ਰਭੂ ਉਨ੍ਹਾਂ ਦੀ ਸਭ ਤੋਂ ਵੱਡੀ ਜਾਇਜ ਮੰਗ ਤੇ ਹਰ ਜਾਇਜ ਮੰਗ ਜ਼ਰੂਰ ਪੂਰੀ ਕਰਨਗੇ। ਅਸੀਂ ਗੁਰੂ ਰੂਪ ’ਚ ਇਹ ਵੀ ਬਚਨ ਦਿੰਦੇ ਹਾਂ ਕਿ ਤੁਸੀਂ ਜੇਕਰ ਦਿ੍ਰੜ੍ਹ ਯਕੀਨ ਤੇ ਤਿੰਨ ਬਚਨਾਂ ’ਤੇ ਪੱਕੇ ਰਹੋਗੇ ਤਾਂ ਪ੍ਰਭੂ ਤੁਹਾਨੂੰ ਅੰਦਰ ਬਾਹਰ ਦੀ ਰੂਹਾਨੀ ਤੰਦਰੁਸਤੀ ਦੇਣਗੇ। ਆਸ਼ੀਰਵਾਦ।

ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
MSG
30-12-2022

 

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ