Avoid - Sach Kahoon Punjabi

ਬਹਿਸਬਾਜ਼ੀ ਤੋਂ ਬਚੋ, ਸੁਖੀ ਰਹੋ
ਬਹਿਸਬਾਜ਼ੀ ਤੋਂ ਬਚੋ, ਸੁਖੀ ਰਹੋ

ਜ਼ਿੰਦਗੀ ਦੇ ਅਨੰਦ ਮਾਣਨ ਦੇ ਚਾਹਵਾਨ ਲੋਕਾਂ ਨੂੰ ਜਿੰਦਗੀ ਜਿਉਣ ਦੀ ਕਲਾ ਆਉਣੀ ਚਾਹੀਦੀ ਹੈ ਅੱਜ ਦੇ ਦੌਰ ਤਲਾਕ ਦੇ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਨਵੇਂ ਜੋੜਿਆਂ ਵਿੱਚ ਪ੍ਰੇਮ ਭਾਵਨਾਂ ਦੀ ਥਾਂ ਲੜਾਈ-ਝਗੜੇ ਲਗਾਤਾਰ ਵਧ ਰਹੇ ਹਨ ਅਜਿਹੀਆਂ ਸਮੱਸਿਆਵਾਂ ਬਾਰੇ ਪ੍ਰੋਫੈਸਰ ਸਾਹਿਬ ਕੋਲ ਅਨੇਕਾਂ ਸਵਾਲ ਆ ਰਹੇ ਹਨ ਅੱਜ ਪ੍ਰੋਫੈਸਰ ਸਾਹਿਬ ਫਿਰ ਨੌਜਵਾਨਾਂ ਦੇ ਇਕੱਠ ਵਿੱਚ ਹਾਜ਼ਰ ਸਨ ਉਹ ਜਿੰਦਗੀ ਜਿਉਣ ਦੀ ਕਲਾ ਬਾਰੇ ਭਾਸ਼ਣ ਦੇ ਰਹੇ ਸਨ

ਉਨ੍ਹਾਂ ਦਾ ਕਹਿਣਾ ਸੀ ਕਿ ਪਤੀ -ਪਤਨੀ ਵਿੱਚ ਤਣਾਓ ਦਾ ਇੱਕ ਕਾਰਨ ਬਿਨਾ ਮਤਲਬ ਤੋਂ ਹੀ ਕੀਤੀ ਬਹਿਸਬਾਜ਼ੀ ਵੀ ਹੁੰਦੀ ਹੈ ਜਿਨ੍ਹਾਂ ਹੋ ਸਕੇ ਬਹਿਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਬਹਿਸ ਤੋਂ ਬਚਣ ਦਾ ਇੱਕੋ -ਇੱਕ ਤਰੀਕਾ ਹੈ ਕਿ ਬਹਿਸ ਕੀਤੀ ਹੀ ਨਾ ਜਾਵੇ ਬਹਿਸ ਵਿੱਚ ਬੰਦਾ ਕਦੇ ਵੀ ਨਹੀਂ ਜਿੱਤਦਾ ਬਹਿਸ ਵਿੱਚ ਜਿੱਤ ਕੇ ਵੀ ਤੁਸੀਂ ਹਾਰ ਜਾਂਦੇ ਹੋ ਜਿਸ ਬੰਦੇ ਨੂੰ ਤੁਸੀਂ ਬਹਿਸ ਵਿੱਚ ਤਰਕ ਨਾਲ ਹਰਾ ਦਿੰਦੇ ਹੋ ਹਾਰ ਤੋਂ ਬਾਦ ਉਸ ਬੰਦੇ ਦੀ ਹਾਉਮੈ ਜ਼ਖਮੀ ਹੋ ਜਾਂਦੀ ਹੈ

ਹਾਉਮੈ ਨੂੰ ਜ਼ਖਮੀ ਕਰਵਾ ਕੇ ਕੋਈ ਬੰਦਾ ਤੁਹਾਡਾ ਮਿੱਤਰ ਨਹੀਂ ਰਹਿ ਸਕਦਾ ਤੁਹਾਡਾ ਪਤੀ ਤੁਹਾਡਾ ਪਿਆਰਾ ਨਹੀਂ ਰਹਿੰਦਾ ਪਤਨੀ ਵੀ ਤੁਹਾਡੇ ਕੋਲੋਂ ਨਰਾਜ਼ ਹੋ ਜਾਂਦੀ ਹੈ ਘਰ ਵਿੱਚ ਸੱਸ ਅਤੇ ਨਨਾਣ ਵੀ ਬਹਿਸ ਕਾਰਨ ਤੁਹਾਡੀਆਂ ਦੁਸ਼ਮਣ ਬਣ ਸਕਦੀਆਂ ਹਨ ਤੁਹਾਡੇ ਤਰਕ ਦੇ ਤੀਰਾਂ ਕਾਰਨ ਤੁਹਾਡੇ ਘਰ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ ਤੁਹਾਡੀ ਬਾਣੀ ਵਿੱਚੋਂ ਨਿੱਕਲੇ ਬਾਣ ਤਹਾਡੇ ਰਿਸ਼ਤੇ ਨੂੰ ਨਾ ਸਿਰਫ਼ ਜ਼ਖਮੀ ਕਰ ਦਿੰਦੇ ਹਨ ਸਗੋਂ ਕਈ ਵਾਰ ਰਿਸ਼ਤਿਆਂ ਦੀ ਮੌਤ ਦਾ ਕਾਰਨ ਵੀ ਬਣਦੇ ਹਨ

ਬਹਿਸ ਵਿੱਚ ਜਿੱਤਣ ਵਾਲਾ ਹਮੇਸ਼ਾ ਹਾਰਦਾ ਹੀ ਹੈ ਅਤੇ ਹਾਰਨ ਵਾਲਾ ਆਪਣੇ ਮਨ ਵਿੱਚ ਜ਼ਹਿਰ ਪਾਲਣਾ ਸ਼ੁਰੂ ਕਰ ਦਿੰਦਾ ਹੈ ਪਤੀ-ਪਤਨੀ ਦੇ ਰਿਸ਼ਤੇ ਵਿੱਚ ਘੁਲਿਆ ਜ਼ਹਿਰ ਘਰ ਨੂੰ ਨਰਕ ਬਣਾ ਦਿੰਦਾ ਹੈ ਘਰ ਦੀ ਸ਼ਾਂਤੀ ਨੂੰ ਬਣਾਈ ਰੱਖਣ ਲਈ ਬਹਿਸ ਤੋਂ ਬਚਣ ਦੀ ਸਖ਼ਤ ਲੋੜ ਹੈ

ਪ੍ਰੋ. ਸਾਹਿਬ ਦਾ ਭਾਸ਼ਣ ਸੁਣਨ ਤੋਂ ਬਾਅਦ ਇੱਕ ਨੌਜਵਾਨ ਉੱਠਿਆ ਤੇ ਕਹਿਣ ਲੱਗਾ, ”ਤੁਸੀਂ ਠੀਕ ਕਹਿੰਦੇ ਹੋ ਪ੍ਰੋਫੈਸਰ ਸਾਹਬ, ਮੈਂ ਭੁਗਤ ਰਿਹਾ ਹਾਂ ਬਹਿਸ ਕਰਨ ਦੀ ਸਜ਼ਾ ਅਸੀਂ ਵਿਆਹ ਤੋਂ ਬਾਅਦ ਬਿਲਕੁਲ ਠੀਕ-ਠਾਕ ਰਹਿੰਦੇ ਸਾਂ ਸਾਡੇ ਵਿਆਹ ਨੂੰ ਦੋ ਕੁ ਵਰ੍ਹੇ ਹੋਏ ਸਨ ਪਰ ਮੈਨੂੰ ਬਿਨਾ ਕਾਰਨ ਬਹਿਸ ਕਰਨ ਦੀ ਆਦਤ ਸੀ ਸ਼ਾਇਦ ਮੇਰਾ ਕਿੱਤਾ ਵਕਾਲਤ ਹੋਣ ਕਾਰਨ ਮੈਂ ਆਦਤ ਤੋਂ ਮਜ਼ਬੂਰ ਸੀ ਇੱਕ ਦਿਨ ਮੇਰੀ ਮਾਂ ਸਾਨੂੰ ਮਿਲਣ ਆਈ ਹੋਈ ਸੀ

ਗੱਲ ਅੱਜ ਕੱਲ੍ਹ ਦੇ ਫੈਸ਼ਨ ਦੀ ਚੱਲ ਪਈ ਮੇਰੀ ਮਾਂ ਨੇ ਪੁਰਾਣੇ ਫੈਸ਼ਨ ਦੇ ਹੱਕ ਵਿੱਚ ਦਲੀਲ ਦੇਣੀ ਸ਼ੁਰੂ ਕੀਤੀ ਮੈਂ ਆਪਣੀ ਮਾਂ ਦੇ ਹੱਕ ਵਿੱਚ ਬੋਲਣ ਲੱਗਾ ਅਤੇ ਮੇਰਾ ਤਰਕ ਸੀ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਆਪਣੇ ਆਪ ਨੂੰ ਖੂਬਸੂਰਤ ਬਣਾਉਣ ਲਈ ਨਾ ਸਿਰਫ਼ ਬੇਢੰਗਾ ਫੈਸ਼ਨ ਕਰਦੀਆਂ ਹਨ ਸਗੋਂ ਬੇਲੋੜਾ ਮੇਕਅੱਪ ਵੀ

ਮੈਂ ਕਿਹਾ ਕਿ ਜੇ ਕਿਤੇ ਇਨ੍ਹਾਂ ਨੂੰ ਬਿਨਾ ਮੇਕਅੱਪ ਤੋਂ ਵੇਖ ਲਈਏ ਤਾਂ ਬੱਚੇ ਤਾਂ ਕੀ ਵੱਡੇ ਡਰ ਜਾਣ ਏਨਾਂ ਡਰਾਉਣਾ ਮੂੰਹ ਹੁੰਦਾ ਹੈ ਇਹ ਗੱਲ ਕਹਿ ਕੇ ਅਸੀਂ ਹੱਸ ਪਏ ਮੇਰੀ ਪਤਨੀ ਨੂੰ ਲੱਗਾ ਕਿ ਅਸੀਂ ਉਸਦਾ ਮਜਾਕ ਉਡਾਇਆ ਹੈ ਬੱਸ, ਉਸੇ ਦਿਨ ਤੋਂ ਬਾਅਦ ਉਹ ਤੜਿੰਗ ਹੋ ਗਈ ਕਿਸੇ ਨਾਲ ਸਿੱਧੇ ਮੂੰਹ ਨਾਲ ਗੱਲ ਨਹੀਂ ਕਰਦੀ ਨਿੱਕੀ-ਨਿੱਕੀ  ਗੱਲ ‘ਤੇ ਝਗੜਾ ਕਰਨ ਲੱਗੀ ਗੱਲ ਹਾਸੇ-ਹਾਸੇ ਵਿੱਚ ਸ਼ੁਰੂ ਹੋਈ ਸੀ ਅਤੇ ਘਰ ਦੀ ਸ਼ਾਂਤੀ ਨੂੰ ਅੱਗ ਲਾ ਲਈ

ਡਾ. ਹਰਜਿੰਦਰ ਵਾਲੀਆ

ਮੁਖੀ, ਪੱਤਰਕਾਰੀ ਵਿਭਾਗ

ਪੰਜਾਬੀ ਯੂਨੀਵਰਸਿਟੀ ਪਟਿਆਲਾ

ਮੋ- 98723-14380

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਲੋਕ ਦਿਖਾਵੇ ਤੇ ਫਜ਼ੂਲ ਖ਼ਰਚੀ ਤੋਂ ਜਿੰਨਾ ਹੋ ਸਕੇ ਬਚ ਕੇ ਰਹੀਏ
ਅੱਜ ਕਲਯੁੱਗ ਦੇ ਸਮੇਂ ‘ਚ ਵੀ, ਸਮੇਂ ਦੀ ਮਸ਼ਰੂਫ਼ੀਅਤ ਦੇ ਬਾਵਜੂਦ ਜਿੱਥੇ ਅਨੇਕਾਂ ਖੇਤਰਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਦਿਨ-ਰਾਤ ਕੰਮ ਕਰ ਰਹੀਆਂ ਹਨ, ਉੱਥੇ ਨਾ ਸਹਿਣਯੋਗ ਮਹਿੰਗਾਈ ਦੇ ਇਸ ਦੌਰ ਵਿੱਚ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਦਾ ਇੱਕ ਵੱਡਾ ਨੈਤਿਕ ਫਰਜ਼ ਇਹ ਵੀ ਬਣਦਾ ਹੈ ਕਿ ਸ਼ਾਦੀ-ਵਿਆਹ ‘ਤੇ ਮੋਟੀਆਂ ਰਕਮਾਂ ਖਰਚ ਕਰਨ, ਭੋਗ ਆਦਿ ਦੀ ਰਸਮ ‘ਤੇ ਪਹੁੰਚਣ ਵਾਲੇ ਰਿਸ਼ਤੇਦਾਰਾਂ ਤੋਂ ਇਲਾਵਾ ਅਫਸੋਸ ਕਰਨ ਆਏ ਹਰ ਆਮ-ਖਾਸ ਵਿਅਕਤੀ ਨੂੰ ਸਾਦਾ ਖਾਣਾ ਪਰੋਸਣ ਦੀ ਥਾਂ ਫਾਈਵ ਸਟਾਰ ਵਰਗੇ ਖਾਣੇ ਤੇ ਹੋਣ ਵਾਲੀਆਂ ਫਜੂਲ ਖਰਚੀਆਂ ਤੋਂ ਬਚਣ ਲਈ ਮੁਹੱਲਾ ਪੱਧਰ ‘ਤੇ ਛੋਟੇ-ਛੋਟੇ ਸੈਮੀਨਾਰ ਆਦਿ ਕਰਾ ਕੇ ਫਜ਼ੂਲ ਖਰਚੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਭਾਵੇਂ ਕਿ ਕਈ ਸੰਸਥਾਵਾਂ ਵੱਲੋਂ ਅਜਿਹੀਆਂ ਫਜੂਲ ਖਰਚੀਆਂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਜਿਵੇਂ ਕਿ ਨੁੱਕੜ ਮੀਟਿੰਗਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ, ਫਲੈਕਸ ਬੋਰਡ ਲਾਉਣੇ ਆਦਿ, ਪਰ ਫਿਰ ਵੀ ਅਮਲ ਘੱਟ ਹੀ ਨਜ਼ਰ ਆਉਂਦਾ ਹੈ। (Show off)

ਸਾਡੇ ਭਾਰਤੀ ਤੇ ਖਾਸ ਤੌਰ ‘ਤੇ ਪੰਜਾਬੀ ਸੱਭਿਆਚਾਰ ‘ਚ ਮਿੱਠਾ ਜਾਂ ਮਠਿਆਈ ਖੁਸ਼ੀ ਸਮੇਂ ਸ਼ਗਨ ਦੇ ਤੌਰ ‘ਤੇ ਖੁਆਈ ਜਾਂਦੀ ਹੈ ਪਰ ਕਿੰਨੀ ਗਿਰਾਵਟ ਵਾਲੀ ਗੱਲ ਜਾਪਦੀ ਹੈ ਕਿ ਅੱਜ-ਕੱਲ੍ਹ ਮੌਤ ਉਪਰੰਤ ਹੋਣ ਵਾਲੀਆਂ ਭੋਗ ਦੀਆਂ ਰਸਮਾਂ ਸਮੇਂ ਸਰਦੇ-ਪੁੱਜਦੇ ਪਰਿਵਾਰਾਂ ਵੱਲੋਂ ਮਿੱਠੇ ਦੇ ਕਈ-ਕਈ ਤਰ੍ਹਾਂ ਦੇ ਅਤੇ ਆਮ ਪਰਿਵਾਰਾਂ ਵੱਲੋਂ ਇੱਕ-ਦੋ ਕਿਸਮ ਦੇ ਪਕਵਾਨ ਜਰੂਰ ਹੀ ਬਣਾਏ ਜਾਂਦੇ ਹਨ। ਹਰ ਵਰਗ ‘ਚ ਵਿਅਕਤੀ ਦੀ ਮੌਤ ਉਪਰੰਤ ਕੀਤੀਆਂ ਜਾਣ ਵਾਲੀਆਂ ਰਸਮਾਂ ਨੂੰ ਘੋਖ ਨਾਲ ਦੇਖਦਿਆਂ ਸਾਡੇ ਸਮਾਜ ਦਾ ਇੱਕ ਹੋਰ ਬਹੁਤ ਹੀ ਦੁਖਦਾਈ ਪਹਿਲੂ ਸਾਡੇ ਸਾਹਮਣੇ ਆਉਂਦਾ ਹੈ।

ਵਿਸ਼ੇਸ਼ ਕਰਕੇ ਕਿ ਹਿੰਦੂ ਅਤੇ ਸਿੱਖ ਸਮਾਜ ਦੇ ਲੋਕਾਂ ਵੱਲੋਂ ਰੱਖੇ ਜਾਂਦੇ ਭੋਗ ਸਮਾਗਮਾਂ ਉੱਪਰ ਦੇਖਣ ‘ਚ ਆਉਂਦਾ ਹੈ ਕਿ ਅਫਸੋਸ ਕਰਨ ਵਾਲੇ ਪਰਿਵਾਰ ਨਾਲ ਹਮਦਰਦੀ ਜਤਾਉਣ ਆਏ ਵਿਅਕਤੀ ਅਕਸਰ ਭੋਗ ਖਤਮ ਹੋਣ ਤੋਂ 10/15 ਮਿੰਟ ਪਹਿਲਾਂ ਹੀ ਪਹੁੰਚਦੇ ਹਨ ਤਾਂ ਜੋ ਆਪਣਾ ਚਿਹਰਾ ਦਿਖਾ ਸਕਣ। ਇਹ ਵੀ ਦੇਖਣ ‘ਚ ਆਉਂਦਾ ਹੈ ਕਿ ਪੰਡਾਲ ਵਿੱਚ ਅਫਸੋਸ ਜਤਾਉਣ ਆਏ ਪਰਿਵਾਰਕ ਰਿਸ਼ਤੇਦਾਰ ਤੇ ਦੋਸਤ-ਮਿੱਤਰ ਕਥਾ ਸੁਣਨ ਦੀ ਬਜਾਏ ਗੱਲਾਂ ਵਿੱਚ ਮਸ਼ਰੂਫ ਦੇਖੇ ਜਾਂਦੇ ਹਨ।

ਪੰਡਾਲ ‘ਚ ਬੈਠੇ ਔਰਤਾਂ ਤੇ ਮਰਦ ਚੁੱਪੀ ਨਾ ਧਾਰ ਸਕੇ | Show off

ਇੱਕ ਭੋਗ ‘ਤੇ ਜਾਣ ਦਾ ਮੌਕਾ ਮਿਲਿਆ ਤਾਂ ਕਥਾ ਸੁਣਾਉਣ ਆਏ ਪੰਡਿਤ ਜੀ ਅਤੇ ਸ਼ਰਧਾਂਜਲੀ ਭੇਂਟ ਕਰਨ ਵਾਲੇ ਸੱਜਣਾਂ ਵੱਲੋਂ ਬੈਠੀ ਸੰਗਤ ਨੂੰ ਵਾਰ-ਵਾਰ ਗੱਲਾਂ ਨਾ ਕਰਨ ਦਾ ਕਹਿਣ ਦੇ ਬਾਵਜੂਦ ਪੰਡਾਲ ‘ਚ ਬੈਠੇ ਔਰਤਾਂ ਤੇ ਮਰਦ ਚੁੱਪੀ ਨਾ ਧਾਰ ਸਕੇ। ਅਜਿਹਾ ਕੁਝ ਵਾਪਰਨ ਨਾਲ ਸਾਡਾ ਅਜੋਕਾ ਸਮਾਜ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ-ਦਸੇਰਾ ਨਹੀਂ ਬਣ ਸਕੇਗਾ। ਕੋਈ ਸਮਾਂ ਹੁੰਦਾ ਸੀ ਜਦੋਂ ਕਿਸੇ ਪਰਿਵਾਰ ਵਿੱਚ ਵਾਪਰੀ ਦੁਖਦਾਈ ਘਟਨਾ ‘ਤੇ ਹਰ ਕੋਈ ਬਣਦੀ ਜੰਮੇਵਾਰੀ ਨਿਭਾਉਂਦਾ ਦੇਖਿਆ ਜਾਂਦਾ ਸੀ ਪਰ ਅੱਜ ਸਾਡਾ ਸਮਾਜ ਤੇ ਅਸੀਂ ਖੁਦ ਆਪਣੀਆਂ ਪਰੰਪਰਾਵਾਂ ਨੂੰ ਭੁੱਲ ਤੇ ਬਣਦੀਆਂ ਜਿੰਮੇਵਾਰੀਆਂ ਦਰਕਿਨਾਰ ਕਰ ਸਿਰਫ਼ ਆਪਣੀ ਪੈਠ ਬਣਾਉਣ ਦੀ ਖਾਤਰ ਲੋਕ ਦਿਖਾਵੇ ਦੀ ਭੀੜ ਵਿੱਚ ਰੁਲ ਕੇ ਰਹਿ ਗਏ ਹਾਂ, ਜੋ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਸਮਾਜ ਦੀ ਨਵੀਂ ਪੌਦ ਲਈ ਚੰਗੇ ਸਿੱਟੇ ਨਿੱਕਲਣ ਵਾਲੀ ਗੱਲ ਨਜ਼ਰ ਨਹੀਂ ਆਉਂਦੀ।

ਉਂਜ ਤਾਂ ਅਸੀਂ ਆਪਣੇ ਸਮਾਜ ਦੇ ਗਰੀਬ ਵਰਗ ਦੇ ਪਰਿਵਾਰਾਂ ਦਾ ਸਿਰ ਢੱਕਣ ਲਈ ਮੱਦਦ ਕਰਨ ਵਿੱਚ ਆਪਣੀਆਂ ਮਜ਼ਬੂਰੀਆਂ ਜ਼ਾਹਿਰ ਕਰਦੇ ਹਾਂ ਪਰ ਫੋਕੀ ਸ਼ੋਹਰਤ ਹਾਸਲ ਕਰਨ ਲਈ ਅਨੇਕਾਂ ਰੁਪਏ ਫਜ਼ੂਲ ਖਰਚੀ ‘ਤੇ ਲੁਟਾਉਣ ਵਿੱਚ ਜ਼ਰਾ ਵੀ ਗੁਰੇਜ਼ ਨਹੀਂ ਕਰਦੇ। ਅਜਿਹੇ ਦਿਖਾਵੇ-ਸ਼ੋਹਰਤ ਤੇ ਆਪਣੀ ਨੱਕ ਬਚਾਉਣ ਲਈ ਜਨਮ-ਮਰਨ ਆਦਿ ਲਈ ਨਿਸ਼ਚਿਤ ਕੀਤੀਆਂ ਧਾਰਮਿਕ ਰਸਮਾਂ ‘ਤੇ ਕੀਤੇ ਖਰਚ ਕਿਸੇ ਵੀ ਸੂਰਤ ਵਿੱਚ ਰੱਬ ਨੂੰ ਖੁਸ਼ ਨਹੀਂ ਕਰ ਸਕਦੇ। ਅਕਸਰ ਕਿਸੇ ਵਿਅਕਤੀ ਵੱਲੋਂ ਗਰੀਬ ਲੋੜਵੰਦ ਦਾ ਸਿਰ ਢੱਕਣ ਲਈ ਬੰਦ ਮੁੱਠੀ ਕੀਤਾ ਦਾਨ ਪਰਮਾਤਮਾ ਦੀ ਹਾਜ਼ਰੀ ਵਿੱਚ ਆਪ-ਮੁਹਾਰੇ ਹੋ ਕੇ ਬੋਲੇਗਾ ਪਰ ਅਸੀਂ ਮ੍ਰਿਤਕ ਦੇਹ ‘ਤੇ ਪਾਉਣ ਵਾਲੀ ਚਾਦਰ ‘ਚ ਵੀ ਆਪਣਾ ਨਾਂਅ ਬੋਲਣ ਦੀ ਉਮੀਦ ਕਰਦੇ ਹਾਂ।

ਸਮਾਜ ਦਾ ਹਿੱਤ ਚਾਹੁੰਦੇ ਹਾਂ ਤਾਂ ਆਓ!

ਅੱਜ ਸਾਡੇ ਸਮਾਜ ਵਿੱਚ ਧਨਾਢ ਲੋਕਾਂ ਵੱਲੋਂ ਲੋਕ ਦਿਖਾਵੇ ਦਾ ਜੋ ਰਿਵਾਜ਼ ਅਪਣਾਇਆ ਜਾ ਰਿਹਾ ਹੈ ਉਸ ਨੂੰ ਖਤਮ ਕਰਨ ਲਈ ਨਾ ਸਹੀ ਪਰ ਘਟਾਉਣ ਦੇ ਮੰਤਵ ਨਾਲ ਸਾਰੀਆਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਇੱਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਹੇਠਲੇ ਅਤੇ ਮੱਧ ਵਰਗੀ ਪਰਿਵਾਰ ਵੀ ਸਮਾਜ ਵਿੱਚ ਆਪਣਾ ਰੁਤਬਾ ਬਰਕਰਾਰ ਰੱਖ ਸਕਣ। ਜੇਕਰ ਅੱਜ ਅਸੀਂ ਸਮਾਜ ਦਾ ਹਿੱਤ ਚਾਹੁੰਦੇ ਹਾਂ ਤਾਂ ਆਓ! ਆਪਾਂ ਸਾਰੇ ਮਿਲ ਕੇ ਆਪਣਾ ਨੈਤਿਕ ਫਰਜ਼ ਤੇ ਜਿੰਮੇਵਾਰੀ ਸਮਝਦਿਆਂ ਮ੍ਰਿਤਕ ਦੇ ਪਰਿਵਾਰਾਂ ਦੇ ਦੁੱਖ ‘ਚ ਸ਼ਰੀਕ ਹੋ ਕੇ ਹਮਦਰਦੀ ਜਤਾਈਏ ਅਤੇ ਵਿਆਹ ਸ਼ਾਦੀਆਂ ਵਿੱਚ ਹੋਣ ਵਾਲੀ ਫਜ਼ੂਲ ਖਰਚੀ ਨੂੰ ਖਤਮ ਕਰਨ ਦਾ ਉਪਰਾਲਾ ਕਰਨ ਲਈ ਜਾਗਰੂਕ ਕਰੀਏ। ਮੌਤ ਸਮੇਂ ਸਾਨੂੰ ਮੁਸਲਿਮ ਸਮੁਦਾਏ ਤੋਂ ਸੇਧ ਲੈਣ ਦੀ ਲੋੜ ਹੈ।

ਇਹ ਵੀ ਪੜ੍ਹੋ : ਡੇਂਗੂ ਨੇ ਡਰਾਏ ਲੋਕ, ਸਰਕਾਰ ਕਹਿੰਦੀ ਅਸੀਂ ਪੂਰੀ ਤਰ੍ਹਾਂ ਤਿਆਰ…

ਜਿਸ ਵਿੱਚ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਦਾ ਦੁੱਖ ਵੰਡਾਉਣ ਲਈ ਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦਾ ਸਾਥ ਦੇਣ ਲਈ ਉਸ ਦੇ ਨੇੜੇ ਦੇ ਰਿਸ਼ਤੇਦਾਰਾਂ ਤੇ ਮੁਹੱਲੇਦਾਰਾਂ ਵੱਲੋਂ ਤਿੰਨ ਦਿਨ ਤੱਕ ਪਰਿਵਾਰ ਲਈ ਰੋਟੀ-ਪਾਣੀ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜੋ ਕਿ ਕਾਫੀ ਹੱਦ ਤੱਕ ਨੈਤਿਕ ਨਿਯਮਾਂ ਅਨੁਸਾਰ ਠੀਕ ਵੀ ਜਾਪਦਾ ਹੈ ਕਿਉਂਕਿ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਤਾਂ ਉਸ ਸਮੇਂ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ ਨਾ ਕਿ ਲੋਕਾਂ ਲਈ ਖਾਣੇ-ਪਾਣੀ ਦਾ ਪ੍ਰਬੰਧ ਕਰਨ ਦੀ। ਉਂਜ ਵੀ ਇਹ ਕਿਸ ਤਰ੍ਹਾਂ ਦੀ ਪਰੰਪਰਾ ਹੈ ਕਿ ਇੱਕ ਤਾਂ ਪਰਿਵਾਰ ਦਾ ਜੀਅ ਚਲਾ ਗਿਆ ਤੇ ਦੂਜਾ ਉਸ ਦੀਆਂ ਰਸਮਾਂ ਨੂੰ ਪੂਰਾ ਕਰਨ ਲਈ ਕਰਜਾ ਤੱਕ ਲੈਣਾ ਪਵੇ ਤੇ ਫੋਕੀ ਸ਼ੋਹਰਤ ਲਈ ਇੱਕ ਹੋਰ ਵਿਅਕਤੀ ਕਰਜ਼ਾਈ ਹੋ ਕੇ ਖੁਦਕੁਸ਼ੀ ਵੱਲ ਅੱਗੇ ਵਧੇ। ਇਹ ਕਿਸੇ ਵੀ ਤਰ੍ਹਾਂ ਉੱਚਿਤ ਨਹੀਂ।

ਮੁਹੰਮਦ ਬਸ਼ੀਰ, ਮਾਲੇਰਕੋਟਲਾ (ਸੰਗਰੂਰ)

ਆਨਲਾਈਨ ਠੱਗੀਆਂ ਮਾਰਨ ਵਾਲੇ ਠੱਗਾਂ ਤੋਂ ਬਚੋ!
ਜਿਸ ਤਰ੍ਹਾਂ  ਕਿ ਅਸੀਂ ਦੇਖਦੇ ਹਾਂ ਕਿ ਨੋਟਬੰਦੀ ਹੋਣ ਉਪਰੰਤ ਆਨਲਾਈਨ ਭੁਗਤਾਨ, ਨੈੱਟ ਬੈਂਕਿੰਗ, ਆਨਲਾਈਨ ਸ਼ਾਪਿੰਗ, ਪੇ.ਟੀ.ਐਮ. ਆਦਿ ਦਿਨੋ-ਦਿਨ ਤੇਜੀ ਨਾਲ ਵਧ ਰਹੀ ਹੈ ਇਸਦੇ ਸਾਨੂੰ ਕਾਫੀ ਫਾਈਦੇ ਹਨ ਕਿ ਆਪਣੇ ਕੋਲ ਕੈਸ਼ ਰੱਖਣ ਦੀ ਜਰੂਰਤ ਨਹੀਂ ਪੈਂਦੀ, ਜਦੋਂ ਮਰਜ਼ੀ ਤੇ ਜਿੱਥੇ ਮਰਜੀ ਏ.ਟੀ.ਐਮ., ਨੈੱਟ ਬੈਂਕਿੰਗ, ਕਰੈਡਿਟ ਕਾਰਡ ਆਦਿ ਰਾਹੀਂ ਪੈਸੇ ਦਾ ਲੈਣ-ਦੇਣ ਕਰ ਸਕਦੇ ਹਾਂ ਪਰ ਇਨ੍ਹਾਂ ਦੀ ਵਰਤੋਂ ਕਰਨ ਲਈ ਸਾਨੂੰ ਕੁਝ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ। ਇਸ ਤੋਂ ਪਹਿਲਾਂ ਕਿ ਅਸੀਂ ਆਨਲਾਈਨ ਨੈੱਟ ਬੈਂਕਿੰਗ/ਮੋਬਾਇਲ ਬਂੈਕਿੰਗ ਦੀ ਗੱਲ ਕਰੀਏ, ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਰਾਹੀਂ ਠੱਗੀ ਆਮ ਤੇ ਭੋਲੇ-ਭਾਲੇ ਲੋਕਾਂ ਨਾਲ ਕਿਸ ਤਰ੍ਰਾਂ ਵੱਜ ਸਕਦੀ ਹੈ?

ਆਨਲਾਈਨ ਬੈਂਕਿੰਗ/ਮੋਬਾਇਲ ਬੈਂਕਿੰਗ ਰਾਹੀਂ ਠੱਗੀ ਮਾਰਨ ਵਾਲਿਆਂ ਵੱਲੋਂ ਅਕਸਰ ਭੋਲੇ-ਭਾਲੇ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਅਸੀਂ ਹੈੱਡ ਬ੍ਰਾਂਚ (ਭਾਵ ਕਿ ਉਹ ਸ਼ਾਖਾ ਜਿਹੜੀ ਮੇਨ ਜਿਵੇਂ ਦਿੱਲੀ, ਮੁੰਬਈ ਆਦਿ ਵਰਗੇ ਵੱਡੇ ਸ਼ਹਿਰਾਂ ਵਿੱਚ ਹੁੰਦੀ ਹੈ) ‘ਚੋਂ ਬੋਲ ਰਹੇ ਹਾਂ ਤੇ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਬੈਂਕ ਖਾਤਾ/ਏ.ਟੀ.ਐਮ. ਕਾਰਡ ਬਲਾਕ ਕਰ ਦਿੱਤਾ ਜਾਵੇਗਾ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਅਤਿ ਜਰੂਰੀ ਹੈ ਕਿ ਬੈਂਕ ਕਦੇ ਵੀ ਆਪਣੇ ਕਸਟਮਰ/ਖਾਤਾਧਾਰਕ ਨੂੰ ਫੋਨ ਨਹੀਂ ਕਰੇਗਾ ਅਤੇ ਨਾ ਹੀ ਕਦੇ ਆਪਣੇ ਕਸਟਮਰ/ਖਾਤਾਧਾਰਕ ਨੂੰ ਆਪਣਾ ਖਾਤਾ ਨੰਬਰ/ਏ.ਟੀ.ਐਮ. ਨੰਬਰ ਜਾਂ ਇਸਦੇ ਪਿੱਛੇ ਲਿਖੇ ਹੋਏ।

ਇਹ ਵੀ ਪੜ੍ਹੋ : ਨੌਕਰ ਹੀ ਲੈ ਉਡਿਆ 1 ਕਰੋੜ 40 ਲੱਖ ਦੇ ਗਹਿਣੇ ਨਗਦੀ ਤੇ ਹੋਰ ਸਮਾਨ

ਨੰਬਰਾਂ ਬਾਰੇ ਜਾਣਕਾਰੀ  ਮੰਗੇਗਾ ਜੇ ਕੋਈ ਤੁਹਾਡੇ ਕੋਲੋਂ ਆਨਲਾਈਨ ਬਂੈਕਿੰਗ/ਮੋਬਾਇਲ ਬੈਂਕਿੰਗ ਆਦਿ ਦੇ ਪਾਸਵਰਡ ਬਾਰੇ ਜਾਂ  ਏ.ਟੀ.ਐਮ. ‘ਤੇ ਲਿਖੇ ਹੋਏ ਅੱਖਰਾਂ ਬਾਰੇ ਜਾਣਕਾਰੀ ਮੰਗੇਗਾ ਤਾਂ ਸਮਝ ਲਓ ਕਿ ਉਹ ਠੱਗ ਹੈ, ਜਿਨ੍ਹਾਂ ਨੂੰ ਹੈਕਰ ਕਹਿੰਦੇ ਹਨ ਅਤੇ ਇਸ ਤੋਂ ਬਾਅਦ ਹੈਕਰਾਂ ਵੱਲੋਂ ਫੋਨ ਕਰਕੇ ਇਹ ਕਿਹਾ ਜਾਵੇਗਾ ਕਿ ਤੁਹਾਡੇ ਬੈਂਕ ਖਾਤੇ ਵਿੱਚ ਬੈਂਕ ਬੈਲੈਂਸ ਖਤਮ ਹੋ ਗਿਆ ਹੈ ਤੁਰੰਤ ਹੀ ਨਗਦੀ ਆਦਿ ਜਮ੍ਹਾ ਕਰਵਾਈ ਜਾਵੇ ਤਾਂ ਕਿ ਤੁਹਾਡਾ ਬੈਂਕ ਖਾਤਾ/ਏ.ਟੀ.ਐਮ. ਕਾਰਡ ਬਲਾਕ ਹੋਣ ਤੋਂ ਬਚਾਇਆ ਜਾ ਸਕੇ

ਇੱਥੇ ਬੈਂਕ ਕਸਟਮਰਾਂ ਦੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਉਕਤ ਹੈਕਰਾਂ ਦਾ ਫੋਨ ਸੁਣਨ ਤੋਂ ਬਾਅਦ ਘਬਰਾਉਣ ਅਤੇ ਜਲਦਬਾਜ਼ੀ ਵਿਚ ਕੋਈ ਕਦਮ ਚੁੱਕਣ ਦੀ ਬਜਾਇ ਉਸ ਹੈਕਰ ਨੂੰ ਖਾਤੇ ਬਾਰੇ ਕੋਈ ਵੀ ਜਾਣਕਾਰੀ ਨਾ ਦਿੱਤੀ ਜਾਵੇ ਸਗੋਂ ਉਸਦਾ ਨੰਬਰ ਨੋਟ ਕਰਕੇ ਸਿੱਧਾ ਹੀ ਬੈਂਕ ਵਿੱਚ ਜਾਂ ਪੁਲਿਸ ਵਿੱਚ ਪਹੁੰਚ ਕੇ ਸ਼ਿਕਾਇਤ ਕੀਤੀ ਜਾਵੇ ਜੇਕਰ ਹੈਕਰਜ ਵੱਲੋਂ ਫੋਨ ਕਰਕੇ ਏ.ਟੀ.ਐਮ. ‘ਤੇ ਲਿਖੇ ਨੰਬਰ, ਪਾਸਵਰਡ ਅਤੇ ਬੈਂਕ ਖਾਤੇ ਬਾਰੇ ਜਾਣਕਾਰੀ ਮੰਗੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨਾਂ ਲਈ ਹੋਈਆਂ ਛੁੱਟੀਆਂ

ਕਿ ਤੁਹਾਡੇ ਫੋਨ ‘ਤੇ 6 ਅੱਖਰਾਂ ਦਾ ਓ.ਟੀ.ਪੀ. ਨੰਬਰ ਆਵੇਗਾ ਉਹ ਸਾਨੂੰ ਤੁਰੰਤ ਹੀ ਦੱਸ ਕੇ ਆਪਣੇ ਮੋਬਾਇਲ ਵਿੱਚੋਂ  ਓ.ਟੀ.ਪੀ. ਨੰਬਰ ਡਲੀਟ ਕਰ ਦੇਣਾ ਹੈ ਇਹ ਉਹੀ ਓ.ਟੀ.ਪੀ. ਨੰਬਰ ਹੁੰਦਾ ਹੈ ਜਿਸ ਰਾਹੀਂ ਸਾਡੀ ਮਿਹਨਤ ਨਾਲ ਕੀਤੀ ਕਮਾਈ ਖਾਤੇ ‘ਚੋਂ  ਸਕਿੰਟਾਂ ਵਿੱਚ ਹੀ ਚੋਰੀ ਹੋ ਸਕਦੀ ਹੈ ਭਾਵ ਖਾਤਾ ਖਾਲੀ ਹੋ ਜਾਂਦਾ ਹੈ ਬੈਂਕ ਕਸਟਮਰਾਂ ਅਤੇ ਸਾਥੀਆਂ ਨੂੰ ਇਹੋ ਅਪੀਲ ਹੈ ਕਿ ਉਕਤ ਹੈਕਰਾਂ ਨੂੰ ਬੈਂਕ ਖਾਤਾ/ਏ.ਟੀ.ਐਮ. ਕਾਰਡ ਬਾਰੇ ਜਾਣਕਾਰੀ  ਅਤੇ ਉਸ ਤੋਂ ਬਾਅਦ ਫੋਨ ਰਾਹੀਂ ਪੁੱਛੇ ਜਾਣ ਵਾਲੇ ਛੇ ਅੱਖਰਾਂ ਵਾਲੇ ਓ.ਟੀ.ਪੀ. ਨੰਬਰ ਬਾਰੇ ਬਿਲਕੁਲ ਹੀ ਜਾਣਕਾਰੀ ਨਹੀਂ ਦੇਣੀ ਹੈ ਅਤੇ ਇਸ ਤਰ੍ਹਾਂ ਤੁਸੀਂ ਆਨਲਾਈਨ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ ਅਤੇ ਦੂਸਰਿਆਂ ਨੂੰ ਵੀ ਬਚਾ ਸਕਦੇ ਹੋ।

ਕੁਝ ਦਿਨ ਪਹਿਲਾਂ ਹੀ ਮੇਰੇ ਇੱਕ ਮਿੱਤਰ ਨੂੰ ਫੋਨ ਆਇਆ ਕਿ ਅਸੀਂ ਬੈਂਕ ‘ਚੋਂ ਬੋਲ ਰਹੇ ਹਾਂ, ਤੁਹਾਡਾ ਏ.ਟੀ.ਐਮ. ਬਲਾਕ ਹੋਣ ਲੱਗਾ, ਕਰੀਏ ਕਿ ਨਾਂ? ਤਾਂ ਉਸਨੇ ਇਸਨੂੰ ਬਲਾਕ ਹੋਣ ਦੇ ਡਰੋਂ ਆਪਣੇ ਏ.ਟੀ.ਐਮ. ਨੰਬਰ ਦੀ ਜਾਣਕਾਰੀ ਦਿੱਤੀ ਤਾਂ ਕੁਝ ਕੁ ਸਕਿੰਟਾਂ ਬਾਅਦ ਹੀ ਹੈਕਰਾਂ ਨੇ ਉਸਦਾ ਖਾਤਾ ਖਾਲੀ ਕਰ ਦਿੱਤਾ ਉਸ ਨੰਬਰ ‘ਤੇ ਬਾਅਦ ਵਿੱਚ ਕਾਲ ਬੈਕ ਕੀਤੀ ਤਾਂ ਫੋਨ ਬੰਦ ਆਉਣ ਲੱਗਾ ਮੈਨੂੰ ਵੀ ਇਸੇ ਤਰ੍ਹਾਂ ਦਾ ਇੱਕ ਫੋਨ ਆਇਆ ਸੀ ਤੇ ਮੇਰੇ ਏ.ਟੀ.ਐਮ. ਬਾਰੇ ਪੁੱਛਣ ਲੱਗਾ ਤਾਂ ਮੈਂ ਅੱਗੋਂ ਕਿਹਾ ਕਿ ਤੇਰੀ ਪੁਲਿਸ ਨੂੰ ਸ਼ਿਕਾਇਤ ਕਰਨ ਲੱਗਾਂ ਤਾਂ ਝੱਟ ਹੀ ਉਸਨੇ ਫੋਨ ਕੱਟ ਦਿੱਤਾ ਅਤੇ ਆਪਣਾ ਫੋਨ ਬੰਦ ਕਰ ਲਿਆ ਇੱਕ ਵਾਰ ਤੁਹਾਡੇ ਨਾਲ ਆਨਲਾਈਨ ਠੱਗੀ ਵੱਜ ਗਈ ਤਾਂ ਇਨ੍ਹਾਂ ਠੱਗਾਂ ਦੀ ਭਾਲ ਕਰਨਾ ਵੀ ਅਸੰਭਵ ਹੈ ਸੋ ਇਸ ਸਮੱਸਿਆ ਤੋਂ ਬਚਣ ਲਈ ਹਮੇਸ਼ਾ ਸਾਵਧਾਨ ਰਹੋ। ਮੇਰਾ ਕਈ ਐਸੇ ਲੋਕਾਂ ਨਾਲ ਸੰਪਰਕ ਹੋਇਆ।

ਜਿਨ੍ਹਾਂ ਦੇ ਖਾਤੇ ‘ਚੋਂ ਹਜਾਰਾਂ ਰੁਪਏ ਠੱਗਾਂ ਨੇ ਧੋਖੇ ਨਾਲ ਕਢਵਾ ਲਏ ਤੇ ਬਾਅਦ ਵਿੱਚ ਕਈ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਨਾ ਹੀ ਉਹਨਾਂ ਨੂੰ ਪੈਸੇ ਵਾਪਸ ਮਿਲੇ। ਸੋ ਇਸ ਸਮੱਸਿਆ ਨੂੰ ਧਿਆਨ ‘ਚ ਰੱਖਦੇ ਹੋਏ ਸਭ ਨੂੰ ਅਪੀਲ ਹੈ ਇਸ ਤਰ੍ਹਾਂ ਦੇ ਹੈਕਰਾਂ, ਚੋਰਾਂ ਭਾਵ ਆਨਲਾਈਨ ਠੱਗਾਂ ਤੋਂ ਬਚੋ ਆਪਣੇ ਏ.ਟੀ.ਐਮ., ਕਰੈਡਿਟ ਕਾਰਡ, ਨੈੱਟ ਬੈਂਕਿੰਗ, ਪੇਟੀਐਮ ਆਦਿ ਦਾ ਪਾਸਵਰਡ ਕਿਸੇ ਨਾਲ ਵੀ ਸ਼ੇਅਰ ਨਾ ਕਰੋ ਸਮੇਂ-ਸਮੇਂ ‘ਤੇ ਇਸਨੂੰ ਬਦਲਦੇ ਰਹੋ ਇਸ ਦਾ ਇਹ ਮਤਲਬ ਨਹੀਂ ਕਿ ਹੈਕਰਾਂ ਦੇ ਡਰੋਂ ਅਸੀਂ ਇਹਨਾਂ ਆਨਲਾਈਨ ਬੈਂਕਿੰਗ ਸਹੂਲਤਾਂ ਦੀ ਵਰਤੋਂ ਹੀ ਬੰਦ ਕਰ ਦੇਣੀ ਹੈ ਸਗੋਂ ਇਹਨਾਂ ਆਨਲਾਈਨ ਸਹੂਲਤਾਂ ਦੀ ਵਰਤੋਂ ਵੱਧ ਤੋਂ ਵੱਧ ਕਰੋ ਤੇ ਲਾਭ ਉਠਾਓ ਪਰ ਨਾਲ ਜਾਗਰੂਕ ਰਹਿੰਦੇ ਹੋਏ ਸਾਵਧਾਨੀਆਂ ਵੀ ਜਰੂਰ ਵਰਤੋ।

ਧੋਨੀ ਦੀ ਰਣਨੀਤੀ ਤੋਂ ਬਚਣਾ ਹੋਵੇਗਾ ਵਿਰਾਟ ਲਈ ਚੁਣੌਤੀ
ਦਿੱਲੀ ਜਿੱਤਣ ਤੋਂ ਬਾਅਦ ਵਧੇ ਮਨੋਬਲ ਨਾਲ ਨਿੱਤਰੇਗੀ ਬੰਗਲੂਰੁ

ਬੇਂਗਲੂਰੁ (ਏਜੰਸੀ)। ਦਿੱਲੀ ਡੇਅਰਡੇਵਿਲਜ਼ ਵਿਰੁੱਧ ਪਿਛਲੇ ਮੈਚ ਵਿੱਚ ਜਿੱਤ ਦੀ ਪਟੜੀ ‘ਤੇ ਮੁੜਦੀ ਦਿਸ ਰਹੀ ਰਾਇਲ ਚੈਲੰਜ਼ਰਸ ਬੰਗਲੂਰੁ ਦੇ ਕਪਤਾਨ ਵਿਰਾਟ ਕੋਹਲੀ ਨੂੰ ਅੱਜ ਘਰੇਲੂ ਮੈਦਾਨ ‘ਤੇ ਮਜ਼ਬੂਤ ਚੇਨਈ ਸੁਪਰ ਕਿੰਗਜ਼ ਨਾਲ ਨਿਪਟਣਾ ਹੋਵੇਗਾ ਜੋ ਮਹਿੰਦਰ ਸਿੰਘ ਧੋਨੀ ਦੀ ਅਗਵਾਈ ‘ਚ ਜ਼ਬਰਦਸਤ ਖੇਡ ਦਿਖਾ ਰਹੀ ਹੈ ਅਤੇ ਆਖ਼ਰੀ ਗੇਂਦ ‘ਚ ਵੀ ਮੈਚ ਪਲਟ ਸਕਦੀ ਹੈ। ਆਈ.ਪੀ.ਐਲ. ਟੂਰਨਾਮੈਂਟ ‘ਚ ਦੋ ਸਾਲ ਬਾਅਦ ਵਾਪਸੀ ਕਰ ਰਹੀ ਚੇਨਈ ਟਵੰਟੀ-20 ਲੀਗ ਦੀਆਂ ਸਭ ਤੋਂ ਸਫ਼ਲ ਟੀਮਾਂ ‘ਚੋਂ ਹੈ ਜੋ ਦੋ ਵਾਰ ਦੀ ਚੈਂਪੀਅਨ ਵੀ ਹੈ। ਲੀਗ ਦੇ 11ਵੇਂ ਸੰਸਕਰਨ ‘ਚ ਟੀਮ ਆਪਣੇ ਕੁਝ ਪੁਰਾਣੇ ਅਤੇ ਨਵੇਂ ਚਿਹਰਿਆਂ ਨਾਲ ਉੱਤਰੀ ਹੈ ਪਰ ਕਪਤਾਨ ਧੋਨੀ ਦੀ ਅਗਵਾਈ ‘ਚ ਉਸਦੇ ਖੇਡਣ ਦਾ ਅੰਦਾਜ਼ ਪਹਿਲਾਂ ਦੀ ਤਰ੍ਹਾਂ ਹੈ।

ਬੰਗਲੂਰੁ ਨੇ ਵੀ ਆਪਣਾ ਪਿਛਲਾ ਮੁਕਾਬਲਾ ਜਿੱਤਿਆ ਹੈ ਅਤੇ ਅਜਿਹੇ ਵਿੱਚ ਚੇਨਈ ਉਸਨੂੰ ਘੱਟ ਨਹੀਂ ਸਮਝੇਗੀ। ਚੇਨਈ ਨੂੰ ਮੈਚ ਜਿੱਤਣ ਲਈ ਕੋਹਲੀ ਅਤੇ ਏ.ਬੀ.ਡਿਵਿਲਿਅਰਸ ਦੀ ਜੋੜੀ ‘ਤੇ ਕਾਬੂ ਪਾਉਣਾ ਹੋਵੇਗਾ। ਉੱਧਰ ਭਾਰਤੀ ਟੀਮ ਦੇ ਤਿੰਨੇ ਫਾਰਮੈਟ ਦੇ ਕਪਤਾਨ ਵਿਰਾਟ ਦੀ ਅਗਵਾਈ ‘ਚ ਬੰਗਲੂਰੁ ਨਿਰਾਸ਼ਾਜਨਕ ਤੌਰ ‘ਤੇ ਛੇਵੇਂ ਨੰਬਰ ‘ਤੇ ਹੈ। ਮਜ਼ਬੂਤ ਬੱਲੇਬਾਜ਼ੀ ਲਾਈਨਅੱਪ ਦੇ ਬਾਵਜ਼ੂਦ ਬੰਗਲੂਰੁ ਨੇ ਮੈਚ ਗੁਆਏ ਹਨ ਅਤੇ ਲਗਾਤਾਰ ਹਾਰ ਤੋਂ ਬਾਅਦ ਪਿਛਲੇ ਮੈਚ ਵਿੱਚ ਉਸਨੇ ਫਾਡੀ ਚੱਲ ਰਹੀ ਦਿੱਲੀ ‘ਤੇ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਵਿਰਾਟ ਦੀ ਟੀਮ ਲਈ ਇਹ ਜਿੱਤ ਮਨੋਬਲ ਵਧਾਉਣ ਵਾਲੀ ਸੀ ਅਤੇ ਆਪਣੇ ਘਰੇਲੂ ਮੈਦਾਨ ‘ਤੇ ਵੀ ਉਹ ਇਸ ਲੈਅ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰੇਗੀ।

ਧੋਨੀ-ਰੈਨਾ ਨਾਲ ਸ੍ਰੇਸ਼ਠਤਾ ਦੀ ਜੰਗ ਲੜੇਗਾ ਵਿਰਾਟ ਕੋਹਲੀ

ਇਹ ਮੈਚ ਇਸ ਲਈ ਵੀ ਰੋਮਾਂਚਕ ਹੋ ਸਕਦਾ ਹੈ ਕਿਉਂਕਿ ਕੋਹਲੀ ਅਤੇ ਰੈਨਾ ਦਰਮਿਆਨ ਆਈ.ਪੀ.ਐਲ. ‘ਚ ਦੌੜਾਂ ਦੀ ਬਾਦਸ਼ਾਹਤ ਲਈ ਟੱਕਰ ਚੱਲ ਰਹੀ ਹੈ। ਰੈਨਾ 4658 ਦੌੜਾਂ ਦੇ ਨਾਲ ਕੋਹਲੀ(4649) ਤੋਂ 9 ਦੌੜਾਂ ਅੱਗੇ ਹਨ। ਇਸ ਮੈਚ ‘ਚ ਦੇਖਣਾ ਰੋਮਾਂਚਕ ਹੋਵੇਗਾ ਕਿ ਕਿਹੜਾ ਖਿਡਾਰੀ ਇਸ ਕ੍ਰਮ ‘ਚ ਅੱਗੇ ਨਿਕਲਦਾ ਹੈ। ਆਈ.ਪੀ.ਐਲ. 2018 ਦੀ ਸ਼ੁਰੂਆਤ ‘ਚ ਰੈਨਾ ਦੀਆਂ ਜ਼ਿਆਦਾ ਦੌੜਾਂ ਸਨ ਪਰ ਸੱਟ ਕਾਰਨ ਕੁਝ ਮੈਚ ਨਾ ਖੇਡਣ ‘ਤੇ ਕੋਹਲੀ ਨੇ ਉਸ’ਤੇ ਵਾਧਾ ਬਣਾ ਲਿਆ ਸੀ।

ਪਿਛਲੇ ਮੈਚ ‘ਚ ਰੈਨਾ ਨੇ ਹੈਦਰਾਬਾਦ ਵਿਰੁੱਧ 54 ਦੌੜਾਂ ਦੀ ਪਾਰੀ ਖੇਡ ਕੇ ਇਸ ਮੁਕਾਬਲੇ ‘ਚ ਕੋਹਲੀ ਨੂੰ ਪਛਾੜਿਆ ਸੀ ਹਾਲਾਂਕਿ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਭਾਰਤੀ ਟੀਮ ਦੇ ਵਰਤਮਾਨ ਕਪਤਾਨ ਵਿਰਾਟ ਕੋਹਲੀ ਦੀ ਟੱਕਰ ਵੀ ਬਹੁਤ ਸੁਰਖ਼ੀਆਂ ‘ਚ ਹੈ ਮੈਚ ਦਾ ਨਤੀਜਾ ਕਾਫ਼ੀ ਹੱਦ ਤੱਕ ਇਹ ਸਾਬਤ ਕਰੇਗਾ ਕਿ ਇਨਾਂ ਵਿੱਚੋਂ ਜ਼ਿਆਦਾ ਕਾਬਲ ਕਪਤਾਨ ਕਿਹੜਾ ਹੈ।

ਸੁਖੀ ਗ੍ਰਹਿਸਥ ਜੀਵਨ-ਪਤੀ ਤੁਲਨਾ ਤੋਂ ਬਚਣ
ਸੁਖੀ ਗ੍ਰਹਿਸਥ ਜੀਵਨ ਦੇ ਮੰਤਰ ਸਿੱਖਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ ਪ੍ਰੋਫੈਸਰ ਸਾਹਿਬ ਨੂੰ ਵੀ ਇਸ ਗੱਲ ਦਾ ਅਹਿਸਾਸ ਸੀ ਕਿ ਅਨੇਕਾਂ ਨੌਜਵਾਨ ਜੋ ਜਿੰਦਗੀ ਦਾ ਅਨੰਦ ਮਾਨਣ ਦੀ ਇੱਛਾ ਰੱਖਦੇ ਹਨ ਪਰ ਉਹ ਤਣਾਅ ਗ੍ਰਸਤ ਜ਼ਿੰਦਗੀ ਜੀਅ ਰਹੇ ਹਨ ਇਸ ਤਣਾਅ ਨੂੰ ਉਹ ਅਣਜਾਣਪੁਣੇ ਵਿੱਚ ਖੁਦ ਹੀ ਸੱਦਾ ਦੇ ਬੈਠਦੇ ਹਨ ਇਹੀ ਕਾਰਨ ਹੈ ਪ੍ਰੋਫੈਸਰ ਸਾਹਿਬ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਹਰ ਛੋਟੇ-ਛੋਟੇ ਨੁਕਤੇ ਬਾਰੇ ਸਮਝਾਉਣ ਦੀ ਕੋਸ਼ਿਸ਼ ਵਿੱਚ ਹਨ

ਅੱਜ ਵੀ ਇੱਕ ਅਹਿਮ ਨੁਕਤੇ ਬਾਰੇ ਚਰਚਾ ਹੋ ਰਹੀ ਹੈ ਇਹ ਨੁਕਤਾ ਹੈ ਕਿ ਕਦੇ ਵੀ ਆਪਣੀ ਪਤਨੀ ਦੇ ਰੰਗ-ਰੂਪ, ਸੁੰਦਰਤਾ, ਕੰਮ-ਕਾਜ, ਵਿਵਹਾਰ ਅਤੇ ਪੇਕਿਆਂ ਦੀ ਤੁਲਨਾ ਨਾ ਕਰੋ ਜਿੱਥੋਂ ਤੱਕ ਹੋ ਸਕੇ ਤੁਲਨਾ ਤੋਂ ਬਚਣਾ ਚਾਹੀਦਾ ਹੈ ਹਾਂ, ਜੇ ਕਰਨੀ ਵੀ ਹੋਵੇ ਤਾਂ ਉਸ ਤਰ੍ਹਾਂ ਕਰੋ ਜਿਸ ਵਿੱਚ ਤੁਹਾਡੀ ਪਤਨੀ ਚੰਗੀ ਸਾਬਤ ਹੋ ਰਹੀ ਹੋਵੇ ਉਦਾਹਰਣ ਵਜੋਂ ਤੁਸੀਂ ਕਹਿ ਸਕਦੇ ਹੋ ਕਿ ਕੁਦਰਤ ਨੇ ਮੇਰੀ ਜੀਵਨ ਸਾਥਣ ਨੂੰ ਇਸ ਤਰ੍ਹਾਂ ਘੜਕੇ ਭੇਜਿਆ ਹੈ ਕਿ ਉਹ ਆਪਣੀ ਉਮਰ ਤੋਂ ਅੱਠ-ਦਸ ਵਰ੍ਹੇ ਛੋਟੀ ਵਿਖਾਈ ਦਿੰਦੀ ਹੈ ਉਸਦੀ ਤਸ਼ਬੀਹ ਫੁੱਲਾਂ ਨਾਲ ਕਰ ਸਕਦੇ ਹੋ ਇਸਦੇ ਉਲਟ ਜੇ ਤੁਸੀਂ ਭੁੱਲ-ਭੁਲੇਖੇ ਵੀ ਇਹ ਕਹਿ ਬੈਠੇ ਕਿ ਮੇਰੀ ਭੈਣ ਦਾ ਰੰਗ ਜ਼ਿਆਦਾ ਸਾਫ ਹੈ ਜਾਂ ਭਾਬੀ ਜੀ ਮੇਰੀ ਪਤਨੀ ਨਾਲੋਂ ਜ਼ਿਆਦਾ ਗੋਰੇ ਹਨ ਤਾਂ ਤੁਹਾਡੀ ਖੈਰ ਨਹੀਂ ਸੋ, ਜੇ ਅਦਾਵਾਂ, ਮੁਦਰਾਵਾਂ, ਮੁਸਕਾਨ ਦੀ ਤੁਲਨਾ ਕਰਨੀ ਹੋਵੇ ਤਾਂ ਆਪਣੀ ਪਤਨੀ ਨੂੰ ਚੰਗਾ-ਚੰਗਾ ਕਹੋ

”ਗੁਰੂ ਜੀ ਤੁਸੀਂ ਠੀਕ ਹੀ ਕਹਿ ਰਹੇ ਹੋ ਮੈਂ ਇੱਕ ਵਾਰ ਗਲਤੀ ਕਰਕੇ ਪਛਤਾ ਰਿਹਾਂ ਹਾਂ ਹੋਇਆ ਇਹ ਕਿ ਮੇਰੀ ਮਾਂ ਸਾਡੇ ਕੋਲ ਕੁੱਝ ਦਿਨਾਂ ਲਈ ਰਹਿਣ ਆਏ ਸਨ ਇੱਕ ਦਿਨ ਉਨ੍ਹਾਂ ਸਾਗ ਬਣਾਇਆ ਅਤੇ ਮੈਂ ਕਹਿ ਬੈਠਾ ਕਿ ਅੱਜ ਮੁੱਦਤਾਂ ਬਾਅਦ ਇੰਨਾ ਸਵਾਦ ਸਾਗ ਖਾਧਾ ਹੈ ਬੱਸ, ਫਿਰ ਕੀ ਸੀ ਕਿ ਸ੍ਰੀਮਤੀ ਦੀਆਂ ਭਵਾਂ ਚੜ੍ਹ ਗਈਆਂ ‘ਜਾਉ ਆਪਣੀ ਮਾਂ ਦਾ ਬਣਿਆ ਹੀ ਖਾਣਾ ਖਾਉ ਮੈਨੂੰ ਤਾਂ ਕੁਝ ਨਹੀਂ ਆਉਂਦਾ ਇਸੇ ਤਰ੍ਹਾਂ ਪਹਿਲਾਂ ਵੀ ਇੱਕ ਕਿੱਸਾ ਵਾਪਰ ਚੁੱਕਾ ਹੈ ਉਸ ਵੇਲੇ ਮੈਂ ਕਹਿ ਬੈਠਾ ਸਾਂ ਇਹ ਗੂੜ੍ਹਾ ਰੰਗ ਤੇਰੇ ਨਹੀਂ ਜਚਦਾ, ਇਹ ਤਾਂ ਭੈਣਜੀ ਵਰਗੇ ਗੋਰੇ ਰੰਗ ‘ਤੇ ਸੋਹਣਾ ਲੱਗਦਾ ਹੈ ਉਸ ਤੋਂ ਬਾਅਦ ਕਈ ਦਿਨ ਮੂੰਹ ਵਿੰਗਾ ਰਿਹਾ ਸੀ ਤੁਸੀਂ ਸਹੀ ਕਹਿੰਦੇ ਹੋ ਆਪਣੀ ਪਤਨੀ ਦੀ ਤੁਲਨਾ ਕਰਦੇ ਸਮੇਂ ਕਦੇ ਵੀ ਉਸਨੂੰ ਛੋਟਾ ਨਹੀਂ ਵਿਖਾਉਣਾ ਚਾਹੀਦਾ” ਇੱਕ ਨੌਜਵਾਨ ਨੇ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਦੀ ਤਾਇਦ ਕੀਤੀ

”ਬਿਲਕੁਲ ਠੀਕ ਸਮਝੇ ਹੋ ਤੁਸੀਂੇ ਹਾਂ ਇੱਥੇ ਇੱਕ ਗੱਲ ਹੋਰ ਵੀ ਸਮਝ ਲੈਣੀ ਚਾਹੀਦੀ ਹੈ ਕਿ ਤੁਲਨਾ ਜਾਂ ਮੁਕਾਬਲਾ ਕਿਸੇ ਨੂੰ ਨਹੀਂ ਚੰਗਾ ਲੱਗਦਾ ਇਹ ਗੱਲ ਉਸੇ ਤਰ੍ਹਾਂ ਪਤੀਆਂ ਉੱਪਰ ਵੀ ਢੁੱਕਦੀ ਹੈ ਜਿਸ ਤਰ੍ਹਾਂ ਪਤਨੀਆਂ ਦੀ ਤੁਲਨਾ ਦੂਜੀਆਂ ਔਰਤਾਂ ਨਾਲ ਨਹੀਂ ਕਰਨੀ ਚਾਹੀਦੀ ਉਸੇ ਤਰ੍ਹਾਂ ਪਤਨੀਆਂ ਨੂੰ ਆਪਣੇ ਪਤੀਆਂ ਦਾ ਹੋਰ ਮਰਦਾਂ ਨਾਲ ਮੁਕਾਬਲਾ ਕਰਕੇ ਉਨ੍ਹਾਂ ਨੂੰ ਨਹੀਂ ਛੁਟਿਆਉਣਾ ਚਾਹੀਦਾ ਮੈਂ ਇੱਕ ਘਰ ਵਿੱਚ ਇਸ ਗੱਲੋਂ ਝਗੜਾ ਹੁੰਦਾ ਵੇਖਿਆ ਜਦੋਂ ਪਤਨੀ ਨੇ ਪਤੀ ਦੇ ਦੋਸਤ ਦੀ ਪਗੜੀ ਨੂੰ ਸੋਹਣਾ ਕਹਿੰਦੇ ਹੋਏ ਇਹ ਕਿਹਾ ਕਿ ਤੁਸੀਂ ਵੀ ਉਸੇ ਤਰ੍ਹਾਂ ਦੀ ਪੱਗ ਬੰਨ੍ਹਿਆ ਕਰੋ ਇੱਕ ਹੋਰ ਘਰ ਵਿੱਚ ਉਦੋਂ ਤਣਾਅ ਦੀ ਸਥਿਤੀ ਬਣ ਗਈ

ਜਦੋਂ ਪਤਨੀ ਨੇ ਕਿਹਾ ਕਿ ਫਲਾਣੇ ਬੰਦੇ ਤੋਂ ਤੁਹਾਨੂੰ ਵੀ ਕੁਝ ਸਿੱਖਣਾ ਚਾਹੀਦਾ ਹੈ ਵੇਖੋ ਉਹ ਕਿੰਨਾ ਸੱਜ-ਧੱਜ ਕੇ ਰਹਿੰਦਾ ਹੈ ਅਤੇ ਤੁਹਾਡੇ ਤੋਂ ਵੱਧ ਪੈਸਾ ਕਮਾਉਂਦਾ ਹੈ ਇਸ ਤੁਲਨਾ ਨੇ ਤਾਂ ਘਰ ਵਿੱਚ ਤੁਫਾਨ ਖੜ੍ਹਾ ਕਰ ਦਿੱਤਾ ਸੀ ਪਤੀ ਦੀ ਮਰਦ ਹਾਉਮੈ ਜ਼ਖ਼ਮੀ ਹੁੰਦੀ ਹੈ ਜਦੋਂ ਮਰਦ ਦੀ ਤੁਲਨਾ ਕੀਤੀ ਜਾਂਦੀ ਹੈ ਸੋ, ਘਰ ਵਿਚ ਸ਼ਾਂਤੀ ਲਈ ਪਤੀ ਅਤੇ ਪਤਨੀ ਦੋਵਾਂ ਨੂੰ ਇੱਕ ਗੱਲ ਲੜ ਬੰਨ੍ਹ ਲੈਣੀ ਚਾਹੀਦੀ ਹੈ ਕਿ ਆਪਣੇ-ਆਪਣੇ ਜੀਵਨ ਸਾਥੀ ਦੀ ਕਿਸੇ ਹੋਰ ਨਾਲ ਤੁਲਨਾ ਕਰਕੇ ਘਰ ਦਾ ਮਾਹੌਲ ਨਹੀ ਖ਼ਰਾਬ ਕਰਨਾ ਚਾਹੀਦਾ ਉਂਜ ਤੁਲਨਾ ਬੱਚਿਆਂ ਦੀ ਵੀ ਨਹੀਂ ਕਰਨੀ ਚਾਹੀਦੀ ਤੁਲਨਾ ਨਾਲ ਅਹਿਸਾਸ-ਏ-ਕਮਤਰੀ ਪੈਦਾ ਹੋ ਜਾਂਦਾ ਹੈ ਅੱਜ ਦੇ ਸੂਤਰ ਨੂੰ ਸਮਝੋ ਅਤੇ ਤੁਲਨਾ ਤੋਂ ਬਚੋ ਇਹ ਵੀ ਸੁਖੀ ਜੀਵਨ ਦਾ ਇੱਕ ਫਾਰਮੂਲਾ ਹੈ

ਡਾ. ਹਰਜਿੰਦਰ ਵਾਲੀਆ

ਮੁਖੀ, ਪੱਤਰਕਾਰੀ ਵਿਭਾਗ

ਪੰਜਾਬੀ ਯੂਨੀਵਰਸਿਟੀ ਪਟਿਆਲਾ

ਮੋ- 98723-14380