Right - Sach Kahoon Punjabi

ਹਰ ਇਨਸਾਨ ਨੂੰ ਭਗਤੀ ਦਾ ਹੱਕ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਨਾਮ ਸਭ ਸੁੱਖਾਂ ਦੀ ਖਾਨ ਹੈ, ਜਿਸ ਇਨਸਾਨ ਨੂੰ ਪਰਮਾਤਮਾ ਦਾ ਪਾਕ-ਪਵਿੱਤਰ ਨਾਮ ਮਿਲ ਜਾਂਦਾ ਹੈ, ਉਹ ਭਾਗਾਂ ਵਾਲਾ ਹੈ ਅਤੇ ਜੋ ਇਨਸਾਨ ਨਾਮ ਲੈ ਕੇ ਸਿਮਰਨ ਕਰਦਾ ਹੈ ਉਹ ਅਤੀ ਭਾਗਾਂ ਵਾਲਾ ਬਣ ਜਾਂਦਾ ਹੈ, ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਭਰਪੂਰ ਹੋ ਜਾਂਦਾ ਹੈ ਇੱਕੋ-ਇੱਕ ਮਾਲਕ ਦਾ ਨਾਮ ਹੀ ਹਰ ਤਰ੍ਹਾਂ ਦੇ ਦੁੱਖ-ਦਰਦ ਨੂੰ ਖ਼ਤਮ ਕਰ ਸਕਦਾ ਹੈ ਨਾਮ ਦਾ ਸਿਮਰਨ ਹੀ ਇਨਸਾਨ ਨੂੰ ਭਿਆਨਕ ਬਿਮਾਰੀਆਂ, ਦੁੱਖ-ਤਕਲੀਫ਼ ਤੋਂ ਬਚਾ ਸਕਦਾ ਹੈ ਪਰ ਨਾਮ ਦਾ ਸਿਮਰਨ ਭਾਗਾਂ ਵਾਲਾ, ਨਸੀਬਾਂ ਵਾਲੇ ਇਨਸਾਨ ਹੀ ਕਰ ਸਕਦੇ ਹਨ ਆਪ ਜੀ ਨੇ ਫ਼ਰਮਾਇਆ ਕਿ ਜਿਨ੍ਹਾਂ ਅੰਦਰ ਉਸ ਮਾਲਕ-ਪਰਮਾਤਮਾ ਨੂੰ ਪਾਉਣ ਦੀ ਤੜਫ਼ ਹੈ, ਉਸ ਦੇ ਪਿਆਰ-ਮੁਹੱਬਤ ਦੀ ਇੱਛਾ ਹੈ ਉਹੀ ਨਾਮ-ਸਿਮਰਨ ਕਰ ਜਾਂਦੇ ਹਨ ਉਹੀ ਲਗਾਤਾਰ ਪਰਮ ਪਿਤਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਜਿਨ੍ਹਾਂ ਅੰਦਰ ਤੜਫ਼-ਲਗਨ ਨਹੀਂ ਅਤੇ ਦਿਲੋ-ਦਿਮਾਗ ਦਾ ਸ਼ੀਸ਼ਾ ਸਾਫ਼ ਨਹੀਂ ਉਨ੍ਹਾਂ ਅੰਦਰ ਮਾਲਕ ਦੀ ਭਗਤੀ-ਇਬਾਦਤ, ਦਇਆ-ਮਿਹਰ ਦਾ ਸੰਚਾਰ ਨਹੀਂ ਹੋ ਸਕਦਾ ਪਰ ਹਰ ਇਨਸਾਨ ਪਰਮਾਤਮਾ ਦੀ ਭਗਤੀ ਕਰਨ ਦਾ ਹੱਕਦਾਰ ਹੈ ਮਨੁੱਖੀ ਸਰੀਰ ‘ਚ ਹੀ ਪਰਮਾਤਮਾ ਨੇ ਅਧਿਕਾਰ ਦਿੱਤਾ ਹੈ ਕਿ ਉਹ ਨਾਮ ਦਾ ਸਿਮਰਨ ਕਰਕੇ ਆਵਾਗਮਨ ਤੋਂ ਆਜ਼ਾਦ ਹੋ ਸਕਦਾ ਹੈ ਅਤੇ ਇਸ ਮਾਤਲੋਕ ‘ਚ ਪਰਮ ਪਿਤਾ ਪਰਮਾਤਮਾ ਨੂੰ ਵੇਖ ਸਕਦਾ ਹੈ ਪਰ ਇਹ ਉਦੋਂ ਸੰਭਵ ਹੈ ਜੇਕਰ ਇਨਸਾਨ ਹਿੰਮਤ ਕਰੇ ਉਹ ਮਾਲਕ ਦਇਆ-ਮਿਹਰ, ਰਹਿਮਤ ਕਰਦਾ ਸੀ, ਕਰਦਾ ਹੈ ਅਤੇ ਹਮੇਸ਼ਾ ਕਰਦਾ ਰਹੇਗਾ, ਪਰ ਜੋ ਲੋਕ ਸਿਮਰਨ, ਭਗਤੀ-ਇਬਾਦਤ ਕਰਦੇ ਹਨ ਉਹੀ ਲੋਕ ਮਾਲਕ ਦੀ ਦਇਆ-ਮਿਹਰ, ਰਹਿਮਤ ਨੂੰ ਹਾਸਿਲ ਕਰ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੇ ਅੰਦਰ ਦੁਨਿਆਵੀ ਕੰਮ-ਧੰਦੇ ਪ੍ਰਤੀ ਤੜਫ਼ ਆਪਣੇ-ਆਪ ਪੈਦਾ ਹੋ ਜਾਂਦੀ ਹੈ ਅਤੇ ਉਹ ਪੈਸੇ ਲਈ ਇੱਧਰ-ਉੱਧਰ ਭੱਜਿਆ ਫਿਰਦਾ ਹੈ ਅਤੇ ਇਸ ਤਰ੍ਹਾਂ ਦੁਨਿਆਵੀ ਮੋਹ-ਮਮਤਾ ਦੀ ਤੜਫ਼ ਵੀ ਆਪਣੇ-ਆਪ ਲੱਗ ਜਾਂਦੀ ਹੈ ਲੋਕ ਮੋਹ-ਮਮਤਾ ‘ਚ ਫਸ ਕੇ ਇੱਕ-ਦੂਜੇ ਲਈ ਪਾਗਲ ਹੋਏ ਫ਼ਿਰਦੇ ਹਨ ਫਿਰ ਚੰਗਾ-ਮਾੜਾ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਇਸ ਤਰ੍ਹਾਂ ਇਹ ਤੜਫ਼, ਲਗਨ ਆਪਣੇ-ਆਪ ਇਨਸਾਨ ਅੰਦਰ ਪੈਦਾ ਹੋ ਜਾਂਦੀ ਹੈ ਪਰ ਪ੍ਰਭੂ-ਪਰਮਾਤਮਾ ਦੀ ਤੜਫ਼ ਆਪਣੇ-ਆਪ ਇਨਸਾਨ ਅੰਦਰ ਨਹੀਂ ਲੱਗਦੀ ਜੇਕਰ ਕੋਈ ਮਾਲਕ ਦਾ ਪਿਆਰਾ ਹੋਵੇ ਤਾਂ ਗੱਲ ਵੱਖਰੀ ਹੈ ਨਹੀਂ ਤਾਂ ਸਤਿਸੰਗ ‘ਚ ਹੀ ਉਹ ਤੜਫ਼, ਲਗਨ ਲੱਗ ਸਕਦੀ ਹੈ ਇਸ ਲਈ ਤੁਸੀਂ ਸਤਿਸੰਗ ਸੁਣੋ, ਰਾਮ-ਨਾਮ ਦੀ ਚਰਚਾ ‘ਤੇ ਅਮਲ ਕਰੋ ਤਾਂ ਤੁਹਾਡੇ ਅੰਦਰ ਮਾਲਕ ਪ੍ਰਤੀ ਤੜਫ਼ ਪੈਦਾ ਹੋਵੇਗੀ ਅਤੇ ਤੁਸੀਂ ਇੱਕ ਦਿਨ ਮਾਲਕ ਦੇ ਦਰਸ਼-ਦੀਦਾਰ, ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣ ਜਾਓਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕੀ ਹੈ ਬੱਚਿਆਂ ਨੂੰ ਸਕੂਲ ਭੇਜਣ ਦੀ ਸਹੀ ਉਮਰ?
ਘਰ ਵਿਚ ਬੱਚਿਆਂ ਦੇ ਜਨਮ ਦੇ ਨਾਲ ਹੀ ਇਸ ਵਿਸ਼ੇ ‘ਤੇ ਵਿਚਾਰ-ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਬੱਚੇ ਨੂੰ ਕਿਹੜੇ ਸਕੂਲ ਵਿਚ ਭੇਜਣਾ ਹੈ, ਕਦੋਂ ਸਕੂਲ ਭੇਜਣਾ ਹੈ ਅੱਜ-ਕੱਲ੍ਹ ਦੇ ਮਾਪੇ ਆਪਣੇ ਦੋ-ਢਾਈ ਸਾਲ ਦੇ ਬੱਚਿਆਂ ਨੂੰ ਵੀ ਸਕੂਲ ਵਿਚ ਭੇਜਣ ਦੀ ਤਿਆਰੀ ਵਿਚ ਹਨ ਪਤਾ ਨਹੀਂ ਉਹ ਕਿਸ ਗੱਲ ਦੀ ਹੋੜ ਵਿਚ ਲੱਗੇ ਹਨ? ਪੁੱਛਣ ‘ਤੇ ਦੱਸਦੇ ਹਨ ਕਿ ਆਸ-ਪਾਸ ਦੇ ਫਲਾਣੇ-ਫ਼ਲਾਣੇ ਪਰਿਵਾਰਾਂ ਦੇ ਬੱਚੇ, ਜੋ ਦੋ-ਢਾਈ ਸਾਲ ਦੇ ਹਨ, ਸਕੂਲ ਜਾਣ ਲੱਗੇ ਹਨ ਇਸ ਲਈ ਅਸੀਂ ਵੀ ਭੇਜਣਾ ਹੈ ਕਦੋਂ ਤੱਕ ਅਸੀਂ ਦੂਸਰਿਆਂ ਦੀ ਨਕਲ ਕਰਦੇ ਰਹਾਂਗੇ, ਆਪਣੀ ਖੁਦ ਦੀ ਇੱਕ ਉਦਾਹਰਨ ਕਿਉਂ ਨਹੀਂ ਰੱਖਦੇ, ਤਾਂ ਕਿ ਲੋਕ ਤੁਹਾਨੂੰ ਦੇਖ ਕੇ ਤੁਹਾਡੀ ਨਕਲ ਕਰਨ ਕਿ ਦੇਖੋ ਉਨ੍ਹਾਂ ਦਾ ਬੱਚਾ ਪੰਜ ਸਾਲ ਦਾ ਹੋ ਕੇ ਸਕੂਲ ਜਾਣ ਲੱਗਾ ਹੈ ਆਧੁਨਿਕ ਪਰਿਵਾਰਾਂ ਵਿਚ ਤਾਂ ਪੰਜ ਸਾਲ ਵਿਚ ਐਡਮਿਸ਼ਨ ਦਾ ਕਹਿੰਦੇ ਹਾਂ ਤਾਂ ਹਾਸੇ ਦਾ ਮਾਹੌਲ ਬਣ ਜਾਂਦਾ ਹੈ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਮਜ਼ਾਕ ਹੈ ਪਰ ਅਸਲ ਵਿਚ ਬੱਚੇ ਨੂੰ ਸਕੂਲ ਭੇਜਣ ਦੀ ਸਹੀ ਉਮਰ ‘ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।

ਅਕਸਰ ਮਾਂ-ਬਾਪ ਸੋਚਦੇ ਹਨ ਕਿ ਬੱਚਿਆਂ ਨੂੰ ਢਾਈ ਸਾਲ ਦੀ ਉਮਰ ਹੁੰਦਿਆਂ ਹੀ ਪਲੇਅ ਸਕੂਲ ਵਿਚ ਪਾ ਦਿਓ, ਤਾਂ ਕਿ ਬੱਚਾ ਕੁਝ ਸਿੱਖ ਜਾਵੇ ਬੱਚਿਆਂ ਨੂੰ ਇੰਟਰਵਿਊ ਲਈ ਤਿਆਰ ਕਰਨ ਲੱਗਦੇ ਹਨ ਛੋਟੇ ਬੱਚਿਆਂ ਨੂੰ ਐਡਮਿਸ਼ਨ ਦੀ ਰੇਸ ਵਿਚ ਸ਼ਾਮਲ ਕਰਨ ਲਈ ਤਿਆਰ ਕਰਦੇ ਹਨ ਪਰ, ਕੀ ਤੁਸੀਂ ਜਾਣਦੇ ਹੋ ਕਿ ਇਹ ਬੱਚਿਆਂ ਲਈ ਠੀਕ ਨਹੀਂ ਹੈ ਸਾਰੇ ਸਿੱਖਿਆ ਮਨੋਵਿਗਿਆਨੀ ਅਤੇ ਤਮਾਮ ਰਿਸਰਚ ਵੀ ਇਹੀ ਕਹਿੰਦੇ ਹਨ ਕੁਝ ਸਮਾਂ ਪਹਿਲਾਂ ਹੋਏ।

ਇੱਕ ਰਿਸਰਚ ਮੁਤਾਬਕ, ਬੱਚਿਆਂ ਨੂੰ ਜਲਦੀ ਸਕੂਲ ਭੇਜਣ ਨਾਲ ਉਨ੍ਹਾਂ ਦੇ ਵਿਵਹਾਰ ‘ਤੇ ਮਾੜਾ ਅਸਰ ਪੈਂਦਾ ਹੈ ਰਿਸਰਚ ਮੁਤਾਬਕ ਬੱਚਿਆਂ ਨੂੰ ਸਕੂਲ ਭੇਜਣ ਦੀ ਉਮਰ ਜਿੰਨੀ ਜ਼ਿਆਦਾ ਹੋਵੇਗੀ, ਬੱਚੇ ਦਾ ਖੁਦ ‘ਤੇ ਓਨਾ ਹੀ ਜ਼ਿਆਦਾ ਸਵੈ-ਕਾਬੂ (ਸੈਲਫ਼ ਕੰਟਰੋਲ) ਹੋਵੇਗਾ ਅਤੇ ਬੱਚਾ ਓਨਾ ਹੀ ਹਾਈਪਰ ਐਕਟਿਵ ਹੋਵੇਗਾ ਸਟੈਨਫੋਰਡ ਯੂਨੀਵਰਸਿਟੀ ਦੁਆਰਾ ਕੀਤੇ ਗਏ ਇਸ ਰਿਸਰਚ ਮੁਤਾਬਕ, ਬੱਚਿਆਂ ਨੂੰ 5 ਸਾਲ ਦੀ ਉਮਰ ਦੀ ਬਜਾਏ 6 ਜਾਂ 7 ਸਾਲ ਦੀ ਉਮਰ ਵਿਚ ਸਕੂਲ ਭੇਜਣਾ ਚਾਹੀਦਾ ਹੈ ਰਿਸਰਚ ਵਿਚ ਪਾਇਆ ਗਿਆ ਕਿ ਜਿਨ੍ਹਾਂ ਬੱਚਿਆਂ ਨੂੰ 6 ਸਾਲ ਦੀ ਉਮਰ ਵਿਚ ਕਿੰਡਰ ਗਾਰਡਨ ਭੇਜਿਆ ਗਿਆ ਸੀ, 7 ਤੋਂ 11 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਸੈਲਫ਼ ਕੰਟਰੋਲ ਬਹੁਤ ਵਧੀਆ ਸੀ।

ਸਾਈਕਲੋਜਿਸਟ ਮੰਨਦੇ ਹਨ ਕਿ ਸੈਲਫ਼ ਕੰਟਰੋਲ ਇੱਕ ਅਜਿਹਾ ਗੁਣ ਹੈ, ਜਿਸਨੂੰ ਬੱਚਿਆਂ ਦੇ ਸ਼ੁਰੂਆਤੀ ਸਮੇਂ ਵਿਚ ਹੀ ਵਿਕਸਿਤ ਕੀਤਾ ਜਾ ਸਕਦਾ ਹੈ ਜਿਨ੍ਹਾਂ ਬੱਚਿਆਂ ਵਿਚ ਸੈਲਫ਼ ਕੰਟਰੋਲ ਹੁੰਦਾ ਹੈ ਉਹ ਫੋਕਸ ਦੇ ਨਾਲ ਅਸਾਨੀ ਨਾਲ ਕਿਸੇ ਵੀ ਪਰੇਸ਼ਾਨੀ ਜਾਂ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਨ ਸਟੈਨਫੋਰਡ ਯੂਨੀਵਰਸਿਟੀ ਦੇ ਰਿਸਰਚਰ ਥਾਮਸ ਡੀ ਅਤੇ ਹੈਂਸ ਹੈਨਰਿਕ ਸੀਵਰਜਨ ਨੇ ਆਪਣੇ ਇਸ ਰਿਸਰਚ ਦੇ ਨਤੀਜ਼ਿਆਂ ਲਈ ਦਾਨਿਸ਼ ਨੈਸ਼ਨਲ ਬਰਥ ਕੋਵਰਟ (ਡੀਐਨਬੀਸੀ) ਤੋਂ ਡਾਟਾ ਇਕੱਠਾ ਕੀਤਾ ਰਿਸਰਚ ਦੌਰਾਨ 7 ਸਾਲ ਦੇ ਬੱਚਿਆਂ ਦੀ ਮੈਂਟਲ ਹੈਲਥ ‘ਤੇ ਫੋਕਸ ਕੀਤਾ ਗਿਆ।

ਇਸ ਲਈ ਤਕਰੀਬਨ 54, 241 ਮਾਪਿਆਂ ਦਾ ਫੀਡਬੈਕ ਲਿਆ ਗਿਆ ਉੱਥੇ 11 ਸਾਲ ਦੀ ਉਮਰ ਦੇ ਬੱਚਿਆਂ ਦੀ ਮੈਂਟਲ ਹੈਲਥ ਲਈ 35, 902 ਮਾਪਿਆਂ ਦਾ ਫੀਡਬੈਕ ਲਿਆ ਗਿਆ ਰਿਸਰਚ ਦੇ ਨਤੀਜਿਆਂ ਦੌਰਾਨ ਪਾਇਆ ਗਿਆ ਕਿ ਜਿਨ੍ਹਾਂ ਬੱਚਿਆਂ ਨੇ ਇੱਕ ਸਾਲ ਦੇਰ ਨਾਲ ਸਕੂਲ ਜਾਣਾ ਸ਼ੁਰੂ ਕੀਤਾ ਸੀ, ਉਨ੍ਹਾਂ ਦਾ ਹਾਈਪਰ ਐਕਟਿਵ ਲੇਵਲ 73 ਪ੍ਰਤੀਸ਼ਤ ਬਿਹਤਰ ਸੀ ਹੁਣੇ ਕੁਝ ਸਮਾਂ ਪਹਿਲਾਂ ਇੱਕ ਵੱਡੇ ਅਖ਼ਬਾਰ ਵਿਚ ਇੱਕ ਖ਼ਬਰ ਛਪੀ ਸੀ, ਜਿਸ ਵਿਚ ਬੱਚਿਆਂ ਦੀ ਸਕੂਲ ਵਿਚ ਦਾਖ਼ਲੇ ਦੀ ਉਮਰ ਦਿੱਤੀ ਹੋਈ ਸੀ ਕੁਝ ਦੇਸ਼ਾਂ ਵਿਚ 5 ਸਾਲ, ਕੁਝ ਵਿਚ 6 ਸਾਲ ਅਤੇ ਇੱਕ-ਦੋ ਦੇਸ਼ਾਂ ਵਿਚ ਤਾਂ 7 ਸਾਲ ਦੀ ਉਮਰ ਵਿਚ ਸਕੂਲ ਵਿਚ ਦਾਖ਼ਲੇ ਦੀ ਗੱਲ ਦੱਸੀ ਗਈ ਸੀ।

ਭਾਰਤੀ ਦਰਸ਼ਨ ਵੀ ਇਹੀ ਮੰਨਦਾ ਆਇਆ ਹੈ ਸਾਡੇ ਇੱਥੇ ਪੁਰਾਤਨ ਕਾਲ ਤੋਂ ਵਿੱਦਿਆ ਸ਼ੁਰੂ ਕਰਨ ਦੀ ਜਾਂ ਰਸਮੀ ਸਿੱਖਿਆ ਸ਼ੁਰੂ ਕਰਨ ਦੀ ਉਮਰ 7 ਸਾਲ ਮੰਨੀ ਗਈ ਹੈ ਉਸ ਤੋਂ ਪਹਿਲਾਂ ਰਸਮੀ ਸਿੱਖਿਆ ਸ਼ੁਰੂ ਕਰਨ ਨਾਲ ਸਿੱਖਿਆ ਅਤੇ ਸਿੱਖਿਆਰਥੀ ਦੋਵਾਂ ਦਾ ਨੁਕਸਾਨ ਹੁੰਦਾ ਹੈ 7 ਸਾਲ ਦੀ ਉਮਰ ਤੋਂ ਸ਼ੁਰੂ ਕਰਕੇ 25 ਸਾਲ ਦੀ ਉਮਰ ਤੱਕ ਪੜ੍ਹਾਈ ਕਰਨਾ ਜਾਂ ਕੁੱਲ 18 ਸਾਲ ਤੱਕ ਦੀ ਪੜ੍ਹਾਈ, ਲੋੜੀਂਦਾ ਸਮਾਂ ਹੈ ਵਰਤਮਾਨ ਸਮੇਂ ਦੇ ਹਿਸਾਬ ਨਾਲ ਦੇਖੀਏ ਤਾਂ ਪੋਸਟ ਗ੍ਰੈਜ਼ੂਏਸ਼ਨ ਤੱਕ ਦੀ ਪੜ੍ਹਾਈ ਲਈ 17 ਸਾਲ ਚਾਹੀਦੇ ਹਨ ਫਿਰ ਇੰਨੀ ਜ਼ਲਦੀ ਕਿਉਂ?।

ਬਹੁਤੀ ਜ਼ਲਦੀ ਹੈ, ਤਾਂ 4 ਸਾਲ ਦੀ ਉਮਰ ਵਿਚ ਬਾਲਵਾੜੀ ਜਾਂ ਕਿੰਡਰ ਗਾਰਡਨ ਵਿਚ ਦਾਖਲਾ ਦਿਵਾ ਸਕਦੇ ਹੋ ਇਸ ਤੋਂ ਘੱਟ ਉਮਰ ਵਿਚ ਬੱਚਿਆਂ ਨੂੰ ਸਕੂਲ ਭੇਜਣ ਵਾਲੇ ਮਾਪੇ ਬਿਨਾ ਸ਼ੱਕ ਉਨ੍ਹਾਂ ਬੱਚਿਆਂ ਦੇ ਦੁਸ਼ਮਣ ਹੀ ਹਨ, ਜੋ ਅਗਿਆਨਤਾਵੱਸ, ਹੰਕਾਰਵੱਸ ਜਾਂ ਦੇਖਾ-ਦੇਖੀ ਦੇ ਚੱਕਰ ਵਿਚ ਫਸ ਕੇ ਆਪਣੇ ਬੱਚਿਆਂ  ਦਾ ਬਚਪਨ ਤਾਂ ਖ਼ਰਾਬ ਕਰ ਹੀ ਰਹੇ ਹਨ, ਉਨ੍ਹਾਂ ਦਾ ਭਵਿੱਖ ਵੀ ਖ਼ਰਾਬ ਕਰ ਰਹੇ ਹਨ ਤੇ ਨਾਲ-ਨਾਲ ਮਾਪੇ ਆਪਣਾ ਖੁਦ ਦਾ ਵੀ ਭਵਿੱਖ ਖਰਾਬ ਕਰ ਰਹੇ ਹਨ!

ਸ਼ਾਸਤਰੀ ਨਿਯਮ ਤਾਂ 7 ਸਾਲ ਦਾ ਹੀ ਹੈ, ਬਹੁਤ ਜ਼ਰੂਰੀ ਹੋਵੇ ਤਾਂ 4 ਜਾਂ 5 ਸਾਲ ਇਸ ਤੋਂ ਘੱਟ ਉਮਰ ਵਿਚ ਭੇਜਣ ਦੀ ਜ਼ਲਦਬਾਜ਼ੀ ਤਾਂ ਕਦੇ ਨਹੀਂ ਕਰਨੀ ਚਾਹੀਦੀ ਜਿਵੇਂ ਸੜਕ ‘ਤੇ ਚੱਲਣ ਦੇ ਨਿਯਮ ਬਣੇ ਹੋਏ ਹਨ, ਸਭ ਉਨ੍ਹਾਂ ਦਾ ਪਾਲਣ ਕਰਨਗੇ ਤਾਂ ਹਾਦਸੇ ਨਹੀਂ ਹੋਣਗੇ, ਪਰ ਹੈਲਮੇਟ ਵੀ ਨਹੀਂ ਪਾਵਾਂਗੇ, ਹੱਥ ਛੱਡ ਕੇ ਚਲਾਵਾਂਗੇ ਜਾਂ ਬਹੁਤ ਤੇਜ਼ ਰਫ਼ਤਾਰ ਨਾਲ ਚਲਾਵਾਂਗੇ ਤਾਂ ਹਾਦਸੇ ਹੋਣਗੇ ਹੀ ਇਵੇਂ ਹੀ ਸਿੱਖਿਆ ਬਾਰੇ ਵੀ ਹੈ, ਸਿੱਖਿਆ ਪ੍ਰਾਪਤ ਕਰਨ ਦੀ ਉਮਰ ਬਾਰੇ ਸ਼ਾਸਤਰੀ ਵਿਗਿਆਨੀ, ਮਨੋਵਿਗਿਆਨੀ ਨਿਯਮਾਂ ਨੂੰ ਨਹੀਂ ਮੰਨਾਂਗੇ, ਤਾਂ ਹਾਦਸੇ ਤਾਂ ਹੋਣੇ ਹੀ ਹਨ, ਵਿਕਾਰ ਤਾਂ ਆਉਣੇ ਹੀ ਹਨ ਅਤੇ ਬੱਚਿਆਂ ਵਿਚ ਇਹ ਵਿਕਾਰ ਵਧਦੇ-ਵਧਦੇ ਪ੍ਰੀਖਿਆ ਵਿਚ ਅਸਫ਼ਲ ਹੋਣ ‘ਤੇ ਖੁਦਕੁਸ਼ੀ ਤੱਕ ਪਹੁੰਚ ਜਾਂਦੇ ਹਨ।

ਸਕੂਲ ਵਿਚ ਜਾਣ ‘ਤੇ ਬੱਚੇ ਨੂੰ ਨਵੇਂ ਤਜ਼ਰਬਿਆਂ, ਸਰੀਰਕ, ਸਮਾਜਿਕ, ਵਿਵਹਾਰਿਕ ਅਤੇ ਅਕੈਡਮਿਕ ਚੁਣੌਤੀਆਂ ਅਤੇ ਉਮੀਦਾਂ ਵਿਚ ਤਾਲਮੇਲ ਬਿਠਾਉਣਾ ਹੁੰਦਾ ਹੈ ਅਤੇ ਇਨ੍ਹਾਂ ਦਾ ਸਾਹਮਣਾ ਕਰਨਾ ਹੁੰਦਾ ਹੈ ਇਸ ਲਈ ਜੇਕਰ ਬੱਚਾ ਇਨ੍ਹਾਂ ਲਈ ਤਿਆਰ ਨਹੀਂ ਹੈ ਅਤੇ ਉਸਨੂੰ ਇਨ੍ਹਾਂ ਦਾ ਸਾਹਮਣਾ ਕਰਨਾ ਪਵੇ ਤਾਂ ਇਸਦਾ ਬਹੁਤ ਨਕਾਰਾਤਮਕ ਅਸਰ ਬੱਚਿਆਂ ‘ਤੇ ਪੈਂਦਾ ਹੈ ਉਸਨੂੰ ਸਕੂਲ ਅਤੇ ਪੜ੍ਹਾਈ ਤੋਂ ਚਿੜ੍ਹ ਹੋ ਸਕਦੀ ਹੈ।

ਉਹ ਪੜ੍ਹਾਈ ਵਿਚ ਕਮਜ਼ੋਰ ਰਹਿ ਸਕਦਾ ਹੈ ਉਹ ਤਣਾਅ ਵਿਚ ਵੀ ਆ ਸਕਦਾ ਹੈ ਅਤੇ ਉਸਨੂੰ ਟੈਨਸ਼ਨ ਘੇਰ ਸਕਦੀ ਹੈ ਪੰਜ ਸਾਲ ਪਹਿਲਾਂ ਬੱਚੇ ਨੇ ਜੋ ਪੜ੍ਹਨਾ ਹੈ, ਘਰੇ ਹੀ ਪੜ੍ਹਾਈ ਹੋਵੇ ‘ਪਰਿਵਾਰ ਹੀ ਸਕੂਲ’ ਦੀ ਧਾਰਨਾ ਦਾ ਪਾਲਣ ਕਰਨਾ ਚਾਹੀਦਾ ਹੈ ਢਾਈ-ਤਿੰਨ ਸਾਲ ਦਾ ਬੱਚਾ ਤਾਂ ਰਸਮੀ ਸਿੱਖਿਆ ਲਈ ਕਦੇ ਤਿਆਰ ਨਹੀਂ ਹੁੰਦਾ, ਨਾ ਸਰੀਰਕ ਰੂਪ ਤੋਂ ਅਤੇ ਨਾ ਮਾਨਸਿਕ ਰੂਪ ਤੋਂ ਅਤੇ ਇਸ ਗੱਲ ਨੂੰ ਦੁਨੀਆਂ ਦੇ ਸਾਰੇ ਸਿੱਖਿਆ ਸ਼ਾਸਤਰੀ ਅਤੇ ਮਨੋਵਿਗਿਆਨੀ ਮੰਨਦੇ ਹਨ ਇਸ ਲਈ ਜੇਕਰ ਪਰਿਵਾਰ ਨੂੰ ਬਚਾਉਣਾ ਹੈ, ਸਮਾਜ ਨੂੰ ਬਚਾਉਣਾ ਹੈ, ਸੱਭਿਆਚਾਰ ਨੂੰ ਬਚਾਉਣਾ ਹੈ, ਦੇਸ਼ ਨੂੰ ਬਚਾਉਣਾ ਹੈ ਤਾਂ ਬੱਚੇ ਦੇ ਬਚਪਨ ਨੂੰ ਬਚਾਓ ਚਾਰ-ਪੰਜ ਸਾਲ ਤੱਕ ਘਰ ਵਿਚ ਖੇਡਾਂ-ਖੇਡਾਂ ਵਿਚ ਸਿੱਖਣ ਦਿਓ ਉਸਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋਣ ਦਿਓ ਜੇਕਰ ਇਹ ਠੀਕ ਹੋ ਗਿਆ ਤਾਂ ਦੁਨੀਆਂ ਦੀ ਸਾਰੀ ਸਿੱਖਿਆ ਗ੍ਰਹਿਣ ਕਰਨ ਵਿਚ ਉਸਨੂੰ ਜ਼ਿਆਦਾ ਸਮਾਂ ਨਹੀਂ ਲੱਗੇਗਾ।

ਜੀਐੱਸਟੀ ਲਾਗੂ ਕਰਨ ਦਾ ਇਸ ਤੋਂ ਸਹੀ ਸਮਾਂ ਨਹੀਂ ਹੋ ਸਕਦਾ ਸੀ: ਐਸੋਚੈਮ
ਨਵੀਂ ਦਿੱਲੀ: ਉਦਯੋਗ ਸੰਗਠਨ ਐਸੋਚੈਮ ਨੇ ਦਬੀ ਸੁਰ ਵਿੱਚ ਵਸਤੂ ਅਤੇ ਸੇਵਾ ਟੈਕਸ (ਜੀਐੱਸਟੀ) ਲਾਗੂ ਹੋਣ ਤੋਂ ਬਾਅਦ ਮਹਿੰਗਾਈ ਵਧਣ ਦਾ ਸ਼ੱਕ ਪ੍ਰਗਟਾਉਂਦੇ ਹੋਏ ਐਤਵਾਰ ਨੂੰ ਕਿਹਾ ਕਿ ਪ੍ਰਬੰਧ ਲਾਗੂ ਕਰਨ ਲਈ ਇਸ ਤੋਂ ਸਹੀ ਸਮਾਂ ਨਹੀਂ ਹੋ ਸਕਦਾ, ਜਦੋਂ ਮਹਿੰਗਾਈ ਰਿਕਾਰਡ ਹੇਠਲੇ ਪੱਧਰ ‘ਤੇ ਹੈ।

ਐਸੋਚੈਮ ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਮਈ ਵਿੱਚ ਖੁਦਰਾ ਮੁਦਰਾਸਫ਼ੀਤੀ ਦੀ ਦਰ 2.18 ਫੀਸਦੀ ਹੈ, ਜੋ ਚਾਰ ਸਾਲ ਦਾ ਹੇਠਲਾ ਪੱਧਰ ਹੈ। ਇਹ ਜੀਐੱਸਟੀ ਲਾਗੂ ਕਰਨ ਲਈ ਮਹਿੰਗਾਈ ਦੇ ਨਜ਼ਰੀਏ ਨਾਲ ਬਿਲਕੁਲ ਸਹੀ ਸਮਾਂ ਹੈ। ਐਸੋਚੈਮ ਦੇ ਜਨਰਲ ਸਕੱਤਰ ਡੀਐੱਸ ਰਾਵਤ ਨੇ ਕਿਹਾ ਕਿ ਮਈ ਵਿੱਚ ਥੋਕ ਮੁਦਰਾਸਫ਼ੀਤੀ ਦੀ ਦਰ ਵੀ 2.17 ਫੀਸਦੀ ਰਹੀ ਹੈ। ਸ਼ੁਰੂਆਤੀ ਗੇੜ ਵਿੱਚ ਮਾਨਸੂਨ ਦੀ ਵਰਖਾਸ ਵੀ ਚੰਗੀ ਹੋਈ ਹੈ। ਇਸ ਨਾਲ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਨਰਮੀ ਆਉਣੀ ਚਾਹੀਦੀ ਹੈ।

ਹਰ ਕਿਸੇ ਨੂੰ ਮਿਲੇ ਉਸਦਾ ਬਣਦਾ ਹੱਕ
ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ ਇੱਥੇ ਨਿਰਪੱਖ ਨਿਆਂਇਕ ਵਿਵਸਥਾ ਇਸ ਦੇਸ਼ ਦੀ ਖੂਬਸੂਰਤੀ ਹੈ ਪਿਛਲੇ ਸਾਲ ਅਕਤੂਬਰ ਮਹੀਨੇ ਸਾਡੇ ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਜਗਜੀਤ ਸਿੰਘ ਤੇ ਹੋਰ ਬਨਾਮ ਪੰਜਾਬ ਸਰਕਾਰ ਕੇਸ ਵਿੱਚ ਕੇਸ ਦਾ ਫੈਸਲਾ ਪਟੀਸ਼ਨਰਾਂ ਦੇ ਹੱਕ ਵਿੱਚ ਕਰਦੇ ਹੋਏ ਮੁਲਾਜ਼ਮਾਂ ਨੂੰ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦੇਣ ਦਾ ਇਤਹਾਸਿਕ ਤੇ ਸਕਾਰਾਤਮਕ ਫੈਸਲਾ ਦਿੱਤਾ ਗਿਆ ਅਜੋਕੇ ਦੌਰ ਵਿੱਚ ਜਦੋਂ ਸਾਮਰਾਜਵਾਦੀ ਤਾਕਤਾਂ ਵਧ-ਫੁੱਲ ਰਹੀਆਂ ਹਨ ਤੇ ਦੇਸ਼ ਤੇਜੀ ਨਾਲ ਨਿੱਜੀਕਰਨ ਵੱਲ ਵਧ ਰਿਹਾ ਹੈ ਤਾਂ ਇਸ ਫੈਸਲੇ ਦੀ ਮਹੱਤਤਾ ਹੋਰ ਵੀ ਜਿਆਦਾ ਹੋ ਜਾਂਦੀ ਹੈ ਸਰਕਾਰੀ ਵਿਭਾਗਾਂ ਵਿੱਚ ਹੀ ਇੱਕ ਹੀ ਅਹੁਦੇ ‘ਤੇ ਕੰਮ ਕਰਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੈ ਜੋ ਕਿ ਕਾਨੂੰਨ ਦੀ ਸਰਾਸਰ ਉਲੰਘਣਾ ਹੈ ਅਤੇ ਕਿਰਤ ਦੇ ਨਾਲ-ਨਾਲ ਆਰਥਿਤ ਅਤੇ ਮਾਨਸਿਕ ਲੁੱਟ ਵੀ ਹੈ

ਪੰਜਾਬ ਵਿੱਚ ਪਿਛਲੇ ਸਮੇਂ ਤੋਂ ਠੇਕਾ ਅਧਾਰਤ ਭਰਤੀਆਂ ਚੱਲ ਰਹੀਆਂ ਸਨ ਜਿਸ ਵਿੱਚ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨਿਗੂਣੀਆਂ ਤਨਖਾਹਾਂ ‘ਤੇ ਭਰਤੀ ਕੀਤਾ ਜਾਂਦਾ ਰਿਹਾ ਹੈ ਅਜੋਕੇ ਮਹਿੰਗਾਈ ਦੇ ਯੁੱਗ ਵਿੱਚ ਖਰਚੀਲੀਆਂ ਪੜ੍ਹਾਈਆਂ ਕਰਨ ਦੇ ਬਾਵਜੂਦ ਬੇਰੁਜਗਾਰੀ ਦੇ ਆਲਮ ਵਿੱਚ ਨੌਜਵਾਨ ਘੱਟ ਤਨਖਾਹ ‘ਤੇ ਕੰਮ ਕਰਨ ਲਈ ਮਜਬੂਰ ਹਨ ਸਰਕਾਰੀ ਤੰਤਰ ਵਿੱਚ ਵੀ ਇਹ ਹੋ ਰਿਹਾ ਹੈ ਤੇ ਨਿੱਜੀ ਖੇਤਰ ਦੀ ਹਾਲਤ ਇਸ ਤੋਂ ਵੀ ਕਿਤੇ ਗੰਭੀਰ ਤੇ ਮਾੜੀ ਹੈ ਪਿਛਲੀ ਸਰਕਾਰ ਵੱਲੋਂ ਜੋ ਸਰਕਾਰੀ ਭਰਤੀਆਂ ਕੀਤੀਆਂ ਗਈਆਂ ਹਨ ਉਸ ਵਿੱਚ ਨਵਨਿਯੁਕਤ ਕਰਮਚਾਰੀਆਂ ਨੂੰ ਤਿੰਨ ਸਾਲ ਲਈ ਮੁਢਲੀ ਤਨਖਾਹ 10300 ਰੁਪਏ ਦਿੱਤੀ ਜਾਣੀ ਹੈ

ਅਜੋਕੇ ਮਹਿੰਗਾਈ ਦੇ ਯੁੱਗ ਵਿੱਚ 10300 ਰੁਪਏ ਪੜ੍ਹੇ-ਲਿਖੇ ਬੁੱਧੀਜੀਵੀ ਵਰਗ ਨਾਲ ਮਜ਼ਾਕ ਹੈ ਸਰਕਾਰਾਂ ਵੱਲੋਂ ਸਰਕਾਰੀ ਤੰਤਰ ਤੋਂ ਲਗਾਤਾਰ ਪੈਰ ਪਿਛਾਂਹ ਖਿੱਚੇ ਜਾ ਰਹੇ ਹਨ ਅਤੇ ਨਵੇਂ ਭਰਤੀ ਕੀਤੇ ਨੌਜਵਾਨਾਂ ਦਾ ਆਰਥਿਕ ਸ਼ੋਸ਼ਣ ਵੀ ਕੀਤਾ ਜਾ ਰਿਹਾ ਹੈ ਅਜੋਕੇ ਮੁਕਾਬਲੇਬਾਜੀ ਦੇ ਯੁੱਗ ਵਿੱਚ ਸਖਤ ਇਮਤਿਹਾਨਾਂ ਵਿਚੋਂ ਗੁਜਰਨ ਤੋਂ ਬਾਅਦ ਵੀ ਉਹਨਾਂ ਦੇ ਭਰਤੀ ਹੋਣ ਤੋਂ ਬਾਅਦ ਵੀ ਅਜਿਹੀਆਂ ਸ਼ਰਤਾਂ ਲਾਈਆਂ ਜਾ ਰਹੀਆਂ ਹਨ ਇੱਕੋ ਅਸਾਮੀ ਤੇ ਇੱਕੋ ਜਿਹਾ ਕੰਮ ਕਰਦੇ ਕਰਮਚਾਰੀਆਂ ਦੀ ਤਨਖਾਹ ਵੱਧ-ਘੱਟ ਕਿਵੇਂ ਹੋ ਸਕਦੀ ਹੈ? ਹੁਣ ਤਾਂ ਦੋ ਦੀ ਸਭ ਤੋਂ ਉੱਤਲੀ ਅਦਾਲਤ ਵੀ ਇਸ ‘ਤੇ ਮੋਹਰ ਲਗਾ ਚੁੱਕੀ ਹੈ ਪਰ ਇਸ ਸਭ ਦੇ ਬਾਵਜੂਦ ਵੀ ਪੰਜਾਬ ਵਿੱਚ ਹਾਲੇ ਵੀ ਬਹੁਤ ਸਾਰੇ ਮੁਲਾਜਮ ਘੱਟ ਤਨਖਾਹਾਂ ‘ਤੇ ਕੰਮ ਕਰਨ ਲਈ ਮਜਬੂਰ ਹਨ ਇੰਝ ਜਾਪਦਾ ਹੈ ਕਿ ਸਰਕਾਰ ਇਸ ਮਾਮਲੇ ਪ੍ਰਤੀ ਗੰਭੀਰ ਹੀ ਨਹੀਂ ਜਾਂ ਜਾਣ-ਬੁੱਝ ਕੇ ਅੱਖਾਂ ਮੀਚੀਆਂ ਜਾ ਰਹੀਆਂ ਹਨ ਇਸ ਤਰ੍ਹਾਂ ਇਹ ਭਾਰਤੀ ਸੰਵਿਧਾਨ ਦੇ ਸਮਾਨਤਾ ਦੇ ਅਧਿਕਾਰ ਦੀ ਵੀ ਉਲੰਘਣਾ ਹੈ

ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਾਗਰਿਕਾਂ ਅਤੇ ਮੁਲਾਜਮਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਰਾਬਰ ਕੰਮ ਬਰਾਬਰ ਤਨਖਾਹ ਦਾ ਸਿਧਾਂਤ ਲਾਗੂ ਕਰੇ ਤੇ ਸਾਰਿਆਂ ਨੂੰ ਉਹਨਾਂ ਦੇ ਕੀਤੇ ਕੰਮ ਤੇ ਮਿਹਨਤ ਦਾ ਮੁੱਲ ਦਵੇ ਜੋ ਕਿ ਮੁਲਾਜਮਾਂ ਦਾ ਹੱਕ ਵੀ ਹੈ ਮਾਨਵਤਾਵਾਦ ਅਤੇ ਕਿਰਤ ਦੇ ਸਿਧਾਂਤਾਂ ਅਨੁਸਾਰ ਵੀ ਇਹ ਗੱਲ ਜਾਇਜ ਬਣਦੀ ਹੈ ਤਾਂ ਜੋ ਕਿਰਤ ਦੀ ਲੁੱਟ ਨੂੰ ਰੋਕਿਆ ਜਾ ਸਕੇ ਅੱਜ ਦੇ ਯੁੱਗ ਵਿੱਚ ਇਹ ਮਸਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ ਸੋ ਇਸ ਸੰਬੰਧੀ ਜਲਦੀ ਨਾਲ ਕੋਈ ਠੋਸ ਨੀਤੀ ਬਣਾ ਕੇ ਲਾਗੂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਸ਼ੋਸ਼ਣ ਨੂੰ ਰੋਕਿਆ ਜਾ ਸਕੇ ਅਤੇ ਸਭ ਨੂੰ ਆਪਣਾ ਬਣਦਾ ਹੱਕ ਮਿਲ ਸਕੇ

ਗੁਰਪ੍ਰੀਤ ਸਿੰਘ ਮੋਰਿੰਡਾ