Article-370 - Sach Kahoon Punjabi
Bollywood Movie : ਯਾਮੀ ਗੌਤਮ ਦੀ ਫਿਲਮ ਆਰਟੀਕਲ 370 ਦਾ ਟ੍ਰੇਲਰ ਰਿਲੀਜ਼
ਮੁੰਬਈ (ਏਜੰਸੀ)। Bollywood Movie ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਦੀ ਆਉਣ ਵਾਲੀ ਫਿਲਮ ਆਰਟੀਕਲ 370 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜੀਓ ਸਟੂਡੀਓਜ਼ ਨੇ ਬੀ62 ਸਟੂਡੀਓਜ਼ ਦੇ ਸਹਿਯੋਗ ਨਾਲ ਫਿਲਮ ਆਰਟੀਕਲ 370 ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਇਸ ਫਿਲਮ ਵਿੱਚ ਯਾਮੀ ਗੌਤਮ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਧਾਰਾ 370 ਇੱਕ ਖੁਫੀਆ ਅਧਿਕਾਰੀ (ਯਾਮੀ ਦੁਆਰਾ ਨਿਭਾਈ ਗਈ) ਦੀ ਕਹਾਣੀ ਦੱਸਦੀ ਹੈ ਜੋ ਇੱਕ ਪੀਐਮਓ ਨੌਕਰਸ਼ਾਹ (ਪ੍ਰਿਯਾਮਣੀ) ਦੇ ਨਾਲ ਘਟਨਾਵਾਂ ਦੀ ਇੱਕ ਗੁੰਝਲਦਾਰ ਲੜੀ ਅਤੇ ਇੱਕ ਅੱਤਵਾਦ ਗਠਜੋੜ ਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਕਰਦਾ ਹੈ। Article 370 Trailer
ਇਹ ਵੀ ਪੜ੍ਹੋ: Traffic Rule : ਪੰਜਾਬ ’ਚ ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਬਦਲ ਦਿੱਤਾ ਇਹ ਨਿਯਮ
ਜਿਸ ਕਾਰਨ ਕਸ਼ਮੀਰ ਵਿੱਚੋਂ ਧਾਰਾ 370 ਨੂੰ ਖਤਮ ਕਰਨ ਦਾ ਇਤਿਹਾਸਕ ਅਤੇ ਬੇਮਿਸਾਲ ਨਤੀਜਾ ਸਾਹਮਣੇ ਆਇਆ ਹੈ। ਆਰਟੀਕਲ 370 ਇੱਕ ਉੱਚ ਆਕਟੇਨ ਐਕਸ਼ਨ ਸਿਆਸੀ ਡਰਾਮਾ ਹੈ। ਇਹ ਫਿਲਮ ਆਦਿਤਿਆ ਸੁਹਾਸ ਜਾਂਭਲੇ ਦੁਆਰਾ ਨਿਰਦੇਸ਼ਤ ਹੈ। ਜੋਤੀ ਦੇਸ਼ਪਾਂਡੇ, ਆਦਿਤਿਆ ਧਰ ਅਤੇ ਲੋਕੇਸ਼ ਧਰ ਦੁਆਰਾ ਨਿਰਮਿਤ, ਇਹ ਫਿਲਮ 23 ਫਰਵਰੀ 2024 ਨੂੰ ਰਿਲੀਜ਼ ਹੋਵੇਗੀ।
ਧਾਰਾ 370 : ਕਸ਼ਮੀਰ ’ਚ ਬਦਲਦਾ ਮਾਹੌਲ
Article 370
ਸਾਲ 2014 ਤੋਂ ਪਹਿਲਾਂ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਦੇਸ਼ ਦਾ ਸਵਰਗ ਕਹੇ ਜਾਣ ਵਾਲੇ ਕਸ਼ਮੀਰ ’ਚ ਸ਼ਾਂਤੀ ਦੀ ਸਥਾਪਨਾ ਹੋ ਸਕੇਗੀ ਆਏ ਦਿਨ ਸੰਘਰਸ਼ ਬੰਦੀ ਦਾ ਉਲੰਘਣ, ਅੱਤਵਾਦੀ ਹਮਲੇ ਅਤੇ ਗੋਲੀਆਂ ਤੇ ਤੋਪਾਂ ਦੇ ਗੋਲਿਆਂ ਦੀਆਂ ਗੂੰਜਦੀ ਅਵਾਜ਼ ਕਸ਼ਮੀਰ ਦਾ ਧਿਆਨ (ਨੀਂਦ) ਭੰਗ ਕਰਨ ਲਈ ਕਾਫ਼ੀ ਸੀ ਉੱਥੇ ਹੁਣ 2014 ਤੋਂ ਬਾਅਦ ਇੱਕ ਦਮ ਹੀ ਕਸ਼ਮੀਰ ਦਾ ਮਾਹੌਲ ਬਦਲ ਗਿਆ ਕਸ਼ਮੀਰ ਦਾ ਲਾਲ ਚੌਂਕ ਜਿੱਥੇ ਜ਼ਿਆਦਾਤਰ ਸਮਾਂ ਕਰਫਿਊ ਦੇ ਹਾਲਾਤ ਰਹਿੰਦੇ ਸਨ ਉੱਥੇ ਹੁਣ ਸ਼ਾਂਤੀ ਹੋ ਗਈ ਹੈ ਇੰਨਾ ਹੀ ਨਹੀਂ ਪਿਛਲੇ ਦਿਨੀਂ ਤਾਂ ਲਾਲ ਚੌਂਕ ’ਤੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ ਹੈ ਇਹ ਲਾਲ ਚੌਂਕ ਭਾਰਤ ਖਿਲਾਫ਼ ਕਸ਼ਮੀਰ ਦੇ ਵੱਖਵਾਦੀ ਮਨਸੂਬਿਆਂ ਅਤੇ ਦੇਸ਼ ਵਿਰੋਧੀ ਸਾਜਿਸ਼ਾਂ ਦਾ ਅੱਡਾ ਹੋਇਆ ਕਰਦਾ ਸੀ। (Article 370)
ਇਹ ਵੀ ਪੜ੍ਹੋ : ਸ਼੍ਰੀਲੰਕਾ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਇੰਗਲੈਂਡ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ
ਪਰ ਕੇਂਦਰ ਸਰਕਾਰ ਦੇ ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਇੱਥੋਂ ਦਾ ਮਾਹੌਲ ਹੀ ਬਦਲ ਗਿਆ ਹੈ ਪਿਛਲੇ 9 ਸਾਲਾਂ ’ਚ ਹੀ ਉੱਥੇ ਹਾਲਾਤ ਕਿੰਨੇ ਬਦਲ ਗਏ ਹਨ ਇਹ ਸਭ ਇੱਕਦਮ ਨਹੀਂ ਹੋਇਆ ਹੈ ਪਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਕੂਟਨੀਤੀ ਅਤੇ ਦੂਰਗਾਮੀ ਫੈਸਲਿਆਂ ਦਾ ਨਤੀਜਾ ਹੈ ਕਿ ਅੱਜ ਭਾਰਤ ਦੇ ਲੋਕ ਕਸ਼ਮੀਰ ਨੂੰ ਇੱਕ ਵਾਰ ਫ਼ਿਰ ਆਪਣੇ ਹੀ ਦੇਸ਼ ਦਾ ਹਿੱਸਾ ਮੰਨਣ ਲੱਗੇ ਹਨ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਨੂੰ ਕਸ਼ਮੀਰ ਦੇ ਲਾਲ ਚੌਂਕ ਦੀ ਦੱਸਿਆ ਜਾ ਰਿਹਾ ਹੈ ਵਾਇਰਲ ਵੀਡੀਓ ’ਚ ਲਾਲ ਚੌਂਕ ’ਤੇ ਇੱਕ ਮੰਦਿਰ ਨੂੰ ਦਿਖਾਇਆ ਗਿਆ ਹੈ ਇਸ ਵਿਚ ਕਈ ਲੋਕ ਇਕੱਠੇ ਸੜਕ ਕੰਢੇ ਖੜੇ੍ਹ ਹੋ ਕੇ ਪੂਜਾ ਕਰਦੇ ਦਿਸ ਰਹੇ ਹਨ ਇਸ ਦੇ ਨਾਲ ਹਨੂੰਮਾਨ ਆਰਤੀ ਵੱਜ ਰਹੀ ਹੈ ਇਸ ਦੇ ਨਾਲ ਹੀ ਸੁਰੱਖਿਆ ਦੇ ਇੰਤਜ਼ਾਮ ਵੀ ਦੇਖੇ ਜਾ ਸਕਦੇ ਹਨ। (Article 370)
ਇਹ ਵੀ ਪੜ੍ਹੋ : ਦੁਕਾਨਾਂ ਨੂੰ ਲੱਗੀ ਐਨੀ ਭਿਆਨਕ ਅੱਗ ਕਿ ਸਭ ਕੁਝ ਸੜ ਕੇ ਹੋਇਆ ਸੁਆਹ
ਲੋਕ ਇਸ ਦੇ ਕੁਮੈਂਟ ਵਿਚ ਮੋਦੀ ਸਰਕਾਰ ਦੇ ਕਸ਼ਮੀਰ ਵਿਚ ਸਖ਼ਤ ਐਕਸ਼ਨ ਅਤੇ ਕੰਮਾਂ ਦੀ ਤਾਰੀਫ਼ ਕਰ ਰਹੇ ਹਨ ਲੋਕ ਕਹਿ ਰਹੇ ਹਨ ਕਿ ਅਜਿਹਾ ਨਜ਼ਾਰਾ ਕਿਸੇ ਨੇ ਸੁਫਨੇ ’ਚ ਵੀ ਨਹੀਂ ਸੋਚਿਆ ਸੀ ਕੇਂਦਰ ਸਰਕਾਰ ਨੇ 5 ਅਗਸਤ, 2019 ਨੂੰ ਉਹ ਕਰ ਦਿੱਤਾ, ਜਿਸ ਦੀ ਕਲਪਨਾ ਕਰਨਾ ਵੀ ਸੌਖਾ ਨਹੀਂ ਸੀ ਸਰਕਾਰ ਨੇ ਚਾਰ ਸਾਲ ਪਹਿਲਾਂ ਜੰਮੂ ਕਸ਼ਮੀਰ ’ਤੇ ਲਾਗੂ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰ ਦਿੱਤਾ ਇਸ ਦੇ ਚੱਲਦਿਆਂ ਹੀ ਕਸ਼ਮੀਰ ਦੀ ਆਬੋ-ਹਵਾ ਬਦਲ ਗਈ ਉੱਥੇ ਹੁਣ ਘਾਟੀ ’ਚ ਵੱਡੀ ਗਿਣਤੀ ’ਚ ਸੁਰੱਖਿਆ ਬਲਾਂ ਦੀ ਮੌਜ਼ੂਦਗੀ ਕਾਰਨ ਪੱਥਰਬਾਜੀ ਦੀਆਂ ਘਟਨਾਵਾਂ ਲਗਭਗ ਜ਼ੀਰੋ ਹੋ ਗਈਆਂ ਹਨ ਉੱਪਰੋਂ ਐਨਆਈਏ ਵਰਗੀਆਂ ਕੇਂਦਰੀ ਏਜੰਸੀਆਂ ਦੇ ਸਖ਼ਤ ਕਦਮਾਂ ਨਾਲ ਅੱਤਵਾਦ ਦਾ ਲੱਕ ਟੁੱਟ ਗਿਆ। (Article 370)
ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ 2021 ਦੇ ਜਨਵਰੀ ਤੋਂ ਜੁਲਾਈ ਤੱਕ ਕਸ਼ਮੀਰ ’ਚ 76 ਪੱਥਰਬਾਜ਼ੀ ਦੀਆਂ ਘਟਨਾਵਾਂ ਰਿਕਾਰਡ ਹੋਈਆਂ, ਜੋ 2020 ਦੀ ਇਂਸ ਮਿਆਦ ’ਚ 222 ਤੇ 2019 ਦੀ ਇਸ ਮਿਆਦ ’ਚ ਹੋਈਆਂ 618 ਘਟਨਾਵਾਂ ਦੇ ਮੁਕਾਬਲੇ ਕਾਫ਼ੀ ਘੱਟ ਹਨ ਇਨ੍ਹਾਂ ਘਟਨਾਵਾਂ ’ਚ ਸੁਰੱਖਿਆ ਬਲਾਂ ਦੇ ਜ਼ਖ਼ਮੀ ਹੋਣ ਦੀ ਗਿਣਤੀ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਸਾਲ 2019 ’ਚ ਜਨਵਰੀ ਤੋਂ ਜੁਲਾਈ ਮਹੀਨੇ ਵਿਚਕਾਰ ਸੁਰੱਖਿਆ ਬਲਾਂ ਦੇ 64 ਜਵਾਨ ਪੱਥਰਬਾਜ਼ੀ ਤੇ ਅੱਤਵਾਦ ਦੀਆਂ ਘਟਨਾਵਾਂ ’ਚ ਜ਼ਖ਼ਮੀ ਹੋਏ ਸਨ ਪਰ ਸਾਲ 2021 ਦੀ ਇਸ ਮਿਆਦ ’ਚ ਇਹ ਅੰਕੜਾ ਘਟ ਕੇ 10 ਹੋ ਗਿਆ ਗ੍ਰਹਿ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਸਾਲ 2019 ਦੇ ਜਨਵਰੀ ਤੋਂ ਜੁਲਾਈ ਮਹੀਨੇ ’ਚ 339 ਨਾਗਰਿਕਾਂ ਨੂੰ ਪੈਲੇਟ ਗੰਨ ਅਤੇ ਲਾਠੀਚਾਰਜ਼ ਕਾਰਨ ਸੱਟਾਂ ਲੱਗੀਆਂ ਸਨ।
2021 ਦੀ ਇਸ ਮਿਆਦ ’ਚ ਇਹ ਅੰਕੜਾ 25 ਤੱਕ ਆ ਡਿੱਗਾ
ਜਦੋਂ ਕਿ 2021 ਦੀ ਇਸ ਮਿਆਦ ’ਚ ਇਹ ਅੰਕੜਾ 25 ਤੱਕ ਆ ਡਿੱਗਾ ਜੰਮੂ ਕਸ਼ਮੀਰ ਸਬੰਧੀ ਓਵਰਆਲ ਡੇਟਾ ਸੰਗ੍ਰਹਿ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਇਸ ਵਿਚ ਪੱਥਰਬਾਜ਼ੀ ਸਮੇਤ ਕਾਨੂੰਨ ਵਿਵਸਥਾ ਭੰਗ ਹੋਣ ਦੀਆਂ ਸਾਰੀਆਂ ਘਟਨਾਵਾਂ ਸ਼ਾਮਲ ਹਨ ਇਸ ਡੇਟਾ ਅਨੁਸਾਰ, 2022 ’ਚ ਜੰਮੂ ਕਸ਼ਮੀਰ ’ਚ ਸਿਰਫ਼ 20 ਵਾਰ ਕਾਨੂੰਨ ਵਿਵਸਥਾ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਅੰਕੜੇ ਦੱਸਦੇ ਹਨ ਕਿ ਕਸ਼ਮੀਰ ਦੇ ਲੋਕ ਵੀ ਜੋ ਹੁਣ ਤੱਕ ਪਾਕਿਸਤਾਨ ਦੀ ਸਰਪ੍ਰਸਤੀ ਚਾਹੰੁਦੇ ਸਨ ਉਹ ਹੁਣ ਭਾਰਤ ਦੀ ਹਿਮਾਇਤ ਕਰ ਰਹੇ ਹਨ ਪੀਐਮ ਨਰਿੰਦਰ ਮੋਦੀ ਦੀ ਦੂਰਗਾਮੀ ਸੋਚ ਤੇ ਸਖਤ ਫੈਸਲਿਆਂ ਦਾ ਹੀ ਅਸਰ ਹੈ ਕਿ ਉੱਥੇ ਅੱਤਵਾਦੀਆਂ ਦੇ ਓਵਰ-ਗਰਾਊਂਡ ਵਰਕਰਾਂ ਦੀਆਂ ਗਿ੍ਰਫ਼ਤਾਰੀਆਂ ’ਚ ਭਾਰੀ ਵਾਧਾ ਹੋਇਆ ਹੈ। (Article 370)
ਅੱਤਵਾਦੀਆਂ ਦੀਆਂ ਭਰਤੀਆਂ ’ਚ ਵੀ 14 ਫੀਸਦੀ ਦੀ ਕਮੀ ਦਰਜ ਹੋਈ ਹੈ
ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ, 2019 (ਜਨਵਰੀ-ਜੁਲਾਈ) ’ਚ 82 ਗਿ੍ਰਫ਼ਤਾਰੀਆਂ ਦੇ ਮੁਕਾਬਲੇ 2021 (ਜਨਵਰੀ-ਜੁਲਾਈ) ’ਚ 178 ਗਿ੍ਰਫਤਾਰੀਆਂ ਹੋਈਆਂ 5 ਅਗਸਤ, 2019 ਤੋਂ 6 ਜੂਨ, 2022 ਤੱਕ ਦੇ 10 ਮਹੀਨਿਆਂ ’ਚ ਹੋਈਆਂ ਅੱਤਵਾਦੀ ਘਟਨਾਵਾਂ ਦੇ ਅੰਕੜਿਆਂ ਦੀ ਤੁਲਨਾ ’ਚ ਉਸ ਤੋਂ ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ ਇਸ ਵਿਚ 32 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ ਇਸ ਤਰ੍ਹਾਂ, ਅੱਤਵਾਦੀ ਘਟਨਾਵਾਂ ’ਚ ਭਾਰਤੀ ਸੁਰੱਖਿਆ ਬਲਾਂ ਦੀ ਸ਼ਹਾਦਤ 52 ਫੀਸਦੀ ਅਤੇ ਨਾਗਰਿਕਾਂ ਦੀ ਮੌਤ 14 ਫੀਸਦੀ ਘੱਟ ਹੋ ਗਈ ਇਸ ਦੌਰਾਨ ਅੱਤਵਾਦੀਆਂ ਦੀਆਂ ਭਰਤੀਆਂ ’ਚ ਵੀ 14 ਫੀਸਦੀ ਦੀ ਕਮੀ ਦਰਜ ਹੋਈ ਹੈ ਕਸ਼ਮੀਰ ਘਾਟੀ ’ਚ ਜਿੱਥੇ ਪਹਿਲਾਂ ਪੱਥਰਬਾਜ਼ੀ ਦੀਆਂ ਘਟਨਾਵਾਂ ਆਮ ਹੁੰਦੀਆਂ ਸਨ ਆਏ ਦਿਨ ਪੱਥਰਬਾਜ਼ੀ ਦੀ ਘਟਨਾ ਨਾਲ ਬੇਕਸੂਰ ਲੋਕਾਂ ਦੀ ਮੌਤ ਤੱਕ ਹੋ ਜਾਂਦੀ ਸੀ ਧਾਰਾ 370 ਖ਼ਤਮ ਹੋਣ ਤੋਂ ਬਾਅਦ ਇਨ੍ਹਾਂ ਘਟਨਾਵਾਂ ’ਚ ਲਗਾਤਾਰ ਕਮੀ ਦੇਖਣ ਨੂੰ ਮਿਲੀ ਹੈ। (Article 370)
ਸਾਲ 2018 ਤੋਂ 2022 ਵਿਚਕਾਰ ਅੱਤਵਾਦੀ ਗਤੀਵਿਧੀਆਂ ’ਚ 45.2 ਫੀਸਦੀ ਦੀ ਕਮੀ ਦੇਖਣ ਨੂੰ ਮਿਲੀ ਹੈ ਘਾਟੀ ’ਚ ਕਾਨੂੰਨ ਵਿਵਸਥਾ ਦੇ ਮਾਮਲੇ ਵੀ 1767 ਤੋਂ ਘਟ ਕੇ 50 ਰਹਿ ਗਏ 2022 ’ਚ ਸੁਰੱਖਿਆ ਬਲਾਂ ਦੇ 31 ਜਵਾਨਾਂ ਦੀ ਜਾਨ ਗਈ, ਜਦੋਂ ਕਿ 2018 ’ਚ ਇਹ 91 ਸਨ ਕੇਂਦਰ ਸਰਕਾਰ ਨੇ ਕਸ਼ਮੀਰ ’ਚ ਜਨਤਾ ਦੀ ਬਿਹਤਰੀ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ 370 ਹਟਣ ਤੋਂ ਪਹਿਲਾਂ ਸਕੂਲ, ਕਾਲਜ, ਯੂਨੀਵਰਸਿਟੀ, ਇੰਡਸਟ੍ਰੀਜ਼ ਦਾ ਬੰਦ ਹੋਣਾ ਹਰ ਦਿਨ ਦੀ ਗੱਲ ਸੀ, ਪਰ ਅੱਜ ਇੱਥੇ ਸਕੂਲ, ਕਾਲਜ ਰੋਜ਼ਾਨਾ ਖੁੱਲ੍ਹਦੇ ਹਨ ਅੱਜ ਇੱਥੋਂ ਦੇ ਵਿਦਿਆਰਥੀ ਦੇਸ਼ ਦੀ ਮੁੱਖਧਾਰਾ ਨਾਲ ਜੁੜਦੇ ਦਿਸ ਰਹੇ ਹਨ ਅਜਿਹਾ ਨਹੀਂ ਕਿ ਪਹਿਲਾਂ ਕਸ਼ਮੀਰ ਕੇਂਦਰ ਸਰਕਾਰ ਦੇ ਏਜੰਡੇ ’ਚ ਨਹੀਂ ਰਿਹਾ ਅਜ਼ਾਦੀ ਤੋਂ ਬਾਅਦ ਉੱਥੇ ਦੇਸ਼ ਦਾ ਅਥਾਹ ਧਨ ਵਿਕਾਸ ਲਈ ਭੇਜਿਆ ਗਿਆ। (Article 370)
ਧਾਰਾ 370 ਹਟਣ ਤੋਂ ਬਾਅਦ ਕਸ਼ਮੀਰ ’ਚ ਕੇਂਦਰ ਸਰਕਾਰ ਨੇ ਕਈ ਯੋਜਨਾਵਾਂ ਸ਼ੁਰੂ ਕਰਕੇ ਉੱਥੋਂ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ
ਪਰ ਭਿ੍ਰਸ਼ਟਾਚਾਰ ਅਤੇ ਕਮਜ਼ੋਰ ਫੈਸਲਿਆਂ ਕਾਰਨ ਇਹ ਧਨ ਉੱਥੇ ਕਿਸੇ ਕੰਮ ਨਹੀਂ ਆਇਆ ਧਾਰਾ 370 ਹਟਣ ਤੋਂ ਬਾਅਦ ਕਸ਼ਮੀਰ ’ਚ ਕੇਂਦਰ ਸਰਕਾਰ ਨੇ ਕਈ ਯੋਜਨਾਵਾਂ ਸ਼ੁਰੂ ਕਰਕੇ ਉੱਥੋਂ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਉੱਥੇ ਸ਼ਾਂਤੀ ਸਥਾਪਿਤ ਕਰਨ ਦਾ ਕੰਮ ਕੀਤਾ ਗਿਆ ਕੇਂਦਰ ਸਰਕਾਰ ਦੇ ਪਹਿਲੇ ਕਾਰਜਕਾਲ ’ਚ ਵੱਡਾ ਕੂਟਨੀਤਿਕ ਫੈਸਲਾ ਕਰਦਿਆਂ ਭਾਜਪਾ ਨੇ ਪੀਡੀਪੀ ਨਾਲ ਗਠਜੋੜ ਕਰਕੇ ਉੱਥੇ ਮਜ਼ਬੂਤ ਪਕੜ ਬਣਾਈ ਅਤੇ ਪੀਡੀਪੀ ਨਾਲ ਗਠਜੋੜ ਟੁੱਟਣ ਤੋਂ ਬਾਅਦ ਰਣਨੀਤੀ ਤਹਿਤ ਧਾਰਾ 370 ਨੂੰ ਖ਼ਤਮ ਕੀਤਾ ਗਿਆ ਇਸ ਤੋਂ ਬਾਅਦ ਸ਼ੁਰੂਆਤੀ ਦਿਨਾਂ ’ਚ ਜੋ ਵਿਰੋਧ ਦੇਖਣ ਨੂੰ ਮਿਲ ਰਿਹਾ ਸੀ ਉਹ ਹੁਣ ਲਗਭਗ ਜ਼ੀਰੋ ਹੋ ਗਿਆ ਹੈ ਇਸ ਤੋਂ ਇਲਾਵਾ ਕਸ਼ਮੀਰ ’ਚ ਉਜਾੜੇ ਗਏ ਲੋਕਾਂ ਨੂੰ ਵੀ ਉੱਥੇ ਵਾਪਸ ਵਸਾਉਣ ਦੇ ਯਤਨ ਕੀਤੇ ਜਾ ਰਹੇ ਹਨ। (Article 370)
ਪਹਿਲਾਂ ਕਸ਼ਮੀਰ ਦੇ ਨੌਜਵਾਨ ਪਾਕਿਸਤਾਨ ਸਮੱਰਥਿਤ ਅੱਤਵਾਦੀਆਂ ਨੂੰ ਆਪਣਾ ਆਈਡਲ ਮੰਨਦੇ ਸਨ ਉਹੀ ਨੌਜਵਾਨ ਹੁਣ ਦੇਸ਼ ਦੇ ਸੰਵਿਧਾਨ ’ਚ ਵਿਸ਼ਵਾਸ ਕਰਨ ਲੱਗੇ ਹਨ ਇਸ ਕਾਰਨ ਪਾਕਿ ਵੱਲੋਂ ਚਲਾਏ ਜਾਂਦੇ ਅੱਤਵਾਦ ਲਈ ਕਸ਼ਮੀਰ ਖੇਤਰ ਤੋਂ ਕੀਤੀ ਜਾ ਰਹੀ ਨੌਜਵਾਨਾਂ ਦੀ ਭਰਤੀ ’ਤੇ ਰੋਕ ਲੱਗ ਗਈ ਹੈ ਹੁਣ ਕਸ਼ਮੀਰ ਦਾ ਨੌਜਵਾਨ ਵਰਗ ਹੱਥ ’ਚ ਬੰਦੂਕ ਦੀ ਥਾਂ ਕਲਮ ਫੜ੍ਹਨਾ ਚਾਹੁੰਦਾ ਹੈ ਕੇਂਦਰ ਸਰਕਾਰ ਦੀ ਸਖ਼ਤੀ ਕਾਰਨ ਸੀਮਾ ਪਾਰੋਂ ਆਏ ਦਿਨ ਹੋਣ ਵਾਲੀ ਸੰਘਰਸ਼ ਬੰਦੀ ਦੇ ਉਲੰਘਣ ਦਾ ਸਿਲਸਿਲਾ ਵੀ ਟੁੱਟ ਗਿਆ ਹੈ ਅਤੇ ਪਿਛਲੇ ਇੱਕ ਸਾਲ ਤੋਂ ਸ਼ਾਇਦ ਹੀ ਕੋਈ ਅਜਿਹੀ ਖਬਰ ਹੋਵੇ ਜਿਸ ’ਚ ਸੰਘਰਸ਼ ਬੰਦੀ ਦਾ ਉਲੰਘਣ ਕੀਤਾ ਗਿਆ ਹੋਵੇ ਭਾਰਤੀ ਫੌਜ ਨੂੰ ਪੂਰੀ ਛੋਟ ਦਿੱਤੇ ਜਾਣ ਤੋਂ ਬਾਅਦ ਹੁਣ ਪਾਕਿ ਆਰਮੀ ਅਤੇ ਆਈਐਸਆਈ ਨੂੰ ਪਤਾ ਲੱਗ ਗਿਆ। (Article 370)
ਅੱਜ ਤੋਂ 9 ਸਾਲ ਪਹਿਲਾਂ ਜਿੱਥੇ ਅਖਬਾਰਾਂ ’ਚ ਕਸ਼ਮੀਰ ’ਚ ਸ਼ਾਂਤੀ ਸਬੰਧੀ ਲੇਖ ਛਪਦੇ ਸਨ
ਕਿ ਭਾਰਤ ਬਦਲ ਚੁੱਕਾ ਹੈ ਅੱਜ ਤੋਂ 9 ਸਾਲ ਪਹਿਲਾਂ ਜਿੱਥੇ ਅਖਬਾਰਾਂ ’ਚ ਕਸ਼ਮੀਰ ’ਚ ਸ਼ਾਂਤੀ ਸਬੰਧੀ ਲੇਖ ਛਪਦੇ ਸਨ, ਉੱਥੇ ਹੁਣ ਦੇਸ਼ਭਰ ਦੇ ਲੋਕਾਂ ਵਿਚਕਾਰ ਪੀਓਕੇ ’ਤੇ ਕਬਜ਼ੇ ਸਬੰਧੀ ਚਰਚਾ ਹੋਣ ਲੱਗੀ ਹੈ ਵੱਡੀ ਗੱਲ ਨਹੀਂ ਹੋਵੇਗੀ ਕਿ ਕਦੇ ਵੀ ਅਜਿਹੀ ਖ਼ਬਰ ਆ ਜਾਵੇ ਕਿ ਪੀਓਕੇ ਦਾ ਵੱਡਾ ਹਿੱਸਾ ਬਲੁਚਿਸਤਾਨ ’ਚ ਮਿਲਾ ਕੇ ਪਾਕਿਸਤਾਨ ਦੇ ਦੋ ਟੁਕੜੇ ਕਰ ਦਿੱਤੇ ਗਏ ਹਨ ਪਾਕਿਸਤਾਨ ਦਾ ਹਿੱਸਾ ਬਲੂਚਿਸਤਾਨ ਲੰਮੇ ਸਮੇਂ ਤੋਂ ਅਜ਼ਾਦੀ ਦੀ ਮੰਗ ਕਰ ਰਿਹਾ ਹੈ ਅਤੇ ਹੁਣ ਬਲੂੁਚਿਸਤਾਨ ਦੀ ਅਜ਼ਾਦੀ ਲਈ ੳੱੁਥੋਂ ਦੇ ਆਗੂ ਭਾਰਤ ਦੀ ਮੱਦਦ ਮੰਗ ਰਹੇ ਹਨ ਅਜਿਹਾ ਹੋਣਾ ਅਸੰਭਵ ਵੀ ਪ੍ਰਤੀਤ ਨਹੀਂ ਹੁੰਦਾ ਹੈ ਕਿਉਂਕਿ ਜੇਕਰ ਸਰਕਾਰ ਦੀ ਦਿ੍ਰੜ੍ਹ ਇੱਛਾ-ਸ਼ਕਤੀ ਹੋਵੇ ਤਾਂ ਕੁਝ ਵੀ ਸੰਭਵ ਹੈ।
ਧਾਰਾ 370 ਨੂੰ ਹਟਾਉਣਾ ਇੱਕ ਇਤਿਹਾਸਕ ਕਦਮ : ਸੈਨਾ ਪ੍ਰਮੁੱਖ
ਧਾਰਾ 370 ਨੂੰ ਹਟਾਉਣਾ ਇੱਕ ਇਤਿਹਾਸਕ ਕਦਮ : ਸੈਨਾ ਪ੍ਰਮੁੱਖ
ਨਵੀਂ ਦਿੱਲੀ। ਆਰਮੀ ਚੀਫ ਜਨਰਲ ਮਨੋਜ ਮੁਕੰਦ ਨਰਵਾਨੇ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣਾ ਇਕ ਇਤਿਹਾਸਕ ਕਦਮ ਕਿਹਾ। ਸੈਨਾ ਦਿਵਸ ਦੇ ਮੌਕੇ ‘ਤੇ ਜਨਰਲ ਨਰਵਾਣੇ ਨੇ ਕਿਹਾ ਕਿ ਇਸ ਕਦਮ ਨਾਲ ਪੱਛਮੀ ਗੁਆਂਢੀ (ਪਾਕਿਸਤਾਨ) ‘ਤੇ ਪ੍ਰੌਕਸੀ ਯੁੱਧ ਵਿਚ ਰੁਕਾਵਟ ਆਈ ਹੈ। ਜਨਰਲ ਨਰਵਾਣੇ ਨੇ ਕਿਹਾ, ਧਾਰਾ 370 ਨੂੰ ਹਟਾਉਣ ਨਾਲ ਜੰਮੂ-ਕਸ਼ਮੀਰ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਿੱਚ ਮਦਦ ਮਿਲੀ ਹੈ। ਸੈਨਾ ਮੁਖੀ ਨੇ ਕਿਹਾ ਕਿ ਸਿਪਾਹੀ ਫੌਜ ਦੀ ਤਾਕਤ ਹੁੰਦੇ ਹਨ ਤੇ ਭਾਰਤ ਅੱਤਵਾਦ ‘ਤੇ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ‘ਤੇ ਚੱਲ ਰਿਹਾ ਹੈ।
ਸਰਹੱਦ ਦੀ ਸਖਤ ਸੁਰੱਖਿਆ ਹੈ ਤੇ ਭਾਰਤ ਭਵਿੱਖ ਦੇ ਕਿਸੇ ਵੀ ਯੁੱਧ ਲਈ ਪੂਰੀ ਤਰ੍ਹਾਂ ਤਿਆਰ ਹੈ। ਸੈਨਾ ਦਿਵਸ ਦੇ ਮੌਕੇ ‘ਤੇ ਦਿੱਲੀ ਦੇ ਕੈਰੱਪਾ ਪਰੇਡ ਗਰਾਉਂਡ ਫੌਜੀ ਪਰੇਡ ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕੇ, ਪਹਿਲੀ ਵਾਰ ਇਕ ਮਹਿਲਾ ਅਧਿਕਾਰੀ, ਕਪਤਾਨ ਤਾਨੀਆ ਸ਼ੇਰਗਿੱਲ ਨੇ ਸਾਰੀਆਂ ਫੌਜੀਆਂ ਟੁੱਕੜੀਆਂ ਦੀ ਅਗਵਾਈ ਕੀਤੀ। ਇਸ ਮੌਕੇ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਹਵਾਈ ਸੈਨਾ ਚੀਫ ਆਰਕੇਐਸ ਭਦੌਰੀਆ ਅਤੇ ਨੇਵੀ ਚੀਫ਼ ਐਡਮਿਰਲ ਕਰਮਵੀਰ ਸਿੰਘ ਵੀ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧਾਰਾ 370 ਹਟਾਉਣਾ ਇਤਿਹਾਸਕ ਕਦਮ
Article 370 ਹਟਾਉਣਾ ਇਤਿਹਾਸਕ ਕਦਮ
ਆਰਮੀ ਡੇ ‘ਤੇ ਬੋਲੇ ਫੌਜੀ ਮੁਖੀ ਮਨੋਜ ਮੁਕੁੰਦ ਨਰਵਣੇ
ਨਵੀਂ ਦਿੱਲੀ, ਏਜੰਸੀ। ਦੇਸ਼ ਦੇ 72ਵੇਂ ਆਰਮੀ ਡੇ ਦੇ ਮੌਕੇ ‘ਤੇ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਕਿਹਾ ਕਿ ਅੱਤਵਾਦ ਖਿਲਾਫ਼ ਸਾਡੀ ਜੀਰੋ ਟਾਲਰੇਂਸ ਦੀ ਨੀਤੀ ਜਾਰੀ ਰਹੇਗੀ। ਦਿੱਲੀ ਦੇ ਕਰਿਯੱਪਾ ਪਰੇਡ ਗਰਾਊਂਡ ਦੇ ਪ੍ਰੋਗਰਾਮ ‘ਚ ਬੋਲਦੇ ਹੋਏ ਉਹਨਾਂ ਕਿਹਾ ਕਿ ਕਿਸੇ ਵੀ ਹਮਲੇ ਦੀ ਸੰਭਾਵਨਾ ‘ਤੇ ਸਾਡੀ ਪੂਰੀ ਨਜ਼ਰ ਹੈ। ਇਸ ਮੌਕੇ ਉਹਨਾਂ ਨੇ ਇਸ਼ਾਰਿਆਂ ‘ਚ ਪਾਕਿਸਤਾਨ ‘ਤੇ ਵੀ ਹਮਲਾ ਬੋਲਿਆ। ਉਹਨਾ ਕਿਹਾ ਕਿ ਧਾਰਾ 370 (Article 370) ਹਟਾਏ ਜਾਣ ਤੋਂ ਬਾਅਦ ਗੁਆਂਢੀ ਦੇਸ਼ਾਂ ਵੱਲੋਂ ਛੇੜਿਆ ਗਿਆ ਕੂਟ ਯੁੱਧ ਰੁਕ ਗਿਆ ਹੈ। ਉਹਨਾਂ ਕਿਹਾ ਕਿ ਫੌਜ ਕਿਸੇ ਵੀ ਖਤਰੇ ਦਾ ਸਾਹਮਣਾ ਕਰਨ ਲਈ ਤਿਆਰ ਹੈ। ਜਨਰਲ ਨਰਵਣੇ ਨੇ ਕਿਹਾ ਕਿ ਭਾਰਤੀ ਫੌਜ ਸਿਰਫ ਇੱਕ ਲੜਾਕੂ ਸੰਗਠਨ ਜਾਂ ਰਾਸ਼ਟਰਸ਼ਕਤੀ ਦਾ ਸਾਧਨ ਨਹੀਂ ਹੈ। ਭਾਰਤੀ ਫੌਜ ਦਾ ਦੇਸ਼ ‘ਚ ਵਿਸ਼ੇਸ਼ ਸਥਾਨ ਹੈ। ਉਹਨਾ ਕਿਹਾ ਕਿ ਉਤਰੀ ਸਰਹੱਦ ‘ਤੇ ਸਥਿਤੀ ਸ਼ਾਂਤੀਪੂਰਨ ਬਣੀ ਹੋਈ ਹੈ। ਇਸ ਮੌਕੇ ‘ਤੇ ਉਹਨਾਂ ਟਵੀਟ ਕਰਕੇ ਭਾਰਤੀ ਜਵਾਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।
जनरल मनोज मुकुंद नरवणे #सेनाध्यक्ष  #COAS #IndianArmy सभी सैनिकों, परिवारों, भारतीय सशस्त्र बल, भूतपूर्व सैनिकों, वीर नारी को #ArmyDay की शुभकामनाएं देते हैं। आप सभी को सफलता, यश और गौरव की शुभकामनाएं। जय हिंद।#सम्मान#NationFirst pic.twitter.com/F9NEV0q2kR
— ADG PI – INDIAN ARMY (@adgpi) January 15, 2020
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀ ਨਗਰ। ਜੰਮੂ ਕਸ਼ਮੀਰ ‘ਚ ਧਾਰਾ 370 ਹਟਾਉਣ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੀ 6 ਮਹਿਲਾ ਵਰਕਰਾਂ ਨੂੰ ਮੰਗਲਵਾਰ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਇਨ੍ਹਾਂ ‘ਚ ਸੂਬੇ ਦੇ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਬੇਟੀ ਸਾਫੀਆ ਅਤੇ ਉਨ੍ਹਾਂ ਦੀ ਭੈਣ ਸੁਰੈਇਆ ਵੀ ਸ਼ਾਮਿਲ ਹੈ। ਪੁਲਿਸ ਨੇ ਦੱਸਿਆ ਕਿ ਸਾਫੀਆ ਅਤੇ ਸੁਰੈਇਆ ਪ੍ਰਦਰਸ਼ਨ ਦੌਰਾਨ ਮਹਿਲਾਵਾਂ ਦੇ ਸਮੂਹ ਦੀ ਅਗਵਾਈ ਕਰ ਰਹੀ ਸੀ।
ਪੁਲਿਸ ਦਾ ਕਹਿਣਾ ਹੈ ਕਿ ਮਹਿਲਾਵਾਂ ਹੱਥ ‘ਚ ਕਾਲੀ ਪੱਟੀ ਬੰਨ੍ਹ ਕੇ ਅਤੇ ਪੋਸਟਰ ਲੈਕੇ ਪ੍ਰਦਰਸ਼ਨ ਕਰ ਰਹੀਆਂ ਸਨ। ਉਨ੍ਹਾਂ ‘ਚ ਸ਼ਾਂਤੀਪੂਰਵਕ ਪ੍ਰਦਰਸ਼ਨ ਖਤਮ ਕਰਨ ਨੂੰ ਕਿਹਾ ਗਿਆ ਪਰ, ਉਨ੍ਹਾਂ ਨੇ ਪ੍ਰਦਰਸ਼ਨ ਬੰਦ ਨਹੀਂ ਕੀਤਾ ਅਤੇ ਧਰਨਾ ਦੇਣ ਦੀ ਕੋਸ਼ਿਸ਼ ਕੀਤੀ।
ਪੁਲਿਸ ਨੇ ਇਹ ਵੀ ਕਿਹਾ ਕਿ ਸੀਆਰਪੀਐਫ ਦੀ ਮਹਿਲਾ ਕਾਂਸਟੇਬਲਾਂ ਨੇ ਇਨ੍ਹਾਂ ਮਹਿਲਾਵਾਂ ਨੂੰ ਵਾਹਨ ‘ਚ ਬੈਠਾਇਆ ਅਤੇ ਪੁਲਿਸ ਸਟੇਸ਼ਨ ਲੈਕੇ ਆਈਆਂ। ਪ੍ਰਦਰਸ਼ਨ ਦੌਰਾਨ ਮਹਿਲਾਵਾਂ ਨੇ ਮੀਡੀਆ ‘ਚ ਬਿਆਨ ਦੇਣ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ।
ਇਸ ‘ਤੇ ਮਹਿਲਾਵਾਂ ਵਰਕਰਾਂ ਨੇ ਕਿਹਾ ਕਿ ”ਅਸੀਂ ਕੇਂਦਰ ਸਰਕਾਰ ਧਾਰਾ 370, 35ਏ ਹਟਾਉਣ ਅਤੇ ਜੰਮੂ ਕਸ਼ਮੀਰ ਨੂੰ ਵੰਡਣ ਦੇ ਫੈਸਲੇ ਦਾ ਵਿਰੋਧ ਕਰਦੇ ਹਾਂ। ਇਹ ਫੈਸਲਾ ਇੱਕ ਤਰਫ਼ਾ ਹੈ।” ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸਮਾਜਿਕ ਆਜ਼ਾਦੀ ਅਤੇ ਮੌਲਿਕ ਅਧਿਕਾਰਾਂ ਦੀ ਬਹਾਲੀ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਇੱਕ ਨਾਗਰਿਕ ਹੋਣ ਦੇ ਤੌਰ ‘ਤੇ ਉਹ ਖੁੱਦ ਨੂੰ ਧੌਖੇ ਦਾ ਸ਼ਿਕਾਰ ਮਹਿਸੂਸ ਕਰ ਰਹੀਆਂ ਹਨ। ਇਨ੍ਹਾਂ ਨੇ ਹਿਰਾਸਤ ‘ਚ ਲਏ ਗਏ ਹੋਰ ਲੋਕਾਂ ਨੂੰ ਛੱਡ ਦੇਣ ਅਤੇ ਸ਼ਹਿਰੀ ਗ੍ਰਾਮੀਣ ਇਲਾਕਿਆਂ ‘ਚ ਸੇਨਾ ਨੂੰ ਹਟਾਉਣ ਦੀ ਮੰਗ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਹਨ ਭਾਗਵਤ ਨੇ ਕੀਤੀ ਧਾਰਾ 370 ਹਟਾਉਣ ਲਈ ਪ੍ਰਧਾਨ ਮੰਤਰੀ ਦੀ ਤਰੀਫ਼
ਨਾਗਪੁਰ। ਦੁਸਹਿਰੇ ਮੌਕੇ ਮੰਗਲਵਾਰ ਨੂੰ ਨਾਗਪੁਰ ਸਥਿਤ ਸੰਘ ਦੇ ਮੁੱਖ ਦਫਤਰ ਆਰਐਸਐਸ ਪ੍ਰਮੁੱਖ ਮੋਹਨ ਭਾਗਵਨ ਨੇ ਸ਼ਸਤਰ ਪੂਜਾ ਕੀਤੀ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਐਚਸੀਐਲ ਦੇ ਸੰਸਥਾਪਕ ਸ਼ਿਵਨਾਡਰ, ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਣਾਵੀਸ ਮੌਜੂਦ ਰਹੇ। ਇਸ ਦੌਰਾਨ ਭਾਗਵਤ ਨੇ ਕਿਹਾ ਕਿ ਧਾਰਾ 370 ਹਟਾ ਕੇ ਸਰਕਾਰ ਨੇ ਸਾਬਿਤ ਕੀਤਾ ਕਿ ਉਹ ਸਖਤ ਫੈਸਲੇ ਲੈਣ ਲਈ ਵਚਨਬੱਧ ਹਨ।
ਨਾਲ ਹੀ ਲੀਚਿੰਗ ਨੂੰ ਲੈਕੇ ਉਨ੍ਹਾਂ ਨੇ ਕਿਹਾ ਕਿ ਇਹ ਪੱਛਮੀ ਦੇਸ਼ਾਂ ਤੋਂ ਸਾਡੇ ਇਥੇ ਆਇਆ ਹੈ ਅਤੇ ਸਾਡੇ ਤੇ ਥੋਪਿਆ ਜਾ ਰਿਹਾ ਹੈ। ਇਸ ਨੂੰ ਲੈਕੇ ਭਾਰਤ ਨੂੰ ਦੁਨਿਆ ‘ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਨਹੀਂ ਹੋਣਾ ਚਾਹੀਦਾ। ਭਾਗਵਤ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਦੀ ਚੋਣ ਦੁਨੀਆ ‘ਚ ਸਭ ਲਈ ਰੋਚਕ ਬਣ ਗਈ ਹੈ ਕਿ ਕਿਵੇਂ ਇਨ੍ਹੇ ਵੱਡੇ ਚੋਣ ਪੂਰੇ ਕਰਵਾਏ ਜਾ ਸਕਦੇ ਹਨ। 2014 ‘ਚ ਜੋ ਬਦਲਾਅ ਆਇਆ ਸੀ, ਉਹ ਪਿਛਲੀ ਸਰਕਾਰ ਲਈ ਨੈਗੇਟਿਵ ਫਾਲਆਊਟ ਸੀ ਜਾਂ ਫਿਰ ਲੋਕ ਖੁੱਦ ਹੀ ਬਦਲਾਅ ਚਾਹੁੰਦੇ ਸਨ।
ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਰੀਫਾ ਦੇ ਪੁੱਲ ਬੰਨ੍ਹੇ। ਪ੍ਰਧਾਨ ਮੰਤਰੀ ਦੇ ਤਰੀਫ਼ ‘ਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਧਾਰਾ 370 ਹਟਾਉਣ ਵਰਗੇ ਫੈਸਲਾ ਲੈ ਕੇ ਸਾਬਿਤ ਕਰ ਦਿੱਤਾ ਭਾਜਪਾ ਸਖਤ ਫੈਸਲਾ ਲਈ ਵਚਨ ਬੱਧ ਹੈ। ਪ੍ਰਧਾਨ ਮੰਤਰੀ ਦਾ ਇਹ ਕੰਮ ਵਧੀਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਠਿੰਡਾ (ਅਸ਼ੋਕ ਵਰਮਾ)। ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ, ਪੰਜਾਬ ‘ਚ ਸ਼ਾਮਲ ਜੱਥੇਬੰਦੀਆਂ ਵੱਲੋਂ ਅੱਜ ਬਠਿੰਡਾ ਦੀ ਦਾਣਾ ਮੰਡੀ ਵਿੱਚ ਕੇਂਦਰ ਸਰਕਾਰ ਵੱਲੋਂ ਧਾਰਾ 370 ਤੇ 35 ਏ ਨੂੰ ਤੋੜਨ ਤੇ ਜੰਮੂ ਕਸ਼ਮੀਰ ਨੂੰ ਵੰਡਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੇ ਕੀਤੇ ਫੈਸਲੇ ਨੂੰ ਵਾਪਸ ਲੈਣ, ਕਸ਼ਮੀਰ ‘ਚੋਂ ਸੁਰੱਖਿਆ ਦਸਤੇ ਵਾਪਸ ਬੁਲਾਉਣ, ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਖੁੱਲ੍ਹਾਂ ਨੂੰ ਬੰਦ ਕਰਾਉਣ, ਪਾਬੰਦੀਆਂ ਖਤਮ ਕਰਨ, ਗ੍ਰਿਫਤਾਰ ਲੋਕਾਂ ਦੀ ਰਿਹਾਈ ਤੇ ਅਫ਼ਸਪਾ ਕਾਨੂੰਨ ਖਤਮ ਕਰਵਾਉਣ ਤੇ ਕਸ਼ਮੀਰੀ ਲੋਕਾਂ ਨਾਲ ਇੱਕਮੁੱਠਤਾ ਪ੍ਰਗਟਾਉਣ ਲਈ ਇੱਕ ਵਿਸ਼ਾਲ ਰੈਲੀ ਕਰਨ ਉਪਰੰਤ ਸ਼ਹਿਰ ਅੰਦਰ ਮਾਰਚ ਕੀਤਾ ਗਿਆ। (Article 370)
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਨੂੰ ਕਾਨੂੰਨੀ ਸੁਰੱਖਿਆ ਮੰਗਣ ਦੀ ਬਜਾਏ ਸੱਚ ਦਾ ਸਾਹਮਣਾ ਕਰਨ ਦੀ ਚੁਣੌਤੀ
ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਔਰਤ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਬਿੰਦੂ, ਸ਼ਿਗਾਰਾ ਸਿੰਘ ਮਾਨ, ਮੋਠੂ ਸਿੰਘ ਕੋਟੜਾ, ਹਰਜਿੰਦਰ ਸਿੰਘ ਬੱਗੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜ਼ੋਰਾ ਸਿੰਘ ਨਸਰਾਲੀ, ਸੇਵਕ ਸਿੰਘ ਮਹਿਮਾ ਸਰਜਾ, ਤੀਰਥ ਸਿੰਘ ਕੋਠਾਗੁਰੂ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਕੁਮਾਰ ਘੁੱਦਾ ਆਦਿ ਆਗੂਆਂ ਨੇ ਕਿਹਾ ਕਿ ਭਾਰਤੀ ਹਾਕਮਾਂ ਨੇ 72 ਸਾਲ ਪਹਿਲਾਂ ਵਾਅਦਾ ਕੀਤਾ ਸੀ ਕਿ ਅਮਨ-ਅਮਾਨ ਹੋਣ ‘ਤੇ ਰਾਏ-ਸ਼ੁਮਾਰੀ ਕਰਵਾਕੇ ਉੱਥੋਂ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦਿੱਤਾ ਜਾਵੇਗਾ। (Article 370)
ਪਰ ਹੁਣ ਤੱਕ ਬਣੀਆਂ ਸਭ ਪਾਰਟੀਆਂ ਦੀਆਂ ਸਰਕਾਰਾਂ ਨੇ ਕਸ਼ਮੀਰੀ ਲੋਕਾਂ ਦੀ ਮੰਗ ਪੂਰੀ ਕਰਨ ਦੀ ਬਜਾਏ ਆਪਣੇ ਮਨਸੂਬਿਆਂ ਦੀ ਪੂਰਤੀ ਲਈ ਤਾਕਤ ਦੀ ਵਰਤੋਂ ਕਰਨ ਦੇ ਨਾਲ ਅਫ਼ਸਪਾ ਵਰਗੇ ਕਾਨੂੰਨਾਂ ਦੀ ਸਹਾਇਤਾ ਨਾਲ ਕਸ਼ਮੀਰ ਨੂੰ ਦਬਾਕੇ ਰੱਖਿਆ। ਉਨ੍ਹਾਂ ਆਖਿਆ ਕਿ ਮੌਜੂਦਾ ਕੇਂਦਰ ਸਰਕਾਰ ਨੇ ਤਾਂ ਸਭ ਕਿਸਮ ਦੇ ਸੰਚਾਰ ਸਾਧਨਾਂ ਨੂੰ ਬੰਦ ਕਰਕੇ ਦੁਨੀਆਂ ਨਾਲੋਂ ਕਸ਼ਮੀਰ ਨੂੰ ਕੱਟ ਦਿੱਤਾ ਹੈ ਤੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸ ਮੌਕੇ ਜਸਵੀਰ ਸਿੰਘ ਬੁਰਜ ਸੇਮਾ, ਮੋਹਣਾ ਸਿੰਘ ਚੱਠੇਵਾਲ, ਬਲਜੀਤ ਸਿੰਘ ਪੂਹਲਾ, ਮਾਸਟਰ ਸੁਖਦੇਵ ਸਿੰਘ ਜਵੰਦਾ, ਅਮਰੀਕ ਸਿੰਘ ਸਿਵੀਆਂ, ਬਲਵਿੰਦਰ ਸਿੰਘ ਮਾਲੀ, ਜਰਨੈਲ ਸਿੰਘ ਚਨਾਰਥਲ ਆਦਿ ਆਗੂਆਂ ਨੇ ਵਿਚਾਰ ਪੇਸ਼ ਕਰਦਿਆਂ ਲੋਕਾਂ ਨੂੰ ਕਸ਼ਮੀਰੀ ਲੋਕਾਂ ਦੇ ਹੱਕਾਂ ਲਈ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।
ਧਾਰਾ 370 : ਘਾਟੀ ‘ਚ ਸ਼ੁਰੂ ਹੋਈ ਇੰਟਰਨੈੱਟ ਸੇਵਾ
ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਚੋਂ ਧਾਰਾ 370 ਦੇ ਹਟਾਏ ਜਾਣ ਤੋਂ ਬਾਅਦ ਲਾਗੂ ਕੀਤੀਆਂ ਗਈਆਂ ਕੁਝ ਪਾਬੰਦੀਆਂ ਹੱਟਾ ਦਿੱਤੀਆਂ ਗਈਆਂ ਹਨ। ਜੰਮੂ ‘ਚ ਅੱਜ ਤੋਂ ਇੰਟਰਨੈਟ ਸੇਵਾ ਸ਼ੁਰੂ ਹੋ ਗਈ ਹੈ। ਉਧਰ ਕਸ਼ਮੀਰ ‘ਚ ਅੱਜ ਤੋਂ ਫੋਨ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸੋਮਵਾਰ ਤੋਂ ਸਕੂਲ ਅਤੇ ਕਾਲਜ ਵੀ ਖੋਲ੍ਹ ਦਿੱਤੇ ਜਾਣਗੇ। ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਬੀਵੀਆਰ ਸੁਬ੍ਰਮਣੀਅਮ ਨੇ ਕਿਹਾ ਹੈ ਕਿ ਕਸ਼ਮੀਰ ‘ਚ ਜ਼ਿਆਦਾਤਰ ਫੋਨ ਲਾਈਨਾਂ ਹਫਤੇ ਦੇ ਆਖਰ ਤਕ ਬਹਾਲ ਕਰ ਦਿੱਤੀਆਂ ਜਾਣਗੀਆਂ ਅਤੇ ਸਕੂਲ ਅਗਲੇ ਹਫਤੇ ਸੋਮਵਾਰ ਨੂੰ ਖੁਲ੍ਹ ਜਾਣਗੇ।
ਜੰਮੂ-ਕਸ਼ਮੀਰ ‘ਚ 22 ‘ਚੋਂ 12 ਜ਼ਿਲ੍ਹਿਆਂ ‘ਚ ਕੰਮਕਾਜ ਆਮ ਢੰਗ ਨਾਲ ਹੋ ਰਹੇ ਹਨ ਤੇ ਮਹਿਜ਼ ਪੰਜ ਜ਼ਿਲ੍ਹਿਆਂ ‘ਚ ਰਾਤ ਦੀ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਠਨਾਂ, ਕੱਟਰਪੰਥੀ ਗਰੁੱਪਾਂ ਅਤੇ ਪਾਕਿਸਤਾਨ ਲਗਾਤਾਰ ਸੂਬੇ ਦੀ ਸਥਿਤੀ ਨੂੰ ਵਿਗਾੜਣ ਦੀਆਂ ਕੋਸ਼ਿਸ਼ਾਂ ‘ਚ ਲੱਗਿਆ ਹੋਇਆ ਹੈ। ਇਸ ਦੌਰਾਨ ਸੁਬ੍ਰਮਣੀਅਮ ਨੇ ਕਿਹਾ ਕਿ ਇੱਕ-ਇੱਕ ਕਰਕੇ ਸਾਰੀਆਂ ਪਾਬੰਦੀਆਂ ਹੱਟਾ ਦਿੱਤੀਆਂ ਜਾਣਗੀਆਂ ਤਾਂ ਜੋ ਜਨਤਕ ਆਵਾਜਾਈ ਵੀ ਬਹਾਲ ਹੋ ਸਕੇ।
ਧਾਰਾ -370 ਤੇ ਰਾਹੁਲ ਨੇ ਦਿੱਤਾ ਬਿਆਨ
ਕਿਹਾ, ਦੇਸ਼ ਲੋਕਾਂ ਨਾਲ ਬਣਦਾ ਹੈ, ਜ਼ਮੀਨ ਦੇ ਟੁਕੜਿਆਂ ਨਾਲ ਨਹੀਂ
ਨਵੀਂ ਦਿੱਲੀ। ਜੰਮੂ-ਕਸ਼ਮੀਰ ‘ਚੋਂ ਧਾਰਾ-370 ਹਟਾਏ ਜਾਣ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਲੋਕਾਂ ਨਾਲ ਬਣਦਾ ਹੈ, ਜ਼ਮੀਨ ਦੇ ਟੁੱਕੜਿਆਂ ਨਾਲ ਨਹੀਂ। ਰਾਹੁਲ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਫੈਸਲਾ ਲਿਆ ਹੈ, ਉਹ ਸੰਵਿਧਾਨ ਦਾ ਉਲੰਘਣ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਰਾਸ਼ਟਰੀ ਸੁਰੱਖਿਆ ‘ਤੇ ਗੰਭੀਰ ਨਤੀਜੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਇਸ ਤਰ੍ਹਾਂ ਟੁੱਕੜੇ ਕਰ ਕੇ, ਚੁਣੇ ਹੋਏ ਪ੍ਰਤੀਨਿਧੀਆਂ ਨੂੰ ਕੈਦ ਕਰਕੇ ਅਤੇ ਸਾਡੇ ਸੰਵਿਧਾਨ ਦਾ ਉਲੰਘਣ ਕਰ ਕੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਨਹੀਂ ਕੀਤਾ ਜਾ ਸਕਦਾ। ਇਹ ਰਾਸ਼ਟਰ ਲੋਕਾਂ ਵਲੋਂ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕੱਲ ਭਾਵ ਸੋਮਵਾਰ ਨੂੰ ਜੰਮੂ-ਕਸ਼ਮੀਰ ਤੋਂ ਧਾਰਾ-370, ਧਾਰਾ-35ਏ ਨੂੰ ਹਟਾ ਦਿੱਤਾ ਗਿਆ। ਜੰਮੂ-ਕਸ਼ਮੀਰ ਮੁੜਗਠਨ ਬਿੱਲ 2019 ਨੂੰ ਰਾਜ ਸਭਾ ਦੀ ਮਨਜ਼ੂਰੀ ਵੀ ਮਿਲ ਗਈ ਹੈ। ਇਸ ਧਾਰਾ ਨੂੰ ਹਟਾ ਕੇ ਜੰਮੂ-ਕਸ਼ਮੀਰ ਦੇ ਦੋ ਹਿੱਸੇ ਕਰ ਦਿੱਤੇ ਗਏ ਹਨ- ਇਕ ਜੰਮੂ-ਕਸ਼ਮੀਰ ਅਤੇ ਦੂਜਾ ਲੱਦਾਖ, ਧਾਰਾ-370 ਹਟਾਉਣ ਤੋਂ ਬਾਅਦ ਹੁਣ ਇਕ ਦੇਸ਼, ਇਕ ਝੰਡਾ ਅਤੇ ਇਕ ਕਾਨੂੰਨ ਹੋਵੇਗਾ। ਪਹਿਲਾਂ ਅਜਿਹਾ ਨਹੀਂ ਸੀ।
ਕੇਂਦਰ ਵੱਲੋਂ ਧਾਰਾ-370 ਹਟਾਉਣ ਦਾ ਵੱਡਾ ਫ਼ੈਸਲਾ, ਜੰਮੂ-ਕਸ਼ਮੀਰ ਤੋਂ ਵੱਖ ਹੋਇਆ ਲੱਦਾਖ
ਕੇਂਦਰ ਵੱਲੋਂ ਧਾਰਾ-370 ਹਟਾਉਣ ਦਾ ਵੱਡਾ ਫ਼ੈਸਲਾ, ਜੰਮੂ-ਕਸ਼ਮੀਰ ਤੋਂ ਵੱਖ ਹੋਇਆ ਲੱਦਾਖ
ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ‘ਤੇ ਵੱਡਾ ਫੈਸਲਾ ਲਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਤੋਂ ਅਨੁਛੇਦ 370 ਨੂੰ ਖ਼ਤਮ ਕਰਨ ਦਾ ਸੰਕਲਪ ਰਾਜ ਸਭਾ ‘ਚ ਪੇਸ਼ ਕੀਤਾ ਹੈ, ਇਸ ਤੋਂ ਇਲਾਵਾ ਰਾਜ ਸਭਾ ‘ਚ ਅਮਿਤ ਸ਼ਾਹ ਨੇ ਰਾਜ ਮੁੜਗਠਿਤ ਬਿੱਲ ਪੇਸ਼ ਕੀਤਾ ਹੈ। ਇਸ ਦੇ ਤਿਹਤ ਜੰਮੂ-ਕਸ਼ਮੀਰ ਤੋਂ ਲੱਦਾਖ ਨੂੰ ਵੱਖ ਕਰ ਦਿੱਤਾ ਗਿਆ ਹੈ। ਲੱਦਾਖ ਨੂੰ ਬਿਨਾ ਵਿਧਾਨ ਸਭਾ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜ਼ਾ ਦਿੱਤਾ ਗਿਆ ਹੈ।
ਅਮਿਤ ਸ਼ਾਹ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਲੱਦਾਖ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਰਹੀ ਹੈ ਕਿ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜ਼ਾ ਦਿੱਤਾ ਜਾਵੇ, ਤਾਂ ਕਿ ਇੱਥੇ ਰਹਿਣ ਵਾਲੇ ਲੋਕ ਆਪਣੇ ਟੀਚਿਆਂ ਨੂੰ ਹਾਸਲ ਕਰ ਸਕਣ। ਹੁਣ ਲੱਦਾਖ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜ਼ਾ ਦਿੱਤਾ ਗਿਆ ਹੈ, ਪਰ ਇੱਥੇ ਵਿਧਾਨ ਸਭਾ ਨਹੀਂ ਹੋਵੇਗੀ। ਰਿਪੋਰਟ ਦੇ ਮੁਤਾਬਿਕ ਜੰਮੂ-ਕਸ਼ਮੀਰ ਨੂੰ ਵੱਖਰੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜ਼ਾ ਦਿੱਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਾਂਗ ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਹੋਵੇਗੀ।
ਦੱਸ ਦਈਏ ਕਿ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਰਾਜ ਸਭਾ ‘ਚ ਸੰਵਿਧਾਨ ਦੇ ਅਨੁਛੇਦ 370 ਨੂੰ ਹਟਾਉਣ ਦਾ ਪ੍ਰਸਤਾਵ ਪੇਸ਼ ਕੀਤਾ, ਉਨ੍ਹਾਂ ਦੇ ਪ੍ਰਤਾਵ ਪੇਸ਼ ਕਰਦੇ ਹੀ ਸਦਨ ‘ਚ ਵਿਰੋਧੀ ਧਿਰ ਦੇ ਨੇਤਾ ਹੰਗਾਮਾ ਕਰਨ ਲੱਗੇ। ਅਮਿਤ ਸ਼ਾਹ ਦੇ ਇਸ ਐਲਾਨ ਤੋਂ ਬਾਅਦ ਹੀ ਰਾਜ ਸਭਾ ‘ਚ ਇਸ ਮੁੱਦੇ ‘ਤੇ ਹੰਗਾਮਾ ਹੋਣ ਲੱਗਿਆ। ਪੀਡੀਪੀ ਸਾਂਸਦ ਇਸ ਐਲਾਨ ਤੋਂ ਬਾਅਦ ਹੀ ਕੱਪੜੇ ਪਾੜ ਕੇ ਬੈਠ ਗਏ ਅਤੇ ਹੰਗਾਮਾ ਕਰਨ ਲੱਗੇ। ਇਹੀ ਨਹੀਂ ਕਾਂਗਰਸ, ਟੀਐੱਮਸੀ ਅਤੇ ਡੀਐੱਮਕੇ ਦੇ ਸਾਂਸਦਾਂ ਨੇ ਵੀ ਸਰਕਾਰ ਦੇ ਇਸ ਐਲਾਨ ‘ਤੇ ਖੂਬ ਹੰਗਾਮਾ ਕੀਤਾ। ਕਾਂਗਰਸ ਸਾਂਸਦ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਬੀਜੇਪੀ ਨੇ ਸੰਵਿਧਾਨ ਦੀ ਹੱਤਿਆ ਕੀਤੀ ਹੈ।
ਅਸੀਂ ਵੋਟ ਬੈਂਕ ਦੀ ਪਰਵਾਹ ਨਹੀਂ ਕਰਦੇ : ਅਮਿਤ ਸ਼ਾਹ
ਸੰਸਦ ‘ਚ ਅਮਿਤ ਸ਼ਾਹ ਨੇ ਕਿਹਾ ਕਿ ਕਸ਼ਮੀਰ ‘ਚ ਇਹ ਗਲਤ ਧਾਰਨਾ ਹੈ ਕਿ ਅਨੁਛੇਦ 370 ਕਾਰਨ ਕਸ਼ਮੀਰ ਭਾਰਤ ਦੇ ਨਾਲ ਹੈ। ਅਮਿਤ ਸ਼ਾਹ ਨੇ ਕਿਹਾ ਕਿ ਕਸ਼ਮੀਰ ਭਾਰਤ ਦੇ ਰਲੇਵਾਂ ਪੱਤਰ ਕਾਰਨ ਹੈ ਜਿਸ ‘ਤੇ 1947 ‘ਚ ਹਸਤਾਖ਼ਰ ਕੀਤੇ ਗਏ ਸਨ। ਗ੍ਰਹਿ ਮੰਤਰੀ ਨੇ ਕਿਹਾ ਕਿ  ਵੋਟ ਬੈਂਕ ਕਾਰਨ ਬੀਤੇ ਸਮੇਂ ਦੌਰਾਨ ਇਸ ‘ਤੇ ਕੋਈ ਫ਼ੈਸਲਾ ਨਹੀਂ ਲਿਆ ਗਿਆ, ਪਰ ਸਾਡੇ ਕੋਲ ਇੱਛਾ ਸ਼ਕਤੀ ਹੈ ਅਤੇ ਅਸੀਂ ਵੋਟ ਬੈਂਕ ਦੀ ਪਰਵਾਹ ਨਹੀਂ ਕਰਦੇ, ਅਮਿਤ ਸ਼ਾਹ ਨੇ ਕਿਹਾ ਕਿ ਅਨੁਛੇਦ-370 ਨੂੰ ਹਟਾਉਣ ‘ਚ ਹੁਣ ਇੱਕ ਸਕਿੰਟ ਦੀ ਵੀ ਦੇਰੀ ਨਹੀਂ ਕਰਨੀ ਚਾਹੀਦੀ। ਅਮਿਤ ਸ਼ਾਹ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਡਿਬੇਟ ਅਤੇ ਬਹਿਸ ਲਈ ਤਿਆਰ ਹਨ।