Inflation - Sach Kahoon Punjabi
ਤਾਪਮਾਨ ਤੇ ਮਹਿੰਗਾਈ
ਇਸ ਵਾਰ ਅਪਰੈਲ ਮਹੀਨਾ ਸਭ ਤੋਂ ਵੱਧ ਗਰਮ ਰਿਕਾਰਡ ਕੀਤਾ ਗਿਆ ਹੈ ਤਾਪਮਾਨ ਦਾ 43 ਡਿਗਰੀ ਦੇ ਨੇੜੇ ਪਹੁੰਚ ਜਾਣਾ ਹੈਰਾਨੀਜਨਕ ਸੀ ਤਪਸ਼ ਦੇ ਵਧਣ ਦੇ ਨਾਲ ਜਿੱਥੇ ਦੁਨੀਆ ਭਰ ’ਚ ਮੌਸਮ ’ਚ ਉਥਲ-ਪੁਥਲ ਹੋਈ ਹੈ, ਉੱਥੇ ਮਹਿੰਗਾਈ ’ਚ ਵਾਧਾ ਹੋਇਆ ਹੈ ਮਹਿੰਗਾਈ 13 ਮਹੀਨਿਆਂ ’ਚ ਸਭ ਤੋਂ ਉੱਚੇ ਪੱਧਰ ’ਤੇ ਹੈ ਫਲ ਤੇ ਸਬਜ਼ੀਆਂ ਦੇ ਰੇਟਾਂ ’ਚ ਭਾਰੀ ਇਜ਼ਾਫ਼ਾ ਹੋਇਆ ਹੈ। ਇਸ ਨਾਲ ਆਮ ਆਦਮੀ ਦੀਆਂ ਮੁਸ਼ਕਿਲਾਂ ਵਧੀਆਂ ਹਨ ਉਂਜ ਇਹ ਗੱਲ ਤਸੱਲੀ ਵਾਲੀ ਹੈ। ਕਿ ਮੌਸਮ ਵਿਭਾਗ ਨੇ ਇਸ ਸਾਲ ਮੌਨਸੂਨ ਔਸਤ ਨਾਲੋਂ ਵੱਧ ਦੱਸਿਆ ਹੈ ਇਹ ਅਨੁਮਾਨ ਦੇਸ਼ ਦੀ ਆਰਥਿਕਤਾ ਲਈ ਚੰਗਾ ਸੰਕੇਤ ਹੈ। (Weather Update)
ਇਹ ਵੀ ਪੜ੍ਹੋ : ਸਤਿਗੁਰੂ ਦੀ ਰਜ਼ਾ ‘ਚ ਰਹਿਣ ਵਾਲਾ ਹੀ ਸੱਚਾ ਮੁਰੀਦ : Saint Dr MSG
ਦਾਲਾਂ ਤੇ ਅਨਾਜ ਦੇ ਰੇਟਾਂ ਦਾ ਸਬੰਧ ਭਾਵੇਂ ਦਰਾਮਦ-ਬਰਾਮਦ ਨਾਲ ਵੀ ਜੁੜਿਆ ਹੁੰਦਾ ਹੈ ਫਿਰ ਵੀ ਮੌਸਮ ਵੀ ਵੱਡਾ ਕਾਰਨ ਹੈ। ਜਿਸ ਨਾਲ ਮਹਿੰਗਾਈ ਵਧਦੀ ਹੈ ਮਹਿੰਗਾਈ ਨੂੰ ਕਾਬੂ ਹੇਠ ਰੱਖਣ ਲਈ ਜਿੱਥੇ ਬਜ਼ਾਰ ’ਚ ਕਾਲਾਬਜ਼ਾਰੀ ਰੋਕਣੀ ਪੈਣੀ ਹੈ, ਉੱਥੇ ਮੌਸਮ ’ਚ ਆ ਰਹੀਆਂ ਤਬਦੀਲੀਆਂ ਨੂੰ ਵੀ ਮੱਦੇਨਜ਼ਰ ਰੱਖ ਕੇ ਨੀਤੀਆਂ ਬਣਾਉਣੀਆਂ ਪੈਣਗੀਆਂ ਘੱਟ ਪਾਣੀ ਵਾਲੀਆਂ ਕਿਸਮਾਂ ਦੀ ਖੇਤੀ ’ਤੇ ਜ਼ੋਰ ਦੇਣ ਦੇ ਨਾਲ ਹੀ ਸਿੰਚਾਈ ਦੀਆਂ ਨਵੀਆਂ ਤਕਨੀਕਾਂ ਦੀ ਵਰਤੋਂ ਕਰਨੀ ਪਵੇਗੀ ਤਾਂ ਕਿ ਬਜ਼ਾਰ ’ਚ ਸਪਲਾਈ ਤੇ ਮੰਗ ਦਰਮਿਆਨ ਸੰਤੁਲਨ ਬਣਿਆ ਰਹੇ ਵੱਡੀ ਆਬਾਦੀ ਵਾਲੇ ਮੁਲਕ ਨੂੰ ਮਹਿੰਗਾਈ ਕਾਬੂ ਹੇਠ ਰੱਖਣਾ ਆਪਣੀ ਤਰਜ਼ੀਹ ’ਚ ਸ਼ਾਮਲ ਕਰਨਾ ਪੈਂਦਾ ਹੈ। (Weather Update)
ਡਿੱਗਦੀ ਘਰੇਲੂ ਬੱਚਤ ਤੇ ਮਹਿੰਗਾਈ ਨਾਲ ਡੋਲਦੀ ਅਰਥਵਿਵਸਥਾ
ਮਹਿੰਗਾਈ ਦਾ ਲਗਾਤਾਰ ਵਧਦੇ ਰਹਿਣਾ ਚਿੰਤਾ ਦਾ ਵਿਸ਼ਾ ਹੈ ਘਰੇਲੂ ਬੱਚਤ, ਮਹਿੰਗਾਈ, ਵਧਦਾ ਨਿੱਜੀ ਕਰਜ਼, ਵਧਦੇ ਨਿੱਜੀ ਖਰਚੇ ਆਦਿ ਸਬੰਧੀ ਹੇਠਲਾ ਤੇ ਮੱਧ ਵਰਗ ਪ੍ਰੇਸ਼ਾਨ ਹੈ ਇਸ ਪ੍ਰੇਸ਼ਾਨੀ ਦੇ ਹੱਲ ਦੀ ਬਜਾਇ ਸੱਤਾਧਿਰ ਅਤੇ ਵਿਰੋਧੀ ਧਿਰ ਇੱਕ-ਦੂਜੇ ’ਤੇ ਦੂਸ਼ਣਬਾਜੀ ਕਰ ਰਹੇ ਹਨ ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਤਾਜ਼ਾ ਮਹੀਨੇਵਾਰ ਬੁਲੇਟਿਨ ’ਚ ਮੰਨਿਆ ਹੈ ਕਿ ਖੁਰਾਕੀ ਸਿੱਕਾ ਪਸਾਰ ਨੂੰ ਕਾਬੂ ਕਰਨਾ ਔਖਾ ਸਾਬਤ ਹੋ ਰਿਹਾ ਹੈ। (Economy)
ਇਹ ਵੀ ਪੜ੍ਹੋ : ਨਸ਼ਾ ਮੁਕਤੀ ਲਈ ਹੋਣ ਇਮਾਨਦਾਰ ਯਤਨ
ਆਰਬੀਆਈ ਵੱਲੋਂ  ਜਾਰੀ ਅੰਕੜਿਆਂ ਅਨੁਸਾਰ, ਭਾਰਤ ਦੀ ਘਰੇਲੂ ਬੱਚਤ ਦਰ ਵਿੱਤੀ ਸਾਲ 2022-23 ’ਚ ਪੰਜ ਦਹਾਕਿਆਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਈ 18 ਸਤੰਬਰ ਨੂੰ ਜਾਰੀ ਇਨ੍ਹਾਂ ਅੰਕੜਿਆਂ ਮੁਤਾਬਿਕ ਵਿੱਤੀ ਸਾਲ 2022-23 ’ਚ ਦੇਸ਼ ਦੀ ਸ਼ੱੁਧ ਘਰੇਲੂ ਬੱਚਤ ਪਿਛਲੇ ਸਾਲ ਦੀ ਤੁਲਨਾ ’ਚ 19 ਫੀਸਦੀ ਘੱਟ ਰਹੀ ਹੈ 2021-22 ’ਚ ਦੇਸ਼ ਦੀ ਸ਼ੁੱਧ ਘਰੇਲੂ ਬੱਚਤ ਜੀਡੀਪੀ ਦੇ 7.2 ਫੀਸਦੀ ’ਤੇ ਸੀ ਜੋ ਇਸ ਸਾਲ ਹੋਰ ਘਟ ਕੇ ਕੁੱਲ ਘਰੇਲੂ ਉਤਪਾਦ (ਜੀਡੀਪੀ)  ਦੇ ਲਗਭਗ 5 ਦਹਾਕੇ ਦੇ ਹੇਠਲੇ ਪੱਧਰ 5.1 ਫੀਸਦੀ ’ਤੇ ਆ ਗਈ ਹੈ  ਕਈ ਮੋਰਚਿਆਂ ’ਤੇ ਭਾਰਤ ਦੀ ਤਸਵੀਰ ਉਮੀਦ ਜਗਾ ਰਹੀ ਹੈ।
ਪਰ ਆਰਥਿਕ ਮੋਰਚੇ ’ਤੇ ਚਿੰਤਾ ਦਾ ਸਬੱਬ ਲਗਾਤਾਰ ਬਣਿਆ ਹੋਇਆ ਹੈ, ਹਾਲਾਂਕਿ ਸਮੱਚੀ ਦੁਨੀਆ ’ਚ ਆਰਥਿਕ ਅਸੰਤੁਲਨ ਬਣਿਆ ਹੋਇਆ ਹੈ, ਭਾਰਤ ਨੇ ਫਿਰ ਵੀ ਖੁਦ ਨੂੰ ਕਾਫ਼ੀ ਸੰਭਾਲਿਆ ਹੋਇਆ ਹੈ ਕਿਸੇ ਦੇਸ਼ ਦੀ ਅਰਥਵਿਵਸਥਾ ਇਸ ਪੈਮਾਨੇ ’ਤੇ ਵੀ ਮਾਪੀ ਜਾਂਦੀ ਹੈ ਕਿ ਉਸ ਦੀ ਘਰੇਲੂ ਬੱਚਤ, ਪ੍ਰਤੀ ਵਿਅਕਤੀ ਆਮਦਨ ਅਤੇ ਖਰੀਦ ਸ਼ਕਤੀ ਦੀ ਸਥਿਤੀ ਕੀ ਹੈ ਭਾਰਤੀ ਸਟੇਟ ਬੈਂਕ ਦੀ ਰਿਪੋਰਟ ਮੁਤਾਬਿਕ ਪਿਛਲੇ ਵਿੱਤੀ ਸਾਲ ’ਚ ਪਰਿਵਾਰਾਂ ਦੀ ਸ਼ੁੱਧ ਵਿੱਤੀ ਬੱਚਤ ’ਚ ਕਰੀਬ 55 ਫੀਸਦੀ ਦੀ ਗਿਰਾਵਟ ਆਈ ਅਤੇ ਇਹ ਕੁੱਲ ਘਰੇਲੂ ਉਤਪਾਦ ਦੇ 5.1 ਫੀਸਦੀ ’ਤੇ ਪਹੁੰਚ ਗਈ ਵਿੱਤ ਮੰਤਰਾਲੇ ਨੇ ਘਰੇਲੂ ਬੱਚਤ ’ਚ ਗਿਰਾਵਟ ’ਤੇ ਸਫਾਈ ਦਿੰਦਿਆਂ ਕਿਹਾ ਹੈ ਕਿ ਲੋਕ ਹੁਣ ਰਿਹਾਇਸ਼ ਅਤੇ ਵਾਹਨ ਵਰਗੀਆਂ ਭੌਤਿਕ ਸੰਪੱਤੀਆਂ ’ਚ ਜ਼ਿਆਦਾ ਨਿਵੇਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਨਸ਼ਾ ਤਸਕਰੀ ’ਚ ਜ਼ਮਾਨਤ ’ਤੇ ਆਏ ਇੱਕ ਸਮੇਤ 3 ਕਾਬੂ, 9 ਮੋਟਰਸਾਇਕਲ ਬਰਾਮਦ
ਇਸ ਦਾ ਅਸਰ ਘਰੇਲੂ ਬੱਚਤ ’ਤੇ ਪਿਆ ਹੈ ਮੰਤਰਾਲੇ ਨੇ ਭਰੋਸਾ ਦਿਵਾਇਆ ਹੈ ਕਿ ਸੰਕਟ ਵਰਗੀ ਕੋਈ ਗੱਲ ਨਹੀਂ ਹੈ  ਸਰਕਾਰ ਨੇ ਇਹ ਵੀ ਕਿਹਾ ਹੈ ਕਿ ਪਿਛਲੇ ਦੋ ਸਾਲਾਂ ’ਚ ਪਰਿਵਾਰਾਂ ਨੂੰ ਦਿੱਤੇ ਗਏ ਖੁਦਰਾ ਕਰਜ਼ ਦਾ 55 ਫੀਸਦੀ ਰਿਹਾਇਸ਼, ਸਿੱਖਿਆ ਅਤੇ ਵਾਹਨ ’ਤੇ ਖਰਚ ਕੀਤਾ ਗਿਆ ਹੈ  ਪਰਿਵਾਰਾਂ ਦੇ ਪੱਧਰ ’ਤੇ ਵਿੱਤੀ ਸਾਲ 2020-21’ਚ 22. 8 ਲੱਖ ਕਰੋੜ ਦੀ ਸ਼ੁੱਧ ਜਾਇਦਾਦ ਜੋੜੀ ਗਈ ਸੀ 2021-22 ’ਚ ਲਗਭਗ ਸਤਾਰਾਂ ਲੱਖ ਕਰੋੜ ਅਤੇ ਵਿੱਤੀ ਸਾਲ 2022-23 ’ਚ 13.8 ਲੱਖ ਕਰੋੜ ਰੁਪਏ ਦੀਆਂ ਵਿੱਤੀ ਸੰਪੱਤੀਆਂ ਵਧੀਆਂ ਹਨ ਇਸ ਦਾ ਮਤਲਬ ਹੈ ਕਿ ਲੋਕਾਂ ਨੇ ਇੱਕ ਸਾਲ ਪਹਿਲਾਂ ਅਤੇ ਉਸ ਤੋਂ ਪਹਿਲਾਂ ਦੇ ਸਾਲ ਦੀ ਤੁਲਨਾ ’ਚ ਇਸ ਸਾਲ ਘੱਟ ਵਿੱਤੀ ਸੰਪੱਤੀਆਂ ਜੋੜੀਆਂ ਹਨ ਸਰਕਾਰ ਅਨੁਸਾਰ ਅਜਿਹਾ ਇਸ ਲਈ ਹੋਇਆ, ਕਿਉਂਕਿ ਉਹ ਹੁਣ ਕਰਜ਼ ਲੈ ਕੇ ਘਰ ਅਤੇ ਵਾਹਨ ਵਰਗੀਆਂ ਭੌਤਿਕ ਸੰਪੱਤੀਆਂ ਖਰੀਦ ਰਹੇ ਹਨ।
ਇਹ ਵੀ ਪੜ੍ਹੋ : 35 ਕਰੋੜ ਦੀ ਠੱਗੀ ਮਾਰਨ ਵਾਲਾ ਫਰਜ਼ੀ ਟਰੈਵਲ ਏਜੰਟ ਸਾਥੀਆਂ ਸਮੇਤ ਗ੍ਰਿਫ਼ਤਾਰ
ਅੰਕੜਿਆਂ ਮੁਤਾਬਿਕ ਪਿਛਲੇ ਦੋ ਸਾਲਾਂ ’ਚ ਰਿਹਾਇਸ਼ ਅਤੇ ਵਾਹਨ ਕਰਜ਼ ’ਚ ਦੋਹਰੇ ਅੰਕ ’ਚ ਵਾਧਾ ਹੋਇਆ ਹੈ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਮਹਾਂਮਾਰੀ ਤੋਂ ਬਾਅਦ ਲੋਕ ਕਾਫੀ ਸੁਚੇਤ ਹੋਏ ਹਨ ਉਹ ਜੋਖ਼ਿਮ ਵਾਲੇ ਨਿਵੇਸ਼ ਤੋਂ ਬਚ ਰਹੇ ਹਨ ਦੂਜੀ ਗੱਲ ਬੱਚਤ ਖਾਤਿਆਂ ’ਤੇ ਵਿਆਜ਼ ’ਤੇ ਦਰ ਬਹੁਤ ਸ਼ਾਨਦਾਰ ਨਹੀਂ ਹੈ ਭਾਰਤੀ ਉਦਯੋਗ ਪਰਿਸੰਘ ਵੱਲੋਂ ਹੋਈ ਬੀ-20 ਬੈਠਕ ’ਚ ਬੋਲਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਵੀ ਕਿ ਵਿਆਜ ਦਰਾਂ ਵਧਾ ਕੇ ਮਹਿੰਗਾਈ ਕੰਟਰੋਲ ਕਰਨ ਦੀ ਕੀਮਤ ਆਰਥਿਕ ਵਿਕਾਸ ਨੂੰ ਚੁਕਾਉਣੀ ਭਾਰੀ ਪੈ ਸਕਦੀ ਹੈ ਸਰਕਾਰ ਚਾਹੇ ਜੋ ਤਰਕ ਦੇਵੇ ਪਰ ਘਰੇਲੂ ਬੱਚਤ ਡਿੱਗਣਾ ਕੋਈ ਸ਼ੁੱਭ ਸੰਕੇਤ ਨਹੀਂ ਕਿਹਾ ਜਾ ਸਕਦਾ  ਘਰੇਲੂ ਬੱਚਤ ਆਮ ਸਰਕਾਰੀ ਵਿੱਤੀ ਅਤੇ ਗੈਰ-ਵਿੱਤੀ ਕੰਪਨੀਆਂ ਲਈ ਫੰਡ ਇਕੱਠਾ ਕਰਨ ਦਾ ਸਭ ਤੋਂ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਜਰੀਆ ਹੁੰਦਾ ਹੈ। (Economy)
ਬੱਚਤ ਦਾ ਲਗਾਤਾਰ ਡਿੱਗਣਾ ਹੇਠਲੇ ਅਤੇ ਮੱਧ ਵਰਗ ਹੀ ਨਹੀਂ, ਪੂਰੀ ਅਰਥਵਿਵਸਥਾ ਲਈ ਚਿੰਤਾ ਦੀ ਗੱਲ ਹੈ
ਦੇਸ਼ ਦੀ ਕੱਲ ਬੱਚਤ ਦਾ ਲਗਾਤਾਰ ਡਿੱਗਣਾ ਹੇਠਲੇ ਅਤੇ ਮੱਧ ਵਰਗ ਹੀ ਨਹੀਂ, ਪੂਰੀ ਅਰਥਵਿਵਸਥਾ ਲਈ ਚਿੰਤਾ ਦੀ ਗੱਲ ਹੈ ਲਗਾਤਾਰ ਮਹਿੰਗਾਈ ਦਾ ਵਧਣਾ ਵੀ ਨਾ ਸਿਰਫ਼ ਆਮ ਜਨਤਾ ਲਈ ਸਗੋਂ ਸਰਕਾਰ ਲਈ ਚਿੰਤਾ ਦਾ ਕਾਰਨ ਹੈ ਉਪਭੋਗਤਾ ਮੁੱਲ ਸੂਚਕ ਅੰਕ (ਸੀਪੀਆਈ) ਦੇ ਅਨੁਮਾਨਾ ਤੋਂ ਪਤਾ ਲੱਗਦਾ ਹੈ ਕਿ ਜੁਲਾਈ (7.4 ਫੀਸਦੀ) ਦੀ ਤੁਲਨਾ ’ਚ ਅਗਸਤ ’ਚ ਇਹ ਘਟ ਕੇ 6.8 ਫੀਸਦੀ ਹੋ ਗਈ ਹੈ ਇੱਥੋਂ ਤੱਕ ਕਿ ਖੁਰਾਕੀ ਵਸਤੂਆਂ ਦੀ ਮਹਿੰਗਾਈ ਵੀ ਜੁਲਾਈ ਦੇ ਉੱਚ ਪੱਧਰ ’ਤੇ 11.5 ਫੀਸਦੀ ਤੋਂ ਘਟ ਕੇ ਅਗਸਤ ’ਚ 9.94 ਫੀਸਦੀ ਹੋ ਗਈ ਇਨ੍ਹਾਂ ਸੰਕੇਤਾਂ ਨਾਲ ਭਲੇ ਹੀ ਰਾਹਤ ਦਾ ਸਾਹ ਆਇਆ ਹੋਵੇ, ਬਾਵਜੂਦ ਇਸ ਦੇ ਇਹ ਹਾਲੇ ਵੀ ਜਿਆਦਾ ਹੈ।
ਇਹ ਗਿਰਾਵਟ ਮੁੱਖ ਤੌਰ ’ਤੇ ਸਬਜ਼ੀਆਂ ਦੀਆਂ ਕੀਮਤਾਂ ’ਚ ਕਮੀ ਕਾਰਨ ਆਈ ਹੈ, ਜੋ ਜੁਲਾਈ ਦੀ 37.4 ਫੀਸਦੀ ਦੀ ਤੁਲਨਾ ’ਚ ਅਗਸਤ ’ਚ 26.1 ਫੀਸਦੀ ਸੀ ਹਾਲਾਂਕਿ ਅਨਾਜ ਅਤੇ ਦਾਲਾਂ ’ਚ ਮਹਿੰਗਾਈ ਦੋਹਰੇ ਅੰਕਾਂ ’ਚ ਬਣੀ ਹੋਈ ਹੈ, ਜਿਨ੍ਹਾਂ ’ਚ ਘਰੇਲੂ ਅਤੇ ਅੰਤਰਰਾਸ਼ਟਰੀ ਹਾਲਾਤਾਂ ਦੇ ਮੱਦੇਨਜ਼ਰ ਗਿਰਾਵਟ ਦੀ ਸੰਭਵਨਾ ਫਿਲਹਾਲ ਨਹੀਂ ਦਿਸ ਰਹੀ ਆਰਬੀਆਈ ਨੇ ਸਵੀਕਾਰ ਕੀਤਾ ਹੈ ਕਿ ਖੁਰਾਕੀ ਸਿੱਕਾ ਪਸਾਰ ਨੂੰ ਕਾਬੂੁ ਕਰਨਾ ਮੁਸ਼ਕਿਲ ਸਾਬਤ ਹੋ ਰਿਹਾ ਹੈ ਅਧਿਕਾਰੀਆਂ ਨੂੰ ਮਹਿੰਗਾਈ ਘੱਟ ਕਰਨ ਦਾ ਮਹੱਤਵਪੂਰਨ ਕੰਮ ਸੌਂਪਿਆ ਗਿਆ ਹੈ ਸਪੱਸ਼ਟ ਹੈ ਕਿ ਦਬਾਅ ਅਤੇ ਪਾਬੰਦੀਆਂ ਜ਼ਰੀਏ ਮਹਿੰਗਾਈ ਨੂੰ ਕਾਬੂ ਕਰਨ ’ਚ ਯਤਨ ਕਾਫ਼ੀ ਹੱਦ ਤੱਕ ਨਾਕਾਮ ਰਹੇ ਹਨ ਘਰੇਲੂ ਸਪਲਾਈ ’ਚ ਕਮੀ ਕਾਰਨ ਕਈ ਖੁਰਾਕੀ ਵਸਤੂਆਂ ਵਿਸ਼ੇਸ਼ ਕਰਕੇ ਅਨਾਜ ਅਤੇ ਦਾਲਾਂ ’ਚ ਮਹਿੰਗਾਈ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ। (Economy)
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਨੇ ਮੁੜ ਲਾਈ ਅਗਾਊਂ ਜਮਾਨਤ ਦੀ ਅਰਜੀ
ਕਣਕ ਦੀ ਪੈਦਾਵਾਰ ਗਰਮੀ ਅਤੇ ਬੇਮੌਸਮੇ ਮੀਂਹ ਕਾਰਨ ਪ੍ਰਭਾਵਿਤ ਹੈ ਇਹੀ ਕਾਰਨ ਹੈ ਕਿ ਮਈ 2022 ’ਚ ਕਣਕ ਦੇ ਨਿਰਯਾਤ ’ਤੇ ਪਾਬੰਦੀ ਲਾ ਦਿੱਤੀ ਗਈ ਚੋੌਲਾਂ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ ਦਾਲਾਂ ਦਾ ਵੀ ਇਹੀ ਹਾਲ ਹੈ  ਮਹਿੰਗਾਈ ਅਕਸਰ ਸੱਤਾਧਿਰ ਲਈ ਸਿਆਸੀ ਚੁਣੌਤੀ ਬਣਦੀ ਰਹੀ ਹੈ, ਚੋਣਾਂ ’ਚ ਹਾਰ-ਜਿੱਤ ਨੂੰ ਬਹੁਤ ਡੂੰਘਾਈ ਨਾਲ ਪ੍ਰਭਾਵਿਤ ਕਰਨ ’ਚ ਮਹਿੰਗਾਈ ਆਧਾਰ ਬਣਦੀ ਜਾ ਰਹੀ ਹੈ ਮਹਿੰਗਾਈ ਘੱਟ ਕਰਨ ਲਈ ਸਾਨੂੰ ਬਦਲਵੇਂ ਰਸਤੇ ਲੱਭਣੇ ਹੋਣਗੇ, ਜੋ ਆਰਥਿਕ ਵਿਕਾਸ ਜਾਂ ਕਿਸਾਨਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਉਪਭੋਗਤਾਵਾਂ ਦੀ ਰੱਖਿਆ ਕਰਨ ਵਿਗੜੇ ਅਤੇ ਅਸੰਤੁਲਿਤ ਬਜ਼ਾਰ ਵਿਵਸਥਾ ਨੇ ਵੀ ਕਈ ਆਰਥਿਕ ਕੁਰੀਤੀਆਂ ਨੂੰ ਜਨਮ ਦਿੱਤਾ ਹੈ  ਇੱਕ ਆਦਰਸ਼ ਵਿਵਸਥਾ ਦਾ ਚਿੰਤਨ ਹੀ ਵਰਤਮਾਨ ਦੀਆਂ ਆਰਥਿਕ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ  ਵਰਤਮਾਨ ਸਰਕਾਰ ਨੇ ਗਰੀਬੀ ਦੂਰ ਕਰਨ ’ਚ ਸਫ਼ਲਤਾ ਪਾਈ ਹੈ।
ਸੋਚ ਅਮੀਰੀ ਵਧਾਉਣ ਦੀ ਵੀ ਰਹੀ ਹੈ
ਪਰ ਉਸ ਦੀ ਸੋਚ ਅਮੀਰੀ ਵਧਾਉਣ ਦੀ ਵੀ ਰਹੀ ਹੈ, ਛੋਟੇ ਉਦਯੋਗ, ਸਾਰਿਆਂ ਕੋਲ ਆਪਣਾ ਕੰਮ, ਹਰ ਵਿਅਕਤੀ ਲਈ ਰੁਜ਼ਗਾਰ ਯਕੀਨੀ, ਕੋਈ ਵੀ ਐਨਾ ਵੱਡਾ ਨਾ ਹੋਵੇ ਕਿ ਜਦੋਂ ਚਾਹਵੇ ਆਪਣੇ ਤੋਂ ਕਮਜ਼ੋਰ ਨੂੰ ਦਬਾ ਸਕੇ ਇੱਕ ਆਦਮੀ ਦੇ ਸ਼ਕਤੀਸ਼ਾਲੀ ਹੋਣ ਦਾ ਮਤਲਬ ਹੈ, ਕਮਜ਼ੋਰਾਂ ’ਤੇ ਲਾਗਤਾਰ ਮੰਡਰਾਉਂਦਾ ਖ਼ਤਰਾ ਇੱਕ ਸੰਤੁਲਨ ਬਣੇ ਸਭ ਤੋਂ ਵੱਡੀ ਗੱਲ ਹੈ ਮਨੁੱਖੀ ਹੋਂਦ ਅਤੇ ਮਨੁੱਖੀ ਅਜ਼ਾਦੀ ਦੀ ਇਸ ’ਤੇ ਆਂਚ ਨਾ ਆਵੇ ਤੇ ਜ਼ਰੂਰਤਾਂ ਦੀ ਪੂਰਤੀ ਵੀ ਹੋ ਜਾਵੇ, ਅਜਿਹੀ ਅਰਥਵਿਵਸਥਾ ਦੀ ਅੱਜ ਕਲਪਨਾ ਜ਼ਰੂਰੀ ਹੈ ਤਾਂ ਹੀ ਵਧਦੀ ਮਹਿੰਗਾਈ, ਆਮਦਨ ਅਸੰਤੁਲਨ ਅਤੇ ਘਟਦੀ ਬੱਚਤ ’ਤੇ ਕਾਬੂ ਪਾਇਆ ਜਾ ਸਕਦਾ ਹੈ ਆਮਦਨ ਅਸਮਾਨਤਾ, ਮਹਿੰਗਾਈ, ਬੇਰੁਜ਼ਗਾਰੀ ਇੱਕ ਕਲਿਆਣਕਾਰੀ ਸੂਬੇ ਦੀ ਸਭ ਤੋਂ ਵੱਡੀ ਵਿਡੰਬਨਾ ਹੈ।
ਇਹ ਜਦੋਂ ਗੰਭੀਰ ਰੂਪ ਨਾਲ ਉੱਚ ਪੱਧਰ ’ਤੇ ਪਹੁੰਚ ਜਾਂਦੀ ਹੈ ਤਾਂ ਉਦਾਰ ਆਰਥਿਕ ਸੁਧਾਰਾਂ ਲਈ ਜਨਤਕ ਹਮਾਇਤ ਘੱਟ ਹੋ ਜਾਂਦੀ ਹੈ  ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਾਰਤ ’ਚ ਨਵ-ਉਦਾਰਵਾਦੀ ਨੀਤੀਆਂ ਨਾਲ ਆਰਥਿਕ ਵਾਧਾ ਦਰ ਨੂੰ ਜ਼ਰੂਰ ਖੰਭ ਲੱਗੇ ਹਨ, ਪਰ ਇਸ ਨਾਲ ਅਮੀਰਾਂ ਦੀ ਜਿੰਨੀ ਅਮੀਰੀ ਵਧੀ ਹੈ, ਉਸ ਦਰ ਨਾਲ ਗਰੀਬਾਂ ਦੀ ਗਰੀਬੀ ਦੂਰ ਨਹੀਂ ਹੋਈ ਹੈ ਨਤੀਜੇ ਵਜੋਂ ਆਰਥਿਕ ਸਮਾਨਤਾ ਦੀ ਖੱਡ ਸਾਲ-ਦਰ-ਸਾਲ ਚੌੜੀ ਹੁੰਦੀ ਜਾ ਰਹੀ ਹੈ ਇਸ ਲਈ ਸਾਡੇ ਨੀਤੀ ਘਾੜਿਆਂ ਅਤੇ ਯੋਜਨਾਕਾਰਾਂ ਨੂੰ ਇਸ ਗੱਲ ’ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਸਰਵ ਸਮਾਵੇਸ਼ੀ ਵਿਕਾਸ ਦੇ ਟੀਚੇ ਨੂੰ ਕਿਵੇਂ ਹਾਸਲ ਕਰੀਏ।
ਸਰਕਾਰ ਨੂੰ ਆਪਣੀਆਂ ਕਲਿਆਣਕਾਰੀ ਯੋਜਨਾਵਾਂ ’ਤੇ ਕਿਤੇ ਜ਼ਿਆਦਾ ਖਰਚ ਕਰਨਾ ਹੋਵੇਗਾ
ਤਾਂ ਕਿ ਹਾਸ਼ੀਏ ’ਤੇ ਛੱਟੇ ਹੋਏ ਵਾਂਝਿਆਂ, ਪੱਛੜਿਆਂ ਅਤੇ ਸ਼ੋਸ਼ਿਤਾਂ ਨੂੰ ਵਿਕਾਸ ਦੀ ਮੁੱਖਧਾਰਾ ’ਚ ਲਿਆਂਦਾ ਜਾ ਸਕੇ ਵਰਤਮਾਨ ’ਚ ਆਰਥਿਕ ਅਸਮਾਨਤਾ ਤੋਂ ਉੱਭਰਨ ਦਾ ਸਭ ਤੋਂ ਬਿਹਤਰ ਉਪਾਅ ਇਹੀ ਹੋਵੇਗਾ ਕਿ ਵਾਂਝੇ ਵਰਗਾਂ ਨੂੰ ਚੰਗੀ ਸਿੱਖਿਆ, ਚੰਗਾ ਰੁਜ਼ਗਾਰ ਮੁਹੱਈਆ ਕਰਵਾਉਂਦਿਆਂ ਦੂਰ-ਦੁਰਾਡੇ ਦੇ ਪਿੰਡਾਂ ਨੂੰ ਵਿਕਾਸ ਦੀ ਮੁੱਖਧਾਰਾ ਨਾਲ ਜੋੜਿਆ ਜਾਵੇ ਇਸ ਲਈ ਸਰਕਾਰ ਨੂੰ ਆਪਣੀਆਂ ਕਲਿਆਣਕਾਰੀ ਯੋਜਨਾਵਾਂ ’ਤੇ ਕਿਤੇ ਜ਼ਿਆਦਾ ਖਰਚ ਕਰਨਾ ਹੋਵੇਗਾ ਸਿਹਤ ਅਤੇ ਸਿੱਖਿਆ ’ਤੇ ਕਿਤੇ ਜ਼ਿਆਦਾ ਰਾਸ਼ੀ ਖ਼ਰਚ ਕਰਨੀ ਹੋਵੇਗੀ ਹਾਲੇ ਇਨ੍ਹਾਂ ਮਦਾਂ ’ਤੇ ਸਾਡਾ ਦੇਸ਼ ਬਹੁਤ ਹੀ ਘੱਟ ਖਰਚ ਕਰਦਾ ਹੈ ਭਾਰਤ ’ਚ ਉਹ ਸਮਰੱਥਾ ਹੈ ਕਿ ਉਹ ਨਾਗਰਿਕਾਂ ਨੂੰ ਇੱਕ ਅਧਿਕਾਰਯੁਕਤ ਜੀਵਨ ਦੇਣ ਦੇ ਨਾਲ ਹੀ ਸਮਾਜ ’ਚ ਫੈਲੀ ਅਸਮਾਨਤਾ ਨੂੰ ਦੂਰ ਕਰ ਸਕਦਾ ਹੈ।
ਮਹਿੰਗਾਈ ਦੀ ਚੱਕੀ ’ਚ ਦਿਨੋਂ-ਦਿਨ ਪਿਸ ਰਿਹੈ ਆਮ ਆਦਮੀ
ਗਰੀਬ ਅਤੇ ਮੱਧਵਰਗੀ ਪਰਿਵਾਰ ਇਸ ਵਧ ਰਹੀ ਮਹਿੰਗਾਈ ਵਿੱਚ ਪਿਸ ਰਹੇ ਹਨ। ਮਹਿੰਗਾਈ ਦੀ ਮਾਰ ਕਈ ਲੋਕਾਂ ’ਤੇ ਇਸ ਲਈ ਵੀ ਜ਼ਿਆਦਾ ਪੈ ਰਹੀ ਹੈ ਕਿਉਂਕਿ ਉਨ੍ਹਾਂ ਦੀ ਕਮਾਈ ਨਹੀਂ ਵਧ ਰਹੀ, ਉੱਪਰੋਂ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ, ਰਸੋਈ ਗੈਸ ਅਤੇ ਕਈ ਵਾਹਨਾਂ ਵਿੱਚ ਇਸਤੇਮਾਲ ਹੋਣ ਵਾਲੀ ਗੈਸ ਭਾਵ ਸੀਐੱਨਜੀ ਦੀਆਂ ਕੀਮਤਾਂ ਵੀ ਵਧਦੀਆਂ ਜਾ ਰਹੀਆਂ ਹਨ, ਕਿਹਾ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਅਤੇ ਰੂਸ-ਯੂਕਰੇਨ ਜੰਗ ਕਾਰਨ ਤੇਲ ਸਪਲਾਈ ਵਿੱਚ ਰੁਕਾਵਟ ਆਉਣ ਦੀ ਵਜ੍ਹਾ ਨਾਲ ਇਹ ਹਾਲਾਤ ਪੈਦਾ ਹੋਏ ਹਨ।
ਤੇਲ ਦੀਆਂ ਕੀਮਤਾਂ ਵਧਣ ਨਾਲ ਸਿਰਫ ਉਨ੍ਹਾਂ ਲੋਕਾਂ ਦੀ ਜੇਬ੍ਹ ’ਤੇ ਅਸਰ ਨਹੀਂ ਪੈਂਦਾ ਜੋ ਵੱਡੀਆਂ-ਵੱਡੀਆਂ ਗੱਡੀਆਂ ਵਿਚ ਚੱਲਦੇ ਹਨ, ਬਲਕਿ ਦੋਪਹੀਆ, ਤਿੰਨ ਪਹੀਆ ਅਤੇ ਜਨਤਕ ਵਾਹਨਾਂ ਨਾਲ ਚੱਲਣ ਵਾਲਿਆਂ ’ਤੇ ਵੀ ਇਸ ਦਾ ਅਸਰ ਪੈਂਦਾ ਹੈ। ਮਾਲ ਦੀ ਢੋਆ-ਢੁਆਈ ਦਾ ਖਰਚ ਵਧਦਾ ਹੈ ਤਾਂ ਉਸ ਦੀ ਮਾਰ ਹਰ ਵਰਗ ’ਤੇ ਪੈਂਦੀ ਹੈ। ਖਪਤਕਾਰ ਵਸਤਾਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ।
ਮਨੁੱਖ ਦੀ ਮੁੱਖ ਲੋੜ ਰੋਟੀ, ਕੱਪੜਾ ਤੇ ਮਕਾਨ ਹੁੰਦੀ ਹੈ। ਅਰਥਸ਼ਾਸਤਰੀਆਂ ਅਨੁਸਾਰ ਦੇਸ਼ ਦੀ ਖੁਸ਼ਹਾਲੀ ਲਈ ਹਰ ਇੱਕ ਮਨੁੱਖ ਨੂੰ ਭੋਜਨ ਮਿਲਣਾ ਜ਼ਰੂਰੀ ਹੈ। ਭਾਰਤ ਦੇਸ਼ ਵਿੱਚ ਕੱਪੜਾ ਮਕਾਨ ਤਾਂ ਛੱਡੋ ਇੱਥੇ ਕਈ ਨਾਗਰਿਕ ਰਾਤ ਨੂੰ ਭੁੱਖੇ ਸੌਂਦੇ ਹਨ। ਮਹਿੰਗਾਈ ਦੀ ਸਮੱਸਿਆ ਨੇ ਸੰਸਾਰ ਭਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਚੀਜ਼ਾਂ ਦੀਆਂ ਕੀਮਤਾਂ ਵਿਚ ਇੰਨੇ ਵਾਧੇ ਹੋ ਰਹੇ ਹਨ ਕਿ ਗ਼ਰੀਬ ਆਦਮੀ ਲਈ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਹੈ, ਕੀਮਤਾਂ ਦੇ ਵਾਧੇ ਨੇ ਬੜਾ ਖ਼ੌਫ਼ਨਾਕ ਰੂਪ ਧਾਰਨ ਕਰ ਲਿਆ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਵਿੱਚ ਮਹਿੰਗਾਈ ਦੀ ਸਮੱਸਿਆ ਖਤਰਨਾਕ ਰੂਪ ਧਾਰਨ ਕਰਦੀ ਜਾ ਰਹੀ ਹੈ। ਪਹਿਲੀ ਪੰਜ ਸਾਲਾ ਯੋਜਨਾ ਵਿਚ ਇਸ ਵਿਰੁੱਧ ਕਈ ਕਦਮ ਚੁੱਕੇ ਗਏ, ਦੂਜੀ ਪੰਜ ਸਾਲਾ ਯੋਜਨਾ ਤੋਂ ਬਾਅਦ ਪਹਿਲਾਂ ਨਾਲੋਂ ਮਹਿੰਗਾਈ ਵਿਚ ਕਾਫੀ ਵਾਧਾ ਹੋਇਆ। ਤੀਜੀ ਪੰਜ ਸਾਲਾ ਯੋਜਨਾ ਵਿਚ ਵੀ ਇਸੇ ਤਰ੍ਹਾਂ ਹੀ ਰਿਹਾ। ਚੀਨ ਤੇ ਪਾਕਿਸਤਾਨ ਦੇ ਹਮਲਿਆਂ ਨੇ ਵੀ ਮਹਿੰਗਾਈ ਵਿੱਚ ਵਾਧਾ ਕੀਤਾ, ਹਰ ਯੋਜਨਾ ਤੋਂ ਬਾਅਦ ਕੀਮਤਾਂ ਵਿੱਚ ਵਾਧਾ ਹੁੰਦਾ ਰਿਹਾ, ਕੁਦਰਤੀ ਆਫ਼ਤਾਂ, ਜੰਗਾਂ ਤੇ ਭਿ੍ਰਸ਼ਟਾਚਾਰ ਨੇ ਇਸ ਨੂੰ ਭਿਆਨਕ ਰੂਪ ਦੇ ਦਿੱਤਾ।
ਸਰਕਾਰਾਂ ਦੀਆਂ ਬਹੁਤੀਆਂ ਰਾਹਤ ਸਕੀਮਾਂ ਵੱਡੇ ਅਤੇ ਮੱਧ ਦਰਜੇ ਦੇ ਸਨਅਤਕਾਰਾਂ ਨੂੰ ਰਾਹਤ ਪਹੁੰਚਾਉਣ ਤੱਕ ਸੀਮਤ ਰਹੀਆਂ ਹਨ। ਆਰਥਿਕ ਮਾਹਿਰਾਂ ਅਨੁਸਾਰ ਇਨ੍ਹਾਂ ਸਕੀਮਾਂ ਨਾਲ ਸਨਅਤਕਾਰਾਂ ਨੂੰ ਫਾਇਦਾ ਹੋਇਆ ਹੈ ਪਰ ਨਾਲ ਹੀ ਬਹੁਤ ਸਾਰਾ ਪੈਸਾ ਵਿੱਤੀ ਮੰਡੀਆਂ ਵਿੱਚ ਚਲਾ ਗਿਆ, ਜਿਸ ਕਾਰਨ ਸੈਂਸੇਕਸ ਤਾਂ ਵਧ ਰਿਹਾ ਪਰ ਮਜ਼ਦੂਰਾਂ ਅਤੇ ਘੱਟ ਸਾਧਨਾਂ ਵਾਲੇ ਹੋਰ ਲੋਕਾਂ ਦੀ ਆਮਦਨ ਘਟ ਰਹੀ ਹੈ। ਜਿਸ ਕਾਰਨ ਮੰਡੀ ਵਿਚ ਮੰਗ ਨਹੀਂ ਵਧ ਰਹੀ, ਕਈ ਵਾਰ ਦਲੀਲ ਦਿੱਤੀ ਜਾਂਦੀ ਹੈ ਕਿ ਸੂਬਾ ਸਰਕਾਰਾਂ ਨੂੰ ਲੋਕਾਂ ਦੀ ਹੋਰ ਸਹਾਇਤਾ ਕਰਨੀ ਚਾਹੀਦੀ ਹੈ ਪਰ ਬਹੁਤੀਆਂ ਸੂਬਾ ਸਰਕਾਰਾਂ ਕੋਲ ਵਿੱਤੀ ਸਾਧਨ ਬਹੁਤ ਘੱਟ ਹਨ ਤੇ ਸਿਹਤ ਤੇ ਸਿੱਖਿਆ ਖੇਤਰਾਂ ਦਾ ਜ਼ਿਆਦਾ ਖਰਚ ਸੂਬਾ ਸਰਕਾਰਾਂ ਕਰਦੀਆਂ ਹਨ।
ਕੇਂਦਰ ਸਰਕਾਰ ਕੋਲ ਵਿੱਤੀ ਸੋਮੇ ਜ਼ਿਆਦਾ ਹਨ ਅਤੇ ਉਹ ਕਈ ਵਿੱਤੀ ਪਹਿਲਕਦਮੀਆਂ, ਜਿਵੇਂ ਮਨਰੇਗਾ ਜਿਹੀਆਂ ਸਕੀਮਾਂ ਵਿੱਚ ਖਰਚ ਵਧਾ ਕੇ ਲੋੜਵੰਦ ਲੋਕਾਂ ਤੱਕ ਪੈਸਾ ਪਹੁੰਚਾ ਸਕਦੀ ਹੈ। ਸਰਕਾਰ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਪੋਰੇਟ ਅਦਾਰਿਆਂ ਦੇ ਹਿੱਤ ਵਿੱਚ ਜਾਂਦੀਆਂ ਹਨ ਅਤੇ ਇਸ ਸਬੰਧ ਵਿਚ ਭੋਜਨ ਵਿਚ ਵਰਤੇ ਜਾਣ ਵਾਲੇ ਤੇਲਾਂ ਦੀਆਂ ਵਧਦੀਆਂ ਕੀਮਤਾਂ ਦੀ ਉਦਾਹਰਨ ਦਿੱਤੀ ਜਾਂਦੀ ਹੈ ਜਿਸ ਦਾ ਫ਼ਾਇਦਾ ਵੱਡੇ ਕਾਰਪੋਰੇਟ ਅਦਾਰਿਆਂ ਨੂੰ ਹੋਇਆ ਹੈ। ਵਿਰੋਧੀ ਪਾਰਟੀਆਂ ਤੇ ਜਮਹੂਰੀ ਤਾਕਤਾਂ ਨੂੰ ਦਬਾਅ ਬਣਾਉਣ ਦੀ ਜਰੂਰਤ ਹੈ ਤਾਂ ਕਿ ਮਹਿੰਗਾਈ ਰੋਕਣ ਲਈ ਕੇਂਦਰ ਵੱਲੋਂ ਨੀਤੀਗਤ ਫੈਸਲੇ ਕੀਤੇ ਜਾਣ।
ਵਧਦੀ ਹੋਈ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਇਸ ਨਾਲ ਦੇਸ਼ ਦੇ ਆਰਥਿਕ ਨਿਵੇਸ਼ ’ਤੇ ਵੀ ਅਸਰ ਪੈਂਦਾ ਹੈ, ਆਮਦਨ ਘੱਟ ਅਤੇ ਖਰਚੇ ਵਧੇਰੇ ਹੋਣ ਕਾਰਨ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਵੀ ਹੋਂਦ ਵਿੱਚ ਆ ਜਾਂਦੀਆਂ ਹਨ ਜਿਵੇਂ ਭਿ੍ਰਸ਼ਟਾਚਾਰੀ, ਕਾਲਾ ਧਨ, ਚੋਰ ਬਜ਼ਾਰੀ ਆਦਿ। ਮਹਿੰਗਾਈ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ, ਪਰ ਸਾਡੇ ਦੇਸ਼ ਭਾਰਤ ਵਿੱਚ ਤਾਂ ਇਸ ਨੇ ਇੱਕ ਵਿਕਰਾਲ ਰੂਪ ਧਾਰਨ ਕਰ ਲਿਆ ਹੈ।
ਹੋਰ ਤਾਂ ਹੋਰ ਸਾਡੀ ਰੋਟੀ, ਕੱਪੜੇ ਆਦਿ ਦੇ ਭਾਅ ਕਈ ਗੁਣਾਂ ਵਧ ਗਏ ਹਨ। ਹਰ ਵਿਅਕਤੀ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਸਾਡੇ ਦੇਸ਼ ਵਿੱਚ ਤਾਂ ਇਹ ਵਾਧਾ ਹੱਦਾਂ-ਬੰਨੇ ਟੱਪ ਰਿਹਾ ਹੈ, ਅੱਜ ਹਰ ਚੀਜ਼ ਦੇ ਭਾਅ ਨੂੰ ਅੱਗ ਲੱਗ ਰਹੀ ਹੈ। ਮਹਿੰਗਾਈ ’ਤੇ ਕਾਬੂ ਪਾ ਕੇ ਹੀ ਦੇਸ਼ ਦੀ ਤਰੱਕੀ ਤੇ ਖ਼ੁਸ਼ਹਾਲੀ ਹੋ ਸਕਦੀ ਹੈ। ਜੇਕਰ ਸਮੱਸਿਆਵਾਂ ਹਨ ਤਾਂ ਉਨ੍ਹਾਂ ਦੇ ਹੱਲ ਵੀ ਤਾਂ ਹਨ ਅਜਿਹੀਆਂ ਸਥਿਤੀਆਂ ਵਿਚ ਸਰਕਾਰ ਨੂੰ ਬਹੁਤ ਹੀ ਸਾਰਥਿਕ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ।
ਜੇਕਰ ਮਹਿੰਗਾਈ ਰੋਕਣ ਦੇ ਉਪਾਅ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਵਧ ਰਹੀ ਅਬਾਦੀ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ। ਸਰਕਾਰ ਨੂੰ ਆਯਾਤ-ਨਿਰਯਾਤ ਵਿੱਚ ਸੁਧਾਰ ਲਿਆਉਣਾ, ਕਾਲੇ ਧਨ ਦਾ ਖ਼ਾਤਮਾ, ਮੁਦਰਾ ਦੇ ਫੈਲਾਅ ’ਤੇ ਰੋਕ, ਜਮ੍ਹਾਖੋਰਾਂ, ਚੋਰ ਬਜ਼ਾਰੀ, ਸਮੱਗਲਰਾਂ, ਰਿਸ਼ਵਤਖੋਰਾਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ।
ਬਜਟ ਵਿੱਚ ਅਜਿਹੀ ਵਿਵਸਥਾ ਕੀਤੀ ਜਾਵੇ ਕਿ ਕੰਪਨੀਆਂ ਆਪਣੀ ਮਨਮਰਜ਼ੀ ਅਨੁਸਾਰ ਕੀਮਤਾਂ ਨਾ ਵਧਾ ਸਕਣ, ਕੁਦਰਤੀ ਕਰੋਪੀਆਂ ਨਾਲ ਨਜਿੱਠਣ ਲਈ ਪਹਿਲਾਂ ਪ੍ਰਬੰਧ ਕੀਤੇ ਜਾਣ, ਸਰਕਾਰੀ ਖਰਚੇ ਘਟਾਏ ਜਾਣ। ਨਿੱਤ ਪ੍ਰਤੀ ਦੀਆਂ ਵਸਤਾਂ ਦੇ ਭਾਅ ਘੱਟ ਤੋਂ ਘੱਟ ਹੋਣ ਜਿਹੜੇ ਸਰਕਾਰ ਵੱਲੋਂ ਮਿਥੇ ਜਾਣ। ਅਜਿਹੇ ਕੁਝ ਠੋਸ ਕਦਮ ਚੁੱਕ ਕੇ ਉਪਰਾਲੇ ਕੀਤੇ ਜਾਣ ਤਾਂ ਹੋ ਸਕਦਾ ਹੈ ਕਿ ਮਹਿੰਗਾਈ ’ਤੇ ਕਾਬੂ ਪਾ ਲਿਆ ਜਾਵੇ। ਇਨ੍ਹਾਂ ਵਿਚ ਕੇਵਲ ਸਰਕਾਰੀ ਖਰਚੇ ਹੀ ਸੀਮਤ ਕਰ ਦਿੱਤੇ ਜਾਣ ਅਤੇ ਜਮ੍ਹਾਖੋਰਾਂ ਵਿਰੁੱਧ ਮੁਹਿੰਮ ਵਿੱਢੀ ਜਾਵੇ ਤਾਂ ਯਕੀਨਨ ਮਹਿੰਗਾਈ ਦਾ ਖਾਤਮਾ ਹੋ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਹਿੰਗਾਈ ਤੇ ਬੇਰੁਜ਼ਗਾਰੀ ਖ਼ਿਲਾਫ਼ ਖੱਬੀਆਂ ਪਾਰਟੀਆਂ ਦਾ 31 ਮਈ ਨੂੰ ਪ੍ਰਦਰਸ਼ਨ
ਮਹਿੰਗਾਈ ਤੇ ਬੇਰੁਜ਼ਗਾਰੀ ਖ਼ਿਲਾਫ਼ ਖੱਬੀਆਂ ਪਾਰਟੀਆਂ ਦਾ 31 ਮਈ ਨੂੰ ਪ੍ਰਦਰਸ਼ਨ
ਉਦੈਪੁਰ (ਏਜੰਸੀ)। ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਖ਼ਿਲਾਫ਼ ਖੱਬੀਆਂ ਪਾਰਟੀਆਂ ਵੱਲੋਂ 31 ਮਈ ਨੂੰ ਇੱਥੇ ਜ਼ਿਲ੍ਹਾ ਕੁਲੈਕਟਰ ਦਫ਼ਤਰ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ। ਸੀਪੀਆਈ (ਐਮ) ਦੇ ਜ਼ਿਲ੍ਹਾ ਸਕੱਤਰ ਰਾਜੇਸ਼ ਸਿੰਘਵੀ ਨੇ ਦੱਸਿਆ ਕਿ ਜ਼ਿਲ੍ਹਾ ਕੁਲੈਕਟਰ ਦਫ਼ਤਰ, ਉਦੈਪੁਰ ਵਿਖੇ ਪ੍ਰਦਰਸ਼ਨ ਅਤੇ ਮੀਟਿੰਗ ਤੋਂ ਪਹਿਲਾਂ ਟਾਊਨ ਹਾਲ ਤੋਂ ਇੱਕ ਰੈਲੀ ਕੱਢੀ ਜਾਵੇਗੀ, ਜੋ ਦਿੱਲੀ ਗੇਟ ਤੋਂ ਹੁੰਦੀ ਹੋਈ ਕਲੈਕਟਰ ਦਫ਼ਤਰ ਪਹੁੰਚੇਗੀ। ਉਨ੍ਹਾਂ ਕਿਹਾ ਕਿ ਵਧਦੀ ਮਹਿੰਗਾਈ ਨੇ ਲੋਕਾਂ ‘ਤੇ ਬੇਮਿਸਾਲ ਬੋਝ ਪਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ 70 ਫੀਸਦੀ, ਸਬਜ਼ੀਆਂ ਦੀਆਂ 20 ਫੀਸਦੀ, ਰਸੋਈ ਦੇ ਤੇਲ ਦੀਆਂ 23 ਫੀਸਦੀ ਅਤੇ ਅਨਾਜ ਦੀਆਂ ਕੀਮਤਾਂ ਵਿੱਚ ਅੱਠ ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਧਦੀ ਮਹਿੰਗਾਈ ਡਿੱਗਦਾ ਰੁਪਈਆ
ਵਧਦੀ ਮਹਿੰਗਾਈ ਡਿੱਗਦਾ ਰੁਪਈਆ
ਇੱਕ ਬੜੀ ਆਮ ਜਿਹੀ ਕਹਾਵਤ ਹੈ ਕਿ ਜਦੋਂ ਕਮਾਓਗੇ ਉਦੋਂ ਆਟਾ, ਦਾਲ, ਚੌਲ ਦਾ ਭਾਅ ਪਤਾ ਲੱਗੇਗਾ। ਇਨ੍ਹੀ ਦਿਨੀਂ ਇਹ ਸੱਚ ਹੋ ਰਿਹਾ ਹੈ ਅਤੇ ਵੱਡੀਆਂ ਕਮਾਈਆਂ ਵਾਲਿਆਂ ਨੂੰ ਵੀ ਇਨ੍ਹਾਂ ਭਾਅ ਪਤਾ ਲੱਗ ਰਿਹਾ ਹੈ ਜ਼ਿਕਰਯੋਗ ਹੈ ਕਿ ਖੁਦਰਾ ਮਹਿੰਗਾਈ ਦਰ ਵਾਂਗ ਹੀ ਥੋਕ ਮਹਿੰਗਾਈ ਦਰ ’ਚ ਵੀ ਵਾਧੇ ਦਾ ਸਿਲਸਿਲਾ ਇਨ੍ਹੀਂ ਦਿਨੀਂ ਬਕਾਇਦਾ ਜਾਰੀ ਹੈ। ਭਾਰਤ ’ਚ ਥੋਕ ਮੁੱਲ ਸੂਚਕਅੰਕ ਦੇ ਆਧਾਰ ’ਤੇ ਸਿੱਕਾ-ਪਸਾਰ ਦੀ ਦਰ ਦਾ ਮੁਲਾਂਕਣ ਕੀਤਾ ਜਾਂਦਾ ਹੈ।
ਸਿੱਕਾ-ਪਸਾਰ ਦਾ ਆਮ ਨਿਯਮ ਇਹ ਹੈ ਕਿ ਇਸ ਨਾਲ ਮੁਦਰਾ ਦੇ ਮੁੱਲ ’ਚ ਕਮੀ ਤੇ ਆਮ ਕੀਮਤ ਪੱਧਰ ’ਚ ਵਾਧਾ ਹੋ ਜਾਂਦਾ ਹੈ ਅਤੇ ਜਦੋਂ ਇਹੀ ਵਾਧਾ ਚੌਤਰਫ਼ਾ ਵਾਰ ਕਰਨ ਲੱਗੇ ਉਦੋਂ ਮਹਿੰਗਾਈ ਨਾਲ ਹਾਹਾਕਾਰ ਮੱਚਣੀ ਸੁਭਾਵਿਕ ਹੈ। ਥੋਕ ਮੁੱਲ ਸੂਚਕਅੰਕ ’ਚ ਪਰਿਵਰਤਨ ਦੀ ਦਰ ਹੀ ਸਿੱਕਾ-ਪਸਾਰ ਕਹਾਉਂਦਾ ਹੈ। ਜ਼ਿਕਰਯੋਗ ਹੈ ਕਿ ਅਪਰੈਲ ’ਚ ਥੋਕ ਮਹਿੰਗਾਈ ਦਰ 15.08 ਫੀਸਦੀ ਦਰਜ ਕੀਤੀ ਗਈ ਜੋ ਪਿਛਲੇ 9 ਸਾਲ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ।
ਐਨੀ ਵਧੀ ਮਹਿੰਗਾਈ ਲਈ ਵੱਡੇ ਪੈਮਾਨੇ ਬਿਜਲੀ, ਈਂਧਨ ਦੀਆਂ ਕੀਮਤਾਂ ’ਚ ਹੋ ਰਿਹਾ ਵਾਧਾ ਮੁੱਖ ਤੌਰ ’ਤੇ ਜਿੰਮੇਵਾਰ ਹੈ। ਐਨਾ ਹੀ ਨਹੀਂ ਖੁਰਾਕੀ ਪਦਾਰਥਾਂ ਦੀ ਕੀਮਤ ਨਾਲ ਜੁੜਿਆ ਥੋਕ ਸੂਚਕਅੰਕ ਵੀ 8.88 ਫੀਸਦੀ ’ਤੇ ਪਹੁੰਚ ਗਿਆ। ਜਦੋਂ ਖੁਰਾਕੀ ਪਦਾਰਥਾਂ ਨਾਲ ਜੁੜੇ ਥੋਕ ਸੂਚਕਅੰਕ ’ਚ ਵਾਧਾ ਹੁੰਦਾ ਹੈ। ਉਦੋਂ ਸਬਜੀ, ਦੁੱਧ, ਫਲ ਸਮੇਤ ਕਈ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਛੂਹਣ ਲੱਗਦੀਆਂ ਹਨ। ਅਪਰੈਲ ਮਹੀਨੇ ਦੀ ਉਦਾਹਰਨ ਦੇਖੀਏ ਤਾਂ ਸਬਜੀ ਦੇ ਥੋਕ ਮੁੱਲ ’ਚ ਵੀ ਸਾਲ 2021 ਦੇ ਅਪਰੈਲ ਦੀ ਤੁਲਨਾ ’ਚ 23.24 ਫੀਸਦੀ ਦਾ ਵਾਧਾ ਹੋਇਆ ਹੈ ਚੁੱਲ੍ਹੇ ’ਤੇ ਪੱਕ ਰਹੀ ਕਿਸੇ ਵੀ ਤਰ੍ਹਾਂ ਦੀ ਸਬਜੀ ’ਚ ਆਲੂ ਦਾ ਸ਼ਾਮਲ ਹੋਣਾ ਲਗਭਗ ਦੇਖਿਆ ਜਾ ਸਕਦਾ ਹੈ।
ਡੀਜ਼ਲ ਦਾ ਰੇਟ ਵੀ ਅਸਮਾਨ ਛੂਹ ਰਿਹਾ ਹੈ
ਅਪਰੈਲ 2021 ਦੀ ਤੁਲਨਾ ’ਚ ਇਸ ਅਪਰੈਲ ’ਚ ਆਲੂ ਦਾ ਰੇਟ 19.84 ਫੀਸਦੀ ਜਿਆਦਾ ਮਹਿੰਗਾ ਸੀ ਫਲਾਂ ਦੀ ਹਾਲਤ ਵੀ 10.89 ਫੀਸਦੀ ਦੇ ਤੁਲਨਾਤਮਕ ਵਾਧੇ ਕਾਰਨ ਆਮ ਆਦਮੀ ਇਸ ਦੀ ਪਹੁੰਚ ਤੋਂ ਦੂਰ ਰਿਹਾ ਸੁਖਦਾਈ ਸਿਰਫ਼ ਇਹ ਰਿਹਾ ਕਿ ਪਿਆਜ ਦਾ ਥੋਕ ਰੇਟ ’ਚ ਪਿਛਲੇ ਸਾਲ ਦੀ ਤੁਲਨਾ ’ਚ ਮਾਮੂਲੀ ਗਿਰਾਵਟ ਰਹੀ ਖੁਰਾਕੀ ਤੇਲ ਦੀ ਕੀਮਤ ਵੀ 15 ਫੀਸਦੀ ਤੋਂ ਜਿਆਦਾ ਵਧੀ ਹੋਈ ਦੇਖੀ ਜਾ ਸਕਦੀ ਹੈ। ਸਰਕਾਰੀ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪੈਟਰੋਲ ਦੇ ਥੋਕ ਰੇਟ ’ਚ 60.63 ਦਾ ਵਾਧਾ ਜਦੋਂ ਕਿ ਇਹੀ ਪੈਟਰੋਲ ਇਸ ਸਾਲ ਮਾਰਚ ’ਚ 53. 44 ਫੀਸਦੀ ਦੇ ਵਾਧੇ ’ਤੇ ਸੀ ਡੀਜ਼ਲ ਦਾ ਰੇਟ ਵੀ ਅਸਮਾਨ ਛੂਹ ਰਿਹਾ ਹੈ ਅਤੇ ਰਸੋਈ ਗੈਸ ਦਾ ਤਾਂ ਹਾਲ ਪੁੱਛੋ ਹੀ ਨਾ ਇਸ ਨੇ ਵੀ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ ਰਸੋਈ ਗੈਸ ਦੇ ਮਾਮਲੇ ’ਚ ਵੀ ਥੋਕ ਰੇਟ ’ਚ 38.48 ਫੀਸਦੀ ਦਾ ਵਾਧਾ ਦੇਖਿਆ ਜਾ ਸਕਦਾ ਹੈ।
ਭਾਰਤ ਵਰਗੇ ਵਿਕਾਸਸ਼ੀਲ ਦੇਸ਼ ’ਚ ਮਹਿੰਗਾਈ ਦਾ ਤੇਜ਼ੀ ਨਾਲ ਵਧਣਾ ਕਿਸੇ ਦੁਖਦ ਅਤੇ ਅਣਹੋਣੀ ਘਟਨਾ ਤੋਂ ਘੱਟ ਨਹੀਂ ਹੈ ਹਾਲੇ ਵੀ ਦੇਸ਼ ’ਚ ਹਰ ਚੌਥਾ ਵਿਅਕਤੀ ਗਰੀਬੀ ਰੇਖਾ ਤੋਂ ਹੇਠਾਂ ਹੈ ਅਤੇ 2011 ਦੀ ਜਨਗਣਨਾ ਦੇ ਹਿਸਾਬ ਨਾਲ ਐਨੇ ਹੀ ਅਨਪੜ੍ਹ ਵੀ ਗਰੀਬੀ ਦੇ ਮਾਮਲੇ ’ਚ ਅੰਕੜਿਆਂ ਸਬੰਧੀ ਹਮੇਸ਼ਾ ਸ਼ੱਕ ਰਿਹਾ ਹੈ ਜ਼ਿਆਦਾਤਰ ਅਜਿਹਾ ਦੇਖਿਆ ਗਿਆ ਕਿ ਮਹਿੰਗਾਈ ਦੇ ਮਾਮਲੇ ’ਚ ਵੀ ਸਰਕਾਰਾਂ ਬਹੁਤ ਦੇਰੀ ਨਾਲ ਜਾਗਦੀਆਂ ਹਨ ਬੇਕਾਬੂ ਅਰਥਵਿਵਸਥਾ ਵਿਚਕਾਰ ਦੇਸ਼ ਦੇ ਨਾਗਰਿਕਾਂ ਦੇ ਸਾਹ ਉੱਖੜਦੇ ਰਹਿੰਦੇ ਹਨ ਅਤੇ ਸਰਕਾਰਾਂ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ’ਤੇ ਰਾਜਨੀਤਿਕ ਮੁਖੌਟਾ ਚੜ੍ਹਾਉਂਦੀਆਂ ਰਹਿੰਦੀਆਂ ਹਨ ਸਰਕਾਰ ਦੀ ਹੀ ਮੰਨੀਏ ਤਾਂ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਯੋਜਨਾ ਤਹਿਤ ਰੱਖਿਆ ਗਿਆ ਹੈ ਦੇਸ਼ ਦੀ 136 ਕਰੋੜ ਦੀ ਅਬਾਦੀ ਵਿਚ ਇਹ ਅੰਕੜਾ ਨਿਸ਼ਚਿਤ ਨਹੀਂ ਹੈ ਪਰ 2011 ਦੇ ਹਿਸਾਬ ਨਾਲ ਦੇਖੀਏ ਤਾਂ 121 ਕਰੋੜ ਦੀ ਅਬਾਦੀ ਸੀ ਮੋਟੇ ਤੌਰ ’ਤੇ 50 ਕਰੋੜ ਤੋਂ ਜ਼ਿਆਦਾ ਲੋਕ ਮੁਫ਼ਤ ਅਨਾਜ ਯੋਜਨਾ ਤੋਂ ਬਾਹਰ ਹਨ।
ਇਨ੍ਹਾਂ 50 ਕਰੋੜ ’ਚ ਕਰੋੜਪਤੀ, ਅਰਬਪਤੀ ਤੇ ਪੂੰਜੀਪਤੀ ਵੀ ਆਉਂਦੇ ਹਨ ਨਾਲ ਹੀ ਸੇਵਾ ਖੇਤਰ ’ਚ ਤਾਇਨਾਤ ਨੌਕਰੀਪੇਸ਼ਾ ਅਤੇ ਮੱਧ ਵਰਗ ਦਾ ਇੱਕ ਵੱਡਾ ਸਮੂਹ ਵੀ ਇਸ ਵਿਚ ਹੁੰਦਾ ਹੈ। 80 ਕਰੋੜ ਅਬਾਦੀ ਮਹਿੰਗਾਈ ਦੇ ਚੁੰਗਲ ’ਚ ਤਾਂ ਹੈ ਹੀ ਬਾਕੀ ਬਚੇ 50 ਕਰੋੜ ਵੀ ਘੱਟ-ਜ਼ਿਆਦਾ ਇਸ ਦੇ ਵਾਰ ਤੋਂ ਵਾਂਝੇ ਨਹੀਂ ਹਨ ਚੰਦ ਅਮੀਰਾਂ ਤੇ ਉਦਯੋਗਪਤੀ ਘਰਾਣਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਮਹਿੰਗਾਈ ਦੇ ਕੋਹਰਾਮ ਨਾਲ ਸਾਰੇ ਵਿਲਕ ਰਹੇ ਹਨ ਕੋਰੋਨਾ ਦੇ ਚੱਲਦਿਆਂ ਕਮਾਈ ਵੀ ਗਈ ਤੇ ਮਹਿੰਗਾਈ ਨੇ ਰਹਿੰਦੀ-ਖੂੰਹਦੀ ਕਮਰ ਵੀ ਤੋੜਨ ਦਾ ਕੰਮ ਕੀਤਾ ਸਾਡੀ ਅਰਥਵਿਵਸਥਾ ਦਾ ਇੱਕ ਵੱਡਾ ਪੱਖ ਇਹ ਹੈ ਕਿ ਦੇਸ਼ ਦੀਆਂ ਸਰਕਾਰਾਂ ਆਰਥਿਕ ਨੀਤੀਆਂ ਕਿਸ ਲਈ ਬਣਾਉਂਦੀਆਂ ਹਨ। ਅਮੀਰ, ਅਮੀਰ ਹੋ ਰਿਹਾ ਹੈ ਅਤੇ ਗਰੀਬ ਜ਼ਮੀਂਦੋਜ ਹੋ ਰਿਹਾ ਹੈ ਹੱਦ ਤਾਂ ਇਹ ਵੀ ਹੈ ਕਿ ਅਸਮਾਨ ਚੀਰ ਦੇਣ ਵਾਲੀ ਮਹਿੰਗਾਈ ਦੇ ਇਸ ਦੌਰ ’ਚ ਕੋਈ ਸਿਆਸੀ ਪਾਰਟੀ ਸੜਕ ’ਤੇ ਦਿਖਾਈ ਨਹੀਂ ਦਿੰਦੀ ਹੈ। ਇਸ ਦੇ ਪਿੱਛੇ ਕਾਰਨ ਜਾਂ ਤਾਂ ਮਹਿੰਗਾਈ ਨੂੰ ਵਿਆਪਕ ਸਵੀਕਾਰਤਾ ਮਿਲ ਗਈ ਹੈ ਜਾਂ ਫ਼ਿਰ ਵਿਰੋਧ ਦੀ ਅਵਾਜ ’ਚ ਦਮ ਨਹੀਂ ਹੈ ਜਾਂ ਫ਼ਿਰ ਸਰਕਾਰ ਦੀਆਂ ਨੀਤੀਆਂ ਤੋਂ ਸਾਰੇ ਸੰਤੁਸ਼ਟ ਹਨ।
ਡਿੱਗਦੇ ਰੁਪਈਏ ਦਾ ਇਹ ਦੌਰ ਹੈ
ਇੱਕ ਪਾਸੇ ਜਿੱਥੇ ਮਹਿੰਗਾਈ ਦਾ ਰੌਲਾ ਹੈ ਤਾਂ ਉੱਥੇ ਦੂਜੇ ਪਾਸੇ ਡਾਲਰ ਦੇ ਮੁਕਾਬਲੇ ਰੁਪਇਆ ਵੀ ਡਿੱਗ ਰਿਹਾ ਹੈ। ਕਿਹਾ ਜਾਵੇ ਤਾਂ ਵਧਦੀ ਮਹਿੰਗਾਈ ਤੇ ਡਿੱਗਦੇ ਰੁਪਈਏ ਦਾ ਇਹ ਦੌਰ ਹੈ। ਡਿੱਗਦੇ ਰੁਪਏ ਦਾ ਸਭ ਤੋਂ ਵੱਡਾ ਅਸਰ ਇਹ ਹੈ ਕਿ ਆਯਾਤ ਮਹਿੰਗਾ ਹੋ ਜਾਂਦਾ ਹੈ ਤੇ ਨਿਰਯਾਤ ਸਸਤਾ ਹੋ ਜਾਂਦਾ ਹੈ। ਭਾਰਤ ਆਪਣੇ ਕੁੱਲ ਤੇਲ ਦਾ ਕਰੀਬ 83 ਫੀਸਦੀ ਆਯਾਤ ਕਰਦਾ ਹੈ। ਜਿਵੇਂ-ਜਿਵੇਂ ਰੁਪਇਆ ਡਿੱਗੇਗਾ ਕੱਚੇ ਤੇਲ ਦਾ ਆਯਾਤ ਬਿੱਲ ਵਧੇਗਾ ਜਾਹਿਰ ਹੈ ਇਸ ਨਾਲ ਪੈਟਰੋਲ, ਡੀਜ਼ਲ ਦੇ ਰੇਟਾਂ ’ਚ ਵਾਧਾ ਹੋਵੇਗਾ ਜਿਸ ਦਾ ਸਿੱਧਾ ਅਸਰ ਆਵਾਜਾਈ ’ਤੇ ਪਵੇਗਾ। ਇਸ ਤੋਂ ਇਲਾਵਾ ਮਾਲ ਮਹਿੰਗੇ ਹੋ ਜਾਂਦੇ ਹਨ ਤੇ ਫ਼ਿਰ ਆਖ਼ਰ ਥਾਲੀ ਦਾ ਭੋਜਨ ਵੀ ਕਿਤੇ ਜ਼ਿਆਦਾ ਕੀਮਤ ਵਸੂਲਣ ਲੱਗਦਾ ਹੈ। ਜਦੋਂ ਅਜਿਹੇ ਹਾਲਾਤ ਪੈਦਾ ਹੋ ਜਾਣ ਤਾਂ ਰਾਜਨੀਤੀ ਦੀ ਨਹੀਂ ਅਰਥਨੀਤੀ ਦੀ ਜ਼ਰੂਰਤ ਪੈਂਦੀ ਹੈ।
ਬੇਕਾਬੂ ਮਹਿੰਗਾਈ ’ਤੇ ਪਾਰ ਪਾਉਣਾ ਅਤੇ ਲਗਾਤਾਰ ਰੁਪਏ ਨੂੰ ਸੰਭਾਲਣਾ ਚੁਣਾਵੀਂ ਭਾਸ਼ਣ ਨਾਲ ਤੈਅ ਨਹੀਂ ਹੰੁਦਾ ਇਸ ਦਾ ਸਿੱਧਾ ਸਰੋਕਾਰ ਆਰਥਿਕ ਥਿੰਕ ਟੈਂਕ ਨਾਲ ਹੈ ਸਰਕਾਰ ਇੱਕ ਵੱਡੀ ਮਸ਼ੀਨਰੀ ਹੁੰਦੀ ਹੈ ਉਹ ਅਜਿਹੀਆਂ ਚੀਜਾਂ ਲਈ ਜਵਾਬਦੇਹ ਹੈ, ਅਜਿਹੇ ’ਚ ਮਹਿੰਗਾਈ ਦੇ ਮਾਰੇ ਲੋਕਾਂ ਨੂੰ ਭਰੋਸਾ ਦੇਣਾ ਜਰੂਰੀ ਹੈ ਆਉਣ ਵਾਲੇ ਦਿਨਾਂ ’ਚ ਮਹਿੰਗਾਈ ਦਾ ਹਾਲ ਕੀ ਹੋਵੇਗਾ, ਕਦੋਂ ਤੱਕ ਇਸ ’ਤੇ ਵੀ ਕਾਬੂ ਪਾਇਆ ਜਾ ਸਕੇਗਾ ਇਸ ’ਤੇ ਵੀ ਸਰਕਾਰ ਨੂੰ ਹੋਮਵਰਕ ਤੇਜ਼ ਕਰ ਦੇਣਾ ਚਾਹੀਦਾ ਹੈ।
ਵਿਰੋਧੀ ਧਿਰ ਬੇਫਿਕਰ ਹੈ ਅਤੇ ਸਰਕਾਰ ਬੇਸੁੱਧ ਪਈ ਹੈ
ਰਿਜ਼ਰਵ ਬੈਂਕ ਨੇ ਰੇਪੋ ਦਰ ਵਧਾ ਕੇ ਇਹ ਇਸ਼ਾਰਾ ਕਰ ਦਿੱਤਾ ਹੈ ਕਿ ਬੈਂਕਾਂ ਤੋਂ ਕਰਜ ਲੈਣਾ ਤੁਲਨਾਤਮਕ ਮਹਿੰਗਾ ਹੋਵੇਗਾ ਤੇ ਵਿੱਤ ਮੰਤਰੀ ਨੇ ਰਿਜ਼ਰਵ ਬੈਂਕ ਦੇ ਇਸ ਕਾਰੇ ’ਤੇ ਹੈਰਾਨੀ ਪ੍ਰਗਟਾਈ ਸੀ। ਇਨ੍ਹੀਂ ਦਿਨੀਂ ਵੱਡਾ ਸਵਾਲ ਇਹ ਹੈ ਕਿ ਜਨਤਾ ਨੂੰ ਮਹਿੰਗਾਈ ਤੋਂ ਰਾਹਤ ਕਿਵੇਂ ਮਿਲੇ ਸਾਲ 2013-14 ਦੀ ਤੁਲਨਾ ’ਚ ਮੌਜੂਦਾ ਸਿੱਕਾ-ਪਸਾਰ ਦੀ ਸਥਿਤੀ ਵੱਖ ਹੈ, ਜਿੱਥੇ ਅਤੀਤ ’ਚ ਖੁਦਰਾ ਮੁੱਲ ਸੂਚਕਅੰਕ ਦੇ ਵਾਧਾ ਜਿਆਦਾ ਸੀ। ਉੱਥੇ ਲੋਕ ਮੁੱਲ ਸੂਚਕਅੰਕ ਇਸ ਸਮੇਂ ਸਪੀਡ ਫੜੀ ਹੋਈ ਹੈ 1991 ’ਚ ਬੇਤਹਾਸ਼ਾ ਮਹਿੰਗਾਈ, ਵਿਕਾਸ ਦਰ ਘੱਟ ਹੋਣਾ ਤੇ ਵਿਦੇਸ਼ੀ ਰਿਜ਼ਰਵ ਘੱਟ ਹੋਣ ਨਾਲ ਇੱਕ ਡਾਲਰ 17.90 ਰੁਪਏ ’ਤੇ ਪਹੰੁਚ ਗਿਆ ਜੋ 2011 ਆਉਂਦੇ ਆਉਂਦੇ 44 ਰੁਪਏ ਤੱਕ ਪਹੁੰਚ ਗਿਆ ਪਰ ਇਹ ਅਗਸਤ 2013 ’ਚ ਵਧ ਕੇ ਲਗਭਗ 69 ਰੁਪਏ ਹੋ ਗਿਆ ਉਦੋਂ ਅੱਜ ਦੀ ਮੌਜੂਦਾ ਸਰਕਾਰ ਵਿਰੋਧੀ ਧਿਰ ’ਚ ਸੀ ਤੇ ਕਿਤੇ ਜ਼ਿਆਦਾ ਹਮਲਾਵਰ ਸੀ ਪਰ ਅੱਜ ਇੱਕ ਡਾਲਰ ਦੇ ਮੁਕਾਬਲੇ ਰੁਪਇਆ 78 ਦੇ ਆਸ-ਪਾਸ ਪਹੁੰਚ ਗਿਆ ਹੈ ਬਾਵਜੂਦ ਇਸ ਦੇ ਵਿਰੋਧੀ ਧਿਰ ਬੇਫਿਕਰ ਹੈ ਅਤੇ ਸਰਕਾਰ ਬੇਸੁੱਧ ਪਈ ਹੈ।
ਰੌਚਕ ਇਹ ਵੀ ਹੈ ਕਿ ਅਜਾਦੀ ਦੇ ਸਾਲ ਭਾਰਤ ’ਚ ਇੱਕ ਡਾਲਰ ਦੀ ਕੀਮਤ 4.16 ਰੁਪਏ ਤੱਕ ਸੀ ਐਨਾ ਹੀ ਨਹੀਂ 1950 ਤੋਂ 1965 ਵਿਚਕਾਰ ਭਾਵ ਡੇਢ ਦਹਾਕੇ ਤੱਕ ਡਾਲਰ ਦੇ ਮੁਕਾਬਲੇ ਰੁਪਇਆ 4.76 ਨਾਲ ਸਥਿਰ ਬਣਿਆ ਰਿਹਾ ਤੇ ਇਸ ਦੇ ਬਾਅਦ ਡਿੱਗਣ ਦੀ ਰਵਾਇਤ ਸ਼ੁਰੂ ਹੋਈ ਅਤੇ ਅੱਜ ਤੱਕ ਉਹ ਸੰਭਲ ਨਹੀਂ ਸਕਿਆ ਹੈ ਤੇ ਉਦਾਰੀਕਰਨ ਤੋਂ ਬਾਅਦ ਗਿਰਾਵਟ ਕਿਤੇ ਜਿਆਦਾ ਤੇਜ਼ੀ ਨਾਲ ਦੇਖੀ ਜਾ ਸਕਦੀ ਹੈ। ਹਾਲਾਂਕਿ ਕਦੇ ਡਾਲਰ ਦੇ ਮੁਕਾਬਲੇ ਰੁਪਇਆ ਸੰਭਲਿਆ ਹੈ ਤਾਂ ਕਦੇ ਸਥਿਰ ਰਿਹਾ ਅਤੇ ਕਦੇ ਡਿੱਗਦਾ ਰਿਹਾ ਪਰ ਕੀਮਤ ਤਾਂ ਦੇਸ਼ ਦੀ ਜਨਤਾ ਅਦਾ ਕਰਦੀ ਹੈ।
ਡਾ. ਸੁਸ਼ੀਲ ਕੁਮਾਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦੇਸ਼ ਵਿੱਚ ਮਹਿੰਗਾਈ ਨੇ ਦਿੱਤਾ ਇਕ ਹੋਰ ਝਟਕਾ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਫਿਰ ਵਾਧਾ
ਦੇਸ਼ ਵਿੱਚ ਮਹਿੰਗਾਈ ਨੇ ਦਿੱਤਾ ਇਕ ਹੋਰ ਝਟਕਾ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਫਿਰ ਵਾਧਾ
ਨਵੀਂ ਦਿੱਲੀ। ਦੇਸ਼ ਵਿੱਚ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਇੱਕ ਹੋਰ ਝਟਕਾ ਦਿੰਦੇ ਹੋਏ ਵੀਰਵਾਰ ਨੂੰ ਘਰੇਲੂ (LPG Price) ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 3.50 ਰੁਪਏ ਪ੍ਰਤੀ ਸਿਲੰਡਰ ਅਤੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 8 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਵਧੀਆਂ ਕੀਮਤਾਂ ਤੋਂ ਬਾਅਦ ਹੁਣ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ‘ਚ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 1000 ਰੁਪਏ ਤੋਂ ਪਾਰ ਹੋ ਜਾਣਗੀਆਂ। ਕੀਮਤਾਂ ਵਿੱਚ ਇਹ ਸੋਧ ਅੱਜ ਤੋਂ ਹੀ ਲਾਗੂ ਹੋ ਜਾਵੇਗੀ।
14.2 ਕਿਲੋਗ੍ਰਾਮ ਦੇ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਹੁਣ ਨਵੀਂ ਦਿੱਲੀ ਵਿੱਚ 1003.00 ਰੁਪਏ, ਕੋਲਕਾਤਾ ਵਿੱਚ 1029.00 ਰੁਪਏ, ਮੁੰਬਈ ਵਿੱਚ 1002.50 ਰੁਪਏ ਅਤੇ ਚੇਨਈ ਵਿੱਚ 1018.50 ਰੁਪਏ ਹੋਵੇਗੀ। ਇਸ ਮਹੀਨੇ ਇਹ ਦੂਜੀ ਵਾਰ ਹੈ ਜਦੋਂ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 7 ਮਈ ਨੂੰ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਘਰੇਲੂ ਸਿਲੰਡਰਾਂ ਦੇ ਨਾਲ-ਨਾਲ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਇਨ੍ਹਾਂ ਵਿੱਚ 8 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਹੁਣ 19 ਕਿਲੋ ਦੇ ਸਿਲੰਡਰ ਦੀ ਕੀਮਤ  ਦਿੱਲੀ ਵਿੱਚ 2,354 ਰੁਪਏ, ਕੋਲਕਾਤਾ ਵਿੱਚ 2,454 ਰੁਪਏ, ਮੁੰਬਈ ਵਿੱਚ 2,306 ਰੁਪਏ ਅਤੇ ਚੇਨਈ ਵਿੱਚ 2,507 ਰੁਪਏ ਹੋਵੇਗੀ। ਕਮਰਸ਼ੀਅਲ ਸਿਲੰਡਰਾਂ ‘ਚ ਇਹ ਤੀਜਾ ਬਦਲਾਅ ਹੈ। ਇਸ ਤੋਂ ਪਹਿਲਾਂ 7 ਮਈ ਨੂੰ ਸਿਲੰਡਰ ਦੀਆਂ ਕੀਮਤਾਂ ‘ਚ 10 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਸੀ। ਹਾਲਾਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦੇਸ਼ ਨੇ ਫੜੀ ਮਹਿੰਗਾਈ ਦੀ ਸਪੀਡ
ਦੇਸ਼ ਨੇ ਫੜੀ ਮਹਿੰਗਾਈ ਦੀ ਸਪੀਡ
ਦੇਸ਼ ’ਚ ਮਹਿੰਗਾਈ ਨੇ ਇੱਕ ਵਾਰ ਫਿਰ ਸਪੀਡ ਫੜ ਲਈ ਹੈ ਖੁਰਾਕੀ ਸਮਗਰੀ ਦੀਆਂ ਕੀਮਤਾਂ ’ਚ ਬੇਤਹਾਸ਼ਾ ਉਛਾਲ ਇਹ ਦਿਖਾਉਦਾ ਹੈ ਕਿ ਦੇਸ਼ ਦਾ ਇੱਕ ਵੱਡਾ ਵਰਗ ਫਿਲਹਾਲ ਇੱਕ ਵੱਡੇ ਸੰਕਟ ਨਾਲ ਜੁਝ ਰਿਹਾ ਮਾਰਚ ’ਚ ਖਪਤਕਾਰ ਮੁਲ ਸੂਚਕਾਂਕ ਅਧਾਰਤ ਖੁਦਰਾ ਪ੍ਰਚੂਨ ਮਹਿੰਗਾਈ ਦਰ (ਸੀਪੀਆਈ) ਵਾਧੇ ਦੇ ਨਾਲ 6.95 ਫੀਸਦੀ ’ਤੇ ਪਹੁੰਚੀ ਜਦੋਂਕਿ ਅੰਦਾਜ਼ਾ ਸੀ ਕਿ ਇਹ 6.28 ਫੀਸਦੀ ’ਤੇ ਰਹੇਗੀ ਅਰਥਸ਼ਾਸਤਰ ਢਾਂਚਾ ਅੱਗੇ ਵਧੇਗੇ ਇਸ ਜਾਣਕਾਰੀ ਤੋਂ ਸਰਕਾਰ ਅਣਜਾਣ ਨਹੀਂ ਹੈ ਪਰ ਜਦੋਂ ਅਜਿਹੇ ਦੌਰ ’ਚ ਇਹ ਪਤਾ ਕਰਨਾ ਮੁਸ਼ਿਕਲ ਹੋ ਜਾਵੇ ਕਿ ਮਹਿੰਗਾਈ ਦੀ ਮੰਜਿਲ ਕੀ ਹੋਵੇਗੀ ਉਦੋਂ ਸ਼ਾਸਨ ’ਤੇ ਅਵਿਸ਼ਵਾਸ ਦਾ ਵਧਣਾ ਲਾਜ਼ਮੀ ਹੈ। ਉਂਝ ਇਸ ਲਿਹਾਜ ਨਾਲ ਸ਼ਾਇਦ ਸ਼ਾਸਨ ਆਪਣੇ ਆਪ ਨੂੰ ਛਟਪਟਾਹਟ ਤੋਂ ਮੁਕਤ ਕਰ ਸਕਦਾ ਹੈ ਕਿ ਕਿੰਨੀ ਵੀ ਮਹਿੰਗਾਈ ਤੇ ਬੇਰੁਜਗਾਰੀ ਵਧੇ ਜਨਤਾ ਦੀ ਪਸੰਦਗੀ ਤਾਂ ਉਹੀ ਹੈ ਚੋਣਾਂ ’ਚ ਵੋਟਰਾਂ ਦਾ ਆਕਰਸ਼ਣ ਤਾਂ ਅਸੀਂ ਹੀ ਹਾਂ ਜਦੋਂ ਇਸ ਦਾ ਪੂਰਾ ਗਿਆਨ ਸ਼ਾਸਨ ਨੂੰ ਹੋ ਜਾਂਦਾ ਹੈ ਉਦੋਂ ਮਹਿੰਗਾਈ ਸਿਰਫ ਇੱਕ ਗੂੰਜ ਹੁੰਦੀ ਹੈ ਨਾ ਕਿ ਇਸ ਦੇ ਲਈ ਕਈ ਵੱਡੇ ਹੱਲ ਲੱਭੇ ਜਾਂਦੇ ਹਨ।
ਉਂਝ ਸਰਕਾਰ ਦਾ ਇਹ ਧਰਮ ਹੈ ਕਿ ਜਨਤਾ ਨੂੰ ਇਜ ਆਫ ਲੀਵਿੰਗ ਵੱਲ ਲੈ ਜਾਵੇ ਨਾ ਕਿ ਮਹਿੰਗਾਈ ਦੇ ਬੋਝ ਨਾਲ ਦਮ ਹੀ ਕੱਢ ਦੇਵੇ ਅੰਕੜੇ ਦੱਸਦੇ ਹਨ ਕਿ ਪਿਛਲੇ 17 ਮਹੀਨਿਆਂ ’ਚ ਇਹ ਸਭ ਤੋਂ ਜ਼ਿਆਦਾ ਮਹਿੰਗਾਈ ਵਾਲਾ ਅੰਕੜਾ ਹੈ ।ਗੌਰਤਲਬ ਹੈ ਕਿ ਬੀਤੀ 12 ਅਪਰੈਲ ਸਰਕਾਰ ਨੇ ਮਹਿੰਗਾਈ ਨਾਨ ਜੁੜੇ ਅੰਕੜੇ ਜਾਰੀ ਕੀਤੇ ਫਰਵਰੀ ’ਚ ਸਿਰਫ ਪ੍ਰਚੂਨ ਮਹਿੰਗਾਈ ਦਰ 6 ਫੀਸਦੀ ਤੋਂ ਥੋੜ੍ਹਾ ਹੀ ਜ਼ਿਆਦਾ ਸੀ ਤੇ ਜਨਵਰੀ ’ਚ ਤਾਂ ਇਹ 5.85 ’ਤੇ ਸੀ ਇਸ ਗੱਲ ਦੇ ਅੰਦਾਜਾ ਲਗਾਉਣਾ ਆਸਾਨ ਹੈ ਕਿ ਮਹਿੰਗਾਈ ਨਾਲ ਕਮਰ ਤੋੜਨ ’ਚ ਇਹ ਅੰਕੜੇ ਕਿੰਨੀ ਸਪੀਡ ਨਾਲ ਕੰਮ ਕਰ ਰਹੇ ਹਨ ਮਾਰਚ 2022 ’ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਪ੍ਰਚੂਨ ਮਹਿੰਗਾਈ ਦਰ 7.68 ਫੀਸਦੀ ਰਹੀ ਜਦੋਕਿ ਫਰਵਰੀ ’ਚ ਇਹ 5.85 ਫੀਸਦੀ ’ਤੇ ਸੀ ਅਪਰੈਲ ਦਾ ਨਜਾਰਾ ਕੀ ਹੋਵੇਗਾ ਇਸ ਨਾਲ ਜੁੜੇ ਅੰਕੜੇ ਤਾਂ ਅੱਗੇ ਪਤਾ ਲੱਗ ਜਾਣਗੇ ਪਰ ਰੋਜ਼ਾਨਾ ਬਜ਼ਾਰ ਇਹ ਰੌਲਾ ਪਾ ਰਿਹਾ ਹੈ ਕਿ ਮਾਰਚ ਦੇ ਮੁਕਾਬਲੇ ’ਚ ਅਪਰੈਲ ਜ਼ਿਆਦਾ ਕੀਮਤ ਵਸੂਲ ਰਿਹਾ ਹੈ।
ਰਾਸ਼ਟਰੀ ਅੰਕੜਾ ਦਫਤਰ ਨੇ ਮਾਰਚ ਦੇ ਲਈ ਖਪਤਕਾਰਾਂ ਮੁੱਲ ਸੂਚਕਾਂਕ ਤੇ ਫਰਵਰੀ 2022 ਦੇ ਲਈ ਉਦਯੋਗਿਕ ਉਤਪਾਦਨ ਸੂਚਕਾਂਕ ਦਾ ਅੰਕੜਾ ਜਾਰੀ ਕੀਤਾ ਹੈ ਅੰਕੜਾ ਇਹ ਦੱਸ ਰਿਹਾ ਹੈ ਕਿ ਖੁਰਾਕੀ ਮਹਿੰਗਾਈ ਨਵੰਬਰ 2020 ਤੋਂ ਬਾਅਦ ਸਭ ਤੋਂ ਜ਼ਿਆਦਾ ਪੱਧਰ ’ਤੇ ਪਹੁੰਚ ਗਈ ਹੈ ਧਿਆਨ ਦੇਣ ਯੋਗ ਹੈ ਕਿ ਨਵੰਬਰ 2020 ’ਚ ਇਹ 7.68 ਸੀ ਜੋ ਮਾਰਚ 2022 ’ਚ 9.2 ਫਸੀਦੀ ਦੀ ਆਸਮਾਨ ਨੂੰ ਛੁਹਣ ਦੇ ਅੰਕੜੇ ’ਤੇ ਹੈ ਅਰਥਸ਼ਾਸਤਰ ਦਾ ਇੱਕ ਸਿਧਾਂਤ ਹੈ ਕਮਾਈ ’ਚ ਖਰਚ ਚੱਲ ਜਾਵੇ ਤਾਂ ਸਭ ਠੀਕ ਹੈ ਪਰ ਬੇਤਹਾਸ਼ਾ ਮਹਿੰਗਾਈ ਹੋ ਜਾਵੇ ਤੇ ਕਮਾਈ ਵੀ ਥੋੜ੍ਹੀ ਹੋਵੇ ਤਾਂ ਸੰਕਟ ਡੂੰਘਾ ਹੋ ਜਾਂਦਾ ਹੈ ਇਨ੍ਹੀਂ ਦਿਨੀਂ ਜਿਸ ਤਰ੍ਹਾਂ ਮਹਿੰਗਾਈ ਚਾਰੇ ਪਾਸਿਓਂ ਸਪੀਡ ਨਾਲ ਹੈ ਇਸ ਨਾਲ ਰਸੋਈ ਦਾ ਬਜਟ ਖਰਾਬ ਹੋ ਗਿਆ ਹੈ ਹਾਲਾਂਕਿ ਸਭ ਤੋਂ ਜ਼ਿਆਦਾ ਮੁਸ਼ਕਲ ’ਚ ਗਰੀਬ ਪਰਿਵਾਰ ਹਨ ਪਰ ਮੱਧ ਵਰਗ ਵੀ ਇਸ ਕਮਰ ਤੋੜ ਮਹਿੰਗਾਈ ਤੋਂ ਪਰੇਸ਼ਾਨ ਤਾਂ ਹੈ ਹਾਲ ਇਹ ਹੈ ਕਿ ਖਰਚ ਦਾ ਇੱਕ ਵੱਡਾ ਹਿੱਸਾ ਹੁਣ ਥਾਲੀ ’ਚ ਹੀ ਸਿਮਟ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਰੂਸ-ਯੂਕਰੇਨ ਜੰਗ ਦੇ ਚੱਲਦੇ ਕੌਮਾਂਤਰੀ ਕੀਮਤਾਂ ’ਤੇ ਅਸਰ ਪਿਆ ਹੈ ਅਤੇ ਖੁਰਾਕੀ ਕੀਮਤਾਂ ਖਾਸ ਤੌਰ ’ਤੇ ਕਣਕ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ ਹੈ ਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਅਨਾਜ ਦੀਆਂ ਕੀਮਤਾਂ ’ਚ ਹੋਰ ਵਾਧਾ ਸੰਭਵ ਹੈ ਇਨ੍ਹਾਂ ਹੀ ਨਹੀਂ ਕਿਸਾਨਾਂ ਦੀ ਆਮਦਨ ’ਚ ਕੁਝ ਕਮੀ ਆਉਣ ਦੀ ਸੰਭਾਵਨਾ ਰਹੀ ਹੈ ਜੇਕਰ ਭੁੱਲੇ ਨਾ ਹੋਵੋ ਤਾਂ ਇਹ ਜਾਣਦੇ ਹੋਵੋਗੇ ਕਿ 2022 ’ਚ ਕਿਸਾਨਾਂ ਦੀ ਆਮਦਨ ਦੋ ਗੁਣਾ ਕਰਨੀ ਹੈ ਹੁਣ ਇਹ ਸਪੱਸ਼ਟ ਨਹੀਂ ਹੈ ਕਿ ਆਮਦਨ ਪਹਿਲਾਂ ਵਾਂਗ ਰਹੇਗੀ ਜਾਂ ਪਹਿਲਾਂ ਵਾਲੀ ’ਤੇ ਵੀ ਮਾਰ ਪਵੇਗੀ ਭਾਰਤ ’ਚ ਹਰ ਚੌਥਾ ਵਿਅਕਤੀ ਗਰੀਬੀ ਰੇਖਾ ਤੋਂ ਥੱਲੇ ਹੈ, ਜਿਸ ਦੀ ਕਮਾਈ 1.9 ਡਾਲਰ ਪ੍ਰਤੀ ਦਿਨ ਤੋਂ ਘੱਟ ਹੈ ਮੱਧ ਵਰਗ ’ਚ ਜੋ ਹੇਠਲੇ ਵਰਗ ਹਨ ਉਹ ਕੋਰੋਨਾ ਦੇ ਚੱਲਦੇ ਲਗਭਗ 7 ਕਰੋੜ ਗਰੀਬੀ ਰੇਖਾ ਦੇ ਥੱਲੇ ਗੋਤੇ ਲਗਾ ਰਹੇ ਹਨ ਜ਼ਾਹਿਰ ਹੈ ਇਹ ਮਹਿੰਗਾਈ ਨਾਲ ਬੇਅਸਰ ਨਹੀਂ ਹੋ ਸਕਦੇ ।
ਹਾਲਾਂਕਿ ਸਰਕਾਰ ਹੁਣ ਵੀ 80 ਕਰੋੜ ਲੋਕਾਂ ਨੂੰ 5 ਕਿੱਲੋ ਅਨਾਜ ਉਪਲੱਬਧ ਕਰਵਾਉਣ ਦਾ ਦਾਅਵਾ ਕਰ ਰਹੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਸੁਸ਼ਾਸਨ ਦਾ ਦਮ ਭਰਨ ਵਾਲੀਆਂ ਸਰਕਾਰਾਂ ਜਨਤਾ ਦੇ ਬਸ ਸਾਹ ਚੱਲਦੇ ਰਹਿਣ ਇੰਨੇ ਤੱਕ ਹੀ ਕਿਉ ਸੀਮਿਤ ਹਨ? ਖੁਰਾਕ ਤੇ ਖੇਤੀ ਸੰਗਠਨ (ਐਫਏਓ) ਨੇ ਆਪਣੀ ਤਾਜ਼ਾ ਰਿਪੋਰਟ ’ਚ ਕਿਹਾ ਹੈ ਕਿ ਫਰਵਰੀ ਦੀ ਤੁਲਨਾ ’ਚ ਮਾਰਚ ’ਚ ਵਿਸ਼ਵ ਖੁਰਾਕੀ ਕੀਮਤਾਂ ’ਚ 13 ਫੀਸਦੀ ਦਾ ਵਾਧਾ ਹੋਇਆ ਹੈ। ਇਸ ਨੂੰ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਵਾਧਾ ਦੱਸਿਆ ਗਿਆ ਹੈ ਵੇਖਿਆ ਜਾਵੇ ਤਾਂ ਇਹ ਇੱਕ ਅਜਿਹੀ ਛਾਲ ਹੈ ਜੋ ਸ਼ਾਇਦ ਹੀ ਕੋਈ ਲਗਾਉਣਾ ਚਾਹੇ ਖੁਰਾਕ ਮੁੱਲ ਸੂਚਕਾਂਕ ਰਿਪੋਰਟ ’ਚ ਇਹ ਸਪੱਸ਼ਟ ਕੀਤੀ ਗਿਆ ਹੈ ਕਿ ਕਾਲਾ ਸਾਗਰ ’ਚ ਜੰਗ ਦੇ ਚੱਲਦੇ ਅਨਾਜ ਤੇ ਵਨਸਪਤੀ ਤੇਲ ਦੇ ਬਜ਼ਾਰ ਨੂੰ ਵੱਡਾ ਝਟਕਾ ਲੱਗਿਆ ਹੈ ਧਿਆਨ ਦੇਣ ਯੋਗ ਹੈ ਕਿ ਰੂਸ ਤੇ ਯੂਕਰੇਨ ਮਿਲਕੇ ਵਿਸ਼ਵ ਦੇ ਕਣਕ ਤੇ ਮੱਕੇ ਦੇ ਨਿਰਯਾਤ ’ਚ ਕ੍ਰਮਵਾਰ 30 ਫੀਸਦੀ ਤੇ 20 ਫੀਸਦੀ ਯੋਗਦਾਨ ਰੱਖਦੇ ਹਨ ਮੱਕੇ ਦੀ ਕੀਮਤ ਵਧ ਰਹੀ ਹੈ ਤੇ ਫਰਵਰੀ ’ਚ ਹੀ ਇਸ ’ਚ 19 ਫੀਸਦੀ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਸੀ।
ਰੂਸ-ਯੂਕਰੇਨ ਜੰਗ ਦੇ ਚੱਲਦੇ ਯੂਕਰੇਨ ਦੀਆਂ ਬੰਦਰਗਾਹਾਂ ਬੰਦ ਹਨ ਅਜਿਹੇ ’ਚ ਨਿਰਯਾਤ ਸੀਮਿਤ ਹੋ ਗਿਆ ਹੈ ਭਾਰਤ ’ਚ 65 ਫੀਸਦ ਖੁਰਾਕੀ ਵਾਲਾ ਤੇਲ ਦਾ ਨਿਰਯਾਤ ਕੀਤਾ ਜਾਂਦਾ ਹੈ ਜੰਗ ਦੇ ਚੱਲਦੇ ਸੂਰਜਮੁਖੀ ਦੇ ਬੀਜ ਦੇ ਤੇਲ ਦੀਆਂ ਕੀਮਤਾਂ ਵੀ ਵਧ ਗਈਆਂ ਹਲ ਕਾਰਨ ਕੁਝ ਵੀ ਹੋਵੇ ਪਰ ਸਾਹ ਆਮ ਆਦਮੀ ਦਾ ਫੁੱਲ ਰਿਹਾ ਹੈ ਦੇਖਿਆ ਜਾਵੇ ਤਾਂ ਪਿਛਲੇ ਕੁਝ ਮਹੀਨਿਆਂ ’ਚ ਖੁਰਾਕੀ ਪਦਾਰਥ ਦੀ ਕੀਮਤ ਜਿਸ ਤੇਜ਼ੀ ਨਾਲ ਵਧੀ ਹੈ। ਉਸ ’ਚ ਆਮ ਆਦਮੀ ਹੀ ਨਹੀਂ, ਸਗੋਂ ਮੱਧ ਤੇ ਉੱਚ ਵਰਗ ਦੀ ਵੀ ਕਮਰ ਟੁੱਟਨ ਲੱਗੀ ਹੈ ਦੁਬਿਧਾ ਇਹ ਹੈ ਕਿ ਸਰਕਾਰਾਂ ਕਈ ਅਰਥਸ਼ਾਸਤਰਾਂ ਦੀ ਮੌਜ਼ੂਦਗੀ ਦੇ ਬਾਵਜ਼ੂਦ ਕੀਮਤਾਂ ’ਤੇ ਰੋਕ ਨਹੀਂ ਲਗਾ ਪਾਉਦੀ ਹਨ ਵੇਖਿਆ ਜਾਵੇ ਤਾਂ ਸਾਲ ਭਰ ਦੇ ਦਰਮਿਆਨ ਕੀਮਤਾਂ ਦੋ ਗੁਣੀਆਂ ਹੋ ਗਈਆਂ ਹਨ ਕਈ ਖੁਰਾਕੀ ਪਦਾਰਥ ਤਾਂ ਕੀਮਤਾਂ ਦੇ ਮਾਮਲਿਆਂ ’ਚ ਕਲਪਨਾ ਤੋੀ ਪਰ੍ਹੇ ਦਾ ਵਾਧਾ ਲੈ ਚੁੱਕੇ ਹਨ ਉਦਾਹਰਨ ਵਜੋਂ ਨਿੰਬੂ ਜਿਵੇਂ ਜਰੂਰੀ ਪਦਾਰਥ ਜੋ 50-60 ਰੁਪਏ ਕਿੱਲੋ ਆਸਾਨੀ ਨਾਲ ਉਪਲੱਬਧ ਹੁੰਦੇ ਸੀ ਅੱਜ ਇਹ 300 ਰੁਪਏ ਕਿੱਲੋ ਤੋਂ ਜ਼ਿਆਦਾ ਦੀ ਕੀਮਤ ’ਤੇ ਵਿਕ ਰਹੇ ਹਨ ਸਬਜ਼ੀਆਂ ਦੀਆਂ ਕੀਮਤਾਂ ਵੀ ਆਸਮਾਨ ਛੂਹ ਰਹੀਆਂ ਹਨ ਬਸ ਜ਼ਮੀਨ ’ਤੇ ਤਾਂ ਆਮ ਜਨਤਾ ਇਕੱਲੀ ਪੈ ਗਈ ਹੈ।
ਵਰਲਫ ਬੈਂਕ, ਅੰਤਰਰਾਸ਼ਟਰੀ ਮੁਦਰਾ ਫੰਡ, ਯੂਨਾਈਟਿਡ ਨੇਸ਼ਨਜ਼, ਵਰਲਡ ਫੂਡ ਪ੍ਰੋਗਰਾਮ ਤੇ ਵਿਸ਼ਵ ਕਾਰੋਬਾਰ ਸੰਗਠਨ ਦੇ ਮੁਖੀਆਂ ਨੇ ਬੀਤੀ 13 ਅਪਰੈਲ ਨੂੰ ਇੱਕ ਸੰਯੁਕਤ ਬਿਆਨ ਜਾਰੀ ਕਰ ਖੁਰਾਕੀ ਸੁਰੱਖਿਆ ਲਈ ਵਧਦੇ ਖਤਰੇ ਨਾਲ ਨਜਿੱਠਣ ’ਚ ਮੱਦਦ ਕਰਨ ਲਈ ਤਾਲਮੇਲ ਕਾਰਵਾਈ ਕੀਤੀ ਹੈ ਇਸ ’ਚ ਕੋਈ ਦੋ ਰਾਇ ਨਹੀਂ ਕਿ ਜਦੋਂ ਦੁਨੀਆ ਕਿਸੀ ਨਵੀਂ ਕਰਵਟ ਵੱਲ ਹੁੰਦੀ ਹੈ ਤਾਂ ਖੁਰਾਕੀ ਪਦਾਰਥਾਂ ’ਤੇ ਖਤਰਾ ਹੋਣਾ ਸੰਭਾਵਿਕ ਰਿਹਾ ਹੈ ਖੁਰਾਕੀ ਦਰਾਮਦ ਨਾਲ ਖਪਤ ਦੇ ਇੱਕ ਵੱਡੇ ਹਿੱਸੇ ਦੇ ਨਾਲ ਗਰੀਬ ਦੇਸ਼ਾਂ ਲਈ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ ਤੇ ਜੋ ਦੇਸ਼ ਗਰੀਬ ਨਹੀਂ ਵੀ ਹਨ ਉੱਥੇ ਮਹਿੰਗਾਈ ਵਧਣ ਨਾਲ ਉੱਥੋਂ ਦਾ ਮੱਧਮ ਤੇ ਕਮਜ਼ੋਰ ਵਰਗ ਲਈ ਖਤਰਾ ਪੈਦਾ ਹੋ ਜਾਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਨੂੰ ਖੁਰਾਕੀ ਸਮੱਗਰੀ ਉਪਲੱਬਧ ਕਰਵਾ ਸਕਦਾ ਹੈ ਇਹ ਰਣਨੀਤਿਕ ਤੌਰ ’ਤੇ ਕੌਮਾਂਤਰੀ ਫਲਕ ’ਤੇ ਇੱਕ ਚੰਗੀ ਛਾਲ ਦੇ ਰੂਪ ’ਚ ਵੇਖੀ ਜਾ ਸਕਦੀ ਹੈ ਪਰ ਅਜਿਹਾ ਹੀ ਖੁਰਾਕ ਸਮਗਰੀ ਲਈ ਗਰੀਬ ਤੇ ਹੇਠਲਾ ਆਰਥਿਕ ਤਬਕਾ ਜੇਕਰ ਮਹਿੰਗਾਈ ਦੀ ਅੱਗ ’ਚ ਝੁਲਸ ਰਿਹਾ ਹੈ ਤਾਂ ਉਸ ਦੇ ਲਈ ਕੀ ਯੋਜਨਾ ਹੈ ਲੱਖ ਟਕੇ ਦਾ ਸਵਾਲ ਇਹ ਵੀ ਹੈ ਕਿ ਮਹਿੰਗਾਈ ਕਿਉ ਵਧਦੀ ਹੈ ਇਸ ’ਤੇ ਕੋਈ ਸਪੱਸ਼ਟ ਰਾਇ ਕਦੇ ਆਉਦੀ ਹੀ ਨਹੀਂ ਸਿਰਫ ਅੰਕੜੇ ਹੀ ਦਿੱਤੇ ਜਾਂਦੇ ਹਨ ਆਮ ਜਨਤਾ ਤਾਂ ਇਹੀ ਜਾਣਦੀ ਹੈ ਕਿ ਚੀਜ਼ਾਂ ਸਸਤੀਆਂ ਹੋਣ, ਪਹੁੰਚਦੀਆਂ ਹੋਣ ਤੇ ਉਸ ਦੀ ਥਾਲੀ ਤੱਕ ਪਹੁੰਚਣ ਜਾਣ ਤਾਂ ਸਰਕਾਰ ਵੀ ਚੰਗੀ ਹੈ ਤੇ ਮਹਿੰਗਾਈ ਤੋਂ ਵੀ ਉਹ ਮੁਕਤ ਹੈ ਪਰ ਜਦੋਂ ਇਹ ਤਬਾਹੀ ਬਣ ਕੇ ਟੁੱਟਦੀ ਹੈ ਤਾਂ ਫਿਰ ਸਰਕਾਰ ਜਿੰਨੀ ਮਰਜ਼ੀ ਚੰਗੀ ਹੋਵੇ ਖਾਲੀ ਪੇਟ ਸੁਹਾਉਂਦੀ ਨਹੀਂ।
ਡਾ. ਸੁਸ਼ੀਲ ਕੁਮਾਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਹਿੰਗਾਈ ਕੰਟਰੋਲ ਅਤੇ ਆਰਥਿਕ ਵਿਕਾਸ ’ਤੇ ਆਰਬੀਆਈ ਦਾ ਧਿਆਨ, ਨੀਤੀਗਤ ਦਰਾਂ ਵਿੱਚ ਕੋਈ ਬਦਲਾਅ ਨਹੀਂ
ਮਹਿੰਗਾਈ ਕੰਟਰੋਲ ਅਤੇ ਆਰਥਿਕ ਵਿਕਾਸ ’ਤੇ ਆਰਬੀਆਈ ਦਾ ਧਿਆਨ, ਨੀਤੀਗਤ ਦਰਾਂ ਵਿੱਚ ਕੋਈ ਬਦਲਾਅ ਨਹੀਂ
ਮੁੰਬਈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਅਸਮਾਨ ਛੂੰਹਦੀ ਮਹਿੰਗਾਈ ਨੂੰ ਕਾਬੂ ਕਰਨ ਅਤੇ ਆਰਥਿਕ ਵਿਕਾਸ ਨੂੰ ਤੇਜ਼ ਰੱਖਣ ਲਈ ਰਿਵਰਸ ਰੇਪੋ ਦਰ ਵਿੱਚ 0.4 ਪ੍ਰਤੀਸ਼ਤ ਦੇ ਵਾਧੇ ਨੂੰ ਛੱਡ ਕੇ ਸ਼ੁੱਕਰਵਾਰ ਨੂੰ ਹੋਰ ਸਾਰੀਆਂ ਪ੍ਰਮੁੱਖ ਨੀਤੀਗਤ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੇਂਦਰੀ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀ ਆਪਣੀ ਪ੍ਰਧਾਨਗੀ ਹੇਠ ਹੋਈ ਪਹਿਲੀ ਦੋ-ਮਾਸਿਕ ਸਮੀਖਿਆ ਮੀਟਿੰਗ ਤੋਂ ਬਾਅਦ ਕਿਹਾ, “ਯੂਰਪ ਵਿੱਚ ਯੁੱਧ ਸ਼ੁਰੂ ਹੋਣ ਦੇ ਨਾਲ, ਸਾਨੂੰ ਨਵੀਆਂ ਅਤੇ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਯੂਰਪ ਵਿੱਚ ਇੱਕ ਟਕਰਾਅ ਵਿਸ਼ਵ ਆਰਥਿਕਤਾ ਨੂੰ ਪਟੜੀ ਤੋਂ ਉਤਾਰ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਐਮਪੀਸੀ ਨੇ ਸਰਵਸੰਮਤੀ ਨਾਲ ਮਹਿੰਗਾਈ ਨੂੰ ਕੰਟਰੋਲ ਕਰਨ ਅਤੇ ਵਿਕਾਸ ਦੀ ਗਤੀ ਨੂੰ ਬਰਕਰਾਰ ਰੱਖਣ ਲਈ ਰੈਪੋ ਦਰ ਨੂੰ 4 ਪ੍ਰਤੀਸ਼ਤ ’ਤੇ ਬਰਕਰਾਰ ਰੱਖਣ ਲਈ ਸਰਬਸੰਮਤੀ ਨਾਲ ਵੋਟ ਦਿੱਤੀ। ਹਾਲਾਂਕਿ, ਤਰਲਤਾ ਨੂੰ ਯਕੀਨੀ ਬਣਾਉਣ ਲਈ, ਰਿਵਰਸ ਰੈਪੋ ਦਰ ਨੂੰ 0.4 ਫੀਸਦੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਦਰਾਂ ਨੂੰ ਪਹਿਲਾਂ ਵਾਲੇ ਪੱਧਰ ’ਤੇ ਹੀ ਬਰਕਰਾਰ ਰੱਖਿਆ ਗਿਆ ਹੈ।
ਆਰਬੀਆਈ ਨੇ ਮੁੱਖ ਮੁਦਰਾ ਨੀਤੀ ਦਰ ਰੇਪੋ ਦਰ ਨੂੰ 4 ਫੀਸਦੀ, ਸੀਮਾਂਤ ਸਟੈਂਡਿੰਗ ਫੈਸਿਲਿਟੀ (ਐਮਐਸਐਫ) ਨੂੰ 4.25 ਫੀਸਦੀ ਅਤੇ ਬੈਂਕ ਦਰ ਨੂੰ 4.25 ਫੀਸਦੀ ’ਤੇ ਬਰਕਰਾਰ ਰੱਖਿਆ ਹੈ। ਗਵਰਨਰ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਲੰਬੇ ਸਮੇਂ ਤੋਂ ਸਪਲਾਈ ਵਿਚ ਰੁਕਾਵਟ ਆਰਬੀਆਈ ਲਈ ਚਿੰਤਾਜਨਕ ਰਹੀ ਹੈ। ਇਸ ਨੇ ਵਸਤੂ ਅਤੇ ਵਿੱਤੀ ਬਾਜ਼ਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਿਵਰਸ ਰੇਪੋ ਰੇਟ ਨੂੰ 40 ਬੇਸਿਸ ਪੁਆਇੰਟ ਵਧਾ ਕੇ 3.75 ਫੀਸਦੀ ਕਰ ਦਿੱਤਾ ਗਿਆ ਹੈ। ਆਰਬੀਆਈ ਨੇ ਫਰਵਰੀ ਦੀ ਮੁਦਰਾ ਨੀਤੀ ਸਮੀਖਿਆ ਵਿੱਚ ਚਾਲੂ ਵਿੱਤੀ ਸਾਲ ਲਈ ਪ੍ਰਚੂਨ ਮਹਿੰਗਾਈ ਦਰ ਦਾ ਅਨੁਮਾਨ 4.5 ਫੀਸਦੀ ਤੋਂ ਵਧਾ ਕੇ 5.7 ਫੀਸਦੀ ਕਰ ਦਿੱਤਾ ਹੈ ਅਤੇ ਵਿਕਾਸ ਦਰ ਨੂੰ 7.8 ਫੀਸਦੀ ਤੋਂ ਘਟਾ ਕੇ 7.2 ਫੀਸਦੀ ਕਰ ਦਿੱਤਾ ਹੈ।
ਦਾਸ ਨੇ ਕਿਹਾ ਕਿ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਮੰਨਦੇ ਹੋਏ, ਐਮਪੀਸੀ ਨੇ ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ’ਚ ਘਰੇਲੂ ਸਮਾਨ (ਜੀਡੀਪੀ) ਵਿਕਾਸ ਦਰ 16.2 ਫੀਸਦੀ, ਦੂਜੀ ਤਿਮਾਹੀ ’ਚ 6.2 ਫੀਸਦੀ, ਤੀਜੀ ਤਿਮਾਹੀ ’ਚ 4.1 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ ਅਤੇ ਤੀਜੀ ਤਿਮਾਹੀ ਵਿੱਚ 4.1 ਪ੍ਰਤੀਸ਼ਤ, ਚੌਥੀ ਅਤੇ ਆਖਰੀ ਤਿਮਾਹੀ ਵਿੱਚ, ਇਹ ਚਾਰ ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ। ਆਉਣ ਵਾਲੇ ਸਮੇਂ ’ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ। ਫਰਵਰੀ ਦੇ ਅੰਤ ਤੋਂ ਕੱਚੇ ਤੇਲ ਵਿੱਚ ਵਾਧਾ ਮਹਿੰਗਾਈ ਵਿੱਚ ਵਾਧੇ ਦਾ ਇੱਕ ਵੱਡਾ ਕਾਰਕ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਹਿੰਗਾਈ ਨੇ ਵਿਗਾੜਿਆ ਰਸੋਈ ਦਾ ਸਵਾਦ, ਨਿੰਬੂ ਪਹੁੰਚਿਆ 300 ਤੇ ਟਿੰਡੇ 100 ਰੁਪਏ ਕਿਲੋ
ਮਹਿੰਗਾਈ ਨੇ ਵਿਗਾੜਿਆ ਰਸੋਈ ਦਾ ਸਵਾਦ, ਨਿੰਬੂ ਪਹੁੰਚਿਆ 300 ਤੇ ਟਿੰਡੇ 100 ਰੁਪਏ ਕਿਲੋ
ਸੱਚ ਕਹੂੰ /ਅਨਿਲ ਗੋਰੀਵਾਲਾ। ਲਗਾਤਾਰ ਵੱਧ ਰਹੀ ਗਰਮੀ ਕਾਰਨ ਆਮ ਲੋਕਾਂ ਲਈ ਸਬਜ਼ੀਆਂ ਖਰੀਦਣੀਆਂ ਮਹਿੰਗੀਆਂ ਹੋ ਗਈਆਂ ਹਨ। ਮਹਿੰਗਾਈ (Inflation) ਕਾਰਨ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹਣ ਲੱਗੇ ਹਨ। ਤੁਸੀਂ ਨਿੰਬੂ ਦੀ ਕੀਮਤ ਵਿੱਚ 300 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਣ ਕਰਕੇ ਵੀ ਮਹਿੰਗਾਈ ਦਾ ਅੰਦਾਜ਼ਾ ਲਗਾ ਸਕਦੇ ਹੋ। ਅਜਿਹੇ ‘ਚ ਸਬਜ਼ੀਆਂ ਦੇ ਭਾਅ ਵਧਣ ਕਾਰਨ ਆਮ ਲੋਕਾਂ ਦੇ ਨਾਲ-ਨਾਲ ਵਪਾਰੀ ਵੀ ਪਰੇਸ਼ਾਨ ਹਨ। ਸਬਜ਼ੀ ਵਿਕਰੇਤਾ ਰਾਜਕਰਨ, ਰਾਜਿੰਦਰ, ਕ੍ਰਿਸ਼ਨ ਲਾਲ, ਸੋਹਨ ਲਾਲ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਸਬਜ਼ੀਆਂ ਦੇ ਭਾਅ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਆ ਰਿਹਾ ਹੈ।
ਇਸ ਸਮੇਂ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ। ਪਰ ਗਰਮੀ ਨੇ ਪਹਿਲਾਂ ਹੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਦਾ ਸਿੱਧਾ ਅਸਰ ਸਬਜ਼ੀਆਂ ਦੀਆਂ ਕੀਮਤਾਂ ‘ਤੇ ਪੈਂਦਾ ਹੈ। ਆਮ ਦਿਨਾਂ ਵਿੱਚ ਰਾਹਤ ਦੇਣ ਵਾਲੀਆਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਹੁਣ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ । ਕਰੀਬ ਦੋ ਹਫ਼ਤਿਆਂ ਵਿੱਚ ਦੂਜੀ ਵਾਰ ਨਿੰਬੂ ਦੀ ਕੀਮਤ 300 ਰੁਪਏ ਤੱਕ ਪਹੁੰਚ ਗਈ ਹੈ। ਪਿਛਲੀ ਵਾਰ ਫਰਵਰੀ ਦੇ ਮੁਕਾਬਲੇ ਕਈ ਸਬਜ਼ੀਆਂ ਦੇ ਭਾਅ ਲਗਭਗ ਦੁੱਗਣੇ ਹੋ ਗਏ ਸਨ ਪਰ ਇਨ੍ਹਾਂ ਦਿਨਾਂ ਵਿਚ ਨਿੰਬੂ ਵੀ ਮਹਿੰਗਾਈ ਦੇ ਪ੍ਰਭਾਵ ਤੋਂ ਬਚ ਨਹੀਂ ਸਕਿਆ ਹੈ।
ਇੱਕ ਨਿੰਬੂ ਦੀ ਕੀਮਤ ਹੋਈ 15 ਰੁਪਏ
ਘਰੇਲੂ ਔਰਤ ਨਿਸ਼ਾ, ਊਸ਼ਾ ਰਾਣੀ, ਰਾਜਰਾਣੀ, ਵੀਰਪਾਲ ਕੌਰ, ਚਰਨਜੀਤ ਕੌਰ ਨੇ ਦੱਸਿਆ ਕਿ ਇੱਕ ਨਿੰਬੂ ਦੀ ਕੀਮਤ ਕਰੀਬ 15 ਰੁਪਏ ਹੋ ਗਈ ਹੈ। ਸ਼ਹਿਰ ਦੀ ਸਬਜ਼ੀ ਮੰਡੀ ਵਿੱਚ ਨਿੰਬੂ ਦੀ ਕੀਮਤ 300 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਕੁਝ ਦਿਨ ਪਹਿਲਾਂ ਨਿੰਬੂ 50 ਤੋਂ 60 ਰੁਪਏ ਕਿਲੋ ਵਿਕ ਰਹੇ ਸਨ। ਜਦੋਂ ਕਿ ਕੁਝ ਹਫ਼ਤੇ ਪਹਿਲਾਂ ਤੱਕ ਸ਼ਹਿਰ ਵਿੱਚ 3 ਨਿੰਬੂ 15 ਰੁਪਏ ਵਿੱਚ ਵਿਕ ਰਹੇ ਸਨ। ਅਜਿਹੇ ‘ਚ ਇਨ੍ਹੀਂ ਦਿਨੀਂ ਸ਼ਹਿਰ ‘ਚ ਨਿੰਬੂ ਦੀ ਕੀਮਤ 300 ਰੁਪਏ ਪ੍ਰਤੀ ਕਿਲੋ ਦੇ ਨੇੜੇ ਹੈ। ਪਹਿਲਾਂ ਇਹ 50-60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਸੀ। ਸਬਜ਼ੀਆਂ ਦੇ ਭਾਅ ਵਧਣ ਨਾਲ ਸਾਡੀ ਰਸੋਈ ਦੇ ਬਜਟ ‘ਤੇ ਅਸਰ ਪਿਆ ਹੈ, ਪਤਾ ਨਹੀਂ ਇਹ ਕੀਮਤਾਂ ਕਦੋਂ ਹੇਠਾਂ ਆਉਣਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੇਂਦਰ ਸਰਕਾਰ ਮਹਿੰਗਾਈ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਵੇ: ਮਾਇਆਵਤੀ
ਕੇਂਦਰ ਸਰਕਾਰ ਮਹਿੰਗਾਈ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਵੇ: ਮਾਇਆਵਤੀ
ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਕਿਹਾ ਹੈ ਕਿ ਦੇਸ਼ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਕਾਰਨ ਲੋਕ ਤਣਾਅ ਵਿੱਚ ਹਨ ਅਤੇ ਕੇਂਦਰ ਸਰਕਾਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪ੍ਰਭਾਵੀ ਕਦਮ ਚੁੱਕਣੇ ਹੋਣਗੇ। ਮਾਇਆਵਤੀ ਨੇ ਵੀਰਵਾਰ ਨੂੰ ਟਵੀਟ ਕਰਕੇ ਕਿਹਾ ਕਿ ਦੇਸ਼ ‘ਚ ਵਧਦੀ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ ਕਾਰਨ ਭਾਰੀ ਤਣਾਅ ਅਤੇ ਦਬਾਅ ਦਾ ਸਾਹਮਣਾ ਕਰ ਰਹੇ ਲੋਕ ਹੁਣ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਘੁਟ-ਘੁਟ ਕੇ ਜੀਣ ਲਈ ਮਜਬੂਰ ਹਨ, ਜੋ ਬੇਹੱਦ ਚਿੰਤਾਜਨਕ ਹੈ। ਕੇਂਦਰ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਸਮੇਤ ਪੰਜ ਸੂਬਿਆਂ ‘ਚ 10 ਮਾਰਚ ਨੂੰ ਵਿਧਾਨ ਸਭਾ ਚੋਣਾਂ ਹੋਣ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਰੋਜ਼ਾਨਾ ਵਰਤੋਂ ਦੀਆ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਵਿਰੋਧੀ ਪਾਰਟੀਆਂ ਮਹਿੰਗਾਈ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕ ਰਹੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੈਟਰੋਲ-ਡੀਜ਼ਲ ਅਤੇ ਮਹਿੰਗਾਈ ‘ਤੇ ਕਾਂਗਰਸ ਦਾ ਹਮਲਾ, ਅੱਜ ਰਾਤ ਤੋਂ ਸਫਰ ਹੋਇਆ ਮਹਿੰਗਾ
ਨਵੀਂ ਦਿੱਲੀ (ਏਜੰਸੀ)। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੌਰਾਨ ਕਾਂਗਰਸ ਵੱਲੋਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਨੂੰ ਲੈ ਕੇ ਸੰਸਦ ਦੇ ਸਾਹਮਣੇ ਵਿਜੇ ਚੌਕ ਨੇੜੇ ਦੇਸ਼ ਵਿਆਪੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ‘ਚ ਰਾਹੁਲ ਗਾਂਧੀ ਸਮੇਤ ਕਈ ਹੋਰ ਦਿੱਗਜ ਨੇਤਾ ਸ਼ਾਮਲ ਹਨ। ਇਸ ਦੇ ਨਾਲ ਹੀ ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ਸਮੇਤ ਵਰਕਰਾਂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਨੈਸ਼ਨਲ ਹਾਈਵੇਅ ‘ਤੇ ਸਫਰ ਕਰਨ ਵਾਲੇ ਵੀ ਹੈਰਾਨ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਅੱਜ ਰਾਤ ਤੋਂ ਐਨਐਚਏਆਈ ਨੇ ਟੋਲ ਟੈਕਸ 10 ਰੁਪਏ ਤੋਂ ਵਧਾ ਕੇ 65 ਰੁਪਏ ਕਰ ਦਿੱਤਾ ਹੈ। ਛੋਟੇ ਵਾਹਨਾਂ ਲਈ ਇਸ ਵਿੱਚ 10 ਤੋਂ 15 ਰੁਪਏ ਦਾ ਵਾਧਾ ਕੀਤਾ ਗਿਆ ਹੈ ਜਦੋਂ ਕਿ ਵਪਾਰਕ ਵਾਹਨਾਂ ਲਈ 65 ਰੁਪਏ। ਜੇਕਰ ਤੁਸੀਂ ਹਾਈਵੇਅ ‘ਤੇ ਸਫਰ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਆਪਣੀ ਜੇਬ ਪਹਿਲਾਂ ਨਾਲੋਂ ਜ਼ਿਆਦਾ ਢਿੱਲੀ ਕਰਨੀ ਪਵੇਗੀ।
#WATCH Congress MP Rahul Gandhi along with party leaders holds protest against fuel price hike in Delhi pic.twitter.com/uIXJMoveLj
— ANI (@ANI) March 31, 2022
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਹਿੰਗਾਈ ਦੀ ਮਾਰ, ਦਿੱਲੀ ‘ਚ ਪੈਟਰੋਲ ਤੇ ਡੀਜ਼ਲ 80 ਪੈਸੇ ਪ੍ਰਤੀ ਲੀਟਰ ਹੋਇਆ ਮਹਿੰਗਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਦੇਸ਼ ਵਿੱਚ ਤੇਲ ਮਾਰਕੀਟਿੰਗ ਕੰਪਨੀਆਂ ਨੇ ਵੀਰਵਾਰ ਨੂੰ ਲਗਾਤਾਰ ਸੱਤਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ (Petrol Diesel Price) ਕੀਮਤਾਂ ਵਿੱਚ ਵਾਧਾ ਕੀਤਾ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕ੍ਰਮਵਾਰ 80-80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ‘ਚ ਪੈਟਰੋਲ ਦੀ ਕੀਮਤ 101.81 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 93.07 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਰਾਸ਼ਟਰੀ ਰਾਜਧਾਨੀ ‘ਚ ਬੁੱਧਵਾਰ ਨੂੰ ਪੈਟਰੋਲ ਦੀ ਕੀਮਤ 101.01 ਰੁਪਏ ਅਤੇ ਡੀਜ਼ਲ ਦੀ ਕੀਮਤ 92.27 ਰੁਪਏ ਪ੍ਰਤੀ ਲੀਟਰ ਸੀ।
ਮੁੰਬਈ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ
ਮੁੰਬਈ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ‘ਚ 84 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਿਸ ਕਾਰਨ ਇੱਥੇ ਪੈਟਰੋਲ ਦੀ ਕੀਮਤ 116.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 100.94 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਤੇਲ ਕੰਪਨੀਆਂ ਨੇ ਪਿਛਲੇ 10 ਦਿਨਾਂ ‘ਚ ਹੁਣ ਤੱਕ 9 ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। 137 ਦਿਨਾਂ ਦੀ ਸਥਿਰਤਾ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ।
ਰੂਸ ਦੇ ਯੂਕਰੇਨ ‘ਤੇ ਹਮਲੇ ਕਾਰਨ ਵਿਸ਼ਵਵਿਆਪੀ ਤੇਲ ਅਤੇ ਕੁਦਰਤੀ ਗੈਸ ਦੀ ਸਪਲਾਈ ਵਿੱਚ ਵਿਘਨ ਪੈਣ ਦੇ ਡਰ ਤੋਂ ਤੇਲ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ। ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਉਤਰਾਅ-ਚੜ੍ਹਾਅ ਆ ਰਿਹਾ ਹੈ। ਲੰਡਨ ਬ੍ਰੈਂਟ ਕਰੂਡ ਅੱਜ 4.54 ਫੀਸਦੀ ਘੱਟ ਕੇ 108.30 ਡਾਲਰ ਪ੍ਰਤੀ ਬੈਰਲ ਅਤੇ ਅਮਰੀਕੀ ਕਰੂਡ 5.50 ਫੀਸਦੀ ਡਿੱਗ ਕੇ 101.89 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਉਸ ਦੇ ਆਧਾਰ ‘ਤੇ ਰੋਜ਼ਾਨਾ ਸਵੇਰੇ 6 ਵਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।
ਅੱਜ ਦੇਸ਼ ਦੇ ਚਾਰ ਵੱਡੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਪ੍ਰਕਾਰ ਹਨ:-
ਮਹਾਂਨਗਰ         ਪੈਟਰੋਲ           ਡੀਜ਼ਲ (ਰੁਪਏ ਪ੍ਰਤੀ ਲੀਟਰ)
ਦਿੱਲੀ              101.81         93.07
ਕੋਲਕਾਤਾ          111.35         96.22
ਮੁੰਬਈ             116.72         100.94
ਚੇਨਈ             107.45         97.52
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ