Junk food - Sach Kahoon Punjabi

Junk Food: ਜੰਕ ਫੂਡ ਦੀ ਚਮਕ ’ਚ ਵਿਗੜ ਰਿਹਾ ਸਿਹਤ ਦਾ ਸੰਤੁਲਨ
ਹਰ ਸਾਲ 1 ਤੋਂ 7 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਸੰਤੁਲਿਤ ਆਹਾਰ, ਉਚਿਤ ਪੋਸ਼ਣ ਅਤੇ ਸਿਹਤਮੰਦ ਜੀਵਨਸ਼ੈਲੀ ਪ੍ਰਤੀ ਜਾਗਰੂਕ ਕਰਨਾ ਹੈ। ਸਾਲ 2026 ਦਾ ਵਿਸ਼ਾ ‘ਪੋਸ਼ਣ ਦੀ ਸ਼ਕਤੀ ਨੂੰ ਜਾਣੋ’ ਰੱਖਿਆ ਗਿਆ ਹੈ, ਜਿਸ ਦਾ ਮੂਲ ਸੰਦੇਸ਼ ਇਹੀ ਹੈ ਕਿ ਭੋਜਨ ਸਿਰਫ਼ ਢਿੱਡ ਭਰਨ ਦਾ ਸਾਧਨ ਨਹੀਂ, ਸਰੀਰ ਦੇ ਵਿਕਾਸ, ਕੰਮ ਕਰਨ ਦੀ ਸਮਰੱਥਾ ਤੇ ਲੰਮੇ ਸਮੇਂ ਦੀ ਸਿਹਤ ਦੀ ਨੀਂਹ ਹੈ। ਭਾਰਤ ’ਚ ਇਹ ਹਫ਼ਤਾ ਸਾਲ 1982 ਤੋਂ ਸਤੰਬਰ ਦੇ ਪਹਿਲੇ ਹਫ਼ਤੇ ’ਚ ਮਨਾਇਆ ਜਾ ਰਿਹਾ ਹੈ। ਅੱਜ ਬਦਲਦੀ ਜੀਵਨਸ਼ੈਲੀ ਨੇ ਭੋਜਨ ਦੀਆਂ ਸਾਡੀਆਂ ਆਦਤਾਂ ਨੂੰ ਵੀ ਬਦਲ ਦਿੱਤਾ ਹੈ। ਰੁੱਝਿਆ ਰੁਟੀਨ, ਘਰ ਦੇ ਭੋਜਨ ਤੋਂ ਵਧਦੀ ਦੂਰੀ ਤੇ ਵਧੇਰੇ ਪ੍ਰੋਸੈਸਡ ਖੁਰਾਕੀ ਪਦਾਰਥਾਂ ਦੀ ਉਪਲੱਬਧਤਾ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ, ਜਿੱਥੇ ਸਵਾਦ ਤੇ ਸਹੂਲਤ ਅਕਸਰ ਪੋਸ਼ਣ ’ਤੇ ਭਾਰੀ ਪੈ ਜਾਂਦੇ ਹਨ। ਜ਼ਿਆਦਾ ਨਮਕ, ਖੰਡ ਅਤੇ ਗੈਰ-ਸਿਹਤਮੰਦ ਕੋਲੈਸਟਰੋਲ ਵਾਲੇ ਖੁਰਾਕੀ ਪਦਾਰਥਾਂ ਦਾ ਵਧਦਾ ਸੇਵਨ ਤੇ ਫਲ, ਸਬਜ਼ੀਆਂ, ਸਾਬਤ ਅਨਾਜ ਤੇ ਦਾਲਾਂ ਦੀ ਘੱਟ ਮਾਤਰਾ ਸਿਹਤ ਲਈ ਚਿੰਤਾ ਦਾ ਵਿਸ਼ਾ ਹੈ। ਵਿਸ਼ਵ ਸਿਹਤ ਸੰਗਠਨ ਵੀ ਵਿਭਿੰਨ, ਸੰਤੁਲਿਤ ਅਤੇ ਘੱਟ ਪ੍ਰੋਸੈਸਡ ਭੋਜਨ ਨੂੰ ਸਿਹਤਮੰਦ ਆਹਾਰ ਦੀ ਨੀਂਹ ਮੰਨਦਾ ਹੈ। ਪੋਸ਼ਣ ਦਾ ਮਤਲਬ ਸਰੀਰ ਦੀ ਲੋੜ ਅਨੁਸਾਰ ਜ਼ਰੂਰੀ ਪੋਸ਼ਕ ਤੱਤਾਂ ਦੀ ਲੋੜੀਂਦੀ ਅਤੇ ਸੰਤੁਲਿਤ ਪ੍ਰਾਪਤੀ ਹੈ।

ਸਰੀਰ ਨੂੰ ਊਰਜਾ ਦੇਣ ਵਾਲੇ ਕਾਰਬੋਹਾਈਡ੍ਰੇਟ, ਸੈੱਲਾਂ ਦੇ ਨਿਰਮਾਣ ਅਤੇ ਮੁਰੰਮਤ ’ਚ ਸਹਾਈ ਪ੍ਰੋਟੀਨ, ਜ਼ਰੂਰੀ ਕੋਲੈਸਟਰੋਲ, ਵਿਟਾਮਿਨ, ਖਣਿੱਜ ਲੂਣ, ਰੇਸ਼ੇ ਅਤੇ ਪਾਣੀ ਸਭ ਦੀ ਆਪਣੀ ਭੂਮਿਕਾ ਹੈ। ਇਨ੍ਹਾਂ ’ਚੋਂ ਕਿਸੇ ਦੀ ਘਾਟ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਦੂਜੇ ਪਾਸੇ ਲੋੜ ਤੋਂ ਵੱਧ ਊਰਜਾ ਦਾ ਸੇਵਨ ਅਤੇ ਸਰੀਰਕ ਗਤੀਵਿਧੀ ਦੀ ਘਾਟ ਮੋਟਾਪੇ ਅਤੇ ਉਸ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਕੁਪੋਸ਼ਣ ਨੂੰ ਸਿਰਫ਼ ਭੋਜਨ ਦੀ ਘਾਟ ਨਾਲ ਜੋੜ ਕੇ ਵੇਖਣਾ ਸਹੀ ਨਹੀਂ ਹੈ। ਵਿਸ਼ਵ ਸਿਹਤ ਸੰਗਠਨ  ਅਨੁਸਾਰ ਇਸ ’ਚ ਪੋਸ਼ਕ ਤੱਤਾਂ ਦੀ ਘਾਟ, ਜ਼ਿਆਦਾ ਮਾਤਰਾ ਅਤੇ ਅਸੰਤੁਲਨ ਨਾਲ ਮੋਟਾਪਾ ਅਤੇ ਆਹਾਰ ਨਾਲ ਜੁੜੀਆਂ ਕਈ ਬਿਮਾਰੀਆਂ ਵੀ ਸ਼ਾਮਲ ਹਨ। ਭਾਰਤ ਦੇ ਸਾਹਮਣੇ ਪੋਸ਼ਣ ਦੀ ਚੁਣੌਤੀ ਦੋਹਰੇ ਰੂਪ ’ਚ ਮੌਜੂਦ ਹੈ। ਇੱਕ ਪਾਸੇ ਬੱਚਿਆਂ ਅਤੇ ਔਰਤਾਂ ’ਚ ਘੱਟ ਪੋਸ਼ਣ ਅਤੇ ਸੂਖਮ ਪੋਸ਼ਕ ਤੱਤਾਂ ਦੀ ਘਾਟ ਚਿੰਤਾ ਦਾ ਵਿਸ਼ਾ ਹੈ, ਉੱਥੇ ਦੂਜੇ ਪਾਸੇ ਸ਼ਹਿਰੀ ਅਤੇ ਬਦਲਦੀ ਜੀਵਨਸ਼ੈਲੀ ਨਾਲ ਜ਼ਿਆਦਾ ਭਾਰ ਅਤੇ ਮੋਟਾਪੇ ਦੀ ਸਮੱਸਿਆ ਵੀ ਵਧ ਰਹੀ ਹੈ। ਇਸ ਦਾ ਅਸਰ ਵਿਅਕਤੀ ਦੀ ਸਿਹਤ ਤੱਕ ਸੀਮਤ ਨਹੀਂ ਰਹਿੰਦਾ। Healthy Lifestyle

ਇਹ ਵੀ ਪੜ੍ਹੋ : Haryana Corruption News: ਹਰਿਆਣਾ ਦੇ 504 ਕਰੋੜ ਰੁਪਏ ਦੇ ਘੁਟਾਲੇ ਵਿੱਚ ਸੀਬੀਆਈ ਨੇ ਦਾਇਰ ਕੀਤੀ ਤੀਜੀ ਚਾਰਜਸ਼ੀਟ

ਘੱਟ ਪੋਸ਼ਣ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ, ਸਿੱਖਣ ਦੀ ਸਮਰੱਥਾ ਘਟਾ ਸਕਦਾ ਹੈ ਅਤੇ ਅੱਗੇ ਚੱਲ ਕੇ ਕੰਮ ਕਰਨ ਦੀ ਸਮਰੱਥਾ ’ਤੇ ਅਸਰ ਪਾ ਸਕਦਾ ਹੈ। ਸਿਹਤਮੰਦ ਪੋਸ਼ਣ ਨਾਲ ਬੱਚਿਆਂ ਦੇ ਵਿਕਾਸ, ਸਿੱਖਿਆ ਅਤੇ ਉਤਪਾਦਕਤਾ ਨੂੰ ਬਿਹਤਰ ਆਧਾਰ ਮਿਲਦਾ ਹੈ। ਇਸੇ ਵੰਗਾਰ ਨਾਲ ਨਜਿੱਠਣ ਲਈ 8 ਮਾਰਚ 2018 ਨੂੰ ਪੋਸ਼ਣ ਅਭਿਆਨ ਸ਼ੁਰੂ ਕੀਤਾ ਗਿਆ ਸੀ। ਇਸ ਦਾ ਉਦੇਸ਼ ਛੇ ਸਾਲ ਤੱਕ ਦੇ ਬੱਚਿਆਂ, ਕੁੜੀਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਦੀ ਪੋਸ਼ਣ ਸਥਿਤੀ ’ਚ ਸੁਧਾਰ ਕਰਨਾ ਸੀ। ਬਾਅਦ ’ਚ ਪੋਸ਼ਣ ਅਭਿਆਨ ਨੂੰ ਪੋਸ਼ਣ ਦੋ ਦੇ ਅੰਤਰਗਤ ਸਮੇਕਿਤ ਪੋਸ਼ਣ ਸਹਾਇਤਾ ਵਿਵਸਥਾ ਨਾਲ ਜੋੜਿਆ ਗਿਆ। ਸਰਕਾਰੀ ਅੰਕੜਿਆਂ ਅਨੁਸਾਰ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੇ ਚੌਥੇ ਅਤੇ ਪੰਜਵੇਂ ਪੜਾਅ ਵਿਚਕਾਰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਘੱਟ ਵਿਕਾਸ, ਕਮਜ਼ੋਰੀ ਅਤੇ ਘੱਟ ਭਾਰ ਦੀ ਦਰ ’ਚ ਕਮੀ ਦਰਜ ਹੋਈ ਹੈ।

ਇਸ ਦਾ ਅਰਥ ਇਹ ਹੈ ਕਿ ਯਤਨਾਂ ਨਾਲ ਸੁਧਾਰ ਸੰਭਵ ਹੈ, ਪਰ ਪੋਸ਼ਣ ਦੀ ਚੁਣੌਤੀ ਅਜੇ ਖਤਮ ਨਹੀਂ ਹੋਈ। ਸਭ ਤੋਂ ਵੱਡੀ ਲੋੜ ਜਾਗਰੂਕਤਾ ਨੂੰ ਵਿਹਾਰ ’ਚ ਬਦਲਣ ਦੀ ਹੈ। ਪੋਸ਼ਣ ਹਫ਼ਤੇ ’ਚ ਹੋਣ ਵਾਲੇ ਪ੍ਰੋਗਰਾਮ ਤਾਂ ਹੀ ਸਾਰਥਕ ਹੋਣਗੇ, ਜਦੋਂ ਉਨ੍ਹਾਂ ਦਾ ਅਸਰ ਘਰ ਦੀ ਥਾਲੀ ਤੱਕ ਪਹੁੰਚੇ। ਬੱਚਿਆਂ ਦੇ ਭੋਜਨ ’ਚ ਵਿਭਿੰਨਤਾ ਹੋਵੇ, ਦਾਲਾਂ, ਮੋਟੇ ਅਨਾਜ, ਹਰੀਆਂ ਸਬਜ਼ੀਆਂ, ਮੌਸਮੀ ਫਲ, ਦੁੱਧ ਜਾਂ ਉਸ ਦੇ ਉਚਿਤ ਬਦਲ ਤੇ ਲੋੜੀਂਦਾ ਪਾਣੀ ਸ਼ਾਮਲ ਹੋਵੇ। ਭੋਜਨ ਦੀ ਮਾਤਰਾ ਵਿਅਕਤੀ ਦੀ ਉਮਰ, ਸਰੀਰਕ ਗਤੀਵਿਧੀ ਤੇ ਸਿਹਤ ਦੀ ਲੋੜ ਅਨੁਸਾਰ ਹੋਣੀ ਚਾਹੀਦੀ ਹੈ। ਬਾਜ਼ਾਰ ’ਚ ਮਿਲਣ ਵਾਲੇ ਵਧੇਰੇ ਪ੍ਰੋਸੈਸਡ ਖੁਰਾਕੀ ਪਦਾਰਥਾਂ ਨੂੰ ਰੋਜ਼ਮਰ੍ਹਾ ਦੇ ਭੋਜਨ ਦਾ ਆਧਾਰ ਬਣਾਉਣ ਤੋਂ ਬਚਣਾ ਵੀ ਜ਼ਰੂਰੀ ਹੈ। ਇਹ ਧਾਰਨਾ ਵੀ ਬਦਲਣੀ ਹੋਵੇਗੀ ਕਿ ਪੌਸ਼ਟਿਕ ਭੋਜਨ ਮਹਿੰਗਾ ਹੀ ਹੁੰਦਾ ਹੈ।

ਸਾਡੇ ਰਵਾਇਤੀ ਭੋਜਨ ’ਚ ਦਾਲ, ਛੋਲੇ, ਮੋਟੇ ਅਨਾਜ, ਮੌਸਮੀ ਸਬਜ਼ੀਆਂ, ਫਲ, ਦਹੀਂ ਅਤੇ ਹੋਰ ਸਥਾਨਕ ਖੁਰਾਕੀ ਪਦਾਰਥ ਘੱਟ ਖਰਚ ’ਚ ਚੰਗਾ ਪੋਸ਼ਣ ਦੇ ਸਕਦੇ ਹਨ। ਭੋਜਨ ਦੀ ਵਿਭਿੰਨਤਾ ਵਧਾਉਣ ਲਈ ਮਹਿੰਗੇ ਬਦਲਾਂ ਦੀ ਲੋੜ ਨਹੀਂ, ਸਹੀ ਚੋਣ ਅਤੇ ਸੰਤੁਲਿਤ ਸੰਯੋਜਨ ਵਧੇਰੇ ਮਹੱਤਵਪੂਰਨ ਹੈ। ਰਾਸ਼ਟਰੀ ਪੋਸ਼ਣ ਹਫ਼ਤਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਿਹਤਮੰਦ ਸਮਾਜ ਦਾ ਨਿਰਮਾਣ ਹਸਪਤਾਲਾਂ ’ਚ ਨਹੀਂ, ਘਰ ਦੀ ਰਸੋਈ ’ਚੋਂ ਵੀ ਹੁੰਦਾ ਹੈ। ਕੁਪੋਸ਼ਣ ਨਾਲ ਲੜਾਈ ਸਰਕਾਰੀ ਯੋਜਨਾਵਾਂ, ਸਿਹਤ ਸੇਵਾਵਾਂ ਤੇ ਜਾਗਰੂਕਤਾ ਮੁਹਿੰਮਾਂ ਤੋਂ ਅੱਗੇ ਵਧ ਕੇ ਪਰਿਵਾਰ ਦੀਆਂ ਰੋਜ਼ਾਨਾ ਦੀਆਂ ਆਦਤਾਂ ਨਾਲ ਜੁੜੀ ਹੋਈ ਹੈ। ਜੇਕਰ ਅਸੀਂ ਭੋਜਨ ਨੂੰ ਸਵਾਦ ਅਤੇ ਤ੍ਰਿਪਤੀ ਤੋਂ ਅੱਗੇ ਸਰੀਰ ਦੀ ਅਸਲ ਲੋੜ ਵਜੋਂ ਸਮਝੀਏ, ਤਾਂ ਪੋਸ਼ਣ ਸੰਕਟ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਸਿਹਤਮੰਦ ਨਾਗਰਿਕ ਹੀ ਸਿਹਤਮੰਦ, ਸਮਰੱਥ ਅਤੇ ਖੁਸ਼ਹਾਲ ਰਾਸ਼ਟਰ ਦੀ ਮਜ਼ਬੂਤ ਨੀਂਹ ਤਿਆਰ ਕਰਦੇ ਹਨ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਯੋਗੇਸ਼ ਕੁਮਾਰ ਗੋਇਲ

Junk Food: ਜੰਕ ਫੂਡ ਦੇ ਵਧਦੇ ਰੁਝਾਨ ਨਾਲ ਭਾਰਤ ਦੀ ਸਿਹਤ ’ਤੇ ਖਤਰਾ
Junk Food: ਪ੍ਰੋਸੈਸਿਡ ਖਾਧ ਪਦਾਰਥਾਂ ਦੀ ਬੇਹੱਦ ਵਰਤੋਂ ਅੱਜ ਸਾਡੇ ਸਮਾਜ ’ਚ ਇੱਕ ਗੰਭੀਰ ਸਮੱਸਿਆ ਬਣ ਗਈ ਹੈ ਇਹ ਖਾਧ ਪਦਾਰਥ ਨਾ ਕੇਵਲ ਬੱਚਿਆਂ, ਜਵਾਨਾਂ ਸਗੋਂ ਬਜ਼ੁਰਗਾਂ ਤੱਕ ਦੀ ਸਿਹਤ ’ਤੇ ਨਕਾਰਾਤਮਕ ਪ੍ਰਭਾਵ ਪਾ ਰਹੇ ਹਨ ਇਸ ਦੇ ਨਤੀਜੇ ਵਜੋੋਂ ਮੋਟਾਪੇ ਦੀ ਸਮੱਸਿਆ ਦੇਸ਼ ਅਤੇ ਦੁਨੀਆ ਭਰ ’ਚ ਤੇਜ਼ੀ ਨਾਲ ਵਧ ਰਹੀ ਹੈ, ਖਾਸ ਕਰਕੇ ਸੰਘਣੀ ਅਬਾਦੀ ’ਚ ਪ੍ਰੋਸੈਸਿਡ ਖਾਧ ਪਦਾਰਥਾਂ ਨੂੰ ਖਤਰਨਾਕ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ’ਚ ਸਵਾਦ ਅਤੇ ਬਨਾਵਟ ਨੂੰ ਸੁਧਾਰਨ ਲਈ ਵੱਖ ਵੱਖ ਤਰ੍ਹਾਂ ਦੇ ਬਨਾਉਂਟੀ ਯੋਜਕ ਅਤੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਹਰੇਕ ਪੈਕੇਜ਼ ਦੇ ਲੇਵਲ ਨੂੰ ਪੜ੍ਹ ਕੇ ਤੁਸੀਂ ਇਹ ਜਾਣ ਸਕਦੇ ਹੋ।

ਕਿ ਉਸ ’ਚ ਕਿਹੜੀਆਂ-ਕਿਹੜੀਆਂ ਸਮੱਗਰੀਆਂ ਦੀ ਵਰਤੋਂ ਹੋਈ ਹੈ ਵਿਸ਼ਵ ਸਿਹਤ ਸੰਗਠਨ ਦੀ ਹਾਲੀਆ ਰਿਪੋਰਟ ਅਨੁਸਾਰ, 1990 ਤੋਂ ਬਾਅਦ ਦੁਨੀਆਭਰ ਦੇ ਬਾਲਗਾਂ ’ਚ ਮੋਟਾਪਾ ਦੁਗਣੇ ਤੋਂ ਵੀ ਜਿਆਦਾ ਵਧ ਗਿਆ ਹੈ ਇਸ ਮਿਆਦ ’ਚ ਜਵਾਨਾਂ ’ਚ ਮੋਟਾਪੇ ਦੀ ਦਰ ਚਾਰ ਗੁਣਾਂ ਵਧੀ ਹੈ 2022 ਤੱਕ, ਪ੍ਰੋਸੈਸਿਡ ਖਾਧ ਪਦਾਰਥਾਂ ਦੀ ਬੇਹੱਦ ਵਰਤੋਂ ਕਾਰਨ, ਲਗਭਗ 43 ਫੀਸਦੀ ਬਾਲਗਾਂ ਦਾ ਵਜਨ ਵਧਿਆ ਅਤੇ 16 ਫੀਸਦੀ ਲੋਕ ਮੋਟਾਪੇ ਤੋਂ ਗ੍ਰਸ਼ਤ ਹੋ ਗਏ ‘ਵਿਸ਼ਵ ਮੋਟਾਪਾ ਦਿਵਸ 2024’ ਅਨੁਸਾਰ, 2035 ਤੱਕ ਦੁਨੀਆ ਭਰ ’ਚ 330 ਕਰੋੜ ਬਾਲਗ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹਨ, ਜਦੋਂ ਕਿ 5 ਤੋਂ 19 ਸਾਲ ਦੇ 77 ਕਰੋੜ ਤੋਂ ਜਿਆਦਾ ਕਿਸ਼ੋਰ ਅਤੇ ਨੌਜਵਾਨ ਮੋਟਾਪੇ ਨਾਲ ਜੂਝ ਰਹੇ ਹੋਣਗੇ ਭਾਰਤ ’ਚ, 2022 ਤੱਕ 7 ਫੀਸਦੀ ਤੋਂ ਜਿਆਦਾ ਬਾਲਗ ਮੋਟਾਪੇ ਦੀ ਲਪੇਟ ’ਚ ਆ ਗਏ ਹਨ।

ਇਹ ਖਬਰ ਵੀ ਪੜ੍ਹੋ : Hare Care: ਆਂਵਲਾ ਤੇਲ ’ਚ ਮਿਲਾ ਕੇ ਲਾਓ ਇਹ ਚੀਜ਼ਾਂ, ਕੁਝ ਹੀ ਦਿਨਾਂ ’ਚ ਲੋਕ ਵੀ ਪੁੱਛਣਗੇ ਕਾਲੇ ਤੇ ਸੰਘਣੇ ਵਾਲਾਂ ਦਾ …

ਨੈਸ਼ਨਲ ਪੱਤ੍ਰਿਕਾ ‘ਲੇਸੈਂਟ ’ ਵੱਲੋਂ ਕੀਤੇ ਗਏ ਵੱਖ-ਵੱਖ ਸਰਵੇਖਣਾ ’ਚ ਇਹ ਸਪੱਸ਼ਟ ਹੋਇਆ ਹੈ ਕਿ ਭਾਰਤ ’ਚ ਪੇਟ ਦੇ ਮੋਟਾਪੇ ਦੀ ਸਮੱਸਿਆ ਮੁੱਖ ਹੈ ਮਹਿਲਾਵਾਂ ’ਚ ਇਹ ਸਮੱਸਿਆ 40 ਫੀਸਦੀ ਅਤੇ ਪੁਰਸ਼ਾਂ ’ਚ 12 ਫੀਸਦੀ ਪਾਈ ਗਈ ਹੈ ਜੇਕਰ ਇਸ ਖਤਰੇ ਨੂੰ ਸਮਾਂ ਰਹਿੰਦੇ ਨਾ ਰੋਕਿਆ ਗਿਆ, ਤਾਂ ਇਹ ਸਮੱਸਿਆ ਦੇਸ਼ ’ਚ ਨਸ਼ੇ ਦੀ ਆਦਤ ’ਚ ਤੋਂ ਜਿਆਦਾ ਖਤਰਨਾਕ ਹੋ ਜਾਵੇਗੀ, ਅਤੇ ਇਸ ਲਈ ਅਸੀਂ ਸਾਰੇ ਜਿੰਮੇਵਾਰੀ ਹੋਵਾਂਗੇ ਪ੍ਰੋਸੈਸਿਡ ਖਾਧ ਪਦਾਰਥਾਂ ਦੇ ਸਭ ਤੋੋਂ ਵੱਡੀ ਉਦਾਹਰਨ ਜੰਕ ਫੂਡ ਜਾਂ ਫਾਸਟ ਫੂਡ ਹੈ, ਜਿਨ੍ਹਾਂ ਨੂੰ ਸਾਡੇ ਪਾਚਨ ਤੰਤਰ ’ਤੇ ਕਬਜ਼ਾ ਕਰ ਲਿਆ ਹੈ ਅਤੇ ਸਾਡੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਜੰਕ ਫੂਡ ਅੱਜ ਕੱਲ੍ਹ ਲੱਗਭੱਗ ਹਰ ਘਰ ’ਚ ਅਲਪਣਾਹਾਰ ਦੇ ਰੂਪ ’ਚ ਵਰਤੋਂ ਕੀਤਾ ਜਾਂਦਾ ਹੈ। Junk Food

ਚਿਪਸ, ਕੈਂਡੀ, ਠੰਡੇ ਪੀਣ ਵਾਲੇ, ਨੂਡਲਸ, ਸੈਂਡਵਿਚ, ਫਰੈਂਚ ਫ੍ਰਾਈਜ, ਪਾਸਤਾ, ਚਾਕਲੇਟ, ਮਿਠਾਈਆਂ, ਹਾਟ ਡਾਗ, ਬਰਗਰ, ਪਿਜਾ ਵਰਗੇ ਖਾਧ ਪਦਾਰਥ ਜੰਕ ਫੂਡ ਦੀ ਸ੍ਰੇਣੀ ’ਚ ਆਉਂਦੇ ਹਨ ਇਨ੍ਹਾਂ ਖਾਧ ਪਦਾਰਥਾਂ ’ਚ ਕਾਰਬੋਹਾਈਡ੍ਰੇਟ, ਵੈਅ ਸ਼ੱਕਰ ਬੇਹੱਦ ਮਾਤਰਾ ਹੁੰਦੀ ਹੈ, ਜੋ ਸਾਡੇ ਸਰੀਰ ’ਚ ਬੇਲੋੜੀ ਕੈਲੋਰੀ ਦਾ ਸਰੋਤ ਬਣਦੀ ਹੈ ਉਦਾਹਰਨ ਲਈ, ਬਰਗਰ ’ਚ ਲਗਭਗ 150-200 ਕੈਲੋਰੀ, ਪਿਜ਼ਾ ’ਚ 300 ਕੈਲੋਰੀ ਅਤੇ ਪੀਣ ਯੋਗ ਡ੍ਰਿਕਾਂ ’ਚ 200 ਕੈਲੋਰੀ ਹੁੰਦੀ ਹੈ ਇਹ ਵਾਧੂ ਕੈਲੋਰੀ ਮੋਟਾਪੇ ਦੇ ਰੂਪ ’ਚ ਸਾਡੇ ਸਰੀਰ ’ਤੇ ਹਾਵੀ ਹੋ ਜਾਂਦੀ ਹੈ ਇੱਕ ਮੀਡੀਆ ਰਿਪੋਰਟ ਅਨੁਸਾਰ , ਚਾਹੇ ਉਹ ਆਲੂ ਦੇ ਚਿਪਸ ਹੋਣ ਜਾਂ ਕੋਲਡ ਡ੍ਰਿੰਕ ਦਾ ਗਿਲਾਸ, ਜਿਸ ਨੂੰ ਤੁਸੀਂ ਕਿਸੇ ਵੀ ਸਮੇਂ ਪੀਂਦੇ ਹੋ, ਇਹ ਸਾਰੇ ਖਾਧ ਪਦਾਰਥ ਪ੍ਰੋਸੈਸਿਡ ਹੁੰਦੇ ਹਨ ਕੋਈ ਵੀ ਖਾਧ ਪਦਾਰਥ ਜਿਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਬਦਲ ਦਿੱਤਾ ਜਾਂਦਾ ਹੈ।

ਉਹ ਪ੍ਰੋਸੈਸਿਡ ਖਾਧ ਪਦਾਰਥ ਦੀ ਸ੍ਰੇਣੀ ’ਚ ਆਉਂਦਾ ਹੈ ਇਨ੍ਹਾਂ ਖਾਧ ਪਦਾਰਥਾਂ ਦਾ ਮਕਸਦ ਉਨ੍ਹਾਂ ਦੀ ਸ਼ੈਲਫ ਲਾਈਫ ਨੂੰ ਵਧਾਉਣਾ ਜਾਂ ਸਵਾਦ ਨੂੰ ਬਿਹਤਰ ਬਣਾਉਣਾ ਹੁੰਦਾ ਹੈ, ਪਰ ਨਾਲ ਹੀ ਇਹ ਵੱਖ ਵੱਖ ਸਿਹਤ ਜੋਖ਼ਮਾਂ ਦਾ ਕਾਰਨ ਵੀ ਬਣਦੇ ਹਨ ਪ੍ਰੋਸੈਸਿਡ ਖਾਧ-ਪਦਾਰਥਾਂ ਨੂੰ ਘੱਟੋ ਘੱਟ ਪ੍ਰੋਸੈਸਿਡ, ਭਾਰੂੀ ਪ੍ਰੋਸੈਸਿਡ ਜਾਂ ਬੇਹੱਦ-ਪ੍ਰੋਸੈਸਿਡ ਸ੍ਰੇਣੀਆਂ ’ਚ ਵੰਡਿਆ ਜਾ ਸਕਦਾ ਹੈ ਜਦੋਂ ਕਿਸੇ ਖਾਧ ਪਦਾਰਥ ਦਾ ਸਵਾਦ, ਸਥਿਰਤਾ ਅਤੇ ਬਨਾਵਟ ਨੂੰ ਵਧਾਉਣ ਲਈ ਕਈ ਸਮੱਗਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਉਹ ਅਤਿ-ਪ੍ਰੋਸੈਸਿਡ ਦੀ ਸ੍ਰੇਣੀ ’ਚ ਆ ਜਾਂਦਾ ਹੈ ਭਾਰਤ ’ਚ ਪ੍ਰੋਸੈਸਿਡ ਖਾਧ ਪਦਾਰਥਾਂ ਦਾ ਤੇਜ਼ੀ ਨਾਲ ਫੈਲਾਅ ਹੋ ਰਿਹਾ ਹੈ। Junk Food

ਇਹ ਖਬਰ ਵੀ ਪੜ੍ਹੋ : ਇਸ ਸ਼ਹਿਰ ਨੂੰ ਲੱਗੀਆਂ ਮੌਜਾਂ, ਬਣੇਗਾ ਨਵਾਂ Highway, ਵਧਣਗੇ ਜ਼ਮੀਨਾਂ ਦੇ ਭਾਅ, ਕਿਸਾਨ ਹੋਣਗੇ ਮਾਲਾਮਾਲ

ਇੱਕ ਸਰਵੇਖਣ ਅਨੁਸਾਰ, 33. 66 ਫੀਸਦੀ ਭਾਰਤੀਆਂ ਨੇ ਸਵੀਕਾਰ ਕੀਤਾ ਕਿ ਉਹ ਹਫਤੇ ’ਚ ਘੱਟੋ ਘੱਟ ਦੋ ਵਾਰ ਜੰਕ ਫੂਡ ਜਾਂ ਰੇਡੀਮੇਡ ਫੂਡ ਦੀ ਵਰਤੋਂ ਕਰਦੇ ਹਨ ਭਾਰਤ ’ਚ ਰੇਡੀਮੇਡ ਫੂਡ ਦੀ ਵਰਤੋਂ ਵੀ ਤੇਜ਼ੀ ਨਾਲ ਵਧ ਰਹੀ ਹੈ, ਜਿਸ ਦੀ ਸਾਲਾਨਾ ਵਾਧਾ ਦਰ ਲਗਭਗ 40 ਫੀਸਦੀ ਦੱਸੀ ਜਾਂਦੀ ਹੈ ਸ਼ਹਿਰੀਕਰਨ, ਰੁਝੇਵੇਂ ਵਾਲੀ ਜੀਵਨਸ਼ੈਲੀ ’ਚ ਰਹੇ ਤੀਰਵ ਬਦਲਾਅ ਨੇ ਭਾਰਤ ’ਚ ਲੋਕਾਂ ਦੇ ਰਹਿਣ ਸਹਿਣ ਤੇ ਤਰੀਕਿਆਂ ਨੂੰ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦਿੱਤਾ ਹੈ ਇਨ੍ਹਾਂ ਬਦਲਾਵਾਂ ਕਾਰਨ ਲੋਕ ਹੁਣ ਘਰ ’ਚ ਖਾਣਾ ਬਣਾਉਣ ਅਤੇ ਖਾਣ ਦੀ ਬਜਾਇ ਰੇਡੀਮੇਡ ਫੂਡ ਜਾਂ ਜੰਕ ਫੂਡ ਦਾ ਸਹਾਰਾ ਲੈ ਰਹੇ ਹਨ। Junk Food

ਮਹਾਂਨਗਰਾਂ ’ਚ ਰਹਿਣ ਵਾਲੇ ਪਰਿਵਾਰ ਹੁਣ ਜਿਆਦਾਤਰ ਫਾਸਟ ਫੂਡ ’ਤੇ ਨਿਰਭਰ ਹੋ ਚੁੱਕੇ ਹਨ, ਅਤੇ ਇਹ ਬੱਚਿਆਂ ਦੇ ਸਭ ਤੋਂ ਹਰਮਨ ਨਾਸ਼ਤੇ ਦਾ ਹਿੱਸਾ ਬਣ ਗਿਆ ਹੈ ਹੌਲੀ-ਹੌਲੀ ਪੂਰਾ ਪਰਿਵਾਰ ਹੀ ਅਲਪਾਹਾਰ ਦੇ ਰੂਪ ’ਚ ਫਾਸਟ ਫੂਡ ਦੀ ਵਰਤੋਂ ਕਰਨ ਲੱਗਿਆ ਹੈ ਭਾਰਤ ਦੇ ਖੁਰਾਕ ਮਾਹਿਰ ਚਿਤਾਵਨੀ ਦਿੰਦੇ ਹਨ ਕਿ ਫਾਸਟ ਫੂਡ ਦੀ ਵਰਤੋਂ ਕਦੇ-ਕਦੇ ਤਾਂ ਠੀਕ ਹੈ, ਪਰ ਇਸ ਦੀ ਬੇਹੱਦ ਵਰਤੋਂ ਸਿਹਤ ਲਈ ਖਤਰਨਾਕ ਹੋ ਸਕਦੀ ਹੈ ਇਨ੍ਹਾਂ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਨਾਲ ਬੱਚੇ ਜਲਦੀ ਬਿਮਾਰ ਹੋ ਜਾਂਦੇ ਹਨ ਇਨ੍ਹਾਂ ਖਾਧ ਪਦਾਰਥਾਂ ’ਚ ਮੌਜੂੂਦ ਜਹਿਰੀਲੇ ਰਸਾਇਣਾਂ ਨੂੰ ਪਛਾਣ ਕੇ ਸਾਨੂੰ ਆਪਣੀ ਸਿਹਤ ਦੀ ਸੁਰੱਖਿਆ ਕਰਨੀ ਪਵੇਗੀ ਇਹੀ ਸਾਡੀ ਭਲਾਈ ਦਾ ਰਸਤਾ ਹੈ।

ਇਹ ਲੇਖਕ ਦੇ ਆਪਣੇ ਵਿਚਾਰ ਹਨ

ਬਾਲ ਮੁਕੰਦ ਓਝਾ

ਸਾਵਧਾਨ! ਜ਼ਿੰਦਗੀ ਦੇ ਅੰਤ ਵੱਲ ਨਾ ਲੈ ਤੁਰੇ ਕਿਤੇ ਇਹ ਸ਼ੌਂਕ, ਬੱਚਿਆਂ ਨੂੰ ਸੰਭਾਲਣ ਦੀ ਲੋੜ
ਜੰਕ ਫੂਡ ’ਚ ਫਾਈਬਰ ਨਾ ਦੇ ਬਰਾਬਰ, ਸਰੀਰ ’ਚ ਵਧਦਾ ਹੈ ਸ਼ੂਗਰ ਲੇਵਲ | Fast Food

ਅੱਜ-ਕੱਲ੍ਹ ਜੰਕਫੂਡ (Fast Food) ਦਾ ਖਾਣ-ਪੀਣ ਕਾਫੀ ਹੱਦ ਤੱਕ ਵਧ ਗਿਆ ਹੈ, ਜਿਸ ਦੇ ਬਹੁਤੇ ਨੁਕਸਾਨ ਵੀ ਹਨ। ਇਸ ਬਾਰੇ ’ਚ ਡਾ. ਗੁਰਪ੍ਰੀਤ ਸਿੰਘ ਡੀਆਈਐੱਮਐੱਸ ਦੱਸਦੇ ਹਨ ਕਿ ਜ਼ਿਆਦਾਤਰ ਬੱਚਿਆਂ ਨੂੰ ਜੰਕਫੂਡ ਕਾਫ਼ੀ ਜ਼ਿਆਦਾ ਪਸੰਦ ਹੁੰਦਾ ਹੈ। ਇਸ ’ਚ ਪੋਸ਼ਕ ਤੱਤਾਂ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ, ਪਰ ਇਸ ਦੇ ਸਵਾਦ ਦੀ ਵਜ੍ਹਾ ਨਾਲ ਕਈ ਲੋਕ ਇਸ ਨੂੰ ਕਾਫ਼ੀ ਜ਼ਿਆਦਾ ਖਾਣਾ ਪਸੰਦ ਕਰਦੇ ਹਨ। ਇਸ ਪ੍ਰਕਾਰ ਦੇ ਖਾਣਿਆਂ ’ਚ ਕੈਲਰੀ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ ਨਾਲ ਹੀ ਇਸ ’ਚ ਪੋਸ਼ਕ ਤੱਤ ਬਿਲਕੁੱਲ ਵੀ ਨਹੀਂ ਹੁੰਦੇ।

ਅਜਿਹੇ ’ਚ ਕਾਫ਼ੀ ਜ਼ਿਆਦਾ ਜੰਕ ਫੂਡ ਦੀ ਵਰਤੋਂ ਸਰੀਰ ਲਈ ਹਾਨੀਕਾਰਕ ਹੋਣ ਦੀ ਸੰਭਾਵਨਾ ਕਾਫ਼ੀ ਵੱਧ ਹੈ। ਕਿੰਨਾ ਨੂੰ ਕਹਿੰਦੇ ਹਨ: ਜੰਕਫੂਡ ਉਸ ਖਾਣ ਨੂੰ ਕਿਹਾ ਜਾਂਦਾ ਹੈ ਜਿਸ ’ਚ ੜਿਫਆਦਾ ਮਾਤਰਾ ’ਚ ਖਰਾਬ ਪੋਸ਼ਣ ਵਾਲੀਆਂ ਚੀਜ਼ਾਂ, ਟਰਾਂਸ ਵਸਾ, ਚੀਨੀ, ਸੋਡੀਅਮ ਅਤੇ ਆਦਿ ਤਰ੍ਹਾਂ ਦੇ ਰਸਾਇਣ ਪਾਏ ਜਾਂਦੇ ਹਨ। ਆਮ ਤੌਰ ’ਤੇ ਜੰਕਫੂਡ ਨੂੰ ਸੁਵਾਦਿਸ਼ਟ, ਆਕ੍ਰਸ਼ਿਤ, ਬਣਾਉਣ ਲਈ ਉਸ ’ਚ ਕਈ ਖਾਧ-ਪਦਾਰਥਾਂ ਅਤੇ ਰੰਗਾਂ ਨੂੰ ਮਿਲਾਇਆ ਜਾਂਦਾ ਹੈ। ਪਰ ਇਹ ਸਾਰੀਆਂ ਚੀਜਾਂ ਸਿਹਤ ਲਈ ਖਰਾਬ ਹੁੰਦੀਆਂ ਹਨ।

ਬਿਮਾਰੀਆਂ ਵਧਾ ਰਹੇ ਨੇ Fast Food

ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ ਦੀ ਟੈਸਟਿੰਗ ਲੈਬ ’ਚ ਕੀਤੇ ਗਏ ਰਿਸਰਚ ’ਚ ਪਾਇਆ ਗਿਆ ਹੈ ਕਿ ਭਾਰਤ ’ਚ ਐੱਫ਼ਐੱਸਐੱਸਏਆਈ ਦੇ ਮਾਪਦੰਡਾਂ ਦੀ ਤੁਲਨਾ ’ਚ ਪੈਕੇਟ ਫੂਡ ਆਈਟਮ ’ਚ ਫੈਟ, ਤੇਲ ਅਤੇ ਨਮਕ ਦੀ ਮਾਤਰਾ ਜ਼ਿਆਦਾ ਹੈ। ਰਿਸਰਚ ’ਚ ਚਿਪਸ, ਨਮਕੀਨ, ਬਰਗਰ, ਸਪ੍ਰਿੰਗ ਰੋਲ, ਪਿਜ਼ਾ ਸਮੇਤ ਕੁੱਲ 33 ਜੰਕ ਫੂਡ ਨੂੰ ਸ਼ਾਮਲ ਕੀਤਾ ਗਿਆ ਜਿਸ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਹਨ ਅਤੇ ਇਨ੍ਹਾਂ ਕਰਕੇ ਹਰ ਸਾਲ 8 ਫੀਸਦੀ ਲੋਕਾਂ ’ਚ ਬਿਮਾਰੀਆਂ ਵਧ ਰਹੀਆਂ ਹਨ। (Fast Food)

ਦਿਲ ਦੇ ਰੋਗਾ ’ਚ ਵਾਧਾ : ਜੰਕ ਫੂਡ ਕਾਰਬੋਹਾਈਡੇ੍ਰਟ ਨਾਲ ਭਰੇ ਹੁੰਦੇ ਹਨ। ਇਸ ’ਚ ਫਾਈਬਰ ਦੀ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ। ਜਦੋਂ ਡਾਇਜੇਸਿਟਵ ਸਿਸਟਮ ਇਨ੍ਹਾਂ ਖਾਧ ਪਦਾਰਥਾਂ ਨੂੰ ਸਰੀਰ ਨੂੰ ਲਾਭ ਪਹੁੰਚਾਉਣ ਲਈ ਜੋੜਦਾ ਹੈ ਤਾਂ ਕਾਰਬੋਹਾਈਡੇ੍ਰਟ ਖੂਨ ਪ੍ਰਵਾਹ ’ਚ ਗਲੂਕੋਜ਼ ਦੇ ਰੂਪ ’ਚ ਨਿਕਲ ਜਾਂਦੇ ਹਨ, ਜਿਸ ਨਾਲ ਬਲੱਡ ’ਚ ਸ਼ੂਗਰ ਵਧ ਜਾਂਦਾ ਹੈ, ਇਸ ਵਜ੍ਹਾ ਨਾਲ ਇਸੁਲਿਨ ਵੀ ਵਧਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਖ਼ਤਰਨਾਕ ਹੈ।

ਅਸੰਤੁਲਿਤ ਸ਼ੂਗਰ ਲੇਵਲ : – ਜ਼ਿਆਦਾਤਰ ਜੰਕ ਫੂਡ ’ਚ ਸ਼ੂਗਰ ਜਾਂ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਮਰੀਕੀ ਹਾਰਟ ਐਸੋਸੀਏਸ਼ਨ ਹਰੇਕ ਪੁਰਸ਼ ਨੂੰ ਸ਼ੂਗਰ ਦੀ ਕੈਲੋਰੀ ਜਾਂ 6 ਚਮਚ ਅਤੇ ਮਹਿਲਾ ’ਚ 150 ਕੈਲੋਰੀ ਜਾਂ 9 ਚਮਚ ਦੀ ਵਰਤੋਂ ਪ੍ਰਤੀਦਿਨ ਜਾਂ 9 ਚਮਚ ਦੀ ਵਰਤੋਂ ਹਰ ਰੋਜ਼ ਕਰਨ ਦੀ ਸਲਾਹ ਦਿੰਦਾ ਹੈ। ਅਜਿਹੇ ’ਚ ਕੇਵਲ ਕੋਲਡ ਡ੍ਰਿੰਕ ’ਚ ਹੀ 9 ਚਮਚ ਤੋਂ ਜ਼ਿਆਦਾ ਚੀਨੀ ਹੁੰਦੀ ਹੈ। ਨਾਲ 140 ਕੈਲੋਰੀ, 39 ਗ੍ਰਾਮ ਚੀਨੀ ਅਤੇ ਪੋਸ਼ਕ ਤੱਤ ਕੋਈ ਨਹੀਂ। ਉਥੇ ਪਿਜ਼ਾ ਦੇ ਆਟੇ , ਕੁਕੀਜ਼ ’ਚ ਟਰਾਂਸ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਸ ਨਾਲ ਚੰਗਾ ਕੈਲੋਸਟ੍ਰਾਲ ਘੱਟ ਹੋ ਸਕਦਾ ਹੈ।

ਬ੍ਰੀਦਿੰਗ ਸਮੱਸਿਆ : – ਜੰਕ ਫੂਡ ’ਚ ਮੌਜ਼ੁੂਦ ਵਾਧੂ ਕੈਲੋਰੀ ਵਜ਼ਨ ਵਧਾਉਣ ਦਾ ਮੁੱਖ ਕਾਰਨ ਹੋ ਸਕਦੀ ਹੈ। ਨਾਲ ਹੀ ਮੋਟਾਪਾ ਵਧਣ ਦਾ ਇਹ ਮੁੱਖ ਕਾਰਨ ਹੈ। ਮੋਟਾਪਾ ਵਧਣੇ ਹੀ ਸਾਂਹ ਦੀ ਸਮੱਸਿਆ ਅਤੇ ਅਸਥਮਾ ਨੂੰ ਵਧਾਉਣ ’ਚ ਕਾਰਗਰ ਸਾਬਤ ਹੋ ਸਕਦਾ ਹੈ। ਜਿਸ ਦਾ ਨਤੀਜਾ ਤੁਹਾਨੂੰ ਪੌੜੀਆਂ ਚੜ੍ਹਨ, ਵਰਕਆਊਟ ਕਰਦੇ, ਵਾਕ ਕਰਨ ’ਤੇ ਨਜ਼ਰ ਆਉਣ ਲੱਗੇਗਾ।

ਕਿਵੇਂ ਦਿੰਦੇ ਨੇ ਸਾਡੇ ਸਰੀਰ ਨੂੰ ਨੁਕਸਾਨ | Fast Food

ਪੈਕੇਟ ’ਚ ਸਮਾਨ ਨੂੰ ਲੰਮੇ ਸਮੇਂ ਤੱਕ ਟਿਕੇ ਰਹਿਣ ਲਈ ਅਜਿਹੇ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਾਡੀ ਹੈਲਥ ਲਈ ਹਾਨੀਕਾਰਕ ਹੁੰਦੀ ਹੈ। ਚਿਪਸ, ਕੁਕੀਜ਼, ਕੁਰਕੁਰੇ ਵਰਗੇ ਪੈਕੇਟ ਬੰਦ ਚੀਜਾਂ ’ਚ ਕਾਰਬੋਹਾਈਡ੍ਰੇਟ ਬਹੁਤ ਜ਼ਿਆਦਾ ਮਾਤਰਾ ’ਚ ਪਾਇਆ ਜਾਂਦਾ ਹੈ। ਜੋ ਕਈ ਰੋਗਾਂ ਦਾ ਕਾਰਨ ਬਣਦਾ ਹੈ।

ਨੁਡਲਸ, ਚਾਉਮੀਨ , ਪਾਸਤਾ ਵਰਗੇ ਚਾਈਨਜ਼ ਖਾਣੇ ’ਚ ਮੈਦਾ ਹੁੰਦਾ ਹੈ। ਇਹ ਆਂਤੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਨਾਲ ਹੀ ਅਜਿਹੇ ਖਾਣੇ ਨਾਲ ਹਾਰਟ ਦਿੱਕਤ ਆਉਣ ਲੱਗਦੀ ਹੈ।

ਬਰਗਰ ਪਿਜ਼ਾ ਹਾਈ ਕੈਲੋਰੀ ਵਾਲੇ ਫੂਡ ਹਨ , ਅਤੇ ਇਨ੍ਹਾਂ ’ਚ ਮੈਦੇ ਦੀ ਵਰਤੋਂ ਵੀ ਹੁੰਦੀ ਹੈ, ਇਸ ਲਈ ਇਨ੍ਹਾਂ ਨੂੰ ਜ਼ਿਆਦਾ ਖਾਣ ਤੋਂ ਬਚਣਾ ਚਾਹੀਦਾ ਹੈ।

– ਸੋਸ ਅਤੇ ਮਿਉਨੀ ਤਾਂ ਅੱਜ ਕੱਲ੍ਹ ਹਰ ਡਿੱਸ਼ ’ਚ ਵਰਤੀ ਜਾਂਦੀ ਹੈ, ਪਰ ਇਨ੍ਹਾਂ ਨਾਲ ਬਹੁਤ ਜਲਦੀ ਕੋਲੇਸਟ੍ਰਾਲ ਵਧਦਾ ਹੈ।

ਸੰਕਲਨ : ਰਾਜੇਸ਼ ਬੇਨੀਵਾਲ

ਡਾ. ਐਮਐਸਜੀ ਟਿਪਸ
ਜੰਕ ਫੂਡ ਤੋਂ ਪਾਓ ਛੁਟਕਾਰਾ

ਖੁਸ਼ ਰਹੋ ਅਤੇ ਤੰਦਰੁਸਤੀ ਪਾਓ, ਜੰਕ ਫੂਡ ਨੂੰ ਆਦਤ ਨਾ ਬਣਾਓ ਛੱਡ ਤਲ਼ਿਆ ਸਿਹਤਮੰਦ ਖਾਓ, ਬਿਮਾਰੀ ਅਤੇ ਬੁਰੇ ਵਿਚਾਰ ਭਜਾਓ

ਜੰਕ ਫੂਡ ਬਹੁਤ ਹੀ ਖ਼ਤਰਨਾਕ ਹੈ ਰੋਂਦੇ ਹੋਏ ਬੱਚੇ ਤੋਂ ਮਾਂ-ਬਾਪ ਦਾ ਪਿੱਛਾ ਤਾਂ ਜ਼ਲਦੀ ਛੁੱਟ ਜਾਂਦਾ ਹੈ, ਪਰ ਬੱਚਿਆਂ ਦੇ ਨਾਲ ਸਾਰੀ ਉਮਰ ਲਈ ਰੋਗ ਜੁੜ ਜਾਂਦੇ ਹਨ 30-35 ਸਾਲ ਦੀ ਉਮਰ ਤੱਕ ਜਾਂਦੇ-ਜਾਂਦੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ, ਮਾਸਪੇਸ਼ੀਆਂ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ, ਤੇਜ਼ਾਬ ਬਣਨ ਲੱਗ ਜਾਂਦਾ ਹੈ ਅਤੇ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਘਰ ਕਰ ਜਾਂਦੀਆਂ ਹਨ ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪਾ ਇਸ ਤਰ੍ਹਾਂ ਦੇ ਖਾਣੇ ਦਾ ਹੀ ਨਤੀਜਾ ਹਨ ਅਸੀਂ ਤੁਹਾਨੂੰ ਅਜਿਹੀਆਂ ਵਿਧੀਆਂ, ਟਿਪਸ ਦੇਣ ਜਾ ਰਹੇ ਹਾਂ ਜੋ ਖੁਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਦੱਸੀਆਂ ਗਈਆਂ ਹਨ ਤੁਸੀਂ ਬੇਫ਼ਿਕਰ ਹੋ ਕੇ ਇਨ੍ਹਾਂ ‘ਤੇ ਵਿਸ਼ਵਾਸ ਕਰ ਸਕਦੇ ਹੋ ਇਹ ਵਿਧੀਆਂ ਸਹੀ ਤਰੀਕੇ ਨਾਲ ਅਪਣਾਈਆਂ ਜਾਣ ਤਾਂ ਇਨ੍ਹਾਂ ਦਾ ਭਰਪੂਰ ਫਾਇਦਾ ਮਿਲਦਾ ਹੈ

ਆਰਗੈਨਿਕ:

ਆਰਗੈਨਿਕ ਸਬਜ਼ੀਆਂ ਅਤੇ ਫ਼ਲ ਸਭ ਤੋਂ ਉੱਤਮ ਹੁੰਦੇ ਹਨ ਇਹ ਕੀਟਨਾਸ਼ਕ ਰਹਿਤ ਸਬਜ਼ੀਆਂ ਅਤੇ ਫ਼ਲ ਮਹਿੰਗੇ ਜ਼ਰੂਰ ਹੁੰਦੇ ਹਨ, ਪਰ ਸਿਹਤ ਅਤੇ ਰੂਹਾਨੀਅਤ ਦੀ ਤਰੱਕੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਤੁਸੀਂ ਆਪਣੇ ਘਰ ਦੇ ਵਿਹੜੇ ਵਿਚ ਵੀ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਸਬਜ਼ੀਆਂ ਉਗਾ ਸਕਦੇ ਹੋ ਆਰਗੈਨਿਕ ਸਬਜ਼ੀਆਂ ਅਤੇ ਫ਼ਲਾਂ ਵਿਚ ਕੁਝ ਦਾਗ ਜਾਂ ਕੀੜਾ ਹੋ ਸਕਦਾ ਹੈ, ਪਰ ਤੁਸੀਂ ਉਸ ਹਿੱਸੇ ਨੂੰ ਕੱਟ ਦਿਓ ਤਾਂ ਬਾਕੀ ਸਬਜ਼ੀ ਜਾਂ ਫ਼ਲ ਬਿਲਕੁਲ ਸਿਹਤਮੰਦ ਹੁੰਦਾ ਹੈ ਕੀਟਨਾਸ਼ਕ ਦੇ ਬਿਨਾ ਤਿਆਰ ਕੀਤੀਆਂ ਗਈਆਂ ਸਬਜ਼ੀਆਂ ਅਤੇ ਫ਼ਲ ਬਹੁਤ ਬਿਹਤਰ ਹੁੰਦੇ ਹਨ

ਡੱਬਾਬੰਦ: ਡੱਬਾਬੰਦ ਕੋਈ ਚੀਜ਼ ਕਦੇ ਨਾ ਖਾਓ ਟੀਨ ਅਤੇ ਪੈਕਡ ਸੀਲਡ ਖਾਣਾ ਕੈਂਸਰ ਅਤੇ ਹੋਰ ਕਈ ਬਿਮਾਰੀਆਂ ਨੂੰ ਸੱਦਾ ਦੇਂਦਾ ਹੈ

ਖਾਣਾ ਬਣਾਉਂਦੇ ਸਮੇਂ:

ਖਾਣਾ ਬਣਾਉਂਦੇ ਸਮੇਂ ਸਿਰ ਨੂੰ ਚੁੰਨੀ ਨਾਲ ਜਾਂ ਕਿਸੇ ਕੱਪੜੇ ਨਾਲ ਢੱਕਣਾ ਚਾਹੀਦਾ ਹੈ, ਤਾਂ ਕਿ ਵਾਲ, ਡੈਂਡਰਫ਼ ਜਾਂ ਜੂੰ ਆਦਿ ਖਾਣੇ ਵਿਚ ਨਾ ਡਿੱਗੇ ਜੇਕਰ ਤੁਹਾਡਾ ਖਿਆਲ ਈਸ਼ਵਰ, ਅੱਲ੍ਹਾ ਨਾਲ ਜੁੜਿਆ ਹੈ ਤਾਂ ਇਸ ਨਾਲ ਖਾਣਾ ਖਾਣ ਵਾਲੇ ਦਾ ਧਿਆਨ ਵੀ ਈਸ਼ਵਰ ਵੱਲ ਜਾਵੇਗਾ ਜੇਕਰ ਤੁਸੀਂ ਖਾਣਾ ਬਣਾਉਂਦੇ ਸਮੇਂ ਲੜਾਈ-ਝਗੜਾ ਜਾਂ ਏਧਰ-ਓਧਰ ਦੀਆਂ ਗੱਲਾਂ ਵਿਚ ਰੁੱਝੇ ਹੋ, ਤਾਂ ਸੰਭਵ ਹੈ ਉਸ ਖਾਣੇ ਨੂੰ ਖਾਣ ਵਾਲਾ ਵੀ ਓਵੇਂ ਹੀ ਕਰੇਗਾ ਇਸ ਲਈ ਖਾਣਾ ਬਣਾਉਂਦੇ ਸਮੇਂ ਨਾਮ-ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਇਸ ਗੱਲ ਸੱਚ ਹੈ ਕਿ ”ਜੇਸਾ ਖਾਓ ਅੰਨ ਵੈਸਾ ਹੋਏ ਮਨ”।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।