Good People - Sach Kahoon Punjabi
ਮੌਜੂਦਾ ਸਮੇਂ ’ਚ ਚੰਗਿਆਂ ਦੀ ਸਮਾਜ ਨੂੰ ਲੋੜ
ਮੌਜੂਦਾ ਸਮੇਂ ’ਚ ਚੰਗਿਆਂ ਦੀ ਸਮਾਜ ਨੂੰ ਲੋੜ
1988 ਵਿੱਚ ਮੈਂ ਕਿਸੇ ਪ੍ਰਾਈਵੇਟ ਫ਼ਰਮ ’ਤੇ ਕੰਮ ਕਰਦਾ ਸਾਂ ਵੱਡੇ ਬਾਬੂ ਜੀ ਨੇ ਹਫਤੇ ਦਸ ਦਿਨਾਂ ਬਾਅਦ ਸਾਡੇ ਵਿਚੋਂ ਕਿਸੇ ਇੱਕ ਮੁਲਾਜ਼ਮ ਨੂੰ ਕਹਿ ਦੇਣਾ, ‘‘ਸਵੇਰੇ ਪੰਜ ਵਜੇ ਆ ਜਾਈਂ, ਕਿਤੇ ਬਾਹਰ ਜਾਣਾ ਹੈ’’ ਤੇ ਜਾਣਾ ਉਹੀ ਸੱਤ-ਅੱਠ ਵਜੇ ਹੁੰਦਾ ਸੀ ਉਸ ਮੁਲਾਜ਼ਮ ਨੇ ਸਵੇਰੇ ਚਾਰ ਵਜੇ ਉੱਠ ਕੇ ਚਾਹ ਪੀ ਕੇ ਹੀ ਚਲੇ ਜਾਣਾ ਰੋਟੀ ਸਵੇਰੇ ਚਾਰ ਵਜੇ ਕਿੱਥੇ ਖਾਧੀ ਜਾਂਦੀ ਹੈ! ਬੀਬੀ ਜੀ ਨੇ ਦੇਖਣਾ ਕਿ ਜਵਾਕ ਸਵੇਰ ਦਾ ਬੈਠਾ ਆ ਤੇ ਬਾਬੂ ਜੀ, ਅਜੇ ਤੱਕ ਜਾਗੇ ਨਹੀਂ! ਸੋ, ਪਹਿਲਾਂ ਤਾਂ ਉਹਨਾਂ ਨੇ ਜਦੋਂ ਆਪਣੇ ਲਈ ਚਾਹ ਬਣਾਉਣੀ ਤਾਂ ਉਸ ਮੁਲਾਜ਼ਮ ਲਈ ਵੀ ਚਾਹ ਨਾਲ ਹੀ ਬਣਾ ਲੈਣੀ ਜੋ ਉੱਥੇ ਬੈਠਾ ਹੁੰਦਾ ਤੇ ਜਦੋਂ ਬਾਬੂ ਜੀ ਲਈ ਨਾਸ਼ਤਾ ਬਣਾਉਣਾ ਤਾਂ ਉਸ ਮੁਲਾਜ਼ਮ ਲਈ ਵੀ ਨਾਸ਼ਤਾ ਬਣਾਉਣਾ ਬੀਬੀ ਜੀ ਨੇ ਸੋਚਣਾ ਕਿ ਇਹ ਸਵੇਰੇ ਪੰਜ ਵਜੇ ਦਾ ਬੈਠਾ ਹੈ, ਕਿਹੜੇ ਪਰੌਂਠੇ ਖਾ ਕੇ ਆਇਆ ਹੋਵੇਗਾ? ਮਨ ਹੀ ਮਨ ਉਹਨਾਂ ਨੇ ਬਾਬੂ ਜੀ ਨੂੰ ਕੋਸਣਾ ਕਿ ਸਵੇਰੇ-ਸਵੇਰੇ ਮੁੰਡਿਆਂ ਨੂੰ ਬੁਲਾ ਕੇ ਆਪ ਸੁੱਤੇ ਪਏ ਨਹੀਂ ਉੱਠਦੇ ਇਹ ਗੱਲ ਪਿੰਡਾਂ ਵਿੱਚ ਆਮ ਹੈ ਕਿ ਆਏ-ਗਏ ਨੂੰ ਖਾਧੇ-ਪੀਤੇ ਬਿਨਾਂ ਮੁੜਨ ਨਹੀਂ ਦਿੱਤਾ ਜਾਂਦਾ ਹੈ, ਪਰ ਸ਼ਹਿਰਾਂ ਵਿੱਚ ਇਹ ਗੱਲਾਂ ਕਦੇ-ਕਦੇ ਵਾਪਰਦੀਆਂ ਹਨ ਇਸ ਲਈ ਚੇਤਨ ਮਨਾਂ ਅੰਦਰ ਅਜਿਹੀਆਂ ਚੰਗੀਆਂ ਯਾਦਾਂ ਜ਼ਿਆਦਾ ਦੇਰ ਲਈ ਟਿਕੀਆਂ ਰਹਿੰਦੀਆਂ ਹਨ।
ਨਾਨਾ ਪਾਟੇਕਰ ਦੀ ਇੱਕ ਫਿਲਮ ਆਈ ਸੀ: ਕ੍ਰਾਂਤੀਵੀਰ ਉਸ ਵਿੱਚ ਪਰੇਸ਼ ਰਾਵਲ ਇੱਕ ਝੋਪੜ ਪੱਟੀ ਦਾ ਮਾਲਕ ਹੁੰਦਾ ਹੈ ਏਨਾ ਕੰਜੂਸ ਕਿ ਕਿਸੇ ਵੱਲ ਇੱਕ ਰੁਪਈਆ ਵੀ ਨਹੀਂ ਛੱਡਦਾ ਕੁਦਰਤ ਦੀ ਕਰਨੀ ਕਿ ਉਸ ਝੋਪੜ ਪੱਟੀ ਨੂੰ ਅੱਗ ਲੱਗ ਗਈ ਤੇ ਬਹੁਤ ਜਾਨੀ-ਮਾਲੀ ਨੁਕਸਾਨ ਹੋਇਆ ਉਸ ਵੇਲੇ ਉਸ ਨੇ ਆਪਣੀ ਤਿਜੋਰੀ ਖੋਲ੍ਹ ਕੇ ਆਪਣੇ ਪੁੱਤਰ ਨੂੰ ਕਿਹਾ ਕਿ ਸਾਰੀ ਦੌਲਤ ਲੈ ਜਾ ਤੇ ਇਹਨਾਂ ਸਭ ਦਾ ਇਲਾਜ਼ ਕਰਵਾ ਜਿਸ ਦਾ ਘਰ ਸੜ ਗਿਆ ਹੈ, ਉਸਨੂੰ ਨਵਾਂ ਬਣਵਾ ਕੇ ਦੇ ਉਸ ਵੇਲੇ, ਝੋਪੜ ਪੱਟੀ ਵਾਲ਼ਿਆਂ ਦੀ ਹਾਲਤ ਦੇਖ ਕੇ ਉਸ ਦਾ ਦਿਲ ਪਸੀਜ ਗਿਆ ਸੀ ਤੇ ਉਸਨੇ ਉਹਨਾਂ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਭਰ ਦੀ ਕਮਾਈ ਪਾਣੀ ਵਾਂਗ ਰੋੜ੍ਹ ਦਿੱਤੀ।
ਵਾਕਿਆ ਹੀ, ਫਿਲਮਾਂ ਵਿਚਲੇ ਦਿ੍ਰਸ਼ਾਂ ਤੇ ਜ਼ਮੀਨੀ ਹਕੀਕਤ ਵਿੱਚ ਬੜਾ ਫ਼ਰਕ ਹੁੰਦਾ ਹੈ ਅੱਜ ਜਦੋਂ ਕੋਰੋਨਾ ਕਰਕੇ ਦੇਸ਼ ਵਿੱਚ ਤਰਾਹੀਮਾਮ-ਤਰਾਹੀਮਾਮ ਹੋਈ ਪਈ ਹੈ ਤੇ ਬਹੁਤੇ ਲੋਕਾਂ ਦੇ ਪੈਰਾਂ ਹੇਠ ਬਟੇਰ ਆਏ ਹੋਏ ਹਨ ਆਮ ਆਦਮੀ ਅੰਨ੍ਹੀ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ ਦੌਲਤ ਲਈ ਆਦਮੀਆਂ ਦੀ ਹਵਸ ਅਜਿਹੇ ਮੌਕੇ ਹੀ ਤਾਂ ਜ਼ਾਹਿਰ ਹੁੰਦੀ ਹੈ ਚਾਰ-ਚਾਰ ਗੁਣਾਂ ਵੱਧ ਕੀਮਤ ’ਤੇ ਚੀਜ਼ਾਂ ਹੱਥੋ-ਹੱਥ ਵਿਕ ਰਹੀਆਂ ਹਨ ਫਲ, ਸਬਜ਼ੀਆਂ, ਰਾਸ਼ਨ ਤੇ ਦਵਾਈਆਂ ਵਗੈਰਾ ਹਰ ਚੀਜ਼ ਦੀ ਕੀਮਤ ਵਧੀ ਹੋਈ ਹੈ, ਬੱਸ ਇੱਕ ਇਨਸਾਨ ਹੀ ਰੁਲ ਰਿਹਾ ਹੈ ਅੰਨ੍ਹੀ ਲੁੱਟ ਕਰਨ ਵਾਲੇ ਲੋਕਾਂ ਦੀ ਸੂਚੀ ਬੜੀ ਲੰਮੀ ਹੈ ਤੇ ਗ਼ਰੀਬਾਂ ਦੀ ਮੱਦਦ ਕਰਨ ਵਾਲੇ ਉਂਗਲਾਂ ’ਤੇ ਗਿਣੇ ਜਾ ਸਕਦੇ ਹਨ।
ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਸਥਿਰਤਾ ਨਹੀਂ ਆ ਰਹੀ ਨਤੀਜ਼ਨ, ਹਰ ਪ੍ਰਕਾਰ ਦੀਆਂ ਚੀਜ਼ਾਂ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਹਨ ਪ੍ਰਾਈਵੇਟ ਹਸਪਤਾਲਾਂ ਦੇ ਬਿੱਲ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ ਸੁਣਿਆ ਕਰਦੇ ਸਾਂ ਕਿ ਅਜਿਹਾ ਸਮਾਂ ਵੀ ਆਵੇਗਾ ਜਦ ਆਪਣੇ ਹੀ ਆਪਣਿਆਂ ਨੂੰ ਪਛਾਨਣ ਤੋਂ ਇਨਕਾਰ ਕਰਨਗੇ । ਉਹ ਸਮਾਂ ਅੱਜ ਹੈ ਬੱਚਿਆਂ ਦੇ ਸਿਰਾਂ ਤੋਂ ਮਾਪਿਆਂ ਦਾ ਸਾਇਆ ਉੱਠ ਰਿਹਾ ਹੈ ਬਹੁਤੇ ਬੱਚੇ ਅਨਾਥ ਹੋ ਰਹੇ ਹਨ ਪਰ ਅਫ਼ਸੋਸ! ਦੁਨੀਆਂ ਭਰ ਦੀ ਦੌਲਤ ਵੀ ਸਾਨੂੰ ਇੱਕ ਸਾਹ ਵੱਧ ਨਹੀਂ ਦਵਾ ਸਕਦੀ ਸਾਡੇ ਸਾਹਮਣੇ, ਸਾਡੇ ਨਗਰ-ਖੇੜਿਆਂ ਦੇ ਦੌਲਤਮੰਦ ਬਾਸ਼ਿੰਦੇ ਤੁਰੇ ਜਾ ਰਹੇ ਹਨ ਕਿਸ ਲਈ ਅਸੀਂ ਦੌਲਤਾਂ ਜੋੜ-ਜੋੜ ਕੇ ਰੱਖ ਰਹੇ ਹਾਂ? ਭਿ੍ਰਸ਼ਟਾਚਾਰ ਨਾਲ ਕਮਾਈ ਦੌਲਤ ਲੋਹੇ ਦੇ ਚਣਿਆਂ ਵਰਗੀ ਹੁੰਦੀ ਹੈ, ਨਾ ਹਜ਼ਮ ਹੋਵੇ ਤੇ ਨਾ ਬਾਹਰ ਨਿੱਕਲੇ।
ਸੋ ਅਜੇ ਵੀ ਵਕਤ ਹੈ, ਸੰਭਲਣ ਦਾ ਜੇ ਕਿਸੇ ਗਰੀਬ ਦੀ ਕੋਈ ਆਰਥਿਕ ਮਦੱਦ ਨਹੀਂ ਕਰਨੀ, ਤਾਂ ਨਾ ਸਹੀ ਪਰ ਉਸ ਦਾ ਸ਼ੋਸ਼ਣ ਨਾ ਕਰੋ ਅਜਿਹੇ ਮੰਦੀ ਦੇ ਦੌਰ ਵਿੱਚ ਪਤਾ ਨਹੀਂ ਕਿਵੇਂ, ਉਹ ਬੱਚਿਆਂ ਦੀ ਰੋਟੀ ਲਈ ਚਾਰ ਛਿੱਲੜਾਂ ਦਾ ਇੰਤਜ਼ਾਮ ਕਰ ਕੇ ਆਉਂਦਾ ਹੈ ਤੇ ਅਸੀਂ ਦਸਾਂ ਵਾਲੀ ਚੀਜ਼ ਪੰਦਰਾਂ ਵਿੱਚ ਤਾਂ ਕੀ ਵੀਹਾਂ ਵਿੱਚ ਵੀ ਵੇਚਣ ਤੋਂ ਗੁਰੇਜ਼ ਨਹੀਂ ਕਰਦੇ ਅਜਿਹੀ ਦੌਲਤ ਤੋਂ ਬਚੋ ਇਹ ਸਾਡੇ ਲਈ ਮਲਿਕ ਭਾਗੋ ਦੀ ਰੋਟੀ ਦੇ ਸਮਾਨ ਹੈ, ਜਿਸ ਵਿਚੋਂ ਰੱਤ ਨੁੱਚੜਦਾ ਹੈ ਕਿੱਕਰਾਂ ਦੀ ਕਦੇ ਵੀ ਨਿੰਮਾਂ ਵਰਗੀ ਛਾਂ ਨਹੀਂ ਹੁੰਦੀ ਇਤਿਹਾਸ ਗਵਾਹ ਹੈ ਕਿ ਭੀੜ ਪਈ ਤੋਂ ਅਸੀਂ ਇੱਕ-ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਰਹੇ ਹਾਂ।
ਅਜਿਹੇ ਬੁਰੇ ਵਕਤ ਵਿੱਚ ਬੰਦਾ ਬੰਦੇ ਦਾ ਦਾਰੂ ਬਣੇ ਹਰ ਕੋਈ ਭੇਦਭਾਵ, ਜਾਤ-ਪਾਤ ਭੁੱਲ ਕੇ ਇੱਕ ਦੂਸਰੇ ਦੀ ਮੱਦਦ ਕਰੇ ਚੰਗੇ ਇਮਾਨਦਾਰ ਬੰਦੇ ਗ਼ਰੀਬਾਂ ਦੁਖੀਆਂ ਦੀ ਮੱਦਦ ਲਈ ਅੱਗੇ ਆਉਣ ਆ ਵੀ ਰਹੇ ਹਨ, ਪਰ ਉਹਨਾਂ ਦੀ ਇਹ ਗਿਣਤੀ ਨਾਕਾਫੀ ਹੈ ਬਹੁਤੇ ਸਮਾਜ ਸੇਵੀਆਂ ਨੇ ਆਕਸੀਜ਼ਨ ਦੇ ਲੰਗਰ ਲਗਾਏ ਹੋਏ ਹਨ ਹਰ ਸਮਰੱਥ ਬੰਦਾ ਇਸ ਸਮੇਂ ਲੋੜਵੰਦਾਂ ਦੀ ਤਨ, ਮਨ ਤੇ ਧਨ ਨਾਲ ਮੱਦਦ ਲਈ ਅੱਗੇ ਆਵੇ ਉਹ ਵਪਾਰੀ ਵੀਰ ਵੀ ਗ਼ਰੀਬਾਂ ’ਤੇ ਰਹਿਮ ਕਰਨ ਜਿਹੜੇ ਇਨ੍ਹੀ ਦਿਨੀਂ ਤਰਖਾਣ ਦੇ ਤੇਸੇ ਨਾਲ ਗ਼ਰੀਬਾਂ ਦੀ ਚਮੜੀ ਲਾਹੁਣ ਲੱਗੇ ਹੋਏ ਹਨ ਅਤੇ ਫਹੁੜੀਆਂ ਨਾਲ ਨੋਟ ਇਕੱਠੇ ਕਰ ਰਹੇ ਹਨ ਅਸੀਂ ਸਾਰੀ ਜ਼ਿੰਦਗੀ ਦੌਲਤ ਤਾਂ ਹੀ ਕਮਾ ਸਕਾਂਗੇ ਜੇ ਲੋਕ ਸਲਾਮਤ ਰਹਿਣਗੇ।
ਜਗਸੀਰ ਸਿੰਘ ਤਾਜ਼ੀ
ਬਠਿੰਡਾ
ਮੋ. 99889-95533
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਸਾਰਿਆਂ ਨੂੰ ਨੇਕੀ-ਭਲਾਈ ਦੇ ਰਾਹ ‘ਤੇ ਚੱਲਣਾ ਸਿਖਾਉਂਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ ਵੱਲੋਂ ਉਹ ਸੰਸਾਰ ‘ਚ ਸਮਝਾਉਣ ਲਈ ਆਉਂਦੇ ਹਨ ਉਨ੍ਹਾਂ ਦਾ ਮਕਸਦ ਜੀਵ ਨੂੰ ਭਗਤੀ-ਇਬਾਦਤ ਦਾ ਰਾਹ ਦੱਸ ਕੇ ਆਵਾਗਮਨ ਤੋਂ ਮੋਕਸ਼-ਮੁਕਤੀ ਦਿਵਾਉਣਾ ਹੈ ਇਸ ਸੰਸਾਰ ‘ਚ ਜਦੋਂ ਤੱਕ ਜੀਵਨ ਹੈ ਉਦੋਂ ਤੱਕ ਗ਼ਮ, ਚਿੰਤਾ ਨਾ ਹੋਵੇ, ਆਜ਼ਾਦੀ ਨਾਲ, ਖੁਸ਼ੀਆਂ ਨਾਲ ਜ਼ਿੰਦਗੀ ਗੁਜ਼ਾਰ ਸਕੇ, ਇਸ ਲਈ ਸਾਰਿਆਂ ਦਾ ਮਾਰਗ-ਦਰਸ਼ਨ ਕਰਨਾ ਹੈ । Poojnik Guru ji
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਕਦੇ ਕਿਸੇ ਨੂੰ ਬੁਰਾ ਨਹੀਂ ਆਖਦੇ ਬੁਰਾਈਆਂ ਅਤੇ  ਚੰਗਿਆਈਆਂ ‘ਚੋਂ ਤੁਸੀਂ ਜਿਸ ਨਾਲ ਵੀ ਸਬੰਧ ਰੱਖੋਗੇ, ਤੁਸੀਂ ਉਹੋ-ਜਿਹੇ ਹੀ ਬਣ ਜਾਓਂਗੇ ਇਸ ਲਈ ਜ਼ਿੰਦਗੀ ‘ਚ ਚੰਗੇ, ਨੇਕ ਲੋਕਾਂ ਦਾ ਸੰਗ ਕਰੋ, ਜੋ ਲੋਕ ਪਰਮਾਰਥ ‘ਚ ਤੁਹਾਡਾ  ਸਹਿਯੋਗ ਨਹੀਂ ਕਰਦੇ, ਉਹ ਤੁਹਾਡੇ ਆਪਣੇ ਨਹੀਂ ਹਨ  ਇਸ ਬਾਰੇ ਆਪ ਜੀ ਇੱਕ  ਉਦਾਹਰਨ ਰਾਹੀਂ ਸਮਝਾਉਂਦੇ ਹਨ ਕਿ ਇੱਕ ਧਨਾਢ ਆਦਮੀ ਦੇ ਚਾਰ ਲੜਕੇ ਸਨ ਉਹ ਆਦਮੀ ਭਗਤੀ-ਇਬਾਦਤ ਕਰਨ ਵਾਲਾ ਸੀ। Life
ਇੱਕ ਵਾਰ ਕਿਸੇ ਆਮ ਫ਼ਕੀਰ ਨੇ ਸੁਣਿਆ ਕਿ ਇੱਕ ਧਨਾਢ ਆਦਮੀ ਭਗਤ ਹੈ ਉਹ ਉਸ ਕੋਲ ਗਿਆ ਅਤੇ ਉਸ ਤੋਂ ਪੁੱਛਿਆ ਕਿ ਤੁਹਾਡੇ ਕਿੰਨੇ ਲੜਕੇ ਹਨ? ਉਸ ਨੇ ਕਿਹਾ ਕਿ ਮੇਰੇ ਦੋ ਲੜਕੇ ਹਨ ਉਸ ਨੂੰ ਬੜੀ ਹੈਰਾਨੀ ਹੋਈ ਕਿ ਮੈਂ ਇਸ ਨੂੰ ਭਗਤ ਸਮਝ ਕੇ ਆਇਆ ਹਾਂ ਅਤੇ ਇਹ ਤਾਂ ਝੂਠ ਬੋਲ ਰਿਹਾ ਹੈ ਜਦੋਂਕਿ ਇਸ ਦੇ ਤਾਂ ਚਾਰ ਲੜਕੇ ਹਨ ਉਹ ਆਖਣ ਲੱਗਿਆ ਕਿ ਤੁਸੀਂ ਤਾਂ ਰੂਹਾਨੀਅਤ ਨੂੰ ਮੰਨਣ ਵਾਲੇ ਹੋ ਪਰ ਤੁਸੀਂ ਤਾਂ ਝੂਠ ਬੋਲ ਰਹੇ ਹੋ ਉਹ ਕਹਿਣ ਲੱਗਿਆ ਕਿ ਪਰਮਾਰਥ ‘ਚ ਮੇਰੇ ਦੋ ਲੜਕੇ ਹੀ ਸਹਿਯੋਗ ਕਰਦੇ ਹਨ ਬਾਕੀ ਦੋ ਉਹ ਹਨ ਜੋ ਸ਼ਰਾਬ, ਮਾਸ ਖਾਣ ਵਾਲੇ, ਬੁਰੇ ਕਰਮ ਕਰਨ ਵਾਲੇ ਹਨ, ਇਸ ਲਈ ਉਹ ਮੇਰੇ ਹੁੰਦੇ ਹੋਏ ਵੀ ਮੇਰੇ ਨਹੀਂ ਹਨ।
ਮੈਂ ਉਨ੍ਹਾਂ ਨੂੰ ਮੰਨਦਾ ਹੀ ਨਹੀਂ ਕਿ ਉਨ੍ਹਾਂ ਨੇ ਮੇਰੇ ਘਰ ਜਨਮ ਲਿਆ ਹੈ ਪਰ ਉਹ ਦੋ ਲੜਕੇ ਹਨ ਜੋ ਰਾਮ-ਨਾਮ ‘ਚ, ਨੇਕੀ-ਭਲਾਈ, ਪਰਮਾਰਥ ‘ਚ ਤਨ, ਮਨ, ਧਨ ਨਾਲ ਮੇਰਾ ਵਧ-ਚੜ੍ਹਕੇ ਸਹਿਯੋਗ ਕਰਦੇ ਹਨ ਇਸ ਲਈ ਮੈਂ ਕਹਿੰਦਾ ਹਾਂ ਕਿ ਮੇਰੇ ਦੋ ਹੀ ਲੜਕੇ ਹਨ ਅਸਲ ‘ਚ ਇਸ ਸੰਸਾਰ ‘ਚ ਆ ਕੇ ਜੋ ਪਰਮਾਰਥ ਕਰਦਾ ਹੈ ਉਹ ਹੀ ਸੱਚਾ ਸਾਥੀ ਹੈ ਨਹੀਂ ਤਾਂ ਪਸ਼ੂ ਹੈ, ਕਿਉਂਕਿ ਪਸ਼ੂ ਹਮੇਸ਼ਾ ਆਪਣੇ ਲਈ ਸੋਚਦਾ ਹੈ ਉਵੇਂ ਹੀ ਜੇਕਰ ਤੁਸੀਂ ਪਰਮਾਰਥ ਨਹੀਂ ਕਰਦੇ ਤਾਂ ਇਨਸਾਨ ਹੁੰਦੇ ਹੋਏ ਵੀ ਤੁਸੀਂ ਪਸ਼ੂ ਹੋ ਇਸ ਲਈ ਪਰਮਾਰਥ ਕਰਨਾ ਚਾਹੀਦਾ ਹੈ, ਪਰਮਾਰਥ ਭਾਵ ਪਰਾਇਆ ਹਿੱਤ, ਦੂਜਿਆਂ ਬਾਰੇ ਸੋਚਣਾ ਖੁਦ ਨੂੰ ਛੱਡ ਕੇ ਦੂਜਿਆਂ ਦੀ ਮੱਦਦ ਕਰੋ ਸ੍ਰਿਸ਼ਟੀ ‘ਚ ਕੋਈ ਵੀ ਦੁਖੀ ਹੈ, ਕੋਈ ਪਰੇਸ਼ਾਨ ਹੈ ਤੁਸੀਂ ਉਸ ਦੀ ਮੱਦਦ ਕਰੋ।
ਜੇਕਰ ਤੁਸੀਂ ਉਸ ਦੀ ਮੱਦਦ ਕਰੋਗੇ ਤਾਂ ਅੱਲ੍ਹਾ, ਰਾਮ, ਮਾਲਕ ਤੁਹਾਡੀ ਮੱਦਦ ਕਰੇਗਾ ਜੇਕਰ ਤੁਸੀਂ ਉਨ੍ਹਾਂ ਲਈ ਸੋਚੋਗੇ ਤਾਂ ਮਾਲਕ ਤੁਹਾਡੇ ਲਈ ਸੋਚੇਗਾ ਇਸ ਲਈ ਆਪਣੇ ਹਿਰਦੇ ਨੂੰ ਪਰਮਾਰਥ ਲਈ ਹਮੇਸ਼ਾ ਤਿਆਰ ਰੱਖੋ ਜੇਕਰ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤਾਂ ਉੱਥੇ ਕਰੋ ਜਿੱਥੇ ਜ਼ਰੂਰਤ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤਾਂ ਦਾ ਕੰਮ ਸਮਝਾਉਣਾ ਹੁੰਦਾ ਹੈ ਉਹ ਸਾਰਿਆਂ ਨੂੰ ਰਾਹ ਵਿਖਾਉਂਦੇ ਰਹਿੰਦੇ ਹਨ ਅੱਗੇ ਮਰਜ਼ੀ ਤੁਹਾਡੀ ਹੈ ਕਿ ਤੁਸੀਂ ਕਿਹੜਾ ਰਸਤਾ ਚੁਣਦੇ ਹੋ, ਮਾਲਕ ਨੇ ਤੁਹਾਨੂੰ ਬਹੁਤ ਵੱਡਾ ਦਿਮਾਗ ਦਿੱਤਾ ਹੈ, ਸੋਚਣ-ਸਮਝਣ ਦੀ ਤਾਕਤ ਦਿੱਤੀ ਹੈ ਜਿਸ ਮਰਜ਼ੀ ਰਸਤੇ ਤੋਂ ਆਪਣੀ ਜੀਵਨ ਰੂਪੀ ਗੱਡੀ ਨੂੰ ਲੈ ਜਾਓ ਮਨ-ਮਾਇਆ ਅਤੇ ਮਨਮਤੇ ਲੋਕ ਜੋ ਤੁਹਾਨੂੰ ਗਾਈਡ ਕਰਦੇ ਹਨ ਉਨ੍ਹਾਂ ਦਾ ਕੁਝ ਨਹੀਂ ਜਾਵੇਗਾ ਤੇ ਤੁਹਾਡਾ ਕੁਝ ਰਹੇਗਾ ਨਹੀਂ ਸੰਤਾਂ ਦਾ  ਕੰਮ ਤਾਂ ਸਾਰਿਆਂ ਨੂੰ ਸਮਝਾਉਣਾ ਹੁੰਦਾ ਹੈ ਉਹ ਹਰ ਜੀਵ ਨੂੰ ਹੱਥ ਜੋੜ ਕੇ ਸਮਝਾਉਂਦੇ  ਹਨ ਤਾਂਕਿ ਆਦਮੀ ਨੂੰ ਸਮਝ ਆ ਜਾਵੇ ਅਤੇ ਉਹ ਦੁੱਖਾਂ ਤੋਂ ਬਚ ਜਾਵੇ ਤੇ ਉਹ ਮਾਲਕ ਦੀਆਂ ਖੁਸ਼ੀਆਂ ਦਾ ਹੱਕਦਾਰ ਬਣ ਜਾਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਮੇਸ਼ਾ ਚੰਗੇ ਲੋਕਾਂ ਦਾ ਸੰਗ ਕਰੋ : ਪੂਜਨੀਕ ਗੁਰੂ ਜੀ
ਹਮੇਸ਼ਾ ਚੰਗੇ ਲੋਕਾਂ ਦਾ ਸੰਗ ਕਰੋ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼, ਸਰਸਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਜੀਵ ਸਤਿਸੰਗ ਵਿਚ ਚੱਲ ਕੇ ਆਉਂਦਾ ਹੈ, ਉਸ ਦੇ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟੇ ਜਾਂਦੇ ਹਨ ‘ਸਤਿ’ ਉਹ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਹੈ ਅਤੇ ਸੰਗ ਉਸ ਮਾਲਕ ਦੀ ਭਗਤੀ-ਇਬਾਦਤ ਕਰਕੇ ਉਸ ਸੱਚ ਦਾ ਸਾਥ ਕਰਨਾ ਹੈ ਇਨਸਾਨ ਜਿਵੇਂ ਦਾ ਸੰਗ ਕਰਦਾ ਹੈ, ਉਸ ‘ਤੇ ਉਵੇਂ ਦਾ ਰੰਗ ਚੜ੍ਹਦਾ ਜ਼ਰੂਰ ਹੈ ਪਰ ਇਹ ਬਹੁਤ ਜ਼ਰੂਰੀ ਹੈ ਕਿ ਇਨਸਾਨ ਮਾੜਾ ਸੰਗ ਨਾ ਕਰੇ ਕਿਤੇ ਵੀ, ਕੋਈ ਵੀ ਕਿਸੇ ਨੂੰ ਮਾੜਾ ਕਹਿੰਦਾ ਹੋਵੇ, ਚੁਗਲੀ, ਨਿੰਦਿਆ, ਬੁਰਾਈ ਗਾਉਂਦਾ ਹੋਵੇ, ਜਿੱਥੋਂ ਤੱਕ ਸੰਭਵ ਹੋਵੇ ਕਿਨਾਰਾ ਕਰ ਜਾਓ ਮਜ਼ਬੂਰੀ ਵੱਸ ਕਿਤੇ ਸੁਣਨਾ ਪੈਂਦਾ ਹੈ ਤਾਂ ਪੰਜ-ਸੱਤ ਮਿੰਟ ਸਿਮਰਨ ਕਰੋ ਮਾਲਕ ਅੱਗੇ ਅਰਦਾਸ ਕਰੋ ਕਿ ਮਾਲਕ ਮੈਨੂੰ ਇਸ ਪਾਪ-ਕਰਮ ਤੋਂ ਬਚਾ ਫਿਰ ਜੋ ਕਰੇਗਾ ਉਹ ਹੀ ਭਰੇਗਾ, ਤੁਹਾਨੂੰ ਕੁਝ ਨਹੀਂ ਹੁੰਦਾ ਜਿੱਥੋਂ ਤੱਕ ਹੋਵੇ ਇਨਸਾਨ ਨੂੰ ਚੰਗੇ ਲੋਕਾਂ ਦਾ ਸੰਗ ਕਰਨਾ ਚਾਹੀਦਾ ਹੈ ਜਿੰਨਾ ਵੀ ਤੁਸੀਂ ਅੱਛਾਈ, ਭਲੇ ਪੁਰਸ਼ਾਂ ਦਾ ਸੰਗ ਕਰੋਗੇ, ਤੁਹਾਨੂੰ ਦਿਲੋ-ਦਿਮਾਗ ਵਿਚ ਮਾਲਕ ਦੇ ਪਿਆਰ-ਮੁਹੱਬਤ ਦੀ ਲਗਨ ਲੱਗੇਗੀ ਉਸਦੀ ਕ੍ਰਿਪਾ-ਦ੍ਰਿਸ਼ਟੀ ਦੇ ਤੁਸੀਂ ਕਾਬਲ ਬਣੋਗੇ ਉਸਦੀ ਦਇਆ-ਮਿਹਰ, ਰਹਿਮਤ ਵਰਸੇਗੀ ਅਤੇ ਤੁਸੀਂ ਤਮਾਮ ਉਨ੍ਹਾਂ ਖੁਸ਼ੀਆਂ ਦੇ ਹੱਕਦਾਰ ਬਣਦੇ ਜਾਓਗੇ ਜੋ ਤੁਹਾਡੀ ਕਿਸਮਤ ਵਿਚ ਹਨ ਅਤੇ ਜੋ ਤੁਹਾਡੀ ਕਿਸਮਤ ਵਿਚ ਨਹੀਂ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿਚ ਆ ਕੇ ਬਚਨਾਂ ‘ਤੇ ਅਮਲ ਕਰਨ ਵਾਲੇ ਜੀਵਾਂ ਦੀ ਕਿਸਮਤ ਬਦਲ ਜਾਇਆ ਕਰਦੀ ਹੈ ਸਤਿਸੰਗ ਸੁਣੋ ਅਤੇ ਅਮਲ ਕਰੋ ਬਿਨਾ ਅਮਲ ਦੇ ਇਨਸਾਨ ਨੂੰ ਕੋਈ ਖੁਸ਼ੀ ਹਾਸਲ ਨਹੀਂ ਹੁੰਦੀ ਜੇਕਰ ਤੁਸੀਂ ਅਮਲ ਕਰਦੇ ਹੋ, ਬਚਨ ਸੁਣ ਕੇ ਉਨ੍ਹਾਂ ਨੂੰ ਮੰਨਦੇ ਹੋ ਤਾਂ ਹੀ ਖੁਸ਼ੀਆਂ ਦੇ ਹੱਕਦਾਰ ਬਣਦੇ ਹੋ ਜੇਕਰ ਤੁਸੀਂ ਸਤਿਸੰਗ ਸੁਣ ਕੇ ਅਮਲ ਨਹੀਂ ਕਰਦੇ ਤਾਂ ਤੁਸੀਂ ਕਿ ਕਿਸਮਤ ਵਾਲੇ ਤਾਂ ਕੀ ਬਣੋਗੇ ਜਨਮਾਂ-ਜਨਮਾਂ ਦੇ ਪਾਪ-ਕਰਮਾਂ ਨੂੰ ਵੀ ਨਹੀਂ ਕੱਟ ਸਕਦੇ ਸਤਿਸੰਗ ਵਿਚ ਸੱਚ ਸੁਣਾਇਆ ਜਾਂਦਾ ਹੈ ਸਤਿਸੰਗ ਵਿਚ ਉਸ ਅੱਲ੍ਹਾ, ਰਾਮ ਦੇ ਨਾਲ ਜੋੜਿਆ ਜਾਂਦਾ ਹੈ ਜੋ ਸੁਣਦੇ ਹਨ, ਵਿਚਾਰ ਕਰਦੇ ਹਨ ਉਨ੍ਹਾਂ ਦਾ ਹੀ ਬੇੜਾ ਪਾਰ ਹੁੰਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਮਨ ਦੀ ਤਕਰਾਰ ਵਿਚ ਆ ਜਾਂਦਾ ਹੈ ਉਹ ਸੰਤਾਂ ਦੇ ਬਚਨਾਂ ਦੀ ਪ੍ਰਵਾਹ ਨਹੀਂ ਕਰਦਾ ਸੰਤਾਂ ਦੇ ਬਚਨ ਸੰਤਾਂ ਲਈ ਨਹੀਂ ਹੁੰਦੇ ਸਗੋਂ ਸਾਰੀ ਸ੍ਰਿਸ਼ਟੀ ਲਈ ਹੁੰਦੇ ਹਨ ਉਨ੍ਹਾਂ ਦਾ ਖੁਦ ਦਾ ਕੋਈ ਬਚਨ ਨਹੀਂ ਹੁੰਦਾ ਜਿਵੇਂ ਦਾ ਪਰਮਾਤਮਾ ਖ਼ਿਆਲ ਦਿੰਦਾ ਹੈ ਉਸੇ ਅਨੁਸਾਰ ਸੰਤ, ਪੀਰ-ਫ਼ਕੀਰ ਕਹਿੰਦੇ ਰਹਿੰਦੇ ਹਨ ਤਾਂ ਸੁਣੋ ਅਤੇ ਅਮਲ ਕਰੋ ਸੁਣ ਕੇ ਅਮਲ ਕਰਨ ਨਾਲ ਹੀ ਬੇੜਾ ਪਾਰ ਹੈ ਸੰਤ, ਪੀਰ-ਫ਼ਕੀਰ ਕਹਿਣ ਕੇ ਇਸ ਰਸਤੇ ‘ਤੇ ਨਾ ਚੱਲੋ ਤਾਂ ਉਸ ਰਸਤੇ ‘ਤੇ ਕਦੇ ਨਾ ਚੱਲੋ ਇੱਕ ਵਾਰ ਕਹਿਣਾ ਕਾਫ਼ੀ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਹਾਡਾ ਮਨ ਉਤੇਜਿਤ ਹੁੰਦਾ ਹੈ, ਗੁੰਮਰਾਹ ਕਰਦਾ ਹੈ ਤਾਂ ਆਪਣੇ ਮਨ ਨਾਲ ਲੜੋ ਕਿਉਂਕਿ ਜਿਸ ਰਸਤੇ ਤੋਂ ਸੰਤ ਰੋਕ ਦੇਣ ਉਹ ਰਸਤਾ ਸੁਖਦਾਈ ਹੋ ਹੀ ਨਹੀਂ ਸਕਦਾ ਮਨ ਚਾਹੇ ਕਿੰਨੇ ਹੀ ਸਬਜ਼ਬਾਗ ਵਿਖਾਵੇ, ਕਿੰਨੇ ਹੀ ਕਲਪਨਾ ਦੇ ਘੋੜੇ ਭਜਾਵੇ ਯਕੀਨ ਮੰਨੋ, ਆਉਣ ਵਾਲਾ ਸਮਾਂ ਤੁਹਾਡੇ ਲਈ ਭਿਆਨਕ ਹੋ ਸਕਦਾ ਹੈ ਇਸ ਲਈ ਬਚਨ ਸੁਣੋ ਅਤੇ ਅਮਲ ਕਰੋ ਗਲਤ ਰਸਤਾ ਅਪਨਾਉਣ ਦੀ ਤਾਂ ਸੋਚੋ ਵੀ ਨਾ, ਚੱਲਣਾ ਤਾਂ ਦੂਰ ਦੀ ਗੱਲ ਜੋ ਸੁਣ ਕੇ ਅਮਲ ਕਰਦੇ ਹਨ, ਮੰਨ ਲੈਂਦੇ ਹਨ ਕਿ ਮੈਂ ਇਸ ਰਸਤੇ ‘ਤੇ ਨਹੀਂ ਜਾਣਾ, ਉਹੀ ਖੁਸ਼ੀਆਂ ਦੇ ਹੱਕਦਾਰ ਬਣਦੇ ਹਨ ਉਨ੍ਹਾਂ ‘ਤੇ ਹੀ ਮਾਲਕ ਦੀ ਦਇਆ-ਮਿਹਰ ਮੋਹਲੇਧਾਰ ਵਰਸੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।