Municipal Council - Sach Kahoon Punjabi
ਨਗਰ ਕੌਸਲ ਵੱਲੋਂ ਦੁਕਾਨਾਂ ਦੇ ਬਾਹਰ ਪਿਆ ਸਮਾਨ ਚੁੱਕਣ ਸਮੇਂ ਮਾਹੌਲ ਹੋਇਆ ਗਰਮ
ਤਪਾ (ਸੁਰਿੰਦਰ ਮਿੱਤਲ) ਸਥਾਨਕ ਸਹਿਰ ਵਿਖੇ ਟਰੈਫਿਕ ਦੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਵੱਲੋਂ ਅਪਣਾ ਸਮਾਨ ਸੜਕ ਦੇ ਰੱਖ ਕੇ ਕੀਤੇ ਕਬਜੇ ਹਟਾਉਣ ਲਈ ਮੁਹਿੰਮ ਚਲਾਈ ਗਈ।  ਅੱਜ ਨਗਰ ਕੌਸਲ ਦੇ ਅਧਿਕਾਰੀਆਂ ਵਲੋਂ ਤਪਾ ਦੇ ਸਦਰ ਬਾਜਾਰ ਅੰਦਰ ਦੁਕਾਨਾਂ ਅੱਗੇ ਪਏ ਸਮਾਨ ਨੂੰ ਚੁੱਕਿਆ ਗਿਆ। ਇਸ ਮੌਕੇ ਦੁਕਾਨਦਾਰਾਂ ਵਿੱਚ ਤਿਉਹਾਰਾਂ ਦੇ ਚਲਦੇ ਰੋਸ ਪਾਇਆ ਗਿਆ।
ਦੁਕਾਨਦਾਰਾਂ ਨੇ ਕਿਹਾ ਕਿ ਦੁਕਾਨਦਾਰ ਤਾਂ ਪਹਿਲਾਂ ਹੀ ਮਹਿੰਗਾਈ ਅਤੇ ਮੰਦੀ ਦੀ ਮਾਰ ਝੱਲ ਰਹੇ ਹਨ ਅਤੇ ਬਾਜਾਰਾਂ ਅੰਦਰ ਪਹਿਲਾਂ ਤੋਂ ਹੀ ਕੋਈ ਗਾਹਕ ਨਹੀਂ ਆ ਰਿਹਾ। ਦੂਜੇ ਪਾਸੇ ਨਗਰ ਕੌਸਲ ਵੱਲੋਂ ਦੁਕਾਨਦਾਰਾਂ  ਨੂੰ ਬਿਨਾਂ ਕੋਈ ਸੂਚਨਾਂ ਦਿੱਤੇ ਹੀ ਦੁਕਾਨਦਾਰਾਂ ਦਾ ਸਮਾਨ ਚੁੱਕਿਆ ਗਿਆ। Municipal
ਇਸ ਸਮੇਂ ਦੁਕਨਦਾਰਾਂ ਅਤੇ ਕੌਸਲ ਦੇ ਅਧਿਕਾਰੀਆਂ ਦਰਮਿਆਨ ਤੂੰ-ਤੂੰ, ਮੈਂ-ਮੈਂ ਵੀ ਹੋਈ ਅਤੇ ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਨਗਰ ਕੌਸਲ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਪਤਾ ਲੱਗਿਆ ਹੈ ਕਿ ਨਗਰ ਕੌਸਲ ਵਲੋਂ ਦੁਕਾਨਦਾਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੋਂ ਤੰਗ ਦੁਕਾਨਦਾਰਾਂ ਵਲੋਂ ਨਗਰ ਕੌਸਲ ਦੇ ਟਰੈਕਟਰ ਟਰਾਲੀ ਜਿਸ ਵਿੱਚ ਸਮਾਨ ਚੁੱਕਿਆ ਜਾ ਰਿਹਾ ਸੀ ਦੀ ਚਾਬੀ ਵੀ ਕੱਢ ਲਈ ਜਿਸ ਕਾਰਨ ਬਾਜਾਰ ਵਿੱਚ ਵਹੀਕਲਾਂ ਦਾ ਜਾਮ ਲੱਗਿਆ ਰਿਹਾ। Municipal
ਦੁਕਾਨਦਾਰਾਂ ਨੇ ਕਿਹਾ ਕਿ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਪਰ ਨਗਰ ਕੋਸਲ ਦੇ ਅਧਿਕਾਰੀ ਦੁਕਾਨਦਾਰਾਂ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰ ਰਹੇ ਹਨ। ਇਸ ਮੌਕੇ ਕੁੱਝ ਮੁਹਤਬਰ ਦੁਕਾਨਦਾਰਾਂ ਵੱਲੋਂ ਵਿੱਚ ਵਿਚਾਲੇ ਹੋਕੇ ਮਾਮਲੇ ਨੂੰ ਰਫਾ ਦਫਾ ਕਰਵਾਇਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੱਖ-ਵੱਖ ਵਿਭਾਗਾਂ ਅਤੇ ਸਰਕਾਰੀ ਰਿਕਾਰਡ ਦੀ ਕੀਤੀ ਜਾਂਚ
ਅਜਯ ਕਮਲ, ਰਾਜਪੁਰਾ: ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੀ ਚੌਕਸੀ ਵਿਭਾਗ ਦੀ ਟੀਮ ਅੱਜ ਅਚਾਨਕ ਮੁੱਖ ਵਿਜੀਲੈਂਸ ਅਫਸਰ ਸੰਦੀਪ ਸਿੰਘ ਮਾਣਕ ਦੀ ਅਗਵਾਈ ‘ਚ ਸਥਾਨਕ ਨਗਰ ਕੋਂਸਲ ਦੇ ਦਫ਼ਤਰ ਵਿਖੇ ਪਹੁੰਚੀ ਜਿਸ ‘ਤੇ ਨਗਰ ਕੋਂਸਲ ਦੇ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਚੌਕਸੀ ਵਿਭਾਗ ਦੀ ਟੀਮ ਨੇ ਨਗਰ ਕੋਂਸਲ ਦੇ ਵੱਖ ਵੱਖ ਵਿਭਾਗਾਂ ਵਿਚ ਜਾ ਕੇ ਜਾਂਚ ਕਰਨ ਤੋਂ ਇਲਾਵਾ ਸਰਕਾਰੀ ਰਿਕਾਰਡ ਦੀ ਵੀ ਚੈਕਿੰਗ ਕੀਤੀ।
ਜਾਣਕਾਰੀ ਅਨੁਸਾਰ ਟੀਮ ਨੇ ਕੌਂਸਲ ਦੇ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ, ਮਿਉਂਸਪਲ ਇੰਜੀਨੀਅਰ ਬਲਦੇਵ ਵਰਮਾ ਸਮੇਤ ਹੋਰ ਅਧਿਕਾਰੀਆਂ ਨਾਲ ਗਲਬਾਤ ਕਰਦਿਆਂ ਸੈਨੇਟਰੀ ਵਿਭਾਗ, ਅਕਾਊਂਟਸ ਵਿਭਾਗ, ਬਿਲਡਿੰਗ ਸ਼ਾਖਾ, ਐਮ.ਈ. ਸ਼ਾਖਾ ਤੋਂ ਇਲਾਵਾ ਕੌਂਸਲ ਦੇ ਵਾਹਨਾਂ ਦੀ ਜ਼ਾਚ ਕੀਤੀ। ਟੀਮ ਨੇ ਕੋਂਸਲ ਦੇ ਵਾਹਨਾਂ ਦੇ ਮੀਟਰ ਰੀਡਿੰਗ ਵੀ ਚੇੱਕ ਕੀਤੇ ਜੋ ਕਿ ਬੰਦ ਪਏ ਸਨ। ਟੀਮ ਵੱਲੋਂ ਇਤਰਾਜ ਕਰਨ ‘ਤੇ ਵਾਹਨਾਂ ਦੇ ਚਾਲਕਾਂ ਨੇ ਗਲਤੀ ਸੁਧਾਰਣ ਦਾ ਭਰੋਸਾ ਦਿੱਤਾ। ਇਸ ਚੇਕਿੰੰਗ ਸਬੰਧੀ ਚੌਕਸੀ ਵਿਭਾਗ ਦੀ ਟੀਮ ਕੁੱਝ ਵੀ ਦੱਸੇ ਬਿਨਾ ਚਲੀ ਗਈ ਪਰ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ ਨ ਕਿਹਾ ਕਿ ਚੌਕਸੀ ਵਿਭਾਗ ਦੀ ਇਹ ਰੂਟੀਨ ਚੈਕਿੰਗ ਸੀ ਤੇ ਅਜਿਹੀਆਂ ਚੈਕਿੰਗਾਂ ਚਲਦੀਆ ਰਹਿੰਦੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਲਾਜ਼ਮਾਂ ਦੀ ਘਾਟ ਨਾਲ ਘੁਲ ਰਿਹੈ ਨਗਰ ਕੌਂਸਲ ਮਾਨਸਾ
ਕੌਂਸਲ ਦੇ ਪ੍ਰਧਾਨ ਤੋਂ ਇਲਾਵਾ ਸਰਕਾਰੀ ਅਸਾਮੀਆਂ ਵੀ ਖਾਲੀ
ਸੁਖਜੀਤ ਮਾਨ, ਮਾਨਸਾ:13 ਅਪਰੈਲ 1992 ਨੂੰ ਬਠਿੰਡਾ ਤੋਂ ਵੱਖ ਹੋ ਕੇ ਨਵੇਂ ਬਣੇ ਜ਼ਿਲ੍ਹਾ ਮਾਨਸਾ ‘ਚ ਹਾਲੇ ਜ਼ਿਲ੍ਹਾ ਪੱਧਰੀ ਸਹੂਲਤਾਂ ਦੀ ਪੂਰਤੀ ਹੋਣਾ ਤਾਂ ਇੱਕ ਪਾਸੇ ਇੱਥੇ ਤਾਂ ਸਥਾਨਕ ਸ਼ਹਿਰ ਦਾ ਨਗਰ ਕੌਂਸਲ ਦਫ਼ਤਰ ਵੀ ਲਾਵਾਰਸਾਂ ਵਾਂਗ ਡੰਗ ਟਪਾ ਰਿਹਾ ਹੈ ਨਗਰ ਕੌਂਸਲ ਦੇ ਪ੍ਰਧਾਨ ਅਤੇ ਸੀਨੀ. ਵਾਈਸ ਪ੍ਰਧਾਨ ਆਦਿ ਤੋਂ ਇਲਾਵਾ ਹੋਰ ਸਰਕਾਰੀ ਕਰਮਚਾਰੀਆਂ ਦੀਆਂ ਵੀ ਕਰੀਬ ਅੱਧੀ ਦਰਜ਼ਨ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ ਅਸਾਮੀਆਂ ਦੀ ਘਾਟ ਕਾਰਨ ਮੌਜੂਦਾ ਸਟਾਫ ਨੂੰ ਵਿੱਤੋਂ ਵੱਧ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਨਾਲ ਹੀ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
27 ਵਾਰਡਾਂ ਤੇ ਕਰੀਬ 1 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ‘ਚ ਨਗਰ ਕੌਂਸਲ ਦਾ ਕੋਈ ਮੌਜੂਦਾ ਪ੍ਰਧਾਨ ਨਹੀਂ ਹੈ ਨਗਰ ਕੌਂਸਲ ਦੇ ਪਹਿਲਾਂ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਸਨ ਪਰ ਅਕਾਲੀ ਕੌਂਸਲਰਾਂ ਦੀ ਆਪਸੀ ਖਹਿਬਾਜ਼ੀ ਕਾਰਨ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ ਦਸੰਬਰ 2016 ‘ਚ ਕੌਂਸਲਰਾਂ ਨੇ ਮਨਦੀਪ ਸਿੰਘ ਗੋਰਾ ਨੂੰ ਪ੍ਰਧਾਨ ਚੁਣ ਲਿਆ ਸੀ ਪਰ ਉਸ ਤੋਂ ਬਾਅਦ ਇਹ ਮਾਮਲਾ ਹਾਈਕੋਰਟ ‘ਚ ਚਲਾ ਗਿਆ
ਉਂਝ ਨਗਰ ਕੌਂਸਲ ਦੇ ਕਾਰਜਾਂ ਨੂੰ ਸੀਨੀ. ਮੀਤ ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ ਚਲਾ ਰਹੇ ਸਨ ਪਰ ਉਨ੍ਹਾਂ ਦੀ ਮਿਆਦ ਵੀ ਬੀਤੀ 18 ਅਪਰੈਲ ਨੂੰ ਪੁੱਗ ਗਈ ਪ੍ਰਧਾਨ ਤੋਂ ਇਲਾਵਾ ਸੀਨੀ. ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਵੀ ਕੌਂਸਲਰਾਂ ਦੀ ਆਪਸੀ ਸਹਿਮਤੀ ਨਾਲ ਨਹੀਂ ਹੋ ਸਕੀ ਜਿਸਦੇ ਸਿੱਟੇ ਵਜੋਂ ਕੌਂਸਲ ਦੇ ਕੰਮ ਲਗਾਤਾਰ ਪ੍ਰਭਾਵਿਤ ਹੋ ਰਹੇ ਹਨ ਪ੍ਰਧਾਨ, ਸੀਨੀ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਤੋਂ ਇਲਾਵਾ ਨਗਰ ਕੌਂਸਲ ਦਫ਼ਤਰ ਦੇ ਕਾਰਜ ਸਾਧਕ ਅਫ਼ਸਰ ਦਾ ਤਬਾਦਲਾ ਹੋਏ ਨੂੰ ਵੀ ਕਾਫ਼ੀ ਦਿਨ ਬੀਤ ਗਏ ਹਨ
ਕਾਰਜ ਸਾਧਕ ਅਫ਼ਸਰਾਂ ਨੂੰ  ਆਖਿਆ ਗਿਆ ਸੀ ਵਾਧੂ ਚਾਰਜ ਸੰਭਾਲਣ ਲਈ
ਵਿਭਾਗ ਵਿਚਲੇ ਸੂਤਰਾਂ ਨੇ ਦੱਸਿਆ ਕਿ ਕਈ ਨੇੜਲੇ ਦਫ਼ਤਰਾਂ ਦੇ ਕਾਰਜ ਸਾਧਕ ਅਫ਼ਸਰਾਂ ਨੂੰ ਇੱਥੋਂ ਦਾ ਵਾਧੂ ਚਾਰਜ ਸੰਭਾਲਣ ਲਈ ਆਖਿਆ ਗਿਆ ਸੀ ਪਰ ਹਾਲੇ ਤੱਕ ਕਿਸੇ ਨੇ ਨਹੀਂ ਸੰਭਾਲਿਆ ਇਸ ਦਫ਼ਤਰ ‘ਚ ਏਐਮਈ (ਐਡੀਸ਼ਨਲ ਮਿਉਂਸੀਪਲ ਇੰਜੀਨੀਅਰ) ਦੀ ਅਸਾਮੀ ਵੀ ਖਾਲੀ ਪਈ ਹੈ ਏਐਮਈ ਦੀ ਜਿੰਮੇਵਾਰੀ ਹੁੰਦੀ ਹੈ ਕਿ ਸ਼ਹਿਰ ਦੀਆਂ ਖਸਤਾ ਹਾਲ ਸੜਕਾਂ ਦੀ ਮੁਰੰਮਤ ਸਮੇਂ ਸਿਰ ਕਰਵਾਈ ਜਾਵੇ ਪਰ ਦੋ ਮਹੀਨੇ ਤੋਂ ਈਐਮਈ ਮੌਜੂਦ ਨਹੀਂ ਹੈ ਇੰਸਪੈਕਟਰ ਦੀਆਂ ਅਸਾਮੀਆਂ ਵੀ ਨਗਰ ਕੌਂਸਲ ਦਫ਼ਤਰ ‘ਚ ਦੋ ਹਨ ਪਰ ਇੱਕ ਅਸਾਮੀ ਖਾਲੀ ਪਈ ਹੈ ਇਸ ਤੋਂ ਇਲਾਵਾ ਸੁਪਰਡੈਂਟ ਦੀ ਅਸਾਮੀ ਵੀ ਖਾਲੀ ਹੈ ਵਿਭਾਗ ਵਿਚਲੇ ਸੂਤਰਾਂ ਨੇ ਦੱਸਿਆ ਕਿ ਜਿਸ ਕਾਰਜ ਸਾਧਕ ਅਫਸਰ ਅੰਮ੍ਰਿਤ ਲਾਲ ਦਾ ਤਬਾਦਲਾ ਹੋਇਆ ਹੈ ਉਨ੍ਹਾਂ ਦੀ ਵੀ ਪੱਕੀ ਡਿਊਟੀ ਨਹੀਂ ਸਗੋਂ ਵਾਧੂ ਚਾਰਜ ਸੰਭਾਲਿਆ ਹੋਇਆ ਸੀ
ਮੁਲਾਜ਼ਮਾਂ ਦੀ ਘਾਟ ਹੋਵੇ ਦੂਰ : ਸ਼ਹਿਰ ਵਾਸੀ
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਹੀ ਸ਼ਹਿਰ ਦਾ ਮੂੰਹ-ਮੁਹਾਂਦਰਾ ਬਦਲਣ ਦੀ ਜਿੰਮੇਵਾਰੀ ਰੱਖਦੀ ਹੈ ਜੇ ਇਸ ਵਿਭਾਗ ਵਿੱਚ ਹੀ ਮੁਲਾਜ਼ਮਾਂ ਦੀ ਘਾਟ ਹੋਵੇਗੀ ਤਾਂ ਸ਼ਹਿਰ ਦੇ ਵਿਕਾਸ ਸਮੇਤ ਹੋਰ ਕੰਮਾਂ ਨੂੰ ਨੇਪਰੇ ਚਾੜ੍ਹਨਾ ਮੁਸ਼ਕਲ ਹੈ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਸਰਕਾਰ ਖਾਲੀ ਪਈਆਂ ਅਸਾਮੀਆਂ ਨੂੰ ਪਹਿਲ ਦੇ ਅਧਾਰ’ਤੇ ਭਰੇ
ਸਮੇਂ ਸਿਰ ਨਹੀਂ ਹੋ ਰਹੇ ਕੰਮ : ਪਰਮਜੀਤ ਕੌਰ
ਪੰਜਾਬ ਮਿਉਂਸੀਪਲ ਵਰਕਰ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਪ੍ਰਧਾਨ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਅਸਾਮੀਆਂ ਖਾਲੀ ਹੋਣ ਕਰਕੇ ਜਨਤਾ ਦਾ ਨੁਕਸਾਨ ਹੋ ਰਿਹਾ ਹੈ  ਉਨ੍ਹਾਂ ਆਖਿਆ ਕਿ ਕਾਰਜ ਸਾਧਕ ਅਫ਼ਸਰ ਨਾ ਹੋਣ ਕਾਰਨ ਕਮੇਟੀ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਰੁਕੀਆਂ ਪਈਆਂ ਹਨ ਉਨ੍ਹਾਂ ਮੰਗ ਕੀਤੀ ਕਿ ਕਾਰਜਸਾਧਕ ਅਫ਼ਸਰ ਦੀ ਇੱਥੇ ਪੱਕੀ ਨਿਯੁਕਤੀ ਕੀਤੀ ਜਾਵੇ ਜਾਂ ਫਿਰ ਪੱਕੀ ਨਿਯੁਕਤੀ ਤੱਕ ਕਿਸੇ ਨੂੰ ਵਾਧੂ ਚਾਰਜ ਦਿੱਤਾ ਜਾਵੇ ਤਾਂ ਜੋ ਦਫ਼ਤਰ ਦੇ ਕੰਮ ਨੂੰ ਸੌਖਾ ਚਲਾਇਆ ਜਾ ਸਕੇ