Photography - Sach Kahoon Punjabi

Career News: ਫੋਟੋਗ੍ਰਾਫੀ ਕਰੀਅਰ ’ਚ ਸਫਲਤਾ ਦੇ ਰਸਤੇ
Career News: ਫੋਟੋਗ੍ਰਾਫੀ ਨਾ ਸਿਰਫ਼ ਇੱਕ ਕਲਾ ਵਜੋਂ, ਸਗੋਂ ਇੱਕ ਪੇਸ਼ੇ ਵਜੋਂ ਵੀ ਬਹੁਤ ਮਸ਼ਹੂਰ ਹੋ ਰਹੀ ਹੈ। ਆਧੁਨਿਕ ਤਕਨੀਕੀ ਤੇ ਡਿਜੀਟਲ ਯੁੱਗ ’ਚ, ਇਸਦੀ ਮੰਗ ਕਈ ਖੇਤਰਾਂ ’ਚ ਵਧੀ ਹੈ। ਵਿਆਹ ਹੋਵੇ, ਫੈਸ਼ਨ ਇੰਡਸਟਰੀ ਹੋਵੇ, ਪੱਤਰਕਾਰੀ ਹੋਵੇ ਜਾਂ ਇਸ਼ਤਿਹਾਰਬਾਜ਼ੀ ਦੀ ਦੁਨੀਆ, ਹਰ ਖੇਤਰ ’ਚ ਪੇਸ਼ੇਵਰ ਫੋਟੋਗ੍ਰਾਫ਼ਰਾਂ ਦੀ ਲੋੜ ਹੁੰਦੀ ਹੈ। ਹਾਲ ਹੀ ਦੇ ਸਾਲਾਂ ’ਚ, ਫੋਟੋਗ੍ਰਾਫੀ ਦੇ ਖੇਤਰ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਖੋਜ ਵਿਗਿਆਨੀਆਂ ਦੀ ਭੂਮਿਕਾ ਵੀ ਮਹੱਤਵਪੂਰਨ ਹੋ ਗਈ ਹੈ। ਏਆਈ-ਅਧਾਰਤ ਸੰਪਾਦਨ ਸਾਧਨ, ਚਿੱਤਰ ਪ੍ਰੋਸੈਸਿੰਗ, ਤੇ ਮਸ਼ੀਨ ਸਿਖਲਾਈ ਤਕਨੀਕਾਂ ਨੇ ਫੋਟੋਗ੍ਰਾਫੀ ਨੂੰ ਇੱਕ ਬਿਲਕੁਲ ਨਵੇਂ ਪੱਧਰ ’ਤੇ ਲੈ ਜਾਇਆ ਹੈ। ਜੇਕਰ ਤੁਸੀਂ ਵੀ ਫੋਟੋਗ੍ਰਾਫੀ ’ਚ ਕਰੀਅਰ ਬਣਾਉਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇਸ ਖੇਤਰ ਨਾਲ ਸਬੰਧਤ ਸਾਰੀ ਜਾਣਕਾਰੀ ਦੇਵਾਂਗੇ ਜਿਵੇਂ ਕਿ ਲੋੜੀਂਦੀ ਯੋਗਤਾ, ਜ਼ਰੂਰੀ ਹੁਨਰ, ਮੁੱਖ ਨੌਕਰੀ ਦੇ ਖੇਤਰ, ਤਨਖਾਹ ਦੀਆਂ ਸੰਭਾਵਨਾਵਾਂ ਤੇ ਨਾਮਵਰ ਵਿਦਿਅਕ ਸੰਸਥਾਵਾਂ।

ਇਹ ਖਬਰ ਵੀ ਪੜ੍ਹੋ : IND vs ENG: ਗਿੱਲ ਤੇ ਵਿਰਾਟ ਤੋਂ ਬਾਅਦ ਗੇਂਦਬਾਜ਼ਾਂ ਦਾ ਕਹਿਰ, ਭਾਰਤ ਨੇ ਇੰਗਲੈਂਡ ’ਤੇ ਕੀਤਾ ਕਲੀਨ ਸਵੀਪ

ਇੱਕ ਫੋਟੋਗ੍ਰਾਫਰ ਵਜੋਂ ਸਕੋਪ | Career News

ਵਿਆਹ ਦੀ ਫੋਟੋਗ੍ਰਾਫੀ : ਵਿਆਹ ਸਮਾਰੋਹਾਂ ’ਚ ਫੋਟੋਗ੍ਰਾਫ਼ਰਾਂ ਦੀ ਮੰਗ ਹਮੇਸ਼ਾ ਰਹਿੰਦੀ ਹੈ। ਚੰਗੀ ਕੁਆਲਿਟੀ ਤੇ ਸਿਰਜਣਾਤਮਕਤਾ ਵਾਲੀਆਂ ਤਸਵੀਰਾਂ ਲੈਣ ਵਾਲੇ ਫੋਟੋਗ੍ਰਾਫਰ ਚੰਗੀ ਕਮਾਈ ਕਰਦੇ ਹਨ।

ਫੈਸ਼ਨ ਫੋਟੋਗ੍ਰਾਫੀ : ਫੈਸ਼ਨ ਇੰਡਸਟਰੀ ਨੂੰ ਮਾਡਲਾਂ, ਬ੍ਰਾਂਡਾਂ ਤੇ ਡਿਜ਼ਾਈਨਰਾਂ ਦੇ ਫੋਟੋਸ਼ੂਟ ਦੀ ਲੋੜ ਹੁੰਦੀ ਹੈ। ਇਹ ਇੱਕ ਸ਼ਾਨਦਾਰ ਖੇਤਰ ਹੈ, ਜਿੱਥੇ ਨਾਂਅ ਤੇ ਪੈਸਾ ਦੋਵੇਂ ਮਿਲ ਸਕਦੇ ਹਨ।

ਜੰਗਲੀ ਜੀਵ ਤੇ ਕੁਦਰਤ ਫੋਟੋਗ੍ਰਾਫੀ : ਜੇਕਰ ਤੁਸੀਂ ਕੁਦਰਤ ਤੇ ਜੰਗਲੀ ਜੀਵਣ ਪ੍ਰਤੀ ਜਨੂੰਨ ਹੋ, ਤਾਂ ਤੁਸੀਂ ਇਸ ਖੇਤਰ ’ਚ ਵੀ ਕਰੀਅਰ ਬਣਾ ਸਕਦੇ ਹੋ। ਨੈਸ਼ਨਲ ਜੀਓਗ੍ਰਾਫਿਕ ਅਤੇ ਡਿਸਕਵਰੀ ਵਰਗੇ ਚੈਨਲਾਂ ’ਚ ਇਸ ਖੇਤਰ ਦੇ ਫੋਟੋਗ੍ਰਾਫ਼ਰਾਂ ਦੀ ਮੰਗ ਹੈ।

ਪੱਤਰਕਾਰੀ ਫੋਟੋਗ੍ਰਾਫੀ : ਅਖ਼ਬਾਰਾਂ, ਰਸਾਲਿਆਂ ਤੇ ਮੀਡੀਆ ਹਾਊਸਾਂ ਨੂੰ ਫੋਟੋ ਪੱਤਰਕਾਰਾਂ ਦੀ ਲੋੜ ਹੁੰਦੀ ਹੈ। ਫੋਟੋਗ੍ਰਾਫਰ ਨੂੰ ਮੌਕੇ ’ਤੇ ਜਾਣਾ ਪੈਂਦਾ ਹੈ ਤੇ ਮਹੱਤਵਪੂਰਨ ਤਸਵੀਰਾਂ ਖਿੱਚਣੀਆਂ ਪੈਂਦੀਆਂ ਹਨ।

ਇਸ਼ਤਿਹਾਰਬਾਜ਼ੀ ਤੇ ਉਤਪਾਦ ਫੋਟੋਗ੍ਰਾਫੀ : ਈ-ਕਾਮਰਸ ਕੰਪਨੀਆਂ, ਇਸ਼ਤਿਹਾਰਬਾਜ਼ੀ ਏਜੰਸੀਆਂ ਤੇ ਮਾਰਕੀਟਿੰਗ ਕੰਪਨੀਆਂ ਆਪਣੇ ਉਤਪਾਦਾਂ ਦਾ ਪ੍ਰਚਾਰ ਕਰਨ ਲਈ ਫੋਟੋਗ੍ਰਾਫ਼ਰਾਂ ਨੂੰ ਨਿਯੁਕਤ ਕਰਦੀਆਂ ਹਨ।

ਏਰੀਅਲ ਫੋਟੋਗ੍ਰਾਫੀ : ਡਰੋਨ ਤਕਨਾਲੋਜੀ ਦੀ ਵੱਧਦੀ ਵਰਤੋਂ ਕਾਰਨ, ਏਰੀਅਲ ਫੋਟੋਗ੍ਰਾਫੀ ਦੀ ਮੰਗ ਵੀ ਵੱਧ ਰਹੀ ਹੈ। ਇਸ ਦੀ ਵਰਤੋਂ ਫਿਲਮਾਂ, ਵਿਆਹਾਂ, ਰੀਅਲ ਅਸਟੇਟ ਤੇ ਸਰਵੇਖਣ ਦੇ ਕੰਮ ’ਚ ਕੀਤੀ ਜਾਂਦੀ ਹੈ।

ਲੋੜੀਂਦੀ ਸਿੱਖਿਆ ਤੇ ਕੋਰਸ | Career News

ਫੋਟੋਗ੍ਰਾਫੀ ’ਚ ਕਰੀਅਰ ਬਣਾਉਣ ਲਈ ਕੋਈ ਲਾਜ਼ਮੀ ਡਿਗਰੀ ਦੀ ਲੋੜ ਨਹੀਂ ਹੈ, ਪਰ ਸਹੀ ਸਿੱਖਿਆ ਤੇ ਸਿਖਲਾਈ ਇਸ ਖੇਤਰ ’ਚ ਤੁਹਾਡੀ ਸਫਲਤਾ ਦੀਆਂ ਸੰਭਾਵਨਾਵਾਂ ਨੂੰ ਵਧਾ ਸਕਦੀ ਹੈ। ਤੁਸੀਂ ਹੇਠ ਲਿਖੇ ਕੋਰਸ ਕਰ ਸਕਦੇ ਹੋ:

ਫੋਟੋਗ੍ਰਾਫੀ ’ਚ ਡਿਪਲੋਮਾ | Career News

ਪ੍ਰੋਫੈਸ਼ਨਲ ਫੋਟੋਗ੍ਰਾਫੀ ’ਚ ਸਰਟੀਫਿਕੇਟ ਕੋਰਸ

ਫਾਈਨ ਆਰਟਸ ’ਚ ਬੈਚਲਰ (ਫੋਟੋਗ੍ਰਾਫੀ ਸਪੈਸ਼ਲਾਈਜ਼ੇਸ਼ਨ)

ਫੋਟੋਗ੍ਰਾਫੀ ’ਚ ਮਾਸਟਰ ਅਤੇ ਵਿਜ਼ੂਅਲ ਆਰਟਸ

ਲੋੜੀਂਦੇ ਹੁਨਰ | Career News

ਇੱਕ ਵਧੀਆ ਫੋਟੋ ਖਿੱਚਣ ਲਈ, ਤੁਹਾਡੇ ਕੋਲ ਦ੍ਰਿਸ਼ਟੀਕੋਣ ਤੇ ਕਲਪਨਾ ਹੋਣ ਦੀ ਲੋੜ ਹੈ।

ਕੈਮਰਾ, ਲੈਂਸ, ਲਾਈਟਿੰਗ ਤੇ ਐਡੀਟਿੰਗ ਸਾਫਟਵੇਅਰ ਦਾ ਗਿਆਨ ਹੋਣਾ ਚਾਹੀਦਾ ਹੈ।

ਫੋਟੋਗ੍ਰਾਫੀ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਤੇਜ਼ੀ ਨਾਲ ਵੱਧ ਰਹੀ ਹੈ।

ਗਾਹਕਾਂ ਨਾਲ ਜੁੜਨਾ ਤੇ ਆਪਣੇ ਕੰਮ ਦਾ ਪ੍ਰਚਾਰ ਕਰਨਾ ਵੀ ਮਹੱਤਵਪੂਰਨ ਹੈ।

ਅਡੋਬ ਫੋਟੋਸ਼ਾਪ, ਲਾਈਟਰੂਮ, ਤੇ ਹੋਰ ਸੰਪਾਦਨ ਸਾਧਨਾਂ ਦਾ ਗਿਆਨ ਜ਼ਰੂਰੀ ਹੈ।

ਫੋਟੋਗ੍ਰਾਫੀ ’ਚ ਏਆਈ ਦਾ ਵਧਦਾ ਪ੍ਰਭਾਵ | Career News

ਅੱਜ-ਕੱਲ੍ਹ ਫੋਟੋਗ੍ਰਾਫੀ ’ਚ ਏਆਈ ਦੀ ਵਰਤੋਂ ਤੇਜ਼ੀ ਨਾਲ ਵੱਧ ਰਹੀ ਹੈ। ਏਆਈ ਖੋਜ ਵਿਗਿਆਨੀ ਫੋਟੋਗ੍ਰਾਫੀ ਨੂੰ ਹੋਰ ਬਿਹਤਰ ਬਣਾਉਣ ਲਈ ਨਵੀਆਂ ਤਕਨੀਕਾਂ ਵਿਕਸਤ ਕਰ ਰਹੇ ਹਨ। ਫੋਟੋ ਐਡੀਟਿੰਗ ਹੁਣ 19 ਵੱਲੋਂ ਸਵੈਚਾਲਿਤ ਕੀਤੀ ਜਾ ਰਹੀ ਹੈ, ਜਿਸ ਨਾਲ ਐਡੀਟਿੰਗ ਪ੍ਰਕਿਰਿਆ ਤੇਜ਼ ਤੇ ਆਸਾਨ ਹੋ ਜਾਂਦੀ ਹੈ। ਏਆਈ ਅਧਾਰਤ ਤਕਨਾਲੋਜੀਆਂ ਹੁਣ ਫੋਟੋਗ੍ਰਾਫ਼ਰਾਂ ਨੂੰ ਸਭ ਤੋਂ ਵਧੀਆ ਸ਼ਾਟ ਚੁਣਨ ’ਚ ਮਦਦ ਕਰ ਰਹੀਆਂ ਹਨ। ਇਨ੍ਹਾਂ ਦੀ ਵਰਤੋਂ ਫੋਟੋਗ੍ਰਾਫੀ ’ਚ ਡੂੰਘਾਈ ਤੇ ਬੁੱਧੀ ਜੋੜਨ ਲਈ ਕੀਤੀ ਜਾ ਰਹੀ ਹੈ।

ਭਾਰਤ ’ਚ ਪ੍ਰਮੁੱਖ ਸੰਸਥਾਵਾਂ | Career News

ਨੈਸ਼ਨਲ ਇੰਸਟੀਚਿਊਟ ਆਫ਼ ਫੋਟੋਗ੍ਰਾਫੀ, ਮੁੰਬਈ

ਦਿੱਲੀ ਕਾਲਜ ਆਫ਼ ਫੋਟੋਗ੍ਰਾਫੀ

ਲਾਈਟ ਐਂਡ ਲਾਈਫ ਅਕੈਡਮੀ, ਊਟੀ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ), ਦਿੱਲੀ

ਸਰ ਜੇਜੇ ਸਕੂਲ

ਅਪਲਾਈਡ ਆਰਟਸ, ਮੁੰਬਈ

ਫੋਟੋਗ੍ਰਾਫ਼ੀ, ਇੱਕ ਸੁੰਦਰ ਭਵਿੱਖ
ਫੋਟੋਗ੍ਰਾਫ਼ੀ ਖੁਦ ਨੂੰ ਪ੍ਰਗਟ ਕਰਨ ਦਾ ਇੱਕ ਜ਼ਰੀਆ ਹੈ ਫੈਸ਼ਨ ਫੋਟੋਗ੍ਰਾਫ਼ਰ, ਵਾਈਲਡ ਲਾਈਫ਼ ਫੋਟੋਗ੍ਰਾਫ਼ਰ, ਇੰਡਸਟ੍ਰੀਅਲ ਫੋਟੋਗ੍ਰਾਫ਼ਰ, ਪ੍ਰੋਡਕਟ ਫੋਟੋਗ੍ਰਾਫ਼ੀ, ਟਰੈਵਲ ਟੈਂਡ ਟੂਰਿਜ਼ਮ ਫੋਟੋਗ੍ਰਾਫ਼ੀ ਆਦਿ ਨਾ ਜਾਣੇ ਕਿੰਨੇ ਸਪੈਸ਼ਲਾਈਜੇਸ਼ਨ ਇਸ ਪੇਸ਼ੇ ਵਿਚ ਹਨ।ਫੋਟੋਗ੍ਰਾਫੀ ਵਿਅਕਤੀ ਦੇ ਅੰਦਰ ਛੁਪੀ ਕਲਾ ਅਤੇ ਰਚਨਾਤਮਿਕਤਾ ਦੇ ਪ੍ਰਗਟਾਵੇ ਦਾ ਜ਼ਰੀਆ ਹੈ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਕੁਝ ਲੋਕ ਸ਼ੌਂਕੀਆ ਫੋਟੋਗ੍ਰਾਫ਼ੀ ਕਰਦੇ ਹਨ ਤੇ ਅੱਗੇ ਚੱਲ ਕੇ ਅਕਸਰ ਉਹ ਆਪਣੇ ਇਸ ਸ਼ੌਂਕ ਨੂੰ ਹੀ ਆਪਣਾ ਕਰੀਅਰ ਬਣਾ ਲੈਂਦੇ ਹਨ ਟੈਕਨਾਲੋਜੀ ਦੀ ਤਰੱਕੀ ਦੇ ਨਾਲ ਹੀ ਕਮਿਊੁਨੀਕੇਸ਼ਨ ਦੇ ਮਾਧਿਅਮ ਵਿਕਸਿਤ ਹੋਏ ਇਸੇ ਦੇ ਨਾਲ ਹੀ ਫੋਟੋਗ੍ਰਾਫ਼ੀ ਦਾ ਵੀ ਵਿਕਾਸ ਹੋਇਆ ਹੈ।

ਫੋਟੋਗ੍ਰਾਫ਼ੀ ਖੁਦ ਨੂੰ ਪ੍ਰਗਟ ਕਰਨ ਦਾ ਇੱਕ ਜ਼ਰੀਆ ਹੈ ਫੈਸ਼ਨ ਫੋਟੋਗ੍ਰਾਫ਼ਰ, ਵਾਈਲਡ ਲਾਈਫ਼ ਫੋਟੋਗ੍ਰਾਫ਼ਰ, ਇੰਡਸਟ੍ਰੀਅਲ ਫੋਟੋਗ੍ਰਾਫ਼ਰ, ਪ੍ਰੋਡਕਟ ਫੋਟੋਗ੍ਰਾਫ਼ੀ, ਟਰੈਵਲ ਟੈਂਡ ਟੂਰਿਜ਼ਮ ਫੋਟੋਗ੍ਰਾਫ਼ੀ ਆਦਿ ਨਾ ਜਾਣੇ ਕਿੰਨੇ ਸਪੈਸ਼ਲਾਈਜੇਸ਼ਨ ਇਸ ਪੇਸ਼ੇ ਵਿਚ ਹਨ ਅੱਜ ਹਰ ਛੋਟੇ-ਵੱਡੇ ਪ੍ਰੋਗਰਾਮ ਵਿਚ, ਫੈਸ਼ਨ ਸ਼ੋਅ ਵਿਚ, ਮੀਡੀਆ ਖੇਤਰ ਤੋਂ ਇਲਾਵਾ ਹੋਰ ਥਾਈਂ ਫੋਟੋਗ੍ਰਾਫ਼ੀ ਦਾ ਚਲਣ ਵਧ ਗਿਆ ਹੈ ਇਨ੍ਹਾਂ ਖੇਤਰਾਂ ਵਿਚ ਡਿਜ਼ੀਟਲ ਫੋਟੋਗ੍ਰਾਫ਼ੀ ਦੀ ਮੰਗ ਵਧੀ ਹੈ ਕਿਹਾ ਜਾਂਦਾ ਹੈ ਕਿ ਇੱਕ ਫੋਟੋ ਦਸ ਹਜ਼ਾਰ ਸ਼ਬਦਾਂ ਦੇ ਬਰਾਬਰ ਹੁੰਦੀ ਹੈ ਫੋਟੋਗ੍ਰਾਫ਼ੀ ਇੱਕ ਕਲਾ ਹੈ, ਜਿਸ ਵਿਚ ਵਿਜ਼ੁਅਲ ਕਮਾਂਡ ਦੇ ਨਾਲ-ਨਾਲ ਟੈਕਨੀਕਲ ਨਾਲੇਜ਼ ਵੀ ਜ਼ਰੂਰੀ ਹੈ ਫੋਟੋਗ੍ਰਾਫ਼ੀ ਇੱਕ ਬਿਹਤਰ ਕਰੀਅਰ ਬਦਲ ਸਾਬਤ ਹੋ ਸਕਦੀ ਹੈ।

ਕਲਪਨਾ ਕੀ ਕਸੌਟੀ

ਮਾਹਿਰ ਫੋਟੋਗ੍ਰਾਫ਼ਰ ਬਣਨ ਲਈ ਜ਼ਰੂਰੀ ਹੈ ਕਿ ਤੁਹਾਡੇ ਵਿਚ ਮਾਹੌਲ ਨੂੰ ਪੜ੍ਹਨ ਅਤੇ ਆਪਣੀ ਰਚਨਾਤਮਿਕਤਾ ਦੇ ਜਰੀਏ ਕਿਸੇ ਪਲ ਨੂੰ ਕੈਮਰੇ ਵਿਚ ਕੈਦ ਕਰਨ ਦੀ ਕਲਾ ਹੋਵੇ ਇਸ ਖੇਤਰ ਵਿਚ ਟ੍ਰੇੇਨਿੰਗ ਬੇਸ਼ੱਕ ਤੁਹਾਡੀ ਕਲਾ ਨੂੰ ਨਿਖਾਰੇਗੀ ਪਰ ਫੋਟੋਗ੍ਰਾਫ਼ੀ ਲਈ ਕਲਪਨਾਸ਼ੀਲਤਾ ਵਰਗੇ ਜਮਾਂਦਰੂ ਗੁਣ ਜ਼ਰੂਰੀ ਹਨ ਇੱਕ ਮਸ਼ਹੂਰ ਫੋਟੋਗ੍ਰਾਫ਼ਰ ਦਾ ਕਹਿਣਾ ਹੈ ਕਿ ਫੋਟੋਗ੍ਰਾਫ਼ਰ ਬਣਦੇ ਨਹੀਂ ਪੈਦਾ ਹੁੰਦੇ ਹਨ ਜੇਕਰ ਤੁਹਾਡੇ ਅੰਦਰ ਕਲਪਨਾ ਸ਼ਕਤੀ ਹੈ ਤਾਂ ਤੁਸੀਂ ਇੱਕ ਕਾਮਯਾਬ ਫੋਟੋਗ੍ਰਾਫ਼ਰ ਬਣ ਸਕਦੇ ਹੋ ਇਹ ਅਜਿਹਾ ਫੀਲਡ ਹੈ ਜਿੱਥੇ ਮੁਕਾਬਲਾ ਬਹੁਤ ਹੈ ਪਰ ਤੁਹਾਡੇ ਮੌਲਿਕ ਵਿਚਾਰ ਅਤੇ ਕਲਪਨਾ ਸ਼ਕਤੀ ਤੁਹਾਨੂੰ ਭੀੜ ਤੋਂ ਵੱਖ ਕਰ ਦੇਵੇਗੀ।

ਸਿੱਖਿਆ ਯੋਗਤਾ

ਫੋਟੋਗ੍ਰਾਫ਼ੀ ਲਈ ਘੱਟੋ-ਘੱਟ ਗ੍ਰੈਜ਼ੂਏਸ਼ਨ ਹੋਣਾ ਲਾਜ਼ਮੀ ਹੈ ਦੇਸ਼ ਭਰ ਵਿਚ ਕਈ ਇੰਸਟੀਚਿਊਟ ਫੋਟੋਗ੍ਰਾਫ਼ੀ ਵਿਚ ਡਿਗਰੀ ਜਾਂ ਸਰਟੀਫਿਕੇਟ ਕੋਰਸ ਕਰਵਾਉਂਦੇ ਹਨ ਇੱਕ ਕਾਮਯਾਬ ਫੋਟੋਗ੍ਰਾਫ਼ਰ ਬਣਨ ਲਈ ਡੀਪ ਸਟੱਡੀ ਤੇ ਚੰਗੇ ਵਿਜ਼ਨ ਦਾ ਹੋਣਾ ਜ਼ਰੂਰੀ ਹੈ।

ਸੈਲਰੀ ਪੈਕੇਜ਼

ਕੁਝ ਦੇਰ ਪਹਿਲਾਂ ਤੱਕ ਇਹ ਖੇਤਰ ਸਾਡੇ ਦੇਸ਼ ਵਿਚ ਜ਼ਿਆਦਾ ਫੇਮਸ ਨਹੀਂ ਸੀ ਤੇ ਕਮਾਈ ਦੇ ਸਾਧਨ ਵੀ ਸੀਮਿਤ ਸਨ ਪਰ ਗਲੋਬਲਾਈਜੇਸ਼ਨ ਤੋਂ ਬਾਅਦ ਹੁਣ ਇਸ ਖੇਤਰ ਵਿਚ ਚੰਗਾ ਪੈਸਾ ਕਮਾਇਆ ਜਾ ਸਕਦਾ ਹੈ ਕਿਸੇ ਸੰਸਥਾਨ ਨਾਲ ਜੁੜਨ ‘ਤੇ ਅਸਾਨੀ ਨਾਲ 10 ਤੋਂ 20 ਹਜ਼ਾਰ ਰੁਪਏ ਮਹੀਨਾ ਦੀ ਕਮਾਈ ਹੋ ਸਕਦੀ ਹੈ ਇੱਕ ਤਜ਼ਰਬੇਕਾਰ ਫੋਟੋਗ੍ਰਾਫ਼ਰ ਪ੍ਰਤੀ ਮਹੀਨਾ ਅਸਾਨੀ ਨਾਲ ਇੱਕ ਲੱਖ ਰੁਪਇਆ ਕਮਾ ਸਕਦਾ ਹੈ ਇਸ ਤੋਂ ਇਲਾਵਾ ਕੁਝ ਸੀਨੀਅਰ ਫੋਟੋਗ੍ਰਾਫ਼ਰਜ਼ ਵੀ ਆਪਣੇ ਅਸਿਸਟੈਂਟ ਰੱਖਦੇ ਹਨ, ਜੋ ਨਾ ਸਿਰਫ਼ ਸਿਖਾਉਂਦੇ ਹਨ ਸਗੋਂ 10 ਤੋਂ 12 ਹਜ਼ਾਰ ਰੁਪਏ ਸੈਲਰੀ ਵੀ ਦਿੰਦੇ ਹਨ।

ਪੈਸਾ ਅਤੇ ਸ਼ੋਹਰਤ

ਪ੍ਰਿੰਟ, ਇਲੈਕਟ੍ਰਾਨਿਕ ਅਤੇ ਇੰਟਰਨੈੱਟ ਮੀਡੀਆ ਵਿਚ ਫੋਟੋ ਦੀ ਅਹਿਮ ਭੂਮਿਕਾ ਹੁੰਦੀ ਹੈ ਜੇਕਰ ਫੋਟੋਗ੍ਰਾਫ਼ਰ ਆਪਣੀ ਰਚਨਾਤਮਿਕਤਾ ਦੇ ਦਮ ‘ਤੇ ਕੁਝ ਵੱਖਰਾ ਕਰਨ ਦੀ ਸਮਰੱਥਾ ਰੱਖਦਾ ਹੈ ਤਾਂ ਉਸ ਲਈ ਪੈਸਾ ਅਤੇ ਪ੍ਰਸਿੱਧੀ ਦੀ ਕੋਈ ਕਮੀ ਨਹੀਂ ਮਿਡੀਆ ਦੇ ਜ਼ਰੀਏ ਫੋਟੋਗ੍ਰਾਫ਼ਰ ਦੀ ਕਲਾ ਅਤੇ ਉਸਦਾ ਨਾਂਅ ਹਜ਼ਾਰਾਂ-ਲੱਖਾਂ ਲੋਕਾਂ ਤੱਕ ਪਹੁੰਚਦਾ ਹੈ ਮੀਡੀਆ ਤੋਂ ਇਲਾਵਾ ਕਈ ਹੋਰ ਸੰਸਥਾਨ ਹਨ, ਜਿੱਥੇ ਫੋਟੋਗ੍ਰਾਫ਼ੀ ਦੀ ਜ਼ਰੂਰਤ ਹੁੰਦੀ ਹੈ।

ਕਰੀਅਰ ਸੰਭਾਵਨਾਵਾਂ

ਫੈਸ਼ਨ ਇੰਡਸਟ੍ਰੀਜ਼, ਕਾਰਪੋਰੇਟ ਅਤੇ ਇੰਡਸਟ੍ਰੀਅਲ ਸੈਕਟਰ ਦੇ ਵਿਕਸਿਤ ਹੋਣ ਨਾਲ ਇਸ ਫੀਲਡ ਵਿਚ ਸੰਭਾਵਨਾਵਾਂ ਵਧ ਗਈਆਂ ਹਨ ਫੈਸ਼ਨ ਇੰਡਸਟਰੀ ਦੇ ਵਧਣ-ਫੁੱਲਣ ਦੇ ਨਾਲ ਹੀ ਫੈਸ਼ਨ ਫੋਟੋਗ੍ਰਾਫ਼ੀ ਵਿਚ ਗਲੈਮਰ ਜੁੜ ਚੁੱਕਾ ਹੈ ਅੱਜ ਹਰ ਕੰਪਨੀ ਆਪਣੇ ਪ੍ਰੋਡਕਟ ਦੇ ਨਾਲ ਕਲੈਂਡਰ, ਮੈਗਜ਼ੀਨ, ਇਸ਼ਤਿਹਾਰ ਬ੍ਰੋਸ਼ਰ ਪ੍ਰਕਾਸ਼ਿਤ ਕਰਦੀ ਹੈ ਇਨ੍ਹਾਂ ਵਿਚ ਆਕਰਸ਼ਕ ਅਤੇ ਸਟਾਈਲਿਸ਼ ਫੋਟੋ ਦੀ ਖਾਸ ਭੂਮਿਕਾ ਹੁੰਦੀ ਹੈ ਇਨ੍ਹਾਂ ਸਭ ਲਈ ਫੈਸ਼ਨ ਫੋਟੋਗ੍ਰਾਫ਼ਰ ਦੀ ਬਹੁਤ ਜ਼ਰੂਰਤ ਹੈ ਤਕਨੀਕੀ ਤੌਰ ‘ਤੇ ਸਮਰੱਥ ਹੋਣ ‘ਤੇ ਇਸ ਖੇਤਰ ‘ਚ ਭਵਿੱਖ ਬਹੁਤ ਉੱਜਵਲ ਹੈ।

ਫੀਸ

ਸਰਕਾਰੀ ਇੰਸਟੀਚਿਊਟ ਅਤੇ ਯੂਨੀਵਰਸਿਟੀ ਵਿਚ ਇਹ ਕੋਰਸ ਕਾਫ਼ੀ ਸਸਤੇ ਹੁੰਦੇ ਹਨ ਜਿਨ੍ਹਾਂ ਦੀ ਮਿਆਦ 1 ਤੋਂ 5 ਸਾਲ ਦੀ ਹੁੰਦੀ ਹੈ ਅਤੇ ਇਸ ਕੋਰਸ ਲਈ ਤੁਹਾਨੂੰ ਲਗਭਗ 50 ਹਜ਼ਾਰ ਤੱਕ ਦੀ ਫੀਸ ਦੇਣੀ ਪੈਂਦੀ ਹੈ ਕੋਰਸ ਤੋਂ ਪਹਿਲਾਂ ਤੁਹਾਨੂੰ ਇੱਕ ਦਾਖ਼ਲਾ ਪ੍ਰੀਖਿਆ ਦੇਣੀ ਪੈਂਦੀ ਹੈ ਜਿਸ ਤੋਂ ਬਾਅਦ ਤੁਹਾਡੀ ਚੋਣ ਕੀਤੀ ਜਾਂਦੀ ਹੈ ਪ੍ਰਾਈਵੇਟ ਇੰਸਟੀਚਿਊਟ ਵਿਚ ਇਹ ਸਾਰੇ ਕੋਰਸ 1 ਮਹੀਨੇ ਤੋਂ ਲੈ ਕੇ 5 ਸਾਲ ਤੱਕ ਦੇ ਹੁੰਦੇ ਹਨ ਅਤੇ ਇਸਦੀ ਫੀਸ 40 ਹਜ਼ਾਰ ਤੋਂ ਲੱਖਾਂ ਤੱਕ ਹੁੰਦੀ ਹੈ ।

ਸੰਸਥਾਨ

ਇੰਡੀਅਨ ਇੰਸਟੀਚਿਊਟ ਫਾਰ ਡਿਵੈਲਮੈਂਟ ਇਨ ਐਜ਼ੂਕੇਸ਼ਨ ਐਂਡ ਐਡਵਾਂਸਡ ਸਟੱਡੀਜ਼, ਅਹਿਮਦਾਬਾਦ

ਕਾਲਜ ਆਫ਼ ਆਰਟਸ, ਤਿਲਕ ਮਾਰਗ ਦਿੱਲੀ ।

ਏਜੇਕੇ ਮਾਸ ਕਮਿਊਨੀਕੇਸ਼ਨ ਸੈਂਟਰ, ਜਾਮੀਆ ਮਿਲੀਆ ਇਸਲਾਮੀਆ, ਨਵੀਂ ਦਿੱਲੀ ।

ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਇਨ, ਅਹਿਮਦਾਬਾਦ ।

ਸੈਂਟਰ ਫਾਰ ਰਿਸਰਚ ਆਰਟ ਆਫ਼ ਫ਼ਿਲਮਜ਼ ਐਂਡ ਟੈਲੀਵਿਜ਼ਨ, ਨਵੀਂ ਦਿੱਲੀ ।

ਦਿੱਲੀ ਸਕੂਲ ਆਫ਼ ਫੋਟੋਗ੍ਰਾਫ਼ੀ ।

ਨੈਸ਼ਨਲ ਇੰਸਟੀਚਿਊਟ ਆਫ਼ ਫੋਟੋਗ੍ਰਾਫ਼ੀ, ਮੁੰਬਈ ।

ਸਰ ਜੇ ਜੇ ਸਕੂਲ ਆਫ਼ ਐਪਲਾਇਡ ਆਰਟ, ਮੁੰਬਈ ।

ਜਵਾਹਰ ਲਾਲ ਨਹਿਰੂ ਟੈਕਨਾਲੋਜੀਕਲ ਯੂਨੀਵਰਸਿਟੀ, ਹੈਦਰਾਬਾਦ।

ਫੋਟੋਗ੍ਰਾਫੀ ਲਈ ਸੱਦਿਆ ਤੇ ਕਰ ਦਿੱਤੀ ਬੇਰਹਿਮੀ ਨਾਲ ਕੁੱਟ-ਮਾਰ
ਅਸ਼ੋਕ ਵਰਮਾ, ਬਠਿੰਡਾ

ਹਾਊਸਫੈਡ ਕਲੋਨੀ ‘ਚ ਰਹਿਣ ਵਾਲੇ ਫੋਟੋਗ੍ਰਾਫਰ ਨੌਜਵਾਨ ਕਨਿਸ਼ ਨੂੰ ਸੰਨਹ ਨਾਂਅ ਦੇ ਨੌਜਵਾਨ ਨੇ ਫੋਨ ਕਰਕੇ ਫੋਟੋਆਂ ਖਿੱਚਣ ਲਈ ਮਾਡਲ ਟਾਊਨ ਫੇਜ਼ 4 ਦੇ ਨਜ਼ਦੀਕ ਕ੍ਰਿਕਟ ਸਟੇਡੀਅਮ ‘ਚ ਸੱਦਿਆ ਜਿੱਥੇ ਉਸ ਦੀ ਬੇਰਹਿਮੀ ਨਾਲ ਕੁੱਟ-ਮਾਰ ਕਰ ਦਿੱਤੀ ਗਈ ਗੰਭੀਰ ਹਾਲਤ ‘ਚ ਕਨਿਸ਼ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫਰ ਕਰ ਦਿੱਤਾ ਹੈ ਸਿਵਲ ਹਸਪਤਾਲ ਬਠਿੰਡਾ ‘ਚ ਦਾਖਲ ਕਨਿਸ਼ ਨੇ ਦੱਸਿਆ ਕਿ ਐਤਵਾਰ ਨੂੰ ਬਾਅਦ ਦੁਪਹਿਰ ਸੰਨੀ ਨਾਂਅ ਦੇ ਲੜਕੇ ਨੇ ਫੋਨ ਕਰਕੇ ਕਿਹਾ ਕਿ ਉਸ ਦੇ ਕੁਝ ਦੋਸਤ ਫੋਟੋਆਂ ਖਿਚਵਾਉਣ ਲਈ ਕ੍ਰਿਕਟ ਸਟੇਡੀਅਮ ‘ਚ ਹਨ ਆਪਣੇ ਪਿਤਾ ਨੂੰ ਨਾਲ ਲੈ ਕੇ ਉਹ ਦੱਸੀ ਜਗ੍ਹਾ ‘ਤੇ ਚਲਾ ਗਿਆ ਜਿੱਥੇ ਉਸ ਨੂੰ ਛੱਡਣ ਮਗਰੋਂ ਉਸ ਦੇ ਪਿਤਾ ਆਪਣੇ ਕੰਮ ਲਈ ਚਲੇ ਗਏ ਸੰਨੀ ਅਤੇ ਉੱਥੇ ਮੌਜ਼ੂਦ ਦੋ ਲੜਕੇ ਫੋਟੋਆਂ ਖਿਚਾਉਣ ਲੱਗੇ

ਕੁਝ ਦੇਰ ਬਾਅਦ ਸੰਨੀ ਨੇ ਫੋਨ ਕਰਕੇ ਆਪਣੇ ਤਿੰਨ ਹੋਰ ਸਾਥੀਆਂ ਨੂੰ ਸੱਦ ਲਿਆ ਪਿੱਛੋਂ ਆਏ ਤਿੰਨ ਲੜਕਿਆਂ ‘ਚੋਂ ਮੌੜ ਮੰਡੀ ਦੇ ਰਹਿਣ ਵਾਲੇ ਲੜਕੇ ਕੰਨੂੰ ਨੂੰ ਉਹ ਜਾਣਦਾ ਹੈ ਕਨਿਸ਼ ਨੇ ਦੱਸਿਆ ਕਿ ਸਾਰਿਆਂ ਕੋਲ ਲੋਹੇ ਦੀਆਂ ਰਾਡਾਂ ਤੇ ਤੇਜਧਾਰ ਦਾਤ ਵਗੈਰਾ ਸਨ ਇੱਕ ਨੌਜਵਾਨ ਨੇ ਹੱਥ ਨਾਲ ਉਸ ਦਾ ਮੂੰਹ ਬੰਦ ਕਰ ਦਿੱਤਾ ਜਦੋਂਕਿ ਬਾਕੀਆਂ ਨੇ ਉਸ ਦੀਆਂ ਬਾਹਾਂ ਤੇ ਲੱਤਾਂ ਫੜ੍ਹ ਲਈਆਂ ਅਤੇ ਸੰਨੀ ਤੇ ਕੰਨੂੰ ਨੇ ਉਸ ਨੂੰ ਮਾਰ ਦੇਣ ਦੇ ਇਰਾਦੇ ਨਾਲ ਹਮਲਾ ਕਰ ਦਿੱਤਾ ਅਜੇ ਉਹ ਕੁੱਟ-ਮਾਰ ਹੀ ਕਰ ਰਹੇ ਸਨ ਕਿ ਉਸ ਦਾ ਪਿਤਾ ਮੌਕੇ ‘ਤੇ ਪਹੁੰਚ ਗਿਆ ਜਿਸ ਵੱਲੋਂ ਰੌਲਾ ਪਾਉਣ ‘ਤੇ ਛੇ ਨੌਜਵਾਨ ਜਾਨੋ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਫਰਾਰ ਹੋ ਗਏ

ਵਜ੍ਹਾ ਰੰਜਿਸ਼, ਨਸ਼ੇ ਦੀ ਮੁਖਬਰੀ ਦਾ ਸ਼ੱਕ

ਕਨਿਸ਼ ਨੇ ਦੱਸਿਆ ਕਿ ਤਕਰੀਬਨ ਪੰਜ-ਛੇ ਮਹੀਨੇ ਪਹਿਲਾਂ ਕੰਨੂੰ ਵਾਸੀ ਮੌੜ ਮੰਡੀ ਨੇ ਉਸ ਨੂੰ ਬੁਲਾ ਕੇ ਨਸ਼ਾ ਕਰਨ ਲਈ ਕਿਹਾ ਸੀ ਉਦੋਂ ਨਸ਼ਾ ਕਰਨ ਤੋਂ ਇਨਕਾਰ ਕਰਨ ਅਤੇ ਨਸ਼ੇ ਦੀ ਸੂਚਨਾ ਪੁਲਿਸ ਨੂੰ ਦੇਣ ਦੀ ਗੱਲ ਕਹਿ ਕੇ ਉਹ ਉੱਥੋਂ ਵਾਪਿਸ ਆ ਗਿਆ ਸੀ ਕੁਝ ਦਿਨ ਬਾਅਦ ਪੁਲਿਸ ਨੇ ਕੰਨੂ ਨੂੰ ਨਸ਼ਿਆਂ ਸਮੇਤ ਕਾਬੂ ਕਰ ਲਿਆ ਸੀ ਉਦੋਂ ਤੋਂ ਹੀ ਉਸ ਨੂੰ ਸ਼ੱਕ ਸੀ ਕਿ ਪੁਲਿਸ ਨੂੰ ਸੂਚਨਾ ਦੇ ਕੇ ਮੈਂ ਉਸ ਨੂੰ ਫੜ੍ਹਾਇਆ ਹੈ ਜਦੋਂਕਿ ਉਸ ਨੇ ਤਾਂ ਸਿਰਫ ਬਚਣ ਲਈ ਪੁਲਿਸ ਦੀ ਧਮਕੀ ਦਿੱਤੀ ਸੀ ਕਨਿਸ਼ ਨੇ ਕਿਹਾ ਕਿ ਹਮਲਾਵਰ ਉਸ ਦੀ ਕੁੱਟਮਾਰ ਕਰਨ ਵੇਲੇ ਇੱਕ ਹੀ ਗੱਲ ਆਖਦੇ ਰਹੇ ਕਿ ਪੁਲਿਸ ਨੂੰ ਸੂਚਨਾ ਦੇਣ ਦਾ ਅਜਿਹਾ ਸਬਕ ਸਿਖਾਵਾਂਗੇ ਕਿ ਅੱਗੇ ਤੋਂ ਪੁਲਿਸ ਦਾ ਨਾਂਅ ਵੀ ਨਹੀਂ ਲਵੇਂਗਾ

ਮੁਕੱਦਮਾ ਦਰਜ ਕਰਕੇ ਕਰਾਂਗੇ ਦੋਸ਼ੀ ਕਾਬੂ

ਮਾਮਲੇ ਦੇ ਤਫਤੀਸ਼ੀ ਅਫਸਰ ਫਰਵਿੰਦਰ ਸਿੰਘ ਨੇ ਦੱਸਿਆ ਕਿ ਜਖਮੀ ਕਨਿਸ਼ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਅਧਾਰ ‘ਤੇ ਨਾਮਜਦ ਮੁਲਜਮਾਂ ਖਿਲਾਫ ਥਾਣਾ ਥਰਮਲ ‘ਚ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਛੋਟੇ-ਛੋਟੇ ਪਰ ਵੱਡੇ ਕੰਮ
ਛੋਟੇ-ਛੋਟੇ ਪਰ ਵੱਡੇ ਕੰਮ

ਕਾਊਂਸਲਿੰਗ

ਵਰਤਮਾਨ ਮੁਕਾਬਲੇਬਾਜੀ ਦੇ ਮਾਹੌਲ ਦੇ ਮੱਦੇਨਜ਼ਰ ਕਾਊਂਸਲਰਾਂ ਦੀ ਕਾਫ਼ੀ ਡਿਮਾਂਡ ਹੈ ਇਹ ਡਿਮਾਂਡ ਨਾ ਸਿਰਫ਼ ਕਰੀਅਰ ਕਾਊਂਸਲਿੰਗ ਦੇ ਖੇਤਰ ਵਿਚ ਹੈ, ਸਗੋਂ ਮਾਰਕੀਟਿੰਗ, ਮੈਡੀਸਨ, ਇੰਜੀਨੀਅਰਿੰਗ, ਪ੍ਰੋਡਕਸ਼ਨ, ਐਚ. ਆਰ. ਆਦਿ ਵੱਖ-ਵੱਖ ਖੇਤਰਾਂ ਵਿਚ ਹੈ ਆਪਣੀ-ਆਪਣੀ ਲੋੜ ਅਨੁਸਾਰ ਵਿਅਕਤੀ ਜਾਂ ਕੰਪਨੀਆਂ ਸਬੰਧਿਤ ਸਲਾਹਕਾਰਾਂ ਨਾਲ ਸੰਪਰਕ ਸਥਾਪਿਤ ਕਰਦੀਆਂ ਹਨ ਇਸਦੇ ਬਦਲੇ ਫ੍ਰੀਲਾਂਸ ਕਾਊਂਸਲਰ ਨੂੰ ਚੰਗੀ ਫੀਸ ਮਿਲ ਜਾਂਦੀ ਹੈ ਕਾਊਂਸਲਿੰਗ ਨਾਲ ਨਾ ਸਿਰਫ਼ ਬਿਹਤਰ ਕਮਾਈ ਹੁੰਦੀ ਹੈ, ਸਗੋਂ ਤੁਹਾਡੀ ਪ੍ਰਸਨੈਲਿਟੀ ਵਿਚ ਵੀ ਨਿਖਾਰ ਆਉਂਦਾ ਹੈ ਤੁਹਾਡਾ ਤਜ਼ੁਰਬਾ ਜਿਸ ਫੀਲਡ ਵਿਚ ਹੋਵੇ, ਉਸ ਵਿਚ ਤੁਸੀਂ ਕਾਊਂਸਲਿੰਗ ਸ਼ੁਰੂ ਕਰ ਸਕਦੇ ਹੋ।

ਟੀਚਿੰਗ:

ਬੱਚਿਆਂ ਨੂੰ ਪੜ੍ਹਾਉਣਾ ਇੱਕ ਅਜਿਹਾ ਕੰਮ ਹੈ, ਜਿਸ ਨੂੰ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ ਜਿਹੋ-ਜਿਹੀ ਸਿੱਖਿਆ ਯੋਗਤਾ ਤੁਹਾਡੀ ਹੋਵੇ, ਉਸੇ ਦੇ ਅਨੁਸਾਰ ਤੁਸੀਂ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਸਕਦੇ ਹੋ ਅੱਜ ਦੇ ਮੁਕਾਬਲੇਬਾਜੀ ਦੇ ਮਾਹੌਲ ਵਿਚ ਟੀਚਿੰਗ ‘ਚ ਫ੍ਰੀਲਾਂਸਿੰਗ ਕਰਕੇ ਚੰਗੀ ਕਮਾਈ ਕੀਤੀ ਜਾ ਸਕਦੀ ਹੈ ਸਾਇੰਸ, ਕਾਮਰਸ, ਮੈਥਸ, ਇੰਗਲਿਸ਼ ਆਦਿ ਦੇ ਅਧਿਆਪਕਾਂ ਦੀ ਕਾਫ਼ੀ ਮੰਗ ਹੁੰਦੀ ਹੈ ਫ੍ਰੀਲਾਂਸਿੰਗ ਕਰਦੇ-ਕਰਦੇ ਤੁਸੀਂ ਖੁਦ ਦਾ ਕੋਚਿੰਗ ਇੰਸਟੀਚਿਊਟ ਵੀ ਖੋਲ੍ਹ ਸਕਦੇ ਹੋ।

ਰਾਈਟਿੰਗ:

ਜੇਕਰ ਤੁਸੀਂ ਲਿਖਣ ਦੀ ਇੱਛਾ ਰੱਖਦੇ ਹੋ ਅਤੇ ਇਸਦਾ ਸੁਭਾਵਿਕ ਰੁਝਾਨ ਤੁਹਾਡੇ ਅੰਦਰ ਹੈ, ਤਾਂ ਤੁਸੀਂ ਘਰ ਬੈਠੇ ਹੀ ਵੱਖ-ਵੱਖ ਅਖ਼ਬਾਰਾਂ, ਰਸਾਲਿਆਂ ਤੇ ਵੈੱਬਸਾਈਟਸ ਲਈ ਲੇਖਨ ਸਬੰਧੀ ਕੰਮ ਕਰ ਸਕਦੇ ਹੋ ਥੋੜ੍ਹਾ ਤਜ਼ੁਰਬਾ ਹੋ ਜਾਣ ‘ਤੇ ਤੁਸੀਂ ਕਿਤਾਬਾਂ ਜਾਂ ਨਾਵਲ ਵੀ ਲਿਖ ਸਕਦੇ ਹੋ ਇੰਨਾ ਹੀ ਨਹੀਂ, ਤੁਹਾਨੂੰ ਟੀ. ਵੀ., ਐਡਵਰਟਾਈਜ਼ਮੈਂਟ ਏਜੰਸੀ ਅਤੇ ਇੱਥੋਂ ਤੱਕ ਕਿ ਫ਼ਿਲਮਾਂ ਲਈ ਸਕਰਿਪਟ ਲਿਖਣ ਦਾ ਕੰਮ ਮਿਲ ਸਕਦਾ ਹੈ

ਫੋਟੋਗ੍ਰਾਫ਼ੀ:

ਫ੍ਰੀਲਾਂਸਿੰਗ ਦੇ ਨਜ਼ਰੀਏ ਨਾਲ ਫੋਟੋਗ੍ਰਾਫ਼ੀ ਵਿਚ ਕਈ ਤਰ੍ਹਾਂ ਦੇ ਮੌਕੇ ਮੁਹੱਈਆ ਹਨ ਤੁਸੀਂ ਪੱਤਰ-ਪੱਤ੍ਰਿਕਾਵਾਂ ਦੀ ਲੋੜ ਅਨੁਸਾਰ ਫੋਟੋਗ੍ਰਾਫ਼ਸ ਮੁਹੱਈਆ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਵੱਖ-ਵੱਖ ਪ੍ਰੋਗਰਾਮਾਂ ਜਿਵੇਂ ਵਿਆਹ, ਸਾਲਾਨਾ ਫੈਸਟੀਵਲ, ਫੈਸ਼ਨ ਸ਼ੋਅ, ਪ੍ਰੋਡਕਟ ਲਾਂਚਿੰਗ ਆਦਿ ਲਈ ਵੀ ਤੁਸੀਂ ਫੋਟੋਗ੍ਰਾਫ਼ੀ ਕਰ ਸਕਦੇ ਹੋ ਅੱਜ-ਕੱਲ੍ਹ ਪੋਰਟਫੋਲੀਓ ਬਣਾਉਣ ਨਾਲ ਵੀ ਚੰਗੀ ਆਮਦਨੀ ਹੋਣ ਲੱਗੀ ਹੈ ਸਟਿੱਲ ਫੋਟੋਗ੍ਰਾਫ਼ੀ ਤੋਂ ਇਲਾਵਾ ਵੀਡੀਓ ਫੋਟੋਗ੍ਰਾਫ਼ੀ ਨਾਲ ਵੀ ਤੁਹਾਡੀ ਫ੍ਰੀਲਾਂਸਿੰਗ ਨੂੰ ਕਾਫ਼ੀ ਮੱਦਦ ਮਿਲ ਸਕਦੀ ਹੈ।

ਇਲਸਟ੍ਰੇਸ਼ਨ:

ਵੱਖ-ਵੱਖ ਕਾਮਿਕਸ ਅਤੇ ਬੱਚਿਆਂ ਦੀਆਂ ਕਿਤਾਬਾਂ ਦੇ ਪ੍ਰਕਾਸ਼ਕਾਂ ਨੂੰ ਇਲਸਟ੍ਰੇਟਰਾਂ ਦੀ ਲੋੜ ਪੈਂਦੀ ਰਹਿੰਦੀ ਹੈ, ਜੋ ਵੱਖ-ਵੱਖ ਕਹਾਣੀਆਂ, ਕਵਿਤਾਵਾਂ ਜਾਂ ਚੁਟਕਲਿਆਂ ਲਈ ਪੇਂਟਿੰਗਸ ਅਤੇ ਇਲਸਟ੍ਰੇਸ਼ਨਸ ਬਣਾਉਂਦੇ ਹਨ ਪ੍ਰਤਿਭਾਸ਼ਾਲੀ ਅਭਿਆਰਥੀਆਂ ਨੂੰ ਇਸ ਫੀਲਡ ਵਿਚ ਮੌਕੇ ਮਿਲਦੇ ਹੀ ਰਹਿੰਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।