Moon - Sach Kahoon Punjabi

ਚੰਦਰਯਾਨ-3 ਨੇ ਦੱਸਿਆ, ਚੰਦ ਦੇ ਦੱਖਣੀ ਧਰੁਵ ’ਤੇ ਮਿੱਟੀ ਦਾ ਤਾਪਮਾਨ
ਸ੍ਰੀਹਰੀਕੋਟਾ (ਏਜੰਸੀ)। ਚੰਦਰਯਾਨ-3 ਮਿਸ਼ਨ ਦੇ ਰੋਵਰ ਨੇ ਚੰਦ ਦੇ ਦੱਖਣੀ ਧਰੁਵ ’ਤੇ ਮੌਜ਼ੂਦ ਮਿੱਟੀ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸਰੋ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਸਰੋ ਨੇ ਕਿਹਾ, ‘ਪੁਲਾੜ ਵਿਗਿਆਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਚੰਦਰਯਾਨ-3 ਨੇ ਚੰਦ ਦੇ ਦੱਖਣੀ ਧਰੁਵ ਦੀ ਮਿੱਟੀ ਦੀ ਜਾਂਚ ਕੀਤੀ। ਸਤ੍ਹਾ ਤੋਂ ਹੇਠਾਂ 10 ਸੈਂਟੀਮੀਟਰ ਤੱਕ ਇਸ ਦੇ ਤਾਪਮਾਨ ਵਿੱਚ ਫਰਕ ਸੀ। (Chandrayaan 3)

ਇਸਰੋ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਦੱਖਣੀ ਧਰੁਵ ਦੇ ਆਲੇ-ਦੁਆਲੇ ਚੰਦ ਦੀ ਮਿੱਟੀ ਦੀ ਤਾਪਮਾਨ ਪ੍ਰੋਫਾਈਲਿੰਗ ਕੀਤੀ ਜਾ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਪਹਿਲੀ ਵਾਰ ਕਿਸੇ ਦੇਸ਼ ਨੇ ਚੰਦ ਦੇ ਦੱਖਣੀ ਧਰੁਵ ’ਤੇ ਸਾਫਟ ਲੈਂਡਿੰਗ ਕੀਤੀ ਹੈ। ਇਸਰੋ ਨੇ ਮਿੱਟੀ ਦੇ ਤਾਪਮਾਨ ਦਾ ਗ੍ਰਾਫ ਵੀ ਸਾਂਝਾ ਕੀਤਾ ਹੈ। ਗ੍ਰਾਫ ਵਿੱਚ ਤਾਪਮਾਨ-10 ਡਿਗਰੀ ਸੈਲਸੀਅਸ ਤੋਂ 50 ਡਿਗਰੀ ਸੈਲਸੀਅਸ ਤੋਂ ਵੱਧ ਦਿਖਾਈ ਦਿੰਦਾ ਹੈ। Chandrayaan 3

ਪੁਲਾੜ ਏਜੰਸੀ ਨੇ ਕਿਹਾ ਕਿ ਚੋਸਟੇ ਪੇਲੋਡ ਚੰਨ ਦੀ ਸਤ੍ਹਾ ਦੇ ਥਰਮਲ ਵਿਵਹਾਰ ਨੂੰ ਸਮਝਣ ਲਈ ਦੱਖਣੀ ਧਰੁਵ ਦੇ ਆਲੇ-ਦੁਆਲੇ ਚੰਦ ਦੇ ਉਪਰਲੇ ਮਿੱਟੀ ਦੇ ਤਾਪਮਾਨ ਪ੍ਰੋਫਾਈਲ ਨੂੰ ਮਾਪਦਾ ਹੈ। ਇਸ ਵਿੱਚ ਇੱਕ ਤਾਪਮਾਨ ਟੈਸਟਰ ਹੈ, ਜੋ ਸਤ੍ਹਾ ਤੋਂ 10 ਸੈ.ਮੀ. ਡੂੰਘਾਈ ਤੱਕ ਪਹੁੰਚਣ ਦੇ ਸਮਰੱਥ ਹੈ। ਇਸਰੋ ਨੇ ਦੱਸਿਆ ਕਿ ਇਸ ਵਿੱਚ 10 ਵੱਖ-ਵੱਖ ਤਾਪਮਾਨ ਸੈਂਸਰ ਹਨ। ਇਹ ਗ੍ਰਾਫ਼ ਚੰਦਰਮਾ ਦੇ ਤਾਪਮਾਨ ਵਿੱਚ ਅੰਤਰ ਨੂੰ ਦਰਸਾਉਂਦਾ ਹੈ। ਚੰਦਰਮਾ ਦੇ ਦੱਖਣੀ ਧਰੁਵ ਲਈ ਇਹ ਪਹਿਲੀ ਅਜਿਹੀ ਪ੍ਰੋਫਾਈਲ ਹੈ। ਹੋਰ ਖੋਜ ਜਾਰੀ ਹੈ। ਚਾਸਟੇ ਨੂੰ ਅਹਿਮਦਾਬਾਦ ਦੀ ਵਿਕਰਮ ਸਾਰਾਭਾਈ ਸਪੇਸ ਸੈਂਟਰ ਅਤੇ ਫਿਜ਼ੀਕਲ ਰਿਸਰਚ ਲੈਬੋਰੇਟਰੀ ਦੇ ਵਿਗਿਆਨੀ ਨੇ ਸਾਂਝੇ ਤੌਰ ’ਤੇ ਬਣਾਇਆ ਹੈ।

ਚੰਦ ਨੂੰ ਮਿਲ ਕੇ ਅਸੀਂ ਹੋਵਾਂਗੇ ਕਾਮਯਾਬ
ਪੁਲਾੜ ਵਿਗਿਆਨ ’ਚ ਭਾਰਤ ਇੱਕ ਮਹਾਂਸ਼ਕਤੀ ਦੇ ਰੂਪ ’ਚ ਉੱਭਰ ਰਿਹਾ ਹੈ ਪੁਲਾੜ ਦੀ ਦੁਨੀਆ ’ਚ ਸਭ ਤੋਂ ਘੱਟ ਖਰਚ ’ਚ ਸਾਡੇ ਵਿਗਿਆਨੀਆਂ ਨੇ ਬੁਲੰਦੀ ਦਾ ਝੰਡਾ ਗੱਡਿਆ ਹੈ ਅਸੀਂ ਚੰਦ ਨੂੰ ਜਿੱਤਣ ਨਿੱਕਲ ਪਏ ਹਾਂ ਕਦੇ ਅਸੀਂ ਸਾਈਕਲ ’ਤੇ ਰੱਖ ਕੇ ਮਿਜ਼ਾਇਲ ਲਾਂਚਿੰਗ ਪੈਡ ਤੱਕ ਲਿਜਾਂਦੇ ਸੀ, ਪਰ ਅੱਜ ਸਾਡੇ ਕੋਲ ਅਤਿਆਧੁਨਿਕ ਤਕਨੀਕ ਮੁਹੱਈਆ ਹੈ ਜਿਸ ਦਾ ਲੋਹਾ ਅਮਰੀਕਾ ਤੇ ਦੁਨੀਆ ਦੇ ਤਕਨੀਕੀ ਅਤੇ ਸਾਧਨ ਭਰਪੂਰ ਦੇਸ਼ ਮੰਨਦੇ ਹਨ ਇਸਰੋ ਨੇ 14 ਜੁਲਾਈ ਨੂੰ ਸ੍ਰੀ ਹਰੀਕੋਟਾ ਤੋਂ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਚੰਦਰਯਾਨ-3 ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ ਚੰਦਰਯਾਨ ਧਰਤੀ ਦੀ ਜਮਾਤ ’ਚ ਸਥਾਪਿਤ ਵੀ ਹੋ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਚਿੰਗ ਦੀ ਸਫਲਤਾ ’ਤੇ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੁਲਾੜ ’ਚ ਚੰਦਰਯਾਨ-3 ਇੱਕ ਨਵੇਂ ਚੈਪਟਰ ਦੀ ਸ਼ੁਰੂਆਤ ਹੈ ਪੁਲਾੜ ’ਚ ਵਧਦੇ ਕਦਮ ਦੀ ਵਜ੍ਹਾ ਨਾਲ ਚੰਦਰਮਾ ਦੇ ਨਾਲ-ਨਾਲ ਹੋਰ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਇਸ ਮਿਸ਼ਨ ਦੀ ਵਰਤੋਂ ਅਸੀਂ ਵੱਖ-ਵੱਖ ਖੇਤਰਾਂ ’ਚ ਕਰਾਂਗੇ ਜਿਸ ਦੀ ਵਜ੍ਹਾ ਨਾਲ ਖੇਤੀ ਅਤੇ ਦੂਜੇ ਖੇਤਰਾਂ ’ਚ ਵੱਡਾ ਫਾਇਦਾ ਮਿਲੇਗਾ ਸਾਡੇ ਸਫਲ ਪੁਲਾੜ ਪੋ੍ਰਗਰਾਮ ਦੀ ਵਜ੍ਹਾ ਨਾਲ ਮੌਸਮ ਦੀ ਸਟੀਕ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ ਭਿਆਨਕ ਚੱਕਰਵਾਤੀ ਤੂਫ਼ਾਨਾਂ ਦੀ ਸੂਚਨਾ ਸਮੇਂ ’ਤੇ ਮੁਹੱਈਆ ਹੋਣ ਨਾਲ ਲੋਕਾਂ ਨੂੰ ਆਫਤਾਂ ਤੋਂ ਬਚਾ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਨਾਜ ’ਤੇ ਜੰਗ ਦਾ ਪਰਛਾਵਾਂ

ਜਨ-ਧਨ ਦੇ ਨੁਕਸਾਨ ਨੂੰ ਕੰਟਰੋਲ ਕੀਤਾ ਜਾ ਸਕਿਆ ਹੈ ਚੰਦਰਮਾ ਕਦੇ ਸਾਡੇ ਲਈ ਕਿੱਸੇ-ਕਹਾਣੀਆਂ ’ਚ ਹੁੰਦਾ ਸੀ ਦਾਦੀ ਅਤੇ ਨਾਨੀ ਦੀਆਂ ਬਾਤਾਂ ’ਚ ਉਸ ਬਾਰੇ ਜਾਣਕਾਰੀ ਮਿਲਦੀ ਸੀ ਪਰ ਅੱਜ ਵਿਗਿਆਨਕ ਖੋਜ ਅਤੇ ਤਕਨੀਕੀ ਵਿਕਾਸ ਦੀ ਵਜ੍ਹਾ ਨਾਲ ਅਸੀਂ ਚੰਦ ਨੂੰ ਜਿੱਤਣ ’ਚ ਲੱਗੇ ਹਾਂ ਚੰਦਰਲੋਕ ਬਾਰੇ ਵਿਗਿਆਨੀ ਜ਼ਮੀਨੀ ਪੜਤਾਲ ਕਰ ਰਹੇ ਹਨ ਚੰਦਰਲੋਕ ਦੀ ਬਹੁਤ ਸਾਰੀ ਜਾਣਕਾਰੀ ਸਾਡੇ ਕੋਲ ਮੁਹੱਈਆ ਹੈ ਦੁਨੀਆ ਲਈ ਚੰਦ ਹੁਣ ਰਹੱਸ ਨਹੀਂ ਹੈ ਹੁਣ ਉੱਥੇ ਮਨੁੱਖੀ ਜੀਵਨ ਵਸਾਉਣ ਲਈ ਵੀ ਖੋਜਾਂ ਕੀਤੀਆਂ ਜਾ ਰਹੀਆਂ ਹਨ ਵਿਗਿਆਨਕ ਖੋਜਾਂ ਤੋਂ ਇਹ ਸਾਬਤ ਹੋ ਗਿਆ ਹੈ ਕਿ ਚੰਦ ’ਤੇ ਜੀਵਨ ਵਸਾਉਣਾ ਸੌਖਾ ਹੈ ਸਫਲ ਲਾਂਚਿੰਗ ਤੋਂ ਬਾਅਦ ਇਸਰੋ ਮਿਸ਼ਨ ਚੰਦਰਯਾਨ-3 ਦੀ ਸਾਫਟ ਲੈਂਡਿੰਗ ਦੀ ਤਿਆਰੀ ’ਚ ਜੁਟਿਆ ਹੈ ਸਾਡੀ ਮੁਹਿੰਮ ਜੇਕਰ ਸਫਲ ਹੋ ਗਈ ਤਾਂ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ।

ਜਿਸ ਦੀ ਪਛਾਣ ਚੰਦਰਮਾ ’ਤੇ ਸਫਲ ਲੈਂਡਿੰਗ ਕਰਨ ਵਾਲੇ ਦੇਸ਼ ਦੇ ਰੂਪ ’ਚ ਹੋਵੇਗੀ ਨਿਸ਼ਚਿਤ ਤੌਰ ’ਤੇ ਸਾਡੇ ਵਿਗਿਆਨੀਆਂ ਨੂੰ ਇਸ ’ਚ ਸਫਲਤਾ ਮਿਲੇਗੀ ਇਹ ਚੰਦਰਯਾਨ-2 ਮਿਸ਼ਨ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੈ, ਕਿਉਂਕਿ ਇਹ ਮੁਹਿੰਮ ਵਿਗਿਆਨੀਆਂ ਦੇ ਅਣਥੱਕ ਯਤਨਾਂ ਤੋਂ ਬਾਅਦ ਵੀ ਜਮਾਤ ’ਚ ਸਥਾਪਿਤ ਹੋਣ ਤੋਂ ਪਹਿਲਾਂ ਅਸਫਲ ਹੋ ਗਈ ਸੀ ਲਿਹਾਜ਼ਾ ਉਸ ਮੁਹਿੰਮ ਤੋਂ ਸਬਕ ਲੈਂਦਿਆਂ ਪੁਲਾੜ ਵਿਗਿਆਨੀਆਂ ਨੇ ਸਾਰੀਆਂ ਕਮੀਆਂ ਨੂੰ ਦੂਰ ਕਰ ਲਿਆ ਹੈ ਉਮੀਦ ਹੈ ਕਿ ਦੇਸ਼ ਦੀ ਇਹ ਮੁਹਿੰਮ ਸਫਲ ਹੋਵੇਗੀ ਅਤੇ ਭਾਰਤ ਦਾ ਨਾਂਅ ਪੁਲਾੜ ਯੁੱਗ ’ਚ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ ਚੰਦਰਮਾ ’ਤੇ ਸਫਲ ਅਤੇ ਸੁਰੱਖਿਅਤ ਲੈਂਡਿੰਗ ਕਰਨ ਵਾਲੇ ਹੁਣ ਤੱਕ ਸਿਰਫ ਤਿੰਨ ਦੇਸ਼ ਹਨ ਜਿਸ ’ਚ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਭਾਰਤ ਵੀ ਇਸ ਬਿਰਾਦਰੀ ’ਚ ਸ਼ਾਮਲ ਹੋ ਜਾਵੇਗਾ ਦੇਸ਼ ਲਈ ਇਹ ਮਾਣ ਦਾ ਵਿਸ਼ਾ ਹੋਵੇਗਾ।

ਇਹ ਵੀ ਪੜ੍ਹੋ : ਸਾਬਕਾ ਫੌਜੀ ਦੇ ਪਰਿਵਾਰ ਦੀ ਮੱਦਦ ਲਈ ਅੱਗੇ ਆਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ

ਭਾਰਤੀ ਪੁਲਾੜ ਏਜੰਸੀ ਇਸਰੋ ਅਨੁਸਾਰ ਇਹ ਮਿਸ਼ਨ ਪੂਰੀ ਤਰ੍ਹਾਂ ਚੰਦਰਯਾਨ-2 ਵਾਂਗ ਹੀ ਹੋਵੇਗਾ ਮੁਹਿੰਮ ’ਤੇ ਕਰੀਬ 615 ਕਰੋੜ ਦਾ ਖਰਚ ਆਇਆ ਹੈ ਇਹ 50 ਦਿਨ ਬਾਅਦ ਲੈਂਡ ਕਰੇਗਾ ਇਸ ਚੰਦਰਯਾਨ ’ਚ ਵੀ ਇੱਕ ਆਰਬਿਟਰ, ਇੱਕ ਲੈਂਡਰ ਤੇ ਇੱਕ ਰੋਵਰ ਹੋਵੇਗਾ ਇਹ ਚੰਦਰਯਾਨ-2 ਦੇ ਮੁਕਾਬਲੇ ਇਸ ਦਾ ਲੈਂਡਰ 250 ਕਿਲੋਗ੍ਰਾਮ ਜ਼ਿਆਦਾ ਵਜਨੀ ਹੋਵੇਗਾ ਅਤੇ 40 ਗੁਣਾ ਜਿਆਦਾ ਥਾਂ ਘੇਰੇਗਾ ਚੰਦਰਯਾਨ ਦੀ ਰਫ਼ਤਾਰ ਪ੍ਰਤੀ ਘੰਟਾ 37 ਹਜ਼ਾਰ ਕਿਲੋਮੀਟਰ ਹੈ ਵਿਗਿਆਨੀਆਂ ਨੇ ਉਸ ਤਕਨੀਕੀ ਗੜਬੜੀ ਨੂੰ ਦੂਰ ਕਰ ਲਿਆ ਹੈ ਜਿਸ ਦੀ ਵਜ੍ਹਾ ਨਾਲ ਚੰਦਰਯਾਨ-2 ਸਫਲਤਾ ਦੇ ਕਰੀਬ ਪਹੁੰਚਣ ਤੋਂ ਬਾਅਦ ਵੀ ਫੇਲ੍ਹ ਹੋ ਗਿਆ ਸੀ ਇਸ ਵਾਰ ਪੁਲਾੜ ਸੰਗਠਨ ਦੀ ਪੂਰੀ ਕੋਸ਼ਿਸ਼ ਹੈ ਕਿ ਇਹ ਪੂਰੀ ਤਰ੍ਹਾਂ ਸਫਲ ਹੋਵੇ 14 ਜੁਲਾਈ ਨੂੰ ਸ੍ਰੀ ਹਰੀਕੋਟਾ ਤੋਂ ਇਸ ਮਿਸ਼ਨ ਦਾ ਅਗਾਜ਼ ਕੀਤਾ ਗਿਆ।

ਚੰਦਰਯਾਨ-3 ਨੂੰ ਇੱਕ ਅਗਸਤ ਤੱਕ ਚੰਦਰਮੇ ਦੀ ਜਮਾਤ ’ਚ ਸਥਾਪਿਤ ਕੀਤਾ ਜਾਵੇਗਾ ਜਦੋਂਕਿ 23 ਅਗਸਤ ਤੱਕ ਸਭ ਕੁਝ ਠੀਕ ਰਿਹਾ ਤਾਂ ਚੰਦਰਮਾ ਦੀ ਸਤ੍ਹਾ ’ਤੇ ਇਸ ਨੂੰ ਸੁਰੰੱਖਿਅਤ ਸਥਾਪਿਤ ਕੀਤਾ ਜਾਵੇਗਾ ਇਸ ਮਿਸ਼ਨ ਦਾ ਇਹ ਸਭ ਤੋਂ ਚੁਣੌਤੀਪੂਰਨ ਮਸਲਾ ਹੈ ਚੰਦਰਯਾਨ ਦੀ ਸਾਫ਼ਟ ਲੈਂਡਿੰਗ ਪੁਲਾੜ ਵਿਗਿਆਨੀਆਂ ਲਈ ਸਭ ਤੋਂ ਵੱਡੀ ਚੁਣੌਤੀ ਹੈ ਚੰਦਰਯਾਨ-2 ਮਿਸ਼ਨ ’ਤੇ 978 ਕਰੋੜ ਰੁਪਏ ਦਾ ਖਰਚ ਆਇਆ ਸੀ 50 ਦਿਨ ਤੋਂ ਘੱਟ ਸਮੇਂ ’ਚ 30844 ਲੱਖ ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੈਅ ਕੀਤੀ ਸੀ ਪਰ ਪੁਲਾੜ ਵਿਗਿਆਨੀਆਂ ਦੇ ਭਰਪੂਰ ਯਤਨਾਂ ਦੇ ਬਾਵਜੂਦ ਵੀ ਮਿਸ਼ਨ ਫੇਲ੍ਹ ਹੋ ਗਿਆ ਸੀ ਮੁਹਿੰਮ ਦੇ ਆਖ਼ਰੀ ਪਲਾਂ ’ਚ ਵਿਕਰਮ ਲੈਂਡਰ ’ਚ ਦਿੱਕਤ ਹੋਣ ਨਾਲ ਝਟਕਾ ਲੱਗਾ ਸੀ।

ਇਹ ਵੀ ਪੜ੍ਹੋ : Pakistani Seema Haider: ਇਸ ਤਰ੍ਹਾਂ ਤਿਆਰ ਹੋਇਆ ਸੀਮਾ ਹੈਦਰ ਦਾ ਪਲਾਨ! ਟੀਐਸ ਵੱਲੋਂ ਪੁੱਛਗਿੱਛ ਜਾਰੀ

ਜਦੋਂਕਿ ਚੰਦਰਮਾ ਦੀ ਸਤ੍ਹਾ ਦੀ ਦੂਰੀ ਬੇਹੱਦ ਕਰੀਬ ਸੀ ਚੰਦਰਯਾਨ-3 ਦੀ ਜੇਕਰ ਸਫਲ ਅਤੇ ਸੁਰੱਖਿਅਤ ਲੈਂਡਿੰਗ ਹੋ ਜਾਂਦੀ ਹੈ ਤਾਂ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ ਚੰਦਰਮਾ ਦੀ ਜਮਾਤ ’ਚ ਸਫਲ ਲੈਂਡਿੰਗ ਤੋਂ ਪਹਿਲਾਂ ਰੂਸ, ਅਮਰੀਕਾ ਵੀ ਕਈ ਵਾਰ ਨਾਕਾਮ ਚੁੱਕੇ ਸਨ ਪਰ ਚੀਨ ਇਕੱਲਾ ਅਜਿਹਾ ਦੇਸ਼ ਸੀ ਜਿਸ ਨੇ ਇਸ ਮਿਸ਼ਨ ’ਚ ਪਹਿਲੀ ਵਾਰ ’ਚ ਹੀ ਸਫਲਤਾ ਹਾਸਲ ਕਰ ਲਈ ਸੀ ਭਾਰਤ ਚਾਰ ਸਾਲ ਬਾਅਦ ਮੁੜ ਅਧੂਰੇ ਮਿਸ਼ਨ ਨੂੰ ਕਾਮਯਾਬ ਕਰਨ ’ਚ ਜੁਟਿਆ ਹੈ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਾਡੇ ਵਿਗਿਆਨੀਆਂ ਦੀ ਮਿਹਨਤ ਰੰਗ ਲਿਆਏਗੀ ਇਹ ਮੁਹਿੰਮ ਪੁਲਾੜ ਦੇ ਯੁੱਗ ’ਚ ਇੱਕ ਵੱਡੀ ਕਾਮਯਾਬੀ ਸਾਬਤ ਹੋਵੇਗੀ ਇਸਰੋ ਵੱਲੋਂ ਚੰਦਰਯਾਨ-3 ਦੀ ਲਾਂਚਿੰਗ ਦੀ ਸੁੂਚਨਾ ਦੇ ਬਾਅਦ ਤੋਂ ਦੁਨੀਆ ਦੀਆਂ ਨਜ਼ਰਾਂ ਭਾਰਤ ’ਤੇ ਟਿਕੀਆਂ ਹਨ ਅਮਰੀਕਾ ਤੋਂ ਇਲਾਵਾ ਚੀਨ ਇਸ ’ਤੇ ਵਿਸ਼ੇਸ਼ ਤੌਰ ’ਤੇ ਨਜ਼ਰ ਗੱਡੀ ਬੈਠਾ ਹੈ।

ਭਾਰਤ ਦੀ ਸਫਲਤਾ ਪੁਲਾੜ ਵਿਗਿਆਨ ਦੇ ਖੇਤਰ ’ਚ ਜਿੱਥੇ ਇਨ੍ਹਾਂ ਦੇਸ਼ਾਂ ਲਈ ਚੁਣੌਤੀ ਸਾਬਤ ਹੋਵੇਗੀ, ਉੱਥੇ ਹੁਣ ਤੱਕ ਪੁਲਾੜ ’ਚ ਆਪਣਾ ਕਬਜ਼ਾ ਸਮਝਣ ਵਾਲੇ ਸਾਡੀ ਤਾਕਤ ਨੂੰ ਸਮਝਣ ਲੱਗਣਗੇ ਇਸ ਤੋਂ ਵੱਡੀ ਪ੍ਰਾਪਤੀ ਸਾਡੇ ਲਈ ਹੋਰ ਕੀ ਹੋ ਸਕਦੀ ਹੈ ਦੁਨੀਆ ਦੀ ਸਭ ਤੋਂ ਵੱਡੀ ਪੁਲਾੜ ਏਜੰਸੀ ਨਾਸਾ ਨੇ ਵੀ ਭਾਰਤੀ ਪੁਲਾੜ ਵਿਗਿਆਨੀਆਂ ਨੂੰ ਫਸਲ ਲਾਂਚਿੰਗ ਦੀ ਵਧਾਈ ਦਿੱਤੀ ਹੈ ਯੂਰਪੀਅਨ ਸਪੇਸ ਏਜੰਸੀ, ਇੰਗਲੈਂਡ ਅਤੇ ਫਰਾਂਸ ਨੇ ਵੀ ਸਫ਼ਲ ਲਾਂਚਿੰਗ ’ਤੇ ਭਾਰਤੀ ਵਿਗਿਆਨੀਆਂ ਦੀ ਪਿੱਠ ਥਾਪੜੀ ਹੈ ਭਾਰਤ ਦੇ ਧੁਰ ਵਿਰੋਧੀ ਪਾਕਿਸਤਾਨ ਨੇ ਵੀ ਚੰਦਰਯਾਨ-3 ਦੀ ਸਫਲ ਲਾਂਚਿੰਗ ਲਈ ਭਾਰਤੀ ਸਪੇਸ ਸੰਸਥਾਨ ਇਸਰੋ ਨੂੰ ਸ਼ੱਭਕਾਮਨਾਵਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ : ਨੌਜਵਾਨ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਇਆ

ਇਹ ਪੁਲਾੜ ’ਚ ਭਾਰਤ ਦੀ ਵਧਦੀ ਤਾਕਤ ਦਾ ਨਤੀਜਾ ਹੈ ਹਾਲੇ ਸਾਡਾ ਚੰਦਰਯਾਨ ਧਰਤੀ ਦੀ ਜਮਾਤ ’ਚ ਹੈ ਪਰ ਉਸ ਦੀ ਸਭ ਤੋਂ ਵੱਡੀ ਚੁਣੌਤੀ ਚੰਦਰਮਾ ਦੀ ਸਤ੍ਹਾ ’ਤੇ ਸਫਲ ਸਥਾਪਿਤ ਹੋਣ ਦੀ ਹੈ, ਕਿਉਂਕਿ ਸਾਡਾ ਮਿਸ਼ਨ ਚੰਦਰਯਾਨ-2 ਸਫ਼ਲਤਾ ਦੇ ਨੇੜੇ ਪਹੁੰਚਣ ਤੋਂ ਬਾਅਦ ਨਾਕਾਮ ਗਿਆ ਸੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸਫਲਤਾਵਾਂ ਤੋਂ ਅਸੀਂ ਹਾਰ ਜਾਈਏ ਵਿਗਿਆਨੀਆਂ ਨੇ ਉਨ੍ਹਾਂ ਤਕਨੀਕੀ ਕਮੀਆਂ ਨੂੰ ਦੂਰ ਕਰ ਲਿਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਅਗਸਤ ਦੇ ਆਖਰੀ ਹਫਤੇ ’ਚ ਦੇਸ਼ ਦੇ ਪੁਲਾੜ ਵਿਗਿਆਨੀ ਚੰਦਰਯਾਨ-3 ਨੂੰ ਸਫ਼ਲਤਾਪੂਰਵਕ ਚੰਦਰਮਾ ’ਤੇ ਸਥਾਪਿਤ ਕਰਨ ’ਚ ਕਾਮਯਾਬ ਹੋਣਗੇ।

ਚੰਦਰਯਾਨ-2 : ਚੰਨ ਦਾ ਸਤ੍ਹਾ ਤੋਂ 2.1 ਕਿ.ਮੀ. ਪਹਿਲਾਂ ਧਰਤੀ ਨਾਲੋਂ ਸੰਪਰਕ ਟੁੱਟਿਆ ਸੀ
ਭਾਵੁਕ ਹੋਏ ਸ਼ਿਵਨ, ਮੋਦੀ ਨੇ ਦਿੱਤਾ ਦਿਲਾਸਾ | Chandrayaan-Two

ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਦੇ ਪ੍ਰਧਾਨ ਕੇ ਸ਼ਿਵਨ ਦੇਸ਼ ਦੇ ਮਹੱਪਵਪੂਰਨ ਮਿਸ਼ਨ ਚੰਦਰਯਾਨ-2 ‘ਚ ਆਏ ਅੜਿੱਕੇ ਤੋਂ ਬਾਦ ਭਾਵੁਕ ਹੋ ਗਏ ਜਿਸ ਨਾਲ ਉਨ੍ਹਾਂ ਦੀਆਂ ਅੱਖਾਂ ‘ਚ ਅੱਥਰੂ ਆ ਗਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਗਲ ਨਾਲ ਲਾ ਕੇ ਦਿਲਾਸਾ ਦਿੱਤਾ ਚੰਦਰਯਾਨ-2 ਮਿਸ਼ਨ ਦੇ ਲੈਂਡਰ ਵਿਕਰਮ ਦੇ ਚੰਦਰਮਾ ‘ਤੇ ਉੱਤਰਨ ਦੇ ਇਤਿਹਾਸਕ ਸੈਸ਼ਨ ‘ਚ ਸ਼ਾਮਲ ਹੋਣ ਲਈ ਇਸਰੋ ਦਫ਼ਤਰ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਦੀ ਸਵੇਰੇ ਰਾਸ਼ਟਰ ਨੂੰ ਸੰਬੋਧਨ ਕੀਤਾ ਉਨ੍ਹਾਂ ਨੇ ਵਿਗਿਆਨੀਆਂ ਦਾ ਮਨੋਬਲ ਅਤੇ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਉਹ ਨਿਰਾਸ਼ਾ ਦੇ ਪਲਾਂ ਨੂੰ ਪਿੱਛੇ ਛੱਡ ਕੇ ਦੇਸ਼ ਦੇ ਪੁਲਾੜ ਪ੍ਰੋਗਰਾਮ ਨੂੰ ਨਵੇਂ ਸੰਕਲਪ ਅਤੇ ਦ੍ਰਿੜ ਇੱਛਾ ਸ਼ਕਤੀ ਨਾਲ ਲਗਾਤਾਰ ਜਾਰੀ ਰੱਖਣ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲਦ ਹੀ ਨਵਾਂ ਸਵੇਰਾ ਹੋਵੇਗਾ ਅਤੇ ਦੇਸ਼ ਆਪਣੇ ਪੁਲਾੜ ਪ੍ਰੋਗਰਾਮਾਂ ‘ਚ ਪੂਰੀ ਤਰ੍ਹਾਂ ਸਫ਼ਲ ਰਹੇਗਾ। (Chandrayaan-Two)

ਇਹ ਵੀ ਪੜ੍ਹੋ : IND Vs AUS ODI Series : ਦੂਜਾ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ

ਸੰਬੋਧਨ ਤੋਂ ਬਾਦ ਮੋਦੀ ਉੱਥੇ ਮੌਜ਼ੂਦ ਸਾਰੇ ਵਿਗਿਆਨੀਆਂ ਨਾਲ ਨਿੱਜੀ ਤੌਰ ‘ਤੇ ਮਿਲੇ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ ਜਦੋਂ ਮੋਦੀ ਵਿਗਿਆਨੀਆਂ ਨਾਲ ਮਿਲ ਕੇ ਪਰਤ ਰਹੇ ਸਨ ਤਾਂ ਸ਼ਿਵਨ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਹ ਭਾਵੁਕ ਹੋ ਗਏ ਇਸ ‘ਤੇ ਮੋਦੀ ਨੇ ਅੱਗੇ ਵਧ ਕੇ ਉਨ੍ਹਾਂ ਨੂੰ ਗਲ ਨਾਲ ਲਾਇਆ ਸ਼ਿਵਨ ਦੀਆਂ ਅੱਖਾਂ ‘ਚ ਅੱਥਰੂ ਦੇਖ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਥਾਪੀ ਦਿੰਦਿਆਂ ਦਿਲਾਸਾ ਦਿੱਤਾ ਅਤੇ ਆਪਣੇ ਯਤਨ ਜਾਰੀ ਰੱਖਣ ਨੂੰ ਕਿਹਾ ਮੋਦੀ ਚੰਦਰਯਾਨ-2 ਦੇ ਸਫ਼ਰ ਦੇ ਆਖ਼ਰੀ ਪਲਾਂ ਦੇ ਗਵਾਹ ਬਣਨ ਲਈ ਸ਼ੁੱਕਰਵਾਰ ਸ਼ਾਮ ਨੂੰ ਇਸਰੋ ਦਫ਼ਤਰ ਪਹੁੰਚੇ ਸਨ ਚੰਦਰਚਾਨ-2 ਦੇ ਲੈਂਡਰ ਵਿਕਰਮ ਦੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉੱਤਰਨ  ਸਮੇਂ ਰਾਤ 1:30 ਵਜੇ ਸ੍ਰੀ ਮੋਦੀ ਇਸਰੋ ਵਿਗਿਆਨੀਆਂ ਨਾਲ ਮੌਜ਼ੂਦ ਸਨ ਉਨ੍ਹਾਂ ਨਾਲ ਦੇਸ਼ ਭਰ ਦੇ ਸਕੂਲਾਂ ਦੇ ਚੁਣੇ 70 ਵਿਦਿਆਰਥੀ ਵੀ ਹਾਜ਼ਰ ਸਨ Âਸਰੋ ਦੇ ਵਿਗਿਆਨੀਆਂ ਦੀ ਉਪਲੱਬਧੀ ‘ਤੇ ਹੈ ਮਾਣ : ਨਿਤਿਸ਼।

ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਚੰਨ ਦੀ ਸਤ੍ਹਾ ਤੋਂ ਸਿਰਫ਼ 2.1 ਕਿਲੋਮੀਟਰ ਪਹਿਲਾਂ ਸੰਪਰਕ ਟੁੱਟ ਜਾਣ ‘ਤੇ ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਦੇ ਵਿਗਿਆਨੀਆਂ ਦਾ ਹੌਂਸਲਾ ਵਧਾਉਂਦੇ ਹੋਏ ਅੱਜ ਕਿਹਾ, ‘ਤੁਹਾਡੀਆਂ ਉਪਲੱਬਧੀਆਂ ‘ਤੇ ਸਾਨੂੰ ਮਾਣ ਹੈ ਕੁਮਾਰ ਨੇ ਮਾਈਕਰੋ ਬਲਾਗਿੰਗ ਸਾਈਟ ਟਵਿੱਟਰ ‘ਤੇ ਟਵੀਟ ਕਰਕੇ ਕਿਹਾ, ਚੰਦਰਯਾਨ-2 ਮਿਸ਼ਨ ਦੀ ਮਹੱਤਵਪੂਰਨ ਉਪਲੱਬਧੀ ਲਈ ਸਾਨੂੰ ਇਸਰੋ ਦੇ ਵਿਗਿਆਨੀਆਂ ‘ਤੇ ਮਾਣ ਹੈ ਅੰਕੜੇ ਜੁਟਾਏ ਜਾ ਰਹੇ ਹਨ, ਜਿਸ ਨਾਲ ਸਾਨੂੰ ਭਵਿੱਖ ਦੇ ਵਿਗਿਆਨਕ ਯਤਨਾਂ ‘ਚ ਕਾਫ਼ੀ ਮੱਦਦ ਮਿਲੇਗੀ  ਜਿਕਰਯੋਗ ਹੈ ਕਿ ਚੰਦਰਯਾਨ-2 ਦੇ ਲੈਂਡਰ ਵਿਕਰਮ ਦੇ ਕੱਲ੍ਹ ਦੇਰ ਰਾਤ ਚੰਦਰਮਾ ਦੀ ਸਤ੍ਹਾ ‘ਤੇ ਉੱਤਰਨ ਦਾ ਕ੍ਰਮ ਪਹਿਲਾਂ ਨਿਰਧਾਰਿਤ ਯੋਜਨਾ ਅਨੁਸਾਰ ਚੱਲ ਰਿਹਾ ਸੀ ਅਤੇ ਚੰਨ ਦੀ ਸਤ੍ਹਾ ਤੋਂ 2.1 ਕਿਲੋਮੀਟਰ ਦੀ ਦੂਰੀ ਤੱਕ ਉਸਦਾ ਪ੍ਰਦਰਸ਼ਨ ਆਮ ਸੀ, ਪਰ ਇਸ ਤੋਂ ਬਾਦ ਧਰਤੀ ‘ਤੇ ਸਥਿਤ ਕੇਂਦਰ ਨਾਲੋਂ ਲੈਂਡਰ ਦਾ ਸੰਪਰਕ ਟੁੱਟ ਗਿਆ।

ਚੰਦਰਯਾਨ-2: ਚੱਲਿਆ ਚੰਨ ਦੇ ਪਾਰ
ਪ੍ਰਮੋਦ ਭਾਰਗਵ

ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਨੇ ਚੰਨ ‘ਤੇ ਚੰਦਰਯਾਨ-2 ਪੁਲਾੜ ਵੱਲ ਭੇਜ ਦਿੱਤਾ ਹੈ। ਇਹ ਯਾਨ ਇਸਰੋ ਮੁਖੀ ਕੇ. ਸਿਵਨ ਦੀ ਅਗਵਾਈ ਵਿੱਚ ਸ਼੍ਰੀਹਰੀ ਕੋਟਾ ਦੇ ਪੁਲਾੜ ਕੇਂਦਰ ਤੋਂ ਬੀਤੇ ਦਿਨ ਦੁਪਹਿਰ 2 ਵੱਜ ਕੇ 43 ਮਿੰਟ ‘ਤੇ ਛੱਡਿਆ ਗਿਆ। 3 ਲੱਖ 75 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਕੇ ਸਤੰਬਰ 2019 ਨੂੰ ਚੰਨ ਦੇ ਦੱਖਣੀ ਧਰੁਵ ਦੀ ਧਰਤੀ ‘ਤੇ ਉੱਤਰੇਗਾ। ਇਸ ਯਾਨ ਦਾ 600 ਕਿੱਲੋਗ੍ਰਾਮ ਭਾਰ ਵੀ ਵਧਾਇਆ ਗਿਆ ਹੈ। ਦਰਅਸਲ, ਪ੍ਰਯੋਗਾਂ ਦੌਰਾਨ ਪਤਾ ਲੱਗਾ ਕਿ ਉਪਗ੍ਰਹਿ ‘ਚੋਂ ਜਦੋਂ ਚੰਨ ‘ਤੇ ਉੱਤਰਨ ਵਾਲਾ ਹਿੱਸਾ ਬਾਹਰ ਆਵੇਗਾ ਤਾਂ ਇਹ ਹਿੱਲਣ ਲੱਗੇਗਾ। ਲਿਹਾਜ਼ਾ ਇਸਦਾ ਭਾਰ ਵਧਾਉਣ ਦੀ ਜ਼ਰੂਰਤ ਪਈ। ਹੁਣ ਇਸਦਾ 13 ਸਵਦੇਸ਼ੀ ਵਿਗਿਆਨਕ ਉਪਕਰਨਾਂ ਅਤੇ ਉਪਗ੍ਰਹਿ ਸਮੇਤ ਕੁੱਲ ਭਾਰ 38 ਕੁਇੰਟਲ ਦੇ ਲਗਭਗ ਹੈ। ਸਵਦੇਸ਼ੀ ਜੀਐਸਐਲਬੀ ਮਾਰਕ ਤਿੰਨ ਰਾਕੇਟ ਇਸਨੂੰ ਪੁਲਾੜ ਵਿੱਚ ਪਹੁੰਚਾਏਗਾ। ਇਸਦੇ ਤਿੰਨ ਭਾਗ ਹਨ। ਲੈਂਡਰ, ਆਰਬਿਟਰ ਅਤੇ ਰੋਵਰ। ਰੋਵਰ ਵਿੱਚ ‘ਪ੍ਰਗਿਆਨ’ ਬੇਹੱਦ ਮਹੱਤਵਪੂਰਨ ਹੈ। ਇਹੀ ਪ੍ਰਗਿਆਨ ਚੰਦਰਮੇ ਦੇ ਦੱਖਣੀ ਧੁਰਵ ‘ਤੇ ਉੱਤਰਨ ਤੋਂ ਬਾਅਦ ਆਪਣੇ ਕੰਮ ਵਿੱਚ ਜੁਟ ਜਾਵੇਗਾ। ਇੱਥੋਂ ਦੀ ਸਤ੍ਹਾ ਵਿੱਚ ਪਾਣੀ ਅਤੇ ਖਣਿੱਜਾਂ ਦੀ ਖੋਜ ਕਰੇਗਾ। ਚੰਨ ‘ਤੇ ਹੀਲੀਅਮ ਦੀ ਖੋਜ ਕਰਕੇ ਉਸ ਨਾਲ ਧਰਤੀ ‘ਤੇ ਫਿਊਜਨ ਪ੍ਰਣਾਲੀ ਨਾਲ ਊਰਜਾ ਦੀ ਸਮੱਸਿਆ ਦਾ ਹੱਲ ਕਰਨ ਦੀ ਕਲਪਨਾ ਵਿਗਿਆਨੀਆਂ ਦੇ ਦਿਮਾਗ ਵਿੱਚ ਹੈ। ਦਰਅਸਲ ਫਿਲਹਾਲ ਚੰਨ ‘ਤੇ ਘੋਰ ਹਨ੍ਹੇਰਾ ਅਤੇ ਸੰਨਾਟਾ ਪਸਰਿਆ ਹੈ। ਇਸ ਲਈ ਬਨਾਉਟੀ ਤਰੀਕਿਆਂ ਨਾਲ ਬਿਜਲੀ ਪੈਦਾ ਕੀਤੀ ਜਾਵੇਗੀ। ਇੱਥੇ ਜੀਵਨਦਾਈ ਤੱਤ ਹਵਾ, ਪਾਣੀ ਅਤੇ ਅੱਗ ਨਹੀਂ ਹਨ। ਇਹ ਤੱਤ ਨਹੀਂ ਹਨ ਇਸ ਲਈ, ਜੀਵਨ ਵੀ ਨਹੀਂ ਹੈ। ਇੱਥੇ ਸਾਢੇ 14 ਦਿਨ ਦੇ ਬਰਾਬਰ ਇੱਕ ਦਿਨ ਹੁੰਦਾ ਹੈ। ਧਰਤੀ ‘ਤੇ ਅਜਿਹਾ ਕਿਤੇ ਨਹੀਂ ਹੈ। ਬਾਵਜੂਦ ਇੱਥੇ ਮਨੁੱਖ ਨੂੰ ਵਸਾਉਣ ਦੀ ਤਿਆਰੀ ਵਿੱਚ ਦੁਨੀਆ ਦੇ ਵਿਗਿਆਨੀ ਜੁਟੇ ਹਨ।

ਖੈਰ, ਚੰਨ ‘ਤੇ ਜੀਵਨ ਦੀਆਂ ਸਥਿਤੀਆਂ ਨੂੰ ਜਾਨਣ ਤੋਂ ਪਹਿਲਾਂ, ਇਸਦੀ ਭੂਗੋਲਿਕ ਸਥਿਤੀ ਨੂੰ ਸਮਝਦੇ ਹਾਂ। ਚੰਨ ਧਰਤੀ ਦਾ ਸਭ ਤੋਂ ਕਰੀਬੀ ਗ੍ਰਹਿ ਹੈ। ਇਸ ਲਈ ਇਸਨੂੰ ਜਾਣਨ ਦੀ ਕਾਹਲੀ ਖਗੋਲ-ਵਿਗਿਆਨੀਆਂ ਨੂੰ ਹਮੇਸ਼ਾ ਰਹੀ ਹੈ। ਦਰਅਸਲ ਜਦੋਂ ਧਰਤੀ ਹੋਂਦ ਵਿੱਚ ਆਈ, ਉਸੇ ਦੇ ਬਰਾਬਰ ਚੰਨ ਦਾ ਨਿਰਮਾਣ ਹੋਇਆ। ਇਹ ਗ੍ਰਹਿ ਜਦੋਂ ਬੀਜ ਰੂਪ ਵਿੱਚ ਸਨ, ਤਦ ਇਨ੍ਹਾਂ ਦੇ ਵਿਕਾਸਕ੍ਰਮ ਦੀ ਸ਼ੁਰੂਆਤ ਛੋਟੇ ਗ੍ਰਹਿਆਂ ਦੇ ਰੂਪ ਵਿੱਚ ਹੋਈ ਸੀ। ਸ਼ੁਰੂਆਤ ਹਾਲਤ ਵਿੱਚ ਇਹ ਦੋਵੇਂ ਗ੍ਰਹਿ-ਬੀਜ ਧਰਤੀ ਦੀ ਜਮਾਤ ਵਿੱਚ ਹੀ ਲੰਮੇ ਸਮੇਂ ਤੱਕ ਘੁੰਮਦੇ ਰਹੇ। ਇਸ ਸਮੇਂ ਵਿੱਚ ਇਹ ਗ੍ਰਹਿ ਆਕਾਸ਼ ਵਿੱਚ ਭਟਕਣ ਵਾਲੇ ਉਲਕਾ-ਪਿੰਡਾਂ, ਛੋਟੇ-ਗ੍ਰਹਿਆਂ ਅਤੇ ਹੋਰ ਘਾਤਕ ਵਸਤੂਆਂ ਦੇ ਵਾਰ ਆਪਣੀ ਛਾਤੀ ‘ਤੇ ਝੱਲਦੇ ਰਹੇ। ਭਾਵ, ਇਨ੍ਹਾਂ ਦਾ ਲਗਾਤਾਰ ਵਿਸਥਾਰ ਹੁੰਦਾ ਰਿਹਾ। ਫਿਰ ਸਮਾਂ ਪਾ ਕੇ ਧਰਤੀ ਅਤੇ ਚੰਨ ਪੂਰਨ ਗ੍ਰਹਿਆਂ ਦੇ ਰੂਪ ਵਿੱਚ ਹੋਂਦ ਵਿੱਚ ਆਏ। ਖਗੋਲ ਵਿਗਿਆਨੀ ਵੀ ਹੁਣ ਮੰਨਣ ਲੱਗੇ ਹਨ ਕਿ ਗ੍ਰਹਿਆਂ ਦੀਆਂ ਨਿਰਮਾਣ ਵਿਧੀਆਂ ਇਹੀ ਹਨ।

ਭਾਰਤੀ ਪੁਲਾੜ ਏਜੰਸੀ ਇਸਰੋ ਪਹਿਲੀ ਵਾਰ ਆਪਣੇ ਯਾਨ ਨੂੰ ਚੰਨ ਦੇ ਦੱਖਣ ਧਰੁਵ ‘ਤੇ ਲਾਹੁਣ ਦੀ ਕੋਸ਼ਿਸ਼ ਵਿੱਚ ਹੈ। ਯਾਦ ਰਹੇ ਭਾਰਤ ਦੁਆਰਾ 2008 ਵਿੱਚ ਭੇਜੇ ਗਏ ਚੰਦਰਯਾਨ-1 ਨੇ ਹੀ ਦੁਨੀਆ ਵਿੱਚ ਪਹਿਲੀ ਵਾਰ ਚੰਨ ‘ਤੇ ਪਾਣੀ ਹੋਣ ਦੀ ਖੋਜ ਕੀਤੀ ਹੈ। ਚੰਦਰਯਾਨ-2 ਇਸ ਅਭਿਆਨ ਦਾ ਵਿਸਥਾਰ ਹੈ। ਇਹ ਅਭਿਆਨ ਮਨੁੱਖ ਨੂੰ ਚੰਨ ‘ਤੇ ਉਤਾਰਨ ਵਰਗਾ ਹੀ ਚਮਤਕਾਰਿਕ ਹੋਵੇਗਾ। ਇਸ ਅਭਿਆਨ ਦੀ ਲਾਗਤ ਕਰੀਬ 800 ਕਰੋੜ ਰੁਪਏ ਆਵੇਗੀ। ਚੰਨ ‘ਤੇ ਉੱਤਰਨ ਵਾਲਾ ਯਾਨ ਹੁਣ ਤੱਕ ਚੰਨੇ ਦੇ ਅਛੂਤੇ ਹਿੱਸੇ ਦੱਖਣ ਧਰੁਵ ਦੇ ਰਹੱਸਾ ਨੂੰ ਫਰੋਲੇਗਾ। ਚੰਦਰਯਾਨ-2 ਇਸਰੋ ਦਾ ਪਹਿਲਾ ਅਜਿਹਾ ਯਾਨ ਹੈ, ਜੋ ਕਿਸੇ ਦੂਜੇ ਗ੍ਰਹਿ ਦੀ ਜ਼ਮੀਨ ‘ਤੇ ਆਪਣਾ ਯਾਨ ਉਤਾਰੇਗਾ। ਦੱਖਣੀ ਧਰੁਵ ‘ਤੇ ਯਾਨ ਨੂੰ ਭੇਜਣ ਦਾ ਉਦੇਸ਼ ਇਸ ਲਈ ਅਹਿਮ ਹੈ, ਕਿਉਂਕਿ ਇਹ ਥਾਂ ਦੁਨੀਆ ਦੇ ਪੁਲਾੜ ਵਿਗਿਆਨੀਆਂ ਲਈ ਹੁਣ ਤੱਕ ਰਹੱਸਮਈ ਬਣੀ ਹੋਈ ਹੈ। ਇੱਥੋਂ ਦੀਆਂ ਚੱਟਾਨਾਂ 10 ਲੱਖ ਸਾਲ ਤੋਂ ਵੀ ਜ਼ਿਆਦਾ ਪੁਰਾਣੀਆਂ ਦੱਸੀਆਂ ਗਈਆਂ ਹਨ। ਇਨ੍ਹਾਂ ਪ੍ਰਾਚੀਨ ਚੱਟਾਨਾਂ ਦੇ ਅਧਿਐਨ ਨਾਲ ਬ੍ਰਹਿਮੰਡ ਦੀ ਉਤਪਤੀ ਨੂੰ ਸਮਝਣ ਵਿੱਚ ਮੱਦਦ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਇਸ ‘ਤੇ ਟੀਚਾ ਸਾਧਣ ਦਾ ਹੋਰ ਉਦੇਸ਼ ਚੰਨ ਦੇ ਇਸ ਖੇਤਰ ਦਾ ਹੁਣ ਤੱਕ ਅਛੂਤਾ ਰਹਿਣਾ ਵੀ ਹੈ। ਦੱਖਣੀ ਧਰੁਪ ‘ਤੇ ਹੁਣ ਤੱਕ ਕੋਈ ਵੀ ਯਾਨ ਨਹੀਂ ਉਤਾਰਿਆ ਗਿਆ ਹੈ। ਹੁਣ ਤੱਕ ਦੇ ਅਭਿਆਨਾਂ ਵਿੱਚ ਜ਼ਿਆਦਾਤਰ ਯਾਨ ਚੰਨ ਦੀ ਭੂਮੱਧ ਰੇਖਾ ਦੇ ਆਸ-ਪਾਸ ਹੀ ਉੱਤਰਦੇ ਰਹੇ ਹਨ। ਚੰਨ ‘ਤੇ ਉੱਤਰਨ ਦੀ ਦਿਲਚਸਪੀ ਇਸ ਲਈ ਵੀ ਹੈ, ਕਿਉਂਕਿ ਇੱਥੇ ਇੱਕ ਤਾਂ ਪਾਣੀ ਉਪਲੱਬਧ ਹੋਣ ਦੀ ਸੰਭਾਵਨਾ ਜੁੜ ਗਈ ਹੈ, ਦੂਜਾ, ਇੱਥੇ ਊਰਜਾ ਉਤਸਰਜਨ ਦੀਆਂ ਸੰਭਾਨਵਾਂ ਨੂੰ ਵੀ ਤਲਾਸ਼ਿਆ ਜਾ ਰਿਹਾ ਹੈ। ਊਰਜਾ ਅਤੇ ਪਾਣੀ ਦੋ ਹੀ ਅਜਿਹੇ ਕੁਦਰਤ ਦੇ ਅਨੋਖੇ ਤੱਤ ਹਨ, ਜੋ ਮਨੁੱਖ ਨੂੰ ਜਿੰਦਾ ਅਤੇ ਗਤੀਸ਼ੀਲ ਬਣਾਈ ਰੱਖ ਸਕਦੇ ਹਨ ।

ਦਰਅਸਲ ਪੁਲਾੜ ਵਿੱਚ ਮੌਜੂਦ ਗ੍ਰਹਿਆਂ ‘ਤੇ ਯਾਨਾਂ ਨੂੰ ਭੇਜਣ ਦੀ ਪ੍ਰਕਿਰਿਆ ਬੇਹੱਦ ਮੁਸ਼ਕਲ ਅਤੇ ਸੰਭਾਵਨਾਵਾਂ ਨਾਲ ਭਰੀ ਹੁੰਦੀ ਹੈ। ਜੇਕਰ ਅਵਰੋਹ ਦਾ ਕੋਣ ਜ਼ਰਾ ਵੀ ਡਿੱਗ ਜਾਵੇ ਜਾਂ ਫਿਰ ਰਫ਼ਤਾਰ ਦਾ ਸੰਤੁਲਨ ਥੋੜ੍ਹਾ ਜਿਹਾ ਹੀ ਡੋਲ ਜਾਵੇ ਤਾਂ ਕੋਈ ਵੀ ਚੰਨ-ਅਭਿਆਨ ਜਾਂ ਤਾਂ ਚੰਨ ‘ਤੇ ਜਾ ਕੇ ਤਬਾਹ ਹੋ ਜਾਂਦਾ ਹੈ, ਜਾਂ ਫਿਰ ਆਕਾਸ਼ ਵਿੱਚ ਕਿਤੇ ਭਟਕ ਜਾਂਦਾ ਹੈ। ਇਸਨੂੰ ਨਾ ਤਾਂ ਭਾਲਿਆ ਜਾ ਸਕਦਾ ਹੈ ਅਤੇ ਨਾ ਹੀ ਕੰਟਰੋਲ ਕਰਕੇ ਦੁਬਾਰਾ ਟੀਚੇ ‘ਤੇ ਲਿਆਇਆ ਜਾ ਸਕਦਾ ਹੈ।

ਇਸ ਲਈ 15 ਜੁਲਾਈ ਨੂੰ ਖਰਾਬੀ ਦਾ ਥੋੜ੍ਹੀ ਜਿਹਾ ਸ਼ੱਕ ਹੋਣ ਤੋਂ ਬਾਅਦ ਇਸਦਾ ਐਨ ਵਕਤ ‘ਤੇ ਪ੍ਰੀਖਣ ਟਾਲ਼ ਦਿੱਤਾ ਸੀ। 1960 ਦੇ ਦਹਾਕੇ ਵਿੱਚ ਜਦੋਂ ਅਮਰੀਕਾ ਨੇ ਉਪਗ੍ਰਹਿ ਭੇਜੇ ਸਨ, ਉਦੋਂ ਉਸਦੇ ਸ਼ੁਰੂ ਦੇ ਛੇ ਪ੍ਰੀਖਣਾਂ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਸਨ। ਅਣਵੰਡੇ ਸੋਵੀਅਤ ਸੰਘ ਨੇ 1959 ਤੋਂ 1976 ਵਿੱਚ 29 ਅਭਿਆਨਾਂ ਨੂੰ ਅੰਜਾਮ ਦਿੱਤਾ। ਇਹਨਾਂ ‘ਚੋਂ ਨੌਂ ਨਾਕਾਮ ਰਹੇ ਸਨ। 1959 ਵਿੱਚ ਰੂਸ ਨੇ ਪਹਿਲਾ ਉਪਗ੍ਰਹਿ ਭੇਜ ਕੇ ਇਸ ਮੁਕਾਬਲੇ ਨੂੰ ਰਫ਼ਤਾਰ ਦੇ ਦਿੱਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ 67 ਚੰਨ-ਅਭਿਆਨ ਹੋ ਚੁੱਕੇ ਹਨ, ਪਰ ਚੰਨ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਜੁਟਾਈ ਜਾ ਸਕੀ ਹੈ। ਇਸ ਹੋੜ ਦਾ ਹੀ ਨਤੀਜਾ ਰਿਹਾ ਕਿ ਅਮਰੀਕਾ ਦੇ ਤੱਤਕਾਲੀਨ ਰਾਸ਼ਟਰਪਤੀ ਜਾਨ ਐਫ ਕੈਨੇਡੀ ਨੇ ਚੰਨ ‘ਤੇ ਮਨੁੱਖ ਭੇਜਣ ਦਾ ਸੰਕਲਪ ਲੈ ਲਿਆ। 20 ਜੁਲਾਈ 1969 ਨੂੰ ਅਮਰੀਕਾ ਨੇ ਇਹ ਇਤਿਹਾਸਕ ਉਪਲੱਬਧੀ ਵਿਗਿਆਨੀ ਨੀਲ ਆਰਮਸਟਰਾਂਗ ਅਤੇ ਬਜ ਐਲਡਰਿਨ ਨੂੰ ਚੰਨ ‘ਤੇ ਉਤਾਰ ਕੇ ਪ੍ਰਾਪਤ ਵੀ ਕਰ ਲਈ। ਇਸ ਨਾਲ ਕਦਮ ਮਿਲਾਉਂਦੇ ਹੋਏ ਰੂਸ ਨੇ 3 ਅਪਰੈਲ 1984 ਨੂੰ ਵਿਗਿਆਨੀ ਸਨੇਕਾਲੋਵ, ਮਾਲੀਸ਼ੇਵ ਬਾਈਕਾਨੂਰ ਅਤੇ ਰਾਕੇਸ਼ ਸ਼ਰਮਾ ਨੂੰ ਪੁਲਾਡ ਯਾਨ ਸੋਊਜ ਟੀ-11 ਵਿੱਚ ਬਿਠਾ ਕੇ ਚੰਨ ‘ਤੇ ਭੇਜਣ ਦੀ ਸਫ਼ਲਤਾ ਹਾਸਲ ਕੀਤੀ। ਇਸ ਕੜੀ ਵਿੱਚ ਚੀਨ 2003 ਵਿੱਚ ਮਾਨਵਯੁਕਤ ਯਾਨ ਚੰਨ ‘ਤੇ ਉਤਾਰਨ ਵਿੱਚ ਸਫਲ ਹੋ ਚੁੱਕਾ ਹੈ ।

ਰੂਸ ਅਤੇ ਅਮਰੀਕਾ ਹੋਰ ਸਮਾਂ ਪਾ ਕੇ ਚੰਨ-ਅਭਿਆਨਾਂ ਤੋਂ ਇਸ ਲਈ ਪਿੱਛੇ ਹਟ ਗਏ, ਕਿਉਂਕਿ ਇੱਕ ਤਾਂ ਇਹ ਬਹੁਤ ਖਰਚੀਲੇ ਸਨ, ਦੂਜਾ, ਮਾਨਵਯੁਕਤ ਯਾਨ ਭੇਜਣ ਦੇ ਬਾਵਜੂਦ ਚੰਨ ਦੇ ਖਗੋਲੀ ਰਹੱਸਾਂ ਦੇ ਨਵੇਂ ਖੁਲਾਸੇ ਨਹੀਂ ਹੋ ਸਕੇ। ਉੱਥੇ ਮਨੁੱਖੀ ਬਸਤੀਆਂ ਵਸਾਏ ਜਾਣ ਦੀਆਂ ਸੰਭਾਵਨਾਵਾਂ ਵੀ ਨਹੀਂ ਤਲਾਸ਼ੀਆਂ ਜਾ ਸਕੀਆਂ। ਭਾਵ, ਦੋਵਾਂ ਹੀ ਦੇਸ਼ਾਂ ਦੀ ਹੋੜ ਬਿਨਾਂ ਕਿਸੇ ਨਤੀਜੇ ‘ਤੇ ਪੁੱਜੇ ਠੰਢੀ ਪੈਂਦੀ ਚਲੀ ਗਈ। ਪਰ 90 ਦੇ ਦਹਾਕੇ ਵਿੱਚ ਚੰਨ ਨੂੰ ਲੈ ਕੇ ਫਿਰ ਤੋਂ ਦੁਨੀਆ ਦੇ ਸਮਰੱਥਾਵਾਨ ਦੇਸ਼ਾਂ ਦੀ ਦਿਲਚਸਪੀ ਵਧਣ ਲੱਗੀ। ਅਜਿਹਾ ਉਦੋਂ ਹੋਇਆ ਜਦੋਂ ਚੰਨ ‘ਤੇ ਬਰਫੀਲੇ ਪਾਣੀ ਅਤੇ ਭਵਿੱਖ ਦੇ ਬਾਲਣ ਦੇ ਰੂਪ ਵਿੱਚ ਹੀਲੀਅਮ-3 ਦੀ ਵੱਡੀ ਮਾਤਰਾ ਵਿੱਚ ਉਪਲੱਬਧ ਹੋਣ ਦੀਆਂ ਜਾਣਕਾਰੀਆਂ ਮਿਲਣ ਲੱਗੀਆਂ। ਵਿਗਿਆਨੀ ਦਾਅਵਾ ਕਰ ਰਹੇ ਹਨ ਕਿ ਊਰਜਾ ਉਤਪਾਦਨ ਦੀ ਫਿਊਜਨ ਤਕਨੀਕ ਦੇ ਵਿਵਹਾਰਕ ਹੁੰਦਿਆਂ ਹੀ ਬਾਲਣ ਦੇ ਸਰੋਤ ਵਜੋਂ ਚੰਨ ਦੀ ਉਪਯੋਗਿਤਾ ਵਧ ਜਾਵੇਗੀ। ਇਹ ਸਥਿਤੀ ਆਉਣ ਵਾਲੇ ਦੋ ਦਹਾਕਿਆਂ ਦੇ ਅੰਦਰ ਬਣ ਸਕਦੀ ਹੈ। ਭਾਵ, ਭਵਿੱਖ ਵਿੱਚ ਉਨ੍ਹਾਂ ਦੇਸ਼ਾਂ ਨੂੰ ਇਹ ਬਾਲਣ ਉਪਲੱਬਧ ਹੋ ਪਾਵੇਗਾ, ਜੋ ਹੁਣੇ ਤੋਂ ਚੰਨ ਤੱਕ ਦੀ ਆਵਾਜਾਈ ਨੂੰ ਸਸਤੀ ਤੇ ਲਾਭਦਾਇਕ ਬਣਾਉਣ ਵਿੱਚ ਜੁਟੇ ਹਨ। ਅਜਿਹੇ ਵਿੱਚ ਜਾਪਾਨ ਅਤੇ ਭਾਰਤ ਦਾ ਨਾਲ ਆਉਣਾ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਚੰਨ ਦੇ ਪਰਿਪੱਖ ਵਿੱਚ ਦੋਵਾਂ ਦੀ ਤਕਨੀਕੀ ਯੋਗਤਾ ਆਪਸ ਵਿੱਚ ਪੂਰਕ ਸਿੱਧ ਹੋ ਰਹੀ ਹੈ। ਮੰਗਲ ਹੋਵੇ ਜਾਂ ਫਿਰ ਚੰਨ ਘੱਟ ਲਾਗਤ ਦੇ ਪੁਲਾੜ ਯਾਨ ਭੇਜਣ ਵਿੱਚ ਭਾਰਤ ਨੇ ਵਿਸ਼ੇਸ਼ ਯੋਗਤਾ ਪ੍ਰਾਪਤ ਕਰ ਲਈ ਹੈ। ਇਸ ਚੰਦਰਯਾਨ-2 ‘ਤੇ 978 ਕਰੋੜ ਰੁਪਏ ਖਰਚ ਆਵੇਗਾ। ਦੂਜੇ ਪਾਸੇ ਜਾਪਾਨ ਨੇ ਹਾਲ ਹੀ ਵਿੱਚ ਚੰਨ ‘ਤੇ 50 ਕਿਮੀ. ਲੰਮੀ ਇੱਕ ਅਜਿਹੀ ਕੁਦਰਤੀ ਸੁਰੰਗ ਖੋਜ ਲਈ ਹੈ, ਜਿਸ ‘ਚੋਂ ਭਿਆਨਕ ਲਾਵਾ ਫੁੱਟ ਰਿਹਾ ਹੈ। ਚੰਨ ਦੀ ਸਤ੍ਹਾ ‘ਤੇ ਰੈਡੀਏਸ਼ਨ ਨਾਲ ਯੁਕਤ ਇਹ ਲਾਵਾ ਹੀ ਅੱਗ ਰੂਪੀ ਉਹ ਤੱਤ ਹੈ, ਜੋ ਚੰਨ ‘ਤੇ ਮਨੁੱਖ ਦੇ ਟਿਕੇ ਰਹਿਣ ਦੀਆਂ ਬੁਨਿਆਦੀ ਸ਼ਰਤਾਂ ‘ਚੋਂ ਇੱਕ ਹੈ। ਇਸ ਲਾਵਾ ਸੁਰੰਗ ਦੇ ਆਲੇ-ਦੁਆਲੇ ਹੀ ਅਜਿਹਾ ਮਾਹੌਲ ਬਣਾਇਆ ਜਾਣਾ ਸੰਭਵ ਹੈ, ਜਿੱਥੇ ਮਨੁੱਖ ਜੀਵਨ-ਰੱਖਿਆ ਦੇ ਬਨਾਉਟੀ ਉਪਕਰਨਾਂ ਤੋਂ ਅਜ਼ਾਦ ਰਹਿੰਦੇ ਹੋਏ, ਕੁਦਰਤੀ ਰੂਪ ਨਾਲ ਜੀਵਨ-ਨਿਰਵਾਹ ਕਰ ਸਕੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।