Gang - Sach Kahoon Punjabi
ਪੁਲਿਸ ਵੱਲੋਂ ਲੁਟੇਰਾ ਗਿਰੋਹ ਦੇ ਚਾਰ ਮੈਂਬਰ ਕਾਬੂ ਕਰਨ ਦਾ ਦਾਅਵਾ
robbers | ਪੁਲਿਸ ਵੱਲੋਂ ਲੁਟੇਰਾ ਗਿਰੋਹ ਦੇ ਚਾਰ ਮੈਂਬਰ ਕਾਬੂ ਕਰਨ ਦਾ ਦਾਅਵਾ
ਮਲੋਟ, (ਮਨੋਜ) ਮਲੋਟ ਸਿਟੀ ਪੁਲਿਸ ਨੇ ਲੁਟੇਰਾ (robbers) ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਇਕ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਜਾਣਕਾਰੀ ਅਨੁਸਾਰ ਏ.ਐਸ.ਆਈ. ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ‘ਤੇ ਸ਼ੇਖੂ ਰੋਡ ਝਾੜੀਆਂ ਵਿੱਚ  ਵਾਰਦਾਤ ਦੀ ਤਿਆਰੀ ਵਿੱਚ ਬੈਠੇ ਇੱਕ ਲੁਟੇਰਾ ਗਿਰੋਹ ਦੇ ਸੰਜੀਤ ਪੁੱਤਰ ਸੋਹਨ ਲਾਲ, ਲਖਵੀਰ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਮਲੋਟ, ਮਨਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਅਤੇ ਸੁਖਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਖੂਨਣ ਕਲਾਂ ਸਮੇਤ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਨੇ ਇਹਨਾਂ ਪਾਸੋਂ ਇੱਕ 12 ਬੋਰ ਦਾ ਦੇਸੀ ਕੱਟਾ, 4 ਜਿੰਦਾ ਕਾਰਤੂਸ, ਕਾਪਾ, ਇੱਕ ਰਾਡ ਅਤੇ ਚੋਰੀ ਦਾ ਮੋਟਰਸਾਇਕਲ ਬਰਾਮਦ ਕੀਤਾ ਹੈ। ਪੁਲਿਸ ਦੀ ਕਾਰਵਾਈ ਦੌਰਾਨ ਇੱਕ ਮੁਲਜਮ ਭੱਜਣ ਵਿੱਚ ਕਾਮਯਾਬ ਹੋ ਗਿਆ ਜਿਸ ਦੀ ਸ਼ਨਾਖਤ ਨਰੇਸ਼ ਕੁਮਾਰ ਪੁੱਤਰ ਨਾਮਲੂਮ ਵਾਸੀ ਮਲੋਟ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। robbers
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰਿਆਣੇ ਦੇ ਟਰਾਲੇ ਸਮੇਤ ਚੋਰ ਗਿਰੋਹ ਦੇ 2 ਸਰਗਰਮ ਮੈਂਬਰ ਪੁਲਿਸ ਅੜਿੱਕੇ
40 ਟਾਇਰ, 15 ਰਿੰਮ ਹੋਏ ਬਰਾਮਦ, ਚੋਰੀ ਦੇ ਟਾਇਰ ਖਰੀਦਣ ਵਾਲਾ ਵੀ ਕਾਬੂ
ਸੰਗਰੂਰ (ਗੁਰਪ੍ਰੀਤ ਸਿੰਘ ) | ਸੰਗਰੂਰ ਪੁਲਿਸ ਨੇ ਟਰਾਲਾ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਇੱਕ ਚੋਰੀ ਦੇ ਟਰਾਲੇ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਅਨੁਸਾਰ ਕਥਿਤ ਦੋਸ਼ੀਆਂ ਕੋਲੋਂ 40 ਟਾਇਰ ਤੇ 15 ਰਿੰਮ ਵੀ ਬਰਾਮਦ ਕਰਵਾਏ ਹਨ ਅੱਜ ਪ੍ਰੈਸ ਕਾਨਫਰੰਸ ਦੌਰਾਨ ਹਰਿੰਦਰ ਸਿੰਘ ਐਸਪੀ (ਡੀ) ਨੇ ਦੱਸਿਆ ਕਿ ਪੁਲਿਸ ਦੀ ਟੀਮ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਕੁਝ ਵਿਅਕਤੀ ਜਿਹੜੇ ਟਰਾਲੇ ਚੋਰੀ ਕਰਦੇ ਹਨ, ਉਹ ਪਿੰਡ ਛਾਜਲਾ ਦੇ ਕੋਲ ਆ ਰਹੇ ਹਨ ਇਸ ਸੂਚਨਾ ਉਪਰੰਤ ਥਾਣਾ ਛਾਜਲੀ ਦੀ ਪੁਲਿਸ ਨੇ ਪਿੰਡ ਛਾਜਲਾ ਕੋਲ ਨਾਕਾਬੰਦੀ ਕਰਕੇ ਇਨ੍ਹਾਂ ਚੋਰਾਂ ਨੂੰ ਕਾਬੂ ਕਰ ਲਿਆ ਪੁਲਿਸ ਅਨੁਸਾਰ ਇਨ੍ਹਾਂ ਵਿੱਚੋਂ ਇੱਕ ਨੇ ਆਪਣਾ ਨਾਂਅ ਸ਼ਲਿੰਦਰ ਸਿੰਘ ਵਾਸੀ ਹਰੀਗੜ੍ਹ ਭੋਰਖ, ਪਿਹੋਵਾ (ਹਰਿਆਣਾ) ਦੱਸਿਆ ਤੇ ਦੂਜੇ ਨੇ ਸੁਖਚੈਨ ਸਿੰਘ (ਹਰਿਆਣਾ) ਦੱਸਿਆ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਜਦੋਂ ਇਨ੍ਹਾਂ ਤੋਂ ਪੁੱਛ ਗਿੱਛ ਕੀਤੀ ਇਨ੍ਹਾਂ ਮੰਨਿਆ ਕਿ ਇਹ ਟਰਾਲੇ ਚੋਰੀ ਕਰਦੇ ਹਨ ਤੇ ਇਨ੍ਹਾਂ ‘ਤੇ ਪਟਿਆਲਾ, ਮੋਹਾਲੀ, ਕੁਰੂਕਸ਼ੇਤਰ, ਕੈਥਲ, ਅੰਬਾਲਾ ਆਦਿ ਥਾਵਾਂ ‘ਤੇ ਪਰਚੇ ਦਰਜ ਹਨ ਤੇ ਕਈ ਥਾਵਾਂ ਤੋਂ ਇਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ ਉਨ੍ਹਾਂ ਦੱਸਿਆ ਕਿ ਇਹ ਟਰਾਲੇ ਚੋਰੀ ਕਰਕੇ ਵੱਖ-ਵੱਖ ਥਾਵਾਂ ‘ਤੇ ਟਾਇਰ ਆਦਿ ਵੇਚ ਦਿੰਦੇ ਸਨ ਪੁਲਿਸ ਨੇ ਕਥਿਤ ਦੋਸ਼ੀਆਂ ਦੇ ਦੱਸਣ ‘ਤੇ ਇਨ੍ਹਾਂ ਤੋਂ ਚੋਰੀ ਦੇ ਟਾਇਰ ਖਰੀਦਣ ਵਾਲੇ ਰਿੰਕੂ ਵਾਸੀ ਸ਼ਾਹਬਾਦ ਨੂੰ ਵੀ ਨਾਲ ਹੀ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਇੱਕ ਦੁਕਾਨਦਾਰ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਹੁਣ ਤੱਕ ਇਨ੍ਹਾਂ ਕੋਲੋਂ 40 ਦੇ ਕਰੀਬ ਟਾਇਰ, 15 ਰਿੰਮ ਆਦਿ ਬਰਾਮਦ ਕਰਵਾ ਲਏ ਹਨ ਅਤੇ ਇਨ੍ਹਾਂ ਤੋਂ ਹੋਰ ਪੁੱਛਗਿੱਛ ਰਾਹੀਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੁਲਿਸ ਨੇ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਨੇ ਪੰਜ ਮੈਂਬਰੀ ਤਾਂਬਾ ਚੋਰ ਗਿਰੋਹ ਨੂੰ ਕੀਤਾ ਕਾਬੂ
ਗਿਰੋਹ ਪਾਸੋਂ 25 ਲੱਖ ਰੁਪਏ ਦੀ ਕੀਮਤ ਦਾ 10 ਕੁਇੰਟਲ ਤਾਂਬਾ ਕੀਤਾ ਬਰਾਮਦ
ਅਨਿਲ ਲੁਟਾਵਾ, ਫ਼ਤਹਿਗੜ੍ਹ ਸਾਹਿਬ
ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਪੰਜ ਮੈਂਬਰੀ ਤਾਂਬਾ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 25 ਲੱਖ ਰੁਪਏ ਦੀ ਕੀਮਤ ਦਾ 10 ਕੁਇੰਟਲ ਚੋਰੀ ਕੀਤਾ ਤਾਂਬਾ ਬਰਾਮਦ ਕੀਤਾ ਹੈ ਤੇ ਚੋਰੀ ਦੀਆਂ ਵਾਰਦਾਤਾਂ ਮੌਕੇ ਵਰਤੇ ਜਾਣ ਵਾਲ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਇਸ ਗੱਲ ਦਾ ਖੁਲਾਸਾ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਪੁਲਿਸ ਲਾਈਨ ਮਹਾਦੀਆਂ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਵੱਲੋਂ ਵਿੱਢੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ 408 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਤੇ 2496 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਐੱਸ. ਪੀ. (ਜਾਂਚ) ਹਰਪਾਲ ਸਿੰਘ ਤੇ ਡੀਐੱਸਪੀ ਅਮਲੋਹ ਗੁਰਸ਼ੇਰ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਕੁਲਵੰਤ ਸਿੰਘ ਮੁੱਖ ਥਾਣਾ ਅਫਸਰ ਗੋਬਿੰਦਗੜ੍ਹ ਤੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਇਤਲਾਹ ਮਿਲੀ ਸੀ ਕਿ ਪ੍ਰਦੀਪ ਸਿੰਘ, ਗੋਬਿੰਦ ਬਹਾਦਰ, ਸੂਰਜ ਕੁਮਾਰ, ਰਾਜ ਕੁਮਾਰ ਜੋ ਕਿ ਮਾਰੂ ਹਥਿਆਰਾਂ ਸਮੇਤ ਪਿੰਡ ਲਾਡਪੁਰ ਵਿਖੇ ਢੱਕੀ ‘ਚ ਬੈਠੇ ਵਾਰਦਾਤ ਨੂੰ ਅੰਜਾਮ ਤੇ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਸਨ। ਇਸ ਗਿਰੋਹ ਨੂੰ ਕਾਬੂ ਕਰਨ ਲਈ ਵੱਖ-ਵੱਖ ਪੁਲਿਸ ਪਾਰਟੀਆਂ ਦਾ ਗਠਨ ਕੀਤਾ ਗਿਆ ਤੇ ਮੌਕੇ ‘ਤੇ ਹੀ ਪੰਜੇ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ।
ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨਾਂ ਪਾਸੋਂ ਹੋਰ ਵੀ ਵਾਰਦਾਤਾਂ ਲਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਗਿਰੋਹ ਦਾ ਸਰਗਨਾ ਪ੍ਰਦੀਪ ਸਿੰਘ ਜੋ ਕਿ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲੇ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ‘ਚ ਉਸ ਖਿਲਾਫ ਚੋਰੀ ਦੇ 6 ਮੁਕੱਦਮੇ ਦਰਜ ਹਨ। ਸ਼੍ਰੀਮਤੀ ਕੌਂਡਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਡੀਐੱਸਪੀ (ਜਾਂਚ) ਜਸਵਿੰਦਰ ਸਿੰਘ ਟਿਵਾਣਾ ਦੀ ਨਿਗਰਾਨੀ ਹੇਠ ਪੁਲਿਸ ਨੇ ਚਾਰ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 2496 ਨਸ਼ੀਲੀਆਂ ਗੋਲੀਆਂ ਤੇ ਵੱਖ-ਵੱਖ ਕਿਸਮ ਦੀ ਸ਼ਰਾਬ ਦੀਆਂ 204 ਬੋਤਲਾਂ ਵੀ ਬਰਾਮਦ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਸੀਆਈਏ ਸਰਹਿੰਦ ਵੱਲੋਂ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਦਿਆ ਸਿੰਘ ਵਾਸੀ ਬ੍ਰਾਹਮਣ ਮਾਜਰਾ ਨੂੰ ਕਾਬੂ ਕਰਕੇ ਉਸ ਪਾਸੋਂ 2496 ਨਸ਼ੀਲੀਆਂ ਗੋਲੀਆਂ ਸਮੇਤ ਪੁਲਿਸ ਨੇ ਨਾਕੇ ਦੌਰਾਨ ਜਤਿੰਦਰ ਸਿੰਘ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਨੂੰ ਉਸ ਪਾਸੋਂ 120 ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਥਾਣਾ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਇੰਦਰਪਾਲ ਸਿੰਘ ਵਾਸੀ ਬਾੜਾ ਸਰਹਿੰਦ ਨੂੰ ਕਾਬੂ ਕਰਕੇ ਉਸ ਪਾਸੋਂ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਕੀਤੀਆਂ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਥਾਣਾ ਅਮਲੋਹ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਕਰਮਜੀਤ ਸਿੰਘ ਵਾਸੀ ਅਲਾਦਾਦਪੁਰ ਨੂੰ ਕਾਬੂ ਕਰਕੇ 60 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ ਤੇ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਿਆਲਾ : ਦਿਲਪ੍ਰੀਤ ਬਾਬਾ ਦੇ ਸਾਥੀ ਗੈਂਗਸਟਰ ਗ੍ਰਿਫਤਾਰ
ਪਟਿਆਲਾ। ਪਟਿਆਲਾ ਪੁਲਸ ਨੇ ਦੋ ਖਤਰਨਾਕ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗੈਂਗਸਟਰਾਂ ਦੇ ਨਾਂ ਮਨਕੀਰਤ ਸਿੰਘ ਉਰਫ ਮਨੀ ਅਤੇ ਦਲਜੀਤ ਸਿੰਘ ਉਰਫ ਦੱਲੀ ਦੱਸੇ ਜਾ ਰਹੇ ਹਨ।। ਗੈਂਗਸਟਰਾਂ ਕੋਲ ਹਥਿਆਰਾਂ ਤੋਂ ਇਲਾਵਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਮੁਤਾਬਕ ਗੈਂਗਸਟਰ ਮਨਕੀਰਤ ਉਰਫ ਮਨੀ ਉਹੀ ਨੌਜਵਾਨ ਹੈ ਜਿਸ ਨੇ 2016 ਵਿਚ ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਨੂੰ ਪੁਲਸ ਹਿਰਾਸਤ ਵਿਚੋਂ ਭਜਾਉਣ ਵਿਚ ਮਦਦ ਕੀਤੀ ਸੀ। ਇਸ ਵਾਰਦਾਤ ਤੋਂ ਬਾਅਦ ਉਹ ਦੋ ਸਾਲ ਲਈ ਦੁਬਈ ਅਤੇ ਮਲੇਸ਼ੀਆ ਫਰਾਰ ਹੋ ਗਿਆ ਸੀ।
ਗੈਂਗਸਟਰ ਮਨੀ ‘ਤੇ ਵੱਖ-ਵੱਖ ਥਾਣਿਆਂ ਵਿਚ 5 ਅਪਰਾਧਿਕ ਮਾਮਲੇ ਦਰਜ ਹਨ। ਜਦਕਿ ਗੈਂਗਸਟਰ ਦਲਜੀਤ ਉਰਫ ਦੱਲੀ 11 ਅਪਰਾਧਿਕ ਮਾਮਲਿਆਂ ਵਿਚ ਪੁਲਸ ਨੂੰ ਲੋੜੀਂਦਾ ਸੀ। ਪੁਲਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਕਿਹੜੀਆਂ ਕਿਹੜੀਆਂ ਵਾਰਦਾਤਾਂ ਵਿਚ ਇਹ ਸ਼ਾਮਲ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਲੁੱਟ ਦੀ ਰਾਸ਼ੀ, ਅਸਲਾ ਤੇ ਮੋਟਰਸਾਈਕਲ ਬਰਾਮਦ
ਬਠਿੰਡਾ, ਅਸ਼ੋਕ ਵਰਮਾ
ਬਠਿੰਡਾ ਪੁਲਿਸ ਦੇ ਸੀਆਈਏ ਸਟਾਫ (ਟੂ) ਨੇ ਡਾਕਾ ਮਾਰਨ ਦੀ ਵਿਉਂਤਬੰਦੀ ਕਰ ਰਹੇ ਇੱਕ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਨੇ ਇਸ ਗਿਰੋਹ ਤੋਂ ਵੱਖ-ਵੱਖ ਥਾਵਾਂ ਤੋਂ ਲੁੱਟੀ ਰਾਸ਼ੀ, ਅਸਲਾ ਤੇ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ ਇਸ ਗਿਰੋਹ ਦਾ ਸਰਗਨਾ ਤੇ ਲੁੱਟੇ ਮਾਲ ਨੂੰ ਖਪਾਉਣ ‘ਚ ਸਹਾਇਤਾ ਕਰਨ ਵਾਲੀ ਉਸ ਦੀ ਮਾਤਾ ਫਰਾਰ ਹਨ ਇਸ ਗਿਰੋਹ ‘ਚ ਸ਼ਾਮਲ ਮੁੰਡਿਆਂ ਦੀ ਉਮਰ 19 ਤੋਂ 27 ਸਾਲ ਦੀ ਹੈ ਜਿਨ੍ਹਾਂ ਦਾ ਲੁੱਟਾਂ-ਖੋਹਾਂ ਕਰਨ ਦਾ ਮਕਸਦ ਐਸ਼ਪ੍ਰਸਤੀ ਤੇ ਬਿਨਾਂ ਕੰਮ ਧੰਦਾ ਕੀਤਿਆਂ ਅਮੀਰ ਬਣਨਾ ਸੀ ਮੁੱਢਲੀ ਪੁੱਛ-ਪੜਤਾਲ ਦੌਰਾਨ ਖੁਲਾਸਾ ਹੋਇਆ ਹੈ ਕਿ ਇਸ ਗਿਰੋਹ ਵੱਲੋਂ ਲੁੱਟਾਂ-ਖੋਹਾਂ ਦੀਆਂ ਕਰੀਬ ਇੱਕ ਦਰਜਨ ਤੋਂ ਵੱਧ ਵਾਰਦਾਤਾਂ ਕੀਤੀਆਂ ਹਨ ਐੱਸ. ਪੀ. (ਸਥਾਨਕ) ਸੁਰਿੰਦਰ ਪਾਲ ਸਿੰਘ ਤੇ ਸੀਆਈਏ ਸਟਾਫ (ਟੂ) ਦੇ ਇੰਚਾਰਜ ਇੰਸਪੈਕਟਰ ਤਰਜਿੰਦਰ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਗਿਰੋਹ ਬਾਰੇ ਖੁਲਾਸਾ ਕੀਤਾ ਪੁਲਿਸ ਅਫਸਰਾਂ ਅਨੁਸਾਰ ਸੀਆਈਏ (ਟੂ) ਨੂੰ ਸੂਹ ਮਿਲੀ ਸੀ ਕਿ ਪਿੰਡ ਪੂਹਲਾ ਤੋਂ ਮਾੜੀ ਨੂੰ ਜਾਂਦੀ ਲਿੰਕ ਰੋਡ ਜੋਕਿ ਸਰਹੰਦ ਨਹਿਰ ਨਾਲ ਲੰਘਦੀ ਹੈ ਕੋਲ ਦਰੱਖਤਾਂ ਦੇ ਝੁੰਡ ‘ਚ ਬੈਠ ਕੇ ਕੁਝ ਅਪਰਾਧਿਕ ਕਿਸਮ ਦੇ ਨੌਜਵਾਨ ਅਸਲੇ ਸਮੇਤ ਡਕੈਤੀ ਦੀ ਯੋਜਨਾ ਬਣਾ ਰਹੇ ਹਨ ।
ਇਸ ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਛਾਪਾ ਮਾਰ ਕੇ 8 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੀ ਪਛਾਣ ਰਵੀ ਸਿੰਘ ਪੁੱਤਰ ਅਮਰੀਕ ਸਿੰਘ, ਲਖਵੰਤ ਸਿੰਘ ਉਰਫ ਭੂੰਡੀ ਪੁੱਤਰ ਹਰਪਾਲ ਸਿੰਘ, ਖੁਸ਼ਦੀਪ ਸਿੰਘ ਉਰਫ ਵਿੱਕੀ ਪੁੱਤਰ ਗੁਲਾਬ ਸਿੰਘ, ਜਗਤਾਰ ਸਿੰਘ ਉਰਫ ਗੋਰੀ ਪੁੱਤਰ ਕੁਲਵੰਤ ਸਿੰਘ, ਗੁਰਜੀਤ ਸਿੰਘ ਉਰਫ ਨਿੱਕਾ ਪੁੱਤਰ ਸਵਰਨ ਸਿੰਘ ਤੇ ਜਗਦੇਵ ਸਿੰਘ ਉਰਫ ਜੱਗਾ ਪੁੱਤਰ ਸਵਰਨ ਸਿੰਘ ਵਾਸੀਅਨ ਮਾੜੀ, ਬਲਜਿੰਦਰ ਸਿੰਘ ਉਰਫ ਜੱਸੀ ਪੁੱਤਰ ਭੋਲਾ ਸਿੰਘ ਅਤੇ ਹਰਵੰਤ ਸਿੰਘ ਉਰਫ ਕਾਕਾ ਪੁੱਤਰ ਸੁਖਦੇਵ ਸਿੰਘ ਵਾਸੀਅਨ ਮਹਿਰਾਜ ਵਜੋਂ ਹੋਈ ਹੈ ਇਸ ਗਿਰੋਹ ਦਾ ਸਰਗਨਾ ਰੋਸ਼ਨ ਸਿੰਘ ਉਰਫ ਰੋਸ਼ੀ ਤੇ ਉਸ ਦੀ ਮਾਂ ਮਲਕੀਤ ਕੌਰ ਪਤਨੀ ਬਿੰਦਰ ਸਿੰਘ ਵਾਸੀ ਜੋਧਪੁਰ ਪਾਖਰ ਫਰਾਰ ਹਨ ਜਿਨ੍ਹਾਂ ਨੂੰ ਮੁਕੱਦਮੇ ‘ਚ ਨਾਮਜ਼ਦ ਕਰਕੇ ਤਲਾਸ਼ ਕੀਤੀ ਜਾ ਰਹੀ ਹੈ ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ 32 ਬੋਰ ਤੇ 4 ਕਾਰਤੂਸ, ਇੱਕ ਪਿਸਤੌਲ 315 ਬੋਰ ਤੇ 4 ਕਾਰਤੂਸ, ਇੱਕ ਪਿਸਤੌਲ ਦੇਸੀ ਤੇ ਦੋ ਰੌਂਦ, ਇੱਕ ਏਅਰ ਗੰਨ, ਇੱਕ ਕਿਰਪਾਨ, ਦੋ ਬੇਸਬਾਲ, ਇੱਕ ਲੋਹੇ ਦੀ ਰਾਡ ਕਹੀ ਦਾ ਇੱਕ ਵਾਹਾਂ, ਚੋਰੀ ਦੇ ਪੰਜ ਮੋਟਰਸਾਈਕਲ, ਇੱਕ ਜੈੱਨ ਕਾਰ ਤੇ 1 ਲੱਖ 37 ਹਜਾਰ ਰੁਪਏ ਦੀ ਨਕਦ ਰਾਸ਼ੀ ਬਰਾਮਦ ਕੀਤੀ ਹੈ ਪੁਲਿਸ ਅਨੁਸਾਰ ਇਸ ਗਰੋਹ ਨੇ ਇਲਾਕੇ ਵਿੱਚ ਲੁੱਟਾਂ–ਖੋਹਾਂ ਕਰਨ ਦੀ ਹਨ੍ਹੇਰੀ ਲਿਆਂਦੀ ਹੋਈ ਸੀ ਤੇ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ ਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਧਾਰਾ399, 402, 413 ਤੇ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ ।
ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਨ੍ਹਾਂ ਨੇ ਨਥਾਣਾ ਇਲਾਕ ‘ਚ ਦੋ ਵਾਰ ਗੈਸ ਏਜੰਸੀਆਂ ‘ਤੇ ਲੁੱਟ ਕੀਤੀ ਸੀ ਇਵੇਂ ਹੀ ਪਿੰਡ ਸ਼ੇਖਪੁਰਾ ‘ਚੋਂ ਕਿਸ਼ਤਾਂ ਇਕੱਠੀਆਂ ਕਰਨ ਵਾਲਿਆਂ ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣਾ ਮੰਨਿਆ ਹੈ ਐੱਸਪੀ (ਐੱਚ) ਸੁਰਿੰਦਰ ਪਾਲ ਦਾ ਕਹਿਣਾ ਸੀ ਕਿ ਮੁਲਾਜਮਾਂ ਦਾ ਰਿਮਾਂਡ ਲੈ ਲਿਆ ਗਿਆ ਹੈ ਤੇ ਹੋਰ ਵੀ ਪੁਛਗਿੱਛ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਸ ਲੁਟੇਰਾ ਗਿਰੋਹ ਕੋਲੋਂ ਹੋਰ ਵੀ ਕਈ ਸੰਗੀਨ ਮਾਮਲਿਆਂ ਦੇ ਭੇਤ ਖੁੱਲ੍ਹਣ ਦੇ ਆਸਾਰ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਾਕਾ ਮਾਰਨ ਦੀ ਤਿਆਰੀ ਕਰ ਰਹੇ ਗਿਰੋਹ ਦੇ ਪੰਜ ਮੈਂਬਰ ਗ੍ਰਿਫਤਾਰ
ਬਠਿੰਡਾ ਪੁਲਿਸ ਵੱਲੋਂ ਡੋਡ ਸਣੇ 21 ਬੈਂਕ ਡਾਕਿਆਂ ਦੇ ਮਾਮਲੇ ਹੱਲ | Bathinda News
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। Bathinda News ਬਠਿੰਡਾ ਪੁਲਿਸ ਨੇ ਬੈਂਕਾਂ ‘ਚ ਡਾਕੇ ਮਾਰਨ ਵਾਲੇ ਇੱਕ ਖਤਰਨਾਕ ਬੈਂਕ ਡਕੈਤ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਨੇ ਪਿੰਡ ਡੋਡ ਦੇ ਪੰਜਾਬ ਐਂਡ ਸਿੰਧ ਬੈਂਕ ‘ਚ ਕੁਝ ਦਿਨ ਪਹਿਲਾਂ ਡਾਕਾ ਮਾਰਿਆ ਸੀ ਤਾਂ ਉਦੋਂ ਤੋਂ ਪੁਲਿਸ ਇੰਨ੍ਹਾਂ ਦੀ ਪੈੜ ਨੱਪ ਰਹੀ ਸੀ। ਪੁਲਿਸ ਨੇ ਇੰਨ੍ਹਾਂ ਦੇ ਕਬਜੇ ਚੋਂ 12 ਬੋਰ ਦੀਆਂ ਤਿੰਨ ਬੰਦੂਕਾਂ ਤੇ 32 ਕਾਰਤੂਸ,ਪੌਣੇ ਤਿੰਨ ਲੱਖ ਰੁਪਏ ਨਕਦੀ, ਵੱਡੀ ਡਰਿੱਲ ਮਸ਼ੀਨ, ਬਿਜਲੀ ਵਾਲਾ ਹੈਮਰ, ਲੋਹੇ ਦੀ ਛੁਰੀ ਤੇ ਕਰਦ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। (Bathinda News)
ਸੀਆਈਏ ਸਟਾਫ-2 ਵੱਲੋਂ ਪਿੰਡ ਬੱਜੋਆਣਾ ਕੋਲ ਲਾਏ ਨਾਕੇ ਦੌਰਾਨ ਮਿਲੀ ਸੂਚਨਾ ਦੌਰਾਨ ਸਬ ਇੰਸਪੈਕਟਰ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਜਦੋਂ ਛਾਪਾ ਮਾਰਿਆ ਤਾਂ ਇਹ ਗਿਰੋਹ ਅਸਲੇ ਨਾਲ ਲੈਸ ਹੋਕੇ ਮਾੜੀ ਤੋਂ ਪੂਹਲਾ ਨੂੰ ਜਾਂਦੀ ਲਿੰਕ ਸੜਕ ‘ਤੇ ਦਰਖਤਾਂ ਦੇ ਝੁੰਡ ਵਿੱਚ ਬੈਠੇ ਡਾਕਾ ਮਾਰਨ ਦੀ ਤਿਆਰੀ ‘ਚ ਸੀ। ਪੁਲਿਸ ਨੇ ਇਸ ਮੌਕੇ ਜਸਵੀਰ ਸਿੰਘ ਉਰਫ ਸੀਰਾ ਪੁੱਤਰ ਹਰਬੰਸ ਸਿੰਘ ਵਾਸੀ ਬੱਜੋਆਣਾ, ਇਕਬਾਲ ਸਿੰਘ ਉਰਫ ਗੱਗੂ ਪੁੱਤਰ ਮਹਿੰਦਰ ਸਿੰਘ, ਸੱਤਪਾਲ ਸਿੰਘ ਉਰਫ ਧਾਹਲਾ ਪੁੱਤਰ ਕਰਤਾਰ ਸਿੰਘ ਤੇ ਗੁਰਲਾਲ ਸਿੰਘ ਉਰਫ ਕਾਲੂ ਪੁੱਤਰ ਮਹਿੰਦਰ ਸਿੰਘ ਵਾਸੀਆਨ ਪਿੰਡ ਕਲਿਆਣਾ ਸੁੱਖਾ ਅਤੇ ਸੁਖਦੀਪ ਸਿੰਘ ਉਰਫ ਕਾਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਚੱਕ ਜਾਨੀਸਰ ਛਿੰਬੇਵਾਲਾ ਹਾਲ ਅਬਾਦ ਗੁਰੂ ਨਾਨਕ ਨਗਰੀ ਕੋਟਕਪੂਰਾ ਨੂੰ ਗ੍ਰਿਫਤਾਰ ਕਰਕੇ ਚਾਰ ਦਿਨ ਦਾ ਰਿਮਾਂਡ ਲਿਆ ਹੈ।
ਇਹ ਵੀ ਪੜ੍ਹੋ : Surinder Shinda | ਬੁਲੰਦ ਆਵਾਜ਼ ਦੇ ਮਾਲਕ ਨੂੰ ਨਮ ਅੱਖਾਂ ਨਾਲ ਦਿੱਤੀ ਵਿਦਾਇਗੀ
ਮੁਢਲੀ ਪੁੱਛ-ਪੜਤਾਲ ਦੌਰਾਨ ਖੁਲਾਸਾ ਹੋਇਆ ਹੈ ਕਿ ਇਸ ਗਿਰੋਹ ਵੱਲੋਂ ਡਾਕੇ ਦੀਆਂ ਕਰੀਬ ਦੋ ਦਰਜਨ ਵਾਰਦਾਤਾਂ ਕੀਤੀਆਂ ਹਨ। ਐਸ ਪੀ (ਡੀ) ਸਵਰਨ ਸਿੰਘ ਖੰਨਾ ਅਤੇ ਸੀਆਈਏ (ਟੂ) ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਗਿਰੋਹ ਬਾਰੇ ਖੁਲਾਸਾ ਕੀਤਾ। ਪੁਲਿਸ ਅਫਸਰਾਂ ਅਨੁਸਾਰ ਇਸ ਗਿਰੋਹ ਦੇ ਇੱਕ ਮੈਂਬਰ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਦਿਆਲਪੁਰਾ ਮਿਰਜਾ ਨੂੰ ਫਰੀਦਕੋਟ ਪੁਲਿਸ ਨੇ ਪਿੰਡ ਡੋਡ ‘ਚ ਮਾਰੇ ਡਾਕੇ ਦੇ ਸਬੰਧ ਵਿਚ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਸੀ। ਪੁਲਿਸ ਹੁਣ ਗੋਪੀ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛ ਪੜਤਾਲ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਬਾਕੀ ਮੈਂਬਰਾਂ ਸੁਖਮੰਦਰ ਸਿੰਘ ਵਾਸੀ ਕਲਿਆਣ ਸੁੱਖਾ ਅਤੇ ਪ੍ਰਧਾਨ, ਰਵੀ ਸਿੰਘ, ਕ੍ਰਿਸ਼ਨ ਸਿੰਘ ਤੇ ਕੁਲਦੀਪ ਸਿੰਘ ਉਰਫ ਪਿੱਲੂ ਵਾਸੀਅਨ ਬਰਨਾਲਾ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ। ਪੁਲਿਸ ਅਨੁਸਾਰ ਇਸ ਗਰੋਹ ਨੇ ਇਲਾਕੇ ਵਿੱਚ ਲੁੱਟਾਂ–ਖੋਹਾਂ ਕਰਨ ਦੀ ਹਨ੍ਹੇਰੀ ਲਿਆਂਦੀ ਹੋਈ ਸੀ। (Bathinda News)
ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ  ਦੀ ਭਾਲ ਕੀਤੀ ਜਾ ਰਹੀ ਸੀ। ਐਸਪੀ (ਡੀ) ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਤੋਂ ਮਿਲੀ ਨਕਦੀ ਪਿੰਡ ਡੋਡ ਦੀ ਪੰਜਾਬ ਐਂਡ ਸਿੰਧ ਬੈਂਕ ‘ਚ ਹੋਈ ਲੁੱਟ ਨਾਲ ਸਬੰਧਤ ਹੈ। ਮੁਲਜਮ ਗੁਰਲਾਲ ਸਿੰਘ ਅਤੇ ਇਕਬਾਲ ਸਿੰਘ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਪਿੰਡ ਕਲਿਆਣ ਸੁੱਖਾ ਵਿਖੇ ਲੁੱਟ ਦੇ ਪੈਸਿਆਂ ਨਾਲ ਪਲਾਟ ਖਰੀਦ ਕੇ ਮਕਾਨ ਬਣਾਇਆ ਹੈ। (Bathinda News)
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਲਏ ਗਏ ਅਹਿਮ ਫ਼ੈਸਲੇ, ਆਟਾ ਦਾਲ ’ਤੇ ਆਇਆ ਵੱਡਾ ਅਪਡੇਟ
ਜਦੋਂ ਕਿ ਸੁਖਦੀਪ ਸਿੰਘ ਅਤੇ ਸੱਤਪਾਲ ਸਿੰਘ ਨੇ ਕੁਝ ਪੈਸੇ ਘਰੇਲੂ ਜ਼ਰੂਰਤਾਂ ਲਈ ਵਰਤ ਲਏ ਹਨ। ਐਸਪੀ ਨੇ ਦੱਸਿਆ ਕਿ ਮੁਲਜਮਾਂ ਚੋਂ ਕੋਈ ਵੀ ਨਸ਼ੇ ਦਾ ਆਦੀ ਨਹੀਂ ਹੈ। ਦਿਨ ਵਕਤ ਮਜਦੂਰੀ ਅਤੇ ਰਾਤ ਨੂੰ ਵਾਰਦਾਤਾਂ ਕਰਦੇ ਸਨ, ਜਿਸ ਕਰਕੇ ਇੰਨ੍ਹਾਂ ਤੇ ਕੋਈ ਸ਼ੱਕ ਨਹੀਂ ਕਰਦਾ ਸੀ। ਐਸਪੀ ਅਨੁਸਾਰ ਇਹ ਗਿਰੋਹ ਕਰੀਬ ਦੋ ਵਰ੍ਹਿਆਂ ਤੋਂ ਸਰਗਰਮ ਸੀ। ਐਸਪੀ (ਡੀ) ਸਵਰਨ ਸਿੰਘ ਖੰਨਾ ਦਾ ਕਹਿਣਾ ਸੀ ਕਿ ਮੁਲਜਮਾਂ ਤੋਂ ਰਿਮਾਂਡ ਦੌਰਾਨ ਪੁਛਗਿੱਛ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਸ ਲੁਟੇਰਾ ਗਿਰੋਹ ਕੋਲੋਂ ਹੋਰ ਵੀ ਕਈ ਸੰਗੀਨ ਮਾਮਲਿਆਂ ਦੇ ਭੇਤ ਖੁੱਲ੍ਹਣ ਦੇ ਆਸਾਰ ਹਨ। (Bathinda News)
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ
ਸਾਦਿਕ (ਅਰਸ਼ਦੀਪ ਸੋਨੀ/ਸੱਚ ਕਹੂੰ ਨਿਊਜ਼)। ਸਾਦਿਕ ਪੁਲਿਸ ਨੇ ਪਿਛਲੇ ਦਿਨੀਂ ਹੋਈ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਪੰਜਾਂ ‘ਚੋਂ ਦੋ ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਸੁਖਚਰਨ ਸਿੰਘ ਉਰਫ਼ ਕਾਲਾ ਸਿੰਘ ਪੁੱਤਰ ਗੁਰਸਾਹਿਬ ਸਿੰਘ ਵਾਸੀ ਝੋਰੜ ਥਾਣਾ ਸਦਰ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ 4 ਜੁਲਾਈ ਨੂੰ ਪੰਜ ਮੋਟਰ ਸਾਈਕਲ ਸਵਾਰਾਂ ਵੱਲੋਂ 35 ਹਜ਼ਾਰ ਰੁਪਏ ਲੁੱਟੇ ਜਾਣ ਦੀ ਇਤਲਾਹ ਦਿੱਤੀ ਸੀ ਉਸ ਨੇ ਦੱਸਿਆ ਸੀ ਕਿ ਇਹ ਲੁੱਟ ਗੁਰਜੋਤ ਸਿੰਘ ਜੋਤਾ ਪੁੱਤਰ ਜਗਤਾਰ ਸਿੰਘ, ਕਿੰਦਰ ਸ਼ਰਮਾ ਵਾਸੀ ਬੁਰਜ, ਮੱਖਣ ਸਿੰਘ ਵਾਲਾ, ਲਾਡੀ ਵਾਸੀ ਬੈਰਕਾਂ, ਪ੍ਰਤਾਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮੌਲਵੀਵਾਲਾ ਅਤੇ ਦਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਵੱਲੋਂ ਕੀਤੀ ਗਈ ਸੀ। ਥਾਣਾ ਸਾਦਿਕ ਵਿਖੇ ਉਕਤ ਖਿਲਾਫ ਪੰਜ ਜਣਿਆਂ ਖਿਲਾਫ ਧਾਰਾ 379 ਬੀ ਤਹਿਤ ਕੇਸ ਦਰਜ ਕਰਕੇ ਸਰਗਰਮੀ ਨਾਲ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। (Arrested)
ਅੱਜ ਏਐਸਆਈ ਧਰਮ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਸਨ ਤਾਂ ਜਦ ਦੀਪ ਸਿੰਘ ਵਾਲਾ ਕੋਲ ਬਿਨਾਂ ਨੰਬਰੀ ਮੋਟਰ ਸਾਈਕਲ ‘ਤੇ ਦੋ ਜਣੇ ਆਏ ਜਦ ਸ਼ੱਕ ਦੇ ਅਧਾਰ ‘ਤੇ ਦੋਵਾਂ ਦੀ ਤਲਾਸ਼ੀ ਲਈ ਗਈ ਤਾਂ ਇੱਕ ਕੋਲੋਂ 35 ਹਜ਼ਾਰ ਰੁਪਏ ਬਰਾਮਦ ਹੋਏ। ਜਦ ਸਖਤੀ ਨਾਲ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਕੁਝ ਦਿਨ ਪਹਿਲਾਂ ਸਾਥੀਆਂ ਨਾਲ ਮਿਲ ਕੇ 35 ਹਜ਼ਾਰ ਰੁਪਏ ਦੀ ਲੁੱਟ ਕੀਤੀ ਸੀ। ਦੋਵਾਂ ਨੇ ਆਪਣਾ ਨਾਂਅ ਗੁਰਜੋਤ ਸਿੰਘ ਜੋਤਾ ਵਾਸੀ ਮੌਲਵੀਵਾਲਾ ਅਤੇ ਦਵਿੰਦਰ ਸਿੰਘ ਬਿੱਲਾ ਵਾਸੀ ਬਸਤੀ ਕਸ਼ਮੀਰ ਸਿੰਘ ਵਾਲਾ ਦੱਸਿਆ। ਪੁਲਿਸ ਨੇ ਖਾਲੀ ਕਰਕੇ ਸੁੱਟਿਆ ਕਾਲਾ ਬੈਗ, ਜਿਸ ਵਿਚ ਰੁਪਏ ਲੁੱਟੇ ਸਨ ਵੀ ਬਰਾਮਦ ਕਰ ਲਿਆ ਗਿਆ। ਇਸ ਮੌਕੇ ਮੁੱਖ ਮੁਨਸ਼ੀ ਲਾਭ ਸਿੰਘ, ਏ.ਐਸ.ਆਈ ਬੂਟਾ ਸਿੰਘ, ਏ.ਐਸ.ਆਈ.ਧਰਮ ਸਿੰਘ, ਹੌਲਦਾਰ ਬੇਅੰਤ ਸਿੰਘ ਸੰਧੂ ਤੇ ਮੋਹਰ ਸਿੰਘ ਵੀ ਹਾਜ਼ਰ ਸਨ।
ਲੋਨ ਦੇ ਬਹਾਨੇ ਪੈਸੇ ਲੁੱਟਣ ਵਾਲੇ ਗਿਰੋਹ ਦੇ ਮੈਂਬਰ ਤੋਂ 14 ਲੱਖ 65 ਹਜ਼ਾਰ ਦੀ ਜਾਅਲੀ ਕਰੰਸੀ ਬਰਾਮਦ
ਜਾਂਚ ਦੌਰਾਨ ਹੋਣਗੇ ਅਹਿਮ ਖੁਲਾਸੇ : ਥਾਣਾ ਮੁਖੀ
ਧਨੌਲਾ, (ਸੰਦੀਪ ਸਿੰਘ/ਸੱਚ ਕਹੂੰ ਨਿਊਜ਼)। ਲੋਨ ਕਰਵਾ ਕਰਜ਼ਾ ਦੇਣ ਦੇ ਬਹਾਨੇ ਲੋਕਾਂ ਤੋਂ ਪੈਸੇ ਠੱਗਣ ਵਾਲੇ ਗਿਰੋਹ ਦੀ ਗ੍ਰਿਫ਼ਤਾਰ ਮਹਿਲਾ ਤੋਂ ਪੁਲਿਸ ਥਾਣਾ ਧਨੌਲਾ ਨੇ 14 ਲੱਖ 65 ਹਜ਼ਾਰ ਰੁਪਏ ਦੇ ਕਰੀਬ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਥਾਣਾ ਮੁਖੀ ਧਨੌਲਾ ਨੈਬ ਸਿੰਘ ਬੈਨੀਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਲੋਨ ਮਨਜ਼ੂਰ ਕਰਵਾ ਦੇਣ ਦਾ ਝਾਂਸਾ ਦੇ ਕੇ ਪੈਸੇ ਠੱਗਣ ‘ਤੇ ਦਰਜ ਹੋਏ ਪਰਚੇ ‘ਚ ਗ੍ਰਿਫ਼ਤਾਰ ਲੜਕੀ ਸੰਦੀਪ ਕੌਰ ਪੁੱਤਰੀ ਕਾਲਾ ਸਿੰਘ ਵਾਸੀ ਭੈਣੀ ਜੱਸਾ ਤੋਂ ਕੀਤੀ ਪੁੱਛਗਿੱਛ ਦੌਰਾਨ ਉਸ ਕੋਲੋਂ 14 ਲੱਖ 65 ਹਜ਼ਾਰ 500 ਰੁਪਏ ਦੀ ਜਾਅਲੀ ਕਰੰਸੀ, ਜਿਸ ਉੱਪਰ ਚਿਲਡਰਨ ਬੈਂਕ ਆਫ਼ ਇੰਡੀਆ ਲਿਖਿਆ ਹੋਇਆ ਹੈ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਲੜਕੀ ਸੰਦੀਪ ਕੌਰ ਨੇ ਦੱਸਿਆ ਕਿ ਇਹ ਉਕਤ ਕਰੰਸੀ ਉਸ ਨੂੰ ਗੁਰਮੀਤ ਸਿੰਘ ਨੇ ਇਹ ਕਹਿ ਕੇ ਭੇਜੀ ਸੀ ਸਬੰਧਿਤ ਲੋਕਾਂ ਨੂੰ ਇਹ ਪੈਸੇ ਵੰਡ ਦਿਓ। ਥਾਣਾ ਮੁਖੀ ਨੇ ਦੱਸਿਆ ਕਿ ਇਹ ਲੋਕ ਇਸ ਕਰੰਸੀ ਦਾ ਦਿਖਾਵਾ ਕਰਕੇ ਹੋਰ ਲੋਕਾਂ ਤੋਂ ਪੈਸੇ ਬਟੋਰਨ ਦੀ ਸਕੀਮ ਲਗਾਉਂਦੇ ਸਨ। ਉਨ੍ਹਾਂ ਦੱਸਿਆ ਕਿ ਇਸ ਲੜਕੀ ਨੂੰ ਕੋਰਟ ‘ਚ ਪੇਸ਼ ਕਰਕੇ ਹੋਰ 3 ਦਿਨਾਂ ਦਾ ਰਿਮਾਂਡ ਲਿਆ ਜਾਵੇਗਾ, ਜਿਸ ਦੌਰਾਨ ਇਸ ਧੰਦੇ ਨਾਲ ਸੰਬੰਧੀ ਅਹਿਮ ਖੁਲਾਸੇ ਹੋਣਗੇ। ਜਿੰਨਾਂ ਲੋਕਾਂ ਨਾਲ ਇਹ ਠੱਗੀ ਵੱਜੀ ਹੈ ਉਹ ਵੀ ਬਿਆਨ ਦਰਜ ਕਰਵਾ ਰਹੇ ਹਨ। ਇਸ ਧੰਦੇ ਨਾਲ ਜੁੜੇ ਗੁਰਮੀਤ ਸਿੰਘ ਵਾਸੀ ਅਤਰ ਸਿੰਘ ਵਾਲਾ ਦੇ ਘਰ ਰੇਡ ਕੀਤੀ ਸੀ ਜਿੱਥੇ ਕਿ ਜ਼ਿੰਦਰੇ ਲੱਗੇ ਹੋਏ ਮਿਲੇ।
ਗੈਂਗ ਦੇ ਤਿੰਨ ਮੈਂਬਰ ਮੌਫਰਾਰ ਕੇ ‘ਤੋਂ ਹੋਏ
ਵੱਖਰੇ ਮਾਮਲੇ ‘ਚ ਸਾਢੇ 12 ਲੱਖ ਦੀ ਹੈਰੋਇਨ ਤੇ ਡਿਜਾਇਰ ਕਾਰ ਸਮੇਤ ਇੱਕ ਕਾਬੂ
ਬਰਨਾਲਾ, (ਜੀਵਨ ਰਾਮਗੜ/ਜਸਵੀਰ ਸਿੰਘ/ਸੱਚ ਕਹੂੰ ਨਿਊਜ਼)। ਬਰਨਾਲਾ ਪੁਲਿਸ ਨੇ ਇਲਾਕੇ ਅੰਦਰ ਪੈਟਰੋਲ ਪੰਪਾਂ, ਠੇਕਿਆਂ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇੱਕ ਗੈਂਗ ਦੇ 3 ਮੈਂਬਰਾਂ ਨੂੰ ਦੋ ਨਜਾਇਜ਼ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਦਕਿ ਗੈਂਗ ਦੇ 3 ਮੈਂਬਰ ਪੁਲੀਸ ਦੀ ਗ੍ਰਿਫਤ ਵਿੱਚੋਂ ਬਾਹਰ ਹਨ। ਇੱਕ ਵੱਖਰੇ ਮਾਮਲੇ ‘ਚ ਪੁਲਿਸ ਨੇ ਸਾਢੇ 12 ਲੱਖ ਦੀ ਹੈਰੋਇਨ ਤੇ ਡਿਜਾਇਰ ਕਾਰ ਸਮੇਤ ਇੱਕ ਨੂੰ ਵੀ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਪੀ (ਡੀ) ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਇੰਚਾਰਜ਼ ਬਰਨਾਲਾ ਬਲਜੀਤ ਸਿੰਘ ਨੇ ਥਾਣੇਦਾਰ ਸੁਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਤਪਾ ਸਮੇਤ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਇੱਕ ਜੈਨ ਕਾਰ ਨੰਬਰ ਪੀਬੀ-04 ਜੀ- 5354 ਪਿੰਡ ਖੁੱਡੀ ਖੁਰਦ ਤੋਂ ਢਿੱਲਵਾਂ ਵੱਲ ਨੂੰ ਜਾ ਰਹੀ ਹੈ।
ਜਿਸ ਦੀਆਂ ਨੰਬਰ ਪਲੇਟਾਂ ‘ਤੇ ਗਾਰਾ ਲਗਾਇਆ ਹੋਇਆ ਹੈ। ਬਲਜੀਤ ਸਿੰਘ ਨੇ ਸਮੇਤ ਪੁਲੀਸ ਪਾਰਟੀ ਨੇ ਖੁੱਡੀ ਖੁਰਦ ਤੋਂ ਆਉਂਦੀ ਉਕਤ ਜੈਨ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ‘ਚੋਂ ਨਿਕਲੇ ਨੌਜਵਾਨਾਂ ਨੇ ਪੁਲਿਸ ਵੱਲ ਨੂੰ ਹਵਾਈ ਫਾਇਰ ਕੀਤੇ। ਇਸ ਦਰਮਿਆਨ ਹੀ ਕਾਰ ‘ਚੋਂ 3 ਮੁਲਜ਼ਮ ਨਿਕਲ ਕੇ ਪਿੰਡ ਵੱਲ ਨੂੰ ਫਰਾਰ ਹੋ ਗਏ ਪ੍ਰੰਤੂ ਤਰਸੇਮ ਸਿੰਘ ਉਰਫ਼ ਸੇਮਾ ਵਾਸੀ ਜੈਤੋ, ਇਕਬਾਲ ਸਿੰਘ ਵਾਸੀ ਦੱਬੜੀ ਖਾਨਾਂ ਤੇ ਫਤਿਹ ਸਿੰਘ ਉਰਫ਼ ਯੁਵਰਾਜ ਵਾਸੀ ਨਾਗਰੀ (ਸੰਗਰੂਰ) ਨੂੰ ਕਾਰ ‘ਚੋਂ ਕਾਬੂ ਕਰ ਲਿਆ ਗਿਆ। ਜਿਨ੍ਹਾਂ ਪਾਸੋਂ ਮੌਕੇ ‘ਤੇ ਹੀ ਦੋ ਨਜਾਇਜ਼ ਪਿਸਤੌਲ 315 ਬੋਰ ਦੇਸੀ ਸਮੇਤ ਦੋ ਜਿੰਦਾ ਕਾਰਤੂਸ ਤੇ ਇੱਕ ਖੋਲ ਕਾਰਤੂਸ ਬਰਾਮਦ ਕੀਤੇ ਗਏ। ਕਾਬੂ ਮੁਲਜ਼ਮਾਂ ਖਿਲਾਫ਼ ਥਾਣਾ ਤਪਾ ਵਿਖੇ ਆਈਪੀਸੀ ਦੀ ਧਾਰਾ 399, 402, 307, 25 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਕਬਾਲ ਸਿੰਘ ਖਿਲਾਫ਼ ਪਹਿਲਾਂ ਵੀ ਥਾਣਾ ਜੈਤੋ ਵਿਖੇ ਇੱਕ ਚੋਰੀ ਦਾ ਮੁਕੱਦਮਾ ਤੇ ਫਤਿਹ ਸਿੰਘ ਖਿਲਾਫ਼ ਵੱਖ-ਵੱਖ ਜ਼ਿਲ੍ਹਿਆਂ ‘ਚ ਲੜਾਈ-ਝਗੜੇ ਤੇ ਲੁੱਟਾਂ-ਖੋਹਾਂ ਦੇ ਮਾਮਲੇ ਵੀ ਦਰਜ਼ ਹਨ।
ਉਨ੍ਹਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਗਗਨਦੀਪ ਸਿੰਘ ਉਰਫ਼ ਵਿੱਕੀ, ਬਲਕਰਨ ਸਿੰਘ ਉਰਫ਼ ਕਰਨੀ ਤੇ ਪ੍ਰਦੀਪ ਸਿੰਘ ਵਾਸੀਆਨ ਰਾਮਪੁਰਾ (ਬਠਿੰਡਾ) ਸਮੇਤ ਕਾਬੂ ਕੀਤੇ ਮੁਲਜ਼ਮਾਂ ਨੇ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਇਲਾਕੇ ਅੰਦਰ ਪੈਟਰੋਲ ਪੰਪਾਂ ਤੇ ਠੇਕਿਆਂ ‘ਤੇ ਅਸਲੇ ਦੀ ਨੋਕ ‘ਤੇ ਲੁੱਟਾਂ-ਖੋਹਾਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਗੈਂਗ ਦੇ ਮੁੱਖ ਮੁਲਜ਼ਮ ਪੁਲੀਸ ਦੀ ਗ੍ਰਿਫਤ ‘ਚੋਂ ਬਾਹਰ ਹਨ। ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇੱਕ ਵੱਖਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਿਰਕ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਸੀਆਈਏ ਬਰਨਾਲਾ ਨੇ ਸਮੇਤ ਪੁਲੀਸ ਪਾਰਟੀ ਖੁੱਡੀ ਕਲਾਂ ਤੋਂ ਇੱਕ ਸਵਿਫ਼ਟ ਡਿਜਾਇਰ ਕਾਰ  ਨੰਬਰ ਪੀਬੀ- 05 ਐਨ-8677 ਚੋਂ ਜਗਸੀਰ ਸਿੰਘ ਉਰਫ਼ ਸੀਰਾ ਵਾਸੀ ਦਿਆਲਪੁਰਾ ਭਾਈਕਾ (ਬਠਿੰਡਾ) ਨੂੰ ਕਾਬੂ ਕੀਤਾ ਹੈ। ਜਿਸ ਪਾਸੋਂ 250 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਕੀਤੀ ਗਈ ਹੈ। ਜੋ ਮੁਲਜ਼ਮ ਦਿੱਲੀ ਤੋਂ ਲੈ ਕੇ ਆਇਆ ਸੀ। ਕਾਬੂ ਮੁਲਜ਼ਮ ਖਿਲਾਫ਼ ਥਾਣਾ ਸਦਰ ਵਿਖੇ ਆਈਪੀਸੀ ਦੀ ਧਾਰਾ 21/25-61-85 ਐਨਪੀਡੀਐਸ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਜਗਸੀਰ ਸਿੰਘ ਖਿਲਾਫ਼ ਐਨਡੀਪੀਐਸ ਐਕਟ ਤਹਿਤ ਦੋ ਮਾਮਲੇ ਦਰਜ਼ ਹਨ। ਉਨਾਂ ਦੱਸਿਆ ਕਿ ਬਰਾਮਦ ਹੈਰੋਇਨ ਦੀ ਕੀਮਤ 12.50 ਲੱਖ ਰੁਪਏ ਬਣਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡੀਐੱਸਪੀ (ਡੀ) ਕੁਲਦੀਪ ਸਿੰਘ ਵਿਰਕ, ਸੀਆਈਏ ਇੰਚਾਰਜ਼ ਬਰਨਾਲਾ ਬਲਜੀਤ ਸਿੰਘ ਤੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਹਾਜ਼ਰ ਸੀ।
ਬੁਰਹਾਨ ਵਾਨੀ ਦਾ ਗੈਂਗ ਸਾਫ਼
ਸ਼ੌਪੀਆਂ ‘ਚ ਹਿਜਬੁਲ ਦੇ ਟਾੱਪ ਕਮਾਂਡਰ ਸਮੇਤ 5 ਅੱਤਵਾਦੀ ਢੇਰ | Burhan Wani’s Gang
ਸ਼ੋਪੀਆਂ (ਏਜੰਸੀ)। ਕਸ਼ਮੀਰ ਘਾਟੀ ਬਲਾਂ ਵੱਲੋਂ ਚਲਾਏ ਜਾ ਰਹੇ ‘ਓਪਰੇਸ਼ਨ ਆਲਆਊਟ’ ‘ਚ ਵੱਡੀ ਸਫ਼ਲਤਾ ਮਿਲੀ, ਕਈ ਘੰਟੇ ਚੱਲੇ ਐਨਕਾਊਂਟਰ ‘ਚ 5 ਅੱਤਵਾਦੀਆਂ ਨੂੰ ਮਾਰ ਸੁੱਟਿਆ। ਸ਼ੌਪੀਆਂ ਐਨਕਾਊਂਟਰ ‘ਚ ਮਾਰੇ ਗਏ। ਹਿਜਬੁਲ ਅੱਤਵਾਦੀ ਸੱਦਾਮ ਪਾਡਰ ਦੀ ਮੌਤ ਦੇ ਨਾਲ ਹੀ ਬੁਰਹਾਨ ਵਾਨੀ ਗੈਂਗ ਦਾ ਖਾਤਮਾ ਹੋ ਗਿਆ ਹੈ। ਮਾਰੇ ਗਏ ਅੱਤਵਾਦੀਆਂ ‘ਚ ਪ੍ਰੋਫੈਸਰ ਤੋਂ ਅੱਤਵਾਦੀ ਬਣਿਆ ਸ਼ਖਸ ਵੀ ਸ਼ਾਮਲ ਹੈ। ਐਤਵਾਰ ਨੂੰ ਸਵੇਰ ਤੋਂ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵੱਲੋਂ ਜ਼ਬਰਦਸਤ ਗੋਲੀਬਾਰੀ ਚੱਲ ਰਹੀ ਸੀ ਤੇ ਦੁਪਹਿਰ ਤੋਂ ਪਹਿਲਾਂ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ ਉਸ ਸਮੇਂ ਮਿਲੀ ਜਦੋਂ ਉਨ੍ਹਾਂ 5 ਅੱਤਵਾਦੀਆਂ ਨੂੰ ਮਾਰ ਸੁੱਟਿਆ। ਇਸ ਐਨਕਾਊਂਟਰ ‘ਚ ਇੱਕ ਨਾਗਰਿਕ ਦੀ ਵੀ ਮੌਤ ਹੋ ਗਈ ਸ਼ੁਰੂਆਤ ‘ਚ ਇਸ ਐਨਕਾਊਂਟਰ ‘ਚ 2 ਸੁਰੱਖਿਆ ਕਰਮੀ ਜ਼ਖਮੀ ਵੀ ਹੋ ਗਏ ਜ਼ਖਮੀਆਂ ‘ਚ ਇੱਕ ਜਵਾਨ ਫੌਜ ਦਾ ਹੈ ਤੇ ਇੱਕ ਪੁਲਿਸ ਦਾ।
ਇਸ ਸਾਲ ਕਰੀਬ 60 ਅੱਤਵਾਦੀਆਂ ਦਾ ਸਫਾਇਆ | Burhan Wani’s Gang
ਜ਼ਿਕਰਯੋਗ ਹੈ ਕਿ ‘ਆਪ੍ਰੇਸ਼ਨ ਆਲ ਆਊਟ’ ਦੇ ਰਾਹੀਂ ਕਸ਼ਮੀਰ ਘਾਟੀ ਨੂੰ ਅੱਤਵਾਦ ਮੁਕਤ ਕਰਨ ਦੇ ਮਿਸ਼ਨ ‘ਤੇ ਨਿਕਲੀ ਭਾਰਤੀ ਫੌਜ ਨੇ ਪਿਛਲੇ ਸਾਲ 208 ਅੱਤਵਾਦੀਆਂ ਨੂੰ ਟਿਕਾਣੇ ਲਾਇਆ ਸੀ। ਇਸ ਸਾਲ ਹੁਣ ਤੱਕ 60 ਅੱਤਵਾਦੀਆਂ ਦਾ ਸਫਾਇਆ ਕੀਤਾ ਜਾ ਚੁੱਕਾ ਹੈ।
ਪਹਿਲਾਂ ਆਤਮ ਸਮਰਪਣ ਕਰਨ ਲਈ ਕਿਹਾ ਗਿਆ | Burhan Wani’s Gang
ਮਾਰੇ ਗਏ 5 ਅੱਤਵਾਦੀਆਂ ‘ਚ ਸਦਾਮ ਦੇ ਨਾਲ-ਨਾਲ ਡਾਕਟਰ ਮੁਹੰਮਦ ਰਫ਼ੀ ਭੱਟ, ਬਿਲਾਲ ਮੌਲਵੀ ਤੇ ਆਦਿਲ ਮਲਿਕ ਵੀ ਸ਼ਾਮਲ ਹੈ ਰਫ਼ੀ ਭੱਟ ਕਸ਼ਮੀਰ ਯੂਨਵਰਸਿਟੀ ਦੇ ਪ੍ਰੋਫੈਸਰ ਰਹੇ ਹਨ ਤੇ ਉਨ੍ਹਾਂ ਸੱਦਣ ਲਈ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਘਟਨਾ ਸਥਾਨ ‘ਤੇ ਸੱਦਿਆ ਗਿਆ ਤਾਂ ਕਿ ਉਨ੍ਹਾਂ ਸਾਹਮਣੇ ਲਿਆਂਦਾ ਜਾ ਸਕੇ ਪਰ ਮੁਕਾਬਲੇ ‘ਚ 5 ਅੱਤਵਾਦੀ ਮਾਰੇ ਗਏ ਹਨ। ਐਸਐਸਪੀ ਸ਼ੋਪੀਆਂ ‘ਚ ਐਨਕਾਊਂਟਰ ਦੌਰਾਨ ਲੁਕੇ ਇਨ੍ਹਾਂ ਅੱਤਵਾਦੀਆਂ ਨੂੰ ਆਤਮ-ਸਮਰਪਣ ਕਰਨ ਦੀ ਅਪੀਲ ਕੀਤੀ, ਜਿਸ ਨੂੰ ਅੱਤਵਾਦੀਆਂ ਨੇ ਠੁਕਰਾ ਦਿੱਤਾ ਤੇ ਜਵਾਬ ‘ਚ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਚੋਰ ਗਿਰੋਹ ਦੇ 6 ਮੈਂਬਰ 20 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ
ਇੱਕ ਫਰਾਰ, ਚੋਰੀ ਪਿੱਛੋਂ ਮੋਟਰਸਾਈਕਲਾਂ ਨੂੰ ਜਾਅਲੀ ਨੰਬਰ ਲਾ ਕੇ ਅੱਗੇ ਵੇਚਦੇ ਸਨ ਮੁਲਜ਼ਮ
ਫਿਰੋਜ਼ਪੁਰ (ਸਤਪਾਲ ਥਿੰਦ) ਜ਼ਿਲ੍ਹਾ ਪੁਲਿਸ ਨੇ ਚੋਰੀ ਦੇ 20 ਮੋਟਰ ਸਾਈਕਲਾਂ ਸਮੇਤ ਮੋਟਰਸਾਈਕਲ ਚੋਰ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਨ ‘ਚ ਵੱਡੀ ਸਫਲਤਾ ਮਿਲਣ ਦਾ ਦਾਅਵਾ ਕੀਤਾ ਹੈ ਹਾਲਾਂਕਿ,  ਗਿਰੋਹ ਦਾ ਇੱਕ ਮੈਂਬਰ ਫਰਾਰ ਦੱਸਿਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਖ਼ਬਰ ਦੀ ਇਤਲਾਹ ‘ਤੇ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀਆਈ.ਏ. ਸਟਾਫ਼, ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਅਤੇ ਪੁਲਿਸ ਨੇ ਇਹ ਗ੍ਰਿਫ਼ਤਾਰੀ ਕਬਜ਼ਾ ਖਿਲਚੀਆਂ ਨੇੜਿਓਂ ਕੀਤੀ ਹੈ।
ਮੁਲਜ਼ਮਾਂ ਦੀ ਪਛਾਣ ਸੂਰਜ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੀਰਾਂਵਾਲਾ, ਸੈਮੂਅਲ ਪੁੱਤਰ ਜਗਦੀਸ਼ ਵਾਸੀ ਲੇਲੀ ਵਾਲਾ, ਅਜੇ ਪੁੱਤਰ ਯੂਸਫ਼ ਵਾਸੀ ਕੋਠੀ ਰਾਏ ਸਾਹਿਬ, ਦੀਪੂ ਪੁੱਤਰ ਬਸ਼ੀਰ ਵਾਸੀ ਪੀਰਾਂ ਵਾਲਾ, ਸੁਖਦੇਵ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਬਸਤੀ ਨਿਜ਼ਾਮ ਵਾਲਾ, ਸਾਗਰ ਪੁੱਤਰ ਦੇਵੀ ਲਾਲ ਵਾਸੀ ਹੱਡਾ ਰੋੜੀ ਫਿਰੋਜ਼ਪੁਰ ਵਜੋਂ ਹੋਈ ਹੈ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਮੋਟਰਸਾਈਕਲ ਚੋਰੀ ਕਰਕੇ ਉਹਨਾਂ ਦੇ ਜਾਅਲੀ ਨੰਬਰ ਬਣਾ ਕੇ ਅੱਗੇ ਵੇਚਦੇ ਸਨ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਉਹਨਾਂ ਪਾਸੋਂ ਚੋਰੀ ਕੀਤੇ ਗਏ 20 ਮੋਟਰਸਾਈਕਲ ਤੇ ਇੱਕ ਐਕਟਿਵਾ ਬਰਾਮਦ ਹੋਏ ਹੋਏ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਇੱਕ ਸਾਥੀ ਮਿੰਟੂ ਪੁੱਤਰ ਲਾਲ ਚੰਦ ਵਾਸੀ ਪੀਰਾਂਵਾਲਾ ਫ਼ਰਾਰ ਹੈ  ਉਹਨਾਂ  ਦੱਸਿਆ ਕਿ ਇਸ ਤੋਂ ਇਲਾਵਾ ਮੁਲਜ਼ਮਾਂ ਨੇ ਹੋਰ ਚੋਰੀਆਂ ਕਰਨਾ ਵੀ ਮੰਨਿਆ ਹੈ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸੂਰਜ ਸਿੰਘ ਖਿਲਾਫ਼ ਪਹਿਲਾਂ ਵੀ 5 ਮਾਮਲੇ ਦਰਜ ਹਨ।
12 ਮੋਟਰਸਾਈਕਲਾਂ ਸਮੇਤ 1 ਗ੍ਰਿਫਤਾਰ
ਥਾਣਾ ਮੱਲਾਂਵਾਲਾ ਦੇ ਮੁਖੀ ਰਮਨ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਨਾਕੇਬੰਦੀ ਦੌਰਾਨ ਇੱਕ ਚੋਰ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ 12 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਥਾਣਾ ਮੁਖੀ ਰਮਨ ਕੁਮਾਰ ਨੇ ਦੱਸਿਆ ਕਿ ਪਿੰਡ ਵਲਟੋਹਾ ਨਜ਼ਦੀਕ ਕੱਸੀ ਦੇ ਪੁਲ  ‘ਤੇ ਨਾਕੇਬੰਦੀ ਕਰਕੇ ਬੂਟਾ ਸਿੰਘ ਪੁੱਤਰ ਸਾਬਾ ਵਾਸੀ ਪਿੰਡ ਗੁਰਦਿੱਤੀ ਵਾਲਾ ਨੂੰ ਸ਼ੱਕ ਦੇ ਅਧਾਰ ‘ਤੇ ਰੋਕ ਕੇ ਉਸ ਨੂੰ ਕਾਗਜ਼ਾਤ ਵਿਖਾਉਣ ਵਾਸਤੇ ਆਖਿਆ।
ਪਰ ਉਹ ਨਾ ਵਿਖਾ ਸਕਿਆ ਜਦੋਂ ਉਸ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਉਹ ਮੰਨਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ ਤਾਂ ਉਸ ਤੋਂ ਹੋਰ ਪੁੱਛਗਿੱਛ ਕੀਤੀ ਤਾਂ ਉਹ ਮੰਨਿਆ ਕਿ ਉਸ ਦੇ ਕੋਲ ਚੋਰੀ ਦੇ ਹੋਰ 11 ਮੋਟਰਸਾਈਕਲ ਹਨ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਉਸ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਸ਼ੂ ਚੋਰ ਗਿਰੋਹ ਦਾ ਮੁੱਖ ਸਰਗਣਾ ਪੁਲਿਸ ਅੜਿੱਕੇ
ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਚਾਰ ਪਸ਼ੂ ਵੀ ਕੀਤੇ ਬਰਾਮਦ
ਰਿਮਾਂਡ ਲੈ ਕੇ ਮੁਲਜ਼ਮ ਤੋਂ ਕੀਤੀ ਜਾ ਰਹੀ ਐ ਪੁੱਛਗਿੱਛ
ਨਕੋਦਰ (ਸੱਚ ਕਹੂੰ ਨਿਊਜ਼)। ਸਥਾਨਕ ਪੁਲਿਸ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਸ਼ੂ ਚੋਰੀ ਕਰਨ ਵਾਲੇ ਗਿਰੋਹ ਦੇ ਮੁੱਖ ਸਰਗਣੇ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਡੀਐੱਸਪੀ ਨਕੋਦਰ ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਨਕੋਦਰ ਇਲਾਕੇ ‘ਚ ਪਸ਼ੂ ਚੋਰੀ ਕਰਨ ਦੀਆਂ ਵਾਰਦਾਤਾਂ ਹੋਈਆਂ ਮਾਮਲੇ ਦੀ ਜਾਂਚ ਸਦਰ ਥਾਣਾ ਮੁਖੀ ਇੰਸਪੈਕਟਰ ਨਰੇਸ਼ ਕੁਮਾਰ ਨੂੰ ਸੌਂਪੀ ਗਈ।ਜਾਂਚ ਦੌਰਾਨ ਪੁਲਿਸ ਟੀਮ ਨੇ ਨਕੋਦਰ-ਮਲਸੀਆਂ ਰੋਡ ‘ਤੇ ਅੱਡਾ ਭੋਡੀਪੁਰ ਨਜ਼ਦੀਕ ਦੌਰਾਨੇ ਗਸ਼ਤ ਗੁਪਤ ਸੂਚਨਾ ਦੇ ਆਧਾਰ ‘ਤੇ ਇਲਾਕੇ ‘ਚ ਪਸ਼ੂ ਚੋਰੀ ਕਰਨ ਵਾਲੇ ਉਕਤ ਗੈਂਗ ਦੇ ਸਰਗਣਾ ਸਲੀਮ ਖਾਨ ਪੁੱਤਰ ਸੈਮੂਆਲਾ ਖਾਨ ਵਾਸੀ ਟਪਰਾਣਾ ਥਾਣਾ ਝਿਜਾਣਾ ਜ਼ਿਲ੍ਹਾ ਸ਼ਾਮਲੀ ਯੂਪੀ ਨੂੰ ਗ੍ਰਿਫਤਾਰ ਕਰ ਲਿਆ। (Nakodar News)
ਕਦੋਂ ਮਿਲੇਗੀ ਠੰਢ ਤੋਂ ਰਾਹਤ, ਕਦੋਂ ਨਿਕਲੇਗੀ ਧੁੱਪ? ਜਾਣੋ ਮੌਸਮ ਸਬੰਧੀ ਅਪਡੇਟ
ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਪੁਲਿਸ ਟੀਮ ਨੇ 4 ਪਸ਼ੂ ਬਰਾਮਦ ਕੀਤੇ ਹਨ ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਸਲੀਮ ਨੇ ਮੰਨਿਆ ਹੈ ਕਿ ਉਕਤ ਗੱਡੀ ‘ਚ ਉਸ ਨੇ ਆਪਣੇ ਸਾਥੀਆਂ ਫਰਿਆਦ ਅਲੀ, ਸਲਮਾਨ ਖਾਨ ਤੇ ਇਲੀਆਸ ਵਾਸੀਆਨ ਕੈਲਾਸ਼ਪੁਰੀ ਯੂਪੀ ਨਾਲ ਰਲ ਕੇ ਪਿੰਡ ਆਰੀਆਵਾਲ ਜ਼ਿਲ੍ਹਾ ਕਪੂਰਥਲਾ ਤੇ ਪਿੰਡ ਸਹਿਮ ਥਾਣਾ ਸਦਰ ਨਕੋਦਰ ਤੋਂ 26 ਅਕਤੂਬਰ 2017 ਦੀ ਰਾਤ ਨੂੰ ਪਸ਼ੂ ਚੋਰੀ ਕੀਤੇ ਸਨ। ਸਦਰ ਥਾਣਾ ਮੁਖੀ ਇੰਸਪੈਕਟਰ ਨਰੇਸ਼ ਕੁਮਾਰ ਜੋਸ਼ੀ ਨੇ ਦੱਸਿਆ ਕਿ ਪਿੰਡ ਸਹਿਮ ਦੇ ਵਾਸੀ ਸੁਖਜੀਵਨ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਹਵੇਲੀ ‘ਚੋਂ ਪਸ਼ੂ ਚੋਰੀ ਹੋਏ ਸਨ ਉਸ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਕਿਹਾ ਸੀ ਕਿ ਚੋਰੀ ਹੋਏ ਪਸ਼ੂਆਂ ਦੀ ਆਪਣੇ ਤੌਰ ‘ਤੇ ਭਾਲ ਕੀਤੀ ਤਾਂ ਪਤਾ ਲੱਗਾ ਕਿ ਸਲੀਮ ਖਾਨ ਸਾਥੀਆਂ ਨਾਲ ਰਲ ਕੇ ਬਲੈਰੋ ਪਿਕਅੱਪ ‘ਚ ਉਸ ਦੇ ਪਸ਼ੂ ਚੋਰੀ ਕਰ ਕੇ ਲੈ ਗਏ।
ਪੁਲਿਸ ਨੇ ਮਾਮਲਾ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ‘ਚ ਲਿਆਂਦੀ ਏਐੱਸਆਈ ਪਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਜਹਾਂਗੀਰ ਬੱਸ ਅੱਡੇ ‘ਚ ਕੀਤੀ ਨਾਕਾਬੰਦੀ ਦੌਰਾਨ ਬਲੈਰੋ ਪਿਕਅੱਪ ਨੂੰ ਕਾਬੂ ਕਰਕੇ 5 ਪਸ਼ੂ ਬਰਾਮਦ ਕੀਤੇ ਸਨ ਪਰ ਰਾਤ ਨੂੰ ਹਨ੍ਹੇਰਾ ਹੋਣ ਕਰਕੇ ਮੁਲਜ਼ਮ ਮੌਕੇ ਤੋਂ ਭੱਜ ਗਏ ਸਨ। ਥਾਣਾ ਮੁਖੀ ਨੇ ਕਿਹਾ ਕਿ ਮੁਲਜ਼ਮ ਸਲੀਮ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਉਸ ਤੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਬਾਕੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਤੋਂ ਸਖਤੀ ਨਾਲ ਕੀਤੀ ਗਈ ਪੁੱਛਗਿਛ ‘ਚ ਪਤਾ ਲੱਗਾ ਕਿ ਉਕਤ ਗੈਂਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਸ਼ੂ ਚੋਰੀ ਕਰਨ ਦੀਆਂ ਵਾਰਦਾਤਾਂ ਕੀਤੀਆਂ ਹਨ ਉਕਤ ਗਿਰੋਹ ਚੋਰੀ ਕੀਤੇ ਪਸ਼ੂ ਯੂਪੀ ਸਮੇਤ ਹੋਰ ਸ਼ਹਿਰਾਂ ‘ਚ ਜਾ ਕੇ ਵੇਚ ਕੇ ਮੋਟੀ ਕਮਾਈ ਕਰਦੇ ਸਨ। (Nakodar News)